Sri Guru Granth Sahib Ji

Ang: / 1430

Your last visited Ang:

गुरू विटहु हउ वारिआ जिसु मिलि सचु सुआउ ॥१॥ रहाउ ॥
Gurū vitahu ha▫o vāri▫ā jis mil sacẖ su▫ā▫o. ||1|| rahā▫o.
I am a sacrifice to the Guru; meeting Him, I am absorbed into the True Lord. ||1||Pause||
ਮੈਂ ਆਪਣੇ ਗੁਰਾਂ ਉਤੋਂ ਸਮਰਪਣ ਹੁੰਦਾ ਹਾਂ ਜਿਨ੍ਹਾਂ ਨੂੰ ਮਿਲ ਕੇ ਮੇਰਾ ਅਸਲੀ ਪ੍ਰਯੋਜਨ ਮੈਨੂੰ ਪਰਾਪਤ ਹੋਇਆ ਹੈ। ਠਹਿਰਾਉ।
ਵਿਟਹੁ = ਤੋਂ। ਹਉ = ਮੈਂ। ਮਿਲਿ = ਮਿਲ ਕੇ। ਸਚੁ = ਸਦਾ-ਥਿਰ ਨਾਮ। ਸੁਆਉ = ਸੁਆਰਥ, ਮਨੋਰਥ, ਜੀਵਨ ਦਾ ਨਿਸ਼ਾਨਾ ॥੧॥ ਰਹਾਉ ॥ਕਿਉਂਕਿ ਉਸ (ਗੁਰੂ) ਨੂੰ ਮਿਲ ਕੇ ਹੀ ਮੈਂ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨਾ (ਆਪਣੀ ਜ਼ਿੰਦਗੀ ਦਾ) ਮਨੋਰਥ ਬਣਾਇਆ ਹੈ ॥੧॥ ਰਹਾਉ ॥
 
सगुन अपसगुन तिस कउ लगहि जिसु चीति न आवै ॥
Sagun apasgun ṯis ka▫o lagėh jis cẖīṯ na āvai.
Good omens and bad omens affect those who do not keep the Lord in the mind.
ਚੰਗੇ ਸ਼ਗੁਨ ਤੇ ਮੰਦੇ ਸ਼ਗੁਨ ਉਸ ਨੂੰ ਵਾਪਰਦੇ ਹਨ, ਜਿਸ ਨੂੰ ਸੁਆਮੀ ਚੇਤੇ ਨਹੀਂ ਆਉਂਦ।
ਅਪਸਗੁਨ = ਬਦ-ਸਗਨ। ਤਿਸ ਕਉ = {ਲਫ਼ਜ਼ 'ਤਿਸ' ਦਾ ੁ ਸੰਬੰਧਕ 'ਕਉ' ਦੇ ਕਾਰਨ ਉੱਡ ਗਿਆ ਹੈ}। ਜਿਸੁ ਚੀਤਿ = ਜਿਸ ਦੇ ਚਿੱਤ ਵਿਚ।(ਹੇ ਭਾਈ! ਮੇਰੇ ਅੰਦਰ ਚੰਗੇ ਮੰਦੇ ਸਗਨਾਂ ਦਾ ਸਹਮ ਭੀ ਨਹੀਂ ਰਹਿ ਗਿਆ) ਚੰਗੇ ਮੰਦੇ ਸਗਨਾਂ ਦੇ ਸਹਮ ਉਸ ਮਨੁੱਖ ਨੂੰ ਚੰਬੜਦੇ ਹਨ ਜਿਸ ਦੇ ਚਿੱਤ ਵਿਚ ਪਰਮਾਤਮਾ ਨਹੀਂ ਵੱਸਦਾ।
 
तिसु जमु नेड़ि न आवई जो हरि प्रभि भावै ॥२॥
Ŧis jam neṛ na āvī jo har parabẖ bẖāvai. ||2||
The Messenger of Death does not approach those who are pleasing to the Lord God. ||2||
ਮੌਤ ਦਾ ਦੂਤ ਉਸ ਦੇ ਲਾਗੇ ਨਹੀਂ ਲਗਦਾ, ਜਿਹੜਾ ਵਾਹਿਗੁਰੂ ਸੁਆਮੀ ਨੂੰ ਚੰਗਾ ਲਗਦਾ ਹੈ।
ਆਵਈ = ਆਵਏ, ਆਵੈ। ਪ੍ਰਭਿ = ਪ੍ਰਭੂ ਵਿਚ (ਜੁੜ ਕੇ)। ਭਾਵੈ = ਪਿਆਰਾ ਲੱਗਦਾ ਹੈ ॥੨॥ਪਰ ਜੇਹੜਾ ਮਨੁੱਖ ਪ੍ਰਭੂ (ਦੀ ਯਾਦ) ਵਿਚ (ਜੁੜ ਕੇ) ਹਰਿ-ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਜਮ-ਦੂਤ ਭੀ ਉਸ ਦੇ ਨੇੜੇ ਨਹੀਂ ਢੁਕਦਾ ॥੨॥
 
पुंन दान जप तप जेते सभ ऊपरि नामु ॥
Punn ḏān jap ṯap jeṯe sabẖ ūpar nām.
Donations to charity, meditation and penance - above all of them is the Naam.
ਜਿੰਨੀਆਂ ਭੀ ਖੈਰਾਤ ਸਖਾਵਤਾ, ਪਾਠ ਅਤੇ ਕਠਨ-ਘਾਲ ਹਨ, ਸਾਰਿਆਂ ਦੇ ਉੱਤੇ ਹੈ ਰੱਬ ਦਾ ਨਾਮ।
ਜੇਤੇ = ਜਿਤਨੇ ਭੀ ਹਨ। ਊਪਰਿ = ਉੱਚਾ, ਸ੍ਰੇਸ਼ਟ।(ਹੇ ਭਾਈ! ਮਿਥੇ ਹੋਏ) ਨੇਕ ਕਰਮ, ਦਾਨ, ਜਪ ਤੇ ਤਪ-ਇਹ ਜਿਤਨੇ ਭੀ ਹਨ ਪਰਮਾਤਮਾ ਦਾ ਨਾਮ ਜਪਣਾ ਇਹਨਾਂ ਸਭਨਾਂ ਤੋਂ ਸ੍ਰੇਸ਼ਟ ਕਰਮ ਹੈ।
 
हरि हरि रसना जो जपै तिसु पूरन कामु ॥३॥
Har har rasnā jo japai ṯis pūran kām. ||3||
One who chants with his tongue the Name of the Lord, Har, Har - his works are brought to perfect completion. ||3||
ਜਿਹੜੀ ਕੋਈ ਆਪਣੀ ਜੀਭ ਨਾਲ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ, ਉਸ ਦੇ ਕੰਮ ਰੱਬ ਵੱਲੋਂ ਰਾਸ ਹੋ ਜਾਂਦੇ ਹਨ।
ਰਸਨਾ = ਜੀਭ (ਨਾਲ)। ਪੂਰਨ = ਸਫਲ ॥੩॥ਜੇਹੜਾ ਮਨੁੱਖ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਜਪਦਾ ਹੈ ਉਸ ਦਾ ਜੀਵਨ-ਮਨੋਰਥ ਸਫਲ ਹੋ ਜਾਂਦਾ ਹੈ ॥੩॥
 
भै बिनसे भ्रम मोह गए को दिसै न बीआ ॥
Bẖai binse bẖaram moh ga▫e ko ḏisai na bī▫ā.
His fears are removed, and his doubts and attachments are gone; he sees none other than God.
ਉਸ ਦਾ ਡਰ ਨਾਸ ਹੋ ਗਿਆ ਹੈ, ਉਸ ਦਾ ਸੰਦੇਹ ਅਤੇ ਸੰਸਾਰੀ ਮਮਤਾ ਦੌੜ ਗਏ ਹਨ ਅਤੇ ਰੱਬ ਦੇ ਬਿਨਾ ਉਹ ਕਿਸੇ ਦੂਸਰੇ ਨੂੰ ਨਹੀਂ ਵੇਖਦਾ।
ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਬੀਆ = ਦੂਜਾ, ਓਪਰਾ।ਉਹਨਾਂ ਮਨੁੱਖਾਂ ਦੇ ਸਾਰੇ ਡਰ ਨਾਸ ਹੋ ਜਾਂਦੇ ਹਨ ਉਹਨਾਂ ਦੇ ਮੋਹ ਤੇ ਭਰਮ ਮੁੱਕ ਜਾਂਦੇ ਹਨ, ਉਹਨਾਂ ਨੂੰ ਕੋਈ ਮਨੁੱਖ ਬਿਗਾਨਾ ਨਹੀਂ ਦਿੱਸਦਾ,
 
नानक राखे पारब्रहमि फिरि दूखु न थीआ ॥४॥१८॥१२०॥
Nānak rākẖe pārbarahm fir ḏūkẖ na thī▫ā. ||4||18||120||
O Nanak, the Supreme Lord God preserves him, and no pain or sorrow afflicts him any longer. ||4||18||120||
ਨਾਨਕ ਜੇਕਰ ਪਰਮ ਪ੍ਰਭੂ ਰੱਖਿਆ ਕਰੇ, ਤਦ ਬੰਦੇ ਨੂੰ ਕੋਈ ਤਕਲੀਫ ਨਹੀਂ ਵਾਪਰਦੀ।
ਪਾਰਬ੍ਰਹਮਿ = ਪਾਰਬ੍ਰਹਮ ਨੇ। ਥੀਆ = ਹੋਇਆ, ਵਾਪਰਿਆ ॥੪॥੧੮॥੧੨੦॥ਹੇ ਨਾਨਕ! ਜਿਨ੍ਹਾਂ ਦੀ ਰੱਖਿਆ ਪਰਮਾਤਮਾ ਨੇ ਆਪ ਕੀਤੀ ਹੈ ਉਹਨਾਂ ਨੂੰ ਮੁੜ ਕੋਈ ਦੁੱਖ ਨਹੀਂ ਵਿਆਪਦਾ, ॥੪॥੧੮॥੧੨੦॥
 
