Sri Guru Granth Sahib Ji

Ang: / 1430

Your last visited Ang:

दिनु रैणि तेरा नामु वखाना ॥१॥
Ḏin raiṇ ṯerā nām vakẖānā. ||1||
Day and night, I chant Your Name. ||1||
ਦਿਹੁੰ ਰਾਤ ਮੈਂ ਤੇਰੇ ਨਾਮ ਦਾ ਉਚਾਰਨ ਕਰਦਾ ਹਾਂ, ਹੇ ਸੁਆਮੀ!
ਰੈਣੀ = ਰਾਤ। ਵਖਾਨਾ = ਮੈਂ ਉਚਾਰਦਾ ਹਾਂ ॥੧॥(ਜਿਸ ਨਾਲ ਮੈਂ ਤੈਨੂੰ ਖ਼ੁਸ਼ ਕਰ ਸਕਾਂ, ਪਰ ਤੇਰੀ ਹੀ ਮੇਹਰ ਨਾਲ) ਮੈਂ ਦਿਨ ਰਾਤ ਤੇਰਾ (ਹੀ) ਨਾਮ ਉਚਾਰਦਾ ਹਾਂ ॥੧॥
 
मै निरगुन गुणु नाही कोइ ॥
Mai nirgun guṇ nāhī ko▫e.
I am worthless; I have no virtue at all.
ਖੂਬੀ-ਵਿਹੁਣ ਹਾਂ, ਨੇਕੀ ਮੇਰੇ ਵਿੱਚ ਕੋਈ ਨਹੀਂ।
ਨਿਰਗੁਨ = ਗੁਣ-ਹੀਨ।ਹੇ ਪ੍ਰਭੂ! ਮੈਂ ਗੁਣ-ਹੀਣ ਹਾਂ, ਮੇਰੇ ਵਿਚ ਕੋਈ ਗੁਣ ਨਹੀਂ (ਜਿਸ ਦੇ ਆਸਰੇ ਮੈਂ ਤੈਨੂੰ ਪ੍ਰਸੰਨ ਕਰਨ ਦੀ ਆਸ ਕਰ ਸਕਾਂ, ਪਰ)
 
करन करावनहार प्रभ सोइ ॥१॥ रहाउ ॥
Karan karāvanhār parabẖ so▫e. ||1|| rahā▫o.
God is the Creator, the Cause of all causes. ||1||Pause||
ਉਹ ਸਾਹਿਬ ਦੀ ਕਰਨ ਵਾਲਾ ਅਤੇ ਕਰਾਉਣ ਵਾਲਾ ਹੈ। ਠਹਿਰਾਉ।
ਕਰਨਹਾਰ = (ਸਭ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ) ਕਰਨ ਦੀ ਤਾਕਤ ਰੱਖਣ ਵਾਲਾ। ਕਰਾਵਨਹਾਰ = (ਸਭ ਜੀਵਾਂ ਨੂੰ ਪ੍ਰੇਰ ਕੇ ਉਹਨਾਂ ਪਾਸੋਂ) ਕਰਾਣ ਦੀ ਸਮਰੱਥਾ ਵਾਲਾ। ਪ੍ਰਭ = ਹੇ ਪ੍ਰਭੂ! ॥੧॥ ਰਹਾਉ ॥ਹੇ ਪ੍ਰਭੂ ਉਹ ਤੂੰ ਹੀ ਹੈਂ ਜੋ (ਸਭ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ) ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈਂ ਤੇ (ਸਭ ਜੀਵਾਂ ਨੂੰ ਪ੍ਰੇਰ ਕੇ ਉਹਨਾਂ ਪਾਸੋਂ) ਕਰਾਣ ਦੀ ਸਮਰੱਥਾ ਵਾਲਾ ਹੈਂ (ਮੈਨੂੰ ਭੀ ਆਪ ਹੀ ਆਪਣੇ ਚਰਨਾਂ ਵਿਚ ਜੋੜੀ ਰੱਖ) ॥੧॥ ਰਹਾਉ ॥
 
मूरख मुगध अगिआन अवीचारी ॥
Mūrakẖ mugaḏẖ agi▫ān avīcẖārī.
I am foolish, stupid, ignorant and thoughtless;
ਮੈਂ ਹਾਂ ਬੇਵਕੂਫ, ਬੁੱਧੂ, ਬੇਸਮਝ ਅਤੇ ਵਿਚਾਰ-ਹੀਣ।
ਮੁਗਧ = ਬੇ-ਵਕੂਫ਼। ਅਗਿਆਨ = ਗਿਆਨ-ਹੀਣ। ਅਵੀਚਾਰੀ = ਬੇ-ਸਮਝ, ਵਿਚਾਰ ਦੀ ਗੱਲ ਨਾਹ ਕਰ ਸਕਣ ਵਾਲਾ।ਹੇ ਪ੍ਰਭੂ! ਮੈਂ ਮੂਰਖ ਹਾਂ, ਮੈਂ ਮਤਿ-ਹੀਣ ਹਾਂ, ਮੈਂ ਗਿਆਨ-ਹੀਣ ਹਾਂ, ਮੈਂ ਬੇ-ਸਮਝ ਹਾਂ (ਪਰ ਤੂੰ ਆਪਣੇ ਬਿਰਦ ਦੀ ਲਾਜ ਰੱਖਣ ਵਾਲਾ ਹੈਂ),
 
नाम तेरे की आस मनि धारी ॥२॥
Nām ṯere kī ās man ḏẖārī. ||2||
Your Name is my mind's only hope. ||2||
ਮੇਰੇ ਨਾਮ ਦੀ ਹੀ ਮੇਰੇ ਚਿੱਤ ਅੰਦਰ ਊਮੈਦ ਹੈ।
ਮਨਿ = ਮਨ ਵਿਚ ॥੨॥ਮੈਂ ਤੇਰੇ (ਬਿਰਦ-ਪਾਲ) ਨਾਮ ਦੀ ਆਸ ਮਨ ਵਿਚ ਰੱਖੀ ਹੋਈ ਹੈ (ਕਿ ਤੂੰ ਸਰਨ-ਆਏ ਦੀ ਲਾਜ ਰੱਖੇਂਗਾ) ॥੨॥
 
जपु तपु संजमु करम न साधा ॥
Jap ṯap sanjam karam na sāḏẖā.
I have not practiced chanting, deep meditation, self-discipline or good actions;
ਮੈਂ ਧਾਰਮਕ ਪੁਸਤਕਾਂ ਦੇ ਪਾਠ, ਤਪੱਸਿਆ, ਸਵੈਰਿਆਜ਼ਤ ਅਤੇ ਕਰਮ ਕਾਂਡਾ ਦੀ ਕਮਾਈ ਨਹੀਂ ਕੀਤੀ,
ਸਾਧਾ = ਅੱਭਿਆਸ ਕੀਤਾ।ਸੰਜਮੁ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦਾ ਜਤਨਹੇ ਭਾਈ! ਮੈਂ ਕੋਈ ਜਪ ਨਹੀਂ ਕੀਤਾ, ਮੈਂ ਕੋਈ ਤਪ ਨਹੀਂ ਕੀਤਾ, ਮੈਂ ਕੋਈ ਸੰਜਮ ਨਹੀਂ ਸਾਧਿਆ (ਮੈਨੂੰ ਕਿਸੇ ਜਪ ਤਪ ਸੰਜਮ ਦਾ ਸਹਾਰਾ ਨਹੀਂ, ਮਾਣ ਨਹੀਂ)
 
नामु प्रभू का मनहि अराधा ॥३॥
Nām parabẖū kā manėh arāḏẖā. ||3||
but within my mind, I have worshipped God's Name. ||3||
ਪ੍ਰੰਤੂ ਆਪਣੇ ਚਿੱਤ ਅੰਦਰ ਕੇਵਲ ਸਾਈਂ ਦੇ ਨਾਮ ਦਾ ਸਿਮਰਨ ਕੀਤਾ ਹੈ।
ਮਨਹਿ = ਮਨ ਵਿਚ ॥੩॥ਮੈਂ ਤਾਂ ਪਰਮਾਤਮਾ ਦਾ ਨਾਮ ਹੀ ਆਪਣੇ ਮਨ ਵਿਚ ਯਾਦ ਕਰਦਾ ਰਹਿੰਦਾ ਹਾਂ ॥੩॥
 
किछू न जाना मति मेरी थोरी ॥
Kicẖẖū na jānā maṯ merī thorī.
I know nothing, and my intellect is inadequate.
ਮੈਂ ਕੁਝ ਨਹੀਂ ਜਾਣਦਾ। ਮੇਰੇ ਵਿੱਚ ਥੋੜੀ ਅਕਲ ਹੈ!
ਥੋਰੀ = ਥੋੜੀ।ਹੇ ਪ੍ਰਭੂ! (ਕੋਈ ਉਕਤਿ, ਕੋਈ ਸਿਆਣਪ, ਕੋਈ ਜਪ, ਕੋਈ ਤਪ, ਕੋਈ ਸੰਜਮ) ਕੁਝ ਭੀ ਕਰਨਾ ਨਹੀਂ ਜਾਣਦਾ, ਮੇਰੀ ਅਕਲ ਬਹੁਤ ਮਾੜੀ ਜਿਹੀ ਹੈ।
 
बिनवति नानक ओट प्रभ तोरी ॥४॥१८॥६९॥
Binvaṯ Nānak ot parabẖ ṯorī. ||4||18||69||
Prays Nanak, O God, You are my only Support. ||4||18||69||
ਬੇਨਤੀ ਕਰਦਾ ਹੈ ਨਾਨਕ, ਤੂੰ ਹੇ ਸੁਆਮੀ! ਮੇਰੀ ਟੇਕ ਹੈ।
ਬਿਨਵਤਿ = ਬੇਨਤੀ ਕਰਦਾ ਹੈ। ਤੋਰੀ = ਤੇਰੀ ॥੪॥੧੮॥੬੯॥ਨਾਨਕ ਬੇਨਤੀ ਕਰਦਾ ਹੈ- ਮੈਂ ਸਿਰਫ਼ ਤੇਰਾ ਹੀ ਆਸਰਾ ਲਿਆ ਹੈ ॥੪॥੧੮॥੬੯॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
हरि हरि अखर दुइ इह माला ॥
Har har akẖar ḏu▫e ih mālā.
These two words, Har, Har, make up my maalaa.
ਇਹ ਦੋ ਸ਼ਬਦ, ਹਰੀ ਹਰੀ ਮੇਰੀ ਜਪੁਨੀ ਹਨ।
ਅਖਰ ਦੁਇ = ਦੋਵੇਂ ਲਫ਼ਜ਼ (ਹਰਿ ਹਰਿ)।(ਹੇ ਭਾਈ! ਮੇਰੇ ਪਾਸ ਤਾਂ) 'ਹਰਿ ਹਰਿ'-ਇਹ ਦੋ ਲਫ਼ਜ਼ਾਂ ਦੀ ਮਾਲਾ ਹੈ,
 
जपत जपत भए दीन दइआला ॥१॥
Japaṯ japaṯ bẖa▫e ḏīn ḏa▫i▫ālā. ||1||
Continually chanting and reciting this rosary, God has become merciful to me, His humble servant. ||1||
ਇਹ ਮਾਲਾ ਇਕਰਸ ਫੇਰਨ ਦੁਆਰਾ, ਮਾਲਕ, ਮੈਂ ਗਰੀਬ ਉਤੇ ਮਿਹਰਬਾਨ ਹੋ ਜਾਂਦਾ ਹੈ।
ਜਪਤ = ਜਪਦਿਆਂ। ਦੀਨ = ਦੀਨਾਂ ਉਤੇ, ਕੰਗਾਲਾਂ ਉਤੇ ॥੧॥ਇਸ ਹਰਿ-ਨਾਮ-ਮਾਲਾ ਨੂੰ ਜਪਦਿਆਂ ਜਪਦਿਆਂ ਕੰਗਾਲਾਂ ਉੱਤੇ ਭੀ ਪਰਮਾਤਮਾ ਦਇਆਵਾਨ ਹੋ ਜਾਂਦਾ ਹੈ ॥੧॥
 
करउ बेनती सतिगुर अपुनी ॥
Kara▫o benṯī saṯgur apunī.
I offer my prayer to the True Guru.
ਆਪਣੀ ਅਰਜ਼, ਮੈਂ ਸੱਚੇ ਗੁਰਾਂ ਦੇ ਮੂਹਰੇ ਕਰਦਾ ਹਾਂ।
ਕਰਉ = ਕਰਉਂ, ਮੈਂ ਕਰਦਾ ਹਾਂ। ਸਤਿਗੁਰ = ਹੇ ਸਤਿਗੁਰ!ਹੇ ਸਤਿਗੁਰੂ! ਮੈਂ ਤੇਰੇ ਅੱਗੇ ਆਪਣੀ ਇਹ ਅਰਜ਼ ਕਰਦਾ ਹਾਂ,
 
करि किरपा राखहु सरणाई मो कउ देहु हरे हरि जपनी ॥१॥ रहाउ ॥
Kar kirpā rākẖo sarṇā▫ī mo ka▫o ḏeh hare har japnī. ||1|| rahā▫o.
Shower Your Mercy upon me, and keep me safe in Your Sanctuary; please, give me the maalaa, the rosary of Har, Har. ||1||Pause||
ਮਿਹਰ ਧਾਰ ਕੇ ਮੈਨੂੰ ਆਪਣੀ ਪਨਾਹ ਹੇਠ ਰੱਖ ਅਤੇ ਮੈਨੂੰ ਵਾਹਿਗੁਰੂ ਦੇ ਨਾਮ ਦੀ ਤਸਬੀ ਪਰਦਾਨ ਕਰ। ਠਹਿਰਾਉ।
ਮੋ ਕਉ = ਮੈਨੂੰ। ਜਪਨੀ = ਮਾਲਾ ॥੧॥ ਰਹਾਉ ॥ਕਿ ਕਿਰਪਾ ਕਰ ਕੇ ਮੈਨੂੰ ਆਪਣੀ ਸਰਨ ਵਿਚ ਰੱਖ ਤੇ ਮੈਨੂੰ 'ਹਰਿ ਹਰਿ' ਨਾਮ ਦੀ ਮਾਲਾ ਦੇਹ ॥੧॥ ਰਹਾਉ ॥
 
हरि माला उर अंतरि धारै ॥
Har mālā ur anṯar ḏẖārai.
One who enshrines this rosary of the Lord's Name within his heart,
ਜੋ ਹਰੀ ਦੇ ਨਾਮ ਦੀ ਮਾਲਾ ਆਪਣੇ ਦਿਲ ਵਿੱਚ ਪਾਉਂਦਾ ਹੈ,
ਉਰ = ਹਿਰਦਾ। ਅੰਤਰਿ = ਅੰਦਰ। ਧਾਰੈ = ਟਿਕਾਈ ਰੱਖਦਾ ਹੈ।ਜੇਹੜਾ ਮਨੁੱਖ ਹਰਿ-ਨਾਮ ਦੀ ਮਾਲਾ ਆਪਣੇ ਹਿਰਦੇ ਵਿਚ ਟਿਕਾ ਕੇ ਰੱਖਦਾ ਹੈ,
 
जनम मरण का दूखु निवारै ॥२॥
Janam maraṇ kā ḏūkẖ nivārai. ||2||
is freed of the pains of birth and death. ||2||
ਉਹ ਜੰਮਣ ਤੇ ਮਰਨ ਦੇ ਕਸ਼ਟ ਤੋਂ ਖਲਾਸੀ ਪਾ ਜਾਂਦਾ ਹੈ।
ਨਿਵਾਰੈ = ਦੂਰ ਕਰ ਲੈਂਦਾ ਹੈ ॥੨॥ਉਹ ਆਪਣੇ ਜਨਮ ਮਰਨ ਦੇ ਗੇੜ ਦਾ ਦੁੱਖ ਦੂਰ ਕਰ ਲੈਂਦਾ ਹੈ ॥੨॥
 
हिरदै समालै मुखि हरि हरि बोलै ॥
Hirḏai samālai mukẖ har har bolai.
The humble being who contemplates the Lord within his heart, and chants the Lord's Name, Har, Har, with his mouth,
ਜੋ ਆਪਣੇ ਮਨ ਵਿੱਚ ਵਾਹਿਗੁਰੂ ਸੁਆਮੀ ਨੂੰ ਯਾਦ ਕਰਦਾ ਹੈ,
ਸਮ੍ਹ੍ਹਾਲੇ = ਸਾਂਭ ਕੇ ਰੱਖਦਾ ਹੈ। ਮੁਖਿ = ਮੂੰਹ ਨਾਲ।ਜੇਹੜਾ ਮਨੁੱਖ ਹਰਿ-ਨਾਮ ਨੂੰ ਆਪਣੇ ਹਿਰਦੇ ਵਿਚ ਸਾਂਭ ਕੇ ਰੱਖਦਾ ਹੈ ਤੇ ਮੂੰਹ ਨਾਲ ਹਰਿ-ਹਰਿ ਨਾਮ ਉਚਾਰਦਾ ਰਹਿੰਦਾ ਹੈ,
 
सो जनु इत उत कतहि न डोलै ॥३॥
So jan iṯ uṯ kaṯėh na dolai. ||3||
never wavers, here or hereafter. ||3||
ਅਤੇ ਆਪਣੇ ਮੂੰਹ ਨਾਲ ਉਸ ਨੂੰ ਜਪਦਾ ਹੈ, ਉਹ ਪੁਰਸ਼ ਏਥੇ ਅਤੇ ਓਥੇ ਕਦਾਚਿਤ ਡਿਕਡੋਲੇ ਨਹੀਂ ਖਾਂਦਾ।
ਇਤ ਉਤ = ਲੋਕ ਪਰਲੋਕ ਵਿਚ। ਕਤਹਿ = ਕਿਤੇ ਭੀ ॥੩॥ਉਹ ਨਾਹ ਇਸ ਲੋਕ ਵਿਚ ਤੇ ਨਾਹ ਪਰਲੋਕ ਵਿਚ ਕਿਤੇ ਭੀ (ਕਿਸੇ ਗੱਲੇ ਭੀ) ਨਹੀਂ ਡੋਲਦਾ ॥੩॥
 
