Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

संचत संचत थैली कीन्ही ॥
Sancẖaṯ sancẖaṯ thailī kīnĥī.
Gathering it and collecting it, he fills his bags.
ਇਕੱਤਰ, ਇਕੱਤਰ ਕਰਕੇ ਉਹ ਉਸ ਨਾਲ ਬੋਰੇ ਭਰ ਲੈਂਦਾ ਹੈ।
ਸੰਚਤ = ਇਕੱਠੀ ਕਰਦਿਆਂ। ਕੀਨ੍ਹ੍ਹੀ = ਬਣਾ ਲਈ।ਜੋੜਦਿਆਂ ਜੋੜਦਿਆਂ (ਜੇ ਉਸ ਨੇ) ਖ਼ਜ਼ਾਨਾ (ਭੀ) ਬਣਾ ਲਿਆ,
 
प्रभि उस ते डारि अवर कउ दीन्ही ॥१॥
Parabẖ us ṯe dār avar ka▫o ḏīnĥī. ||1||
But God takes it away from him, and gives it to another. ||1||
ਉਸ ਦੀ ਦੌਲਤ ਉਸ ਕੋਲੋਂ ਖੋਹ ਕੇ ਸੁਆਮੀ ਕਿਸੇ ਹੋਰਸ ਨੂੰ ਦੇ ਦਿੰਦਾ ਹੈ।
ਪ੍ਰਭਿ = ਪ੍ਰਭੂ ਨੇ। ਥੈਲੀ = (ਭਾਵ) ਖ਼ਜ਼ਾਨਾ। ਡਾਰਿ = ਸੁਟਾ ਕੇ ॥੧॥(ਤਾਂ ਭੀ ਕੀਹ ਹੋਇਆ?) ਪਰਮਾਤਮਾ ਨੇ (ਆਖ਼ਰ) ਉਸ ਪਾਸੋਂ ਖੋਹ ਕੇ ਕਿਸੇ ਹੋਰ ਨੂੰ ਦੇ ਦਿੱਤਾ (ਮੌਤ ਵੇਲੇ ਉਹ ਆਪਣੇ ਨਾਲ ਤਾਂ ਨਾਹ ਲੈ ਜਾ ਸਕਿਆ) ॥੧॥
 
काच गगरीआ अम्भ मझरीआ ॥
Kācẖ gagrī▫ā ambẖ majẖrī▫ā.
The mortal is like an unbaked clay pot in water;
ਦੇਹਿ ਇਕ ਕੱਚਾ ਭਾਂਡਾ ਪਾਣੀ ਵਿੱਚ ਹੈ।
ਕਾਚ ਗਗਰੀਆ = ਕੱਚੀ ਮਿੱਟੀ ਦੀ ਗਾਗਰ। ਅੰਭ = ਪਾਣੀ {अम्भस्}। ਮਝਰੀਆ = ਵਿੱਚ।(ਹੇ ਭਾਈ! ਇਹ ਮਨੁੱਖਾ ਸਰੀਰ ਪਾਣੀ ਵਿਚ ਪਈ ਹੋਈ) ਕੱਚੀ ਮਿੱਟੀ ਦੀ ਗਾਗਰ (ਵਾਂਗ ਹੈ ਜੋ ਹਵਾ ਨਾਲ ਉਛਲ-ਉਛਲ ਕੇ) ਪਾਣੀ ਵਿਚ ਹੀ (ਗਲ ਜਾਂਦੀ ਹੈ।
 
गरबि गरबि उआहू महि परीआ ॥१॥ रहाउ ॥
Garab garab u▫āhū mėh parī▫ā. ||1|| rahā▫o.
indulging in pride and egotism, he crumbles down and dissolves. ||1||Pause||
ਹੰਕਾਰ ਤੇ ਗ਼ਰੂਰ ਕਰ ਕੇ, ਇਹ ਉਸ ਪਾਣੀ ਵਿੱਚ ਹੀ ਡਿੱਗ ਪੈਂਦੀ ਹੈ। ਠਹਿਰਾਉ।
ਗਰਬਿ = ਅਹੰਕਾਰ ਕਰ ਕੇ। ਊਆ ਹੂ ਮਹਿ = ਉਸੇ (ਸੰਸਾਰ-ਸਮੁੰਦਰ) ਵਿਚ ਹੀ। ਪਰੀਆ = ਪੈ ਜਾਂਦੀ ਹੈ, ਡੁੱਬ ਜਾਂਦੀ ਹੈ ॥੧॥ ਰਹਾਉ ॥ਇਸੇ ਤਰ੍ਹਾਂ ਮਨੁੱਖ) ਅਹੰਕਾਰ ਕਰ ਕਰ ਕੇ ਉਸੇ (ਸੰਸਾਰ-ਸਮੁੰਦਰ) ਵਿਚ ਹੀ ਡੁੱਬ ਜਾਂਦਾ ਹੈ (ਆਪਣਾ ਆਤਮਕ ਜੀਵਨ ਗ਼ਰਕ ਕਰ ਲੈਂਦਾ ਹੈ) ॥੧॥ ਰਹਾਉ ॥
 
निरभउ होइओ भइआ निहंगा ॥
Nirbẖa▫o ho▫i▫o bẖa▫i▫ā nihangā.
Being fearless, he becomes unrestrained.
ਨਿਡਰ ਹੋ, ਉਹ ਨਿਧੜਕ ਬਣ ਜਾਂਦਾ ਹੈ।
ਨਿਰਭਉ = ਨਿਡਰ, ਨਿਧੜਕ। ਨਿਹੰਗਾ = ਨਿਸੰਗ, ਢੀਠ।(ਹੇ ਭਾਈ! ਰਾਜ ਦੇ ਮਾਣ ਵਿਚ ਜੇ ਉਹ ਮੌਤ ਵਲੋਂ) ਨਿਡਰ ਹੋ ਗਿਆ ਨਿਧੜਕ ਹੋ ਗਿਆ,
 
चीति न आइओ करता संगा ॥
Cẖīṯ na ā▫i▫o karṯā sangā.
He does not think of the Creator, who is ever with him.
ਉਹ ਸਿਰਜਣਹਾਰ ਨੂੰ ਯਾਦ ਨਹੀਂ ਕਰਦਾ ਜੋ ਉਸ ਦੇ ਨਾਲ ਹੈ।
ਚੀਤਿ = ਚਿੱਤ ਵਿਚ। ਕਰਤਾ = ਕਰਤਾਰ।(ਜੇ ਉਸ ਨੂੰ) ਹਰ ਵੇਲੇ ਨਾਲ-ਵੱਸਦਾ ਕਰਤਾਰ ਕਦੇ ਯਾਦ ਨਾਹ ਆਇਆ,
 
