Sri Guru Granth Sahib Ji

Ang: / 1430

Your last visited Ang:

जिसु भेटत लागै प्रभ रंगु ॥१॥
Jis bẖetaṯ lāgai parabẖ rang. ||1||
Meeting with them, love for God is embraced. ||1||
ਜਿਸ ਦੇ ਮਿਲਣ ਦੁਆਰਾ ਸੁਆਮੀ ਨਾਲ ਪ੍ਰੇਮ ਪੈ ਜਾਂਦਾ ਹੈ।
ਜਿਸੁ = ਜਿਸ (ਗੁਰਮੁਖਿ) ਨੂੰ। ਭੇਟਤ = ਮਿਲਿਆਂ। ਰੰਗੁ = ਪ੍ਰੇਮ ॥੧॥ਗੁਰੂ ਨੂੰ ਮਿਲਿਆਂ ਪਰਮਾਤਮਾ ਦਾ ਪ੍ਰੇਮ (ਹਿਰਦੇ ਵਿਚ) ਪੈਦਾ ਹੋ ਜਾਂਦਾ ਹੈ ॥੧॥
 
गुर प्रसादि ओइ आनंद पावै ॥
Gur parsāḏ o▫e ānanḏ pāvai.
By Guru's Grace, bliss is obtained.
ਗੁਰਾਂ ਦੀ ਰਹਿਮਤ ਸਦਕਾ ਉਹ ਰੱਬੀ ਖੁਸ਼ੀ ਪਾ ਲੈਂਦਾ ਹੈ।
ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ} ਅਨੇਕਾਂ।(ਹੇ ਭਾਈ!) ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਮਨ ਵਿਚ ਪ੍ਰਭੂ-ਨਾਮ ਸਿਮਰਿਆਂ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ,
 
जिसु सिमरत मनि होइ प्रगासा ता की गति मिति कहनु न जावै ॥१॥ रहाउ ॥
Jis simraṯ man ho▫e pargāsā ṯā kī gaṯ miṯ kahan na jāvai. ||1|| rahā▫o.
Meditating upon Him in remembrance, the mind is illumined; his state and condition cannot be described. ||1||Pause||
ਜਿਸ ਦਾ ਆਰਾਧਨ ਕਰਨ ਦੁਆਰਾ ਚਿੱਤ ਰੌਸ਼ਨ ਹੋ ਜਾਂਦਾ ਹੈ, ਉਸ ਦੀ ਦਸ਼ਾ ਅਤੇ ਅੰਦਾਜਾ ਬਿਆਨ ਨਹੀਂ ਕੀਤੇ ਜਾ ਸਕਦੇ। ਠਹਿਰਾਉ।
ਜਿਸੁ ਮਨਿ = ਜਿਸ ਮਨੁੱਖ ਦੇ ਮਨ ਵਿਚ। ਪ੍ਰਗਾਸਾ = ਚਾਨਣ। ਤਾ ਕੀ = ਉਸ ਮਨੁੱਖ ਦੀ। ਗਤਿ = ਉੱਚੀ ਆਤਮਕ ਅਵਸਥਾ। ਮਿਤਿ = ਮਰਯਾਦਾ, ਮਾਪ; ਆਤਮਕ ਵਡੱਪਣ ਦਾ ਮਾਪ ॥੧॥ ਰਹਾਉ ॥ਉਸ ਦੀ ਉੱਚੀ ਆਤਮਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ, ਉਸ ਦੀ ਆਤਮਕ ਵਡੱਪਣ ਦੱਸੀ ਨਹੀਂ ਜਾ ਸਕਦੀ, ਉਹ ਮਨੁੱਖ ਅਨੇਕਾਂ ਆਤਮਕ ਆਨੰਦ ਮਾਣਦਾ ਹੈ ॥੧॥ ਰਹਾਉ ॥
 
वरत नेम मजन तिसु पूजा ॥
varaṯ nem majan ṯis pūjā.
Fasts, religious vows, cleansing baths, and worship to Him;
ਉਪਹਾਸ, ਧਾਰਮਕ ਪ੍ਰਤੱਗਿਆ, ਇਸ਼ਨਾਨ ਤੇ ਉਪਾਸ਼ਨਾ ਦਾ ਕਰਨਾ,
ਮਜਨ = ਇਸ਼ਨਾਨ {ਬਹੁ-ਵਚਨ}। ਤਿਸੁ = ਉਸ (ਮਨੁੱਖ) ਦੇ।(ਹੇ ਭਾਈ!) ਉਸ ਦੇ ਭਾ ਦੇ, ਮਾਨੋ, ਸਾਰੇ ਵਰਤ ਨੇਮ, ਸਾਰੇ ਤੀਰਥ ਇਸ਼ਨਾਨ ਅਤੇ ਸਾਰੀਆਂ ਪੂਜਾ ਹੋ ਗਈਆਂ,
 
बेद पुरान तिनि सिम्रिति सुनीजा ॥
Beḏ purān ṯin simriṯ sunījā.
listening to the Vedas, Puraanas, and Shaastras.
ਅਤੇ ਵੇਦਾਂ, ਪੁਰਾਣਾ ਤੇ ਸਿਮਰਤੀਆਂ ਦਾ ਸੁਣਨਾ; ਇਹ ਸਭ ਕੁਝ ਵਾਹਿਗੁਰੂ ਦੇ ਯਾਦ ਕਰਨ ਵਿੱਚ ਹੀ ਸਾਮਲ ਹੈ।
ਤਿਨਿ = ਉਸ (ਮਨੁੱਖ) ਨੇ।ਉਸ ਨੇ, ਮਾਨੋ, ਵੇਦ ਪੁਰਾਣ ਸਿੰਮ੍ਰਤੀਆਂ ਆਦਿਕ ਸਾਰੇ ਧਰਮ-ਪੁਸਤਕ ਸੁਣ ਲਏ,
 
महा पुनीत जा का निरमल थानु ॥
Mahā punīṯ jā kā nirmal thān.
Extremely pure is he, and immaculate is his place,
ਬਹੁਤ ਪਵਿੱਤਰ ਹੈ ਉਸ ਦਾ ਨਿਵਾਸ ਅਸਥਾਨ,
ਪੁਨੀਤ = ਪਵਿਤ੍ਰ। ਜਾ ਕਾ = ਜਿਸ ਮਨੁੱਖ ਦਾ। ਥਾਨੁ = ਹਿਰਦਾ-ਥਾਂ।ਜਿਸ ਮਨੁੱਖ ਦਾ ਹਿਰਦਾ-ਥਾਂ (ਨਾਮ ਦੀ ਬਰਕਤਿ ਨਾਲ) ਬਹੁਤ ਪਵਿਤ੍ਰ ਨਿਰਮਲ ਹੋ ਜਾਂਦਾ ਹੈ
 
