Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

जो तिसु भावै सो फुनि होइ ॥
Jo ṯis bẖāvai so fun ho▫e.
Whatever pleases Him, comes to pass.
ਜਿਹੜਾ ਕੁੱਛ ਉਸ ਨੂੰ ਚੰਗਾ ਲਗਦਾ ਹੈ, ਆਖਰਕਾਰ ਓਹੀ ਹੁੰਦਾ ਹੈ।
xxxਜਗਤ ਵਿਚ ਉਹੀ ਕੁਝ ਹੋ ਰਿਹਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ।
 
सुणि भरथरि नानकु कहै बीचारु ॥
Suṇ bẖarthar Nānak kahai bīcẖār.
Listen, O Bharthari Yogi - Nanak speaks after deliberation;
ਤੂੰ ਸ੍ਰਵਣ ਕਰ, ਹੇ ਭਰਥਰੀ, (ਯੋਗੀ) ਸੋਚ ਵਿਚਾਰ ਮਗਰੋਂ ਨਾਨਕ ਇਹ ਕੁੱਛ ਆਖ ਰਿਹਾ ਹੈ।
ਭਰਥਰਿ = ਹੇ ਭਰਥਰੀ ਜੋਗੀ! {ਨੋਟ: ਕਿਸੇ ਜੋਗੀ ਨੂੰ ਸੰਬੋਧਨ ਕਰਦੇ ਹਨ, ਜਿਸ ਨੇ ਆਪਣਾ ਨਾਮ ਆਪਣੇ ਤੋਂ ਦੂਰ ਪਹਿਲਾਂ ਹੋ ਚੁਕੇ ਭਰਥਰੀ ਦੇ ਨਾਮ ਤੇ ਰੱਖਿਆ ਹੋਇਆ ਹੈ। ਸਭ ਧਰਮਾਂ ਵਿਚ ਅਜੇਹਾ ਰਿਵਾਜ ਆਮ ਮਿਲਦਾ ਹੈ}।ਹੇ ਭਰਥਰੀ ਜੋਗੀ! ਸੁਣ, ਨਾਨਕ ਤੈਨੂੰ ਇਹ ਵਿਚਾਰ ਦੀ ਗੱਲ ਦੱਸਦਾ ਹੈ,
 
निरमल नामु मेरा आधारु ॥८॥१॥
Nirmal nām merā āḏẖār. ||8||1||
the Immaculate Name is my only Support. ||8||1||
ਕੇਵਲ ਪਵਿੱਤਰ ਨਾਮ ਹੀ ਮੇਰਾ ਆਸਰਾ ਹੈ।
ਆਧਾਰੁ = ਆਸਰਾ ॥੮॥੧॥ਉਸ (ਸਰਬ-ਵਿਆਪਕ) ਪਰਮਾਤਮਾ ਦਾ ਪਵਿਤ੍ਰ ਨਾਮ ਮੇਰੀ ਜ਼ਿੰਦਗੀ ਦਾ ਆਸਰਾ ਹੈ ॥੮॥੧॥
 
आसा महला १ ॥
Āsā mėhlā 1.
Aasaa, First Mehl:
ਆਸਾ ਪਹਿਲੀ ਪਾਤਸ਼ਾਹੀ।
xxxਰਾਗ ਆਸਾ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
 
सभि जप सभि तप सभ चतुराई ॥
Sabẖ jap sabẖ ṯap sabẖ cẖaṯurā▫ī.
All meditation, all austerities, and all clever tricks,
ਸਾਰੀ ਪੂਜਾ, ਸਾਰੀ ਤਪੱਸਿਆ ਅਤੇ ਸਾਰੀ ਹੁਸ਼ਿਆਰੀ ਦੇ ਬਾਵਜੂਦ,
ਸਭਿ = ਸਾਰੇ। ਸਭ = ਹਰੇਕ ਕਿਸਮ ਦੀ।ਜੇਹੜਾ ਮਨੁੱਖ ਸਾਰੇ ਜਪ ਕਰਦਾ ਹੈ ਸਾਰੇ ਤਪ ਸਾਧਦਾ ਹੈ (ਸ਼ਾਸਤ੍ਰ ਆਦਿਕ ਸਮਝਣ ਬਾਰੇ) ਹਰੇਕ ਕਿਸਮ ਦੀ ਸਿਆਣਪ-ਅਕਲ ਭੀ ਵਿਖਾਂਦਾ ਹੈ,
 
ऊझड़ि भरमै राहि न पाई ॥
Ūjẖaṛ bẖarmai rāhi na pā▫ī.
lead one to wander in the wilderness, but he does not find the Path.
ਇਨਸਾਨ ਬੀਆਬਾਨ ਅੰਦਰ ਭਟਕਦਾ ਹੈ ਅਤੇ ਉਸ ਨੂੰ ਰਸਤਾ ਨਹੀਂ ਲਭਦਾ।
ਉਝੜਿ = ਕੁਰਾਹੇ, ਗ਼ਲਤ ਰਸਤੇ ਉਤੇ। ਭਰਮੈ = ਭਟਕਦਾ ਹੈ। ਰਾਹਿ = (ਠੀਕ) ਰਸਤੇ ਉਤੇ।ਪਰ ਜੇ ਉਹ (ਪਰਮਾਤਮਾ ਦਾ ਦਾਸ ਬਣਨ ਦੀ ਜੁਗਤਿ) ਨਹੀਂ ਸਮਝਦਾ, ਤਾਂ ਉਸ ਦਾ (ਜਪ ਤਪ ਆਦਿਕ ਦਾ) ਕੋਈ ਭੀ ਉੱਦਮ (ਪ੍ਰਭੂ ਦੀ ਹਜ਼ੂਰੀ ਵਿਚ) ਪਰਵਾਨ ਨਹੀਂ ਹੁੰਦਾ।
 
बिनु बूझे को थाइ न पाई ॥
Bin būjẖe ko thā▫e na pā▫ī.
Without understanding, he is not approved;
ਸੁਆਮੀ ਨੂੰ ਜਾਨਣ ਦੇ ਬਾਝੋਂ ਕੋਈ ਭੀ ਪਰਮਾਣੀਕ ਨਹੀਂ ਹੁੰਦਾ,
ਥਾਇ = ਥਾਂ ਵਿਚ, ਥਾਂ ਸਿਰ। ਥਾਇ ਨ ਪਾਈ = ਥਾਂ-ਸਿਰ ਨਹੀਂ ਪੈਂਦੀ, ਪਰਵਾਨ ਨਹੀਂ ਹੁੰਦੀ।ਉਹ ਗ਼ਲਤ ਰਸਤੇ ਤੇ ਭਟਕ ਰਿਹਾ ਹੈ, ਉਹ ਸਹੀ ਰਸਤੇ ਉੱਤੇ ਨਹੀਂ ਜਾ ਰਿਹਾ।
 