कहु नानक जो राचै नाइ ॥
Kaho Nānak jo rācẖai nā▫e.
Says Nanak, one who is imbued with the Name,
ਗੁਰੂ ਜੀ ਆਖਦੇ ਹਨ, ਜੋ ਨਾਮ ਅੰਦਰ ਲੀਨ ਹੋਇਆ ਹੋਇਆ ਹੈ,
ਨਾਇ = ਨਾਮ ਵਿਚ।ਹੇ ਨਾਨਕ! ਆਖ-ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ,
 
हरि माला ता कै संगि जाइ ॥४॥१९॥७०॥
Har mālā ṯā kai sang jā▫e. ||4||19||70||
goes to the next world with the maalaa of the Lord's Name. ||4||19||70||
ਪ੍ਰਭੂ ਦੀ ਜਪਨੀ, ਪ੍ਰਲੋਕ ਵਿੱਚ ਉਸ ਦੇ ਨਾਲ ਜਾਂਦੀ ਹੈ।
ਸੰਗਿ = ਨਾਲ ॥੪॥੧੯॥੭੦॥ਹਰਿ-ਨਾਮ ਦੀ ਮਾਲਾ ਉਸ ਦੇ ਨਾਲ (ਪਰਲੋਕ ਵਿਚ ਭੀ) ਜਾਂਦੀ ਹੈ ॥੪॥੧੯॥੭੦॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
जिस का सभु किछु तिस का होइ ॥
Jis kā sabẖ kicẖẖ ṯis kā ho▫e.
All things belong to Him - let yourself belong to Him as well.
ਹਰ ਸ਼ੈ ਜਿਸ ਦੀ ਮਲਕੀਅਤ ਹੈ, ਉਸ ਦੀ ਮਲਕੀਅਤ ਹੀ ਤੂੰ ਬਣ ਜਾ, ਹੇ ਬੰਦੇ!
ਜਿਸ ਕਾ = ਜਿਸ (ਪਰਮਾਤਮਾ) ਦਾ {ਲਫ਼ਜ਼ 'ਜਿਸ' ਦਾ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ}।(ਹੇ ਭਾਈ! ਜੇਹੜਾ ਮਨੁੱਖ) ਉਸ ਪਰਮਾਤਮਾ ਦਾ (ਸੇਵਕ) ਬਣਿਆ ਰਹਿੰਦਾ ਹੈ ਜਿਸ ਦਾ ਇਹ ਸਾਰਾ ਜਗਤ ਰਚਿਆ ਹੋਇਆ ਹੈ,
 
तिसु जन लेपु न बिआपै कोइ ॥१॥
Ŧis jan lep na bi▫āpai ko▫e. ||1||
No stain clings to such a humble being. ||1||
ਐਸੇ ਪੁਰਸ਼ ਨੂੰ ਕਦਾਚਿਤ ਕੋਈ ਮੈਲ ਨਹੀਂ ਚਿਮੜਦੀ।
ਲੇਪੁ = ਮਾਇਆ ਦਾ ਪ੍ਰਭਾਵ। ਬਿਆਪੈ = ਜ਼ੋਰ ਪਾ ਸਕਦਾ ॥੧॥ਉਸ ਮਨੁੱਖ ਉਤੇ ਮਾਇਆ ਦਾ ਕਿਸੇ ਤਰ੍ਹਾਂ ਦਾ ਭੀ ਪ੍ਰਭਾਵ ਨਹੀਂ ਪੈ ਸਕਦਾ ॥੧॥
 
हरि का सेवकु सद ही मुकता ॥
Har kā sevak saḏ hī mukṯā.
The Lord's servant is liberated forever.
ਰੱਬ ਦਾ ਗੋਲਾ ਹਮੇਸ਼ਾਂ ਹੀ ਬੰਦ-ਖਲਾਸ ਹੁੰਦਾ ਹੈ।
ਮੁਕਤਾ = ਮਾਇਆ ਦੇ ਬੰਧਨਾਂ ਤੋਂ ਆਜ਼ਾਦ।(ਹੇ ਭਾਈ!) ਪਰਮਾਤਮਾ ਦਾ ਭਗਤ ਸਦਾ ਹੀ (ਮਾਇਆ ਦੇ ਮੋਹ ਦੇ ਬੰਧਨਾਂ ਤੋਂ) ਆਜ਼ਾਦ ਰਹਿੰਦਾ ਹੈ,
 
जो किछु करै सोई भल जन कै अति निरमल दास की जुगता ॥१॥ रहाउ ॥
Jo kicẖẖ karai so▫ī bẖal jan kai aṯ nirmal ḏās kī jugṯā. ||1|| rahā▫o.
Whatever He does, is pleasing to His servant; the way of life of His slave is immaculately pure. ||1||Pause||
ਜੋ ਕੁਝ ਸੁਆਮੀ ਕਰਦਾ ਹੈ, ਉਹ ਉਸ ਦੇ ਗੋਲੇ ਨੂੰ ਚੰਗਾ ਲੱਗਦਾ ਹੈ, ਪਰਮ ਪਵਿੱਤਰ ਹੈ ਸਾਹਿਬ ਦੇ ਨਫਰ ਦੀ ਜੀਵਨ ਰਹੁ- ਰੀਤੀ। ਠਹਿਰਾਉ।
ਭਲ = ਭਲਾ। ਜਨ ਕੈ = ਸੇਵਕ ਦੇ ਹਿਰਦੇ ਵਿਚ। ਜੁਗਤਾ = ਜੀਵਨ ਦੀ ਜੁਗਤਿ, ਜ਼ਿੰਦਗੀ ਗੁਜ਼ਾਰਨ ਦਾ ਤਰੀਕਾ ॥੧॥ ਰਹਾਉ ॥ਪਰਮਾਤਮਾ ਜੋ ਕੁਝ ਕਰਦਾ ਹੈ ਸੇਵਕ ਨੂੰ ਉਹ ਸਦਾ ਭਲਾਈ ਹੀ ਭਲਾਈ ਪ੍ਰਤੀਤ ਹੁੰਦੀ ਹੈ, ਸੇਵਕ ਦੀ ਜੀਵਨ-ਰਹਿਤ ਬਹੁਤ ਹੀ ਪਵਿਤ੍ਰ ਹੁੰਦੀ ਹੈ ॥੧॥ ਰਹਾਉ ॥
 
