Sri Guru Granth Sahib Ji

Ang: / 1430

Your last visited Ang:

लाल जवेहर भरे भंडार ॥
Lāl javehar bẖare bẖandār.
My treasure-house is overflowing with rubies and jewels;
ਹੀਰਿਆਂ ਤੇ ਜਵਾਹਿਰਾਤਾਂ ਨਾਲ ਮੇਰੇ ਖ਼ਜ਼ਾਨੇ ਪਰੀਪੂਰਨ ਹਨ।
ਲਾਲ = ਹੀਰੇ। ਭੰਡਾਰ = ਖ਼ਜ਼ਾਨੇ।(ਉੱਚੇ ਆਤਮਕ ਜੀਵਨ ਵਾਲੇ ਗੁਣ, ਮਾਨੋ) ਹੀਰੇ ਜਵਾਹਰ ਹਨ, ਮਨੁੱਖ ਦੇ ਅੰਦਰ ਇਹਨਾਂ ਦੇ ਖ਼ਜ਼ਾਨੇ ਭਰ ਜਾਂਦੇ ਹਨ।
 
तोटि न आवै जपि निरंकार ॥
Ŧot na āvai jap nirankār.
I meditate on the Formless Lord, and so they never run short.
ਰੂਪ-ਰਹਿਤ ਵਾਹਿਗੁਰੂ ਨੂੰ ਚੇਤੇ ਕਰਨ ਦੁਆਰਾ ਉਹ ਮੁਕਦੇ ਨਹੀਂ।
ਜਪਿ = ਜਪ ਕੇ।ਪਰਮਾਤਮਾ ਦਾ ਨਾਮ ਜਪ ਕੇ ਕਦੇ ਇਹਨਾਂ ਦੀ ਥੁੜ ਨਹੀਂ ਹੁੰਦੀ।
 
अम्रित सबदु पीवै जनु कोइ ॥
Amriṯ sabaḏ pīvai jan ko▫e.
How rare is that humble being, who drinks in the Ambrosial Nectar of the Word of the Shabad.
ਕੋਈ ਵਿਰਲਾ ਪੁਰਸ਼ ਹੀ ਨਾਮ ਸੁਧਾਰਸ ਨੂੰ ਪਾਨ ਕਰਦਾ ਹੈ।
ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਜਲ। ਜਨੁ = ਕੋਇ, ਜੇਹੜਾ ਭੀ ਮਨੁੱਖ।ਗੁਰੂ ਦਾ ਸ਼ਬਦ ਆਤਮਕ ਜੀਵਨ ਦੇਣ ਵਾਲਾ ਜਲ ਹੈ, ਜੇਹੜਾ ਭੀ ਮਨੁੱਖ ਇਹ ਨਾਮ-ਜਲ ਪੀਂਦਾ ਹੈ,
 
नानक ता की परम गति होइ ॥२॥४१॥९२॥
Nānak ṯā kī param gaṯ ho▫e. ||2||41||92||
O Nanak, he attains the state of highest dignity. ||2||41||92||
ਨਾਨਕ ਉਹ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ।
ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ ॥੨॥੪੧॥੯੨॥ਹੇ ਨਾਨਕ! ਉਸ ਦੀ ਸਭ ਤੋਂ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ ॥੨॥੪੧॥੯੨॥
 
आसा घरु ७ महला ५ ॥
Āsā gẖar 7 mėhlā 5.
Aasaa, Seventh House, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
हरि का नामु रिदै नित धिआई ॥
Har kā nām riḏai niṯ ḏẖi▫ā▫ī.
Meditate continually on the Name of the Lord within your heart.
ਰੱਬ ਦੇ ਨਾਮ ਨੂੰ ਮੈਂ ਸਦਾ ਹੀ ਆਪਣੇ ਚਿੱਤ ਵਿੱਚ ਸਿਮਰਦਾ ਹਾਂ।
ਰਿਦੈ = ਹਿਰਦੇ ਵਿਚ। ਧਿਆਈ = ਧਿਆਈਂ, ਮੈਂ ਧਿਆਵਾਂ।(ਹੇ ਭਾਈ! ਅੰਗ-ਸੰਗ ਵੱਸਦੇ ਗੁਰੂ ਦੀ ਹੀ ਕਿਰਪਾ ਨਾਲ) ਮੈਂ ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿਚ ਧਿਆਉਂਦਾ ਹਾਂ।
 
संगी साथी सगल तरांई ॥१॥
Sangī sāthī sagal ṯarāʼn▫ī. ||1||
Thus you shall save all your companions and associates. ||1||
ਐਕੁਰ ਮੈਂ ਆਪਣੇ ਸਾਰੇ ਮੇਲੀਆਂ ਅਤੇ ਹਮਜੋਲੀਆਂ ਨੂੰ ਬਚਾ (ਤਾਰ) ਲੈਂਦਾ ਹਾਂ।
ਸਗਲ = ਸਾਰੇ। ਤਰਾਂਈ = ਮੈਂ ਪਾਰ ਲੰਘਾ ਲਵਾਂ ॥੧॥(ਇਸ ਤਰ੍ਹਾਂ ਮੈਂ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਜੋਗਾ ਹੋ ਰਿਹਾ ਹਾਂ) ਆਪਣੇ ਸੰਗੀਆਂ ਸਾਥੀਆਂ (ਗਿਆਨ-ਇੰਦ੍ਰਿਆਂ) ਨੂੰ ਪਾਰ ਲੰਘਾਣ ਜੋਗਾ ਬਣ ਰਿਹਾ ਹਾਂ ॥੧॥
 
गुरु मेरै संगि सदा है नाले ॥
Gur merai sang saḏā hai nāle.
My Guru is always with me, near at hand.
ਗੁਰੂ ਹਮੇਸ਼ਾਂ ਹੀ ਮੇਰੇ ਸਾਥ ਅਤੇ ਨੇੜੇ ਹੈ।
ਸੰਗਿ = ਨਾਲ।(ਹੇ ਭਾਈ! ਮੇਰਾ) ਗੁਰੂ ਸਦਾ ਮੇਰੇ ਨਾਲ ਵੱਸਦਾ ਹੈ ਮੇਰੇ ਅੰਗ-ਸੰਗ ਰਹਿੰਦਾ ਹੈ।
 
सिमरि सिमरि तिसु सदा सम्हाले ॥१॥ रहाउ ॥
Simar simar ṯis saḏā samĥāle. ||1|| rahā▫o.
Meditating, meditating in remembrance on Him, I cherish Him forever. ||1||Pause||
ਮੈਂ ਉਸ ਨੂੰ ਲਗਾਤਾਰ ਯਾਦ ਕਰਦਾ ਅਤੇ ਨਿਤ ਸਿਮਰਦਾ ਹਾਂ। ਠਹਿਰਾਉ।
ਤਿਸੁ = ਉਸ (ਪਰਮਾਤਮਾ) ਨੂੰ। ਸਮ੍ਹ੍ਹਾਲੇ = ਸਮ੍ਹ੍ਹਾਲੀਂ, ਮੈਂ ਹਿਰਦੇ ਵਿਚ ਟਿਕਾ ਰੱਖਾਂ ॥੧॥ ਰਹਾਉ ॥(ਗੁਰੂ ਦੀ ਹੀ ਕਿਰਪਾ ਨਾਲ) ਮੈਂ ਉਸ (ਪਰਮਾਤਮਾ) ਨੂੰ ਸਦਾ ਸਿਮਰ ਕੇ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹਾਂ ॥੧॥ ਰਹਾਉ ॥
 
तेरा कीआ मीठा लागै ॥
Ŧerā kī▫ā mīṯẖā lāgai.
Your actions seem so sweet to me.
ਤੇਰੇ ਕਰਤਬ ਮੈਨੂੰ ਮਿੱਠੜੇ ਲੱਗਦੇ ਹਨ।
xxx(ਹੇ ਪ੍ਰਭੂ! ਇਹ ਤੇਰੇ ਮਿਲਾਏ ਹੋਏ ਗੁਰੂ ਦੀ ਮੇਹਰ ਹੈ ਕਿ) ਮੈਨੂੰ ਤੇਰਾ ਕੀਤਾ ਹੋਇਆ ਹਰੇਕ ਕੰਮ ਚੰਗਾ ਲੱਗ ਰਿਹਾ ਹੈ,
 
हरि नामु पदारथु नानकु मांगै ॥२॥४२॥९३॥
Har nām paḏārath Nānak māʼngai. ||2||42||93||
Nanak begs for the treasure of the Naam, the Name of the Lord. ||2||42||93||
ਨਾਨਕ ਵਾਹਿਗੁਰੂ ਦੇ ਨਾਮ ਦੀ ਦੌਲਤ ਦੀ ਯਾਚਨਾ ਕਰਦਾ ਹੈ।
ਨਾਨਕੁ ਮਾਂਗੈ = ਨਾਨਕ ਮੰਗਦਾ ਹੈ ॥੨॥੪੨॥੯੩॥ਤੇ (ਤੇਰਾ ਦਾਸ) ਨਾਨਕ ਤੇਰੇ ਪਾਸੋਂ ਸਭ ਤੋਂ ਕੀਮਤੀ ਵਸਤ ਤੇਰਾ ਨਾਮ ਮੰਗ ਰਿਹਾ ਹੈ ॥੨॥੪੨॥੯੩॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
साधू संगति तरिआ संसारु ॥
Sāḏẖū sangaṯ ṯari▫ā sansār.
The world is saved by the Saadh Sangat, the Company of the Holy.
ਸਤਿ ਸੰਗਤ ਦੁਆਰਾ ਜਹਾਨ ਪਾਰ ਉਤਰ ਜਾਂਦਾ ਹੈ।
ਸਾਧੂ = ਗੁਰੂ।ਹੇ ਭਾਈ! (ਜੇਹੜਾ ਭੀ ਮਨੁੱਖ ਨਿਮ੍ਰਤਾ ਧਾਰ ਕੇ ਗੁਰੂ ਦੀ ਸੰਗਤਿ ਕਰਦਾ ਹੈ) ਗੁਰੂ ਦੀ ਸੰਗਤਿ ਦੀ ਬਰਕਤਿ ਨਾਲ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ,
 
हरि का नामु मनहि आधारु ॥१॥
Har kā nām manėh āḏẖār. ||1||
The Name of the Lord is the Support of the mind. ||1||
ਵਾਹਿਗੁਰੂ ਦਾ ਨਾਮ ਮਨ ਦਾ ਆਸਰਾ ਹੈ।
ਮਨਹਿ = ਮਨ ਦਾ। ਆਧਾਰੁ = ਆਸਰਾ ॥੧॥(ਕਿਉਂਕਿ) ਪਰਮਾਤਮਾ ਦਾ ਨਾਮ ਉਸ ਦੇ ਮਨ ਦਾ ਆਸਰਾ ਬਣਿਆ ਰਹਿੰਦਾ ਹੈ ॥੧॥
 
चरन कमल गुरदेव पिआरे ॥
Cẖaran kamal gurḏev pi▫āre.
The Saints worship and adore the Lotus Feet of the Divine Guru;
ਸਾਧੂ ਜਿਨ੍ਹਾਂ ਦੀ ਵਾਹਿਗੁਰੂ ਨਾਲ ਉਲਫਤ ਅਤੇ ਮੁਹੱਬਤ ਹੈ,
ਚਰਨ ਕਮਲ = ਕੌਲ-ਫੁੱਲਾਂ ਵਰਗੇ ਸੋਹਣੇ ਕੋਮਲ ਚਰਨ।(ਹੇ ਭਾਈ!) ਪਿਆਰੇ ਗੁਰਦੇਵ ਦੇ ਸੋਹਣੇ ਕੋਮਲ ਚਰਨ-
 
पूजहि संत हरि प्रीति पिआरे ॥१॥ रहाउ ॥
Pūjėh sanṯ har parīṯ pi▫āre. ||1|| rahā▫o.
they love the Beloved Lord. ||1||Pause||
ਪ੍ਰੀਤਮ ਅਤੇ ਉਜਲੇ ਗੁਰਾਂ ਦੇ ਕੰਵਲ ਪੈਰਾਂ ਦੀ ਉਪਾਸ਼ਨਾ ਕਰਦੇ ਹਨ। ਠਹਿਰਾਉ।
ਪੂਜਹਿ = ਪੂਜਦੇ ਹਨ। ਪਿਆਰੇ = ਪਿਆਰਿ, ਪਿਆਰ ਨਾਲ ॥੧॥ ਰਹਾਉ ॥ਹਰੀ ਦੇ ਸੰਤ ਜਨ ਪ੍ਰੀਤਿ ਨਾਲ, ਪਿਆਰ ਨਾਲ ਪੂਜਦੇ ਰਹਿੰਦੇ ਹਨ ॥੧॥ ਰਹਾਉ ॥
 
जा कै मसतकि लिखिआ भागु ॥
Jā kai masṯak likẖi▫ā bẖāg.
She who has such good destiny written upon her forehead,
ਜਿਸ ਦੇ ਮੱਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ,
ਮਸਤਕਿ = ਮੱਥੇ ਉਤੇ।ਜਿਸ ਮਨੁੱਖ ਦੇ ਮੱਥੇ ਤੇ (ਪੂਰਬਲੇ ਜਨਮਾਂ ਦੇ ਕਰਮਾਂ ਦਾ) ਲਿਖਿਆ ਲੇਖ ਜਾਗ ਪੈਂਦਾ ਹੈ,
 
कहु नानक ता का थिरु सोहागु ॥२॥४३॥९४॥
Kaho Nānak ṯā kā thir sohāg. ||2||43||94||
says Nanak, is blessed with the eternal happy marriage with the Lord. ||2||43||94||
ਗੁਰੂ ਜੀ ਆਖਦੇ ਹਨ, ਉਸ ਦਾ ਵਿਆਹੁਤਾ ਜੀਵਨ ਅਟੱਲ ਹੋ ਜਾਂਦਾ ਹੈ।
ਸੋਹਾਗੁ = ਚੰਗਾ ਭਾਗ। ਥਿਰੁ = ਸਦਾ ਕਾਇਮ ਰਹਿਣ ਵਾਲਾ ॥੨॥੪੩॥੯੪॥ਹੇ ਨਾਨਕ! ਉਸ ਨੂੰ ਮਿਲੀ ਇਹ ਸੁਭਾਗਤਾ (ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਸਦਾ ਲਈ ਕਾਇਮ ਰਹਿੰਦੀ ਹੈ ॥੨॥੪੩॥੯੪॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
मीठी आगिआ पिर की लागी ॥
Mīṯẖī āgi▫ā pir kī lāgī.
The Order of my Husband Lord seems so sweet to me.
ਪ੍ਰੀਤਮ ਦਾ ਹੁਕਮ ਮੈਨੂੰ ਮਿੱਠਾ ਲੱਗਦਾ ਹੈ।
ਪਿਰ ਕੀ = ਪ੍ਰਭੂ-ਪਤੀ ਦੀ। ਆਗਿਆ = ਰਜ਼ਾ।(ਹੇ ਸਖੀ! ਗੁਰੂ ਦੀ ਕਿਰਪਾ ਨਾਲ ਜਦੋਂ ਤੋਂ) ਮੈਨੂੰ ਪ੍ਰਭੂ-ਪਤੀ ਦੀ ਰਜ਼ਾ ਮਿੱਠੀ ਲੱਗ ਰਹੀ ਹੈ,
 
सउकनि घर की कंति तिआगी ॥
Sa▫ukan gẖar kī kanṯ ṯi▫āgī.
My Husband Lord has driven out the one who was my rival.
ਮੇਰੇ ਪਤੀ ਨੇ ਮੇਰੀ ਸੌਂਕਣ ਨੂੰ ਘਰੋਂ ਕੱਢ ਦਿੱਤਾ ਹੈ।
ਸਉਕਨਿ ਘਰ ਕੀ = ਮੇਰੇ ਹਿਰਦੇ-ਘਰ ਵਿਚ ਵੱਸਦੀ ਸੌਂਕਣ। ਸਉਕਨਿ = ਪਤੀ-ਮਿਲਾਪ ਵਿਚ ਰੋਕ ਪਾਣ ਵਾਲੀ ਮਾਇਆ। ਕੰਤਿ = ਕੰਤ ਨੇ। ਤਿਆਗੀ = ਖ਼ਲਾਸੀ ਕਰਾ ਦਿੱਤੀ ਹੈ।(ਤਦੋਂ ਤੋਂ) ਪ੍ਰਭੂ-ਪਤੀ ਨੇ ਮੇਰਾ ਹਿਰਦਾ-ਘਰ ਮੱਲ ਕੇ ਬੈਠੀ ਮੇਰੀ ਸੌਂਕਣ (ਮਾਇਆ) ਤੋਂ ਖ਼ਲਾਸੀ ਕਰਾ ਦਿੱਤੀ ਹੈ।
 
प्रिअ सोहागनि सीगारि करी ॥
Pari▫a sohāgan sīgār karī.
My Beloved Husband has decorated me, His happy soul-bride.
ਮੇਰੇ ਕੰਤ ਨੇ, ਮੈਂ, ਆਪਣੀ ਸੁਖੀ ਪਤਨੀ ਨੂੰ ਸਸ਼ੋਭਤ ਕਰ ਦਿੱਤਾ ਹੈ।
ਸੀਗਾਰਿ ਕਰੀ = ਮੈਨੂੰ ਸੋਹਣੀ ਬਣਾ ਦਿੱਤਾ ਹੈ।ਪਿਆਰੇ ਨੇ ਸੁਹਾਗਣ ਬਣਾ ਕੇ ਮੈਨੂੰ (ਮੇਰੇ ਆਤਮਕ ਜੀਵਨ ਨੂੰ) ਸੁੰਦਰ ਬਣਾ ਦਿੱਤਾ ਹੈ,
 
मन मेरे की तपति हरी ॥१॥
Man mere kī ṯapaṯ harī. ||1||
He has quieted the burning thirst of my mind. ||1||
ਉਸ ਨੇ ਮੇਰੇ ਚਿੱਤ ਦੀ ਜਲਨ ਨੂੰ ਸ਼ਾਂਤ ਕਰ ਦਿੱਤਾ ਹੈ।
ਤਪਤਿ = ਤਪਸ਼। ਹਰੀ = ਦੂਰ ਕਰ ਦਿੱਤੀ ਹੈ ॥੧॥ਤੇ ਮੇਰੇ ਮਨ ਦੀ (ਤ੍ਰਿਸ਼ਨਾ ਦੀ) ਤਪਸ਼ ਦੂਰ ਕਰ ਦਿੱਤੀ ਹੈ ॥੧॥
 
भलो भइओ प्रिअ कहिआ मानिआ ॥
Bẖalo bẖa▫i▫o pari▫a kahi▫ā māni▫ā.
It is good that I submitted to the Will of my Beloved Lord.
ਚੰਗਾ ਹੋਇਆ ਕਿ ਮੈਂ ਆਪਣੇ ਪਤੀ ਦਾ ਆਖਿਆ ਮੰਨ ਲਿਆ।
ਭਲੋ ਭਇਓ = ਚੰਗਾ ਹੋਇਆ, ਮੇਰੇ ਭਾਗ ਜਾਗ ਪਏ। ਪ੍ਰਿਅ ਕਹਿਆ = ਪਿਆਰੇ ਦਾ ਹੁਕਮ।(ਹੇ ਸਖੀ!) ਮੇਰੇ ਭਾਗ ਜਾਗ ਪਏ ਹਨ (ਕਿ ਗੁਰੂ ਦੀ ਕਿਰਪਾ ਨਾਲ) ਮੈਂ ਪਿਆਰੇ (ਪ੍ਰਭੂ-ਪਤੀ) ਦੀ ਰਜ਼ਾ (ਮਿੱਠੀ ਕਰ ਕੇ) ਮੰਨਣੀ ਸ਼ੁਰੂ ਕਰ ਦਿੱਤੀ ਹੈ,
 
सूखु सहजु इसु घर का जानिआ ॥ रहाउ ॥
Sūkẖ sahj is gẖar kā jāni▫ā. Rahā▫o.
I have realized celestial peace and poise within this home of mine. ||Pause||
ਮੈਂ ਇਸ ਆਪਣੇ ਗ੍ਰਹਿ ਦੇ ਆਰਾਮ ਅਤੇ ਸ਼ਾਂਤੀ ਨੂੰ ਅਨੁਭਵ ਕਰ ਲਿਆ ਹੈ। ਠਹਿਰਾਉ।
ਸਹਜੁ = ਆਤਮਕ ਅਡੋਲਤਾ। ਇਸੁ ਘਰ ਕਾ = ਇਸ ਹਿਰਦੇ-ਘਰ ਦਾ ॥ਰਹਾਉ॥ਹੁਣ ਮੇਰੇ ਇਸ ਹਿਰਦੇ-ਘਰ ਵਿਚ ਵੱਸਦੇ ਸੁਖ ਤੇ ਆਤਮਕ ਅਡੋਲਤਾ ਨਾਲ ਮੇਰੀ ਡੂੰਘੀ ਸਾਂਝ ਬਣ ਗਈ ਹੈ ਰਹਾਉ॥
 
हउ बंदी प्रिअ खिजमतदार ॥
Ha▫o banḏī pari▫a kẖijmaṯḏār.
I am the hand-maiden, the attendant of my Beloved Lord.
ਮੈਂ ਆਪਣੇ ਪ੍ਰੀਤਮ ਦੀ ਬਾਂਦੀ ਅਤੇ ਟਹਿਲਣ ਹਾਂ।
ਹਉ = ਮੈਂ। ਬੰਦੀ = ਦਾਸੀ। ਖਿਜਮਤਦਾਰ = ਸੇਵਾ ਕਰਨ ਵਾਲੀ।(ਹੇ ਸਖੀ! ਹੁਣ) ਮੈਂ ਪਿਆਰੇ ਪ੍ਰਭੂ-ਪਤੀ ਦੀ ਦਾਸੀ ਬਣ ਗਈ ਹਾਂ ਸੇਵਾਦਾਰਨੀ ਬਣ ਗਈ ਹਾਂ।
 
ओहु अबिनासी अगम अपार ॥
Oh abẖināsī agam apār.
He is eternal and imperishable, inaccessible and infinite.
ਉਹ ਨਾਸ਼-ਰਹਿਤ ਪਹੁੰਚ ਤੋਂ ਪਰ੍ਹੇ ਅਤੇ ਬਿਅੰਤ ਹੈ।
ਓਹੁ = ਉਹ ਪ੍ਰਭੂ-ਪਤੀ। ਅਗਮ = ਅਪਹੁੰਚ। ਅਪਾਰ = ਬੇਅੰਤ।(ਹੇ ਸਖੀ! ਮੇਰਾ) ਉਹ (ਪਤੀ) ਕਦੇ ਮਰਨ ਵਾਲਾ ਨਹੀਂ, ਅਪਹੁੰਚ ਤੇ ਬੇਅੰਤ ਹੈ।
 
ले पखा प्रिअ झलउ पाए ॥
Le pakẖā pari▫a jẖala▫o pā▫e.
Holding the fan, sitting at His Feet, I wave it over my Beloved.
ਪੱਖੀ ਲੈ ਕੇ ਅਤੇ ਉਸ ਦੇ ਪੈਰਾਂ ਵਿੱਚ ਬੈਠ ਕੇ ਮੈਂ ਇਸ ਨੂੰ ਆਪਣੇ ਪਿਆਰੇ ਪਤੀ ਨੂੰ ਝੱਲਦੀ ਹਾਂ।
ਲੇ = ਲੈ ਕੇ। ਝਲਉ = ਝੱਲਉਂ, ਮੈਂ ਝੱਲਦੀ ਹਾਂ। ਪਾਏ = ਪੈਰਾਂ ਵਿਚ (ਖਲੋ ਕੇ)।(ਹੇ ਸਖੀ! ਗੁਰੂ ਦੀ ਕਿਰਪਾ ਨਾਲ ਜਦੋਂ ਤੋਂ) ਪੱਖਾ (ਹੱਥ ਵਿਚ) ਫੜ ਕੇ ਉਸ ਦੇ ਪੈਰਾਂ ਵਿਚ ਖਲੋ ਕੇ ਮੈਂ ਉਸ ਪਿਆਰੇ ਨੂੰ ਝੱਲਦੀ ਰਹਿੰਦੀ ਹਾਂ,
 
भागि गए पंच दूत लावे ॥२॥
Bẖāg ga▫e pancẖ ḏūṯ lāve. ||2||
The five demons who tortured me have run away. ||2||
ਮੈਨੂੰ ਵੱਢਣ ਵਾਲੇ ਪੰਜ ਭੂਤਨੇ ਭੱਜ ਗਏ ਹਨ।
ਦੂਤ = ਵੈਰੀ। ਲਾਵੈ = ਵਾਢੇ, (ਆਤਮਕ ਜੀਵਨ ਨੂੰ) ਕੱਟਣ ਵਾਲੇ ॥੨॥(ਤਦੋਂ ਤੋਂ ਮੇਰੇ ਆਤਮਕ ਜੀਵਨ ਦੀਆਂ ਜੜ੍ਹਾਂ) ਕੱਟਣ ਵਾਲੇ ਕਾਮਾਦਿਕ ਪੰਜੇ ਵੈਰੀ ਭੱਜ ਗਏ ਹਨ ॥੨॥
 
ना मै कुलु ना सोभावंत ॥
Nā mai kul nā sobẖāvanṯ.
I am not from a noble family, and I am not beautiful.
ਨਾਂ ਮੈਂ ਉਚੇ ਘਰਾਣੇ ਦੀ ਹਾਂ, ਨਾਂ ਹੀ ਮੈਂ ਸੁੰਦਰ ਹਾਂ।
ਕੁਲੁ = ਉੱਚਾ ਖ਼ਾਨਦਾਨ।(ਹੇ ਸਖੀ!) ਨਾਹ ਮੇਰਾ ਕੋਈ ਉੱਚਾ ਖ਼ਾਨਦਾਨ ਹੈ, ਨਾਹ (ਕਿਸੇ ਗੁਣਾਂ ਦੀ ਬਰਕਤਿ ਨਾਲ) ਮੈਂ ਸੋਭਾ ਦੀ ਮਾਲਕ ਹਾਂ,
 
किआ जाना किउ भानी कंत ॥
Ki▫ā jānā ki▫o bẖānī kanṯ.
What do I know? Why am I pleasing to my Beloved?
ਮੈਂ ਕੀ ਜਾਣਦੀ ਹਾਂ ਕਿ ਮੈਂ ਕਿਉਂ ਆਪਣੇ ਭਰਤੇ ਨੂੰ ਚੰਗੀ ਲੱਗਣ ਲੱਗ ਗਈ ਹਾਂ।
ਕਿਆ ਜਾਨਾ = ਮੈਂ ਕੀਹ ਜਾਣਾਂ? ਕਿਉ = ਕਿਸ ਤਰ੍ਹਾਂ? ਭਾਨੀ = ਪਸੰਦ ਆਈ।ਮੈਨੂੰ ਪਤਾ ਨਹੀਂ ਮੈਂ ਕਿਵੇਂ ਪ੍ਰਭੂ-ਪਤੀ ਨੂੰ ਚੰਗੀ ਲੱਗ ਰਹੀ ਹਾਂ।
 
मोहि अनाथ गरीब निमानी ॥
Mohi anāth garīb nimānī.
I am a poor orphan, destitute and dishonored.
ਮੈਂ ਯਤੀਮ, ਕੰਗਾਲਣੀ ਅਤੇ ਬੇਪਤੀ ਹਾਂ।
ਮੋਹਿ = ਮੈਨੂੰ।(ਹੇ ਸਖੀ! ਇਹ ਗੁਰੂ ਪਾਤਿਸ਼ਾਹ ਦੀ ਹੀ ਮੇਹਰ ਹੈ ਕਿ) ਮੈਨੂੰ ਅਨਾਥ ਨੂੰ ਗ਼ਰੀਬਣੀ ਨੂੰ ਨਿਮਾਣੀ ਨੂੰ-
 
कंत पकरि हम कीनी रानी ॥३॥
Kanṯ pakar ham kīnī rānī. ||3||
My Husband took me in, and made me His queen. ||3||
ਮੈਨੂੰ ਪਕੜ ਕੇ ਮੇਰੇ ਖਸਮ ਨੇ ਮੈਨੂੰ ਆਪਣੀ ਮਹਾਰਾਣੀ ਬਣਾ ਲਿਆ।
ਕੰਤ = ਕੰਤ ਨੇ। ਕੀਨੀ = ਬਣਾ ਲਿਆ ॥੩॥ਕੰਤ-ਪ੍ਰਭੂ ਨੇ (ਬਾਹੋਂ) ਫੜ ਕੇ ਆਪਣੀ ਰਾਣੀ ਬਣਾ ਲਿਆ ਹੈ ॥੩॥
 
जब मुखि प्रीतमु साजनु लागा ॥
Jab mukẖ parīṯam sājan lāgā.
When I saw my Beloved's face before me,
ਜਦ ਮੈਂ ਆਪਣਾ ਪਿਆਰਾ ਮਿਤ੍ਰ ਆਪਣੇ ਮੂਹਰੇ ਤੱਕ ਲਿਆ,
ਮੁਖਿ ਲਾਗਾ = ਮੂੰਹ ਤੇ ਲੱਗਾ, ਮੂੰਹ ਲੱਗਾ, ਦਿੱਸਿਆ, ਦਰਸਨ ਹੋਇਆ।(ਹੇ ਸਹੇਲੀਏ! ਜਦੋਂ ਤੋਂ) ਮੈਨੂੰ ਮੇਰਾ ਸੱਜਣ ਪ੍ਰੀਤਮ ਮਿਲਿਆ ਹੈ,
 
सूख सहज मेरा धनु सोहागा ॥
Sūkẖ sahj merā ḏẖan sohāgā.
I became so happy and peaceful; my married life was blessed.
ਮੈਨੂੰ ਖੁਸ਼ੀ ਅਤੇ ਸ਼ਾਂਤੀ ਪਰਾਪਤ ਹੋ ਗਈ ਅਤੇ ਸੁਭਾਗਾ ਹੋ ਗਿਆ ਮੇਰਾ ਵਿਆਹੁਤਾ ਜੀਵਨ।
ਧਨੁ = ਧੰਨ, ਭਾਗਾਂ ਵਾਲਾ।ਮੇਰੇ ਅੰਦਰ ਆਨੰਦ ਬਣ ਰਿਹਾ ਹੈ ਆਤਮਕ ਅਡੋਲਤਾ ਪੈਦਾ ਹੋ ਗਈ ਹੈ, ਮੇਰੇ ਭਾਗ ਜਾਗ ਪਏ ਹਨ।
 
कहु नानक मोरी पूरन आसा ॥
Kaho Nānak morī pūran āsā.
Says Nanak, my desires are fulfilled.
ਗੁਰੂ ਜੀ ਆਖਦੇ ਹਨ, ਮੇਰੀ ਖਾਹਿਸ਼ ਪੂਰੀ ਹੋ ਗਈ ਹੈ।
ਮੋਰੀ = ਮੇਰੀ।ਹੇ ਨਾਨਕ! ਆਖ-(ਹੇ ਸਹੇਲੀਏ! ਪ੍ਰਭੂ-ਪਤੀ ਦੇ ਮਿਲਾਪ ਦੀ) ਮੇਰੀ ਆਸ ਪੂਰੀ ਹੋ ਗਈ ਹੈ,
 
सतिगुर मेली प्रभ गुणतासा ॥४॥१॥९५॥
Saṯgur melī parabẖ guṇṯāsā. ||4||1||95||
The True Guru has united me with God, the treasure of excellence. ||4||1||95||
ਸੱਚੇ ਗੁਰਾਂ ਨੇ ਮੈਨੂੰ ਖੂਬੀਆਂ ਦੇ ਖਜਾਨੇ ਸੁਆਮੀ ਨਾਲ ਮਿਲਾ ਦਿੱਤਾ।
ਸਤਿਗੁਰ = ਸਤਿਗੁਰ ਨੇ। ਗੁਣਤਾਸਾ = ਗੁਣਾਂ ਦਾ ਖ਼ਜ਼ਾਨਾ ॥੪॥੧॥੯੫॥ਸਤਿਗੁਰੂ ਨੇ ਹੀ ਮੈਨੂੰ ਗੁਣਾਂ ਦੇ ਖ਼ਜ਼ਾਨੇ ਉਸ ਪ੍ਰਭੂ ਨਾਲ ਮਿਲਾਇਆ ਹੈ ॥੪॥੧॥੯੫॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
माथै त्रिकुटी द्रिसटि करूरि ॥
Māthai ṯarikutī ḏarisat karūr.
A frown creases her forehead, and her look is evil.
ਉਸ ਦੇ ਮੱਥੇ ਉਤੇ ਤਿਉੜੀ ਹੈ ਅਤੇ ਮੰਦੀ ਹੈ ਉਸ ਦੀ ਵੇਖਣੀ।
ਮਾਥੈ = ਮੱਥੇ ਉਤੇ। ਤ੍ਰਿਕੁਟੀ = ਤ੍ਰਿਊੜੀ। ਕਰੂਰਿ = ਗੁੱਸੇ-ਭਰੀ।(ਹੇ ਭਾਈ! ਉਸ ਮਾਇਆ-ਇਸਤ੍ਰੀ ਦੇ) ਮੱਥੇ ਉਤੇ ਤ੍ਰਿਊੜੀ (ਪਈ ਰਹਿੰਦੀ) ਹੈ ਉਸ ਦੀ ਨਿਗਾਹ ਗੁੱਸੇ ਨਾਲ ਭਰੀ ਰਹਿੰਦੀ ਹੈ,
 
बोलै कउड़ा जिहबा की फूड़ि ॥
Bolai ka▫uṛā jihbā kī fūṛ.
Her speech is bitter, and her tongue is rude.
ਕੁਰੱਖਤ ਹੈ ਉਸ ਦੀ ਬੋਲਬਾਣੀ ਅਤੇ ਅੱਖੜ ਉਸ ਦੀ ਜੀਭ।
ਫੂੜਿ = ਖਰ੍ਹਵੀਉਹ (ਸਦਾ) ਕੌੜਾ ਬੋਲਦੀ ਹੈ, ਜੀਭ ਦੀ ਖਰ੍ਹਵੀ ਹੈ।
 
सदा भूखी पिरु जानै दूरि ॥१॥
Saḏā bẖūkẖī pir jānai ḏūr. ||1||
She is always hungry, and she believes her Husband to be far away. ||1||
ਉਹ ਹਮੇਸ਼ਾਂ ਖੁਧਿਆਵੰਤ ਰਹਿੰਦੀ ਹੈ ਅਤੇ ਆਪਣੇ ਕੰਤ ਨੂੰ ਦੁਰੇਡੇ ਜਾਣਦੀ ਹੈ।
xxx ॥੧॥(ਸਾਰੇ ਜਗਤ ਦੇ ਆਤਮਕ ਜੀਵਨ ਨੂੰ ਹੜੱਪ ਕਰ ਕੇ ਭੀ) ਉਹ ਭੁੱਖੀ ਟਿਕੀ ਰਹਿੰਦੀ ਹੈ (ਜਗਤ ਵਿਚ ਆ ਰਹੇ ਸਭ ਜੀਵਾਂ ਨੂੰ ਹੜੱਪ ਕਰਨ ਲਈ ਤਿਆਰ ਰਹਿੰਦੀ ਹੈ) ਉਹ (ਮਾਇਆ-ਇਸਤ੍ਰੀ) ਪ੍ਰਭੂ-ਪਤੀ ਨੂੰ ਕਿਤੇ ਦੂਰ-ਵੱਸਦਾ ਸਮਝਦੀ ਹੈ (ਪ੍ਰਭੂ-ਪਤੀ ਦੀ ਪਰਵਾਹ ਨਹੀਂ ਕਰਦੀ) ॥੧॥
 
ऐसी इसत्री इक रामि उपाई ॥
Aisī isṯarī ik rām upā▫ī.
Such is Maya, the woman, which the One Lord has created.
ਐਹੋ ਜੇਹੀ ਇਕ ਤ੍ਰੀਮਤ ਵਿਆਪਕ ਵਾਹਿਗੁਰੂ ਨੇ ਪੈਦਾ ਕੀਤੀ ਹੈ।
ਰਾਮਿ = ਰਾਮ ਨੇ, ਪਰਮਾਤਮਾ ਨੇ। ਉਪਾਈ = ਪੈਦਾ ਕੀਤੀ।ਹੇ ਮੇਰੇ ਵੀਰ! ਪਰਮਾਤਮਾ ਨੇ (ਮਾਇਆ) ਇਕ ਅਜੇਹੀ ਇਸਤ੍ਰੀ ਪੈਦਾ ਕੀਤੀ ਹੋਈ ਹੈ,
 
उनि सभु जगु खाइआ हम गुरि राखे मेरे भाई ॥ रहाउ ॥
Un sabẖ jag kẖā▫i▫ā ham gur rākẖe mere bẖā▫ī. Rahā▫o.
She is devouring the whole world, but the Guru has saved me, O my Siblings of Destiny. ||Pause||
ਉਸ ਨੇ ਸਾਰਾ ਜਹਾਨ ਨਿਗਲ ਲਿਆ ਹੈ। ਗੁਰਾਂ ਨੇ ਮੈਨੂੰ ਬਚਾ ਲਿਆ ਹੈ, ਮੇਰੇ ਵੀਰ! ਠਹਿਰਾਉ।
ਉਨਿ = ਉਸ (ਇਸਤ੍ਰੀ) ਨੇ। ਹਮ = ਮੈਨੂੰ। ਗੁਰਿ = ਗੁਰੂ ਨੇ ਰਹਾਉ॥ਕਿ ਉਸ ਨੇ ਸਾਰੇ ਜਗਤ ਨੂੰ ਖਾ ਲਿਆ ਹੈ (ਆਪਣੇ ਕਾਬੂ ਵਿਚ ਕੀਤਾ ਹੋਇਆ ਹੈ), ਮੈਨੂੰ ਤਾਂ ਗੁਰੂ ਨੇ (ਉਸ ਮਾਇਆ-ਇਸਤ੍ਰੀ ਤੋਂ) ਬਚਾ ਰੱਖਿਆ ਹੈ ਰਹਾਉ॥
 
पाइ ठगउली सभु जगु जोहिआ ॥
Pā▫e ṯẖag▫ulī sabẖ jag johi▫ā.
Administering her poisons, she has overcome the whole world.
ਜ਼ਹਿਰੀਲੀ ਦੁਆ ਦੇ ਕੇ ਉਸ ਨੇ ਸਾਰੇ ਸੰਸਾਰ ਨੂੰ ਕਾਬੂ ਕਰ ਲਿਆ ਹੈ।
ਠਗਉਰੀ = ਠਗਮੂਰੀ, ਠਗ-ਬੂਟੀ, ਉਹ ਨਸ਼ੀਲੀ ਬੂਟੀ ਜੋ ਖਵਾ ਕੇ ਠੱਗ ਭੋਲੇ ਰਾਹੀਆਂ ਨੂੰ ਠੱਗ ਲਿਆ ਕਰਦੇ ਹਨ। ਜੋਹਿਆ = ਤੱਕ ਵਿਚ ਰੱਖਿਆ ਹੋਇਆ ਹੈ।(ਹੇ ਭਾਈ! ਮਾਇਆ-ਇਸਤ੍ਰੀ ਨੇ) ਠਗਬੂਟੀ ਖਵਾ ਕੇ ਸਾਰੇ ਜਗਤ ਨੂੰ ਆਪਣੀ ਤੱਕ ਵਿਚ ਰੱਖਿਆ ਹੋਇਆ ਹੈ।
 
ब्रहमा बिसनु महादेउ मोहिआ ॥
Barahmā bisan mahāḏe▫o mohi▫ā.
She has bewitched Brahma, Vishnu and Shiva.
ਉਸ ਨੇ ਉਤਪਤੀ ਦੇ ਦੇਵ, ਪਾਲਣਵਾਲੇ ਦੇਵ ਅਤੇ ਮਾਰਨਹਾਰ ਦੇਵ ਨੂੰ ਫਰੇਫਤਾ ਕਰ ਲਿਆ ਹੈ।
ਮੋਹਿਆ = ਮੋਹ ਵਿਚ ਫਸਾ ਲਿਆ।(ਜੀਵਾਂ ਦੀ ਕੀਹ ਪਾਇਆਂ ਹੈ? ਉਸ ਨੇ ਤਾਂ) ਬ੍ਰਹਮਾ ਨੂੰ ਵਿਸ਼ਨੂੰ ਨੂੰ ਸ਼ਿਵ ਨੂੰ ਆਪਣੇ ਮੋਹ ਵਿਚ ਫਸਾਇਆ ਹੋਇਆ ਹੈ।
 
गुरमुखि नामि लगे से सोहिआ ॥२॥
Gurmukẖ nām lage se sohi▫ā. ||2||
Only those Gurmukhs who are attuned to the Naam are blessed. ||2||
ਜੋ ਗੁਰਾਂ ਦੇ ਰਾਹੀਂ ਨਾਮ ਨਾਲ ਜੁੜੇ ਹਨ, ਉਹ ਸੁੰਦਰ ਦਿੱਸਦੇ ਹਨ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਨਾਮਿ = ਨਾਮ ਵਿਚ। ਸੇ = ਉਹ ਬੰਦੇ। ਸੋਹਿਆ = ਸੋਹਣੇ ਬਣ ਗਏ ॥੨॥ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਵਿਚ ਜੁੜੇ ਰਹਿੰਦੇ ਹਨ ਉਹ (ਉਸ ਤੋਂ ਬਚ ਕੇ) ਸੋਹਣੇ ਆਤਮਕ ਜੀਵਨ ਵਾਲੇ ਬਣੇ ਰਹਿੰਦੇ ਹਨ ॥੨॥
 
वरत नेम करि थाके पुनहचरना ॥
varaṯ nem kar thāke punharcẖanā.
Performing fasts, religious observances and atonements, the mortals have grown weary.
ਇਨਸਾਨ ਉਪਹਾਸ, ਪ੍ਰਤੱਗਿਆ ਅਤੇ ਪ੍ਰਾਸਚਿਤ ਕਰਮ ਨਿਭਾਉਂਦੇ ਹਾਰ ਹੁਟ ਗਏ ਹਨ।
ਕਰਿ = ਕਰ ਕੇ। ਪੁਨਹ ਚਰਨਾ = ਪੁਨਹ ਆਚਰਨ, ਪਛਤਾਵੇ ਵਜੋਂ ਕੀਤੇ ਹੋਏ ਧਾਰਮਿਕ ਕੰਮ।(ਹੇ ਭਾਈ! ਅਨੇਕਾਂ ਲੋਕ) ਵਰਤ ਰੱਖ ਰੱਖ ਕੇ ਧਾਰਮਿਕ ਨੇਮ ਨਿਬਾਹ ਨਿਬਾਹ ਕੇ ਤੇ (ਕੀਤੇ ਪਾਪਾਂ ਦਾ ਪ੍ਰਭਾਵ ਮਿਟਾਣ ਲਈ) ਪਛੁਤਾਵੇ ਵਜੋਂ ਧਾਰਮਿਕ ਰਸਮਾਂ ਕਰ ਕਰ ਕੇ ਥੱਕ ਗਏ,
 
तट तीरथ भवे सभ धरना ॥
Ŧat ṯirath bẖave sabẖ ḏẖarnā.
They wander over the entire planet, on pilgrimages to the banks of sacred rivers.
ਉਹ ਸਾਰੇ ਸੰਸਾਰ ਦੀਆਂ ਪਵਿੱਤਰ ਨਦੀਆਂ ਦੇ ਕਿਨਾਰਿਆ ਤੇ ਭਉਂਦੇ ਫਿਰਦੇ ਹਨ।
ਤਟ = ਨਦੀਆਂ ਦੇ ਕਿਨਾਰੇ। ਧਰਨਾ = ਧਰਤੀ।ਅਨੇਕਾਂ ਤੀਰਥਾਂ ਉਤੇ ਸਾਰੀ ਧਰਤੀ ਉਤੇ ਭਉਂ ਚੁਕੇ (ਪਰ ਇਸ ਮਾਇਆ-ਇਸਤ੍ਰੀ ਤੋਂ ਨਾਹ ਬਚ ਸਕੇ)।
 
से उबरे जि सतिगुर की सरना ॥३॥
Se ubre jė saṯgur kī sarnā. ||3||
But they alone are saved, who seek the Sanctuary of the True Guru. ||3||
ਕੇਵਲ ਓਹੀ ਪਾਰ ਉਤਰਦੇ ਹਨ, ਜੋ ਸੱਚੇ ਗੁਰਾਂ ਦੀ ਸ਼ਰਣਾਗਤ ਸੰਭਾਲਦੇ ਹਨ।
ਉਬਰੇ = (ਮਾਇਆ ਦੇ ਪੰਜੇ ਤੋਂ) ਬਚੇ। ਜਿ = ਜੇਹੜੇ ॥੩॥(ਹੇ ਭਾਈ!) ਸਿਰਫ਼ ਉਹੀ ਬੰਦੇ ਬਚਦੇ ਹਨ ਜੇਹੜੇ ਗੁਰੂ ਦੀ ਸਰਨ ਪੈਂਦੇ ਹਨ ॥੩॥
 
माइआ मोहि सभो जगु बाधा ॥
Mā▫i▫ā mohi sabẖo jag bāḏẖā.
Attached to Maya, the whole world is in bondage.
ਧਨ-ਪਦਾਰਥ ਦੀ ਮਮਤਾ ਦੇ ਜਰੀਏ ਸਾਰਾ ਜਹਾਨ ਜਕੜਿਆ ਹੋਇਆ ਹੈ।
ਮੋਹਿ = ਮੋਹ ਵਿਚ।(ਹੇ ਭਾਈ!) ਸਾਰਾ ਜਗਤ ਮਾਇਆ ਦੇ ਮੋਹ ਵਿਚ ਬੱਝਾ ਪਿਆ ਹੈ,
 
हउमै पचै मनमुख मूराखा ॥
Ha▫umai pacẖai manmukẖ mūrākẖā.
The foolish self-willed manmukhs are consumed by their egotism.
ਆਪ-ਹੁਦਰੇ ਬੇਵਕੂਫ ਹੰਕਾਰ ਅੰਦਰ ਗਰਕ ਹੋ ਜਾਂਦੇ ਹਨ।
ਪਚੈ = ਖ਼ੁਆਰ ਹੁੰਦਾ ਹੈ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ।ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ ਹਉਮੈ ਵਿਚ ਖ਼ੁਆਰ ਹੁੰਦਾ ਰਹਿੰਦਾ ਹੈ।
 
गुर नानक बाह पकरि हम राखा ॥४॥२॥९६॥
Gur Nānak bāh pakar ham rākẖā. ||4||2||96||
Taking me by the arm, Guru Nanak has saved me. ||4||2||96||
ਭੁਜਾ ਤੋਂ ਪਕੜ ਕੇ ਗੁਰੂ ਨਾਨਕ ਜੀ ਨੇ ਮੈਨੂੰ ਬਚਾ ਲਿਆ ਹੈ।
ਗੁਰ = ਹੇ ਗੁਰੂ! ॥੪॥੨॥੯੬॥ਹੇ ਨਾਨਕ! (ਆਖ-) ਹੇ ਗੁਰੂ! ਮੈਨੂੰ ਤੂੰ ਹੀ ਮੇਰੀ ਬਾਂਹ ਫੜ ਕੇ (ਇਸ ਦੇ ਪੰਜੇ ਤੋਂ) ਬਚਾਇਆ ਹੈ ॥੪॥੨॥੯੬॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
सरब दूख जब बिसरहि सुआमी ॥
Sarab ḏūkẖ jab bisrahi su▫āmī.
Everything is painful, when one forgets the Lord Master.
ਜਦ ਆਦਮੀ ਪ੍ਰਭੂ ਨੂੰ ਭੁੱਲ ਜਾਂਦਾ ਹੈ, ਸਮੂਹ ਤਕਲੀਫ ਹੀ ਹੈ।
ਸਰਬ = ਸਾਰੇ। ਬਿਸਰਹਿ = ਤੂੰ ਵਿਸਰਦਾ ਹੈਂ। ਸੁਆਮੀ = ਹੇ ਸੁਆਮੀ!ਹੇ ਮਾਲਕ-ਪ੍ਰਭੂ! ਜਦੋਂ (ਕਿਸੇ ਜੀਵ ਦੇ ਮਨ ਵਿਚੋਂ) ਤੂੰ ਵਿਸਰ ਜਾਂਦਾ ਹੈਂ ਤਾਂ ਉਸ ਨੂੰ ਸਾਰੇ ਦੁੱਖ ਆ ਘੇਰਦੇ ਹਨ,
 
ईहा ऊहा कामि न प्रानी ॥१॥
Īhā ūhā kām na parānī. ||1||
Here and hereafter, such a mortal is useless. ||1||
ਏਥੇ ਅਤੇ ਓਥੇ ਐਸਾ ਜੀਵ ਕਿਸੇ ਕੰਮ ਦਾ ਨਹੀਂ।
ਈਹਾ = ਇਸ ਲੋਕ ਵਿਚ। ਊਹਾ = ਪਰਲੋਕ ਵਿਚ। ਕਾਮਿ ਨ = ਕਿਸੇ ਕੰਮ ਨਹੀਂ ਆਉਂਦਾ ॥੧॥ਉਹ ਜੀਵ ਲੋਕ ਪਰਲੋਕ ਵਿਚ ਕਿਸੇ ਕੰਮ ਨਹੀਂ ਆਉਂਦਾ (ਉਸ ਦਾ ਜੀਵਨ ਵਿਅਰਥ ਹੋ ਜਾਂਦਾ ਹੈ) ॥੧॥
 
संत त्रिपतासे हरि हरि ध्याइ ॥
Sanṯ ṯaripṯāse har har ḏẖeā▫e.
The Saints are satisfied, meditating on the Lord, Har, Har.
ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਸਾਧੂ ਸੰਤੁਸ਼ਟ ਹੋ ਗਏ ਹਨ।
ਤ੍ਰਿਪਤਾਸੇ = ਰੱਜੇ ਰਹਿੰਦੇ ਹਨ। ਧ੍ਯ੍ਯਾਇ = ਧਿਆਏ, ਸਿਮਰ ਕੇ {ਅੱਖਰ 'ਧ' ਦੇ ਨਾਲ ਅੱਧਾ 'ਯ' ਹੈ}।ਹੇ ਪ੍ਰਭੂ! ਤੇਰੀ ਰਜ਼ਾ ਵਿਚ ਤੁਰਿਆਂ ਸਾਰੇ ਸੁਖ ਪ੍ਰਾਪਤ ਹੁੰਦੇ ਹਨ।