नाम बिहूणै माथे छाई ॥१॥
Nām bihūṇai māthe cẖẖā▫ī. ||1||
without the Naam, the Name of the Lord, ashes are thrown upon one's head. ||1||
ਨਾਮ ਦੇ ਬਗੈਰ ਆਦਮੀ ਦੇ ਸਿਰ ਸੁਆਹ ਪੈਦੀ ਹੈ।
ਨਾਮ ਬਿਹੂਣੇ = ਨਾਮ ਤੋਂ ਸੱਖਣੇ ਬੰਦੇ ਨੂੰ {ਨੋਟ: ਲਫ਼ਜ਼ "ਬਿਹੂਣੇ" ਅਤੇ "ਬਿਹੂਣੈ" ਦੇ ਅਰਥਾਂ ਵਿਚ ਫ਼ਰਕ ਹੈ}। ਛਾਈ = ਸੁਆਹ। ਮਾਥੇ = ਮੱਥੇ ਉਤੇ, ਸਿਰ ਉਤੇ ॥੧॥ਪਰਮਾਤਮਾ ਦੇ ਨਾਮ ਤੋਂ ਸੱਖਣੇ ਮਨੁੱਖ ਦੇ ਸਿਰ ਸੁਆਹ ਹੀ ਪੈਂਦੀ ਹੈ ॥੧॥
 
साच धणी जगु आइ बिनासा ॥
Sācẖ ḏẖaṇī jag ā▫e bināsā.
True is the Master; the world comes and goes.
ਸੱਚਾ ਹੈ ਮਾਲਕ! ਜਗਤ ਆਉਂਦਾ ਤੇ ਜਾਂਦਾ ਰਹਿੰਦਾ ਹੈ।
ਸਾਚੁ = ਸਦਾ ਕਾਇਮ ਰਹਿਣ ਵਾਲਾ। ਧਣੀ = (ਜਗਤ ਦਾ) ਮਾਲਕ। ਆਇ ਬਿਨਾਸਾ = ਜੰਮਦਾ ਮਰਦਾ।ਜਗਤ ਜੰਮਦਾ ਮਰਦਾ ਰਹਿੰਦਾ ਹੈ, (ਪਰ) ਜਗਤ ਦਾ ਮਾਲਕ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ।
 
छूटसि प्राणी गुरमुखि दासा ॥१॥ रहाउ ॥
Cẖẖūtas parāṇī gurmukẖ ḏāsā. ||1|| rahā▫o.
The mortal is emancipated, as Gurmukh, as the Lord's slave. ||1||Pause||
ਗੁਰਾਂ ਦੁਆਰਾ ਵਾਹਿਗੁਰੂ ਦਾ ਗੋਲਾ ਬਣ ਕੇ, ਫਾਨੀ ਬੰਦਾ ਬੰਦ-ਖਲਾਸ ਹੋ ਜਾਂਦਾ ਹੈ। ਠਹਿਰਾਉ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੧॥ਜੇਹੜਾ ਪ੍ਰਾਣੀ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਦਾਸ (ਭਗਤ) ਬਣ ਜਾਂਦਾ ਹੈ ਉਹ (ਜਨਮ ਮਰਨ ਦੇ ਗੇੜ ਤੋਂ) ਬਚ ਜਾਂਦਾ ਹੈ ॥੧॥ ਰਹਾਉ॥
 
जगु मोहि बाधा बहुती आसा ॥
Jag mohi bāḏẖā bahuṯī āsā.
The world is bound by its attachments to the many desires.
ਜਹਾਨ ਸੰਸਾਰੀ ਮਮਤਾ ਅਤੇ ਘਣੇਰੀਆਂ ਖਾਹਿਸ਼ਾ ਦਾ ਨਰੜਿਆ ਹੋਇਆ ਹੈ।
ਮੋਹਿ = ਮੋਹ ਵਿਚ। ਇਕਿ = ਕਈ ਜੀਵ {ਨੋਟ: ਲਫ਼ਜ਼ 'ਇਕਿ' ਬਹੁ-ਵਚਨ ਹੈ}।ਜਗਤ ਮਾਇਆ ਦੇ ਮੋਹ ਵਿਚ ਬੱਝਾ ਹੋਇਆ ਬਹੁਤੀਆਂ ਆਸਾਂ ਵਿਚ ਬੱਝਾ ਹੋਇਆ (ਜੰਮਦਾ ਮਰਦਾ ਰਹਿੰਦਾ) ਹੈ।
 
गुरमती इकि भए उदासा ॥
Gurmaṯī ik bẖa▫e uḏāsā.
Through the Guru's Teachings, some become free of desire.
ਗੁਰਾਂ ਦੀ ਸਿਖਿਆ ਤਾਬੇ ਕਈ ਖਾਹਿਸ਼-ਰਹਿਤ ਹੋ ਜਾਂਦੇ ਹਨ।
xxxਪਰ ਕਈ (ਵਡ-ਭਾਗੀ ਮਨੁੱਖ) ਗੁਰੂ ਦੀ ਸਿੱਖਿਆ ਤੇ ਤੁਰ ਕੇ ਮੋਹ ਤੋਂ ਨਿਰਲੇਪ ਰਹਿੰਦੇ ਹਨ,
 
अंतरि नामु कमलु परगासा ॥
Anṯar nām kamal pargāsā.
Within them is the Naam, and their heart lotus blossoms forth.
ਉਨ੍ਹਾਂ ਦੇ ਅੰਦਰ ਨਾਮ ਹੈ ਅਤੇ ਉਨ੍ਹਾਂ ਦਾ ਦਿਲ ਕੰਵਲ ਖਿੜ ਜਾਂਦਾ ਹੈ।
ਪਰਗਾਸਾ = ਖਿੜਿਆ ਹੋਇਆ।ਉਹਨਾਂ ਦੇ ਅੰਦਰ ਪਰਮਾਤਮਾ ਦਾ ਨਾਮ ਵੱਸਦਾ ਹੈ (ਜਿਸ ਦੀ ਬਰਕਤਿ ਨਾਲ ਉਹਨਾਂ ਦਾ ਹਿਰਦਾ-) ਕਮਲ ਖਿੜਿਆ ਰਹਿੰਦਾ ਹੈ।
 
तिन्ह कउ नाही जम की त्रासा ॥२॥
Ŧinĥ ka▫o nāhī jam kī ṯarāsā. ||2||
They have no fear of death. ||2||
ਉਨ੍ਹਾਂ ਨੂੰ ਮੌਤ ਦਾ ਕੋਈ ਡਰ ਨਹੀਂ।
ਤ੍ਰਾਸਾ = ਡਰ। ਜਮ ਕੀ ਤ੍ਰਾਸਾ = ਮੌਤ ਦਾ ਡਰ, ਜਨਮ ਮਰਨ ਦੇ ਗੇੜ ਦਾ ਡਰ ॥੨॥ਅਜੇਹੇ ਬੰਦਿਆਂ ਨੂੰ ਜਨਮ ਮਰਨ ਦੇ ਗੇੜ ਦਾ ਡਰ ਨਹੀਂ ਰਹਿੰਦਾ ॥੨॥
 
जगु त्रिअ जितु कामणि हितकारी ॥
Jag ṯari▫a jiṯ kāmaṇ hiṯkārī.
The men of the world are conquered by woman; they love the ladies.
ਜਹਾਨ ਨੂੰ ਜਨਾਨੀ ਨੇ ਜਿੱਤ ਲਿਆ ਹੈ ਅਤੇ ਇਹ ਮੁਟਿਆਰ ਨੂੰ ਪਿਆਰ ਕਰਦਾ ਹੈ।
ਤ੍ਰਿਅ ਜਿਤੁ = ਇਸਤ੍ਰੀ ਦਾ ਜਿੱਤਿਆ, ਕਾਮਾਤੁਰ। ਕਾਮਣਿ = ਇਸਤ੍ਰੀ। ਹਿਤਕਾਰੀ = ਹਿਤ ਕਰਨ ਵਾਲਾ, ਮੋਹ ਕਰਨ ਵਾਲਾ।(ਗੁਰੂ ਦੀ ਸਰਨ ਤੋਂ ਖੁੰਝ ਕੇ) ਜਗਤ ਕਾਮਾਤੁਰ ਹੋ ਰਿਹਾ ਹੈ, ਇਸਤ੍ਰੀ ਦੇ ਮੋਹ ਵਿਚ ਫਸਿਆ ਹੋਇਆ ਹੈ;
 
पुत्र कलत्र लगि नामु विसारी ॥
Puṯar kalṯar lag nām visārī.
Attached to children and wife, they forget the Naam.
ਲੜਕਿਆਂ ਤੇ ਵਹੁਟੀ ਨਾਲ ਜੁੜ ਕੇ ਬੰਦਾ ਨਾਮ ਨੂੰ ਭੁਲਾ ਦਿੰਦਾ ਹੈ।
ਕਲਤ੍ਰ = ਇਸਤ੍ਰੀ, ਵਹੁਟੀ।ਪੁੱਤਰ ਵਹੁਟੀ ਦੇ ਮੋਹ ਵਿਚ ਪੈ ਕੇ ਪਰਮਾਤਮਾ ਦੇ ਨਾਮ ਨੂੰ ਭੁਲਾ ਰਿਹਾ ਹੈ।
 
बिरथा जनमु गवाइआ बाजी हारी ॥
Birthā janam gavā▫i▫ā bājī hārī.
They waste this human life in vain, and lose the game in the gamble.
ਉਹ ਆਪਣਾ ਮਨੁੱਖੀ-ਜੀਵਨ ਵਿਅਰਥ ਗਵਾ ਲੈਦਾ ਹੈ, ਅਤੇ ਖੇਡ ਹਾਰ ਬੈਠਦਾ।
xxxਇਸ ਤਰ੍ਹਾਂ ਆਪਣਾ ਜੀਵਨ ਵਿਅਰਥ ਗਵਾਂਦਾ ਹੈ ਤੇ ਮਨੁੱਖਾ ਜਨਮ ਦੀ ਖੇਡ ਹਾਰ ਕੇ ਜਾਂਦਾ ਹੈ।
 
सतिगुरु सेवे करणी सारी ॥३॥
Saṯgur seve karṇī sārī. ||3||
Serving the True Guru is the best occupation. ||3||
ਸੱਚੇ ਗੁਰਾਂ ਦੀ ਟਹਿਲ ਸੇਵਾ ਸਭ ਤੋਂ ਸ਼੍ਰੇਸ਼ਟ ਕੰਮ ਕਾਜ ਹੈ।
ਸਾਰੀ = ਸ੍ਰੇਸ਼ਟ। ਕਰਣੀ = ਨਿੱਤ ਦੀ ਕਾਰ, ਆਚਰਨ ॥੩॥ਪਰ ਜੇਹੜਾ ਮਨੁੱਖ ਗੁਰੂ ਦੀ (ਦੱਸੀ) ਸੇਵਾ ਕਰਦਾ ਹੈ ਉਸ ਦਾ ਨਿੱਤ-ਕਰਮ ਸ੍ਰੇਸ਼ਟ ਹੋ ਜਾਂਦਾ ਹੈ ॥੩॥
 
बाहरहु हउमै कहै कहाए ॥
Bāhrahu ha▫umai kahai kahā▫e.
One who speaks egotistically in public,
ਜੋ ਖੁਲ੍ਹੇ ਤੌਰ ਤੇ ਹੰਕਾਰ ਦੇ ਬਚਨ ਬੋਲਦਾ ਹੈ,
ਕਹਾਏ = ਅਖਵਾਂਦਾ ਹੈ।ਉਹ ਮਨੁੱਖ ਮਾਇਆ ਦੇ ਪ੍ਰਭਾਵ ਵਿੱਚ ਨਹੀਂ ਪੈਂਦਾ, ਉਂਞ ਦੁਨੀਆ ਦੀ ਕਿਰਤ ਕਾਰ ਕਰਦਾ ਉਹ ਵੇਖਣ ਨੂੰ ਆਪਾ ਜਤਾਂਦਾ ਹੈ,
 
अंदरहु मुकतु लेपु कदे न लाए ॥
Anḏrahu mukaṯ lep kaḏe na lā▫e.
never attains liberation within.
ਉਸ ਦੇ ਦਿਲ ਨੂੰ ਮੋਖਸ਼ ਦਾ ਲੇਪਨ ਕਦਾਚਿੱਤ ਨਹੀਂ ਹੁੰਦਾ।
ਮੁਕਤੁ = ਹਉਮੈ ਤੋਂ ਆਜ਼ਾਦ। ਲੇਪੁ = ਪੋਚਾ, ਪ੍ਰਭਾਵ।ਤੇ ਅੰਤਰ ਆਤਮੇ ਮਾਇਆ ਦੇ ਮੋਹ ਤੋਂ ਆਜ਼ਾਦ ਰਹਿੰਦਾ ਹੈ,
 
माइआ मोहु गुर सबदि जलाए ॥
Mā▫i▫ā moh gur sabaḏ jalā▫e.
One who burns away his attachment to Maya, by the Word of the Guru's Shabad,
ਜੋ ਧਨ-ਦੌਲਤ ਦੇ ਪਿਆਰ ਨੂੰ ਗੁਰਾਂ ਦੇ ਉਪਦੇਸ਼ ਤਾਬੇ ਸਾੜ ਸੁਟਦਾ ਹੈ,
ਸਬਦਿ = ਸ਼ਬਦ ਦੀ ਰਾਹੀਂ।ਜੋ ਗੁਰੂ ਦੇ ਸ਼ਬਦ ਵਿਚ (ਜੁੜ ਕੇ ਆਪਣੇ ਅੰਦਰੋਂ) ਮਾਇਆ ਦਾ ਮੋਹ ਸਾੜ ਦੇਂਦਾ ਹੈ,
 
निरमल नामु सद हिरदै धिआए ॥४॥
Nirmal nām saḏ hirḏai ḏẖi▫ā▫e. ||4||
meditates forever within his heart on the Immaculate Naam. ||4||
ਉਹ ਪਵਿੱਤ੍ਰ ਨਾਮ ਦਾ ਹਮੇਸ਼ਾਂ ਹੀ ਆਪਣੇ ਦਿਲ ਅੰਦਰ ਸਿਮਰਨ ਕਰਦਾ ਹੈ।
ਸਦ = ਸਦਾ ॥੪॥ਤੇ ਪਰਮਾਤਮਾ ਦੇ ਪਵਿਤ੍ਰ ਨਾਮ ਨੂੰ ਸਦਾ ਆਪਣੇ ਹਿਰਦੇ ਵਿਚ ਯਾਦ ਰੱਖਦਾ ਹੈ ॥੪॥
 
