Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

कंचन काइआ जोति अनूपु ॥
Kancẖan kā▫i▫ā joṯ anūp.
His body becomes golden, by the Lord's Incomparable Light.
ਉਸ ਦੀ ਦੇਹਿ, ਵਾਹਿਗੁਰੂ ਦੇ ਲਾਸਾਨੀ ਨੂਰ ਦੁਆਰਾ ਸੋਨਾ ਹੋ ਜਾਂਦੀ ਹੈ,
ਅਨੂਪੁ = ਬੇ-ਮਿਸਾਲ, ਜਿਸ ਵਰਗਾ ਹੋਰ ਕੋਈ ਨਹੀਂ, ਉਪਮਾ-ਰਹਿਤ।ਜੇਹੜਾ ਪਰਮਾਤਮਾ (ਸੁੱਧ) ਸੋਨੇ ਵਰਗੀ ਪਵਿਤ੍ਰ ਹਸਤੀ ਵਾਲਾ ਹੈ, ਜੋ ਨਿਰਾ ਚਾਨਣ ਹੀ ਚਾਨਣ ਹੈ,
 
त्रिभवण देवा सगल सरूपु ॥
Ŧaribẖavaṇ ḏevā sagal sarūp.
He beholds the divine beauty in all the three worlds.
ਅਤੇ ਉਹ ਸਾਰਿਆਂ ਤਿੰਨਾਂ ਜਹਾਨਾਂ ਅੰਦਰ ਸੁਆਮੀ ਦੀ ਸੁੰਦਰਤਾ ਨੂੰ ਵੇਖ ਲੈਦਾ ਹੈ।
xxxਜਿਸ ਵਰਗਾ ਹੋਰ ਕੋਈ ਨਹੀਂ ਹੈ, ਜੋ ਤਿੰਨਾਂ ਭਵਨਾਂ ਦਾ ਮਾਲਕ ਹੈ,
 
मै सो धनु पलै साचु अखूटु ॥४॥
Mai so ḏẖan palai sācẖ akẖūt. ||4||
That inexhaustible wealth of Truth is now in my lap. ||4||
ਉਹ ਸੱਚੀ ਅਤੇ ਅਮੁੱਕ ਦੌਲਤ ਹੁਣ ਮੇਰੀ ਝੋਲੀ ਵਿੱਚ ਹੈ।
ਮੈ ਪਲੈ = ਮੇਰੇ ਪਾਸ ਹੈ ॥੪॥ਇਹ ਸਾਰਾ ਆਕਾਰ ਜਿਸ ਦਾ (ਸਰਗੁਣ) ਸਰੂਪ ਹੈ, ਉਸ ਪਰਮਾਤਮਾ ਦਾ ਸਦਾ-ਥਿਰ ਤੇ ਕਦੇ ਨਾਹ ਮੁੱਕਣ ਵਾਲਾ ਨਾਮ-ਧਨ ਮੈਨੂੰ (ਗੁਰੂ-ਸਰਾਫ਼ ਤੋਂ) ਮਿਲਿਆ ਹੈ ॥੪॥
 
पंच तीनि नव चारि समावै ॥
Pancẖ ṯīn nav cẖār samāvai.
In the five elements, the three worlds, the nine regions and the four directions, the Lord is pervading.
ਪ੍ਰਭੂ ਪੰਜਾ ਤੱਤਾ, ਤਿੰਨਾਂ ਲੋਕਾਂ, ਨਵਾਂ-ਖੰਡਾਂ, ਅਤੇ ਚਾਰੇ ਹੀ ਦਿਸ਼ਾਂ ਅੰਦਰ ਰਮਿਆ ਹੋਇਆ ਹੈ।
ਪੰਚ = ਪੰਜ ਤੱਤ। ਤੀਨਿ = ਤਿੰਨ ਗੁਣ (ਮਾਇਆ ਦੇ)। ਨਵ = ਨੌ ਖੰਡ (ਧਰਤੀ ਦੇ)। ਚਾਰਿ = ਚਾਰੇ ਕੂਟਾਂ।ਜੋ ਪਰਮਾਤਮਾ ਪੰਜਾਂ ਤੱਤਾਂ ਵਿਚ, ਮਾਇਆ ਦੇ ਤਿੰਨ ਗੁਣਾਂ ਵਿਚ, ਨੌ ਖੰਡਾਂ ਵਿਚ ਅਤੇ ਚਾਰ ਕੂਟਾਂ ਵਿਚ ਵਿਆਪਕ ਹੈ,
 
धरणि गगनु कल धारि रहावै ॥
Ḏẖaraṇ gagan kal ḏẖār rahāvai.
He supports the earth and the sky, exercising His almighty power.
ਆਪਣੀ ਸੱਤਿਆਂ ਵਰਤ ਕੇ ਉਹ ਧਰਤੀ ਅਤੇ ਅਸਮਾਨ ਨੂੰ ਆਸਰਾ ਦੇ ਰਿਹਾ ਹੈ।
ਧਰਣਿ = ਧਰਤੀ। ਕਲ = ਸੱਤਾ।ਜੋ ਧਰਤੀ ਤੇ ਆਕਾਸ਼ ਨੂੰ ਆਪਣੀ ਸੱਤਿਆ ਦੇ ਆਸਰੇ (ਥਾਂ ਸਿਰ) ਟਿਕਾਈ ਰਖਦਾ ਹੈ;
 
बाहरि जातउ उलटि परावै ॥५॥
Bāhar jāṯa▫o ulat parāvai. ||5||
He turns the outgoing mind around. ||5||
ਸੁਆਮੀ ਬਾਹਰ ਜਾਂਦੇ ਹੋਏ ਮਨ ਨੂੰ ਮੌੜ ਲਿਆਉਂਦਾ ਹੈ।
ਪਰਾਵੈ = ਪਰਤਾਂਦਾ ਹੈ ॥੫॥ਗੁਰੂ-ਸਰਾਫ਼ ਮਨੁੱਖ ਦੇ ਬਾਹਰ ਦਿੱਸਦੇ ਆਕਾਰ ਵਲ ਦੌੜਦੇ ਮਨ ਨੂੰ ਉਸ ਪਰਮਾਤਮਾ ਵਲ ਪਰਤਾ ਕੇ ਲਿਆਉਂਦਾ ਹੈ ॥੫॥
 
मूरखु होइ न आखी सूझै ॥
Mūrakẖ ho▫e na ākẖī sūjẖai.
The fool does not realize what he sees with his eyes.
ਜਿਹੜਾ ਮੂੜ੍ਹ ਹੈ ਉਹ ਆਪਣੀਆਂ (ਅੰਦਰਲੀਆਂ) ਅੱਖਾਂ ਨਾਲ ਵੇਖਦਾ ਨਹੀਂ।
ਆਖੀ = ਅੱਖਾਂ ਨਾਲ। ਸੂਝੈ = ਸੁੱਝਦਾ, ਦਿੱਸਦਾ।(ਗੁਰੂ-ਸਰਾਫ਼ ਦੱਸਦਾ ਹੈ ਕਿ ਪਰਮਾਤਮਾ ਸਾਰੀ ਸ੍ਰਿਸ਼ਟੀ ਵਿਚ ਰਮਿਆ ਹੋਇਆ ਹੈ, ਪਰ) ਉਹ ਮਨੁੱਖ ਮੂਰਖ ਹੈ ਜਿਸ ਨੂੰ ਅੱਖਾਂ ਨਾਲ (ਪ੍ਰਭੂ) ਨਹੀਂ ਦਿੱਸਦਾ,
 
जिहवा रसु नही कहिआ बूझै ॥
Jihvā ras nahī kahi▫ā būjẖai.
He does not taste with his tongue, and does not understand what is said.
ਉਸ ਦੀ ਬੋਲੀ ਖੁਸ਼ੀ ਨਹੀਂ ਦਿੰਦੀ ਅਤੇ ਜੋ ਕੁੱਛ ਉਸ ਨੂੰ ਆਖਿਆ ਜਾਂਦਾ ਹੈ, ਉਹ ਉਸ ਨੂੰ ਨਹੀਂ ਸਮਝਦਾ।
xxxਜਿਸ ਦੀ ਜੀਭ ਵਿਚ (ਪ੍ਰਭੂ ਦਾ) ਨਾਮ-ਰਸ ਨਹੀਂ ਆਇਆ, ਜੋ ਗੁਰੂ ਦੇ ਦੱਸੇ ਉਪਦੇਸ਼ ਨੂੰ ਨਹੀਂ ਸਮਝਦਾ।
 
बिखु का माता जग सिउ लूझै ॥६॥
Bikẖ kā māṯā jag si▫o lūjẖai. ||6||
Intoxicated with poison, he argues with the world. ||6||
ਪਾਪ ਨਾਲ ਨੱਸ਼ਈ ਹੋਇਆ ਹੋਇਆ, ਉਹ ਜਹਾਨ ਨਾਲ ਲੜਦਾ ਹੈ।
ਬਿਖੁ = ਮਾਇਆ-ਜ਼ਹਰ। ਮਾਤਾ = ਮਸਤਿਆ ਹੋਇਆ। ਲੂਝੈ = ਝਗੜਦਾ ਹੈ ॥੬॥ਉਹ ਮਨੁੱਖ ਵਿਹੁਲੀ ਮਾਇਆ ਵਿਚ ਮਸਤ ਹੋ ਕੇ ਜਗਤ ਨਾਲ ਝਗੜੇ ਸਹੇੜਦਾ ਹੈ ॥੬॥
 
ऊतम संगति ऊतमु होवै ॥
Ūṯam sangaṯ ūṯam hovai.
In the uplifting society, one is uplifted.
ਸ਼੍ਰੇਸ਼ਟ ਸੁਹਬਤ ਨਾਲ ਆਦਮੀ ਸ਼੍ਰੇਸ਼ਟ ਹੋ ਜਾਂਦਾ ਹੈ।
ਊਤਮ, ਊਤਮੁ = {ਨੋਟ: ਪਹਿਲਾ ਲਫ਼ਜ਼ ਇਸਤ੍ਰੀ ਲਿੰਗ ਹੈ ਤੇ ਲਫ਼ਜ਼ 'ਸੰਗਤਿ' ਦਾ ਵਿਸ਼ੇਸ਼ਣ ਹੈ, ਦੂਜਾ ਲਫ਼ਜ਼ ਪੁਲਿੰਗ ਹੈ}।ਗੁਰੂ ਦੀ ਸ੍ਰੇਸ਼ਟ ਸੰਗਤ ਦੀ ਬਰਕਤਿ ਨਾਲ ਮਨੁੱਖ ਸ੍ਰੇਸ਼ਟ ਜੀਵਨ ਵਾਲਾ ਬਣ ਜਾਂਦਾ ਹੈ,
 
गुण कउ धावै अवगण धोवै ॥
Guṇ ka▫o ḏẖāvai avgaṇ ḏẖovai.
He chases after virtue and washes off his sins.
ਉਹ ਨੇਕੀਆਂ ਮਗਰ ਦੌੜਦਾ ਹੈ ਤੇ ਆਪਣੀਆਂ ਬਦੀਆਂ ਨੂੰ ਧੌ ਸੁੱਟਦਾ ਹੈ।
ਧਾਵੈ = ਦੌੜਦਾ ਹੈ, ਜਤਨ ਕਰਦਾ ਹੈ।ਆਤਮਕ ਗੁਣਾਂ ਦੀ ਪ੍ਰਾਪਤੀ ਲਈ ਦੌੜ-ਭੱਜ ਕਰਦਾ ਹੈ ਤੇ (ਆਪਣੇ ਅੰਦਰੋਂ ਨਾਮ-ਅੰਮ੍ਰਿਤ ਦੀ ਸਹਾਇਤਾ ਨਾਲ) ਔਗੁਣ ਧੋ ਦੇਂਦਾ ਹੈ।
 
बिनु गुर सेवे सहजु न होवै ॥७॥
Bin gur seve sahj na hovai. ||7||
Without serving the Guru, celestial poise is not obtained. ||7||
ਗੁਰਾਂ ਦੀ ਘਾਲ ਕਮਾਉਣ ਦੇ ਬਗੈਰ ਆਰਾਮ ਪਰਾਪਤ ਨਹੀਂ ਹੁੰਦਾ।
ਸਹਜੁ = ਅਡੋਲਤਾ ॥੭॥(ਇਹ ਗੱਲ ਯਕੀਨੀ ਹੈ ਕਿ) ਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ (ਔਗੁਣਾਂ ਤੋਂ ਖ਼ਲਾਸੀ ਨਹੀਂ ਹੁੰਦੀ, ਤੇ) ਅਡੋਲ ਆਤਮਕ ਅਵਸਥਾ ਨਹੀਂ ਮਿਲਦੀ ॥੭॥
 
हीरा नामु जवेहर लालु ॥
Hīrā nām javehar lāl.
The Naam, the Name of the Lord, is a diamond, a jewel, a ruby.
ਸਾਈਂ ਦਾ ਨਾਮ ਮਾਣਕ ਮਣੀ ਤੇ ਰਤਨ ਹੈ।
xxxਪ੍ਰਭੂ ਨਾਮ ਕੀਮਤੀ ਹੀਰੇ ਤੇ ਲਾਲਾਂ ਦੇ ਵਾਂਗ ਹੈ,
 
मनु मोती है तिस का मालु ॥
Man moṯī hai ṯis kā māl.
The pearl of the mind is the inner wealth.
ਹਿਰਦਾ ਮੋਤੀ ਉਸ ਸੁਆਨੀ ਦੀ ਦੋਲਤ ਹੈ।
ਤਿਸ ਕਾ = ਉਸ ਮਨੁੱਖ ਦਾ। ਮਾਲੁ = ਰਾਸ-ਪੂੰਜੀ।ਜੋ ਮੋਤੀ (ਵਰਗੇ ਸੁੱਚਾ) ਮਨ ਵਾਲੇ ਮਨੁੱਖ ਦੀ ਰਾਸ-ਪੂੰਜੀ ਬਣ ਜਾਂਦਾ ਹੈ।
 
नानक परखै नदरि निहालु ॥८॥५॥
Nānak parkẖai naḏar nihāl. ||8||5||
O Nanak, the Lord tests us, and blesses us with His Glance of Grace. ||8||5||
ਨਾਨਕ, ਸਾਹਿਬ ਬੰਦੇ ਦੀ ਨਿਰਖ ਕਰਦਾ ਹੈ ਅਤੇ ਇਕ ਦ੍ਰਿਸ਼ਟ ਨਾਲ ਉਸ ਨੂੰ ਪ੍ਰਸੰਨ ਕਰ ਦਿੰਦਾ ਹੈ।
xxx੮।s ॥੮॥੫॥ਹੇ ਨਾਨਕ! ਗੁਰੂ-ਸਰਾਫ਼ ਜਿਸ ਮਨੁੱਖ ਨੂੰ ਮੇਹਰ ਦੀ ਨਜ਼ਰ ਨਾਲ ਵੇਖਦਾ ਹੈ ਉਹ ਨਿਹਾਲ ਹੋ ਜਾਂਦਾ ਹੈ ॥੮॥੫॥
 
आसा महला १ ॥
Āsā mėhlā 1.
Aasaa, First Mehl:
ਆਸਾ ਪਹਿਲੀ ਪਾਤਸ਼ਾਹੀ।
xxxਰਾਗ ਆਸਾ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
 
गुरमुखि गिआनु धिआनु मनि मानु ॥
Gurmukẖ gi▫ān ḏẖi▫ān man mān.
The Gurmukh obtains spiritual wisdom, meditation and satisfaction of the mind.
ਗੁਰਾਂ ਦੇ ਰਾਹੀਂ ਬ੍ਰਹਿਮ-ਬੋਧ, ਇਕਾਗ੍ਰਤਾ ਅਤੇ ਚਿੱਤ ਦੀ ਸੰਤੁਸ਼ਟਤਾ ਪਰਾਪਤ ਹੁੰਦੇ ਹਨ।
ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ, ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੀ ਸਰਨ ਪੈ ਕੇ। ਗਿਆਨੁ = ਪਰਮਾਤਮਾ ਨਾਲ ਡੂੰਘੀ ਸਾਂਝ। ਧਿਆਨੁ = ਪਰਮਾਤਮਾ ਵਿਚ ਸੁਰਤ ਦਾ ਟਿਕਾਉ। ਮਾਨੁ = ਤੂੰ ਮਾਣ।(ਹੇ ਮਨੁੱਖ! ਤੂੰ) ਗੁਰੂ ਦੇ ਸਨਮੁਖ ਹੋ ਕੇ ਆਪਣੇ ਮਨ ਵਿਚ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਅਤੇ ਪਰਮਾਤਮਾ ਵਿਚ ਜੁੜੀ ਸੁਰਤ (ਦਾ ਆਨੰਦ) ਮਾਣ,
 
गुरमुखि महली महलु पछानु ॥
Gurmukẖ mahlī mahal pacẖẖān.
The Gurmukh realizes the Mansion of the Lord's Presence.
ਗੁਰਾਂ ਦੇ ਰਾਹੀਂ ਮਾਲਕ ਦਾ ਮੰਦਰ ਸਿਆਣਿਆਂ ਜਾਂਦਾ ਹੈ।
ਮਹਲੀ = ਮਹਲ ਦਾ ਮਾਲਕ, ਪਰਮਾਤਮਾ। ਮਹਲੁ = ਘਰ, ਟਿਕਾਣਾ।ਗੁਰੂ ਦੀ ਸਰਨ ਪੈ ਕੇ ਤੂੰ ਆਪਣੇ ਅੰਦਰ ਪ੍ਰਭੂ ਦਾ ਟਿਕਾਣਾ ਪਛਾਣ।
 
गुरमुखि सुरति सबदु नीसानु ॥१॥
Gurmukẖ suraṯ sabaḏ nīsān. ||1||
The Gurmukh is attuned to the Word of the Shabad, as his Insignia. ||1||
ਗੁਰਾਂ ਦੇ ਰਾਹੀਂ ਰੱਬ ਦਾ ਨਾਮ ਮਨੁੱਖ ਦੇ ਮਨ ਵਿੱਚ ਪਰਗਟ ਹੋ ਜਾਂਦਾ ਹੈ।
ਨੀਸਾਨੁ = (ਜੀਵਨ-ਸਫ਼ਰ ਲਈ) ਰਾਹਦਾਰੀ ॥੧॥ਗੁਰੂ ਦੇ ਸਨਮੁਖ ਰਹਿ ਕੇ ਤੂੰ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾ, (ਇਹ ਤੇਰੇ ਜੀਵਨ-ਸਫ਼ਰ ਲਈ) ਰਾਹਦਾਰੀ ਹੈ ॥੧॥
 
ऐसे प्रेम भगति वीचारी ॥
Aise parem bẖagaṯ vīcẖārī.
Such is the loving devotional worship of the Lord's contemplation.
ਇਸ ਤਰ੍ਹਾਂ ਪ੍ਰਭੂ ਦੀ ਅਨੁਰਾਗੀ ਸੇਵਾ ਸਾਧੀ ਜਾਂ ਚਿੰਤਨ ਕੀਤੀ ਜਾਂਦੀ ਹੈ।
ਐਸੇ = ਇਸ ਤਰ੍ਹਾਂ। ਵੀਚਾਰੀ = ਵਿਚਾਰਵਾਨ।ਇਸ ਤਰ੍ਹਾਂ ਪ੍ਰਭੂ-ਚਰਨਾਂ ਨਾਲ ਪ੍ਰੇਮ ਅਤੇ ਪਰਮਾਤਮਾ ਦੀ ਭਗਤੀ ਕਰ ਕੇ ਉਹ ਉੱਚੀ ਵਿਚਾਰ ਦਾ ਮਾਲਕ ਬਣ ਜਾਂਦਾ ਹੈ।
 
गुरमुखि साचा नामु मुरारी ॥१॥ रहाउ ॥
Gurmukẖ sācẖā nām murārī. ||1|| rahā▫o.
The Gurmukh realizes the True Name, the Destroyer of ego. ||1||Pause||
ਗੁਰਾਂ ਦੇ ਰਾਹੀਂ, ਹੰਕਾਰ ਦੇ ਵੈਰੀ, ਵਾਹਿਗੁਰੂ ਦਾ ਸੱਚਾ ਨਾਮ ਪਾਇਆ ਜਾਂਦਾ ਹੈ। ਠਹਿਰਾਉ।
ਮੁਰਾਰੀ = ਪਰਮਾਤਮਾ ॥੧॥ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ ਪ੍ਰਾਪਤ ਹੋ ਜਾਂਦਾ ਹੈ ॥੧॥ ਰਹਾਉ॥
 
अहिनिसि निरमलु थानि सुथानु ॥
Ahinis nirmal thān suthān.
Day and night, he remains immaculately pure, and abides in the sublime place.
ਆਦਮੀ ਦਿਨ ਰਾਤ ਪਵਿੱਤ੍ਰ ਰਹਿੰਦਾ ਹੈ ਅਤੇ ਸ਼ੇਸ਼ਟ ਜਗ੍ਹਾਂ ਅੰਦਰ ਵਸਦਾ ਹੈ।
ਅਹਿ = ਦਿਨ। ਨਿਸਿ = ਰਾਤ। ਥਾਨਿ = (ਆਪਣੇ ਹਿਰਦੇ-) ਥਾਂ ਵਿਚ। ਸੁਥਾਨੁ = ਪਰਮਾਤਮਾ ਦਾ) ਸ੍ਰੇਸ਼ਟ ਟਿਕਾਣਾ।(ਜੋ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ) ਦਿਨ ਰਾਤ ਆਪਣੇ ਹਿਰਦੇ-ਥਾਂ ਵਿਚ ਪਰਮਾਤਮਾ ਦਾ ਪਵਿਤ੍ਰ ਸ੍ਰੇਸ਼ਟ ਡੇਰਾ ਬਣਾਈ ਰੱਖਦਾ ਹੈ,
 
तीन भवन निहकेवल गिआनु ॥
Ŧīn bẖavan nihkeval gi▫ān.
He gains the wisdom of the three worlds.
ਉਸ ਨੂੰ ਤਿੰਨਾਂ ਜਹਾਨਾਂ ਦੀ ਯਥਾਰਥ ਗਿਆਤ ਹੋ ਜਾਂਦੀ ਹੈ।
ਨਿਹਕੇਵਲ = ਵਾਸ਼ਨਾ-ਰਹਿਤ ਪ੍ਰਭੂ ਦਾ।ਤਿੰਨਾਂ ਭਵਨਾਂ ਵਿਚ ਵਿਆਪਕ ਤੇ ਵਾਸ਼ਨਾ-ਰਹਿਤ ਪ੍ਰਭੂ ਨਾਲ ਉਸ ਦੀ ਡੂੰਘੀ ਸਾਂਝ ਪੈ ਜਾਂਦੀ ਹੈ।
 
साचे गुर ते हुकमु पछानु ॥२॥
Sācẖe gur ṯe hukam pacẖẖān. ||2||
Through the True Guru, the Command of the Lord's Will is realized. ||2||
ਸੱਚੇ ਗੁਰਾਂ ਦੇ ਰਾਹੀਂ ਸਾਈਂ ਦਾ ਫੁਰਮਾਨ ਸਿਆਣਿਆ ਜਾਂਦਾ ਹੈ।
ਤੇ = ਤੋਂ। ਪਛਾਨੁ = ਤੂੰ ਪਛਾਣ ॥੨॥(ਤੂੰ ਭੀ) ਅਭੁੱਲ ਗੁਰੂ ਤੋਂ (ਭਾਵ, ਸਰਨ ਪੈ ਕੇ) ਪਰਮਾਤਮਾ ਦੀ ਰਜ਼ਾ ਨੂੰ ਸਮਝ ॥੨॥
 
साचा हरखु नाही तिसु सोगु ॥
Sācẖā harakẖ nāhī ṯis sog.
He enjoys true pleasure, and suffers no pain.
ਉਹ ਸੱਚੀ ਖੁਸ਼ੀ ਮਾਣਦਾ ਹੈ ਅਤੇ ਉਸ ਨੂੰ ਕੋਈ ਗ਼ਮੀ ਨਹੀਂ ਵਾਪਰਦੀ।
ਹਰਖੁ = ਖ਼ੁਸ਼ੀ। ਸੋਗੁ = ਚਿੰਤਾ।(ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਸ ਦੇ) ਅੰਦਰ ਟਿਕਵਾਂ ਆਨੰਦ ਬਣਿਆ ਰਹਿੰਦਾ ਹੈ, ਉਸ ਨੂੰ ਕਦੇ ਕੋਈ ਚਿੰਤਾ ਨਹੀਂ ਪੋਂਹਦੀ;
 
अम्रितु गिआनु महा रसु भोगु ॥
Amriṯ gi▫ān mahā ras bẖog.
He enjoys the ambrosial wisdom, and the highest sublime essence.
ਉਹ ਅੰਮ੍ਰਿਤਮਈ ਬ੍ਰਹਿਮ ਵੀਚਾਰ ਅਤੇ ਪਰਮ ਜੌਹਰ ਦਾ ਅਨੰਦ ਲੈਦਾ ਹੈ।
ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਭੋਗੁ = ਆਤਮਕ ਖ਼ੁਰਾਕ।ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਸ੍ਰੇਸ਼ਟ ਰਸ ਵਾਲਾ ਨਾਮ ਤੇ ਪਰਮਾਤਮਾ ਨਾਲ ਡੂੰਘੀ ਸਾਂਝ ਉਸ ਮਨੁੱਖ ਦਾ ਆਤਮਕ ਭੋਜਨ ਬਣ ਜਾਂਦਾ ਹੈ।
 
पंच समाई सुखी सभु लोगु ॥३॥
Pancẖ samā▫ī sukẖī sabẖ log. ||3||
He overcomes the five evil passions, and becomes the happiest of all men. ||3||
ਉਸ ਦੇ ਪੰਜੇ ਮੰਦੇ-ਵਿਸ਼ੇ ਨਵਿਰਤ ਹੋ ਜਾਂਦੇ ਹਨ ਅਤੇ ਉਹ ਸਾਰਿਆਂ ਇਨਸਾਨਾਂ ਨਾਲੋਂ ਪ੍ਰਸੰਨ ਹੋ ਵੰਞਦਾ ਹੈ।
ਪੰਚ = ਕਾਮਾਦਿਕ ਪੰਜੇ ਵਿਕਾਰ ॥੩॥(ਜੇ ਗੁਰੂ ਦੀ ਸਰਨ ਪੈ ਕੇ) ਜਗਤ ਕਾਮਾਦਿਕ ਪੰਜਾਂ ਨੂੰ ਮੁਕਾ ਦੇਵੇ ਤਾਂ ਸਾਰਾ ਜਗਤ ਹੀ ਸੁਖੀ ਹੋ ਜਾਏ ॥੩॥
 
सगली जोति तेरा सभु कोई ॥
Saglī joṯ ṯerā sabẖ ko▫ī.
Your Divine Light is contained in all; everyone belongs to You.
ਤੇਰਾ ਪ੍ਰਕਾਸ਼ ਸਾਰਿਆਂ ਅੰਦਰ ਰਮਿਆ ਹੋਇਆ ਹੈ ਅਤੇ ਹਰ ਕੋਈ ਤੈਡਾ ਹੀ ਹੈ, ਹੇ ਸੁਆਮੀ!
ਸਗਲੀ = ਸਾਰੀ ਸ੍ਰਿਸ਼ਟੀ ਵਿਚ। ਸਭੁ ਕੋਈ = ਹਰੇਕ ਜੀਵ।(ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇਉਂ ਅਰਦਾਸ ਕਰਦਾ ਹੈ: ਹੇ ਪ੍ਰਭੂ!) ਸਾਰੀ ਸ੍ਰਿਸ਼ਟੀ ਵਿਚ ਤੇਰੀ ਹੀ ਜੋਤਿ (ਪ੍ਰਕਾਸ਼ ਕਰ ਰਹੀ ਹੈ), ਤੇ ਹਰੇਕ ਜੀਵ ਤੇਰਾ ਹੀ ਪੈਦਾ ਕੀਤਾ ਹੋਇਆ ਹੈ।
 
आपे जोड़ि विछोड़े सोई ॥
Āpe joṛ vicẖẖoṛe so▫ī.
You Yourself join and separate again.
ਉਹ ਖੁਦ ਹੀ ਮਿਲਾਉਂਦਾ ਅਤੇ ਵਖਰੇ ਕਰਦਾ ਹੈ।
ਜੋੜਿ = ਜੋੜ ਕੇ, ਸੰਜੋਗ ਬਣਾ ਕੇ।ਪਰਮਾਤਮਾ ਆਪ ਹੀ ਜੀਵਾਂ ਦੇ ਸੰਜੋਗ ਬਣਾਂਦਾ ਹੈ, ਤੇ ਆਪ ਹੀ ਫਿਰ ਵਿਛੋੜਾ ਪਾ ਦੇਂਦਾ ਹੈ।
 
आपे करता करे सु होई ॥४॥
Āpe karṯā kare so ho▫ī. ||4||
Whatever the Creator does, comes to pass. ||4||
ਜਿਹੜਾ ਕੁਛ ਭੀ ਸਿਰਜਣਹਾਰ ਖੁਦ ਕਰਦਾ ਹੈ, ਕੇਵਲ ਓਹੀ ਹੁੰਦਾ ਹੈ।
xxx॥੪॥ਜੋ ਕੁਝ ਕਰਤਾਰ ਆਪ ਹੀ ਕਰਦਾ ਹੈ ਉਹੀ ਹੁੰਦਾ ਹੈ ॥੪॥
 
ढाहि उसारे हुकमि समावै ॥
Dẖāhi usāre hukam samāvai.
He demolishes, and He builds; by His Order, he merges us into Himself.
ਉਹ ਖੁਦ ਹੀ ਮਿਸਮਾਰ ਕਰਦਾ ਤੇ ਬਣਾਉਂਦਾ ਹੈ ਅਤੇ ਆਪਣੇ ਫੁਰਮਾਨ ਦੁਆਰਾ ਨਸ਼ਟ ਕਰ ਦਿੰਦਾ ਹੈ ਉਹ।
ਹੁਕਮਿ = ਪ੍ਰਭੂ ਦੇ ਹੁਕਮ ਅਨੁਸਾਰ।ਪਰਮਾਤਮਾ ਆਪ ਹੀ ਸ੍ਰਿਸ਼ਟੀ ਨੂੰ ਢਾਹ ਕੇ ਆਪ ਹੀ ਮੁੜ ਉਸਾਰਦਾ ਹੈ, ਉਸ ਦੇ ਹੁਕਮ ਅਨੁਸਾਰ ਹੀ ਜਗਤ ਮੁੜ ਉਸ ਵਿਚ ਲੀਨ ਹੋ ਜਾਂਦਾ ਹੈ।
 
हुकमो वरतै जो तिसु भावै ॥
Hukmo varṯai jo ṯis bẖāvai.
Whatever is pleasing to His Will, happens.
ਜੋ ਕੁਛ ਉਸ ਨੂੰ ਚੰਗਾ ਲਗਦਾ ਹੈ, ਉਸ ਦੇ ਫੁਰਮਾਨ ਤਾਬੇ ਹੋ ਜਾਂਦਾ ਹੈ।
ਹੁਕਮੋ = ਹੁਕਮ ਹੀ। ਤਿਸੁ = ਉਸ ਪ੍ਰਭੂ ਨੂੰ।ਜੋ ਉਸ ਨੂੰ ਚੰਗਾ ਲਗਦਾ ਹੈ ਉਸ ਅਨੁਸਾਰ ਉਸ ਦਾ ਹੁਕਮ ਚੱਲਦਾ ਹੈ।
 
गुर बिनु पूरा कोइ न पावै ॥५॥
Gur bin pūrā ko▫e na pāvai. ||5||
Without the Guru, no one obtains the Perfect Lord. ||5||
ਗੁਰਾਂ ਦੇ ਬਾਝੋਂ ਕੋਈ ਭੀ ਪੂਰਨ ਪ੍ਰਭੂ ਨੂੰ ਪ੍ਰਾਪਤ ਨਹੀਂ ਹੁੰਦਾ।
xxx॥੫॥ਗੁਰੂ ਦੀ ਸਰਨ ਆਉਣ ਤੋਂ ਬਿਨਾ ਕੋਈ ਜੀਵ ਪੂਰਨ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕਦਾ ॥੫॥
 
बालक बिरधि न सुरति परानि ॥
Bālak biraḏẖ na suraṯ parān.
In childhood and old age, he does not understand.
ਬਚਪਨ ਅਤੇ ਬੁਢਾਪੇ ਵਿੱਚ ਜੀਵ ਨੂੰ ਕੋਈ ਸਮਝ ਨਹੀਂ ਹੁੰਦੀ।
ਪਰਾਨਿ = ਪ੍ਰਾਣੀ (ਨੂੰ)।ਜਿਸ ਪ੍ਰਾਣੀ ਦੀ ਸੁਰਤ ਬਚਪਨ ਜਾਂ ਬੁਢੇਪੇ ਵਿੱਚ (ਤੇ ਨਾਹ ਹੀ ਜਵਾਨੀ ਸਮੇ) ਕਦੇ ਭੀ ਪਰਮਾਤਮਾ ਵਿਚ ਨਹੀਂ ਜੁੜਦੀ,
 
भरि जोबनि बूडै अभिमानि ॥
Bẖar joban būdai abẖimān.
In the prime of youth, he is drowned in his pride.
ਪੂਰੀ ਜੁਆਨੀ ਅੰਦਰ ਉਹ ਹੰਕਾਰ ਵਿੱਚ ਡੁੱਬ ਜਾਂਦਾ ਹੈ।
ਭਰਿ ਜੋਬਨਿ = ਭਰੀ ਜਵਾਨੀ ਵੇਲੇ। ਅਭਿਮਾਨਿ = ਅਹੰਕਾਰ ਵਿਚ।(ਸਗੋਂ) ਭਰ-ਜਵਾਨੀ ਵਿਚ ਉਹ (ਜਵਾਨੀ ਦੇ) ਅਹੰਕਾਰ ਵਿਚ ਡੁੱਬਾ ਰਹਿੰਦਾ ਹੈ,
 
बिनु नावै किआ लहसि निदानि ॥६॥
Bin nāvai ki▫ā lahas niḏān. ||6||
Without the Name, what can the fool obtain? ||6||
ਨਾਮ ਦੇ ਬਗੈਰ, ਉਹ ਮੂਰਖ ਕੀ ਹਾਸਲ ਕਰ ਸਕਦਾ ਹੈ?
ਨਿਦਾਨਿ = ਆਖ਼ਰ ਨੂੰ, ਅੰਤ ਨੂੰ ॥੬॥ਉਹ ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਆਖ਼ਰ (ਇਥੋਂ) ਕੀਹ ਖੱਟੇਗਾ? ॥੬॥
 
जिस का अनु धनु सहजि न जाना ॥
Jis kā an ḏẖan sahj na jānā.
He does not know the One who blesses him with nourishment and wealth.
ਆਦਮੀ ਵਾਹਿਗੁਰੂ ਨੂੰ ਨਹੀਂ ਜਾਣਦਾ, ਜਿਸ ਦੀ ਮਲਕੀਅਤ ਖਾਣਾ ਦਾਣਾ ਤੇ ਦੌਲਤ ਹੈ।
ਅਨੁ = ਅੰਨ। ਸਹਜਿ = ਸਹਜ ਅਵਸਥਾ ਵਿਚ ਟਿਕ ਕੇ।ਜਿਸ ਪਰਮਾਤਮਾ ਦਾ ਦਿੱਤਾ ਅੰਨ ਤੇ ਧਨ ਜੀਵ ਵਰਤਦਾ ਰਹਿੰਦਾ ਹੈ, ਜੇ ਅਡੋਲ ਅਵਸਥਾ ਵਿਚ ਟਿਕ ਕੇ ਉਸ ਨਾਲ ਕਦੇ ਭੀ ਸਾਂਝ ਭੀ ਨਹੀਂ ਪਾਂਦਾ,
 
भरमि भुलाना फिरि पछुताना ॥
Bẖaram bẖulānā fir pacẖẖuṯānā.
Deluded by doubt, he later regrets and repents.
ਵਹਿਮ ਅੰਦਰ ਕੁਰਾਹੇ ਪਿਆ ਹੋਇਆ ਉਹ ਮਗਰੋਂ ਅਫਸੋਸ ਕਰਦਾ ਹੈ।
xxxਤੇ ਮਾਇਆ ਦੀ ਭਟਕਣਾ ਵਿਚ ਜੀਵਨ-ਰਾਹ ਤੋਂ ਖੁੰਝਿਆ ਰਹਿੰਦਾ ਹੈ, ਤਾਂ ਆਖ਼ਰ ਪਛਤਾਂਦਾ ਹੈ।
 
गलि फाही बउरा बउराना ॥७॥
Gal fāhī ba▫urā ba▫urānā. ||7||
The noose of death is around the neck of that crazy madman. ||7||
ਪਰ ਝੱਲੇ ਮਨੁੱਸ਼ ਦੀ ਗਰਦਨ ਦੁਆਲੇ ਮੌਤ ਦੀ ਫਾਸੀ ਹੈ।
ਗਲਿ = ਗਲ ਵਿਚ। ਬਉਰਾ = ਝੱਲਾ ॥੭॥ਉਸ ਦੇ ਗਲ ਵਿਚ ਮੋਹ ਦੀ ਫਾਹੀ ਪਈ ਰਹਿੰਦੀ ਹੈ, ਮੋਹ ਵਿਚ ਹੀ ਉਹ ਸਦਾ ਝੱਲਾ ਹੋਇਆ ਫਿਰਦਾ ਹੈ ॥੭॥
 
बूडत जगु देखिआ तउ डरि भागे ॥
Būdaṯ jag ḏekẖi▫ā ṯa▫o dar bẖāge.
I saw the world drowning, and I ran away in fear.
ਸੰਸਾਰ ਨੂੰ ਡੁਬਦਾ ਹੋਇਆ ਵੇਖ ਕੇ, ਮੈਂ ਤੱਦ ਭੈ ਭੀਤ ਹੋ ਦੌੜ ਗਿਆ।
ਡਰਿ = ਡਰ ਕੇ।ਉਹ ਜਗਤ ਨੂੰ (ਮੋਹ ਵਿਚ) ਡੁੱਬਦਾ ਵੇਖ ਕੇ (ਮੋਹ ਤੋਂ) ਡਰ ਕੇ ਭੱਜ ਜਾਂਦੇ ਹਨ,
 
सतिगुरि राखे से वडभागे ॥
Saṯgur rākẖe se vadbẖāge.
How very fortunate are those who have been saved by the True Guru.
ਚੰਗੇ ਕਰਮਾਂ ਵਾਲੇ ਹਨ ਉਹ ਜਿਨ੍ਹਾਂ ਨੂੰ ਸੱਚੇ ਗੁਰਾਂ ਨੇ ਬਚਾ ਲਿਆ ਹੈ।
ਸਤਿਗੁਰਿ = ਸਤਿਗੁਰ ਨੇ। ਸੇ = ਉਹ ਬੰਦੇ।ਉਹ ਬੜੇ ਭਾਗਾਂ ਵਾਲੇ ਹਨ ਤੇ ਸਤਿਗੁਰੂ ਨੇ ਉਹਨਾਂ ਨੂੰ (ਮੋਹ ਦੀ ਕੈਦ ਤੋਂ) ਬਚਾ ਲਿਆ ਹੈ,
 
नानक गुर की चरणी लागे ॥८॥६॥
Nānak gur kī cẖarṇī lāge. ||8||6||
O Nanak, they are attached to the feet of the Guru. ||8||6||
ਨਾਨਕ, ਊਹ ਗੁਰਾਂ ਦੇ ਪੈਰਾ ਨਾਲ ਜੁੜ ਜਾਂਦੇ ਹਨ।
xxx॥੮॥੬॥ਜੇਹੜੇ ਮਨੁੱਖ ਗੁਰੂ ਦੀ ਚਰਨੀਂ ਲੱਗਦੇ (ਸ਼ਰਨ ਪੈਂਦੇ) ਹਨ, ਹੇ ਨਾਨਾਕ! ॥੮॥੬॥
 
आसा महला १ ॥
Āsā mėhlā 1.
Aasaa, First Mehl:
ਆਸਾ ਪਹਿਲੀ ਪਾਤਸ਼ਾਹੀ।
xxxਰਾਗ ਆਸਾ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
 
गावहि गीते चीति अनीते ॥
Gāvahi gīṯe cẖīṯ anīṯe.
They sing religious songs, but their consciousness is wicked.
ਬੰਦੇ ਧਾਰਮਕ ਗਾਉਣ ਗਾਉਂਦੇ ਹਨ, ਉਨ੍ਹਾਂ ਦੇ ਮਨ ਅੰਦਰ ਬਦੀ ਹੈ।
ਗਾਵਹਿ = ਗਾਉਂਦੇ ਹਨ। ਚੀਤਿ = ਚਿੱਤ ਵਿਚ। ਅਨੀਤੇ = ਕੁਕਰਮ।ਜੇਹੜੇ ਮਨੁੱਖ (ਦੂਜਿਆਂ ਨੂੰ ਹੀ ਸੁਣਾਣ ਵਾਸਤੇ ਭਗਤੀ ਦੇ) ਗੀਤ ਗਾਂਦੇ ਹਨ, ਪਰ ਉਹਨਾਂ ਦੇ ਚਿੱਤ ਵਿਚ ਮੰਦੇ ਖ਼ਿਆਲ (ਮੌਜੂਦ) ਹਨ;
 
राग सुणाइ कहावहि बीते ॥
Rāg suṇā▫e kahāvėh bīṯe.
They sing the songs, and call themselves divine,
ਉਹ ਰਾਗ ਅਲਾਪਦੇ ਹਨ ਅਤੇ ਆਪਣੇ ਆਪ ਨੂੰ ਗਿਆਨੀ ਅਖਵਾਉਂਦੇ ਹਨ।
ਰਾਗ = ਰਾਗ ਦ੍ਵੈਖ ਦੀਆਂ ਗੱਲਾਂ। ਸੁਣਾਇ = ਸੁਣਾ ਕੇ। ਕਹਾਵਹਿ = ਲੋਕਾਂ ਤੋਂ ਅਖਵਾਂਦੇ ਹਨ। ਬੀਤੇ = ਰਾਗ ਦ੍ਵੈਖ ਤੋਂ ਪਰੇ।ਜੇਹੜੇ (ਹੋਰਨਾਂ ਨੂੰ) ਰਾਗ (ਦ੍ਵੈਖ ਤੋਂ ਬਚਣ ਦੀਆਂ ਗੱਲਾਂ) ਸੁਣਾ ਕੇ ਅਖਵਾਂਦੇ ਹਨ ਕਿ ਅਸੀਂ ਰਾਗ ਦ੍ਵੈਖ ਤੋਂ ਬਚੇ ਹੋਏ ਹਾਂ,
 
बिनु नावै मनि झूठु अनीते ॥१॥
Bin nāvai man jẖūṯẖ anīṯe. ||1||
but without the Name, their minds are false and wicked. ||1||
ਨਾਮ ਦੇ ਬਾਝੋਂ ਉਨ੍ਹਾਂ ਦਾ ਹਿਰਦਾ ਕੂੜ ਤੇ ਕੁਟਲ ਹੈ।
ਮਨਿ = ਮਨ ਵਿਚ ॥੧॥ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਉਹਨਾਂ ਦੇ ਮਨ ਵਿਚ ਝੂਠ (ਵੱਸਦਾ) ਹੈ, ਉਹਨਾਂ ਦੇ ਮਨ ਵਿਚ ਕੁਕਰਮ (ਟਿਕੇ ਹੋਏ) ਹਨ ॥੧॥
 
कहा चलहु मन रहहु घरे ॥
Kahā cẖalhu man rahhu gẖare.
Where are you going? O mind, remain in your own home.
ਤੂੰ ਕਿਥੇ ਜਾਂਦਾ ਹੈ? ਆਪਣੇ ਮਕਾਨ ਤੇ ਹੀ ਟਿਕ, ਹੇ ਬੰਦੇ।
ਮਨ = ਹੇ ਮਨ! ਘਰੇ = ਘਰ ਵਿਚ ਹੀ, ਅੰਦਰ ਹੀ।(ਹੋਰਨਾਂ ਨੂੰ ਮੱਤਾਂ ਦੇਣ ਵਾਲੇ) ਹੇ ਮਨ! ਤੂੰ (ਕੁਕਰਮਾਂ ਵਿਚ) ਕਿਉਂ ਭਟਕ ਰਿਹਾ ਹੈਂ? ਆਪਣੇ ਅੰਦਰ ਹੀ ਟਿਕਿਆ ਰਹੁ।
 
गुरमुखि राम नामि त्रिपतासे खोजत पावहु सहजि हरे ॥१॥ रहाउ ॥
Gurmukẖ rām nām ṯaripṯāse kẖojaṯ pāvhu sahj hare. ||1|| rahā▫o.
The Gurmukhs are satisfied with the Lord's Name; searching, they easily find the Lord. ||1||Pause||
ਗੁਰੂ-ਸਮਰਪਨ ਸੁਆਮੀ ਦੇ ਨਾਮ ਨਾਲ ਧਰਾਪੇ (ਰੱਜੇ ਜਾਂਦੇ) ਹਨ ਅਤੇ ਢੂੰਡ-ਭਾਲ ਕਰਨ ਦੁਆਰਾ, ਉਹ ਸੁਖੈਨ ਹੀ ਵਾਹਿਗੁਰੂ ਨੂੰ ਲੱਭ ਲੈਂਦੇ ਹਨ। ਠਹਿਰਾਉ।
ਤ੍ਰਿਪਤਾਸੇ = (ਮਾਇਆ ਵਲੋਂ) ਰੱਜੇ ਹੋਏ। ਪਾਵਹੁ = (ਹੇ ਮਨ!) ਤੂੰ ਲੱਭ ਲਏਂਗਾ। ਸਹਜਿ = ਅਡੋਲ ਅਵਸਥਾ ਵਿਚ ਟਿਕ ਕੇ ॥੧॥ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੁੰਦੇ ਹਨ ਉਹ ਪਰਮਾਤਮਾ ਦੇ ਨਾਮ ਵਿਚ ਜੁੜ ਕੇ (ਵਿਕਾਰਾਂ ਵਲੋਂ) ਹਟ ਜਾਂਦੇ ਹਨ। ਹੇ ਮਨ! ਤੂੰ ਭੀ ਗੁਰੂ ਦੀ ਰਾਹੀਂ ਭਾਲ ਕਰ ਕੇ ਸਹਜ ਅਵਸਥਾ ਵਿਚ ਟਿਕ ਕੇ ਪਰਮਾਤਮਾ ਨੂੰ ਲੱਭ ਲਏਂਗਾ ॥੧॥ ਰਹਾਉ॥
 
कामु क्रोधु मनि मोहु सरीरा ॥
Kām kroḏẖ man moh sarīrā.
Sexual desire, anger and emotional attachment fill the mind and body;
ਭੋਗ ਬਿਲਾਸ, ਗੁੱਸਾ, ਸੰਸਾਰੀ ਮਮਤਾ, ਦੇਹਿ ਅੰਦਰ ਹਨ,
ਮਨਿ = ਮਨ ਵਿਚ। ਸਰੀਰਾ = ਸਰੀਰ ਵਿਚ।ਜਿਸ ਮਨੁੱਖ ਦੇ ਮਨ ਵਿਚ ਸਰੀਰ ਵਿਚ ਕਾਮ ਹੈ ਕ੍ਰੋਧ ਹੈ ਮੋਹ ਹੈ,
 
लबु लोभु अहंकारु सु पीरा ॥
Lab lobẖ ahaʼnkār so pīrā.
greed and egotism lead only to pain.
ਅਤੇ ਤਮ੍ਹਾਂ ਲਾਲਚ ਅਤੇ ਗਰੂਰ ਬੰਦੇ ਦੇ ਚਿੱਤ ਵਿੱਚ, ਇਸ ਲਈ ਉਹ ਤਕਲੀਫ ਵਿੱਚ ਹੈ।
ਪੀਰਾ = ਪੀੜ।ਜਿਸ ਦੇ ਅੰਦਰ ਲੱਬ ਹੈ ਲੋਭ ਹੈ ਅਹੰਕਾਰ ਹੈ, (ਜਿਸ ਦੇ ਅੰਦਰ ਇਹਨਾਂ ਵਿਕਾਰਾਂ ਦਾ) ਕਲੇਸ਼ ਹੈ,
 
राम नाम बिनु किउ मनु धीरा ॥२॥
Rām nām bin ki▫o man ḏẖīrā. ||2||
How can the mind be comforted without the Lord's Name? ||2||
ਸਰਬ ਵਿਆਪਕ ਸੁਆਮੀ ਦੇ ਨਾਮ ਬਗੈਰ ਆਤਮਾ ਨੂੰ ਧੀਰਜ ਕਿਵੇ ਆ ਸਕਦਾ ਹੈ?
ਧੀਰਾ = ਹੌਸਲੇ ਵਾਲਾ ॥੨॥ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਉਸ ਦਾ ਮਨ (ਇਹਨਾਂ ਦਾ ਟਾਕਰਾ ਕਰਨ ਦਾ) ਕਿਵੇਂ ਹੌਸਲਾ ਕਰ ਸਕਦਾ ਹੈ? ॥੨॥
 
अंतरि नावणु साचु पछाणै ॥
Anṯar nāvaṇ sācẖ pacẖẖāṇai.
One who cleanses himself within, knows the True Lord.
ਜੋ ਆਪਣੇ ਦਿਲ ਨੂੰ ਨਵਾਉਂਦਾ ਹੈ, ਉਹ ਸੱਚੇ ਸਾਈਂ ਨੂੰ ਜਾਣ ਲੈਦਾ ਹੈ।
ਨਾਵਣੁ = ਇਸ਼ਨਾਨ।ਜੇਹੜਾ ਮਨੁੱਖ ਆਪਣੇ ਅੰਦਰ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾ ਲੈਂਦਾ ਹੈ, ਉਹ ਆਪਣੇ ਆਤਮਾ ਵਿਚ (ਤੀਰਥ-) ਇਸ਼ਨਾਨ ਕਰ ਰਿਹਾ ਹੈ,
 
अंतर की गति गुरमुखि जाणै ॥
Anṯar kī gaṯ gurmukẖ jāṇai.
The Gurmukh knows the condition of his innermost being.
ਪਵਿੱਤ੍ਰ ਪੁਰਸ਼ ਆਪਣੇ ਮਨ ਦੀ ਹਾਲਤ ਨੂੰ ਜਾਣਦਾ ਹੈ।
ਗਤਿ = ਆਤਮਕ ਅਵਸਥਾ।ਐਸਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਆਪਣੀ ਅੰਦਰਲੀ ਆਤਮਕ ਹਾਲਤ ਸਮਝ ਲੈਂਦਾ ਹੈ।
 
साच सबद बिनु महलु न पछाणै ॥३॥
Sācẖ sabaḏ bin mahal na pacẖẖāṇai. ||3||
Without the True Word of the Shabad, the Mansion of the Lord's Presence is not realized. ||3||
ਸੱਚੇ ਨਾਮ ਦੇ ਬਗੈਰ ਸੁਆਮੀ ਦੀ ਹਜ਼ੂਰੀ ਅਨੁਭਵ ਕੀਤੀ ਨਹੀਂ ਜਾ ਸਕਦੀ।
ਮਹਲੁ = ਪਰਮਾਤਮਾ ਦਾ ਟਿਕਾਣਾ ॥੩॥(ਪਰ ਗੁਰੂ ਦੇ) ਸੱਚੇ ਸ਼ਬਦ ਤੋਂ ਬਿਨਾ ਪਰਮਾਤਮਾ ਦਾ ਟਿਕਾਣਾ ਕੋਈ ਮਨੁੱਖ ਨਹੀਂ ਪਛਾਣ ਸਕਦਾ ॥੩॥
 
निरंकार महि आकारु समावै ॥
Nirankār mėh ākār samāvai.
One who merges his form into the Formless Lord,
ਜੋ ਆਪਣੇ ਸਰੂਪ ਨੂੰ ਸਰੂਪ-ਰਹਿਤ ਸੁਆਮੀ ਅੰਦਰ ਲੀਨ ਕਰ ਦਿੰਦਾ ਹੈ,
ਆਕਾਰੁ = ਬਾਹਰ ਦਿੱਸਦਾ ਜਗਤ। ਸਮਾਵੈ = ਲੀਨ ਕਰੇ।ਜੇਹੜਾ ਮਨੁੱਖ ਦਿੱਸਦੇ ਸੰਸਾਰ ਨੂੰ ਅਦ੍ਰਿਸ਼ਟ ਪ੍ਰਭੂ ਵਿਚ ਲੀਨ ਕਰ ਲੈਂਦਾ ਹੈ (ਭਾਵ, ਆਪਣੀ ਬ੍ਰਿਤੀ ਨੂੰ ਬਾਹਰ ਵਲੋਂ ਰੋਕ ਕੇ ਅੰਦਰ ਲੈ ਆਉਂਦਾ ਹੈ;)
 
अकल कला सचु साचि टिकावै ॥
Akal kalā sacẖ sācẖ tikāvai.
abides in the True Lord, the Powerful, beyond power.
ਅਤੇ ਸੱਚਿਆਂ ਦੇ ਪਰਮ ਸੱਚੇ ਬਲਵਾਨ ਅਗਾਧ ਸਾਹਿਬ ਅੰਦਰ ਟਿਕਦਾ ਹੈ,
ਅਕਲ ਕਲਾ = ਜਿਸਦੀ ਕਲਾ ਗਿਣਤੀ ਤੋਂ ਪਰੇ ਹੈ। ਸਾਚਿ = ਸਦਾ-ਥਿਰ ਪ੍ਰਭੂ ਵਿਚ ਜੁੜ ਕੇ।ਜਿਸ ਪ੍ਰਭੂ ਦੀ ਸੱਤਿਆ-ਗਿਣਤੀ ਮਿਣਤੀ ਤੋਂ ਪਰੇ ਹੈ ਉਸ ਸਦਾ-ਥਿਰ ਪ੍ਰਭੂ ਨੂੰ ਜੇਹੜਾ ਮਨੁੱਖ ਸਿਮਰਨ ਦੀ ਰਾਹੀਂ ਆਪਣੇ ਹਿਰਦੇ ਵਿਚ ਟਿਕਾਂਦਾ ਹੈ,
 
सो नरु गरभ जोनि नही आवै ॥४॥
So nar garabẖ jon nahī āvai. ||4||
Such a person does not enter into the womb of reincarnation again. ||4||
ਉਹ ਇਨਸਾਨ ਮੁੜ ਕੇ ਪੇਟ ਦੀਆਂ ਜੂਨੀਆਂ ਅੰਦਰ ਪ੍ਰਵੇਸ਼ ਨਹੀਂ ਕਰਦਾ।
xxx॥੪॥ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦਾ ॥੪॥
 
जहां नामु मिलै तह जाउ ॥
Jahāʼn nām milai ṯah jā▫o.
Go there, where you may obtain the Naam, the Name of the Lord.
ਤੂੰ ਓਥੇ ਜਾਹ ਜਿਥੇ ਤੈਨੂੰ ਨਾਮ ਦੀ ਪਰਾਪਤੀ ਹੋਵੇ।
ਜਾਉ = ਮੈਂ ਜਾਵਾਂ।(ਇਸ ਵਾਸਤੇ ਮੇਰੀ ਇਹ ਅਰਦਾਸ ਹੈ ਕਿ) ਜਿਥੋਂ (ਗੁਰ-ਸੰਗਤ ਵਿਚੋਂ) ਮੈਨੂੰ ਪਰਮਾਤਮਾ ਦਾ ਨਾਮ ਮਿਲ ਜਾਏ, ਮੈਂ ਉਥੇ ਹੀ ਜਾਵਾਂ,