Sri Guru Granth Sahib Ji

Ang: / 1430

Your last visited Ang:

जिस नो मंने आपि सोई मानीऐ ॥
Jis no manne āp so▫ī mānī▫ai.
Those whom You approve, are approved.
ਜਿਸ ਨੂੰ ਤੂੰ ਕਬੂਲ ਕਰਦਾ ਹੈ, ਹੇ ਸਾਈਂ! ਕੇਵਲ ਓਸੇ ਦੀ ਹੀ ਇਜ਼ਤ ਹੁੰਦੀ ਹੈ।
ਮੰਨੇ = ਆਦਰ ਦੇਂਦਾ ਹੈ। ਸੋਈ = ਉਹੀ ਮਨੁੱਖ। ਮਾਨੀਐ = ਮੰਨਿਆ ਜਾਂਦਾ ਹੈ, (ਹਰ ਥਾਂ) ਆਦਰ ਪਾਂਦਾ ਹੈ।(ਹੇ ਭਾਈ!) ਜਿਸ ਮਨੁੱਖ ਨੂੰ ਪਰਮਾਤਮਾ ਆਪ ਆਦਰ ਦੇਂਦਾ ਹੈ ਉਹ (ਹਰ ਥਾਂ) ਆਦਰ ਪਾਂਦਾ ਹੈ,
 
प्रगट पुरखु परवाणु सभ ठाई जानीऐ ॥३॥
Pargat purakẖ parvāṇ sabẖ ṯẖā▫ī jānī▫ai. ||3||
Such a celebrated and honored person is known everywhere. ||3||
ਐਹੋ ਜੇਹਾ ਕਬੂਲ ਹੋਇਆ ਅਤੇ ਨਾਮਵਰ ਪੁਰਸ਼ ਹਰ ਥਾਂ ਜਾਣਿਆ ਜਾਂਦਾ ਹੈ।
ਜਾਨੀਐ = ਜਾਣਿਆ ਜਾਂਦਾ ਹੈ, ਉੱਘਾ ਹੋ ਜਾਂਦਾ ਹੈ ॥੩॥ਉਹ ਮਨੁੱਖ (ਲੋਕ ਪਰਲੋਕ ਵਿਚ) ਸਭ ਥਾਈਂ ਉੱਘਾ ਹੋ ਜਾਂਦਾ ਹੈ ਉਹ ਪ੍ਰਸਿੱਧ ਹੋ ਚੁੱਕਾ ਹਰ ਥਾਂ ਮੰਨਿਆ-ਪ੍ਰਮੰਨਿਆ ਜਾਂਦਾ ਹੈ ॥੩॥
 
दिनसु रैणि आराधि सम्हाले साह साह ॥
Ḏinas raiṇ ārāḏẖ samĥāle sāh sāh.
Day and night, with every breath to worship and adore the Lord -
ਕਿ ਮੈਂ ਦਿਨ ਤੇ ਰਾਤ ਅਤੇ ਹਰ ਸੁਆਸ ਨਾਲ ਤੈਡਾ ਸਿਮਰਨ ਅਤੇ ਚਿੰਤਨ ਕਰਾਂ,
ਰੈਣਿ = ਰਾਤ। ਆਰਾਧਿ = ਆਰਾਧਨਾ ਕਰ ਕੇ। ਸਮ੍ਹ੍ਹਾਲੇ = ਹਿਰਦੇ ਵਿਚ ਵਸਾਈ ਰੱਖੇ।ਦਿਨ ਰਾਤ ਤੇਰੀ ਅਰਾਧਨ ਕਰ ਕੇ (ਨਾਨਕ) ਤੈਨੂੰ ਸੁਆਸ ਸੁਆਸ (ਆਪਣੇ) ਹਿਰਦੇ ਵਿਚ ਵਸਾਈ ਰੱਖੇ।
 
नानक की लोचा पूरि सचे पातिसाह ॥४॥६॥१०८॥
Nānak kī locẖā pūr sacẖe pāṯisāh. ||4||6||108||
please, O True Supreme King, fulfill this, Nanak's desire. ||4||6||108||
ਨਾਨਕ ਦੀ ਇਹ ਖਾਹਿਸ਼ ਪੂਰੀ ਕਰ, ਹੇ ਸੱਚੇ ਸ਼ਹਿਨਸ਼ਾਹ!
ਲੋਚਾ = ਤਾਂਘ। ਪੂਰਿ = ਪੂਰੀ ਕਰ। ਸਚੇ = ਹੇ ਸਦਾ-ਥਿਰ ਰਹਿਣ ਵਾਲੇ! ॥੪॥੬॥੧੦੮॥ਹੇ (ਮੇਰੇ) ਸਦਾ ਕਾਇਮ ਰਹਿਣ ਵਾਲੇ ਪਾਤਿਸ਼ਾਹ! (ਮੇਰੀ) ਨਾਨਕ ਦੀ ਇਹ ਤਾਂਘ ਪੂਰੀ ਕਰ ॥੪॥੬॥੧੦੮॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
पूरि रहिआ स्रब ठाइ हमारा खसमु सोइ ॥
Pūr rahi▫ā sarab ṯẖā▫e hamārā kẖasam so▫e.
He, my Lord Master, is fully pervading all places.
ਉਹ ਮੇਰਾ ਕੰਤ ਸਾਰੀਆਂ ਥਾਵਾਂ ਵਿੱਚ ਪਰੀਪੂਰਨ ਹੋ ਰਿਹਾ ਹੈ।
ਪੂਰਿ ਰਹਿਆ = ਵਿਆਪਕ ਹੈ, ਮੌਜੂਦ ਹੈ। ਸ੍ਰਬ ਠਾਇ = ਹਰੇਕ ਥਾਂ ਵਿਚ। ਸੋਇ = ਉਹ (ਪਰਮਾਤਮਾ)।(ਹੇ ਭਾਈ!) ਸਾਡਾ ਉਹ ਖਸਮ-ਸਾਈਂ ਹਰੇਕ ਥਾਂ ਵਿਚ ਵਿਆਪਕ ਹੈ, (ਸਭ ਜੀਵਾਂ ਦਾ ਉਹ) ਇਕੋ ਮਾਲਕ ਹੈ।
 
एकु साहिबु सिरि छतु दूजा नाहि कोइ ॥१॥
Ėk sāhib sir cẖẖaṯ ḏūjā nāhi ko▫e. ||1||
He is the One Lord Master, the roof over our heads; there is no other than Him. ||1||
ਅਦੁੱਤੀ ਹੈ ਮੇਰਾ ਸੁਆਮੀ ਜਿਸ ਦੇ ਸੀਸ ਉਤੇ ਪਾਤਸ਼ਾਹੀ ਛਤ੍ਰ ਹੈ। ਹੋਰ ਕੋਈ ਹੈ ਹੀ ਨਹੀਂ।
ਸਿਰਿ = ਸਿਰ ਉੱਤੇ। ਛਤੁ = ਛੱਤ੍ਰ ॥੧॥(ਸਾਰੀ ਸ੍ਰਿਸ਼ਟੀ ਦੀ ਬਾਦਸ਼ਾਹੀ ਦਾ) ਛੱਤ੍ਰ (ਉਸੇ ਦੇ) ਸਿਰ ਉਤੇ ਹੈ, ਉਸ ਦੇ ਬਰਾਬਰ ਹੋਰ ਕੋਈ ਨਹੀਂ ॥੧॥
 
जिउ भावै तिउ राखु राखणहारिआ ॥
Ji▫o bẖāvai ṯi▫o rākẖ rākẖaṇhāri▫ā.
As it pleases Your Will, please save me, O Savior Lord.
ਹੇ ਬਚਾਉਣਹਾਰ! ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ, ਮੈਨੂੰ ਬਚਾ ਲੈ!
ਰਾਖਣਹਾਰਿਆ = ਹੇ ਰੱਖਿਆ ਕਰਨ ਦੀ ਸਮਰਥਾ ਵਾਲੇ!ਹੇ ਸਭ ਜੀਵਾਂ ਦੀ ਰੱਖਿਆ ਕਰਨ ਦੇ ਸਮਰਥ ਪ੍ਰਭੂ! ਜਿਵੇਂ ਤੈਨੂੰ ਚੰਗਾ ਲੱਗੇ, ਉਸੇ ਤਰ੍ਹਾਂ ਮੇਰੀ ਰੱਖਿਆ ਕਰ।
 
तुझ बिनु अवरु न कोइ नदरि निहारिआ ॥१॥ रहाउ ॥
Ŧujẖ bin avar na ko▫e naḏar nihāri▫ā. ||1|| rahā▫o.
Without You, my eyes see no other at all. ||1||Pause||
ਤੇਰੇ ਬਗੈਰ, ਆਪਣੀਆਂ ਅੱਖਾਂ ਨਾਲ ਮੈਂ ਹੋਰ ਕਿਸੇ ਨੂੰ ਨਹੀਂ ਵੇਖਿਆ। ਠਹਿਰਾਉ।
ਨਦਰਿ = ਨਿਗਾਹ। ਨਿਹਾਲਿਆ = ਵੇਖਿਆ ॥੧॥ ਰਹਾਉ ॥ਮੈਂ ਤੈਥੋਂ ਬਿਨਾ ਅਜੇ ਤਕ ਕੋਈ ਹੋਰ ਆਪਣੀਆਂ ਅੱਖਾਂ ਨਾਲ ਨਹੀਂ ਵੇਖਿਆ ਜੋ ਤੇਰੇ ਵਰਗਾ ਹੋਵੇ ॥੧॥ ਰਹਾਉ ॥
 
प्रतिपाले प्रभु आपि घटि घटि सारीऐ ॥
Parṯipāle parabẖ āp gẖat gẖat sārī▫ai.
God Himself is the Cherisher; He takes care of each and every heart.
ਸੁਆਮੀ ਖੁਦ ਪਾਲਣਾ-ਪੋਸ਼ਣਾ ਕਰਦਾ ਹੈ ਅਤੇ ਸਾਰਿਆਂ ਦਿਲਾਂ ਦੀ ਸੰਭਾਲ ਕਰਦਾ ਹੈ।
ਪ੍ਰਤਿਪਾਲੇ = ਪਾਲਣਾ ਕਰਦਾ ਹੈ। ਘਟਿ ਘਟਿ = ਹਰੇਕ ਸਰੀਰ ਵਿਚ। ਸਾਰੀਐ = ਸਾਰੇ, ਸਾਰ ਲੈਂਦਾ ਹੈ।(ਹੇ ਭਾਈ!) ਹਰੇਕ ਸਰੀਰ ਵਿਚ ਬੈਠਾ ਪ੍ਰਭੂ ਹਰੇਕ ਦੀ ਸਾਰ ਲੈਂਦਾ ਹੈ, ਹਰੇਕ ਦੀ ਪਾਲਣਾ ਕਰਦਾ ਹੈ।
 
जिसु मनि वुठा आपि तिसु न विसारीऐ ॥२॥
Jis man vuṯẖā āp ṯis na visārī▫ai. ||2||
That person, within whose mind You Yourself dwell, never forgets You. ||2||
ਜਿਸ ਦੇ ਦਿਲ ਅੰਦਰ ਤੂੰ ਖੁਦ ਵੱਸਦਾ ਹੈ, ਉਹ ਤੈਨੂੰ ਨਹੀਂ ਉਲਾਉਂਦਾ।
ਮਨਿ = ਮਨਿ ਵਿਚ। ਵੁਠਾ = ਆ ਵੱਸਿਆ। ਵਿਸਾਰੀਐ = ਵਿਸਾਰੇ, ਭੁਲਾਂਦਾ ॥੨॥ਜਿਸ ਮਨੁੱਖ ਦੇ ਮਨ ਵਿਚ ਉਹ ਪ੍ਰਭੂ ਆਪ ਵੱਸਦਾ ਹੈ, ਉਸ ਨੂੰ ਕਦੇ ਫਿਰ ਭੁਲਾਂਦਾ ਨਹੀਂ ॥੨॥
 
जो किछु करे सु आपि आपण भाणिआ ॥
Jo kicẖẖ kare so āp āpaṇ bẖāṇi▫ā.
He does that which is pleasing to Himself.
ਜਿਹੜਾ ਕੁਝ ਉਸ ਨੂੰ ਭਾਉਂਦਾ ਹੈ, ਉਸ ਨੂੰ ਉਹ ਖੁਦ ਹੀ ਕਰਦਾ ਹੈ।
ਆਪਣ ਭਾਣਿਆ = ਆਪਣੀ ਰਜ਼ਾ ਅਨੁਸਾਰ।(ਹੇ ਭਾਈ! ਜਗਤ ਵਿਚ) ਜੋ ਕੁਝ ਕਰ ਰਿਹਾ ਹੈ ਪਰਮਾਤਮਾ ਆਪ ਹੀ ਆਪਣੀ ਰਜ਼ਾ ਅਨੁਸਾਰ ਕਰ ਰਿਹਾ ਹੈ,
 
भगता का सहाई जुगि जुगि जाणिआ ॥३॥
Bẖagṯā kā sahā▫ī jug jug jāṇi▫ā. ||3||
He is known as the help and support of His devotees, throughout the ages. ||3||
ਸਾਰਿਆਂ ਯੁਗਾਂ ਅੰਦਰ ਉਹ ਆਪਣੇ ਅਨੁਰਾਗੀਆਂ ਦਾ ਮਦਦਗਾਰ ਜਾਣਿਆ ਜਾਂਦਾ ਹੈ।
ਸਹਾਈ = ਮਦਦਗਾਰ। ਜੁਗਿ ਜੁਗਿ = ਹਰੇਕ ਜੁਗ ਵਿਚ ॥੩॥(ਜਗਤ ਵਿਚ) ਇਹ ਗੱਲ ਪ੍ਰਸਿੱਧ ਹੈ ਕਿ ਹਰੇਕ ਜੁਗ ਵਿਚ ਪਰਮਾਤਮਾ ਆਪਣੇ ਭਗਤਾਂ ਦੀ ਸਹਾਇਤਾ ਕਰਦਾ ਆ ਰਿਹਾ ਹੈ ॥੩॥
 
जपि जपि हरि का नामु कदे न झूरीऐ ॥
Jap jap har kā nām kaḏe na jẖūrī▫ai.
Chanting and meditating up the Lord's Name, the mortal never comes to regret anything.
ਰੱਬ ਦੇ ਨਾਮ ਦਾ ਆਰਾਧਨ ਤੇ ਸਿਮਰਨ ਕਰਨ ਦੁਆਰਾ ਪ੍ਰਾਣੀ ਕਦਾਚਿਤ ਪਸਚਾਤਾਪ ਨਹੀਂ ਕਰਦਾ।
ਜਪਿ = ਜਪ ਕੇ। ਨ ਝੂਰੀਐ = ਚਿੰਤਾ-ਫ਼ਿਕਰ ਨਹੀਂ ਕਰੀਦਾ।(ਹੇ ਭਾਈ!) ਪਰਮਾਤਮਾ ਦਾ ਨਾਮ ਜਪ ਜਪ ਕੇ ਫਿਰ ਕਦੇ ਕਿਸੇ ਕਿਸਮ ਦੀ ਕੋਈ ਚਿੰਤਾ ਨਹੀਂ ਕਰਨੀ ਪੈਂਦੀ।
 
नानक दरस पिआस लोचा पूरीऐ ॥४॥७॥१०९॥
Nānak ḏaras pi▫ās locẖā pūrī▫ai. ||4||7||109||
O Nanak, I thirst for the Blessed Vision of Your Darshan; please, fulfill my desire, O Lord. ||4||7||109||
ਹੇ ਨਾਨਕ, ਮੈਨੂੰ ਤੇਰੇ ਦਰਸ਼ਨ ਦੀ ਤ੍ਰੇਹ ਹੈ। ਮੇਰੀ ਖ਼ਾਹਿਸ਼ ਪੁਰੀ ਕਰ, ਹੇ ਪ੍ਰਭੂ!
ਲੋਚਾ = ਤਾਂਘ। ਪੂਰੀਐ = ਪੂਰੀ ਕਰ ॥੪॥੭॥੧੦੯॥(ਹੇ ਪ੍ਰਭੂ! ਤੇਰੇ ਦਾਸ) ਨਾਨਕ ਨੂੰ ਤੇਰੇ ਦਰਸਨ ਦੀ ਪਿਆਸ ਹੈ (ਨਾਨਕ ਦੀ ਇਹ) ਤਾਂਘ ਪੂਰੀ ਕਰ ॥੪॥੭॥੧੦੯॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
किआ सोवहि नामु विसारि गाफल गहिलिआ ॥
Ki▫ā sovėh nām visār gāfal gahili▫ā.
Why are you sleeping, and forgetting the Name, O careless and foolish mortal?
ਹੇ ਬੇਪਰਵਾਹ ਅਤੇ ਬੇਖਬਰ ਬੰਦੇ! ਤੂੰ ਨਾਮ ਨੂੰ ਭੁਲਾ ਕੇ ਕਿਉਂ ਸੁੱਤਾ ਪਿਆ ਹੈ।
ਕਿਆ ਸੋਵਹਿ = ਤੂੰ ਕਿਉਂ ਸੌਂ ਰਿਹਾ ਹੈਂ? ਵਿਸਾਰਿ = ਭੁਲਾ ਕੇ। ਗਾਫਲ = ਹੇ ਗ਼ਾਫ਼ਲ! ਗਹਿਲਿਆ = ਹੇ ਗਹਿਲੇ! ਹੇ ਬੇ-ਪਰਵਾਹ!ਹੇ ਗ਼ਾਫ਼ਲ ਮਨ! ਹੇ ਬੇ-ਪਰਵਾਹ ਮਨ! ਪਰਮਾਤਮਾ ਦਾ ਨਾਮ ਭੁਲਾ ਕੇ ਕਿਉਂ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੌਂ ਰਿਹਾ ਹੈਂ?
 
कितीं इतु दरीआइ वंञन्हि वहदिआ ॥१॥
Kiṯīʼn iṯ ḏarī▫ā▫e vaʼnñniĥ vėhḏi▫ā. ||1||
So many have been washed away and carried off by this river of life. ||1||
ਇਸ ਜੀਵਨ ਦੀ ਨਦੀ ਅੰਦਰ ਅਨੇਕਾਂ ਹੀ ਰੁੜ੍ਹੇ ਵਹਿੰਦੇ ਜਾ ਰਹੇ ਹਨ।
ਕਿਤੀ = ਕਿਤਨੇ ਹੀ, ਅਨੇਕਾਂ ਜੀਵ। ਇਤੁ = ਇਸ ਵਿਚ। ਦਰੀਆਇ = (ਸੰਸਾਰ)-ਦਰਿਆ ਵਿਚ। ਵੰਞਨ੍ਹ੍ਹਿ = ਜਾ ਰਹੇ ਹਨ। ਵਹਦਿਆ = ਰੁੜ੍ਹਦੇ ॥੧॥(ਵੇਖ, ਨਾਮ ਵਿਸਾਰ ਕੇ) ਅਨੇਕਾਂ ਹੀ ਜੀਵ ਇਸ (ਸੰਸਾਰ-) ਨਦੀ ਵਿਚ ਰੁੜ੍ਹਦੇ ਜਾ ਰਹੇ ਹਨ ॥੧॥
 
बोहिथड़ा हरि चरण मन चड़ि लंघीऐ ॥
Bohithṛā har cẖaraṇ man cẖaṛ langẖī▫ai.
O mortal, get aboard the boat of the Lord's Lotus Feet, and cross over.
ਹੇ ਬੰਦੇ! ਵਾਹਿਗੁਰੂ ਦੇ ਪੈਰਾ ਦੇ ਜਹਾਜ਼ ਤੇ ਸਵਾਰ ਹੋ, ਸੰਸਾਰ ਸਮੁੰਦਰ ਤੋਂ ਪਾਰ ਹੋ ਜਾ।
ਬੋਹਿਥੜਾ = ਸੋਹਣਾ ਜਹਾਜ਼। ਮਨ = ਹੇ ਮਨ! ਚੜਿ = ਚੜ੍ਹ ਕੇ।ਹੇ (ਮੇਰੇ) ਮਨ! ਪਰਮਾਤਮਾ ਦੇ ਚਰਨ ਇਕ ਸੋਹਣਾ ਜਿਹਾ ਜਹਾਜ਼ ਹਨ; (ਇਸ ਜਹਾਜ਼ ਵਿਚ) ਚੜ੍ਹ ਕੇ (ਸੰਸਾਰ-ਸਮੁੰਦਰ ਤੋਂ ਪਾਰ) ਲੰਘ ਜਾਈਦਾ ਹੈ।
 
आठ पहर गुण गाइ साधू संगीऐ ॥१॥ रहाउ ॥
Āṯẖ pahar guṇ gā▫e sāḏẖū sangī▫ai. ||1|| rahā▫o.
Twenty-four hours a day, sing the Glorious Praises of the Lord, in the Saadh Sangat, the Company of the Holy. ||1||Pause||
ਅੱਠੇ ਪਹਿਰ ਦੀ ਤੂੰ ਸਤਿ ਸੰਗਤ ਅੰਦਰ ਵਾਹਿਗੁਰੂ ਦੀਆਂੇ ਸ਼੍ਰੇਸ਼ਟਤਾਈਆਂ ਗਾਇਨ ਕਰ। ਠਹਿਰਾਉ।
ਸਾਧੂ ਸੰਗੀਐ = ਗੁਰੂ ਦੀ ਸੰਗਤਿ ਵਿਚ ॥੧॥ ਰਹਾਉ ॥(ਇਸ ਵਾਸਤੇ, ਹੇ ਮਨ!) ਗੁਰੂ ਦੀ ਸੰਗਤਿ ਵਿਚ ਰਹਿ ਕੇ ਅੱਠੇ ਪਹਰ ਪਰਮਾਤਮਾ ਦੇ ਗੁਣ ਗਾਂਦਾ ਰਿਹਾ ਕਰ ॥੧॥ ਰਹਾਉ ॥
 
भोगहि भोग अनेक विणु नावै सुंञिआ ॥
Bẖogėh bẖog anek viṇ nāvai suñi▫ā.
You may enjoy various pleasures, but they are useless without the Name.
ਤੂੰ ਅਨੇਕਾਂ ਰੰਗ ਰਲੀਆਂ ਮਾਣਦਾ ਹੈ, ਪਰ ਨਾਮ ਦੇ ਬਾਝੋਂ ਉਹਾ ਸੱਖਣੀਆਂ ਹਨ।
ਭੋਗਹਿ = (ਜੀਵ) ਭੋਗਦੇ ਹਨ। ਸੁੰਞਿਆ = ਸੁੰਞੇ, ਆਤਮਕ ਜੀਵਨ ਤੋਂ ਖ਼ਾਲੀ।(ਹੇ ਮਨ! ਮੋਹ ਦੀ ਨੀਂਦ ਵਿਚ ਸੁੱਤੇ ਹੋਏ ਜੀਵ ਦੁਨੀਆ ਦੇ) ਅਨੇਕਾਂ ਭੋਗ ਭੋਗਦੇ ਰਹਿੰਦੇ ਹਨ, ਪਰ ਪਰਮਾਤਮਾ ਦੇ ਨਾਮ ਤੋਂ ਬਿਨਾ ਆਤਮਕ ਜੀਵਨ ਵਲੋਂ ਖ਼ਾਲੀ ਰਹਿ ਜਾਂਦੇ ਹਨ।
 
हरि की भगति बिना मरि मरि रुंनिआ ॥२॥
Har kī bẖagaṯ binā mar mar runni▫ā. ||2||
Without devotion to the Lord, you shall die in sorrow, again and again. ||2||
ਹਰੀ ਦੀ ਪ੍ਰੇਮ ਮਈ ਸੇਵਾ ਦੇ ਬਗੈਰ ਤੂੰ ਰੌ ਰੋ ਕੇ ਮਰ ਖੱਪ ਜਾਵੇਗਾ।
ਮਰਿ ਮਰਿ = ਆਤਮਕ-ਮੌਤ ਸਹੇੜ ਕੇ। ਰੁੰਨਿਆ = ਦੁਖੀ ਹੁੰਦੇ ਹਨ ॥੨॥ਪਰਮਾਤਮਾ ਦੀ ਭਗਤੀ ਤੋਂ ਬਿਨਾ (ਅਜੇਹੇ ਜੀਵ) ਸਦਾ ਆਤਮਕ ਮੌਤ ਸਹੇੜ ਸਹੇੜ ਕੇ ਦੁੱਖੀ ਹੁੰਦੇ ਰਹਿੰਦੇ ਹਨ ॥੨॥
 
कपड़ भोग सुगंध तनि मरदन मालणा ॥
Kapaṛ bẖog suganḏẖ ṯan marḏan mālṇā.
You may dress and eat and apply scented oils to your body,
ਤੂੰ ਬਸਤ੍ਰ ਪਹਿਣਦਾ, ਖਾਦਾ ਪੀਦਾ, ਆਪਣੀ ਦੇਹਿ ਨੂੰ ਮਹਿਕਾਉਂਦਾ ਅਤੇ ਅਤਰ ਮਲਦਾ ਹੈ।
ਤਨਿ = ਸਰੀਰ ਉਤੇ। ਮਰਦਨ = ਵਟਣਾ ਆਦਿਕ। ਮਾਲਣਾ = ਮਲਦੇ ਹਨ।(ਹੇ ਮਨ!) ਵੇਖ, ਜੀਵ (ਸੋਹਣੇ ਸੋਹਣੇ) ਕੱਪੜੇ ਪਹਿਨਦੇ ਹਨ, ਸੁਆਦਲੇ ਪਦਾਰਥ ਖਾਂਦੇ ਹਨ, ਸਰੀਰ ਉਤੇ ਸੁਗੰਧੀ ਵਾਲੇ ਵਟਣੇ ਆਦਿਕ ਮਲਦੇ ਹਨ,
 
बिनु सिमरन तनु छारु सरपर चालणा ॥३॥
Bin simran ṯan cẖẖār sarpar cẖālṇā. ||3||
but without the meditative remembrance of the Lord, your body shall surely turn to dust, and you shall have to depart. ||3||
ਪਰ ਸਾਈਂ ਦੀ ਬੰਦਗੀ ਦੇ ਬਾਝੋਂ ਤੇਰੀ ਦੇਹਿ ਸੁਆਹ ਹੋ ਜਾਵੇਗੀ ਅਤੇ ਤੂੰ ਨਿਸਚਿਤ ਹੀ ਟੁਰ ਵੰਞੇਗਾ।
ਛਾਰੁ = ਸੁਆਹ, ਮਿੱਟੀ। ਸਰਪਰ = ਜ਼ਰੂਰ ॥੩॥ਪਰ ਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾ ਉਹਨਾਂ ਦਾ ਇਹ ਸਰੀਰ ਸੁਆਹ (ਸਮਾਨ ਹੀ ਰਹਿੰਦਾ) ਹੈ, ਇਸ ਸਰੀਰ ਨੇ ਤਾਂ ਆਖ਼ਰ ਜ਼ਰੂਰ ਨਾਸ ਹੋ ਜਾਣਾ ਹੈ ॥੩॥
 
महा बिखमु संसारु विरलै पेखिआ ॥
Mahā bikẖam sansār virlai pekẖi▫ā.
How very treacherous is this world-ocean; how very few realize this!
ਪਾਰ ਹੋਣ ਲਈ ਜਗਤ ਸਮੁੰਦਰ ਪਰਮ ਔਖਾ ਹੈ ਬਹੁਤ ਹੀ ਥੋੜੇ ਇਸ ਨੂੰ ਅਨੁਭਵ ਕਰਦੇ ਹਨ।
ਬਿਖਮੁ = ਬਿਖੜਾ, ਔਖਾ। ਵਿਰਲੇ = ਕਿਸੇ ਵਿਰਲੇ ਮਨੁੱਖ ਨੇ।ਕਿਸੇ ਵਿਰਲੇ (ਭਾਗਾਂ ਵਾਲੇ) ਨੇ ਵੇਖਿਆ ਹੈ ਕਿ ਇਹ ਸੰਸਾਰ-(ਸਮੁੰਦਰ) ਬੜਾ ਭਿਆਨਕ ਹੈ।
 
छूटनु हरि की सरणि लेखु नानक लेखिआ ॥४॥८॥११०॥
Cẖẖūtan har kī saraṇ lekẖ Nānak lekẖi▫ā. ||4||8||110||
Salvation rests in the Lord's Sanctuary; O Nanak, this is your pre-ordained destiny. ||4||8||110||
ਬੰਦ-ਖਲਾਸ ਵਾਹਿਗੁਰੂ ਦੀ ਸ਼ਰਣਾਗਤ ਅੰਦਰ ਹੈ, ਹੇ ਨਾਨਕ! ਇਹ ਸੁਆਮੀ ਦੀ ਲਿਖੀ ਹੋਈ ਲਿਖਤਾਕਾਰ ਹੈ।
ਛੂਟਨੁ = (ਇਸ ਬਿਖਮ ਸੰਸਾਰ ਤੋਂ) ਖ਼ਲਾਸੀ ॥੪॥੮॥੧੧੦॥ਹੇ ਨਾਨਕ! (ਆਖ-) ਪਰਮਾਤਮਾ ਦੀ ਸਰਨ ਪਿਆਂ ਹੀ ਇਸ ਵਿਚੋਂ ਬਚਾਉ ਹੁੰਦਾ ਹੈ। (ਓਹੀ ਬਚਦਾ ਹੈ ਜਿਸ ਦੇ ਮੱਥੇ ਉੱਤੇ ਪ੍ਰਭੂ-ਨਾਮ ਦੇ ਸਿਮਰਨ ਦਾ) ਲੇਖ ਲਿਖਿਆ ਹੋਇਆ ਹੈ ॥੪॥੮॥੧੧੦॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
कोइ न किस ही संगि काहे गरबीऐ ॥
Ko▫e na kis hī sang kāhe garbī▫ai.
No one is anyone's companion; why take any pride in others?
ਕੋਈ ਜਣਾ ਕਿਸੇ ਦਾ ਸਾਥੀ ਨਹੀਂ, ਇਸ ਲਈ ਆਪਣੇ ਸਨਬੰਧੀਆਂ ਦਾ ਕੋਈ ਕਿਉਂ ਹੰਕਾਰ ਕਰੇ?
ਕਿਸ ਹੀ ਸੰਗਿ = ਕਿਸੇ ਦੇ ਭੀ ਨਾਲ। ਗਰਬੀਐ = ਮਾਣ ਕਰੀਏ।(ਹੇ ਮੇਰੀ ਜਿੰਦੇ!) ਕੋਈ ਮਨੁੱਖ ਸਦਾ ਕਿਸੇ ਦੇ ਨਾਲ ਨਹੀਂ ਨਿਭਦਾ (ਇਸ ਵਾਸਤੇ ਸੰਬੰਧੀ ਆਦਿਕਾਂ ਦਾ) ਕੋਈ ਮਾਣ ਨਹੀਂ ਕਰਨਾ ਚਾਹੀਦਾ।
 
एकु नामु आधारु भउजलु तरबीऐ ॥१॥
Ėk nām āḏẖār bẖa▫ojal ṯarbī▫ai. ||1||
With the Support of the One Name, this terrible world-ocean is crossed over. ||1||
ਇਕ ਨਾਮ ਦੇ ਆਸਰੇ ਨਾਲ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ।
ਆਧਾਰੁ = ਆਸਰਾ। ਭਉਜਲੁ = ਸੰਸਾਰ-ਸਮੁੰਦਰ। ਤਰਬੀਐ = ਤਰ ਸਕੀਦਾ ਹੈ ॥੧॥ਸਿਰਫ਼ ਪਰਮਾਤਮਾ ਦਾ ਨਾਮ ਹੀ (ਅਸਲ) ਆਸਰਾ ਹੈ (ਨਾਮ ਦੇ ਆਸਰੇ ਹੀ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ॥੧॥
 
मै गरीब सचु टेक तूं मेरे सतिगुर पूरे ॥
Mai garīb sacẖ tek ṯūʼn mere saṯgur pūre.
You are the True Support of me, the poor mortal, O my Perfect True Guru.
ਮੈਡੇ ਪੁਰਨ ਸਤਿਗੁਰੂ ਮੈਂ ਗਰੀਬੜੇ ਦਾ ਤੂੰ ਸੱਚਾ ਆਸਰਾ ਹੈ।
ਸਚੁ = ਸਦਾ ਕਾਇਮ ਰਹਿਣ ਵਾਲਾ। ਟੇਕ = ਆਸਰਾ। ਸਤਿਗੁਰ = ਹੇ ਸਤਿਗੁਰੂ!ਹੇ ਮੇਰੇ ਪੂਰੇ ਸਤਿਗੁਰੂ (ਪ੍ਰਭੂ)! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ ਮੈਂ ਗਰੀਬ ਦਾ ਤੂੰ ਹੀ ਸਹਾਰਾ ਹੈਂ।
 
देखि तुम्हारा दरसनो मेरा मनु धीरे ॥१॥ रहाउ ॥
Ḏekẖ ṯumĥārā ḏarsano merā man ḏẖīre. ||1|| rahā▫o.
Gazing upon the Blessed Vision of Your Darshan, my mind is encouraged. ||1||Pause||
ਤੇਰਾ ਦੀਦਾਰ ਤੱਕ ਕੇ, ਮੈਰੇ ਚਿੱਤ ਦਾ ਹੌਸਲਾ ਬੱਝ ਜਾਂਦਾ ਹੈ। ਠਹਿਰਾਉ।
ਦੇਖਿ = ਵੇਖ ਕੇ। ਧੀਰੇ = ਧੀਰਜ ਫੜਦਾ ਹੈ ॥੧॥ ਰਹਾਉ ॥ਤੇਰਾ ਦਰਸਨ ਕਰ ਕੇ ਮੇਰਾ ਮਨ (ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕਣ ਲਈ) ਧੀਰਜ ਫੜਦਾ ਹੈ ॥੧॥ ਰਹਾਉ ॥
 
राजु मालु जंजालु काजि न कितै गनो ॥
Rāj māl janjāl kāj na kiṯai gano.
Royal powers, wealth, and worldly involvements are of no use at all.
ਪਾਤਸ਼ਾਹੀ, ਪਦਾਰਥ ਅਤੇ ਰੁਝੇਵੇ ਕਿਸੇ ਕੰਮ ਦੇ ਨਹੀਂ ਗਿਣੇ ਜਾਂਦੇ।
ਜੰਜਾਲੁ = ਮੋਹ ਵਿਚ ਫਸਾਣ ਵਾਲਾ। ਕਾਜਿ ਕਿਤੈ = ਕਿਸੇ ਭੀ ਕੰਮ। ਗਨ = {ਅਸਲ ਲਫ਼ਜ਼ ਹੈ 'ਗਨੁ', ਇਥੇ ਪੜ੍ਹਨਾ ਹੈ 'ਗਨੋ'} ਗਿਣ, ਮਿਥ।(ਹੇ ਜਿੰਦੇ!) ਦੁਨੀਆ ਦੀ ਪਾਤਿਸ਼ਾਹੀ ਤੇ ਧਨ-ਪਦਾਰਥ ਮਨ ਨੂੰ ਮੋਹੀ ਰੱਖਦੇ ਹਨ, (ਇਸ ਰਾਜ-ਮਾਲ ਨੂੰ ਆਖ਼ਰ) ਕਿਸੇ ਕੰਮ ਆਉਂਦਾ ਨਾਹ ਸਮਝ।
 
हरि कीरतनु आधारु निहचलु एहु धनो ॥२॥
Har kīrṯan āḏẖār nihcẖal ehu ḏẖano. ||2||
The Kirtan of the Lord's Praise is my Support; this wealth is everlasting. ||2||
ਵਾਹਿਗੁਰੂ ਦਾ ਜੱਸ ਮੇਰਾ ਆਸਰਾ ਹੈ ਅਤੇ ਸਦੀਵੀ ਸਥਿਰ ਹੈ ਇਹ ਦੌਲਤ।
ਆਧਾਰੁ = ਆਸਰਾ। ਧਨ = {ਅਸਲ ਲਫ਼ਜ਼ ਹੈ 'ਧਨੁ', ਇਥੇ 'ਧਨੋ' ਪੜ੍ਹਨਾ ਹੈ} ॥੨॥ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਜਿੰਦ ਦਾ ਅਸਲੀ ਆਸਰਾ ਹੈ, ਇਹੀ ਸਦਾ ਕਾਇਮ ਰਹਿਣ ਵਾਲਾ ਧਨ ਹੈ ॥੨॥
 
जेते माइआ रंग तेत पछाविआ ॥
Jeṯe mā▫i▫ā rang ṯeṯ pacẖẖāvi▫ā.
As many as are the pleasures of Maya, so many are the shadows they leave.
ਜਿੰਨੀਆਂ ਭੀ ਧਨ-ਧੌਲਤ ਦੀਆਂ ਰੰਗ-ਰਲੀਆਂ ਹਨ ਉਹ ਸਭ ਕੇਵਲ ਛਾਂ ਮਾਤ੍ਰ ਹਨ।
ਰੰਗ = ਤਮਾਸ਼ੇ। ਤੇਤੇ = ਉਹ ਸਾਰੇ। ਪਛਾਵਿਆ = ਪਰਛਾਵੇਂ (ਵਾਂਗ ਢਲ ਜਾਣ ਵਾਲੇ)।(ਹੇ ਜਿੰਦੇ!) ਮਾਇਆ ਦੇ ਜਿਤਨੇ ਭੀ ਰੰਗ-ਤਮਾਸ਼ੇ ਹਨ ਉਹ ਸਾਰੇ ਪਰਛਾਵੇਂ ਵਾਂਗ ਢਲ ਜਾਣ ਵਾਲੇ ਹਨ।
 
सुख का नामु निधानु गुरमुखि गाविआ ॥३॥
Sukẖ kā nām niḏẖān gurmukẖ gāvi▫ā. ||3||
The Gurmukhs sing of the Naam, the treasure of peace. ||3||
ਨਾਮ ਅਮਨ ਚੈਨ ਦਾ ਖਜਾਨਾ ਹੈ, ਗੁਰੂ ਸਮਰਪਣ, ਉਸ ਦਾ ਜੱਸ ਗਾਇਨ ਕਰਦੇ ਹਨ।
ਸੁਖ ਕਾ ਨਿਧਾਨੁ = ਸੁਖਾਂ ਦਾ ਖ਼ਜ਼ਾਨਾ ॥੩॥ਪਰਮਾਤਮਾ ਦਾ ਨਾਮ ਹੀ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ, ਇਹ ਨਾਮ ਗੁਰੂ ਦੀ ਸਰਨ ਪੈ ਕੇ ਹੀ ਸਲਾਹਿਆ ਜਾ ਸਕਦਾ ਹੈ ॥੩॥
 
सचा गुणी निधानु तूं प्रभ गहिर ग्मभीरे ॥
Sacẖā guṇī niḏẖān ṯūʼn parabẖ gahir gambẖīre.
You are the True Lord, the treasure of excellence; O God, You are deep and unfathomable.
ਸੱਚਾ ਸੁਆਮੀ ਸ੍ਰੇਸ਼ਟਤਾਈਆਂ ਦਾ ਖ਼ਜ਼ਾਨਾ ਹੈ। ਤੂੰ ਹੇ ਮਾਲਕ! ਡੂੰਘਾ ਅਤੇ ਅਗਾਧ ਹੈ।
ਗਹਿਰ = ਡੂੰਘਾ। ਗੰਭੀਰ = ਵੱਡੇ ਜਿਗਰੇ ਵਾਲਾ।ਹੇ ਪ੍ਰਭੂ! ਤੂੰ ਡੂੰਘਾ ਹੈਂ, ਤੂੰ ਵੱਡੇ ਜਿਗਰੇ ਵਾਲਾ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ।
 
आस भरोसा खसम का नानक के जीअरे ॥४॥९॥१११॥
Ās bẖarosā kẖasam kā Nānak ke jī▫are. ||4||9||111||
The Lord Master is the hope and support of Nanak's mind. ||4||9||111||
ਮਾਲਕ ਦੀ ਉਮੈਦ ਅਤੇ ਆਸਰਾ ਨਾਨਕ ਜੋ ਮਨ ਵਿੱਚ ਹਨ।
ਜੀਅ ਰੇ = ਹੇ ਜਿੰਦੇ! ॥੪॥੯॥੧੧੧॥ਹੇ ਨਾਨਕ ਦੀ ਜਿੰਦੇ! ਇਸ ਖਸਮ-ਪ੍ਰਭੂ ਦੀ ਹੀ (ਤੋੜ ਨਿਭਣ ਵਾਲੇ ਸਾਥ ਦੀ) ਆਸ ਰੱਖ, ਖਸਮ-ਪ੍ਰਭੂ ਦਾ ਹੀ ਭਰੋਸਾ ਰੱਖ ॥੪॥੯॥੧੧੧॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
जिसु सिमरत दुखु जाइ सहज सुखु पाईऐ ॥
Jis simraṯ ḏukẖ jā▫e sahj sukẖ pā▫ī▫ai.
Remembering Him, suffering is removed, and celestial peace is obtained.
ਉਸ ਪ੍ਰਭੂ ਦਾ ਆਰਾਧਨ ਕਰਨ ਵਾਲਾ ਤਕਲੀਫ ਦੂਰ ਹੋ ਜਾਂਦੀ ਹੈ ਅਤੇ ਪਰਮ ਅਨੰਦ ਪਰਾਪਤ ਹੋ ਜਾਂਦਾ ਹੈ।
ਸਹਜ ਸੁਖੁ = ਆਤਮਕ ਅਡੋਲਤਾ ਦਾ ਆਨੰਦ।(ਹੇ ਭਾਈ!) ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਹਰੇਕ ਦੁੱਖ ਦੂਰ ਹੋ ਜਾਂਦਾ ਹੈ ਤੇ ਆਤਮਕ ਅਡੋਲਤਾ ਦਾ ਆਨੰਦ ਮਿਲਦਾ ਹੈ,"
 
रैणि दिनसु कर जोड़ि हरि हरि धिआईऐ ॥१॥
Raiṇ ḏinas kar joṛ har har ḏẖi▫ā▫ī▫ai. ||1||
Night and day, with your palms pressed together, meditate on the Lord, Har, Har. ||1||
ਹੱਥ ਬੰਨ੍ਹ ਕੇ ਰਾਤ ਦਿਨ ਵਾਹਿਗੁਰੂ ਸੁਆਮੀ ਦਾ ਸਿਮਰਨ ਕਰ।
ਰੈਣਿ = ਰਾਤ। ਕਰ ਜੋੜਿ = (ਦੋਵੇਂ) ਹੱਥ ਜੋੜ ਕੇ ॥੧॥ਉਸ ਅੱਗੇ ਦੋਵੇਂ ਹੱਥ ਜੋੜ ਕੇ ਸਦਾ ਉਸ ਦਾ ਧਿਆਨ ਧਰਨਾ ਚਾਹੀਦਾ ਹੈ ॥੧॥
 
नानक का प्रभु सोइ जिस का सभु कोइ ॥
Nānak kā parabẖ so▫e jis kā sabẖ ko▫e.
He alone is Nanak's God, unto whom all beings belong.
ਕੇਵਲ ਓਹੀ ਨਾਨਕ ਦਾ ਸੁਆਮੀ ਹੈ ਜਿਸ ਦੀ ਸਾਰੇ ਹੀ ਮਲਕੀਅਤ ਹਨ।
ਜਿਸ ਕਾ = {ਲਫ਼ਜ਼ 'ਜਿਸ' ਦਾ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ}। ਸਭੁ ਕੋਇ = ਹਰੇਕ ਜੀਵ।(ਹੇ ਭਾਈ!) ਨਾਨਕ ਦਾ ਖਸਮ-ਪ੍ਰਭੂ ਉਹ ਹੈ ਜਿਸ ਦਾ ਪੈਦਾ ਕੀਤਾ ਹੋਇਆ ਹਰੇਕ ਜੀਵ ਹੈ।
 
सरब रहिआ भरपूरि सचा सचु सोइ ॥१॥ रहाउ ॥
Sarab rahi▫ā bẖarpūr sacẖā sacẖ so▫e. ||1|| rahā▫o.
He is totally pervading everywhere, the Truest of the True. ||1||Pause||
ਉਹ ਸਚਿਆਰਾ ਦਾ ਪਰਮ ਸਚਿਆਰਾ ਹਰ ਥਾਂ ਪਰੀ ਪੁਰਨ ਹੋ ਰਿਹਾ ਹੈ। ਠਹਿਰਾਉ।
ਸਚਾ = ਸਦਾ ਕਾਇਮ ਰਹਿਣ ਵਾਲਾ ॥੧॥ ਰਹਾਉ ॥ਉਹ ਪ੍ਰਭੂ ਸਭਨਾਂ ਜੀਵਾਂ ਵਿਚ ਵਿਆਪਕ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ, ਸਿਰਫ਼ ਉਹੀ ਸਦਾ ਕਾਇਮ ਰਹਿਣ ਵਾਲਾ ਹੈ ॥੧॥ ਰਹਾਉ ॥
 
अंतरि बाहरि संगि सहाई गिआन जोगु ॥
Anṯar bāhar sang sahā▫ī gi▫ān jog.
Inwardly and outwardly, He is my companion and my helper; He is the One to be realized.
ਅੰਦਰ ਤੇ ਬਾਹਰ ਉਹ ਮੇਰਾ ਸਾਥੀ ਤੇ ਸਹਾਇਕ ਹੈ। ਉਹ ਅਨੁਭਵ ਕੀਤੇ ਜਾਣ ਦੇ ਲਾਇਕ ਹੈ।
ਸੰਗਿ = ਨਾਲ। ਸਹਾਈ = ਸਹਾਇਤਾ ਕਰਨ ਵਾਲਾ। ਗਿਆਨ ਜੋਗੁ = ਜਾਣਨਯੋਗ।ਹੇ ਮੇਰੇ ਮਨ! ਉਸ ਪਰਮਾਤਮਾ ਦੀ ਆਰਾਧਨਾ ਕਰਿਆ ਕਰ ਜੋ ਸਭਨਾਂ ਦੇ ਅੰਦਰ ਵੱਸ ਰਿਹਾ ਹੈ, ਜੋ ਸਾਰੇ ਸੰਸਾਰ ਵਿਚ ਵੱਸ ਰਿਹਾ ਹੈ, ਜੋ ਸਭਨਾਂ ਦੇ ਨਾਲ ਰਹਿੰਦਾ ਹੈ, ਜੋ ਸਭਨਾਂ ਦੀ ਸਹਾਇਤਾ ਕਰਦਾ ਹੈ, ਜਿਸ ਨਾਲ ਡੂੰਘੀ ਜਾਣ-ਪਛਾਣ ਪਾਉਣੀ ਬਹੁਤ ਜ਼ਰੂਰੀ ਹੈ,
 
तिसहि अराधि मना बिनासै सगल रोगु ॥२॥
Ŧisėh arāḏẖ manā bināsai sagal rog. ||2||
Adoring Him, my mind is cured of all its ailments. ||2||
ਉਸ ਦਾ ਚਿੰਤਨ ਕਰ, ਮੇਰੀ ਜਿੰਦੜੀਏ, ਅਤੇ ਤੇਰੀਆਂ ਸਾਰੀਆਂ ਬੀਮਾਰੀਆਂ ਮਿੱਟ ਜਾਣਗੀਆਂ।
ਆਰਾਧਿ = ਸਿਮਰ। ਮਨਾ = ਹੇ ਮਨ! ਸਗਲ = ਸਾਰਾ ॥੨॥(ਹੇ ਮਨ! ਉਸ ਦਾ ਸਿਮਰਨ ਕੀਤਿਆਂ) ਹਰੇਕ ਰੋਗ ਦਾ ਨਾਸ ਹੋ ਜਾਂਦਾ ਹੈ ॥੨॥
 
राखनहारु अपारु राखै अगनि माहि ॥
Rākẖanhār apār rākẖai agan māhi.
The Savior Lord is infinite; He saves us from the fire of the womb.
ਬੇਅੰਤ ਸੁਆਮੀ ਰੱਖਣ ਵਾਲਾ ਹੈ। ਉਹ ਆਦਮੀ ਨੂੰ ਅੱਗ ਵਿੱਚ ਭੀ ਰੱਖ ਲੈਦਾ ਹੈ।
ਰਾਖਨਹਾਰੁ = ਰੱਖਿਆ ਕਰਨ ਦੀ ਸਮਰਥਾ ਵਾਲਾ। ਮਾਹਿ = ਵਿਚ।ਹੇ ਭਾਈ! ਸਭਨਾਂ ਦੀ ਰੱਖਿਆ ਕਰਨ ਦੀ ਸਮਰਥਾ ਵਾਲਾ ਬੇਅੰਤ ਪਰਮਾਤਮਾ (ਮਾਂ ਦੇ ਪੇਟ ਦੀ) ਅੱਗ ਵਿਚ (ਹਰੇਕ ਜੀਵ ਦੀ) ਰੱਖਿਆ ਕਰਦਾ ਹੈ,