धावतु राखै ठाकि रहाए ॥
Ḏẖāvaṯ rākẖai ṯẖāk rahā▫e.
He restrains his wandering mind, and keeps it under control.
ਉਹ ਆਪਣੇ ਭਟਕਦੇ ਹੋਏ ਮਨ ਨੂੰ ਰੋਕਦਾ ਹੈ ਅਤੇ ਇਸ ਨੂੰ ਨਰੜ ਤੇ ਬੰਨ੍ਹ ਕੇ ਰਖਦਾ ਹੈ।
ਧਾਵਤੁ = (ਮਾਇਆ ਦੇ ਪਿਛੇ) ਦੌੜਦੇ ਨੂੰ। ਠਾਕਿ = ਰੋਕ ਕੇ।ਉਹ ਆਪਣੇ ਭਟਕਦੇ ਮਨ ਦੀ ਰਾਖੀ ਕਰਦਾ ਹੈ (ਮਾਇਆ ਦੇ ਮੋਹ ਵਲੋਂ) ਰੋਕ ਕੇ ਰੱਖਦਾ ਹੈ,
 
सिख संगति करमि मिलाए ॥
Sikẖ sangaṯ karam milā▫e.
The company of such a Sikh is obtained only by Grace.
ਐਸੇ ਗੁਰਸਿਖ ਦਾ ਮੇਲ-ਮਿਲਾਪ ਵਾਹਿਗੁਰੂ ਦੀ ਦਇਆ ਦੁਆਰਾ ਪਰਾਪਤ ਹੁੰਦਾ ਹੈ।
ਸਿਖ = (ਜਿਸ) ਸਿੱਖ ਨੂੰ। ਕਰਮਿ = ਮੇਹਰ ਨਾਲ।(ਗੁਰੂ ਦੇ) ਜਿਸ ਸਿੱਖ ਨੂੰ (ਪਰਮਾਤਮਾ ਆਪਣੀ) ਮੇਹਰ ਨਾਲ, ਸੰਗਤ ਵਿਚ ਮਿਲਾਂਦਾ ਹੈ।
 
गुर बिनु भूलो आवै जाए ॥
Gur bin bẖūlo āvai jā▫e.
Without the Guru, he goes astray and continues coming and going.
ਗੁਰਾਂ ਦੇ ਬਗੈਰ ਆਦਮੀ ਕੁਰਾਹੇ ਪੈ ਜਾਂਦਾ ਹੈ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
xxxਗੁਰੂ ਦੀ ਸਰਨ ਆਉਣ ਤੋਂ ਬਿਨਾ ਮਨੁੱਖ (ਜ਼ਿੰਦਗੀ ਦੇ ਸਹੀ ਰਸਤੇ ਤੋਂ) ਖੁੰਝ ਜਾਂਦਾ ਹੈ, ਤੇ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ।
 
नदरि करे संजोगि मिलाए ॥५॥
Naḏar kare sanjog milā▫e. ||5||
Bestowing His Mercy, the Lord unites him in Union. ||5||
ਜੇਕਰ ਪ੍ਰਭੂ ਮਿਹਰ ਧਾਰੇ ਤਾਂ ਉਹ ਇਨਸਾਨ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਦਾ ਹੈ।
ਸੰਜੋਗਿ = ਸੰਜੋਗ ਵਿਚ, ਸੰਗਤ ਵਿਚ ॥੫॥ਜਿਸ ਤੇ ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ, ਉਸ ਨੂੰ ਸੰਗਤ ਵਿਚ ਰਲਾ ਕੇ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੫॥
 
रूड़ो कहउ न कहिआ जाई ॥
Rūṛo kaha▫o na kahi▫ā jā▫ī.
I cannot describe the Beauteous Lord.
ਜੇਕਰ ਮੈਂ ਸੁੰਦਰ ਪੁਰਖ ਨੂੰ ਬਿਆਨ ਕਰਾਂ, ਤਾਂ ਮੈਂ ਉਸ ਨੂੰ ਬਿਆਨ ਨਹੀਂ ਕਰ ਸਕਦਾ।
ਰੂੜੋ = ਸੁੰਦਰ। ਕਹਉ = ਮੈਂ ਆਖਦਾ ਹਾਂ।(ਹੇ ਪ੍ਰਭੂ!) ਤੂੰ ਸੁੰਦਰ ਹੈਂ, ਪਰ ਜੇ ਮੈਂ ਦੱਸਣ ਦਾ ਜਤਨ ਕਰਾਂ ਕਿ ਤੂੰ ਕਿਹੋ ਜਿਹਾ ਸੁੰਦਰ ਹੈਂ ਤਾਂ ਦੱਸਿਆ ਨਹੀਂ ਜਾ ਸਕਦਾ।
 
अकथ कथउ नह कीमति पाई ॥
Akath katha▫o nah kīmaṯ pā▫ī.
I speak the unspoken; I cannot estimate His value.
ਜੇਕਰ ਮੈਂ ਅਕਹਿ ਸੁਆਮੀ ਦੀ ਵਿਆਖਿਆ ਕਰਾਂ, ਤਾਂ ਮੈਂ ਉਸ ਦਾ ਮੁੱਲ ਨਹੀਂ ਲੱਭ ਸਕਦਾ।
ਕਥਉ = ਮੈਂ ਕਥਦਾ ਹਾਂ।ਹੇ ਪ੍ਰਭੂ! ਤੇਰੇ ਗੁਣ ਬਿਆਨ ਨਹੀਂ ਹੋ ਸਕਦੇ, ਜੇ ਮੈਂ ਬਿਆਨ ਕਰਨ ਦਾ ਜਤਨ ਕਰਾਂ, ਤਾਂ ਭੀ ਤੇਰੇ ਗੁਣਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ।
 
सभ दुख तेरे सूख रजाई ॥
Sabẖ ḏukẖ ṯere sūkẖ rajā▫ī.
All pain and pleasure come by Your Will.
ਸਾਰੀ ਤਕਲੀਫ ਤੇ ਆਰਾਮ ਹੇ ਹਰੀ ਤੇਰੇ ਭਾਣੇ ਵਿੱਚ ਹੈ।
xxx(ਤੈਥੋਂ ਵਿਛੁੜਿਆਂ ਦੁੱਖ ਵਾਪਰਦੇ ਹਨ, ਪਰ) ਤੇਰੀ ਰਜ਼ਾ ਵਿਚ ਤੁਰਿਆਂ ਸਾਰੇ ਦੁੱਖ ਸੁਖ ਬਣ ਜਾਂਦੇ ਹਨ।
 
सभि दुख मेटे साचै नाई ॥६॥
Sabẖ ḏukẖ mete sācẖai nā▫ī. ||6||
All pain is eradicated by the True Name. ||6||
ਸਾਰੇ ਦੁਖੜੇ ਸਚੇ ਨਾਮ ਦੁਆਰਾ ਨਾਸ ਹੋ ਜਾਂਦੇ ਹਨ।
ਸਾਚੈ = ਸਾਚੇ ਦੀ, ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ। ਨਾਈ = ਵਡਿਆਈ ॥੬॥ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ ਸਾਰੇ ਹੀ ਦੁੱਖ ਮਿਟ ਜਾਂਦੇ ਹਨ ॥੬॥
 
कर बिनु वाजा पग बिनु ताला ॥
Kar bin vājā pag bin ṯālā.
He plays the instrument without hands, and dances without feet.
ਜੀਵ ਹੱਥਾਂ ਦੇ ਬਗੈਰ ਸੰਗੀਤਕ ਸਾਜ ਵਜਾਉਂਦਾ ਹੈ, ਅਤੇ ਪੈਰਾਂ ਦੇ ਬਗੈਰ ਨੱਚਦਾ ਹੈ, ਜਦ ਨਾਮ ਦੀ ਸੋਝੀ ਆਉਂਦੀ ਹੈ।
ਕਰ = ਹੱਥ। ਪਗ = ਪੈਰ।ਮਨੁੱਖ ਦੇ ਅੰਦਰ ਅਜੇਹੀ ਆਤਮਕ ਅਵਸਥਾ ਬਣ ਜਾਂਦੀ ਹੈ ਕਿ, ਮਾਨੋ, ਬਿਨਾ ਹੱਥੀਂ ਵਜਾਏ ਵਾਜਾ ਵੱਜਦਾ ਹੈ ਤੇ ਬਿਨਾ ਪੈਰੀਂ ਨੱਚਿਆਂ ਤਾਲ ਪੂਰੀਦਾ ਹੈ,
 
जे सबदु बुझै ता सचु निहाला ॥
Je sabaḏ bujẖai ṯā sacẖ nihālā.
But if he understands the Word of the Shabad, then he shall behold the True Lord.
ਜੇਕਰ ਉਹ ਨਾਮ ਨੂੰ ਸਮਝ ਲਵੇ, ਤਦ ਉਹ ਸਚੇ ਸੁਆਮੀ ਨੂੰ ਵੇਖ ਲਵੇਗਾ।
ਨਿਹਾਲਾ = ਦੀਦਾਰ ਕਰਦਾ।ਜਦੋਂ ਉਹ (ਗੁਰੂ ਦੇ) ਸ਼ਬਦ ਨੂੰ ਸਮਝ ਕੇ ਉਹ ਆਪਣੇ ਅੰਦਰ ਸਦਾ-ਥਿਰ ਪ੍ਰਭੂ ਦਾ ਦੀਦਾਰ ਵੀ ਕਰ ਲਵੇ।
 
अंतरि साचु सभे सुख नाला ॥
Anṯar sācẖ sabẖe sukẖ nālā.
With the True Lord within the self, all happiness comes.
ਜਦ ਸਤਿਪੁਰਖ ਅੰਦਰ ਹੈ, ਤਾਂ ਸਾਰੀ ਖੁਸ਼ੀ ਬੰਦੇ ਦੇ ਸਾਥ ਹੈ।
xxxਉਸ ਨੂੰ ਫਿਰ ਆਪਣੇ ਅੰਤਰ ਆਤਮੇ ਸੁਖ ਹੀ ਸੁਖ ਪ੍ਰਤੀਤ ਹੁੰਦੇ ਹਨ,
 
नदरि करे राखै रखवाला ॥७॥
Naḏar kare rākẖai rakẖvālā. ||7||
Showering His Mercy, the Preserving Lord preserves him. ||7||
ਆਪਣੀ ਮਿਹਰ ਧਾਰ ਕੇ, ਰਖਿਆ ਕਰਨ ਵਾਲਾ ਪ੍ਰਾਣੀ ਨੂੰ ਰੱਖ ਲੈਦਾ ਹੈ।
xxx॥੭॥ਤੇ ਉਸ ਮਨੁੱਖ ਦੇ ਅੰਦਰ ਪ੍ਰਭੂ ਸਦਾ-ਥਿਰ ਪ੍ਰਭੂ ਪਰਗਟ ਹੋ ਜਾਂਦਾ ਹੈ ॥੭॥
 
त्रिभवण सूझै आपु गवावै ॥
Ŧaribẖavaṇ sūjẖai āp gavāvai.
He understands the three worlds; he eliminates his self-conceit.
ਜੋ ਆਪਣੇ ਆਪ ਨੂੰ ਮੇਟ ਸੁਟਦਾ ਹੈ, ਉਹ ਤਿੰਨਾਂ ਲੋਕਾਂ ਨੂੰ ਜਾਣ ਲੈਦਾ ਹੈ।
ਆਪੁ = ਆਪਾ-ਭਾਵ।ਜੇਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਦਾਸ ਬਣ ਕੇ) ਆਪਾ-ਭਾਵ ਦੂਰ ਕਰਦਾ ਹੈ, ਉਸ ਨੂੰ ਪਰਮਾਤਮਾ ਤਿੰਨਾਂ ਭਵਨਾਂ ਵਿਚ ਵੱਸਦਾ ਦਿੱਸ ਪੈਂਦਾ ਹੈ,
 
बाणी बूझै सचि समावै ॥
Baṇī būjẖai sacẖ samāvai.
He understands the Bani of the Word, and he is absorbed into the True Lord.
ਜੋ ਗੁਰਬਾਣੀ ਨੂੰ ਸਮਝਦਾ ਹੈ, ਉਹ ਸੱਚੇ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ।
ਸਚਿ = ਸੱਚ ਵਿਚ, ਸਦਾ-ਥਿਰ ਪ੍ਰਭੂ ਵਿਚ।ਉਸ ਨੂੰ ਗੁਰੂ ਦੀ ਬਾਣੀ ਦੀ ਰਾਹੀਂ ਸਹੀ ਗਿਆਨ ਹੋ ਜਾਂਦਾ ਹੈ ਤੇ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ।
 
सबदु वीचारे एक लिव तारा ॥
Sabaḏ vīcẖāre ek liv ṯārā.
Contemplating the Shabad, he enshrines love for the One Lord.
ਲਗਾਤਾਰ ਪ੍ਰੀਤ ਦੇ ਨਾਲ ਤੂੰ ਹੇ ਬੰਦੇ! ਇਕ ਨਾਮ ਦਾ ਸਿਮਰਨ ਕਰ।
xxxਉਹ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਈ ਰੱਖਦਾ ਹੈ, ਇਕ-ਰਸ ਸੁਰਤ ਪ੍ਰਭੂ ਵਿਚ ਜੋੜਦਾ ਹੈ।
 
नानक धंनु सवारणहारा ॥८॥२॥
Nānak ḏẖan savāraṇhārā. ||8||2||
O Nanak, blessed is the Lord, the Embellisher. ||8||2||
ਨਾਨਕ, ਮੁਬਾਰਕ ਹੈ, ਪ੍ਰਾਣੀ ਨੂੰ ਸਸ਼ੋਭਤ ਕਰਨ ਵਾਲਾ ਸੁਆਮੀ।
xxx॥੮॥੨॥ਹੇ ਨਾਨਕ! ਉਸ ਮਨੁੱਖ ਦਾ ਮਨੁੱਖਾ ਜਨਮ ਮੁਬਾਰਿਕ ਹੈ ਉਹ ਹੋਰਨਾਂ ਦਾ ਜੀਵਨ ਭੀ ਸੋਹਣਾ ਬਣਾ ਦੇਂਦਾ ਹੈ ॥੮॥੨॥
 
आसा महला १ ॥
Āsā mėhlā 1.
Aasaa, First Mehl:
ਆਸਾ ਪਹਿਲੀ ਪਾਤਸ਼ਾਹੀ।
xxxਰਾਗ ਆਸਾ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
 
