Sri Guru Granth Sahib Ji

Ang: / 1430

Your last visited Ang:

नानक पाइआ नाम खजाना ॥४॥२७॥७८॥
Nānak pā▫i▫ā nām kẖajānā. ||4||27||78||
Nanak has obtained the treasure of the Naam, the Name of the Lord. ||4||27||78||
ਨਾਨਕ ਨੂੰ ਵਾਹਿਗੁਰੂ ਦੇ ਨਾਮ ਦਾ ਭੰਡਾਰਾ ਪਰਾਪਤ ਹੋ ਗਿਆ ਹੈ।
xxx ॥੪॥੨੭॥੭੮॥ਹੇ ਨਾਨਕ! (ਜਿਸ ਨੇ ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੇ ਨਾਮ ਦਾ ਖ਼ਜ਼ਾਨਾ ਲੱਭ ਲਿਆ ॥੪॥੨੭॥੭੮॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
ठाकुर सिउ जा की बनि आई ॥
Ŧẖākur si▫o jā kī ban ā▫ī.
Those who are attuned to their Lord and Master
ਜਿਨ੍ਹਾਂ ਦੇ ਸੁਆਮੀ ਨਾਲ ਦੋਸਤਾਨਾ ਸਬੰਧ ਹਨ,
ਸਿਉ = ਨਾਲ।(ਹੇ ਭਾਈ!) ਜਿਸ ਮਨੁੱਖ ਦੀ ਪ੍ਰੀਤਿ ਮਾਲਕ-ਪ੍ਰਭੂ ਨਾਲ ਪੱਕੀ ਬਣ ਜਾਂਦੀ ਹੈ,
 
भोजन पूरन रहे अघाई ॥१॥
Bẖojan pūran rahe agẖā▫ī. ||1||
are satisfied and fulfilled with the perfect food. ||1||
ਉਹ ਨਾਮ ਦੇ ਮੁਕੰਮਲ ਖਾਣੇ ਨਾਲ ਰੱਜੇ ਰਹਿੰਦੇ ਹਨ।
ਭੋਜਨ ਪੂਰਨ = ਅਮੁੱਕ ਨਾਮ-ਭੋਜਨ ਦੀ ਬਰਕਤਿ ਨਾਲ। ਅਘਾਈ ਰਹੇ = ਅਘਾਇ ਰਹੇ, ਰੱਜਿਆ ਰਹਿੰਦਾ ਹੈ ॥੧॥ਅਮੁੱਕ ਨਾਮ-ਭੋਜਨ ਦੀ ਬਰਕਤਿ ਨਾਲ ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ ਸਦਾ) ਰੱਜਿਆ ਰਹਿੰਦਾ ਹੈ ॥੧॥
 
कछू न थोरा हरि भगतन कउ ॥
Kacẖẖū na thorā har bẖagṯan ka▫o.
The Lord's devotees never run short of anything.
ਵਾਹਿਗੁਰੂ ਦੇ ਸਾਧੂਆਂ ਨੂੰ ਕਿਸੇ ਵਸਤੂ ਦੀ ਕਮੀ ਨਹੀਂ ਵਾਪਰਦੀ।
ਥੋਰਾ = ਥੋੜਾ। ਕਉ = ਨੂੰ।(ਹੇ ਭਾਈ! ਹਰੀ ਦੇ ਭਗਤਾਂ ਪਾਸ ਇਤਨਾ ਅਮੁੱਕ ਨਾਮ-ਖ਼ਜ਼ਾਨਾ ਹੁੰਦਾ ਹੈ ਕਿ) ਭਗਤ ਜਨਾਂ ਨੂੰ ਕਿਸੇ ਚੀਜ਼ ਦੀ ਥੁੜ ਨਹੀਂ ਹੁੰਦੀ,
 
खात खरचत बिलछत देवन कउ ॥१॥ रहाउ ॥
Kẖāṯ kẖarcẖaṯ bilcẖẖaṯ ḏevan ka▫o. ||1|| rahā▫o.
They have plenty to eat, spend, enjoy and give. ||1||Pause||
ਉਨ੍ਹਾਂ ਕੋਲ ਖਾਣ, ਖਰਚਣ, ਆਨੰਦ ਮਾਣਨ ਅਤੇ ਦੇਣ ਲਈ ਬਹੁਤ ਕੁਛ ਹੈ। ਠਹਿਰਾਉ।
ਬਿਲਛਤ = ਆਨੰਦ ਮਾਣਦੇ। ਦੇਵਨ ਕਉ = ਹੋਰਨਾਂ ਨੂੰ ਦੇਣ ਲਈ ॥੧॥ ਰਹਾਉ ॥ਉਹ ਉਸ ਖ਼ਜ਼ਾਨੇ ਨੂੰ ਆਪ ਵਰਤਦੇ ਹਨ ਹੋਰਨਾਂ ਨੂੰ ਵੰਡਦੇ ਹਨ, ਆਪ ਆਨੰਦ ਮਾਣਦੇ ਹਨ, ਤੇ ਹੋਰਨਾਂ ਨੂੰ ਭੀ ਆਨੰਦ ਦੇਣ-ਜੋਗੇ ਹੁੰਦੇ ਹਨ ॥੧॥ ਰਹਾਉ ॥
 
जा का धनी अगम गुसाई ॥
Jā kā ḏẖanī agam gusā▫ī.
One who has the Unfathomable Lord of the Universe as his Master -
ਜਿਸ ਦਾ ਮਾਲਕ, ਸ੍ਰਿਸ਼ਟੀ ਦਾ ਅਥਾਹ ਸੁਆਮੀ ਹੈ,
ਧਨੀ = ਮਾਲਕ। ਅਗਮ = ਅਪਹੁੰਚ। ਗੁਸਾਈ = ਖਸਮ।ਜਗਤ ਦਾ ਖਸਮ ਅਪਹੁੰਚ ਮਾਲਕ ਜਿਸ ਮਨੁੱਖ ਦਾ (ਰਾਖਾ) ਬਣ ਜਾਂਦਾ ਹੈ।
 
