Sri Guru Granth Sahib Ji

Ang: / 1430

Your last visited Ang:

ना ओहु मरता ना हम डरिआ ॥
Nā oh marṯā nā ham dari▫ā.
He does not die, so I do not fear.
ਉਹ ਮਰਦਾ ਨਹੀਂ, ਨਾਂ ਹੀ ਮੈਂ ਮੌਤ ਤੋਂ ਭੈ ਖਾਂਦਾ ਹਾਂ।
ਓਹੁ = ਉਹ ਪਰਮਾਤਮਾ। ਹਮ = ਅਸੀਂ (ਉਸੇ ਦੀ ਹੀ ਅੰਸ਼-) ਜੀਵ।(ਹੇ ਭਾਈ! ਅਸਾਡੀ ਜੀਵਾਂ ਦੀ ਪਰਮਾਤਮਾ ਤੋਂ ਵੱਖਰੀ ਕੋਈ ਹਸਤੀ ਨਹੀਂ। ਉਹ ਆਪ ਹੀ ਜੀਵਾਤਮਾ-ਰੂਪ ਵਿਚ ਸਰੀਰਾਂ ਦੇ ਅੰਦਰ ਵਰਤ ਰਿਹਾ ਹੈ) ਉਹ ਪਰਮਾਤਮਾ ਕਦੇ ਮਰਦਾ ਨਹੀਂ (ਸਾਡੇ ਅੰਦਰ ਭੀ ਉਹ ਆਪ ਹੀ ਹੈ) ਸਾਨੂੰ ਭੀ ਮੌਤ ਤੋਂ ਡਰ ਨਹੀਂ ਹੋਣਾ ਚਾਹੀਦਾ।
 
ना ओहु बिनसै ना हम कड़िआ ॥
Nā oh binsai nā ham kaṛi▫ā.
He does not perish, so I do not grieve.
ਉਹ ਨਾਸ ਨਹੀਂ ਹੁੰਦਾ, ਨਾਂ ਹੀ ਮੈਂ ਔਖਾ ਭਾਰਾ ਹੁੰਦਾ ਹਾਂ।
ਕੜਿਆ = ਚਿੰਤਾ-ਫ਼ਿਕਰ ਕਰਦੇ।ਉਹ ਪਰਮਾਤਮਾ ਕਦੇ ਨਾਸ ਨਹੀਂ ਹੁੰਦਾ, ਸਾਨੂੰ ਭੀ (ਵਿਨਾਸ਼ ਦੀ) ਕੋਈ ਚਿੰਤਾ ਨਹੀਂ ਹੋਣੀ ਚਾਹੀਦੀ।
 
ना ओहु निरधनु ना हम भूखे ॥
Nā oh nirḏẖan nā ham bẖūkẖe.
He is not poor, so I do not hunger.
ਉਹ ਗਰੀਬ ਨਹੀਂ, ਨਾਂ ਹੀ ਮੈਂ ਭੁੱਖਾ ਹਾਂ।
ਨਿਰਧਨੁ = ਕੰਗਾਲ।ਉਹ ਪ੍ਰਭੂ ਕੰਗਾਲ ਨਹੀਂ ਹੈ, ਅਸੀਂ ਭੀ ਆਪਣੇ ਆਪ ਨੂੰ ਭੁੱਖੇ-ਗਰੀਬ ਨਾਹ ਸਮਝੀਏ।
 
ना ओसु दूखु न हम कउ दूखे ॥१॥
Nā os ḏūkẖ na ham ka▫o ḏūkẖe. ||1||
He is not in pain, so I do not suffer. ||1||
ਨਾਂ ਉਸ ਨੂੰ ਤਕਲੀਫ ਹੈ ਅਤੇ ਨਾਂ ਹੀ ਮੈਂ ਕਸ਼ਟ ਉਠਾਉਂਦਾ ਹਾਂ।
xxx ॥੧॥ਉਸ ਨੂੰ ਕੋਈ ਦੁੱਖ ਨਹੀਂ ਪੋਂਹਦਾ, ਸਾਨੂੰ ਭੀ ਕੋਈ ਦੁੱਖ ਨਹੀਂ ਪੋਹਣਾ ਚਾਹੀਦਾ ॥੧॥
 
अवरु न कोऊ मारनवारा ॥
Avar na ko▫ū māranvārā.
There is no other Destroyer than Him.
ਵਾਹਿਗੁਰੂ ਦੇ ਬਾਝੋਂ ਹੋਰ ਕੋਈ ਮਾਰਨ ਵਾਲਾ ਨਹੀਂ।
ਮਾਰਨਵਾਰਾ = ਮਾਰਨ ਦੀ ਸਮਰੱਥਾ ਵਾਲਾ।(ਹੇ ਭਾਈ!) ਉਸ ਪਰਮਾਤਮਾ ਤੋਂ ਬਿਨਾ ਕੋਈ ਹੋਰ ਸਾਨੂੰ ਮਾਰਨ ਦੀ ਤਾਕਤ ਨਹੀਂ ਰੱਖਦਾ।
 
जीअउ हमारा जीउ देनहारा ॥१॥ रहाउ ॥
Jī▫a▫o hamārā jī▫o ḏenhārā. ||1|| rahā▫o.
He is my very life, the Giver of life. ||1||Pause||
ਮੈਨੂੰ ਜਿੰਦ ਜਾਨ ਬਖਸ਼ਣਹਾਰ ਵਾਹਿਗੁਰੂ ਹੈ, ਮੈਨੂੰ ਜੀਵਨ ਬਖਸ਼ਦਾ ਹੈ। ਠਹਿਰਾਉ।
ਜੀਅਉ = ਜੀਊਂਦਾ ਰਹੇ। ਜੀਉ ਦੇਨਹਾਰਾ = ਜਿੰਦ ਦੇਣ ਵਾਲਾ ॥੧॥ ਰਹਾਉ ॥ਜੀਊਂਦਾ ਰਹੇ ਸਾਨੂੰ ਜਿੰਦ ਦੇਣ ਵਾਲਾ ਪਰਮਾਤਮਾ (ਪਰਮਾਤਮਾ ਆਪ ਸਦਾ ਕਾਇਮ ਰਹਿਣ ਵਾਲਾ ਹੈ, ਉਹੀ ਸਾਨੂੰ ਜੀਵਾਂ ਨੂੰ ਜਿੰਦ ਦੇਣ ਵਾਲਾ ਹੈ।) ॥੧॥ ਰਹਾਉ ॥
 