लेख असंख लिखि लिखि मानु ॥
Lekẖ asaʼnkẖ likẖ likẖ mān.
There are innumerable writings; those who write them take pride in them.
ਅਣਗਿਣਤ ਲਿਖਤਾਂ ਹਨ, ਉਨ੍ਹਾਂ ਨੂੰ ਲਗਾਤਾਰ ਲਿਖ ਕੇ ਲੋਕ ਹੰਕਾਰ ਕਰਦੇ ਹਨ।
ਅਸੰਖ = ਅਣਗਿਣਤ। ਲਿਖਿ ਲਿਖਿ = ਲਿਖ ਲਿਖ ਕੇ। ਮਾਨੁ = ਵਿੱਦਿਆ ਦਾ ਅਹੰਕਾਰ।(ਪਰਮਾਤਮਾ ਦੇ ਸਰੂਪ ਬਾਰੇ) ਅਣਗਿਣਤ (ਵਿਚਾਰ-ਭਰੇ) ਲੇਖ ਲਿਖ ਲਿਖ ਕੇ (ਲਿਖਣ ਵਾਲਿਆਂ ਦੇ ਮਨ ਵਿਚ ਆਪਣੀ ਵਿਦਿਆ ਤੇ ਵਿਚਾਰ-ਸ਼ਕਤੀ ਦਾ) ਮਾਣ ਹੀ (ਪੈਦਾ ਹੁੰਦਾ ਹੈ)।
 
मनि मानिऐ सचु सुरति वखानु ॥
Man mānī▫ai sacẖ suraṯ vakẖān.
When one's mind accepts the Truth, he understands, and speaks of it.
ਜੇਕਰ ਬੰਦਾ ਸੱਚੇ ਨੂੰ ਸਵੀਕਾਰ ਕਰ ਲਵੇ, ਕੇਵਲ ਤਾਂ ਹੀ ਉਹ ਇਸ ਨੂੰ ਸਮਝ ਅਤੇ ਬਿਆਨ ਕਰ ਸਕਦਾ ਹੈ।
ਮਨਿ ਮਾਨਿਐ = ਜੇ ਮਨ (ਪਰਮਾਤਮਾ ਦੀ ਯਾਦ ਵਿਚ) ਗਿੱਝ ਜਾਏ। ਸਚੁ ਸੁਰਤਿ = ਜੇ ਸੁਰਤ ਵਿਚ ਸਦਾ-ਥਿਰ ਪ੍ਰਭੂ (ਟਿਕ ਜਾਏ)। ਵਖਾਨੁ = ਵਖਿਆਨ, (ਅਸਲ) ਲੇਖ।ਬੇਸ਼ੱਕ ਅਣਗਿਣਤ ਲੇਖ ਲਿਖੇ ਜਾਣ, ਪਰਮਾਤਮਾ ਦਾ ਸਰੂਪ ਬਿਆਨ ਤੋਂ, ਲੇਖ ਤੋਂ ਪਰੇ ਹੈ, ਉਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।
 
कथनी बदनी पड़ि पड़ि भारु ॥
Kathnī baḏnī paṛ paṛ bẖār.
Words, spoken and read again and again, are useless loads.
ਨਿਰੀਆਂ ਮੂੰਹ ਦੀਆਂ ਗੱਲਾਂ ਅਤੇ ਮੁੜ ਮੁੜ ਕੇ ਪੜ੍ਹਨਾ, ਇਕ ਬੇਲੋੜਾ ਬੋਝ ਹੈ।
ਕਥਨੀ ਬਦਨੀ = ਕਹਿਣ ਨਾਲ, ਬੋਲਣ ਨਾਲ। ਭਾਰੁ = (ਹਉਮੈ ਦਾ) ਭਾਰ।ਉਸ ਦੇ ਗੁਣ ਕਹਣ ਨਾਲ ਬੋਲਣ ਨਾਲ ਤੇ ਮੁੜ ਮੁੜ ਪੜ੍ਹ ਕੇ ਭੀ (ਮਨ ਉਤੇ ਹਉਮੈ ਦਾ) ਭਾਰ (ਹੀ ਵਧਦਾ) ਹੈ।
 
लेख असंख अलेखु अपारु ॥१॥
Lekẖ asaʼnkẖ alekẖ apār. ||1||
There are innumerable writings, but the Infinite Lord remains unwritten. ||1||
ਬੇ-ਗਿਣਤ ਧਾਰਮਕ ਗ੍ਰੰਥ ਹਨ, ਪ੍ਰੱਤੂ ਬੇਅੰਤ ਸਾਹਿਬ ਅਕੱਥ ਹੀ ਰਹਿੰਦਾ ਹੈ।
ਅਲੇਖੁ = ਉਹ ਪ੍ਰਭੂ ਜਿਸ ਦੇ ਸਰੂਪ ਨੂੰ ਕੋਈ ਲੇਖ ਬਿਆਨ ਨਾਹ ਕਰ ਸਕੇ ॥੧॥(ਪਰ ਹਾਂ) ਜੇ ਮਨੁੱਖ ਦਾ ਮਨ ਪਰਮਾਤਮਾ ਦੇ ਗੁਣਾਂ ਦੀ ਯਾਦ ਵਿਚ ਗਿੱਝ ਜਾਏ, ਜੇ (ਮਨੁੱਖ ਦੀ) ਸੁਰਤ ਵਿਚ ਸਦਾ-ਥਿਰ ਪ੍ਰਭੂ (ਟਿਕ ਜਾਏ) ਤਾਂ ਬੱਸ! ਇਹੀ ਹੈ ਅਸਲ ਲੇਖ (ਜੋ ਉਸ ਨੂੰ ਪਰਵਾਨ ਹੈ) ॥੧॥
 
ऐसा साचा तूं एको जाणु ॥
Aisā sācẖā ṯūʼn eko jāṇ.
Know that such a True Lord is the One and only.
ਹੇ ਬੰਦੇ! ਤੂੰ ਸਮਝ ਲੈ, ਕਿ ਕੇਵਲ ਸੱਚਾ ਸੁਆਮੀ ਹੀ ਐਹੋ ਜੇਹਾ ਹੈ।
ਐਸਾ = ਅਜੇਹੇ ਗੁਣਾਂ ਵਾਲਾ। ਸਾਚਾ = ਸਦਾ ਕਾਇਮ ਰਹਿਣ ਵਾਲਾ। ਤੂੰ = ਤੂੰ। ਏਕੋ = ਇਕ ਪਰਮਾਤਮਾ ਨੂੰ ਹੀ।ਇਹੋ ਜਿਹਾ (ਅਲੇਖ) ਤੇ ਸਦਾ ਕਾਇਮ ਰਹਿਣ ਵਾਲਾ ਤੂੰ ਸਿਰਫ਼ ਇਕ ਪ੍ਰਭੂ ਨੂੰ ਹੀ ਜਾਣ (ਬਾਕੀ ਸਾਰਾ ਜਗਤ ਜੰਮਣ ਮਰਨ ਦੇ ਗੇੜ ਵਿਚ ਹੈ, ਤੇ ਇਹ),
 
जमणु मरणा हुकमु पछाणु ॥१॥ रहाउ ॥
Jamaṇ marṇā hukam pacẖẖāṇ. ||1|| rahā▫o.
Understand that birth and death come according to the Lord's Will. ||1||Pause||
ਜਾਣ ਲੈ ਕਿ ਪੈਦਾਇਸ਼ ਅਤੇ ਮੌਤ ਸੁਆਮੀ ਦੀ ਰਜਾ ਦੇ ਤਾਬੇ ਹੈ। ਠਹਿਰਾਉ।
xxx॥੧॥ਜੰਮਣਾ ਮਰਨਾ ਭੀ ਤੂੰ ਉਸ ਪਰਮਾਤਮਾ ਦਾ ਹੁਕਮ ਹੀ ਸਮਝ ॥੧॥ ਰਹਾਉ॥
 