मानुख की कहु केत चलाई ॥२॥
Mānukẖ kī kaho keṯ cẖalā▫ī. ||2||
how can any mere mortal stand up to him? ||2||
ਕੋਈ ਇਨਸਾਨ ਕਿੰਨਾ ਚਿਰ ਉਸ ਦਾ ਮੁਕਾਬਲਾ ਕਰ ਸਕਦਾ ਹੈ।
ਕੇਤ ਚਲਾਈ = ਕਿਤਨੀ ਕੁ ਪੇਸ਼ ਜਾ ਸਕਦੀ ਹੈ? ॥੨॥(ਹੇ ਭਾਈ!) ਦੱਸ, ਕਿਸੇ ਮਨੁੱਖ ਦਾ ਉਸ ਉੱਤੇ ਕੀਹ ਜ਼ੋਰ ਚੜ੍ਹ ਸਕਦਾ ਹੈ? ॥੨॥
 
जा की सेवा दस असट सिधाई ॥
Jā kī sevā ḏas asat siḏẖā▫ī.
One who is served by the eighteen supernatural powers of the Siddhas -
ਅਠਾਰਾਂ ਕਰਾਮਾਤੀ ਸ਼ਕਤੀਆਂ ਜਿਸ ਦੀ ਟਹਿਲ ਕਮਾਉਂਦੀਆਂ ਹਨ,
ਦਸ ਅਸਟ = ਦਸ ਤੇ ਅੱਠ, ਅਠਾਰਾਂ। ਸਿਧਾਈ = ਸਿੱਧੀਆਂ।(ਹੇ ਭਾਈ!) ਜਿਸ ਦੀ ਸੇਵਾ-ਭਗਤੀ ਕੀਤਿਆਂ ਤੇ ਅਠਾਰਾਂ (ਹੀ) ਕਰਾਮਾਤੀ ਤਾਕਤਾਂ ਮਿਲ ਜਾਂਦੀਆਂ ਹਨ,
 
पलक दिसटि ता की लागहु पाई ॥३॥
Palak ḏisat ṯā kī lāgahu pā▫ī. ||3||
grasp his feet, even for an instant. ||3||
ਇਕ ਮੁਹਤ ਭਰ ਦੀ ਨਿਗ੍ਹਾ ਲਈ ਤੂੰ ਉਸ ਦੇ ਪੈਰਾਂ ਨਾਲ ਚਿੰਮੜ ਜਾ।
ਦਿਸਟਿ = ਨਿਗਾਹ। ਪਾਈ = ਪੈਰੀਂ ॥੩॥ਜਿਸ ਦੀ ਮੇਹਰ ਦੀ ਨਿਗਾਹ ਨਾਲ (ਇਹ ਸਭ ਪ੍ਰਾਪਤ ਹੁੰਦਾ ਹੈ) ਸਦਾ ਉਸ ਦੀ ਚਰਨੀਂ ਲੱਗੇ ਰਹੋ ॥੩॥
 
जा कउ दइआ करहु मेरे सुआमी ॥
Jā ka▫o ḏa▫i▫ā karahu mere su▫āmī.
That one, upon whom You have showered Your Mercy, O my Lord Master -
ਜਿਸ ਉਤੇ ਤੂੰ ਆਪਣੀ ਰਹਿਮਤ ਧਾਰਦਾ ਹੈ, ਹੇ ਮੇਰੇ ਸਾਹਿਬ!
ਸੁਆਮੀ = ਹੇ ਸੁਆਮੀ!ਹੇ ਨਾਨਕ! ਆਖ-ਹੇ ਮੇਰੇ ਸੁਆਮੀ! ਜਿਨ੍ਹਾਂ ਮਨੁੱਖਾਂ ਉਤੇ ਤੂੰ ਮੇਹਰ ਕਰਦਾ ਹੈਂ,
 
कहु नानक नाही तिन कामी ॥४॥२८॥७९॥
Kaho Nānak nāhī ṯin kāmī. ||4||28||79||
says Nanak, he does not lack anything. ||4||28||79||
ਉਸ ਨੂੰ ਕਿਸੇ ਸ਼ੈ ਦਾ ਘਾਟਾ ਨਹੀਂ ਰਹਿੰਦਾ।
ਕਾਮੀ = ਕਮੀ ॥੪॥੨੮॥੭੯॥ਉਹਨਾਂ ਨੂੰ ਕਿਸੇ ਗੱਲੇ ਕੋਈ ਥੁੜ ਨਹੀਂ ਰਹਿੰਦੀ ॥੪॥੨੮॥੭੯॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
जउ मै अपुना सतिगुरु धिआइआ ॥
Ja▫o mai apunā saṯgur ḏẖi▫ā▫i▫ā.
When I meditate on my True Guru,
ਜਦ ਮੈਂ ਆਪਣੇ ਸੱਚੇ ਗੁਰਾਂ ਦਾ ਸਿਮਰਨ ਕੀਤਾ,
ਜਉ = ਜਦੋਂ। ਧਿਆਇਆ = ਯਾਦ ਕੀਤਾ, ਹਿਰਦੇ ਵਿਚ ਵਸਾਇਆ।(ਹੇ ਭਾਈ!) ਜਦੋਂ ਦਾ ਮੈਂ ਆਪਣੇ ਗੁਰੂ ਨੂੰ ਆਪਣੇ ਮਨ ਵਿਚ ਵਸਾ ਲਿਆ ਹੈ,
 