ना उसु बंधन ना हम बाधे ॥
Nā us banḏẖan nā ham bāḏẖe.
He is not bound, so I am not in bondage.
ਉਸ ਨੂੰ ਕੋਈ ਜੰਜਾਲ ਨਹੀਂ, ਤੇ ਨਾਂ ਹੀ ਮੈਂ ਫਾਥਾ ਹੋਇਆ ਹਾਂ।
xxxਉਸ ਪਰਮਾਤਮਾ ਨੂੰ ਮਾਇਆ ਦੇ ਬੰਧਨ ਜਕੜ ਨਹੀਂ ਸਕਦੇ (ਇਸ ਵਾਸਤੇ ਅਸਲ ਵਿਚ) ਅਸੀਂ ਭੀ ਮਾਇਆ ਦੇ ਮੋਹ ਵਿਚ ਬੱਝੇ ਹੋਏ ਨਹੀਂ ਹਾਂ।
 
ना उसु धंधा ना हम धाधे ॥
Nā us ḏẖanḏẖā nā ham ḏẖāḏẖe.
He has no occupation, so I have no entanglements.
ਨਾਂ ਹੀ ਉਸ ਨੂੰ ਕੋਈ ਦੁਨੀਆਵੀ ਰੁਝੇਵੇ ਹਨ, ਨਾਂ ਹੀ ਮੈਨੂੰ ਕੋਈ ਕਜੀਏ।
ਧਾਧੇ = ਧੰਧਿਆਂ ਵਿਚ ਗ੍ਰਸੇ ਹੋਏ।ਉਸ ਨੂੰ ਕੋਈ ਮਾਇਕ ਦੌੜ-ਭੱਜ ਗ੍ਰਸ ਨਹੀਂ ਸਕਦੀ, ਅਸੀਂ ਭੀ ਧੰਧਿਆਂ ਵਿਚ ਗ੍ਰਸੇ ਹੋਏ ਨਹੀਂ ਹਾਂ।
 
ना उसु मैलु न हम कउ मैला ॥
Nā us mail na ham ka▫o mailā.
He has no impurities, so I have no impurities.
ਨਾਂ ਉਸ ਵਿੱਚ ਅਪਵਿੱਤ੍ਰਤਾ ਹੈ, ਨਾਂ ਹੀ ਮੇਰੇ ਵਿੱਚ ਕੋਈ ਗੰਦਗੀ।
xxx(ਸਾਡੇ ਅਸਲੇ) ਉਸ ਪਰਮਾਤਮਾ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗ ਸਕਦੀ, ਸਾਨੂੰ ਭੀ ਮੈਲ ਨਹੀਂ ਲੱਗਣੀ ਚਾਹੀਦੀ।
 
ओसु अनंदु त हम सद केला ॥२॥
Os anand ṯa ham saḏ kelā. ||2||
He is in ecstasy, so I am always happy. ||2||
ਉਹ ਪਰਮ ਪਰਸੰਨਤਾ ਵਿੱਚ ਹੈ, ਤਦ ਮੈਂ ਸਦੀਵ ਹੀ ਖੁਸ਼ ਹਾਂ।
ਕੇਲਾ = ਖ਼ੁਸ਼ੀਆਂ ॥੨॥ਉਸ ਨੂੰ ਸਦਾ ਆਨੰਦ ਹੀ ਆਨੰਦ ਹੈ, ਅਸੀਂ ਭੀ ਸਦਾ ਖਿੜੇ ਹੀ ਰਹੀਏ ॥੨॥
 
ना उसु सोचु न हम कउ सोचा ॥
Nā us socẖ na ham ka▫o socẖā.
He has no anxiety, so I have no cares.
ਉਸ ਨੂੰ ਕੋਈ ਚਿੰਤਾ ਨਹੀਂ, ਨਾਂ ਹੀ ਮੈਨੂੰ ਕੋਈ ਫਿਕਰ ਹੈ।
ਸੋਚੁ = ਚਿੰਤਾ-ਫ਼ਿਕਰ।(ਹੇ ਭਾਈ!) ਉਸ ਪਰਮਾਤਮਾ ਨੂੰ ਕੋਈ ਚਿੰਤਾ-ਫ਼ਿਕਰ ਨਹੀਂ ਵਿਆਪਦਾ (ਸਾਡੇ ਅੰਦਰ ਉਹ ਆਪ ਹੀ ਹੈ) ਸਾਨੂੰ ਭੀ ਕੋਈ ਫ਼ਿਕਰ ਨਹੀਂ ਪੋਹਣਾ ਚਾਹੀਦਾ।
 
ना उसु लेपु न हम कउ पोचा ॥
Nā us lep na ham ka▫o pocẖā.
He has no stain, so I have no pollution.
ਉਸ ਅੰਦਰ ਕੋਈ ਨਾਪਾਕੀ ਨਹੀਂ, ਨਾਂ ਹੀ ਮੇਰੇ ਵਿੱਚ ਪਲੀਤੀ ਹੈ।
ਪੋਚਾ = ਮਾਇਆ ਦਾ ਪ੍ਰਭਾਵ।ਉਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ, ਸਾਡੇ ਉੱਤੇ ਭੀ ਕਿਉਂ ਪਏ?
 
ना उसु भूख न हम कउ त्रिसना ॥
Nā us bẖūkẖ na ham ka▫o ṯarisnā.
He has no hunger, so I have no thirst.
ਉਸ ਨੂੰ ਕੋਈ ਭੁੱਖ ਨਹੀਂ, ਨਾਂ ਹੀ ਮੈਨੂੰ ਕੋਈ ਤ੍ਰੇਹ ਹੈ।
xxxਉਸ ਪਰਮਾਤਮਾ ਨੂੰ ਮਾਇਆ ਦਾ ਮਾਲਕ ਨਹੀਂ ਦਬਾ ਸਕਦਾ, ਸਾਨੂੰ ਭੀ ਮਾਇਆ ਦੀ ਤ੍ਰਿਸ਼ਨਾ ਨਹੀਂ ਵਿਆਪਣੀ ਚਾਹੀਦੀ।
 
जा उहु निरमलु तां हम जचना ॥३॥
Jā uho nirmal ṯāʼn ham jacẖnā. ||3||
Since He is immaculately pure, I correspond to Him. ||3||
ਜਦ ਉਹ ਪਵਿੱਤ੍ਰ ਹੈ, ਤਦ ਮੈਂ ਉਸ ਨੂੰ ਫ਼ਬਦਾ ਹਾਂ।
ਜਚਨਾ = ਪੂਜਣ-ਯੋਗ, ਸੁੱਧ ॥੩॥ਜਦੋਂ ਉਹ ਪਰਮਾਤਮਾ ਪਵਿਤ੍ਰ-ਸਰੂਪ ਹੈ (ਉਹੀ ਸਾਡੇ ਅੰਦਰ ਮੌਜੂਦ ਹੈ) ਤਾਂ ਅਸੀਂ ਭੀ ਸੁੱਧ-ਸਰੂਪ ਹੀ ਰਹਿਣੇ ਚਾਹੀਦੇ ਹਾਂ ॥੩॥
 
हम किछु नाही एकै ओही ॥
Ham kicẖẖ nāhī ekai ohī.
I am nothing; He is the One and only.
ਮੈਂ ਕੁਝ ਭੀ ਨਹੀਂ, ਕੇਵਲ ਓਹੀ ਸਾਰਾ ਕੁਛ ਹੈ।
xxx(ਹੇ ਭਾਈ!) ਸਾਡੀ ਕੋਈ ਵੱਖਰੀ ਹੋਂਦ ਨਹੀਂ ਹੈ (ਸਭਨਾਂ ਵਿਚ) ਉਹ ਪਰਮਾਤਮਾ ਆਪ ਹੀ ਆਪ ਹੈ।
 
आगै पाछै एको सोई ॥
Āgai pācẖẖai eko so▫ī.
Before and after, He alone exists.
ਉਹ ਇਕੱਲਾ ਹੀ ਅਰੰਭ ਤੇ ਅਖੀਰ ਹੈ।
ਆਗੈ ਪਾਛੈ = ਲੋਕ ਪਰਲੋਕ ਵਿਚ।ਇਸ ਲੋਕ ਵਿਚ ਤੇ ਪਰਲੋਕ ਵਿਚ ਹਰ ਥਾਂ ਉਹ ਪਰਮਾਤਮਾ ਆਪ ਹੀ ਆਪ ਹੈ।
 
नानक गुरि खोए भ्रम भंगा ॥
Nānak gur kẖo▫e bẖaram bẖangā.
O Nanak, the Guru has taken away my doubts and mistakes;
ਨਾਨਕ ਗੁਰਾਂ ਨੇ ਮੇਰੇ ਸੰਦੇਹ ਅਤੇ ਅਉਗੁਣ ਦੂਰ ਕਰ ਦਿੱਤੇ ਹਨ।
ਗੁਰਿ = ਗੁਰੂ ਨੇ। ਭੰਗਾ = ਵਿਘਨ।ਹੇ ਨਾਨਕ! ਜਦੋਂ ਗੁਰੂ ਨੇ (ਸਾਡੇ ਅੰਦਰੋਂ ਸਾਡੀ ਮਿਥੀ ਹੋਈ ਵੱਖਰੀ ਹਸਤੀ ਦੇ) ਭਰਮ ਦੂਰ ਕਰ ਦਿੱਤੇ ਜੋ (ਸਾਡੇ ਉਸ ਨਾਲ ਇੱਕ-ਰੂਪ ਹੋਣ ਦੇ ਰਾਹ ਵਿਚ) ਵਿਘਨ (ਪਾ ਰਹੇ ਸਨ),
 
हम ओइ मिलि होए इक रंगा ॥४॥३२॥८३॥
Ham o▫e mil ho▫e ik rangā. ||4||32||83||
He and I, joining together, are of the same color. ||4||32||83||
ਉਹ ਤੇ ਮੈਂ ਇਕੱਠੇ ਹੋ, ਇਕੋ ਹੀ ਰੰਗਤ ਦੇ ਹੋ ਗਏ ਹਾਂ।
ਓਇ = ਉਸ ਵਿਚ ॥੪॥੩੨॥੮੩॥ਤਦੋਂ ਅਸੀਂ ਉਸ (ਪਰਮਾਤਮਾ) ਨੂੰ ਮਿਲ ਕੇ ਉਸ ਨਾਲ ਇੱਕ-ਮਿਕ ਹੋ ਜਾਂਦੇ ਹਾਂ ॥੪॥੩੨॥੮੩॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
अनिक भांति करि सेवा करीऐ ॥
Anik bẖāʼnṯ kar sevā karī▫ai.
Serve Him in many different ways;
ਅਨੇਕਾਂ ਤਰੀਕਿਆਂ ਨਾਲ ਤੂੰ ਸਾਹਿਬ ਦੀ ਘਾਲ ਕਮਾ।
ਭਾਂਤਿ = ਤਰੀਕਾ। ਕਰੀਐ = ਕਰਨੀ ਚਾਹੀਦੀ ਹੈ।ਹੇ ਮਾਂ! (ਪ੍ਰਭੂ ਨੂੰ ਪਿਆਰੀ ਹੋ ਚੁਕੀ ਸਤ-ਸੰਗਣ ਜੀਵ-ਇਸਤ੍ਰੀ ਦੀ) ਸੇਵਾ ਅਨੇਕਾਂ ਤਰੀਕਿਆਂ ਨਾਲ ਕਰਨੀ ਚਾਹੀਦੀ ਹੈ।
 
जीउ प्रान धनु आगै धरीऐ ॥
Jī▫o parān ḏẖan āgai ḏẖarī▫ai.
Dedicate your soul, your breath of life and your wealth to Him.
ਆਪਣੀ ਜਿੰਦ ਜਾਨ, ਆਤਮਾਂ ਅਤੇ ਦੌਲਤ ਤੂੰ ਉਸ ਦੇ ਮੂਹਰੇ ਰੱਖ ਦੇ।
ਜੀਉ = ਜਿੰਦ!ਇਹ ਜਿੰਦ ਇਹ ਪ੍ਰਾਣ ਤੇ (ਆਪਣਾ) ਧਨ (ਸਭ ਕੁਝ) ਉਸ ਦੇ ਅੱਗੇ ਰੱਖ ਦੇਣਾ ਚਾਹੀਦਾ ਹੈ।
 
पानी पखा करउ तजि अभिमानु ॥
Pānī pakẖā kara▫o ṯaj abẖimān.
Carry water for Him, and wave the fan over Him - renounce your ego.
ਆਪਣੀ ਹੰਗਤਾ ਨੂੰ ਛੱਡ ਕੇ, ਤੂੰ ਜਲ ਢੋ, ਅਤੇ ਪੱਖੀ ਝੱਲ।
ਕਰਉ = ਮੈਂ ਕਰਾਂ, ਕਰਉਂ। ਤਜਿ = ਤਿਆਗ ਕੇ।(ਹੇ! ਮਾਂ ਜੇ ਮੇਰੇ ਉਤੇ ਕਿਰਪਾ ਹੋਵੇ ਤਾਂ) ਮੈਂ ਭੀ ਅਹੰਕਾਰ ਤਿਆਗ ਕੇ ਉਸ ਦਾ ਪਾਣੀ ਢੋਣ ਤੇ ਉਸ ਨੂੰ ਪੱਖਾ ਝੱਲਣ ਦੀ ਸੇਵਾ ਕਰਾਂ।
 
अनिक बार जाईऐ कुरबानु ॥१॥
Anik bār jā▫ī▫ai kurbān. ||1||
Make yourself a sacrifice to Him, time and time again. ||1||
ਬਹੁਤ ਦਫਾ ਤੂੰ ਉਸ ਉਤੋਂ ਬਲਿਹਾਰ ਹੋ।
xxx ॥੧॥(ਉਸ ਜੀਵ-ਇਸਤ੍ਰੀ ਤੋਂ) ਅਨੇਕਾਂ ਵਾਰੀ ਸਦਕੇ ਹੋਣਾ ਚਾਹੀਦਾ ਹੈ ॥੧॥
 
साई सुहागणि जो प्रभ भाई ॥
Sā▫ī suhāgaṇ jo parabẖ bẖā▫ī.
She alone is the happy soul-bride, who is pleasing to God.
ਕੇਵਲ ਓਹੀ ਸਿਰ-ਸਾਈਂ ਪਤਨੀ ਹੈ, ਜਿਹੜੀ ਆਪਣੇ ਸੁਆਮੀ ਨੂੰ ਚੰਗੀ ਲੱਗਦੀ ਹੈ।
ਸਾਈ = ਉਹੀ (ਜੀਵ-ਇਸਤ੍ਰੀ)। ਸੁਹਾਗਣਿ = ਸੁਹਾਗ ਵਾਲੀ, ਖਸਮ-ਪ੍ਰਭੂ ਵਾਲੀ। ਭਾਈ = ਚੰਗੀ ਲੱਗੀ।ਹੇ ਮੇਰੀ ਮਾਂ! ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਪਿਆਰੀ ਲੱਗ ਪੈਂਦੀ ਹੈ ਉਹੀ ਸੁਹਾਗ-ਭਾਗ ਵਾਲੀ ਹੋ ਜਾਂਦੀ ਹੈ।
 
तिस कै संगि मिलउ मेरी माई ॥१॥ रहाउ ॥
Ŧis kai sang mila▫o merī mā▫ī. ||1|| rahā▫o.
In her company, I may meet Him, O my mother. ||1||Pause||
ਉਸ ਦੀ ਸੰਗਤ ਵਿੱਚ ਮੈਂ ਉਠਦੀ ਬੈਠਦੀ ਹਾਂ, ਹੇ ਮੇਰੀ ਮਾਤਾ! ਠਹਿਰਾਉ।
ਮਾਈ = ਹੇ ਮਾਂ! ॥੧॥ ਰਹਾਉ ॥(ਜੇ ਮੇਰੇ ਉਤੇ ਮੇਹਰ ਹੋਵੇ, ਜੇ ਮੇਰੇ ਭਾਗ ਜਾਗਣ ਤਾਂ) ਮੈਂ ਭੀ ਉਸ ਸੁਹਾਗਣ ਦੀ ਸੰਗਤਿ ਵਿਚ ਮਿਲ ਬੈਠਾਂ ॥੧॥ ਰਹਾਉ ॥
 
दासनि दासी की पनिहारि ॥
Ḏāsan ḏāsī kī panihār.
I am the water-carrier of the slaves of His slaves.
ਮੈਂ ਉਸ ਦੀਆਂ ਟਹਿਲਣਾਂ ਦੀਆਂ ਟਹਿਲਣਾਂ ਦੀ ਪਾਣੀ ਭਰਨ ਵਾਲੀ ਹਾਂ।
ਦਾਸਨਿ ਦਾਸੀ = ਦਾਸੀਆਂ ਦੀ ਦਾਸੀ। ਪਨਿਹਾਰਿ = ਪਾਣੀ ਭਰਨ ਵਾਲੀ।ਹੇ ਮਾਂ! ਉਹਨਾਂ ਦੀਆਂ ਦਾਸੀਆਂ ਦੀ ਪਾਣੀ ਢੋਣ ਵਾਲੀ ਬਣਾਂ,
 
उन्ह की रेणु बसै जीअ नालि ॥
Unĥ kī reṇ basai jī▫a nāl.
I treasure in my soul the dust of their feet.
ਉਨ੍ਹਾਂ ਦੇ ਪੈਰਾਂ ਦੀ ਧੂੜ ਮੈਂ ਆਪਣੇ ਮਨ ਵਿੱਚ ਪਿਆਰ ਨਾਲ ਰੱਖਦੀ ਹਾਂ।
ਉਨ੍ਹ੍ਹ ਕੀ = ਉਨ੍ਹਾਂ ਸੁਹਾਗਣਾਂ ਦੀ, ਉਹਨਾਂ ਸਤ-ਸੰਗੀਆਂ ਦੀ। ਰੇਣੁ = ਚਰਨ-ਧੂੜ। ਜੀਅ ਨਾਲਿ = ਜਿੰਦ ਦੇ ਨਾਲ।ਉਹਨਾਂ ਸੁਹਾਗਣਾਂ ਦੀ ਚਰਨ-ਧੂੜ ਮੇਰੀ ਜਿੰਦ ਦੇ ਨਾਲ ਟਿਕੀ ਰਹੇ।
 
माथै भागु त पावउ संगु ॥
Māthai bẖāg ṯa pāva▫o sang.
By that good destiny inscribed upon my forehead, I obtain their society.
ਜੇਕਰ ਚੰਗੀ ਕਿਸਮਤ ਮੇਰੇ ਮੱਥੇ ਤੇ ਲਿਖੀ ਹੋਈ ਹੋਵੇ, ਤਦ ਹੀ ਮੈਂ ਉਨ੍ਹਾਂ ਦੀ ਸੰਗਤ ਨੂੰ ਪਰਾਪਤ ਹੁੰਦਾ ਹਾਂ।
ਮਾਥੈ = ਮੱਥੇ ਉਤੇ। ਸੰਗੁ = ਸਾਧ, ਸੰਗਤਿ।ਮੇਰੇ ਮੱਥੇ ਉੱਤੇ (ਪੂਰਬਲੇ ਕਰਮਾਂ ਦਾ) ਭਾਗ ਜਾਗ ਪਏ ਤਾਂ ਮੈਂ ਉਹਨਾਂ ਸੁਹਾਗਣਾਂ ਦੀ ਸੰਗਤਿ ਹਾਸਲ ਕਰਾਂ,
 
मिलै सुआमी अपुनै रंगि ॥२॥
Milai su▫āmī apunai rang. ||2||
Through His Love, the Lord Master meets me. ||2||
ਆਪਣੀ ਖੁਸ਼ੀ ਰਾਹੀਂ ਪਤੀ ਮੈਨੂੰ ਮਿਲ ਪਿਆ ਹੈ।
ਰੰਗਿ = ਪ੍ਰੇਮ-ਰੰਗ ਵਿਚ ॥੨॥(ਹੇ ਮਾਂ! ਸੁਹਾਗਣਾਂ ਦੀ ਸੰਗਤਿ ਦਾ ਸਦਕਾ ਹੀ) ਖਸਮ-ਪ੍ਰਭੂ ਆਪਣੇ ਪ੍ਰੇਮ-ਰੰਗ ਵਿਚ ਆ ਕੇ ਮਿਲ ਪੈਂਦਾ ਹੈ ॥੨॥
 
जाप ताप देवउ सभ नेमा ॥
Jāp ṯāp ḏeva▫o sabẖ nemā.
I dedicate all to Him - chanting and meditation, austerity and religious observances.
ਮੈਂ ਸਮੂਹ ਸਿਮਰਨ ਮੁਸ਼ੱਕਤ ਤੇ ਧਾਰਮਕ ਸੰਸਕਾਰ ਉਸ ਨੂੰ ਸਮਰਪਨ ਕਰਦੀ ਹਾਂ।
ਦੇਵਉ = ਮੈਂ ਦੇ ਦਿਆਂ, ਦੇਵਉਂ।(ਲੋਕ ਦੇਵਤਿਆਂ ਆਦਿਕ ਨੂੰ ਵੱਸ ਕਰਨ ਲਈ ਕਈ ਮੰਤ੍ਰਾਂ ਦੇ ਜਾਪ ਕਰਦੇ ਹਨ। ਕਈ ਜੰਗਲਾਂ ਵਿਚ ਜਾ ਕੇ ਧੂਣੀਆਂ ਤਪਾਂਦੇ ਹਨ, ਤੇ ਹੋਰ ਅਨੇਕਾਂ ਸਾਧਨ ਕਰਦੇ ਹਨ। ਕਈ ਲੋਕ ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ ਧਾਰਮਿਕ ਕਰਮ ਕਰਦੇ ਹਨ, ਜੱਗ-ਹੋਮ ਆਦਿਕ ਕਰਦੇ ਹਨ। ਪਰ, ਹੇ ਮਾਂ! ਉਹਨਾਂ ਸੁਹਾਗਣਾਂ ਦੀ ਸੰਗਤਿ ਦੇ ਵੱਟੇ ਵਿਚ) ਮੈਂ ਸਾਰੇ ਜਾਪ ਸਾਰੇ ਤਪ ਹੋਰ ਸਾਰੇ ਸਾਧਨ ਦੇਣ ਨੂੰ ਤਿਆਰ ਹਾਂ,
 
करम धरम अरपउ सभ होमा ॥
Karam ḏẖaram arpa▫o sabẖ homā.
I offer all to Him - good actions, righteous conduct and incense burning.
ਸਮੂਹ ਧਾਰਮਕ ਫਰਜ ਅਤੇ ਅਗਨੀ-ਹਵਨ ਮੈਂ ਉਨ੍ਹਾਂ ਨੂੰ ਭੇਟਾ ਕਰਦੀ ਹਾਂ।
ਅਰਪਉ = ਮੈਂ ਭੇਟਾ ਕਰ ਦਿਆਂ।ਸਾਰੇ (ਮਿਥੇ ਹੋਏ) ਧਾਰਮਿਕ ਕਰਮ ਸਾਰੇ ਜੱਗ-ਹੋਮ ਭੇਟਾ ਕਰਨ ਨੂੰ ਤਿਆਰ ਹਾਂ।
 
गरबु मोहु तजि होवउ रेन ॥
Garab moh ṯaj hova▫o ren.
Renouncing pride and attachment, I become the dust of the feet of the Saints.
ਹੰਕਾਰ ਅਤੇ ਸੰਸਾਰੀ ਮਮਤਾ ਨੂੰ ਛੱਡ ਕੇ ਮੈਂ ਸਾਧੂਆਂ ਦੇ ਪੈਰਾਂ ਦੀ ਧੂੜ ਹੁੰਦੀ ਹਾਂ।
ਗਰਬੁ = ਅਹੰਕਾਰ। ਰੇਨ = ਚਰਨ-ਧੂੜ।(ਮੇਰੀ ਇਹ ਤਾਂਘ ਹੈ ਕਿ) ਅਹੰਕਾਰ ਛੱਡ ਕੇ ਮੋਹ ਤਿਆਗ ਕੇ ਮੈਂ ਉਹਨਾਂ ਸੁਹਾਗਣਾਂ ਦੇ ਚਰਨਾਂ ਦੀ ਧੂੜ ਬਣ ਜਾਵਾਂ,
 
उन्ह कै संगि देखउ प्रभु नैन ॥३॥
Unĥ kai sang ḏekẖ▫a▫u parabẖ nain. ||3||
In their society, I behold God with my eyes. ||3||
ਉਨ੍ਹਾਂ ਦੀ ਸੰਗਤ ਅੰਦਰ, ਮੈਂ ਆਪਣੇ ਸੁਆਮੀ ਨੂੰ ਆਪਣੀਆਂ ਅੱਖਾਂ ਨਾਲ ਵੇਖਦਾ ਹਾਂ।
ਨੈਨ = ਅੱਖਾਂ ਨਾਲ। ਹੋਮਾ = ਹਵਨ ਕੁੰਡ ॥੩॥(ਕਿਉਂਕਿ, ਹੇ ਮਾਂ!) ਉਹਨਾਂ ਸੁਹਾਗਣਾਂ ਦੀ ਸੰਗਤਿ ਵਿਚ ਰਹਿ ਕੇ ਹੀ ਮੈਂ ਪ੍ਰਭੂ-ਪਤੀ ਨੂੰ ਇਹਨਾਂ ਅੱਖਾਂ ਨਾਲ ਵੇਖ ਸਕਾਂਗੀ ॥੩॥
 
निमख निमख एही आराधउ ॥
Nimakẖ nimakẖ ehī ārāḏẖa▫o.
Each and every moment, I contemplate and adore Him.
ਹਰ ਮੁਹਤ ਮੈਂ ਇਸ ਤਰ੍ਹਾਂ ਸਾਹਿਬ ਦਾ ਸਿਮਰਨ ਕਰਦਾ ਹਾਂ।
ਨਿਮਖ = ਅੱਖ ਝਮਕਣ ਜਿਤਨਾ ਸਮਾ।(ਹੇ ਮਾਂ!) ਮੈਂ ਦਿਨ ਰਾਤ ਉਹਨਾਂ ਦੀ ਸੇਵਾ ਦਾ ਸਾਧਨ ਕਰਦੀ ਰਹਾਂ।
 
दिनसु रैणि एह सेवा साधउ ॥
Ḏinas raiṇ eh sevā sāḏẖa▫o.
Day and night, I serve Him like this.
ਦਿਹੁੰ ਰਾਤ, ਮੈਂ ਐਕੁਰ ਵਾਹਿਗੁਰੂ ਦੀ ਘਾਲ ਕਮਾਉਂਦਾ ਹਾਂ।
ਰੈਣਿ = ਰਾਤ। ਸਾਧਉ = ਮੈਂ ਸਾਧਾਂ।ਮੈਂ ਪਲ ਪਲ ਇਹੀ ਸੁੱਖਣਾ ਸੁੱਖਦੀ ਹਾਂ (ਕਿ ਮੈਨੂੰ ਉਹਨਾਂ ਸੁਹਾਗਣਾਂ ਦੀ ਸੰਗਤਿ ਮਿਲੇ।)
 
भए क्रिपाल गुपाल गोबिंद ॥
Bẖa▫e kirpāl gupāl gobinḏ.
The Lord of the Universe, the Cherisher of the World, has become merciful;
ਸ੍ਰਿਸ਼ਟੀ ਦਾ ਪਾਲਣ ਪੋਸਣਹਾਰ ਅਤੇ ਆਲਮ ਦਾ ਮਾਲਕ ਮਿਹਰਵਾਨ ਹੋ ਜਾਂਦਾ ਹੈ,
ਗੁਪਾਲ = ਧਰਤੀ ਦਾ ਪਾਲਣਹਾਰ।ਬਖ਼ਸ਼ਣਹਾਰ ਗੁਪਾਲ ਗੋਬਿੰਦ-ਪ੍ਰਭੂ ਜੀ ਉਸ ਉਤੇ ਦਇਆਵਾਨ ਹੋ ਜਾਂਦੇ ਹਨ,
 
साधसंगि नानक बखसिंद ॥४॥३३॥८४॥
Sāḏẖsang Nānak bakẖsinḏ. ||4||33||84||
in the Saadh Sangat, the Company of the Holy, O Nanak, He forgives us. ||4||33||84||
ਅਤੇ ਸਤਿ ਸੰਗਤ ਅੰਦਰ, ਹੇ ਨਾਨਕ! ਪ੍ਰਾਣੀ ਨੂੰ ਮਾਫ ਕਰ ਦਿੰਦਾ ਹੈ।
ਸਾਧ ਸੰਗਿ = ਸਾਧ ਸੰਗਤਿ ਵਿਚ। ਬਖਸਿੰਦ = ਮੇਹਰ ਕਰਨ ਵਾਲਾ ॥੪॥੩੩॥੮੪॥ਹੇ ਨਾਨਕ! ਜੇਹੜੀ ਜੀਵ-ਇਸਤ੍ਰੀ ਸਾਧ ਸੰਗਤਿ ਵਿਚ ਜਾ ਪਹੁੰਚਦੀ ਹੈ ॥੪॥੩੩॥੮੪॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
प्रभ की प्रीति सदा सुखु होइ ॥
Parabẖ kī parīṯ saḏā sukẖ ho▫e.
In the Love of God, eternal peace is obtained.
ਸੁਅਮੀ ਦੇ ਪ੍ਰੇਮ ਦੁਆਰਾ ਸਦੀਵੀ ਆਰਾਮ ਮਿਲ ਜਾਂਦਾ ਹੈ।
xxxਹੇ ਮਿੱਤਰ! (ਜੇਹੜਾ ਮਨੁੱਖ) ਪਰਮਾਤਮਾ ਦੀ ਪ੍ਰੀਤਿ (ਆਪਣੇ ਹਿਰਦੇ ਵਿਚ ਵਸਾਂਦਾ ਹੈ ਉਸ ਨੂੰ) ਸਦਾ ਆਤਮਕ ਆਨੰਦ ਮਿਲਿਆ ਰਹਿੰਦਾ ਹੈ,
 
प्रभ की प्रीति दुखु लगै न कोइ ॥
Parabẖ kī parīṯ ḏukẖ lagai na ko▫e.
In the Love of God, one is not touched by pain.
ਸੁਆਮੀ ਦੇ ਪ੍ਰੇਮ ਦੁਆਰਾ, ਆਦਮੀ ਨੂੰ ਕਸ਼ਟ ਨਹੀਂ ਵਾਪਰਦਾ।
ਲਗੈ ਨ = ਪੋਹ ਨਹੀਂ ਸਕਦਾ।ਪ੍ਰਭੂ ਦੀ ਪ੍ਰੀਤ ਦਾ ਸਦਕਾ (ਉਸ ਨੂੰ) ਕੋਈ ਦੁੱਖ ਪੋਹ ਨਹੀਂ ਸਕਦਾ,
 
प्रभ की प्रीति हउमै मलु खोइ ॥
Parabẖ kī parīṯ ha▫umai mal kẖo▫e.
In the Love of God, the filth of ego is washed away.
ਸੁਆਮੀ ਦੇ ਪ੍ਰੇਮ ਦੁਆਰਾ ਹੰਕਾਰ ਦੀ ਗਿਲਾਜ਼ਤ ਧੋਤੀ ਜਾਂਦੀ ਹੈ।
ਖੋਇ = ਨਾਸ ਕਰ ਲੈਂਦਾ ਹੈ।ਪ੍ਰਭੂ ਦੀ ਪ੍ਰੀਤ ਦਾ ਸਦਕਾ (ਉਹ ਮਨੁੱਖ ਆਪਣੇ ਅੰਦਰੋਂ) ਹਉਮੈ ਦੀ ਮੈਲ ਦੂਰ ਕਰ ਲੈਂਦਾ ਹੈ,
 
प्रभ की प्रीति सद निरमल होइ ॥१॥
Parabẖ kī parīṯ saḏ nirmal ho▫e. ||1||
In the Love of God, one becomes forever immaculate. ||1||
ਸੁਆਮੀ ਦੇ ਪ੍ਰੇਮ ਦੁਆਰਾ, ਬੰਦਾ ਹਮੇਸ਼ਾਂ ਲਈ ਪਵਿੱਤਰ ਹੋ ਜਾਂਦਾ ਹੈ।
ਸਦ = ਸਦਾ। ਨਿਰਮਲ = ਪਵਿਤ੍ਰ ਕਰਨ ਵਾਲੀ ॥੧॥(ਪ੍ਰਭੂ ਦੀ ਇਹ ਪ੍ਰੀਤਿ ਉਸ ਨੂੰ) ਸਦਾ ਪਵਿਤ੍ਰ ਜੀਵਨ ਵਾਲਾ ਬਣਾਈ ਰੱਖਦੀ ਹੈ ॥੧॥
 
सुनहु मीत ऐसा प्रेम पिआरु ॥
Sunhu mīṯ aisā parem pi▫ār.
Listen, O friend: show such love and affection to God,
ਸ੍ਰਵਣ ਕਰ ਹੇ ਮਿਤ੍ਰ! ਤੂੰ ਐਹੋ ਜੇਹਾ ਪਿਆਰ ਤੇ ਪਿਰਹੜੀ ਪਾ,
ਮੀਤ = ਹੇ ਮਿੱਤਰ!ਹੇ ਮਿੱਤਰ! ਸੁਣੋ, (ਪਰਮਾਤਮਾ ਨਾਲ ਪਾਇਆ ਹੋਇਆ) ਪ੍ਰੇਮ-ਪਿਆਰ ਐਸੀ ਦਾਤਿ ਹੈ,
 
