Sri Guru Granth Sahib Ji

Ang: / 1430

Your last visited Ang:

राम रामा रामा गुन गावउ ॥
Rām rāmā rāmā gun gāva▫o.
I sing the Praises of the Lord, Raam, Raam, Raam.
ਮੈਂ ਸਰਬ-ਵਿਆਪਕ ਹਰੀ ਦਾ ਜੱਸ ਗਾਇਨ ਕਰਦਾ ਹਾਂ।
ਰਾਮਾ = ਰਮਾ, ਸੁੰਦਰ। ਗਾਵਉ = ਮੈਂ ਗਾਂਦਾ ਹਾਂ।ਹੇ ਭਾਈ! ਮੈਂ ਪਰਮਾਤਮਾ ਦੇ ਸੋਹਣੇ ਗੁਣ ਗਾਂਦਾ ਰਹਿੰਦਾ ਹਾਂ,
 
संत प्रतापि साध कै संगे हरि हरि नामु धिआवउ रे ॥१॥ रहाउ ॥
Sanṯ parṯāp sāḏẖ kai sange har har nām ḏẖi▫āva▫o re. ||1|| rahā▫o.
By the graceful favor of the Saints, I meditate on the Name of the Lord, Har, Har, in the Saadh Sangat, the Company of the Holy. ||1||Pause||
ਸਾਧੂਆਂ ਦੀ ਬਰਕਤ ਅਤੇ ਸਤਿ ਸੰਗਤਿ ਅੰਦਰ ਮੈਂ ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹਾਂ। ਠਹਿਰਾਉ।
ਸੰਤ ਪ੍ਰਤਾਪਿ = ਗੁਰੂ ਦੇ ਬਖ਼ਸ਼ੇ ਪ੍ਰਤਾਪ ਨਾਲ ॥੧॥ ਰਹਾਉ ॥ਗੁਰੂ ਦੇ ਬਖ਼ਸ਼ੇ ਪ੍ਰਤਾਪ ਦੀ ਬਰਕਤਿ ਨਾਲ ਗੁਰੂ ਦੀ ਸੰਗਤਿ ਵਿਚ ਰਹਿ ਕੇ ਮੈਂ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹਾਂ ॥੧॥ ਰਹਾਉ ॥
 
सगल समग्री जा कै सूति परोई ॥
Sagal samagrī jā kai sūṯ paro▫ī.
Everything is strung on His string.
ਜਿਸ ਦੇ ਧਾਗੇ ਅੰਦਰ ਸਾਰੀਆਂ ਵਸਤੂਆਂ ਪਰੋਤੀਆਂ ਹੋਈਆਂ ਹਨ,
ਸਮਗ੍ਰੀ = ਚੀਜ਼ਾਂ, ਪਦਾਰਥ। ਸੂਤਿ = ਸੂਤਰ ਵਿਚ, ਮਰਯਾਦਾ ਵਿਚ।(ਹੇ ਭਾਈ! ਗੁਰੂ ਦੇ ਬਖ਼ਸ਼ੇ ਪ੍ਰਤਾਪ ਦੀ ਬਰਕਤਿ ਨਾਲ ਹੁਣ ਮੈਨੂੰ ਇਹ ਨਿਸਚਾ ਹੈ ਕਿ) ਜਿਸ (ਪਰਮਾਤਮਾ ਦੀ ਰਜ਼ਾ) ਦੇ ਧਾਗੇ ਵਿਚ ਸਾਰੇ ਪਦਾਰਥ ਪ੍ਰੋਤੇ ਹੋਏ ਹਨ,
 
घट घट अंतरि रविआ सोई ॥२॥
Gẖat gẖat anṯar ravi▫ā so▫ī. ||2||
He is contained in each and every heart. ||2||
ਉਹ ਸੁਆਮੀ ਸਾਰਿਆਂ ਦਿਲਾਂ ਵਿੱਚ ਰਮਿਆ ਹੋਇਆ ਹੈ।
ਸੋਈ = ਉਹ ਪਰਮਾਤਮਾ ਹੀ ॥੨॥ਉਹ ਪਰਮਾਤਮਾ ਹੀ ਹਰੇਕ ਸਰੀਰ ਦੇ ਅੰਦਰ ਵੱਸ ਰਿਹਾ ਹੈ ॥੨॥
 
ओपति परलउ खिन महि करता ॥
Opaṯ parla▫o kẖin mėh karṯā.
He creates and destroys in an instant.
ਪੈਦਾਇਸ਼ ਅਤੇ ਤਬਾਹੀ ਉਹ ਸੁਆਮੀ ਇਕ ਛਿੰਨ ਵਿੱਚ ਕਰ ਦਿੰਦਾ ਹੈ।
ਓਪਤਿ = ਉਤਪੱਤੀ। ਪਰਲਉ = ਸਾਰੇ ਜਗਤ ਦਾ ਨਾਸ।(ਹੇ ਭਾਈ! ਗੁਰੂ ਦੀ ਸੰਗਤਿ ਵਿਚ ਟਿਕੇ ਰਹਿਣ ਸਦਕਾ ਹੁਣ ਮੈਂ ਜਾਣਦਾ ਹਾਂ ਕਿ) ਪਰਮਾਤਮਾ ਇਕ ਖਿਨ ਵਿਚ ਸਾਰੇ ਜਗਤ ਦੀ ਉਤਪੱਤੀ ਤੇ ਨਾਸ ਕਰ ਸਕਦਾ ਹੈ,
 
आपि अलेपा निरगुनु रहता ॥३॥
Āp alepā nirgun rahṯā. ||3||
He Himself remains unattached, and without attributes. ||3||
ਅਫੁਰ ਸੁਆਮੀ ਖੁਦ ਅਟੰਕ ਰਹਿੰਦਾ ਹੈ।
ਅਲੇਪਾ = ਨਿਰਲੇਪ, ਵੱਖਰਾ। ਨਿਰਗੁਨੁ = ਮਾਇਆ ਦੇ ਤਿੰਨ ਗੁਣਾਂ ਤੋਂ ਨਿਰਲੇਪ ॥੩॥(ਸਾਰੇ ਜਗਤ ਵਿਚ ਵਿਆਪਕ ਹੁੰਦਾ ਹੋਇਆ ਭੀ) ਪ੍ਰਭੂ ਆਪ ਸਭ ਤੋਂ ਵੱਖਰਾ ਰਹਿੰਦਾ ਹੈ ਤੇ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਅਛੋਹ ਰਹਿੰਦਾ ਹੈ ॥੩॥
 
करन करावन अंतरजामी ॥
Karan karāvan anṯarjāmī.
He is the Creator, the Cause of causes, the Searcher of hearts.
ਦਿਲਾਂ ਦੀਆਂ ਜਾਨਣਹਾਰ ਢੌ-ਮੇਲ ਮੇਲਣਹਾਰ ਹੈ।
xxx(ਹੇ ਭਾਈ! ਗੁਰੂ ਦੇ ਪ੍ਰਤਾਪ ਦੀ ਬਰਕਤਿ ਨਾਲ ਮੈਨੂੰ ਇਹ ਯਕੀਨ ਬਣਿਆ ਹੈ ਕਿ) ਹਰੇਕ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ (ਸਭ ਵਿਚ ਵਿਆਪਕ ਹੋ ਕੇ) ਸਭ ਕੁਝ ਕਰਨ ਤੇ ਜੀਵਾਂ ਪਾਸੋਂ ਕਰਾਣ ਦੀ ਸਮਰੱਥਾ ਰੱਖਦਾ ਹੈ।
 
अनंद करै नानक का सुआमी ॥४॥१३॥६४॥
Anand karai Nānak kā su▫āmī. ||4||13||64||
Nanak's Lord and Master celebrates in bliss. ||4||13||64||
ਨਾਨਕ ਦਾ ਸਾਹਿਬ ਹਮੇਸ਼ਾਂ ਮੌਜਾਂ ਮਾਣਦਾ ਹੈ।
ਅਨੰਦ ਕਰੈ = ਹਰ ਵੇਲੇ ਪ੍ਰਸੰਨ ਰਹਿੰਦਾ ਹੈਂ ॥੪॥੧੩॥੬੪॥(ਇਤਨੇ ਖਲਜਗਨ ਵਾਲਾ ਹੁੰਦਾ ਹੋਇਆ ਭੀ) ਮੈਂ ਨਾਨਕ ਦਾ ਖਸਮ-ਪ੍ਰਭੂ ਸਦਾ ਪ੍ਰਸੰਨ ਰਹਿੰਦਾ ਹੈ ॥੪॥੧੩॥੬੪॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
कोटि जनम के रहे भवारे ॥
Kot janam ke rahe bẖavāre.
My wandering through millions of births has ended.
ਕ੍ਰੋੜਾਂ ਜਨਮਾਂ ਵਿੱਚ ਦੇ ਮੇਰੇ ਚੱਕਰ ਮਿਟ ਗਏ ਹਨ।
ਕੋਟਿ = ਕ੍ਰੋੜਾਂ। ਰਹੇ = ਮੁੱਕ ਗਏ। ਭਵਾਰੇ = ਭੌਣੇ, ਗੇੜ, ਭਟਕਣ।(ਹੇ ਭਾਈ! ਜਿਨ੍ਹਾਂ ਨੂੰ ਸੰਤ ਜਨਾਂ ਦੀ ਚਰਨ-ਧੂੜ ਪ੍ਰਾਪਤ ਹੋਈ, ਉਹਨਾਂ ਦੇ) ਕ੍ਰੋੜਾਂ ਜਨਮਾਂ ਦੇ ਗੇੜ ਮੁੱਕ ਗਏ,
 
दुलभ देह जीती नही हारे ॥१॥
Ḏulabẖ ḏeh jīṯī nahī hāre. ||1||
I have won, and not lost, this human body, so difficult to obtain. ||1||
ਮੈਂ ਮੁਸ਼ਕਲ ਨਾਲ ਹੱਥ ਲੱਗਣ ਵਾਲਾ ਇਹ ਮਨੁੱਖੀ ਸਰੀਰ ਜਿੱਤ ਲਿਆ ਹੈ, ਹਾਰਿਆ ਨਹੀਂ।
ਦੁਲਭ = ਜੋ ਬੜੀ ਮੁਸ਼ਕਲ ਨਾਲ ਮਿਲੀ ਹੈ ॥੧॥ਉਹਨਾਂ ਨੇ ਮੁਸ਼ਕਲ ਨਾਲ ਮਿਲੇ ਇਸ ਮਨੁੱਖਾ ਜਨਮ ਦੀ ਬਾਜ਼ੀ ਜਿੱਤ ਲਈ, (ਉਹਨਾਂ ਮਾਇਆ ਦੇ ਹੱਥੋਂ) ਹਾਰ ਨਹੀਂ ਖਾਧੀ ॥੧॥
 
किलबिख बिनासे दुख दरद दूरि ॥
Kilbikẖ bināse ḏukẖ ḏaraḏ ḏūr.
My sins have been erased, and my sufferings and pains are gone.
ਮੇਰੇ ਪਾਪ ਕੱਟੇ ਗਏ ਹਨ ਅਤੇ ਰਫਾ ਹੋ ਗਈਆਂ ਹਨ ਮੇਰੀਆਂ ਤਕਲੀਫਾਂ ਅਤੇ ਪੀੜਾਂ।
ਕਿਲਬਿਖ = ਪਾਪ।(ਹੇ ਭਾਈ! (ਉਹਨਾਂ ਦੇ ਸਾਰੇ) ਪਾਪ ਨਸ਼ਟ ਹੋ ਗਏ, ਦੁਖ ਕਲੇਸ਼ ਦੂਰ ਹੋ ਗਏ,
 
भए पुनीत संतन की धूरि ॥१॥ रहाउ ॥
Bẖa▫e punīṯ sanṯan kī ḏẖūr. ||1|| rahā▫o.
I have been sanctified by the dust of the feet of the Saints. ||1||Pause||
ਸਾਧੂਆਂ ਦੇ ਪੈਰਾਂ ਦੀ ਧੂੜ ਨਾਲ ਮੈਂ ਪਵਿੱਤਰ ਹੋ ਗਿਆ ਹਾਂ। ਠਹਿਰਾਉ।
ਪੁਨੀਤ = ਪਵਿਤ੍ਰ। ਧੂਰਿ = ਚਰਨ-ਧੂੜ ॥੧॥ ਰਹਾਉ ॥ਉਹ ਪਵਿਤ੍ਰ ਜੀਵਨ ਵਾਲੇ ਹੋ ਗਏ, ਜਿਨ੍ਹਾਂ ਵਡ-ਭਾਗੀ ਮਨੁੱਖਾਂ ਨੂੰ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮਿਲ ਗਈ ॥੧॥ ਰਹਾਉ ॥
 
प्रभ के संत उधारन जोग ॥
Parabẖ ke sanṯ uḏẖāran jog.
The Saints of God have the ability to save us;
ਸੁਆਮੀ ਦੇ ਸਾਧੂ ਬਚਾਉਣ ਨੂੰ ਸਮਰਥ ਹਨ।
ਉਧਾਰਨ ਜੋਗ = ਬਚਾਣ ਦੀ ਤਾਕਤ ਰੱਖਣ ਵਾਲੇ।(ਹੇ ਭਾਈ!) ਪਰਮਾਤਮਾ ਦੀ ਭਗਤੀ ਕਰਨ ਵਾਲੇ ਸੰਤ ਜਨ ਹੋਰਨਾਂ ਨੂੰ ਭੀ ਵਿਕਾਰਾਂ ਤੋਂ ਬਚਾਣ ਦੀ ਸਮਰੱਥਾ ਰੱਖਦੇ ਹਨ,
 
तिसु भेटे जिसु धुरि संजोग ॥२॥
Ŧis bẖete jis ḏẖur sanjog. ||2||
they meet with those of us who have such pre-ordained destiny. ||2||
ਉਹ ਉਸ ਨੂੰ ਮਿਲਦੇ ਹਨ, ਜਿਸ ਦੇ ਲਈ ਉਨ੍ਹਾਂ ਦਾ ਮਿਲਾਪ ਮੁੱਢ ਤੋਂ ਲਿਖਿਆ ਹੋਇਆ ਹੁੰਦਾ ਹੈ।
ਤਿਸੁ = ਉਸ ਮਨੁੱਖ ਨੂੰ। ਧੁਰਿ = ਪ੍ਰਭੂ ਦੀ ਹਜ਼ੂਰੀ ਤੋਂ । ਧੁਰਿ = ਮਨ ਵਿਚ। ॥੨॥ਪਰ ਸੰਤ ਜਨ ਮਿਲਦੇ ਸਿਰਫ਼ ਉਸ ਮਨੁੱਖ ਨੂੰ ਹੀ ਹਨ ਜਿਸ ਦੇ ਭਾਗਾਂ ਵਿਚ ਧੁਰ ਦਰਗਾਹ ਤੋਂ ਮਿਲਾਪ ਦਾ ਲੇਖ ਲਿਖਿਆ ਹੁੰਦਾ ਹੈ ॥੨॥
 
मनि आनंदु मंत्रु गुरि दीआ ॥
Man ānanḏ manṯar gur ḏī▫ā.
My mind is filled with bliss, since the Guru gave me the Mantra of the Lord's Name.
ਮੇਰਾ ਚਿੱਤ ਪ੍ਰਸੰਨ ਹੈ, ਗੁਰਾਂ ਨੇ ਮੈਨੂੰ ਪ੍ਰਭੂ ਦੇ ਨਾਮ ਦਾ ਜਾਦੂ ਦਿੱਤਾ ਹੈ।
ਗੁਰਿ = ਗੁਰੂ ਨੇ।(ਹੇ ਭਾਈ! ਜਿਸ ਮਨੁੱਖ ਨੂੰ) ਗੁਰੂ ਨੇ ਉਪਦੇਸ਼ ਦੇ ਦਿੱਤਾ ਉਸ ਦੇ ਮਨ ਵਿਚ (ਸਦਾ) ਆਨੰਦ ਬਣਿਆ ਰਹਿੰਦਾ ਹੈ।
 
त्रिसन बुझी मनु निहचलु थीआ ॥३॥
Ŧarisan bujẖī man nihcẖal thī▫ā. ||3||
My thirst has been quenched, and my mind has become steady and stable. ||3||
ਮੇਰੀ ਖਾਹਿਸ਼ ਬੁਝ ਗਈ ਹੈ ਅਤੇ ਮੇਰੀ ਆਤਮਾ ਸਥਿਰ ਹੋ ਗਈ ਹੈ।
ਤ੍ਰਿਸਨ = ਤ੍ਰਿਸ਼ਨਾ। ਨਿਹਚਲੁ = ਅਡੋਲ ॥੩॥(ਉਸ ਦੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ (ਦੀ ਅੱਗ) ਬੁੱਝ ਜਾਂਦੀ ਹੈ, ਉਸ ਦਾ ਮਨ (ਮਾਇਆ ਦੇ ਹੱਲਿਆਂ ਦੇ ਟਾਕਰੇ ਤੇ) ਡੋਲਣੋਂ ਹਟ ਜਾਂਦਾ ਹੈ ॥੩॥
 
नामु पदारथु नउ निधि सिधि ॥
Nām paḏārath na▫o niḏẖ siḏẖ.
The wealth of the Naam, the Name of the Lord, is for me the nine treasures, and the spiritual powers of the Siddhas.
ਨਾਮ ਦੀ ਦੌਲਤ ਹੀ ਮੇਰੇ ਨੌਂ ਖਜਾਨੇ ਅਤੇ ਕਰਾਮਾਤਾਂ ਹਨ।
ਨਉ ਨਿਧਿ = ਜਗਤ ਦੇ ਸਾਰੇ ਹੀ ਨੌ ਖ਼ਜ਼ਾਨੇ। ਸਿਧਿ = ਮਾਨਸਕ ਤਾਕਤਾਂ, ਕਰਾਮਾਤੀ ਤਾਕਤਾਂ।ਉਸ ਮਨੁੱਖ ਨੂੰ ਸਭ ਤੋਂ ਕੀਮਤੀ ਪਦਾਰਥ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ, ਉਸ ਨੂੰ, ਮਾਨੋ, ਦੁਨੀਆ ਦੇ ਸਾਰੇ ਨੌ ਖ਼ਜ਼ਾਨੇ ਮਿਲ ਜਾਂਦੇ ਹਨ ਉਸ ਨੂੰ ਕਰਾਮਤੀ ਤਾਕਤਾਂ ਪ੍ਰਾਪਤ ਹੋ ਜਾਂਦੀਆਂ ਹਨ (ਭਾਵ, ਉਸ ਨੂੰ ਦੁਨੀਆ ਦੇ ਧਨ-ਪਦਾਰਥ ਅਤੇ ਰਿੱਧੀਆਂ ਸਿੱਧੀਆਂ ਦੀ ਲਾਲਸਾ ਨਹੀਂ ਰਹਿ ਜਾਂਦੀ),
 
नानक गुर ते पाई बुधि ॥४॥१४॥६५॥
Nānak gur ṯe pā▫ī buḏẖ. ||4||14||65||
O Nanak, I have obtained understanding from the Guru. ||4||14||65||
ਗੁਰਾਂ ਦੇ ਪਾਸੋਂ ਨਾਨਕ ਨੂੰ ਸਮਝ ਪਰਾਪਤ ਹੋਈ ਹੈ।
ਬੁਧਿ = ਅਕਲ, ਸੂਝ। ਤੇ = ਤੋਂ ॥੪॥੧੪॥੬੫॥ਹੇ ਨਾਨਕ! ਜਿਸ ਨੇ ਗੁਰੂ ਪਾਸੋਂ (ਸਹੀ ਆਤਮਕ ਜੀਵਨ ਦੀ) ਸੂਝ ਪ੍ਰਾਪਤ ਕਰ ਲਈ ॥੪॥੧੪॥੬੫॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
मिटी तिआस अगिआन अंधेरे ॥
Mitī ṯi▫ās agi▫ān anḏẖere.
My thirst, and the darkness of ignorance have been removed.
ਮੇਰੀ ਤੇਹ ਅਤੇ ਬੇਸਮਝੀ ਦਾ ਅੰਨ੍ਹੇਰਾ ਦੂਰ ਹੋ ਗਏ ਹਨ।
ਤਿਆਸ = ਤ੍ਰੇਹ, ਪਿਆਸ, ਤ੍ਰਿਸ਼ਨਾ। ਅਗਿਆਨ = ਗਿਆਨ ਦੀ ਅਣਹੋਂਦ, ਪਰਮਾਤਮਾ ਨਾਲ ਡੂੰਘੀ ਜਾਣ-ਪਛਾਣ ਦੀ ਅਣਹੋਂਦ।(ਹੇ ਭਾਈ! ਜੇਹੜੇ ਮਨੁੱਖ ਹਰਿ-ਨਾਮ ਸੁਣਦੇ ਹਨ ਉਹਨਾਂ ਦੇ ਅੰਦਰੋਂ ਪਹਿਲੇ) ਅਗਿਆਨਤਾ ਦੇ ਹਨੇਰੇ ਕਾਰਨ ਪੈਦਾ ਹੋਈ ਮਾਇਆ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ।
 
साध सेवा अघ कटे घनेरे ॥१॥
Sāḏẖ sevā agẖ kate gẖanere. ||1||
Serving the Holy Saints, countless sins are obliterated. ||1||
ਸੰਤਾਂ ਦੀ ਘਾਲ ਕਮਾਉਣ ਦੁਆਰਾ ਬਹੁਤੇ ਪਾਪ ਮਿਟ ਜਾਂਦੇ ਹਨ।
ਸਾਧ = ਗੁਰੂ। ਅਘ = ਪਾਪ। ਘਨੇਰੇ = ਬਹੁਤ ॥੧॥ਗੁਰੂ ਦੀ (ਦੱਸੀ) ਸੇਵਾ ਦੇ ਕਾਰਨ ਉਹਨਾਂ ਦੇ ਅਨੇਕਾਂ ਹੀ ਪਾਪ ਕੱਟੇ ਜਾਂਦੇ ਹਨ ॥੧॥
 
सूख सहज आनंदु घना ॥
Sūkẖ sahj ānanḏ gẖanā.
I have obtained celestial peace and immense joy.
ਮੈਨੂੰ ਬੇਕੁੰਠੀ ਆਰਾਮ ਅਤੇ ਅਤਿਅੰਤ ਖੁਸ਼ੀ ਪ੍ਰਾਪਤ ਹੋ ਗਈ ਹੈ।
ਸਹਜ = ਆਤਮਕ ਅਡੋਲਤਾ। ਘਨਾ = ਬਹੁਤ।(ਹੇ ਭਾਈ! ਉਹਨਾਂ ਮਨੁੱਖਾਂ ਨੂੰ ਬੜਾ ਸੁਖ ਅਨੰਦ ਪ੍ਰਾਪਤ ਹੁੰਦਾ ਹੈ (ਉਹਨਾਂ ਦੇ ਅੰਦਰ) ਆਤਮਕ ਅਡੋਲਤਾ ਬਣੀ ਰਹਿੰਦੀ ਹੈ,
 
गुर सेवा ते भए मन निरमल हरि हरि हरि हरि नामु सुना ॥१॥ रहाउ ॥
Gur sevā ṯe bẖa▫e man nirmal har har har har nām sunā. ||1|| rahā▫o.
Serving the Guru, my mind has become immaculately pure, and I have heard the Name of the Lord, Har, Har, Har, Har. ||1||Pause||
ਗੁਰਾਂ ਦੀ ਚਾਕਰੀ ਦੁਆਰਾ ਮੇਰਾ ਚਿੱਤ ਪਵਿੱਤਰ ਹੋ ਗਿਆ ਹੈ ਅਤੇ ਮੈਂ ਪ੍ਰਭੂ, ਪ੍ਰਭੂ, ਪ੍ਰਭੂ, ਪ੍ਰਭੂ ਦਾ ਨਾਮ ਸ੍ਰਵਣ ਕੀਤਾ ਹੈ। ਠਹਿਰਾਉ।
ਨਿਰਮਲ = ਪਵਿਤ੍ਰ ॥੧॥ ਰਹਾਉ ॥ਗੁਰੂ ਦੀ ਦੱਸੀ (ਇਸ) ਸੇਵਾ ਦੀ ਬਰਕਤਿ ਨਾਲ ਉਹਨਾਂ ਦੇ ਮਨ ਪਵਿਤ੍ਰ ਹੋ ਜਾਂਦੇ ਹਨ, (ਜੇਹੜੇ ਮਨੁੱਖ) ਸਦਾ ਪਰਮਾਤਮਾ ਦਾ ਨਾਮ ਸੁਣਦੇ ਰਹਿੰਦੇ ਹਨ (ਸਿਫ਼ਤਿ-ਸਾਲਾਹ ਕਰਦੇ ਸੁਣਦੇ ਰਹਿੰਦੇ ਹਨ) ॥੧॥ ਰਹਾਉ ॥
 
बिनसिओ मन का मूरखु ढीठा ॥
Binsi▫o man kā mūrakẖ dẖīṯẖā.
The stubborn foolishness of my mind is gone;
ਮੇਰੀ ਆਤਮਾ ਦਾ ਮੂੜ੍ਹ ਬੇਸ਼ਰਮਪੁਣਾ ਮਿੱਟ ਗਿਆ ਹੈ।
ਮੂਰਖੁ = ਮੂਰਖਪੁਣਾ। ਢੀਠਾ = ਅਮੋੜ-ਪਨ।(ਹੇ ਭਾਈ! ਹਰਿ-ਨਾਮ ਸੁਣਨ ਵਾਲਿਆਂ ਦੇ) ਮਨ ਦਾ ਮੂਰਖ-ਪੁਣਾ ਤੇ ਅਮੋੜ-ਪਨ ਨਾਸ ਹੋ ਜਾਂਦੇ ਹਨ।
 
प्रभ का भाणा लागा मीठा ॥२॥
Parabẖ kā bẖāṇā lāgā mīṯẖā. ||2||
God's Will has become sweet to me. ||2||
ਸੁਆਮੀ ਦੀ ਰਜ਼ਾ ਮੈਨੂੰ ਮਿੱਠੀ ਲੱਗਦੀ ਹੈ।
ਭਾਣਾ = ਰਜ਼ਾ ॥੨॥ਉਹਨਾਂ ਨੂੰ ਪਰਮਾਤਮਾ ਦੀ ਰਜ਼ਾ ਪਿਆਰੀ ਲੱਗਣ ਲੱਗ ਪੈਂਦੀ ਹੈ (ਫਿਰ ਉਹ ਉਸ ਰਜ਼ਾ ਦੇ ਅੱਗੇ ਅੜਦੇ ਨਹੀਂ, ਜਿਵੇਂ ਪਹਿਲਾਂ ਮੂਰਖਪੁਣੇ ਕਾਰਨ ਅੜਦੇ ਸਨ) ॥੨॥
 
गुर पूरे के चरण गहे ॥
Gur pūre ke cẖaraṇ gahe.
I have grasped the Feet of the Perfect Guru,
ਮੈਂ ਪੂਰਨ ਗੁਰਾਂ ਦੇ ਪੈਰ ਪਕੜ ਲਏ ਹਨ,
ਗਹੇ = ਫੜੇ।(ਹੇ ਭਾਈ!) ਜਿਨ੍ਹਾਂ ਮਨੁੱਖਾਂ ਨੇ ਪੂਰੇ ਗੁਰੂ ਦੇ ਚਰਨ ਫੜ ਲਏ ਹਨ,
 
कोटि जनम के पाप लहे ॥३॥
Kot janam ke pāp lahe. ||3||
and the sins of countless incarnations have been washed away. ||3||
ਅਤੇ ਮੇਰੇ ਕਰੋੜਾਂ ਜਨਮਾਂ ਦੇ ਗੁਨਾਹ ਧੋਤੇ ਗਏ ਹਨ।
ਕੋਟਿ = ਕ੍ਰੋੜਾਂ ॥੩॥ਉਹਨਾਂ ਦੇ (ਪਿਛਲੇ) ਕ੍ਰੋੜਾਂ ਜਨਮਾਂ ਦੇ ਕੀਤੇ ਪਾਪ ਲਹਿ ਜਾਂਦੇ ਹਨ ॥੩॥
 
रतन जनमु इहु सफल भइआ ॥
Raṯan janam ih safal bẖa▫i▫ā.
The jewel of this life has become fruitful.
ਮੇਰਾ ਇਹ ਹੀਰੇ ਵਰਗਾ ਜੀਵਨ ਲਾਭਦਾਇਕ ਹੋ ਗਿਆ ਹੈ।
ਸਫਲ = ਕਾਮਯਾਬ।ਉਹਨਾਂ ਮਨੁੱਖਾਂ ਦਾ ਇਹ ਕੀਮਤੀ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ ਹੈ,
 
कहु नानक प्रभ करी मइआ ॥४॥१५॥६६॥
Kaho Nānak parabẖ karī ma▫i▫ā. ||4||15||66||
Says Nanak, God has shown mercy to me. ||4||15||66||
ਗੁਰੂ ਜੀ ਆਖਦੇ ਹਨ, ਸੁਆਮੀ ਨੇ ਮੇਰੇ ਉਤੇ ਰਹਿਮਤ ਧਾਰੀ ਹੈ।
ਮਇਆ = ਦਇਆ ॥੪॥੧੫॥੬੬॥ਹੇ ਨਾਨਕ! ਆਖ-(ਜਿਨ੍ਹਾਂ ਉਤੇ) ਪਰਮਾਤਮਾ ਨੇ (ਆਪਣੇ ਨਾਮ ਦੀ ਦਾਤਿ ਦੀ) ਮੇਹਰ ਕੀਤੀ ॥੪॥੧੫॥੬੬॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
सतिगुरु अपना सद सदा सम्हारे ॥
Saṯgur apnā saḏ saḏā samĥāre.
I contemplate, forever and ever, the True Guru;
ਹਮੇਸ਼ਾਂ, ਹਮੇਸ਼ਾਂ ਮੈਂ ਸੱਚੇ ਗੁਰਾਂ ਨੂੰ ਯਾਦ ਕਰਦਾ ਹਾਂ,
ਸਦ ਸਦਾ-ਸਦਾ ਸਦਾ, ਸਦਾ ਹੀ। ਸਮ੍ਹ੍ਹਾਰੇ = ਸਮ੍ਹ੍ਹਾਰਿ, ਸੰਭਾਲ, ਹਿਰਦੇ ਵਿਚ ਸਾਂਭ ਰੱਖ।ਹੇ ਮਨ! ਆਪਣੇ ਸਤਿਗੁਰੂ ਨੂੰ ਸਦਾ ਹੀ (ਆਪਣੇ ਅੰਦਰ) ਸਾਂਭ ਰੱਖ।
 
गुर के चरन केस संगि झारे ॥१॥
Gur ke cẖaran kes sang jẖāre. ||1||
with my hair, I dust the feet of the Guru. ||1||
ਅਤੇ ਗੁਰਾਂ ਦੇ ਪੈਰ ਮੈਂ ਆਪਣੇ ਸਿਰ ਦੇ ਵਾਲਾਂ ਨਾਲ ਝਾੜਦਾ ਹਾਂ।
ਝਾਰੇ = ਝਾਰਿ ॥੧॥(ਹੇ ਭਾਈ!) ਗੁਰੂ ਦੇ ਚਰਨਾਂ ਨੂੰ ਆਪਣੇ ਕੇਸਾਂ ਨਾਲ ਝਾੜਿਆ ਕਰ (ਗੁਰੂ-ਦਰ ਤੇ ਨਿਮ੍ਰਤਾ ਨਾਲ ਪਿਆ ਰਹੁ) ॥੧॥
 
जागु रे मन जागनहारे ॥
Jāg re man jāganhāre.
Be wakeful, O my awakening mind!
ਖਬਰਦਾਰ ਹੋ, ਹੇ ਮੇਰੀਏ ਸਾਵਧਾਨ ਹੋਈਏ ਆਤਮਾਂ!
ਰੇ = ਹੇ! ਜਾਗਨਹਾਰੇ = ਹੇ ਜਾਗਣ ਜੋਗੇ!ਹੇ ਜਾਗਣ ਜੋਗੇ ਮਨ! (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਸੁਚੇਤ ਹੋਹੁ।
 