तब मेरै मनि महा सुखु पाइआ ॥१॥
Ŧab merai man mahā sukẖ pā▫i▫ā. ||1||
my mind becomes supremely peaceful. ||1||
ਤਦ ਮੇਰੇ ਚਿੱਤ ਨੂੰ ਪਰਮ ਆਰਾਮ ਪਰਾਪਤ ਹੋ ਗਿਆ।
ਮਨਿ = ਮਨ ਨੇ ॥੧॥ਤਦੋਂ ਤੋਂ ਮੇਰੇ ਮਨ ਨੇ ਬੜਾ ਆਨੰਦ ਪ੍ਰਾਪਤ ਕੀਤਾ ਹੈ ॥੧॥
 
मिटि गई गणत बिनासिउ संसा ॥
Mit ga▫ī gaṇaṯ bināsi▫o sansā.
The record of my account is erased, and my doubts are dispelled.
ਮੇਰਾ ਲੇਖਾ-ਪੱਤਾ ਬਿਨਸ ਗਿਆ ਹੈ ਅਤੇ ਦੂਰ ਹੋ ਗਿਆ ਹੈ ਮੇਰਾ ਵਹਿਮ।
ਗਣਤ = ਚਿੰਤਾ। ਸੰਸਾ = ਸਹਮ।(ਹੇ ਭਾਈ!) ਉਹਨਾਂ ਦੀ ਹਰੇਕ ਚਿੰਤਾ ਮਿਟ ਜਾਂਦੀ ਹੈ ਉਹਨਾਂ ਦਾ ਹਰੇਕ ਸਹਮ ਦੂਰ ਹੋ ਜਾਂਦਾ ਹੈ,
 
नामि रते जन भए भगवंता ॥१॥ रहाउ ॥
Nām raṯe jan bẖa▫e bẖagvanṯā. ||1|| rahā▫o.
Imbued with the Naam, the Name of the Lord, His humble servant is blessed with good fortune. ||1||Pause||
ਨਾਮ ਨਾਲ ਰੰਗੀਜਣ ਦੁਆਰਾ ਉਸ ਦਾ ਗੋਲਾ ਕਰਮਾਂ ਵਾਲਾ ਬੰਦਾ ਥੀ ਗਿਆ ਹੈ। ਠਹਿਰਾਉ।
ਨਾਮਿ = ਨਾਮ ਵਿਚ। ਰਤੇ = ਰੰਗੇ ਹੋਏ। ਭਗਵੰਤਾ = ਭਾਗਾਂ ਵਾਲੇ ॥੧॥ ਰਹਾਉ ॥ਜੇਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ ਉਹ ਭਾਗਾਂ ਵਾਲੇ ਹੋ ਜਾਂਦੇ ਹਨ ॥੧॥ ਰਹਾਉ ॥
 
जउ मै अपुना साहिबु चीति ॥
Ja▫o mai apunā sāhib cẖīṯ.
When I remember my Lord and Master,
ਜਦ ਮੈਂ ਆਪਣੇ ਸੁਆਮੀ ਦਾ ਸਿਮਰਨ ਕੀਤਾ,
ਚੀਤਿ = ਚਿੱਤ ਵਿਚ।ਜਦੋਂ ਦਾ ਮੈਂ ਆਪਣੇ ਮਾਲਕ ਨੂੰ ਆਪਣੇ ਚਿੱਤ ਵਿਚ (ਵਸਾਇਆ ਹੈ)
 
तउ भउ मिटिओ मेरे मीत ॥२॥
Ŧa▫o bẖa▫o miti▫o mere mīṯ. ||2||
my fears are dispelled, O my friend. ||2||
ਤਦ ਮੇਰਾ ਡਰ ਦੂਰ ਹੋ ਗਿਆ, ਹੇ ਮੇਰੇ ਮਿੱਤ੍ਰ!
ਮੀਤ = ਹੇ ਮੀਤ! ॥੨॥ਹੇ ਮੇਰੇ ਮਿੱਤਰ! ਤਦੋਂ ਤੋਂ ਮੇਰਾ ਹਰੇਕ ਕਿਸਮ ਦਾ ਡਰ ਦੂਰ ਹੋ ਗਿਆ ਹੈ ॥੨॥
 
जउ मै ओट गही प्रभ तेरी ॥
Ja▫o mai ot gahī parabẖ ṯerī.
When I took to Your Protection, O God,
ਜਦ ਮੈਂ ਤੇਰੀ ਪਨਾਹ ਪਕੜੀ, ਹੇ ਸੁਆਮੀ!
ਓਟ = ਆਸਰਾ। ਗਹੀ = ਫੜੀ। ਪ੍ਰਭ = ਹੇ ਪ੍ਰਭੂ!ਹੇ ਪ੍ਰਭੂ! ਜਦੋਂ ਤੋਂ ਮੈਂ ਤੇਰੀ ਓਟ ਪਕੜੀ ਹੈ,
 
तां पूरन होई मनसा मेरी ॥३॥
Ŧāʼn pūran ho▫ī mansā merī. ||3||
my desires were fulfilled. ||3||
ਤਦ ਮੇਰੀ ਖਾਹਿਸ਼ ਪੂਰੀ ਹੋ ਗਈ।
ਮਨਸਾ = {मनीषा} ਮਨ ਦੀ ਇੱਛਾ ॥੩॥ਤਦੋਂ ਤੋਂ ਮੇਰੀ ਹਰੇਕ ਮਨੋ-ਕਾਮਨਾ ਪੂਰੀ ਹੋ ਰਹੀ ਹੈ ॥੩॥
 
देखि चलित मनि भए दिलासा ॥
Ḏekẖ cẖaliṯ man bẖa▫e ḏilāsā.
Gazing upon the wonder of Your play, my mind has become encouraged.
ਤੇਰੀਆਂ ਅਸਚਰਜ ਖੇਡਾਂ ਵੇਖ ਕੇ ਮੇਰੀ ਜਿੰਦੜੀ ਨੂੰ ਧੀਰਜ ਆ ਜਾਂਦਾ ਹੈ।
ਦੇਖਿ = ਵੇਖ ਕੇ। ਚਲਿਤ = ਕੌਤਕ, ਚੋਜ = ਤਮਾਸ਼ੇ। ਮਨਿ = ਮਨ ਵਿਚ। ਦਿਲਾਸਾ = ਸਹਾਰਾ, ਧੀਰਜ।ਤੇਰੇ ਚਰਿਤ੍ਰ ਵੇਖ ਵੇਖ ਕੇ ਮੇਰੇ ਮਨ ਵਿਚ ਸਹਾਰਾ ਬਣਦਾ ਜਾਂਦਾ ਹੈ (ਕਿ ਸਰਨ ਪਿਆਂ ਦੀ ਤੂੰ ਸਹਾਇਤਾ ਕਰਦਾ ਹੈਂ।)
 
नानक दास तेरा भरवासा ॥४॥२९॥८०॥
Nānak ḏās ṯerā bẖarvāsā. ||4||29||80||
Servant Nanak relies on You alone. ||4||29||80||
ਨਫਰ ਨਾਨਕ ਨੂੰ ਤੇਰਾ ਹੀ ਆਸਰਾ ਹੈ, ਹੇ ਮੇਰੇ ਸੁਆਮੀ!
xxx ॥੪॥੨੯॥੮੦॥ਹੇ ਨਾਨਕ! (ਆਖ-ਹੇ ਪ੍ਰਭੂ! ਮੈਨੂੰ ਤੇਰੇ) ਦਾਸ ਨੂੰ ਤੇਰਾ ਹੀ ਭਰਵਾਸਾ ਹੈ ॥੪॥੨੯॥੮੦॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
अनदिनु मूसा लाजु टुकाई ॥
An▫ḏin mūsā lāj tukā▫ī.
Night and day, the mouse of time gnaws away at the rope of life.
ਰੈਣ ਦਿਹੁੰ ਚੂਹਾ (ਜਿੰਦਗੀ ਰੂਪੀ) ਰੱਸੇ ਨੂੰ ਕੁਤਰੀ ਜਾਂਦਾ ਹੈ।
ਅਨਦਿਨੁ = ਹਰ ਰੋਜ਼। ਮੂਸਾ = ਚੂਹਾ। ਲਾਜੁ = ਲੱਜ।(ਹੇ ਭਾਈ! ਤੂੰ ਮਾਇਆ ਦੇ ਮੋਹ ਦੇ ਖੂਹ ਵਿਚ ਲਮਕਿਆ ਪਿਆ ਹੈਂ, ਜਿਸ ਲੱਜ ਦੇ ਆਸਰੇ ਤੂੰ ਲਮਕਿਆ ਹੋਇਆ ਹੈਂ ਉਸ) ਲੱਜ ਨੂੰ ਹਰ ਰੋਜ਼ ਚੂਹਾ ਟੁੱਕ ਰਿਹਾ ਹੈ।
 
गिरत कूप महि खाहि मिठाई ॥१॥
Giraṯ kūp mėh kẖāhi miṯẖā▫ī. ||1||
Falling into the well, the mortal eats the sweet treats of Maya. ||1||
ਖੂਹ ਵਿੱਚ ਡਿੱਗਦਾ ਹੋਇਆ ਪ੍ਰਾਣੀ (ਵਿਕਾਰਾਂ ਦੀ) ਮਿਠਿਆਈ ਖਾ ਰਿਹਾ ਹੈ।
ਕੂਪ = ਖੂਹ। ਖਾਹਿ = ਤੂੰ ਖਾਂਦਾ ਹੈਂ ॥੧॥(ਉਮਰ ਦੀ ਲੱਜ ਨੂੰ ਜਮ-ਚੂਹਾ ਟੁੱਕਦਾ ਜਾ ਰਿਹਾ ਹੈ, ਪਰ) ਤੂੰ ਖੂਹ ਵਿਚ ਡਿੱਗਾ ਹੋਇਆ ਭੀ ਮਠਿਆਈ ਖਾਈ ਜਾ ਰਿਹਾ ਹੈਂ (ਦੁਨੀਆ ਦੇ ਪਦਾਰਥ ਮਾਣਨ ਵਿਚ ਰੁੱਝਾ ਪਿਆ ਹੈਂ) ॥੧॥
 
सोचत साचत रैनि बिहानी ॥
Socẖaṯ sācẖaṯ rain bihānī.
Thinking and planning, the night of the life is passing away.
ਸੋਚਦਿਆਂ ਤੇ ਵਿਚਾਰਦਿਆਂ (ਜੀਵਨ ਰੂਪੀ) ਰਾਤ੍ਰੀ ਗੁਜਰ ਜਾਂਦੀ ਹੈ।
ਸੋਚਤ ਸਾਚਤ = ਚਿੰਤਾ-ਫ਼ਿਕਰ ਕਰਦਿਆਂ। ਰੈਨਿ = (ਜ਼ਿੰਦਗੀ ਦੀ) ਰਾਤ।ਮਾਇਆ ਦੀਆਂ ਸੋਚਾਂ ਸੋਚਦਿਆਂ ਹੀ ਮਨੁੱਖ ਦੀ (ਜ਼ਿੰਦਗੀ ਦੀ ਸਾਰੀ) ਰਾਤ ਬੀਤ ਜਾਂਦੀ ਹੈ,
 
