Sri Guru Granth Sahib Ji

Ang: / 1430

Your last visited Ang:

पुत्र कलत्र ग्रिह सगल समग्री सभ मिथिआ असनाहा ॥१॥
Puṯar kalṯar garih sagal samagrī sabẖ mithi▫ā asnāhā. ||1||
Children, wives, homes, and all possessions - attachment to all of these is false. ||1||
ਬੱਚੇ, ਵਹੁਟੀ, ਘਰ ਅਤੇ ਹੋਰ ਸਮੂਹ ਸਾਮਾਨ ਇਨ੍ਹਾਂ ਸਾਰੀਆਂ ਚੀਜਾਂ ਦੀ ਮੁਹੱਬਤ ਝੁਠੀ ਹੈ।
ਕਲਤ੍ਰ = ਇਸਤ੍ਰੀ। ਸਗਲ ਸਮਗ੍ਰੀ = ਸਾਰਾ ਸਾਮਾਨ। ਮਿਥਿਆ = ਝੂਠਾ। ਅਸਨਾਹਾ = ਅਸਨੇਹ, ਪਿਆਰ ॥੧॥ਪੁੱਤਰ, ਇਸਤ੍ਰੀ, ਘਰ ਦਾ ਸਾਰਾ ਸਾਮਾਨ-ਇਹਨਾਂ ਨਾਲ ਮੋਹ ਸਾਰਾ ਝੂਠਾ ਹੈ ॥੧॥
 
रे मन किआ करहि है हा हा ॥
Re man ki▫ā karahi hai hā hā.
O mind, why do you burst out laughing?
ਹੇ ਬੰਦੇ! ਤੂੰ ਕਿਉਂ ਖਿੜਖਿੜ ਹਸਦਾ ਹੈ?
ਹੈ ਹਾ ਹਾ = ਆਹਾ, ਆਹਾ।ਹੇ ਮੇਰੇ ਮਨ! (ਮਾਇਆ ਦਾ ਪਸਾਰਾ ਵੇਖ ਕੇ ਕੀਹ ਖ਼ੁਸ਼ੀਆਂ ਮਨਾ ਰਿਹਾ ਹੈਂ ਤੇ) ਕੀਹ ਆਹਾ ਆਹਾ ਕਰਦਾ ਹੈਂ? ਧਿਆਨ ਨਾਲ ਵੇਖ, ਇਹ ਸਾਰਾ ਪਸਾਰਾ ਧੂੰਏਂ ਦੇ ਪਹਾੜ ਵਾਂਗ ਹੈ।
 
द्रिसटि देखु जैसे हरिचंदउरी इकु राम भजनु लै लाहा ॥१॥ रहाउ ॥
Ḏarisat ḏekẖ jaise haricẖanḏ▫urī ik rām bẖajan lai lāhā. ||1|| rahā▫o.
See with your eyes, that these things are only mirages. So earn the profit of meditation on the One Lord. ||1||Pause||
ਆਪਣੀਆਂ ਅੱਖਾਂ ਨਾਲ ਵੇਖ, ਕਿ ਇਹ ਚੀਜ਼ਾ ਜਾਦੂ ਦੇ ਸ਼ਹਿਰ ਦੀ ਮਾਨਿੰਦ ਹਨ, ਤੂੰ ਇਕ ਸੁਆਮੀ ਦੇ ਸਿਮਰਨ ਦਾ ਲਾਭ ਪਰਾਪਤ ਕਰ। ਠਹਿਰਾਉ।
ਦ੍ਰਿਸਟਿ = ਧਿਆਨ ਨਾਲ। ਹਰਿ ਚੰਦਉਰੀ = ਹਰੀ-ਚੰਦ-ਪੁਰੀ, ਹਰਿਚੰਦ ਦੀ ਨਗਰੀ, ਗੰਧਰਬ ਨਗਰੀ, ਠੱਗ-ਨਗਰੀ, ਧੂੰਏਂ ਦਾ ਪਹਾੜ। ਲਾਹਾ = ਲਾਭ ॥੧॥ਪਰਮਾਤਮਾ ਦਾ ਭਜਨ ਕਰਿਆ ਕਰ, ਸਿਰਫ਼ ਇਹੀ (ਮਨੁੱਖਾ ਜੀਵਨ ਵਿਚ) ਲਾਭ (ਖੱਟਿਆ ਜਾ ਸਕਦਾ ਹੈ) ॥੧॥ ਰਹਾਉ॥
 
जैसे बसतर देह ओढाने दिन दोइ चारि भोराहा ॥
Jaise basṯar ḏeh odẖāne ḏin ḏo▫e cẖār bẖorāhā.
It is like the clothes which you wear on your body - they wear off in a few days.
ਜਿਸ ਤਰ੍ਹਾਂ ਸਰੀਰ ਦੇ ਉਤੇ ਪਹਿਨੇ ਹੋਏ ਕਪੜੇ ਦੋ ਚਾਰ ਦਿਹਾੜਿਆਂ ਵਿੱਚ ਭੁਰ ਜਾਂਦੇ ਹਨ, ਏਸੇ ਤਰ੍ਹਾਂ ਹੀ ਸਰੀਰ ਹੈ।
ਬਸਤਰ = ਕੱਪੜੇ। ਓਢਾਨੇ = ਪਹਿਨੇ ਹੋਏ। ਭੋਰਾਹਾ = ਭੁਰ ਜਾਂਦੇ ਹਨ।ਹੇ ਮਨ! (ਇਹ ਜਗਤ-ਪਸਾਰਾ ਇਉਂ ਹੀ ਹੈ) ਜਿਵੇਂ ਸਰੀਰ ਉਤੇ ਪਹਿਨੇ ਹੋਏ ਕੱਪੜੇ ਦੋ ਚਾਰ ਦਿਨਾਂ ਵਿਚ ਪੁਰਾਣੇ ਹੋ ਜਾਂਦੇ ਹਨ।
 
