Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

सभ कउ तजि गए हां ॥
Sabẖ ka▫o ṯaj ga▫e hāʼn.
you shall have to leave it all behind.
ਉਸ ਸਾਰੇ ਨੂੰ ਤੂੰ ਛੱਡ ਕੇ ਟੁਰ ਜਾਵੇਗੀ।
ਸਭ ਕਉ = ਉਸ ਸਾਰੀ ਨੂੰ।ਆਖ਼ਰ ਉਸ ਸਾਰੀ ਨੂੰ ਛੱਡ ਕੇ ਇਥੋਂ ਚਲੇ ਗਏ,
 
सुपना जिउ भए हां ॥
Supnā ji▫o bẖa▫e hāʼn.
These things seem like only a dream,
ਇਹ ਚੀਜ਼ਾਂ ਉਸ ਨੂੰ ਸੁਪਨੇ ਵਾਂਙੂ ਮਲੂਮ ਹੁੰਦੀਆਂ ਹਨ,
ਸੁਪਨਾ ਜਿਉ = ਸੁਪਨੇ ਵਰਗੇ।(ਹੁਣ ਉਹ) ਸੁਪਨੇ ਵਾਂਗ ਹੋ ਗਏ ਹਨ (ਕੋਈ ਉਹਨਾਂ ਨੂੰ ਚੇਤੇ ਭੀ ਨਹੀਂ ਕਰਦਾ),
 
हरि नामु जिन्हि लए ॥१॥
Har nām jiniĥ la▫e. ||1||
to one who takes the Lord's Name. ||1||
ਜੋ ਵਾਹਿਗੁਰੂ ਦੇ ਨਾਮ ਨੂੰ ਲੈਦਾ ਹੈ।
ਜਿਨ੍ਹ੍ਹਿ ਲਏ = (ਤੂੰ) ਕਿਉਂ ਨਹੀਂ ਲੈਂਦਾ? ॥੧॥(ਫਿਰ) ਤੂੰ ਕਿਉਂ (ਮਾਇਆ ਦਾ ਮੋਹ ਛੱਡ ਕੇ) ਪਰਮਾਤਮਾ ਦਾ ਨਾਮ ਨਹੀਂ ਯਾਦ ਕਰਦਾ? ॥੧॥
 
हरि तजि अन लगे हां ॥
Har ṯaj an lage hāʼn.
Forsaking the Lord, and clinging to another,
ਵਾਹਿਗੁਰੂ ਨੂੰ ਛੱਡ ਕੇ, ਜੋ ਹੋਰਸੁ ਨਾਲ ਚਿਮੜਦੇ ਹਨ,
ਤਜਿ = ਤਿਆਗ ਕੇ। ਅਨ = ਹੋਰ (ਪਦਾਰਥਾਂ) ਵਲ।ਜੇਹੜੇ ਮਨੁੱਖ ਪਰਮਾਤਮਾ ਨੂੰ ਭੁਲਾ ਕੇ ਹੋਰ ਹੋਰ ਪਦਾਰਥਾਂ ਦੇ ਮੋਹ ਵਿਚ ਫਸੇ ਰਹਿੰਦੇ ਹਨ,
 
जनमहि मरि भगे हां ॥
Janmėh mar bẖage hāʼn.
they run toward death and reincarnation.
ਊਹ ਆਵਾਗਉਣ ਵਲ ਭੱਜ ਕੇ ਜਾਂਦੇ ਹਨ।
ਜਨਮਹਿ = ਜਨਮ ਵਿਚ। ਮਰਿ = ਮਰ ਕੇ। ਭਗੇ = ਦੌੜਦੇ ਰਹੇ।ਉਹ ਜਨਮ ਮਰਨ ਦੇ ਗੇੜ ਵਿਚ ਭਟਕਦੇ ਫਿਰਦੇ ਹਨ।
 
हरि हरि जनि लहे हां ॥
Har har jan lahe hāʼn.
But those humble beings, who attach themselves to the Lord, Har, Har,
ਗੋਲੇ ਜੋ ਵਾਹਿਗੁਰੂ ਸੁਆਮੀ ਨੂੰ ਪਰਾਪਤ ਹੁੰਦੇ ਹਨ,
ਜਨਿ = ਜਨ ਨੇ, ਜਿਸ ਜਿਸ ਜਨ ਨੇ।ਜਿਸ ਜਿਸ ਮਨੁੱਖ ਨੇ ਪਰਮਾਤਮਾ ਨੂੰ ਲੱਭ ਲਿਆ,
 
जीवत से रहे हां ॥
Jīvaṯ se rahe hāʼn.
continue to live.
ਉਹ ਜੀਉਂਦੇ ਰਹਿੰਦੇ ਹਨ।
ਸੇ = ਉਹ ਬੰਦੇ।ਉਹ ਆਤਮਕ ਜੀਵਨ ਦੇ ਮਾਲਕ ਬਣ ਗਏ।
 
जिसहि क्रिपालु होइ हां ॥
Jisahi kirpāl ho▫e hāʼn.
One who is blessed with the Lord's Mercy,
ਜਿਸ ਉਤੇ ਪ੍ਰਭੂ ਮਿਹਰਬਾਨ ਹੈ,
ਜਿਸਹਿ = ਜਿਸ ਉੱਤੇ।ਜਿਸ ਮਨੁੱਖ ਉਤੇ ਪ੍ਰਭੂ ਦਇਆਵਾਨ ਹੁੰਦਾ ਹੈ,
 
ਨਾਨਕ ਭਗਤੁ ਸੋਇ ॥੨॥੭॥੧੬੩॥੨੩੨॥
नानक भगतु सोइ ॥२॥७॥१६३॥२३२॥
Nānak bẖagaṯ so▫e. ||2||7||163||232||
O Nanak, becomes His devotee. ||2||7||163||232||
ਊਹ ਉਸ ਦਾ ਜਾ ਨਿਸਾਰ ਗੋਲਾ ਹੋ ਜਾਂਦਾ ਹੈ, ਹੇ ਨਾਨਕ!
xxx॥੨॥੭॥੧੬੩॥੨੩੨॥ਹੇ ਨਾਨਕ! ਉਹ ਉਸ ਦਾ ਭਗਤ ਬਣਦਾ ਹੈ ॥੨॥੭॥੧੬੩॥੨੩੨॥
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
रागु आसा महला ९ ॥
Rāg āsā mėhlā 9.
Raag Aasaa, Ninth Mehl:
ਰਾਗੁ ਆਸਾ ਨੌਵੀ ਪਾਤਸ਼ਾਹੀ।
xxxਰਾਗ ਆਸਾ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।
 
बिरथा कहउ कउन सिउ मन की ॥
Birthā kaha▫o ka▫un si▫o man kī.
Who should I tell the condition of the mind?
ਇਨਸਾਨ ਦੇ ਚਿੱਤ ਦੀ ਹਾਲਤ ਮੈਂ ਕਿਸ ਨੂੰ ਦੱਸਾਂ?
ਬਿਰਥਾ = ਪੀੜਾ, ਦੁੱਖ, ਭੈੜੀ ਹਾਲਤ {व्यथा}। ਕਹਉ = ਕਹਉਂ, ਮੈਂ ਦੱਸਾਂ। ਕਉਨ ਸਿਉ = ਕਿਸ ਨੂੰ?ਮੈਂ ਇਸ (ਮਨੁੱਖੀ) ਮਨ ਦੀ ਭੈੜੀ ਹਾਲਤ ਕਿਸ ਨੂੰ ਦੱਸਾਂ (ਹਰੇਕ ਮਨੁੱਖ ਦਾ ਇਹੀ ਹਾਲ ਹੈ),
 
लोभि ग्रसिओ दस हू दिस धावत आसा लागिओ धन की ॥१॥ रहाउ ॥
Lobẖ garsi▫o ḏas hū ḏis ḏẖāvaṯ āsā lāgi▫o ḏẖan kī. ||1|| rahā▫o.
Engrossed in greed, running around in the ten directions, you hold to your hopes of wealth. ||1||Pause||
ਲਾਲਚ ਅੰਦਰ ਖੱਚਤ ਹੈ ਅਤੇ ਦੌਲਤ ਦੀ ਉਮੈਦ ਧਾਰ ਕੇ, ਉਹ ਦਸੀ ਪਾਸੀ ਭੱਜਿਆ ਫਿਰਦਾ ਹੈ। ਠਹਿਰਾਉ।
ਲੋਭਿ = ਲੋਭ ਵਿਚ। ਗ੍ਰਸਿਓ = ਫਸਿਆ ਹੋਇਆ। ਦਿਸ = ਪਾਸੇ। ਆਸਾ = ਤਾਂਘ, ਤ੍ਰਿਸ਼ਨਾ ॥੧॥ਲੋਭ ਵਿਚ ਫਸਿਆ ਹੋਇਆ ਇਹ ਮਨ ਦਸੀਂ ਪਾਸੀਂ ਦੌੜਦਾ ਰਹਿੰਦਾ ਹੈ, ਇਸ ਨੂੰ ਧਨ ਜੋੜਨ ਦੀ ਤ੍ਰਿਸ਼ਨਾ ਚੰਬੜੀ ਰਹਿੰਦੀ ਹੈ ॥੧॥ ਰਹਾਉ॥
 
सुख कै हेति बहुतु दुखु पावत सेव करत जन जन की ॥
Sukẖ kai heṯ bahuṯ ḏukẖ pāvaṯ sev karaṯ jan jan kī.
For the sake of pleasure, you suffer such great pain, and you have to serve each and every person.
ਖੁਸ਼ੀ ਦੀ ਖਾਤਰ ਉਹ ਘਣੀ ਤਕਲੀਫ ਉਠਾਉਂਦਾ ਹੈ, ਅਤੇ ਹਰ ਜਣੇ ਦੀ ਟਹਿਲ ਕਮਾਊਦਾ ਹੈ।
ਹੇਤਿ = ਵਾਸਤੇ। ਸੇਵ = ਸੇਵਾ, ਖ਼ੁਸ਼ਾਮਦ। ਜਨ ਜਨ ਕੀ = ਹਰੇਕ ਜਨ ਦੀ, ਧਿਰ ਧਿਰ ਦੀ।ਸੁਖ ਹਾਸਲ ਕਰਨ ਵਾਸਤੇ (ਇਹ ਮਨ) ਧਿਰ ਧਿਰ ਦੀ ਖ਼ੁਸ਼ਾਮਦ ਕਰਦਾ ਫਿਰਦਾ ਹੈ (ਤੇ ਇਸ ਤਰ੍ਹਾਂ ਸੁਖ ਦੇ ਥਾਂ ਸਗੋਂ) ਦੁੱਖ ਸਹਾਰਦਾ ਹੈ।
 
दुआरहि दुआरि सुआन जिउ डोलत नह सुध राम भजन की ॥१॥
Ḏu▫ārėh ḏu▫ār su▫ān ji▫o dolaṯ nah suḏẖ rām bẖajan kī. ||1||
You wander from door to door like a dog, unconscious of the Lord's meditation. ||1||
ਕੁੱਤੇ ਦੀ ਮਾਨਿੰਦ ਉਹ ਬੂਹੇ ਬੂਹੇ ਤੇ ਭਟਕਦਾ ਫਿਰਦਾ ਹੈ ਤੇ ਸੁਆਮੀ ਦੇ ਸਿਮਰਨ ਦੀ ਉਸ ਨੂੰ ਗਿਆਤ ਨਹੀਂ।
ਦੁਆਰਹਿ ਦੁਆਰਿ = ਹਰੇਕ ਦਰਵਾਜ਼ੇ ਉਤੇ। ਸੁਆਨ = ਕੁੱਤਾ। ਸੁਧਿ = ਸੂਝ ॥੧॥ਕੁੱਤੇ ਵਾਂਗ ਹਰੇਕ ਦੇ ਦਰ ਤੇ ਭਟਕਦਾ ਫਿਰਦਾ ਹੈ ਇਸ ਨੂੰ ਪਰਮਾਤਮਾ ਦਾ ਭਜਨ ਕਰਨ ਦੀ ਕਦੇ ਸੂਝ ਹੀ ਨਹੀਂ ਪੈਂਦੀ ॥੧॥
 
मानस जनम अकारथ खोवत लाज न लोक हसन की ॥
Mānas janam akārath kẖovaṯ lāj na lok hasan kī.
You lose this human life in vain, and You are not even ashamed when others laugh at you.
ਉਹ ਆਪਣਾ ਮਨੁਸ਼ੀ ਜੀਵਨ ਬੇਫਾਇਦਾ ਗੁਆ ਲੇਦਾ ਹੈ ਅਤੇ ਬੰਦਿਆਂ ਦੇ ਹਾਸੇ ਦੀ ਉਸ ਨੂੰ ਸ਼ਰਮ ਨਹੀਂ।
ਅਕਾਰਥ = ਵਿਅਰਥ। ਖੋਵਤ = ਗਵਾਂਦਾ ਹੈ। ਲਾਜ = ਸ਼ਰਮ। ਹਸਨ ਕੀ = ਹਾਸੇ-ਮਖੌਲ ਦੀ।(ਲੋਭ ਵਿਚ ਫਸਿਆ ਹੋਇਆ) ਇਹ ਜੀਵ ਆਪਣਾ ਮਨੁੱਖਾ ਜਨਮ ਵਿਅਰਥ ਹੀ ਗਵਾ ਲੈਂਦਾ ਹੈ, (ਇਸ ਦੇ ਲਾਲਚ ਦੇ ਕਾਰਨ) ਲੋਕਾਂ ਵਲੋਂ ਹੋ ਰਹੇ ਹਾਸੇ-ਮਖ਼ੌਲ ਦੀ ਭੀ ਇਸ ਨੂੰ ਸ਼ਰਮ ਨਹੀਂ ਆਉਂਦੀ।
 
नानक हरि जसु किउ नही गावत कुमति बिनासै तन की ॥२॥१॥२३३॥
Nānak har jas ki▫o nahī gāvaṯ kumaṯ bināsai ṯan kī. ||2||1||233||
O Nanak, why not sing the Lord's Praises, so that you may be rid of the body's evil disposition? ||2||1||233||
ਨਾਨਕ ਤੂੰ ਕਿਉਂ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਨਹੀਂ ਕਰਦਾ, ਤਾਂ ਜੋ ਤੇਰੀ ਦੇਹਿ ਦੀ ਖੋਟੀ ਬੁੱਧੀ ਦੂਰ ਹੋ ਜਾਵੇ?
ਨਾਨਕ = ਹੇ ਨਾਨਕ! ਜਸੁ = ਸਿਫ਼ਤ-ਸਾਲਾਹ। ਕੁਮਤਿ = ਖੋਟੀ ਮੱਤ। ਤਨ ਕੀ = ਸਰੀਰ ਦੀ ॥੨॥੧॥੨੩੩॥ਨਾਨਕ ਆਖਦਾ ਹੈ ਕਿ (ਹੇ ਜੀਵ!) ਤੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਿਉਂ ਨਹੀਂ ਕਰਦਾ? (ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਹੀ) ਤੇਰੀ ਇਹ ਖੋਟੀ ਮੱਤ ਦੂਰ ਹੋ ਸਕੇਗੀ ॥੨॥੧॥੨੩੩॥
 
रागु आसा महला १ असटपदीआ घरु २
Rāg āsā mėhlā 1 asatpaḏī▫ā gẖar 2
Raag Aasaa, First Mehl, Ashtapadees, Second House:
ਰਾਗ ਆਸਾ, ਪਹਿਲੀ ਪਾਤਸ਼ਾਹੀ, ਅਸ਼ਟਪਦੀਆਂ।
xxxਰਾਗ ਆਸਾ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਪ੍ਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
उतरि अवघटि सरवरि न्हावै ॥
Uṯar avgẖat sarvar nĥāvai.
He descends the treacherous precipice, to bathe in the cleansing pool;
ਪਾਪ ਦੀ ਔਖੀ ਘਾਟੀ ਤੋਂ ਉੱਤਰ ਕੇ ਇਨਸਾਨ ਨੂੰ ਨੇਕੀ ਦੇ ਤਾਲਾਬ ਅੰਦਰ ਇਸ਼ਨਾਨ ਕਰਨਾ ਚਾਹੀਦਾ ਹੈ,
ਉਤਰਿ = ਉਤਰ ਕੇ, ਹੇਠਾਂ ਆ ਕੇ। ਅਵਘਟਿ = ਔਖੀ ਘਾਟੀ ਤੋਂ, ਪਹਾੜੀ ਤੋਂ। ਸਰਵਰਿ = ਸਰੋਵਰ ਵਿਚ।(ਭਰਥਰੀ ਜੋਗੀ ਕਿਸੇ ਪਹਾੜ ਦੇ ਟਿੱਲੇ ਤੋਂ ਉਤਰ ਕੇ ਕਿਸੇ ਤੀਰਥ-ਸਰੋਵਰ ਵਿਚ ਇਸ਼ਨਾਨ ਕਰਦਾ ਹੈ, ਤੇ ਇਸ ਨੂੰ ਪੁੰਨ ਕਰਮ ਸਮਝਦਾ ਹੈ) ਜੇਹੜਾ ਮਨੁੱਖ ਅਹੰਕਾਰ ਆਦਿਕ ਦੀ ਔਖੀ ਘਾਟੀ ਤੋਂ ਉਤਰ ਕੇ ਸਤਸੰਗ ਸਰੋਵਰ ਵਿਚ ਆਤਮਕ ਇਸ਼ਨਾਨ ਕਰਦਾ ਹੈ,
 
बकै न बोलै हरि गुण गावै ॥
Bakai na bolai har guṇ gāvai.
without speaking or saying anything, he sings the Glorious Praises of the Lord.
ਅਤੇ ਬਗੈਰ ਕੁੱਛ ਕਥਨ ਕਹਿਣ ਦੇ, ਉਸ ਨੂੰ ਵਾਹਿਗੁਰੂ ਦਾ ਜੱਸ ਗਾਇਨ ਕਰਨਾ ਉਚਿਤ ਹੈ।
ਬਕੈ ਨ ਬੋਲੈ = ਵਿਅਰਥ ਨਾਹ ਬੋਲੇ।ਅਤੇ ਜੋ ਬਹੁਤਾ ਵਿਅਰਥ ਨਹੀਂ ਬੋਲਦਾ ਤੇ ਪਰਮਾਤਮਾ ਦੇ ਗੁਣ ਗਾਂਦਾ ਹੈ,
 
जलु आकासी सुंनि समावै ॥
Jal ākāsī sunn samāvai.
Like water vapor in the sky, he remains absorbed in the Lord.
ਵਾਯੂ-ਮੰਡਲ ਵਿੱਚ ਪਾਣੀ ਦੀ ਤਰ੍ਹਾਂ ਉਸ ਨੂੰ ਸਾਹਿਬ ਅੰਦਰ ਲੀਨ ਰਹਿਣਾ ਚਾਹੀਦਾ ਹੈ।
ਆਕਾਸੀ = ਅਕਾਸ਼ਾਂ ਵਿਚ। ਸੁੰਨਿ = ਸੁੰਨ ਵਿਚ, ਉਸ ਅਵਸਥਾ ਵਿਚ ਜਿਥੇ ਮਾਇਕ ਫੁਰਨਿਆਂ ਵਲੋਂ ਸੁੰਞ ਹੋਵੇ।ਉਹ ਮਨੁੱਖ ਉੱਚੀ ਆਤਮਕ ਅਵਸਥਾ ਵਿਚ ਪਹੁੰਚਦਾ ਹੈ, ਜਿਵੇਂ (ਸਮੁੰਦਰ ਦਾ) ਜਲ (ਸੂਰਜ ਦੀ ਮਦਦ ਨਾਲ ਉੱਚਾ ਉਠ ਕੇ) ਆਕਾਸ਼ਾਂ ਵਿਚ (ਉਡਾਰੀਆਂ ਲਾਂਦਾ) ਹੈ,
 
रसु सतु झोलि महा रसु पावै ॥१॥
Ras saṯ jẖol mahā ras pāvai. ||1||
He churns the true pleasures to obtain the supreme nectar. ||1||
ਸੱਚੀਆਂ ਖੁਸ਼ੀਆਂ ਨੂੰ ਰਿੜਕ ਕੇ, ਉਸ ਨੂੰ ਪਰਮ ਨਾਮ ਅੰਮ੍ਰਿਤ ਪਰਾਪਤ ਕਰਨਾ ਉਚਿਤ ਹੈ।
ਰਸੁ ਸਤੁ = ਸ਼ਾਂਤ ਰਸ। ਝੋਲਿ = ਹਿਲਾ ਕੇ। ਪਾਵੈ = ਪ੍ਰਾਪਤ ਕਰਦਾ ਹੈ ॥੧॥ਉਹ ਮਨੁੱਖ ਸ਼ਾਂਤੀ ਰਸ ਨੂੰ ਹਲਾ ਕੇ (ਮਾਣ ਕੇ) ਨਾਮ ਮਹਾ ਰਸ ਪੀਂਦਾ ਹੈ ॥੧॥
 
ऐसा गिआनु सुनहु अभ मोरे ॥
Aisā gi▫ān sunhu abẖ more.
Listen to such spiritual wisdom, O my mind.
ਤੂੰ ਐਹੋ ਜੇਹੀ ਈਸ਼ਵਰੀ ਗਿਆਤ ਸਵਣ ਕਰ, ਹੇ ਮੇਰੇ ਮਨ!
ਗਿਆਨੁ = ਪਰਮਾਤਮਾ ਨਾਲ ਡੂੰਘੀ ਸਾਂਝ ਦੀ ਗੱਲ। ਅਭ ਮੋਰੇ = ਹੇ ਮੇਰੇ ਮਨ!ਹੇ ਮੇਰੇ ਮਨ! ਪਰਮਾਤਮਾ ਨਾਲ ਡੂੰਘੀ ਸਾਂਝ ਪਾਣ ਦੀ ਇਹ ਗੱਲ ਸੁਣ,
 
भरिपुरि धारि रहिआ सभ ठउरे ॥१॥ रहाउ ॥
Bẖaripur ḏẖār rahi▫ā sabẖ ṯẖa▫ure. ||1|| rahā▫o.
The Lord is totally pervading and permeating all places. ||1||Pause||
ਸੁਆਮੀ ਸਾਰੀਆਂ ਥਾਵਾਂ ਅੰਦਰ ਪੁਰੀ ਤਰ੍ਹਾਂ ਵੱਸ ਰਿਹਾ ਹੈ। ਠਹਿਰਾਉ।
ਭਰਿ ਪੁਰਿ = ਭਰ ਕੇ ਪੂਰ ਕੇ, ਭਰਪੂਰ। ਧਾਰ ਰਹਿਆ = ਆਸਰਾ ਦੇ ਰਿਹਾ ਹੈ ॥੧॥(ਕਿ) ਪਰਮਾਤਮਾ ਹਰ ਥਾਂ ਭਰਪੂਰ ਹੈ, ਤੇ ਹਰ ਥਾਂ ਸਹਾਰਾ ਦੇ ਰਿਹਾ ਹੈ ॥੧॥ ਰਹਾਉ॥
 
सचु ब्रतु नेमु न कालु संतावै ॥
Sacẖ baraṯ nem na kāl sanṯāvai.
One who makes Truthfulness his fast and religious vows, does not suffer the pain of death.
ਮੌਤ ਉਸ ਨੂੰ ਦੁਖੀ ਨਹੀਂ ਕਰਦੀ, ਜੋ ਸਚਾਈ ਨੂੰ ਆਪਣਾ ਉਪਹਾਸ ਤੇ ਧਾਰਮਕ ਪ੍ਰਤੱਗਿਆ ਬਣਾਉਂਦਾ ਹੈ,
ਕਾਲੁ = ਮੌਤ ਦਾ ਸਹਮ।(ਹੇ ਜੋਗੀ!) ਜਿਸ ਮਨੁੱਖ ਨੇ ਸਦਾ-ਥਿਰ ਪ੍ਰਭੂ (ਦੇ ਨਾਮ) ਨੂੰ ਆਪਣਾ ਨਿੱਤ ਦਾ ਪ੍ਰਣ ਬਣਾ ਲਿਆ ਹੈ, ਨਿੱਤ ਦੀ ਕਾਰ ਬਣਾ ਲਿਆ ਹੈ,
 
सतिगुर सबदि करोधु जलावै ॥
Saṯgur sabaḏ karoḏẖ jalāvai.
Through the Word of the Guru's Shabad, he burns away his anger.
ਅਤੇ ਸੱਚੇ ਗੁਰਾਂ ਦੀ ਬਾਣੀ ਨਾਲ ਆਪਣੇ ਗੁੱਸੇ ਨੂੰ ਸਾੜ ਦਿੰਦਾ ਹੈ।
ਸਬਦਿ = ਸ਼ਬਦ ਦੀ ਰਾਹੀਂ।ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ ਅੰਦਰੋਂ) ਕ੍ਰੋਧ ਸਾੜ ਲੈਂਦਾ ਹੈ,
 
गगनि निवासि समाधि लगावै ॥
Gagan nivās samāḏẖ lagāvai.
He dwells in the Tenth Gate, immersed in the Samaadhi of deep meditation.
ਉਹ ਦਸਮ ਦੁਆਰ ਅੰਦਰ ਵਸਦਾ ਹੈ ਅਤੇ ਸਿਮਰਨ ਦੀ ਅਵਸਥਾ ਧਾਰਨ ਕਰ ਲੈਦਾ ਹੈ।
ਗਗਨਿ = ਗਗਨ ਵਿਚ, ਚਿਦਾਕਾਸ਼ ਵਿਚ, ਚਿੱਤ-ਰੂਪ ਆਕਾਸ਼ ਵਿਚ, ਉੱਚੇ ਵਿਚਾਰ ਮੰਡਲ ਵਿਚ। ਨਿਵਾਸਿ = ਨਿਵਾਸ ਦੀ ਰਾਹੀਂ।ਉਹ ਉੱਚੇ ਆਤਮਕ ਮੰਡਲ ਵਿਚ ਨਿਵਾਸ ਦੀ ਰਾਹੀਂ ਉਹ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ (ਸਮਾਧੀ ਲਾਈ ਰੱਖਦਾ ਹੈ)।
 
पारसु परसि परम पदु पावै ॥२॥
Pāras paras param paḏ pāvai. ||2||
Touching the philosopher's stone, he obtains the supreme status. ||2||
ਗੁਰੂ-ਰਸਾਇਣ ਦੀ ਛੋਹ ਪਰਾਪਤ ਕਰਨ ਦੁਆਰਾ ਉਹ ਮਹਾਨ ਮਰਤਬੇ ਨੂੰ ਪਾ ਲੈਦਾ ਹੈ।
ਪਰਸਿ = ਪਰਸ ਕੇ, ਛੁਹ ਕੇ ॥੨॥(ਹੇ ਜੋਗੀ! ਗੁਰੂ-) ਪਾਰਸ (ਦੇ ਚਰਨਾਂ) ਨੂੰ ਛੁਹ ਕੇ ਉਹ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ॥੨॥
 
सचु मन कारणि ततु बिलोवै ॥
Sacẖ man kāraṇ ṯaṯ bilovai.
For the benefit of the mind, churn the true essence of reality;
ਪ੍ਰਾਣੀ ਨੂੰ ਆਪਣੀ ਆਤਮਾ ਦੀ ਖਾਤਰ ਸਚਾਈ ਦੇ ਜੋਹਰ ਨੂੰ ਰਿੜਕਣਾ ਚਾਹੀਦਾ ਹੈ।
ਮਨ ਕਾਰਣਿ = ਮਨ (ਨੂੰ ਵੱਸ ਕਰਨ) ਦੀ ਖ਼ਾਤਰ।(ਹੇ ਜੋਗੀ!) ਜੇਹੜਾ ਮਨੁੱਖ ਆਪਣੇ ਮਨ ਨੂੰ ਵੱਸ ਕਰਨ ਵਾਸਤੇ ਸਦਾ-ਥਿਰ ਪ੍ਰਭੂ ਨੂੰ (ਚੇਤੇ ਰੱਖਦਾ ਹੈ) ਮੁੜ ਮੁੜ ਯਾਦ ਕਰਦਾ ਹੈ (ਜਿਵੇਂ ਦੁੱਧ ਰਿੜਕੀਦਾ ਹੈ),
 
सुभर सरवरि मैलु न धोवै ॥
Subẖar sarvar mail na ḏẖovai.
bathing in the over-flowing tank of nectar, filth is washed away.
ਤੇ ਆਪਣੀ ਮਲੀਨਤਾ ਨੂੰ ਧੋਣ ਲਈ ਨਾਮ ਅੰਮ੍ਰਿਤ ਦੇ ਲਬਾਲਬ ਤਾਲਾਬ ਵਿੱਚ ਨ੍ਹਾਉਣਾ ਚਾਹੀਦਾ ਹੈ।
ਸੁਭਰ = ਨਕਾਨਕ ਭਰਿਆ ਹੋਇਆ।ਅਤੇ ਜੋ (ਨਾਮ-ਅੰਮ੍ਰਿਤ ਨਾਲ) ਨਕਾਨਕ ਭਰੇ ਹੋਏ ਸਰੋਵਰ ਵਿਚ (ਜਿਥੇ ਕੋਈ ਵਿਕਾਰ ਆਦਿਕਾਂ ਦੀ) ਮੈਲ ਨਹੀਂ ਹੈ ਆਪਣੇ ਆਪ ਨੂੰ ਧੋਂਦਾ ਹੈ,
 
जै सिउ राता तैसो होवै ॥
Jai si▫o rāṯā ṯaiso hovai.
We become like the One with whom we are imbued.
ਆਦਮੀ ਉਸ ਦੇ ਵਰਗਾ ਹੋ ਜਾਂਦਾ ਹੈ, ਜਿਸ ਦੇ ਨਾਲ ਉਹ ਰੰਗਿਆ ਹੋਇਆ ਹੈ।
ਜੈ ਸਿਉ = ਜਿਸ (ਪਰਮਾਤਮਾ) ਨਾਲ।ਉਹ ਮਨੁੱਖ ਉਹੋ ਜਿਹਾ ਹੀ ਬਣ ਜਾਂਦਾ ਹੈ ਜਿਹੋ ਜਿਹੇ ਪ੍ਰਭੂ ਨਾਲ ਉਹ ਪਿਆਰ ਪਾਂਦਾ ਹੈ।
 
आपे करता करे सु होवै ॥३॥
Āpe karṯā kare so hovai. ||3||
Whatever the Creator does, comes to pass. ||3||
ਜੋ ਕੁਛ ਸਿਰਜਣਹਾਰ ਖੁਦ ਕਰਦਾ ਹੈ, ਓਹੀ ਹੁੰਦਾ ਹੈ।
xxx॥੩॥(ਉਸ ਨੂੰ ਫਿਰ ਇਹ ਸੂਝ ਆ ਜਾਂਦੀ ਹੈ ਕਿ) ਜਗਤ ਵਿਚ ਉਹੀ ਕੁਝ ਹੁੰਦਾ ਹੈ ਜੋ ਕਰਤਾਰ ਆਪ ਹੀ ਕਰ ਰਿਹਾ ਹੈ ॥੩॥
 
गुर हिव सीतलु अगनि बुझावै ॥
Gur hiv sīṯal agan bujẖāvai.
The Guru is cool and soothing like ice; He puts out the fire of the mind.
ਬਰਫ ਵਰਗੇ ਠੰਢੇ ਗੁਰਾਂ ਦੇ ਰਾਹੀਂ ਆਦਮੀ ਆਪਣੇ ਮਨ ਦੀ ਅੱਗ ਨੂੰ ਬੁਝਾਵੇ।
ਹਿਵ = ਬਰਫ਼। ਸੀਤਲੁ = ਠੰਢਾ।(ਹੇ ਜੋਗੀ!) ਜੋ ਮਨੁੱਖ ਬਰਫ਼ ਵਰਗੇ ਠੰਡੇ ਠਾਰ ਜਿਗਰੇ ਵਾਲੇ ਗੁਰੂ ਨੂੰ ਮਿਲ ਕੇ ਆਪਣੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝਾਂਦਾ ਹੈ,
 
सेवा सुरति बिभूत चड़ावै ॥
Sevā suraṯ bibẖūṯ cẖaṛāvai.
Smear your body with the ashes of dedicated service,
ਉਹ ਸੁਆਮੀ ਦੀ ਦਿਲੀ ਟਹਿਲ ਸੇਵਾ ਦੀ ਸੁਆਹ ਆਪਣੀ ਦੇਹਿ ਨੂੰ ਮਲੇ।
ਬਿਭੂਤ = ਸੁਆਹ। ਚੜਾਵੈ = ਸਰੀਰ ਉਤੇ ਮਲਦਾ ਹੈ।ਅਤੇ ਗੁਰੂ ਦੀ ਦੱਸੀ ਹੋਈ ਸੇਵਾ ਵਿਚ ਆਪਣੀ ਸੁਰਤ ਰੱਖਦਾ ਹੈ, ਤੇ, ਮਾਨੋ, ਐਸੀ ਸੁਆਹ ਪਿੰਡੇ ਤੇ ਮਲਦਾ ਹੈ,
 
दरसनु आपि सहज घरि आवै ॥
Ḏarsan āp sahj gẖar āvai.
and live in the home of peace - make this your religious order.
ਆਰਾਮ ਦੇ ਗ੍ਰਹਿ ਅੰਦਰ ਵਸਣਾ ਉਸ ਦਾ ਧਾਰਮਕ ਭੇਖ ਹੋਵੇ,
ਦਰਸਨੁ = (ਛੇ ਭੇਖਾਂ ਵਿਚੋਂ ਕੋਈ) ਭੇਖ। ਸਹਜ ਘਰਿ = ਸਹਜ ਦੇ ਘਰ ਵਿਚ, ਅਡੋਲਤਾ ਦੇ ਘਰ ਵਿਚ।ਉਹ ਸਦਾ ਅਡੋਲ ਆਤਮਕ ਅਵਸਥਾ ਵਿਚ ਟਿਕਿਆ ਰਹਿੰਦਾ ਹੈ, ਸਮਝੋ ਉਸ ਨੇ (ਅਸਲ) ਭੇਖ ਧਾਰਨ ਕਰ ਲਿਆ ਹੈ।
 
निरमल बाणी नादु वजावै ॥४॥
Nirmal baṇī nāḏ vajāvai. ||4||
Let the Immaculate Bani of the Word be your playing of the flute. ||4||
ਅਤੇ ਪਵਿੱਤ੍ਰ ਗੁਰਬਾਣੀ ਉਸ ਦਾ ਸਿੰਙੀ ਦਾ ਵਜਾਉਣਾ।
ਨਾਦੁ = ਵਾਜਾ, ਸਿੰਙੀ ॥੪॥ਐਸਾ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਨਾਲ ਭਰਪੂਰ ਗੁਰੂ ਦੀ ਪਵਿਤ੍ਰ ਬਾਣੀ ਦਾ ਇਹ ਵਾਜਾ ਵਜਾਂਦਾ ਰਹਿੰਦਾ ਹੈ ॥੪॥
 
अंतरि गिआनु महा रसु सारा ॥
Anṯar gi▫ān mahā ras sārā.
Spiritual wisdom within is the supreme, sublime nectar.
ਮਨ ਅੰਦਰ ਦੀ ਈਸ਼ਵਰੀ ਸਿਆਣਪ ਸ਼੍ਰੇਸ਼ਟ ਪਰਮ ਅੰਮ੍ਰਿਤ ਹੈ,
ਅੰਤਰਿ = ਆਪਣੇ ਅੰਦਰ। ਸਾਰਾ = ਸਾਰ, ਸ੍ਰੇਸ਼ਟ।(ਹੇ ਜੋਗੀ!) ਜਿਸ ਮਨੁੱਖ ਨੇ ਆਪਣੇ ਅੰਦਰ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ ਹੈ, ਜੋ ਸਦਾ ਸ੍ਰੇਸ਼ਟ ਨਾਮ ਮਹਾ ਰਸ ਪੀ ਰਿਹਾ ਹੈ,
 
तीरथ मजनु गुर वीचारा ॥
Ŧirath majan gur vīcẖārā.
Contemplation of the Guru is one's bathing at holy places of pilgrimage.
ਅਤੇ ਗੁਰਬਾਣੀ ਦੀ ਸੋਚ-ਵੀਚਾਰ ਧਰਮ ਅਸਥਾਨਾਂ ਦਾ ਇਸ਼ਨਾਨ।
ਮਜਨੁ = ਇਸ਼ਨਾਨ।ਜਿਸ ਨੇ ਸਤਿਗੁਰੂ ਦੀ ਬਾਣੀ ਦੀ ਵਿਚਾਰ ਨੂੰ (ਅਠਾਹਠ) ਤੀਰਥਾਂ ਦਾ ਇਸ਼ਨਾਨ ਬਣਾ ਲਿਆ ਹੈ,
 
अंतरि पूजा थानु मुरारा ॥
Anṯar pūjā thān murārā.
Worship and adoration within is the Lord's dwelling.
ਸਾਹਿਬ ਦਾ ਨਿਵਾਸ ਅੰਦਰ ਅਨੁਭਵ ਕਰਨਾ ਹੀ ਉਪਾਸ਼ਨਾ ਹੈ।
ਥਾਨੁ ਮੁਰਾਰਾ = ਪਰਮਾਤਮਾ ਦਾ ਨਿਵਾਸ-ਅਸਥਾਨ।ਜਿਸ ਨੇ ਆਪਣੇ ਹਿਰਦੇ ਨੂੰ ਪਰਮਾਤਮਾ ਦੇ ਰਹਿਣ ਲਈ ਮੰਦਰ ਬਣਾਇਆ ਹੈ, ਤੇ ਅੰਤਰ ਆਤਮੇ ਉਸ ਦੀ ਪੂਜਾ ਕਰਦਾ ਹੈ,
 
जोती जोति मिलावणहारा ॥५॥
Joṯī joṯ milāvaṇhārā. ||5||
He is the One who blends one's light with the Divine Light. ||5||
ਵਾਹਿਗੁਰੂ ਮਨੁੱਖੀ ਪਰਕਾਸ਼ ਨੂੰ ਈਸ਼ਵਰੀ-ਪ੍ਰਕਾਸ਼ ਨਾਲ ਅਭੇਦ ਕਰਨ ਵਾਲਾ ਹੈ।
ਜੋਤੀ = ਪਰਮਾਤਮਾ ਦੀ ਜੋਤਿ ਵਿਚ ॥੫॥ਉਹ ਆਪਣੀ ਜੋਤਿ ਨੂੰ ਪਰਮਾਤਮਾ ਦੀ ਜੋਤਿ ਵਿੱਚ ਮਿਲਾ ਲੈਂਦਾ ਹੈ ॥੫॥
 
रसि रसिआ मति एकै भाइ ॥
Ras rasi▫ā maṯ ekai bẖā▫e.
He delights in the delightful wisdom of loving the One Lord.
ਜਿਸ ਦੇ ਪੱਲੇ ਇਕ ਪ੍ਰਭੂ ਨੂੰ ਪਿਆਰ ਕਰਨ ਦੀ ਸਿਆਣਪ ਹੈ, ਉਹ ਰੱਬੀ ਖੁਸ਼ੀ ਨਾਲ ਪ੍ਰਸੰਨ ਹੋ ਜਾਂਦਾ ਹੈ।
ਰਸਿ = ਨਾਮ ਦੇ ਰਸ ਵਿਚ। ਰਸਿਆ = ਭਿੱਜਾ ਹੋਇਆ। ਏਕੇ ਭਾਇ = ਇੱਕੋ ਦੇ ਪ੍ਰੇਮ ਵਿਚ।(ਹੇ ਜੋਗੀ!) ਜਿਸ ਮਨੁੱਖ ਦਾ ਮਨ ਨਾਮ-ਰਸ ਵਿਚ ਭਿੱਜ ਜਾਂਦਾ ਹੈ;
 
तखत निवासी पंच समाइ ॥
Ŧakẖaṯ nivāsī pancẖ samā▫e.
He is one of the self-elect - he merges with the Lord, who occupies the throne.
ਐਸਾ ਮੁਖੀ ਜਨ, ਰਾਜ ਸਿੰਘਾਸਣ ਉਤੇ ਬੈਠਣ ਵਾਲੇ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ।
ਪੰਚ = ਕਾਮਾਦਿਕ ਪੰਜ ਵਿਕਾਰਾਂ ਨੂੰ।ਜਿਸ ਦੀ ਮੱਤ ਇੱਕ ਪ੍ਰਭੂ ਦੇ ਪ੍ਰੇਮ ਵਿਚ ਭਿੱਜ ਜਾਂਦੀ ਹੈ, ਉਹ ਕਾਮਾਦਿਕ ਪੰਜਾਂ ਨੂੰ ਮੁਕਾ ਕੇ ਅੰਤਰ ਆਤਮੇ ਅਡੋਲ ਹੋ ਜਾਂਦਾ ਹੈ,
 
कार कमाई खसम रजाइ ॥
Kār kamā▫ī kẖasam rajā▫e.
He performs his works in obedience to the Will of his Lord and Master.
ਸੁਆਮੀ ਦੇ ਭਾਣੇ ਦੀ ਤਾਬੇਦਾਰੀ ਅੰਦਰ ਉਹ ਇਲਾਹੀ ਸੇਵਾ ਦੀ ਮੁਸ਼ੱਕਤ ਕਰਦਾ ਹੈ।
xxxਖਸਮ-ਪ੍ਰਭੂ ਦੀ ਰਜ਼ਾ ਵਿਚ ਤੁਰਨਾ ਉਸ ਦੀ ਨਿੱਤ ਦੀ ਕਾਰ ਨਿੱਤ ਦੀ ਕਮਾਈ ਹੋ ਜਾਂਦੀ ਹੈ,
 
अविगत नाथु न लखिआ जाइ ॥६॥
Avigaṯ nāth na lakẖi▫ā jā▫e. ||6||
The Unknowable Lord cannot be understood. ||6||
ਖੋਜ-ਰਹਿਤ ਸੁਆਮੀ ਜਾਣਿਆ ਨਹੀਂ ਜਾ ਸਕਦਾ।
ਅਵਿਗਤ = {अव्यकत} ਅਦ੍ਰਿਸ਼ਟ ਪ੍ਰਭੂ ॥੬॥ਉਹ ਮਨੁੱਖ ਉਸ 'ਨਾਥ' ਦਾ ਰੂਪ ਹੋ ਜਾਂਦਾ ਹੈ ਜੋ ਅਦ੍ਰਿਸ਼ਟ ਹੈ ਤੇ ਜਿਸ ਦਾ ਸਰੂਪ ਦੱਸਿਆ ਨਹੀਂ ਜਾ ਸਕਦਾ ॥੬॥
 
जल महि उपजै जल ते दूरि ॥
Jal mėh upjai jal ṯe ḏūr.
The lotus originates in the water, and yet it remains distinct from the water.
ਜਿਸ ਤਰ੍ਹਾਂ ਕੰਵਲ ਪਾਣੀ ਵਿਚੋਂ ਉਤਪੰਨ ਹੁੰਦਾ ਹੈ ਅਤੇ ਪਾਣੀ ਤੋਂ ਦੁਰੇਡੇ ਰਹਿੰਦਾ ਹੈ,
ਉਪਜੈ = ਪਰਗਟ ਹੁੰਦਾ ਹੈ, ਚਮਕਦਾ ਹੈ।(ਹੇ ਜੋਗੀ! ਸੂਰਜ ਜਾਂ ਚੰਦ੍ਰਮਾ ਸਰੋਵਰ ਆਦਿਕ ਦੇ) ਪਾਣੀ ਵਿਚ ਚਮਕਦਾ ਹੈ, ਪਰ ਉਸ ਪਾਣੀ ਤੋਂ ਉਹ ਬਹੁਤ ਹੀ ਦੂਰ ਹੈ,
 
जल महि जोति रहिआ भरपूरि ॥
Jal mėh joṯ rahi▫ā bẖarpūr.
Just so, the Divine Light pervades and permeates the water of the world.
ਇਸ ਤਰ੍ਹਾਂ ਪ੍ਰਭੂ ਦਾ ਪਰਕਾਸ਼ ਸੰਸਾਰ ਸਮੁੰਦਰ ਅੰਦਰ ਪਰੀਪੂਰਨ ਹੋ ਰਿਹਾ ਹੈ।
ਜੋਤਿ = ਚਾਨਣ।ਤੇ ਪਾਣੀ ਵਿਚ ਉਸ ਦੀ ਜੋਤਿ ਲਿਸ਼ਕਾਂ ਮਾਰਦੀ ਹੈ, ਇਸੇ ਤਰ੍ਹਾਂ ਪਰਮਾਤਮਾ ਦੀ ਜੋਤਿ ਸਭ ਜੀਵਾਂ ਵਿਚ ਹਰ ਥਾਂ ਵਿਆਪਕ ਹੈ,
 
किसु नेड़ै किसु आखा दूरि ॥
Kis neṛai kis ākẖā ḏūr.
Who is near, and who is far away?
ਮੈਂ ਕੀਹਨੂੰ ਵਾਹਿਗੁਰੂ ਦੇ ਨਜ਼ਦੀਕ ਅਤੇ ਕੀਹਨੂੰ ਦੁਰੇਡੇ ਕਹਾਂ?
xxx(ਪਰ ਉਹ ਪਰਮਾਤਮਾ ਨਿਰਲੇਪ ਭੀ ਹੈ, ਸਭ ਦੇ ਨੇੜੇ ਭੀ ਹੈ ਤੇ ਦੂਰ ਭੀ ਹੈ) ਮੈਂ ਇਹ ਨਹੀਂ ਦੱਸ ਸਕਦਾ ਕਿ ਉਹ ਕਿਸ ਦੇ ਨੇੜੇ ਹੈ ਤੇ ਕਿਸ ਤੋਂ ਦੂਰ ਹੈ।
 
निधि गुण गावा देखि हदूरि ॥७॥
Niḏẖ guṇ gāvā ḏekẖ haḏūr. ||7||
I sing the Glories of the Lord, the treasure of virtue; I behold Him ever-present. ||7||
ਉਸ ਨੂੰ ਅੰਗ ਸੰਗ ਵੇਖ ਕੇ, ਮੈਂ ਨੇਕੀ ਦੇ ਖਜਾਨੇ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹਾਂ।
ਨਿਧਿ ਗੁਣ = ਗੁਣ ਨਿਧਿ, ਗੁਣਾਂ ਦਾ ਖ਼ਜ਼ਾਨਾ ਪ੍ਰਭੂ। ਦੇਖਿ = ਵੇਖ ਕੇ ॥੭॥ਉਸ ਨੂੰ ਹਰ ਥਾਂ ਹਾਜ਼ਰ ਵੇਖ ਕੇ ਮੈਂ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੇ ਗੁਣ ਗਾਂਦਾ ਹਾਂ ॥੭॥
 
अंतरि बाहरि अवरु न कोइ ॥
Anṯar bāhar avar na ko▫e.
Inwardly and outwardly, there is none other than Him.
ਅੰਦਰ ਤੇ ਬਾਹਰ ਰੱਬ ਦੇ ਬਗੈਰ ਹੋਰ ਕੋਈ ਨਹੀਂ।
xxxਹਰ ਥਾਂ ਜੀਵਾਂ ਦੇ ਅੰਦਰ ਤੇ ਬਾਹਰ ਸਾਰੀ ਸ੍ਰਿਸ਼ਟੀ ਵਿਚ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਹੈ,