Sri Guru Granth Sahib Ji

Ang: / 1430

Your last visited Ang:

सुखु मानै भेटै गुर पीरु ॥
Sukẖ mānai bẖetai gur pīr.
Peace is enjoyed, meeting the Guru, the Spiritual Teacher.
ਰੂਹਾਨੀ ਰਹਿਬਰ, ਗੁਰਾਂ ਨੂੰ ਮਿਲਣ ਦੁਆਰਾ ਇਨਸਾਨ ਆਰਾਮ ਭੋਗਦਾ ਹੈ।
xxxਜਿਸ ਮਨੁੱਖ ਨੂੰ (ਤੇਰੀ ਮੇਹਰ ਨਾਲ) ਗੁਰੂ-ਪੀਰ ਮਿਲ ਪੈਂਦਾ ਹੈ, ਉਹ (ਤੇਰੇ ਮਿਲਾਪ ਦਾ ਆਤਮਕ) ਆਨੰਦ ਮਾਣਦਾ ਹੈ।
 
एको साहिबु एकु वजीरु ॥५॥
Ėko sāhib ek vajīr. ||5||
The Lord is the only Master; He is the only Minister. ||5||
ਸੁਆਮੀ ਖੁਦ ਹੀ ਕੱਲਮਕੱਲਾ ਪਾਤਸ਼ਾਹ ਅਤੇ ਕੱਲਮਕੱਲਾ ਮੰਤਰੀ ਹੈ।
ਏਕੋ = ਇਕ ਆਪ ਹੀ ॥੫॥ਤੂੰ ਆਪ ਹੀ ਆਪ ਬਾਦਸ਼ਾਹ ਹੈਂ ਤੇ ਆਪ ਹੀ ਆਪਣਾ (ਸਲਾਹਕਾਰ) ਵਜ਼ੀਰ ਹੈਂ ॥੫॥
 
जगु बंदी मुकते हउ मारी ॥
Jag banḏī mukṯe ha▫o mārī.
The world is held in bondage; he alone is emancipated, who conquers his ego.
ਜਹਾਨ ਕੈਦ ਵਿੱਚ ਹੈ ਅਤੇ ਬੰਦ-ਖਲਾਸ ਹੈ ਉਹ ਜੋ ਆਪਣੀ ਹੰਗਤਾ ਨੂੰ ਮੇਟਦਾ ਹੈ।
ਬੰਦੀ = ਕੈਦ ਵਿਚ। ਮੁਕਤੇ = (ਉਹ ਹਨ) ਆਜ਼ਾਦ।ਹਉਮੈ ਦੀ ਕੈਦ ਵਿਚੋਂ ਆਜ਼ਾਦ ਉਹੀ ਹਨ (ਜਿਨ੍ਹਾਂ ਨੇ ਗੁਰੂ ਦੀ ਸਰਨ ਪੈ ਕੇ ਇਸ) ਹਉਮੈ ਨੂੰ ਮਾਰਿਆ ਹੈ।
 
जगि गिआनी विरला आचारी ॥
Jag gi▫ānī virlā ācẖārī.
How rare in the world is that wise person, who practices this.
ਜਗਤ ਅੰਦਰ ਕੋਈ ਟਾਂਵਾਂ ਹੀ ਬ੍ਰਹਿਮਬੇਤਾ ਹੈ, ਜੋ ਅਮਲੀ ਕਮਾਈ ਕਰਨ ਵਾਲਾ ਹੈ।
ਜਗਿ = ਜਗਤ ਵਿਚ। ਆਚਾਰੀ = ਗਿਆਨ ਅਨੁਸਾਰ ਕਰਣੀ ਵਾਲਾ।ਜਗਤ ਵਿਚ ਗਿਆਨਵਾਨ ਕੋਈ ਵਿਰਲਾ ਉਹੀ ਹੈ, ਜਿਸ ਦਾ ਨਿੱਤ-ਆਚਰਨ ਉਸ ਗਿਆਨ ਦੇ ਅਨੁਸਾਰ ਹੈ,
 
जगि पंडितु विरला वीचारी ॥
Jag pandiṯ virlā vīcẖārī.
How rare in this world is that scholar who reflects upon this.
ਦੁਨੀਆਂ ਵਿੱਚ ਬੜੇ ਵਿਦਵਾਨ ਹਨ, ਪ੍ਰੰਤੂ ਗੂੜੀ ਵਿਚਾਰ ਵਾਲਾ ਬੰਦਾ ਕੋਈ ਟਾਵਾ ਟੱਲਾ ਹੀ ਹੈ।
ਵੀਚਾਰੀ = ਵਿਚਾਰਵਾਨ।ਜਗਤ ਵਿਚ ਪੰਡਿਤ ਭੀ ਕੋਈ ਵਿਰਲਾ ਹੀ ਹੈ ਜੇਹੜਾ (ਵਿੱਦਿਆ ਦੇ ਅਨੁਸਾਰ ਹੀ) ਵਿਚਾਰਵਾਨ ਭੀ ਹੈ,
 
बिनु सतिगुरु भेटे सभ फिरै अहंकारी ॥६॥
Bin saṯgur bẖete sabẖ firai ahaʼnkārī. ||6||
Without meeting the True Guru, all wander in ego. ||6||
ਸੱਚੇ ਗੁਰਾਂ ਨੂੰ ਮਿਲਣ ਦੇ ਬਗੈਰ ਸਾਰੇ ਹੰਗਤਾ ਅੰਦਰ ਭਟਕਦੇ ਹਨ।
xxx॥੬॥ਗੁਰੂ ਨੂੰ ਮਿਲਣ ਤੋਂ ਬਿਨਾ ਸਾਰੀ ਸ੍ਰਿਸ਼ਟੀ ਅਹੰਕਾਰ ਵਿਚ ਭਟਕਦੀ ਫਿਰਦੀ ਹੈ ॥੬॥
 
जगु दुखीआ सुखीआ जनु कोइ ॥
Jag ḏukẖī▫ā sukẖī▫ā jan ko▫e.
The world is unhappy; only a few are happy.
ਸੰਸਾਰ ਨਾਖੁਸ਼ ਹੈ, ਕੋਈ ਟਾਂਵਾਂ ਪੁਰਸ਼ ਹੀ ਖੁਸ਼ ਹੈ।
ਕੋਇ = ਕੋਈ ਵਿਰਲਾ।ਜਗਤ ਦੁਖੀ ਹੋ ਰਿਹਾ ਹੈ, ਕੋਈ ਵਿਰਲਾ ਮਨੁੱਖ ਸੁਖੀ ਹੈ।
 
जगु रोगी भोगी गुण रोइ ॥
Jag rogī bẖogī guṇ ro▫e.
The world is diseased, from its indulgences; it weeps over its lost virtue.
ਵਿਸ਼ਈ ਹੋ ਜਾਣ ਕਾਰਨ ਦੁਨੀਆਂ ਬੀਮਾਰ ਹੈ ਅਤੇ ਆਪਣੀ ਨੇਕੀ ਨੂੰ ਗੁਆ ਕੇ ਰੋਂਦੀ ਹੈ।
ਭੋਗੀ = ਭੋਗਾਂ ਵਿਚ ਫਸਿਆ ਹੋਇਆ। ਗੁਣ ਰੋਇ = ਗੁਣਾਂ ਨੂੰ ਰੋਂਦਾ ਹੈ, ਗੁਣਾਂ ਨੂੰ ਤਰਸਦਾ ਹੈ।ਜਗਤ (ਵਿਕਾਰਾਂ ਦੇ ਕਾਰਨ ਆਤਮਕ ਤੌਰ ਤੇ) ਰੋਗੀ ਹੋ ਰਿਹਾ ਹੈ, ਭੋਗਾਂ ਵਿਚ ਪਰਵਿਰਤ ਹੈ ਤੇ ਆਤਮਕ ਗੁਣਾਂ ਲਈ ਤਰਸਦਾ ਹੈ।
 