जीअ प्रान घट घट आधारु ॥१॥ रहाउ ॥
Jī▫a parān gẖat gẖat āḏẖār. ||1|| rahā▫o.
the Support of the soul, the breath of life, of each and every heart. ||1||Pause||
ਵਾਹਿਗੁਰੂ ਨਾਲ, ਜੋ ਆਤਮਾ ਜਿੰਦ-ਜਾਨ ਅਤੇ ਹਰ ਦਿਲ ਦਾ ਆਸਰਾ ਹੈ। ਠਹਿਰਾਉ।
ਜੀਅ ਆਧਾਰੁ = ਜਿੰਦ ਦਾ ਆਸਰਾ। ਘਟ ਘਟ = ਹਰੇਕ ਜੀਵ ਦਾ ॥੧॥ ਰਹਾਉ ॥ਕਿ ਇਹ ਹਰੇਕ ਜੀਵ ਦੀ ਜਿੰਦ ਦਾ ਹਰੇਕ ਜੀਵ ਦੇ ਪ੍ਰਾਣਾਂ ਦਾ ਆਸਰਾ ਬਣ ਜਾਂਦਾ ਹੈ ॥੧॥ ਰਹਾਉ ॥
 
प्रभ की प्रीति भए सगल निधान ॥
Parabẖ kī parīṯ bẖa▫e sagal niḏẖān.
In the Love of God, all treasures are obtained.
ਸੁਆਮੀ ਦੇ ਪਿਆਰ ਦੁਆਰਾ ਸਾਰੇ ਖਜਾਨੇ ਪਰਾਪਤ ਹੋ ਜਾਂਦੇ ਹਨ।
ਨਿਧਾਨ = ਖ਼ਜ਼ਾਨੇ।ਹੇ ਮਿੱਤਰ! (ਜਿਸ ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦੀ ਪ੍ਰੀਤਿ (ਆ ਵੱਸੀ ਉਸ ਨੂੰ, ਮਾਨੋ) ਸਾਰੇ ਖ਼ਜ਼ਾਨੇ (ਪ੍ਰਾਪਤ) ਹੋ ਗਏ,
 
प्रभ की प्रीति रिदै निरमल नाम ॥
Parabẖ kī parīṯ riḏai nirmal nām.
In the Love of God, the Immaculate Naam fills the heart.
ਸਾਈਂ ਦੇ ਪ੍ਰੇਮ ਦੁਆਰਾ ਪਵਿੱਤ੍ਰ ਨਾਮ ਮਨ ਅੰਦਰ ਪ੍ਰਵੇਸ਼ ਕਰ ਜਾਂਦਾ ਹੈ।
ਰਿਦੈ = ਹਿਰਦੇ ਵਿਚ।ਪ੍ਰਭੂ ਦੀ ਪ੍ਰੀਤ ਦਾ ਦੁਆਰਾ ਉਸ ਦੇ ਹਿਰਦੇ ਵਿਚ (ਜੀਵਨ ਨੂੰ) ਪਵਿਤ੍ਰ ਕਰਨ ਵਾਲਾ ਹਰਿ-ਨਾਮ (ਆ ਵੱਸਦਾ ਹੈ),
 
प्रभ की प्रीति सद सोभावंत ॥
Parabẖ kī parīṯ saḏ sobẖāvanṯ.
In the Love of God, one is eternally embellished.
ਸਦੀਵੀ ਸੁਭਾਇਮਾਨ ਹੈ, ਸਾਹਿਬ ਦੀ ਮੁਹੱਬਤ।
xxxਪ੍ਰਭੂ ਦੀ ਪ੍ਰੀਤ ਦਾ ਸਦਕਾ (ਉਹ ਲੋਕ ਪਰਲੋਕ ਵਿਚ) ਸਦਾ ਸੋਭਾ-ਵਡਿਆਈ ਵਾਲਾ ਬਣਿਆ ਰਹਿੰਦਾ ਹੈ,
 
प्रभ की प्रीति सभ मिटी है चिंत ॥२॥
Parabẖ kī parīṯ sabẖ mitī hai cẖinṯ. ||2||
In the Love of God, all anxiety is ended. ||2||
ਸਾਹਿਬ ਦੇ ਪ੍ਰੇਮ ਦੁਆਰਾ ਸਾਰਾ ਫਿਕਰ ਨਾਸ ਹੋ ਜਾਂਦਾ ਹੈ।
ਚਿੰਤ = ਚਿੰਤਾ ॥੨॥ਪ੍ਰਭੂ ਦੀ ਪ੍ਰੀਤ ਦਾ ਸਦਕਾ ਉਸ ਦੀ ਹਰੇਕ ਕਿਸਮ ਦੀ ਚਿੰਤਾ ਮਿਟ ਜਾਂਦੀ ਹੈ ॥੨॥
 
प्रभ की प्रीति इहु भवजलु तरै ॥
Parabẖ kī parīṯ ih bẖavjal ṯarai.
In the Love of God, one crosses over this terrible world-ocean.
ਸਾਈਂ ਦੇ ਸਨੇਹ ਦੁਆਰਾ ਬੰਦਾ ਇਸ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
ਭਵਜਲੁ = ਸੰਸਾਰ-ਸਮੁੰਦਰ।ਹੇ ਮਿੱਤਰ! (ਜਿਸ ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦੀ ਪ੍ਰੀਤਿ (ਆ ਵੱਸਦੀ ਹੈ) ਉਹ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ,
 
प्रभ की प्रीति जम ते नही डरै ॥
Parabẖ kī parīṯ jam ṯe nahī darai.
In the Love of God, one does not fear death.
ਸਾਈਂ ਦੇ ਸਨੇਹ ਦੁਆਰਾ ਇਨਸਾਨ ਮੌਤ ਤੋਂ ਨਹੀਂ ਡਰਦਾ।
xxxਪ੍ਰਭੂ ਦੀ ਪ੍ਰੀਤ ਦਾ ਸਦਕਾ ਉਹ ਜਮ-ਦੂਤਾਂ ਤੋਂ ਭੈ ਨਹੀਂ ਖਾਂਦਾ (ਉਸ ਨੂੰ ਆਤਮਕ ਮੌਤ ਪੋਹ ਨਹੀਂ ਸਕਦੀ।
 
प्रभ की प्रीति सगल उधारै ॥
Parabẖ kī parīṯ sagal uḏẖārai.
In the Love of God, all are saved.
ਸੁਆਮੀ ਦੇ ਸਨੇਹ ਦੁਆਰਾ ਸਾਰਿਆ ਦਾ ਪਾਰ ਉਤਾਰਾ ਹੋ ਜਾਂਦਾ ਹੈ।
ਉਧਾਰੈ = ਬਚਾ ਲੈਂਦਾ ਹੈ।ਪ੍ਰਭੂ ਦੀ ਪ੍ਰੀਤ ਦਾ ਸਦਕਾ ਉਹ ਆਪ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਤੇ) ਹੋਰ ਸਭਨਾਂ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ।
 