साधसंगति जा कै हरि हरि नामु ॥२॥
Sāḏẖsangaṯ jā kai har har nām. ||2||
who meditates upon the Name of the Lord, Har, Har, in the Saadh Sangat. ||2||
ਜੋ ਸਤਿਸੰਗਤ ਅੰਦਰ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ।
ਜਾ ਕੈ = ਜਿਸ ਦੇ ਹਿਰਦੇ ਵਿਚ ॥੨॥ਅਤੇ ਗੁਰੂ ਦੀ ਸੰਗਤਿ ਦੀ ਬਰਕਤਿ ਨਾਲ ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ॥੨॥
 
प्रगटिओ सो जनु सगले भवन ॥
Pargati▫o so jan sagle bẖavan.
That humble being becomes renowned all over the world.
ਉਹ ਆਦਮੀ ਸਾਰੇ ਜਹਾਨ ਵਿੱਚ ਉੱਘਾ ਹੋ ਜਾਂਦਾ ਹੈ।
xxx(ਹੇ ਭਾਈ!) ਉਹ ਮਨੁੱਖ ਸਾਰੇ ਭਵਨਾਂ ਵਿਚ ਉੱਘਾ ਹੋ ਜਾਂਦਾ ਹੈ,
 
पतित पुनीत ता की पग रेन ॥
Paṯiṯ punīṯ ṯā kī pag ren.
Even sinners are purified, by the dust of his feet.
ਉਸ ਦੇ ਪੈਰਾਂ ਦੀ ਧੂੜ ਨਾਲ ਪਾਪੀ ਪਵਿਤਰ ਹੋ ਜਾਂਦੇ ਹਨ।
ਪਤਿਤ ਪੁਨੀਤ = ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲੀ। ਪਗ ਰੇਨ = ਚਰਨਾਂ ਦੀ ਧੂੜ।ਉਸ ਮਨੁੱਖ ਦੇ ਚਰਨਾਂ ਦੀ ਧੂੜ ਵਿਕਾਰਾਂ ਵਿਚ ਡਿੱਗੇ ਹੋਏ ਅਨੇਕਾਂ ਬੰਦਿਆਂ ਨੂੰ ਪਵਿਤ੍ਰ ਕਰਨ ਦੀ ਸਮਰੱਥਾ ਰੱਖਦੀ ਹੈ,
 
जा कउ भेटिओ हरि हरि राइ ॥
Jā ka▫o bẖeti▫o har har rā▫e.
One who has met the Lord, the Lord our King,
ਜਿਸ ਨੂੰ ਪਾਤਸ਼ਾਹ ਪ੍ਰਭੂ ਪਰਮੇਸ਼ਰ ਮਿਲ ਪਿਆ ਹੈ,
ਜਾ ਕਉ = ਜਿਸ ਮਨੁੱਖ ਨੂੰ।(ਗੁਰੂ ਦੀ ਕਿਰਪਾ ਨਾਲ) ਜਿਸ ਮਨੁੱਖ ਨੂੰ ਪ੍ਰਭੂ-ਪਾਤਸ਼ਾਹ ਮਿਲ ਪੈਂਦਾ ਹੈ ਉਸ ਮਨੁੱਖ ਦੀ ਉੱਚੀ ਆਤਮਕ ਅਵਸਥਾ,
 
ता की गति मिति कथनु न जाइ ॥३॥
Ŧā kī gaṯ miṯ kathan na jā▫e. ||3||
his condition and state cannot be described. ||3||
ਉਸ ਦੀ ਅਵਸਥਾ ਅਤੇ ਕੀਮਤ ਬਿਆਨ ਨਹੀਂ ਕੀਤੀ ਜਾ ਸਕਦੀ।
xxx ॥੩॥ਉਸ ਮਨੁੱਖ ਦੀ ਆਤਮਕ ਵਡੱਪਣ ਬਿਆਨ ਨਹੀਂ ਕੀਤੀ ਜਾ ਸਕਦੀ ॥੩॥
 
आठ पहर कर जोड़ि धिआवउ ॥
Āṯẖ pahar kar joṛ ḏẖi▫āva▫o.
Twenty-four hours a day, with palms pressed together, I meditate;
ਦਿਹੁੰ ਰੈਣ ਹੱਥ ਬੰਨ੍ਹ ਕੇ ਮੈਂ ਸੁਆਮੀ ਦਾ ਸਿਮਰਨ ਕਰਦਾ ਹਾਂ,
ਕਰ ਜੋੜਿ = (ਦੋਵੇਂ) ਹੱਥ ਜੋੜ ਕੇ। ਧਿਆਵਉ = ਧਿਆਵਉਂ, ਮੈਂ ਧਿਆਵਾਂ।ਹੇ ਪ੍ਰਭੂ! ਮੈਂ ਅੱਠੇ ਪਹਿਰ ਦੋਵੇਂ ਹੱਥ ਜੋੜ ਕੇ ਤੇਰਾ ਧਿਆਨ ਧਰਦਾ ਰਹਾਂ,
 
उन साधा का दरसनु पावउ ॥
Un sāḏẖā kā ḏarsan pāva▫o.
I yearn to obtain the Blessed Vision of the Darshan of those Holy Saints.
ਅਤੇ ਉਨ੍ਹਾਂ ਸਾਧੂਆ ਦਾ ਦੀਦਾਰ ਦੇਖਦਾ ਹਾਂ।
xxxਉਹਨਾਂ ਸਾਧੂਆਂ ਦਾ ਦਰਸਨ ਕਰਦਾ ਰਹਾਂ.
 
मोहि गरीब कउ लेहु रलाइ ॥
Mohi garīb ka▫o leho ralā▫e.
Merge me, the poor one, with You, O Lord;
ਮੈਂ ਗਰੀਬੜੇ ਨੂੰ ਆਪਣੇ ਨਾਲ ਮਿਲਾ ਲੈ, ਹੇ ਸੁਆਮੀ!
ਮੋਹਿ = ਮੈਨੂੰ।ਮੈਨੂੰ ਗ਼ਰੀਬ ਨੂੰ ਉਹਨਾਂ ਦੀ ਸੰਗਤਿ ਵਿਚ ਰਲਾ ਦੇ,
 
नानक आइ पए सरणाइ ॥४॥३८॥८९॥
Nānak ā▫e pa▫e sarṇā▫e. ||4||38||89||
Nanak has come to Your Sanctuary. ||4||38||89||
ਨਾਨਕ ਨੇ ਆ ਕੇ ਤੇਰੀ ਪਨਾਹ ਲੈ ਲਈ ਹੈ।
xxx ॥੪॥੩੮॥੮੯॥ਹੇ ਨਾਨਕ! (ਆਖ- ਜੇਹੜੇ ਗੁਰਮੁਖਿ ਗੁਰੂ ਦੀ ਕਿਰਪਾ ਨਾਲ) ਤੇਰੀ ਸਰਨ ਆ ਪਏ ਹਨ ॥੪॥੩੮॥੮੯॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
आठ पहर उदक इसनानी ॥
Āṯẖ pahar uḏak isnānī.
Twenty-four hours a day, he takes his cleansing bath in water;
ਦਿਨ ਦੇ ਅੱਠੇ ਪਹਿਰ ਹੀ ਪਾਣੀ ਵਿੱਚ ਮਜਨ ਕਰਦਾ ਹੈ,
ਇਸਨਾਨੀ = ਇਸ਼ਨਾਨ ਕਰਨ ਵਾਲਾ। ਉਦਕ = ਪਾਣੀ।(ਹੇ ਪੰਡਿਤ!) ਉਹ (ਜਲਾਂ ਥਲਾਂ ਵਿਚ ਹਰ ਥਾਂ ਵੱਸਣ ਵਾਲਾ ਹਰਿ ਸਾਲਗਿਰਾਮ) ਜੋ ਅੱਠੇ ਪਹਰ ਹੀ ਪਾਣੀਆਂ ਦਾ ਇਸ਼ਨਾਨ ਕਰਨ ਵਾਲਾ ਹੈ,
 
सद ही भोगु लगाइ सुगिआनी ॥
Saḏ hī bẖog lagā▫e sugi▫ānī.
he makes continual offerings to the Lord; he is a true man of wisdom.
ਅਤੇ ਹਮੇਸ਼ਾਂ ਭੋਜਨ ਪਾਉਂਦਾ ਰਹਿੰਦਾ ਹੈ,
ਸਦ = ਸਦਾ। ਸੁਗਿਆਨੀ = (ਹਰੇਕ ਦੇ ਦਿਲ ਦੀ) ਚੰਗੀ ਤਰ੍ਹਾਂ ਜਾਣਨ ਵਾਲਾ ਹਰਿ-ਸਾਲਿਗ-ਗਰਾਮ।ਹਰੇਕ ਦੇ ਦਿਲ ਦੀ ਚੰਗੀ ਤਰ੍ਹਾਂ ਜਾਣਨ ਵਾਲਾ ਉਹ ਹਰਿ ਸਾਲਗਿਰਾਮ (ਸਭ ਜੀਵਾਂ ਦੇ ਅੰਦਰ ਬੈਠ ਕੇ) ਸਦਾ ਹੀ ਭੋਗ ਲਾਂਦਾ ਰਹਿੰਦਾ ਹੈ (ਪਦਾਰਥ ਛਕਦਾ ਰਹਿੰਦਾ ਹੈ),
 
बिरथा काहू छोडै नाही ॥
Birthā kāhū cẖẖodai nāhī.
He never leaves anything uselessly.
ਉਹ ਆਹਾਰ ਦੇ ਬਗੈਰ ਕਿਸੇ ਨੂੰ ਨਹੀਂ ਛਡਦਾ।
ਬਿਰਥਾ = ਪੀੜਾ, ਦੁੱਖ। ਕਾਹੂ = ਕਿਸੇ ਦੀ।ਜੋ ਕਿਸੇ ਦੀ ਭੀ ਦਰਦ-ਪੀੜਾ ਨਹੀਂ ਰਹਿਣ ਦੇਂਦਾ,
 
बहुरि बहुरि तिसु लागह पाई ॥१॥
Bahur bahur ṯis lāgah pā▫ī. ||1||
Again and again, he falls at the Lord's Feet. ||1||
ਮੁੜ ਮੁੜ ਕੇ ਮੈਂ ਉਸ ਦੇ ਪੈਰਾਂ ਉਤੇ ਪੈਂਦਾ ਹਾਂ।
ਬਹੁਰਿ ਬਹੁਰਿ = ਮੁੜ ਮੁੜ। ਲਾਗਹ = ਅਸੀਂ ਲੱਗਦੇ ਹਾਂ। ਪਾਈ = ਪੈਰੀਂ। ਤਿਸੁ ਪਾਈ = ਉਸ (ਸਾਲਗਿਰਾਮ) ਦੀ ਪੈਰੀਂ ॥੧॥ਅਸੀਂ ਉਸ (ਹਰਿ ਸਾਲਗਿਰਾਮ) ਦੀ ਪੈਰੀਂ ਮੁੜ ਮੁੜ ਲੱਗਦੇ ਹਾਂ ॥੧॥
 
सालगिरामु हमारै सेवा ॥
Sālgirām hamārai sevā.
Such is the Saalagraam, the stone idol, which I serve;
ਐਹੋ ਜੇਹੇ ਸਾਲਗਰਾਮ ਦੀ ਮੈਂ ਚਾਕਰੀ ਕਰਦਾ ਹਾਂ।
ਸਾਲਗਿਰਾਮ = ਨੇਪਾਲ ਦੇ ਦੱਖਣ ਵਿਚ ਵਗਦੀ ਨਦੀ ਗੰਡਕਾ ਵਿਚੋਂ ਪਿੰਡ ਸਾਲ -ਗ੍ਰਾਮ ਦੇ ਨੇੜੇ ਧਾਰੀਦਾਰ ਤੇ ਗੋਲ ਛੋਟੇ ਛੋਟੇ ਪੱਥਰ ਨਿਕਲਦੇ ਹਨ। ਉਹਨਾਂ ਨੂੰ ਵਿਸ਼ਨੂੰ ਦੀ ਮੂਰਤੀ ਮੰਨਿਆ ਜਾ ਰਿਹਾ ਹੈ। ਉਸ ਪਿੰਡ ਦੇ ਨਾਮ ਤੇ ਉਸ ਦਾ ਨਾਮ ਭੀ ਸਾਲਗਿਰਾਮ ਰੱਖਿਆ ਗਿਆ ਹੈ। ਹਮਾਰੈ = ਸਾਡੇ ਘਰ ਵਿਚ, ਸਾਡੇ ਵਾਸਤੇ। ਸੇਵਾ = ਪ੍ਰਭੂ ਦੀ ਸੇਵਾ-ਭਗਤੀ।(ਹੇ ਪੰਡਿਤ!) ਪਰਮਾਤਮਾ-ਦੇਵ ਦੀ ਸੇਵਾ ਭਗਤੀ ਹੀ ਸਾਡੇ ਘਰ ਵਿਚ ਸਾਲਗਿਰਾਮ (ਦੀ ਪੂਜਾ) ਹੈ।
 
पूजा अरचा बंदन देवा ॥१॥ रहाउ ॥
Pūjā arcẖā banḏan ḏevā. ||1|| rahā▫o.
such is my worship, flower-offerings and divine adoration as well. ||1||Pause||
ਵਾਹਿਗੁਰੂ ਪ੍ਰਤੀ ਹੀ ਮੇਰੀ ਉਪਾਸਨਾ, ਫੁੱਲ-ਭੇਟ ਅਤੇ ਨਮਸਕਾਰ ਹੈ। ਠਹਿਰਾਉ।
ਅਰਚਾ = ਚੰਦਨ ਆਦਿਕ ਸੁਗੰਧੀ ਦੀ ਭੇਟਾ। ਬੰਦਨ = ਨਮਸਕਾਰ ॥੧॥ ਰਹਾਉ ॥(ਹਰਿ-ਨਾਮ-ਸਿਮਰਨ ਹੀ ਸਾਡੇ ਵਾਸਤੇ ਸਾਲਗਿਰਾਮ ਦੀ) ਪੂਜਾ, ਸੁਗੰਧੀ-ਭੇਟ ਤੇ ਨਮਸਕਾਰ ਹੈ ॥੧॥ ਰਹਾਉ ॥
 
घंटा जा का सुनीऐ चहु कुंट ॥
Gẖantā jā kā sunī▫ai cẖahu kunt.
His bell resounds to the four corners of the world.
ਮੇਰਾ ਸਾਲਗਰਾਮ ਵਾਹਿਗੁਰੂ ਹੈ, ਜਿਸ ਦਾ ਟੱਲ ਦੁਨੀਆਂ ਦੇ ਚਾਰੇ ਨੁਕਰਾਂ ਵਿੱਚ ਸੁਣਾਈ ਦਿੰਦਾ ਹੈ।
ਜਾ ਕਾ = ਜਿਸ (ਹਰਿ-ਸਾਲਗਿਰਾਮ) ਦਾ। ਚਹੁਕੁੰਟ = ਚੌਹੀਂ ਪਾਸੀਂ, ਸਾਰੇ ਜਗਤ ਵਿਚ।(ਹੇ ਪੰਡਿਤ!) ਉਸ (ਹਰਿ-ਸਾਲਗਿਰਾਮ ਦੀ ਰਜ਼ਾ) ਦਾ ਘੰਟਾ (ਸਿਰਫ਼ ਮੰਦਰ ਵਿਚ ਸੁਣੇ ਜਾਣ ਦੀ ਥਾਂ) ਸਾਰੇ ਜਗਤ ਵਿਚ ਹੀ ਸੁਣਿਆ ਜਾਂਦਾ ਹੈ।
 
आसनु जा का सदा बैकुंठ ॥
Āsan jā kā saḏā baikunṯẖ.
His seat is forever in heaven.
ਜਿਸ ਦਾ ਟਿਕਾਣਾ ਹਮੇਸ਼ਾਂ ਹੀ ਸੱਚ ਖੰਡ ਵਿੱਚ ਹੈ,
xxx(ਸਾਧ ਸੰਗਤਿ-ਰੂਪ) ਬੈਕੁੰਠ ਵਿਚ ਉਸ ਦਾ ਨਿਵਾਸ ਸਦਾ ਹੀ ਟਿਕਿਆ ਰਹਿੰਦਾ ਹੈ।
 
जा का चवरु सभ ऊपरि झूलै ॥
Jā kā cẖavar sabẖ ūpar jẖūlai.
His chauri, his fly-brush, waves over all.
ਜਿਸ ਦਾ ਚਉਰ ਸਾਰਿਆਂ ਦੇ ਉਤੇ ਝੂਲਦਾ ਹੈ
xxxਸਭ ਜੀਵਾਂ ਉਤੇ ਉਸ ਦਾ (ਪਵਣ)-ਚਵਰ ਝੁਲ ਰਿਹਾ ਹੈ।
 
ता का धूपु सदा परफुलै ॥२॥
Ŧā kā ḏẖūp saḏā parfulai. ||2||
His incense is ever-fragrant. ||2||
ਅਤੇ ਜਿਸ ਦੀ ਹੇਮ-ਸਮਗਰੀ, ਹਮੇਸ਼ਾਂ ਮਹਿਕਦੀ ਰਹਿੰਦੀ ਹੈ।
ਪਰਫੁਲੈ = ਫੁੱਲ ਦੇਂਦੀ ਹੈ ॥੨॥(ਸਾਰੀ ਬਨਸਪਤੀ) ਸਦਾ ਫੁੱਲ ਦੇ ਰਹੀ ਹੈ ਇਹੀ ਹੈ ਉਸ ਦੇ ਵਾਸਤੇ ਧੂਪ ॥੨॥
 
घटि घटि स्मपटु है रे जा का ॥
Gẖat gẖat sampat hai re jā kā.
He is treasured in each and every heart.
ਹਰ ਦਿਲ ਉਸ ਦਾ ਡੱਬਾ ਹੈ।
ਘਟਿ ਘਟਿ = ਹਰੇਕ ਸਰੀਰ ਵਿਚ। ਸੰਪਟੁ = ਉਹ ਡੱਬਾ ਜਿਸ ਵਿਚ ਠਾਕੁਰ ਰੱਖੇ ਜਾਂਦੇ ਹਨ। ਰੇ = ਹੇ ਭਾਈ!(ਹੇ ਪੰਡਿਤ!) ਹਰੇਕ ਸਰੀਰ ਵਿਚ ਉਹ ਵੱਸ ਰਿਹਾ ਹੈ, ਹਰੇਕ ਦਾ ਹਿਰਦਾ ਹੀ ਉਸ ਦਾ (ਠਾਕੁਰਾਂ ਵਾਲਾ) ਡੱਬਾ ਹੈ,
 
अभग सभा संगि है साधा ॥
Abẖag sabẖā sang hai sāḏẖā.
The Saadh Sangat, the Company of the Holy, is His Eternal Court.
ਸਤਿ ਸੰਗਤ ਉਸ ਦੀ ਅਬਿਨਾਸ਼ੀ ਕਚਹਿਰੀ ਹੈ।
ਅਭਗ = ਨਾਹ ਨਾਸ ਹੋਣ ਵਾਲੀ। ਸੰਗਿ = ਨਾਲ।ਉਸ ਦੀ ਸੰਤ-ਸਭਾ ਕਦੇ ਮੁੱਕਣ ਵਾਲੀ ਨਹੀਂ ਹੈ, ਸਾਧ ਸੰਗਤਿ ਵਿਚ ਉਹ ਹਰ ਵੇਲੇ ਵੱਸਦਾ ਹੈ,
 
आरती कीरतनु सदा अनंद ॥
Ārṯī kīrṯan saḏā anand.
His Aartee, his lamp-lit worship service, is the Kirtan of His Praises, which brings lasting bliss.
ਸਦੀਵੀ ਪ੍ਰਸੰਨਤਾ ਬਖਸ਼ਣ ਵਾਲਾ ਉਸ ਦਾ ਜੱਸ ਗਾਇਨ ਕਰਨਾ ਹੀ, ਉਸ ਦੀ ਸਨਮੁਖ ਉਪਾਸ਼ਨਾ ਹੈ।
xxxਜਿਥੇ ਉਸ ਦੀ ਸਦਾ ਆਨੰਦ ਦੇਣ ਵਾਲੀ ਸਿਫ਼ਤਿ-ਸਾਲਾਹ ਹੋ ਰਹੀ ਹੈ, ਇਹ ਸਿਫ਼ਤਿ-ਸਾਲਾਹ ਉਸ ਦੀ ਆਰਤੀ ਹੈ,
 
महिमा सुंदर सदा बेअंत ॥३॥
Mahimā sunḏar saḏā be▫anṯ. ||3||
His Greatness is so beautiful, and ever limitless. ||3||
ਉਸ ਦੀ ਵਿਸ਼ਾਲਤਾ ਸੋਹਣੀ ਅਤੇ ਹਮੇਸ਼ਾਂ ਹੀ ਬੇਓੜਕ ਹੈ।
ਮਹਿਮਾ = ਵਡਿਆਈ ॥੩॥ਉਸ ਬੇਅੰਤ ਤੇ ਸੁੰਦਰ (ਹਰਿ-ਸਾਲਗਿਰਾਮ) ਦੀ ਸਦਾ ਮਹਿਮਾ ਹੋ ਰਹੀ ਹੈ ॥੩॥
 
जिसहि परापति तिस ही लहना ॥
Jisahi parāpaṯ ṯis hī lahnā.
He alone obtains it, who is so pre-ordained;
ਜਿਸ ਲਈ ਇਸ ਦੀ ਪਰਾਪਤੀ ਲਿਖੀ ਹੋਈ ਹੈ, ਕੇਵਲ ਓਹੀ ਐਸੇ ਪੱਥਰ ਦੇ ਦੇਵਤੇ ਨੂੰ ਪਾਉਂਦਾ ਹੈ,
ਜਿਸਹਿ ਪਰਾਪਤਿ = ਜਿਸ ਦੇ ਭਾਗਾਂ ਵਿਚ ਉਸ ਦੀ ਪ੍ਰਾਪਤੀ ਲਿਖੀ ਪਈ ਹੈ। ਤਿਸ ਹੀ = ਤਿਸੁ ਹੀ, ਉਸ ਨੂੰ ਹੀ।ਪਰ, ਹੇ ਪੰਡਿਤ!) ਜਿਸ ਮਨੁੱਖ ਦੇ ਭਾਗਾਂ ਵਿਚ ਉਸ (ਹਰਿ-ਸਾਲਗਿਰਾਮ) ਦੀ ਪ੍ਰਾਪਤੀ ਲਿਖੀ ਹੈ ਉਸੇ ਨੂੰ ਉਹ ਮਿਲਦਾ ਹੈ।
 
संत चरन ओहु आइओ सरना ॥
Sanṯ cẖaran oh ā▫i▫o sarnā.
he takes to the Sanctuary of the Saints' Feet.
ਅਤੇ ਸਾਧੂਆਂ ਦੇ ਪੈਰਾਂ ਦੀ ਪਨਾਹ ਹੇਠ ਆਉਂਦਾ ਹੈ।
xxxਉਹ ਮਨੁੱਖ ਸੰਤਾਂ ਦੀ ਚਰਨੀਂ ਲੱਗਦਾ ਹੈ ਉਹ ਸੰਤਾਂ ਦੀ ਸਰਨ ਪਿਆ ਰਹਿੰਦਾ ਹੈ।
 
हाथि चड़िओ हरि सालगिरामु ॥
Hāth cẖaṛi▫o har sālgirām.
I hold in my hands the Saalagraam of the Lord.
ਮੈਂ ਵਾਹਿਗੁਰੂ ਨੂੰ ਪੱਥਰ ਦੇ ਦੇਵਤੇ ਵਜੋਂ ਪਰਾਪਤ ਕੀਤਾ ਹੈ।
ਹਾਥ ਚੜਿਓ = ਮਿਲ ਪਿਆ।ਉਸ ਮਨੁੱਖ ਨੂੰ ਹਰਿ-ਸਾਲਗਿਰਾਮ ਮਿਲ ਪੈਂਦਾ ਹੈ,
 
कहु नानक गुरि कीनो दानु ॥४॥३९॥९०॥
Kaho Nānak gur kīno ḏān. ||4||39||90||
Says Nanak, the Guru has given me this Gift. ||4||39||90||
ਗੁਰੂ ਜੀ ਆਖਦੇ ਹਨ, ਗੁਰਾਂ ਨੇ ਮੈਨੂੰ ਇਹ ਦਾਤ ਬਖਸ਼ੀ ਹੈ।
ਗੁਰਿ = ਗੁਰੂ ਨੇ ॥੪॥੩੯॥੯੦॥ਹੇ ਨਾਨਕ! ਆਖ-ਜਿਸ ਨੂੰ ਗੁਰੂ ਨੇ (ਨਾਮ ਦੀ) ਦਾਤਿ ਬਖ਼ਸ਼ੀ ॥੪॥੩੯॥੯੦॥
 
आसा महला ५ पंचपदा ॥
Āsā mėhlā 5 pancẖpaḏā.
Aasaa, Fifth Mehl, Panch-Pada:
ਆਸਾ ਪੰਜਵੀਂ ਪਾਤਸ਼ਾਹੀ। ਪੰਚਪਦਾ।
xxxXXX
 
जिह पैडै लूटी पनिहारी ॥
Jih paidai lūtī panihārī.
That highway, upon which the water-carrier is plundered -
ਜਿਸ ਸੜਕ ਤੇ ਵਿਸ਼ਿਆਂ ਵਿਕਾਰਾਂ ਦਾ ਪਾਣੀ ਭਰਨ ਵਾਲੀ ਲੁੱਟੀ ਗਈ ਹੈ,
ਜਿਹ ਪੈਡੈ = ਜਿਸ ਰਸਤੇ ਵਿਚ। ਪਨਿਹਾਰੀ = ਪਾਣੀ ਭਰਨ ਵਾਲੀ, ਕਾਮਾਦਿਕ ਵਿਕਾਰਾਂ ਦਾ ਪਾਣੀ ਭਰਨ ਵਾਲੀ, ਵਿਕਾਰਾਂ ਵਿਚ ਫਸੀ ਹੋਈ ਜੀਵ-ਇਸਤ੍ਰੀ।(ਹੇ ਭਾਈ!) ਵਿਕਾਰਾਂ ਵਿਚ ਫਸੀ ਹੋਈ ਜੀਵ-ਇਸਤ੍ਰੀ ਜਿਸ ਜੀਵਨ-ਰਸਤੇ ਵਿਚ (ਆਤਮਕ ਜੀਵਨ ਦੀ ਰਾਸ-ਪੂੰਜੀ) ਲੁਟਾ ਬੈਠਦੀ ਹੈ,
 
सो मारगु संतन दूरारी ॥१॥
So mārag sanṯan ḏūrārī. ||1||
that way is far removed from the Saints. ||1||
ਉਹ ਰਸਤਾ ਸਾਧੂਆਂ ਕੋਲੋਂ ਦੂਰ ਹੈ।
ਮਾਰਗੁ = ਰਸਤਾ ॥੧॥ਉਹ ਰਸਤਾ ਸੰਤ ਜਨਾਂ ਤੋਂ ਦੁਰੇਡਾ ਰਹਿ ਜਾਂਦਾ ਹੈ ॥੧॥
 
सतिगुर पूरै साचु कहिआ ॥
Saṯgur pūrai sācẖ kahi▫ā.
The True Guru has spoken the Truth.
ਸੱਚੇ ਗੁਰਾਂ ਨੇ ਸੱਚ ਆਖਿਆ ਹੈ।
ਸਾਚੁ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ।ਹੇ ਪ੍ਰਭੂ! ਪੂਰੇ ਗੁਰੂ ਨੇ ਜਿਸ ਮਨੁੱਖ ਨੂੰ ਤੇਰਾ ਸਦਾ-ਥਿਰ ਨਾਮ ਉਪਦੇਸ਼ ਦੇ ਦਿੱਤਾ,
 
नाम तेरे की मुकते बीथी जम का मारगु दूरि रहिआ ॥१॥ रहाउ ॥
Nām ṯere kī mukṯe bīthī jam kā mārag ḏūr rahi▫ā. ||1|| rahā▫o.
Your Name, O Lord, is the Way to Salvation; the road of the Messenger of Death is far away. ||1||Pause||
ਤੇਰਾ ਨਾਮ ਹੇ ਪ੍ਰਭੂ! ਮੋਖਸ਼ ਦਾ ਰਸਤਾ ਹੈ ਅਤੇ ਮੌਤ ਦੇ ਦੂਤ ਦਾ ਰਾਹ ਇਸ ਤੋਂ ਬਹੁਤ ਦੁਰੇਡੇ ਰਹਿ ਜਾਂਦਾ ਹੈ। ਠਹਿਰਾਉ।
ਮੁਕਤੇ = ਖੁਲ੍ਹੀ। ਬੀਥੀ = {वीथी} ਗਲੀ ॥੧॥ ਰਹਾਉ ॥ਜਮ-ਦੂਤਾਂ (ਆਤਮਕ ਮੌਤ) ਵਾਲਾ ਰਸਤਾ ਉਸ ਮਨੁੱਖ ਤੋਂ ਦੂਰ ਪਰੇ ਰਹਿ ਜਾਂਦਾ ਹੈ ਉਸ ਨੂੰ ਤੇਰੇ ਨਾਮ ਦੀ ਬਰਕਤਿ ਨਾਲ ਜੀਵਨ-ਸਫ਼ਰ ਵਿਚ ਖੁਲ੍ਹਾ ਰਸਤਾ ਲੱਭ ਪੈਂਦਾ ਹੈ ॥੧॥ ਰਹਾਉ ॥
 
जह लालच जागाती घाट ॥
Jah lālacẖ jāgāṯī gẖāt.
That place, where the greedy toll-collector dwells -
ਪੱਤਣ, ਜਿਥੇ ਲਾਲਚੀ ਮਸੂਲੀਆਂ, ਪ੍ਰਾਣੀਆਂ ਪਾਸੋਂ ਚੁੰਗੀ ਵਸੂਲ ਕਰਦਾ ਹੈ,
ਜਹ = ਜਿਥੇ। ਜਾਗਾਤੀ = ਮਸੂਲੀਆ। ਘਾਟ = ਪੱਤਣ।(ਹੇ ਭਾਈ!) ਜਿਥੇ ਲਾਲਚੀ ਮਸੂਲੀਆਂ ਦਾ ਪੱਤਣ ਹੈ (ਜਿਥੇ ਜਮ-ਮਸੂਲੀਏ ਕੀਤੇ ਮੰਦ-ਕਰਮਾਂ ਬਾਰੇ ਤਾੜਨਾ ਕਰਦੇ ਹਨ),
 
दूरि रही उह जन ते बाट ॥२॥
Ḏūr rahī uh jan ṯe bāt. ||2||
that path remains far removed from the Lord's humble servant. ||2||
ਉਹ ਰਾਹ ਸੁਆਮੀ ਦੇ ਗੋਲੇ ਪਾਸੋਂ ਦੁਰੇਡੇ ਰਹਿ ਜਾਂਦਾ ਹੈ।
ਬਾਟ = ਵਾਟ, ਰਸਤਾ ॥੨॥ਉਹ ਰਸਤਾ ਸੰਤ ਜਨਾਂ ਤੋਂ ਦੂਰ ਪਰੇ ਰਹਿ ਜਾਂਦਾ ਹੈ ॥੨॥
 
जह आवटे बहुत घन साथ ॥
Jah āvte bahuṯ gẖan sāth.
There, where so very many caravans of men are caught,
ਜਿਥੇ ਬੰਦਿਆਂ ਦੇ ਖਰੇ ਹੀ ਜ਼ਿਆਦਾ ਕਾਫਲਿਆਂ ਨੂੰ ਤਸੀਹੇ ਦਿਤੇ ਜਾਂਦੇ ਹਨ,
ਆਵਟੇ = {आवत्र्त् } ਦੁਖੀ ਹੁੰਦੇ ਹਨ। ਘਨ = ਬਹੁਤ। ਸਾਥ = ਕਾਫ਼ਲੇ।(ਹੇ ਭਾਈ!) ਜਿਸ ਜੀਵਨ-ਸਫ਼ਰ ਵਿਚ (ਮਾਇਆ-ਵੇੜ੍ਹੇ ਜੀਵਾਂ ਦੇ) ਅਨੇਕਾਂ ਹੀ ਕਾਫ਼ਲੇ (ਕੀਤੇ ਮੰਦ ਕਰਮਾਂ ਦੇ ਕਾਰਨ) ਦੁਖੀ ਹੁੰਦੇ ਰਹਿੰਦੇ ਹਨ,
 
पारब्रहम के संगी साध ॥३॥
Pārbarahm ke sangī sāḏẖ. ||3||
the Holy Saints remain with the Supreme Lord. ||3||
ਉਥੇ ਸੰਤ ਪਰਮ ਪ੍ਰਭੂ ਦੀ ਸੰਗਤ ਅੰਦਰ ਵਿਚਰਦੇ ਹਨ।
ਸੰਗੀ = ਸਾਥੀ ॥੩॥ਗੁਰਮੁਖਿ ਮਨੁੱਖ (ਉਸ ਸਫ਼ਰ ਵਿਚ) ਪਰਮਾਤਮਾ ਦੇ ਸਤਸੰਗੀ ਬਣੇ ਰਹਿੰਦੇ ਹਨ (ਇਸ ਕਰਕੇ ਗੁਰਮੁਖਾਂ ਨੂੰ ਕੋਈ ਦੁੱਖ ਨਹੀਂ ਪੋਂਹਦਾ) ॥੩॥
 
चित्र गुपतु सभ लिखते लेखा ॥
Cẖiṯar gupaṯ sabẖ likẖ▫ṯe lekẖā.
Chitra and Gupat, the recording angels of the conscious and the unconscious, write the accounts of all mortal beings,
ਲਿਖਣ ਵਾਲੇ ਫ਼ਰਿਸ਼ਤੇ ਸਾਰਿਆਂ ਜੀਵਾਂ ਦੇ ਹਿਸਾਬ ਕਿਤਾਬ ਲਿਖਦੇ ਹਨ,
ਚਿਤ੍ਰ ਗੁਪਤੁ = ਜੀਵਾਂ ਦੇ ਕਰਮਾਂ ਦੇ ਗੁਪਤ ਚਿਤ੍ਰ ਲਿਖਣ ਵਾਲੇ।(ਹੇ ਭਾਈ! ਮਾਇਆ-ਵੇੜ੍ਹੇ ਜੀਵਾਂ ਦੇ ਕੀਤੇ ਕਰਮਾਂ ਦਾ ਲੇਖਾ ਲਿਖਣ ਵਾਲੇ) ਚਿਤ੍ਰ ਗੁਪਤ ਸਭ ਜੀਵਾਂ ਦੇ ਕੀਤੇ ਕਰਮਾਂ ਦਾ ਹਿਸਾਬ ਲਿਖਦੇ ਰਹਿੰਦੇ ਹਨ,
 
भगत जना कउ द्रिसटि न पेखा ॥४॥
Bẖagaṯ janā ka▫o ḏarisat na pekẖā. ||4||
but they cannot even see the Lord's humble devotees. ||4||
ਪਰ ਨੇਕ ਪੁਰਸ਼ ਨੂੰ ਅੱਖ ਨਾਲ ਨਹੀਂ ਵੇਖਦੇ।
ਕਉ = ਨੂੰ। ਦ੍ਰਿਸਟਿ ਨ ਪੇਖਾ = ਨਿਗਾਹ ਮਾਰ ਕੇ ਭੀ ਨਹੀਂ ਵੇਖ ਸਕਦੇ ॥੪॥ਪਰ ਪਰਮਾਤਮਾ ਦੀ ਭਗਤੀ ਕਰਨ ਵਾਲਿਆਂ ਬੰਦਿਆਂ ਵਲ ਉਹ ਅੱਖ ਪੁੱਟ ਕੇ ਭੀ ਨਹੀਂ ਤੱਕ ਸਕਦੇ ॥੪॥
 
कहु नानक जिसु सतिगुरु पूरा ॥
Kaho Nānak jis saṯgur pūrā.
Says Nanak, one whose True Guru is Perfect -
ਗੁਰੂ ਜੀ ਆਖਦੇ ਹਨ, ਜਿਸ ਦਾ ਸਤਿਗੁਰੂ ਪੁਰਨ ਹੈ,
xxxਹੇ ਨਾਨਕ! ਆਖ-ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ,
 
वाजे ता कै अनहद तूरा ॥५॥४०॥९१॥
vāje ṯā kai anhaḏ ṯūrā. ||5||40||91||
the unblown bugles of ecstasy vibrate for him. ||5||40||91||
ਉਸ ਲਈ ਖੁਸ਼ੀ ਦੇ ਬਿਗਲ ਬਿਨਾ ਵਜਾਏ ਵੱਜਦੇ ਹਨ।
ਤਾ ਕੈ = ਉਸ ਦੇ ਹਿਰਦੇ ਵਿਚ। ਅਨਹਦ = ਇਕ-ਰਸ। ਤੂਰਾ = ਵਾਜੇ ॥੫॥੪੦॥੯੧॥ਉਸ ਦੇ ਹਿਰਦੇ ਵਿਚ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਇਕ-ਰਸ ਵਾਜੇ ਵੱਜਦੇ ਰਹਿੰਦੇ ਹਨ (ਇਸ ਵਾਸਤੇ) ਉਸ ਨੂੰ ਵਿਕਾਰਾਂ ਦੀ ਪ੍ਰੇਰਨਾ ਸੁਣੀ ਹੀ ਨਹੀਂ ਜਾਂਦੀ) ॥੫॥੪੦॥੯੧॥
 
आसा महला ५ दुपदा १ ॥
Āsā mėhlā 5 ḏupḏā 1.
Aasaa, Fifth Mehl, Du-Pada 1:
ਆਸਾ ਪੰਜਵੀਂ ਪਾਤਸ਼ਾਹੀ। ਦੁਪਦਾ।
xxxXXX
 
साधू संगि सिखाइओ नामु ॥
Sāḏẖū sang sikẖā▫i▫o nām.
In the Saadh Sangat, the Company of the Holy, the Naam is learned;
ਸਤਿ ਸੰਗਤ ਨਾਮ ਦਾ ਸਿਮਰਨ ਦਰਸਾਉਂਦੀ ਹੈ,
ਸਾਧੂ = ਗੁਰੂ। ਸੰਗਿ = ਸੰਗਤਿ ਵਿਚ।(ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ) ਗੁਰੂ ਆਪਣੀ ਸੰਗਤਿ ਵਿਚ ਰੱਖ ਕੇ ਪਰਮਾਤਮਾ ਦਾ ਨਾਮ ਸਿਮਰਨਾ ਸਿਖਾਂਦਾ ਹੈ,
 
सरब मनोरथ पूरन काम ॥
Sarab manorath pūran kām.
all desires and tasks are fulfilled.
ਜਿਸ ਦੁਆਰਾ ਸਾਰੀਆਂ ਖਾਹਿਸ਼ਾਂ ਅਤੇ ਕਾਰਜ ਸੰਪੂਰਣ ਹੋ ਜਾਂਦੇ ਹਨ।
ਸਰਬ = ਸਾਰੇ। ਕਾਮ = ਕੰਮ। ਪੂਰਨ = ਪੂਰੇ ਹੋ ਜਾਂਦੇ ਹਨ।ਉਹਨਾਂ ਦੇ ਸਾਰੇ ਮਨੋਰਥ, ਸਾਰੇ ਕੰਮ ਸਫਲ ਹੋ ਜਾਂਦੇ ਹਨ।
 
बुझि गई त्रिसना हरि जसहि अघाने ॥
Bujẖ ga▫ī ṯarisnā har jasėh agẖāne.
My thirst has been quenched, and I am satiated with the Lord's Praise.
ਰੱਬ ਦੀ ਕੀਰਤੀ ਨਾਲ ਰੱਜ ਜਾਣ ਦੁਆਰਾ ਮੇਰੀ ਤ੍ਰੇਹ ਬੁਝ ਗਈ ਹੈ।
ਜਸਹਿ = ਜਸ ਵਿਚ, ਸਿਫ਼ਤਿ-ਸਾਲਾਹ ਵਿਚ। ਅਘਾਨੇ = ਰੱਜੇ ਰਹਿੰਦੇ ਹਨ।(ਉਹਨਾਂ ਦੇ ਅੰਦਰੋਂ) ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ, ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਟਿਕ ਕੇ (ਮਾਇਆ ਵਲੋਂ) ਰੱਜੇ ਰਹਿੰਦੇ ਹਨ।
 
जपि जपि जीवा सारिगपाने ॥१॥
Jap jap jīvā sārigpāne. ||1||
I live by chanting and meditating upon the Lord, the Sustainer of the earth. ||1||
ਧਰਤੀ ਨੂੰ ਹੱਥ ਵਿੱਚ ਧਾਰਨ ਵਾਲੇ ਹਰੀ ਨੂੰ ਮੈਂ ਲਗਾਤਾਰ ਆਰਾਧ ਕੇ ਜੀਉਂਦਾ ਹਾਂ।
ਜੀਵਾ = ਮੈਂ ਜੀਊਂਦਾ ਹਾਂ, ਜੀਵਾਂ। ਸਾਰਿਗਪਾਨੇ = {ਸਾਰਿਗ = ਧਨੁਖ। ਪਾਨਿ = ਹੱਥ। ਜਿਸ ਦੇ ਹੱਥ ਵਿਚ ਧਨੁਖ ਹੈ, ਜੋ ਸਭ ਦਾ ਨਾਸ ਕਰਨ ਵਾਲਾ ਭੀ ਹੈ} ਪਰਮਾਤਮਾ ॥੧॥(ਹੇ ਭਾਈ!) ਮੈਂ ਭੀ ਜਿਉਂ ਜਿਉਂ ਪਰਮਾਤਮਾ ਦਾ ਨਾਮ ਜਪਦਾ ਹਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ ॥੧॥
 
करन करावन सरनि परिआ ॥
Karan karāvan saran pari▫ā.
I have entered the Sanctuary of the Creator, the Cause of all causes.
ਖੁਦ ਕਰਨ ਅਤੇ ਹੋਰਨਾਂ ਤੋਂ ਕਰਾਉਣ ਵਾਲੇ ਦੀ ਮੈਂ ਸ਼ਰਣਾਗਤ ਸੰਭਾਲੀ ਹੈ।
xxx(ਹੇ ਭਾਈ! ਜੇਹੜਾ ਭੀ ਮਨੁੱਖ) ਗੁਰੂ ਦੀ ਕਿਰਪਾ ਨਾਲ ਉਸ ਪਰਮਾਤਮਾ ਦੀ ਸਰਨ ਪੈ ਜਾਂਦਾ ਹੈ ਜੋ ਸਭ ਕੁਝ ਕਰਨ ਤੇ ਸਭ ਕੁਝ ਕਰਾਣ ਦੀ ਤਾਕਤ ਵਾਲਾ ਹੈ,
 
गुर परसादि सहज घरु पाइआ मिटिआ अंधेरा चंदु चड़िआ ॥१॥ रहाउ ॥
Gur parsāḏ sahj gẖar pā▫i▫ā miti▫ā anḏẖerā cẖanḏ cẖaṛi▫ā. ||1|| rahā▫o.
By Guru's Grace, I have entered the home of celestial bliss. Darkness is dispelled, and the moon of wisdom has risen. ||1||Pause||
ਗੁਰਾਂ ਦੀ ਮਿਹਰ ਦੁਆਰਾ ਮੈਨੂੰ ਪਰਸੰਨਤਾ ਦਾ ਗ੍ਰਹਿ ਪਰਾਪਤ ਹੋ ਗਿਆ ਹੈ। ਅੰਨ੍ਹੇਰਾ ਦੂਰ ਹੋ ਗਿਆ ਹੈ ਅਤੇ ਦਾਨਾਈ ਦਾ ਚੰਨ ਚੜ੍ਹ ਪਿਆ ਹੈ। ਠਹਿਰਾਉ।
ਪਰਸਾਦਿ = ਪ੍ਰਸਾਦਿ, ਕਿਰਪਾ ਨਾਲ। ਸਹਜ = ਆਤਮਕ ਅਡੋਲਤਾ ॥੧॥ ਰਹਾਉ ॥ਉਹ ਮਨੁੱਖ ਉਹ ਆਤਮਕ ਟਿਕਾਣਾ ਲੱਭ ਲੈਂਦਾ ਹੈ, ਜਿਥੇ ਉਸ ਨੂੰ ਆਤਮਕ ਅਡੋਲਤਾ ਮਿਲੀ ਰਹਿੰਦੀ ਹੈ। (ਉਸ ਦੇ ਅੰਦਰੋਂ ਮਾਇਆ ਦੇ ਮੋਹ ਦਾ) ਹਨੇਰਾ ਦੂਰ ਹੋ ਜਾਂਦਾ ਹੈ (ਉਸ ਦੇ ਅੰਦਰ ਮਾਨੋ) ਚੰਦ ਚੜ੍ਹ ਪੈਂਦਾ ਹੈ (ਆਤਮਕ ਜੀਵਨ ਦੀ ਰੋਸ਼ਨੀ ਹੋ ਜਾਂਦੀ ਹੈ) ॥੧॥ ਰਹਾਉ ॥