Sri Guru Granth Sahib Ji

Ang: / 1430

Your last visited Ang:

गुर सेवा महलु पाईऐ जगु दुतरु तरीऐ ॥२॥
Gur sevā mahal pā▫ī▫ai jag ḏuṯar ṯarī▫ai. ||2||
Serving the Guru, the Mansion of the Lord's Presence is obtained, and the impassable world-ocean is crossed over. ||2||
ਗੁਰਾਂ ਦੀ ਟਹਿਲ ਦੁਆਰਾ ਸੁਆਮੀ ਦੀ ਹਜ਼ੂਰੀ ਪਾਈਦੀ ਹੈ ਅਤੇ ਪਾਰ ਨਾਂ ਕੀਤੇ ਜਾਣ ਵਾਲੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ।
ਮਹਲੁ = ਪ੍ਰਭੂ ਦਾ ਟਿਕਾਣਾ। ਦੁਤਰੁ = ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ। ਤਰੀਐ = ਤਰਿਆ ਜਾ ਸਕਦਾ ਹੈ ॥੨॥(ਹੇ ਭਾਈ!) ਗੁਰੂ ਦੀ ਦੱਸੀ ਸੇਵਾ ਕੀਤਿਆਂ (ਪਰਮਾਤਮਾ ਦੇ ਚਰਨਾਂ ਵਿਚ) ਟਿਕਾਣਾ ਮਿਲ ਜਾਂਦਾ ਹੈ, ਤੇ ਇਸ ਸੰਸਾਰ (-ਸਮੁੰਦਰ) ਤੋਂ ਪਾਰ ਲੰਘ ਜਾਈਦਾ ਹੈ ਜਿਸ ਤੋਂ (ਉਂਞ) ਪਾਰ ਲੰਘਣਾ ਬਹੁਤ ਹੀ ਔਖਾ ਹੈ ॥੨॥
 
द्रिसटि तेरी सुखु पाईऐ मन माहि निधाना ॥
Ḏarisat ṯerī sukẖ pā▫ī▫ai man māhi niḏẖānā.
By Your Glance of Grace, peace is obtained, and the treasure fills the mind.
ਤੇਰੀ ਮਿਹਰ ਦੀ ਨਿਗ੍ਹਾ ਦੁਆਰਾ ਠੰਢ-ਚੈਨ ਪਰਾਪਤ ਹੁੰਦੀ ਹੈ ਅਤੇ ਨਾਮ ਦਾ ਖਜਾਨਾ ਚਿੱਤ ਅੰਦਰ ਟਿਕ ਜਾਂਦਾ ਹੈ।
ਦ੍ਰਿਸਟਿ = ਨਜ਼ਰ, ਨਿਗਾਹ। ਨਿਧਾਨਾ = ਖ਼ਜ਼ਾਨਾ।ਹੇ ਪ੍ਰਭੂ! ਤੇਰੀ ਮੇਹਰ ਦੀ ਨਜ਼ਰ ਨਾਲ ਸੁਖ ਮਿਲਦਾ ਹੈ (ਜਿਨ੍ਹਾਂ ਉਤੇ ਤੇਰੀ ਮੇਹਰ ਹੋਵੇ ਉਹਨਾਂ ਦੇ) ਮਨ ਵਿਚ (ਤੇਰਾ ਨਾਮ-) ਖ਼ਜ਼ਾਨਾ ਆ ਵੱਸਦਾ ਹੈ।
 
जा कउ तुम किरपाल भए सेवक से परवाना ॥३॥
Jā ka▫o ṯum kirpāl bẖa▫e sevak se parvānā. ||3||
That servant, unto whom You bestow Your Mercy, is approved and accepted. ||3||
ਜਿਸ ਉਤੇ ਤੂੰ ਮਿਹਰਵਾਨ ਹੋ ਜਾਂਦਾ ਹੈ, ਉਹ ਗੋਲਾ ਕਬੂਲ ਪੈ ਜਾਂਦਾ ਹੈ।
ਜਾ ਕਉ = ਜਿਨ੍ਹਾਂ ਉਤੇ। ਪਰਵਾਨਾ = ਕਬੂਲ ॥੩॥ਹੇ ਪ੍ਰਭੂ! ਜਿਨ੍ਹਾਂ ਉਤੇ ਤੂੰ ਦਇਆਵਾਨ ਹੁੰਦਾ ਹੈਂ ਉਹ ਤੇਰੇ ਸੇਵਕ ਤੇਰੇ ਦਰ ਤੇ ਕਬੂਲ ਹੁੰਦੇ ਹਨ ॥੩॥
 
अम्रित रसु हरि कीरतनो को विरला पीवै ॥
Amriṯ ras har kīrṯano ko virlā pīvai.
How rare is that person who drinks in the Ambrosial Essence of the Lord's Kirtan.
ਕੋਈ ਟਾਵਾ ਟੋਲ ਪੁਰਸ਼ ਹੀ ਵਾਹਿਗੁਰੂ ਦੀ ਕੀਰਤੀ ਦੇ ਅਮਰ ਕਰ ਦੇਣ ਵਾਲੇ ਆਬਿ-ਹਿਯਾਤ ਨੂੰ ਪਾਨ ਕਰਦਾ ਹੈ।
ਕੀਰਤਨੋ = ਕੀਰਤਨੁ, ਸਿਫ਼ਤਿ-ਸਾਲਾਹ। ਅੰਮ੍ਰਿਤ ਰਸੁ = ਆਤਮਕ ਜੀਵਨ ਦੇਣ ਵਾਲਾ ਜਲ।ਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਆਤਮਕ ਜੀਵਨ ਦੇਣ ਵਾਲਾ ਰਸ ਹੈ, ਕੋਈ ਵਿਰਲਾ (ਭਾਗਾਂ ਵਾਲਾ) ਮਨੁੱਖ ਇਹ (ਅੰਮ੍ਰਿਤ ਰਸ) ਪੀਂਦਾ ਹੈ।
 
वजहु नानक मिलै एकु नामु रिद जपि जपि जीवै ॥४॥१४॥११६॥
vajahu Nānak milai ek nām riḏ jap jap jīvai. ||4||14||116||
Nanak has obtained the commodity of the One Name; he lives by chanting and meditating on it within his heart. ||4||14||116||
ਨਾਨਕ ਨੂੰ ਇਕ ਨਾਮ ਦੀ ਉਪਜੀਵਕਾ ਪਰਾਪਤ ਹੋਈ ਹੈ। ਆਪਣੇ ਚਿੱਤ ਅੰਦਰ ਉਹ ਇਸ ਦਾ ਚਿੰਤਨ ਤੇ ਆਰਾਧਨ ਕਰਨ ਦੁਆਰਾ ਜੀਉਂਦਾ ਹੈ।
ਵਜਹੁ = ਵਜ਼ਫ਼ਿਾ, ਤਨਖ਼ਾਹ ॥੪॥੧੪॥੧੧੬॥ਹੇ ਨਾਨਕ! (ਆਖ-ਜਿਸ ਨੌਕਰ ਨੂੰ) ਪਰਮਾਤਮਾ ਦਾ ਨਾਮ-ਵਜ਼ੀਫ਼ਾ ਮਿਲ ਜਾਂਦਾ ਹੈ ਉਹ ਆਪਣੇ ਹਿਰਦੇ ਵਿਚ ਇਹ ਨਾਮ ਸਦਾ ਜਪ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ॥੪॥੧੪॥੧੧੬॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
जा प्रभ की हउ चेरुली सो सभ ते ऊचा ॥
Jā parabẖ kī ha▫o cẖerulī so sabẖ ṯe ūcẖā.
I am God's maid-servant; He is the highest of all.
ਸੁਆਮੀ, ਜਿਸ ਦੀ ਮੈਂ ਚੇਰੀ ਹਾਂ, ਸਾਰਿਆਂ ਨਾਲੋ ਉੱਚਾ ਹੈ।
ਹਉ = ਮੈਂ। ਚੇਰੀ = ਦਾਸੀ। ਚੇਰੁਲੀ = ਨਿਮਾਣੀ ਜਿਹੀ ਦਾਸੀ। ਤੇ = ਤੋਂ, ਨਾਲੋਂ।ਹੇ ਸਹੇਲੀਹੋ! ਮੈਂ ਜਿਸ ਪ੍ਰਭੂ ਦੀ ਨਿਮਾਣੀ ਜਿਹੀ ਦਾਸੀ ਹਾਂ ਮੇਰਾ ਉਹ ਮਾਲਕ-ਪ੍ਰਭੂ ਸਭਨਾਂ ਨਾਲੋਂ ਉੱਚਾ ਹੈ,
 
सभु किछु ता का कांढीऐ थोरा अरु मूचा ॥१॥
Sabẖ kicẖẖ ṯā kā kāʼndẖī▫ai thorā ar mūcẖā. ||1||
All things, big and small, are said to belong to Him. ||1||
ਸਾਰੀਆਂ ਛੋਟੀਆਂ ਅਤੇ ਵੱਡੀਆਂ ਵਸਤੂਆਂ ਉਸੇ ਦੀਆਂ ਆਖੀਆਂ ਜਾਂਦੀਆਂ ਹਨ।
ਤਾ ਕਾ = ਉਸ (ਪ੍ਰਭੂ) ਦਾ। ਕਾਂਢੀਐ = ਆਖਿਆ ਜਾਂਦਾ ਹੈ। ਮੂਚਾ = ਬਹੁਤਾ। ਥੋਰਾ ਅਰੁ ਮੂਚਾ = ਥੋੜਾ ਅਤੇ ਬਹੁਤਾ, ਨਿੱਕੀ ਵੱਡੀ ਹਰੇਕ ਚੀਜ਼ ॥੧॥ਮੇਰੇ ਪਾਸ ਜੋ ਕੁਝ ਭੀ ਨਿੱਕੀ ਵੱਡੀ ਚੀਜ਼ ਹੈ ਉਸ ਮਾਲਕ ਦੀ ਹੀ ਅਖਵਾਂਦੀ ਹੈ ॥੧॥
 
जीअ प्रान मेरा धनो साहिब की मनीआ ॥
Jī▫a parān merā ḏẖano sāhib kī manī▫ā.
I surrender my soul, my breath of life, and my wealth, to my Lord Master.
ਮੇਰੀ ਆਤਮਾ, ਜਿੰਦ-ਜਾਨ ਅਤੇ ਦੌਲਤ ਸੁਆਮੀ ਦੀਆਂ ਮੰਨੀਆਂ ਜਾਣੀਆਂ ਹਨ।
ਧਨੋ = ਧਨੁ। ਜੀਅ-ਜਿੰਦ। ਮਨੀਆ = ਮੰਨਦੀ ਹਾਂ।ਹੇ ਸਹੇਲੀਹੋ! ਮੇਰੀ ਜਿੰਦ ਮੇਰੇ ਪ੍ਰਾਣ ਮੇਰਾ ਧਨ-ਪਦਾਰਥ-ਇਹ ਸਭ ਕੁਝ ਮੈਂ ਆਪਣੇ ਮਾਲਕ-ਪ੍ਰਭੂ ਦੀ ਦਿੱਤੀ ਹੋਈ ਦਾਤਿ ਮੰਨਦੀ ਹਾਂ।
 
नामि जिसै कै ऊजली तिसु दासी गनीआ ॥१॥ रहाउ ॥
Nām jisai kai ūjlī ṯis ḏāsī ganī▫ā. ||1|| rahā▫o.
Through His Name, I become radiant; I am known as His slave. ||1||Pause||
ਮੈਂ ਉਸ ਦੀ ਟਹਿਲਣ ਗਿਣੀ ਜਾਂਦੀ ਹਾਂ, ਜਿਸਦੇ ਨਾਮ ਦੇ ਰਾਹੀਂ ਮੈਂ ਨਿਰਮਲ ਹੋਈ ਹਾਂ। ਠਹਿਰਾਉ।
ਨਾਮਿ = ਨਾਮ ਦੀ ਰਾਹੀਂ। ਊਜਲੀ = ਸੁਰਖ਼-ਰੂ, ਇੱਜ਼ਤ ਵਾਲੀ। ਤਿਸੁ = ਉਸ (ਪ੍ਰਭੂ) ਦੀ। ਗਨੀਆ = ਗਿਣਦੀ ਹਾਂ ॥੧॥ ਰਹਾਉ ॥ਜਿਸ ਮਾਲਕ-ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਮੈਂ ਇੱਜ਼ਤ ਵਾਲੀ ਹੋ ਗਈ ਹਾਂ ਮੈਂ ਆਪਣੇ ਆਪ ਨੂੰ ਉਸ ਦੀ ਦਾਸੀ ਗਿਣਤੀ ਹਾਂ ॥੧॥ ਰਹਾਉ ॥
 
वेपरवाहु अनंद मै नाउ माणक हीरा ॥
veparvāhu anand mai nā▫o māṇak hīrā.
You are Carefree, the Embodiment of Bliss. Your Name is a gem, a jewel.
ਤੂੰ ਬੇ-ਮੁਹਤਾਜ ਅਤੇ ਪਰਸੰਨਤਾ ਸਰੂਪ ਹੈ। ਤੇਰਾ ਨਾਮ ਜਵੇਹਰ ਤੇ ਰਤਨ ਹੈ।
ਵੇਪਰਵਾਹੁ = ਬੇ-ਮੁਥਾਜ। ਅਨੰਦ ਮੈ = ਆਨੰਦ-ਸਰੂਪ। ਮਾਣਕ = ਮੋਤੀ।(ਹੇ ਮੇਰੇ ਮਾਲਕ-ਪ੍ਰਭੂ!) ਤੈਨੂੰ ਕਿਸੇ ਦੀ ਮੁਥਾਜੀ ਨਹੀਂ, ਤੂੰ ਸਦਾ ਆਨੰਦ-ਸਰੂਪ ਹੈਂ, ਤੇਰਾ ਨਾਮ ਮੇਰੇ ਵਾਸਤੇ ਮੋਤੀ ਹੈ ਹੀਰਾ ਹੈ।
 
रजी धाई सदा सुखु जा का तूं मीरा ॥२॥
Rajī ḏẖā▫ī saḏā sukẖ jā kā ṯūʼn mīrā. ||2||
One who has You as her Master, is satisfied, satiated and happy forever. ||2||
ਰੱਜੀ-ਪੱਜੀ ਅਤੇ ਸਦੀਵੀ ਪ੍ਰਸੰਨ ਹੈ ਉਹ, ਜਿਸ ਦਾ ਤੂੰ ਮਾਲਕ ਹੈ।
ਧਾਈ = ਧ੍ਰਾਪੀ, ਰੱਜੀ ਹੋਈ, ਤ੍ਰਿਪਤ। ਮੀਰਾ = ਪਾਤਿਸ਼ਾਹ ॥੨॥ਹੇ ਪ੍ਰਭੂ! ਜਿਸ ਜੀਵ-ਇਸਤ੍ਰੀ ਦਾ (ਜਿਸ ਜੀਵ-ਇਸਤ੍ਰੀ ਦੇ ਸਿਰ ਉਤੇ) ਤੂੰ ਪਾਤਿਸ਼ਾਹ (ਬਣਦਾ) ਹੈਂ ਉਹ (ਮਾਇਆ ਵਲੋਂ) ਰੱਜੀ ਰਹਿੰਦੀ ਹੈ ਤ੍ਰਿਪਤ ਹੋਈ ਰਹਿੰਦੀ ਹੈ ਉਹ ਸਦਾ ਆਨੰਦ ਮਾਣਦੀ ਹੈ ॥੨॥
 
सखी सहेरी संग की सुमति द्रिड़ावउ ॥
Sakẖī saherī sang kī sumaṯ ḏariṛāva▫o.
O my companions and fellow maidens, please implant that balanced understanding within me.
ਤੁਸੀਂ, ਮੇਰੇ ਮਿਲਾਪ ਵਾਲੀਓ ਸਜਣੀਓ ਅਤੇ ਸਹੇਲੀਓ! ਮੇਰੇ ਅੰਦਰ ਸ਼੍ਰੇਸ਼ਟ ਸਮਝ ਨੂੰ ਪੱਕਾ ਕਰੋ।
ਸੰਗ ਕੀ = ਨਾਲ ਦੀ। ਸਹੇਰੀ = ਹੇ ਸਹੇਲੀਹੋ! ਸੁਮਤਿ = ਚੰਗੀ ਮਤਿ। ਦ੍ਰਿੜਾਵਉ = ਦ੍ਰਿੜਾਵਉਂ, ਮੈਂ ਨਿਸ਼ਚੇ ਕਰਾਂਦੀ ਹਾਂ।ਹੇ ਮੇਰੇ ਨਾਲ ਦੀਓ ਸਹੇਲੀਹੋ! ਮੈਂ ਤੁਹਾਨੂੰ ਇਹ ਭਲੀ ਸਲਾਹ ਮੁੜ ਮੁੜ ਚੇਤੇ ਕਰਾਂਦੀ ਹਾਂ (ਜੋ ਮੈਨੂੰ ਗੁਰੂ ਪਾਸੋਂ ਮਿਲੀ ਹੋਈ ਹੈ),
 
सेवहु साधू भाउ करि तउ निधि हरि पावउ ॥३॥
Sevhu sāḏẖū bẖā▫o kar ṯa▫o niḏẖ har pāva▫o. ||3||
Serve the Holy Saints lovingly, and find the treasure of the Lord. ||3||
ਮੈਂ ਪਿਆਰ ਨਾਲ ਸੰਤਾਂ ਦੀ ਟਹਿਲ ਕਾਮਉਂਦਾ ਹਾਂ ਇਸ ਲਈ ਵਾਹਿਗੁਰੂ ਦੇ ਖਜਾਨੇ! ਪਾਉਂਦਾ ਹਾਂ।
ਸਾਧੂ = ਗੁਰੂ। ਭਾਉ = ਪ੍ਰੇਮ। ਕਰਿ = ਕਰ ਕੇ। ਨਿਧਿ = ਖ਼ਜ਼ਾਨਾ। ਪਾਵਉ = ਮੈਂ ਹਾਸਲ ਕਰਦੀ ਹਾਂ, ਪਾਵਉਂ {ਨੋਟ: ਲਫ਼ਜ਼ 'ਸੇਵਹੁ' ਅਤੇ 'ਪਾਵਉ' ਦੀ ਵਿਆਕਰਨਿਕ ਸ਼ਕਲ ਖ਼ਾਸ ਧਿਆਨ ਨਾਲ ਵੇਖਣ-ਯੋਗ ਹੈ} ॥੩॥ਤੁਸੀ ਸਰਧਾ-ਪ੍ਰੇਮ ਧਾਰ ਕੇ ਗੁਰੂ ਦੀ ਸਰਨ ਪਵੋ। (ਮੈਂ ਜਦੋਂ ਦੀ ਗੁਰੂ ਦੀ ਸਰਨ ਪਈ ਹਾਂ) ਤਦੋਂ ਤੋਂ ਮੈਂ ਪਰਮਾਤਮਾ ਦਾ ਨਾਮ-ਖ਼ਜ਼ਾਨਾ ਪ੍ਰਾਪਤ ਕਰ ਰਹੀ ਹਾਂ ॥੩॥
 
सगली दासी ठाकुरै सभ कहती मेरा ॥
Saglī ḏāsī ṯẖākurai sabẖ kahṯī merā.
All are servants of the Lord Master, and all call Him their own.
ਸਾਰੀਆਂ ਸਾਹਿਬ ਦੀਆਂ ਗੋਲੀਆਂ ਹਨ ਅਤੇ ਸਾਰੀਆਂ ਉਸ ਨੂੰ ਆਪਣਾ ਨਿੱਜ ਦਾ ਆਖਦੀਆਂ ਹਨ।
ਸਗਲੀ = ਸਾਰੀ, ਹਰੇਕ ਜੀਵ-ਇਸਤ੍ਰੀ। ਠਾਕੁਰੈ = ਠਾਕੁਰ ਦੀ।ਹੇ ਮੇਰੀ ਸਹੇਲੀਹੋ! ਹਰੇਕ ਜੀਵ-ਇਸਤ੍ਰੀ ਹੀ ਮਾਲਕ-ਪ੍ਰਭੂ ਦੀ ਦਾਸੀ ਹੈ, ਹਰੇਕ ਜੀਵ-ਇਸਤ੍ਰੀ ਆਖਦੀ ਹੈ ਕਿ ਪਰਮਾਤਮਾ ਮੇਰਾ ਮਾਲਕ ਹੈ।
 
जिसहि सीगारे नानका तिसु सुखहि बसेरा ॥४॥१५॥११७॥
Jisahi sīgāre nānkā ṯis sukẖėh baserā. ||4||15||117||
She alone dwells in peace, O Nanak, whom the Lord adorns. ||4||15||117||
ਕੇਵਲ ਓਹੀ, ਜਿਸ ਨੂੰ ਸੁਆਮੀ ਸਜਾਉਂਦਾ ਸੰਵਾਰਦਾ ਹੈ, ਹੇ ਨਾਨਕ! ਆਰਾਮ ਅੰਦਰ ਵਸਦੀ ਹੈ।
ਜਿਸਹਿ = ਜਿਸ ਨੂੰ। ਸੀਗਾਰੇ = ਸੁੰਦਰ ਬਣਾਂਦਾ ਹੈ। ਸੁਖਹਿ = ਸੁਖ ਵਿਚ। ਬਸੇਰਾ = ਵਾਸ ॥੪॥੧੫॥੧੧੭॥ਪਰ, ਹੇ ਨਾਨਕ! (ਆਖ-ਹੇ ਸਹੇਲੀਹੋ!) ਜੀਵ-ਇਸਤ੍ਰੀ (ਦੇ ਜੀਵਨ) ਨੂੰ (ਮਾਲਕ-ਪ੍ਰਭੂ ਆਪ) ਸੋਹਣਾ ਬਣਾਂਦਾ ਹੈ ਉਸ ਦਾ ਨਿਵਾਸ ਸੁਖ-ਆਨੰਦ ਵਿਚ ਹੋਇਆ ਰਹਿੰਦਾ ਹੈ ॥੪॥੧੫॥੧੧੭॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
संता की होइ दासरी एहु अचारा सिखु री ॥
Sanṯā kī ho▫e ḏāsrī ehu acẖārā sikẖ rī.
Become the servant of the Saints, and learn this way of life.
ਸਾਧੂਆਂ ਦੀ ਨੌਕਰਾਣੀ ਹੋ ਵੰਞ। ਤੂੰ ਇਹ ਰਹਿਣੀ ਬਹਿਣੀ ਸਿਖ ਲੈ।
ਸੰਤਾ ਕੀ = ਸਤਸੰਗੀਆਂ ਦੀ। ਹੋਇ = ਬਣ ਜਾ। ਦਾਸਰੀ = ਨਿਮਾਣੀ ਜਿਹੀ ਦਾਸੀ। ਆਚਾਰਾ = ਕਰਤੱਬ। ਰੀ = ਹੇ (ਜਿੰਦੇ)!ਹੇ ਮੇਰੀ ਸੋਹਣੀ ਜਿੰਦੇ! ਤੂੰ ਸਤਸੰਗੀਆਂ ਦੀ ਨਿਮਾਣੀ ਜਿਹੀ ਦਾਸੀ ਬਣੀ ਰਹੁ-ਬੱਸ! ਇਹ ਕਰਤੱਬ ਸਿੱਖ,
 
सगल गुणा गुण ऊतमो भरता दूरि न पिखु री ॥१॥
Sagal guṇā guṇ ūṯmo bẖarṯā ḏūr na pikẖ rī. ||1||
Of all virtues, the most sublime virtue is to see your Husband Lord near at hand. ||1||
ਸਮੁਹ ਨੇਕੀਆਂ ਵਿਚੋਂ ਸਭ ਤੋਂ ਸ਼੍ਰੇਸ਼ਟ ਨੇਕੀ ਇਹ ਹੈ ਕਿ ਤੂੰ ਆਪਣੇ ਕੰਤ ਨੂੰ ਦੁਰੇਡੇ ਨਾਂ ਦੇਖ।
ਊਤਮੋ = ਊਤਮੁ, ਸ੍ਰੇਸ਼ਟ। ਭਰਤਾ = ਖਸਮ-ਪ੍ਰਭੂ। ਨ ਪਿਖੁ = ਨਾਹ ਵੇਖ, ਨਾਹ ਸਮਝ ॥੧॥ਤੇ, ਹੇ ਜਿੰਦੇ! ਉਸ ਖਸਮ-ਪ੍ਰਭੂ ਨੂੰ ਕਿਤੇ ਦੂਰ ਵੱਸਦਾ ਨਾਹ ਖ਼ਿਆਲ ਕਰ ਜੇਹੜਾ ਸਾਰੇ ਗੁਣਾਂ ਦਾ ਮਾਲਕ ਹੈ ਜੋ ਗੁਣਾਂ ਕਰਕੇ ਸਭ ਤੋਂ ਸ੍ਰੇਸ਼ਟ ਹੈ ॥੧॥
 
इहु मनु सुंदरि आपणा हरि नामि मजीठै रंगि री ॥
Ih man sunḏar āpṇā har nām majīṯẖai rang rī.
So, dye this mind of yours with the color of the Lord's Love.
ਏਸ ਆਪਣੀ ਸੋਹਣੀ ਆਤਮਾ ਨੂੰ ਵਾਹਿਗੁਰੂ ਦੇ ਨਾਮ ਦੀ ਮਜੀਠ ਨਾਲ ਰੰਗ ਲੈ, ਨੀ ਪਤਨੀਏ!
ਸੁੰਦਰਿ = ਹੇ ਸੁੰਦਰੀ! ਹੇ ਸੋਹਣੀ ਜਿੰਦੇ! ਨਾਮਿ = ਨਾਮ ਵਿਚ। ਮਜੀਠੈ = ਮਜੀਠ ਨਾਲ, ਮਜੀਠ ਵਰਗੇ ਪੱਕੇ ਰੰਗ ਨਾਲ।ਹੇ (ਮੇਰੀ) ਸੋਹਣੀ ਜਿੰਦੇ! ਤੂੰ ਆਪਣੇ ਇਸ ਮਨ ਨੂੰ ਮਜੀਠ (ਵਰਗੇ ਪੱਕੇ) ਪਰਮਾਤਮਾ ਦੇ ਨਾਮ-ਰੰਗ ਨਾਲ ਰੰਗ ਲੈ,
 
तिआगि सिआणप चातुरी तूं जाणु गुपालहि संगि री ॥१॥ रहाउ ॥
Ŧi▫āg si▫āṇap cẖāṯurī ṯūʼn jāṇ gupālėh sang rī. ||1|| rahā▫o.
Renounce cleverness and cunning, and know that the Sustainer of the world is with you. ||1||Pause||
ਚਤੁਰਾਈ ਅਤੇ ਚਤਰਵਿਧੀ ਨੂੰ ਛੱਡ ਦੇ ਅਤੇ ਸ੍ਰਿਸ਼ਟੀ ਦੇ ਪਾਲਣਹਾਰ ਨੂੰ ਤੂੰ ਆਪਣੇ ਅੰਗ ਸੰਗ ਸਮਝ। ਠਹਿਰਾਉ।
ਚਾਤੁਰੀ = ਚਤੁਰਾਈ। ਗੁਪਾਲਹਿ = ਗੁਪਾਲ ਨੂੰ। ਸੰਗਿ = ਆਪਣੇ ਨਾਲ ਵੱਸਦਾ ॥੧॥ ਰਹਾਉ ॥ਆਪਣੇ ਅੰਦਰੋਂ ਸਿਆਣਪ ਤੇ ਚਤੁਰਾਈ ਛੱਡ ਕੇ (ਇਹ ਮਾਣ ਛੱਡ ਦੇ ਕਿ ਤੂੰ ਬੜੀ ਸਿਆਣੀ ਹੈਂ ਤੇ ਚਤੁਰ ਹੈਂ), ਹੇ ਜਿੰਦੇ! ਸ੍ਰਿਸ਼ਟੀ ਦੇ ਪਾਲਕ-ਪ੍ਰਭੂ ਨੂੰ ਆਪਣੇ-ਨਾਲ-ਵੱਸਦਾ ਸਮਝਦੀ ਰਹੁ ॥੧॥ ਰਹਾਉ ॥
 
भरता कहै सु मानीऐ एहु सीगारु बणाइ री ॥
Bẖarṯā kahai so mānī▫ai ehu sīgār baṇā▫e rī.
Whatever your Husband Lord says, accept that, and make it your decoration.
ਜਿਹੜਾ ਕੁਛ ਕੰਤ ਆਖਦਾ ਹੈ, ਤੂੰ ਓਸ ਨੂੰ ਮੰਨ ਇਸ ਨੂੰ ਆਪਣਾ ਹਾਰ ਸਿੰਗਾਰ ਬਣਾ।
ਮਾਨੀਐ = ਮੰਨਣਾ ਚਾਹੀਦਾ ਹੈ। ਸੀਗਾਰੁ = ਸਿੰਗਾਰੁ।ਹੇ ਮੇਰੀ ਸੋਹਣੀ ਜਿੰਦੇ! ਖਸਮ-ਪ੍ਰਭੂ ਜੋ ਹੁਕਮ ਕਰਦਾ ਹੈ ਉਹ (ਮਿੱਠਾ ਕਰ ਕੇ) ਮੰਨਣਾ ਚਾਹੀਦਾ ਹੈ-ਬੱਸ! ਇਸ ਗੱਲ ਨੂੰ (ਆਪਣੇ ਜੀਵਨ ਦਾ) ਸਿੰਗਾਰ ਬਣਾਈ ਰੱਖ।
 
दूजा भाउ विसारीऐ एहु त्मबोला खाइ री ॥२॥
Ḏūjā bẖā▫o visārī▫ai ehu ṯambolā kẖā▫e rī. ||2||
Forget the love of duality, and chew upon this betel leaf. ||2||
ਹੋਰਸ ਦੇ ਪਿਆਰ ਨੂੰ ਭੁਲ ਜਾ। ਤੂੰ ਇਸ ਪਾਨ ਨੂੰ ਚੱਬ, ਹੇ ਵਹੁਟੀਏ!
ਦੂਜਾ ਭਾਉ = ਪ੍ਰਭੂ-ਪਤੀ ਨੂੰ ਛੱਡ ਕੇ ਕਿਸੇ ਹੋਰ ਦਾ ਪਿਆਰ। ਤੰਬੋਲਾ = ਪਾਨ ਦਾ ਬੀੜਾ ॥੨॥ਪਰਮਾਤਮਾ ਤੋਂ ਬਿਨਾ ਹੋਰ (ਮਾਇਆ ਆਦਿਕ ਦਾ) ਪਿਆਰ ਭੁਲਾ ਦੇਣਾ ਚਾਹੀਦਾ ਹੈ-(ਇਹ ਨਿਯਮ ਆਤਮਕ ਜੀਵਨ ਵਾਸਤੇ, ਮਾਨੋ, ਪਾਨ ਦਾ ਬੀੜਾ ਹੈ) ਹੇ ਜਿੰਦੇ! ਇਹ ਪਾਨ ਖਾਇਆ ਕਰ ॥੨॥
 
गुर का सबदु करि दीपको इह सत की सेज बिछाइ री ॥
Gur kā sabaḏ kar ḏīpko ih saṯ kī sej bicẖẖā▫e rī.
Make the Word of the Guru's Shabad your lamp, and let your bed be Truth.
ਇਸ ਗੁਰਬਾਣੀ ਨੂੰ ਤੂੰ ਆਪਣਾ ਦੀਵਾ ਬਣਾ ਅਤੇ ਪਾਕ ਦਾਮਨੀ ਦਾ ਪਲੰਘ ਵਿਛਾ।
ਕਰਿ = ਬਣਾ। ਦੀਪਕੋ = ਦੀਪਕੁ, ਦੀਵਾ। ਸਤ = ਉੱਚਾ ਆਚਰਨ।ਹੇ ਮੇਰੀ ਸੋਹਣੀ ਜਿੰਦੇ! ਸਤਿਗੁਰੂ ਦੇ ਸ਼ਬਦ ਨੂੰ ਦੀਵਾ ਬਣਾ (ਜੋ ਤੇਰੇ ਅੰਦਰ ਆਤਮਕ ਜੀਵਨ ਦਾ ਚਾਨਣ ਪੈਦਾ ਕਰੇ) ਤੇ ਉਸ ਆਤਮਕ ਜੀਵਨ ਦੀ (ਆਪਣੇ ਹਿਰਦੇ ਵਿਚ) ਸੇਜ ਵਿਛਾ।
 
आठ पहर कर जोड़ि रहु तउ भेटै हरि राइ री ॥३॥
Āṯẖ pahar kar joṛ rahu ṯa▫o bẖetai har rā▫e rī. ||3||
Twenty-four hours a day, stand with your palms pressed together, and the Lord, your King, shall meet you. ||3||
ਸਾਰਾ ਦਿਹਾੜਾ ਹੀ ਹੱਥ ਬੰਨ੍ਹ ਕੇ ਖੜੀ ਰਹਿ, ਤਦ ਤੈਨੂੰ ਪਾਤਸ਼ਾਹ ਪਰਮੇਸ਼ਰ ਮਿਲੇਗਾ, ਹੇ ਪਤਨੀਏ!
ਕਰ = (ਦੋਵੇਂ) ਹੱਥ। ਜੋੜਿ = ਜੋੜ ਕੇ। ਤਉ = ਤਦੋਂ ਹੀ। ਭੇਟੈ = ਮਿਲਦਾ ਹੈ। ਹਰਿ ਰਾਇ = ਪ੍ਰਭੂ-ਪਾਤਿਸ਼ਾਹ ॥੩॥ਹੇ ਸੋਹਣੀ ਜਿੰਦੇ! (ਆਪਣੇ ਅੰਦਰ ਆਤਮੇ) ਅੱਠੇ ਪਹਰ (ਦੋਵੇਂ) ਹੱਥ ਜੋੜ ਕੇ (ਪ੍ਰਭੂ-ਚਰਨਾਂ ਵਿਚ) ਟਿਕੀ ਰਹੁ, ਤਦੋਂ ਹੀ ਪ੍ਰਭੂ-ਪਾਤਿਸ਼ਾਹ (ਆ ਕੇ) ਮਿਲਦਾ ਹੈ ॥੩॥
 
तिस ही चजु सीगारु सभु साई रूपि अपारि री ॥
Ŧis hī cẖaj sīgār sabẖ sā▫ī rūp apār rī.
She alone is cultured and embellished, and she alone is of incomparable beauty.
ਕੇਵਲ ਓਸ ਪਾਰ ਹੀ ਅਕਲ ਅਤੇ ਸਾਰੇ ਹਾਰ-ਸ਼ਿੰਗਾਰ ਹਨ ਤੇ ਉਹ ਹੀ ਲਾਸਾਨੀ ਸੁੰਦਰਤਾ ਵਾਲੀ ਹੈ।
ਤਿਸ ਹੀ = ਉਸੇ ਦਾ ਹੀ {ਲਫ਼ਜ਼ 'ਤਿਸੁ' ਦਾ ੁ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਿਆ ਹੈ}। ਚਜੁ = ਸੁਚੱਜ। ਸਭੁ = ਸਾਰਾ। ਸਾਈ = ਉਹ (ਜੀਵ-ਇਸਤ੍ਰੀ) ਹੀ। ਰੂਪਿ = ਸੋਹਣੇ ਰੂਪ ਵਾਲੀ। ਅਪਾਰਿ = ਅਪਾਰ-ਪ੍ਰਭੂ ਵਿਚ।ਹੇ ਮੇਰੀ ਸੋਹਣੀ ਜਿੰਦੇ! ਉਸੇ ਜੀਵ-ਇਸਤ੍ਰੀ ਦਾ ਸੁਚੱਜ ਮੰਨਿਆ ਜਾਂਦਾ ਹੈ ਉਸੇ ਜੀਵ-ਇਸਤ੍ਰੀ ਦਾ (ਆਤਮਕ) ਸਿੰਗਾਰ ਪਰਵਾਨ ਹੁੰਦਾ ਹੈ, ਉਹ ਜੀਵ-ਇਸਤ੍ਰੀ ਸੁੰਦਰ ਰੂਪ ਵਾਲੀ ਸਮਝੀ ਜਾਂਦੀ ਹੈ ਜੋ ਬੇਅੰਤ ਪਰਮਾਤਮਾ (ਦੇ ਚਰਨਾਂ) ਵਿਚ ਲੀਨ ਰਹਿੰਦੀ ਹੈ।
 
साई सोहागणि नानका जो भाणी करतारि री ॥४॥१६॥११८॥
Sā▫ī sohagaṇ nānkā jo bẖāṇī karṯār rī. ||4||16||118||
She alone is the happy soul-bride, O Nanak, who is pleasing to the Creator Lord. ||4||16||118||
ਕੇਵਲ ਉਹ ਹੀ ਸੱਚੀ ਪਤਨੀ ਹੈ, ਹੇ ਨਾਨਕ! ਜਿਹੜੀ ਸਿਰਜਣਹਾਰ ਨੂੰ ਚੰਗੀ ਲਗਦੀ ਹੈ।
ਸਹਾਗਣਿ = {ਅੱਖਰ 'ਸ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ 'ਸੋਹਾਗਣਿ' ਹੈ; ਇਥੇ 'ਸੁਹਾਗਣਿ' ਪੜ੍ਹਨਾ ਹੈ}। ਭਾਣੀ = ਪਸੰਦ ਆਈ ਹੈ। ਕਰਤਾਰਿ = ਕਰਤਾਰ ਵਿਚ (ਲੀਨ) ॥੪॥੧੬॥੧੧੮॥ਹੇ ਨਾਨਕ! (ਆਖ-) ਹੇ ਜਿੰਦੇ! ਉਹੀ ਜੀਵ-ਇਸਤ੍ਰੀ ਸੁਹਾਗ-ਭਾਗ ਵਾਲੀ ਹੈ ਜੋ (ਕਰਤਾਰ ਨੂੰ) ਪਿਆਰੀ ਲੱਗਦੀ ਹੈ ਜੋ ਕਰਤਾਰ (ਦੀ ਯਾਦ) ਵਿਚ ਲੀਨ ਰਹਿੰਦੀ ਹੈ ॥੪॥੧੬॥੧੧੮॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
डीगन डोला तऊ लउ जउ मन के भरमा ॥
Dīgan dolā ṯa▫ū la▫o ja▫o man ke bẖarmā.
As long as there are doubts in the mind, the mortal staggers and falls.
ਜਦ ਤਾਂਈ ਚਿੱਤ ਅੰਦਰ ਸੰਦੇਹ ਹਨ, ਉਦੋਂ ਤਾਂਈ ਆਦਮੀ ਡਿਗਦਾ ਅਤੇ ਡਿੱਕ-ਡੋਲੇ ਖਾਂਦਾ ਹੈ।
ਡੀਗਨ = (ਵਿਕਾਰਾਂ ਵਿਚ) ਡਿੱਗਣਾ। ਡੋਲਾ = (ਮਾਇਆ ਦੇ ਮੋਹ ਵਿਚ) ਡੋਲ ਜਾਣਾ, ਮੋਹ ਵਿਚ ਫਸ ਜਾਣਾ। ਤਊ ਲਉ = ਉਤਨਾ ਚਿਰ ਤਕ ਹੀ। ਭਰਮਾ = ਦੌੜ-ਭੱਜਾਂ।ਹੇ ਭਾਈ! ਵਿਕਾਰਾਂ ਵਿਚ ਡਿੱਗਣ ਤੇ ਮੋਹ ਵਿਚ ਫਸਣ ਦਾ ਸਬਬ ਤਦੋਂ ਤਕ ਬਣਿਆ ਰਹਿੰਦਾ ਹੈ ਜਦੋਂ ਤਕ ਮਨੁੱਖ ਦੇ ਮਨ ਦੀਆਂ (ਮਾਇਆ ਦੀ ਖ਼ਾਤਰ) ਦੌੜਾਂ ਭੱਜਾਂ ਟਿਕੀਆਂ ਰਹਿੰਦੀਆਂ ਹਨ।
 
भ्रम काटे गुरि आपणै पाए बिसरामा ॥१॥
Bẖaram kāte gur āpṇai pā▫e bisrāmā. ||1||
The Guru removed my doubts, and I have obtained my place of rest. ||1||
ਜਦ ਮੇਰੇ ਗੁਰੂ ਨੇ ਮੇਰੇ ਵਹਿਮ ਦੂਰ ਕਰ ਦਿਤੇ ਤਦ ਮੈਨੂੰ ਆਰਾਮ ਪਰਾਪਤ ਹੋ ਗਿਆ।
ਗੁਰਿ = ਗੁਰੂ ਨੇ। ਬਿਸਰਾਮਾ = ਟਿਕਾਉ ॥੧॥ਪਰ ਪਿਆਰੇ ਗੁਰੂ ਨੇ ਜਿਸ ਮਨੁੱਖ ਦੀਆਂ ਭਟਕਣਾਂ ਦੂਰ ਕਰ ਦਿੱਤੀਆਂ ਉਸ ਨੇ ਮਾਨਸਕ ਟਿਕਾਉ ਪ੍ਰਾਪਤ ਕਰ ਲਿਆ ॥੧॥
 
ओइ बिखादी दोखीआ ते गुर ते हूटे ॥
O▫e bikẖāḏī ḏokẖī▫ā ṯe gur ṯe hūte.
Those quarrelsome enemies have been overcome, through the Guru.
ਉਹ ਝਗੜਾਲੂ ਵੈਰੀ, ਉਹ ਗੁਰਾਂ ਦੇ ਰਾਹੀਂ ਮੇਰੇ ਮਗਰੋਂ ਲਹਿ ਗਏ ਹਨ।
ਓਇ = {ਲਫ਼ਜ਼ 'ਓਹੁ' ਤੋਂ ਬਹੁ-ਵਚਨ'}। ਬਿਖਾਦੀ = ਝਗੜਾਲੂ। ਦੋਖੀਆ = ਵੈਰੀ। ਤੇ = ਉਹ ਸਾਰੇ। ਗੁਰ ਤੇ = ਗੁਰੂ ਤੋਂ, ਗੁਰੂ ਦੀ ਰਾਹੀਂ। ਹੂਟੇ = ਹੁੱਟ ਗਏ, ਥੱਕ ਗਏ।(ਹੇ ਭਾਈ!) ਇਹ ਜਿਤਨੇ ਭੀ ਕਾਮਾਦਿਕ ਝਗੜਾਲੂ ਵੈਰੀ ਹਨ ਗੁਰੂ ਦੀ ਸਰਨ ਪਿਆਂ ਇਹ ਸਾਰੇ ਹੀ ਥੱਕ ਗਏ ਹਨ (ਸਾਨੂੰ ਦੁਖੀ ਕਰਨੋਂ ਰਹਿ ਗਏ ਹਨ)।
 
हम छूटे अब उन्हा ते ओइ हम ते छूटे ॥१॥ रहाउ ॥
Ham cẖẖūte ab unĥā ṯe o▫e ham ṯe cẖẖūte. ||1|| rahā▫o.
I have now escaped from them, and they have run away from me. ||1||Pause||
ਮੈਂ ਹੁਣ ਉਨ੍ਹਾਂ ਕੋਲੋਂ ਖਲਾਸੀ ਪਾ ਗਿਆ ਹਾਂ ਅਤੇ ਉਹ ਮੇਰੇ ਪਾਸੋਂ ਖਹਿੜਾ ਛੁਡਾ ਗਏ ਹਨ। ਠਹਿਰਾਉ।
ਉਨ੍ਹ੍ਹਾ ਤੇ = ਉਹਨਾਂ ਪਾਸੋਂ। ਹਮ ਤੇ = ਸਾਡੇ ਪਾਸੋਂ ॥੧॥ ਰਹਾਉ ॥ਹੁਣ ਉਹਨਾਂ ਪਾਸੋਂ ਸਾਡੀ ਖ਼ਲਾਸੀ ਹੋ ਗਈ ਹੈ, ਉਹ ਸਾਰੇ ਸਾਡਾ ਖਹਿੜਾ ਛੱਡ ਗਏ ਹਨ ॥੧॥ ਰਹਾਉ ॥
 
मेरा तेरा जानता तब ही ते बंधा ॥
Merā ṯerā jānṯā ṯab hī ṯe banḏẖā.
He is concerned with 'mine and yours', and so he is held in bondage.
ਜਦ ਇਨਸਾਨ ਮੈਡਾ ਤੇ ਤੈਡਾ ਜਾਣਦਾ ਹੈ, ਤਦ ਤੋਂ ਹੀ ਉਹ ਕੈਦ ਵਿੱਚ ਬੱਝ ਜਾਂਦਾ ਹੈ।
ਮੇਰਾ ਤੇਰਾ = ਮੇਰ ਤੇਰ, ਵਿਤਕਰਾ। ਤਬ ਹੀ ਤੇ = ਤਦੋਂ ਹੀ। ਬੰਧਾ = ਮੋਹ ਦੇ ਬੰਧਨ।ਜਦੋਂ ਤੋਂ ਮਨੁੱਖ ਵਿਤਕਰੇ ਕਰਦਾ ਚਲਿਆ ਆਉਂਦਾ ਹੈ ਤਦੋਂ ਤੋਂ ਹੀ ਇਸ ਨੂੰ ਮਾਇਆ ਦੇ ਮੋਹ ਦੇ ਬੰਧਨ ਪਏ ਹੋਏ ਹਨ।
 
गुरि काटी अगिआनता तब छुटके फंधा ॥२॥
Gur kātī agi▫ānṯā ṯab cẖẖutke fanḏẖā. ||2||
When the Guru dispelled my ignorance, then the noose of death was cut away from my neck. ||2||
ਤਦ ਗੁਰਾਂ ਨੇ ਮੇਰਾ ਆਤਮਕ ਅਨ੍ਹੇਰਾ ਦੂਰ ਕਰ ਦਿਤਾ ਹੈ, ਤਦ ਮੇਰੇ ਫਾਹੀ ਕੱਟੀ ਗਈ।
ਛੁਟਕੇ = ਖੁਲ੍ਹ ਗਏ, ਟੁੱਟ ਗਏ। ਫੰਧਾ = ਫਾਹੀਆਂ। ॥੨॥ਪਰ ਜਦੋਂ ਗੁਰੂ ਨੇ ਅਗਿਆਨਤਾ ਦੂਰ ਕਰ ਦਿੱਤੀ ਤਦੋਂ ਮੋਹ ਦੀਆਂ ਫਾਹੀਆਂ ਤੋਂ ਖ਼ਲਾਸੀ ਹੋ ਗਈ ॥੨॥
 
जब लगु हुकमु न बूझता तब ही लउ दुखीआ ॥
Jab lag hukam na būjẖ▫ṯā ṯab hī la▫o ḏukẖī▫ā.
As long as he does not understand the Command of God's Will, he remains miserable.
ਜਦ ਤੋਡੀ ਆਦਮੀ ਰਬ ਦੀ ਰਜ਼ਾ ਨੂੰ ਨਹੀਂ ਸਮਝਦਾ ਤਦ ਤੋੜੀ ਉਹ ਦੁਖੀ ਰਹਿੰਦਾ ਹੈ।
ਤਬ ਹੀ ਲਉ = ਤਦ ਤਕ ਹੀ।ਹੇ ਭਾਈ! ਜਦ ਤਕ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਨਹੀਂ ਸਮਝਦਾ ਉਤਨਾ ਚਿਰ ਤਕ ਹੀ ਦੁਖੀ ਰਹਿੰਦਾ ਹੈ।
 
गुर मिलि हुकमु पछाणिआ तब ही ते सुखीआ ॥३॥
Gur mil hukam pacẖẖāṇi▫ā ṯab hī ṯe sukẖī▫ā. ||3||
Meeting with the Guru, he comes to recognize God's Will, and then, he becomes happy. ||3||
ਗੁਰਾਂ ਨੂੰ ਭੇਟ ਕੇ ਜਦ ਉਹ ਸਾਈਂ ਦੀ ਰਜ਼ਾ ਨੂੰ ਸਿੰਆਣ ਲੈਦਾ ਹੈ, ਓਦੋਂ ਤੋਂ ਉਹ ਅਨੰਦ ਹੋ ਜਾਂਦਾ ਹੈ।
ਗੁਰ ਮਿਲਿ = ਗੁਰੂ ਨੂੰ ਮਿਲ ਕੇ। ਤਬ ਹੀ ਤੇ = ਤਦੋਂ ਤੋਂ ਹੀ ॥੩॥ਪਰ ਜਿਸ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਰਜ਼ਾ ਨੂੰ ਸਮਝ ਲਿਆ ਉਹ ਉਸੇ ਵੇਲੇ ਤੋਂ ਸੁਖੀ ਹੋ ਗਿਆ ॥੩॥
 
ना को दुसमनु दोखीआ नाही को मंदा ॥
Nā ko ḏusman ḏokẖī▫ā nāhī ko manḏā.
I have no enemies and no adversaries; no one is wicked to me.
ਮੇਰਾ ਕੋਈ ਵੈਰੀ ਜਾਂ ਬੁਰਾ-ਚਾਹੁਣ ਵਾਲਾ ਨਹੀਂ, ਨਾਂ ਹੀ ਕੋਈ ਇਨਸਾਨ ਬਦ ਹੈ।
ਕੋ = ਕੋਈ ਮਨੁੱਖ। ਦੋਖੀਆ = ਵੈਰੀ।ਉਸ ਮਨੁੱਖ ਨੂੰ ਕੋਈ ਆਪਣਾ ਦੁਸ਼ਮਨ ਨਹੀਂ ਦਿੱਸਦਾ, ਕੋਈ ਵੈਰੀ ਨਹੀਂ ਜਾਪਦਾ, ਕੋਈ ਉਸ ਨੂੰ ਭੈੜਾ ਨਹੀਂ ਲੱਗਦਾ,
 
गुर की सेवा सेवको नानक खसमै बंदा ॥४॥१७॥११९॥
Gur kī sevā sevko Nānak kẖasmai banḏā. ||4||17||119||
That servant, who performs the Lord's service, O Nanak, is the slave of the Lord Master. ||4||17||119||
ਟਹਿਲੂਆਂ ਜੋ ਗੁਰਾਂ ਦੀ ਟਹਿਲ ਕਮਾਉਂਦਾ ਹੈ, ਹੇ ਨਾਨਕ! ਉਹ ਸੁਆਮੀ ਦਾ ਗੋਲਾ ਹੈ।
ਖਸਮ = ਖਸਮ ਦਾ ॥੪॥੧੭॥੧੧੯॥ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੀ ਦੱਸੀ ਸੇਵਾ ਕਰ ਕੇ ਪਰਮਾਤਮਾ ਦਾ ਸੇਵਕ ਬਣ ਜਾਂਦਾ ਹੈ, ਖਸਮ-ਪ੍ਰਭੂ ਦਾ ਗ਼ੁਲਾਮ ਬਣ ਜਾਂਦਾ ਹੈ ॥੪॥੧੭॥੧੧੯॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
सूख सहज आनदु घणा हरि कीरतनु गाउ ॥
Sūkẖ sahj ānaḏ gẖaṇā har kīrṯan gā▫o.
Peace, celestial poise and absolute bliss are obtained, singing the Kirtan of the Lord's Praises.
ਵਾਹਿਗੁਰੂ ਦੀ ਕੀਰਤੀ ਗਾਇਨ ਕਰ ਅਤੇ ਤੈਨੂੰ ਆਰਾਮ, ਅਡੋਲਤਾ ਤੇ ਬਹੁਤੀ ਖੁਸ਼ੀ ਪਰਾਪਤ ਹੋਵੇਗੀ।
ਸਹਜ = ਆਤਮਕ ਅਡੋਲਤਾ। ਘਣਾ = ਬਹੁਤ। ਗਾਉ = ਗਾਉਂ, ਮੈਂ ਗਾਂਦਾ ਹਾਂ।(ਹੇ ਭਾਈ!) ਮੈਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹਾਂ ਤੇ (ਮੇਰੇ ਅੰਦਰ) ਆਤਮਕ ਅਡੋਲਤਾ ਦਾ ਵੱਡਾ ਸੁਖ-ਆਨੰਦ ਬਣਿਆ ਰਹਿੰਦਾ ਹੈ।
 
गरह निवारे सतिगुरू दे अपणा नाउ ॥१॥
Garah nivāre saṯgurū ḏe apṇā nā▫o. ||1||
Bestowing His Name, the True Guru removes the evil omens. ||1||
ਆਪਣਾ ਨਾਮ ਬਖਸ਼ ਕੇ, ਸੱਚਾ ਗੁਰੂ ਮੰਦੇ ਅਸਰਾਂ ਨੂੰ ਦੂਰ ਕਰ ਦਿੰਦਾ ਹੈ।
ਗਰਹ = ੯ ਗ੍ਰਹ। ਨਿਵਾਰੇ = ਦੂਰ ਕਰ ਦਿੱਤੇ। ਦੇ = ਦੇ ਕੇ। ਅਪਣਾ ਨਾਉ = ਪਰਮਾਤਮਾ ਦਾ ਪਿਆਰਾ ਨਾਮ ਜਿਸ ਨੂੰ ਗੁਰੂ ਆਪ ਭੀ ਜਪਦਾ ਹੈ ॥੧॥ਗੁਰੂ ਨੇ ਮੈਨੂੰ ਉਹ ਹਰਿ-ਨਾਮ ਦੇ ਕੇ ਜੇਹੜਾ ਨਾਮ ਉਹ ਆਪ ਜਪਦਾ ਹੈ, ਮੇਰੇ ਉਤੋਂ (ਮਾਨੋ) ਨੌ ਹੀ ਗ੍ਰਹਿਆਂ ਦੀਆਂ ਮੁਸੀਬਤਾਂ ਦੂਰ ਕਰ ਦਿੱਤੀਆਂ ਹਨ ॥੧॥
 
बलिहारी गुर आपणे सद सद बलि जाउ ॥
Balihārī gur āpṇe saḏ saḏ bal jā▫o.
I am a sacrifice to my Guru; forever and ever, I am a sacrifice to Him.
ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ ਅਤੇ ਹਮੇਸ਼ਾਂ ਉਸ ਤੋਂ ਕੁਰਬਾਨ ਹਾਂ।
ਸਦ ਸਦ = ਸਦਾ ਸਦਾ, ਸਦਾ ਹੀ। ਜਾਉ = ਜਾਉਂ, ਮੈਂ ਜਾਂਦਾ ਹਾਂ। ਬਲਿ = ਸਦਕੇ।(ਹੇ ਭਾਈ!) ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਸਦਾ ਹੀ ਸਦਕੇ ਜਾਂਦਾ ਹਾਂ, ਮੈਂ ਗੁਰੂ ਤੋਂ ਵਾਰਨੇ ਜਾਂਦਾ ਹਾਂ,