Sri Guru Granth Sahib Ji

Ang: / 1430

Your last visited Ang:

सो छूटै महा जाल ते जिसु गुर सबदु निरंतरि ॥२॥
So cẖẖūtai mahā jāl ṯe jis gur sabaḏ niranṯar. ||2||
They escape from the great noose of death; they are permeated with the Word of the Guru's Shabad. ||2||
ਕੇਵਲ ਉਹੀ ਵੱਡੀ ਫ਼ਾਹੀ ਤੋਂ ਖ਼ਲਾਸੀ ਪਾਊਦਾ ਹੈ, ਜਿਸ ਦੇ ਰਿਦੇ ਅੰਦਰ ਗੁਰਾਂ ਦੀ ਕਲਾਮ ਹੈ।
ਛੁਟੈ = ਬਚਦਾ ਹੈ। ਜਿਸ ਨਿਰੰਤਰਿ = ਜਿਸ ਦੇ ਅੰਦਰ ਸਦਾ ਹੀ ॥੨॥ਜਿਸ ਮਨੁੱਖ ਦੇ ਅੰਦਰ ਗੁਰੂ ਦਾ ਸਬਦ ਇਕ-ਰਸ ਟਿਕਿਆ ਰਹੇ ਉਹ ਮਨੁੱਖ (ਮਾਇਆ ਦੇ ਮੋਹ ਦੇ) ਵੱਡੇ ਜਾਲ (ਵਿਚ ਫਸਣ) ਤੋਂ ਬਚਿਆ ਰਹਿੰਦਾ ਹੈ ॥੨॥
 
गुर की महिमा किआ कहा गुरु बिबेक सत सरु ॥
Gur kī mahimā ki▫ā kahā gur bibek saṯ sar.
How can I chant the Glorious Praises of the Guru? The Guru is the ocean of Truth and clear understanding.
ਗੁਰਾਂ ਦੀ ਉਪਮਾ ਮੈਂ ਕੀ ਬਿਆਨ ਕਰਾਂ? ਗੁਰੂ ਜੀ ਬ੍ਰਹਮ-ਗਿਆਤ ਅਤੇ ਸਚਾਈ ਦੇ ਸਮੁੰਦਰ ਹਨ।
ਮਹਿਮਾ = ਵਡਿਆਈ। ਕਹਾ = ਕਹਾਂ, ਮੈਂ ਆਖਾਂ। ਬਿਬੇਕ ਸਤਸਰੁ = ਬਿਬੇਕਸਰੁ ਸਤਸਰੁ, ਬਿਬੇਕ ਦਾ ਸਰੋਵਰ, ਸਤ ਦਾ ਸਰੋਵਰ। ਬਿਬੇਕ = ਚੰਗੇ ਮੰਦੇ ਦੀ ਪਰਖ। ਸਤ = ਉੱਚਾ ਆਚਰਨ।ਹੇ ਭਾਈ! ਮੈਂ ਇਹ ਦੱਸਣ-ਯੋਗ ਨਹੀਂ ਹਾਂ ਕਿ ਗੁਰੂ ਕੇਡਾ ਵੱਡਾ (ਉੱਚ-ਆਤਮਾ) ਹੈ, ਗੁਰੂ ਬਿਬੇਕ ਦਾ ਸਰੋਵਰ ਹੈ ਗੁਰੂ ਉੱਚੇ ਆਚਰਨ ਦਾ ਸਰੋਵਰ ਹੈ।
 
ओहु आदि जुगादी जुगह जुगु पूरा परमेसरु ॥३॥
Oh āḏ jugāḏī jugah jug pūrā parmesar. ||3||
He is the Perfect Transcendent Lord, from the very beginning, and throughout the ages. ||3||
ਪਰਾਰੰਭ ਤੋਂ ਯੁਗਾਂ ਦੇ ਸ਼ੁਰੂ ਵਿੱਚ ਅਤੇ ਸਾਰਿਆਂ ਯੁਗਾਂ ਅੰਦਰ ਉਹ ਪੁਰਨ ਪ੍ਰਭੂ ਹਨ।
ਓਹ = ਉਹ ਗੁਰੂ ॥੩॥ਗੁਰੂ ਉਹ ਪੂਰਨ ਪਰਮੇਸਰ (ਦਾ ਰੂਪ) ਹੈ ਜੇਹੜਾ ਸਭ ਦਾ ਮੁੱਢ ਹੈ ਜਿਹੜਾ ਜੁਗਾਂ ਦੇ ਆਦਿ ਤੋਂ ਹੈ ਜੇਹੜਾ ਹਰੇਕ ਜੁਗ ਵਿਚ ਮੌਜੂਦ ਹੈ ॥੩॥
 
नामु धिआवहु सद सदा हरि हरि मनु रंगे ॥
Nām ḏẖi▫āvahu saḏ saḏā har har man range.
Meditating on the Naam, the Name of the Lord, forever and ever, my mind is filled with the Love of the Lord, Har, Har.
ਵਾਹਿਗੁਰੂ ਸੁਆਮੀ ਦੀ ਪ੍ਰੀਤ ਆਪਣੇ ਚਿੱਤ ਅੰਦਰ ਰਖ, ਹਮੇਸ਼ਾ, ਹਮੇਸ਼ਾਂ ਹੀ ਮੈਂ ਨਾਮ ਦਾ ਆਰਾਧਨ ਕਰਦਾ ਹਾਂ।
ਰੰਗੇ = ਰੰਗਿ, ਪ੍ਰੇਮ ਨਾਲ।ਹੇ ਭਾਈ! ਸਦਾ ਹੀ ਪਰਮਾਤਮਾ ਦਾ ਨਾਮ ਸਿਮਰਦੇ ਰਹੋ, ਆਪਣੇ ਮਨ ਨੂੰ ਪਰਮਾਤਮਾ ਦੇ ਪ੍ਰੇਮ-ਰੰਗ ਨਾਲ ਰੰਗੀ ਰੱਖੋ।
 
जीउ प्राण धनु गुरू है नानक कै संगे ॥४॥२॥१०४॥
Jī▫o parāṇ ḏẖan gurū hai Nānak kai sange. ||4||2||104||
The Guru is my soul, my breath of life, and wealth; O Nanak, He is with me forever. ||4||2||104||
ਨਾਨਕ ਦੀ ਆਤਮਾ, ਜਿੰਦ-ਜਾਨ ਅਤੇ ਦੌਲਤ ਗੁਰੂ ਹੈ, ਅਤੇ ਉਹ ਸਦਾ ਉਸ ਦੇ ਅੰਗ ਸੰਗ ਹੈ।
ਸੰਗੇ = ਨਾਲ, ਅੰਗ-ਸੰਗ ॥੪॥੨॥੧੦੪॥(ਇਹ ਨਾਮ ਮਿਲਣਾ ਗੁਰੂ ਪਾਸੋਂ ਹੀ ਹੈ, ਉਹ ਗੁਰੂ) ਮੈਂ ਨਾਨਕ ਦੇ ਅੰਗ-ਸੰਗ ਵੱਸਦਾ ਹੈ, ਗੁਰੂ ਹੀ ਮੇਰੀ ਜਿੰਦ ਹੈ ਗੁਰੂ ਹੀ ਮੇਰੇ ਪ੍ਰਾਣ ਹੈ, ਗੁਰੂ ਹੀ ਮੇਰਾ ਧਨ ਹੈ ॥੪॥੨॥੧੦੪॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
साई अलखु अपारु भोरी मनि वसै ॥
Sā▫ī alakẖ apār bẖorī man vasai.
If the Invisible and Infinite Lord dwells within my mind, even for a moment,
ਜੇਕਰ ਅਦ੍ਰਿਸ਼ਟ ਅਤੇ ਬੇਅੰਤ, ਸੁਆਮੀ ਵਿੱਚ ਬਿੰਦ ਭਰ ਲਈ ਭੀ ਮੇਰੇ ਚਿੱਤ ਅੰਦਰ ਟਿਕ ਜਾਵੇ,
ਸਾਈ = ਸਾਈਂ। ਅਲਖੁ = ਜਿਸ ਦਾ ਸਹੀ ਰੂਪ ਬਿਆਨ ਨਾਹ ਕੀਤਾ ਜਾ ਸਕੇ। ਅਪਾਰੁ = ਬੇਅੰਤ। ਭੋਰੀ = ਰਤਾ ਕੁ ਸਮਾ ਭੀ। ਮਨਿ = ਮਨ ਵਿਚ।ਹੇ ਮਾਂ! ਜਦੋਂ ਉਹ ਬੇਅੰਤ ਅਲੱਖ ਖਸਮ-ਪ੍ਰਭੂ ਰਤਾ ਕੁ ਸਮੇ ਵਾਸਤੇ ਭੀ ਮੇਰੇ ਮਨ ਵਿਚ ਆ ਵੱਸਦਾ ਹੈ,
 
दूखु दरदु रोगु माइ मैडा हभु नसै ॥१॥
Ḏūkẖ ḏaraḏ rog mā▫e maidā habẖ nasai. ||1||
then all my pains, troubles, and diseases vanish. ||1||
ਹੇ ਮੇਰੀ ਮਾਤਾ! ਮੇਰੀਆਂ ਤਕਲੀਫਾਂ, ਪੀੜਾਂ ਅਤੇ ਜ਼ਹਿਮਤਾ ਸਭ ਦੂਰ ਹੋ ਜਾਂਦੀਆਂ ਹਨ।
ਮਾਇ = ਹੇ ਮਾਂ! ਮੈਡਾ = ਮੇਰਾ। ਹਭੁ = ਸਾਰਾ ॥੧॥ਮੇਰਾ ਹਰੇਕ ਦੁੱਖ-ਦਰਦ ਮੇਰਾ ਹਰੇਕ ਰੋਗ ਸਭ ਦੂਰ ਹੋ ਜਾਂਦਾ ਹੈ ॥੧॥
 
हउ वंञा कुरबाणु साई आपणे ॥
Ha▫o vañā kurbāṇ sā▫ī āpṇe.
I am a sacrifice to my Lord Master.
ਮੈਂ ਆਪਣੇ ਮਾਲਕ ਉਤੋਂ ਬਲਿਹਾਰਨੇ ਜਾਂਦੀ ਹਾਂ।
ਹਉ = ਮੈਂ। ਵੰਞਾ = ਜਾਂਦੀ ਹਾਂ।ਹੇ ਮਾਂ! ਮੈਂ ਆਪਣੇ ਖਸਮ-ਪ੍ਰਭੂ ਤੋਂ ਕੁਰਬਾਨ ਜਾਂਦੀ ਹਾਂ।
 
होवै अनदु घणा मनि तनि जापणे ॥१॥ रहाउ ॥
Hovai anaḏ gẖaṇā man ṯan jāpṇe. ||1|| rahā▫o.
Meditating on Him, a great joy wells up within my mind and body. ||1||Pause||
ਉਸ ਦਾ ਆਰਾਧਨ ਕਰਨ ਦੁਆਰਾ, ਮੇਰੀ ਆਤਮਾ ਅਤੇ ਦੇਹਿ ਅੰਦਰ ਬਹੁਤੀ ਖੁਸ਼ੀ ਉਤਪੰਨ ਹੋ ਜਾਂਦੀ ਹੈ। ਠਹਿਰਾਉ।
ਘਣਾ = ਬਹੁਤ। ਮਨਿ = ਮਨ ਵਿਚ। ਤਨਿ = ਤਨ ਵਿਚ। ਜਾਪਣੇ = ਜਪਣ ਨਾਲ ॥੧॥ ਰਹਾਉ ॥ਉਸ ਦਾ ਨਾਮ ਜਪਣ ਨਾਲ ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਆਨੰਦ ਪੈਦਾ ਹੋ ਜਾਂਦਾ ਹੈ ॥੧॥ ਰਹਾਉ ॥
 
बिंदक गाल्हि सुणी सचे तिसु धणी ॥
Binḏak gālėh suṇī sacẖe ṯis ḏẖaṇī.
I have heard only a little bit of news about the True Lord Master.
ਉਸ ਸੱਚੇ ਮਾਲਕ ਮੁਤਅੱਲਕ ਭੋਰਾ ਕੁ ਭਰ ਕਨਸੋ ਮੇਰੇ ਕੰਨੀ ਪਈ ਹੈ।
ਬਿੰਦਕ = ਥੋੜੀ ਜਿਤਨੀ ਹੀ। ਗਾਲ੍ਹ੍ਹਿ = ਗੱਲ, ਸਿਫ਼ਤਿ-ਸਾਲਾਹ। ਤਿਸੁ ਧਣੀ = ਉਸ ਮਾਲਕ ਦੀ।ਹੇ ਮਾਂ! ਜਦੋਂ ਉਸ ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਦੀ ਮੈਂ ਥੋੜੀ ਜਿਤਨੀ ਹੀ ਸਿਫ਼ਤਿ-ਸਾਲਾਹ ਸੁਣਦੀ ਹਾਂ,
 
सूखी हूं सुखु पाइ माइ न कीम गणी ॥२॥
Sūkẖī hūʼn sukẖ pā▫e mā▫e na kīm gaṇī. ||2||
I have obtained the peace of all peace, O my mother; I cannot estimate its worth. ||2||
ਠੰਢ ਚੈਨ ਉਤੇ ਠੰਢ ਚੈਨ ਮੈਨੂੰ ਪਰਾਪਤ ਹੋ ਗਈ ਹੈ ਹੇ ਮੇਰੀ ਮਾਤਾ! ਮੈਂ ਇਸ ਦਾ ਮੁੱਲ ਨਹੀਂ ਗਿਣ ਸਕਦੀ।
ਸੂਖੀ ਹੂੰ ਸੁਖੁ = ਸਭ ਤੋਂ ਸ੍ਰੇਸ਼ਟ ਸੁਖ। ਮਾਇ = ਹੇ ਮਾਂ! ਕੀਮ = ਕੀਮਤ, ਮੁੱਲ। ਨ ਗਣੀ = ਮੈਂ ਬਿਆਨ ਨਹੀਂ ਕਰ ਸਕਦੀ ॥੨॥ਤਾਂ ਮੈਂ ਇਤਨਾ ਉੱਚਾ ਸੁਖ ਅਨੁਭਵ ਕਰਦੀ ਹਾਂ ਕਿ ਮੈਂ ਉਸ ਦਾ ਮੁੱਲ ਨਹੀਂ ਦੱਸ ਸਕਦੀ ॥੨॥
 
नैण पसंदो सोइ पेखि मुसताक भई ॥
Naiṇ pasanḏo so▫e pekẖ musṯāk bẖa▫ī.
He is so beautiful to my eyes; beholding Him, I have been bewitched.
ਉਹ ਸੁਆਮੀ ਮੇਰੀਆਂ ਅੱਖਾਂ ਨੂੰ ਚੰਗਾ ਲਗਦਾ ਹੈ। ਉਸ ਨੂੰ ਵੇਖ ਕੇ ਮੈਂ ਮੋਹਿਤ ਹੋ ਗਈ ਹਾਂ।
ਨੈਣ ਪਸੰਦੋ = ਅੱਖਾਂ ਨੂੰ ਚੰਗਾ ਲੱਗਣ ਵਾਲਾ। ਪੇਖਿ = ਵੇਖ ਕੇ। ਮੁਸਤਾਕ = ਆਸ਼ਿਕ, ਮੋਹਿਤ।ਹੇ ਮੇਰੀ ਮਾਂ! ਮੇਰਾ ਉਹ ਸਾਈਂ ਮੇਰੀਆਂ ਅੱਖਾਂ ਨੂੰ ਪਿਆਰਾ ਲੱਗਦਾ ਹੈ ਉਸ ਨੂੰ ਵੇਖ ਕੇ ਮੈਂ ਮਸਤ ਹੋ ਜਾਂਦੀ ਹਾਂ।
 
मै निरगुणि मेरी माइ आपि लड़ि लाइ लई ॥३॥
Mai nirguṇ merī mā▫e āp laṛ lā▫e la▫ī. ||3||
I am worthless, O my mother; He Himself has attached me to the hem of His robe. ||3||
ਮੈਂ ਨੇਕੀ-ਵਿਹੁਣ ਹਾਂ, ਮੇਰੀ ਅੰਮੜੀਏ! ਉਸ ਨੇ ਆਪੇ ਹੀ ਮੈਨੂੰ ਆਪਣੇ ਪੱਲੇ ਨਾਲ ਜੋੜ ਲਿਆ ਹੈ।
ਮੈ ਨਿਰਗੁਣਿ = ਮੈਨੂੰ ਗੁਣ-ਹੀਣ ਨੂੰ। ਮਾਇ = ਹੇ ਮਾਂ! ਲੜਿ = ਪੱਲੇ ਨਾਲ ॥੩॥ਹੇ ਮਾਂ! ਮੇਰੇ ਵਿਚ ਕੋਈ ਗੁਣ ਨਹੀਂ, ਫਿਰ ਭੀ ਉਸ ਨੇ ਆਪ ਹੀ ਮੈਨੂੰ ਆਪਣੇ ਲੜ ਲਾ ਰੱਖਿਆ ਹੈ ॥੩॥
 
बेद कतेब संसार हभा हूं बाहरा ॥
Beḏ kaṯeb sansār habẖā hūʼn bāhrā.
He is beyond the world of the Vedas, the Koran and the Bible.
ਵਾਹਿਗੁਰੂ ਵੇਦਾਂ, ਕਤੇਬਾਂ (ਮੁਸਲਮਾਨਾਂ ਈਸਾਈਆਂ ਤੇ ਯਹੂਦੀਆਂ ਦੀਆਂ ਚਾਰੇ ਪੁਸਤਕ) ਤੋਂ ਪਰੇਡੇ ਹੈ (ਭਾਵ ਇਹਨਾਂ ਮਜਬੀ ਪੁਸਤਕਾਂ ਵਿੱਚ ਹੀ ਬੰਦ ਨਹੀਂ)।
ਬੇਦ ਕਤੇਬ = ਹਿੰਦੂ ਮੁਸਲਮਾਨ ਆਦਿਕ ਸਭਨਾਂ ਦੇ ਧਾਰਮਿਕ ਪੁਸਤਕ। ਹਭਾ ਹੂੰ = ਸਭਨਾਂ ਤੋਂ।(ਹੇ ਮਾਂ! ਉਹ ਮੇਰਾ ਪਾਤਿਸ਼ਾਹ ਨਿਰਾ ਸੰਸਾਰ ਵਿਚ ਹੀ ਨਹੀਂ ਵੱਸ ਰਿਹਾ ਉਹ ਤਾਂ) ਇਸ ਦਿੱਸਦੇ ਸੰਸਾਰ ਤੋਂ ਬਾਹਰ ਭੀ ਹਰ ਥਾਂ ਹੈ, ਵੇਦ ਕਤੇਬ ਆਦਿਕ ਕੋਈ ਧਰਮ-ਪੁਸਤਕ ਉਸ ਦਾ ਸਰੂਪ ਬਿਆਨ ਨਹੀਂ ਕਰ ਸਕਦੇ।
 
नानक का पातिसाहु दिसै जाहरा ॥४॥३॥१०५॥
Nānak kā pāṯisāhu ḏisai jāhrā. ||4||3||105||
The Supreme King of Nanak is immanent and manifest. ||4||3||105||
ਨਾਨਕ ਦਾ ਬਾਦਸ਼ਾਹ ਹਰ ਥਾਂ ਪਰਗਟ ਦਿਸਦਾ ਹੈ।
ਜਾਹਰਾ = ਪ੍ਰਤੱਖ, ਹਰ ਥਾਂ ਵੱਸਦਾ ॥੪॥੩॥੧੦੫॥(ਉਂਞ, ਹੇ ਮਾਂ!) ਮੈਂ ਨਾਨਕ ਦਾ ਪਾਤਿਸ਼ਾਹ ਹਰ ਥਾਂ ਪ੍ਰਤੱਖ ਦਿੱਸ ਰਿਹਾ ਹੈ ॥੪॥੩॥੧੦੫॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
लाख भगत आराधहि जपते पीउ पीउ ॥
Lākẖ bẖagaṯ ārāḏẖėh japṯe pī▫o pī▫o.
Tens of thousands of devotees worship and adore You, chanting, "Beloved, Beloved".
ਲੱਖਾਂ ਹੀ ਅਨੁਰਾਗੀ ਤੈਨੂੰ ਪ੍ਰੀਤਮ, ਪ੍ਰੀਤਮ ਆਖ ਕੇ ਧਿਆਉਂਦੇ ਹਨ।
ਆਰਾਧਹਿ = ਆਰਾਧਦੇ ਹਨ। ਪੀਉ = ਪਿਆਰਾ।ਹੇ ਪ੍ਰਭੂ! ਤੇਰੇ ਲੱਖਾਂ ਹੀ ਭਗਤ ਤੈਨੂੰ 'ਪਿਆਰਾ, ਪਿਆਰਾ' ਆਖ ਕੇ ਤੇਰਾ ਨਾਮ ਜਪਦੇ ਹਨ ਤੇਰੀ ਅਰਾਧਨਾ ਕਰਦੇ ਹਨ।
 
कवन जुगति मेलावउ निरगुण बिखई जीउ ॥१॥
Kavan jugaṯ melāva▫o nirguṇ bikẖ▫ī jī▫o. ||1||
How shall You unite me, the worthless and corrupt soul, with Yourself. ||1||
ਕਿਸ ਤਰੀਕੇ ਨਾਲ ਤੂੰ ਮੇਰੀ ਗੁਣ-ਵਿਹੁਣ ਅਤੇ ਵਿਕਾਰੀ ਆਤਮਾ ਨੂੰ ਆਪਣੇ ਨਾਲ ਮਿਲਾਵੇਗਾ?
ਜੁਗਤਿ = ਤਰੀਕਾ। ਮੇਲਾਵਉ = ਮਿਲਉ, ਮੈਂ ਮਿਲਾਂ, ਮਿਲਉਂ। ਬਿਖਈ = ਵਿਕਾਰੀ। ਜੀਉ = ਜੀਵ ॥੧॥(ਉਹਨਾਂ ਦੇ ਸਾਹਮਣੇ ਮੈਂ ਤਾਂ) ਗੁਣ-ਹੀਣ ਵਿਕਾਰੀ ਜੀਵ ਹਾਂ, (ਹੇ ਪ੍ਰਭੂ!) ਮੈਂ ਤੈਨੂੰ ਕਿਸ ਤਰੀਕੇ ਨਾਲ ਮਿਲਾਂ? ॥੧॥
 
तेरी टेक गोविंद गुपाल दइआल प्रभ ॥
Ŧerī tek govinḏ gupāl ḏa▫i▫āl parabẖ.
You are my Support, O Merciful God, Lord of the Universe, Sustainer of the World.
ਹੇ ਧਰਤੀ ਦੇ ਥੰਮ੍ਹਣਹਾਰ ਤੇ ਸੰਸਾਰ ਦੇ ਪਾਲਣ ਵਾਲੇ ਮਿਹਰਵਾਨ ਮਾਲਕ ਤੂੰ ਹੀ ਮੇਰਾ ਆਸਰਾ ਹੈ।
ਗੋਵਿੰਦ = ਹੇ ਗੋਵਿੰਦ! ਪ੍ਰਭ = ਹੇ ਪ੍ਰਭੂ!ਹੇ ਗੋਵਿੰਦ! ਹੇ ਗੁਪਾਲ! ਹੇ ਦਇਆਲ ਪ੍ਰਭੂ! ਮੈਨੂੰ ਤੇਰਾ ਹੀ ਆਸਰਾ ਹੈ।
 
तूं सभना के नाथ तेरी स्रिसटि सभ ॥१॥ रहाउ ॥
Ŧūʼn sabẖnā ke nāth ṯerī sarisat sabẖ. ||1|| rahā▫o.
You are the Master of all; the entire creation is Yours. ||1||Pause||
ਤੂੰ ਸਰਿਆਂ ਦਾ ਮਾਲਕ ਹੈ, ਸਮੂਹ ਰਚਨਾ ਤੈਡੀ ਹੀ ਹੈ। ਠਹਿਰਾਉ।
ਨਾਥ = ਖਸਮ ॥੧॥ ਰਹਾਉ ॥ਤੂੰ ਸਭ ਜੀਵਾਂ ਦਾ ਖਸਮ ਹੈਂ, ਸਾਰੀ ਸ੍ਰਿਸ਼ਟੀ ਤੇਰੀ ਹੀ ਪੈਦਾ ਕੀਤੀ ਹੋਈ ਹੈ ॥੧॥ ਰਹਾਉ ॥
 
सदा सहाई संत पेखहि सदा हजूरि ॥
Saḏā sahā▫ī sanṯ pekẖėh saḏā hajūr.
You are the constant help and support of the Saints, who behold You Ever-present.
ਤੂੰ ਸਦੀਵ ਹੀ ਸਾਧੂਆਂ ਦਾ ਸਹਾਇਕ ਹੈ, ਜੋ ਤੈਨੂੰ ਹਮੇਸ਼ਾਂ ਅੰਗ ਸੰਗ ਦੇਖਦੇ ਹਨ।
ਸਹਾਈ ਸੰਤ = ਸੰਤਾਂ ਦੀ ਸਹਾਇਤਾ ਕਰਨ ਵਾਲਾ। ਪੇਖਹਿ = ਸੰਤ ਵੇਖਦੇ ਹਨ। ਹਜੂਰਿ = ਅੰਗ ਸੰਗ ਵੱਸਦਾ।ਹੇ ਪ੍ਰਭੂ! ਤੂੰ ਆਪਣੇ ਸੰਤਾਂ ਦੀ ਸਹਾਇਤਾ ਕਰਨ ਵਾਲਾ ਹੈਂ ਤੇਰੇ ਸੰਤ ਤੈਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਵੇਖਦੇ ਹਨ,
 
नाम बिहूनड़िआ से मरन्हि विसूरि विसूरि ॥२॥
Nām bihūnṛi▫ā se marniĥ visūr visūr. ||2||
Those who lack the Naam, the Name of the Lord, shall die, engulfed in sorrow and pain. ||2||
ਜੋ ਨਾਮ ਦੇ ਬਗੈਰ ਹਨ, ਉਹ ਅਫਸੋਸ ਅਤੇ ਪਛਤਾਵਾ ਕਰਦੇ ਮਰਦੇ ਹਨ।
ਬਿਹੂਨੜਿਆ = ਸੱਖਣੇ। ਮਰਨ੍ਹ੍ਹਿ = ਆਤਮਕ ਮੌਤ ਸਹੇੜਦੇ ਹਨ। ਵਿਸੂਰਿ = ਝੂਰ ਕੇ ॥੨॥ਪਰ ਜੇਹੜੇ (ਭਾਗ-ਹੀਣ ਤੇਰੇ) ਨਾਮ ਤੋਂ ਵਾਂਜੇ ਹੋਏ ਹਨ ਉਹ (ਵਿਕਾਰਾਂ ਵਿਚ ਹੀ) ਝੁਰ ਝੁਰ ਕੇ ਆਤਮਕ ਮੌਤ ਸਹੇੜੀ ਰੱਖਦੇ ਹਨ ॥੨॥
 
दास दासतण भाइ मिटिआ तिना गउणु ॥
Ḏās ḏāsṯaṇ bẖā▫e miti▫ā ṯinā ga▫oṇ.
Those servants, who lovingly perform the Lord's service, are freed from the cycle of reincarnation.
ਸੇਵਕ, ਜੋ ਪਿਆਰ ਨਾਲ ਸਾਹਿਬ ਦੀ ਸੇਵਾ ਕਮਾਊਦੇ ਹਨ, ਉਨ੍ਹਾਂ ਦਾ ਆਵਾਗਉਣ ਮੁੱਕ ਜਾਂਦਾ ਹੈ।
ਭਾਇ = ਭਾਵ ਵਿਚ (ਰਹਿ ਕੇ)। ਦਾਸਤਣ = ਦਾਸ-ਪਣ। ਦਾਸ ਦਾਸਤਣ ਭਾਇ = ਪਰਮਾਤਮਾ ਦੇ ਦਾਸਾਂ ਦਾ ਦਾਸ ਹੋਣ ਦੇ ਭਾਵ ਦੀ ਰਾਹੀਂ। ਗਉਣੁ = ਭਟਕਣਾ, ਜਨਮ ਮਰਨ ਦਾ ਗੇੜ।ਹੇ ਪ੍ਰਭੂ! ਜੇਹੜੇ ਮਨੁੱਖ ਤੇਰੇ ਦਾਸਾਂ ਦਾ ਦਾਸ ਹੋਣ ਦੇ ਭਾਵ ਵਿਚ ਟਿਕੇ ਰਹਿੰਦੇ ਹਨ ਉਹਨਾਂ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ,
 
विसरिआ जिन्हा नामु तिनाड़ा हालु कउणु ॥३॥
visri▫ā jinĥā nām ṯināṛā hāl ka▫uṇ. ||3||
What shall be the fate of those who forget the Naam? ||3||
ਉਨ੍ਹਾਂ ਦੀ ਕੀ ਹਾਲਤ ਹੋਉਗੀ, ਜੋ ਨਾਮ ਨੂੰ ਭੁਲਾਉਂਦੇ ਹਨ?
ਤਿਨਾੜਾ = ਉਹਨਾਂ ਦਾ। ਹਾਲੁ ਕਉਣੁ = ਕੇਹੜਾ ਹਾਲ? ਉਹ ਹਾਲ ਜੋ ਬਿਆਨ ਨਹੀਂ ਹੋ ਸਕਦਾ, ਭੈੜਾ ਹਾਲ ॥੩॥ਪਰ ਜਿਨ੍ਹਾਂ (ਮੰਦ-ਭਾਗੀਆਂ) ਨੂੰ ਤੇਰਾ ਨਾਮ ਭੁੱਲਾ ਰਹਿੰਦਾ ਹੈ ਉਹਨਾਂ ਦਾ ਹਾਲ ਭੈੜਾ ਹੀ ਟਿਕਿਆ ਰਹਿੰਦਾ ਹੈ ॥੩॥
 
जैसे पसु हर्हिआउ तैसा संसारु सभ ॥
Jaise pas hariĥ▫ā▫o ṯaisā sansār sabẖ.
As are the cattle which have strayed, so is the entire world.
ਜਿਸ ਤਰ੍ਹਾਂ ਦਾ ਹਰਿਆਲ ਡੰਗਰ ਹੈ, ਓਹੋ ਜੇਹਾ ਹੀ ਸਾਰਾ ਜਹਾਨ ਹੈ।
ਪਸੁ = ਪਸ਼ੂ। ਹਰ੍ਹ੍ਹਿਆਉ = ਖੁੱਲ੍ਹਾ ਰਹਿ ਕੇ ਹਰੀਆਂ ਖੇਤੀਆਂ ਚੁਗਣ ਵਾਲਾ।(ਹੇ ਭਾਈ!) ਜਿਵੇਂ ਖੁਲ੍ਹਾ ਰਹਿ ਕੇ ਹਰੀਆਂ ਖੇਤੀਆਂ ਚੁਗਣ ਵਾਲਾ ਕੋਈ ਪਸ਼ੂ (ਅਵਾਰਾ ਭੌਂਦਾ ਫਿਰਦਾ) ਹੈ ਤਿਵੇਂ ਸਾਰਾ ਜਗਤ (ਵਿਕਾਰਾਂ ਪਿੱਛੇ ਭਟਕ ਰਿਹਾ ਹੈ)।
 
नानक बंधन काटि मिलावहु आपि प्रभ ॥४॥४॥१०६॥
Nānak banḏẖan kāt milāvhu āp parabẖ. ||4||4||106||
O God, please cut away Nanak's bonds, and unite him with Yourself. ||4||4||106||
ਨਾਨਕ ਦੀਆਂ ਬੇੜੀਆਂ ਵੱਢ ਕੇ, ਉਸ ਨੂੰ ਆਪਣੇ ਨਾਲ ਮਿਲਾ ਲੈ ਹੇ ਸੁਆਮੀ!
ਕਾਟਿ = ਕੱਟ ਕੇ ॥੪॥੪॥੧੦੬॥ਹੇ ਨਾਨਕ! (ਆਖ-) ਹੇ ਪ੍ਰਭੂ! (ਮੇਰੇ ਵਿਕਾਰਾਂ ਵਾਲੇ) ਬੰਧਨ ਕੱਟ ਕੇ ਮੈਨੂੰ ਤੂੰ ਆਪ ਆਪਣੇ ਚਰਨਾਂ ਵਿਚ ਜੋੜੀ ਰੱਖ ॥੪॥੪॥੧੦੬॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
हभे थोक विसारि हिको खिआलु करि ॥
Habẖe thok visār hiko kẖi▫āl kar.
Forget all other things, and dwell upon the Lord alone.
ਹੋਰ ਸਾਰੀਆਂ ਚੀਜਾਂ ਨੂੰ ਭੁਲਾ ਦੇ ਅਤੇ ਕੇਵਲ ਇਕ ਸੁਆਮੀ ਦਾ ਧਿਆਨ ਧਾਰ।
ਹਭੇ = ਸਾਰੇ। ਥੋਕ = ਪਦਾਰਥ। ਹਿਕੋ ਖਿਆਲੁ = ਇਕ ਪਰਮਾਤਮਾ ਦਾ ਧਿਆਨ।ਹੇ ਭਾਈ! ਸਾਰੇ (ਸੰਸਾਰਕ) ਪਦਾਰਥਾਂ (ਦਾ ਮੋਹ) ਭੁਲਾ ਕੇ ਸਿਰਫ਼ ਇਕ ਪਰਮਾਤਮਾ ਦਾ ਧਿਆਨ ਧਰ।
 
झूठा लाहि गुमानु मनु तनु अरपि धरि ॥१॥
Jẖūṯẖā lāhi gumān man ṯan arap ḏẖar. ||1||
Lay aside your false pride, and dedicate your mind and body to Him. ||1||
ਆਪਣੇ ਕੂੜੇ ਹੰਕਾਰ ਨੂੰ ਤਿਆਗ ਦੇ ਅਤੇ ਆਪਣੀ ਆਤਮਾ ਤੇ ਦੇਹਿ ਉਸ ਦੇ ਸਮਰਪਣ ਕਰ ਦੇ।
ਲਾਹਿ = ਦੂਰ ਕਰ ਦੇ। ਗੁਮਾਨੁ = ਅਹੰਕਾਰ। ਅਰਪਿ = ਅਰਪ ਕੇ, ਭੇਟਾ ਕਰ ਕੇ ॥੧॥(ਦੁਨੀਆ ਦੀਆਂ ਮਲਕੀਅਤਾਂ ਦਾ) ਝੂਠਾ ਮਾਣ (ਆਪਣੇ ਮਨ ਵਿਚੋਂ) ਦੂਰ ਕਰ ਦੇ, ਆਪਣਾ ਮਨ (ਪਰਮਾਤਮਾ ਅੱਗੇ) ਭੇਟਾ ਕਰ ਦੇ, ਆਪਣਾ ਹਿਰਦਾ (ਪ੍ਰਭੂ-ਚਰਨਾਂ ਵਿਚ) ਭੇਟਾ ਕਰ ਦੇ ॥੧॥
 
आठ पहर सालाहि सिरजनहार तूं ॥
Āṯẖ pahar sālāhi sirjanhār ṯūʼn.
Twenty-four hours a day, praise the Creator Lord.
ਦਿਨ ਦੇ ਅੱਠੇ ਪਹਿਰ ਹੀ ਤੂੰ ਆਪਣੇ ਕਰਤਾਰ ਦੀ ਸਿਫ਼ਤ ਸਲਾਹ ਕਰ।
ਸਾਲਾਹਿ = ਸਿਫ਼ਤਿ-ਸਾਲਾਹ ਕਰ ਕੇ। ਸਿਰਜਨਹਾਰ = ਹੇ ਸਿਰਜਣਹਾਰ! ਤੂੰ = ਤੈਨੂੰ।ਹੇ ਸਿਰਜਣਹਾਰ ਪ੍ਰਭੂ! ਅੱਠੇ ਪਹਰ ਤੈਨੂੰ ਸਾਲਾਹ ਕੇ (ਤੇਰੀ ਸਿਫ਼ਤਿ-ਸਾਲਾਹ ਕਰ ਕੇ)
 
जीवां तेरी दाति किरपा करहु मूं ॥१॥ रहाउ ॥
Jīvāʼn ṯerī ḏāṯ kirpā karahu mūʼn. ||1|| rahā▫o.
I live by Your bountiful gifts - please, shower me with Your Mercy! ||1||Pause||
ਮੈਂ ਤੇਰੀਆਂ ਬਖਸ਼ਸ਼ਾ ਦੁਆਰਾ ਜੀਉਂਦਾ ਹਾਂ, ਮੇਰੇ ਉਤੇ ਤਰਸ ਕਰ, ਹੇ ਮੇਰੇ ਮਾਲਕ! ਠਹਿਰਾਉ।
ਜੀਵਾਂ = ਮੈਂ ਜੀਉ ਪੈਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ। ਮੂੰ = ਮੈਨੂੰ, ਮੇਰੇ ਉਤੇ ॥੧॥ ਰਹਾਉ ॥ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। ਮੇਰੇ ਉੱਤੇ ਮੇਹਰ ਕਰ ਮੈਨੂੰ (ਤੇਰੀ ਸਿਫ਼ਤਿ-ਸਾਲਾਹ ਦੀ) ਦਾਤਿ ਮਿਲ ਜਾਏ ॥੧॥ ਰਹਾਉ ॥
 
सोई कमु कमाइ जितु मुखु उजला ॥
So▫ī kamm kamā▫e jiṯ mukẖ ujlā.
So, do that work, by which your face shall be made radiant.
ਓਹੀ ਕਾਰਜ ਕਰ, ਜਿਸ ਦੁਆਰਾ ਹੋਰ ਚਿਹਰਾ ਰੋਸ਼ਨ ਹੋਵੇ।
ਕਮਾਇ = ਕਰ। ਜਿਤੁ = ਜਿਸ (ਕੰਮ) ਦੀ ਰਾਹੀਂ। ਉਜਲਾ = ਰੋਸ਼ਨ। ਸੋਈ = ਉਹੀ ਮਨੁੱਖ।ਹੇ ਭਾਈ! ਉਹੀ ਕੰਮ ਕਰਿਆ ਕਰ ਜਿਸ ਕੰਮ ਦੀ ਰਾਹੀਂ (ਲੋਕ ਪਰਲੋਕ ਵਿਚ) ਤੇਰਾ ਮੂੰਹ ਰੋਸ਼ਨ ਰਹੇ।
 
सोई लगै सचि जिसु तूं देहि अला ॥२॥
So▫ī lagai sacẖ jis ṯūʼn ḏėh alā. ||2||
He alone becomes attached to the Truth, O Lord, unto whom You give it. ||2||
ਹੇ ਵਾਹਿਗੁਰੂ! ਜਿਸ ਨੂੰ ਤੂੰ ਦਿੰਦਾ ਹੈ, ਕੇਵਲ ਓਹੀ ਸੱਚ ਨਾਲ ਜੁੜਦਾ ਹੈ।
ਸਚਿ = ਸਦਾ ਕਾਇਮ ਰਹਿਣ ਵਾਲੇ ਵਿਚ। ਤੂੰ ਦੇਹਿ = ਤੂੰ ਦੇਂਦਾ ਹੈਂ। ਅਲਾ = ਹੇ ਅੱਲਾ! ਹੇ ਪ੍ਰਭੂ! ॥੨॥(ਪਰ) ਹੇ ਪ੍ਰਭੂ! ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਵਿਚ ਉਹੀ ਮਨੁੱਖ ਜੁੜਦਾ ਹੈ ਜਿਸ ਨੂੰ ਤੂੰ ਆਪ ਇਹ ਦਾਤਿ ਦੇਂਦਾ ਹੈਂ ॥੨॥
 
जो न ढहंदो मूलि सो घरु रासि करि ॥
Jo na dẖahanḏo mūl so gẖar rās kar.
So build and adorn that house, which shall never be destroyed.
ਉਸ ਧਾਮ ਨੂੰ ਬਣਾ ਤੇ ਸੁਆਰ ਜੋ ਕਦੇ ਡਿਗਦਾ ਢਹਿੰਦਾ ਨਹੀਂ, ਹੇ ਬੰਦੇ!
ਢਹੰਦੋ = ਨਾਸ ਹੁੰਦਾ। ਮੂਲਿ = ਬਿਲਕੁਲ। ਰਾਸਿ ਕਰਿ = ਠੀਕ ਕਰ।ਹੇ ਭਾਈ! (ਆਤਮਕ ਜੀਵਨ ਦੀ ਉਸਾਰੀ ਵਾਲੇ) ਉਸ (ਹਿਰਦੇ-) ਘਰ ਨੂੰ ਸੋਹਣਾ ਬਣਾ ਜੋ ਫਿਰ ਕਦੇ ਭੀ ਢਹਿ ਨਹੀਂ ਸਕਦਾ।
 
हिको चिति वसाइ कदे न जाइ मरि ॥३॥
Hiko cẖiṯ vasā▫e kaḏe na jā▫e mar. ||3||
Enshrine the One Lord within your consciousness; He shall never die. ||3||
ਇਕ ਵਾਹਿਗੁਰੂ ਨੂੰ ਆਪਣੇ ਮਨ ਵਿੱਚ ਟਿਕਾ ਜੋ ਕਦੇ ਮਰਦਾ ਨਹੀਂ।
ਹਿਕੋ = ਇਕ ਪਰਮਾਤਮਾ ਨੂੰ ਹੀ। ਚਿਤਿ = ਚਿੱਤ ਵਿਚ ॥੩॥ਹੇ ਭਾਈ! ਇਕ ਪਰਮਾਤਮਾ ਨੂੰ ਹੀ ਆਪਣੇ ਚਿੱਤ ਵਿਚ ਵਸਾਈ ਰੱਖ ਉਹ ਪਰਮਾਤਮਾ ਕਦੇ ਭੀ ਨਹੀਂ ਮਰਦਾ ॥੩॥
 
तिन्हा पिआरा रामु जो प्रभ भाणिआ ॥
Ŧinĥā pi▫ārā rām jo parabẖ bẖāṇi▫ā.
The Lord is dear to those, who are pleasing to the Will of God.
ਸੁਆਮੀ ਉਨ੍ਹਾਂ ਨੂੰ ਲਾਡਲਾ ਲਗਦਾ ਹੈ, ਜੋ ਸੁਆਮੀ ਨੂੰ ਚੰਗੇ ਲਗਦੇ ਹਨ।
ਪ੍ਰਭ ਭਾਣਿਆ = ਪ੍ਰਭੂ ਨੂੰ ਪਿਆਰੇ ਲੱਗਦੇ ਹਨ।(ਹੇ ਭਾਈ!) ਜੇਹੜੇ ਮਨੁੱਖ ਪਰਮਾਤਮਾ ਨੂੰ ਚੰਗੇ ਲੱਗ ਪੈਂਦੇ ਹਨ ਉਹਨਾਂ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ।
 
गुर परसादि अकथु नानकि वखाणिआ ॥४॥५॥१०७॥
Gur parsāḏ akath Nānak vakẖāṇi▫ā. ||4||5||107||
By Guru's Grace, Nanak describes the indescribable. ||4||5||107||
ਗੁਰਾਂ ਦੀ ਦਇਆ ਦੁਆਰਾ ਨਾਨਕ ਨੇ, ਨਾਂ-ਬਿਆਨ ਹੋ ਸੱਕਣ ਵਾਲੇ ਪੁਰਖ ਨੂੰ ਬਿਆਨ ਕੀਤਾ ਹੈ।
ਪਰਸਾਦਿ = ਕਿਰਪਾ ਨਾਲ। ਅਕਥੁ = ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਨਾਨਕਿ = ਨਾਨਕ ਨੇ ॥੪॥੫॥੧੦੭॥(ਪਰ ਇਹ ਗੁਰੂ ਦੀ ਮੇਹਰ ਨਾਲ ਹੀ ਹੁੰਦਾ ਹੈ) ਨਾਨਕ ਨੇ ਗੁਰੂ ਦੀ ਕਿਰਪਾ ਨਾਲ ਹੀ ਉਸ ਬੇਅੰਤ ਗੁਣਾਂ ਦੇ ਮਾਲਕ-ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨੀ ਸ਼ੁਰੂ ਕੀਤੀ ਹੋਈ ਹੈ ॥੪॥੫॥੧੦੭॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
जिन्हा न विसरै नामु से किनेहिआ ॥
Jinĥā na visrai nām se kinehi▫ā.
What are they like - those who do not forget the Naam, the Name of the Lord?
ਉਹ ਕੇਹੋ ਜੇਹੇ ਹਨ, ਜੋ ਨਾਮ ਨੂੰ ਨਹੀਂ ਭੁਲਾਉਂਦੇ?
ਸੇ = ਉਹ ਬੰਦੇ। ਕਿਨੇਹਿਆ = ਕਿਹੋ ਜਿਹੇ?(ਹੇ ਭਾਈ!) ਜਿਨ੍ਹਾਂ ਮਨੁੱਖਾਂ ਨੂੰ ਕਦੇ ਭੀ ਪਰਮਾਤਮਾ ਦਾ ਨਾਮ ਨਹੀਂ ਭੁੱਲਦਾ (ਕੀ ਤੈਨੂੰ ਪਤਾ ਹੈ ਕਿ) ਉਹ ਕਿਹੋ ਜਿਹੇ ਹੁੰਦੇ ਹਨ?
 
भेदु न जाणहु मूलि सांई जेहिआ ॥१॥
Bẖeḏ na jāṇhu mūl sāʼn▫ī jehi▫ā. ||1||
Know that there is absolutely no difference; they are exactly like the Lord. ||1||
ਉਹ ਮਾਲਕ ਦੀ ਮਾਨਿੰਦ ਹਨ, ਜਾਣ ਲੈ ਕਿ ਦੋਵਾਂ ਦੇ ਵਿਚਾਰਾਂ ਵਿੱਚ ਮੂਲੋ ਹੀ ਕੋਈ ਫਰਕ ਨਹੀਂ।
ਭੇਦੁ = ਫ਼ਰਕ। ਮੂਲਿ = ਬਿਲਕੁਲ। ਸਾਂਈ = ਖਸਮ-ਪ੍ਰਭੂ ॥੧॥(ਉਹਨਾਂ ਵਿਚ ਤੇ ਖਸਮ-ਪ੍ਰਭੂ ਵਿਚ) ਰਤਾ ਭੀ ਫ਼ਰਕ ਨਾਹ ਸਮਝੋ, ਉਹ ਖਸਮ-ਪ੍ਰਭੂ ਵਰਗੇ ਹੋ ਜਾਂਦੇ ਹਨ ॥੧॥
 
मनु तनु होइ निहालु तुम्ह संगि भेटिआ ॥
Man ṯan ho▫e nihāl ṯumĥ sang bẖeti▫ā.
The mind and body are enraptured, meeting with You, O Lord.
ਤੇਰੇ ਨਾਲ ਮਿਲਣ ਦੁਆਰਾ, ਹੇ ਸੁਆਮੀ! ਆਤਮਾ ਤੇ ਦੇਹਿ ਪ੍ਰਸੰਨ ਹੋ ਜਾਂਦੇ ਹਨ।
ਨਿਹਾਲੁ = ਪ੍ਰਸੰਨ। ਤੁਮ੍ਹ੍ਹ ਸੰਗਿ = ਤੇਰੇ ਨਾਲ (ਹੇ ਪ੍ਰਭੂ!)। ਭੇਟਿਆ = ਸੰਗਤਿ ਕੀਤਿਆਂ।(ਹੇ ਪ੍ਰਭੂ!) ਜਿਨ੍ਹਾਂ ਮਨੁੱਖਾਂ ਨੇ ਤੇਰੇ ਨਾਲ ਸੰਗਤਿ ਕੀਤੀ ਉਹਨਾਂ ਦਾ ਮਨ ਪ੍ਰਸੰਨ ਰਹਿੰਦਾ ਹੈ।
 
सुखु पाइआ जन परसादि दुखु सभु मेटिआ ॥१॥ रहाउ ॥
Sukẖ pā▫i▫ā jan parsāḏ ḏukẖ sabẖ meti▫ā. ||1|| rahā▫o.
Peace is obtained, by the favor of the Lord's humble servant; all pains are taken away. ||1||Pause||
ਰੱਬ ਦੇ ਗੋਲੇ ਦੀ ਮਿਹਰ ਦੁਆਰਾ, ਠੰਢ-ਚੈਨ ਪਰਾਪਤ ਹੁੰਦੀ ਹੈ, ਅਤੇ ਸਾਰੀ ਪੀੜ ਦੂਰ ਥੀ ਵੰਞਦੀ ਹੈ। ਠਹਿਰਾਉ।
ਜਨ ਪਰਸਾਦਿ = (ਤੇਰੇ) ਸੇਵਕ ਦੀ ਕਿਰਪਾ ਨਾਲ ॥੧॥ ਰਹਾਉ ॥ਉਹਨਾਂ (ਤੇਰੇ) ਸੇਵਕ (-ਗੁਰੂ) ਦੀ ਕਿਰਪਾ ਨਾਲ ਆਤਮਕ ਆਨੰਦ ਪ੍ਰਾਪਤ ਕਰ ਲਿਆ ਹੈ ਤੇ ਆਪਣਾ ਸਾਰਾ ਦੁੱਖ ਮਿਟਾ ਲਿਆ ਹੈ ॥੧॥ ਰਹਾਉ ॥
 
जेते खंड ब्रहमंड उधारे तिंन्ह खे ॥
Jeṯe kẖand barahmand uḏẖāre ṯinĥ kẖe.
As many as are the continents of the world, so many have been saved.
ਜਿੰਨੇ ਭੀ ਜਗਤ ਦੇ ਮਹਾਂਦੀਪ ਹਨ, ਉਨੇ ਹੀ ਤੈ ਤਾਰ ਦਿਤੇ ਹਨ ਹੈ ਸਾਹਿਬ!
ਜੇਤੇ = ਜਿਤਨੇ ਭੀ ਹਨ, ਸਾਰੇ। ਖੰਡ = ਸ੍ਰਿਸ਼ਟੀ ਦੇ ਹਿੱਸੇ। ਉਧਾਰੇ = (ਸੰਸਾਰ-ਸਮੁੰਦਰ ਤੋਂ) ਬਚਾ ਲਏ। ਤਿੰਨ੍ਹ੍ਹ ਖੇ = ਉਹਨਾਂ ਨੇ।(ਹੇ ਭਾਈ!) ਉਹਨਾਂ ਮਨੁੱਖਾਂ ਨੇ ਸਾਰੇ ਖੰਡਾਂ ਬ੍ਰਹਮੰਡਾਂ ਨੂੰ ਭੀ (ਸੰਸਾਰ-ਸਮੁੰਦਰ ਤੋਂ) ਬਚਾ ਲੈਣ ਦੀ ਸਮਰੱਥਾ ਪ੍ਰਾਪਤ ਕਰ ਲਈ ਹੁੰਦੀ ਹੈ।
 
जिन्ह मनि वुठा आपि पूरे भगत से ॥२॥
Jinĥ man vuṯẖā āp pūre bẖagaṯ se. ||2||
Those, in whose minds You Yourself dwell, O Lord, are the perfect devotees. ||2||
ਓਹੀ ਪੂਰਨ ਸਾਧੂ ਹਨ, ਜਿਨ੍ਹਾਂ ਦੇ ਚਿੱਤ ਅੰਦਰ ਤੂੰ ਖੁਦ ਨਿਵਾਸ ਰਖਦਾ ਹੈ, ਹੇ ਵਾਹਿਗੁਰੂ!
ਮਨਿ = ਮਨ ਵਿਚ। ਵੁਠਾ = ਆ ਵੱਸਿਆ। ਸੇ = ਉਹ ਬੰਦੇ ॥੨॥ਜਿਨ੍ਹਾਂ ਦੇ ਹਿਰਦੇ ਵਿਚ ਪਰਮਾਤਮਾ ਆਪ ਆ ਵੱਸਦਾ ਹੈ ਉਹ ਮੁਕੰਮਲ ਭਗਤ ਬਣ ਜਾਂਦੇ ਹਨ ॥੨॥