जगु उपजै बिनसै पति खोइ ॥
Jag upjai binsai paṯ kẖo▫e.
The world wells up, and then subsides, losing its honor.
ਦੁਨੀਆਂ ਜੰਮਦੀ ਹੈ ਅਤੇ ਫਿਰ ਆਪਣੀ ਇੱਜ਼ਤ ਵੰਞਾ ਕੇ ਇਹ ਮਰ ਜਾਂਦੀ ਹੈ।
ਪਤਿ = ਇੱਜ਼ਤ।(ਪ੍ਰਭੂ ਨੂੰ ਭੁਲਾ ਕੇ) ਜਗਤ ਇੱਜ਼ਤ ਗਵਾ ਕੇ ਜੰਮਦਾ ਹੈ ਮਰਦਾ ਹੈ, ਮਰਦਾ ਹੈ ਜੰਮਦਾ ਹੈ।
 
गुरमुखि होवै बूझै सोइ ॥७॥
Gurmukẖ hovai būjẖai so▫e. ||7||
He alone, who becomes Gurmukh, understands. ||7||
ਜੋ ਗੁਰੂ-ਅਨੁਸਾਰੀ ਹੋ ਜਾਂਦਾ ਹੈ, ਉਹ ਅਸਲੀਅਤ ਨੂੰ ਸਮਝ ਲੈਦਾ ਹੈ।
xxx॥੭॥ਜੇਹੜਾ ਮਨੁੱਖ ਗੁਰੂ ਦੀ ਸਰਨ ਆਉਂਦਾ ਹੈ, ਉਹ ਇਸ ਭੇਦ ਨੂੰ ਸਮਝਦਾ ਹੈ ॥੭॥
 
महघो मोलि भारि अफारु ॥
Mahgẖo mol bẖār afār.
His price is so costly; His weight is unbearable.
ਮੁੱਲ ਵਿੱਚ ਮਹਿੰਗਾ ਅਤੇ ਬੋਝ ਵਿੱਚ ਅਸਹਿ ਹੇ ਸੁਆਮੀ।
ਮਹਘੋ ਮੋਲਿ = ਮੁੱਲ ਵਿਚ ਮਹਿੰਘਾ, ਜੇ ਕੋਈ ਮੁੱਲ ਦੇ ਕੇ ਉਸ ਨੂੰ ਪ੍ਰਾਪਤ ਕਰਨਾ ਹੋਵੇ ਤਾਂ ਉਹ ਮੁੱਲ ਬਹੁਤ ਹੀ ਵਧੀਕ ਹੈ। ਭਾਰਿ = ਤੋਲਿ ਵਿਚ। ਅਫਾਰੁ = ਬੇਅੰਤ। ਭਾਰਿ ਅਫਾਰੁ = ਜੇ ਉਸ ਦੇ ਬਰਾਬਰ ਦੀ ਕੋਈ ਚੀਜ਼ ਦੇ ਕੇ ਉਸ ਨੂੰ ਪ੍ਰਾਪਤ ਕਰਨਾ ਹੋਵੇ ਤਾਂ ਕੋਈ ਚੀਜ਼ ਬਰਾਬਰ ਦੀ ਨਹੀਂ ਹੈ।ਜੇ ਕੋਈ ਮੁੱਲ ਦੇ ਕੇ ਪਰਮਾਤਮਾ ਨੂੰ ਪ੍ਰਾਪਤ ਕਰਨਾ ਹੋਵੇ ਤਾਂ ਉਹ ਮੁੱਲ ਬਹੁਤ ਹੀ ਵਧੀਕ ਹੈ (ਉਸ ਦਾ ਮੁਲ ਦਿੱਤਾ ਨਹੀਂ ਜਾ ਸਕਦਾ) ਜੇ ਉਸ ਦੇ ਬਰਾਬਰ ਦੀ ਕੋਈ ਚੀਜ਼ ਦੇ ਕੇ ਉਸ ਨੂੰ ਪ੍ਰਾਪਤ ਕਰਨਾ ਹੋਵੇ ਤਾਂ ਕੋਈ ਚੀਜ਼ ਉਸ ਦੇ ਬਰਾਬਰ ਦੀ ਨਹੀਂ ਹੈ।
 
अटल अछलु गुरमती धारु ॥
Atal acẖẖal gurmaṯī ḏẖār.
He is immovable and undeceivable; enshrine Him in your mind, through the Guru's Teachings.
ਐ ਮਨੁੱਖ! ਗੁਰਾ ਦੇ ਉਪਦੇਸ਼ ਦੁਆਰਾ ਤੂੰ ਅਹਿੱਲ ਤੇ ਨਾਂ-ਛਲੇ ਜਾਣ ਵਾਲੇ ਸੁਆਮੀ ਨੂੰ ਆਪਣੇ ਰਿਦੇ ਵਿੱਚ ਟਿਕਾ।
ਧਾਰੁ = (ਹਿਰਦੇ ਵਿਚ) ਸਾਂਭ।ਗੁਰੂ ਦੀ ਮੱਤ ਲੈ ਕੇ ਉਸ ਨੂੰ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖ।
 
भाइ मिलै भावै भइकारु ॥
Bẖā▫e milai bẖāvai bẖa▫ikār.
Meet Him through love, become pleasing to Him, and act in fear of Him.
ਪ੍ਰੀਤ ਦੇ ਰਾਹੀਂ ਇਨਸਾਨ ਉਸ ਨੂੰ ਮਿਲ ਪੈਦਾ ਹੈ, ਜੋ ਸੁਆਮੀ ਦੇ ਡਰ ਅੰਦਰ ਕੰਮ ਕਰਦਾ ਹੈ, ਉਹ ਉਸ ਨੂੰ ਚੰਗਾ ਲੱਗਣ ਲੱਗ ਜਾਂਦਾ ਹੈ।
ਭਾਵੈ = ਚੰਗਾ ਲੱਗਦਾ ਹੈ। ਭਇਕਾਰੁ = ਭਇ ਕਾਰੁ, ਭਉ ਵਿਚ ਟਿਕੇ ਰਹਿਣ ਵਾਲਾ ਕੰਮ।ਉਹ ਪ੍ਰਭੂ ਪ੍ਰੇਮ ਦੀ ਰਾਹੀਂ (ਪ੍ਰੇਮ ਦੇ ਮੁੱਲ) ਮਿਲਦਾ ਹੈ ਤੇ ਜੀਵ ਦਾ ਉਸ ਦੇ ਡਰ-ਅਦਬ ਵਿਚ ਰਹਿਣਾ ਉਸ ਨੂੰ ਚੰਗਾ ਲੱਗਦਾ ਹੈ।
 
नानकु नीचु कहै बीचारु ॥८॥३॥
Nānak nīcẖ kahai bīcẖār. ||8||3||
Nanak the lowly says this, after deep contemplation. ||8||3||
ਗੂੜੀ ਸੋਚ ਵੀਚਾਰ ਮਗਰੋ ਮਸਕੀਨ ਨਾਨਕ ਇਹ ਕੁੱਛ ਆਖਦਾ ਹੈ।
xxx॥੮॥੩॥ਦਾਸ ਨਾਨਕ ਇਹ ਵਿਚਾਰ ਦਸਦਾ ਹੈ ॥੮॥੩॥
 
आसा महला १ ॥
Āsā mėhlā 1.
Aasaa, First Mehl:
ਆਸਾ ਪਹਿਲੀ ਪਾਤਸ਼ਾਹੀ।
xxxਰਾਗ ਆਸਾ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
 
एकु मरै पंचे मिलि रोवहि ॥
Ėk marai pancẖe mil rovėh.
When someone dies, the five passions meet and mourn his death.
ਜਦ ਇੱਕ ਜਣਾ ਮਰ ਜਾਂਦਾ ਹੈ, ਤਾਂ ਇਕੱਠੇ ਹੋ ਕੇ ਪੰਜੇ (ਵਿਕਾਰ) ਹੀ ਵਿਰਲਾਪ ਕਰਨ ਲੱਗ ਜਾਂਦੇ ਹਨ।
ਪੰਚੇ = ਸਾਕ ਸੰਬੰਧੀ (ਮਾਂ ਪਿਉ, ਭਰਾ, ਇਸਤ੍ਰੀ, ਪੁਤ੍ਰ)।ਇਕ (ਪ੍ਰਾਣੀ) ਮਰਦਾ ਹੈ ਉਸ ਦੇ ਸਾਕ ਸੰਬੰਧੀ ਮਿਲ ਕੇ ਰੋਂਦੇ ਹਨ,
 
हउमै जाइ सबदि मलु धोवहि ॥
Ha▫umai jā▫e sabaḏ mal ḏẖovėh.
Overcoming self-conceit, he washes off his filth with the Word of the Shabad.
ਆਪਣੀ ਸਵੈ-ਹੰਗਤਾ ਨੂੰ ਦੂਰ ਕਰਨ ਦੁਆਰਾ ਬੰਦਾ ਰੱਬ ਦੇ ਨਾਮ ਨਾਲ ਆਪਣੀ ਗੰਦਗੀ ਨੂੰ ਧੋ ਸੁੱਟਦਾ ਹੈ।
xxxਪਰ ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਮੋਹ ਦੀ ਮੈਲ ਨੂੰ ਆਪਣੇ ਮਨ ਤੋਂ ਧੋ ਲੈਂਦੇ ਹਨ, ਉਹਨਾਂ ਦੀ ਹਉਮੈ ਦੂਰ ਹੋ ਜਾਂਦੀ ਹੈ,
 
समझि सूझि सहज घरि होवहि ॥
Samajẖ sūjẖ sahj gẖar hovėh.
One who knows and understands, enters the home of peace and poise.
ਜੋ ਇਸ ਨੂੰ ਜਾਣਦਾ ਤੇ ਸਮਝਦਾ ਹੈ, ਉਹ ਪ੍ਰਸੰਨਤਾ ਦੇ ਗ੍ਰਹਿ ਅੰਦਰ ਪ੍ਰਵੇਸ਼ ਕਰ ਜਾਂਦਾ ਹੈ।
ਸਹਜ ਘਰਿ = ਸਹਜ ਅਵਸਥਾ ਦੇ ਘਰ ਵਿਚ।ਉਹ ਇਹ ਸਮਝ ਵਿਚ ਕੇ (ਕਿ ਸਭ ਵਿਚ ਪ੍ਰਭੂ ਦੀ ਹੀ ਜੋਤਿ ਹੈ, ਕਿਸੇ ਸੰਬੰਧੀ ਦਾ ਸਰੀਰ ਨਾਸ ਹੋਣ ਤੇ) ਅਡੋਲ ਆਤਮਕ ਅਵਸਥਾ ਵਿਚ ਟਿਕੇ ਰਹਿੰਦੇ ਹਨ।
 
बिनु बूझे सगली पति खोवहि ॥१॥
Bin būjẖe saglī paṯ kẖovėh. ||1||
Without understanding, he loses all his honor. ||1||
ਐਹੋ ਜੇਹੀ ਗਿਆਤ ਦੇ ਬਗੈਰ, ਆਦਮੀ ਆਪਣੀ ਸਾਰੀ ਇੱਜ਼ਤ ਗੁਆ ਲੈਦਾ ਹੈ।
xxx॥੧॥ਇਸ ਬੇਸਮਝੀ ਵਿਚ (ਕਿ ਪਰਮਾਤਮਾ ਤੋਂ ਬਿਨਾ ਕੋਈ ਹੋਰ ਆਪਣਾ ਹੈ ਹੀ ਨਹੀਂ) (ਰੋਣ ਵਾਲੇ ਉਸ ਪਰਮਾਤਮਾ ਦੀ ਨਜ਼ਰ ਵਿਚ ਆਪਣੀ) ਸਾਰੀ ਇੱਜ਼ਤ ਗਵਾ ਲੈਂਦੇ ਹਨ ॥੧॥
 
कउणु मरै कउणु रोवै ओही ॥
Ka▫uṇ marai ka▫uṇ rovai ohī.
Who dies, and who weeps for him?
ਕੌਣ ਮਰਦਾ ਹੈ ਅਤੇ ਕਿਹੜਾ ਉਸ ਨੂੰ ਰੌਦਾ ਹੈ।
ਓਹੀ = 'ਉਹ, ਉਹ' ਆਖ ਕੇ।ਕੌਣ ਮਰਦਾ ਹੈ, ਤੇ ਕੌਣ (ਮਰੇ ਨੂੰ) 'ਉਹ, ਉਹ' ਆਖ ਕੇ ਰੋਂਦਾ ਹੈ,
 
करण कारण सभसै सिरि तोही ॥१॥ रहाउ ॥
Karaṇ kāraṇ sabẖsai sir ṯohī. ||1|| rahā▫o.
O Lord, Creator, Cause of causes, You are over the heads of all. ||1||Pause||
ਤੂੰ ਹੇ ਸੁਆਮੀ! ਹੇਤੂਆਂ ਦਾ ਹੇਤੂ ਹੈ। ਤੇਰਾ ਹੁਕਮ ਸਾਰਿਆਂ ਦੇ ਸੀਸ ਉੱਤੇ ਹੈ। ਠਹਿਰਾਉ।
ਕਰਣ = ਜਗਤ। ਕਾਰਣ = ਮੂਲ, ਕਰਨਹਾਰ। ਸਭਸੈ ਸਿਰਿ = ਹਰੇਕ ਜੀਵ ਦੇ ਸਿਰ ਉਤੇ। ਤੋਹੀ = ਤੂੰ ਹੀ ਹੈਂ ॥੧॥(ਜਿਸ ਦਾ ਸਰੀਰ ਬਿਨਸਦਾ ਹੈ ਉਹ ਭੀ ਤੂੰ ਆਪ ਹੀ ਹੈਂ ਤੇ ਰੋਣ ਵਾਲਾ ਭੀ ਤੂੰ ਆਪ ਹੀ ਹੈਂ) ਹੇ ਪ੍ਰਭੂ! ਹੇ ਸਾਰੇ ਜਗਤ ਦੇ ਕਰਤਾਰ! ਹਰੇਕ ਜੀਵ ਦੇ ਸਿਰ ਉਤੇ ਤੂੰ ਆਪ ਹੀ ਹੈਂ ॥੧॥ ਰਹਾਉ॥
 
मूए कउ रोवै दुखु कोइ ॥
Mū▫e ka▫o rovai ḏukẖ ko▫e.
Who weeps over the pain of the dead?
ਬਹੁਤ ਹੀ ਥੋੜੇ, ਮਰੇ ਹੋਏ ਨੂੰ ਉਸ ਦੀ ਤਕਲੀਫ ਖਾਤਰ ਰੌਦੇ ਹਨ।
ਕੋਇ = ਜੇਹੜਾ ਕੋਈ।ਜੋ ਕੋਈ ਮੋਏ ਨੂੰ ਰੋਂਦਾ ਹੈ ਉਹ (ਅਸਲ ਵਿਚ ਆਪਣਾ) ਦੁੱਖ-ਔਖ ਫਰੋਲਦਾ ਹੈ,
 
सो रोवै जिसु बेदन होइ ॥
So rovai jis beḏan ho▫e.
Those who weep, do so over their own troubles.
ਕੇਵਲ ਓਹੀ ਰੋਂਦਾ ਹੈ, ਜਿਸ ਨੂੰ ਆਪਣੀ ਜਾਤੀ ਤਕਲੀਫ ਹੈ।
ਬੇਦਨ = ਦੁੱਖ, ਪੀੜ।ਉਹ ਹੀ ਰੋਂਦਾ ਹੈ ਜਿਸ ਨੂੰ (ਕਿਸੇ ਦੇ ਮਰਨ ਤੇ ਕੋਈ) ਬਿਪਤਾ ਆ ਵਾਪਰਦੀ ਹੈ।
 
जिसु बीती जाणै प्रभ सोइ ॥
Jis bīṯī jāṇai parabẖ so▫e.
God knows the condition of those who are so affected.
ਜੀਹਦੇ ਨਾਲ ਵਾਪਰਦੀ ਹੈ, ਉਸ ਦੀ ਹਾਲਤ ਨੂੰ ਉਹ ਸੁਆਮੀ ਹੀ ਜਾਣਦਾ ਹੈ।
ਜਿਸੁ ਬੀਤੀ = ਜਿਸ ਮਰਨ ਵਾਲੇ ਦੇ ਸਿਰ ਬੀਤਦੀ ਹੈ।ਪਰ ਜਿਸ ਜੀਵ ਉਤੇ (ਮੌਤ ਦੀ) ਇਹ ਘਟਨਾ ਵਰਤਦੀ ਹੈ, ਉਹ ਪ੍ਰਭੂ ਦੀ ਇਹ ਰਜ਼ਾ ਸਮਝ ਲੈਂਦਾ ਹੈ,
 
आपे करता करे सु होइ ॥२॥
Āpe karṯā kare so ho▫e. ||2||
Whatever the Creator does, comes to pass. ||2||
ਜਿਹੜਾ ਕੁੱਛ ਸਿਰਜਣਹਾਰ ਆਪ ਕਰਦਾ ਹੈ, ਉਹੀ ਕੁੱਛ ਹੁੰਦਾ ਹੈ।
xxx॥੨॥ਕਿ ਉਹੀ ਕੁਝ ਹੋ ਰਿਹਾ ਹੈ ਜੋ ਕਰਤਾਰ ਆਪ ਕਰਦਾ ਹੈ ॥੨॥
 
जीवत मरणा तारे तरणा ॥
Jīvaṯ marṇā ṯāre ṯarṇā.
One who remains dead while yet alive, is saved, and saves others as well.
ਜੋ ਜੀਉਂਦੇ ਜੀ ਮਰਿਆ ਰਹਿੰਦਾ ਹੈ, ਉਹ ਤਰ ਜਾਂਦਾ ਹੈ ਅਤੇ ਹੋਰਨਾ ਨੂੰ ਭੀ ਤਾਰ ਦਿੰਦਾ ਹੈ।
ਤਾਰੇ ਤਰਣਾ = (ਸੰਸਾਰ-ਸਮੁੰਦਰ ਤੋਂ) ਤਰਨ ਲਈ ਬੇੜੀ (-ਤਾਰਿ) ਹੈ।(ਅਸਲ ਵਿਚ ਜੀਊਣ ਦੀ ਤਾਂਘ ਮਨੁੱਖ ਨੂੰ ਸੰਸਾਰ ਦੇ ਮੋਹ ਵਿਚ ਫਸਾਂਦੀ ਹੈ) ਜੀਊਣ ਦੀ ਲਾਲਸਾ ਤੋਂ ਮਨ ਦਾ ਮਰ ਜਾਣਾ (ਮੋਹ-ਸਾਗਰ ਤੋਂ) ਤਰਨ ਲਈ, ਮਾਨੋ, ਬੇੜੀ ਹੈ।
 
जै जगदीस परम गति सरणा ॥
Jai jagḏīs param gaṯ sarṇā.
Celebrate the Victory of the Lord; taking to His Sanctuary, the supreme status is obtained.
ਤੂੰ ਉਸ ਸ੍ਰਿਸ਼ਟੀ ਦੇ ਸੁਆਮੀ ਦੀ ਫਤਿਹ ਉਚਾਰਨ ਕਰ, ਜਿਸ ਦੀ ਓਟ ਲੈਣ ਦੁਆਰਾ ਮਹਾਨ ਮਰਤਬਾ ਪਰਾਪਤ ਹੁੰਦਾ ਹੈ।
ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ।ਇਹ ਉੱਚੀ ਆਤਮਕ ਅਵਸਥਾ ਜਗਤ ਦੇ ਮਾਲਕ-ਪ੍ਰਭੂ ਦੀ ਸਰਨ ਪਿਆਂ ਲੱਭਦੀ ਹੈ।
 
हउ बलिहारी सतिगुर चरणा ॥
Ha▫o balihārī saṯgur cẖarṇā.
I am a sacrifice to the feet of the True Guru.
ਮੈਂ ਸੱਚੇ ਗੁਰਾਂ ਦੇ ਪੈਰਾਂ ਉਤੋਂ ਕੁਰਬਾਨ ਜਾਂਦਾ ਹਾਂ।
xxx(ਪ੍ਰਭੂ ਦੀ ਸਰਨ ਗੁਰੂ ਦੀ ਰਾਹੀਂ ਪ੍ਰਾਪਤ ਹੁੰਦੀ ਹੈ) ਮੈਂ ਗੁਰੂ ਦੇ ਚਰਨਾਂ ਤੋਂ ਸਦਕੇ ਹਾਂ।
 
गुरु बोहिथु सबदि भै तरणा ॥३॥
Gur bohith sabaḏ bẖai ṯarṇā. ||3||
The Guru is the boat; through the Shabad of His Word, the terrifying world-ocean is crossed over. ||3||
ਗੁਰੂ ਜਹਾਜ਼ ਹੈ ਅਤੇ ਉਸ ਦੀ ਗੁਰਬਾਣੀ ਨਾਲ ਭਿਆਨਕ ਸਮੰਦਰ ਤੋਂ ਪਾਰ ਹੋ ਜਾਈਦਾ ਹੈ।
ਬੋਹਿਥੁ = ਜਹਾਜ਼। ਭੈ = ਭਉ ਸਾਗਰ ਤੋਂ। ਤਰਣਾ = ਤਰੀਦਾ ਹੈ ॥੩॥ਗੁਰੂ ਮਾਨੋ, ਜਹਾਜ਼ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਭਵ-ਸਾਗਰ ਤੋਂ ਪਾਰ ਲੰਘ ਸਕੀਦਾ ਹੈ ॥੩॥
 
निरभउ आपि निरंतरि जोति ॥
Nirbẖa▫o āp niranṯar joṯ.
He Himself is Fearless; His Divine Light is contained in all.
ਸਾਹਿਬ ਖੁਦ ਡਰ-ਰਹਿਤ ਹੈ ਅਤੇ ਉਸ ਦੀ ਰੋਸ਼ਨੀ ਸਾਰਿਆਂ ਅੰਦਰ ਰਮੀ ਹੋਈ ਹੈ।
xxxਪਰਮਾਤਮਾ ਨੂੰ ਕੋਈ ਡਰ ਪੋਹ ਨਹੀਂ ਸਕਦਾ, ਉਹ ਆਪ ਇਕ-ਰਸ ਹਰੇਕ ਦੇ ਅੰਦਰ ਆਪਣੀ ਜੋਤਿ ਦਾ ਪਰਕਾਸ਼ ਕਰ ਰਿਹਾ ਹੈ,
 
बिनु नावै सूतकु जगि छोति ॥
Bin nāvai sūṯak jag cẖẖoṯ.
Without the Name, the world is defiled and untouchable.
ਨਾਮ ਦੇ ਬਾਝੋਂ ਅਪਵਿੱਤਰਤਾ ਅਤੇ ਭਿੱਟ ਸੰਸਾਰ ਨੂੰ ਚਿਮੜਦੀਆਂ ਹਨ।
ਜਗਿ = ਜਗਤ ਵਿਚ। ਛੋਤਿ = ਭਿੱਟ।ਪਰ ਉਸ ਦੇ ਨਾਮ ਤੋਂ ਖੁੰਝਣ ਦੇ ਕਾਰਨ ਜਗਤ ਵਿਚ ਕਿਤੇ ਸੂਤਕ (ਦਾ ਭਰਮ) ਹੈ ਕਿਤੇ ਛੂਤ ਹੈ।
 
दुरमति बिनसै किआ कहि रोति ॥
Ḏurmaṯ binsai ki▫ā kahi roṯ.
Through evil-mindedness, they are ruined; why should they cry out and weep?
ਖੋਟੀ ਅਕਲ ਰਾਹੀਂ ਬੰਦਾ ਬਰਬਾਦ ਹੋ ਗਿਆ ਹੈ, ਇਸ ਲਈ ਉਹ ਕਿਉਂ ਦੁਹਾਈ ਦਿੰਦਾ ਤੇ ਰੌਦਾ ਹੈ?
ਕਿਆ ਕਹਿ = ਕੀਹ ਆਖ ਕੇ? ਰੋਤਿ = (ਕੋਈ) ਰੋਂਦਾ ਹੈ।ਦੁਰਮਤ ਦੇ ਕਾਰਨ ਜਗਤ ਆਤਮਕ ਮੌਤੇ ਮਰ ਰਿਹਾ ਹੈ, (ਇਸ ਬਾਰੇ) ਕੀਹ ਆਖ ਕੇ ਕੋਈ ਰੋਵੇ?
 
जनमि मूए बिनु भगति सरोति ॥४॥
Janam mū▫e bin bẖagaṯ saroṯ. ||4||
They are born only to die, without hearing the music of devotional worship. ||4||
ਸਾਹਿਬ ਦੇ ਸਿਮਰਨ ਦਾ ਕੀਰਤਨ ਸੁਣਨ ਦੇ ਬਾਝੋਂ ਆਦਮੀ ਆਉਂਦਾ ਤੇ ਜਾਂਦਾ ਰਹਿੰਦਾ ਹੈ।
ਸਰੋਤਿ = ਸੁਣਨਾ ॥੪॥ਪਰਮਾਤਮਾ ਦੀ ਭਗਤੀ ਤੋਂ ਬਿਨਾ, ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਨ ਤੋਂ ਬਿਨਾ, ਜੀਵ ਜਨਮ ਮਰਨ ਦੇ ਗੇੜ ਵਿਚ ਪੈ ਰਹੇ ਹਨ ॥੪॥
 
मूए कउ सचु रोवहि मीत ॥
Mū▫e ka▫o sacẖ rovėh mīṯ.
Only one's true friends mourn one's death.
ਕੇਵਲ ਦੋਸਤ ਹੀ ਸੱਚੀ ਮੁੱਚੀ ਮਰੇ ਹੋਏ ਨੂੰ ਰੋਂਦਾ ਹੈ।
ਮੂਏ ਕਉ = (ਆਪਾ-ਭਾਵ ਤੋਂ) ਮਰੇ ਹੋਏ ਨੂੰ।ਆਪਾ-ਭਾਵ ਤੋਂ ਮਰੇ ਹੋਏ ਨੂੰ ਸਚ ਮੁਚ ਉਸ ਦੇ (ਪਹਿਲੇ) ਮਿੱਤਰ ਰੋਂਦੇ ਹਨ,
 
त्रै गुण रोवहि नीता नीत ॥
Ŧarai guṇ rovėh nīṯā nīṯ.
Those under the sway of the three dispositions continue to mourn on and on.
ਤਿੰਨਾਂ (ਰਜੋ, ਸਤੋ, ਤਮੋ) ਸੁਭਾਵਾਂ ਵਾਲੇ ਆਦਮੀ, ਸਦਾ ਹੀ ਰੌਦੇ ਰਹਿੰਦੇ ਹਨ।
xxxਮਾਇਆ ਦੇ ਤਿੰਨ ਗੁਣ (ਕਿ ਸਾਡਾ ਸਾਥ ਛੱਡ ਗਿਆ ਹੈ) ਵੀ ਨਿੱਤ ਰੋਂਦੇ ਹਨ,
 
दुखु सुखु परहरि सहजि सुचीत ॥
Ḏukẖ sukẖ parhar sahj sucẖīṯ.
Disregarding pain and pleasure, center your consciousness on the Lord.
ਤਕਲੀਫ ਅਤੇ ਆਰਾਮ ਦੀ ਪਰਵਾਹ ਨਾਂ ਕਰਦਾ ਹੋਇਆ ਤੂੰ ਆਪਣੇ ਚਿੱਤ ਨੂੰ ਪ੍ਰਭੂ ਵਿੱਚ ਗੱਡ।
ਪਰਹਰਿ = ਤਿਆਗ ਕੇ। ਸੁਚੀਤ = ਸੁਚੇਤ।ਕਿਉਂਕਿ ਉਹ ਦੁਖ ਸੁਖ (ਦਾ ਅਹਿਸਾਸ) ਤਿਆਗ ਕੇ ਅਡੋਲ ਅਵਸਥਾ ਵਿਚ ਸੁਚੇਤ ਹੋ ਗਿਆ ਹੈ,
 
तनु मनु सउपउ क्रिसन परीति ॥५॥
Ŧan man sa▫opa▫o krisan parīṯ. ||5||
Dedicate your body and mind to the Love of the Lord. ||5||
ਆਪਣੀ ਦੇਹਿ ਤੇ ਆਤਮਾ ਨੂੰ ਪ੍ਰਭੂ ਦੇ ਪ੍ਰੇਮ ਦੇ ਸਮਰਪਣ ਕਰ ਦੇ।
ਸਉਪਉ = ਸਮਰਪਣ (ਕੀਤਾ ਹੈ)। ਕ੍ਰਿਸ਼ਨ = ਪਰਮਾਤਮਾ ॥੫॥ਤੇ ਉਸ ਨੇ ਆਪਣਾ ਤਨ ਤੇ ਮਨ ਪਰਮਾਤਮਾ ਦੀ ਪ੍ਰੀਤ ਤੋਂ ਭੇਟਾ ਕਰ ਦਿੱਤਾ ਹੈ ॥੫॥
 
भीतरि एकु अनेक असंख ॥
Bẖīṯar ek anek asaʼnkẖ.
The One Lord dwells within the various and countless beings.
ਅਨੇਕਾਂ ਅਤੇ ਅਣਗਿਣਤ ਸਰੀਰਾਂ ਅੰਦਰ ਇੱਕ ਪ੍ਰਭੂ ਵਿਆਪਕ ਹੋ ਰਿਹਾ ਹੈ।
xxxਸਭ ਦੇ ਅੰਦਰ ਇਕੋ ਪਰਮਾਤਮਾ ਵੱਸ ਰਿਹਾ ਹੈ, ਉਹ ਅਨੇਕਾਂ ਅਸੰਖਾਂ ਰੂਪਾਂ ਵਿਚ ਦਿਖਾਈ ਦੇ ਰਿਹਾ ਹੈ,
 
करम धरम बहु संख असंख ॥
Karam ḏẖaram baho sankẖ asaʼnkẖ.
There are so many rituals and religious faiths, their number is innumerable.
ਬਹੁਤ ਸਾਰੇ ਕਰਮ ਕਾਂਡ ਅਤੇ ਮੱਤ ਹਨ, ਜਿਨ੍ਹਾਂ ਦੀ ਗਿਣਤੀ ਸ਼ੁਮਾਰ ਤੋਂ ਬਾਹਰ ਹੈ।
ਬਹੁ ਸੰਖ ਅਸੰਖ = ਬੇਅੰਤ।(ਪਰ ਜੀਵਾਂ ਨੇ ਉਸ ਨੂੰ ਵਿਸਾਰ ਕੇ) ਹੋਰ ਹੋਰ ਬੇਅੰਤ ਧਰਮ ਕਰਮ ਰਚ ਲਏ ਹਨ।
 
बिनु भै भगती जनमु बिरंथ ॥
Bin bẖai bẖagṯī janam biranth.
Without the Fear of God, and devotional worship, one's life is in vain.
ਸੁਆਮੀ ਦੇ ਡਰ ਅਤੇ ਅਨੁਰਾਗ (ਪ੍ਰੇਮ) ਦੇ ਬਾਝੋਂ ਮਨੁੱਖੀ ਜੀਵ ਬੇਫਾਇਦਾ ਹੈ।
ਬਿਰੰਥ = ਵਿਅਰਥ।ਪਰਮਾਤਮਾ ਦੇ ਡਰ-ਅਦਬ ਵਿਚ ਰਹਿਣ ਤੋਂ ਬਿਨਾ, ਪ੍ਰਭੂ ਦੀ ਭਗਤੀ ਤੋਂ ਬਿਨਾ, ਜੀਵਾਂ ਦਾ ਮਨੁੱਖਾ ਜਨਮ ਵਿਅਰਥ ਜਾਂਦਾ ਹੈ।
 
हरि गुण गावहि मिलि परमारंथ ॥६॥
Har guṇ gāvahi mil parmāranth. ||6||
Singing the Glorious Praises of the Lord, the supreme wealth is obtained. ||6||
ਵਾਹਿਗੁਰੂ ਦੀਆਂ ਸਿਫਤਾ ਗਾਇਨ ਕਰਨ ਦੁਆਰਾ ਪਰਮ ਪਦਾਰਥ ਪਰਾਪਤ ਹੋ ਜਾਂਦਾ ਹੈ।
ਪਰਮਾਰੰਥ = ਜੀਵਨ ਦਾ ਪਰਮ ਮਨੋਰਥ ॥੬॥ਜੇਹੜੇ ਮਿਲ ਕੇ ਹਰੀ ਦੇ ਗੁਣ ਗਾਂਦੇ ਹਨ, ਉਹ ਮਨੁੱਖਾ ਜਨਮ ਦਾ ਮਨੋਰਥ ਹਾਸਲ ਕਰ ਲੈਂਦੇ ਹਨ ॥੬॥
 
आपि मरै मारे भी आपि ॥
Āp marai māre bẖī āp.
He Himself dies, and He Himself kills.
ਸਾਈਂ ਖੁਦ ਮਰਦਾ ਹੈ ਅਤੇ ਮਾਰਦਾ ਭੀ ਖੁਦ ਹੀ ਹੈ।
xxx(ਜੀਵਾਂ ਦਾ ਰਚਨਹਾਰ ਕਰਤਾਰ ਸਭ ਜੀਵਾਂ ਦੇ ਅੰਦਰ ਆਪ ਮੌਜੂਦ ਹੈ, ਸੋ ਜਦੋਂ ਕੋਈ ਜੀਵ ਮਰਦਾ ਹੈ ਤਾਂ) ਪਰਮਾਤਮਾ (ਉਸ ਵਿਚ ਬੈਠਾ ਆਪ ਹੀ, ਮਾਨੋ) ਮਰਦਾ ਹੈ, ਉਸ ਜੀਵ ਨੂੰ ਮਾਰਦਾ ਭੀ ਆਪ ਹੀ ਹੈ।
 
आपि उपाए थापि उथापि ॥
Āp upā▫e thāp uthāp.
He Himself establishes, and having established, disestablishes.
ਵਾਹਿਗੁਰੂ ਖੁਦ ਪੈਦਾ ਕਰਦਾ ਹੈ ਅਤੇ ਅਸਥਾਪਨ ਕਰਕੇ ਉਹ ਹੀ ਉਖੇੜ ਦਿੰਦਾ ਹੈ।
ਉਥਾਪਿ = ਉਥਾਪੇ, ਨਾਸ ਕਰਦਾ ਹੈ।ਪ੍ਰਭੂ ਆਪ ਹੀ ਪੈਦਾ ਕਰਦਾ ਹੈ, ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈ।
 
स्रिसटि उपाई जोती तू जाति ॥
Sarisat upā▫ī joṯī ṯū jāṯ.
He created the Universe, and by His Divine Nature, instilled His Divine Light into it.
ਤੂੰ ਹੇ ਸੁਆਮੀ ਜਗਤ ਰਚਿਆ ਹੈ, ਅਤੇ ਪ੍ਰਕਾਸ਼ਵਾਨ ਹੈ ਤੇਰੀ ਵਿਅਕਤੀ।
ਜੋਤੀ = ਹੇ ਜੋਤਿ-ਰੂਪ ਪ੍ਰਭੂ!ਹੇ ਜੋਤਿ-ਰੂਪ ਪ੍ਰਭੂ! ਤੂੰ ਆਪ ਹੀ ਸ੍ਰਿਸ਼ਟੀ ਪੈਦਾ ਕੀਤੀ ਹੈ, ਤੂੰ ਆਪ ਹੀ ਅਨੇਕਾਂ ਜਾਤੀਆਂ ਪੈਦਾ ਕਰ ਦਿੱਤੀਆਂ ਹਨ।
 
सबदु वीचारि मिलणु नही भ्राति ॥७॥
Sabaḏ vīcẖār milaṇ nahī bẖarāṯ. ||7||
One who reflects upon the Word of the Shabad, meets the Lord, without doubt. ||7||
ਜੋ ਨਾਮ ਦਾ ਚਿੰਤਨ ਕਰਦਾ ਹੈ, ਉਹ ਸਾਹਿਬ ਨੂੰ ਮਿਲ ਪੈਦਾ ਹੈ, ਇਸ ਲਈ ਕੋਈ ਸੰਦੇਹ ਨਹੀਂ।
ਭ੍ਰਾਤਿ = ਭਟਕਣਾ ॥੭॥ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਨੂੰ ਵਿਸਾਰ ਕੇ (ਮਨ ਵਿਚ ਟਿਕਾ ਕੇ) ਜੀਵ ਦਾ ਉਸ ਨਾਲ ਮਿਲਾਪ ਹੋ ਜਾਂਦਾ ਹੈ, ਜੀਵ ਨੂੰ (ਸੂਤਕ ਛੂਤ ਆਦਿਕ ਦੀ ਕੋਈ) ਭਟਕਣਾ ਨਹੀਂ ਰਹਿੰਦੀ ॥੭॥
 
सूतकु अगनि भखै जगु खाइ ॥
Sūṯak agan bẖakẖai jag kẖā▫e.
Pollution is the burning fire, which is consuming the world.
ਅਪਵਿੱਤਰਤਾ ਹੈ ਮਚਦੀ ਹੋਈ ਅੱਗ ਵਿੱਚ, ਜੋ ਦੁਨੀਆਂ ਨੂੰ ਭਸਮ ਕਰ ਦਿੰਦੀ ਹੈ।
ਸੂਤਕਿ = ਸੂਤਕ (ਦੇ ਭਰਮ) ਦੇ ਕਾਰਨ।(ਪਰਮਾਤਮਾ ਆਪ ਹੀ ਸਭ ਜੀਵਾਂ ਵਿਚ ਵਿਆਪਕ ਹੋ ਕੇ ਜੰਮਦਾ ਮਰਦਾ ਹੈ), ਸਰਬ-ਵਿਆਪਕ ਪ੍ਰਭੂ ਤੋਂ ਵਿਛੁੜਿਆਂ ਨੂੰ ਸੂਤਕ ਦਾ ਭਰਮ ਖ਼ੁਆਰ ਕਰਦਾ ਹੈ।
 
सूतकु जलि थलि सभ ही थाइ ॥
Sūṯak jal thal sabẖ hī thā▫e.
Pollution is in the water, upon the land, and everywhere.
ਅਸ਼ੁੱਧਤਾ ਹੈ ਪਾਣੀ, ਧਰਤੀ ਅਤੇ ਸਾਰਿਆਂ ਥਾਵਾਂ ਅੰਦਰ।
xxx(ਸੂਤਕ ਦਾ ਭਰਮ ਕਿਥੇ ਕਿਥੇ ਕੀਤਾ ਜਾਵੇਗਾ?) ਸੂਤਕ ਅੱਗ, ਸਮੁੰਦਰ ਤੇ ਧਰਤੀ ਵਿਚ ਹੈ, ਹਰ ਥਾਂ ਹੈ, ਕਿਉਂਕ,
 
नानक सूतकि जनमि मरीजै ॥
Nānak sūṯak janam marījai.
O Nanak, people are born and die in pollution.
ਅਪਵਿੱਤਰਤਾ ਵਿੱਚ ਪਰਾਣੀ ਜੰਮਦੇ ਅਤੇ ਮਰਦੇ ਹਨ ਹੇ ਨਾਨਕ!
xxxਹੇ ਨਾਨਕ! ਸੂਤਕ (ਦੇ ਭਰਮ) ਵਿਚ ਪੈ ਕੇ (ਪਰਮਾਤਮਾ ਦੀ ਹੋਂਦ ਤੋਂ ਖੁੰਝ ਕੇ) ਜਗਤ ਜਨਮ ਮਰਨ ਦੇ ਗੇੜ ਵਿਚ ਪੈ ਰਿਹਾ ਹੈ।
 
गुर परसादी हरि रसु पीजै ॥८॥४॥
Gur parsādī har ras pījai. ||8||4||
By Guru's Grace, they drink in the Lord's sublime elixir. ||8||4||
ਗੁਰਾਂ ਦੀ ਦਇਆ ਦੁਆਰਾ, ਇਨਸਾਨ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ।
ਪੀਜੈ = ਪੀਣਾ ਚਾਹੀਦਾ ਹੈ ॥੮॥੪॥(ਸਹੀ ਰਸਤਾ ਇਹ ਹੈ ਕਿ ਗੁਰੂ ਦੀ ਸਰਨ ਪੈ ਕੇ) ਗੁਰੂ ਦੀ ਮੇਹਰ ਪ੍ਰਾਪਤ ਕਰ ਕੇ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ-ਰਸ ਪੀਣਾ ਚਾਹੀਦਾ ਹੈ ॥੮॥੪॥
 
रागु आसा महला १ ॥
Rāg āsā mėhlā 1.
Aasaa, First Mehl:
ਰਾਗ ਆਸਾ ਪਹਿਲੀ ਪਾਤਸ਼ਾਹੀ।
xxxਰਾਗ ਆਸਾ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
 
आपु वीचारै सु परखे हीरा ॥
Āp vīcẖārai so parkẖe hīrā.
One who contemplates his own self, tests the worth of the jewel.
ਜੋ ਆਪਣੇ ਆਪੇ ਨੂੰ ਸੋਚਦਾ ਸਮਝਦਾ ਹੈ, ਉਹ ਨਾਮ ਦੇ ਜਵੇਹਰ ਦੀ ਜਾਂਚ ਕਰ ਲੈਦਾ ਹੈ।
ਆਪੁ = ਆਪਣੇ ਆਪ ਨੂੰ, ਆਪਣੇ ਜੀਵਨ ਨੂੰ। ਹੀਰਾ = ਪਰਮਾਤਮਾ ਦਾ ਸ੍ਰੇਸ਼ਟ ਨਾਮ। ਪਰਖੇ = ਕਦਰ ਪਛਾਣਦਾ ਹੈ।ਉਹ ਮਨੁੱਖ ਆਪਣੇ ਆਪ ਨੂੰ (ਆਪਣੇ ਜੀਵਨ ਨੂੰ) ਵਿਚਾਰਦਾ ਤੇ ਪਰਮਾਤਮਾ ਦੇ ਸ੍ਰੇਸ਼ਟ ਨਾਮ ਦੀ ਕਦਰ ਪਛਾਣਦਾ ਹੈ,
 
एक द्रिसटि तारे गुर पूरा ॥
Ėk ḏarisat ṯāre gur pūrā.
With a single glance, the Perfect Guru saves him.
ਆਪਣੀ ਇੱਕ ਝਾਤੀ ਨਾਲ ਪੂਰਨ ਗੁਰਦੇਵ ਜੀ ਬੰਦੇ ਦਾ ਪਾਰ ਉਤਾਰਾ ਕਰ ਦਿੰਦੇ ਹਨ।
ਤਾਰੇ = ਪਾਰ ਲੰਘਾਂਦਾ ਹੈ।ਜੋ ਪੂਰੇ ਗੁਰੂ ਇਕ (ਮੇਹਰ ਦੀ) ਨਿਗਾਹ ਨਾਲ (ਮੋਹ ਦੇ ਸਮੁੰਦਰ ਤੋਂ) ਪਾਰ ਲੰਘਾਂਦਾ ਹੈ,
 
गुरु मानै मन ते मनु धीरा ॥१॥
Gur mānai man ṯe man ḏẖīrā. ||1||
When the Guru is pleased, one's mind comforts itself. ||1||
ਜੇਕਰ ਗੁਰੂ ਪ੍ਰਸੰਨ ਹੋ ਜਾਵੇ ਤਾਂ ਮਨ, ਮਨ ਤੋਂ ਹੀ ਧੀਰਜ ਫੜ ਲੈਦਾ ਹੈ।
ਗੁਰੁ ਮਾਨੈ = ਗੁਰੂ ਨੂੰ ਮੰਨਦਾ ਹੈ, ਗੁਰੂ ਉਤੇ ਸਰਧਾ ਲਿਆਉਂਦਾ ਹੈ। ਮਨ ਤੇ = ਮਨ ਤੋਂ, ਦਿਲੋਂ, ਸੱਚੇ ਦਿਲੋਂ। ਮਨੁ ਧੀਰਾ = ਮਨ ਧੀਰਜ ਫੜਦਾ ਹੈ, ਮਨ ਡੋਲਦਾ ਨਹੀਂ ॥੧॥ਐਸਾ ਮਨੁੱਖ ਸੱਚੇ ਦਿਲੋਂ ਗੁਰੂ ਉਤੇ ਸਰਧਾ ਲਿਆਉਂਦਾ ਹੈ, ਉਸ ਦਾ ਮਨ (ਮਾਇਆ-ਮੋਹ ਵਿਚ) ਡੋਲਦਾ ਨਹੀਂ ॥੧॥
 
ऐसा साहु सराफी करै ॥
Aisā sāhu sarāfī karai.
He is such a banker, who tests us.
ਗੁਰੂ ਐਹੋ ਜੇਹਾ ਸ਼ਾਹੂਕਾਰ ਹੈ, ਜੋ ਆਪਣਿਆਂ ਸਿੱਖਾਂ ਨੂੰ ਪਰਖਦਾ ਹੈ।
ਸਾਚੀ = ਸਦਾ-ਥਿਰ ਰਹਿਣ ਵਾਲੀ, ਅਟੱਲ, ਅਭੁੱਲ, ਉਕਾਈ ਨਾਹ ਖਾਣ ਵਾਲੀ।ਗੁਰੂ ਇਹੋ ਜਿਹਾ ਸ਼ਾਹ (ਸਰਾਫ਼) ਹੈ, ਤੇ ਇਹੋ ਜਿਹੀ ਸਰਾਫ਼ੀ ਕਰਦਾ ਹੈ (ਕਿ ਉਹ ਜੀਵਾਂ ਨੂੰ ਤੁਰਤ ਪਰਖ ਲੈਂਦਾ ਹੈ, ਤੇ),
 
साची नदरि एक लिव तरै ॥१॥ रहाउ ॥
Sācẖī naḏar ek liv ṯarai. ||1|| rahā▫o.
By His True Glance of Grace, we are blessed with the Love of the One Lord, and are saved. ||1||Pause||
ਉਸ ਦੀ ਸੱਚੀ ਦ੍ਰਿਸ਼ਟੀ ਦੁਆਰਾ ਪ੍ਰਾਣੀ ਨੂੰ ਅਦੁੱਤੀ ਸਾਹਿਬ ਦੇ ਪ੍ਰੇਮ ਦੀ ਦਾਤ ਮਿਲ ਜਾਂਦੀ ਹੈ ਅਤੇ ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ। ਠਹਿਰਾਉ।
ਏਕ ਲਿਵ = ਇਕ ਪ੍ਰਭੂ ਵਿਚ ਸੁਰਤ ਜੋੜ ਕੇ ॥੧॥ਉਸ ਦੀ ਕਦੇ ਉਕਾਈ ਨਾਹ ਖਾਣ ਵਾਲੀ ਮਿਹਰ ਦੀ ਨਿਗਾਹ ਨਾਲ ਜੀਵ ਇਕ ਪਰਮਾਤਮਾ ਵਿਚ ਸੁਰਤ ਜੋੜ ਕੇ (ਮੋਹ ਦੇ ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੧॥ ਰਹਾਉ॥
 
पूंजी नामु निरंजन सारु ॥
Pūnjī nām niranjan sār.
The capital of the Naam is immaculate and sublime.
ਸ਼੍ਰੇਸ਼ਟ ਹੈ ਬੇਦਾਗ ਪ੍ਰਭੂ ਦੇ ਨਾਮ ਦੀ ਰਾਸ।
ਸਾਰੁ = ਸ੍ਰੇਸ਼ਟ, ਉੱਤਮ।(ਗੁਰੂ ਦੀ ਕਿਰਪਾ ਨਾਲ) ਜੇਹੜਾ ਮਨੁੱਖ ਨਿਰੰਜਨ ਪ੍ਰਭੂ ਦੇ ਸ੍ਰੇਸ਼ਟ ਨਾਮ ਨੂੰ (ਆਪਣੇ ਆਤਮਕ ਜੀਵਨ ਦੀ) ਰਾਸ-ਪੂੰਜੀ ਬਣਾਂਦਾ ਹੈ,
 
निरमलु साचि रता पैकारु ॥
Nirmal sācẖ raṯā paikār.
That peddler is rendered pure, who is imbued with the Truth.
ਪਵਿੱਤ੍ਰ ਹੇ ਉਹ ਸਿਆਣਾ ਪੁਰਸ਼, ਜੋ ਸੱਚ ਨਾਲ ਰੰਗਿਆ ਹੋਇਆ ਹੈ!
ਸਾਚਿ = ਸਦਾ-ਥਿਰ ਪ੍ਰਭੂ ਵਿਚ। ਪੈਕਾਰੁ = ਪੰਕਾਰ, ਨਿਆਰੀਆ ਜੋ ਪੁਰਾਣੇ ਸਮੇ ਟਕਸਾਲ ਵਿਚੋਂ ਸੁਆਹ ਵਿਚੋਂ ਸੋਨਾ ਚਾਂਦੀ ਨਿਖਾਰਦਾ ਸੀ।ਜੋ ਸਦਾ-ਥਿਰ ਪ੍ਰਭੂ (ਦੇ ਨਾਮ-ਰੰਗ) ਵਿਚ ਰੰਗਿਆ ਰਹਿੰਦਾ ਹੈ ਉਹ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ, ਉਹ ਨਿਆਰੀਏ ਵਾਂਗ ਪਾਰਖੂ ਬਣ ਜਾਂਦਾ ਹੈ,
 
सिफति सहज घरि गुरु करतारु ॥२॥
Sifaṯ sahj gẖar gur karṯār. ||2||
Praising the Lord, in the house of poise, he attains the Guru, the Creator. ||2||
ਉਸ ਦੀਆਂ ਸਿਫਤਾਂ ਗਾਇਨ ਕਰਨ ਦੁਆਰਾ, ਉਹ ਵਿਸ਼ਾਲ ਸਿਰਜਣਹਾਰ ਨੂੰ ਸੁਖੈਨ ਹੀ ਆਪਣੇ ਦਿਲਧਾਮ ਅੰਦਰ ਟਿਕਾ ਲੈਦਾ ਹੈ।
ਸਹਜ ਘਰਿ = ਅਡੋਲ ਅਵਸਥਾ ਦੇ ਘਰ ਵਿਚ ॥੨॥ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਉਹ ਗੁਰੂ ਕਰਤਾਰ ਨੂੰ ਆਪਣੇ ਅਡੋਲ ਹਿਰਦੇ-ਘਰ ਵਿਚ ਵਸਾਂਦਾ ਹੈ ॥੨॥
 
आसा मनसा सबदि जलाए ॥
Āsā mansā sabaḏ jalā▫e.
One who burns away hope and desire through the Word of the Shabad,
ਜੋ ਆਪਣੀ ਊਮੈਦ ਤੇ ਖਾਹਿਸ਼ ਨੂੰ ਨਾਮ ਨਾਲ ਸਾੜ ਸੁਟਦਾ ਹੈ,
ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ।ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਮਾਇਕ ਆਸਾ ਤੇ ਮਾਇਕ ਫੁਰਨਾ ਸਾੜ ਦੇਂਦਾ ਹੈ,
 
राम नराइणु कहै कहाए ॥
Rām narā▫iṇ kahai kahā▫e.
chants the Lord's Name, and inspires others to chant it as well.
ਉਹ ਪ੍ਰਭੂ ਪ੍ਰਮਾਤਮਾ ਦੇ ਨਾਮ ਨੂੰ ਆਪ ਉਚਾਰਦਾ ਤੇ ਹੋਰਨਾ ਤੋਂ ਉਚਾਰਨ ਕਰਾਉਣਾ ਹੈ।
ਕਹਾਏ = ਹੋਰਨਾਂ ਨੂੰ ਸਿਮਰਨ ਲਈ ਪ੍ਰੇਰਦਾ ਹੈ।ਅਤੇ ਉਹ ਆਪ ਪਰਮਾਤਮਾ ਦਾ ਭਜਨ ਕਰਦਾ ਹੈ ਤੇ ਹੋਰਨਾਂ ਨੂੰ ਇਸ ਪਾਸੇ ਪ੍ਰੇਰਦਾ ਹੈ,
 
गुर ते वाट महलु घरु पाए ॥३॥
Gur ṯe vāt mahal gẖar pā▫e. ||3||
Through the Guru, he finds the Path home, to the Mansion of the Lord's Presence. ||3||
ਉਹ ਗੁਰਾਂ ਦੇ ਰਾਹੀਂ, ਵਾਹਿਗੁਰੂ ਦੀ ਹਜ਼ੂਰੀ ਤੇ ਗ੍ਰਹਿ ਦਾ ਰਸਤਾ ਲੱਭ ਲੈਦਾ ਹੈ।
ਵਾਟ = ਰਸਤਾ ॥੩॥ਜੋ ਗੁਰੂ ਤੋਂ (ਜ਼ਿੰਦਗੀ ਦਾ ਸਹੀ) ਰਸਤਾ ਲੱਭ ਲੈਂਦਾ ਹੈ, ਪਰਮਾਤਮਾ ਦਾ ਮਹਲ ਘਰ ਲੱਭ ਲੈਂਦਾ ਹੈ ॥੩॥