सगल तिआगि हरि सरणी आइआ ॥
Sagal ṯi▫āg har sarṇī ā▫i▫ā.
One who renounces everything, and enters the Lord's Sanctuary -
ਜਿਸ ਨੇ ਸਾਰਾ ਕੁਛ ਛੱਡ ਕੇ ਵਾਹਿਗੁਰੂ ਦੀ ਸ਼ਰਣਾਗਤ ਸੰਭਾਲੀ ਹੈ,
xxx(ਹੇ ਭਾਈ! ਜੇਹੜਾ ਮਨੁੱਖ ਹੋਰ) ਸਾਰੇ (ਆਸਰੇ) ਛੱਡ ਕੇ ਪਰਮਾਤਮਾ ਦੀ ਸਰਨ ਆ ਪੈਂਦਾ ਹੈ,
 
तिसु जन कहा बिआपै माइआ ॥२॥
Ŧis jan kahā bi▫āpai mā▫i▫ā. ||2||
how can Maya cling to him? ||2||
ਉਸ ਇਨਸਾਨ ਨੂੰ ਮੋਹਨੀ ਕਿਸ ਤਰ੍ਹਾਂ ਚਿਮੜ ਸਕਦੀ ਹੈ?
ਕਹਾ = ਕਿੱਥੇ? ਬਿਲਕੁਲ ਨਹੀਂ ॥੨॥ਮਾਇਆ ਉਸ ਮਨੁੱਖ ਉਤੇ ਕਦੇ ਭੀ ਆਪਣਾ ਪ੍ਰਭਾਵ ਨਹੀਂ ਪਾ ਸਕਦੀ ॥੨॥
 
नामु निधानु जा के मन माहि ॥
Nām niḏẖān jā ke man māhi.
With the treasure of the Naam, the Name of the Lord, in his mind,
ਜਿਸ ਦੇ ਚਿੱਤ ਵਿੱਚ ਨਾਮ ਦਾ ਖਜਾਨਾ ਹੈ,
ਨਿਧਾਨੁ = ਖ਼ਜ਼ਾਨਾ। ਮਹਿ = ਵਿਚ।(ਹੇ ਭਾਈ!) ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ-ਖ਼ਜ਼ਾਨਾ ਟਿਕਿਆ ਰਹਿੰਦਾ ਹੈ,
 
तिस कउ चिंता सुपनै नाहि ॥३॥
Ŧis ka▫o cẖinṯā supnai nāhi. ||3||
he suffers no anxiety, even in dreams. ||3||
ਉਸ ਨੂੰ ਸੁਫ਼ਨੇ ਵਿੱਚ ਭੀ ਫਿਕਰ ਨਹੀਂ ਹੁੰਦਾ।
ਸੁਪਨੈ = ਸੁਪਨੈ ਵਿਚ ਭੀ, ਕਦੇ ਭੀ ॥੩॥ਉਸ ਨੂੰ ਕਦੇ ਭੀ ਕੋਈ ਚਿੰਤਾ ਪੋਹ ਨਹੀਂ ਸਕਦੀ ॥੩॥
 
कहु नानक गुरु पूरा पाइआ ॥
Kaho Nānak gur pūrā pā▫i▫ā.
Says Nanak, I have found the Perfect Guru.
ਨਾਨਕ ਜੀ ਫੁਰਮਾਉਂਦੇ ਹਨ, ਮੈਂ ਪੂਰਨ ਗੁਰਦੇਵ ਜੀ ਨੂੰ ਪਰਾਪਤ ਕਰ ਲਿਆ ਹੈ।
ਨਾਨਕ = ਹੇ ਨਾਨਕ!ਹੇ ਨਾਨਕ! ਆਖ-ਜੇਹੜਾ ਮਨੁੱਖ ਪੂਰਾ ਗੁਰੂ ਲੱਭ ਲੈਂਦਾ ਹੈ,
 
भरमु मोहु सगल बिनसाइआ ॥४॥२०॥७१॥
Bẖaram moh sagal binsā▫i▫ā. ||4||20||71||
My doubts and attachments have been totally obliterated. ||4||20||71||
ਮੇਰਾ ਸੰਦੇਹ ਅਤੇ ਸੰਸਾਰੀ ਮਮਤਾ ਸਭ ਨਾਸ ਹੋ ਗਏ ਹਨ।
ਭਰਮੁ = ਮਾਇਆ ਦੀ ਭਟਕਣਾ। ਸਗਲ = ਸਾਰਾ ॥੪॥੨੦॥੭੧॥ਉਸ ਦੇ ਅੰਦਰੋਂ (ਮਾਇਆ ਦੀ ਖ਼ਾਤਰ) ਭਟਕਣਾ ਦੂਰ ਹੋ ਜਾਂਦੀ ਹੈ (ਉਸ ਦੇ ਮਨ ਵਿਚੋਂ ਮਾਇਆ ਦਾ) ਸਾਰਾ ਮੋਹ ਦੂਰ ਹੋ ਜਾਂਦਾ ਹੈ ॥੪॥੨੦॥੭੧॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
जउ सुप्रसंन होइओ प्रभु मेरा ॥
Ja▫o suparsan ho▫i▫o parabẖ merā.
When my God is totally pleased with me,
ਜਦ ਮੇਰਾ ਮਾਲਕ ਮੇਰੇ ਉਤੇ ਪਰਮ ਖੁਸ਼ ਹੋ ਗਿਆ ਹੈ,
ਜਉ = ਜਦੋਂ। ਸੁਪ੍ਰਸੰਨ = ਬਹੁਤ ਖ਼ੁਸ਼।(ਹੇ ਭਾਈ!) ਜਦੋਂ ਮੇਰਾ ਪ੍ਰਭੂ (ਕਿਸੇ ਮਨੁੱਖ ਉਤੇ) ਬਹੁਤ ਪ੍ਰਸੰਨ ਹੁੰਦਾ ਹੈ,
 
तां दूखु भरमु कहु कैसे नेरा ॥१॥
Ŧāʼn ḏūkẖ bẖaram kaho kaise nerā. ||1||
then, tell me, how can suffering or doubt draw near me? ||1||
ਤਦ ਦਸੋ, ਵਹਿਮ ਅਤੇ ਗਮ ਮੇਰੇ ਨੇੜੇ ਕਿਸ ਤਰ੍ਹਾਂ ਲੱਗ ਸਕਦੇ ਹਨ?
ਤਾਂ = ਤਦੋਂ। ਕਹੁ = ਦੱਸੋ। ਕੈਸੇ = ਕਿਵੇਂ? ਨੇਰਾ = ਨੇੜੇ ॥੧॥ਤਦੋਂ ਦੱਸੋ, ਕੋਈ ਦੁਖ ਭਰਮ ਉਸ ਮਨੁੱਖ ਦੇ ਨੇੜੇ ਕਿਵੇਂ ਆ ਸਕਦਾ ਹੈ? ॥੧॥
 
सुनि सुनि जीवा सोइ तुम्हारी ॥
Sun sun jīvā so▫e ṯumĥārī.
Continually listening to Your Glory, I live.
ਤੇਰੀ ਸੋਭਾ ਲਗਾਤਾਰ ਸਰਵਣ ਕਰਨ ਦੁਆਰਾ ਮੈਂ ਜੀਊਦਾਂ ਹਾਂ।
ਸੁਨਿ = ਸੁਣ ਕੇ। ਜੀਵਾ = ਜੀਵਾਂ, ਮੈਂ ਜੀਊ ਪੈਂਦਾ ਹਾਂ। ਸੋਇ = ਖ਼ਬਰ, ਸੋਭਾ।(ਹੇ ਮੇਰੇ ਪ੍ਰਭੂ)! ਤੇਰੀ ਸੋਭਾ (-ਵਡਿਆਈ) ਸੁਣ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ।
 
मोहि निरगुन कउ लेहु उधारी ॥१॥ रहाउ ॥
Mohi nirgun ka▫o leho uḏẖārī. ||1|| rahā▫o.
I am worthless - save me, O Lord! ||1||Pause||
ਹੇ ਪ੍ਰਭੂ! ਤੂੰ ਮੈਂ ਨੇਕੀ-ਵਿਹੁਣ ਦਾ ਪਾਰ ਉਤਾਰਾ ਕਰ ਦੇ। ਠਹਿਰਾਉ।
ਮੋਹਿ = ਮੈਨੂੰ। ਕਉ = ਨੂੰ ॥੧॥ ਰਹਾਉ ॥(ਹੇ ਮੇਰੇ ਪ੍ਰਭੂ! ਮੇਹਰ ਕਰ) ਮੈਨੂੰ ਗੁਣ-ਹੀਨ ਨੂੰ (ਦੁੱਖਾਂ-ਭਰਮਾਂ ਤੋਂ) ਬਚਾਈ ਰੱਖ ॥੧॥ ਰਹਾਉ ॥
 
मिटि गइआ दूखु बिसारी चिंता ॥
Mit ga▫i▫ā ḏūkẖ bisārī cẖinṯā.
My suffering has been ended, and my anxiety is forgotten.
ਸੱਚੇ ਗੁਰਾਂ ਦੇ ਦਿਤੇ ਹੋਏ ਨਾਮ ਦਾ ਉਚਾਰਨ ਕਰਨ ਦੁਆਰਾ ਮੈਨੂੰ ਸਿਲਾ ਮਿਲ ਗਿਆ ਹੈ।
xxx(ਹੇ ਭਾਈ! ਮੇਰੇ) ਅੰਦਰੋਂ ਹਰੇਕ ਕਿਸਮ ਦਾ ਦੁਖ ਦੂਰ ਹੋ ਗਿਆ ਹੈ, ਮੈਂ (ਹਰੇਕ ਕਿਸਮ ਦੀ) ਚਿੰਤਾ ਭੁਲਾ ਦਿੱਤੀ ਹੈ
 
फलु पाइआ जपि सतिगुर मंता ॥२॥
Fal pā▫i▫ā jap saṯgur mannṯā. ||2||
I have obtained my reward, chanting the Mantra of the True Guru. ||2||
ਮੇਰੀ ਤਕਲੀਫ ਰਫਾ ਹੋ ਗਈ ਹੈ ਅਤੇ ਫਿਕਰ ਨੂੰ ਮੈਂ ਭੁਲਾ ਦਿੱਤਾ ਹੈ।
ਜਪਿ = ਜਪ ਕੇ। ਮੰਤਾ = ਉਪਦੇਸ਼, ਸ਼ਬਦ ॥੨॥ਸਤਿਗੁਰੂ ਦੀ ਬਾਣੀ ਜਪ ਕੇ ਮੈਂ ਇਹ ਫਲ ਪ੍ਰਾਪਤ ਕਰ ਲਿਆ ਹੈ ॥੨॥
 
सोई सति सति है सोइ ॥
So▫ī saṯ saṯ hai so▫e.
He is True, and True is His glory.
ਉਹ ਸੱਚਾ ਹੈ ਅਤੇ ਸੱਚੀ ਹੈ ਉਸ ਦੀ ਸੋਭਾ।
ਸੋਈ = ਉਹ (ਪਰਮਾਤਮਾ) ਹੀ। ਸਤਿ = ਸਦਾ ਕਾਇਮ ਰਹਿਣ ਵਾਲਾ।(ਹੇ ਭਾਈ!) ਉਹ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਹੈ ਉਹ ਪਰਮਾਤਮਾ ਹੀ ਸਦਾ-ਥਿਰ ਰਹਿਣ ਵਾਲਾ ਹੈ,
 
सिमरि सिमरि रखु कंठि परोइ ॥३॥
Simar simar rakẖ kanṯẖ paro▫e. ||3||
Remembering, remembering Him in meditation, keep Him clasped to your heart. ||3||
ਤੂੰ ਉਸ ਦਾ ਚਿੰਤਨ ਤੇ ਆਰਾਧਨ ਕਰ ਅਤੇ ਉਸ ਨੂੰ ਆਪਣੇ ਦਿਲ ਅੰਦਰ ਪਰੋਈ ਰੱਖ।
ਕੰਠਿ = ਗਲੇ ਵਿਚ। ਪਰੋਇ = ਪ੍ਰੋ ਕੇ ॥੩॥ਉਸ ਨੂੰ ਸਦਾ ਸਿਮਰਦਾ ਰਹੁ ਉਸ (ਦੇ ਨਾਮ) ਨੂੰ ਆਪਣੇ ਗਲੇ ਵਿਚ ਪ੍ਰੋ ਕੇ ਰੱਖ (ਜਿਵੇਂ ਫੁੱਲਾਂ ਦਾ ਹਾਰ ਪ੍ਰੋ ਕੇ ਗਲ ਵਿਚ ਪਾਈਦਾ ਹੈ) ॥੩॥
 
कहु नानक कउन उह करमा ॥
Kaho Nānak ka▫un uh karmā.
Says Nanak, what action is there left to do,
ਗੁਰੂ ਜੀ ਆਖਦੇ ਹਨ, ਉਸ ਕਿਹੜਾ ਕੰਮ ਕਰਨ ਵਾਲਾ ਰਹਿ ਗਿਆ ਹੈ,
ਕਰਮਾ = (ਮਿਥਿਆ ਹੋਇਆ ਧਾਰਮਿਕ) ਕੰਮ।ਹੇ ਨਾਨਕ! ਆਖ- (ਉਸ ਮਨੁੱਖ ਲਈ) ਹੋਰ ਉਹ ਕੇਹੜਾ (ਮਿਥਿਆ ਹੋਇਆ ਧਾਰਮਿਕ) ਕੰਮ (ਰਹਿ ਜਾਂਦਾ ਹੈ ਜੇਹੜਾ ਉਸ ਨੂੰ ਕਰਨਾ ਚਾਹੀਦਾ ਹੈ),
 
जा कै मनि वसिआ हरि नामा ॥४॥२१॥७२॥
Jā kai man vasi▫ā har nāmā. ||4||21||72||
by one whose mind is filled with the Lord's Name? ||4||21||72||
ਜਿਸ ਦੇ ਚਿੱਤ ਵਿੱਚ ਸਾਈਂ ਦਾ ਨਾਮ ਵੱਸਦਾ ਹੈ।
ਜਾ ਕੈ ਮਨਿ = ਜਿਸ ਮਨੁੱਖ ਦੇ ਮਨ ਵਿਚ ॥੪॥੨੧॥੭੨॥ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸੇ ॥੪॥੨੧॥੭੨॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
कामि क्रोधि अहंकारि विगूते ॥
Kām kroḏẖ ahaʼnkār vigūṯe.
Sexual desire, anger, and egotism lead to ruin.
ਵਿਸ਼ੇ ਭੋਗ, ਗੁੱਸੇ ਅਤੇ ਗਰੂਰ ਨੇ ਜੀਵ ਬਰਬਾਦ ਕਰ ਛੱਡੇ ਹਨ।
ਕਾਮਿ = ਕਾਮ ਵਿਚ। ਕ੍ਰੋਧਿ = ਕੋਧ ਵਿਚ। ਅਹੰਕਾਰਿ = ਅਹੰਕਾਰ ਵਿਚ। ਵਿਗੂਤੇ = ਖ਼ੁਆਰ ਹੁੰਦੇ ਹਨ।(ਹੇ ਭਾਈ! ਮਾਇਆ-ਗ੍ਰਸੇ ਜੀਵ) ਕਾਮ ਵਿਚ, ਕ੍ਰੋਧ ਵਿਚ, ਅਹੰਕਾਰ ਵਿਚ (ਫਸ ਕੇ) ਖ਼ੁਆਰ ਹੁੰਦੇ ਰਹਿੰਦੇ ਹਨ।"
 
हरि सिमरनु करि हरि जन छूटे ॥१॥
Har simran kar har jan cẖẖūte. ||1||
Meditating on the Lord, the Lord's humble servants are redeemed. ||1||
ਵਾਹਿਗੁਰੂ ਦੀ ਬੰਦਗੀ ਦੁਆਰਾ ਵਾਹਿਗੁਰੂ ਦੇ ਗੋਲੇ ਬੰਦ-ਖਲਾਸ ਹੋ ਜਾਂਦੇ ਹਨ।
ਛੂਟੇ = ਬਚ ਜਾਂਦੇ ਹਨ ॥੧॥ਪਰਮਾਤਮਾ ਦੇ ਸੇਵਕ ਪਰਮਾਤਮਾ ਦੇ ਨਾਮ ਦਾ ਸਿਮਰਨ ਕਰ ਕੇ (ਕਾਮ ਕ੍ਰੋਧ ਅਹੰਕਾਰ ਆਦਿਕ ਤੋਂ) ਬਚੇ ਰਹਿੰਦੇ ਹਨ ॥੧॥
 
सोइ रहे माइआ मद माते ॥
So▫e rahe mā▫i▫ā maḏ māṯe.
The mortals are asleep, intoxicated with the wine of Maya.
ਦੁਨੀਆਂਦਾਰੀ ਦੀ ਸ਼ਰਾਬ ਨਾਲ ਗੁੱਟ ਹੋਏ ਹੋਏ ਪ੍ਰਾਣੀ ਸੁੱਤੇ ਪਏ ਹਨ।
ਮਾਤੇ = ਮਸਤ, ਹੋਏ। ਮਦ = ਨਸ਼ਾ।(ਹੇ ਭਾਈ! ਮਾਇਆ ਵੇੜ੍ਹੇ ਜੀਵ) ਮਾਇਆ ਦੇ ਨਸ਼ੇ ਵਿਚ ਮਸਤ ਹੋ ਕੇ (ਆਤਮਕ ਜੀਵਨ ਵਲੋਂ) ਸੁੱਤੇ ਰਹਿੰਦੇ ਹਨ (ਬੇ-ਪਰਵਾਹ ਟਿਕੇ ਰਹਿੰਦੇ ਹਨ)।
 
जागत भगत सिमरत हरि राते ॥१॥ रहाउ ॥
Jāgaṯ bẖagaṯ simraṯ har rāṯe. ||1|| rahā▫o.
The devotees remain awake, imbued with the Lord's meditation. ||1||Pause||
ਵਾਹਿਗੁਰੂ ਦੀ ਬੰਦਗੀ ਨਾਲ ਰੰਗੇ ਹੋਏ ਸਾਧੂ ਜਾਗਦੇ ਰਹਿੰਦੇ ਹਨ। ਠਹਿਰਾਉ।
ਰਾਤੇ = ਰੱਤੇ ਹੋਏ, ਰੰਗੇ ਹੋਏ ॥੧॥ ਰਹਾਉ ॥ਪਰ ਪਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖ ਪ੍ਰਭੂ-ਨਾਮ ਦਾ ਸਿਮਰਨ ਕਰਦੇ ਹੋਏ (ਹਰਿ-ਨਾਮ-ਰੰਗ ਵਿਚ) ਰੰਗੀਜ ਕੇ (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦੇ ਹਨ ॥੧॥ ਰਹਾਉ ॥
 
मोह भरमि बहु जोनि भवाइआ ॥
Moh bẖaram baho jon bẖavā▫i▫ā.
In emotional attachment and doubt, the mortals wander through countless incarnations.
ਸੰਸਾਰੀ ਲਗਨ ਅਤੇ ਸੰਦੇਹ ਆਦਮੀ ਨੂੰ ਘਣੇਰੀਆਂ ਜੂਨੀਆਂ ਅੰਦਰ ਭਟਕਾਉਂਦੇ ਹਨ।
ਭਰਮਿ = ਭਟਕਣਾ ਵਿਚ।(ਹੇ ਭਾਈ! ਮਾਇਆ ਦੇ) ਮੋਹ ਦੀ ਭਟਕਣਾ ਵਿਚ ਪੈ ਕੇ ਮਨੁੱਖ ਅਨੇਕਾਂ ਜੂਨਾਂ ਵਿਚ ਭਵਾਏ ਜਾਂਦੇ ਹਨ,
 
असथिरु भगत हरि चरण धिआइआ ॥२॥
Asthir bẖagaṯ har cẖaraṇ ḏẖi▫ā▫i▫ā. ||2||
The devotees remain ever-stable, meditating on the Lord's Lotus Feet. ||2||
ਅਹਿੱਲ ਹਨ ਪ੍ਰਭੂ ਦੇ ਅਨੁਰਾਗੀ, ਜੋ ਉਸ ਦੇ ਪੈਰਾਂ ਦਾ ਆਰਾਧਨ ਕਰਦੇ ਹਨ।
ਅਸਥਿਰੁ = ਟਿਕਿਆ ਹੋਇਆ, ਜਨਮ ਮਰਨ ਦੇ ਗੇੜ ਤੋਂ ਬਚਿਆ ਹੋਇਆ ॥੨॥ਪਰ ਭਗਤ ਜਨ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਦੇ ਹਨ ਉਹ (ਜਨਮ ਮਰਨ ਦੇ ਗੇੜ ਵਲੋਂ) ਅਡੋਲ ਰਹਿੰਦੇ ਹਨ ॥੨॥
 
बंधन अंध कूप ग्रिह मेरा ॥
Banḏẖan anḏẖ kūp garih merā.
Bound to household and possessions, the mortals are lost in the deep, dark pit.
ਜੋ ਆਪਣੇ ਘਰ ਨਾਲ ਜੁੜਿਆ ਹੋਇਆ ਹੈ, ਉਹ ਅੰਨ੍ਹੇ ਖੂਹ ਵਿੱਚ ਬੰਦ ਹੋਇਆ ਹੋਇਆ ਹੈ।
ਅੰਧ ਕੂਪ = ਅੰਨ੍ਹਾ ਖੂਹ।(ਹੇ ਭਾਈ!) ਇਹ ਘਰ ਮੇਰਾ ਹੈ, ਇਹ ਘਰ ਮੇਰਾ ਹੈ-ਇਸ ਮੋਹ ਦੇ ਅੰਨ੍ਹੇ ਖੂਹ ਦੇ ਬੰਧਨਾਂ ਤੋਂ-
 
मुकते संत बुझहि हरि नेरा ॥३॥
Mukṯe sanṯ bujẖėh har nerā. ||3||
The Saints are liberated, knowing the Lord to be near at hand. ||3||
ਮੁਕਤ ਹਨ ਉਹ ਸਾਧੂ, ਜੋ ਵਾਹਿਗੁਰੂ ਨੂੰ ਨੇੜ੍ਹੇ ਜਾਣਦੇ ਹਨ।
ਮੁਕਤੇ = ਸੁਤੰਤਰ, ਆਜ਼ਾਦ। ਨੇਰਾ = ਨੇੜੇ ॥੩॥ਉਹ ਸੰਤ ਜਨ ਆਜ਼ਾਦ ਰਹਿੰਦੇ ਹਨ ਜੇਹੜੇ ਪਰਮਾਤਮਾ ਨੂੰ (ਹਰ ਵੇਲੇ) ਆਪਣੇ ਨੇੜੇ ਵੱਸਦਾ ਸਮਝਦੇ ਹਨ ॥੩॥
 
कहु नानक जो प्रभ सरणाई ॥
Kaho Nānak jo parabẖ sarṇā▫ī.
Says Nanak, one who has taken to God's Sanctuary,
ਗੁਰੂ ਜੀ ਆਖਦੇ ਹਨ ਜਿਹੜਾ ਸੁਆਮੀ ਦੀ ਛਤਰ-ਛਾਇਆ ਹੇਠ ਹੈ,
ਨਾਨਕ = ਹੇ ਨਾਨਕ!ਹੇ ਨਾਨਕ! ਆਖ-ਜੇਹੜਾ ਮਨੁੱਖ ਪਰਮਾਤਮਾ ਦੀ ਸਰਨ ਪਿਆ ਰਹਿੰਦਾ ਹੈ,
 
ईहा सुखु आगै गति पाई ॥४॥२२॥७३॥
Īhā sukẖ āgai gaṯ pā▫ī. ||4||22||73||
obtains peace in this world, and salvation in the world hereafter. ||4||22||73||
ਉਹ ਏਥੇ ਆਰਾਮ ਅਤੇ ਅੱਗੇ ਮੁਕਤੀ ਪਾਊਦਾਂ ਹੈ।
ਈਹਾ = ਇਸ ਲੋਕ ਵਿਚ। ਗਤਿ = ਉੱਚੀ ਆਤਮਕ ਅਵਸਥਾ ॥੪॥੨੨॥੭੩॥ਉਹ ਇਸ ਲੋਕ ਵਿਚ ਆਤਮਕ ਆਨੰਦ ਮਾਣਦਾ ਹੈ, ਪਰਲੋਕ ਵਿਚ ਭੀ ਉਹ ਉੱਚੀ ਆਤਮਕ ਅਵਸਥਾ ਹਾਸਲ ਕਰੀ ਰੱਖਦਾ ਹੈ ॥੪॥੨੨॥੭੩॥