माइआ मोहि जगु बाधा जमकालि ॥
Mā▫i▫ā mohi jag bāḏẖā jamkāl.
Because of attachment to Maya, the world is bound by the Messenger of Death.
ਧਨ-ਦੌਲਤ ਦੀ ਮੁਹੱਬਤ ਕਾਰਨ, ਮੌਤ ਦੇ ਦੂਤ ਨੇ ਸੰਸਾਰ ਨੂੰ ਹੱਥਕੜੀ ਮਾਰੀ ਹੋਈ ਹੈ।
ਮੋਹਿ = ਮੋਹ ਦੇ ਕਾਰਨ। ਜਮਕਾਲਿ = ਕਾਲ ਨੇ, ਜਨਮ ਮਰਨ ਦੇ ਗੇੜ ਨੇ।(ਪ੍ਰਭੂ ਨੂੰ ਵਿਸਾਰ ਕੇ) ਮਾਇਆ ਦੇ ਮੋਹ ਦੇ ਕਾਰਨ ਜਗਤ ਮੌਤ ਦੇ ਸਹਮ ਵਿਚ ਬੱਝਾ ਪਿਆ ਹੈ,
 
बांधा छूटै नामु सम्हालि ॥
Bāʼnḏẖā cẖẖūtai nām samĥāl.
These bonds are released when one remembers the Naam, the Name of the Lord.
ਨਾਮ ਦਾ ਸਿਮਰਨ ਕਰਨ ਦੁਅਰਾ ਨਰੜਿਆ ਹੋਇਆ ਬੰਦਾ ਖਲਾਸੀ ਪਾ ਜਾਂਦਾ ਹੈ।
ਸਮ੍ਹ੍ਹਾਲਿ = ਚੇਤੇ ਕਰ ਕੇ।ਤੇ ਪਰਮਾਤਮਾ ਦੇ ਨਾਮ ਨੂੰ ਹੀ ਸੰਭਾਲ ਕੇ ਬੱਝਾ ਛੁਟ ਸਕਦਾ ਹੈ।
 
गुरु सुखदाता अवरु न भालि ॥
Gur sukẖ▫ḏāṯa avar na bẖāl.
The Guru is the Giver of peace; do not look for any other.
ਗੁਰੂ ਆਰਾਮ ਬਖਸ਼ਣ ਵਾਲਾ ਹੈ। ਤੂੰ ਹੋਰ ਕਿਸੇ ਦੀ ਢੰਡ ਭਾਲ ਨਾਂ ਕਰ।
xxxਗੁਰੂ ਹੀ (ਨਾਮ ਦੀ ਦਾਤ ਦੇ ਕੇ) ਆਤਮਕ ਸੁਖ ਦੇਣ ਵਾਲਾ ਹੈ, (ਗੁਰੂ ਤੋਂ ਬਿਨਾ ਇਹ ਦਾਤ ਦੇਣ ਵਾਲਾ) ਕੋਈ ਹੋਰ ਨਹੀਂ ਲੱਭਦਾ।
 
हलति पलति निबही तुधु नालि ॥२॥
Halaṯ palaṯ nibhī ṯuḏẖ nāl. ||2||
In this world, and the next, He shall stand by you. ||2||
ਇਸ ਲੋਕ ਅਤੇ ਪਰਲੋਕ ਵਿੱਚ ਉਹ ਤੇਰਾ ਪੱਖ ਪੂਰੇਗਾ।
ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ। ਨਿਬਹੀ = ਪੱਕਾ ਸਾਥ ਨਿਬਾਹੇਗਾ ॥੨॥ਇਹ ਨਾਮ ਹੀ ਇਸ ਲੋਕ ਤੇ ਪਰਲੋਕ ਵਿਚ ਤੇਰੇ ਨਾਲ ਨਿਭ ਸਕਦਾ ਹੈ ॥੨॥
 
सबदि मरै तां एक लिव लाए ॥
Sabaḏ marai ṯāʼn ek liv lā▫e.
One who dies in the Word of the Shabad, embraces love for the One Lord.
ਜੇਕਰ ਬੰਦਾ ਗੁਰੂ ਦੀ ਬਾਣੀ ਰਾਹੀਂ ਮਰ ਵੰਞੇ, ਤਦ ਉਸ ਦੀ ਪਿਰਹੜੀ ਇਕ ਪ੍ਰਭੂ ਨਾਲ ਪੈ ਜਾਂਦੀ ਹੈ।
ਸਬਦਿ = ਗੁਰੂ ਦੇ ਸ਼ਬਦ ਵਿਚ ਜੁੜ ਕੇ।ਮਨੁੱਖ ਤਦੋਂ ਹੀ ਇਕ ਪਰਮਾਤਮਾ ਵਿਚ ਸੁਰਤ ਜੋੜ ਸਕਦਾ ਹੈ ਜਦੋਂ ਉਹ ਗੁਰੂ ਦੇ ਸ਼ਬਦ ਦੀ ਰਾਹੀਂ (ਮੋਹ ਵਲੋਂ) ਮਰ ਜਾਏ (ਮੋਹ ਦਾ ਪ੍ਰਭਾਵ ਆਪਣੇ ਉਤੇ ਪੈਣ ਨ ਦੇਵੇ)।
 
अचरु चरै तां भरमु चुकाए ॥
Acẖar cẖarai ṯāʼn bẖaram cẖukā▫e.
One who eats the uneatable, has his doubts dispelled.
ਜੇਕਰ ਉਹ ਅਖਾਧ ਨੂੰ ਖਾਂ ਜਾਂਦੇ, ਤਦ ਉਸ ਦਾ ਸੰਦੇਹ ਨਵਿਰਤ ਹੋ ਜਾਂਦਾ ਹੇ।
ਅਚਰੁ = {ਅ-ਚਰ} ਜਿਸ ਨੂੰ ਖਾਧਾ ਨਾਹ ਜਾ ਸਕੇ। ਚਰੈ = ਖਾ ਲਏ, ਮੁਕਾ ਦੇਵੇ। ਭਰਮੁ = ਭਟਕਣਾ।ਤਦੋਂ ਹੀ ਜੀਵ ਮਾਇਆ ਵਲ ਮਨ ਦੀ ਭਟਕਣਾ ਦੂਰ ਕਰ ਸਕਦਾ ਹੈ, ਜੇ (ਗੁਰੂ ਦੇ ਸ਼ਬਦ ਦੀ ਰਾਹੀਂ ਕਾਮਾਦਿਕ ਪੰਜਾਂ ਦੇ) ਨਾਹ ਮੁਕਾਏ ਜਾ ਸਕਣ ਵਾਲੇ ਟੋਲੇ (ਦੇ ਪ੍ਰਭਾਵ ਨੂੰ) ਮੁਕਾ ਦੇਵੇ।
 