अनिक रंग माइआ के चितवत कबहू न सिमरै सारिंगपानी ॥१॥ रहाउ ॥
Anik rang mā▫i▫ā ke cẖiṯvaṯ kabhū na simrai saringpānī. ||1|| rahā▫o.
Thinking of the many pleasures of Maya, the mortal never remembers the Lord, the Sustainer of the earth. ||1||Pause||
ਸੰਸਾਰ ਦੀਆਂ ਅਨੇਕਾਂ ਮੌਜ ਬਹਾਰਾਂ ਦਾ ਖਿਆਲ ਕਰਦਾ ਹੋਇਆ, ਆਦਮੀ ਕਦਾਚਿਤ ਧਰਤੀ ਨੂੰ ਥੰਮ੍ਹਣਹਾਰ ਸੁਆਮੀ ਦਾ ਆਰਾਧਨ ਨਹੀਂ ਕਰਦਾ। ਠਹਿਰਾਉ।
ਸਾਰਿੰਗਪਾਨੀ = {ਸਾਰਿੰਗ = ਧਨੁਖ। ਪਾਨੀ = ਹੱਥ। ਜਿਸ ਦੇ ਹੱਥ ਵਿਚ ਧਨੁਖ ਹੈ} ਪਰਮਾਤਮਾ ॥੧॥ ਰਹਾਉ ॥ਮਨੁੱਖ ਮਾਇਆ ਦੇ ਹੀ ਅਨੇਕਾਂ ਰੰਗ ਤਮਾਸ਼ੇ ਸੋਚਦਾ ਰਹਿੰਦਾ ਹੈ ਤੇ ਪਰਮਾਤਮਾ ਨੂੰ ਕਦੇ ਭੀ ਨਹੀਂ ਸਿਮਰਦਾ ॥੧॥ ਰਹਾਉ ॥
 
द्रुम की छाइआ निहचल ग्रिहु बांधिआ ॥
Ḏarum kī cẖẖā▫i▫ā nihcẖal garihu bāʼnḏẖi▫ā.
Believing the shade of the tree to be permanent, he builds his house beneath it.
ਬਿਰਛ ਦੀ ਛਾਂ ਨੂੰ ਅਹਿੱਲ ਖਿਆਲ ਕਰਕੇ ਇਨਸਾਨ ਆਪਣਾ ਘਰ ਇਸ ਦੇ ਹੇਠਾਂ ਬਣਾਉਂਦਾ ਹੈ।
ਦ੍ਰੁਮ = ਰੁੱਖ। ਛਾਇਆ = ਛਾਂ। ਨਿਹਚਲ = ਨਾਹ ਹਿੱਲਣ ਵਾਲਾ, ਪੱਕਾ। ਗ੍ਰਿਹੁ = ਘਰ।(ਮਾਇਆ ਦੇ ਮੋਹ ਵਿਚ ਫਸ ਕੇ ਮਨੁੱਖ ਇਤਨਾ ਮੂਰਖ ਹੋ ਜਾਂਦਾ ਹੈ ਕਿ) ਰੁੱਖ ਦੀ ਛਾਂ ਨੂੰ ਪੱਕਾ ਘਰ ਮੰਨ ਬੈਠਦਾ ਹੈ,
 
काल कै फांसि सकत सरु सांधिआ ॥२॥
Kāl kai fāʼns sakaṯ sar sāʼnḏẖi▫ā. ||2||
But the noose of death is around his neck, and Shakti, the power of Maya, has aimed her arrows at him. ||2||
ਮੌਤ ਦੀ ਫਾਹੀ ਉਸ ਦੀ ਗਰਦਨ ਦੁਆਲੇ ਹੈ ਅਤੇ ਮਾਇਆ ਨੇ ਆਪਣਾ ਤੀਰ ਉਸ ਦੇ ਸਿੰਨਿ੍ਹਆ ਹੋਇਆ ਹੈ।
ਕੈ ਫਾਂਸਿ = ਦੀ ਫਾਹੀ ਵਿਚ। ਸਕਤ = ਤਕੜਾ। ਸਰੁ = ਤੀਰ। ਸਾਂਧਿਅ = ਕੱਸਿਆ ਹੋਇਆ ॥੨॥ਮਨੁੱਖ ਕਾਲ (ਆਤਮਕ ਮੌਤ) ਦੀ ਫਾਹੀ ਵਿਚ ਫਸਿਆ ਹੋਇਆ ਹੈ ਉਤੋਂ ਮਾਇਆ ਨੇ ਤ੍ਰਿੱਖਾ (ਮੋਹ ਦਾ) ਤੀਰ ਕੱਸਿਆ ਹੋਇਆ ਹੈ ॥੨॥
 
बालू कनारा तरंग मुखि आइआ ॥
Bālū kanārā ṯarang mukẖ ā▫i▫ā.
The sandy shore is being washed away by the waves,
ਰੇਤੇ ਦਾ ਕੰਢਾ ਲਹਿਰਾਂ ਦੇ ਮੂੰਹ ਵਿੱਚ ਆ ਗਿਆ ਹੈ।
ਬਾਲੂ = ਰੇਤ। ਤਰੰਗ = ਲਹਰਾਂ। ਮੁਖਿ = ਮੂੰਹ ਵਿਚ।(ਇਹ ਜਗਤ-ਵਾਸਾ, ਮਾਨੋ,) ਰੇਤ ਦਾ ਕੰਢਾ (ਦਰਿਆ ਦੀਆਂ) ਲਹਰਾਂ ਦੇ ਮੂੰਹ ਵਿਚ ਆਇਆ ਹੋਇਆ ਹੈ,
 
सो थानु मूड़ि निहचलु करि पाइआ ॥३॥
So thān mūṛ nihcẖal kar pā▫i▫ā. ||3||
but the fool still believes that place to be permanent. ||3||
ਉਸ ਥਾਂ ਨੂੰ ਮੂਰਖ ਮੁਸਤਕਿਲ ਕਰਕੇ ਜਾਣਦਾ ਹੈ।
ਮੂੜਿ = ਮੂਰਖ ਨੇ ॥੩॥(ਪਰ ਮਾਇਆ ਦੇ ਮੋਹ ਵਿਚ ਫਸੇ ਹੋਏ) ਮੂਰਖ ਨੇ ਇਸ ਥਾਂ ਨੂੰ ਪੱਕਾ ਸਮਝਿਆ ਹੋਇਆ ਹੈ ॥੩॥
 