प्रभ की प्रीति चलै संगारै ॥३॥
Parabẖ kī parīṯ cẖalai sangāre. ||3||
The Love of God shall go along with you. ||3||
ਠਾਕੁਰ ਦਾ ਨੇਹੁ ਪ੍ਰਾਣੀ ਦੇ ਨਾਲ ਜਾਂਦਾ ਹੈ।
ਸੰਗਾਰੈ = ਨਾਲ, ਸੰਗ ॥੩॥(ਹੇ ਮਿੱਤਰ!) ਪਰਮਾਤਮਾ ਦੀ ਪ੍ਰੀਤਿ (ਹੀ ਇਕ ਐਸੀ ਰਾਸਿ-ਪੂੰਜੀ ਹੈ ਜੋ) ਸਦਾ ਮਨੁੱਖ ਦੇ ਨਾਲ ਸਾਥ ਕਰਦੀ ਹੈ ॥੩॥
 
आपहु कोई मिलै न भूलै ॥
Āphu ko▫ī milai na bẖūlai.
By himself, no one is united, and no one goes astray.
ਆਪਣੇ ਆਪ ਥੀਂ ਨਾਂ ਇਨਸਾਨ ਮਿਲਦਾ ਹੈ ਤੇ ਨਾਂ ਹੀ ਉਹ ਕੁਰਾਹੇ ਪੈਂਦਾ ਹੈ।
ਆਪਹੁ = ਆਪਣੇ ਉੱਦਮ ਨਾਲ। ਭੂਲੇ = ਭੁੱਲਦਾ, ਕੁਰਾਹੇ ਪੈਂਦਾ।(ਪਰ, ਹੇ ਮਿੱਤਰ! ਪਰਮਾਤਮਾ ਨਾਲ ਪ੍ਰੀਤਿ ਜੋੜਨੀ ਕਿਸੇ ਮਨੁੱਖ ਦੇ ਆਪਣੇ ਵੱਸ ਦੀ ਗੱਲ ਨਹੀਂ) ਆਪਣੇ ਉੱਦਮ ਨਾਲ ਨਾਹ ਕੋਈ ਮਨੁੱਖ (ਪਰਮਾਤਮਾ ਦੇ ਚਰਨਾਂ ਵਿਚ) ਜੁੜਿਆ ਰਹਿ ਸਕਦਾ ਹੈ ਤੇ ਨਾਹ ਕੋਈ (ਵਿਛੁੜ ਕੇ) ਕੁਰਾਹੇ ਪੈਂਦਾ ਹੈ।
 
जिसु क्रिपालु तिसु साधसंगि घूलै ॥
Jis kirpāl ṯis sāḏẖsang gẖūlai.
One who is blessed by God's Mercy, joins the Saadh Sangat, the Company of the Holy.
ਜਿਸ ਉਤੇ ਮਾਲਕ ਮਿਹਰਬਾਨ ਹੈ, ਉਹ ਸਚਿਆਰਾਂ ਦੀ ਸੰਗਤ ਅੰਦਰ ਜੁੜਦਾ ਹੈ।
ਘੂਲੈ = ਮਿਲਾਂਦਾ ਹੈ।ਜਿਸ ਮਨੁੱਖ ਉੱਤੇ ਪ੍ਰਭੂ ਦਇਆਵਾਨ ਹੁੰਦਾ ਹੈ ਉਸ ਨੂੰ ਸਾਧ ਸੰਗਤਿ ਵਿਚ ਮਿਲਾਂਦਾ ਹੈ (ਤੇ, ਸਾਧ ਸੰਗਤਿ ਵਿਚ ਟਿਕ ਕੇ ਉਹ ਪਰਮਾਤਮਾ ਨਾਲ ਪਿਆਰ ਪਾਣਾ ਸਿੱਖ ਲੈਂਦਾ ਹੈ)।
 
कहु नानक तेरै कुरबाणु ॥
Kaho Nānak ṯerai kurbāṇ.
Says Nanak, I am a sacrifice to You.
ਗੁਰੂ ਜੀ ਆਖਦੇ ਹਨ, ਮੈਂ ਤੇਰੇ ਉਤੋਂ ਵਾਰਨੇ ਜਾਂਦਾ ਹਾਂ।
xxxਹੇ ਨਾਨਕ! ਆਖ-ਹੇ ਪ੍ਰਭੂ! ਮੈਂ ਤੈਥੋਂ ਕੁਰਬਾਨ ਜਾਂਦਾ ਹਾਂ,
 
संत ओट प्रभ तेरा ताणु ॥४॥३४॥८५॥
Sanṯ ot parabẖ ṯerā ṯāṇ. ||4||34||85||
O God, You are the Support and the Strength of the Saints. ||4||34||85||
ਤੂੰ ਸਾਧੂਆਂ ਦਾ ਆਸਰਾ ਅਤੇ ਸੱਤਿਆ ਹੈਂ, ਹੇ ਸੁਆਮੀ!
ਸੰਤ = ਸੰਤਾਂ ਨੂੰ ॥੪॥੩੪॥੮੫॥ਤੂੰ ਹੀ ਸੰਤਾਂ ਦੀ ਓਟ ਹੈਂ ਤੂੰ ਹੀ ਸੰਤਾਂ ਦਾ ਤਾਣ-ਬਲ ਹੈਂ ॥੪॥੩੪॥੮੫॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
भूपति होइ कै राजु कमाइआ ॥
Bẖūpaṯ ho▫e kai rāj kamā▫i▫ā.
Becoming a king, the mortal wields his royal authority;
ਰਾਜਾ ਬਣ ਕੇ ਆਦਮੀ ਹਕੂਮਤ ਕਰਦਾ ਹੈ,
ਭੂਪਤਿ = {ਭੂ = ਧਰਤੀ। ਪਤਿ = ਮਾਲਕ} ਰਾਜਾ।(ਹੇ ਭਾਈ! ਜੇ ਕਿਸੇ ਨੇ) ਰਾਜਾ ਬਣ ਕੇ ਰਾਜ (ਦਾ ਅਨੰਦ ਭੀ) ਮਾਣ ਲਿਆ,
 
करि करि अनरथ विहाझी माइआ ॥
Kar kar anrath vihājī mā▫i▫ā.
oppressing the people, he gathers wealth.
ਅਤੇ ਜੁਲਮ ਕਮਾ ਕੇ ਧਨ-ਦੌਲਤ ਹਾਸਲ ਕਰਦਾ ਹੈ।
ਅਨਰਥ = ਧੱਕੇ, ਪਾਪ। ਵਿਹਾਝੀ = ਇਕੱਠੀ ਕਰ ਲਈ।(ਲੋਕਾਂ ਉਤੇ) ਵਧੀਕੀਆਂ ਕਰ ਕਰ ਕੇ ਮਾਲ-ਧਨ ਭੀ ਜੋੜ ਲਿਆ,