भीति ऊपरे केतकु धाईऐ अंति ओरको आहा ॥२॥
Bẖīṯ ūpre keṯak ḏẖā▫ī▫ai anṯ orko āhā. ||2||
How long can you run upon a wall? Ultimately, you come to its end. ||2||
ਕਿੰਨੇ ਚਿਰ ਤਾਈ ਆਦਮੀ ਕੰਧ ਉਤੇ ਭੱਜ ਸਕਦਾ ਹੈ। ਛੇਕੜ ਨੂੰ ਉਹ ਇਸ ਦੇ ਅਖੀਰ ਤੇ ਪੁਜ ਜਾਂਦਾ ਹੈ।
ਭੀਤਿ = ਕੰਧ। ਊਪਰੇ = ਉੱਤੇ। ਕੇਤਕੁ = ਕਿਤਨਾ ਕੁ। ਧਾਈਐ = ਦੌੜ ਸਕੀਦਾ ਹੈ। ਅੰਤਿ = ਆਖ਼ਿਰ। ਓਰਕੋ = ਓਰਕੁ, ਓੜਕੁ, ਅਖ਼ੀਰਲਾ ਸਿਰਾ। ਆਹਾ = ਆ ਜਾਂਦਾ ਹੈ ॥੨॥ਹੇ ਮਨ! ਕੰਧ ਉਤੇ ਕਿਥੋਂ ਤਕ ਦੌੜ ਸਕੀਦਾ ਹੈ? ਆਖ਼ਰ ਉਸ ਦਾ ਅਖ਼ੀਰਲਾ ਸਿਰਾ ਆ ਹੀ ਜਾਂਦਾ ਹੈ (ਜ਼ਿੰਦਗੀ ਦੇ ਗਿਣੇ-ਮਿਥੇ ਸੁਆਸ ਜ਼ਰੂਰ ਮੁੱਕ ਹੀ ਜਾਂਦੇ ਹਨ) ॥੨॥
 
जैसे अम्भ कुंड करि राखिओ परत सिंधु गलि जाहा ॥
Jaise ambẖ kund kar rākẖi▫o paraṯ sinḏẖ gal jāhā.
It is like salt, preserved in its container; when it is put into water, it dissolves.
ਜਿਸ ਤਰ੍ਹਾਂ ਚੁਬੱਚੇ ਵਿੱਚ ਰੱਖੇ ਹੋਏ ਪਾਣੀ ਵਿੱਚ ਡਿਗ ਕੇ ਲੁਣ ਖੁਰ ਜਾਂਦਾ ਹੈ, ਏਸੇ ਤਰ੍ਹਾਂ ਹੀ ਦੇਹਿ ਹੈ।
ਅੰਭ = {अभ्भस्} ਪਾਣੀ। ਕੁੰਡ = ਹੌਜ਼। ਪਰਤ = ਪੈਂਦਾ ਹੀ। ਸਿੰਧੁ = ਲੂਣ।ਹੇ ਮਨ! (ਇਹ ਉਮਰ ਇਉਂ ਹੀ ਹੈ) ਜਿਵੇਂ ਪਾਣੀ ਦਾ ਹੌਜ਼ਾ ਬਣਾ ਰੱਖਿਆ ਹੋਵੇ, ਤੇ ਲੂਣ ਉਸ ਵਿਚ ਪੈਂਦਿਆਂ ਹੀ ਗਲ ਜਾਂਦਾ ਹੈ।
 
आवगि आगिआ पारब्रहम की उठि जासी मुहत चसाहा ॥३॥
Āvag āgi▫ā pārbarahm kī uṯẖ jāsī muhaṯ cẖasāhā. ||3||
When the Order of the Supreme Lord God comes, the soul arises, and departs in an instant. ||3||
ਜਦ ਸ਼੍ਰੋਮਣੀ ਸਾਹਿਬ ਦਾ ਹੁਕਮ ਆ ਜਾਂਦਾ ਹੈ ਇਕ ਲੰਮ੍ਹੇ ਤੇ ਛਿੰਨ ਅੰਦਰ ਭਉਰ ਖੜਾ ਹੋ ਤੁਰ ਜਾਂਦਾ ਹੈ।
ਆਵਗਿ = ਆਵੇਗੀ। ਜਾਸੀ = ਚਲਾ ਜਾਇਗਾ। ਮੁਹਤ = ਮਹੂਰਤ, ਦੋ ਘੜੀਆਂ। ਚਸਾ = ਪਲ ਦਾ ਤੀਜਾ ਹਿੱਸਾ ॥੩॥ਹੇ ਮਨ! ਜਦੋਂ (ਜਿਸ ਨੂੰ) ਪਰਮਾਤਮਾ ਦਾ ਹੁਕਮ (ਸੱਦਾ) ਆਵੇਗਾ, ਉਹ ਉਸੇ ਵੇਲੇ ਉਠ ਕੇ ਤੁਰ ਪਏਗਾ ॥੩॥
 
रे मन लेखै चालहि लेखै बैसहि लेखै लैदा साहा ॥
Re man lekẖai cẖālėh lekẖai baisėh lekẖai laiḏā sāhā.
O mind, your steps are numbered, your moments spent sitting are numbered, and the breaths you are to take are numbered.
ਹੇ ਬੰਦੇ! ਤੇਰਾ ਟੁਰਨਾ ਗਿਣਿਆ ਜਾਂਦਾ ਹੈ, ਤੇਰਾ ਬਹਿਣਾ ਗਿਣਿਆ ਜਾਂਦਾ ਹੈ ਤੇ ਇਸ ਤਰ੍ਹਾਂ ਹੀ ਗਿਣਿਆ ਜਾਂਦਾ ਹੈ ਤੇਰਾ ਸੁਆਸ ਲੈਣਾ।
ਲੇਖੈ = ਲੇਖੇ ਵਿਚ, ਗਿਣੇ-ਮਿਥੇ ਸੁਆਸਾਂ ਦੇ ਅੰਦਰ ਹੀ। ਚਾਲਹਿ = ਤੂੰ ਚੱਲਦਾ ਹੈਂ।ਹੇ ਮੇਰੇ ਮਨ! ਤੂੰ ਆਪਣੇ ਗਿਣੇ-ਮਿਥੇ ਮਿਲੇ ਸੁਆਸਾਂ ਦੇ ਅੰਦਰ ਹੀ ਜਗਤ ਵਿਚ ਤੁਰਿਆ ਫਿਰਦਾ ਹੈਂ ਤੇ ਬੈਠਦਾ ਹੈਂ (ਗਿਣੇ-ਮਿਥੇ) ਲੇਖੇ ਅਨੁਸਾਰ ਹੀ ਤੂੰ ਸਾਹ ਲੈਂਦਾ ਹੈਂ, (ਇਹ ਆਖ਼ਰ ਮੁੱਕ ਜਾਣੇ ਹਨ)।
 
सदा कीरति करि नानक हरि की उबरे सतिगुर चरण ओटाहा ॥४॥१॥१२३॥
Saḏā kīraṯ kar Nānak har kī ubre saṯgur cẖaraṇ otāhā. ||4||1||123||
Sing forever the Praises of the Lord, O Nanak, and you shall be saved, under the Shelter of the Feet of the True Guru. ||4||1||123||
ਤੂੰ ਹਮੇਸ਼ਾਂ ਹੀ ਵਾਹਿਗੁਰੂ ਦੀਆਂ ਸਿਫਤਾ ਗਾਇਨ ਕਰ, ਹੇ ਨਾਨਕ ਅਤੇ ਤੂੰ ਸੱਚੇ ਗੁਰਾਂ ਦੇ ਪੈਰਾਂ ਦੀ ਪਨਾਹ ਹੇਠਾਂ ਪਾਰ ਉਤਰ ਜਾਵੇਗਾ।
ਕੀਰਤਿ = ਸਿਫ਼ਤ-ਸਾਲਾਹ। ਉਬਰੇ = ਬਚ ਗਏ। ਓਟਾਹਾ = ਆਸਰਾ ॥੪॥੧॥੧੨੩॥ਹੇ ਨਾਨਕ! ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੁ। ਜੇਹੜੇ ਮਨੁੱਖ ਗੁਰੂ ਦੇ ਚਰਨਾਂ ਦਾ ਆਸਰਾ ਲੈਂਦੇ ਹਨ (ਤੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ) ਉਹ (ਮਾਇਆ ਦੇ ਮੋਹ ਵਿਚ ਫਸਣੋਂ) ਬਚ ਜਾਂਦੇ ਹਨ ॥੪॥੧॥੧੨੩॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
 
अपुसट बात ते भई सीधरी दूत दुसट सजनई ॥
Apusat bāṯ ṯe bẖa▫ī sīḏẖrī ḏūṯ ḏusat sajna▫ī.
That which was upside-down has been set upright; the deadly enemies and adversaries have become friends.
ਪੁੱਠੀ ਗੱਲ ਤੋਂ ਇਹ ਸਿੱਧੀ ਹੋ ਗਈ ਹੈ ਅਤੇ ਕੱਟੜ ਵੈਰੀ ਤੇ ਬੇਲੀ ਮਿੱਤਰ ਬਣ ਗਏ ਹਨ।
ਅਪੁਸਟ = ਪੁੱਠੀ। ਬਾਤ ਤੇ = ਗੱਲ ਤੋਂ। ਸੀਧਰੀ = ਚੰਗੀ ਸਿੱਧੀ। ਦੂਤ = ਵੈਰੀ।(ਜਦੋਂ ਗੁਰੂ ਨਾਲ ਮਿਲਾਪ ਹੋਇਆ ਤਾਂ ਮੇਰੀ ਹਰੇਕ) ਪੁੱਠੀ ਗੱਲ ਸੋਹਣੀ ਸਿੱਧੀ ਹੋ ਗਈ (ਮੇਰੇ ਪਹਿਲੇ) ਚੰਦਰੇ ਵੈਰੀ (ਹੁਣ) ਸੱਜਣ-ਮਿੱਤਰ ਬਣ ਗਏ,
 
अंधकार महि रतनु प्रगासिओ मलीन बुधि हछनई ॥१॥
Anḏẖkār mėh raṯan pargāsi▫o malīn buḏẖ hacẖẖna▫ī. ||1||
In the darkness, the jewel shines forth, and the impure understanding has become pure. ||1||
ਬ੍ਰਹਿਮ ਗਿਆਨ ਦਾ ਹੀਰਾ ਅਨ੍ਹੇਰੇ ਵਿੱਚ ਰੋਸ਼ਨ ਹੋ ਗਿਆ ਹੈ ਅਤੇ ਅਪਵਿੱਤ੍ਰ ਸਮਝ ਹੱਛੀ ਥੀ ਗਈ ਹੈ।
ਪ੍ਰਗਾਸਿਓ = ਚਮਕ ਪਿਆ ਹੈ। ਮਲੀਨ = ਮੈਲੀ। ਹਛਨਈ = ਸਾਫ਼-ਸੁਥਰੀ ॥੧॥(ਮੇਰੇ ਮਨ ਦੇ) ਘੁੱਪ ਹਨੇਰੇ ਵਿਚ (ਗੁਰੂ ਦਾ ਬਖ਼ਸ਼ਿਆ ਗਿਆਨ-) ਰਤਨ ਚਮਕ ਪਿਆ (ਵਿਕਾਰਾਂ ਨਾਲ) ਮੈਲੀ ਹੋ ਚੁਕੀ ਮੇਰੀ ਅਕਲ ਸਾਫ਼-ਸੁਥਰੀ ਹੋ ਗਈ ॥੧॥
 
जउ किरपा गोबिंद भई ॥
Ja▫o kirpā gobinḏ bẖa▫ī.
When the Lord of the Universe became merciful,
ਜਦ ਸ੍ਰਿਸ਼ਟੀ ਦਾ ਸੁਆਮੀ ਮਿਹਰਬਾਨ ਹੋ ਗਿਆ।
ਜਉ = ਜਦੋਂ।ਜਦੋਂ ਮੇਰੇ ਉਤੇ ਗੋਬਿੰਦ ਦੀ ਕਿਰਪਾ ਹੋਈ,
 
सुख स्मपति हरि नाम फल पाए सतिगुर मिलई ॥१॥ रहाउ ॥
Sukẖ sampaṯ har nām fal pā▫e saṯgur mil▫ī. ||1|| rahā▫o.
I found peace, wealth and the fruit of the Lord's Name; I have met the True Guru. ||1||Pause||
ਸੱਚੇ ਗੁਰਾਂ ਨੂੰ ਮਿਲ ਕੇ ਮੈਨੂੰ ਆਰਾਮ, ਧੰਨਦੌਲਤ ਅਤੇ ਵਾਹਿਗੁਰੂ ਦੇ ਨਾਮ ਦਾ ਮੇਵਾ ਪ੍ਰਾਪਤ ਹੋ ਗਏ ਹਨ। ਠਹਿਰਾਉ।
ਸੁਖ ਸੰਪਤਿ = ਆਤਮਕ ਆਨੰਦ ਦੀ ਦੌਲਤ ॥੧॥ਮੈਂ ਸਤਿਗੁਰੂ ਨੂੰ ਮਿਲ ਪਿਆ (ਤੇ ਗੁਰੂ ਦੇ ਮਿਲਾਪ ਦੀ ਬਰਕਤਿ ਨਾਲ) ਫਲ (ਵਜੋਂ) ਮੈਨੂੰ ਆਤਮਕ ਆਨੰਦ ਦੀ ਦੌਲਤ ਤੇ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋ ਗਈ ॥੧॥ ਰਹਾਉ॥
 
मोहि किरपन कउ कोइ न जानत सगल भवन प्रगटई ॥
Mohi kirpan ka▫o ko▫e na jānaṯ sagal bẖavan pargata▫ī.
No one knew me, the miserable miser, but now, I have become famous all over the world.
ਮੈਂ ਕੰਜੂਸ ਨੂੰ ਕੋਈ ਨਹੀਂ ਸੀ ਜਾਣਦਾ, ਹੁਣ ਮੈਂ ਸਾਰੇ ਜਹਾਨ ਵਿੱਚ ਪਰਸਿੱਧ ਹੋ ਗਿਆ ਹਾਂ।
ਮੋਹਿ = ਮੈਨੂੰ। ਕਿਰਪਨ = ਸ਼ੂਮ, ਨਕਾਰਾ।(ਗੁਰੂ ਦੇ ਮਿਲਾਪ ਤੋਂ ਪਹਿਲਾਂ) ਮੈਨੂੰ ਨਕਾਰੇ ਨੂੰ ਕੋਈ ਨਹੀਂ ਸੀ ਜਾਣਦਾ; ਹੁਣ ਮੈਂ ਸਾਰੇ ਭਵਨਾਂ ਵਿਚ ਉੱਘਾ ਹੋ ਗਿਆ।
 
संगि बैठनो कही न पावत हुणि सगल चरण सेवई ॥२॥
Sang baiṯẖno kahī na pāvaṯ huṇ sagal cẖaraṇ sev▫ī. ||2||
Before, no one would even sit with me, but now, all worship my feet. ||2||
ਪਹਿਲਾ ਕੋਈ ਜਣਾ ਭੀ ਮੈਨੂੰ ਆਪਣੇ ਕੋਲ ਬਹਿਣ ਨਹੀਂ ਸੀ ਦਿੰਦਾ, ਪ੍ਰੰਤੂ ਹੁਣ ਸਾਰੇ ਮੇਰੇ ਪੈਰ ਪੂਜਦੇ ਹਨ।
ਸੰਗਿ = ਨਾਲ, ਕੋਲ। ਸੇਵਈ = ਸੇਵਾ ਕਰਦੀ ਹੈ ॥੨॥(ਪਹਿਲਾਂ) ਮੈਨੂੰ ਕਿਸੇ ਦੇ ਕੋਲ ਬੈਠਣਾ ਨਹੀਂ ਸੀ ਮਿਲਦਾ, ਹੁਣ ਸਾਰੀ ਲੁਕਾਈ ਮੇਰੇ ਚਰਨਾਂ ਦੀ ਸੇਵਾ ਕਰਨ ਲੱਗ ਪਈ ॥੨॥
 
आढ आढ कउ फिरत ढूंढते मन सगल त्रिसन बुझि गई ॥
Ādẖ ādẖ ka▫o firaṯ dẖūndẖ▫ṯe man sagal ṯarisan bujẖ ga▫ī.
I used to wander in search of pennies, but now, all the desires of my mind are satisfied.
ਪਹਿਲਾ ਮੈਂ ਅੱਧੇ ਪੈਸੇ ਦੀ ਭਾਲ ਅੰਦਰ ਭਟਕਦਾ ਸਾਂ ਹੁਣ ਮੇਰੇ ਚਿੱਤ ਦੀ ਸਾਰੀ ਤੇਹ ਬੁੱਝ ਗਈ ਹੈ।
ਆਢ = ਅੱਧੀ ਦਮੜੀ। ਕਉ = ਵਾਸਤੇ। ਮਨ ਤ੍ਰਿਸਨ = ਮਨ ਦੀ ਤ੍ਰਿਸ਼ਨਾ।(ਗੁਰ-ਮਿਲਾਪ ਤੋਂ ਪਹਿਲਾਂ ਤ੍ਰਿਸ਼ਨਾ-ਅਧੀਨ ਹੋ ਕੇ) ਮੈਂ ਅੱਧੀ ਅੱਧੀ ਦਮੜੀ ਨੂੰ ਢੂੰਡਦਾ ਫਿਰਦਾ ਸਾਂ (ਗੁਰੂ ਦੀ ਬਰਕਤਿ ਨਾਲ) ਮੇਰੇ ਮਨ ਦੀ ਸਾਰੀ ਤ੍ਰਿਸ਼ਨਾ ਬੁੱਝ ਗਈ ਹੈ।
 
एकु बोलु भी खवतो नाही साधसंगति सीतलई ॥३॥
Ėk bol bẖī kẖavṯo nāhī sāḏẖsangaṯ sīṯla▫ī. ||3||
I could not bear even one criticism, but now, in the Saadh Sangat, the Company of the Holy, I am cooled and soothed. ||3||
ਮੈਂ ਕਿਸੇ ਦਾ ਇਕ ਕੌੜਾ ਬਚਨ ਨਹੀਂ ਸਾਂ ਸਹਾਰ ਸਕਦਾ, ਹੁਣ ਸਤਿ ਸੰਗਤ ਰਾਹੀਂ ਮੈਂ ਠੰਡਾ ਠਾਰ ਹੋ ਗਿਆ ਹਾਂ।
ਖਵਤੋ = ਸਹਾਰਦਾ। ਸੀਤਲਈ = ਠੰਢੇ ਸੁਭਾ ਵਾਲਾ ॥੩॥ਪਹਿਲਾਂ ਮੈਂ (ਕਿਸੇ ਦਾ) ਇੱਕ ਭੀ (ਖਰ੍ਹਵਾ) ਬੋਲ ਸਹਾਰ ਨਹੀਂ ਸਾਂ ਸਕਦਾ, ਸਾਧ ਸੰਗਤ ਦਾ ਸਦਕਾ ਹੁਣ ਮੇਰਾ ਮਨ ਠੰਡਾ-ਠਾਰ ਹੋ ਗਿਆ ਹੈ ॥੩॥
 
एक जीह गुण कवन वखानै अगम अगम अगमई ॥
Ėk jīh guṇ kavan vakẖānai agam agam agma▫ī.
What Glorious Virtues of the Inaccessible, Unfathomable, Profound Lord can one mere tongue describe?
ਪਹੁੰਚ ਤੋਂ ਪਰੇ, ਬੇਅੰਤ ਅਤੇ ਅਥਾਹ ਪ੍ਰਭੂ ਦੀਆਂ ਕਿਹੜੀਆਂ ਖੂਬੀਆਂ ਇੱਕ ਜੀਭ ਬਿਆਨ ਕਰ ਸਕਦੀ ਹੈ?
ਜੀਹ = ਜੀਭ। ਕਵਨ = ਕੇਹੜੇ ਕੇਹੜੇ? ਅਗਮ = ਅਪਹੁੰਚ।(ਗੋਬਿੰਦ ਦੀ ਅਪਾਰ ਕਿਰਪਾ ਨਾਲ ਮੈਨੂੰ ਸਤਿਗੁਰੂ ਮਿਲਿਆ, ਉਸ ਗੋਬਿੰਦ ਦੇ) ਕੇਹੜੇ ਕੇਹੜੇ ਗੁਣ (ਉਪਕਾਰ) ਮੇਰੀ ਇੱਕ ਜੀਭ ਬਿਆਨ ਕਰੇ? ਉਹ ਅਪਹੁੰਚ ਹੈ ਅਪਹੁੰਚ ਹੈ ਅਪਹੁੰਚ ਹੈ (ਉਸ ਦੇ ਸਾਰੇ ਗੁਣ ਉਪਕਾਰ ਦੱਸੇ ਨਹੀਂ ਜਾ ਸਕਦੇ)।
 
दासु दास दास को करीअहु जन नानक हरि सरणई ॥४॥२॥१२४॥
Ḏās ḏās ḏās ko karī▫ahu jan Nānak har sarṇa▫ī. ||4||2||124||
Please, make me the slave of the slave of Your slaves; servant Nanak seeks the Lord's Sanctuary. ||4||2||124||
ਨਫਰ ਨਾਨਕ ਵਾਹਿਗੁਰੁ ਦੀ ਪਨਾਹ ਹੇਠਾ ਹੈ। ਹੇ ਪ੍ਰਭੂ! ਉਸ ਨੂੰ ਆਪਣੇ ਗੋਲੇ ਦੇ ਗੋਲੇ ਦਾ ਗੋਲਾ ਬਣਾ ਦੇ।
ਕਰੀਅਹੁ = ਬਣਾ ਲੈ ॥੪॥੨॥੧੨੪॥ਹੇ ਨਾਨਕ! (ਸਿਰਫ਼ ਇਹੀ ਆਖਦਾ ਰਹੁ-) ਹੇ ਹਰੀ! ਮੈਂ ਦਾਸ ਤੇਰੀ ਸਰਨ ਆਇਆ ਹਾਂ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾਈ ਰੱਖ ॥੪॥੨॥੧੨੪॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
 
रे मूड़े लाहे कउ तूं ढीला ढीला तोटे कउ बेगि धाइआ ॥
Re mūṛe lāhe ka▫o ṯūʼn dẖīlā dẖīlā ṯote ka▫o beg ḏẖā▫i▫ā.
O fool, you are so slow to earn your profits, and so quick to run up losses.
ਹੇ ਮੁਰਖ! ਆਪਣੇ ਨਫੇ ਦੀ ਖਾਤਰ ਤੂੰ ਬਹੁਤ ਹੀ ਢਿੱਲਾ ਹੈ, ਪ੍ਰੰਤੂ ਆਪਣੇ ਨੁਕਸਾਨ ਲਈ ਤੂੰ ਛੇਤੀ ਭੱਜ ਕੇ ਜਾਂਦਾ ਹੈ।
ਰੇ ਮੂੜੇ = ਹੇ ਮੂਰਖ! ਢੀਲਾ = ਢਿੱਲਾ, ਆਲਸੀ। ਤੋਟਾ = ਘਾਟਾ। ਬੇਗਿ = ਛੇਤੀ। ਧਾਇਆ = ਦੌੜਦਾ ਹੈਂ।ਹੇ (ਮੇਰੇ) ਮੂਰਖ (ਮਨ)! (ਆਤਮਕ ਜੀਵਨ ਦੇ) ਲਾਭ ਵਲੋਂ ਤੂੰ ਬਹੁਤ ਆਲਸੀ ਹੈਂ ਪਰ (ਆਤਮਕ ਜੀਵਨ ਦੀ ਰਾਸਿ ਦੇ) ਘਾਟੇ ਵਾਸਤੇ ਤੂੰ ਛੇਤੀ ਉੱਠ ਦੌੜਦਾ ਹੈਂ!
 
ससत वखरु तूं घिंनहि नाही पापी बाधा रेनाइआ ॥१॥
Sasaṯ vakẖar ṯūʼn gẖinnėh nāhī pāpī bāḏẖā renā▫i▫ā. ||1||
You do not purchase the inexpensive merchandise; O sinner, you are tied to your debts. ||1||
ਹੇ ਗੁਨਹਿਗਾਰ, ਤੂੰ ਵਾਹਿਗੁਰੂ ਦੇ ਨਾਮ ਦਾ ਸਸਤਾ ਸੌਦਾ ਨਹੀਂ ਲੈਦਾ ਤੂੰ ਐਬਾਂ ਦੇ ਕਰਜੇ ਨਾਲ ਬੱਝਾ ਹੋਇਆ ਹੈ।
ਸਸਤ = ਸਸਤਾ। ਵਖਰੁ = ਸੌਦਾ। ਘਿੰਨਹਿ ਨਾਹੀ = ਤੂੰ ਨਹੀਂ ਲੈਂਦਾ। ਪਾਪੀ = ਹੇ ਪਾਪੀ! ਰੇਨਾਇਆ = ਰਿਣ ਨਾਲ, ਕਰਜ਼ੇ ਨਾਲ ॥੧॥ਹੇ ਪਾਪੀ! ਤੂੰ ਸਸਤਾ ਸੌਦਾ ਨਹੀਂ ਲੈਂਦਾ, (ਵਿਕਾਰਾਂ ਦੇ) ਕਰਜ਼ੇ ਨਾਲ ਬੱਝਾ ਪਿਆ ਹੈਂ ॥੧॥
 
सतिगुर तेरी आसाइआ ॥
Saṯgur ṯerī āsā▫i▫ā.
O True Guru, You are my only hope.
ਮੇਰੇ ਸੱਚੇ ਗੁਰੂ ਜੀ ਮੇਰੀ ਆਸ ਤੇਰੇ ਵਿੱਚ ਹੈ।
ਸਤਿਗੁਰ = ਹੇ ਗੁਰੂ! ਆਸਾਇਆ = ਆਸ।ਹੇ ਗੁਰੂ! ਮੈਨੂੰ ਤੇਰੀ (ਸਹਾਇਤਾ ਦੀ) ਆਸ ਹੈ।
 