साधसंगि जपिओ हरि राइ ॥
Sāḏẖsang japi▫o har rā▫e.
In the Saadh Sangat, the Company of the Holy, chant the Name of the Lord, the King.
ਸਤਿ ਸੰਗਤ ਅੰਦਰ ਮੈਂ ਪਾਤਸ਼ਾਹ ਪਰਮੇਸ਼ਰ ਦਾ ਸਿਮਰਨ ਕੀਤਾ ਹੈ।
ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ।ਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਟਿਕ ਕੇ ਪ੍ਰਭੂ-ਪਾਤਿਸ਼ਾਹ ਦਾ ਜਾਪ ਜਪਿਆ ਹੈ,
 
नानक जीवै हरि गुण गाइ ॥४॥३०॥८१॥
Nānak jīvai har guṇ gā▫e. ||4||30||81||
Nanak lives by singing the Glorious Praises of the Lord. ||4||30||81||
ਨਾਨਕ, ਵਾਹਿਗੁਰੂ ਦੇ ਗੁਣਾਵਾਦ ਗਾਇਨ ਕਰਨ ਦੁਆਰਾ ਜੀਉਂਦਾ ਹੈ।
ਗਾਇ = ਗਾ ਕੇ ॥੪॥੩੦॥੮੧॥ਹੇ ਨਾਨਕ! ਉਹ ਪਰਮਾਤਮਾ ਦੇ ਗੁਣ ਗਾ ਗਾ ਕੇ ਆਤਮਕ ਜੀਵਨ ਹਾਸਲ ਕਰਦਾ ਹੈ ॥੪॥੩੦॥੮੧॥
 
आसा महला ५ दुतुके ९ ॥
Āsā mėhlā 5 ḏuṯuke 9.
Aasaa, Fifth Mehl, Du-Tukas 9:
ਆਸਾ ਪੰਜਵੀਂ ਪਾਤਸ਼ਾਹੀ ਦੁਤਕੇ।
xxxXXX
 
उन कै संगि तू करती केल ॥
Un kai sang ṯū karṯī kel.
With that, you are engaged in playful sport;
ਹੈ ਦੇਹਿ, ਉਸ ਆਤਮਾ ਦੇ ਨਾਲ ਤੂੰ ਖੇਡਾਂ ਖੇਡਦੀ ਹੈਂ।
ਉਨ ਕੈ ਸੰਗਿ = ਉਸ ਜੀਵਾਤਮਾ ਦੀ ਸੰਗਤਿ ਵਿਚ। ਕੇਲ = ਚੋਜ = ਤਮਾਸ਼ੇ।ਹੇ ਕਾਂਇਆਂ! ਜੀਵਾਤਮਾ ਦੀ ਸੰਗਤਿ ਵਿਚ ਰਹਿ ਕੇ ਤੂੰ (ਕਈ ਤਰ੍ਹਾਂ ਦੇ) ਚੋਜ-ਤਮਾਸ਼ੇ ਕਰਦੀ ਰਹਿੰਦੀ ਹੈਂ,
 
उन कै संगि हम तुम संगि मेल ॥
Un kai sang ham ṯum sang mel.
with that, I am joined to you.
ਉਸ ਦੇ ਸਾਥ ਅੰਦਰ ਤੇਰਾ ਹਰ ਇਕਸ ਨਾਲ ਮੇਲ ਮਿਲਾਪ ਹੈ।
ਹਮ ਤੁਮ ਸੰਗਿ = ਸਭਨਾਂ ਨਾਲ।ਸਭਨਾਂ ਨਾਲ ਤੇਰਾ ਮੇਲ-ਮਿਲਾਪ ਬਣਿਆ ਰਹਿੰਦਾ ਹੈ,
 
उन्ह कै संगि तुम सभु कोऊ लोरै ॥
Unĥ kai sang ṯum sabẖ ko▫ū lorai.
With that, everyone longs for you;
ਉਸ ਦੀ ਸੰਗਤ ਅੰਦਰ ਹਰ ਕੋਈ ਤੈਨੂੰ ਚਾਹੁੰਦਾ ਹੈ।
ਲੋਰੈ = ਲੋੜਦਾ ਹੈ, ਮਿਲਣਾ ਚਾਹੁੰਦਾ ਹੈ। ਸਭ ਕੋਊ = ਹਰ ਕੋਈ।ਹਰ ਕੋਈ ਤੈਨੂੰ ਮਿਲਣਾ ਚਾਹੁੰਦਾ ਹੈ,
 
ओसु बिना कोऊ मुखु नही जोरै ॥१॥
Os binā ko▫ū mukẖ nahī jorai. ||1||
without it, no one would even look at your face. ||1||
ਉਸ ਦੇ ਬਗੈਰ ਕੋਈ ਭੀ ਤੈਨੂੰ ਵੇਖਣਾ ਨਹੀਂ ਲੋੜਦਾ।
ਜੋਰੈ = ਜੋੜਦਾ ॥੧॥ਪਰ ਉਸ ਜੀਵਾਤਮਾ ਦੇ ਮਿਲਾਪ ਤੋਂ ਬਿਨਾ ਤੈਨੂੰ ਕੋਈ ਮੂੰਹ ਨਹੀਂ ਲਾਂਦਾ ॥੧॥
 
ते बैरागी कहा समाए ॥
Ŧe bairāgī kahā samā▫e.
Where is that detached soul now contained?
ਉਹ ਨਿਰਲੇਪ ਆਤਮਾਂ, ਹੁਣ ਕਿਥੇ ਲੀਨ ਹੋ ਗਈ ਹੈ?
ਤੇ ਬੈਰਾਗੀ = ਉਹ ਜੀਵਾਤਮਾ ਪੰਛੀ।ਪਤਾ ਨਹੀਂ ਲੱਗਦਾ ਉਹ ਜੀਵਾਤਮਾ ਤੈਥੋਂ ਉਪਰਾਮ ਹੋ ਕੇ ਕਿੱਥੇ ਚਲਾ ਜਾਂਦਾ ਹੈ।
 