बिनु हरि अवरु न आवसि कामा झूठा मोहु मिथिआ पसारे ॥१॥ रहाउ ॥
Bin har avar na āvas kāmā jẖūṯẖā moh mithi▫ā pasāre. ||1|| rahā▫o.
Without the Lord, nothing else shall be of use to you; false is emotional attachment, and useless are worldly entanglements. ||1||Pause||
ਵਾਹਿਗੁਰੂ ਦੇ ਬਾਝੋਂ ਤੇਰੇ ਕੁਛ ਭੀ ਕੰਮ ਨਹੀਂ ਆਉਣਾ। ਕੂੜੀ ਹੈ ਸੰਸਾਰੀ ਮਮਤਾ ਅਤੇ ਨਾਸਵੰਤ ਹੈ ਸੰਸਾਰ ਦਾ ਖਿਲਾਰਾ। ਠਹਿਰਾਉ।
ਆਵਸਿ = ਆਵੇਗਾ। ਕਾਮਾ = ਕੰਮਿ। ਮਿਥਿਆ = ਨਾਸਵੰਤ ॥੧॥ ਰਹਾਉ ॥ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ (ਪਦਾਰਥ) ਤੇਰੇ ਕੰਮ ਨਹੀਂ ਆਵੇਗਾ, (ਪਰਵਾਰ ਦਾ) ਮੋਹ ਤੇ (ਮਾਇਆ ਦਾ) ਖਿਲਾਰਾ ਇਹ ਕੋਈ ਭੀ ਸਾਥ ਨਿਬਾਹੁਣ ਵਾਲੇ ਨਹੀਂ ਹਨ ॥੧॥ ਰਹਾਉ ॥
 
गुर की बाणी सिउ रंगु लाइ ॥
Gur kī baṇī si▫o rang lā▫e.
Embrace love for the Word of the Guru's Bani.
ਤੂੰ ਗੁਰਾਂ ਦੀ ਬਾਣੀ ਨਾਲ ਪਿਆਰ ਪਾ।
ਸਿਉ = ਨਾਲ। ਰੰਗੁ = ਪਿਆਰ। ਲਾਇ = ਜੋੜ।(ਹੇ ਭਾਈ!) ਸਤਿਗੁਰੂ ਦੀ ਬਾਣੀ ਨਾਲ ਪਿਆਰ ਜੋੜ।
 
गुरु किरपालु होइ दुखु जाइ ॥२॥
Gur kirpāl ho▫e ḏukẖ jā▫e. ||2||
When the Guru shows His Mercy, pain is destroyed. ||2||
ਜੇਕਰ ਗੁਰੂ ਜੀ ਮਿਹਰਬਾਨ ਹੋ ਵੰਞਣ, ਤੱਦ ਤਕਲੀਫ ਰਫਾ ਹੋ ਜਾਂਦੀ ਹੈ।
xxx ॥੨॥ਜਿਸ ਮਨੁੱਖ ਉਤੇ ਗੁਰੂ ਦਇਆਵਾਨ ਹੁੰਦਾ ਹੈ ਉਸ ਦਾ ਹਰੇਕ ਦੁੱਖ ਦੂਰ ਹੋ ਜਾਂਦਾ ਹੈ ॥੨॥
 
गुर बिनु दूजा नाही थाउ ॥
Gur bin ḏūjā nāhī thā▫o.
Without the Guru, there is no other place of rest.
ਗੁਰਾਂ ਦੇ ਬਗੈਰ, ਹੋਰ ਕੋਈ ਥਾਂ ਆਰਾਮ ਵਾਲੀ ਨਹੀਂ।
ਥਾਉ = ਆਸਰਾ, ਸਹਾਰਾ।(ਹੇ ਭਾਈ!) ਗੁਰੂ ਤੋਂ ਬਿਨਾ ਹੋਰ ਕੋਈ ਥਾਂ ਨਹੀਂ (ਜਿਥੇ ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤੇ ਮਨ ਨੂੰ ਜਗਾਇਆ ਜਾ ਸਕੇ)।
 
गुरु दाता गुरु देवै नाउ ॥३॥
Gur ḏāṯā gur ḏevai nā▫o. ||3||
The Guru is the Giver, the Guru gives the Name. ||3||
ਗੁਰੂ ਜੀ ਦਾਤਾਰ ਹਨ ਅਤੇ ਗੁਰੂ ਜੀ ਹੀ ਨਾਮ ਬਖਸ਼ਦੇ ਹਨ।
ਦੇਵੈ = ਦੇਂਦਾ ਹੈ ॥੩॥ਗੁਰੂ (ਪਰਮਾਤਮਾ ਦਾ) ਨਾਮ ਬਖ਼ਸ਼ਦਾ ਹੈ, ਗੁਰੂ ਨਾਮ ਦੀ ਦਾਤਿ ਦੇਣ-ਜੋਗਾ ਹੈ (ਨਾਮ ਦੀ ਦਾਤਿ ਦੇ ਕੇ ਸੁੱਤੇ ਮਨ ਨੂੰ ਜਗਾ ਦੇਂਦਾ ਹੈ) ॥੩॥
 
गुरु पारब्रहमु परमेसरु आपि ॥
Gur pārbarahm parmesar āp.
The Guru is the Supreme Lord God; He Himself is the Transcendent Lord.
ਗੁਰੂ ਜੀ ਖੁਦ ਪਰਮ ਪ੍ਰਭੂ ਅਤੇ ਸ਼੍ਰੋਮਣੀ ਮਾਲਕ ਹਨ।
xxx(ਹੇ ਭਾਈ!) ਗੁਰੂ ਪਾਰਬ੍ਰਹਮ (ਦਾ ਰੂਪ) ਹੈ ਗੁਰੂ ਪਰਮੇਸਰ (ਦਾ ਰੂਪ) ਹੈ।
 
आठ पहर नानक गुर जापि ॥४॥१६॥६७॥
Āṯẖ pahar Nānak gur jāp. ||4||16||67||
Twenty-four hours a day, O Nanak, meditate on the Guru. ||4||16||67||
ਦਿਨ ਦੇ ਅੱਠੇ ਪਹਿਰ ਹੀ, ਹੇ ਨਾਨਕ! ਤੂੰ ਗੁਰਾਂ ਦਾ ਸਿਮਰਨ ਕਰ।
ਗੁਰ ਜਾਪਿ = ਗੁਰੂ ਦਾ ਜਾਪ ਜਪ, ਗੁਰੂ ਨੂੰ ਚੇਤੇ ਰੱਖ ॥੪॥੧੬॥੬੭॥ਹੇ ਨਾਨਕ! (ਆਖ-) ਅੱਠੇ ਪਹਰ (ਹਰ ਵੇਲੇ) ਗੁਰੂ ਨੂੰ ਚੇਤੇ ਰੱਖ ॥੪॥੧੬॥੬੭॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
आपे पेडु बिसथारी साख ॥
Āpe ped bisthārī sākẖ.
He Himself is the tree, and the branches extending out.
ਸੁਆਮੀ ਆਪ ਹੀ ਬਿਰਛ ਅਤੇ ਇਸ ਦੀਆਂ ਫੈਲਰੀਆਂ ਹੋਈਆਂ ਟਹਿਣੀਆਂ ਹੈ।
ਪੇਡੁ = ਵੱਡਾ ਤਨਾ ਜੋ ਰੁੱਖ ਦੇ ਸਾਰੇ ਖਿਲਾਰ ਦਾ ਸਹਾਰਾ ਹੁੰਦਾ ਹੈ। ਬਿਸਥਾਰੀ = ਖਿਲਾਰੀਆਂ ਹੋਈਆਂ ਹਨ। ਸਾਖ = ਸ਼ਾਖ਼ਾਂ, ਟਹਿਣੀਆਂ, ਸਾਰਾ ਜਗਤ-ਪਸਾਰਾ।(ਹੇ ਭਾਈ! ਇਹ ਜਗਤ, ਮਾਨੋ ਇਕ ਵੱਡੇ ਖਿਲਾਰ ਵਾਲਾ ਰੁੱਖ ਹੈ) ਪਰਮਾਤਮਾ ਆਪ ਹੀ (ਇਸ ਜਗਤ-ਰੁੱਖ ਨੂੰ ਸਹਾਰਾ ਦੇਣ ਵਾਲਾ) ਵੱਡਾ ਤਨਾ ਹੈ (ਜਗਤ-ਪਸਾਰਾ ਉਸ ਰੁੱਖ ਦੀਆਂ) ਸ਼ਾਖ਼ਾਂ ਦਾ ਖਿਲਾਰ ਖਿਲਰਿਆ ਹੋਇਆ ਹੈ।
 
अपनी खेती आपे राख ॥१॥
Apnī kẖeṯī āpe rākẖ. ||1||
He Himself preserves His own crop. ||1||
ਆਪਣੀ ਫਸਲ ਦੀ ਉਹ ਆਪ ਹੀ ਰੱਖਿਆ ਕਰਦਾ ਹੈ।
ਰਾਖ = ਰਾਖਾ ॥੧॥(ਹੇ ਭਾਈ! ਇਹ ਜਗਤ) ਪਰਮਾਤਮਾ ਦਾ (ਬੀਜਿਆ ਹੋਇਆ) ਫ਼ਸਲ ਹੈ, ਆਪ ਹੀ ਇਸ ਫ਼ਸਲ ਦਾ ਉਹ ਰਾਖਾ ਹੈ ॥੧॥
 
जत कत पेखउ एकै ओही ॥
Jaṯ kaṯ pekẖa▫o ekai ohī.
Wherever I look, I see that One Lord alone.
ਜਿਥੇ ਕਿਤੇ ਭੀ ਮੈਂ ਦੇਖਦਾ ਹਾਂ, ਮੈਂ ਕੇਵਲ ਉਸ ਸੁਆਮੀ ਨੂੰ ਹੀ ਪਾਉਂਦਾ ਹਾਂ।
ਜਤ ਕਤ = ਜਿਧਰ ਕਿਧਰ। ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਓਹੀ = ਉਹ (ਪਰਮਾਤਮਾ) ਹੀ।(ਹੇ ਭਾਈ!) ਮੈਂ ਜਿਧਰ ਕਿਧਰ ਵੇਖਦਾ ਹਾਂ ਮੈਨੂੰ ਇਕ ਪਰਮਾਤਮਾ ਹੀ ਦਿੱਸਦਾ ਹੈ,
 
घट घट अंतरि आपे सोई ॥१॥ रहाउ ॥
Gẖat gẖat anṯar āpe so▫ī. ||1|| rahā▫o.
Deep within each and every heart, He Himself is contained. ||1||Pause||
ਸਾਰਿਆਂ ਦਿਲਾਂ ਅੰਦਰ ਉਹ ਖੁਦ ਹੀ ਰਮਿਆ ਹੋਇਆ ਹੈ। ਠਹਿਰਾਉ।
ਘਟ = ਸਰੀਰ। ਆਪੇ = (ਪਰਮਾਤਮਾ) ਆਪ ਹੀ ॥੧॥ ਰਹਾਉ ॥ਉਹ ਪਰਮਾਤਮਾ ਆਪ ਹੀ ਹਰੇਕ ਸਰੀਰ ਵਿਚ ਵੱਸ ਰਿਹਾ ਹੈ ॥੧॥ ਰਹਾਉ ॥
 
आपे सूरु किरणि बिसथारु ॥
Āpe sūr kiraṇ bisthār.
He Himself is the sun, and the rays emanating from it.
ਉਹ ਆਪ ਹੀ ਸੂਰਜ ਅਤੇ ਇਸ ਦੀਆਂ ਸ਼ੁਆਵਾਂ ਦਾ ਖਿਲਾਰਾ ਹੈ।
ਸੂਰੁ = ਸੂਰਜ। ਬਿਸਥਾਰੁ = ਖਿਲਾਰਾ।(ਹੇ ਭਾਈ!) ਪਰਮਾਤਮਾ ਆਪ ਹੀ ਸੂਰਜ ਹੈ (ਤੇ ਇਹ ਜਗਤ, ਮਾਨੋ, ਉਸ ਦੀਆਂ) ਕਿਰਨਾਂ ਦਾ ਖਲਾਰਾ ਹੈ,
 
सोई गुपतु सोई आकारु ॥२॥
So▫ī gupaṯ so▫ī ākār. ||2||
He is concealed, and He is revealed. ||2||
ਉਹ ਲੁਕਿਆ ਹੋਇਆ ਹੈ ਅਤੇ ਓਹੀ ਸਾਖਿਆਤ।
ਸੋਈ = ਉਹ (ਪਰਮਾਤਮਾ) ਹੀ। ਗੁਪਤੁ = ਲੁਕਿਆ ਹੋਇਆ, ਅਦ੍ਰਿਸ਼ਟ। ਆਕਾਰੁ = ਦਿੱਸਦਾ ਜਗਤ ॥੨॥ਉਹ ਆਪ ਹੀ ਅਦ੍ਰਿਸ਼ਟ (ਰੂਪ ਵਿਚ) ਹੈ ਤੇ ਆਪ ਹੀ ਇਹ ਦਿੱਸਦਾ ਪਸਾਰਾ ਹੈ ॥੨॥
 
सरगुण निरगुण थापै नाउ ॥
Sarguṇ nirguṇ thāpai nā▫o.
He is said to be of the highest attributes, and without attributes.
ਲੱਛਣਾਂ-ਸਹਿਤ ਅਤੇ ਲਛਣਾਂ-ਰਹਿਤ, ਉਸ ਦੇ ਨਾਮ ਵਰਨਣ ਕੀਤੇ ਜਾਂਦੇ ਹਨ।
ਸਰਗੁਣ = ਮਾਇਆ ਦੇ ਤਿੰਨਾਂ ਗੁਣਾਂ ਵਾਲਾ ਪਸਾਰਾ। ਨਿਰਗੁਣ = ਮਾਇਆ ਦੇ ਤਿੰਨ ਗੁਣਾਂ ਤੋਂ ਨਿਰਲੇਪ। ਥਾਪੈ = ਬਣਾਂਦਾ ਹੈ। ਨਾਉ = ਨਾਮ।(ਹੇ ਭਾਈ! ਆਪਣੇ ਅਦ੍ਰਿਸ਼ਟ ਤੇ ਦ੍ਰਿਸ਼ਟਮਾਨ ਰੂਪਾਂ ਦਾ) ਨਿਰਗੁਣ ਤੇ ਸਰਗੁਣ ਨਾਮ ਉਹ ਪ੍ਰਭੂ ਆਪ ਹੀ ਥਾਪਦਾ ਹੈ।
 
दुह मिलि एकै कीनो ठाउ ॥३॥
Ḏuh mil ekai kīno ṯẖā▫o. ||3||
Both converge onto His single point. ||3||
ਉਸ ਅਦੁੱਤੀ ਸਾਹਿਬ ਵਿੱਚ, ਦੋਨੋਂ (ਨਿਰਗੁਣ ਤੇ ਸਰਗੁਣ) ਇਕ ਜਗ੍ਹਾਂ ਇਕੱਠੇ ਹੋ ਜਾਂਦੇ ਹਨ।
ਮਿਲਿ = ਮਿਲ ਕੇ। ਏਕੈ ਠਾਉ = ਇਕੋ ਹੀ ਥਾਂ ॥੩॥(ਦੋਹਾਂ ਵਿਚ ਫ਼ਰਕ ਨਾਮ-ਮਾਤ੍ਰ ਹੀ ਹੈ, ਕਹਿਣ ਨੂੰ ਹੀ ਹੈ), ਇਹਨਾਂ ਦੋਹਾਂ (ਰੂਪਾਂ) ਨੇ ਮਿਲ ਕੇ ਇਕ ਪਰਮਾਤਮਾ ਵਿਚ ਹੀ ਟਿਕਾਣਾ ਬਣਾਇਆ ਹੋਇਆ ਹੈ (ਇਹਨਾਂ ਦੋਹਾਂ ਦਾ ਟਿਕਾਣਾ ਪਰਮਾਤਮਾ ਆਪ ਹੀ ਹੈ) ॥੩॥
 
कहु नानक गुरि भ्रमु भउ खोइआ ॥
Kaho Nānak gur bẖaram bẖa▫o kẖo▫i▫ā.
Says Nanak, the Guru has dispelled my doubt and fear.
ਗੁਰੂ ਜੀ ਆਖਦੇ ਹਨ, ਗੁਰਾਂ ਨੇ ਮੇਰਾ ਸੰਦੇਹ ਅਤੇ ਡਰ ਦੂਰ ਕਰ ਦਿੱਤਾ ਹੈ।
ਗੁਰਿ = ਗੁਰੂ ਨੇ। ਭ੍ਰਮੁ = ਭਟਕਣਾ।ਹੇ ਨਾਨਕ! ਆਖ-ਗੁਰੂ ਨੇ (ਜਿਸ ਮਨੁੱਖ ਦੇ ਅੰਦਰੋਂ ਮਾਇਆ ਵਾਲੀ) ਭਟਕਣਾ ਤੇ ਡਰ ਦੂਰ ਕਰ ਦਿੱਤਾ,
 
अनद रूपु सभु नैन अलोइआ ॥४॥१७॥६८॥
Anaḏ rūp sabẖ nain alo▫i▫ā. ||4||17||68||
With my eyes, I perceive the Lord, the embodiment of bliss, to be everywhere. ||4||17||68||
ਪਰਸੰਨਤਾ ਸਰੂਪ ਵਾਹਿਗੁਰੂ ਨੂੰ ਮੈਂ ਹੁਣ ਆਪਣੀਆਂ ਅੱਖਾਂ ਨਾਲ ਹਰ ਥਾਂ ਵੇਖਦਾ ਹਾਂ।
ਅਨਦ ਰੂਪੁ = ਉਹ ਪਰਮਾਤਮਾ ਸਦਾ ਹੀ ਆਨੰਦ ਵਿਚ ਰਹਿੰਦਾ ਹੈ। ਨੈਨ = ਅੱਖਾਂ ਨਾਲ। ਅਲੋਇਆ = ਵੇਖ ਲਿਆ ॥੪॥੧੭॥੬੮॥ਉਸ ਨੇ ਹਰ ਥਾਂ ਉਸ ਪਰਮਾਤਮਾ ਨੂੰ ਆਪਣੀ ਅੱਖੀਂ ਵੇਖ ਲਿਆ ਜੋ ਸਦਾ ਹੀ ਆਨੰਦ ਵਿਚ ਰਹਿੰਦਾ ਹੈ ॥੪॥੧੭॥੬੮॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
उकति सिआनप किछू न जाना ॥
Ukaṯ si▫ānap kicẖẖū na jānā.
I know nothing of arguments or cleverness.
ਮੈਂ ਕੋਈ ਦਲੀਲ-ਬਾਜੀ ਅਤੇ ਚਤੁਰਾਈ ਨਹੀਂ ਜਾਣਦਾ।
ਉਕਤਿ = ਯੁਕਤਿ, ਦਲੀਲ। ਕਿਛੂ = ਕੁਝ ਭੀ।ਹੇ ਪ੍ਰਭੂ! ਮੈਂ ਕੋਈ ਦਲੀਲ (ਦੇਣੀ) ਨਹੀਂ ਜਾਣਦਾ ਮੈਂ ਕੋਈ ਸਿਆਣਪ (ਦੀ ਗੱਲ ਕਰਨੀ) ਨਹੀਂ ਜਾਣਦਾ,