Sri Guru Granth Sahib Ji

Ang: / 1430

Your last visited Ang:

तजि मान मोह विकार मिथिआ जपि राम राम राम ॥
Ŧaj mān moh vikār mithi▫ā jap rām rām rām.
Renounce pride, attachment, corruption and falsehood, and chant the Name of the Lord, Raam, Raam, Raam.
ਆਪਣੇ ਹੰਕਾਰ ਸੰਸਾਰੀ ਮਮਤਾ, ਪਾਪ ਅਤੇ ਝੂਠ ਨੂੰ ਛੱਡ ਦੇ ਅਤੇ ਹਮੇਸ਼ਾਂ ਵਿਆਪਕ ਸੁਆਮੀ ਦੇ ਨਾਮ ਦਾ ਊਚਾਰਨ ਕਰ।
ਤਜਿ = ਤਿਆਗ ਦੇ। ਮਿਥਿਆ = ਝੂਠ।ਅਹੰਕਾਰ ਮੋਹ ਵਿਕਾਰ ਝੂਠ ਤਿਆਗ ਦੇਹ, ਸਦਾ ਪਰਮਾਤਮਾ ਦਾ ਸਿਮਰਨ ਕਰਿਆ ਕਰ,
 
मन संतना कै चरनि लागु ॥१॥
Man sanṯnā kai cẖaran lāg. ||1||
O mortal, attach yourself to the Feet of the Saints. ||1||
ਹੇ ਬੰਦੇ! ਤੂੰ ਆਪਣੇ ਆਪ ਨੂੰ ਸਾਧੂਆਂ ਦੇ ਪੈਰਾਂ ਨਾਲ ਜੋੜ।
ਮਨ = ਹੇ ਮਨ! ਕੈ ਚਰਨਿ = ਦੇ ਚਰਨ ਵਿਚ ॥੧॥ਹੇ ਮਨ! ਤੇ ਸੰਤ ਜਨਾਂ ਦੀ ਸਰਨ ਪਿਆ ਰਹੁ ॥੧॥
 
प्रभ गोपाल दीन दइआल पतित पावन पारब्रहम हरि चरण सिमरि जागु ॥
Parabẖ gopāl ḏīn ḏa▫i▫āl paṯiṯ pāvan pārbarahm har cẖaraṇ simar jāg.
God is the Sustainer of the world, Merciful to the meek, the Purifier of sinners, the Transcendent Lord God. Awaken, and meditate on His Feet.
ਠਾਕੁਰ, ਜਗਤ ਦਾ ਪਾਲਣਹਾਰ, ਗਰੀਬਾਂ ਤੇ ਮਿਹਰਬਾਨ, ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਅਤੇ ਤੇਰਾ ਪਰਮ ਵਾਹਿਗੁਰੂ ਹੈ। ਨੀਦ ਤਿਆਗ ਅਤੇ ਉਸ ਦੇ ਪੈਰਾਂ ਦਾ ਆਰਾਧਨ ਕਰ।
ਗੋਪਾਲ = ਸ੍ਰਿਸ਼ਟੀ ਦਾ ਪਾਲਕ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪਾਵਨ = ਪਵਿਤ੍ਰ (ਕਰਨ ਵਾਲਾ)। ਜਾਗੁ = (ਵਿਕਾਰਾਂ ਵਲੋਂ) ਸੁਚੇਤ ਰਹੁ।ਉਸ ਹਰੀ-ਪ੍ਰਭੂ ਦੇ ਚਰਨਾਂ ਦਾ ਧਿਆਨ ਧਰ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹੁ ਜੋ ਧਰਤੀ ਦਾ ਰਾਖਾ ਹੈ ਜੋ ਦੀਨਾਂ ਉਤੇ ਦਇਆ ਕਰਨ ਵਾਲਾ ਹੈ ਅਤੇ ਜੋ ਵਿਕਾਰਾਂ ਵਿਚ ਡਿੱਗੇ ਹੋਏ ਬੰਦਿਆਂ ਨੂੰ ਪਵ੍ਰਿਤ ਕਰਨ ਵਾਲਾ ਹੈ।
 
करि भगति नानक पूरन भागु ॥२॥४॥१५५॥
Kar bẖagaṯ Nānak pūran bẖāg. ||2||4||155||
Perform His devotional worship, O Nanak, and your destiny shall be fulfilled. ||2||4||155||
ਸੁਆਮੀ ਦੀ ਪ੍ਰੇਮ-ਮਈ ਸੇਵਾ ਕਰ ਅਤੇ ਤੇਰੀ ਕਿਸਮਤ ਮੁਕੰਮਲ ਥੀ ਵੰਞੇਗੀ, ਹੇ ਨਾਨਕ।
ਭਾਗੁ = ਕਿਸਮਤ ॥੨॥੪॥੧੫੫॥ਹੇ ਨਾਨਕ! ਪਰਮਾਤਮਾ ਦੀ ਭਗਤੀ ਕਰ, ਤੇਰੀ ਕਿਸਮਤ ਜਾਗ ਪਏਗੀ ॥੨॥੪॥੧੫੫॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
 
हरख सोग बैराग अनंदी खेलु री दिखाइओ ॥१॥ रहाउ ॥
Harakẖ sog bairāg anandī kẖel rī ḏikẖā▫i▫o. ||1|| rahā▫o.
Pleasure and pain, detachment and ecstasy - the Lord has revealed His Play. ||1||Pause||
ਪ੍ਰਭੂ ਨੇ ਖੁਸ਼ੀ ਤੇ ਗ਼ਮੀ, ਉਦਾਸਨੀਤੀ ਤੇ ਮੌਜ ਬਾਹਰ ਦੀ ਖੇਡ ਪਰਗਟ ਕੀਤੀ ਹੈ। ਠਹਿਰਾਉ।
ਹਰਖ = ਖ਼ੁਸ਼ੀ। ਸੋਗ = ਗ਼ਮ। ਬੈਰਾਗ = ਉਪਰਾਮਤਾ। ਅਨੰਦੀ = ਆਨੰਦ-ਸਰੂਪ ਪਰਮਾਤਮਾ ਨੇ। ਖੇਲੁ = ਜਗਤ-ਤਮਾਸ਼ਾ। ਰੀ = ਹੇ ਸਖੀ ॥੧॥ਹੇ ਸਹੇਲੀ! (ਹੇ ਸਤਸੰਗੀ!) ਆਨੰਦ-ਰੂਪ ਪਰਮਾਤਮਾ ਨੇ ਮੈਨੂੰ ਇਹ ਜਗਤ-ਤਮਾਸ਼ਾ ਵਿਖਾ ਦਿੱਤਾ ਹੈ (ਇਸ ਜਗਤ-ਤਮਾਸ਼ੇ ਦੀ ਅਸਲੀਅਤ ਵਿਖਾ ਦਿਤੀ ਹੈ)। (ਇਸ ਵਿਚ ਕਿਤੇ) ਖ਼ੁਸ਼ੀ ਹੈ (ਕਿਤੇ) ਗ਼ਮੀ ਹੈ (ਕਿਤੇ) ਵੈਰਾਗ ਹੈ ॥੧॥ ਰਹਾਉ॥
 
खिनहूं भै निरभै खिनहूं खिनहूं उठि धाइओ ॥
Kẖinhū▫aʼn bẖai nirbẖai kẖinhū▫aʼn kẖinhū▫aʼn uṯẖ ḏẖā▫i▫o.
One moment, the mortal is in fear, and the next moment he is fearless; in a moment, he gets up and departs.
ਇੱਕ ਮੁਹਤ ਬੰਦਾ ਡਰ ਵਿੱਚ ਹੁੰਦਾ ਹੈ, ਇੱਕ ਮੁਹਤ ਵਿੱਚ ਨਿਡਰਤਾ ਵਿੱਚ ਅਤੇ ਇੱਕ ਮੁਹਤ ਵਿੱਚ ਉਹ ਉਠ ਕੇ ਤੁਰ ਜਾਂਦਾ ਹੈ।
ਖਿਨ ਹੂੰ = ਇਕ ਖਿਨ ਵਿਚ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਨਿਰਭੈ = ਨਿਰਭੈਤਾ। ਉਠਿ ਧਾਇਓ = ਉਠ ਦੌੜਦਾ ਹੈ।(ਹੇ ਸਤਸੰਗੀ! ਇਸ ਜਗਤ-ਤਮਾਸ਼ੇ ਵਿਚ ਕਿਤੇ) ਇਕ ਪਲ ਵਿਚ ਅਨੇਕਾਂ ਡਰ (ਆ ਘੇਰਦੇ ਹਨ, ਕਿਤੇ) ਨਿਡਰਤਾ ਹੈ (ਕਿਤੇ ਕੋਈ ਦੁਨੀਆ ਦੇ ਪਦਾਰਥਾਂ ਵਲ) ਉਠ ਭੱਜਦਾ ਹੈ,
 
खिनहूं रस भोगन खिनहूं खिनहू तजि जाइओ ॥१॥
Kẖinhū▫aʼn ras bẖogan kẖinhū▫aʼn kẖinhū ṯaj jā▫i▫o. ||1||
One moment, he enjoys pleasures, and the next moment, he leaves and goes away. ||1||
ਇੱਕ ਛਿਨ ਉਹ ਸੁਆਦ ਮਾਣਦਾ ਹੈ, ਹੋਰਸ ਛਿਨ ਤੇ ਲਮ੍ਹੇ ਉਹ ਛੱਡ ਕੇ ਚਲਾ ਜਾਂਦਾ ਹੈ।
ਰਸ = ਸੁਆਦਲੇ ਪਦਾਰਥ। ਤਜਿ ਜਾਇਓ = ਛੱਡ ਜਾਂਦਾ ਹੈ ॥੧॥ਕਿਤੇ ਇਕ ਪਲ ਵਿਚ ਸੁਆਦਲੇ ਪਦਾਰਥ ਭੋਗੇ ਜਾ ਰਹੇ ਹਨ ਕਿਤੇ ਕੋਈ ਇਕ ਪਲ ਵਿਚ ਇਹਨਾਂ ਭੋਗਾਂ ਨੂੰ ਤਿਆਗ ਜਾਂਦਾ ਹੈ ॥੧॥
 
खिनहूं जोग ताप बहु पूजा खिनहूं भरमाइओ ॥
Kẖinhū▫aʼn jog ṯāp baho pūjā kẖinhū▫aʼn bẖarmā▫i▫o.
One moment, he practices Yoga and intense meditation, and all sorts of worship; the next moment, he wanders in doubt.
ਇਕ ਮੁਹਤ ਵਿੱਚ ਯੋਗ, ਤਪੱਸਿਆ ਅਤੇ ਘਣੇਰੀਆਂ ਕਿਸਮਾਂ ਦੀਆਂ ਉਪਾਸ਼ਨਾ ਕਮਾਉਂਦਾ ਹੈ ਅਤੇ ਇਕ ਮੁਹਤ ਉਹ ਵਹਿਮ ਅੰਦਰ ਭਟਕਦਾ ਹੈ।
ਤਾਪ = ਧੂਣੀਆਂ ਆਦਿਕ ਤਪਾਣੀਆਂ।(ਹੇ ਸਖੀ! ਇਸ ਜਗਤ-ਤਮਾਸ਼ੇ ਵਿਚ ਕਿਤੇ) ਜੋਗ-ਸਾਧਨ ਕੀਤੇ ਜਾ ਰਹੇ ਹਨ ਕਿਤੇ ਧੂਣੀਆਂ ਤਪਾਈਆਂ ਜਾ ਰਹੀਆਂ ਹਨ ਕਿਤੇ ਅਨੇਕਾਂ ਦੇਵ-ਪੂਜਾ ਹੋ ਰਹੀਆਂ ਹਨ, ਕਿਤੇ ਹੋਰ ਹੋਰ ਭਟਕਣਾ ਭਟਕੀਆਂ ਜਾ ਰਹੀਆਂ ਹਨ।
 
खिनहूं किरपा साधू संग नानक हरि रंगु लाइओ ॥२॥५॥१५६॥
Kẖinhū▫aʼn kirpā sāḏẖū sang Nānak har rang lā▫i▫o. ||2||5||156||
One moment, O Nanak, the Lord bestows His Mercy and blesses him with His Love, in the Saadh Sangat, the Company of the Holy. ||2||5||156||
ਇੱਕ ਮੁਹਤ ਵਾਹਿਗੁਰੂ ਆਪਣੀ ਮਿਹਰ ਦੁਆਰਾ ਬੰਦੇ ਨੂੰ ਸਤਿਸੰਗਤ ਅੰਦਰ ਰੱਖ ਆਪਣੀ ਪ੍ਰੀਤ ਨਾਲ ਜੋੜ ਲੈਦਾ ਹੈ।
ਸਾਧੂ = ਗੁਰੂ। ਰੰਗੁ = ਪ੍ਰੇਮ ॥੨॥੫॥੧੫੬॥ਹੇ ਨਾਨਕ! ਕਿਤੇ ਸਾਧ ਸੰਗਤ ਵਿਚ ਰੱਖ ਕੇ ਇਕ ਪਲ ਵਿਚ ਪਰਮਾਤਮਾ ਦੀ ਮੇਹਰ ਹੋ ਰਹੀ ਹੈ, ਤੇ ਪਰਮਾਤਮਾ ਦਾ ਪ੍ਰੇਮ-ਰੰਗ ਬਖ਼ਸ਼ਿਆ ਜਾ ਰਿਹਾ ਹੈ ॥੨॥੫॥੧੫੬॥
 
रागु आसा महला ५ घरु १७ आसावरी
Rāg āsā mėhlā 5 gẖar 17 āsāvarī
Raag Aasaa, Fifth Mehl, Seventeenth House, Aasaavaree:
ਰਾਗ ਆਸਾ ਪੰਜਵੀਂ ਪਾਤਸ਼ਾਹੀ!
xxxਰਾਗ ਆਸਾਵਰੀ, ਘਰ ੧੭ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
गोबिंद गोबिंद करि हां ॥
Gobinḏ gobinḏ kar hāʼn.
Meditate on the Lord, the Lord of the Universe.
ਤੂੰ ਸ੍ਰਿਸ਼ਟੀ ਦੇ ਥੰਮਣਹਾਰ ਸੁਆਮੀ ਦਾ ਸਿਮਰਨ ਕਰ,
ਕਰਿ = ਆਖ, ਜਪ।(ਹੇ ਸਖੀ!) ਸਦਾ ਪਰਮਾਤਮਾ ਦਾ ਸਿਮਰਨ ਕਰਦੀ ਰਹੁ, (ਇਸ ਤਰ੍ਹਾਂ ਆਪਣੇ)।
 
हरि हरि मनि पिआरि हां ॥
Har har man pi▫ār hāʼn.
Cherish the Beloved Lord, Har, Har, in your mind.
ਅਤੇ ਰੱਬ ਦੇ ਨਾਮ ਲਈ ਆਪਣੇ ਚਿੱਤ ਵਿੱਚ ਪ੍ਰੀਤ ਧਾਰਨ ਕਰ।
ਮਨਿ = ਮਨ ਵਿਚ। ਪਿਆਰਿ = ਪਿਆਰ ਕਰ। ਗੁਰਿ = ਗੁਰੂ ਨੇ।ਮਨ ਵਿਚ ਪਰਮਾਤਮਾ ਨਾਲ ਪਿਆਰ ਬਣਾ।
 
गुरि कहिआ सु चिति धरि हां ॥
Gur kahi▫ā so cẖiṯ ḏẖar hāʼn.
The Guru says to install it in your consciousness.
ਜੋ ਕੁਛ ਗੁਰੂ ਆਖਦਾ ਹੈ, ਉਸ ਨੂੰ ਆਪਣੇ ਰਿਦੇ ਅੰਦਰ ਟਿਕਾ।
ਚਿਤਿ = ਚਿੱਤ ਵਿਚ। ਧਰਿ = ਰੱਖ।ਜੋ ਕੁਝ ਗੁਰੂ ਨੇ ਦੱਸਿਆ ਉਹ ਆਪਣੇ ਚਿੱਤ ਵਿਚ ਵਸਾ।
 
अन सिउ तोरि फेरि हां ॥
An si▫o ṯor fer hāʼn.
Turn away from others, and turn to Him.
ਆਪਣੇ ਆਪ ਨੂੰ ਹੋਰ ਨਾਲੋਂ ਤੋੜ ਲੈ ਅਤੇ ਸਾਈਂ ਵਲ ਮੋੜ ਪਾ,
ਅਨ ਸਿਉ = (ਪਰਮਾਤਮਾ ਤੋਂ ਬਿਨਾ) ਹੋਰ ਨਾਲ। ਤੋਰੀ = (ਪ੍ਰੇਮ) ਤੋੜ ਦੇ। ਫੇਰਿ = (ਹੋਰ ਵਲੋਂ ਮਨ ਤੂੰ) ਮੋੜ ਲੈ।ਪਰਮਾਤਮਾ ਤੋਂ ਬਿਨਾ ਹੋਰ ਨਾਲ ਬਣਾਈ ਹੋਈ ਪ੍ਰੀਤ ਤੋੜ ਦੇ, ਹੋਰ ਵਲੋਂ ਆਪਣੇ ਮਨ ਨੂੰ ਪਰਤਾ ਲੈ।
 
ऐसे लालनु पाइओ री सखी ॥१॥ रहाउ ॥
Aise lālan pā▫i▫o rī sakẖī. ||1|| rahā▫o.
Thus you shall obtain your Beloved, O my companion. ||1||Pause||
ਇਸ ਤਰ੍ਹਾਂ ਤੂੰ ਆਪਣੇ ਪ੍ਰੀਤਮ ਨੂੰ ਪਾ ਲਵੇਗੀ ਹੇ ਮੇਰੀ ਸਹੇਲੀਏ! ਠਹਿਰਾਉ।
ਐਸੇ = ਇਸ ਤਰ੍ਹਾਂ। ਲਾਲਨੁ = ਪਿਆਰਾ ਪ੍ਰਭੂ। ਰੀ ਸਖੀ = ਹੇ ਸਹੇਲੀ! ॥੧॥ਹੇ ਸਹੇਲੀ! (ਜਿਸ ਨੇ ਭੀ) ਪਰਮਾਤਮਾ ਨੂੰ (ਲੱਭਾ ਹੈ) ਇਸ ਤਰੀਕੇ ਨਾਲ ਹੀ ਲੱਭਾ ਹੈ ॥੧॥ ਰਹਾਉ॥
 
पंकज मोह सरि हां ॥
Pankaj moh sar hāʼn.
In the pool of the world is the mud of attachment.
ਸੰਸਾਰ ਦੇ ਛੱਪੜ ਵਿੱਚ ਸੰਸਾਰੀ ਮਮਤਾ ਦਾ ਗਾਰਾ ਹੈ।
ਪੰਕਜ = ਚਿੱਕੜ {ਪੰਕ = ਚਿੱਕੜ}। ਸਰਿ = ਸਰ ਵਿਚ, ਸੰਸਾਰ-ਸਰੋਵਰ ਵਿਚ।ਹੇ ਸਹੇਲੀ! ਸੰਸਾਰ-ਸਮੁੰਦਰ ਵਿਚ ਮੋਹ ਦਾ ਚਿੱਕੜ ਹੈ (ਇਸ ਵਿਚ ਫਸਿਆ ਹੋਇਆ),
 
पगु नही चलै हरि हां ॥
Pag nahī cẖalai har hāʼn.
Stuck in it, his feet cannot walk towards the Lord.
ਆਦਮੀ ਦੇ ਪੈਰ ਇਸ ਲਈ ਰੱਬ ਵਲ ਨਹੀਂ ਤੁਰਦੇ।
ਪਗੁ = ਪੈਰ।ਪੈਰ ਪਰਮਾਤਮਾ ਵਾਲੇ ਪਾਸੇ ਨਹੀਂ ਤੁਰ ਸਕਦਾ।
 
गहडिओ मूड़ नरि हां ॥
Gahdi▫o mūṛ nar hāʼn.
The fool is stuck;
ਮੂਰਖ ਮਨੁੱਖ ਇਸ ਪ੍ਰਕਾਰ ਖੁਭ ਗਿਆ ਹੈ। ਕੋਈ ਹੋਰ ਉਪਰਾਲਾ ਨਹੀਂ ਕਰਦਾ।
ਗਹਡਿਓ = ਗੱਡਿਆ ਹੋਇਆ ਹੈ, ਫਸਾਇਆ ਹੋਇਆ ਹੈ। ਮੂੜ ਨਰਿ = ਮੂਰਖ ਮਨੁੱਖ ਨੇ।ਮੂਰਖ ਮਨੁੱਖ ਨੇ (ਆਪਣਾ ਪੈਰ ਮੋਹ ਦੇ ਚਿੱਕੜ ਵਿਚ) ਫਸਾਇਆ ਹੋਇਆ ਹੈ,
 
अनिन उपाव करि हां ॥
Anin upāv kar hāʼn.
he cannot do anything else.
ਹੋਰ ਸਾਧਨ ਕਰ ਕੇ ਦੇਖ ਲਿਆ ਹੈ,
ਅਨਿਨ = {अनन्य} ਕੇਵਲ ਇਕ।ਤੇ ਹੋਰ ਹੋਰ ਸਾਧਨ ਕਰ ਰਿਹਾ ਹੈ।
 
तउ निकसै सरनि पै री सखी ॥१॥
Ŧa▫o niksai saran pai rī sakẖī. ||1||
Only by entering the Lord's Sanctuary, O my companion, will you be released. ||1||
ਕੇਵਲ ਤਦ ਹੀ ਤੂੰ ਬਾਹਰ ਨਿਕਲੇਗੀ ਹੇ ਸਹੇਲੀਏ! ਜੇਕਰ ਤੂੰ ਸਾਹਿਬ ਦੀ ਓਟ ਲਵੇਗੀ।
ਤਉ = ਤਦੋਂ। ਨਿਕਸੈ = ਨਿਕਲ ਆਉਂਦਾ ਹੈ ॥੧॥ਹੇ ਸਖੀ! ਜਦੋਂ ਪਰਮਾਤਮਾ ਦੀ ਸਰਨ ਪਿਆ ਜਾਂਦਾ, ਤਦੋਂ ਹੀ (ਮੋਹ-ਚਿੱਕੜ ਵਿਚ ਫਸਿਆ ਪੈਰ) ਨਿਕਲ ਸਕਦਾ ਹੈ ॥੧॥
 
थिर थिर चित थिर हां ॥
Thir thir cẖiṯ thir hāʼn.
Thus your consciousness shall be stable and steady and firm.
ਇਸ ਤਰ੍ਹਾਂ ਅਹਿੱਲ, ਅਟੱਲ ਤੇ ਦ੍ਰਿੜ੍ਹ ਹੈ ਤੇਰਾ ਮਨ।
ਥਿਰ = ਅਡੋਲ, ਟਿਕਵਾਂ।ਆਪਣੇ ਚਿੱਤ ਨੂੰ (ਮਾਇਆ ਦੇ ਮੋਹ ਵਲੋਂ) ਅਡੋਲ ਬਣਾ ਲੈ,
 
बनु ग्रिहु समसरि हां ॥
Ban garihu samsar hāʼn.
Wilderness and household are the same.
ਜੰਗਲ ਅਤੇ ਘਰ ਮੇਰੇ ਲਈ ਇੱਕ ਬਰਾਬਰ ਹੈ।
ਬਨੁ = ਜੰਗਲ। ਗ੍ਰਿਹੁ = ਘਰ। ਸਮਸਰਿ = ਬਰਾਬਰ।(ਇਤਨਾ ਅਡੋਲ ਕਿ) ਜੰਗਲ ਅਤੇ ਘਰ ਇਕ-ਸਮਾਨ ਪ੍ਰਤੀਤ ਹੋਣ।
 
अंतरि एक पिर हां ॥
Anṯar ek pir hāʼn.
Deep within dwells the One Husband Lord;
ਮੇਰੇ ਹਿਰਦੇ ਅੰਦਰ ਇੱਕ ਪ੍ਰੀਤਮ ਵਸਦਾ ਹੈ।
ਅੰਤਰਿ = ਹਿਰਦੇ ਵਿਚ।ਆਪਣੇ ਹਿਰਦੇ ਵਿਚ ਇਕ ਪਰਮਾਤਮਾ ਦੀ ਯਾਦ ਟਿਕਾਈ ਰੱਖ,
 
बाहरि अनेक धरि हां ॥
Bāhar anek ḏẖar hāʼn.
outwardly, there are many distractions.
ਅਨੇਕਾਂ ਸੰਸਾਰੀ ਧੰਦਿਆਂ ਨੂੰ ਮੈਂ ਆਪਣੇ ਚਿੱਤੋਂ ਬਾਹਰ ਰਖਦਾ ਹਾਂ।
ਬਾਹਰਿ = ਜਗਤ ਵਿਚ। ਅਨੇਕ ਧਰਿ = ਅਨੇਕਾਂ ਕਿਰਤ-ਕਾਰ ਕਰ।ਤੇ, ਜਗਤ ਵਿੱਚ ਬੇ-ਸ਼ੱਕ ਕਈ ਤਰ੍ਹਾਂ ਦੀ ਕਿਰਤ-ਕਾਰ ਕਰ,
 
राजन जोगु करि हां ॥
Rājan jog kar hāʼn.
Practice Raja Yoga, the Yoga of meditation and success.
ਮੈਂ ਦੁਨੀਆਵੀ ਤੇ ਰੂਹਾਨੀ ਪਾਤਸ਼ਾਹੀ ਮਾਣਦਾ ਹਾਂ।
ਰਾਜਨ ਜੋਗੁ = ਰਾਜ-ਜੋਗ।(ਇਸ ਤਰ੍ਹਾਂ) ਰਾਜ ਭੀ ਕਰ ਤੇ ਜੋਗ ਭੀ ਕਮਾ।
 
कहु नानक लोग अलोगी री सखी ॥२॥१॥१५७॥
Kaho Nānak log agolī rī sakẖī. ||2||1||157||
Says Nanak, this is the way to dwell with the people, and yet remain apart from them. ||2||1||157||
ਗੁਰੂ ਜੀ ਆਖਦੇ ਹਨ, ਸੁਣ ਹੇ ਸਹੇਲੀਏ, ਇਸ ਤਰ੍ਹਾਂ ਲੋਕਾਂ ਨਾਲ ਰਹਿੰਦੀ ਹੋਈ ਮੈਂ ਲੋਕਾਂ ਨਾਲੋਂ ਵੱਖਰੀ ਰਹਿੰਦੀ ਹਾਂ।
ਲੋਗ ਅਲੋਗੀ = ਸੰਸਾਰ ਤੋਂ ਨਿਰਾਲਾ ॥੨॥੧॥੧੫੭॥ਨਾਨਕ ਆਖਦਾ ਹੈ ਕਿ ਹੇ ਸਖੀ! (ਕਿਰਤ-ਕਾਰ ਕਰਦਿਆਂ ਹੀ ਨਿਰਲੇਪ ਰਹਿਣਾ-ਇਹ) ਸੰਸਾਰ ਤੋਂ ਨਿਰਾਲਾ ਰਸਤਾ ਹੈ ॥੨॥੧॥੧੫੭॥
 
आसावरी महला ५ ॥
Āsāvarī mėhlā 5.
Aasaavaree, Fifth Mehl:
ਆਸਾਵਰੀ ਪੰਜਵੀਂ ਪਾਤਸ਼ਾਹੀ।
xxxxxx
 
मनसा एक मानि हां ॥
Mansā ek mān hāʼn.
Cherish one desire only:
ਕੇਵਲ ਇਕ ਇੱਛਿਆ ਹੀ ਧਾਰਨ ਕਰ।
ਮਨਸਾ = {मनीषा} ਇੱਛਾ। ਮਾਨਿ = ਮੰਨ, ਪੱਕੀ ਕਰ।(ਹੇ ਮੇਰੇ ਮਨ!) ਇਕ (ਪਰਮਾਤਮਾ ਦੇ ਮਿਲਾਪ) ਦੀ ਤਾਂਘ (ਆਪਣੇ ਅੰਦਰ) ਕਾਇਮ ਕਰ।
 
गुर सिउ नेत धिआनि हां ॥
Gur si▫o neṯ ḏẖi▫ān hāʼn.
meditate continually on the Guru.
ਆਪਣੀ ਬਿਰਤੀ ਸਦਾ ਗੁਰਾਂ ਨਾਲ ਜੋੜ।
ਸਿਉ = ਨਾਲ। ਨੇਤ = ਨਿਤ, ਸਦਾ। ਧਿਆਨਿ = ਧਿਆਨ ਵਿਚ।ਗੁਰੂ-ਚਰਨਾਂ ਵਿਚ ਜੁੜ ਕੇ ਸਦਾ (ਪਰਮਾਤਮਾ ਦੇ) ਧਿਆਨ ਵਿਚ ਟਿਕਿਆ ਰਹੁ।
 
द्रिड़ु संत मंत गिआनि हां ॥
Ḏariṛ sanṯ manṯ gi▫ān hāʼn.
Install the wisdom of the Saints' Mantra.
ਸਾਧੂ ਦੇ ਸ਼ਬਦ ਦੀ ਗਿਆਤ ਨੂੰ ਆਪਣੇ ਮਨ ਮਨ ਅੰਦਰ ਪੱਕੀ ਕਰ।
ਗਿਆਨਿ = ਡੂੰਘੀ ਸਾਂਝ ਵਿਚ।ਗੁਰੂ ਦੇ ਉਪਦੇਸ਼ ਦੀ ਜਾਣ-ਪਛਾਣ ਵਿਚ ਮਜ਼ਬੂਤ-ਚਿੱਤ ਹੋ।
 
सेवा गुर चरानि हां ॥
Sevā gur cẖarān hāʼn.
Serve the Feet of the Guru,
ਗੁਰਾਂ ਦੇ ਪੈਰਾਂ ਦੀ ਟਹਿਲ ਸੇਵਾ ਕਮਾ।
ਚਰਾਨਿ = ਚਰਨਿ, ਚਰਨ ਵਿਚ।ਗੁਰੂ-ਚਰਨਾਂ ਵਿਚ (ਰਹਿ ਕੇ) ਸੇਵਾ-ਭਗਤੀ ਕਰ।
 
तउ मिलीऐ गुर क्रिपानि मेरे मना ॥१॥ रहाउ ॥
Ŧa▫o milī▫ai gur kirpān mere manā. ||1|| rahā▫o.
and you shall meet Him, by Guru's Grace, O my mind. ||1||Pause||
ਤਦ ਗੁਰਾਂ ਦੀ ਦਇਆ ਦੁਆਰਾ ਤੂੰ ਆਪਣੇ ਮਾਲਕ ਨੂੰ ਮਿਲ ਪਵੇਗੀ, ਹੇ ਮੈਡੀ ਆਤਮਾ! ਠਹਿਰਾਉ।
ਤਉ = ਤਦੋਂ ਹੀ। ਕ੍ਰਿਪਾਨਿ = ਕ੍ਰਿਪਾ ਦੀ ਰਾਹੀਂ ॥੧॥ਹੇ ਮੇਰੇ ਮਨ! ਤਦੋਂ ਹੀ ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਨੂੰ) ਮਿਲ ਸਕੀਦਾ ਹੈ ॥੧॥ ਰਹਾਉ॥
 
टूटे अन भरानि हां ॥
Tūte an bẖarān hāʼn.
All doubts are dispelled,
ਤਦ, ਸਾਰੇ ਵਹਿਮ ਦੂਰ ਹੋ ਜਾਂਦੇ ਹਨ,
ਭਰਾਨਿ = ਭਰਾਂਤੀ, ਭਟਕਣਾ। ਅਨ = {अन्य} ਹੋਰ।ਹੇ ਮੇਰੇ ਮਨ! ਜਦੋਂ ਹੋਰ ਭਟਕਣਾਂ ਮੁੱਕ ਜਾਂਦੀਆਂ ਹਨ,
 
रविओ सरब थानि हां ॥
Ravi▫o sarab thān hāʼn.
and the Lord is seen to be pervading all places.
ਅਤੇ ਬੰਦਾ ਸਾਈਂ ਨੂੰ ਸਾਰੇ ਥਾਈ ਵਿਆਪਕ ਵੇਖਦਾ ਹੈ।
ਥਾਨਿ = ਥਾਂ ਵਿਚ। ਸਰਬ ਥਾਨਿ = ਹਰੇਕ ਥਾਂ ਵਿਚ।ਜਦੋਂ ਹਰੇਕ ਥਾਂ ਵਿਚ ਪਰਮਾਤਮਾ ਹੀ ਵਿਆਪਕ ਦਿੱਸਦਾ ਹੈ,
 
लहिओ जम भइआनि हां ॥
Lahi▫o jam bẖa▫i▫ān hāʼn.
The fear of death is dispelled,
ਉਸ ਦਾ ਮੌਤ ਦਾ ਡਰ ਮਿਟ ਜਾਂਦਾ ਹੈ,
ਭਇਆਨਿ = ਭਿਆਨਕ, ਡਰਾਉਣਾ। ਲਹਿਓ = ਲਹਿ ਜਾਂਦਾ ਹੈ।ਤਦੋਂ ਡਰਾਉਣੇ ਜਮ ਦਾ ਸਹਮ ਲਹਿ ਜਾਂਦਾ ਹੈ,
 
पाइओ पेड थानि हां ॥
Pā▫i▫o ped thān hāʼn.
and the primal place is obtained.
ਅਤੇ ਉਹ ਮੁਢਲੇ ਅਸਥਾਨ ਨੂੰ ਪਰਾਪਤ ਹੋ ਜਾਂਦਾ ਹੈ।
ਪੇਡ ਥਾਨਿ = ਸੰਸਾਰ-ਰੁੱਖ ਦੇ ਮੁੱਢ-ਹਰੀ ਦੀ ਹਜ਼ੂਰੀ ਵਿਚ।ਸੰਸਾਰ-ਰੁੱਖ ਦੇ ਮੁੱਢ-ਹਰੀ ਦੇ ਚਰਨਾਂ ਵਿਚ ਟਿਕਾਣਾ ਮਿਲ ਜਾਂਦਾ ਹੈ,
 
तउ चूकी सगल कानि ॥१॥
Ŧa▫o cẖūkī sagal kān. ||1||
Then, all subservience is removed. ||1||
ਤਦ ਸਾਰਿਆਂ ਦੀ ਮੁਛੰਦਗੀ ਮੁੱਕ ਜਾਂਦੀ ਹੈ।
ਕਾਨਿ = ਮੁਥਾਜਿ ॥੧॥ਤਦੋਂ ਹਰੇਕ ਕਿਸਮ ਦੀ ਮੁਥਾਜੀ ਮੁੱਕ ਜਾਂਦੀ ਹੈ ॥੧॥
 
लहनो जिसु मथानि हां ॥
Lahno jis mathān hāʼn.
One who has such destiny recorded upon his forehead, obtains it;
ਜਿਸ ਦੇ ਮੱਥੇ ਉਤੇ ਐਹੋ ਜੇਹੀ ਲਿਖਤਾਕਾਰ ਹੈ,
ਲਹਨੋ = ਲਹਣਾ, ਭਾਗ। ਮਥਾਨਿ = ਮੱਥੇ ਉਤੇ।ਜਿਸ ਮਨੁੱਖ ਦੇ ਮੱਥੇ ਉੱਤੇ ਭਾਗ ਜਾਗਦੇ ਹਨ,
 
भै पावक पारि परानि हां ॥
Bẖai pāvak pār parān hāʼn.
he crosses over the terrifying ocean of fire.
ਕੇਵਲ ਓਹੀ ਰੱਬ ਦੇ ਨਾਮ ਨੂੰ ਪਾਉਂਦਾ ਹੈ ਅਤੇ ਉਹ ਭਿਆਨਕ ਅੱਗ ਦੇ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
ਪਾਵਕ = ਅੱਗ। ਪਾਰਿ ਪਰਾਨਿ = ਪਾਰ ਪੈ ਜਾਂਦਾ ਹੈ।ਉਹ (ਵਿਕਾਰਾਂ ਦੀ) ਅੱਗ ਦੇ ਖ਼ਤਰੇ ਤੋਂ ਪਾਰ ਲੰਘ ਜਾਂਦਾ ਹੈ,
 
निज घरि तिसहि थानि हां ॥
Nij gẖar ṯisėh thān hāʼn.
He obtains a place in the home of his own self,
ਉਹ ਆਪਣੇ ਨਿੱਜ ਦੇ ਧਾਮ ਅੰਦਰ ਵਸੇਬਾ ਹਾਸਲ ਕਰ ਲੈਦਾ ਹੈ,
ਨਿਜ ਘਰਿ = ਆਪਣੇ (ਅਸਲ) ਘਰ ਵਿਚ। ਤਿਸਹਿ = ਉਸ ਨੂੰ।ਉਸ ਨੂੰ ਆਪਣੇ ਅਸਲ ਘਰ (ਪ੍ਰਭੂ-ਚਰਨਾਂ ਵਿਚ) ਥਾਂ ਮਿਲ ਜਾਂਦਾ ਹੈ,
 
हरि रस रसहि मानि हां ॥
Har ras rasėh mān hāʼn.
and enjoys the most sublime essence of the Lord's essence.
ਅਤੇ ਸੁਆਮੀ ਦੇ ਸੁਆਦਾ ਦੇ ਸੁਆਦ ਨੂੰ ਮਾਣਦਾ ਹੈ।
ਰਸਹਿ = ਰਸ ਨੂੰ। ਮਾਨਿ = ਮਾਣਦਾ ਹੈ।ਉਹ ਰਸਾਂ ਵਿਚ ਸ੍ਰੇਸ਼ਟ ਰਸ ਹਰਿ ਨਾਮ ਰਸ ਨੂੰ ਸਦਾ ਮਾਣਦਾ ਹੈ,
 
लाथी तिस भुखानि हां ॥
Lāthī ṯis bẖukān hāʼn.
His hunger is appeased;
ਉਸ ਦੀ ਭੁੱਖ ਨਵਿਰਤ ਹੋ ਜਾਂਦੀ ਹੈ,
ਤਿਸ = ਤ੍ਰਿਸ਼ਨਾ, ਤ੍ਰੇਹ {ਨੋਟ: ਲਫ਼ਜ਼ 'ਤਿਸੁ' ਪੜਨਾਂਵ ਹੈ, ਲਫ਼ਜ਼ 'ਤਿਸ' ਨਾਂਵ ਹੈ}।ਉਸ ਦੀ (ਮਾਇਆ ਵਾਲੀ) ਤ੍ਰੇਹ ਭੁੱਖ ਦੂਰ ਹੋ ਜਾਂਦੀ ਹੈ,
 
नानक सहजि समाइओ रे मना ॥२॥२॥१५८॥
Nānak sahj samā▫i▫o re manā. ||2||2||158||
Nanak, he is absorbed in celestial peace, O my mind. ||2||2||158||
ਗੁਰੂ ਜੀ ਆਖਦੇ ਹਨ, ਅਤੇ ਉਹ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ, ਹੇ ਮੇਰੀ ਜਿੰਦੜੀਏ!
ਸਹਜਿ = ਆਤਮਕ ਅਡੋਲਤਾ ਵਿਚ ॥੨॥੨॥੧੫੮॥ਤੇ, ਨਾਨਾਕ ਆਖਦਾ ਹੈ ਕਿ ਹੇ ਮੇਰੇ ਮਨ! ਉਹ ਸਦਾ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੨॥੨॥੧੫੮॥
 
आसावरी महला ५ ॥
Āsāvarī mėhlā 5.
Aasaavaree, Fifth Mehl:
ਆਸਾਵਰੀ ਪੰਜਵੀਂ ਪਾਤਸ਼ਾਹੀ।
xxxxxx
 
हरि हरि हरि गुनी हां ॥
Har har har gunī hāʼn.
Sing the Praises of the Lord, Har, Har, Har.
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਦੀ ਕੀਰਤੀ ਗਾਇਨ ਕਰ, ਤੂੰ ਹੇ ਬੰਦੇ!
ਗੁਨੀ = ਸਾਰੇ ਗੁਣਾਂ ਦਾ ਮਾਲਕ।(ਹੇ ਮੇਰੇ ਮਨ!) ਉਸ ਪਰਮਾਤਮਾ ਜੇਹੜਾ ਸਾਰੇ ਗੁਣਾਂ ਦਾ ਮਾਲਕ ਹੈ,
 
जपीऐ सहज धुनी हां ॥
Japī▫ai sahj ḏẖunī hāʼn.
Meditate on the celestial music.
ਅਤੇ ਅਡੋਲਤਾ ਦੀ ਲੋਅ ਅੰਦਰ ਤੂੰ ਉਸ ਦਾ ਉਚਾਰਨ ਕਰ।
ਸਹਜ ਧੁਨੀ = ਆਤਮਕ ਅਡੋਲਤਾ ਦੀ ਰੌ ਵਿਚ।ਦਾ ਨਾਮ ਆਤਮਕ ਅਡੋਲਤਾ ਦੀ ਲਹਿਰ ਵਿਚ ਲੀਨ ਹੋ ਕੇ ਜਪਣਾ ਚਾਹੀਦਾ,
 
साधू रसन भनी हां ॥
Sāḏẖū rasan bẖanī hāʼn.
The tongues of the holy Saints repeat it.
ਸੰਤਾਂ ਦੀ ਜੀਭਾਂ ਪ੍ਰਭੂ ਦੇ ਨਾਮ ਦਾ ਜਾਪ ਕਰਦੀ ਹੈ।
ਸਾਧੂ = ਗੁਰੂ (ਦੀ ਸਰਨ ਪੈ ਕੇ)। ਰਸਨ = ਜੀਭ (ਨਾਲ)। ਭਨੀ = ਭਣਿ, ਉਚਾਰ।ਗੁਰੂ ਦੀ ਸਰਨ ਪੈ ਕੇ (ਆਪਣੀ) ਜੀਭ ਨਾਲ ਪਰਮਾਤਮਾ ਦੇ ਗੁਣ ਉਚਾਰ!
 
छूटन बिधि सुनी हां ॥
Cẖẖūtan biḏẖ sunī hāʼn.
I have heard that this is the way to emancipation.
ਮੈਂ ਸੁਣਿਆਂ ਹੈ ਕਿ ਖਲਾਸੀ ਪਾਉਣ ਦਾ ਕੇਵਲ ਇਹ ਹੀ ਰਸਤਾ ਹੈ।
ਬਿਧਿ = ਢੰਗ। ਸੁਨੀ = ਸੁਣਿ, ਸੁਣ।ਸੁਣ, ਇਹੀ ਹੈ ਵਿਕਾਰਾਂ ਤੋਂ ਬਚਣ ਦਾ ਤਰੀਕਾ,
 
पाईऐ वड पुनी मेरे मना ॥१॥ रहाउ ॥
Pā▫ī▫ai vad punī mere manā. ||1|| rahā▫o.
This is found by the greatest merit, O my mind. ||1||Pause||
ਸਿਰਫ ਭਾਰੀਆਂ ਗੁਣਾਂ ਰਾਹੀਂ ਇਹ ਮਾਰਗ ਲੱਭਦਾ ਹੈ, ਮੇਰੀ ਜਿੰਦੜੀਏ! ਠਹਿਰਾਉ।
ਵਡ ਪੁਨੀ = ਭਾਗਾਂ ਨਾਲ ॥੧॥ਹੇ ਮੇਰੇ ਮਨ! ਪਰ ਇਹ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ ॥੧॥ ਰਹਾਉ॥
 
खोजहि जन मुनी हां ॥
Kẖojėh jan munī hāʼn.
The silent sages search for Him.
ਖਾਮੋਸ਼ ਰਿਸ਼ੀ ਉਸ ਨੂੰ ਭਾਲਦੇ ਹਨ।
ਖੋਜਹਿ = ਖੋਜਦੇ ਹਨ। ਜਨ ਮੁਨੀ = ਮੁਨੀ ਜਨ।ਸਾਰੇ ਰਿਸ਼ੀ ਮੁਨੀ ਉਸ ਪਰਮਾਤਮਾ ਨੂੰ ਖੋਜਦੇ ਆ ਰਹੇ ਹਨ,
 
स्रब का प्रभ धनी हां ॥
Sarab kā parabẖ ḏẖanī hāʼn.
God is the Master of all.
ਸੁਆਮੀ ਸਾਰਿਆਂ ਦਾ ਮਾਲਕ ਹੈ।
ਸ੍ਰਬ = ਸਰਬ। ਧਨੀ = ਮਾਲਕ।ਜੇਹੜਾ ਸਾਰੇ ਜੀਵਾਂ ਦਾ ਮਾਲਕ ਪ੍ਰਭੂ ਹੈ,
 
दुलभ कलि दुनी हां ॥
Ḏulabẖ kal ḏunī hāʼn.
It is so difficult to find Him in this world, in this Dark Age of Kali Yuga.
ਕਲਜੁਗ ਅੰਦਰ, ਮੁਸ਼ਕਲ ਹੈ ਪਰਾਪਤ ਕਰਨਾ ਸੁਆਮੀ ਦਾ, ਇਸ ਸੰਸਾਰ ਵਿੱਚ।
ਕਲਿ ਦੁਨੀ = ਕਲਿਜੁਗੀ ਦੁਨੀਆ ਵਿਚ।ਜੇਹੜਾ ਇਸ ਮਾਇਆ-ਵੇੜ੍ਹੀ ਦੁਨੀਆ ਵਿਚ ਲੱਭਣਾ ਔਖਾ ਹੈ,
 
दूख बिनासनी हां ॥
Ḏūkẖ bināsanī hāʼn.
He is the Dispeller of distress.
ਉਹ ਦਰਦ ਦੂਰ ਕਰਨ ਵਾਲਾ ਹੈ।
ਦੂਖ ਬਿਨਾਸਨੀ = ਦੁੱਖਾਂ ਦਾ ਨਾਸ ਕਰਨ ਵਾਲਾ।ਜੇਹੜਾ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ,
 
प्रभ पूरन आसनी मेरे मना ॥१॥
Parabẖ pūran āsnī mere manā. ||1||
God is the Fulfiller of desires, O my mind. ||1||
ਸੁਆਮੀ ਚਾਹਣਾ ਪੁਰੀਆਂ ਕਰਨ ਵਾਲਾ ਹੈ, ਹੇ ਮੇਰੀ ਜਿੰਦੇ!
ਪੂਰਨ ਆਸਨੀ = ਆਸਾਂ ਪੂਰੀਆਂ ਕਰਨ ਵਾਲਾ ॥੧॥ਹੇ ਮੇਰੇ ਮਨ! ਤੇ ਜੇਹੜਾ ਸਭ ਦੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ ॥੧॥
 
मन सो सेवीऐ हां ॥
Man so sevī▫ai hāʼn.
O my mind, serve Him.
ਮੈਡੀ ਜਿੰਦੜੀਏ! ਉਸ ਸਾਹਿਬ ਦੀ ਘਾਲ ਕਮਾ।
ਮਨ = ਹੇ ਮਨ! ਸੋ = ਉਸ ਪ੍ਰਭੂ ਨੂੰ।ਹੇ (ਮੇਰੇ) ਮਨ! ਉਸ ਪਰਮਾਤਮਾ ਦੀ ਸੇਵਾ-ਭਗਤੀ ਕਰਨੀ ਚਾਹੀਦੀ ਹੈ,