तिसु बिनु तुही दुहेरी री ॥१॥ रहाउ ॥
Ŧis bin ṯuhī ḏuherī rī. ||1|| rahā▫o.
Without it, you are miserable. ||1||Pause||
ਉਸ ਦੇ ਬਾਝੋਂ ਤੂੰ ਬੁਰੀ ਹਾਲਤ ਵਿੱਚ ਹੈਂ, ਹੇ ਦੇਹਿ! ਠਹਿਰਾਉ।
ਦੁਹੇਰੀ = ਦੁੱਖੀ। ਰੀ = ਹੇ ਕਾਇਆਂ! ॥੧॥ ਰਹਾਉ ॥ਹੇ ਕਾਂਇਆਂ! ਉਸ (ਜੀਵਾਤਮਾ) ਤੋਂ ਬਿਨਾ ਤੂੰ ਦੁੱਖੀ ਹੋ ਜਾਂਦੀ ਹੈਂ ॥੧॥ ਰਹਾਉ ॥
 
उन्ह कै संगि तू ग्रिह महि माहरि ॥
Unĥ kai sang ṯū garih mėh māhar.
With that, you are the woman of the house;
ਉਸ ਦੇ ਨਾਲ ਤੂੰ ਘਰ ਵਿੱਚ ਪਟਰਾਣੀ ਸੈਂ।
ਮਾਹਰਿ = ਸਿਆਣੀ।ਹੇ ਕਾਂਇਆਂ! ਜਿਤਨਾ ਚਿਰ ਤੂੰ ਜੀਵਾਤਮਾ ਦੇ ਨਾਲ ਸੈਂ ਤੂੰ ਸਿਆਣੀ (ਸਮਝੀ ਜਾਂਦੀ ਹੈ।)
 
उन्ह कै संगि तू होई है जाहरि ॥
Unĥ kai sang ṯū ho▫ī hai jāhar.
with that, you are respected.
ਉਸ ਨਾਲ ਤੂੰ ਨਾਮਵਰ ਹੋਈ ਸੈਂ।
xxxਜੀਵਾਤਮਾ ਦੇ ਨਾਲ ਹੁੰਦਿਆਂ (ਹਰ ਥਾਂ) ਤੂੰ ਉਜਾਗਰ ਹੁੰਦੀ ਹੈਂ,
 
उन्ह कै संगि तू रखी पपोलि ॥
Unĥ kai sang ṯū rakẖī papol.
With that, you are caressed;
ਉਸ ਦੇ ਨਾਲ ਤੂੰ ਪਲੋਸ ਕੇ ਰੱਖੀ ਜਾਂਦੀ ਸੈਂ।
ਪਪੋਲਿ = ਪਾਲ ਕੇ। ਤੂੰ = ਤੈਨੂੰ।ਜੀਵਾਤਮਾ ਦੇ ਨਾਲ ਹੁੰਦਿਆਂ ਤੈਨੂੰ ਪਾਲ-ਪੋਸ ਕੇ ਰੱਖੀਦਾ ਹੈ।
 
ओसु बिना तूं छुटकी रोलि ॥२॥
Os binā ṯūʼn cẖẖutkī rol. ||2||
without it, you are reduced to dust. ||2||
ਉਸ ਦੇ ਬਗੈਰ ਤੂੰ ਘੱਟੇ ਵਿੱਚ ਰੁਲਣ ਲਈ ਛੱਡ ਦਿਤੀ ਗਈ ਹੈਂ।
ਰੋਲਿ = ਰੁਲ ਗਈ। ਛੁਟਕੀ = ਛੁੱਟੜ ॥੨॥ਪਰ ਜਦੋਂ ਉਹ ਜੀਵਾਤਮਾ ਚਲਾ ਜਾਂਦਾ ਹੈ ਤਾਂ ਤੂੰ ਛੁੱਟੜ ਹੋ ਜਾਂਦੀ ਹੈਂ ਰੁਲ ਜਾਂਦੀ ਹੈਂ ॥੨॥
 
उन्ह कै संगि तेरा मानु महतु ॥
Unĥ kai sang ṯerā mān mahaṯ.
With that, you have honor and respect;
ਉਸ ਦੇ ਨਾਲ ਤੇਰੀ ਇੱਜ਼ਤ ਆਬਰੂ ਹੈ।
ਮਹਤੁ = ਵਡਿਆਈ।ਹੇ ਕਾਂਇਆਂ! ਜੀਵਾਤਮਾ ਦੇ ਨਾਲ ਹੁੰਦਿਆਂ ਤੇਰਾ ਆਦਰ-ਮਾਣ ਹੁੰਦਾ ਹੈ,
 
उन्ह कै संगि तुम साकु जगतु ॥
Unĥ kai sang ṯum sāk jagaṯ.
with that, you have relatives in the world.
ਉਸ ਦੇ ਨਾਲ ਤੇਰਾ ਜਹਾਨ ਨਾਲ ਨਾਤਾ-ਰਿਸ਼ਤਾ ਹੈ।
xxxਜੀਵਾਤਮਾ ਦੇ ਨਾਲ ਹੁੰਦਿਆਂ ਤੈਨੂੰ ਵਡਿਆਈ ਮਿਲਦੀ ਹੈ,
 
