Sri Guru Granth Sahib Ji

Ang: / 1430

Your last visited Ang:

दइआ करहु किरम अपुने कउ इहै मनोरथु सुआउ ॥२॥
Ḏa▫i▫ā karahu kiram apune ka▫o ihai manorath su▫ā▫o. ||2||
Please, be kind to me - I am just a worm. This is my object and purpose. ||2||
ਮੈ, ਆਪਣੇ ਕੀੜੇ ਉਤੇ ਰਹਿਮਤ ਧਾਰ ਕੇਵਲ ਏਹੀ ਮੇਰਾ ਮਤਲਬ ਤੇ ਪ੍ਰਯੋਜਨ ਹੈ!
ਕਿਰਮ = ਕੀੜਾ, ਨਾਚੀਜ਼। ਸੁਆਉ = ਗ਼ਰਜ਼ ॥੨॥ਆਪਣੇ ਇਸ ਨਾਚੀਜ਼ ਸੇਵਕ ਉਤੇ ਮੇਹਰ ਕਰ ਕੇ ਮੇਰਾ ਇਹ ਮਨੋਰਥ ਪੂਰਾ ਕਰ, ਮੇਰੀ ਇਹ ਲੋੜ ਪੂਰੀ ਕਰ ॥੨॥
 
तनु धनु तेरा तूं प्रभु मेरा हमरै वसि किछु नाहि ॥
Ŧan ḏẖan ṯerā ṯūʼn parabẖ merā hamrai vas kicẖẖ nāhi.
My body and wealth are Yours; You are my God - nothing is in my power.
ਮੇਰੀ ਦੇਹਿ ਅਤੇ ਦੌਲਤ ਤੈਡੇ ਹਨ ਤੂੰ ਮੇਰਾ ਸੁਆਮੀ ਹੈ। ਮੇਰੇ ਅਖਤਿਆਰ ਵਿੱਚ ਕੁਝ ਭੀ ਨਹੀਂ।
ਵਸਿ = ਵੱਸ ਵਿਚ।(ਹੇ ਪ੍ਰਭੂ! ਮੇਰਾ ਇਹ ਸਰੀਰ ਮੇਰਾ ਇਹ ਧਨ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ, ਤੂੰ ਹੀ ਮੇਰਾ ਮਾਲਕ ਹੈਂ (ਅਸੀਂ ਜੀਵ ਆਪਣੇ ਉੱਦਮ ਨਾਲ ਤੇਰਾ ਨਾਮ ਜਪਣ ਜੋਗੇ ਨਹੀਂ ਹਾਂ) ਸਾਡੇ ਵੱਸ ਵਿਚ ਕੁਝ ਨਹੀਂ ਹੈ।
 
जिउ जिउ राखहि तिउ तिउ रहणा तेरा दीआ खाहि ॥३॥
Ji▫o ji▫o rākẖahi ṯi▫o ṯi▫o rahṇā ṯerā ḏī▫ā kẖāhi. ||3||
As You keep me, so do I live; I eat what You give me. ||3||
ਜਿਸ ਤਰ੍ਹਾਂ ਤੂੰ ਰਖਦਾ ਹੈ, ਉਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ। ਮੈਂ ਓਹੀ ਖਾਂਦਾ ਹਾਂ, ਜੋ ਤੂੰ ਮੈਨੂੰ ਦਿੰਦਾ ਹੈ।
ਖਾਹਿ = ਖਾਂਦੇ ਹਾਂ ॥੩॥ਤੂੰ ਸਾਨੂੰ ਜੀਵਾਂ ਨੂੰ ਜਿਸ ਜਿਸ ਹਾਲ ਵਿਚ ਰੱਖਦਾ ਹੈਂ ਉਸੇ ਤਰ੍ਹਾਂ ਹੀ ਅਸੀਂ ਜੀਵਨ ਬਿਤਾਂਦੇ ਹਾਂ, ਅਸੀਂ ਤੇਰਾ ਹੀ ਦਿੱਤਾ ਹੋਇਆ ਹਰੇਕ ਪਦਾਰਥ ਖਾਂਦੇ ਹਾਂ ॥੩॥
 
जनम जनम के किलविख काटै मजनु हरि जन धूरि ॥
Janam janam ke kilvikẖ kātai majan har jan ḏẖūr.
The sins of countless incarnations are washed away, by bathing in the dust of the Lord's humble servants.
ਵਾਹਿਗੁਰੂ ਦੇ ਗੋਲੇ ਦੇ ਪੈਰਾਂ ਦੀ ਧੂੜ ਅੰਦਰ ਕੀਤਾ ਹੋਇਆ ਇਸ਼ਨਾਨ, ਅਨੇਕਾਂ ਜਨਮਾਂ ਦੇ ਪਾਪ ਧੋ ਸੁੱਟਦਾ ਹੈ।
ਕਿਲਵਿਖ = ਪਾਪ। ਮਜਨੁ = ਇਸ਼ਨਾਨ। ਧੂਰਿ = ਚਰਨਾਂ ਦੀ ਧੂੜ।ਹੇ ਨਾਨਕ! ਪਰਮਾਤਮਾ ਦੇ ਸੇਵਕਾਂ (ਦੇ ਚਰਨਾਂ) ਦੀ ਧੂੜ ਵਿਚ (ਕੀਤਾ ਹੋਇਆ) ਇਸ਼ਨਾਨ (ਮਨੁੱਖ ਦੇ) ਜਨਮਾਂ ਜਨਮਾਂਤਰਾਂ ਦੇ (ਕੀਤੇ ਹੋਏ) ਪਾਪ ਦੂਰ ਕਰ ਦੇਂਦਾ ਹੈ,
 
भाइ भगति भरम भउ नासै हरि नानक सदा हजूरि ॥४॥४॥१३९॥
Bẖā▫e bẖagaṯ bẖaram bẖa▫o nāsai har Nānak saḏā hajūr. ||4||4||139||
By loving devotional worship, doubt and fear depart; O Nanak, the Lord is Ever-present. ||4||4||139||
ਪ੍ਰਭੂ ਦੀ ਪ੍ਰੇਮ ਮਈ ਸੇਵਾ ਦੁਆਰਾ ਸੰਦੇਹ ਤੇ ਡਰ ਦੂਰ ਹੋ ਜਾਂਦੇ ਹਨ ਅਤੇ ਜੀਵ, ਹੇ ਨਾਨਕ ਵਾਹਿਗੁਰੂ ਦੀ ਹਜ਼ੂਰੀ ਵਿੱਚ ਵਿਚਰਦਾ ਹੈ। ਨਾਨਕ ਹਮੇਸ਼ਾਂ ਉਸ ਦੀ ਹਜ਼ੂਰੀ ਨੂੰ ਵੇਖਦਾ ਹੈ।
ਭਾਇ = ਪ੍ਰੇਮ ਦੀ ਰਾਹੀਂ ॥੪॥੪॥੧੩੯॥ਪ੍ਰਭੂ-ਪ੍ਰੇਮ ਦੀ ਰਾਹੀਂ ਭਗਤੀ ਦੀ ਬਰਕਤਿ ਨਾਲ (ਮਨੁੱਖ ਦਾ) ਹਰੇਕ ਕਿਸਮ ਦਾ ਡਰ ਵਹਮ ਨਾਸ ਹੋ ਜਾਂਦਾ ਹੈ, ਤੇ ਪਰਮਾਤਮਾ ਸਦਾ ਅੰਗ-ਸੰਗ ਪ੍ਰਤੀਤ ਹੋਣ ਲੱਗ ਪੈਂਦਾ ਹੈ ॥੪॥੪॥੧੩੯॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
 
अगम अगोचरु दरसु तेरा सो पाए जिसु मसतकि भागु ॥
Agam agocẖar ḏaras ṯerā so pā▫e jis masṯak bẖāg.
The Blessed Vision of Your Darshan is unapproachable and incomprehensible; he alone obtains it, who has such good destiny recorded upon his forehead.
ਤੇਰਾ ਦੀਦਾਰ ਹੇ ਸਾਹਿਬ! ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈ। ਕੇਵਲ ਓਹੀ ਇਸ ਨੂੰ ਪਾਉਂਦਾ ਹੈ ਜਿਸ ਦੇ ਮੱਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ।
ਅਲਖ = ਹੇ ਅਪਹੁੰਚ ਪ੍ਰਭੂ! ਅਗੋਚਰੁ = {ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ। ਚਰੁ = ਪਹੁੰਚ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਮਸਤਕਿ = ਮੱਥੇ ਉਤੇ।ਹੇ ਅਪਹੁੰਚ ਪ੍ਰਭੂ! ਤੂੰ ਮਨੁੱਖਾਂ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈਂ, ਤੇਰਾ ਦਰਸਨ ਓਹੀ ਮਨੁੱਖ ਕਰਦਾ ਹੈ, ਜਿਸ ਦੇ ਮੱਥੇ ਉਤੇ ਕਿਸਮਤ ਜਾਗ ਪੈਂਦੀ ਹੈ।
 
आपि क्रिपालि क्रिपा प्रभि धारी सतिगुरि बखसिआ हरि नामु ॥१॥
Āp kirpāl kirpā parabẖ ḏẖārī saṯgur bakẖsi▫ā har nām. ||1||
The Merciful Lord God has bestowed His Mercy, and the True Guru has granted the Lord's Name. ||1||
ਮਿਹਰਬਾਨ ਮਾਲਕ ਨੇ ਖੁਦ ਮੇਰੇ ਉਤੇ ਮਿਹਰਬਾਨੀ ਕੀਤੀ ਹੈ, ਇਸ ਲਈ ਸੱਚੇ ਗੁਰਾਂ ਨੇ ਮੈਨੂੰ ਵਾਹਿਗੁਰੂ ਦਾ ਨਾਮ ਪਰਦਾਨ ਕੀਤਾ ਹੈ।
ਕ੍ਰਿਪਾਲਿ = ਕ੍ਰਿਪਾਲ ਨੇ। ਪ੍ਰਭਿ = ਪ੍ਰਭੂ ਨੇ। ਸਤਿਗੁਰਿ = ਸਤਿਗੁਰ ਨੇ ॥੧॥(ਜਿਸ ਮਨੁੱਖ ਉਤੇ) ਕਿਰਪਾ ਦੇ ਘਰ ਪਰਮਾਤਮਾ ਨੇ ਕਿਰਪਾ ਦੀ ਨਿਗਾਹ ਕੀਤੀ ਸਤਿਗੁਰੂ ਨੇ ਉਸ ਨੂੰ ਪਰਮਾਤਮਾ ਦੀ ਨਾਮ (-ਸਿਮਰਨ ਦੀ ਦਾਤਿ) ਬਖ਼ਸ਼ ਦਿੱਤੀ ॥੧॥
 
कलिजुगु उधारिआ गुरदेव ॥
Kalijug uḏẖāri▫ā gurḏev.
The Divine Guru is the Saving Grace in this Dark Age of Kali Yuga.
ਨਿਰੰਕਾਰੀ ਗੁਰਾਂ ਨੇ ਕਲਜੁਗ ਨੂੰ ਤਾਰ ਦਿੱਤਾ ਹੈ।
ਕਲਿਜੁਗੁ = (ਭਾਵ,) ਕਲਜੁਗੀ ਜੀਵਾਂ ਨੂੰ, ਵਿਕਾਰੀ ਜੀਵਾਂ ਨੂੰ। ਗੁਰਦੇਵ = ਹੇ ਗੁਰਦੇਵ!ਹੇ ਸਤਿਗੁਰੂ! ਤੂੰ (ਤਾਂ) ਕਲਿਜੁਗ ਨੂੰ ਭੀ ਬਚਾ ਲਿਆ ਹੈ (ਜਿਸ ਨੂੰ ਹੋਰ ਜੁਗਾਂ ਨਾਲੋਂ ਭੈੜਾ ਸਮਝਿਆ ਜਾਂਦਾ ਹੈ),
 
मल मूत मूड़ जि मुघद होते सभि लगे तेरी सेव ॥१॥ रहाउ ॥
Mal mūṯ mūṛ jė mugẖaḏ hoṯe sabẖ lage ṯerī sev. ||1|| rahā▫o.
Even those fools and idiots, stained with feces and urine, have all taken to Your service. ||1||Pause||
ਮੂਰਖ ਅਤੇ ਬੁਧੂ ਜੋ ਗੰਦਗੀ ਅਤੇ ਪਿਸ਼ਾਬ ਦੀ ਤਰ੍ਹਾਂ ਗਲੀਜ਼ ਹਨ, ਸਾਰੇ ਤੇਰੀ ਟਹਿਲ ਸੇਵਾ ਅੰਦਰ ਜੁੱਟ ਗਏ ਹਨ, ਹੇ ਸੁਆਮੀ! ਠਹਿਰਾਉ।
ਮਲ ਮੂਤ = ਗੰਦੇ। ਜਿ = ਜੇਹੜੇ। ਮੁਘਦ = ਮੂਰਖ। ਸਭਿ = ਸਾਰੇ ॥੧॥(ਜੇਹੜੇ ਭੀ) ਪਹਿਲਾਂ) ਗੰਦੇ ਤੇ ਮੂਰਖ (ਸਨ ਉਹ) ਸਾਰੇ ਤੇਰੀ ਸੇਵਾ ਵਿਚ ਆ ਲੱਗੇ ਹਨ (ਤੇਰੀ ਦੱਸੀ ਪ੍ਰਭੂ ਦੀ ਸੇਵਾ-ਭਗਤੀ ਕਰਨ ਲੱਗ ਪਏ ਹਨ) ॥੧॥ ਰਹਾਉ॥
 
तू आपि करता सभ स्रिसटि धरता सभ महि रहिआ समाइ ॥
Ŧū āp karṯā sabẖ sarisat ḏẖarṯā sabẖ mėh rahi▫ā samā▫e.
You Yourself are the Creator, who established the entire world. You are contained in all.
ਤੂੰ ਖੁਦ ਸਿਰਜਣਹਾਰ ਅਤੇ ਸਾਰੇ ਸੰਸਾਰ ਨੂੰ ਅਸਥਾਪਨ ਕਰਨ ਵਾਲਾ ਹੈ ਤੂੰ ਸਾਰਿਆ ਅੰਦਰ ਰਮ ਰਿਹਾ ਹੈ।
ਧਰਤਾ = ਸਹਾਰਾ ਦੇਣ ਵਾਲਾ।ਹੇ ਪ੍ਰਭੂ! ਤੂੰ ਆਪ ਸਾਰੀ ਸ੍ਰਿਸ਼ਟੀ ਦਾ ਪੈਦਾ ਕਰਨ ਵਾਲਾ ਹੈਂ ਤੂੰ ਆਪ (ਹੀ) ਸਾਰੀ ਸ੍ਰਿਸ਼ਟੀ ਨੂੰ ਆਸਰਾ ਦੇਣ ਵਾਲਾ ਹੈਂ, ਤੂੰ ਆਪ ਹੀ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈਂ,
 
धरम राजा बिसमादु होआ सभ पई पैरी आइ ॥२॥
Ḏẖaram rājā bismāḏ ho▫ā sabẖ pa▫ī pairī ā▫e. ||2||
The Righteous Judge of Dharma is wonder-struck, at the sight of everyone falling at the Lord's Feet. ||2||
ਸਾਰੇ ਲੋਕਾ ਨੂੰ ਸਾਹਿਬ ਦੇ ਚਰਣੀ ਪੈਦੇ ਵੇਖ ਕੇ ਧਰਮ ਰਾਇ ਹੈਰਾਨ ਹੋ ਗਿਆ ਹੈ।
ਬਿਸਮਾਦੁ = ਹੈਰਾਨ ॥੨॥(ਫਿਰ ਕੋਈ ਜੁਗ ਚੰਗਾ ਕਿਵੇਂ? ਤੇ, ਕੋਈ ਜੁਗ ਮਾੜਾ ਕਿਵੇਂ? ਭਾਵੇਂ ਇਸ ਕਲਿਜੁਗ ਨੂੰ ਚੌਹਾਂ ਜੁਗਾਂ ਵਿਚੋਂ ਭੈੜਾ ਕਿਹਾ ਜਾਂਦਾ ਹੈ, ਫਿਰ ਭੀ) ਧਰਮ ਰਾਜ ਹੈਰਾਨ ਹੋ ਰਿਹਾ ਹੈ (ਕਿ ਗੁਰੂ ਦੀ ਕਿਰਪਾ ਨਾਲ ਵਿਕਾਰਾਂ ਵਲੋਂ ਹਟ ਕੇ) ਸਾਰੀ ਲੁਕਾਈ ਤੇਰੀ ਚਰਨੀਂ ਲੱਗ ਰਹੀ ਹੈ। (ਸੋ, ਜੇ ਪੁਰਾਣੇ ਖ਼ਿਆਲਾਂ ਵਲ ਜਾਈਏ ਤਾਂ ਭੀ ਇਹ ਕਲਿਜੁਗ ਮਾੜਾ ਜੁਗ ਨਹੀਂ, ਤੇ ਇਹ ਜੁਗ ਜੀਵਾਂ ਨੂੰ ਮੰਦ-ਕਰਮਾਂ ਵਲ ਨਹੀਂ ਪ੍ਰੇਰਦਾ) ॥੨॥
 
सतजुगु त्रेता दुआपरु भणीऐ कलिजुगु ऊतमो जुगा माहि ॥
Saṯjug ṯareṯā ḏu▫āpar bẖaṇī▫ai kalijug ūṯmo jugā māhi.
The Golden Age of Sat Yuga, the Silver Age of Trayta Yuga, and the Brass Age of Dwaapar Yuga are good; but the best is the Dark Age, the Iron Age, of Kali Yuga.
ਸਤਿਯੁਗ, ਤ੍ਰੇਤਾ ਅਤੇ ਦੁਆਪਰ ਚੰਗੇ ਯੁਗ ਆਖੇ ਜਾਂਦੇ ਹਨ ਪ੍ਰੰਤੂ ਕਲਯੁਗ ਸਾਰਿਆਂ ਨਾਲੋਂ ਸ਼੍ਰੇਸ਼ਟ ਹੈ।
ਭਣੀਐ = ਆਖਿਆ ਜਾਂਦਾ ਹੈ।ਸਤਿਜੁਗ ਨੂੰ, ਤ੍ਰੇਤੇ ਨੂੰ, ਦੁਆਪਰ ਨੂੰ (ਚੰਗਾ) ਜੁਗ ਆਖਿਆ ਜਾਂਦਾ ਹੈ (ਪਰ ਪ੍ਰਤੱਖ ਦਿੱਸ ਰਿਹਾ ਹੈ ਕਿ ਸਗੋਂ) ਕਲਿਜੁਗ ਸਾਰੇ ਜੁਗਾਂ ਵਿਚ ਸ੍ਰੇਸ਼ਟ ਹੈ,
 
अहि करु करे सु अहि करु पाए कोई न पकड़ीऐ किसै थाइ ॥३॥
Ah kar kare so ah kar pā▫e ko▫ī na pakṛī▫ai kisai thā▫e. ||3||
As we act, so are the rewards we receive; no one can take the place of another. ||3||
ਇਸ ਸਮੇ ਅੰਦਰ ਬੰਦਾ, ਜਿਹੜਾ ਇਸ ਹੱਥ ਨਾਲ ਕਰਦਾ ਹੈ, ਉਸ ਨੂੰ ਹੀ ਉਸ ਹੱਥ ਨਾਲ ਪਾ ਲੈਦਾ ਹੈ। ਕੋਈ ਜਣਾ ਦੂਜੇ ਦੀ ਥਾਂ ਤੇ ਨਹੀਂ ਫੜਿਆ ਜਾਂਦਾ।
ਅਹਿ ਕਰੁ = ਇਸ ਹੱਥ। ਕਿਸੈ ਥਾਇ = ਕਿਸੇ ਦੂਜੇ ਥਾਂ ॥੩॥(ਕਿਉਂਕਿ ਇਸ ਜੁਗ ਵਿਚ) ਜੇਹੜਾ ਹੱਥ ਕੋਈ ਕਰਮ ਕਰਦਾ ਹੈ, ਉਹੀ ਹੱਥ ਉਸ ਦਾ ਫ਼ਲ ਭੁਗਤਦਾ ਹੈ। ਕੋਈ ਮਨੁੱਖ ਕਿਸੇ ਹੋਰ ਮਨੁੱਖ ਦੇ ਥਾਂ (ਵਿਕਾਰਾਂ ਦੇ ਕਾਰਨ) ਫੜਿਆ ਨਹੀਂ ਜਾਂਦਾ ॥੩॥
 
हरि जीउ सोई करहि जि भगत तेरे जाचहि एहु तेरा बिरदु ॥
Har jī▫o so▫ī karahi jė bẖagaṯ ṯere jācẖėh ehu ṯerā biraḏ.
O Dear Lord, whatever Your devotees ask for, You do. This is Your Way, Your very nature.
ਹੇ ਪੂਜਨੀਯ ਵਾਹਿਗੁਰੂ! ਤੂੰ ਓਹੀ ਕੁਛ ਕਰਦਾ ਹੈ ਜੋ ਤੇਰੇ ਗੋਲੇ ਯਾਚਨਾ ਕਰਦੇ ਹਨ, ਇਸ ਤੇਰਾ ਪਰਕ੍ਰਿਤੀ ਸੁਭਾਵ ਹੈ।
ਕਰਹਿ = ਤੂੰ ਕਰਦਾ ਹੈਂ। ਜਾਚਹਿ = ਮੰਗਦੇ ਹਨ। ਬਿਰਦੁ = ਮੁੱਢ ਕਦੀਮਾਂ ਦਾ ਸੁਭਾਉ।(ਕੋਈ ਭੀ ਜੁਗ ਹੋਵੇ, ਤੂੰ ਆਪਣੇ ਭਗਤਾਂ ਦੀ ਲਾਜ ਸਦਾ ਰੱਖਦਾ ਆਇਆ ਹੈਂ) ਤੂੰ ਓਹੀ ਕੁਝ ਕਰਦਾ ਹੈਂ ਜੋ ਤੇਰੇ ਭਗਤ ਤੇਰੇ ਪਾਸੋਂ ਮੰਗਦੇ ਹਨ, ਇਹ ਤੇਰਾ ਮੁਢ ਕਦੀਮਾਂ ਦਾ ਸੁਭਾਉ ਹੈ।
 
कर जोड़ि नानक दानु मागै अपणिआ संता देहि हरि दरसु ॥४॥५॥१४०॥
Kar joṛ Nānak ḏān māgai apṇi▫ā sanṯā ḏėh har ḏaras. ||4||5||140||
With my palms pressed together, O Nanak, I beg for this gift; Lord, please bless Your Saints with Your Vision. ||4||5||140||
ਹੱਥ ਬੰਨ੍ਹ ਕੇ ਹੇ ਨਾਨਕ, ਇੱਕ ਦਾਤ ਦੀ ਯਾਚਨ ਕਰਦਾ ਹਾਂ, ਹੇ ਵਾਹਿਗੁਰੂ ਆਪਣੇ ਸਾਧੂਆਂ ਨੂੰ ਆਪਣਾ ਦਰਸ਼ਨ ਬਖਸ਼।
ਕਰ = (ਦੋਵੇਂ) ਹੱਥ। ਜੋੜਿ = ਜੋੜ ਕੇ। ਹਰਿ = ਹੇ ਹਰੀ! ॥੪॥੫॥੧੪੦॥ਹੇ ਹਰੀ! (ਤੇਰਾ ਦਾਸ ਨਾਨਕ ਭੀ ਆਪਣੇ) ਦੋਵੇਂ ਹੱਥ ਜੋੜ ਕੇ (ਤੇਰੇ ਦਰ ਤੋਂ) ਦਾਨ ਮੰਗਦਾ ਹੈ ਕਿ ਨਾਨਕ ਨੂੰ ਆਪਣੇ ਸੰਤ ਜਨਾਂ ਦਾ ਦਰਸਨ ਦੇਹ ॥੪॥੫॥੧੪੦॥
 
रागु आसा महला ५ घरु १३
Rāg āsā mėhlā 5 gẖar 13
Raag Aasaa, Fifth Mehl, Thirteenth House:
ਰਾਗ ਆਸਾ। ਪੰਜਵੀਂ ਪਾਤਸ਼ਾਹੀ।
xxxਰਾਗ ਆਸਾ, ਘਰ ੧੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
सतिगुर बचन तुम्हारे ॥
Saṯgur bacẖan ṯumĥāre.
O True Guru, by Your Words,
ਤੇਰੀ ਬਾਣੀ ਦੁਆਰਾ ਹੇ ਸੱਚੇ ਗੁਰੂ!
ਸਤਿਗੁਰ = ਹੇ ਸਤਿਗੁਰੂ!ਹੇ ਸਤਿਗੁਰੂ! ਤੇਰੇ ਬਚਨਾਂ ਨੇ,
 
निरगुण निसतारे ॥१॥ रहाउ ॥
Nirguṇ nisṯāre. ||1|| rahā▫o.
even the worthless have been saved. ||1||Pause||
ਨੇਕੀ-ਵਿਹੁਣ ਭੀ ਤਰ ਗਏ ਹਨ। ਠਹਿਰਾਉ।
ਨਿਰਗੁਣ = ਗੁਣ-ਹੀਨ ਬੰਦੇ ॥੧॥(ਤੇਰੀ ਸਰਨ ਪਏ ਅਨੇਕਾਂ) ਗੁਣ-ਹੀਣ ਬੰਦਿਆਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ ॥੧॥ ਰਹਾਉ॥
 
महा बिखादी दुसट अपवादी ते पुनीत संगारे ॥१॥
Mahā bikẖāḏī ḏusat apvāḏī ṯe punīṯ sangāre. ||1||
Even the most argumentative, vicious and indecent people, have been purified in Your company. ||1||
ਪਰਮ ਝਗੜਾਲੂ ਵੈਲੀ ਅਤੇ ਬਦ-ਜਬਾਨ ਪੁਰਸ਼ ਤੇਰੀ ਸੰਗਤ ਅੰਦਰ ਪਵਿੱਤ੍ਰ ਹੋ ਗਏ ਹਨ।
ਬਿਖਾਦੀ = ਝਗੜਾਲੂ। ਅਪਵਾਦੀ = ਮੰਦੇ ਬਚਨ ਬੋਲਣ ਵਾਲੇ। ਤੇ = ਉਹ ਬੰਦੇ। ਸੰਗਾਰੇ = (ਤੇਰੀ) ਸੰਗਤ ਵਿਚ ॥੧॥ਹੇ ਸਤਿਗੁਰੂ! ਤੇਰੀ ਸੰਗਤ ਵਿਚ ਰਹਿ ਕੇ ਉਹ ਬੰਦੇ ਭੀ ਪਵਿਤ੍ਰ ਆਚਰਣ ਵਾਲੇ ਬਣ ਗਏ ਜੇਹੜੇ ਪਹਿਲਾਂ ਬੜੇ ਖਰ੍ਹਵੇ ਸੁਭਾਵ ਵਾਲੇ ਸਨ, ਭੈੜੇ ਆਚਰਨ ਵਾਲੇ ਸਨ ਤੇ ਮੰਦੇ ਬੋਲ ਬੋਲਣ ਵਾਲੇ ਸਨ ॥੧॥
 
जनम भवंते नरकि पड़ंते तिन्ह के कुल उधारे ॥२॥
Janam bẖavanṯe narak paṛanṯe ṯinĥ ke kul uḏẖāre. ||2||
Those who have wandered in reincarnation, and those who have been consigned to hell - even their families have been redeemed. ||2||
ਜੋ ਜੂਨੀਆਂ ਅੰਦਰ ਭਟਕਦੇ ਸਨ ਅਤੇ ਦੋਜ਼ਕ ਵਿੱਚ ਪਾਏ ਜਾਂਦੇ ਸਨ, ਉਨ੍ਹਾਂ ਦੀਆਂ ਵੇਸ਼ਾ ਭੀ ਤੂੰ ਤਾਰ ਛੱਡੀਆਂ ਹਨ।
ਨਰਕਿ = ਨਰਕ ਵਿਚ ॥੨॥ਹੇ ਸਤਿਗੁਰੂ! ਤੂੰ ਉਹਨਾਂ ਬੰਦਿਆਂ ਦੀਆਂ ਕੁਲਾਂ ਦੀਆਂ ਕੁਲਾਂ (ਵਿਕਾਰਾਂ ਵਿਚ ਡਿੱਗਣ ਤੋਂ) ਬਚਾ ਲਈਆਂ, ਜੇਹੜੇ ਅਨੇਕਾਂ ਜੂਨਾਂ ਵਿਚ ਭਟਕਦੇ ਆ ਰਹੇ ਸਨ ਤੇ (ਜਨਮ ਮਰਨ ਦੇ ਗੇੜ ਦੇ) ਨਰਕ ਵਿਚ ਪਏ ਆ ਰਹੇ ਸਨ ॥੨॥
 
कोइ न जानै कोइ न मानै से परगटु हरि दुआरे ॥३॥
Ko▫e na jānai ko▫e na mānai se pargat har ḏu▫āre. ||3||
Those whom no one knew, and those whom no one respected - even they have become famous and respected at the Court of the Lord. ||3||
ਜਿਨ੍ਹਾਂ ਨੂੰ ਕੋਈ ਨਹੀਂ ਸੀ ਜਾਣਦਾ ਅਤੇ ਜਿਨ੍ਹਾਂ ਦੀ ਕੋਈ ਇੱਜ਼ਤ ਨਹੀਂ ਸੀ ਕਰਦਾ, ਉਹ ਵਾਹਿਗੁਰੂ ਦੇ ਦਰਬਾਰ ਅੰਦਰ ਨਾਮਵਰ ਹੋ ਗਏ ਹਨ।
ਮਾਨੈ = ਆਦਰ ਦੇਂਦਾ। ਦੁਆਰੇ = ਦੁਆਰਿ, ਦਰ ਤੇ ॥੩॥ਹੇ ਸਤਿਗੁਰੂ! ਤੇਰੀ ਮੇਹਰ ਨਾਲ ਉਹ ਮਨੁੱਖ ਭੀ ਪ੍ਰਭੂ ਦੇ ਦਰ ਤੇ ਆਦਰ-ਮਾਣ ਹਾਸਲ ਕਰਨ ਜੋਗੇ ਹੋ ਗਏ, ਜਿਨ੍ਹਾਂ ਨੂੰ ਪਹਿਲਾਂ ਕੋਈ ਜਾਣਦਾ-ਪਛਾਣਦਾ ਨਹੀਂ ਸੀ ਜਿਨ੍ਹਾਂ ਨੂੰ (ਜਗਤ ਵਿਚ) ਕੋਈ ਆਦਰ ਨਹੀਂ ਸੀ ਦੇਂਦਾ ॥੩॥
 
कवन उपमा देउ कवन वडाई नानक खिनु खिनु वारे ॥४॥१॥१४१॥
Kavan upmā ḏe▫o kavan vadā▫ī Nānak kẖin kẖin vāre. ||4||1||141||
What praise, and what greatness should I attribute to You? Nanak is a sacrifice to You, each and every moment. ||4||1||141||
ਮੈਂ ਕਿਹੜੀ ਕੀਰਤੀ ਅਤੇ ਕਿਹੜੀ ਵਿਸ਼ਾਲਤਾ ਤੈਨੂੰ ਨਿਰੂਪਣ ਕਰਾਂ, ਹੇ ਮੇਰੇ ਗੁਰੂ ਨਾਨਕ, ਮੈਂ ਹਰ ਮੁਹਤ, ਤੇਰੇ ਉਤੇ ਕੁਰਬਾਨ ਜਾਂਦਾ ਹਾਂ।
ਦੇਉ = ਮੈਂ ਦਿਆਂ। ਵਾਰੇ = ਕੁਰਬਾਨ ॥੪॥੧॥੧੪੧॥ਨਾਨਕ ਆਖਦਾ ਹੈ ਕਿ ਮੈਂ ਤੇਰੇ ਵਰਗਾ ਹੋਰ ਕਿਸ ਨੂੰ ਆਖਾਂ? ਮੈਂ ਤੇਰੀ ਕੀਹ ਸਿਫ਼ਤ ਕਰਾਂ? ਮੈਂ ਤੈਥੋਂ ਹਰੇਕ ਖਿਨ ਸਦਕੇ ਜਾਂਦਾ ਹਾਂ ॥੪॥੧॥੧੪੧॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
 
बावर सोइ रहे ॥१॥ रहाउ ॥
Bāvar so▫e rahe. ||1|| rahā▫o.
The crazy people are asleep. ||1||Pause||
ਪਗਲੇ ਬੰਦੇ ਸੁਤੇ ਪਏ ਹਨ। ਠਹਿਰਾਉ।
ਬਾਵਰ = ਕਮਲੇ, ਝਲੇ, ਪਾਗਲ ॥੧॥(ਮਾਇਆ ਦੇ ਮੋਹ ਵਿਚ) ਝੱਲੇ ਹੋਏ ਮਨੁੱਖ (ਗ਼ਫ਼ਲਤ ਦੀ ਨੀਂਦ ਵਿਚ) ਸੁੱਤੇ ਰਹਿੰਦੇ ਹਨ ॥੧॥ ਰਹਾਉ॥
 
मोह कुट्मब बिखै रस माते मिथिआ गहन गहे ॥१॥
Moh kutamb bikẖai ras māṯe mithi▫ā gahan gahe. ||1||
They are intoxicated with attachment to their families and sensory pleasures; they are held in the grip of falsehood. ||1||
ਉਹ ਟੱਬਰ ਕਬੀਲੇ ਦੀ ਪ੍ਰੀਤ ਅਤੇ ਵਿਸ਼ਿਆਂ ਦੇ ਸੁਆਦਾਂ ਨਾਲ ਮਤਵਾਲੇ ਹੋਏ ਹੋਏ ਹਨ ਅਤੇ ਝੂਠੀਆਂ ਪਕੜਾਂ ਨੂੰ ਪਕੜਦੇ ਹਨ।
ਬਿਖੈ ਰਸ = ਵਿਸ਼ਿਆਂ ਦੇ ਸੁਆਦ। ਮਿਥਿਆ ਗਹਨ ਗਹੇ = ਝੂਠੀਆਂ ਮੱਲਾਂ ਮੱਲਦੇ ਹਨ ॥੧॥(ਅਜੇਹੇ ਬੰਦੇ) ਪਰਵਾਰ ਦੇ ਮੋਹ ਅਤੇ ਵਿਸ਼ਿਆਂ ਦੇ ਸੁਆਦਾਂ ਵਿਚ ਮਸਤ ਹੋ ਕੇ ਕੂੜੀਆਂ ਮੱਲਾਂ ਮੱਲਦੇ ਰਹਿੰਦੇ ਹਨ ॥੧॥
 
मिथन मनोरथ सुपन आनंद उलास मनि मुखि सति कहे ॥२॥
Mithan manorath supan ānanḏ ulās man mukẖ saṯ kahe. ||2||
The false desires, and the dream-like delights and pleasures - these, the self-willed manmukhs call true. ||2||
ਝੂਠੀਆਂ ਖ਼ਾਹਿਸ਼ਾਂ ਅਤੇ ਸੁਪਨੇ ਦੀਆਂ ਖੁਸ਼ੀਆਂ ਤੇ ਮਨ ਮੌਜਾ ਨੂੰ ਆਪ-ਹੁਦਰੇ ਸੱਚ ਆਖਦੇ ਹਨ।
ਮਿਥਨ ਮਨੋਰਥ = ਝੂਠੀਆਂ ਮਨੋ-ਕਾਮਨਾਂ। ਉਲਾਸ = ਚਾਉ, ਖ਼ੁਸ਼ੀਆਂ। ਮਨਿ = ਮਨ ਵਿਚ। ਮੁਖਿ = ਮੂੰਹ ਨਾਲ। ਸਤਿ = ਸਦਾ ਕਾਇਮ ਰਹਿਣ ਵਾਲੇ ॥੨॥(ਮਾਇਆ ਦੇ ਮੋਹ ਵਿਚ ਪਾਗਲ ਹੋਏ ਮਨ) ਉਹਨਾਂ ਪਦਾਰਥਾਂ ਦੀ ਲਾਲਸਾ ਕਰਦੇ ਰਹਿੰਦੇ ਹਨ ਜਿਨ੍ਹਾਂ ਨਾਲ ਸਾਥ ਨਹੀਂ ਨਿਭਣਾ ਜੋ ਸੁਪਨਿਆਂ ਵਿਚ ਪ੍ਰਤੀਤ ਹੋ ਰਹੇ ਮੌਜ-ਮੇਲਿਆਂ ਵਾਂਗ ਹਨ, (ਅਜੇਹੇ ਬੰਦੇ) ਇਹਨਾਂ ਪਦਾਰਥਾਂ ਨੂੰ ਆਪਣੇ ਮਨ ਵਿਚ ਸਦਾ ਕਾਇਮ ਰਹਿਣ ਵਾਲੇ ਸਮਝਦੇ ਹਨ, ਮੂੰਹੋਂ ਭੀ ਉਹਨਾਂ ਨੂੰ ਹੀ ਪੱਕੇ ਸਾਥੀ ਆਖਦੇ ਹਨ ॥੨॥
 
अम्रितु नामु पदारथु संगे तिलु मरमु न लहे ॥३॥
Amriṯ nām paḏārath sange ṯil maram na lahe. ||3||
The wealth of the Ambrosial Naam, the Name of the Lord, is with them, but they do not find even a tiny bit of its mystery. ||3||
ਸੁਧਾ ਸਰੂਪ ਨਾਮ ਦੀ ਦੌਲਤ ਉਨ੍ਹਾਂ ਦੇ ਨਾਲ ਹੈ। ਇਸ ਦਾ ਉਹ ਹਵਾ ਮਾਤ੍ਰ ਭੀ ਭੇਤ ਨਹੀਂ ਪਾਊਦੇ।
ਅੰਮ੍ਰਿਤ ਨਾਮੁ = ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ। ਮਰਮੁ = ਭੇਤ ॥੩॥ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਹੀ ਸਦਾ ਸਾਥ ਦੇਣ ਵਾਲਾ ਪਦਾਰਥ ਹੈ, ਪਰ ਮਾਇਆ ਦੇ ਮੋਹ ਵਿਚ ਝੱਲੇ ਹੋਏ ਮਨੁੱਖ ਇਸ ਹਰਿ-ਨਾਮ ਦਾ ਭੇਤ ਰਤਾ ਭੀ ਨਹੀਂ ਸਮਝਦੇ ॥੩॥
 
करि किरपा राखे सतसंगे नानक सरणि आहे ॥४॥२॥१४२॥
Kar kirpā rākẖe saṯsange Nānak saraṇ āhe. ||4||2||142||
By Your Grace, O Lord, You save those, who take to the Sanctuary of the Sat Sangat, the True Congregation. ||4||2||142||
ਨਾਨਕ ਜੋ ਸਤਿ ਸੰਗਤ ਦੀ ਪਨਾਹ ਹੇਠਾਂ ਹਨ, ਉਨ੍ਹਾਂ ਨੂੰ ਸਾਹਿਬ ਮਿਹਰ ਧਾਰ ਕੇ ਪਾਰ ਉਤਾਰਾ ਕਰ ਦਿੰਦਾ ਹੈ।
ਆਹੇ = ਆਏ ਹਨ ॥੪॥੨॥੧੪੨॥(ਜੀਵਾਂ ਦੇ ਭੀ ਕੀਹ ਵੱਸ?) ਹੇ ਨਾਨਕ! ਪ੍ਰਭੂ ਮੇਹਰ ਕਰ ਕੇ ਜਿਨ੍ਹਾਂ ਮਨੁੱਖਾਂ ਨੂੰ ਸਾਧ ਸੰਗਤ ਵਿਚ ਰੱਖਦਾ ਹੈ ਉਹੀ ਉਸ ਪ੍ਰਭੂ ਦੀ ਸਰਨ ਆਏ ਰਹਿੰਦੇ ਹਨ ॥੪॥੨॥੧੪੨॥
 
आसा महला ५ तिपदे ॥
Āsā mėhlā 5 ṯipḏe.
Aasaa, Fifth Mehl, Tipadas:
ਆਸਾ ਪੰਜਵੀਂ ਪਾਤਸ਼ਾਹੀ ਤਿਪਦੇ।
xxxਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਤਿਨ ਬੰਦਾਂ ਵਾਲੀ ਬਾਣੀ।
 
ओहा प्रेम पिरी ॥१॥ रहाउ ॥
Ohā parem pirī. ||1|| rahā▫o.
I seek the Love of my Beloved. ||1||Pause||
ਮੈਂ ਉਸ ਆਪਣੇ ਪ੍ਰੀਤਮ ਦੀ ਪ੍ਰੀਤ ਲੋੜਦਾ ਹਾਂ। ਠਹਿਰਾਉਂ।
ਪ੍ਰੇਮ ਪਿਰੀ = ਪਿਆਰੇ ਦਾ ਪ੍ਰੇਮ ॥੧॥(ਮੈਨੂੰ ਤਾਂ) ਪਿਆਰੇ (ਪ੍ਰਭੂ) ਦਾ ਉਹ ਪ੍ਰੇਮ ਹੀ (ਚਾਹੀਦਾ ਹੈ) ॥੧॥ ਰਹਾਉ॥
 
कनिक माणिक गज मोतीअन लालन नह नाह नही ॥१॥
Kanik māṇik gaj moṯī▫an lālan nah nāh nahī. ||1||
Gold, jewels, giant pearls and rubies - I have no need for them. ||1||
ਸੋਨਾ, ਜਵਾਹਿਰਾਤ ਹਾਥੀ ਦੇ ਮੱਥੇ ਵਿਚੋਂ ਨਿਕਲੇ ਮੋਤੀ ਅਤੇ ਲਾਲ ਨਹੀਂ, ਨਹੀਂ, ਮੈਨੂੰ ਨਹੀਂ ਚਾਹੀਦੇ।
ਕਨਿਕ = ਸੋਨਾ। ਮਾਣਿਕ = ਮੋਤੀ। ਗਜ ਮੋਤੀਅਨ = ਵੱਡੇ ਵੱਡੇ ਮੋਤੀ ॥੧॥(ਪ੍ਰਭੂ ਦੇ ਪਿਆਰ ਦੇ ਟਾਕਰੇ ਤੇ) ਸੋਨਾ, ਮੋਤੀ, ਵੱਡੇ ਵੱਡੇ ਮੋਤੀ, ਹੀਰੇ-ਲਾਲ-ਮੈਨੂੰ ਇਹਨਾਂ ਵਿਚੋਂ ਕੋਈ ਭੀ ਚੀਜ਼ ਨਹੀਂ ਚਾਹੀਦੀ, ਨਹੀਂ ਚਾਹੀਦੀ, ॥੧॥
 
राज न भाग न हुकम न सादन ॥
Rāj na bẖāg na hukam na sāḏan.
Imperial power, fortunes, royal command and mansions -
ਨਾਂ ਪਾਤਸ਼ਾਹੀ, ਨਾਂ ਧਨ-ਦੌਲਤ, ਨਾਂ ਫੁਰਮਾਨ ਤੇ ਨਾਂ ਹੀ ਸੁਆਦ,
ਸਾਦ = ਸਵਾਦਲੇ ਖਾਣੇ।(ਪ੍ਰਭੂ-ਪਿਆਰ ਦੇ ਥਾਂ) ਨਾਹ ਰਾਜ, ਨਾਹ ਧਨ-ਪਦਾਰਥ, ਨਾਹ ਹੁਕੂਮਤ ਨਾਹ ਸੁਆਦਲੇ ਖਾਣੇ,