Sri Guru Granth Sahib Ji

Ang: / 1430

Your last visited Ang:

सीतलु हरि हरि नामु सिमरत तपति जाइ ॥३॥
Sīṯal har har nām simraṯ ṯapaṯ jā▫e. ||3||
The Name of the Lord, Har, Har, is soothing and cool; remembering it in meditation, the inner fire is quenched. ||3||
ਠੰਢਾ ਹੈ ਵਾਹਿਗੁਰੂ ਸੁਆਮੀ ਦਾ ਨਾਮ, ਇਸ ਦਾ ਜਾਪ ਕਰਨ ਦੁਆਰਾ ਸੜਾਂਦ ਬੁੱਝ ਜਾਂਦੀ ਹੈ।
ਸੀਤਲੁ = ਠੰਢ ਦੇਣ ਵਾਲਾ ॥੩॥ਉਸ ਪਰਮਾਤਮਾ ਦਾ ਨਾਮ (ਮਨ ਵਿਚ) ਠੰਢ ਪਾਣ ਵਾਲਾ ਹੈ, ਉਸ ਦਾ ਨਾਮ ਸਿਮਰਿਆਂ (ਮਨ ਵਿਚੋਂ ਤ੍ਰਿਸ਼ਨਾ ਦੀ) ਤਪਸ਼ ਬੁੱਝ ਜਾਂਦੀ ਹੈ ॥੩॥
 
सूख सहज आनंद घणा नानक जन धूरा ॥
Sūkẖ sahj ānanḏ gẖaṇā Nānak jan ḏẖūrā.
Peace, poise, and immense bliss, O Nanak, are obtained, when one becomes the dust of the feet of the humble servants of the Lord.
ਜੇ ਰੱਬ ਦੇ ਗੋਲੇ ਦੇ ਪੈਰਾਂ ਦੀ ਧੂੜ ਹੋ ਜਾਂਦਾ ਹੈ, ਹੇ ਨਾਨਕ! ਉਹ ਅਨੰਤ ਆਰਾਮ, ਅਡੋਲਤਾ ਅਤੇ ਪਰਸੰਨਤਾ ਪਰਾਪਤ ਕਰ ਲੈਦਾ ਹੈ।
ਘਣਾ = ਬਹੁਤ। ਜਨ ਧੂਰਾ = ਪ੍ਰਭੂ ਦੇ ਸੇਵਕਾਂ ਦੀ ਚਰਨ-ਧੂੜ।ਹੇ ਨਾਨਕ! (ਆਖ-) ਜੋ ਮਨੁੱਖ ਸੰਤ ਜਨਾਂ ਦੇ ਚਰਨਾਂ ਦੀ ਧੂੜ ਵਿਚ ਟਿਕਿਆ ਰਹਿੰਦਾ ਹੈ ਉਸ ਨੂੰ ਆਤਮਕ ਅਡੋਲਤਾ ਦੇ ਬਹੁਤ ਸੁਖ-ਆਨੰਦ ਪ੍ਰਾਪਤ ਹੋਏ ਰਹਿੰਦੇ ਹਨ।
 
कारज सगले सिधि भए भेटिआ गुरु पूरा ॥४॥१०॥११२॥
Kāraj sagle siḏẖ bẖa▫e bẖeti▫ā gur pūrā. ||4||10||112||
All of one's affairs are perfectly resolved, meeting with the Perfect Guru. ||4||10||112||
ਪੂਰਨ ਗੁਰਾਂ ਨੂੰ ਮਿਲਣ ਦੁਆਰਾ ਸਾਰੇ ਕੰਮ ਰਾਸ ਹੋ ਗਏ ਹਨ।
ਸਿਧਿ = ਸਫਲਤਾ ॥੪॥੧੦॥੧੧੨॥ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਸ ਨੂੰ ਸਾਰੇ ਕੰਮਾਂ-ਕਾਜਾਂ ਵਿਚ ਸਫਲਤਾ ਹੁੰਦੀ ਹੈ ॥੪॥੧੦॥੧੧੨॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
गोबिंदु गुणी निधानु गुरमुखि जाणीऐ ॥
Gobinḏ guṇī niḏẖān gurmukẖ jāṇī▫ai.
The Lord of the Universe is the treasure of excellence; He is known only to the Gurmukh.
ਸ੍ਰਿਸ਼ਟੀ ਦਾ ਮਾਲਕ ਨੇਕੀਆਂ ਦਾ ਖਜਾਨਾ ਹੈ ਅਤੇ ਉਹ ਗੁਰਾਂ ਦੇ ਰਾਹੀਂ ਜਾਣਿਆ ਜਾਂਦਾ ਹੈ।
ਗੁਣੀ ਨਿਧਾਨੁ = ਗੁਣਾਂ ਦਾ ਖ਼ਜ਼ਾਨਾ। ਗੁਰਮੁਖਿ = ਗੁਰੂ ਦੀ ਰਾਹੀਂ। ਜਾਣੀਐ = ਜਾਣਿਆ ਜਾਂਦਾ ਹੈ, ਡੂੰਘੀ ਸਾਂਝ ਪੈਂਦੀ ਹੈ।(ਹੇ ਸੰਤ ਜਨੋ!) ਪਰਮਾਤਮਾ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਗੁਰੂ ਦੀ ਸਰਨ ਪੈ ਕੇ ਹੀ ਉਸ ਨਾਲ ਡੂੰਘੀ ਸਾਂਝ ਪਾਈ ਜਾ ਸਕਦੀ ਹੈ,
 
होइ क्रिपालु दइआलु हरि रंगु माणीऐ ॥१॥
Ho▫e kirpāl ḏa▫i▫āl har rang māṇī▫ai. ||1||
When He shows His Mercy and Kindness, we revel in the Lord's Love. ||1||
ਜਦ ਗੁਰੂ ਜੀ ਦਇਆਵਾਨ ਤੇ ਮਿਹਰਵਾਨ ਹੋ ਜਾਂਦੇ ਹਨ, ਤਦ ਬੰਦਾ ਵਾਹਿਗੁਰੂ ਦੀ ਪ੍ਰੀਤ ਦਾ ਅਨੰਦ ਲੈਦਾ ਹੈ।
ਹਰਿ ਰੰਗੁ = ਹਰੀ ਦਾ ਪ੍ਰੇਮ ॥੧॥ਜੇ ਉਹ ਪ੍ਰਭੂ ਦਇਆਵਾਨ ਹੋਵੇ ਤ੍ਰੁੱਠ ਪਏ ਤਾਂ ਉਸ ਦਾ ਪ੍ਰੇਮ (-ਆਨੰਦ) ਮਾਣਿਆ ਜਾ ਸਕਦਾ ਹੈ ॥੧॥
 
आवहु संत मिलाह हरि कथा कहाणीआ ॥
Āvhu sanṯ milāh har kathā kahāṇī▫ā.
Come, O Saints - let us join together and speak the Sermon of the Lord.
ਤੁਸੀਂ ਆਓ ਸਾਧੂਓ, ਆਪਾ ਮਿਲ ਕੇ ਵਾਹਿਗੁਰੂ ਦੀਆਂ ਗੋਸ਼ਟਾਂ ਅਤੇ ਸਾਖੀਆਂ ਦੀ ਵਿਚਾਰ ਕਰੀਏ।
ਮਿਲਾਹ = ਮਿਲਹ, ਅਸੀਂ ਮਿਲੀਏ।ਹੇ ਸੰਤ ਜਨੋ! ਆਓ, ਅਸੀਂ ਇਕੱਠੇ ਬੈਠੀਏ ਤੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰੀਏ,
 
अनदिनु सिमरह नामु तजि लाज लोकाणीआ ॥१॥ रहाउ ॥
An▫ḏin simrėh nām ṯaj lāj lokāṇī▫ā. ||1|| rahā▫o.
Night and day, meditate on the Naam, the Name of the Lord, and ignore the criticism of others. ||1||Pause||
ਲੋਕਾਂ ਦੀ ਨੁਕਤਾਚੀਨੀ ਨੂੰ ਛੱਡ ਕੇ, ਆਓ ਆਪਾ ਰੈਣ ਦਿਹੁੰ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰੀਏ। ਠਹਿਰਾਉ।
ਅਨਦਿਨੁ = ਹਰ ਰੋਜ਼। ਸਿਮਰਹ = ਅਸੀਂ ਸਿਮਰੀਏ। ਤਜਿ = ਤਿਆਗ ਕੇ। ਲੋਕ = ਜਗਤ। ਲੋਕਾਈ = ਜਗਤ ਦੀ ॥੧॥ ਰਹਾਉ ॥ਲੋਕ-ਲਾਜ ਛੱਡ ਕੇ ਹਰ ਵੇਲੇ ਉਸ ਦਾ ਨਾਮ ਸਿਮਰਦੇ ਰਹੀਏ ॥੧॥ ਰਹਾਉ ॥
 
जपि जपि जीवा नामु होवै अनदु घणा ॥
Jap jap jīvā nām hovai anaḏ gẖaṇā.
I live by chanting and meditating on the Naam, and so I obtain immense bliss.
ਮੈਂ ਨਾਮ ਨੂੰ ਉਚਾਰਨ ਅਤੇ ਆਖ ਕੇ ਜੀਉਂਦਾ ਹਾਂ, ਅਤੇ ਐਸ ਤਰ੍ਹਾਂ ਬਹੁਤ ਖੁਸ਼ੀ ਨੂੰ ਪ੍ਰਾਪਤ ਹੁੰਦਾ ਹਾਂ।
ਜੀਵਾ = ਜੀਵਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ, ਮੇਰੀ ਜ਼ਿੰਦਗੀ ਨੂੰ ਸਹਾਰਾ ਮਿਲਦਾ ਹੈ। ਘਣਾ = ਬਹੁਤ।(ਹੇ ਸੰਤ ਜਨੋ!) ਮੈਂ ਤਾਂ ਜਿਉਂ ਜਿਉਂ (ਪਰਮਾਤਮਾ ਦਾ) ਨਾਮ ਜਪਦਾ ਹਾਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ ਮੇਰੇ ਅੰਦਰ ਬੜਾ ਆਨੰਦ ਪੈਦਾ ਹੁੰਦਾ ਹੈ।
 
मिथिआ मोहु संसारु झूठा विणसणा ॥२॥
Mithi▫ā moh sansār jẖūṯẖā viṇsaṇā. ||2||
Attachment to the world is useless and vain; it is false, and perishes in the end. ||2||
ਨਾਸਵੰਤ ਹੈ ਜਗਤ ਦੀ ਮਮਤਾ, ਕੂੜੀ ਹੋਣ ਕਾਰਨ ਇਹ ਛੇਤੀ ਹੀ ਨਾਸ ਹੋ ਜਾਂਦੀ ਹੈ।
ਮਿਥਿਆ = ਝੂਠਾ, ਵਿਅਰਥ। ਝੂਠਾ = ਸਦਾ ਕਾਇਮ ਨ ਰਹਿਣ ਵਾਲਾ ॥੨॥(ਉਸ ਵੇਲੇ ਮੈਨੂੰ ਪ੍ਰਤੱਖ ਅਨੁਭਵ ਹੁੰਦਾ ਹੈ ਕਿ) ਸੰਸਾਰ (ਦਾ ਮੋਹ) ਵਿਅਰਥ ਮੋਹ ਹੈ, ਸੰਸਾਰ ਸਦਾ ਕਾਇਮ ਰਹਿਣ ਵਾਲਾ ਨਹੀਂ, ਸੰਸਾਰ ਤਾਂ ਨਾਸ ਹੋ ਜਾਣ ਵਾਲਾ ਹੈ (ਇਸ ਦੇ ਮੋਹ ਵਿਚੋਂ ਸੁਖ-ਆਨੰਦ ਕਿਵੇਂ ਮਿਲੇ?) ॥੨॥
 
चरण कमल संगि नेहु किनै विरलै लाइआ ॥
Cẖaraṇ kamal sang nehu kinai virlai lā▫i▫ā.
How rare are those who embrace love for the Lord's Lotus Feet.
ਬਹੁਤ ਹੀ ਥੋੜੇ ਪ੍ਰਭੂ ਦੇ ਕੰਵਲ ਪੈਰਾਂ ਨਾਲ ਪ੍ਰੀਤ ਪਾਉਂਦੇ ਹਨ।
ਸੰਗਿ = ਨਾਲ। ਨੇਹੁ = ਪਿਆਰ। ਕਿਨੈ ਵਿਰਲੈ = ਕਿਸੇ ਵਿਰਲੇ ਮਨੁੱਖ ਨੇ।(ਪਰ, ਹੇ ਸੰਤ ਜਨੋ!) ਕਿਸੇ ਵਿਰਲੇ (ਭਾਗਾਂ ਵਾਲੇ) ਮਨੁੱਖ ਨੇ ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਨਾਲ ਪਿਆਰ ਪਾਇਆ ਹੈ।
 
धंनु सुहावा मुखु जिनि हरि धिआइआ ॥३॥
Ḏẖan suhāvā mukẖ jin har ḏẖi▫ā▫i▫ā. ||3||
Blessed and beautiful is that mouth, which meditates on the Lord. ||3||
ਮੁਬਾਰਕ ਅਤੇ ਸੁੰਦਰ ਹੈ ਉਹ ਮੂੰਹ, ਜਿਹੜਾ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ।
ਸੁਹਾਵਾ = ਸੋਹਣਾ। ਜਿਨਿ = ਜਿਸ ਨੇ ॥੩॥ਜਿਸ ਨੇ (ਇਹ ਪਿਆਰ ਪਾਇਆ ਹੈ) ਪਰਮਾਤਮਾ ਦਾ ਨਾਮ ਸਿਮਰਿਆ ਹੈ ਉਸ ਦਾ ਮੂੰਹ ਭਾਗਾਂ ਵਾਲਾ ਹੈ ਉਸ ਦਾ ਮੂੰਹ ਸੋਹਣਾ ਲੱਗਦਾ ਹੈ ॥੩॥
 
जनम मरण दुख काल सिमरत मिटि जावई ॥
Janam maraṇ ḏukẖ kāl simraṯ mit jāv▫ī.
The pains of birth, death and reincarnation are erased by meditating on the Lord.
ਸੁਆਮੀ ਦੇ ਸਿਮਰਨ ਦੁਆਰਾ ਆਵਾਗਉਣ ਅਤੇ ਮੌਤ ਦਾ ਦਰਦ ਮੁੱਕ ਜਾਂਦਾ ਹੈ।
ਕਾਲ = ਮੌਤ, ਆਤਮਕ ਮੌਤ। ਜਾਵਈ = ਜਾਵਏ, ਜਾਵੈ, ਜਾਂਦਾ ਹੈ।(ਹੇ ਸੰਤ ਜਨੋ!) ਪਰਮਾਤਮਾ ਦਾ ਨਾਮ ਸਿਮਰਿਆਂ ਜਨਮ ਮਰਨ (ਦੇ ਗੇੜ) ਦਾ ਦੁੱਖ ਮਿਟ ਜਾਂਦਾ ਹੈ।
 
नानक कै सुखु सोइ जो प्रभ भावई ॥४॥११॥११३॥
Nānak kai sukẖ so▫e jo parabẖ bẖāv▫ī. ||4||11||113||
That alone is Nanak's joy, which is pleasing to God. ||4||11||113||
ਨਾਨਕ ਲਈ ਕੇਵਲ ਓਹੀ ਆਰਾਮ ਚੈਨ ਹੈ, ਜਿਹੜਾ ਸੁਆਮੀ ਨੂੰ ਚੰਗਾ ਲਗਦਾ ਹੈ।
ਭਾਵਈ = ਭਾਵਏ, ਭਾਵੈ ॥੪॥੧੧॥੧੧੩॥(ਹੇ ਸੰਤ ਜਨੋ!) ਜੋ ਕੁਝ ਪ੍ਰਭੂ ਨੂੰ ਚੰਗਾ ਲੱਗਦਾ ਹੈ (ਉਹੀ ਚੰਗਾ ਹੈ ਇਹ ਨਿਸ਼ਚਾ ਜੋ ਸਿਮਰਨ ਦੀ ਬਰਕਤਿ ਨਾਲ ਪੈਦਾ ਹੁੰਦਾ ਹੈ) ਨਾਨਕ ਦੇ ਹਿਰਦੇ ਵਿਚ ਆਨੰਦ (ਪੈਦਾ ਕਰੀ ਰੱਖਦਾ ਹੈ) ॥੪॥੧੧॥੧੧੩॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
आवहु मीत इकत्र होइ रस कस सभि भुंचह ॥
Āvhu mīṯ ikaṯar ho▫e ras kas sabẖ bẖuncẖah.
Come, O friends: let us meet together and enjoy all the tastes and flavors.
ਆਓ ਮਿੱਤਰੋਂ! ਆਪਾਂ ਇਕੱਠੇ ਹੋ ਕੇ ਸਾਰੇ ਮਿੱਠੇ ਅਤੇ ਸਲੂਣੇ ਸੁਆਦ ਮਾਣੀਏ।
ਮੀਤ = ਹੇ ਮਿੱਤਰ! ਇਕਤ੍ਰ ਹੋਇ = ਇਕੱਠੇ ਹੋ ਕੇ, ਮਿਲ ਕੇ। ਰਸ ਕਸ = ਹਰੇਕ ਕਿਸਮ ਦੇ ਸੁਆਦਲੇ ਪਦਾਰਥ। ਸਭਿ = ਸਾਰੇ। ਭੁੰਚਹ = ਅਸੀਂ ਖਾਈਏ (ਸੁਆਦ ਨਾਲ)।ਹੇ ਮਿੱਤਰੋ! ਆਓ, ਰਲ ਕੇ (ਹਰਿ-ਨਾਮ ਜਪੀਏ। ਇਹੀ ਹਨ ਮਾਨੋ) ਸਾਰੇ ਸੁਆਦਲੇ ਪਦਾਰਥ, ਆਓ, ਇਹ ਸਾਰੇ ਸੁਆਦਲੇ ਪਦਾਰਥ ਖਾਈਏ।
 
अम्रित नामु हरि हरि जपह मिलि पापा मुंचह ॥१॥
Amriṯ nām har har japah mil pāpā muncẖah. ||1||
Let us join together and chant the Ambrosial Name of the Lord, Har, Har, and so wipe away our sins. ||1||
ਆਓ ਆਪਾਂ ਮਿਲ ਕੇ ਵਾਹਿਗੁਰੂ ਸੁਆਮੀ ਦੇ ਅੰਮ੍ਰਿਤਮਈ ਨਾਮ ਦਾ ਉਚਾਰਨ ਕਰੀਏ ਅਤੇ ਆਪਣੇ ਗੁਨਾਹਾਂ ਨੂੰ ਮੇਸੀਏ।
ਜਪਹ = ਅਸੀਂ ਜਪੀਏ। ਮਿਲਿ = ਮਿਲ ਕੇ। ਮੁੰਚਹ = ਦੂਰ ਕਰ ਲਈਏ ॥੧॥ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਪੀਏ (ਤੇ ਨਾਮ ਦੀ ਬਰਕਤਿ ਨਾਲ ਆਪਣੇ ਸਾਰੇ) ਪਾਪ ਨਾਸ ਕਰ ਲਈਏ ॥੧॥
 
ततु वीचारहु संत जनहु ता ते बिघनु न लागै ॥
Ŧaṯ vīcẖārahu sanṯ janhu ṯā ṯe bigẖan na lāgai.
Reflect upon the essence of reality, O Saintly beings, and no troubles shall afflict you.
ਅਸਲੀਅਤ ਦਾ ਆਰਾਧਨ ਕਰੋ, ਹੇ ਪਵਿੱਤ੍ਰ ਪੁਰਸ਼ੋ, ਤਾਂ ਜੋ ਤੁਹਾਨੂੰ ਕੋਈ ਤਕਲੀਫ ਨਾਂ ਵਾਪਰੇ।
ਤਤੁ = ਅਸਲੀਅਤ, ਮਨੁੱਖਾ ਜਨਮ ਦਾ ਅਸਲ ਮਨੋਰਥ। ਤਾ ਤੇ = ਇਸ (ਉੱਦਮ) ਤੋਂ।ਹੇ ਸੰਤ ਜਨੋ! ਇਹ ਸੋਚਿਆ ਕਰੋ ਕਿ ਮਨੁੱਖਾ ਜੀਵਨ ਦਾ ਅਸਲ ਮਨੋਰਥ ਕੀਹ ਹੈ, ਇਸ ਉੱਦਮ ਨਾਲ (ਜੀਵਨ-ਸਫ਼ਰ ਵਿਚ) ਕੋਈ ਰੁਕਾਵਟ ਨਹੀਂ ਪੈਂਦੀ,
 
खीन भए सभि तसकरा गुरमुखि जनु जागै ॥१॥ रहाउ ॥
Kẖīn bẖa▫e sabẖ ṯaskarā gurmukẖ jan jāgai. ||1|| rahā▫o.
All of the thieves shall be destroyed, as the Gurmukhs remain wakeful. ||1||Pause||
ਨੇਕ ਬੰਦੇ ਜਾਗਦੇ ਰਹਿੰਦੇ ਹਨ ਅਤੇ ਸਾਰੇ ਚੌਰਾਂ (ਪੰਜਾਂ ਵਿਕਾਰਾਂ) ਨੂੰ ਮਾਰ ਸੁੱਟਦੇ ਹਨ। ਠਹਿਰਾਉ।
ਖੀਨ = ਕਮਜ਼ੋਰ। ਤਸਕਰਾ = ਚੋਰ। ਜਾਗੈ = ਸੁਚੇਤ ਰਹਿੰਦਾ ਹੈ ॥੧॥ ਰਹਾਉ ॥ਕਾਮਾਦਿਕ ਸਾਰੇ ਚੋਰ ਨਾਸ ਹੋ ਜਾਂਦੇ ਹਨ (ਕਿਉਂਕਿ) ਗੁਰੂ ਦੀ ਸਰਨ ਪਿਆਂ ਮਨੁੱਖ (ਇਹਨਾਂ ਚੋਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ ॥੧॥ ਰਹਾਉ ॥
 
बुधि गरीबी खरचु लैहु हउमै बिखु जारहु ॥
Buḏẖ garībī kẖaracẖ laihu ha▫umai bikẖ jārahu.
Take wisdom and humility as your supplies, and burn away the poison of pride.
ਸਿਆਣਪ ਅਤੇ ਨਿਮ੍ਰਤਾ ਨੂੰ ਆਪਣੇ ਸਫਰ-ਖਰਚ ਵਜੋਂ ਪਰਾਪਤ ਕਰਕੇ ਹੰਕਾਰ ਦੇ ਪਾਪ ਨੂੰ ਸਾੜ ਸੁੱਟੋ।
ਗਰੀਬੀ = ਨਿਮ੍ਰਤਾ। ਲੈਹੁ = ਪੱਲੇ ਬੰਨ੍ਹੋ। ਬਿਖੁ = ਜ਼ਹਰ (ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੀ)। ਜਾਰਹੁ = ਸਾੜ ਦਿਉ।ਹੇ ਸੰਤ ਜਨੋ! ਨਿਮ੍ਰਤਾ ਵਾਲੀ ਬੁੱਧੀ ਧਾਰਨ ਕਰੋ-ਇਹ ਜੀਵਨ-ਸਫ਼ਰ ਦਾ ਖ਼ਰਚ ਪੱਲੇ ਬੰਨ੍ਹੋ। (ਨਾਮ ਦੀ ਬਰਕਤਿ ਨਾਲ ਆਪਣੇ ਅੰਦਰੋਂ) ਹਉਮੈ ਨੂੰ ਸਾੜ ਦਿਉ (ਜੋ ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੀ) ਜ਼ਹਰ (ਹੈ)।
 
साचा हटु पूरा सउदा वखरु नामु वापारहु ॥२॥
Sācẖā hat pūrā sa▫uḏā vakẖar nām vāpārahu. ||2||
True is that shop, and perfect the transaction; deal only in the merchandise of the Naam, the Name of the Lord. ||2||
ਸੱਚੀ ਹੈ ਦੁਕਾਨ ਅਤੇ ਪੁਰਨ ਹੈ ਸੁਦਾਗਰੀ। ਨਾਮ ਦੇ ਸੌਦੇ ਸੂਤ ਦਾ ਵਣਜ ਕਰੋ।
ਸਾਚਾ = ਸਦਾ ਕਾਇਮ ਰਹਿਣ ਵਾਲਾ। ਹਟੁ = ਵੱਡੀ ਦੁਕਾਨ। ਵਾਪਾਰਹੁ = ਖ਼ਰੀਦੋ ॥੨॥(ਹੇ ਸੰਤ ਜਨੋ! ਹਰਿ-ਨਾਮ ਗੁਰੂ ਪਾਸੋਂ ਮਿਲਦਾ ਹੈ, ਗੁਰੂ ਦਾ ਘਰ ਹੀ) ਸਦਾ ਕਾਇਮ ਰਹਿਣ ਵਾਲਾ ਹੱਟ ਹੈ (ਗੁਰੂ-ਦਰ ਤੋਂ ਹੀ ਹਰਿ-ਨਾਮ ਦਾ) ਪੂਰਾ ਸੌਦਾ ਮਿਲਦਾ ਹੈ (ਗੁਰੂ-ਦਰ ਤੋਂ) ਨਾਮ-ਸੌਦਾ ਖ਼ਰੀਦੋ ॥੨॥
 
जीउ पिंडु धनु अरपिआ सेई पतिवंते ॥
Jī▫o pind ḏẖan arpi▫ā se▫ī paṯivanṯe.
They alone are accepted and approved, who dedicate their souls, bodies and wealth.
ਜੋ ਆਪਣੀਆਂ ਜਿੰਦੜੀਆਂ, ਦੇਹਾਂ ਅਤੇ ਦੌਲਤ ਸਮਰਪਣ ਕਰਦੇ ਹਨ, ਓਹੀ ਕੀਰਤੀਮਾਨ ਹਨ।
ਜੀਉ = ਜਿੰਦ। ਪਿੰਡੁ = ਸਰੀਰ। ਅਰਪਿਆ = ਭੇਟਾ ਕਰ ਦਿੱਤਾ। ਪਤਿ = ਇੱਜ਼ਤ।(ਹੇ ਸੰਤ ਜਨੋ! ਜਿਨ੍ਹਾਂ ਮਨੁੱਖਾਂ ਨੇ ਹਰਿ-ਨਾਮ ਧਨ ਖ਼ਰੀਦਣ ਵਾਸਤੇ) ਆਪਣੀ ਜਿੰਦ ਆਪਣਾ ਸਰੀਰ ਆਪਣਾ ਦੁਨਿਆਵੀ ਧਨ ਭੇਟਾ ਕਰ ਦਿੱਤਾ, ਉਹ ਮਨੁੱਖ (ਲੋਕ ਪਰਲੋਕ ਵਿਚ) ਇੱਜ਼ਤ ਵਾਲੇ ਬਣ ਗਏ।
 
आपनड़े प्रभ भाणिआ नित केल करंते ॥३॥
Āpnaṛe parabẖ bẖāṇi▫ā niṯ kel karanṯe. ||3||
Those who are pleasing to their God, celebrate in happiness. ||3||
ਜੋ ਆਪਣੇ ਸਾਹਿਬ ਨੂੰ ਚੰਗੇ ਲਗਦੇ ਹਨ, ਉਹ ਸਦਾ ਮੌਜਾ ਮਾਣਦੇ ਹਨ।
ਪ੍ਰਭੂ ਭਾਣਿਆ = ਪ੍ਰਭੂ ਨੂੰ ਚੰਗੇ ਲੱਗਦੇ ਹਨ। ਕੇਲ = ਆਨੰਦ ॥੩॥ਉਹ ਆਪਣੇ ਪਰਮਾਤਮਾ ਨੂੰ ਪਿਆਰੇ ਲੱਗਣ ਲੱਗ ਪਏ, ਉਹ ਸਦਾ ਆਤਮਕ ਆਨੰਦ ਮਾਣਨ ਲੱਗ ਪਏ ॥੩॥
 
दुरमति मदु जो पीवते बिखली पति कमली ॥
Ḏurmaṯ maḏ jo pīvṯe bikẖlī paṯ kamlī.
Those fools, who drink in the wine of evil-mindedness, become the husbands of prostitutes.
ਖੋਟੀ ਬੁੱਧੀ ਵਾਲੇ ਮੂਰਖ ਜੋ ਸ਼ਰਾਬ ਪੀਦੇ ਹਨ, ਕੰਜਰੀ ਦੇ ਯਾਰ ਹੁੰਦੇ ਹਨ।
ਦੁਰਮਤਿ = ਖੋਟੀ ਅਕਲ। ਮਦੁ = ਸ਼ਰਾਬ। ਬਿਖਲੀ = {वृषली} ਸ਼ੂਦਰਾਣੀ, ਵਿਭਚਾਰਨ। ਬਿਖਲੀ ਪਤਿ = ਦੁਰਾਚਾਰੀ ਮਨੁੱਖ।(ਹੇ ਸੰਤ ਜਨੋ!) ਖੋਟੀ ਮਤਿ (ਮਾਨੋ) ਸ਼ਰਾਬ ਹੈ ਜੋ ਮਨੁੱਖ ਇਹ ਸ਼ਰਾਬ ਪੀਣ ਲੱਗ ਪੈਂਦੇ ਹਨ (ਜੋ ਗੁਰੂ ਦਾ ਆਸਰਾ ਛੱਡ ਕੇ ਖੋਟੀ ਮਤਿ ਦੇ ਪਿੱਛੇ ਤੁਰਨ ਲੱਗ ਪੈਂਦੇ ਹਨ) ਉਹ ਦੁਰਾਚਾਰੀ ਹੋ ਜਾਂਦੇ ਹਨ ਉਹ (ਵਿਕਾਰਾਂ ਵਿਚ) ਝੱਲੇ ਹੋ ਜਾਂਦੇ ਹਨ।
 
राम रसाइणि जो रते नानक सच अमली ॥४॥१२॥११४॥
Rām rasā▫iṇ jo raṯe Nānak sacẖ amlī. ||4||12||114||
But those who are imbued with the sublime essence of the Lord, O Nanak, are intoxicated with the Truth. ||4||12||114||
ਜੋ ਸੁਆਮੀ ਦੇ ਅੰਮ੍ਰਿਤ ਨਾਲ ਰੰਗੀਜੇ ਹਨ, ਉਹ ਸੱਚੇ ਸ਼ਰਾਬੀ ਹਨ, ਹੇ ਨਾਨਕ!
ਰਸਾਇਣਿ = ਰਸਾਇਣ ਵਿਚ। ਰਸਾਇਣ = {ਰਸ-ਅਯਨ} ਸਾਰੇ ਰਸਾਂ ਦਾ ਘਰ, ਸਭ ਤੋਂ ਸ੍ਰੇਸ਼ਟ ਰਸ। ਰਤੇ = ਮਸਤ। ਸਚ = ਸਦਾ ਥਿਰ-ਰਹਿਣ ਵਾਲਾ ਪਰਮਾਤਮਾ। ਅਮਲੀ = ਜਿਸ ਨੂੰ ਅਮਲ ਲੱਗਾ ਹੋਇਆ ਹੋਵੇ, ਜੋ ਅਮਲ ਤੋਂ ਬਿਨਾ ਰਹਿ ਨਾ ਸਕੇ। ਅਮਲ = ਨਸ਼ਾ ॥੪॥੧੨॥੧੧੪॥ਪਰ, ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਦੇ ਸ੍ਰੇਸ਼ਟ ਰਸ ਵਿਚ ਮਸਤ ਰਹਿੰਦੇ ਹਨ ਉਹਨਾਂ ਨੂੰ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦਾ ਅਮਲ ਲੱਗ ਜਾਂਦਾ ਹੈ ॥੪॥੧੨॥੧੧੪॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
उदमु कीआ कराइआ आर्मभु रचाइआ ॥
Uḏam kī▫ā karā▫i▫ā ārambẖ racẖā▫i▫ā.
I made the effort; I did it, and made a beginning.
ਗੁਰਾਂ ਦੇ ਕਰਾਇਆ ਹੋਇਆ, ਮੈਂ ਉਪਰਾਲਾ ਕੀਤਾ ਅਤੇ ਮੁਢ ਬੱਧਾ।
ਕਰਾਇਆ = (ਜਿਵੇਂ ਗੁਰੂ ਨੇ ਉੱਦਮ) ਕਰਨ ਲਈ ਪ੍ਰੇਰਨਾ ਕੀਤੀ ਹੈ। ਆਰੰਭੁ = (ਨਾਮ ਜਪਣ ਦੇ ਉੱਦਮ ਦਾ) ਮੁੱਢ।(ਹੇ ਭਾਈ!) ਜਿਵੇਂ ਗੁਰੂ ਨੇ ਉੱਦਮ ਕਰਨ ਲਈ ਪ੍ਰੇਰਨਾ ਕੀਤੀ ਹੈ ਤਿਵੇਂ ਹੀ ਮੈਂ ਉੱਦਮ ਕੀਤਾ ਹੈ ਤੇ ਪਰਮਾਤਮਾ ਦਾ ਨਾਮ ਜਪਣ ਦੇ ਉੱਦਮ ਦਾ ਮੁੱਢ ਮੈਂ ਬੰਨ੍ਹ ਦਿੱਤਾ ਹੈ।
 
नामु जपे जपि जीवणा गुरि मंत्रु द्रिड़ाइआ ॥१॥
Nām jape jap jīvṇā gur manṯar driṛ▫ā▫i▫ā. ||1||
I live by chanting and meditating on the Naam. The Guru has implanted this Mantra within me. ||1||
ਮੈਂ ਨਾਮ ਨੂੰ ਆਖ ਅਤੇ ਉਚਾਰ ਕੇ ਜੀਉਂਦਾ ਹਾਂ। ਮੇਰੇ ਅੰਦਰ ਗੁਰਾਂ ਨੇ ਨਾਮ ਦਾ ਜਾਦੂ ਪੱਕਾ ਕੀਤਾ ਹੈ।
ਜਪੇ ਜਪਿ = ਜਪਿ ਜਪਿ, ਜਪ ਜਪ ਕੇ। ਜੀਵਣਾ = ਆਤਮਕ ਜੀਵਨ ਮਿਲ ਗਿਆ ਹੈ। ਗੁਰਿ = ਗੁਰੂ ਨੇ। ਦ੍ਰਿੜਾਇਆ = ਪੱਕਾ ਕਰ ਦਿੱਤਾ ਹੈ ॥੧॥ਗੁਰੂ ਨੇ ਮੇਰੇ ਹਿਰਦੇ ਵਿਚ ਨਾਮ-ਮੰਤ੍ਰ ਪੱਕਾ ਕਰ ਕੇ ਟਿਕਾ ਦਿੱਤਾ ਹੈ, ਹੁਣ ਨਾਮ ਜਪ ਜਪ ਕੇ ਮੈਨੂੰ ਆਤਮਕ ਜੀਵਨ ਮਿਲ ਗਿਆ ਹੈ ॥੧॥
 
पाइ परह सतिगुरू कै जिनि भरमु बिदारिआ ॥
Pā▫e parah saṯgurū kai jin bẖaram biḏāri▫ā.
I fall at the Feet of the True Guru, who has dispelled my doubts.
ਮੈਂ ਆਪਣੇ ਸੱਚੇ ਗੁਰਾਂ ਦੇ ਪੈਰੀ ਪੈਦਾ ਹਾਂ, ਜਿਨ੍ਹਾਂ ਨੇ ਮੇਰਾ ਸੰਦੇਹ ਦੂਰ ਕਰ ਦਿਤਾ ਹੈ।
ਪਾਇ = ਪੈਰੀਂ। ਪਰਹ = ਆਓ, ਪਈਏ। ਕੈ ਪਾਇ = ਦੇ ਪੈਰਾਂ ਉਤੇ। ਜਿਨਿ = ਜਿਸ (ਗੁਰੂ) ਨੇ। ਬਿਦਾਰਿਆ = ਨਾਸ ਕਰ ਦਿੱਤਾ ਹੈ।(ਹੇ ਭਾਈ! ਆਓ) ਉਸ ਗੁਰੂ ਦੇ ਚਰਨਾਂ ਉਤੇ ਢਹਿ ਪਈਏ ਜਿਸ ਨੇ ਸਾਡੇ ਮਨ ਦੀ ਭਟਕਣਾ ਨਾਸ ਕਰ ਦਿੱਤੀ ਹੈ।
 
करि किरपा प्रभि आपणी सचु साजि सवारिआ ॥१॥ रहाउ ॥
Kar kirpā parabẖ āpṇī sacẖ sāj savāri▫ā. ||1|| rahā▫o.
Bestowing His Mercy, God has dressed me, and decorated me with the Truth. ||1||Pause||
ਆਪਣੀ ਰਹਿਮਤ ਧਾਰ ਕੇ ਸੁਆਮੀ ਨੇ ਮੈਨੂੰ ਸੱਚ ਨਾਲ ਸਸ਼ੋਭਤ ਤੇ ਸੁਭਾਇਮਾਨ ਕੀਤਾ ਹੈ। ਠਹਿਰਾਉ।
ਕਰਿ = ਕਰ ਕੇ। ਪ੍ਰਭਿ = ਪ੍ਰਭੂ ਨੇ। ਸਚੁ ਸਾਜਿ = ਸਦਾ-ਥਿਰ ਨਾਮ (ਜਪਣ ਦਾ ਰਸਤਾ) ਚਲਾ ਕੇ। ਸਵਾਰਿਆ = ਸਵਾਰ ਦਿੱਤਾ ਹੈ, ਜੀਵਨ ਸੋਹਣਾ ਬਣਾ ਦਿੱਤਾ ਹੈ ॥੧॥ ਰਹਾਉ ॥(ਗੁਰੂ ਦੀ ਬਰਕਤਿ ਨਾਲ ਹੀ) ਪਰਮਾਤਮਾ ਨੇ ਆਪਣੀ ਕਿਰਪਾ ਕਰ ਕੇ (ਆਪਣਾ) ਸਦਾ-ਥਿਰ ਨਾਮ (ਜਪਣ ਦਾ ਰਸਤਾ) ਚਲਾ ਕੇ ਸਾਡਾ ਜੀਵਨ ਸੋਹਣਾ ਬਣਾ ਦਿੱਤਾ ਹੈ ॥੧॥ ਰਹਾਉ ॥
 
करु गहि लीने आपणे सचु हुकमि रजाई ॥
Kar gėh līne āpṇe sacẖ hukam rajā▫ī.
Taking me by the hand, He made me His own, through the True Order of His Command.
ਮੈਨੂੰ ਹੱਥੋਂ ਪਕੜ ਕੇ ਆਪਣੇ ਫੁਰਮਾਨ ਅਤੇ ਭਾਣੇ ਦੇ ਰਾਹੀਂ, ਉਸ ਨੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ।
ਕਰੁ = ਹੱਥ {ਇਕ-ਵਚਨ}। ਗਹਿ = ਫੜ ਕੇ। ਸਚੁ = ਸਦਾ-ਥਿਰ ਰਹਿਣ ਵਾਲਾ। ਹੁਕਮਿ = ਹੁਕਮ ਅਨੁਸਾਰ। ਰਜਾਈ = ਰਜ਼ਾ ਦਾ ਮਾਲਕ।(ਹੇ ਭਾਈ!) ਉਹ ਰਜ਼ਾ ਦਾ ਮਾਲਕ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਉਸ ਨੇ ਆਪਣੇ ਹੁਕਮ ਵਿਚ ਹੀ ਮੇਰਾ ਹੱਥ ਫੜ ਕੇ ਮੈਨੂੰ ਆਪਣੇ ਚਰਨਾਂ ਵਿਚ ਲੀਨ ਕਰ ਲਿਆ ਹੈ।
 
जो प्रभि दिती दाति सा पूरन वडिआई ॥२॥
Jo parabẖ ḏiṯī ḏāṯ sā pūran vadi▫ā▫ī. ||2||
That gift which God gave to me, is perfect greatness. ||2||
ਜਿਹੜੀ ਬਖਸ਼ਸ਼ ਸਾਹਿਬ ਨੇ ਮੈਨੂੰ ਦਿੱਤੀ ਹੈ, ਉਹ ਮੇਰੇ ਲਈ ਮੁਕੰਮਲ ਇੱਜ਼ਤ ਹੈ।
ਪ੍ਰਭਿ = ਪ੍ਰਭੂ ਨੇ ॥੨॥(ਆਪਣੇ ਨਾਮ ਦੀ) ਜੇਹੜੀ ਦਾਤਿ ਮੈਨੂੰ ਦਿੱਤੀ ਹੈ ਉਹੀ ਮੇਰੇ ਵਾਸਤੇ ਸਭ ਤੋਂ ਵੱਡਾ ਆਦਰ-ਮਾਣ ਹੈ ॥੨॥
 
सदा सदा गुण गाईअहि जपि नामु मुरारी ॥
Saḏā saḏā guṇ gā▫ī▫ah jap nām murārī.
Forever and ever, sing the Glorious Praises of the Lord, and chant the Name of the Destroyer of ego.
ਹੰਕਾਰ ਦੇ ਵੈਰੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ ਅਤੇ ਹਮੇਸ਼ਾ, ਹਮੇਸ਼ਾਂ ਉਸ ਦਾ ਜੱਸ ਗਾਇਨ ਕਰ।
ਗਾਈਅਹਿ = ਗਾਏ ਜਾ ਰਹੇ ਹਨ। ਮੁਰਾਰੀ = {ਮੁਰਾ = ਅਰਿ = ਮੁਰਦੈਂਤ ਦਾ ਵੈਰੀ} ਪਰਮਾਤਮਾ।(ਹੇ ਭਾਈ! ਹੁਣ ਮੇਰੇ ਹਿਰਦੇ ਵਿਚ) ਸਦਾ ਹੀ ਪਰਮਾਤਮਾ ਦੇ ਗੁਣ ਗਾਏ ਜਾ ਰਹੇ ਹਨ, ਮੈਂ ਸਦਾ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹਾਂ।
 
नेमु निबाहिओ सतिगुरू प्रभि किरपा धारी ॥३॥
Nem nibāhi▫o saṯgurū parabẖ kirpā ḏẖārī. ||3||
My vows have been honored, by the Grace of God and the True Guru, who has showered His Mercy. ||3||
ਸੁਆਮੀ ਨੇ ਮਿਹਰ ਕੀਤੀ ਹੈ ਅਤੇ ਸੱਚੇ ਗੁਰਾਂ ਦੀ ਦਇਆ ਦੁਆਰਾ ਮੇਰੀ ਪਰਤੱਗਿਆ ਸੰਪੂਰਨ ਹੋ ਗਈ ਹੈ।
ਨੇਮ = ਰੋਜ਼ ਦੀ ਮਰਯਾਦਾ। ਜਪਿ = ਜਪੀਂ, ਮੈਂ ਜਪਦਾ ਹਾਂ ॥੩॥ਪ੍ਰਭੂ ਨੇ ਮੇਹਰ ਕੀਤੀ ਹੈ। ਗੁਰੂ ਮੇਰਾ (ਨਾਮ ਜਪਣ ਦਾ) ਨੇਮ ਤੋੜ ਚਾੜ੍ਹ ਰਿਹਾ ਹੈ ॥੩॥
 
नामु धनु गुण गाउ लाभु पूरै गुरि दिता ॥
Nām ḏẖan guṇ gā▫o lābẖ pūrai gur ḏiṯā.
The Perfect Guru has given the wealth of the Naam, and the profit of singing the Lord's Glorious Praises.
ਪੂਰਨ ਗੁਰਾਂ ਨੇ ਮੈਨੂੰ ਨਾਮ ਦੀ ਦੌਲਤ ਅਤੇ ਵਾਹਿਗੁਰੂ ਦੀ ਕੀਰਤੀ ਗਾਇਨ ਕਰਨ ਦਾ ਮੁਨਾਫਾ ਦਿਤਾ ਹੈ।
ਗਾਉ = ਮੈਂ ਗਾਂਦਾ ਹਾਂ। ਗੁਰਿ = ਗੁਰੂ ਨੇ।(ਹੇ ਭਾਈ! ਹੁਣ) ਪਰਮਾਤਮਾ ਦਾ ਨਾਮ ਹੀ (ਮੇਰਾ) ਧਨ ਹੈ, ਮੈਂ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ ਪੂਰੇ ਗੁਰੂ ਨੇ ਮੈਨੂੰ (ਮਨੁੱਖਾ ਜਨਮ ਵਿਚ ਕੀਤੇ ਜਾਣ ਵਾਲੇ ਵਣਜ ਦਾ ਇਹ) ਲਾਭ ਦਿੱਤਾ ਹੈ।
 
वणजारे संत नानका प्रभु साहु अमिता ॥४॥१३॥११५॥
vaṇjāre sanṯ nānkā parabẖ sāhu amiṯā. ||4||13||115||
The Saints are the traders, O Nanak, and the Infinite Lord God is their Banker. ||4||13||115||
ਹੇ ਨਾਨਕ! ਸਾਧੂ ਛੋਟੇ ਵਾਪਾਰੀ ਹਨ ਅਤੇ ਅਨੰਤ ਸੁਆਮੀ ਉਨ੍ਹਾਂ ਦਾ ਸ਼ਾਹੂਕਾਰ ਹੈ।
ਵਣਜਾਰੇ = ਵਣਜ ਕਰਨ ਵਾਲੇ। ਅਮਿਤਾ = ਬੇਅੰਤ, ਜਿਸ ਦੀ ਮਿਤ ਨਾਹ ਪਾਈ ਜਾ ਸਕੇ, ਜਿਸ ਦੀ ਹਸਤੀ ਦਾ ਮਾਪ ਨਾਹ ਕੀਤਾ ਜਾ ਸਕੇ ॥੪॥੧੩॥੧੧੫॥ਹੇ ਨਾਨਕ! (ਆਖ-ਹੇ ਭਾਈ! ਨਾਮ-ਰਾਸਿ ਦਾ) ਸਾਹੂਕਾਰ ਪਰਮਾਤਮਾ ਬੇਅੰਤ ਤਾਕਤ ਦਾ ਮਾਲਕ ਹੈ ਉਸ ਦੇ ਸੰਤ-ਜਨ (ਉਸ ਦੀ ਮੇਹਰ ਨਾਲ ਹੀ ਉਸ ਦੇ ਨਾਮ ਦੇ) ਵਣਜਾਰੇ ਹਨ (ਮਨੁੱਖਾ ਜਨਮ ਦਾ ਲਾਭ ਹਾਸਲ ਕਰਨ ਲਈ ਸੰਤ ਜਨਾਂ ਦੀ ਸਰਨ ਪੈਣਾ ਚਾਹੀਦਾ ਹੈ) ॥੪॥੧੩॥੧੧੫॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
जा का ठाकुरु तुही प्रभ ता के वडभागा ॥
Jā kā ṯẖākur ṯuhī parabẖ ṯā ke vadbẖāgā.
One who has You as His Master, O God, is blessed with great destiny.
ਜਿਸ ਦਾ ਤੂੰ ਮਾਲਕ ਹੈ, ਹੇ ਸੁਆਮੀ ਉਸ ਦੀ ਪਰਮ ਚੰਗੀ ਕਿਸਮਤ ਹੈ।
ਜਾ ਕਾ = ਜਿਸ ਮਨੁੱਖ ਦਾ। ਠਾਕੁਰੁ = ਮਾਲਕ। ਪ੍ਰਭ = ਹੇ ਪ੍ਰਭੂ! ਸੁਹੇਲਾ = ਸੌਖਾ।ਹੇ ਪ੍ਰਭੂ! ਤੂੰ ਆਪ ਹੀ ਜਿਸ ਮਨੁੱਖ ਦੇ ਸਿਰ ਉੱਤੇ ਮਾਲਕ ਹੈਂ ਉਸ ਦੇ ਵੱਡੇ ਭਾਗ (ਸਮਝਣੇ ਚਾਹੀਦੇ) ਹਨ,
 
ओहु सुहेला सद सुखी सभु भ्रमु भउ भागा ॥१॥
Oh suhelā saḏ sukẖī sabẖ bẖaram bẖa▫o bẖāgā. ||1||
He is happy, and forever at peace; his doubts and fears are all dispelled. ||1||
ਉਹ ਸੁਖੀ ਹੈ ਅਤੇ ਹਮੇਸ਼ਾਂ ਹੀ ਪ੍ਰਸੰਨ ਹੈ। ਉਸਦਾ ਸੰਦੇਹ ਤੇ ਡਰ ਸਭ ਦੂਰ ਹੋ ਗਏ ਹਨ।
ਸਦ = ਸਦਾ। ਭ੍ਰਮੁ = ਭਟਕਣਾ ॥੧॥ਉਹ ਸਦਾ ਸੌਖਾ (ਜੀਵਨ ਬਿਤੀਤ ਕਰਦਾ) ਹੈ ਉਹ ਸਦਾ ਸੁਖੀ (ਰਹਿੰਦਾ) ਹੈ ਉਸ ਦਾ ਹਰੇਕ ਕਿਸਮ ਦਾ ਡਰ ਤੇ ਭਰਮ ਦੂਰ ਹੋ ਜਾਂਦਾ ਹੈ ॥੧॥
 
हम चाकर गोबिंद के ठाकुरु मेरा भारा ॥
Ham cẖākar gobinḏ ke ṯẖākur merā bẖārā.
I am the slave of the Lord of the Universe; my Master is the greatest of all.
ਸ੍ਰਿਸ਼ਟੀ ਦੇ ਥੰਮਣਹਾਰ ਵਾਹਿਗੁਰੂ ਦਾ ਮੈਂ ਨੌਕਰ ਹਾਂ। ਵੱਡਾ ਹੈ ਮੈਡਾ ਮਾਲਕ।
ਚਾਕਰ = ਸੇਵਕ, ਨੌਕਰ। ਭਾਰਾ = ਵੱਡੇ ਜਿਗਰੇ ਵਾਲਾ।(ਹੇ ਭਾਈ!) ਮੈਂ ਉਸ ਗੋਬਿੰਦ ਦਾ ਸੇਵਕ ਹਾਂ ਮੇਰਾ ਉਹ ਮਾਲਕ ਹੈ ਜੋ ਸਭ ਤੋਂ ਵੱਡਾ ਹੈ,
 
करन करावन सगल बिधि सो सतिगुरू हमारा ॥१॥ रहाउ ॥
Karan karāvan sagal biḏẖ so saṯgurū hamārā. ||1|| rahā▫o.
He is the Creator, the Cause of causes; He is my True Guru. ||1||Pause||
ਜੋ ਹਰ ਤਰ੍ਹਾਂ ਨਾਲ ਢੋ-ਮੇਲ ਮੇਲਣਹਾਰ ਹੈ, ਉਹ ਮੇਰਾ ਸੱਚਾ ਗੁਰੂ ਹੈ। ਠਹਿਰਾਉ।
ਸਗਲ ਬਿਧਿ = ਸਾਰੇ ਤਰੀਕਿਆਂ ਨਾਲ ॥੧॥ ਰਹਾਉ ॥ਜੋ (ਸਭ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ) ਸਾਰੇ ਤਰੀਕਿਆਂ ਨਾਲ (ਸਭ ਕੁਝ) ਕਰਨ ਵਾਲਾ ਹੈ ਤੇ (ਜੀਵਾਂ ਪਾਸੋਂ) ਕਰਾਣ ਵਾਲਾ ਹੈ, ਉਹੀ ਮੇਰਾ ਗੁਰੂ ਹੈ (ਮੈਨੂੰ ਜੀਵਨ-ਰਾਹ ਦਾ ਚਾਨਣ ਦੇਣ ਵਾਲਾ ਹੈ) ॥੧॥ ਰਹਾਉ ॥
 
दूजा नाही अउरु को ता का भउ करीऐ ॥
Ḏūjā nāhī a▫or ko ṯā kā bẖa▫o karī▫ai.
There is no other whom I should fear.
ਕੋਈ ਹੋਰ ਹੈ ਹੀ ਨਹੀਂ, ਜਿਸ ਦਾ ਡਰ ਮੈਂ ਧਾਰਨ ਕਰਾਂ।
ਕੋ = ਕੋਈ। ਅਉਰੁ = ਹੋਰ। ਤਾ ਕਾ = ਉਸ ਦਾ।(ਹੇ ਭਾਈ! ਜਗਤ ਵਿਚ) ਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਜਿਸ ਦਾ ਡਰ ਮੰਨਿਆ ਜਾਏ।