उन्ह कै संगि तेरी सभ बिधि थाटी ॥
Unĥ kai sang ṯerī sabẖ biḏẖ thātī.
With that, you are adorned in every way;
ਉਸ ਦੀ ਸੰਗਤ ਵਿੱਚ ਤੈਨੂੰ ਸਾਰਿਆਂ ਤਰੀਕਿਆਂ ਨਾਲ ਸ਼ਿੰਗਾਰਿਆ ਜਾਂਦਾ ਸੀ।
ਸਭ ਬਿਧਿ = ਹਰੇਕ ਤਰੀਕੇ ਨਾਲ। ਤੇਰੀ ਥਾਟੀ = ਤੇਰੀ ਬਣਤਰ ਕਾਇਮ ਰੱਖੀ ਜਾਂਦੀ ਹੈ, ਤੇਰੀ ਹਰ ਤਰ੍ਹਾਂ ਪਾਲਣਾ ਕੀਤੀ ਜਾਂਦੀ ਹੈ।ਜੀਵਾਤਮਾ ਦੇ ਨਾਲ ਹੁੰਦਿਆਂ ਸਾਰਾ ਜਗਤ ਤੇਰਾ ਸਾਕ-ਸਨਬੰਧੀ ਜਾਪਦਾ ਹੈ, ਤੇਰੀ ਹਰ ਤਰ੍ਹਾਂ ਪਾਲਣਾ ਕੀਤੀ ਜਾਂਦੀ ਹੈ।
 
ओसु बिना तूं होई है माटी ॥३॥
Os binā ṯūʼn ho▫ī hai mātī. ||3||
without it, you are reduced to dust. ||3||
ਉਸ ਦੇ ਬਾਝੋਂ ਤੂੰ ਮਿੱਟੀ ਹੋ ਗਈ ਹੈਂ।
xxx ॥੩॥ਪਰ ਜਦੋਂ ਉਸ ਜੀਵਾਤਮਾ ਤੋਂ ਤੂੰ ਵਿਛੁੜ ਜਾਂਦੀ ਹੈਂ ਤਦੋਂ ਤੂੰ ਮਿੱਟੀ ਵਿਚ ਰੁਲ ਜਾਂਦੀ ਹੈਂ ॥੩॥
 
ओहु बैरागी मरै न जाइ ॥
Oh bairāgī marai na jā▫e.
That detached soul is neither born, nor dies.
ਉਹ ਨਿਰਲੇਪ ਆਤਮਾਂ ਨਾਂ ਮਰਦੀ ਹੈ, ਅਤੇ ਨਾਂ ਹੀ ਜੰਮਦੀ ਹੈ।
ਬੈਰਾਗੀ = ਚਲੇ ਜਾਣ ਵਾਲਾ ਜੀਵਾਤਮਾ।ਕਾਂਇਆਂ ਵਿਚੋਂ ਉਪਰਾਮ ਹੋ ਕੇ ਤੁਰ ਜਾਣ ਵਾਲਾ ਜੀਵਾਤਮਾ (ਆਪਣੇ ਆਪ) ਨਾਹ ਮਰਦਾ ਹੈ ਨਾਹ ਜੰਮਦਾ ਹੈ।
 
हुकमे बाधा कार कमाइ ॥
Hukme bāḏẖā kār kamā▫e.
It acts according to the Command of the Lord's Will.
ਸੁਆਮੀ ਦੇ ਫੁਰਮਾਨ ਦੀ ਬੰਨ੍ਹੀ ਹੋਈ ਇਹ ਕੰਮ ਕਰਦੀ ਹੈ।
xxx(ਉਹ ਤਾਂ ਪਰਮਾਤਮਾ ਦੇ) ਹੁਕਮ ਵਿਚ ਬੱਝਾ ਹੋਇਆ (ਕਾਂਇਆਂ ਵਿਚ ਆਉਣ ਤੇ ਫਿਰ ਇਸ ਵਿਚੋਂ ਚਲੇ ਜਾਣ ਦੀ) ਕਾਰ ਕਰਦਾ ਹੈ।
 
जोड़ि विछोड़े नानक थापि ॥
Joṛ vicẖẖoṛe Nānak thāp.
O Nanak, having fashioned the body, the Lord unites the soul with it, and separates them again;
ਹੇ ਨਾਨਕ! ਸਰੀਰ ਨੂੰ ਰਚ ਕੇ, ਸੁਆਮੀ ਆਤਮਾਂ ਨੂੰ ਇਸ ਲਈ ਜੋੜਦਾ ਅਤੇ ਇਸ ਨਾਲੋਂ ਵੱਖਰਾ ਕਰ ਦਿੰਦਾ ਹੈ।
ਜੋੜਿ = ਜੋੜ ਕੇ। ਥਾਪਿ = ਥਾਪ ਕੇ।ਹੇ ਨਾਨਕ! (ਆਖ-ਜੀਵਾਤਮਾ ਦੇ ਕੀਹ ਵੱਸ? ਪਰਮਾਤਮਾ) ਮਨੁੱਖ ਸਰੀਰ ਬਣਾ ਕੇ (ਜੀਵਾਤਮਾ ਤੇ ਕਾਂਇਆਂ ਦਾ ਜੋੜ ਜੋੜਦਾ ਹੈ) ਜੋੜ ਕੇ ਫਿਰ ਵਿਛੋੜ ਵੀ ਦੇਂਦਾ ਹੈ।
 
अपनी कुदरति जाणै आपि ॥४॥३१॥८२॥
Apnī kuḏraṯ jāṇai āp. ||4||31||82||
He alone knows His All-powerful creative nature. ||4||31||82||
ਆਪਣੀ ਅਪਾਰ ਸ਼ਕਤੀ ਨੂੰ ਸੁਆਮੀ ਆਪੇ ਹੀ ਜਾਣਦਾ ਹੈ।
xxx ॥੪॥੩੧॥੮੨॥(ਜੀਵਾਤਮਾ ਤੇ ਕਾਂਇਆਂ ਨੂੰ ਜੋੜਨ ਵਿਛੋੜਨ ਦੀ) ਆਪਣੀ ਅਜਬ ਖੇਡ ਨੂੰ ਪਰਮਾਤਮਾ ਆਪ ਹੀ ਜਾਣਦਾ ਹੈ ॥੪॥੩੧॥੮੨॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX