Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

रागु आसा महला ५ घरु १२
Rāg āsā mėhlā 5 gẖar 12
Raag Aasaa, Fifth Mehl, Twelfth House:
ਰਾਗ ਆਸਾ ਪੰਜਵੀਂ ਪਾਤਸ਼ਾਹੀ।
xxxਰਾਗ ਆਸਾ, ਘਰ ੧੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
तिआगि सगल सिआनपा भजु पारब्रहम निरंकारु ॥
Ŧi▫āg sagal si▫ānpā bẖaj pārbarahm nirankār.
Renounce all your cleverness and remember the Supreme, Formless Lord God.
ਆਪਣੀਆਂ ਸਾਰੀਆਂ ਚਤੁਰਾਈਆਂ ਛੱਡ ਦੇ ਅਤੇ ਆਕਾਰ-ਰਹਿਤ ਸ਼੍ਰੇਮਣੀ ਸਾਹਿਬ ਦਾ ਸਿਮਰਨ ਕਰ।
ਭਜੁ = ਸਿਮਰ।(ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਇਸ ਸੰਬੰਧੀ ਆਪਣੀਆਂ) ਸਾਰੀਆਂ ਸਿਆਣਪਾਂ ਛੱਡ ਦੇ, ਪਰਮਾਤਮਾ ਨਿਰੰਕਾਰ ਦਾ ਸਿਮਰਨ ਕਰਿਆ ਕਰ।
 
एक साचे नाम बाझहु सगल दीसै छारु ॥१॥
Ėk sācẖe nām bājẖahu sagal ḏīsai cẖẖār. ||1||
Without the One True Name, everything appears as dust. ||1||
ਇਕ ਸੱਚੇ ਨਾਮ ਦੇ ਬਗੈਰ ਬਾਕੀ ਸਾਰਾ ਕੁੱਛ ਘਟਾ ਮਿੱਟੀ ਹੀ ਦਿਸਦਾ ਹੈ।
ਸਾਚੇ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ। ਬਾਝਹੁ = ਬਿਨਾ। ਛਾਰੁ = ਸੁਆਹ, ਨਿਕੰਮੀ ॥੧॥ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਸੰਬੰਧੀ ਹੋਰ) ਹਰੇਕ ਸਿਆਣਪ ਨਿਕੰਮੀ (ਸਾਬਤ ਹੁੰਦੀ) ਹੈ ॥੧॥
 
सो प्रभु जाणीऐ सद संगि ॥
So parabẖ jāṇī▫ai saḏ sang.
Know that God is always with you.
ਉਸ ਸੁਆਮੀ ਨੂੰ ਤੂੰ ਹਮੇਸ਼ਾਂ ਆਪਣੇ ਨਾਲ ਖਿਆਲ ਕਰ।
ਜਾਣੀਐ = ਸਮਝਣਾ ਚਾਹੀਦਾ ਹੈ। ਸਦ = ਦਸਾ। ਸੰਗਿ = ਅੰਗ ਸੰਗ ਵੱਸਦਾ।(ਜੇ ਸੰਸਾਰ-ਸਮੁੰਦਰ ਵਿਚੋਂ ਆਪਣੀ ਜੀਵਨ-ਬੇੜੀ ਸਹੀ-ਸਲਾਮਤ ਪਾਰ ਲੰਘਾਣੀ ਹੈ, ਤਾਂ) ਉਸ ਪਰਮਾਤਮਾ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਸਮਝਣਾ ਚਾਹੀਦਾ ਹੈ,
 
गुर प्रसादी बूझीऐ एक हरि कै रंगि ॥१॥ रहाउ ॥
Gur parsādī būjẖī▫ai ek har kai rang. ||1|| rahā▫o.
By Guru's Grace, one understands, and is imbued with the Love of the One Lord. ||1||Pause||
ਗੁਰਾ ਦੀ ਦਇਆ ਦੁਆਰਾ ਜੋ ਇਸ ਅਸਲੀਅਤ ਨੂੰ ਸਮਝ ਲੈਦਾ ਹੈ, ਉਹ ਇੱਕ ਵਾਹਿਗੁਰੂ ਦੀ ਪ੍ਰੀਤ ਨਾਲ ਰੰਗਿਆ ਜਾਂਦਾ ਹੈ। ਠਹਿਰਾਉ।
ਪ੍ਰਸਾਦੀ = ਪ੍ਰਸਾਦਿ, ਕਿਰਪਾ ਨਾਲ। ਬੂਝਿਐ = ਸਮਝ ਆਉਂਦੀ ਹੈ। ਰੰਗਿ = ਪ੍ਰੇਮ ਵਿਚ (ਜੁੜਿਆਂ) ॥੧॥ਇਹ ਸਮਝ ਭੀ ਤਦੋਂ ਹੀ ਪੈ ਸਕਦੀ ਹੈ ਜੇ ਗੁਰੂ ਕਿਰਪਾ ਨਾਲ ਇਕ ਪਰਮਾਤਮਾ ਦੇ ਪਿਆਰ ਵਿਚ ਹੀ ਟਿਕੇ ਰਹੀਏ ॥੧॥ ਰਹਾਉ॥
 
सरणि समरथ एक केरी दूजा नाही ठाउ ॥
Saraṇ samrath ek kerī ḏūjā nāhī ṯẖā▫o.
Seek the Shelter of the One All-powerful Lord; there is no other place of rest.
ਤੂੰ ਇਕ ਸਰਬ-ਸ਼ਕਤੀਵਾਨ ਸੁਆਮੀ ਦੀ ਸ਼ਰਣਾਗਤ ਸੰਭਾਲ, ਕੌਈ ਹੋਰ ਥਾਂ ਬਚਾ ਦੀ ਨਹੀਂ।
ਸਮਰਥ = ਤਾਕਤ ਵਾਲੀ। ਸਰਣਿ = ਓਟਿ, ਆਸਰਾ। ਕੇਰੀ = ਦੀ।(ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਸਕਣ ਦੀ) ਤਾਕਤ ਰੱਖਣ ਵਾਲੀ ਸਿਰਫ਼ ਇਕ ਪਰਮਾਤਮਾ ਦੀ ਓਟ ਹੈ, ਇਸ ਤੋਂ ਬਿਨਾ ਹੋਰ ਕੋਈ ਸਹਾਰਾ ਨਹੀਂ,
 
महा भउजलु लंघीऐ सदा हरि गुण गाउ ॥२॥
Mahā bẖa▫ojal langẖī▫ai saḏā har guṇ gā▫o. ||2||
The vast and terrifying world-ocean is crossed over, singing continually the Glorious Praises of the Lord. ||2||
ਹਮੇਸ਼ਾਂ ਵਾਹਿਗੁਰੂ ਦੀ ਕੀਰਤੀ ਗਾਇਨ ਕਰਨ ਦੁਆਰਾ ਮਹਾਂ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ।
ਭਉਜਲੁ = ਸੰਸਾਰ-ਸਮੁੰਦਰ ॥੨॥(ਇਸ ਵਾਸਤੇ,) ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹੁ ਤਾਂ ਹੀ ਇਸ ਬਿਖੜੇ ਸੰਸਾਰ-ਸਮੁੰਦਰ ਤੋਂ ਪਾਰ ਲੰਘਿਆ ਜਾ ਸਕੇਗਾ ॥੨॥
 
जनम मरणु निवारीऐ दुखु न जम पुरि होइ ॥
Janam maraṇ nivārī▫ai ḏukẖ na jam pur ho▫e.
Birth and death are overcome, and one does not have to suffer in the City of Death.
ਆਵਾਗਾਉਣ ਮਿੱਟ ਜਾਂਦਾ ਹੈ ਅਤੇ ਇਨਸਾਨ ਨੂੰ ਮੌਤ ਦੇ ਸ਼ਹਿਰ ਵਿੱਚ ਕਸ਼ਟ ਉਠਾਉਣਾ ਨਹੀਂ ਪੈਦਾ।
ਨਿਵਾਰੀਐ = ਦੂਰ ਕੀਤਾ ਜਾ ਸਕਦਾ ਹੈ। ਜਪਪੁਰਿ = ਜਮ ਦੀ ਪੁਰੀ ਵਿਚ।(ਜੇ ਪਰਮਾਤਮਾ ਨੂੰ ਸਦਾ ਅੰਗ-ਸੰਗ ਵੱਸਦਾ ਪਛਾਣ ਲਈਏ ਤਾਂ) ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ, ਜਮਾਂ ਦੇ ਸ਼ਹਰ ਵਿਚ ਨਿਵਾਸ ਨਹੀਂ ਹੁੰਦਾ (ਆਤਮਕ ਮੌਤ ਨੇੜੇ ਨਹੀਂ ਢੁਕਦੀ) ਕੋਈ ਦੁੱਖ ਪੋਹ ਨਹੀਂ ਸਕਦਾ।
 
नामु निधानु सोई पाए क्रिपा करे प्रभु सोइ ॥३॥
Nām niḏẖān so▫ī pā▫e kirpā kare parabẖ so▫e. ||3||
He alone obtains the treasure of the Naam, the Name of the Lord, unto whom God shows His Mercy. ||3||
ਕੇਵਲ ਓਹੀ ਨਾਮ ਦੇ ਖ਼ਜ਼ਾਨੇ ਨੂੰ ਪਰਾਪਤ ਹੁੰਦਾ ਹੈ ਜਿਸ ਉੱਤੇ ਉਹ ਸੁਆਮੀ ਮਿਹਰ ਧਾਰਦਾ ਹੈ।
ਨਿਧਾਨੁ = ਖ਼ਜ਼ਾਨਾ ॥੩॥(ਪਰ ਸਾਰੇ ਗੁਣਾਂ ਦਾ) ਖ਼ਜ਼ਾਨਾ ਇਹ ਹਰਿ-ਨਾਮ ਉਹੀ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਉਤੇ ਪ੍ਰਭੂ ਆਪ ਕਿਰਪਾ ਕਰਦਾ ਹੈ ॥੩॥
 
एक टेक अधारु एको एक का मनि जोरु ॥
Ėk tek aḏẖār eko ek kā man jor.
The One Lord is my Anchor and Support; the One Lord alone is the power of my mind.
ਇਕ ਸਾਹਿਬ ਮੇਰੀ ਓਟ ਹੈ ਅਤੇ ਇਕ ਹੀ ਆਸਰਾ ਇਕ ਸਾਹਿਬ ਦਾ ਬਲ ਹੀ ਮੇਰੇ ਚਿੱਤ ਅੰਦਰ ਹੈ।
ਅਧਾਰੁ = ਆਸਰਾ। ਮਨਿ = ਮਨ ਵਿਚ। ਜੋਰੁ = ਬਲ, ਤਾਣ, ਸਹਾਰਾ।ਇਕ ਪਰਮਾਤਮਾ ਦੀ ਹੀ ਓਟ ਇਕ ਪਰਮਾਤਮਾ ਦਾ ਹੀ ਆਸਰਾ ਇਕ ਪਰਮਾਤਮਾ ਦਾ ਹੀ ਮਨ ਵਿਚ ਤਕੀਆ (ਜਮ-ਪੁਰੀ ਤੋਂ ਬਚਾ ਸਕਦਾ) ਹੈ।
 
नानक जपीऐ मिलि साधसंगति हरि बिनु अवरु न होरु ॥४॥१॥१३६॥
Nānak japī▫ai mil sāḏẖsangaṯ har bin avar na hor. ||4||1||136||
O Nanak, joining the Saadh Sangat, the Company of the Holy, meditate on Him; without the Lord, there is no other at all. ||4||1||136||
ਸਤਿ ਸੰਗਤ ਨਾਲ ਜੁੜ ਕੇ, ਹੇ ਨਾਨਕ! ਤੂੰ ਉਸ ਦਾ ਸਿਮਰਨ ਕਰ, ਵਾਹਿਗੁਰੂ ਦੇ ਬਾਝੋਂ ਹੋਰਸ ਕੋਈ ਨਹੀਂ।
xxx॥੪॥੧॥੧੩੬॥(ਇਸ ਵਾਸਤੇ) ਹੇ ਨਾਨਕ! ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦਾ ਹੀ ਨਾਮ ਸਿਮਰਨਾ ਚਾਹੀਦਾ ਹੈ, ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ (ਜੋ ਜਮਪੁਰੀ ਤੋਂ ਬਚਾ ਸਕੇ ਜੋ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਸਕੇ) ॥੪॥੧॥੧੩੬॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
 
जीउ मनु तनु प्रान प्रभ के दीए सभि रस भोग ॥
Jī▫o man ṯan parān parabẖ ke ḏī▫e sabẖ ras bẖog.
The soul, the mind, the body and the breath of life belong to God. He has given all tastes and pleasures.
ਆਤਮਾ, ਚਿੱਤ, ਦੇਹਿ ਅਤੇ ਜਿੰਦ-ਜਾਨ ਸੁਆਮੀ ਦੇ ਹਨ। ਉਸ ਨੇ ਹੀ ਸਾਰੇ ਅਨੰਦ ਤੇ ਨਿਹਮਤਾ ਦਿੱਤੀਆਂ ਹਨ।
ਜੀਉ = ਜਿੰਦ। ਤਨੁ = ਸਰੀਰ। ਕੇ ਦੀਏ = ਦੇ ਦਿੱਤੇ ਹੋਏ। ਸਭਿ = ਸਾਰੇ। ਰਸ ਭੋਗ = ਸੁਆਦਲੇ ਪਦਾਰਥ।(ਹੇ ਭਾਈ।) ਇਹ ਜਿੰਦ, ਇਹ ਮਨ, ਇਹ ਸਰੀਰ, ਇਹ ਪ੍ਰਾਣ, ਸਾਰੇ ਸੁਆਦਲੇ ਪਦਾਰਥ-ਇਹ ਸਭ ਪਰਮਾਤਮਾ ਦੇ ਦਿੱਤੇ ਹੋਏ ਹਨ।
 
दीन बंधप जीअ दाता सरणि राखण जोगु ॥१॥
Ḏīn banḏẖap jī▫a ḏāṯā saraṇ rākẖaṇ jog. ||1||
He is the Friend of the poor, the Giver of life, the Protector of those who seek His Sanctuary. ||1||
ਉਹ ਮਸਕੀਨਾ ਦਾ ਸਨਬੰਧੀ ਹੈ, ਜਿੰਦਗੀ ਬਖਸ਼ਣ ਵਾਲਾ ਹੈ ਅਤੇ ਆਪਣੀ ਪਨਾਹ ਹੇਠ ਆਇਆ ਦੀ ਰੱਖਿਆ ਕਰਨ ਨੂੰ ਸਮਰਥ ਹੈ।
ਦੀਨ ਬੰਧਪ = ਗਰੀਬਾਂ ਦਾ ਰਿਸ਼ਤੇਦਾਰ। ਜੀਅ ਦਾਤਾ = ਆਤਮਕ ਜੀਵਨ ਦੇਣ ਵਾਲਾ। ਜੋਗੁ = ਸਮਰੱਥ ॥੧॥ਪਰਮਾਤਮਾ ਹੀ ਗਰੀਬਾਂ ਦਾ (ਅਸਲ) ਸਨਬੰਧੀ ਹੈ, ਪਰਮਾਤਮਾ ਹੀ ਆਤਮਕ ਜੀਵਨ ਦੇਣ ਵਾਲਾ ਹੈ, ਪਰਮਾਤਮਾ ਹੀ ਸਰਨ ਪਏ ਦੀ ਰਾਖੀ ਕਰਨ ਦੀ ਸਮਰਥਾ ਵਾਲਾ ਹੈ ॥੧॥
 
मेरे मन धिआइ हरि हरि नाउ ॥
Mere man ḏẖi▫ā▫e har har nā▫o.
O my mind, meditate on the Name of the Lord, Har, Har.
ਮੇਰੀ ਜਿੰਦੇ! ਤੂੰ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰ।
ਮਨ = ਹੇ ਮਨ!ਹੇ ਮੇਰੇ ਮਨ! ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹੁ।
 
हलति पलति सहाइ संगे एक सिउ लिव लाउ ॥१॥ रहाउ ॥
Halaṯ palaṯ sahā▫e sange ek si▫o liv lā▫o. ||1|| rahā▫o.
Here and hereafter, He is our Helper and Companion; embrace love and affection for the One Lord. ||1||Pause||
ਇਕ ਸੁਆਮੀ ਨਾਲ ਪਿਰਹੜੀ ਪਾ, ਜੌ ਐਸ ਲੋਕ ਅਤੇ ਪਰਲੋਕ ਵਿੱਚ ਤੇਰਾ ਮਦਦਗਾਰ ਅਤੇ ਸੰਗੀ ਹੈ! ਠਹਿਰਾਉ।
ਹਲਤਿ = {अत्र} ਇਸ ਲੋਕ ਵਿਚ। ਪਲਤਿ = {परत्र} ਪਰ ਲੋਕ ਵਿਚ। ਸਹਾਇ = ਸਹਾਈ। ਸੰਗੇ = ਨਾਲ ਰਹਿਣ ਵਾਲਾ। ਲਿਵ ਲਾਉ = ਸੁਰਤ ਜੋੜ ॥੧॥ਪਰਮਾਤਮਾ ਹੀ ਇਸ ਲੋਕ ਵਿਚ ਤੇ ਪਰਲੋਕ ਵਿਚ ਤੇਰੀ ਸਹਾਇਤਾ ਕਰਨ ਵਾਲਾ ਹੈ ਤੇਰੇ ਨਾਲ ਰਹਿਣ ਵਾਲਾ ਹੈ। ਇਕ ਪਰਮਾਤਮਾ ਦੇ ਨਾਲ ਹੀ ਸੁਰਤ ਜੋੜੀ ਰੱਖ ॥੧॥ ਰਹਾਉ॥
 
बेद सासत्र जन धिआवहि तरण कउ संसारु ॥
Beḏ sāsṯar jan ḏẖi▫āvahi ṯaraṇ ka▫o sansār.
They meditate on the Vedas and the Shaastras, to swim across the world-ocean.
ਜਗਤ ਸਮੁੰਦਰ ਤੋਂ ਪਾਰ ਉਤਰਨ ਲਈ, ਲੋਕ ਵੇਦਾਂ ਅਤੇ ਸ਼ਾਸਤਰਾਂ ਨੂੰ ਵੀਚਾਰਦੇ ਹਨ।
ਜਨ = ਲੋਕ। ਧਿਆਵਹਿ = ਵਿਚਾਰਦੇ ਹਨ। ਕਉ = ਵਾਸਤੇ।ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਸਤੇ ਲੋਕ ਵੇਦਾਂ ਸ਼ਾਸਤ੍ਰਾਂ ਨੂੰ ਵਿਚਾਰਦੇ ਹਨ (ਅਤੇ ਉਹਨਾਂ ਦੇ ਦੱਸੇ ਅਨੁਸਾਰ ਮਿਥੇ ਹੋਏ) ਅਨੇਕਾਂ ਧਾਰਮਿਕ ਕੰਮ ਤੇ ਹੋਰ ਸਾਧਨ ਕਰਦੇ ਹਨ।
 
करम धरम अनेक किरिआ सभ ऊपरि नामु अचारु ॥२॥
Karam ḏẖaram anek kiri▫ā sabẖ ūpar nām acẖār. ||2||
The many religious rituals, good deeds of karma and Dharmic worship - above all of these is the Naam, the Name of the Lord. ||2||
ਮਜ਼ਹਬੀ ਕਰਮ-ਕਾਂਡਾਂ ਅਤੇ ਅਨੇਕਾਂ ਰਸਮੀ ਸੰਸਕਾਰਾਂ ਸਮੂਹ ਤੋਂ ਉਤੋਂ ਦੀ ਹੈ, ਨਾਮ ਸਿਮਰਨ ਦਾ ਚਾਲ ਚਲਨ।
ਕਰਮ ਧਰਮ = (ਵੇਦਾਂ ਸ਼ਾਸਤਰਾਂ ਅਨੁਸਾਰ ਮਿਥੇ ਹੋਏ) ਧਾਰਮਿਕ ਕੰਮ। ਅਚਾਰੁ = {आचार} ਧਾਰਮਿਕ ਮਰਯਾਦਾ ॥੨॥ਪਰ ਪਰਮਾਤਮਾ ਦਾ ਨਾਮ-ਸਿਮਰਨ ਇਕ ਐਸਾ ਧਾਰਮਿਕ ਉੱਦਮ ਹੈ ਜੋ ਉਹਨਾਂ ਮਿਥੇ ਹੋਏ ਸਭਨਾਂ ਧਾਰਮਿਕ ਕੰਮਾਂ ਨਾਲੋਂ ਉੱਚਾ ਹੈ ਸ੍ਰੇਸ਼ਟ ਹੈ ॥੨॥
 
कामु क्रोधु अहंकारु बिनसै मिलै सतिगुर देव ॥
Kām kroḏẖ ahaʼnkār binsai milai saṯgur ḏev.
Sexual desire, anger, and egotism depart, meeting with the Divine True Guru.
ਰੱਬ ਰੂਪ ਸਚੇ ਗੁਰਾਂ ਨੂੰ ਭੇਟਣ ਦੁਆਰਾ ਵਿਸ਼ੇ ਭੋਗ, ਗੁੱਸਾ ਅਤੇ ਗ਼ਰੂਰ ਦੂਰ ਹੋ ਜਾਂਦੇ ਹਨ।
ਬਿਨਸੈ = ਨਾਸ ਹੋ ਜਾਂਦਾ ਹੈ। ਸਤਿਗੁਰ ਮਿਲੈ = (ਜੇਹੜਾ ਮਨੁੱਖ) ਗੁਰੂ ਨੂੰ ਮਿਲਦਾ ਹੈ।ਜੇਹੜਾ ਮਨੁੱਖ ਗੁਰੂ-ਦੇਵ ਨੂੰ ਮਿਲ ਪੈਂਦਾ ਹੈ (ਤੇ ਉਸ ਦੀ ਸਿੱਖਿਆ ਅਨੁਸਾਰ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਦੇ ਮਨ ਵਿਚੋਂ) ਕਾਮ-ਵਾਸਨਾ ਦੂਰ ਹੋ ਜਾਂਦੀ ਹੈ ਕ੍ਰੋਧ ਮਿਟ ਜਾਂਦਾ ਹੈ ਅਹੰਕਾਰ ਖ਼ਤਮ ਹੋ ਜਾਂਦਾ ਹੈ।
 
नामु द्रिड़ु करि भगति हरि की भली प्रभ की सेव ॥३॥
Nām ḏariṛ kar bẖagaṯ har kī bẖalī parabẖ kī sev. ||3||
Implant the Naam within, perform devotional worship to the Lord and serve God - this is good. ||3||
ਆਪਣੇ ਅੰਦਰ ਨਾਮ, ਰੱਬ ਦਾ ਸਿਮਰਨ ਅਤੇ ਸੁਆਮੀ ਦੀ ਸ਼੍ਰੇਸ਼ਟ ਸੇਵਾ ਟਹਿਲ ਪੱਕੀ ਕਰ।
xxx॥੩॥(ਤੂੰ ਭੀ ਆਪਣੇ ਹਿਰਦੇ ਵਿਚ) ਪਰਮਾਤਮਾ ਦਾ ਨਾਮ ਪੱਕੀ ਤਰ੍ਹਾਂ ਟਿਕਾ ਰੱਖ, ਪਰਮਾਤਮਾ ਦੀ ਭਗਤੀ ਕਰ, ਪਰਮਾਤਮਾ ਦੀ ਸੇਵਾ-ਭਗਤੀ ਹੀ ਚੰਗੀ ਕਾਰ ਹੈ ॥੩॥
 
चरण सरण दइआल तेरी तूं निमाणे माणु ॥
Cẖaraṇ saraṇ ḏa▫i▫āl ṯerī ṯūʼn nimāṇe māṇ.
I seek the Sanctuary of Your Feet, O Merciful Lord; You are the Honor of the dishonored.
ਮੇਰੇ ਮਿਹਰਬਾਨ ਮਾਲਕ! ਮੈਂ ਤੇਰੇ ਪੈਰਾਂ ਦੀ ਪਨਾਹ ਲਈ ਹੈ। ਤੂੰ ਨਿਪੱਤਿਆਂ ਦੀ ਪੱਤ ਹੈ।
ਦਇਆਲ = ਹੇ ਦਇਆਲ!ਹੇ ਦਇਆ ਦੇ ਘਰ ਪ੍ਰਭੂ! ਮੈਂ ਤੇਰੇ ਚਰਨਾਂ ਦੀ ਓਟ ਲਈ ਹੈ, ਤੂੰ ਹੀ ਮੈਨੂੰ ਨਿਮਾਣੇ ਨੂੰ ਆਦਰ ਦੇਣ ਵਾਲਾ ਹੈਂ।
 
जीअ प्राण अधारु तेरा नानक का प्रभु ताणु ॥४॥२॥१३७॥
Jī▫a parāṇ aḏẖār ṯerā Nānak kā parabẖ ṯāṇ. ||4||2||137||
You are the Support of my soul, my breath of life; O God, You are Nanak's strength. ||4||2||137||
ਤੂੰ ਹੇ ਸੁਆਮੀ! ਮੇਰੀ ਆਤਮਾ ਅਤੇ ਜਿੰਦ-ਜਾਨ ਦਾ ਆਸਰਾ ਹੈ। ਤੂੰ ਹੀ ਨਾਨਕ ਦੀ ਤਾਕਤ ਹੈ।
ਜੀਅ ਅਧਾਰੁ = ਜਿੰਦ ਦਾ ਆਸਰਾ। ਤਾਣੁ = ਸਹਾਰਾ ॥੪॥੨॥੧੩੭॥ਹੇ ਪ੍ਰਭੂ! ਮੈਨੂੰ ਆਪਣੀ ਜਿੰਦ ਵਾਸਤੇ ਪ੍ਰਾਣਾਂ ਵਾਸਤੇ ਤੇਰਾ ਹੀ ਸਹਾਰਾ ਹੈ। (ਦਾਸ) ਨਾਨਕ ਦਾ ਆਸਰਾ ਪਰਮਾਤਮਾ ਹੀ ਹੈ ॥੪॥੨॥੧੩੭॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
 
डोलि डोलि महा दुखु पाइआ बिना साधू संग ॥
Dol dol mahā ḏukẖ pā▫i▫ā binā sāḏẖū sang.
He wavers and falters, and suffers such great pain, without the Saadh Sangat, the Company of the Holy.
ਸਤਿ ਸੰਗਤ ਦੇ ਬਗੈਰ ਆਦਮੀ ਸਦਾ ਡਿੱਕ ਡੋਲੇ ਖਾਂਦਾ ਹੈ ਅਤੇ ਪਰਮ ਤਕਲੀਫ ਉਠਾਉਂਦਾ ਹੈ।
ਡੋਲਿ ਡੋਲਿ = (ਅਸਲ ਸੰਗੀ ਪਰਮਾਤਮਾ ਵਲੋਂ) ਸਰਧਾ-ਹੀਣ ਹੋ ਹੋ ਕੇ। ਸਾਧੂ = ਗੁਰੂ।(ਹੇ ਮਨ!) ਗੁਰੂ ਨੂੰ ਸੰਗਤ ਤੋਂ ਵਾਂਜਿਆ ਰਹਿ ਕੇ (ਅਸਲ ਸਹਾਈ ਪਰਮਾਤਮਾ ਵਲੋਂ) ਸਿਦਕ-ਹੀਣ ਹੋ ਹੋ ਕੇ ਤੂੰ ਬੜਾ ਦੁੱਖ ਸਹਾਰਦਾ ਰਿਹਾ।
 
खाटि लाभु गोबिंद हरि रसु पारब्रहम इक रंग ॥१॥
Kẖāt lābẖ gobinḏ har ras pārbarahm ik rang. ||1||
The profit of the sublime essence of the Lord of the Universe is obtained, by the Love of the One Supreme Lord God. ||1||
ਅਦੁੱਤੀ ਸ਼੍ਰੋਮਣੀ ਵਾਹਿਗੁਰੂ ਦੇ ਪ੍ਰੇਮ ਦੁਆਰਾ ਪ੍ਰਭੂ ਦੇ ਰੱਬੀ ਅੰਮ੍ਰਿਤ ਦਾ ਨਫਾ ਕਮਾਇਆ ਜਾਂਦਾ ਹੈ।
ਖਾਟਿ = ਖੱਟ ਲੈ। ਹਰਿ ਰਸੁ = ਹਰਿ-ਨਾਮ ਦਾ ਸੁਆਦ। ਪਾਰਬ੍ਰਹਮ ਇਕ ਰੰਗ = ਇਕ ਪਰਮਾਤਮਾ (ਦੇ ਮਿਲਾਪ) ਦਾ ਆਨੰਦ ॥੧॥ਹੁਣ ਤਾਂ ਹਰਿ-ਨਾਮ ਦਾ ਸੁਆਦ ਚੱਖ, ਇਕ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣ (ਇਹੀ ਹੈ ਜੀਵਨ ਦਾ) ਲਾਭ (ਇਹ) ਖੱਟ ਲੈ ॥੧॥
 
हरि को नामु जपीऐ नीति ॥
Har ko nām japī▫ai nīṯ.
Chant continually the Name of the Lord.
ਤੂੰ ਸਦਾ ਹੀ, ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰ।
ਕੋ = ਦਾ। ਨੀਤਿ = ਨਿਤ, ਸਦਾ।ਪਰਮਾਤਮਾ ਦਾ ਨਾਮ ਸਦਾ ਜਪਦੇ ਰਹਿਣਾ ਚਾਹੀਦਾ ਹੈ।
 
सासि सासि धिआइ सो प्रभु तिआगि अवर परीति ॥१॥ रहाउ ॥
Sās sās ḏẖi▫ā▫e so parabẖ ṯi▫āg avar parīṯ. ||1|| rahā▫o.
With each and every breath, meditate on God, and renounce other love. ||1||Pause||
ਹਰ ਸੁਆਸ ਨਾਲ ਤੂੰ ਉਸ ਸਾਹਿਬ ਦਾ ਸਿਮਰਨ ਕਰ ਅਤੇ ਹੋਰ ਮੁਹੱਬਤਾਂ ਨੂੰ ਛੱਡ ਦੇ। ਠਹਿਰਾਉ।
ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਅਵਰ = ਹੋਰ ਦੂਜੀ ॥੧॥ਹਰੇਕ ਸਾਹ ਦੇ ਨਾਲ ਉਸ ਪਰਮਾਤਾਮਾ ਨੂੰ ਸਿਮਰਦਾ ਰਹੁ, ਹੋਰ ਦੀ ਪ੍ਰੀਤ ਤਿਆਗ ਦੇ ॥੧॥ ਰਹਾਉ॥
 
करण कारण समरथ सो प्रभु जीअ दाता आपि ॥
Karaṇ kāraṇ samrath so parabẖ jī▫a ḏāṯā āp.
God is the Doer, the All-powerful Cause of causes; He Himself is the Giver of life.
ਉਹ ਸਰਬ-ਸ਼ਕਤੀਵਾਨ ਸੁਆਮੀ ਹੇਤੂਆਂ ਦਾ ਹੇਤੁ ਹੈ ਤੇ ਖੁਦ ਹੀ ਜਿੰਦ-ਜਾਨ ਦੇਣ ਵਾਲਾ ਹੈ।
ਕਰਣ ਕਾਰਣ = ਸਾਰੇ ਜਗਤ ਦਾ ਮੂਲ। ਜੀਅ ਦਾਤਾ = ਆਤਮਕ ਜੀਵਨ ਦੇਣ ਵਾਲਾ।ਉਹ ਪ੍ਰਭੂ ਹੀ ਸਾਰੇ ਜਗਤ ਦਾ ਮੂਲ ਹੈ, (ਦੁੱਖ ਦੂਰ ਕਰਨ ਦੇ) ਸਮਰੱਥ ਹੈ, ਉਹ ਆਪ ਹੀ ਆਤਮਕ ਜੀਵਨ ਦੇਣ ਵਾਲਾ ਹੈ।੨।
 
तिआगि सगल सिआणपा आठ पहर प्रभु जापि ॥२॥
Ŧi▫āg sagal si▫āṇpā āṯẖ pahar parabẖ jāp. ||2||
So renounce all your cleverness, and meditate on God, twenty-four hours a day. ||2||
ਤੂੰ ਆਪਣੀਆਂ ਸਾਰੀਆਂ ਚਤੁਰ-ਵਿਧੀਆਂ ਛੱਡ ਦੇ ਅਤੇ ਤੂੰ ਅੱਠੇ ਪਹਿਰ ਹੀ ਸੁਆਮੀ ਦਾ ਸਿਮਰਨ ਕਰ।
xxx॥੨॥(ਦੁੱਖਾਂ ਤੋਂ ਛੁਟਕਾਰਾ ਪਾਣ ਲਈ) ਹੋਰ ਸਾਰੀਆਂ ਚਤੁਰਾਈਆਂ ਛੱਡ, ਅੱਠੇ ਪਹਰ ਪ੍ਰਭੂ ਨੂੰ ਯਾਦ ਕਰਦਾ ਰਹੁ ॥੨॥
 
मीतु सखा सहाइ संगी ऊच अगम अपारु ॥
Mīṯ sakẖā sahā▫e sangī ūcẖ agam apār.
He is our best friend and companion, our help and support; He is lofty, inaccessible and infinite.
ਤਦ ਉਹ ਉੱਚਾ, ਪਹੁੰਚ ਤੋਂ ਪਰੇ ਅਤੇ ਬੇਅੰਤ ਸੁਆਮੀ ਤੇਰਾ ਮਿਤ੍ਰ ਸਾਥੀ ਮਦਦਗਾਰ ਅਤੇ ਜੋੜੀਦਾਰ ਬਣ ਜਾਵੇਗਾ।
ਸਖਾ = ਦੋਸਤ। ਸਹਾਇ = ਸਹਾਈ। ਅਗਮ = ਅਪਹੁੰਚ।ਉਹ ਸਭ ਤੋਂ ਉੱਚਾ ਅਪਹੁੰਚ ਤੇ ਬੇਅੰਤ ਪਰਮਾਤਮਾ ਹੀ ਤੇਰਾ ਅਸਲ ਮਿੱਤਰ ਹੈ ਦੋਸਤ ਹੈ ਸਹਾਈ ਹੈ ਸਾਥੀ ਹੈ,
 
चरण कमल बसाइ हिरदै जीअ को आधारु ॥३॥
Cẖaraṇ kamal basā▫e hirḏai jī▫a ko āḏẖār. ||3||
Enshrine His Lotus Feet within your heart; He is the Support of the soul. ||3||
ਸਾਹਿਬ ਦੇ ਕੰਵਲ ਪੈਰ ਆਪਣੇ ਮਨ ਅੰਦਰ ਟਿਕਾ ਕੇਵਲ ਉਹੀ ਜਿੰਦ ਜਾਨ ਦਾ ਆਸਰਾ ਹੈ।
ਹਿਰਦੈ = ਹਿਰਦੇ ਵਿਚ। ਜੀਅ ਕੋ = ਜਿੰਦ ਦਾ ॥੩॥ਉਸ ਦੇ ਸੋਹਣੇ ਕੋਮਲ ਚਰਨ ਆਪਣੇ ਹਿਰਦੇ ਵਿਚ ਵਸਾਈ ਰੱਖ, ਉਹੀ ਜਿੰਦ ਦਾ (ਅਸਲ) ਸਹਾਰਾ ਹੈ ॥੩॥
 
करि किरपा प्रभ पारब्रहम गुण तेरा जसु गाउ ॥
Kar kirpā parabẖ pārbarahm guṇ ṯerā jas gā▫o.
Show Your Mercy, O Supreme Lord God, that I may sing Your Glorious Praises.
ਹੇ ਮੇਰੇ ਪਰਮ ਪ੍ਰਭੂ ਮਾਲਕ! ਮੇਰੇ ਉਤੇ ਮਿਹਰ ਧਾਰ ਤਾਂ ਜੋ ਤੇਰੀਆਂ ਸ਼੍ਰੇਸ਼ਟਤਾਈਆਂ ਤੇ ਕੀਰਤੀ ਗਾਇਨ ਕਰਾਂ।
ਪ੍ਰਭ = ਹੇ ਪ੍ਰਭੂ! ਗਾਉ = ਗਾਉਂ, ਮੈਂ ਗਾਵਾਂ।ਹੇ ਪ੍ਰਭੂ! ਹੇ ਪਾਰਬ੍ਰਹਮ! ਮੇਹਰ ਕਰ ਮੈਂ ਸਦਾ ਤੇਰੇ ਗੁਣ ਗਾਂਦਾ ਰਹਾਂ ਤੇਰੀ ਸਿਫ਼ਤ-ਸਾਲਾਹ ਕਰਦਾ ਰਹਾਂ।
 
सरब सूख वडी वडिआई जपि जीवै नानकु नाउ ॥४॥३॥१३८॥
Sarab sūkẖ vadī vadi▫ā▫ī jap jīvai Nānak nā▫o. ||4||3||138||
Total peace, and the greatest greatness, O Nanak, are obtained by living to chant the Name of the Lord. ||4||3||138||
ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਜੀਵਨ ਬਤੀਤ ਕਰਨਾ ਨਾਨਕ ਲਈ ਸਮੂਹ ਆਰਾਮ ਤੇ ਮਹਾਨ ਮਹਾਨਤਾ ਹੈ।
ਜਪਿ = ਜਪ ਕੇ। ਜੀਵੈ ਨਾਨਕੁ = ਨਾਨਕ ਜੀਊਂਦਾ ਹੈ ॥੪॥੩॥੧੩੮॥(ਤੇਰੀ ਸਿਫ਼ਤ-ਸਾਲਾਹ ਵਿਚ ਹੀ) ਸਾਰੇ ਸੁਖ ਹਨ ਤੇ ਵੱਡੀ ਇੱਜ਼ਤ ਹੈ। (ਤੇਰਾ ਦਾਸ) ਨਾਨਕ ਤੇਰਾ ਨਾਮ ਸਿਮਰ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਹੈ ॥੪॥੩॥੧੩੮॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
 
उदमु करउ करावहु ठाकुर पेखत साधू संगि ॥
Uḏam kara▫o karāvahu ṯẖākur pekẖaṯ sāḏẖū sang.
I make the effort, as You cause me to do, my Lord and Master, to behold You in the Saadh Sangat, the Company of the Holy.
ਸਤਿ ਸੰਗਤ ਨਾਲ ਜੁੜ ਕੇ ਹੇ ਸੁਆਮੀ! ਤੇਰਾ ਪ੍ਰੇਰਿਆਂ ਹੋਇਆ, ਮੈਂ ਤੈਨੂੰ ਵੇਖਣ ਦਾ ਉਪਰਾਲਾ ਕਰਦਾ ਹਾਂ।
ਕਰਉ = ਮੈਂ ਕਰਾਂ। ਕਰਾਵਹੁ = ਤੂੰ ਕਰਾਂਦਾ ਰਹੁ। ਠਾਕੁਰ = ਹੇ ਠਾਕੁਰ! ਸਾਧੂ ਸੰਗਿ = ਗੁਰੂ ਦੀ ਸੰਗਤ ਵਿਚ।ਹੇ ਮੇਰੇ ਮਾਲਕ! (ਮੈਥੋਂ ਇਹ ਉੱਦਮ) ਕਰਾਂਦਾ ਰਹੁ, ਗੁਰੂ ਦੀ ਸੰਗਤ ਵਿਚ ਤੇਰਾ ਦਰਸਨ ਕਰਦਾ ਹੋਇਆ ਮੈਂ ਤੇਰਾ ਨਾਮ ਜਪਣ ਦਾ ਆਹਰ ਕਰਦਾ ਰਹਾਂ।
 
हरि हरि नामु चरावहु रंगनि आपे ही प्रभ रंगि ॥१॥
Har har nām cẖarāvahu rangan āpe hī parabẖ rang. ||1||
I am imbued with the color of the Love of the Lord, Har, Har; God Himself has colored me in His Love. ||1||
ਹੇ ਵਾਹਿਗੁਰੂ ਸੁਆਮੀ! ਮੇਰੇ ਮਾਲਕ! ਤੂੰ ਆਪ ਹੀ ਮੈਨੂੰ ਆਪਣੇ ਨਾਮ ਦੀ ਰੰਗਤ ਨਾਲ ਰੰਗ ਦੇ।
ਚਰਾਵਹੁ = ਚਾੜ੍ਹਹੁ। ਰੰਗਨਿ = ਰੰਗਣ। ਪ੍ਰਭ = ਹੇ ਪ੍ਰਭੂ! ਰੰਗਿ = (ਆਪਣੇ ਨਾਮ-ਰੰਗ ਵਿਚ) ਰੰਗ ॥੧॥ਹੇ ਪ੍ਰਭੂ! ਮੇਰੇ ਮਨ ਉੱਤੇ ਤੂੰ ਆਪਣੇ ਨਾਮ ਦੀ ਰੰਗਣ ਚਾੜ੍ਹ ਦੇ, ਤੂੰ ਆਪ ਹੀ (ਮੇਰੇ ਮਨ ਨੂੰ ਆਪਣੇ ਪ੍ਰੇਮ ਦੇ ਰੰਗ ਵਿਚ) ਰੰਗ ਦੇ ॥੧॥
 
मन महि राम नामा जापि ॥
Man mėh rām nāmā jāp.
I chant the Lord's Name within my mind.
ਆਪਣੇ ਚਿੱਤ ਅੰਦਰ ਮੈਂ ਸੁਆਮੀ ਦੇ ਨਾਮ ਦਾ ਚਿੰਤਨ ਕਰਦਾ ਹਾਂ।
ਜਾਪਿ = ਜਪੀਂ, ਮੈਂ ਜਪਦਾ ਰਹਾਂ।ਹੇ ਪ੍ਰਭੂ! ਮੈਂ ਆਪਣੇ ਮਨ ਵਿਚ ਤੇਰਾ ਰਾਮ-ਨਾਮ ਜਪਦਾ ਰਹਾਂ,
 
करि किरपा वसहु मेरै हिरदै होइ सहाई आपि ॥१॥ रहाउ ॥
Kar kirpā vashu merai hirḏai ho▫e sahā▫ī āp. ||1|| rahā▫o.
Bestow Your Mercy, and dwell within my heart; please, become my Helper. ||1||Pause||
ਆਪਣੀ ਮਿਹਰ ਧਾਰ ਅਤੇ ਮੇਰੇ ਚਿੱਤ ਅੰਦਰ ਨਿਵਾਸ ਕਰ ਅਤੇ ਖੁਦ ਮੇਰਾ ਮਦਦਗਾਰ ਬਣ। ਠਹਿਰਾਉ।
ਹਿਰਦੈ = ਹਿਰਦੇ ਵਿਚ ॥੧॥ਜੇ ਤੂੰ ਮੇਰਾ ਮਦਦਗਾਰ ਬਣੇਂ ਤੇ (ਮੇਰੇ ਉਤੇ) ਕਿਰਪਾ ਕਰਕੇ, ਮੇਰੇ ਹਿਰਦੇ ਵਿਚ ਆ ਵੱਸੇਂ ॥੧॥ ਰਹਾਉ॥
 
सुणि सुणि नामु तुमारा प्रीतम प्रभु पेखन का चाउ ॥
Suṇ suṇ nām ṯumārā parīṯam parabẖ pekẖan kā cẖā▫o.
Listening continually to Your Name, O Beloved God, I yearn to behold You.
ਤੇਰਾ ਨਾਮ ਇਕ ਰਸ ਸ੍ਰਵਣ ਕਰਨ ਦੁਆਰਾ ਮੇਰੇ ਪਿਆਰੇ ਠਾਕੁਰ ਤੈਨੂੰ ਵੇਖਣ ਦੀ ਮੈਨੂੰ ਉਮੰਗ ਪੈਦਾ ਹੋ ਗਈ ਹੈ।
ਪ੍ਰੀਤਮ = ਹੇ ਪ੍ਰੀਤਮ! ਪੇਖਨ ਕਾ = ਵੇਖਣ ਦਾ।ਹੇ ਮੇਰੇ ਪਿਆਰੇ! ਕਿ ਤੇਰਾ ਨਾਮ ਸੁਣ ਸੁਣ ਕੇ ਮੇਰੇ ਅੰਦਰ ਤੇਰੇ ਦਰਸਨ ਦਾ ਚਾਉ ਬਣਿਆ ਰਹੇ,