लसकर जोड़े कीआ स्मबाहा ॥
Laskar joṛe kī▫ā sambāhā.
He raises armies, and collects arms.
ਉਹ ਫੌਜਾਂ ਭਰਤੀ ਕਰਦਾ ਅਤੇ ਹਥਿਆਰ ਜਮ੍ਹਾ ਕਰਦਾ ਹੈ।
ਜੋੜੇ = ਜਮ੍ਹਾ ਕੀਤੇ। ਸੰਬਾਹਾ = ਇਕੱਠ।(ਜੇ ਉਸ ਨੇ) ਫ਼ੌਜਾਂ ਜਮ੍ਹਾਂ ਕਰ ਕਰ ਕੇ ਬੜਾ ਲਸ਼ਕਰ ਬਣਾ ਲਿਆ (ਤਾਂ ਭੀ ਕੀਹ ਹੋਇਆ?)
 
निकसिआ फूक त होइ गइओ सुआहा ॥२॥
Niksi▫ā fūk ṯa ho▫e ga▫i▫o su▫āhā. ||2||
But when the breath leaves him, he turns to ashes. ||2||
ਪਰ ਜਦੋਂ ਸੁਆਸ ਉਸ ਵਿਚੋਂ ਨਿਕਲ ਜਾਂਦਾ ਹੈ, ਤਦ ਉਹ ਰਾਖ ਬਣ ਜਾਂਦਾ ਹੈ।
xxx ॥੨॥ਜਦੋਂ (ਅੰਤ ਵੇਲੇ) ਉਸ ਦੇ ਸੁਆਸ ਨਿਕਲ ਗਏ ਤਾਂ (ਉਸ ਦਾ ਸਰੀਰ) ਮਿੱਟੀ ਹੋ ਗਿਆ ॥੨॥
 
ऊचे मंदर महल अरु रानी ॥
Ūcẖe manḏar mahal ar rānī.
He has lofty palaces, mansions and queens,
ਉਸ ਕੋਲ ਉੱਚੇ ਰਾਜ-ਭਵਨ, ਮਹਿਲ ਮਾੜੀਆਂ, ਪਟਰਾਣੀਆਂ,
ਅਰੁ = ਅਤੇ।(ਹੇ ਭਾਈ! ਜੇ ਉਸ ਨੂੰ) ਉੱਚੇ ਮਹਲ ਮਾੜੀਆਂ (ਰਹਿਣ ਲਈ ਮਿਲ ਗਏ) ਅਤੇ (ਸੁੰਦਰ) ਰਾਣੀ (ਮਿਲ ਗਈ।)
 
हसति घोड़े जोड़े मनि भानी ॥
Hasaṯ gẖoṛe joṛe man bẖānī.
elephants and pairs of horses, delighting the mind;
ਚਿੱਤ ਨੂੰ ਖੁਸ਼ ਕਰਨ ਲਈ ਹਾਥੀ, ਕੋਤਲਾਂ ਦੇ ਜੁੱਟ
ਹਸਤਿ = ਹਾਥੀ। ਜੋੜੇ = ਕੱਪੜੇ। ਮਨਿ ਭਾਨੀ = ਮਨ-ਭਾਉਂਦੇ।(ਜੇ ਉਸ ਨੇ) ਹਾਥੀ ਘੋੜੇ (ਵਧੀਆ) ਮਨ-ਭਾਉਂਦੇ ਕੱਪੜੇ (ਇਕੱਠੇ ਕਰ ਲਏ।
 
वड परवारु पूत अरु धीआ ॥
vad parvār pūṯ ar ḏẖī▫ā.
he is blessed with a great family of sons and daughters.
ਅਤੇ ਮੁੰਡੇ ਤੇ ਕੁੜੀਆਂ ਦਾ ਭਾਰਾ ਟੱਬਰ ਕਬੀਲਾ ਹੈ।
xxxਜੇ ਉਹ) ਪੁੱਤਰਾਂ ਧੀਆਂ ਵਾਲਾ ਵੱਡੇ ਪਰਵਾਰ ਵਾਲਾ ਬਣ ਗਿਆ,
 
मोहि पचे पचि अंधा मूआ ॥३॥
Mohi pacẖe pacẖ anḏẖā mū▫ā. ||3||
But, engrossed in attachment, the blind fool wastes away to death. ||3||
ਪਰ ਉਨ੍ਹਾਂ ਦੀ ਮਮਤਾ ਅੰਦਰ ਖਚਤ ਹੋਇਆ ਹੋਇਆ ਮੁਨਾਖਾ ਮਨੁੱਖ ਗਲ ਸੜ ਕੇ ਮਰ ਜਾਂਦਾ ਹੈ।
ਮੋਹਿ = ਮੋਹ ਵਿਚ। ਪਚੇ ਪਚਿ = ਪਚਿ ਪਚਿ, ਸੜ ਸੜ ਕੇ, ਖ਼ੁਆਰ ਹੋ ਹੋ ਕੇ। ਮੂਆ = ਆਤਮਕ ਮੌਤੇ ਮਰ ਗਿਆ ॥੩॥ਤਾਂ ਭੀ ਤਾਂ (ਮਾਇਆ ਦੇ) ਮੋਹ ਵਿਚ ਖ਼ੁਆਰ ਹੋ ਹੋ ਕੇ (ਉਹ ਮਾਇਆ ਦੇ) ਮੋਹ ਵਿਚ (ਅੰਨ੍ਹਾ ਹੋਇਆ ਹੋਇਆ) ਆਤਮਕ ਮੌਤ ਹੀ ਸਹੇੜ ਬੈਠਾ ॥੩॥
 
जिनहि उपाहा तिनहि बिनाहा ॥
Jinėh upāhā ṯinėh bināhā.
The One who created him destroys him.
ਜਿਸ ਨੇ ਉਸ ਨੂੰ ਪੈਦਾ ਕੀਤਾ ਸੀ, ਉਸ ਨੇ ਹੀ ਉਸ ਨੂੰ ਮਾਰ ਛੱਡਿਆ ਹੈ।
ਜਿਨਹਿ = ਜਿਸ (ਪਰਮਾਤਮਾ) ਨੇ। ਉਪਾਹਾ = ਪੈਦਾ ਕੀਤਾ। ਬਿਨਾਹਾ = ਨਾਸ ਕਰ ਦਿੱਤਾ।(ਹੇ ਭਾਈ!) ਜਿਸ ਪਰਮਾਤਮਾ ਨੇ (ਉਸ ਨੂੰ) ਪੈਦਾ ਕੀਤਾ ਸੀ ਉਸੇ ਨੇ ਉਸ ਨੂੰ ਨਾਸ ਭੀ ਕਰ ਦਿੱਤਾ,
 
रंग रसा जैसे सुपनाहा ॥
Rang rasā jaise supnāhā.
Enjoyments and pleasures are like just a dream.
ਰੰਗ ਰਲੀਆਂ ਤੇ ਸੁਆਦ ਸੁਪਨੇ ਦੀ ਮਾਨਿੰਦ ਹਨ।
xxxਉਸ ਦੇ ਮਾਣੇ ਹੋਏ ਰੰਗ-ਤਮਾਸ਼ੇ ਤੇ ਮੌਜ ਮੇਲੇ ਸੁਪਨੇ ਵਾਂਗ ਹੋ ਗਏ।
 
सोई मुकता तिसु राजु मालु ॥
So▫ī mukṯā ṯis rāj māl.
He alone is liberated, and possesses regal power and wealth,
ਓਹੋ ਮੋਖਸ਼ ਹੈ ਅਤੇ ਉਸ ਕੋਲ ਹੀ ਪਾਤਸ਼ਾਹੀ ਤੇ ਧਨ-ਦੌਲਤ ਹੈ,
xxxਉਹੀ ਮਨੁੱਖ (ਮਾਇਆ ਦੇ ਮੋਹ ਤੋਂ) ਬਚਿਆ ਰਹਿੰਦਾ ਹੈ ਉਸ ਦੇ ਪਾਸ (ਸਦਾ ਕਾਇਮ ਰਹਿਣ ਵਾਲਾ) ਰਾਜ ਤੇ ਧਨ ਹੈ,
 
नानक दास जिसु खसमु दइआलु ॥४॥३५॥८६॥
Nānak ḏās jis kẖasam ḏa▫i▫āl. ||4||35||86||
O Nanak, whom the Lord Master blesses with His Mercy. ||4||35||86||
ਹੇ ਨੌਕਰ ਨਾਨਕ! ਜਿਸ ਉਤੇ ਸਾਹਿਬ ਮਿਹਰਬਾਨ ਹੈ।
xxx ॥੪॥੩੫॥੮੬॥ਹੇ ਦਾਸ ਨਾਨਕ! (ਆਖ-) ਜਿਸ ਉੱਤੇ ਖਸਮ ਪ੍ਰਭੂ ਦਇਆਵਾਨ ਹੁੰਦਾ ਹੈ (ਤੇ ਜਿਸ ਨੂੰ ਆਪਣੇ ਨਾਮ ਦਾ ਖ਼ਜ਼ਾਨਾ ਬਖ਼ਸ਼ਦਾ ਹੈ) ॥੪॥੩੫॥੮੬॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
इन्ह सिउ प्रीति करी घनेरी ॥
Inĥ si▫o parīṯ karī gẖanerī.
The mortal is in love with this,
ਆਦਮੀ ਇਸ ਦੌਲਤ ਨੂੰ ਬਹੁਤ ਪਿਆਰ ਕਰਦਾ ਹੈ।
ਇਨ੍ਹ੍ਹ ਸਿਉ = ਇਸ (ਮਾਇਆ) ਨਾਲ। ਘਨੇਰੀ = ਬਹੁਤੀ।(ਹੇ ਭਾਈ!) ਜੇ ਇਸ (ਮਾਇਆ) ਨਾਲ ਬਹੁਤੀ ਪ੍ਰੀਤਿ ਕਰੀਏ,
 
जउ मिलीऐ तउ वधै वधेरी ॥
Ja▫o milī▫ai ṯa▫o vaḏẖai vaḏẖerī.
but the more he has, the more he longs for more.
ਜਿੰਨੀ ਜਿਆਦਾ ਉਹ ਇਸ ਨੂੰ ਹਾਸਲ ਕਰਦਾ ਹੈ, ਓਨਾ ਜਿਆਦਾ ਤੇ ਬਹੁਤ ਏਹ ਹੋ ਜਾਂਦਾ ਹੈ।
ਜਉ ਮਿਲੀਐ = ਜਦੋਂ ਇਸ ਨਾਲ ਸਾਥ ਬਣਾਈਏ।ਤਾਂ ਜਿਉਂ ਜਿਉਂ ਇਸ ਨਾਲ ਸਾਥ ਬਣਾਈਦਾ ਹੈ, ਤਿਉਂ ਤਿਉਂ ਇਸ ਨਾਲ ਮੋਹ ਵਧਦਾ ਜਾਂਦਾ ਹੈ।
 
गलि चमड़ी जउ छोडै नाही ॥
Gal cẖamṛī ja▫o cẖẖodai nāhī.
It hangs around his neck, and does not leave him.
ਗਰਦਨ ਨੂੰ ਚਿਮੜੀ ਹੋਈ ਇਹ ਕਿਸੇ ਤਰ੍ਹਾਂ ਆਦਮੀ ਨੂੰ ਛੱਡਦੀ ਨਹੀਂ।
ਗਲਿ = ਗਲ ਨਾਲ।(ਆਖ਼ਰ) ਜਦੋਂ ਇਹ ਗਲ ਨਾਲ ਚੰਬੜੀ ਹੋਈ ਛੱਡਦੀ ਹੀ ਨਹੀਂ,
 
लागि छुटो सतिगुर की पाई ॥१॥
Lāg cẖẖuto saṯgur kī pā▫ī. ||1||
But falling at the feet of the True Guru, he is saved. ||1||
ਸੱਚੇ ਗੁਰਾਂ ਦੇ ਪੈਰਾਂ ਨਾਲ ਜੁੜ ਕੇ ਤੂੰ ਖਲਾਸੀ ਪਾ ਜਾਵੇਗਾਂ।
ਲਾਗਿ = ਲੱਗ ਕੇ। ਛੁਟੋ = ਛੁਟਾ, ਬਚਦਾ ਹੈ। ਪਾਈ = ਪੈਰੀਂ ॥੧॥ਤਦੋਂ ਸਤਿਗੁਰੂ ਦੀ ਚਰਨੀਂ ਲੱਗ ਕੇ ਹੀ ਇਸ ਤੋਂ ਖ਼ਲਾਸੀ ਪਾਈਦੀ ਹੈ ॥੧॥
 
जग मोहनी हम तिआगि गवाई ॥
Jag mohnī ham ṯi▫āg gavā▫ī.
I have renounced and discarded Maya, the Enticer of the world.
ਦੁਨੀਆਂ ਨੂੰ ਫਰੇਫਤਾ ਕਰਨ ਵਾਲੀ ਮਾਇਆ ਮੈਂ ਛੱਡ ਕੇ ਦੂਰ ਕਰ ਦਿੱਤੀ ਹੈ,
ਜਗ ਮੋਹਨੀ = ਜਗਤ ਨੂੰ ਮੋਹਨ ਵਾਲੀ।(ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਦੋਂ ਤੋਂ) ਮੈਂ ਸਾਰੇ ਜਗਤ ਨੂੰ ਮੋਹਣ ਵਾਲੀ ਮਾਇਆ (ਦੇ ਮੋਹ) ਨੂੰ ਤਿਆਗ ਕੇ ਪਰੇ ਸੁੱਟ ਦਿੱਤਾ ਹੈ,
 
निरगुनु मिलिओ वजी वधाई ॥१॥ रहाउ ॥
Nirgun mili▫o vajī vaḏẖā▫ī. ||1|| rahā▫o.
I have met the Absolute Lord, and congratulations are pouring in. ||1||Pause||
ਮੈਂ ਅਲੋਪ ਸੁਆਮੀ ਨੂੰ ਮਿਲ ਪਿਆ ਹਾਂ ਅਤੇ ਮੈਨੂੰ ਮੁਬਾਰਕਾਂ ਮਿਲ ਰਹੀਆਂ ਹਨ। ਠਹਿਰਾਉ।
ਨਿਰਗੁਨੁ = ਮਾਇਆ ਦੇ ਤਿੰਨ ਗੁਣਾਂ ਤੋਂ ਉਤਾਂਹ ਰਹਿਣ ਵਾਲਾ ਪ੍ਰਭੂ। ਵਧਾਈ = ਮਨ ਦੀ ਚੜ੍ਹਦੀ ਕਲਾ, ਉਤਸ਼ਾਹ-ਭਰੀ ਅਵਸਥਾ। ਵਜੀ = ਵੱਜ ਪਈ (ਜਿਵੇਂ ਵਾਜਾ ਵੱਜਦਾ ਹੈ), ਪ੍ਰਬਲ ਹੋ ਗਈ ॥੧॥ ਰਹਾਉ ॥ਮੈਨੂੰ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਉਤਾਂਹ ਰਹਿਣ ਵਾਲਾ ਪਰਮਾਤਮਾ ਮਿਲਿਆ ਹੈ ਮੇਰੇ ਅੰਦਰ ਉਤਸ਼ਾਹ-ਭਰੀ ਅਵਸਥਾ ਪ੍ਰਬਲ ਹੋ ਗਈ ਹੈ ॥੧॥ ਰਹਾਉ ॥
 
ऐसी सुंदरि मन कउ मोहै ॥
Aisī sunḏar man ka▫o mohai.
She is so beautiful, she captivates the mind.
ਇਹ ਐਹੋ ਜੇਹੀ ਸੁਨੱਖੀ ਹੈ ਕਿ ਇਹ ਮਨ ਨੂੰ ਲੱਟੂ ਕਰ ਲੈਂਦੀ ਹੈ।
ਸੁੰਦਰਿ = ਸੁੰਦਰੀ, ਮੋਹਣੀ।(ਹੇ ਭਾਈ! ਇਹ ਮਾਇਆ) ਐਸੀ ਸੋਹਣੀ ਹੈ ਕਿ (ਮਨੁੱਖ ਦੇ) ਮਨ ਨੂੰ (ਤੁਰਤ) ਮੋਹ ਲੈਂਦੀ ਹੈ।
 
बाटि घाटि ग्रिहि बनि बनि जोहै ॥
Bāt gẖāt garihi ban ban johai.
On the road, and the beach, at home, in the forest and in the wilderness, she touches us.
ਇਹ ਇਨਸਾਨ ਤੇ ਰਸਤੇ ਪੱਤਣ ਉੱਤੇ, ਅਤੇ ਘਰ, ਜੰਗਲ, ਬੀਆਬਾਨ ਵਿੱਚ ਅਸਰ ਕਰਦੀ ਹੈ।
ਬਾਟਿ = ਰਸਤੇ ਵਿਚ। ਘਾਟਿ = ਪੱਤਣ ਉਤੇ। ਗ੍ਰਿਹਿ = ਘਰ ਵਿਚ। ਬਨਿ = ਜੰਗਲ ਵਿਚ। ਜੋਹੈ = ਤੱਕਦੀ ਹੈ।ਰਸਤੇ ਵਿਚ (ਤੁਰਦਿਆਂ) ਪੱਤਣ ਉਤੇ (ਲੰਘਦਿਆਂ) ਘਰ ਵਿਚ (ਬੈਠਿਆਂ) ਜੰਗਲ ਜੰਗਲ ਵਿਚ (ਭੌਂਦਿਆਂ ਇਹ ਮਨ ਨੂੰ ਮੋਹਣ ਵਾਸਤੇ) ਤੱਕ ਲਾਈ ਰੱਖਦੀ ਹੈ।
 
मनि तनि लागै होइ कै मीठी ॥
Man ṯan lāgai ho▫e kai mīṯẖī.
She seems so sweet to the mind and body.
ਚਿੱਤ ਅਤੇ ਦੇਹਿ ਨੂੰ ਇਹ ਮਿੱਠੀ ਲੱਗਦੀ ਹੈ।
ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ।ਮਿੱਠੀ ਬਣ ਕੇ ਇਹ ਮਨ ਵਿਚ ਤਨ ਵਿਚ ਆ ਚੰਬੜਦੀ ਹੈ।
 
गुर प्रसादि मै खोटी डीठी ॥२॥
Gur parsāḏ mai kẖotī dīṯẖī. ||2||
But by Guru's Grace, I have seen her to be deceptive. ||2||
ਗੁਰਾਂ ਦੀ ਦਇਆ ਦੁਆਰਾ ਮੈਂ ਇਸ ਪੱਤੇਬਾਜ ਨੂੰ ਵੇਖ ਲਿਆ ਹੈ।
ਪ੍ਰਸਾਦਿ = ਕਿਰਪਾ ਨਾਲ ॥੨॥ਪਰ ਮੈਂ ਗੁਰੂ ਦੀ ਕਿਰਪਾ ਨਾਲ ਵੇਖ ਲਿਆ ਹੈ ਕਿ ਇਹ ਬੜੀ ਖੋਟੀ ਹੈ ॥੨॥
 
अगरक उस के वडे ठगाऊ ॥
Agrak us ke vade ṯẖagā▫ū.
Her courtiers are also great deceivers.
ਉਸ ਦੇ ਮਸਾਹਿਬ ਭਾਰੇ ਠੱਗ ਹਨ।
ਅਗਰਕ = ਅੱਗੇ ਅੱਗੇ ਤੁਰਨ ਵਾਲੇ, ਚੌਧਰੀ, ਮੁਸਾਹਬ। ਠਗਾਊ = ਠੱਗ।(ਹੇ ਭਾਈ! ਕਾਮਾਦਿਕ) ਉਸ ਮਾਇਆ ਦੇ ਮੁਸਾਹਬ (ਵੀ) ਵੱਡੇ ਠੱਗ ਹਨ,
 
छोडहि नाही बाप न माऊ ॥
Cẖẖodėh nāhī bāp na mā▫ū.
They do not spare even their fathers or mothers.
ਉਹ ਆਪਣੇ ਬਾਬਲ ਤੇ ਅੰਮੜੀ ਨੂੰ ਭੀ ਨਹੀਂ ਛੱਡਦੇ।
xxxਮਾਂ ਹੋਵੇ ਪਿਉ ਹੋਵੇ ਕਿਸੇ ਨੂੰ ਠੱਗਣੋਂ ਛੱਡਦੇ ਨਹੀਂ।
 
मेली अपने उनि ले बांधे ॥
Melī apne un le bāʼnḏẖe.
They have enslaved their companions.
ਆਪਣੇ ਮਿਲਣ ਵਾਲਿਆਂ ਨੂੰ ਉਨ੍ਹਾਂ ਨੇ ਜਕੜ ਲਿਆ ਹੈ।
ਉਨਿ = ਉਹਨਾਂ (ਅਗਰਕਾਂ) ਨੇ।ਜਿਨ੍ਹਾਂ ਜਿਨ੍ਹਾਂ ਨੇ ਇਹਨਾਂ ਨਾਲ ਮੇਲ-ਮੁਲਾਕਾਤ ਪਾਈ, ਉਹਨਾਂ ਨੂੰ ਇਹਨਾਂ ਮੁਸਾਹਬਾਂ ਨੇ ਚੰਗੀ ਤਰ੍ਹਾਂ ਬੰਨ੍ਹ ਲਿਆ,
 
गुर किरपा ते मै सगले साधे ॥३॥
Gur kirpā ṯe mai sagle sāḏẖe. ||3||
By Guru's Grace, I have subjugated them all. ||3||
ਗੁਰਾਂ ਦੀ ਰਹਿਮਤ ਸਦਕਾ, ਮੈਂ ਉਨ੍ਹਾਂ ਸਾਰਿਆਂ ਨੂੰ ਨਿੱਸਲ ਕਰ ਲਿਆ ਹੈ।
ਸਾਧੇ = ਕਾਬੂ ਕਰ ਲਏ ॥੩॥ਪਰ ਮੈਂ ਗੁਰੂ ਦੀ ਕਿਰਪਾ ਨਾਲ ਇਹਨਾਂ ਸਾਰਿਆਂ ਨੂੰ ਕਾਬੂ ਕਰ ਲਿਆ ਹੈ ॥੩॥
 
अब मोरै मनि भइआ अनंद ॥
Ab morai man bẖa▫i▫ā anand.
Now, my mind is filled with bliss;
ਹੁਣ ਮੇਰੇ ਚਿੱਤ ਅੰਦਰ ਖੁਸ਼ੀ ਹੈ।
ਮੋਰੈ ਮਨਿ = ਮੇਰੇ ਮਨ ਵਿਚ।ਹੁਣ ਮੇਰੇ ਮਨ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ।
 
भउ चूका टूटे सभि फंद ॥
Bẖa▫o cẖūkā tūte sabẖ fanḏ.
my fear is gone, and the noose is cut away.
ਮੇਰਾ ਡਰ ਮਿਟ ਗਿਆ ਹੈ ਅਤੇ ਮੇਰੀਆਂ ਸਾਰੀਆਂ ਫਾਹੀਆਂ ਕੱਟੀਆਂ ਗਈਆਂ ਹਨ।
ਸਭਿ = ਸਾਰੇ। ਫੰਦ = ਫਾਹੇ।(ਮੇਰੇ ਅੰਦਰੋਂ ਇਹਨਾਂ ਕਾਮਾਦਿਕ ਮੁਸਾਹਬਾਂ ਦਾ) ਡਰ-ਭਉ ਲਹਿ ਗਿਆ ਹੈ ਇਹਨਾਂ ਦੇ ਪਾਏ ਹੋਏ ਸਾਰੇ ਫਾਹੇ ਟੁਟ ਗਏ ਹਨ।
 
कहु नानक जा सतिगुरु पाइआ ॥
Kaho Nānak jā saṯgur pā▫i▫ā.
Says Nanak, when I met the True Guru,
ਗੁਰੂ ਜੀ ਫੁਰਮਾਉਂਦੇ ਹਨ ਜਦ ਮੈਂ ਆਪਣੇ ਸੱਚੇ ਗੁਰਾਂ ਨੂੰ ਮਿਲ ਪਿਆ,
xxxਹੇ ਨਾਨਕ! ਜਦੋਂ ਦਾ ਮੈਨੂੰ ਸਤਿਗੁਰੂ ਮਿਲ ਪਿਆ ਹੈ,
 
घरु सगला मै सुखी बसाइआ ॥४॥३६॥८७॥
Gẖar saglā mai sukẖī basā▫i▫ā. ||4||36||87||
I came to dwell within my home in absolute peace. ||4||36||87||
ਮੈਂ ਆਪਣੇ ਝੁੱਗੇ ਵਿੱਚ ਮੁਕੰਮਲ ਆਰਾਮ ਨਾਲ ਵੱਸਣ ਲਗ ਪਿਆ।
xxx ॥੪॥੩੬॥੮੭॥ਤਦੋਂ ਤੋਂ ਮੈਂ ਆਪਣਾ ਸਾਰਾ ਘਰ ਸੁਖੀ ਵਸਾ ਲਿਆ ਹੈ (ਮੇਰੇ ਸਾਰੇ ਗਿਆਨ-ਇੰਦ੍ਰਿਆਂ ਵਾਲਾ ਪਰਵਾਰ ਇਹਨਾਂ ਦੀ ਮਾਰ ਤੋਂ ਬਚ ਕੇ ਆਤਮਕ ਆਨੰਦ ਮਾਣ ਰਿਹਾ ਹੈ) ॥੪॥੩੬॥੮੭॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
आठ पहर निकटि करि जानै ॥
Āṯẖ pahar nikat kar jānai.
Twenty-four hours a day, he knows the Lord to be near at hand;
ਅੱਠੇ ਪਹਿਰ ਸਾਧੂ ਸਾਹਿਬ ਦੀ ਹਜੂਰੀ ਅਨੁਭਵ ਕਰਦਾ ਹੈ,
ਨਿਕਟਿ = ਨੇੜੇ।ਪਰਮਾਤਮਾ ਦਾ ਭਗਤ ਪਰਮਾਤਮਾ ਨੂੰ ਅੱਠੇ ਪਹਿਰ ਆਪਣੇ ਨੇੜੇ ਵੱਸਦਾ ਸਮਝਦਾ ਹੈ,
 
प्रभ का कीआ मीठा मानै ॥
Parabẖ kā kī▫ā mīṯẖā mānai.
he surrenders to the Sweet Will of God.
ਅਤੇ ਆਪਣੇ ਆਪ ਨੂੰ ਉਸ ਦੀ ਮਿੱਠੀ ਰਜ਼ਾ ਦੇ ਅਰਪਨ ਕਰਦਾ ਹੈ।
ਮਾਨੋ = ਮੰਨਦਾ ਹੈ।ਜੋ ਕੁਝ ਪਰਮਾਤਮਾ ਕਰਦਾ ਹੈ ਉਸ ਨੂੰ ਮਿੱਠਾ ਕਰ ਕੇ ਮੰਨਦਾ ਹੈ।
 
एकु नामु संतन आधारु ॥
Ėk nām sanṯan āḏẖār.
The One Name is the Support of the Saints;
ਇਕ ਨਾਮ ਹੀ ਸਾਧੂਆਂ ਦਾ ਆਸਰਾ ਹੈ,
ਸੰਤਨ = ਸੰਤਾਂ ਦਾ। ਆਧਾਰੁ = ਆਸਰਾ।(ਹੇ ਵੀਰ!) ਪਰਮਾਤਮਾ ਦਾ ਨਾਮ ਹੀ ਸੰਤ ਜਨਾਂ (ਦੀ ਜ਼ਿੰਦਗੀ) ਦਾ ਆਸਰਾ (ਬਣਿਆ ਰਹਿੰਦਾ) ਹੈ।
 
होइ रहे सभ की पग छारु ॥१॥
Ho▫e rahe sabẖ kī pag cẖẖār. ||1||
they remain the dust of the feet of all. ||1||
ਅਤੇ ਉਹ ਆਪਣੇ ਆਪ ਨੂੰ ਸਾਰੇ ਪ੍ਰਾਣੀਆਂ ਦੇ ਪੈਰਾਂ ਦੀ ਧੂੜ ਖਿਆਲ ਕਰਦੇ ਹਨ।
ਪਗ = ਪੈਰ। ਛਾਰੁ = ਸੁਆਹ, ਧੂੜ ॥੧॥ਸੰਤ ਜਨ ਸਭਨਾਂ ਦੇ ਪੈਰਾਂ ਦੀ ਧੂੜ ਬਣੇ ਰਹਿੰਦੇ ਹਨ ॥੧॥
 
संत रहत सुनहु मेरे भाई ॥
Sanṯ rahaṯ sunhu mere bẖā▫ī.
Listen, to the way of life of the Saints, O my Siblings of Destiny;
ਮੈਡੇ ਵੀਰ! ਤੂੰ ਸਾਧੂਆਂ ਦੀ ਜੀਵਨ ਰਹੁ ਰੀਤੀ ਸ੍ਰਵਨ ਕਰ।
ਰਹਤ = ਜੀਵਨ-ਜੁਗਤਿ, ਰਹਿਣੀ।ਹੇ ਮੇਰੇ ਵੀਰ! (ਪਰਮਾਤਮਾ ਦੇ) ਸੰਤ ਦੀ ਜੀਵਨ-ਜੁਗਤੀ ਸੁਣ,
 
उआ की महिमा कथनु न जाई ॥१॥ रहाउ ॥
U▫ā kī mahimā kathan na jā▫ī. ||1|| rahā▫o.
their praises cannot be described. ||1||Pause||
ਉਨ੍ਹਾਂ ਦੀ ਉਪਮਾ ਆਦਮੀ ਬਿਆਨ ਨਹੀਂ ਕਰ ਸਕਦਾ। ਠਹਿਰਾਉ।
ਉਆ ਕੀ = ਉਸ (ਰਹਿਤ) ਦੀ। ਮਹਿਮਾ = ਵਡਿਆਈ ॥੧॥ ਰਹਾਉ ॥(ਉਸ ਦਾ ਜੀਵਨ ਇਤਨਾ ਉੱਚਾ ਹੈ ਕਿ) ਉਸ ਦਾ ਵਡੱਪਣ ਬਿਆਨ ਨਹੀਂ ਕੀਤਾ ਜਾ ਸਕਦਾ ॥੧॥ ਰਹਾਉ ॥
 
वरतणि जा कै केवल नाम ॥
varṯaṇ jā kai keval nām.
Their occupation is the Naam, the Name of the Lord.
ਉਨ੍ਹਾਂ ਦਾ ਕਾਰ ਵਿਹਾਰ ਸਿਰਫ ਨਾਮ ਹੈ।
ਵਰਤਣਿ = ਰੋਜ਼ ਦਾ ਆਹਰ। ਜਾ ਕੈ = ਜਿਸ ਦੇ ਹਿਰਦੇ ਵਿਚ।(ਹੇ ਭਾਈ! ਸੰਤ ਉਹ ਹੈ) ਜਿਸ ਦੇ ਹਿਰਦੇ ਵਿਚ ਸਿਰਫ਼ ਹਰਿ ਸਿਮਰਨ ਦਾ ਹੀ ਆਹਰ ਟਿਕਿਆ ਰਹਿੰਦਾ ਹੈ,
 
अनद रूप कीरतनु बिस्राम ॥
Anaḏ rūp kīrṯan bisrām.
The Kirtan, the Praise of the Lord, the embodiment of bliss, is their rest.
ਪਰਸੰਨਤਾ ਦੇ ਸਰੂਪ ਵਾਹਿਗੁਰੂ ਦਾ ਜੱਸ ਉਨ੍ਹਾਂ ਦਾ ਆਰਾਮ ਹੈ।
ਅਨਦ ਰੂਪ ਕੀਰਤਨੁ = ਆਨੰਦ-ਸਰੂਪ ਪ੍ਰਭੂ ਦੀ ਸਿਫ਼ਤਿ-ਸਾਲਾਹ। ਬਿਸ੍ਰਾਮ = ਟੇਕ, ਸਹਾਰਾ।ਸਦਾ ਆਨੰਦ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ ਸਾਲਾਹ ਹੀ (ਸੰਤ ਦੀ ਜ਼ਿੰਦਗੀ ਦਾ) ਸਹਾਰਾ ਹੈ।
 
मित्र सत्रु जा कै एक समानै ॥
Miṯar saṯar jā kai ek samānai.
Friends and enemies are one and the same to them.
ਦੋਸਤ ਅਤੇ ਦੁਸ਼ਮਣ ਉਨ੍ਹਾਂ ਲਈ ਇਕ ਬਰਾਬਰ ਹਨ।
ਸਤ੍ਰੁ = ਵੈਰੀ। ਸਮਾਨ = ਬਰਾਬਰ।(ਹੇ ਭਾਈ! ਸੰਤ ਉਹ ਹੈ) ਜਿਸ ਦੇ ਮਨ ਵਿਚ ਮਿੱਤਰ ਤੇ ਵੈਰੀ ਇਕੋ ਜਿਹੇ (ਮਿੱਤਰ ਹੀ) ਲੱਗਦੇ ਹਨ,
 
प्रभ अपुने बिनु अवरु न जानै ॥२॥
Parabẖ apune bin avar na jānai. ||2||
They know of no other than God. ||2||
ਆਪਣੇ ਸਾਹਿਬ ਦੇ ਬਗੈਰ ਉਹ ਹੋਰ ਕਿਸੇ ਨੂੰ ਨਹੀਂ ਜਾਣਦੇ।
xxx ॥੨॥(ਕਿਉਂਕਿ ਸੰਤ ਸਭ ਜੀਵਾਂ ਵਿਚ) ਆਪਣੇ ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ (ਵੱਸਦਾ) ਨਹੀਂ ਸਮਝਦਾ ॥੨॥
 
कोटि कोटि अघ काटनहारा ॥
Kot kot agẖ kataṇhārā.
They erase millions upon millions of sins.
ਉਹ ਕ੍ਰੋੜਾਂ ਉਤੇ ਕ੍ਰੋੜਾਂ ਪਾਪਾਂ ਨੂੰ ਮੇਟਣ ਵਾਲੇ ਹਨ।
ਅਘ = ਪਾਪ। ਕਾਟਨਹਾਰਾ = ਕੱਟਣ ਦੀ ਤਾਕਤ ਵਾਲਾ।(ਹੇ ਭਾਈ! ਪਰਮਾਤਮਾ ਦਾ ਸੰਤ ਹੋਰਨਾਂ ਦੇ) ਕ੍ਰੋੜਾਂ ਹੀ ਪਾਪ ਦੂਰ ਕਰਨ ਦੀ ਤਾਕਤ ਰੱਖਦਾ ਹੈ।
 
दुख दूरि करन जीअ के दातारा ॥
Ḏukẖ ḏūr karan jī▫a ke ḏāṯārā.
They dispel suffering; they are givers of the life of the soul.
ਉਹ ਗ਼ਮ ਨੂੰ ਨਵਿਰਤ ਕਰ ਦਿੰਦੇ ਹਨ ਅਤੇ ਆਦਮੀ ਨੂੰ ਰੱਬੀ ਜੀਵਨ ਦੇਣ ਵਾਲੇ ਹਨ।
ਜੀਅ ਕੇ ਦਾਤਾਰਾ = ਆਤਮਕ ਜੀਵਨ ਦੇਣ ਵਾਲੇ।(ਹੇ ਭਾਈ!) ਪਰਮਾਤਮਾ ਦੇ ਸੰਤ (ਦੂਜਿਆਂ ਦੇ) ਦੁੱਖ ਦੂਰ ਕਰਨ ਜੋਗੇ ਹੋ ਜਾਂਦੇ ਹਨ ਉਹ (ਲੋਕਾਂ ਨੂੰ) ਆਤਮਕ ਜੀਵਨ ਦੇਣ ਦੀ ਸਮਰਥਾ ਰੱਖਦੇ ਹਨ।
 
सूरबीर बचन के बली ॥
Sūrbīr bacẖan ke balī.
They are so brave; they are men of their word.
ਉਹ ਬਹਾਦਰ ਅਤੇ ਜਬਾਨ ਦੇ ਪੱਕੇ ਹਨ।
ਸੂਰਬੀਰ = ਸੂਰਮੇ। ਬਲੀ = ਬਹਾਦਰ।(ਪ੍ਰਭੂ ਦੇ ਸੰਤ ਵਿਕਾਰਾਂ ਦੇ ਟਾਕਰੇ ਤੇ) ਸੂਰਮੇ ਹੁੰਦੇ ਹਨ, ਕੀਤੇ ਬਚਨਾਂ ਦੀ ਪਾਲਣਾ ਕਰਦੇ ਹਨ।
 
कउला बपुरी संती छली ॥३॥
Ka▫ulā bapurī sanṯī cẖẖalī. ||3||
The Saints have enticed Maya herself. ||3||
ਗਰੀਬ ਮਾਇਆ ਨੂੰ ਸਾਧੂਆਂ ਨੇ ਠੱਗ ਲਿਆ ਹੈ।
ਕਉਲਾ = ਮਾਇਆ। ਬਪੁਰੀ = ਵਿਚਾਰੀ। ਸੰਤੀ = ਸੰਤਾਂ ਨੇ। ਛਲੀ = ਵੱਸ ਵਿਚ ਕਰ ਲਈ ॥੩॥(ਸੰਤਾਂ ਦੀ ਨਿਗਾਹ ਵਿਚ ਇਹ ਮਾਇਆ ਭੀ ਨਿਮਾਣੀ ਜਿਹੀ ਜਾਪਦੀ ਹੈ) ਇਸ ਨਿਮਾਣੀ ਮਾਇਆ ਨੂੰ ਸੰਤਾਂ ਨੇ ਆਪਣੇ ਵੱਸ ਵਿਚ ਕਰ ਲਿਆ ਹੁੰਦਾ ਹੈ ॥੩॥
 
ता का संगु बाछहि सुरदेव ॥
Ŧā kā sang bācẖẖėh surḏev.
Their company is cherished even by the gods and the angels.
ਉਨ੍ਹਾਂ ਦੀ ਸੰਗਤ ਨੂੰ ਦੇਵਤਿਆਂ ਦੇ ਦੇਵਤੇ ਭੀ ਲੋੜਦੇ ਹਨ।
ਤਾ ਕਾ = ਉਸ (ਸੰਤ) ਦਾ। ਬਾਛਹਿ = ਚਾਹੁੰਦੇ ਹਨ। ਸੁਰਦੇਵ = ਅਕਾਸ਼ੀ ਦੇਵਤੇ।(ਹੇ ਭਾਈ!) ਪਰਮਾਤਮਾ ਦੇ ਸੰਤ ਦਾ ਮਿਲਾਪ ਆਕਾਸ਼ੀ ਦੇਵਤੇ ਭੀ ਲੋੜਦੇ ਰਹਿੰਦੇ ਹਨ।
 
अमोघ दरसु सफल जा की सेव ॥
Amogẖ ḏaras safal jā kī sev.
Blessed is their Darshan, and fruitful is their service.
ਲਾਭਦਾਇਕ ਹੈ ਉਨ੍ਹਾਂ ਦਾ ਦਰਸ਼ਨ ਅਤੇ ਫਲਦਾਇਕ ਹੈ ਉਨ੍ਹਾਂ ਦੀ ਟਹਿਲ।
ਅਮੋਘ = ਵਿਅਰਥ ਨਾਹ ਜਾਣ ਵਾਲਾ। ਸਫਲ = ਫਲ ਦੇਣ ਵਾਲੀ।ਸੰਤ ਦਾ ਦਰਸ਼ਨ ਵਿਅਰਥ ਨਹੀਂ ਜਾਂਦਾ, ਸੰਤ ਦੀ ਸੇਵਾ ਜ਼ਰੂਰ ਫਲ ਦੇਂਦੀ ਹੈ।
 
कर जोड़ि नानकु करे अरदासि ॥
Kar joṛ Nānak kare arḏās.
With his palms pressed together, Nanak offers his prayer:
ਹੱਥ ਬੰਨ੍ਹ ਕੇ ਨਾਨਕ ਇਕ ਪ੍ਰਾਰਥਨਾ ਕਰਦਾ ਹੈ,
ਕਰ = (ਦੋਵੇਂ) ਹੱਥ। ਜੋੜਿ = ਜੋੜ ਕੇ।(ਹੇ ਭਾਈ!) ਨਾਨਕ (ਦੋਵੇਂ) ਹੱਥ ਜੋੜ ਕੇ ਅਰਜ਼ੋਈ ਕਰਦਾ ਹੈ-
 
मोहि संतह टहल दीजै गुणतासि ॥४॥३७॥८८॥
Mohi sanṯėh tahal ḏījai guṇṯās. ||4||37||88||
O Lord, Treasure of Excellence, please bless me with the service of the Saints. ||4||37||88||
ਹੈ ਉਤਕ੍ਰਿਸ਼ਟਤਾਈਆਂ ਦੇ ਖਜਾਨੇ ਸੁਆਮੀ! ਮੈਨੂੰ ਸਾਧੂਆਂ ਦੀ ਸੇਵਾ ਦੀ ਦਾਤ ਬਖਸ਼।
ਮੋਹਿ = ਮੈਨੂੰ। ਗੁਣਤਾਸਿ = ਹੇ ਗੁਣਾਂ ਦੇ ਖ਼ਜ਼ਾਨੇ ਹਰੀ! ॥੪॥੩੭॥੮੮॥ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! ਮੈਨੂੰ ਸੰਤ ਜਨਾਂ ਦੀ ਸੇਵਾ ਦੀ ਦਾਤਿ ਬਖ਼ਸ਼ ॥੪॥੩੭॥੮੮॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
सगल सूख जपि एकै नाम ॥
Sagal sūkẖ jap ekai nām.
All peace and comforts are in the meditation of the One Name.
ਸਾਰੇ ਆਰਾਮ ਇਕ ਨਾਮ ਦੇ ਸਿਮਰਨ ਵਿੱਚ ਹਨ।
ਸਗਲ = ਸਾਰੇ। ਜਪਿ = ਜਪ ਕੇ। ਏਕੈ = ਇਕ (ਪਰਮਾਤਮਾ) ਦਾ।(ਗੁਰੂ ਦੀ ਸੰਗਤਿ ਵਿਚ ਰਹਿ ਕੇ) ਪਰਮਾਤਮਾ ਦਾ ਨਾਮ ਜਪਿਆਂ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ।
 
सगल धरम हरि के गुण गाम ॥
Sagal ḏẖaram har ke guṇ gām.
All righteous actions of Dharma are in the singing of the Lord's Glorious Praises.
ਸਾਰੇ ਮਜ਼ਹਬ ਵਾਹਿਗੁਰੂ ਦੀ ਕੀਰਤੀ ਗਾਇਨ ਕਰਨ ਵਿੱਚ ਆ ਜਾਂਦੇ ਹਨ।
ਗਾਮ = ਗਾਉਣਾ।(ਹੇ ਭਾਈ!) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਵਿਚ ਹੀ ਹੋਰ ਸਾਰੇ ਧਰਮ ਆ ਜਾਂਦੇ ਹਨ।
 
महा पवित्र साध का संगु ॥
Mahā paviṯar sāḏẖ kā sang.
The Saadh Sangat, the Company of the Holy, is so very pure and sacred.
ਪਰਮ ਪੁਨੀਤ ਹੈ ਸੰਤਾਂ ਦੀ ਸੰਗਤ,
ਸਾਧ ਕਾ ਸੰਗੁ = ਗੁਰਮੁਖਿ ਦੀ ਸੰਗਤਿ।ਗੁਰੂ ਦੀ ਸੰਗਤਿ ਬਹੁਤ ਪਵਿਤ੍ਰ ਕਰਨ ਵਾਲੀ ਹੈ,