जीवन मुकतु मनि नामु वसाए ॥
Jīvan mukaṯ man nām vasā▫e.
He is Jivan Mukta - liberated while yet alive; the Naam abides in his mind.
ਨਾਮ ਨੂੰ ਚਿੱਤ ਅੰਦਰ ਵਸਾਊਣ ਦੁਆਰਾ ਆਦਮੀ ਜੀਉਂਦਾ ਹੋਇਆ ਹਹੀ ਮੋਖਸ਼ ਹੋ ਜਾਂਦਾ ਹੈ।
ਮਨਿ = ਮਨ ਵਿਚ। ਮੁਕਤੁ = ਵਿਕਾਰਾਂ ਤੋਂ ਆਜ਼ਾਦ।ਜੇਹੜਾ ਮਨੁੱਖ ਆਪਣੇ ਮਨ ਵਿਚ ਪਰਮਾਤਮਾ ਦਾ ਨਾਮ ਵਸਾ ਲੈਂਦਾ ਹੈ ਉਹ ਇਸੇ ਜ਼ਿੰਦਗੀ ਦੇ ਵਿਚ ਹੀ (ਇਹਨਾਂ ਪੰਜਾਂ ਦੇ ਪ੍ਰਭਾਵ ਤੋਂ) ਆਜ਼ਾਦ ਹੋ ਜਾਂਦਾ ਹੈ,
 
गुरमुखि होइ त सचि समाए ॥३॥
Gurmukẖ ho▫e ṯa sacẖ samā▫e. ||3||
Becoming Gurmukh, he merges into the True Lord. ||3||
ਜੇਕਰ ਬੰਦਾ ਗੁਰੂ ਅਨੁਸਾਰੀ ਥੀ ਜਾਵੇ, ਤਦ ਉਹ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
ਸਚਿ = ਸੱਚ ਵਿਚ ॥੩॥ਤੇ ਉਹ ਸਦਾ-ਥਿਰ ਪ੍ਰਭੂ (ਦੇ ਨਾਮ) ਵਿਚ ਲੀਨ ਹੁੰਦਾ ਹੈ ਗੁਰੂ ਦੇ ਸਨਮੁਖ ਰਹਿਕੇ ॥੩॥
 
जिनि धर साजी गगनु अकासु ॥
Jin ḏẖar sājī gagan akās.
The One who created the earth and the Akaashic ethers of the sky,
ਜਿਸ ਨੇ ਧਰਤੀ, ਦਸਮ ਦੁਆਰ ਅਤੇ ਅਸਮਾਨ ਰਚੇ ਹਨ,
ਜਿਨਿ = ਜਿਸ ਪ੍ਰਭੂ ਨੇ। ਧਰ = ਧਰਤੀ। ਗਗਨੁ = ਆਕਾਸ਼।(ਪ੍ਰਭੂ) ਜਿਸ ਨੇ ਇਹ ਧਰਤੀ ਤੇ ਅਕਾਸ਼ ਆਦਿਕ ਰਚੇ ਹਨ,
 
जिनि सभ थापी थापि उथापि ॥
Jin sabẖ thāpī thāp uthāp.
established all; He establishes and disestablishes.
ਅਤੇ ਜਿਸ ਨੇ ਸਭਸ ਨੂੰ ਅਸਥਾਪਨ ਕੀਤਾ ਹੈ, ਅਤੇ ਫਿਰ ਜਿਸ ਨੂੰ ਅਸਥਾਪਨ ਕਰਦਾ ਹੈ, ਉਸ ਨੂੰ ਉਖੇੜ ਦਿੰਦਾ ਹੈ।
ਸਭ = ਸਾਰੀ ਸ੍ਰਿਸ਼ਟੀ। ਥਾਪਿ = ਰਚ ਕੇ। ਉਥਾਪਿ = ਉਥਾਪੇ, ਨਾਸ ਕਰਦਾ ਹੈ।ਜਿਸ ਨੇ ਸਾਰੀ ਸ੍ਰਿਸ਼ਟੀ ਰਚੀ ਹੈ ਤੇ ਜੋ ਰਚ ਕੇ ਨਾਸ ਕਰਨ ਦੇ ਭੀ ਸਮਰੱਥ ਹੈ।
 
सरब निरंतरि आपे आपि ॥
Sarab niranṯar āpe āp.
He Himself is permeating all.
ਉਹ ਸੁਆਮੀ ਖੁਦ ਹੀ ਸਾਰਿਆ ਦੇ ਅੰਦਰ ਹੈ।
ਨਿਰੰਤਰਿ = ਵਿੱਥ ਤੋਂ ਬਿਨਾ, ਇਕ-ਰਸ ਵਿਆਪਕ।ਫਿਰ ਉਹ ਆਪ ਹੀ ਆਪ ਸਭ ਦੇ ਅੰਦਰ ਇਕ-ਰਸ ਮੌਜੂਦ ਹੈ,
 
किसै न पूछे बखसे आपि ॥४॥
Kisai na pūcẖẖe bakẖse āp. ||4||
He does not consult anyone; He Himself forgives. ||4||
ਉਹ ਕਿਸੇ ਨਾਲ ਸਲਾਹ ਨਹੀਂ ਕਰਦਾ ਤੇ ਖੁਦ ਹੀ ਮਾਫ ਕਰ ਦਿੰਦਾ ਹੈ।
xxx॥੪॥ਆਪ ਹੀ (ਸਭ ਜੀਵਾਂ ਉਤੇ) ਬਖ਼ਸ਼ਸ਼ ਕਰਦਾ ਹੈ (ਇਹ ਬਖ਼ਸ਼ਸ਼ ਵਾਸਤੇ) ਤੇ ਇਸ ਲਈ ਉਹ ਕਿਸੇ ਹੋਰ ਦੀ ਸਲਾਹ ਨਹੀਂ ਲੈਂਦਾ ॥੪॥
 
तू पुरु सागरु माणक हीरु ॥
Ŧū pur sāgar māṇak hīr.
You are the Ocean, over-flowing with jewels and rubies.
ਤੂੰ ਹੇ ਸਾਈਂ! ਜਵੇਹਰ ਅਤੇ ਲਾਲਾਂ ਦਾ ਪਰੀਪੂਰਨ ਸਮੁੰਦਰ ਹੈ।
ਪੁਰੁ = ਭਰਿਆ ਹੋਇਆ।ਹੇ ਪ੍ਰਭੂ! ਤੂੰ ਆਪ ਹੀ ਭਰਿਆ ਹੋਇਆ ਇਹ (ਸੰਸਾਰ-) ਸਮੁੰਦਰ ਹੈਂ, ਤੂੰ ਆਪ ਹੀ ਇਸ ਵਿਚ ਮਾਣਕ-ਹੀਰਾ ਹੈਂ,
 
तू निरमलु सचु गुणी गहीरु ॥
Ŧū nirmal sacẖ guṇī gahīr.
You are immaculate and pure, the true treasure of virtue.
ਤੂੰ ਪਵਿੱਤ੍ਰ ਸੱਚਾ ਅਤੇ ਖੁਬੀਆ ਦਾ ਖ਼ਜ਼ਾਨਾ ਹੈ।
ਗੁਣੀ ਗਹੀਰੁ = ਗੁਣਾਂ ਦਾ ਖ਼ਜ਼ਾਨਾ।ਤੂੰ ਪਵਿਤ੍ਰ-ਸਰੂਪ ਹੈਂ, ਸਦਾ-ਥਿਰ ਰਹਿਣ ਵਾਲਾ ਹੈਂ, ਤੇ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ।