Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

प्रभ संगि मिलीजै इहु मनु दीजै ॥
Parabẖ sang milījai ih man ḏījai.
He is blended with God, by dedicating his mind to Him.
ਆਪਣੀ ਇਹ ਆਤਮਾ ਉਸ ਨੂੰ ਸਮਰਪਣ ਕਰਨ ਦੁਆਰਾ, ਆਦਮੀ ਸੁਆਮੀ ਨਾਲ ਮਿਲ ਜਾਂਦਾ ਹੈ।
ਸੰਗਿ = ਨਾਲ। ਮਿਲੀਜੈ = ਮਿਲ ਸਕੀਦਾ ਹੈ। ਦੀਜੈ = ਜੇ ਦਿੱਤਾ ਜਾਏ।(ਪਰ, ਇਸ ਪਿਆਰ ਦਾ ਮੁੱਲ ਭੀ ਦੇਣਾ ਪੈਂਦਾ ਹੈ) ਪ੍ਰਭੂ (ਦੇ ਚਰਨਾਂ) ਵਿਚ (ਤਦੋਂ ਹੀ) ਮਿਲ ਸਕੀਦਾ ਹੈ ਜੇ (ਆਪਣਾ) ਇਹ ਮਨ ਹਵਾਲੇ ਕਰ ਦੇਈਏ,
 
नानक नामु मिलै अपनी दइआ करहु ॥२॥१॥१५०॥
Nānak nām milai apnī ḏa▫i▫ā karahu. ||2||1||150||
Bless Nanak with Your Name, O Lord - please, shower Your Mercy upon him! ||2||1||150||
ਆਪਣੀ ਰਹਿਮਤ ਧਾਰ, ਹੇ ਸੁਆਮੀ! ਤਾਂ ਜੋ ਨਾਨਕ ਨੂੰ ਤੇਰਾ ਨਾਮ ਪਰਾਪਤ ਹੋਵੇ।
ਨਾਨਕ = ਨਾਨਕ ਨੂੰ ॥੨॥੧॥੧੫੦॥ਨਾਨਕ ਆਖਦਾ ਹੈ ਕਿ ਹੇ ਪ੍ਰਭੂ! ਆਪਣੀ ਮੇਹਰ ਕਰ (ਤਾਂ ਕਿ) ਉਸ ਨੂੰ ਤੇਰਾ ਨਾਮ (ਤੇਰੇ ਨਾਮ ਦਾ ਪਿਆਰ) ਪ੍ਰਾਪਤ ਹੋ ਜਾਏ ॥੨॥੧॥੧੫੦॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
 
मिलु राम पिआरे तुम बिनु धीरजु को न करै ॥१॥ रहाउ ॥
Mil rām pi▫āre ṯum bin ḏẖīraj ko na karai. ||1|| rahā▫o.
Please, come to me, O Beloved Lord; without You, no one can comfort me. ||1||Pause||
ਮੇਰੇ ਪ੍ਰੀਤਮ ਪ੍ਰਭੂ! ਮੈਨੂੰ ਦਰਸ਼ਨ ਦੇ, ਤੇਰੇ ਬਗੈਰ ਮੈਨੂੰ ਕੋਈ ਦਿਲਾਸਾ ਨਹੀਂ ਦਿੰਦਾ। ਠਹਿਰਾਉ।
ਰਾਮ = ਹੇ ਰਾਮ। ਧੀਰਜੁ = ਸ਼ਾਂਤੀ। ਕੋ = ਹੋਰ ਕੋਈ ਭੀ ॥੧॥ਹੇ ਮੇਰੇ ਪਿਆਰੇ ਰਾਮ! (ਮੈਨੂੰ) ਮਿਲ! ਤੇਰੇ ਮਿਲਾਪ ਤੋਂ ਬਿਨਾ ਹੋਰ ਕੋਈ ਭੀ (ਉੱਦਮ) ਮੇਰੇ ਮਨ ਵਿਚ ਸ਼ਾਂਤੀ ਪੈਦਾ ਨਹੀਂ ਕਰ ਸਕਦਾ ॥੧॥ ਰਹਾਉ॥
 
सिम्रिति सासत्र बहु करम कमाए प्रभ तुमरे दरस बिनु सुखु नाही ॥१॥
Simriṯ sāsṯar baho karam kamā▫e parabẖ ṯumre ḏaras bin sukẖ nāhī. ||1||
One may read the Simritees and the Shaastras, and perform all sorts of religious rituals; and yet, without the Blessed Vision of Your Darshan, God, there is no peace at all. ||1||
ਭਾਵੇਂ ਇਨਸਾਨ ਸਿਮ੍ਰਤੀਆਂ ਅਤੇ ਸ਼ਾਸਤਰ ਪੜ੍ਹ ਲਵੇ ਅਤੇ ਘਣੇਰੇ ਕਰਮ ਕਾਂਡ ਕਰੇ, ਪ੍ਰੰਤੂ ਤੇਰੇ ਦਰਸ਼ਨ ਬਗੈਰ ਹੇ ਸੁਆਮੀ! ਕੋਈ ਆਰਾਮ ਨਹੀਂ।
ਪ੍ਰਭ = ਹੇ ਪ੍ਰਭੂ! ॥੧॥ਹੇ ਪਿਆਰੇ ਰਾਮ! ਅਨੇਕਾਂ ਲੋਕਾਂ ਨੇ ਸ਼ਾਸਤ੍ਰਾਂ ਸਿਮ੍ਰਿਤੀਆਂ ਦੇ ਲਿਖੇ ਅਨੁਸਾਰ (ਮਿਥੇ ਹੋਏ ਧਾਰਮਿਕ) ਕੰਮ ਕੀਤੇ, ਪਰ, ਹੇ ਪ੍ਰਭੂ! (ਇਹਨਾਂ ਕਰਮਾਂ ਨਾਲ ਤੇਰਾ ਦਰਸਨ ਨਸੀਬ ਨਾਹ ਹੋਇਆ, ਤੇ) ਤੇਰੇ ਦਰਸਨ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲਦਾ ॥੧॥
 
वरत नेम संजम करि थाके नानक साध सरनि प्रभ संगि वसै ॥२॥२॥१५१॥
varaṯ nem sanjam kar thāke Nānak sāḏẖ saran parabẖ sang vasai. ||2||2||151||
People have grown weary of observing fasts, vows and rigorous self-discipline; Nanak abides with God, in the Sanctuary of the Saints. ||2||2||151||
ਆਦਮੀ ਊਪਹਾਸ, ਪ੍ਰਣ ਤੇ ਸਵੈ-ਰੋਕ ਥਾਮ ਨਿਥਾਹੁੰਦੇ ਹੰਭ ਗਏ ਹਨ। ਸੰਤਾਂ ਦੀ ਸ਼ਰਣਾਗਤ ਅੰਦਰ ਨਾਨਕ ਸੁਆਮੀ ਦੇ ਨਾਲ ਵਸਦਾ ਹੈ।
ਸੰਜਮ = ਇੰਦ੍ਰਿਆਂ ਨੂੰ ਕਾਬੂ ਕਰਨ ਦੇ ਸਾਧਨ। ਕਰਿ = ਕਰ ਕੇ। ਸਾਧ = ਗੁਰੂ। ਸੰਗਿ = ਨਾਲ ॥੨॥੨॥੧੫੧॥ਹੇ ਪ੍ਰਭੂ! (ਸ਼ਾਸਤ੍ਰਾਂ ਦੇ ਕਹੇ ਅਨੁਸਾਰ) ਅਨੇਕਾਂ ਲੋਕ ਵਰਤ ਰੱਖਦੇ ਰਹੇ, ਕਈ ਨੇਮ ਨਿਬਾਹੁੰਦੇ ਰਹੇ, ਇੰਦ੍ਰਿਆਂ ਨੂੰ ਵੱਸ ਕਰਨ ਦੇ ਜਤਨ ਕਰਦੇ ਰਹੇ, ਪਰ ਇਹ ਸਭ ਕੁਝ ਕਰ ਕੇ ਥੱਕ ਗਏ (ਤੇਰਾ ਦਰਸਨ ਪ੍ਰਾਪਤ ਨਾਹ ਹੋਇਆ)। ਹੇ ਨਾਨਕ! ਗੁਰੂ ਦੀ ਸਰਨ ਪਿਆਂ (ਮਨੁੱਖ ਦਾ ਮਨ) ਪਰਮਾਤਮਾ (ਦੇ ਚਰਨਾਂ) ਵਿਚ ਲੀਨ ਹੋ ਜਾਂਦਾ ਹੈ (ਤੇ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ) ॥੨॥੨॥੧੫੧॥
 
आसा महला ५ घरु १५ पड़ताल
Āsā mėhlā 5 gẖar 15 paṛ▫ṯāl
Aasaa, Fifth Mehl, Fifteenth House, Partaal:
ਆਸਾ ਪੰਜਵੀਂ ਪਾਤਸ਼ਾਹੀ।
ਪੜਤਾਲ = ਜਿਥੇ ਤਾਲ ਮੁੜ ਮੁੜ ਪਰਤਦਾ (-ਪੜ) ਰਹੇ, ਬਦਲਦਾ ਰਹੇ।ਰਾਗ ਆਸਾ, ਘਰ ੧੫ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਪੜਤਾਲ'।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
बिकार माइआ मादि सोइओ सूझ बूझ न आवै ॥
Bikār mā▫i▫ā māḏ so▫i▫o sūjẖ būjẖ na āvai.
He sleeps, intoxicated by corruption and Maya; he does not come to realize or understand.
ਆਦਮੀ ਗੁਨਾਹ ਅਤੇ ਧਨ-ਦੌਲਤ ਦੇ ਨਸ਼ੇ ਅੰਦਰ ਸੁੱਤਾ ਪਿਆ ਹੈ ਅਤੇ ਸੋਚ-ਸਮਝ ਨਹੀਂ ਕਰਦਾ।
ਮਾਦਿ = ਮਦਿ, ਨਸ਼ੇ ਵਿਚ। ਸੂਝ ਬੂਝ = (ਸਹੀ ਜੀਵਨ ਦੀ) ਅਕਲ।ਵਿਕਾਰਾਂ ਵਿਚ ਮਾਇਆ ਦੇ ਨਸ਼ੇ ਵਿਚ ਮਨੁੱਖ ਸੁੱਤਾ ਰਹਿੰਦਾ ਹੈ, ਇਸ ਨੂੰ (ਸਹੀ ਜੀਵਨ-ਰਾਹ ਦੀ) ਅਕਲ ਨਹੀਂ ਆਉਂਦੀ।
 
पकरि केस जमि उठारिओ तद ही घरि जावै ॥१॥
Pakar kes jam uṯẖāri▫o ṯaḏ hī gẖar jāvai. ||1||
Seizing him by the hair, the Messenger of Death pulls him up; then, he comes to his senses. ||1||
ਵਾਲਾਂ ਤੋਂ ਪਕੜ ਕੇ ਜਦ ਮੌਤ ਦਾ ਦੂਤ ਉਸ ਨੂੰ ਉਛਾਲਦਾ ਹੈ, ਕੇਵਲ ਤਾਂ ਹੀ ਉਸ ਨੂੰ ਹੋਸ਼ ਆਉਂਦੀ ਹੈ।
ਪਕਰਿ = ਫੜ ਕੇ। ਜਮਿ = ਜਮ ਨੇ। ਘਰਿ ਜਾਵੈ = ਆਪਣੇ ਘਰ ਵਿਚ ਜਾਂਦਾ ਹੈ, ਹੋਸ਼ ਵਿਚ ਆਉਂਦਾ ਹੈ (ਕਿ ਸਾਰੀ ਉਮਰ ਗ਼ਲਤੀ ਕਰਦਾ ਰਿਹਾ) ॥੧॥(ਜਦੋਂ ਅੰਤ ਵੇਲੇ) ਜਮ ਨੇ ਇਸ ਨੂੰ ਕੇਸਾਂ ਤੋਂ ਫੜ ਕੇ ਉਠਾਇਆ (ਜਦੋਂ ਮੌਤ ਸਿਰ ਤੇ ਆ ਪਹੁੰਚੀ) ਤਦੋਂ ਹੀ ਇਸ ਨੂੰ ਹੋਸ਼ ਆਉਂਦੀ ਹੈ (ਕਿ ਸਾਰੀ ਉਮਰ ਕੁਰਾਹੇ ਪਿਆ ਰਿਹਾ) ॥੧॥
 
लोभ बिखिआ बिखै लागे हिरि वित चित दुखाही ॥
Lobẖ bikẖi▫ā bikẖai lāge hir viṯ cẖiṯ ḏukẖāhī.
Those who are attached to the poison of greed and sin grab at the wealth of others; they only bring pain on themselves.
ਜੋ ਲਾਲਚ ਅਤੇ ਮੰਦ-ਵਿਸ਼ਿਆਂ ਦੀ ਜ਼ਹਿਰ ਨਾਲ ਚਿਮੜੇ ਹੋਏ ਹਨ, ਉਹ ਹੋਰਨਾ ਦੀ ਦੌਲਤ ਖੱਸਦੇ ਹਨ ਅਤੇ ਉਨ੍ਹਾਂ ਦੇ ਦਿਲਾਂ ਨੂੰ ਦੁੱਖੀ ਕਰਦੇ ਹਨ।
ਬਿਖਿਆ = ਮਾਇਆ। ਬਿਖੈ = ਵਿਸ਼ੇ। ਹਿਰਿ = ਚੁਰਾ ਕੇ। ਵਿਤ = ਧਨ। ਦੁਖਾਹੀ = ਦੁਖਾਹਿ, ਦੁਖਾਂਦੇ ਹਨ।ਮਾਇਆ ਦੇ ਲੋਭ ਅਤੇ ਵਿਸ਼ਿਆਂ ਵਿਚ ਲੱਗੇ ਹੋਏ (ਪਰਾਇਆ) ਧਨ ਚੁਰਾ ਕੇ (ਦੂਜਿਆਂ ਦੇ) ਦਿਲ ਦੁਖਾਂਦੇ ਹਨ,
 
खिन भंगुना कै मानि माते असुर जाणहि नाही ॥१॥ रहाउ ॥
Kẖin bẖangunā kai mān māṯe asur jāṇėh nāhī. ||1|| rahā▫o.
They are intoxicated by their pride in those things which shall be destroyed in an instant; those demons do not understand. ||1||Pause||
ਭੂਤਨੇ ਇਕ ਮੁਹਤ ਵਿੱਚ ਨਾਸ ਹੋਣ ਵਾਲੀਆਂ ਚੀਜ਼ਾਂ ਦੇ ਹੰਕਾਰ ਵਿੱਚ ਮਤਵਾਲੇ ਹੋਏ ਹੋਏ ਹਨ ਅਤੇ ਪ੍ਰਭੂ ਨੂੰ ਨਹੀਂ ਜਾਣਦੇ। ਠਹਿਰਾਉ।
ਖਿਨ ਭੰਗੁਨ = ਖਿਨ-ਭੰਡਾਰ, ਖਿਨ ਵਿਚ ਨਾਸ ਹੋ ਜਾਣ ਵਾਲਾ। ਕੈ ਮਾਨਿ = ਦੇ ਮਾਣ ਵਿਚ। ਅਸੁਰ = ਦੈਂਤ, ਨਿਰਦਈ ਬੰਦੇ ॥੧॥ਪਲ ਵਿਚ ਸਾਥ ਛੱਡ ਜਾਣ ਵਾਲੀ ਮਾਇਆ ਦੇ ਮਾਣ ਵਿਚ ਮਸਤ ਨਿਰਦਈ ਮਨੁੱਖ ਸਮਝਦੇ ਨਹੀਂ (ਕਿ ਇਹ ਗ਼ਲਤ ਜੀਵਨ-ਰਾਹ ਹੈ) ॥੧॥ ਰਹਾਉ॥
 
बेद सासत्र जन पुकारहि सुनै नाही डोरा ॥
Beḏ sāsṯar jan pukārėh sunai nāhī dorā.
The Vedas, the Shaastras and the holy men proclaim it, but the deaf do not hear it.
ਵੇਦ, ਸ਼ਾਸਤ੍ਰ ਅਤੇ ਨੇਕ ਬੰਦੇ ਕੂਕਦੇ ਹਨ, ਪ੍ਰੰਤੂ ਬੋਲਾਂ ਸੁਣਦਾ ਹੀ ਨਹੀਂ।
ਪੁਕਾਰਹਿ = ਉੱਚੀ ਕੂਕ ਕੇ ਆਖਦੇ ਹਨ। ਡੋਰਾ = ਬੋਲਾ।ਵੇਦ ਸ਼ਾਸਤ੍ਰ (ਆਦਿਕ ਧਰਮ-ਪੁਸਤਕ ਉਪਦੇਸ਼ ਕਰਦੇ ਹਨ) ਸੰਤ ਜਨ (ਭੀ) ਪੁਕਾਰ ਕੇ ਆਖਦੇ ਹਨ ਪਰ (ਮਾਇਆ ਦੇ ਨਸ਼ੇ ਦੇ ਕਾਰਨ) ਬੋਲਾ ਹੋ ਚੁਕਾ ਮਨੁੱਖ (ਉਹਨਾਂ ਦੇ ਉਪਦੇਸ਼ ਨੂੰ) ਸੁਣਦਾ ਨਹੀਂ।
 
निपटि बाजी हारि मूका पछुताइओ मनि भोरा ॥२॥
Nipat bājī hār mūkā pacẖẖuṯā▫i▫o man bẖorā. ||2||
When the game of life is over, and he has lost, and he breathes his last, then the fool regrets and repents in his mind. ||2||
ਜਦ ਜੀਵਨ ਖੇਡ ਖਤਮ ਹੋ ਜਾਂਦੀ ਹੈ, ਅਤੇ ਇਸ ਨੂੰ ਹਾਰਕੇ ਉਹ ਮਰ ਮੁੱਕ ਜਾਂਦਾ ਹੈ ਤਦ ਭੋਲਾ ਆਦਮੀ ਆਪਣੇ ਚਿੱਤ ਵਿੱਚ ਅਫਸੋਸ ਕਰਦਾ ਹੈ।
ਨਿਪਟਿ = ਉੱਕਾ ਹੀ, ਬਿਲਕੁਲ। ਹਾਰਿ = ਹਾਰ ਕੇ। ਮੂਕਾ = ਅੰਤ ਸਮੇ ਤੇ ਆ ਪਹੁੰਚਦਾ ਹੈ। ਮਨਿ = ਮਨ ਵਿਚ। ਭੋਰਾ = ਮੂਰਖ ॥੨॥ਜਦੋਂ ਉੱਕਾ ਹੀ ਜੀਵਨ-ਬਾਜ਼ੀ ਹਾਰ ਕੇ ਅੰਤ ਸਮੇ ਤੇ ਆ ਪਹੁੰਚਦਾ ਹੈ ਤਦੋਂ ਇਹ ਮੂਰਖ ਆਪਣੇ ਮਨ ਵਿਚ ਪਛੁਤਾਂਦਾ ਹੈ ॥੨॥
 
डानु सगल गैर वजहि भरिआ दीवान लेखै न परिआ ॥
Dān sagal gair vajėh bẖari▫ā ḏīvān lekẖai na pari▫ā.
He paid the fine, but it is in vain - in the Court of the Lord, his account is not credited.
ਸਾਰਾ ਜੁਰਮਾਨਾ ਉਸ ਨੇ ਬਗੈਰ ਸਬੱਬ ਦੇ ਹੀ ਤਾਰਿਆਂ ਹੈ। ਰੱਬ ਦੀ ਦਰਗਾਹ ਅੰਦਰ ਇਹ ਮੁਜਰੇ ਨਹੀਂ ਹੋਇਆ।
ਡਾਨੁ = ਡੰਨ। ਗੈਰ ਵਜਹਿ = ਅਕਾਰਨ, ਕਾਰਨ ਤੋਂ ਬਿਨਾ ਹੀ। ਦੀਵਾਨ ਲੇਖੈ = ਪਰਮਾਤਮਾ ਦੇ ਲੇਖੇ ਵਿਚ।(ਮਾਇਆ ਦੇ ਨਸ਼ੇ ਵਿਚ ਮਸਤ ਮਨੁੱਖ ਵਿਕਾਰਾਂ ਵਿਚ ਲੱਗਾ ਹੋਇਆ) ਵਿਅਰਥ ਹੀ ਡੰਨ ਭਰਦਾ ਰਹਿੰਦਾ ਹੈ (ਆਤਮਕ ਸਜ਼ਾ ਭੁਗਤਦਾ ਰਹਿੰਦਾ ਹੈ, ਅਜੇਹੇ ਕੰਮ ਹੀ ਕਰਦਾ ਹੈ ਜਿਨ੍ਹਾਂ ਦੇ ਕਾਰਨ) ਪਰਮਾਤਮਾ ਦੀ ਹਜ਼ੂਰੀ ਵਿਚ ਪਰਵਾਨ ਨਹੀਂ ਹੁੰਦਾ।
 
जेंह कारजि रहै ओल्हा सोइ कामु न करिआ ॥३॥
Jeʼnh kāraj rahai olĥā so▫e kām na kari▫ā. ||3||
Those deeds which would have covered him - those deeds, he has not done. ||3||
ਕੰਮ, ਜਿਸ ਨਾਲ ਉਸ ਦੇ ਪਾਪ ਢੱਕੇ ਜਾਣੇ ਸਨ, ਉਹ ਕੰਮ ਉਸ ਨੇ ਨਹੀਂ ਕੀਤਾ।
ਜੇਂਹ ਕਾਰਜਿ = ਜਿਸ ਕੰਮ (ਦੇ ਕਰਨ) ਨਾਲ। ਓਲ੍ਹ੍ਹਾ = ਇੱਜ਼ਤ ॥੩॥ਜਿਸ ਕੰਮ ਦੇ ਕਰਨ ਨਾਲ ਪਰਮਾਤਮਾ ਦੇ ਦਰ ਤੇ ਇੱਜ਼ਤ ਬਣੇ ਉਹ ਕੰਮ ਇਹ ਕਦੇ ਭੀ ਨਹੀਂ ਕਰਦਾ ॥੩॥
 
ऐसो जगु मोहि गुरि दिखाइओ तउ एक कीरति गाइआ ॥
Aiso jag mohi gur ḏikẖā▫i▫o ṯa▫o ek kīraṯ gā▫i▫ā.
The Guru has shown me the world to be thus; I sing the Kirtan of the Praises of the One Lord.
ਜਦ ਗੁਰਾਂ ਨੇ ਮੈਨੂੰ ਐਹੋ ਜੇਹਾ ਸੰਸਾਰ ਵਿਖਾਲ ਦਿੱਤਾ, ਤਦ ਮੈਂ ਇਕ ਸੁਆਮੀ ਦਾ ਜੱਸ ਗਾਇਨ ਕਰਨ ਲੱਗ ਪਿਆ।
ਮੋਹਿ = ਮੈਨੂੰ। ਗੁਰਿ = ਗੁਰੂ ਨੇ। ਤਉ = ਤਦੋਂ। ਏਕ = ਇਕ (ਪਰਮਾਤਮਾ) ਦੀ। ਕੀਰਤਿ = ਸਿਫ਼ਤ-ਸਾਲਾਹ।ਜਦੋਂ ਗੁਰੂ ਨੇ ਮੈਨੂੰ ਇਹੋ ਜਿਹਾ (ਮਾਇਆ-ਗ੍ਰਸਿਆ) ਜਗਤ ਵਿਖਾ ਦਿੱਤਾ ਤਦੋਂ ਮੈਂ ਇਕ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ,
 
मानु तानु तजि सिआनप सरणि नानकु आइआ ॥४॥१॥१५२॥
Mān ṯān ṯaj si▫ānap saraṇ Nānak ā▫i▫ā. ||4||1||152||
Renouncing his pride in strength and cleverness, Nanak has come to the Lord's Sanctuary. ||4||1||152||
ਆਪਣੇ ਬਲ ਅਤੇ ਦਾਨਾਈ ਦਾ ਹੰਕਾਰ ਛੱਡ ਕੇ ਨਾਨਕ ਨੇ ਸੁਆਮੀ ਦੀ ਸ਼ਰਣਾਗਤਿ ਸੰਭਾਲੀ ਹੈ।
ਤਜਿ = ਛੱਡ ਕੇ ॥੪॥੧॥੧੫੨॥ਤਦੋਂ ਮਾਣ ਤਿਆਗ ਕੇ (ਹੋਰ) ਆਸਰਾ ਛੱਡ ਕੇ, ਚੁਤਰਾਈਆਂ ਤਜ ਕੇ (ਮੈਂ ਦਾਸ) ਨਾਨਕ ਪਰਮਾਤਮਾ ਦੀ ਸਰਨ ਆ ਪਿਆ ॥੪॥੧॥੧੫੨॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
 
बापारि गोविंद नाए ॥
Bāpār govinḏ nā▫e.
Dealing in the Name of the Lord of the Universe,
ਸੁਆਮੀ ਦੇ ਨਾਮ ਦੇ ਵਣਜ ਦੁਆਰਾ,
ਬਾਪਾਰਿ = ਵਪਾਰ ਵਿਚ, ਵਣਜ ਦੀ ਰਾਹੀਂ। ਨਾਏ = ਪਰਮਾਤਮਾ ਦੇ ਨਾਮ ਦੇ।ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਦੇ ਵਪਾਰ ਵਿਚ ਲੱਗ ਪੈਂਦਾ ਹੈ,
 
साध संत मनाए प्रिअ पाए गुन गाए पंच नाद तूर बजाए ॥१॥ रहाउ ॥
Sāḏẖ sanṯ manā▫e pari▫a pā▫e gun gā▫e pancẖ nāḏ ṯūr bajā▫e. ||1|| rahā▫o.
and pleasing the Saints and holy men, obtain the Beloved Lord and sing His Glorious Praises; play the sound current of the Naad with the five instruments. ||1||Pause||
ਜਗਿਆਸੂ ਅਤੇ ਪਵਿੱਤਰ ਪੁਰਸ਼ ਪ੍ਰਸੰਨ ਕਰ, ਪ੍ਰੀਤਮ ਪਾ ਕੇ ਉਸ ਦੀਆਂ ਸਿਫਤਾਂ ਗਾਇਨ ਕਰ ਅਤੇ ਪੰਜ ਸੰਗਤੀਤਕ ਸਾਜ਼ ਵਜਾ ਤੇ ਕੀਰਤਨ ਦੀਆਂ ਧੂਨੀਆਂ ਸੁਣ। ਠਹਿਰਾਉ।
ਮਨਾਏ = ਪ੍ਰਸੰਨ ਕੀਤੇ। ਪ੍ਰਿਅ ਪਾਏ = ਪਿਆਰੇ (ਦਾ ਦਰਸਨ) ਪਾਇਆ। ਪੰਚ ਨਾਦ ਤੂਰ = ਪੰਜ ਕਿਸਮਾਂ ਦੀਆਂ ਆਵਾਜ਼ਾਂ ਦੇਣ ਵਾਲੇ ਵਾਜੇ {ਤੰਤੀ ਸਾਜ, ਧਾਤ ਦੇ, ਫੂਕ ਨਾਲ ਵਜਾਏ ਜਾਣ ਵਾਲੇ, ਤਬਲਾ ਆਦਿਕ, ਘੜਾ ਆਦਿਕ} ॥੧॥ਪਰਮਾਤਮਾ ਦੇ ਗੁਣ ਗਾਂਦਾ ਹੈ ਸੰਤ ਜਨਾਂ ਦੀ ਪ੍ਰਸੰਨਤਾ ਹਾਸਲ ਕਰ ਲੈਂਦਾ ਹੈ, ਉਸ ਨੂੰ ਪਿਆਰੇ ਪ੍ਰਭੂ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ ਉਸ ਦੇ ਅੰਦਰ, ਮਾਨੋ, ਪੰਜ ਕਿਸਮਾਂ ਦੇ ਸਾਜ ਵੱਜਣ ਲੱਗ ਪੈਂਦੇ ਹਨ ॥੧॥ ਰਹਾਉ॥
 
किरपा पाए सहजाए दरसाए अब रातिआ गोविंद सिउ ॥
Kirpā pā▫e sėhjā▫e ḏarsā▫e ab rāṯi▫ā govinḏ si▫o.
Obtaining His Mercy, I easily gained the Blessed Vision of His Darshan; now, I am imbued with the Love of the Lord of the Universe.
ਜਦ ਮੈਂ ਸੁਆਮੀ ਦੀ ਦਇਆ ਦਾ ਪਾਤ੍ਰ ਹੋਇਆ, ਮੈਂ ਸੁਖੈਨ ਹੀ ਉਸ ਦਾ ਦਰਸ਼ਨ ਪਾ ਲਿਆ ਅਤੇ ਹੁਣ ਮੈਂ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਹਾਂ।
ਸਹਜਾਏ = ਸਹਜ ਅਵਸਥਾ, ਆਤਮਕ ਅਡੋਲਤਾ। ਰਾਤਿਆ = ਰੰਗੇ ਗਏ। ਸਿਉ = ਨਾਲ।ਪਰਮਾਤਮਾ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਆਤਮਕ ਅਡੋਲਤਾ ਪ੍ਰਾਪਤ ਹੋ ਜਾਂਦੀ ਹੈ, ਪਰਮਾਤਮਾ ਦਾ ਦਰਸਨ ਹੋ ਜਾਂਦਾ ਹੈ ਉਹ ਸਦਾ ਲਈ ਪਰਮਾਤਮਾ ਦੇ ਪਿਆਰ-ਰੰਗ ਵਿਚ ਰੰਗਿਆ ਜਾਂਦਾ ਹੈ।
 
संत सेवि प्रीति नाथ रंगु लालन लाए ॥१॥
Sanṯ sev parīṯ nāth rang lālan lā▫e. ||1||
Serving the Saints, I feel love and affection for my Beloved Lord Master. ||1||
ਸਾਧੂਆਂ ਦੀ ਟਹਿਲ ਕਮਾਉਣ ਦੁਆਰਾ ਮੇਰੀ ਪਿਰਹੜੀ ਅਤੇ ਮੁਹੱਬਤ ਪ੍ਰੀਤਮ ਮਾਲਕ ਨਾਲ ਪੈ ਗਈ ਹੈ।
ਸੇਵਿ = ਸੇਵਾ ਕਰ ਕੇ। ਰੰਗੁ ਲਾਲਨ = ਪਿਆਰੇ ਪ੍ਰਭੂ ਦਾ ਪ੍ਰੇਮ ॥੧॥ਗੁਰੂ ਦੀ ਦੱਸੀ ਸੇਵਾ ਦੀ ਬਰਕਤਿ ਨਾਲ ਉਸ ਨੂੰ ਖਸਮ-ਪ੍ਰਭੂ ਦੀ ਪ੍ਰੀਤ ਪ੍ਰਾਪਤ ਹੋ ਜਾਂਦੀ ਹੈ; ਲਾਲ ਪਿਆਰੇ ਦਾ ਪਿਆਰ-ਰੰਗ ਚੜ੍ਹ ਜਾਂਦਾ ਹੈ ॥੧॥
 
गुर गिआनु मनि द्रिड़ाए रहसाए नही आए सहजाए मनि निधानु पाए ॥
Gur gi▫ān man driṛ▫ā▫e rahsā▫e nahī ā▫e sėhjā▫e man niḏẖān pā▫e.
The Guru has implanted spiritual wisdom within my mind, and I rejoice that I shall not have to come back again. I have obtained celestial poise, and the treasure within my mind.
ਗੁਰਾਂ ਨੇ ਬ੍ਰਹਿਮ-ਬੋਧ ਮੇਰੇ ਹਿਰਦੇ ਅੰਦਰ ਪੱਕਾ ਕਰ ਦਿੱਤਾ ਹੈ ਅਤੇ ਮੈਂ ਖੁਸ਼ ਹਾਂ ਕਿ ਮੈਂ ਮੁੜ ਕੇ ਨਹੀਂ ਆਵਾਂਗਾ, ਮੇਰੇ ਦਿਲ ਅੰਦਰ ਮੈਨੂੰ ਅਡੋਲਤਾ ਅਤੇ ਰੱਬੀ ਖ਼ਜ਼ਾਨਾ ਪਰਾਪਤ ਹੋ ਗਏ ਹਨ।
ਮਨਿ = ਮਨ ਵਿਚ। ਰਹਸਾਏ = ਰਹਸ, ਖਿੜਾਉ। ਨਹੀ ਆਏ = ਜਨਮ ਮਰਨ ਦੇ ਗੇੜ ਵਿਚ ਨਹੀਂ ਪਏ। ਨਿਧਾਨੁ = ਖ਼ਜ਼ਾਨਾ।ਜੇਹੜਾ ਮਨੁੱਖ ਆਪਣੇ ਮਨ ਵਿਚ ਗੁਰੂ ਦੇ ਦਿੱਤੇ ਗਿਆਨ ਨੂੰ ਪੱਕਾ ਕਰ ਲੈਂਦਾ ਹੈ, ਉਸ ਦੇ ਅੰਦਰ ਖਿੜਾਉ ਪੈਦਾ ਹੋ ਜਾਂਦਾ ਹੈ ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਉਸ ਦੇ ਅੰਦਰ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, ਉਹ ਆਪਣੇ ਮਨ ਵਿਚ ਨਾਮ-ਖ਼ਜ਼ਾਨਾ ਲੱਭ ਲੈਂਦਾ ਹੈ।
 
सभ तजी मनै की काम करा ॥
Sabẖ ṯajī manai kī kām karā.
I have renounced all of the affairs of my mind's desires.
ਮੈਂ ਆਪਣੇ ਚਿੱਤ ਦੀ ਖਾਹਿਸ਼ ਦੇ ਸਾਰੇ ਕੰਮ ਛੱਡ ਛੱਡੇ ਹਨ।
ਮਨੈ ਕੀ = ਮਨ ਦੀ। ਕਾਮ ਕਰਾ = ਵਾਸ਼ਨਾ।ਉਹ ਆਪਣੇ ਮਨ ਦੀਆਂ ਸਾਰੀਆਂ ਵਾਸ਼ਨਾਂ ਤਿਆਗ ਦੇਂਦਾ ਹੈ।
 
चिरु चिरु चिरु चिरु भइआ मनि बहुतु पिआस लागी ॥
Cẖir cẖir cẖir cẖir bẖa▫i▫ā man bahuṯ pi▫ās lāgī.
It has been so long, so long, so long, so very long, since my mind has felt such a great thirst.
ਦੇਰ, ਦੇਰ, ਦੇਰ, ਦੇਰ, ਹੋ ਗਈ ਹੈ ਜਦ ਤੋਂ ਮੇਰੀ ਆਤਮਾ ਨੂੰ (ਦਰਸ਼ਨਾਂ ਦੀ) ਘਣੀ ਤੇਹ ਲੱਗੀ ਹੋਈ ਹੈ।
xxx(ਤੇਰਾ ਦਰਸਨ ਕੀਤਿਆਂ ਮੈਨੂੰ) ਬਹੁਤ ਚਿਰ ਹੋ ਚੁਕਾ ਹੈ, ਮੇਰੇ ਮਨ ਵਿਚ ਤੇਰੇ ਦਰਸਨ ਦੀ ਤਾਂਘ ਪੈਦਾ ਹੋ ਰਹੀ ਹੈ,
 
हरि दरसनो दिखावहु मोहि तुम बतावहु ॥
Har ḏarsano ḏikẖāvhu mohi ṯum baṯāvhu.
Please, reveal to me the Blessed Vision of Your Darshan, and show Yourself to me.
ਹੇ ਵਾਹਿਗੁਰੂ! ਮੈਨੂੰ ਆਪ ਦਾ ਦੀਦਾਰ ਵਿਖਾਲ, ਅਤੇ ਮੈਂ ਕੀ ਆਪਣੀ ਹਜ਼ੂਰੀ ਦਰਸਾ।
ਮੋਹਿ = ਮੈਨੂੰ। ਗਲਿ = ਗਲ ਨਾਲ।ਹੇ ਹਰੀ! ਮੈਨੂੰ ਆਪਣਾ ਦਰਸਨ ਦੇਹ, ਤੂੰ ਆਪ ਹੀ ਮੈਨੂੰ ਦੱਸ (ਕਿ ਮੈਂ ਕਿਵੇਂ ਤੇਰਾ ਦਰਸਨ ਕਰਾਂ)।
 
नानक दीन सरणि आए गलि लाए ॥२॥२॥१५३॥
Nānak ḏīn saraṇ ā▫e gal lā▫e. ||2||2||153||
Nanak the meek has entered Your Sanctuary; please, take me in Your embrace. ||2||2||153||
ਮਸਕੀਨ ਨਾਨਕ ਨੇ ਤੇਰੀ ਪਨਾਹ ਲਈ ਹੈ, ਮੈਨੂੰ ਆਪਣੇ ਗਲੇ ਨਾਲ ਲਾ ਲੈ।
xxx॥੨॥੨॥੧੫੩॥ਨਾਨਕ ਆਖਦਾ ਹੈ ਕਿ ਹੇ ਪ੍ਰਭੂ! ਮੈਂ ਦੀਨ ਤੇਰੀ ਸਰਨ ਆਇਆ ਹਾਂ, ਮੈਨੂੰ ਆਪਣੇ ਗਲ ਨਾਲ ਲਾ ॥੨॥੨॥੧੫੩॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
 
कोऊ बिखम गार तोरै ॥
Ko▫ū bikẖam gār ṯorai.
Who can destroy the fortress of sin,
ਕੀ ਕੋਈ ਜਣਾ ਪਾਪ ਦੇ ਜਬਰਦਸਤ ਕਿਲੇ ਨੂੰ ਢਾਹ,
ਕੋਊ = ਕੋਈ ਵਿਰਲਾ। ਬਿਖਮ = ਔਖਾ। ਗਾਰ = ਗੜ੍ਹ, ਕਿਲ੍ਹਾ। ਤੋਰੈ = ਤੋੜਦਾ ਹੈ, ਸਰ ਕਰਦਾ ਹੈ।(ਜਗਤ ਵਿਚ) ਕੋਈ ਵਿਰਲਾ ਮਨੁੱਖ ਹੈ, ਜੇਹੜਾ ਸਖ਼ਤ ਕਿਲ੍ਹੇ ਨੂੰ ਤੋੜਦਾ ਹੈ (ਜਿਸ ਵਿਚ ਜਿੰਦ ਕੈਦ ਕੀਤੀ ਪਈ ਹੈ, ਕੋਈ ਵਿਰਲਾ ਹੈ, ਜੇਹੜਾ ਆਪਣੇ ਮਨ ਨੂੰ),
 
आस पिआस धोह मोह भरम ही ते होरै ॥१॥ रहाउ ॥
Ās pi▫ās ḏẖoh moh bẖaram hī ṯe horai. ||1|| rahā▫o.
and release me from hope, thirst, deception, attachment and doubt? ||1||Pause||
ਅਤੇ ਆਪਣੇ ਆਪ ਨੂੰ ਉਮੈਦ, ਤ੍ਰੇਹ ਧੋਖੇ, ਸੰਸਾਰੀ ਮਮਤਾ ਅਤੇ ਸੰਦੇਹੀ ਤੋਂ ਮੋੜ ਸਕਦਾ ਹੈ? ਠਹਿਰਾਉ।
ਪਿਆਸ = ਮਾਇਆ ਦੀ ਤ੍ਰਿਸ਼ਨਾ। ਧੋਹ = ਠੱਗੀ। ਭਰਮ = ਭਟਕਣਾ। ਤੇ = ਤੋਂ। ਹੋਰੈ = (ਆਪਣੇ ਮਨ ਨੂੰ) ਰੋਕਦਾ ਹੈ ॥੧॥ਦੁਨੀਆ ਦੀਆਂ ਆਸਾਂ, ਮਾਇਆ ਦੀ ਤ੍ਰਿਸ਼ਨਾ, ਠੱਗੀ-ਫ਼ਰੇਬ, ਮੋਹ ਅਤੇ ਭਟਕਣਾ ਤੋਂ ਰੋਕਦਾ ਹੈ ॥੧॥ ਰਹਾਉ॥
 
काम क्रोध लोभ मान इह बिआधि छोरै ॥१॥
Kām kroḏẖ lobẖ mān ih bi▫āḏẖ cẖẖorai. ||1||
How can I escape the afflictions of sexual desire, anger, greed and pride? ||1||
ਕੀ ਉਹ ਵਿਸ਼ੇ ਭੋਗ, ਗੁੱਸੇ, ਲਾਲਚ ਅਤੇ ਹੰਕਾਰ ਦੀ ਇਹ ਬੀਮਾਰੀ ਨੂੰ ਛੱਡ ਸਕਦਾ ਹੈ?
ਬਿਆਧਿ = ਬੀਮਾਰੀਆਂ, ਰੋਗ। ਛੋਰੈ = ਛੱਡਦਾ ਹੈ ॥੧॥(ਜਗਤ ਵਿਚ ਕੋਈ ਵਿਰਲਾ ਮਨੁੱਖ ਹੈ ਜੇਹੜਾ) ਕਾਮ ਕ੍ਰੋਧ ਲੋਭ ਅਹੰਕਾਰ ਆਦਿਕ ਬੀਮਾਰੀਆਂ (ਆਪਣੇ ਅੰਦਰੋਂ) ਦੂਰ ਕਰਦਾ ਹੈ ॥੧॥
 
संतसंगि नाम रंगि गुन गोविंद गावउ ॥
Saṯsang nām rang gun govinḏ gāva▫o.
In the Society of the Saints, love the Naam, and sing the Glorious Praises of the Lord of the Universe.
ਸਾਧ ਸੰਗਤ ਅਤੇ ਨਾਮ ਦੀ ਪ੍ਰੀਤ ਅੰਦਰ ਮੈਂ ਸ੍ਰਿਸ਼ਟੀ ਦੇ ਸੁਆਮੀ ਦੀ ਕੀਰਤੀ ਗਾਇਨ ਕਰਦਾ ਹਾਂ।
ਸੰਗਿ = ਸੰਗਤ ਵਿਚ। ਰੰਗਿ = ਪਿਆਰ ਵਿਚ। ਗਾਵਉ = ਮੈਂ ਗਾਂਦਾ ਹਾਂ, ਗਾਵਉਂ।ਮੈਂ ਤਾਂ ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ ਪਰਮਾਤਮਾ ਦੇ ਨਾਮ-ਰੰਗ ਵਿਚ ਲੀਨ ਹੋ ਕੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ,
 
अनदिनो प्रभ धिआवउ ॥
Anḏino parabẖ ḏẖi▫āva▫o.
Night and day, meditate on God.
ਰੈਣ ਦਿਹੁੰ ਮੈਂ ਸੁਆਮੀ ਦਾ ਸਿਮਰਨ ਕਰਦਾ ਹਾਂ।
ਅਨਦਿਨੋ = ਹਰ ਰੋਜ਼। ਧਿਆਵਉ = ਮੈਂ ਸਿਮਰਦਾ ਹਾਂ।ਮੈਂ ਤਾਂ ਹਰ ਵੇਲੇ ਪਰਮਾਤਮਾ ਦਾ ਧਿਆਨ ਧਰਦਾ ਹਾਂ,
 
भ्रम भीति जीति मिटावउ ॥
Bẖaram bẖīṯ jīṯ mitāva▫o.
I have captured and demolished the walls of doubt.
ਮੈਂ ਵਹਿਮ ਦੀ ਫਸੀਲ ਨੂੰ ਫ਼ਤਿਹ ਕਰਕੇ ਮਿਟਾ ਦਿੰਦਾ ਹਾਂ।
ਭ੍ਰਮ = ਭਟਕਣਾ। ਭੀਤਿ = ਕੰਧ। ਜੀਤਿ = ਜਿੱਤ ਕੇ।ਤੇ ਇਸ ਤਰ੍ਹਾਂ ਭਟਕਣਾ ਦੀ ਕੰਧ ਨੂੰ ਜਿੱਤ ਕੇ (ਪਰਮਾਤਮਾ ਨਾਲੋਂ ਬਣੀ ਵਿੱਥ) ਮਿਟਾਂਦਾ ਹਾਂ।
 
निधि नामु नानक मोरै ॥२॥३॥१५४॥
Niḏẖ nām Nānak morai. ||2||3||154||
O Nanak, the Naam is my only treasure. ||2||3||154||
ਨਾਨਕ, ਸਾਹਿਬ ਦਾ ਨਾਮ ਮੇਰਾ ਖ਼ਜ਼ਾਨਾ ਹੈ।
ਨਿਧਿ = ਖ਼ਜ਼ਾਨਾ। ਮੋਰੈ = ਮੇਰੈ ਪਾਸ, ਮੇਰੇ ਹਿਰਦੇ ਵਿਚ ॥੨॥੩॥੧੫੪॥ਹੇ ਨਾਨਕ! ਇਹਨਾਂ ਰੋਗਾਂ ਤੋਂ ਬਚਣ ਵਾਸਤੇ, ਮੇਰੇ ਪਾਸ ਪਰਮਾਤਮਾ ਦਾ ਨਾਮ-ਖ਼ਜ਼ਾਨਾ ਹੀ ਹੈ (ਜੋ ਮੈਨੂੰ ਵਿਕਾਰਾਂ ਤੋਂ ਬਚਾਈ ਰੱਖਦਾ ਹੈ) ॥੨॥੩॥੧੫੪॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
 
कामु क्रोधु लोभु तिआगु ॥
Kām kroḏẖ lobẖ ṯi▫āg.
Renounce sexual desire, anger and greed;
ਭੋਗ ਬਿਲਾਸ, ਰੋਹ ਅਤੇ ਤਮ੍ਹਾ ਨੂੰ ਛੱਡ ਦੇ,
ਤਿਆਗੁ = ਛੱਡ ਦੇ।ਕਾਮ ਕ੍ਰੋਧ ਅਤੇ ਲੋਭ ਦੂਰ ਕਰ ਲੈ।
 
मनि सिमरि गोबिंद नाम ॥
Man simar gobinḏ nām.
remember the Name of the Lord of the Universe in your mind.
ਅਤੇ ਆਪਣੇ ਦਿਲ ਅੰਦਰ ਜਗਤ ਦੇ ਮਾਲਕ ਦੇ ਨਾਮ ਦਾ ਆਰਾਧਨ ਕਰ।
ਮਨਿ = ਮਨ ਵਿਚ।(ਆਪਣੇ) ਮਨ ਵਿਚ ਪਰਮਾਤਮਾ ਦਾ ਨਾਮ ਸਿਮਰਦਾ ਰਹੁ,
 
हरि भजन सफल काम ॥१॥ रहाउ ॥
Har bẖajan safal kām. ||1|| rahā▫o.
Meditation on the Lord is the only fruitful action. ||1||Pause||
ਕੇਵਲ ਵਾਹਿਗੁਰੂ ਦੀ ਬੰਦਗੀ ਹੀ ਫਲਦਾਇਕ ਕੰਮ ਹੈ। ਠਹਿਰਾਉ।
ਕਾਮ = (ਸਾਰੇ) ਕੰਮ ॥੧॥ਪਰਮਾਤਮਾ ਦੇ ਸਿਮਰਨ ਨਾਲ ਸਾਰੇ ਕੰਮ ਸਫਲ ਹੋ ਜਾਂਦੇ ਹਨ ॥੧॥ ਰਹਾਉ॥