पतित पावनु तेरो नामु पारब्रहम मै एहा ओटाइआ ॥१॥ रहाउ ॥
Paṯiṯ pāvan ṯero nām pārbarahm mai ehā otā▫i▫ā. ||1|| rahā▫o.
Your Name is the Purifier of sinners, O Supreme Lord God; You are my only Shelter. ||1||Pause||
ਹੇ ਪਰਮ ਪ੍ਰਭੂ ਤੇਰਾ ਨਾਮ ਪਾਪੀਆਂ ਨੂੰ ਪਵਿਤ੍ਰ ਕਰਨ ਵਾਲਾ ਹੈ। ਕੇਵਲ ਇਹੀ ਮੇਰੀ ਓਟ ਹੈ। ਠਹਿਰਾਉ।
ਪਤਿਤ ਪਾਵਨੁ = ਵਿਕਾਰਾਂ ਵਿਚ ਡਿੱਗੇ ਹੋਏ ਨੂੰ ਪਵਿਤ੍ਰ ਕਰਨ ਵਾਲਾ। ਪਾਰਬ੍ਰਹਮ = ਹੇ ਪਾਰਬ੍ਰਹਮ! ਏਹਾ = ਇਹੀ ॥੧॥ਹੇ ਪਰਮਾਤਮਾ! (ਮੈਂ ਵਿਕਾਰੀ ਤਾਂ ਬਹੁਤ ਹਾਂ, ਪਰ) ਮੈਨੂੰ ਇਹੀ ਸਹਾਰਾ ਹੈ ਕਿ ਤੇਰਾ ਨਾਮ ਵਿਕਾਰਾਂ ਵਿਚ ਡਿੱਗੇ ਹੋਏ ਨੂੰ ਪਵਿਤ੍ਰ ਕਰਨ ਵਾਲਾ ਹੈ ॥੧॥ ਰਹਾਉ॥
 
गंधण वैण सुणहि उरझावहि नामु लैत अलकाइआ ॥
Ganḏẖaṇ vaiṇ suṇėh urjẖāvahi nām laiṯ alkā▫i▫ā.
Listening to the evil talk, you are caught up in it, but you are hesitant to chant the Naam, the Name of the Lord.
ਵਿਸ਼ਈ ਗਾਉਣੇ ਸੁਣ ਕੇ ਤੂੰ ਉਲਝ ਜਾਂਦਾ ਹੈ, ਪਰ ਨਾਮ ਉਚਾਰਨ ਕਰਨ ਵਿੱਚ ਤੂੰ ਆਲਸ ਕਰਦਾ ਹੈ।
ਗੰਧਣ = ਗੰਦ-ਭਰੇ, ਗੰਦੇ। ਵੈਣ = ਬੋਲ, ਗੀਤ। ਸੁਣਹਿ = ਤੂੰ ਸੁਣਦਾ ਹੈਂ। ਉਰਝਾਵਹਿ = ਤੂੰ ਮਸਤ ਹੁੰਦਾ ਹੈਂ। ਅਲਕਾਇਆ = ਆਲਸ ਕਰਦਾ ਹੈਂ।ਹੇ ਮੂਰਖ! ਤੂੰ ਗੰਦੇ ਗੀਤ ਸੁਣਦਾ ਹੈਂ ਤੇ (ਸੁਣ ਕੇ) ਮਸਤ ਹੁੰਦਾ ਹੈਂ, ਪਰਮਾਤਮਾ ਦਾ ਨਾਮ ਲੈਂਦਿਆਂ ਆਲਸ ਕਰਦਾ ਹੈਂ,
 
निंद चिंद कउ बहुतु उमाहिओ बूझी उलटाइआ ॥२॥
Ninḏ cẖinḏ ka▫o bahuṯ umāhi▫o būjẖī ultā▫i▫ā. ||2||
You are delighted by slanderous talk; your understanding is corrupt. ||2||
ਨਿੰਦਿਆਂ ਦੇ ਖਿਆਲ ਅੰਦਰ ਤੂੰ ਬੜਾ ਖੁਸ਼ ਹੁੰਦਾ ਹੈ ਬਿਪਰੀਤ ਹੈ ਤੇਰੀ ਬੁੱਧੀ।
ਨਿੰਦ ਚਿੰਦ = ਨਿੰਦਾ ਦਾ ਖ਼ਿਆਲ। ਉਮਾਹਿਓ = ਤੈਨੂੰ ਚਾਉ ਚੜ੍ਹਦਾ ਹੈ। ਉਲਟਾਇਆ = ਉਲਟੀ ਹੀ ॥੨॥ਕਿਸੇ ਦੀ ਨਿੰਦਾ ਦੇ ਖ਼ਿਆਲ ਤੋਂ ਤੈਨੂੰ ਬਹੁਤ ਚਾਉ ਚੜ੍ਹਦਾ ਹੈ। ਹੇ ਮੂਰਖ! ਤੂੰ ਹਰੇਕ ਗੱਲ ਉਲਟੀ ਹੀ ਸਮਝੀ ਹੋਈ ਹੈ ॥੨॥
 
पर धन पर तन पर ती निंदा अखाधि खाहि हरकाइआ ॥
Par ḏẖan par ṯan par ṯī ninḏā akẖāḏẖ kẖāhi harkā▫i▫ā.
Others' wealth, others' wives and the slander of others - eating the uneatable, you have gone crazy.
ਤੂੰ ਪਰਾਈ ਦੌਲਤ, ਪਰਾਇਆ ਪੁਤ੍ਰ, ਪਰਾਈ ਇਸਤਰੀ ਅਤੇ ਨਿੰਦਿਆਂ ਨੂੰ ਲਲਚਾਉਂਦਾ ਹੈ, ਨਾਂ ਖਾਣ ਵਾਲੀ ਸ਼ੈ ਨੂੰ ਖਾਂ ਕੇ ਤੂੰ ਹਲਕ ਗਿਆ ਹੈ।
ਪਰ ਤਨ = ਪਰਾਇਆ ਸਰੀਰ। ਪਰਤੀ = ਪਰਾਈ। ਅਖਾਧਿ = ਉਹ ਚੀਜ਼ਾਂ ਜੋ ਖਾਣੀਆਂ ਨਹੀਂ ਚਾਹੀਦੀਆਂ। ਹਰਕਾਇਆ = ਹਲਕਾਇਆ, ਹਲਕਾ।ਹੇ ਮੂਰਖ! ਤੂੰ ਪਰਾਇਆ ਧਨ (ਚੁਰਾਂਦਾ ਹੈਂ), ਪਰਾਇਆ ਰੂਪ (ਮੰਦੀ ਨਿਗਾਹ ਨਾਲ ਤੱਕਦਾ ਹੈਂ), ਪਰਾਈ ਨਿੰਦਾ (ਕਰਦਾ ਹੈਂ ਤੂੰ ਲੋਭ ਨਾਲ) ਹਲਕਾ ਹੋਇਆ ਪਿਆ ਹੈਂ ਉਹੀ ਚੀਜ਼ਾਂ ਖਾਂਦਾ ਹੈਂ ਜੋ ਤੈਨੂੰ ਨਹੀਂ ਖਾਣੀਆਂ ਚਾਹੀਦੀਆਂ।
 
साच धरम सिउ रुचि नही आवै सति सुनत छोहाइआ ॥३॥
Sācẖ ḏẖaram si▫o rucẖ nahī āvai saṯ sunaṯ cẖẖohā▫i▫ā. ||3||
You have not enshrined love for the True Faith of Dharma; hearing the Truth, you are enraged. ||3||
ਸੱਚੇ ਮਜਹਬ ਨੂੰ ਤੂੰ ਪਿਆਰ ਨਹੀਂ ਕਰਦਾ ਅਤੇ ਸੱਚ ਨੂੰ ਸੁਣ ਕੇ ਤੂੰ ਗੁੱਸੇ ਹੋ ਜਾਂਦਾ ਹੈ।
ਸਚਾ = ਸਦਾ ਨਾਲ ਨਿਭਣ ਵਾਲਾ। ਰੁਚਿ = ਪਿਆਰ। ਸਤਿ = ਸਦਾ-ਥਿਰ ਨਾਮ। ਛੋਹਾਇਆ = {क्षोभ} ਛੁਹ ਲੱਗਦੀ ਹੈ, ਗੁੱਸਾ ਆਉਂਦਾ ਹੈ ॥੩॥ਹੇ ਮੂਰਖ! ਸਦਾ ਨਾਲ ਨਿਭਣ-ਵਾਲੇ ਧਰਮ ਨਾਲ ਤੇਰਾ ਪਿਆਰ ਨਹੀਂ ਪੈਂਦਾ, ਸੱਚ-ਉਪਦੇਸ਼ ਸੁਣਨ ਤੋਂ ਤੈਨੂੰ ਖਿੱਝ ਲੱਗਦੀ ਹੈ ॥੩॥
 
दीन दइआल क्रिपाल प्रभ ठाकुर भगत टेक हरि नाइआ ॥
Ḏīn ḏa▫i▫āl kirpāl parabẖ ṯẖākur bẖagaṯ tek har nā▫i▫ā.
O God, Merciful to the meek, Compassionate Lord Master, Your Name is the Support of Your devotees.
ਹੇ ਗਰੀਬਾਂ ਤੇ ਤਰਸ ਕਰਨ ਵਾਲੇ ਮਿਹਰਬਾਨ ਸੁਆਮੀ ਮਾਲਕ! ਤੇਰਾ ਨਾਮ ਤੇਰੇ ਸਾਧੂਆਂ ਦਾ ਆਸਰਾ ਹੈ।
ਭਗਤ = ਭਗਤਾਂ ਨੂੰ।ਨਾਨਾਕ ਆਖਦਾ ਹੈ ਕਿ ਹੇ ਦੀਨਾਂ ਉਤੇ ਦਇਆ ਕਰਨ ਵਾਲੇ ਠਾਕੁਰ! ਹੇ ਕਿਰਪਾ ਦੇ ਘਰ ਪ੍ਰਭੂ! ਤੇਰੇ ਭਗਤਾਂ ਨੂੰ ਤੇਰੇ ਨਾਮ ਦਾ ਸਹਾਰਾ ਹੈ।
 
नानक आहि सरण प्रभ आइओ राखु लाज अपनाइआ ॥४॥३॥१२५॥
Nānak āhi saraṇ parabẖ ā▫i▫o rākẖ lāj apnā▫i▫ā. ||4||3||125||
Nanak has come to Your Sanctuary; O God, make him Your Own, and preserve his honor. ||4||3||125||
ਹੇ ਸੁਆਮੀ! ਨਾਨਕ ਨੇ ਚਾਹ ਨਾਲ ਤੇਰੀ ਓਟ ਲਈ ਹੈ। ਉਸ ਨੂੰ ਆਪਣਾ ਨਿੱਜ ਦਾ ਬਣਾ ਲੈ ਅਤੇ ਉਸ ਦੀ ਇੱਜ਼ਤ ਰੱਖ।
ਆਹਿ = ਤਾਂਘ ਕਰ ਕੇ, ਚਾਹ ਨਾਲ। ਪ੍ਰਭ = ਹੇ ਪ੍ਰਭੂ! ਅਪਨਾਇਆ = ਆਪਣਾ (ਸੇਵਕ) ਬਣਾ ਕੇ। ਲਾਜ = ਇੱਜ਼ਤ ॥੪॥੩॥੧੨੫॥ਹੇ ਪ੍ਰਭੂ! ਮੈਂ ਚਾਹ ਕਰ ਕੇ ਤੇਰੀ ਸਰਨ ਆਇਆ ਹਾਂ, ਮੈਨੂੰ ਆਪਣਾ ਦਾਸ ਬਣਾ ਕੇ ਮੇਰੀ ਲਾਜ ਰੱਖ (ਮੈਨੂੰ ਮੰਦ ਕਰਮਾਂ ਤੋਂ ਬਚਾਈ ਰੱਖ) ॥੪॥੩॥੧੨੫॥
 
आसा महला ५ ॥
Āsā mėhlā 5.
Aasaa, Fifth Mehl
ਆਸਾ ਪੰਜਵੀਂ ਪਾਤਸ਼ਾਹੀ।
xxxਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
 
मिथिआ संगि संगि लपटाए मोह माइआ करि बाधे ॥
Mithi▫ā sang sang laptā▫e moh mā▫i▫ā kar bāḏẖe.
: They are attached to falsehood; clinging to the transitory, they are trapped in emotional attachment to Maya.
ਆਦਮੀ ਨਾਸਵੰਤ ਚੀਜ਼ਾ ਦੀ ਸੰਗਤ ਨਾਲ ਚਿਮੜੇ ਹੋਏ ਹਨ। ਮੋਹਨੀ ਦੀ ਮੁਹੱਬਤ ਨਾਲ ਉਹ ਜਕੜੇ ਹੋਏ ਹਨ।
ਮਿਥਿਆ = ਝੂਠਾ, ਨਾਸਵੰਤ। ਸੰਗਿ = ਸੰਗੀ, ਸਾਥੀ। ਸੰਗਿ = ਨਾਲ, ਸੰਗਤ ਵਿਚ। ਲਪਟਾਏ = ਚੰਬੜੇ ਹੋਏ, ਮੋਹ ਵਿਚ ਫਸੇ ਹੋਏ। ਕਰਿ = ਦੇ ਕਾਰਨ। ਬਾਧੇ = ਬੱਝੇ ਹੋਏ।(ਮੰਦ-ਭਾਗੀ ਮਨੁੱਖ) ਝੂਠੇ ਸਾਥੀਆਂ ਦੀ ਸੰਗਤ ਵਿਚ ਮਸਤ ਰਹਿੰਦਾ ਹੈ ਮਾਇਆ ਦੇ ਮੋਹ ਵਿਚ ਬੱਝਾ ਰਹਿੰਦਾ ਹੈ,
 
जह जानो सो चीति न आवै अह्मबुधि भए आंधे ॥१॥
Jah jāno so cẖīṯ na āvai ahaʼn▫buḏẖ bẖa▫e āʼnḏẖe. ||1||
Wherever they go, they do not think of the Lord; they are blinded by intellectual egotism. ||1||
ਜਿਥੇ ਉਨ੍ਹਾਂ ਨੇ ਜਾਣਾ ਹੈ, ਉਸ ਨੂੰ ਉਹ ਯਾਦ ਹੀ ਨਹੀਂ ਕਰਦੇ। ਹੰਕਾਰੀ-ਮਤ ਰਾਹੀਂ ਉਹ ਅੰਨ੍ਹੇ ਹੋ ਗਏ ਹਨ।
ਜਹ = ਜਿੱਥੇ। ਜਾਨੋ = ਜਾਨਾ, ਜਾਣਾ। ਚੀਤਿ = ਚਿੱਤ ਵਿਚ। ਅਹੰਬੁਧਿ = {ਅਹੰ = ਮੈਂ। ਬੁਧਿ = ਅਕਲ} ਮੈਂ ਮੈਂ ਆਖਣ ਵਾਲੀ ਅਕਲ, ਹਉਮੈ। ਆਂਧੇ = ਅੰਨ੍ਹੇ ॥੧॥(ਇਹ ਜਗਤ ਛੱਡ ਕੇ) ਜਿੱਥੇ (ਆਖ਼ਰ) ਚਲੇ ਜਾਣਾ ਹੈ ਉਹ ਥਾਂ (ਇਸ ਦੇ) ਚਿੱਤ ਵਿਚ ਕਦੇ ਨਹੀਂ ਆਉਂਦਾ, ਹਉਮੈ ਵਿਚ ਅੰਨ੍ਹਾ ਹੋਇਆ ਰਹਿੰਦਾ ਹੈ ॥੧॥
 
मन बैरागी किउ न अराधे ॥
Man bairāgī ki▫o na arāḏẖe.
O mind, O renunciate, why don't you adore Him?
ਇੱਛਾ-ਰਹਿਤ ਹੋ ਕੇ, ਹੇ ਬੰਦੇ! ਤੂੰ ਕਿਉਂ ਸੁਆਮੀ ਦਾ ਸਿਮਰਨ ਨਹੀਂ ਕਰਦਾ?
ਮਨ = ਹੇ ਮਨ! ਬੈਰਾਗੀ = ਮਾਇਆ ਦੇ ਮੋਹ ਵਲੋਂ ਉਪਰਾਮ।ਹੇ ਮੇਰੇ ਮਨ! ਤੂੰ ਮਾਇਆ ਦੇ ਮੋਹ ਵਲੋਂ ਉਪਰਾਮ ਹੋ ਕੇ ਪਰਮਾਤਮਾ ਦਾ ਆਰਾਧਨ ਕਿਉਂ ਨਹੀਂ ਕਰਦਾ?
 
काच कोठरी माहि तूं बसता संगि सगल बिखै की बिआधे ॥१॥ रहाउ ॥
Kācẖ koṯẖrī māhi ṯūʼn basṯā sang sagal bikẖai kī bi▫āḏẖe. ||1|| rahā▫o.
You dwell in that flimsy chamber, with all the sins of corruption. ||1||Pause||
ਤੂੰ ਕੱਚੀ ਕੋਠੜੀ ਵਿੱਚ ਰਹਿੰਦਾ ਹੈ, ਜਿੱਥੇ ਸਾਰਿਆਂ ਪਾਪਾਂ ਦੀਆਂ ਬੀਮਾਰੀਆਂ ਤੇਰੇ ਨਾਲ ਹਨ। ਠਹਿਰਾਉ।
ਕਾਚ = ਕੱਚੀ। ਮਾਹਿ = ਵਿਚ। ਬਿਖੈ = ਵਿਸ਼ੇ-ਵਿਕਾਰ। ਬਿਆਧੇ = ਰੋਗ ॥੧॥(ਤੇਰਾ ਇਹ ਸਰੀਰ) ਕੱਚੀ ਕੋਠੜੀ ਹੈ ਜਿਸ ਵਿਚ ਤੂੰ ਵੱਸ ਰਿਹਾ ਹੈਂ, ਤੇਰੇ ਨਾਲ ਸਾਰੇ ਵਿਸ਼ੇ-ਵਿਕਾਰਾਂ ਦੇ ਰੋਗ ਚੰਬੜੇ ਪਏ ਹਨ ॥੧॥ ਰਹਾਉ॥
 
मेरी मेरी करत दिनु रैनि बिहावै पलु खिनु छीजै अरजाधे ॥
Merī merī karaṯ ḏin rain bihāvai pal kẖin cẖẖījai arjāḏẖe.
Crying out, "Mine, mine", your days and nights pass away; moment by moment, your life is running out.
ਅਪਣੱਤ ਕਰਦਿਆ ਕਰਦਿਆਂ, ਦਿਹੁੰ ਤੇ ਰਾਤ ਬੀਤ ਜਾਂਦੇ ਹਨ। ਹਰ ਮੁਹਤ ਤੇ ਛਿੰਨ ਤੇਰੀ ਉਮਰ ਭੁਰਦੀ ਜਾ ਰਹੀ ਹੈ।
ਰੈਨਿ = ਰਾਤ। ਬਿਹਾਵੈ = ਲੰਘਦੀ ਹੈ। ਛੀਜੈ = ਘਟ ਰਹੀ ਹੈ, ਛਿੱਜ ਰਹੀ ਹੈ। ਅਰਜਾਧੇ = ਆਰਜਾ, ਉਮਰ।'ਇਹ ਮੇਰੀ ਮਲਕੀਅਤ ਹੈ ਇਹ ਮੇਰੀ ਜਾਇਦਾਦ ਹੈ'-ਇਹ ਆਖਦਿਆਂ ਹੀ (ਮੰਦ-ਭਾਗੀ ਮਨੁੱਖ ਦਾ) ਦਿਨ ਗੁਜ਼ਰ ਜਾਂਦਾ ਹੈ (ਇਸ ਤਰ੍ਹਾਂ ਹੀ ਫਿਰ) ਰਾਤ ਲੰਘ ਜਾਂਦੀ ਹੈ, ਪਲ ਪਲ ਛਿਨ ਛਿਨ ਕਰ ਕੇ ਇਸ ਦੀ ਉਮਰ ਘਟਦੀ ਜਾਂਦੀ ਹੈ।