आसा घरु ९ महला ५
Āsā gẖar 9 mėhlā 5
Aasaa, Ninth House, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxਰਾਗ ਆਸਾ, ਘਰ ੯ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਜਾਣਿਆ ਜਾਂਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
चितवउ चितवि सरब सुख पावउ आगै भावउ कि न भावउ ॥
Cẖiṯva▫o cẖiṯav sarab sukẖ pāva▫o āgai bẖāva▫o kė na bẖāva▫o.
Contemplating Him within my consciousness, I obtain total peace; but hereafter, will I be pleasing to Him or not?
ਆਪਣੇ ਮਨ ਵਿੱਚ ਮੈਂ ਸਾਹਿਬ ਦਾ ਸਿਮਰਨ ਕਰਦਾ ਹਾਂ ਅਤੇ ਸਾਰਾ ਆਰਾਮ ਪਾਉਂਦਾ ਹਾਂ। ਮੈਂ ਨਹੀਂ ਜਾਣਦਾ ਕਿ ਅੱਗੇ ਮੈਂ ਉਸ ਨੂੰ ਚੰਗਾ ਲੱਗਾਗਾ ਕਿ ਨਹੀਂ।
ਚਿਤਵਉ = ਮੈਂ ਚਾਹੁੰਦਾ ਹਾਂ, ਚਿਤਵਉਂ। ਚਿਤਵਿ = ਸਿਮਰ ਕੇ। ਪਾਵਉ = ਪਾਵਉਂ, ਮੈਂ ਹਾਸਲ ਕਰ ਲਵਾਂ। ਆਗੈ = ਪ੍ਰਭੂ ਦੀ ਹਜ਼ੂਰੀ ਵਿਚ। ਭਾਵਉ = ਮੈਂ ਪਸੰਦ ਹਾਂ, ਭਾਵਉਂ।ਮੈਂ (ਸਦਾ) ਚਾਹੁੰਦਾ (ਤਾਂ ਇਹ) ਹਾਂ ਕਿ ਪਰਮਾਤਮਾ ਦਾ ਸਿਮਰਨ ਕਰ ਕੇ (ਉਸ ਪਾਸੋਂ) ਮੈਂ ਸਾਰੇ ਸੁਖ ਹਾਸਲ ਕਰਾਂ (ਪਰ ਮੈਨੂੰ ਇਹ ਪਤਾ ਨਹੀਂ ਹੈ ਕਿ ਇਹ ਤਾਂਘ ਕਰ ਕੇ) ਮੈਂ ਪ੍ਰਭੂ ਦੀ ਹਜ਼ੂਰੀ ਵਿਚ ਚੰਗਾ ਲੱਗ ਰਿਹਾ ਜਾਂ ਨਹੀਂ।
 
एकु दातारु सगल है जाचिक दूसर कै पहि जावउ ॥१॥
Ėk ḏāṯār sagal hai jācẖik ḏūsar kai pėh jāva▫o. ||1||
There is only One Giver; all others are beggars. Who else can we turn to? ||1||
ਕੇਵਲ ਇਕੋ ਹੀ ਦਾਤਾ ਹੈ ਹੋਰ ਸਾਰੇ ਮੰਗਤੇ ਹਨ। ਹੋਰ ਕਿਸ ਦੇ ਕੋਲ ਮੈਂ ਮੰਗਣ ਜਾਵਾ?
ਸਗਲ = ਸਾਰੀ ਸ੍ਰਿਸ਼ਟੀ। ਜਾਚਿਕ = ਮੰਗਣ ਵਾਲੀ। ਕੈ ਪਹਿ = ਕਿਸ ਦੇ ਪਾਸ? ॥੧॥(ਕੋਈ ਸੁਖ ਆਦਿਕ ਮੰਗਣ ਵਾਸਤੇ) ਮੈਂ ਕਿਸੇ ਹੋਰ ਪਾਸ ਜਾ ਭੀ ਨਹੀਂ ਸਕਦਾ, ਕਿਉਂਕਿ ਦਾਤਾਂ ਦੇਣ ਵਾਲਾ ਸਿਰਫ਼ ਇਕ ਪਰਮਾਤਮਾ ਹੈ ਤੇ ਸ੍ਰਿਸ਼ਟੀ (ਉਸ ਦੇ ਦਰ ਤੋਂ) ਮੰਗਣ ਵਾਲੀ ਹੈ ॥੧॥
 
हउ मागउ आन लजावउ ॥
Ha▫o māga▫o ān lajāva▫o.
When I beg from others, I am ashamed.
ਹੋਰਨਾ ਪਾਸੋਂ ਮੰਗਦਿਆਂ ਮੈਨੂੰ ਸ਼ਰਮ ਆਉਂਦੀ ਹੈ।
ਹਉ = ਮੈਂ। ਮਾਗਉ = ਮਾਗਉਂ, ਮੈਂ ਮੰਗਦਾ ਹਾਂ। ਆਨ = {अन्य} ਕੋਈ ਹੋਰ। ਲਜਾਵਉ = ਲਜਾਵਉਂ, ਮੈਂ ਸ਼ਰਮਾਂਦਾ ਹਾਂ।ਜਦੋਂ ਮੈਂ (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਪਾਸੋਂ ਮੰਗਦਾ ਹਾਂ ਤਾਂ ਸ਼ਰਮਾਂਦਾ ਹਾਂ,
 
सगल छत्रपति एको ठाकुरु कउनु समसरि लावउ ॥१॥ रहाउ ॥
Sagal cẖẖaṯarpaṯ eko ṯẖākur ka▫un samsar lāva▫o. ||1|| rahā▫o.
The One Lord Master is the Supreme King of all; who else is equal to Him? ||1||Pause||
ਇੱਕੋ ਸਾਹਿਬ ਹੀ ਸਾਰਿਆਂ ਦਾ ਪਾਤਸ਼ਾਹ ਹੈ। ਹੋਰ ਕਿਸ ਨੂੰ ਮੈਂ ਉਸ ਦੇ ਬਰਾਬਰ ਖਿਆਲ ਕਰਾਂ? ਠਹਿਰਾਉ।
ਛਤ੍ਰਪਤਿ = ਰਾਜਾ। ਠਾਕੁਰੁ = ਮਾਲਕ-ਪ੍ਰਭੂ। ਸਮਸਰਿ = ਬਰਾਬਰ। ਲਾਵਉ = ਲਾਵਉਂ, ਮੈਂ ਗਿਣਾਂ, ਮੈਂ ਮਿਥਾਂ ॥੧॥(ਕਿਉਂਕਿ) ਇਕ ਮਾਲਕ-ਪ੍ਰਭੂ ਹੀ ਸਭ ਜੀਵਾਂ ਦਾ ਰਾਜਾ ਹੈ, ਮੈਂ ਕਿਸੇ ਹੋਰ ਨੂੰ ਉਸ ਦੇ ਬਰਾਬਰ ਦਾ ਖ਼ਿਆਲ ਨਹੀਂ ਕਰ ਸਕਦਾ ॥੧॥ ਰਹਾਉ॥
 
ऊठउ बैसउ रहि भि न साकउ दरसनु खोजि खोजावउ ॥
Ūṯẖ▫o baisa▫o rėh bẖė na sāka▫o ḏarsan kẖoj kẖojāva▫o.
Standing up and sitting down, I cannot live without Him. I search and search for the Blessed Vision of His Darshan.
ਖਲੋਦਿਆਂ ਅਤੇ ਬਹਿੰਗਦਿਆਂ ਮੈਂ ਉਸ ਦੇ ਬਗੈਰ ਰਹਿ ਨਹੀਂ ਸਕਦਾ। ਉਸ ਦੇ ਦੀਦਾਰ ਦੇ ਰਸਤੇ ਦੀ ਭਾਲ ਮੈਂ ਕਰਦਾ ਹਾਂ।
ਬੈਸਉ = ਬੈਸਉਂ, ਮੈਂ ਬਹਿ ਜਾਂਦਾ ਹਾਂ। ਖੋਜਿ = ਖੋਜ ਕੇ।(ਪਰਮਾਤਮਾ ਦਾ ਦਰਸ਼ਨ ਕਰਨ ਲਈ) ਮੈਂ ਉੱਠਦਾ ਹਾਂ (ਹੰਭਲਾ ਮਾਰਦਾ ਹਾਂ, ਫਿਰ) ਬਹਿ ਜਾਂਦਾ ਹਾਂ, (ਪਰ ਦਰਸ਼ਨ ਕਰਨ ਤੋਂ ਬਿਨਾ) ਰਹਿ ਭੀ ਨਹੀਂ ਸਕਦਾ, ਮੁੜ ਖੋਜ ਖੋਜ ਕੇ ਦਰਸ਼ਨ ਭਾਲਦਾ ਹਾਂ।
 
ब्रहमादिक सनकादिक सनक सनंदन सनातन सनतकुमार तिन्ह कउ महलु दुलभावउ ॥२॥
Barahmāḏik sankāḏik sanak sananḏan sanāṯan sanaṯkumār ṯinĥ ka▫o mahal ḏulbẖāva▫o. ||2||
Even Brahma and the sages Sanak, Sanandan, Sanaatan and Sanat Kumar, find it difficult to obtain the Mansion of the Lord's Presence. ||2||
ਬ੍ਰਹਮਾਂ ਵਰਗੇ ਦੇਵਤੇ ਅਤੇ ਸਨਕ, ਸਲੱਦਨ, ਸਨਾਤਨ ਤੇ ਸਨਤ ਕੁਮਾਰ ਵਰਗੇ ਰਿਸ਼ੀ, ਉਨ੍ਹਾਂ ਲਈ ਸਾਹਿਬ ਦੀ ਹਜ਼ੂਰੀ ਦੀ ਪਰਾਪਤੀ ਦੁਰਲਭ ਹੈ।
ਸਨਕ, ਸਨੰਦਨ, ਸਨਾਤਨ, ਸਨਤ ਕੁਮਾਰ = ਇਹ ਚਾਰੇ ਬ੍ਰਹਮਾ ਦੇ ਪੁੱਤਰ ਹਨ। ਮਹਲੁ = ਪਰਮਾਤਮਾ ਦਾ ਟਿਕਾਣਾ। ਦੁਲਭਾਵਉ = ਦੁਲੱਭ, ਦੁਰਲੱਭ ॥੨॥(ਮੈਂ ਕਿਸ ਦਾ ਵਿਚਾਰਾ ਹਾਂ?) ਪਰਮਾਤਮਾ ਦਾ ਟਿਕਾਣਾ ਤਾਂ ਉਹਨਾਂ ਵਾਸਤੇ ਭੀ ਦੁਰਲੱਭ ਹੀ ਰਿਹਾ ਜੋ ਬ੍ਰਹਮਾ ਵਰਗੇ (ਵੱਡੇ ਵੱਡੇ ਦੇਵਤਾ ਮੰਨੇ ਗਏ) ਜੋ ਸਨਕ ਵਰਗੇ-ਸਨਕ, ਸਨੰਦਨ, ਸਨਾਤਨ, ਸਨਤ ਕੁਮਾਰ (ਬ੍ਰਹਮਾ ਦੇ ਪੁੱਤਰ ਅਖਵਾਏ) ॥੨॥
 
अगम अगम आगाधि बोध कीमति परै न पावउ ॥
Agam agam āgāḏẖ boḏẖ kīmaṯ parai na pāva▫o.
He is unapproachable and unfathomable; His wisdom is deep and profound; His value cannot be appraised.
ਸਾਹਿਬ ਪਹੁੰਚ ਤੋਂ ਪਰੇ, ਬੇਅੰਤ ਅਤੇ ਅਥਾਹ ਸਿਆਣਪ ਵਾਲਾ ਹੈ। ਉਸ ਦੇ ਬੇਇਨਤਹਾ ਮੁੱਲ ਨੂੰ ਮੈਂ ਪਾ ਨਹੀਂ ਸਕਦਾ।
ਅਗਮ = ਅਪਹੁੰਚ। ਅਗਾਧਿ = ਅਥਾਹ। ਬੋਧ = ਸੂਝ। ਪਰੈ ਨ = ਨਹੀਂ ਪੈ ਸਕਦੀ। ਨ ਪਾਵਉ = ਮੈਂ ਪਾ ਨਹੀਂ ਸਕਦਾ।ਪਰਮਾਤਮਾ ਅਪਹੁੰਚ ਹੈ, ਜੀਵਾਂ ਦੀ ਪਹੁੰਚ ਤੋਂ ਪਰੇ ਹੈ, ਉਹ ਇਕ ਅਥਾਹ ਸਮੁੰਦਰ ਹੈ ਜਿਸ ਦੀ ਡੂੰਘਾਈ ਦੀ ਸੂਝ ਨਹੀਂ ਪੈ ਸਕਦੀ, ਉਸ ਦੀ ਕੀਮਤ ਨਹੀਂ ਪੈ ਸਕਦੀ, ਮੈਂ ਉਸ ਦਾ ਮੁੱਲ ਨਹੀਂ ਪਾ ਸਕਦਾ।
 
ताकी सरणि सति पुरख की सतिगुरु पुरखु धिआवउ ॥३॥
Ŧākī saraṇ saṯ purakẖ kī saṯgur purakẖ ḏẖi▫āva▫o. ||3||
I have taken to the Sanctuary of the True Lord, the Primal Being, and I meditate on the True Guru. ||3||
ਉਸ ਦੀ, ਉਸ ਸੱਚੇ ਪੁਰਸ਼ ਦੀ ਪਨਾਹ ਮੈਂ ਲਈ ਹੈ ਅਤੇ ਮੈਂ ਸਮਰੱਥ ਸੱਚੇ ਗੁਰਾਂ ਨੂੰ ਯਾਦ ਕਰਦਾ ਹਾਂ।
ਤਾਕੀ = ਤੱਕੀ। ਧਿਆਵਉ = ਮੈਂ ਧਿਆਨ ਧਰਦਾ ਹਾਂ ॥੩॥(ਉਸ ਦੇ ਦਰਸ਼ਨ ਦੀ ਖ਼ਾਤਰ) ਮੈਂ ਗੁਰੂ ਮਹਾਪੁਰਖ ਦੀ ਸਰਨ ਤੱਕੀ ਹੈ, ਮੈਂ ਸਤਿਗੁਰੂ ਦਾ ਆਰਾਧਨ ਕਰਦਾ ਹਾਂ ॥੩॥
 
भइओ क्रिपालु दइआलु प्रभु ठाकुरु काटिओ बंधु गरावउ ॥
Bẖa▫i▫o kirpāl ḏa▫i▫āl parabẖ ṯẖākur kāti▫o banḏẖ garāva▫o.
God, the Lord Master, has become kind and compassionate; He has cut the noose of death away from my neck.
ਸੁਆਮੀ ਮਾਲਕ ਮਇਆਵਾਨ ਅਤੇ ਮਿਹਰਬਾਨ ਹੋ ਗਿਆ ਹੈ। ਉਸ ਨੇ ਮੇਰੀ ਗਰਦਨ ਦੁਆਲੇ ਦੀ ਫਾਹੀ ਕੱਟ ਛੱਡੀ ਹੈ।
ਗਰਾਵਉ = ਗਲੇ ਤੋਂ।ਜਿਸ ਮਨੁੱਖ ਉਤੇ ਠਾਕੁਰ-ਪ੍ਰਭੂ ਦਇਆਵਾਨ ਹੁੰਦਾ ਹੈ ਉਸ ਦੇ ਗਲੋਂ (ਮਾਇਆ ਦੇ ਮੋਹ ਦੀ) ਫਾਹੀ ਕੱਟ ਦੇਂਦਾ ਹੈ।
 
कहु नानक जउ साधसंगु पाइओ तउ फिरि जनमि न आवउ ॥४॥१॥१२१॥
Kaho Nānak ja▫o sāḏẖsang pā▫i▫o ṯa▫o fir janam na āva▫o. ||4||1||121||
Says Nanak, now that I have obtained the Saadh Sangat, the Company of the Holy, I shall not have to be reincarnated again. ||4||1||121||
ਗੁਰੂ ਜੀ ਆਖਦੇ ਹਨ, ਹੁਣ ਜਦ ਮੈਨੂੰ ਸਤਿਸੰਗਤ ਪਰਾਪਤ ਹੋ ਗਈ ਹੈ, ਤਦ ਮੈਂ ਮੁੜ ਕੇ ਜਨਮ ਨਹੀਂ ਧਾਰਾਂਗਾ।
ਜਉ = ਜਦੋਂ। ਨ ਆਵਉ = ਆਵਉਂ, ਮੈਂ ਨਹੀਂ ਆਉਂਦਾ ॥੪॥੧॥੧੨੧॥ਹੇ ਨਾਨਕ! ਜੇ ਮੈਨੂੰ ਸਾਧ ਸੰਗਤ ਪ੍ਰਾਪਤ ਹੋ ਜਾਏ, ਤਦੋਂ ਹੀ ਮੈਂ ਮੁੜ ਮੁੜ ਜਨਮ ਵਿਚ ਨਹੀਂ ਆਵਾਂਗਾ (ਜਨਮਾਂ ਦੇ ਗੇੜ ਤੋਂ ਬਚ ਸਕਾਂਗਾ) ॥੪॥੧॥੧੨੧॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
 
अंतरि गावउ बाहरि गावउ गावउ जागि सवारी ॥
Anṯar gāva▫o bāhar gāva▫o gāva▫o jāg savārī.
Inwardly, I sing His Praises, and outwardly, I sing His Praises; I sing His Praises while awake and asleep.
ਘਰ ਅੰਦਰ ਮੈਂ ਹਰੀ ਦਾ ਜੱਸ ਗਾਉਂਦਾ ਹਾਂ, ਘਰੋਂ ਪਰੇਡੇ ਮੈਂ ਉਸ ਨੂੰ ਗਾਉਂਦਾ ਹਾਂ। ਜਾਗਦਿਆਂ ਅਤੇ ਸੁੱਤਿਆਂ ਭੀ ਮੈਂ ਹਰੀ ਦਾ ਜੱਸ ਗਾਇਨ ਕਰਦਾ ਹਾਂ।
ਗਾਵਉ = ਮੈਂ ਗਾਂਦਾ ਹਾਂ। ਜਾਗਿ = ਜਾਗ ਕੇ। ਸਵਾਰੀ = ਸੌਣ ਵੇਲੇ।ਹੁਣ ਮੈਂ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਗੁਣ ਗਾਂਦਾ ਹਾਂ, ਬਾਹਰ ਦੁਨੀਆ ਨਾਲ ਵਰਤਨ-ਵਿਹਾਰ ਕਰਦਾ ਭੀ ਪਰਮਾਤਮਾ ਦੀ ਸਿਫ਼ਤ-ਸਾਲਾਹ ਚੇਤੇ ਰੱਖਦਾ ਹਾਂ, ਸੌਣ ਵੇਲੇ ਭੀ ਤੇ ਜਾਗ ਕੇ ਭੀ ਮੈਂ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹਾਂ।੧।
 
संगि चलन कउ तोसा दीन्हा गोबिंद नाम के बिउहारी ॥१॥
Sang cẖalan ka▫o ṯosā ḏīnĥā gobinḏ nām ke bi▫uhārī. ||1||
I am a trader in the Name of the Lord of the Universe; He has given it to me as my supplies, to carry with me. ||1||
ਮੈਂ ਸੁਆਮੀ ਦੇ ਨਾਮ ਦਾ ਵਣਜਾਰਾ ਹਾਂ। ਨਾਲ ਲੈ ਚੱਲਣ ਲਈ, ਉਸ ਨੇ ਮੈਨੂੰ ਆਪਣੇ ਨਾਮ ਦਾ ਸਫਰ-ਖਰਚ ਦਿੱਤਾ ਹੈ।
ਸੰਗਿ = ਨਾਲ। ਕਉ = ਵਾਸਤੇ। ਤੋਸਾ = ਰਾਹ ਦਾ ਖ਼ਰਚ। ਬਿਉਹਾਰੀ = ਵਣਜਾਰੇ ॥੧॥ਪਰਮਾਤਮਾ ਦੇ ਨਾਮ ਦੇ ਵਣਜਾਰੇ ਸਤਸੰਗੀਆਂ ਨੇ ਮੇਰੇ ਨਾਲ ਸਾਥ ਕਰਨ ਵਾਸਤੇ ਮੈਨੂੰ (ਪਰਮਾਤਮਾ ਦਾ ਨਾਮ) ਸਫ਼ਰ-ਖ਼ਰਚ (ਵਜੋਂ) ਦਿੱਤਾ ਹੈ ॥੧॥
 
अवर बिसारी बिसारी ॥
Avar bisārī bisārī.
I have forgotten and forsaken other things.
ਹੋਰ ਵਸਤੂਆਂ ਮੈਂ ਪੁਰੀ ਤਰ੍ਹਾਂ ਭੁਲਾ ਛੱਡੀਆਂ ਹਨ।
ਅਵਰ = ਹੋਰ (ਓਟ)। ਬਿਸਾਰੀ = ਮੈਂ ਭੁਲਾ ਦਿੱਤੀ ਹੈ।(ਪਰਮਾਤਮਾ ਤੋਂ ਬਿਨਾ) ਕੋਈ ਹੋਰ ਓਟ ਮੈਂ ਉੱਕਾ ਹੀ ਭੁਲਾ ਦਿੱਤੀ ਹੈ।
 
नाम दानु गुरि पूरै दीओ मै एहो आधारी ॥१॥ रहाउ ॥
Nām ḏān gur pūrai ḏī▫o mai eho āḏẖārī. ||1|| rahā▫o.
The Perfect Guru has given me the Gift of the Naam; this alone is my Support. ||1||Pause||
ਪੂਰਨ ਗੁਰਾਂ ਨੇ ਮੈਨੂੰ ਨਾਮ ਦੀ ਦਾਤ ਦਿੱਤੀ ਹੈ। ਮੇਰਾ ਆਸਰਾ ਕੇਵਲ ਇਹ ਹੀ ਹੈ। ਠਹਿਰਾਉ।
ਗੁਰਿ = ਗੁਰੂ ਨੇ। ਆਧਾਰੀ = ਆਸਰਾ ॥੧॥ਪੂਰੇ ਗੁਰੂ ਨੇ ਮੈਨੂੰ ਪਰਮਾਤਮਾ ਦੇ ਨਾਮ (ਦੀ) ਦਾਤ ਦਿੱਤੀ ਹੈ, ਮੈਂ ਇਸੇ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾ ਲਿਆ ਹੈ ॥੧॥ ਰਹਾਉ॥
 
दूखनि गावउ सुखि भी गावउ मारगि पंथि सम्हारी ॥
Ḏūkẖan gāva▫o sukẖ bẖī gāva▫o mārag panth samĥārī.
I sing His Praises while suffering, and I sing His Praises while I am at peace as well. I contemplate Him while I walk along the Path.
ਗਮੀ ਵਿੱਚ ਮੈਂ ਸੁਆਮੀ ਦੀਆਂ ਸ਼੍ਰੇਸ਼ਟਤਾਈਆਂ ਗਾਇਨ ਕਰਦਾ ਹਾਂ, ਖੁਸ਼ੀ ਵਿੱਚ ਭੀ ਮੈਂ ਉਨ੍ਹਾਂ ਨੂੰ ਅਲਾਪਦਾ ਹਾਂ ਅਤੇ ਆਪਣੇ ਰਸਤੇ ਉਤੇ ਸਫਰ ਵਿੱਚ ਮੈਂ ਉਨ੍ਹਾਂ ਨੂੰ ਚੇਤੇ ਕਰਦਾ ਹਾਂ।
ਦੂਖਨਿ = ਦੁੱਖਾਂ ਵਿਚ। ਸੁਖਿ = ਸੁਖ ਵਿਚ। ਮਾਰਗਿ = ਰਸਤੇ ਤੇ। ਪੰਥਿ = ਰਾਹ ਵਿਚ। ਸਮ੍ਹ੍ਹਾਰੀ = ਮੈਂ (ਹਿਰਦੇ ਵਿਚ) ਸੰਭਾਲਦਾ ਹਾਂ।ਹੁਣ ਮੈਂ ਦੁੱਖਾਂ ਵਿਚ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ, ਸੁਖ ਵਿਚ ਭੀ ਗਾਂਦਾ ਹਾਂ, ਰਸਤੇ ਤੁਰਦਾ ਭੀ (ਪਰਮਾਤਮਾ ਦੀ ਯਾਦ ਨੂੰ ਆਪਣੇ ਹਿਰਦੇ ਵਿਚ) ਸੰਭਾਲੀ ਰੱਖਦਾ ਹਾਂ।੨।
 
नाम द्रिड़ु गुरि मन महि दीआ मोरी तिसा बुझारी ॥२॥
Nām ḏariṛ gur man mėh ḏī▫ā morī ṯisā bujẖārī. ||2||
The Guru has implanted the Naam within my mind, and my thirst has been quenched. ||2||
ਗੁਰਾਂ ਨੇ ਨਾਮ ਨੂੰ ਮੇਰੇ ਚਿੱਤ ਅੰਦਰ ਪੱਕੀ ਤਰ੍ਹਾਂ ਅਸਥਾਪਨ ਕਰ ਦਿੱਤਾ ਹੈ। ਅਤੇ ਮੇਰੀ ਪਿਆਸ ਨਿਵਿਰਤ ਕਰ ਦਿੱਤੀ ਹੈ।
ਦ੍ਰਿੜੁ = ਪੱਕਾ। ਮੋਰੀ = ਮੇਰੀ। ਤਿਸਾ = ਤ੍ਰਿਸ਼ਨਾ ॥੨॥ਗੁਰੂ ਨੇ ਮੇਰੇ ਮਨ ਵਿਚ ਪ੍ਰਭੂ-ਨਾਮ ਦੀ ਦ੍ਰਿੜ੍ਹਤਾ ਕਰ ਦਿੱਤੀ ਹੈ (ਉਸ ਨਾਮ ਨੇ) ਮੇਰੀ ਤ੍ਰਿਸ਼ਨਾ ਮਿਟਾ ਦਿੱਤੀ ਹੈ ॥੨॥
 
दिनु भी गावउ रैनी गावउ गावउ सासि सासि रसनारी ॥
Ḏin bẖī gāva▫o rainī gāva▫o gāva▫o sās sās rasnārī.
I sing His Praises during the day, and I sing His Praises during the night; I sing them with each and every breath.
ਵਾਹਿਗੁਰੂ ਦੀਆਂ ਸਿਫਤਾ ਮੈਂ ਦਿਹੁੰ ਨੂੰ ਗਾਇਨ ਕਰਦਾ ਹਾਂ। ਉਨ੍ਹਾਂ ਨੂੰ ਮੈਂ ਰਾਤ੍ਰੀ ਨੂੰ ਗਾਇਨ ਕਰਦਾ ਹਾਂ ਅਤੇ ਆਪਣੀ ਜੀਭਾ ਨਾਲ ਮੈਂ ਉਨ੍ਹਾਂ ਨੂੰ ਹਰ ਸੁਆਸ ਨਾਲ ਭੀ ਯਾਦ ਕਰਦਾ ਹਾਂ।
ਰੈਨੀ = ਰਾਤ ਵੇਲੇ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਰਸਨਾ = ਜੀਭ।ਹੁਣ ਮੈਂ ਦਿਨ ਵੇਲੇ ਭੀ ਤੇ ਰਾਤ ਨੂੰ ਭੀ, ਤੇ ਹਰੇਕ ਸੁਆਸ ਦੇ ਨਾਲ ਭੀ ਆਪਣੀ ਜੀਭ ਨਾਲ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ,
 
सतसंगति महि बिसासु होइ हरि जीवत मरत संगारी ॥३॥
Saṯsangaṯ mėh bisās ho▫e har jīvaṯ maraṯ sangārī. ||3||
In the Sat Sangat, the True Congregation, this faith is established, that the Lord is with us, in life and in death. ||3||
ਇਹ ਭਰੋਸਾ ਕਿ ਜੀਵਨ ਅਤੇ ਮੌਤ ਵਿੱਚ ਵਾਹਿਗੁਰੂ ਸਾਡੇ ਨਾਲ ਹੈ, ਸਤਿ ਸੰਗਤ ਅੰਦਰ ਬੱਝਦਾ ਹੈ।
ਬਿਸਾਸੁ = ਸ਼ਰਧਾ, ਨਿਸ਼ਚਾ। ਸੰਗਾਰੀ = ਸੰਗੀ, ਸਾਥੀ ॥੩॥(ਇਹ ਸਾਰੀ ਬਰਕਤਿ ਸਾਧ ਸੰਗਤ ਦੀ ਹੈ) ਸਾਧ ਸੰਗਤ ਵਿਚ ਟਿਕਿਆਂ ਇਹ ਨਿਸ਼ਚਾ ਬਣ ਜਾਂਦਾ ਹੈ ਕਿ ਪਰਮਾਤਮਾ ਜਿਊਂਦਿਆਂ ਮਰਦਿਆਂ ਹਰ ਵੇਲੇ ਸਾਡੇ ਨਾਲ ਰਹਿੰਦਾ ਹੈ ॥੩॥
 
जन नानक कउ इहु दानु देहु प्रभ पावउ संत रेन उरि धारी ॥
Jan Nānak ka▫o ih ḏān ḏeh parabẖ pāva▫o sanṯ ren ur ḏẖārī.
Bless servant Nanak with this gift, O God, that he may obtain, and enshrine in his heart, the dust of the feet of the Saints.
ਹੇ ਸਾਈਂ! ਆਪਣੇ ਗੋਲੇ ਨਾਨਕ ਨੂੰ ਇਹ ਦਾਤ ਪਰਦਾਨ ਕਰ ਕਿ ਪਰਾਪਤ ਕਰਕੇ ਆਪਣੇ ਦਿਲ ਨਾਲ ਲਾਈ ਰੱਖੇ।
ਕਉ = ਨੂੰ। ਪ੍ਰਭ = ਹੇ ਪ੍ਰਭੂ! ਪਾਵਉ = ਪਾਵਉਂ, ਮੈਂ ਹਾਸਲ ਕਰਾਂ। ਰੇਨ = ਚਰਨ-ਧੂੜ। ਉਰਿ = ਹਿਰਦੇ ਵਿਚ।ਹੇ ਪ੍ਰਭੂ! ਆਪਣੇ ਦਾਸ ਨਾਨਕ ਨੂੰ ਇਹ ਦਾਨ ਦਿਉ ਕਿ ਮੈਂ ਤੇਰੇ ਸੰਤ ਜਨਾਂ ਦੀ ਚਰਨ-ਧੂੜ ਪ੍ਰਾਪਤ ਕਰਾਂ।
 
स्रवनी कथा नैन दरसु पेखउ मसतकु गुर चरनारी ॥४॥२॥१२२॥
Sarvanī kathā nain ḏaras pekẖa▫o masṯak gur cẖarnārī. ||4||2||122||
Hear the Lord's Sermon with your ears, and behold the Blessed Vision of His Darshan with your eyes; place your forehead upon the Guru's Feet. ||4||2||122||
ਆਪਣੇ ਕੰਨਾਂ ਨਾਲ ਸੁਆਮੀ ਦੀ ਕਥਾ ਵਾਰਤਾ ਸੁਣੇ ਆਪਣੀਆਂ ਅੱਖਾਂ ਨਾਲ ਉਸ ਦਾ ਦਰਸ਼ਨ ਵੇਖੇ ਅਤੇ ਆਪਣੇ ਮੱਥੇ ਉਤੇ ਗੁਰਾਂ ਦੇ ਪੈਰ ਟਿਕਾਵੇ।
ਸ੍ਰਵਨੀ = ਕੰਨਾਂ ਨਾਲ। ਨੈਨ = ਅੱਖਾਂ ਨਾਲ। ਪੇਖਉ = ਪੇਖਉਂ, ਮੈਂ ਵੇਖਾਂ। ਮਸਤਕੁ = ਮੱਥਾ ॥੪॥੨॥੧੨੨॥ਤੇਰੀ ਯਾਦ ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖਾਂ, ਤੇਰੀ ਸਿਫ਼ਤ-ਸਾਲਾਹ ਆਪਣੇ ਕੰਨਾਂ ਨਾਲ ਸੁਣਦਾ ਰਹਾਂ, ਤੇਰਾ ਦਰਸ਼ਨ ਆਪਣੀਆਂ ਅੱਖਾਂ ਨਾਲ ਕਰਦਾ ਰਹਾਂ, ਤੇ ਆਪਣਾ ਮੱਥਾ ਗੁਰੂ ਦੇ ਚਰਨਾਂ ਉਤੇ ਰੱਖੀ ਰੱਖਾਂ ॥੪॥੨॥੧੨੨॥
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
आसा घरु १० महला ५ ॥
Āsā gẖar 10 mėhlā 5.
Aasaa, Tenth House, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxਰਾਗ ਆਸਾ, ਘਰ ੧੦ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
 
जिस नो तूं असथिरु करि मानहि ते पाहुन दो दाहा ॥
Jis no ṯūʼn asthir kar mānėh ṯe pāhun ḏo ḏāhā.
That which you believe to be permanent, is a guest here for only a few days.
ਦੇਹਿ ਜਿਸ ਨੂੰ ਤੂੰ ਮੁਸਤਕਿਲ ਕਰਕੇ ਮੰਨਦਾ ਹੈ, ਉਹ ਕੇਵਲ ਦੋ ਦਿਨਾਂ ਦੀ ਪਰੋਹਨੀ ਹੈ।
ਜਿਸ ਨੋ = {ਲਫ਼ਜ਼ 'ਜਿਸ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}। ਅਸਥਿਰੁ = {स्थिर} ਸਦਾ ਕਾਇਮ ਰਹਿਣ ਵਾਲਾ। ਮਾਨਹਿ = ਤੂੰ ਮੰਨਦਾ ਹੈਂ। ਤੇ = ਉਹ ਸਾਰੇ। ਪਾਹੁਨ = ਪ੍ਰਾਹੁਣੇ। ਦਾਹਾ = ਦਿਨ।ਹੇ ਮਨ! ਜਿਸ ਪੁੱਤਰ ਨੂੰ ਜਿਸ ਇਸਤ੍ਰੀ ਨੂੰ ਜਿਸ ਘਰੋਗੇ ਸਾਮਾਨ ਨੂੰ ਤੂੰ ਸਦਾ ਕਾਇਮ ਰਹਿਣ ਵਾਲਾ ਮੰਨੀ ਬੈਠਾ ਹੈਂ, ਇਹ ਸਾਰੇ ਤਾਂ ਦੋ ਦਿਨਾਂ ਦੇ ਪ੍ਰਾਹੁਣੇ ਹਨ।