Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

आसा महला १ ॥
Āsā mėhlā 1.
Aasaa, First Mehl:
ਆਸਾ ਪਹਿਲੀ ਪਾਤਸ਼ਾਹੀ।
xxxਰਾਗ ਆਸਾ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
 
तनु बिनसै धनु का को कहीऐ ॥
Ŧan binsai ḏẖan kā ko kahī▫ai.
When the body perishes, whose wealth is it?
ਜਦ ਦੇਹਿ ਨਾਸ ਹੋ ਜਾਂਦੀ ਹੈ ਤਾਂ ਇਸ ਦੀ ਦੌਲਤ ਕੀਹਦੀ ਆਖੀ ਜਾਂਦੀ ਹੈ?
ਕਾ ਕੋ = ਕਿਸ ਦਾ?ਜਦੋਂ ਮਨੁੱਖ ਦਾ ਸਰੀਰ ਬਿਨਸ ਜਾਂਦਾ ਹੈ ਤਦੋਂ (ਉਸ ਦਾ ਕਮਾਇਆ ਹੋਇਆ) ਧਨ ਉਸ ਦਾ ਨਹੀਂ ਕਿਹਾ ਜਾ ਸਕਦਾ (ਪਰਮਾਤਮਾ ਦਾ ਨਾਮ ਹੀ ਅਸਲ ਧਨ ਹੈ ਜੋ ਮਨੁੱਖਾ ਸਰੀਰ ਦੇ ਨਾਸ ਹੋਣ ਪਿਛੋਂ ਭੀ ਆਪਣੇ ਨਾਲ ਲੈ ਜਾ ਸਕਦਾ ਹੈ, ਪਰ),
 
बिनु गुर राम नामु कत लहीऐ ॥
Bin gur rām nām kaṯ lahī▫ai.
Without the Guru, how can the Lord's Name be obtained?
ਗੁਰਾਂ ਦੇ ਬਗੈਰ ਪ੍ਰਭੂ ਦਾ ਨਾਮ ਕਿਸ ਤਰ੍ਹਾਂ ਪ੍ਰਾਪਤ ਹੋ ਸਕਦਾ ਹੈ?
ਕਤ = ਕਿਥੋਂ?ਪਰਮਾਤਮਾ ਦਾ ਨਾਮ-ਧਨ ਗੁਰੂ ਤੋਂ ਬਿਨਾ ਕਿਸੇ ਹੋਰ ਪਾਸੋਂ ਨਹੀਂ ਮਿਲ ਸਕਦਾ।
 
राम नाम धनु संगि सखाई ॥
Rām nām ḏẖan sang sakẖā▫ī.
The wealth of the Lord's Name is my Companion and Helper.
ਸੁਆਮੀ ਦੇ ਨਾਮ ਦਾ ਪਦਾਰਥ ਮੇਰਾ ਸੰਗੀ ਅਤੇ ਸਹਾਇਕ ਹੈ।
ਸੰਗਿ = (ਜੀਵ ਦੇ) ਨਾਲ। ਸਖਾਈ = ਸਾਥੀ, ਮਿੱਤਰ।ਪਰਮਾਤਮਾ ਦਾ ਨਾਮ-ਧਨ ਹੀ ਮਨੁੱਖ ਦੇ ਨਾਲ ਅਸਲ ਸਾਥੀ ਹੈ।
 
अहिनिसि निरमलु हरि लिव लाई ॥१॥
Ahinis nirmal har liv lā▫ī. ||1||
Night and day, center your loving attention on the Immaculate Lord. ||1||
ਪਵਿੱਤ੍ਰ ਹੈ ਉਹ ਜੋ ਦਿਹੁੰ ਰੈਣ ਆਪਣੀ ਬਿਰਤੀ ਵਾਹਿਗੁਰੂ ਨਾਲ ਜੋੜੀ ਰਖਦਾ ਹੈ।
ਅਹਿ = ਦਿਨ। ਨਿਸਿ = ਰਾਤ। ਅਹਿਨਿਸਿ = ਦਿਨ ਰਾਤ ॥੧॥ਜੇਹੜਾ ਮਨੁੱਖ ਦਿਨ ਰਾਤ ਆਪਣੀ ਸੁਰਤ ਪ੍ਰਭੂ (-ਚਰਨਾਂ) ਵਿਚ ਜੋੜਦਾ ਹੈ ਉਸ ਦਾ ਜੀਵਨ ਪਵਿਤ੍ਰ ਹੋ ਜਾਂਦਾ ਹੈ ॥੧॥
 
राम नाम बिनु कवनु हमारा ॥
Rām nām bin kavan hamārā.
Without the Lord's Name, who is ours?
ਪ੍ਰਭੂ ਦੇ ਨਾਮ ਦੇ ਬਗੈਰ ਮੇਰਾ ਕੌਣ ਹੈ?
ਹਮਾਰਾ = ਸਾਡਾ, ਜੀਵਾਂ ਦਾ।ਪਰਮਾਤਮਾ ਦੇ ਨਾਮ ਤੋਂ ਬਿਨਾ ਸਾਡਾ (ਜੀਵਾਂ ਦਾ) ਹੋਰ ਕੇਹੜਾ (ਸਦੀਵੀ ਮਿੱਤਰ) ਹੋ ਸਕਦਾ ਹੈ?
 
सुख दुख सम करि नामु न छोडउ आपे बखसि मिलावणहारा ॥१॥ रहाउ ॥
Sukẖ ḏukẖ sam kar nām na cẖẖoda▫o āpe bakẖas milāvaṇhārā. ||1|| rahā▫o.
I look upon pleasure and pain alike; I shall not forsake the Naam, the Name of the Lord. The Lord Himself forgives me, and blends me with Himself. ||1||Pause||
ਪੀੜ ਅਤੇ ਖੁਸ਼ੀ ਨੂੰ ਇੱਕ ਤੁਲ ਜਾਣ ਕੇ, ਮੈਂ ਨਾਮ ਨੂੰ ਨਹੀਂ ਤਿਆਗਦਾ, ਮਾਫੀ ਦੇ ਕੇ ਸੁਆਮੀ ਆਪਣੇ ਨਾਲ ਮੇਲ ਲੈਦਾ ਹੈ। ਠਹਿਰਾਉ।
ਸਮ = ਬਰਾਬਰ, ਇਕੋ ਜਿਹੇ। ਕਰਿ = ਕਰ ਕੇ, ਸਮਝ ਕੇ। ਨ ਛੋਡਉ = ਮੈਂ ਨਹੀਂ ਛੱਡਦਾ। ਬਖਸਿ = ਬਖ਼ਸ਼ ਕੇ, ਮੇਹਰ ਕਰ ਕੇ ॥੧॥(ਸੁਖ ਤੇ ਦੁਖ ਉਸੇ ਪ੍ਰਭੂ ਦੀ ਰਜ਼ਾ ਵਿਚ ਆਉਂਦੇ ਹਨ, ਇਸ ਵਾਸਤੇ) ਸੁਖ ਤੇ ਦੁਖ ਨੂੰ ਇਕੋ ਜਿਹਾ (ਉਸ ਦੀ ਰਜ਼ਾ ਸਮਝ ਕੇ) ਮੈਂ (ਕਦੇ) ਉਸ ਦਾ ਨਾਮ ਨਹੀਂ ਛੱਡਾਂਗਾ। (ਮੈਨੂੰ ਨਿਸਚਾ ਹੈ ਕਿ) ਪਰਮਾਤਮਾ ਆਪ ਹੀ ਮੇਹਰ ਕਰ ਕੇ (ਆਪਣੇ ਚਰਨਾਂ ਵਿਚ) ਜੋੜਨ ਵਾਲਾ ਹੈ ॥੧॥ ਰਹਾਉ॥
 
कनिक कामनी हेतु गवारा ॥
Kanik kāmnī heṯ gavārā.
The fool loves gold and women.
ਮੂਰਖ ਸੋਨੇ ਅਤੇ ਸੁੰਦਰੀ ਨੂੰ ਪਿਆਰ ਕਰਦਾ ਹੈ।
ਕਨਿਕ = ਸੋਨਾ। ਕਾਮਨੀ = ਇਸਤ੍ਰੀ। ਹੇਤੁ = ਹਿਤ, ਮੋਹ।ਉਹ ਮੂਰਖ ਹਨ ਜੋ ਸੋਨੇ ਤੇ ਇਸਤ੍ਰੀ ਨਾਲ ਹੀ ਮੋਹ ਵਧਾ ਰਹੇ ਹਨ,
 
दुबिधा लागे नामु विसारा ॥
Ḏubiḏẖā lāge nām visārā.
Attached to duality, he has forgotten the Naam.
ਦਵੈਤ-ਭਾਵ ਨਾਲ ਜੁੜ ਕੇ ਊਸਨੇ ਨਾਮ ਨੂੰ ਭੁਲਾ ਛੱਡਿਆ ਹੈ।
ਦੁਬਿਧਾ = ਭਟਕਣਾ, ਦੁਚਿੱਤਾ-ਪਨ।ਤੇ ਪਰਮਾਤਮਾ ਦਾ ਨਾਮ ਭੁਲਾ ਕੇ ਭਟਕਣਾ ਵਿਚ ਪਏ ਹੋਏ ਹਨ।
 
जिसु तूं बखसहि नामु जपाइ ॥
Jis ṯūʼn bakẖsahi nām japā▫e.
O Lord, he alone chants the Naam, whom You have forgiven.
ਜਿਸ ਨੂੰ ਤੂੰ ਮਾਫ ਕਰ ਦਿੰਦਾ ਹੈ, ਉਸ ਪਾਸੋਂ ਤੂੰ ਆਪਣੇ ਨਾਮ ਦਾ ਊਚਾਰਨ ਕਰਵਾਉਂਦਾ ਹੈ।
ਜਪਾਇ = ਜਪਾ ਕੇ।ਜਿਸ ਜੀਵ ਨੂੰ ਤੂੰ ਆਪਣਾ ਨਾਮ ਜਪਾ ਕੇ (ਨਾਮ ਦੀ ਦਾਤਿ) ਬਖ਼ਸ਼ਦਾ ਹੈਂ, ਉਹ ਤੇਰੇ ਗੁਣ ਗਾਂਦਾ ਹੈ,
 
दूतु न लागि सकै गुन गाइ ॥२॥
Ḏūṯ na lāg sakai gun gā▫e. ||2||
Death cannot touch one who sings the Glorious Praises of the Lord. ||2||
ਮੌਤ ਦਾ ਫਰੇਸ਼ਤਾ ਉਸ ਨੂੰ ਛੂਹ ਨਹੀਂ ਸਕਦਾ, ਜੋ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਦਾ ਹੈ।
ਗਾਇ = ਗਾਂਦਾ ਹੈ ॥੨॥ਤੇ ਜਮਦੂਤ ਉਸ ਦੇ ਨੇੜੇ ਨਹੀਂ ਢੁਕ ਸਕਦਾ ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁਕਦੀ ('ਕਨਿਕ ਕਾਮਨੀ ਹੇਤੁ' ਉਸ ਦੇ ਆਤਮਕ ਜੀਵਨ ਨੂੰ ਮਾਰ ਨਹੀਂ ਸਕਦਾ) ॥੨॥
 
हरि गुरु दाता राम गुपाला ॥
Har gur ḏāṯā rām gupālā.
The Lord, the Guru, is the Giver; the Lord, the Sustainer of the World.
ਮੇਰੇ ਸਰਬ-ਵਿਆਪਕ ਵਾਹਿਗੁਰੂ ਤੂੰ ਵੱਡਾ ਦਾਤਾਰ ਅਤੇ ਜਗਤ ਦਾ ਪਾਲਣ-ਪੋਸ਼ਣਹਾਰ ਹੈ।
xxxਹੇ ਰਾਮ! ਹੇ ਹਰੀ! ਹੇ ਗੁਪਾਲ! ਤੂੰ ਹੀ ਸਭ ਤੋਂ ਵੱਡਾ ਦਾਤਾ ਹੈਂ।
 
जिउ भावै तिउ राखु दइआला ॥
Ji▫o bẖāvai ṯi▫o rākẖ ḏa▫i▫ālā.
If it is pleasing to Your Will, please preserve me, O Merciful Lord.
ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਤੂੰ ਮੇਰੀ ਰਖਿਆ ਕਰ, ਹੇ ਮਿਹਰਬਾਨ ਮਾਲਕ!
ਜਿਉ ਭਾਵੈ = ਜਿਵੇਂ ਤੈਨੂੰ ਚੰਗਾ ਲਗੇ।ਜਿਵੇਂ ਤੈਨੂੰ ਚੰਗਾ ਲਗੇ ਤਿਵੇਂ, ਹੇ ਦਇਆਲ! ਮੈਨੂੰ ('ਕਨਿਕ ਕਾਮਨੀ ਹੇਤ' ਤੋਂ) ਬਚਾ ਲੈ।
 
गुरमुखि रामु मेरै मनि भाइआ ॥
Gurmukẖ rām merai man bẖā▫i▫ā.
As Gurmukh, my mind is pleased with the Lord.
ਗੁਰਾਂ ਦੇ ਉਪਦੇਸ਼ ਤਾਬੇ, ਸੁਆਮੀ ਮੇਰੇ ਚਿੱਤ ਨੂੰ ਚੰਗਾ ਲੱਗਾ ਹੈ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਮਨਿ = ਮਨ ਵਿਚ।ਗੁਰੂ ਦੀ ਸਰਨ ਪੈ ਕੇ ਪਰਮਾਤਮਾ (ਦਾ ਨਾਮ) ਮੇਰੇ ਮਨ ਵਿਚ ਪਿਆਰਾ ਲੱਗਾ ਹੈ,
 
रोग मिटे दुखु ठाकि रहाइआ ॥३॥
Rog mite ḏukẖ ṯẖāk rahā▫i▫ā. ||3||
My diseases are cured, and my pains are taken away. ||3||
ਮੇਰੀਆਂ ਬੀਮਾਰੀਆਂ ਦੂਰ ਹੋ ਗਈਆਂ ਹਨ ਅਤੇ ਪੀੜ ਨਵਿਰਤ ਥੀ ਗਈ ਹੈ।
xxx॥੩॥ਮੇਰੇ (ਆਤਮਕ) ਰੋਗ ਮਿਟ ਗਏ ਹਨ (ਆਤਮਕ ਮੌਤ ਵਾਲਾ) ਦੁੱਖ ਮੈਂ ਰੋਕ ਲਿਆ ਹੈ ॥੩॥
 
अवरु न अउखधु तंत न मंता ॥
Avar na a▫ukẖaḏẖ ṯanṯ na mannṯā.
There is no other medicine, Tantric charm or mantra.
ਹੋਰ ਕੋਈ ਦਵਾਈ, ਜਾਦੂ ਅਤੇ ਟੁਣਾ ਟਾਮਣ ਨਹੀਂ।
ਅਵਰੁ = ਕੋਈ ਹੋਰ। ਅਉਖਧੁ = ਦਾਰੂ।('ਕਨਿਕ ਕਾਮਨੀ ਹੇਤ' ਦੇ ਰੋਗ ਤੋਂ ਬਚਾਣ ਵਾਲਾ ਪ੍ਰਭੂ-ਨਾਮ ਤੋਂ ਬਿਨਾ) ਹੋਰ ਕੋਈ ਦਾਰੂ ਨਹੀਂ ਹੈ, ਕੋਈ ਮੰਤ੍ਰ ਨਹੀਂ ਹੈ।
 
हरि हरि सिमरणु किलविख हंता ॥
Har har simraṇ kilvikẖ hanṯā.
Meditative remembrance upon the Lord, Har, Har, destroys sins.
ਵਾਹਿਗੁਰੂ ਸੁਆਮੀ ਦੀ ਬੰਦਗੀ ਪਾਪਾਂ ਨੂੰ ਨਾਸ ਕਰ ਦਿੰਦੀ ਹੈ।
ਕਿਲਵਿਖ = ਪਾਪ। ਹੰਤਾ = ਨਾਸ ਕਰਨ ਵਾਲਾ।ਪਰਮਾਤਮਾ ਦੇ ਨਾਮ ਦਾ ਸਿਮਰਨ ਹੀ ਸਾਰੇ ਪਾਪਾਂ ਦਾ ਨਾਸ ਕਰਨ ਵਾਲਾ ਹੈ।
 
तूं आपि भुलावहि नामु विसारि ॥
Ŧūʼn āp bẖulāvėh nām visār.
You Yourself cause us to stray from the path, and forget the Naam.
ਤੂੰ ਖੁਦ ਪ੍ਰਾਣੀਆਂ ਨੂੰ ਕੁਰਾਹੇ ਪਾਊਦਾ ਹੈ ਅਤੇ ਉਹ ਤੇਰੇ ਨਾਮ ਨੂੰ ਭੁਲਾ ਦਿੰਦੇ ਹਨ, ਹੇ ਸਾਹਿਬ!
xxxਹੇ ਪ੍ਰਭੂ! (ਅਸੀਂ ਜੀਵ ਕੀਹ ਕਰ ਸਕਦੇ ਹਾਂ?) ਤੂੰ ਆਪ ਸਾਡੇ ਮਨਾਂ ਤੋਂ (ਆਪਣਾ) ਨਾਮ ਭੁਲਾ ਕੇ ਸਾਨੂੰ ਕੁਰਾਹੇ ਪਾਂਦਾ ਹੈਂ,
 
तूं आपे राखहि किरपा धारि ॥४॥
Ŧūʼn āpe rākẖahi kirpā ḏẖār. ||4||
Showering Your Mercy, You Yourself save us. ||4||
ਆਪਣੀ ਰਹਿਮਤ ਨਿਛਾਵਰ ਕਰਕੇ ਤੂੰ ਖੁਦ ਕਈਆਂ ਨੂੰ ਬਚਾ ਲੈਦਾ ਹੈ।
xxx॥੪॥ਤੇ ਤੂੰ ਆਪ ਹੀ ਮੇਹਰ ਕਰ ਕੇ ਸਾਨੂੰ ਵਿਕਾਰਾਂ ਤੋਂ ਬਚਾਂਦਾ ਹੈਂ ॥੪॥
 
रोगु भरमु भेदु मनि दूजा ॥
Rog bẖaram bẖeḏ man ḏūjā.
The mind is diseased with doubt, superstition and duality.
ਆਤਮਾ ਨੂੰ ਸੰਦੇਹ, ਅੰਤਰੇ ਅਤੇ ਦਵੈਤ ਭਾਵ ਦੀ ਬੀਮਾਰੀ ਚਿਮੜੀ ਹੋਈ ਹੈ।
ਭਰਮਿ = ਭਟਕ ਕੇ।ਉਹਨਾਂ ਨੂੰ ਇਹ ਰੋਗ ਹੈ, ਭਟਕਣਾ ਹੈ, ਪ੍ਰਭੂ ਨਾਲੋਂ ਵਿੱਥ ਹੈ, ਮੇਰ-ਤੇਰ ਹੈ,
 
गुर बिनु भरमि जपहि जपु दूजा ॥
Gur bin bẖaram jāpėh jap ḏūjā.
Without the Guru, it dwells in doubt, and contemplates duality.
ਗੁਰਾਂ ਦੇ ਬਗੈਰ ਜੀਵ ਵਹਿਮ ਅੰਦਰ ਭਟਕਦਾ ਹੈ ਅਤੇ ਹੋਰਸ ਨੂੰ ਇਕ ਰਸ ਯਾਦ ਕਰਦਾ ਹੈ।
ਜਪਹਿ = ਜਪਦੇ ਹਨ।ਜੋ ਗੁਰੂ ਦੀ ਸਰਨ ਤੋਂ ਬਿਨਾ ਜੇਹੜੇ ਮਨੁੱਖ ਕੁਰਾਹੇ ਪੈ ਕੇ ਦੂਜਾ ਜਪ ਜਪਦੇ ਹਨ।
 
आदि पुरख गुर दरस न देखहि ॥
Āḏ purakẖ gur ḏaras na ḏekẖėh.
The Guru reveals the Darshan, the Blessed Vision of the Primal Lord.
ਗੁਰਾਂ ਦਾ ਦੀਦਾਰ ਵੇਖਣਾ ਪਿਥਮ ਪ੍ਰਭੂ ਨੂੰ ਦੇਖਣ ਦੇ ਤੁੱਲ ਹੈ।
ਗੁਰ ਦਰਸ = ਗੁਰੂ ਦੇ ਦੀਦਾਰ।ਜੇਹੜੇ ਮਨੁੱਖ ਕਦੇ ਗੁਰੂ ਦਾ ਦਰਸ਼ਨ ਨਹੀਂ ਕਰਦੇ ਸਭ ਦੇ ਮੁੱਢ ਸਰਬ-ਵਿਆਪਕ ਦਾ ਦਰਸ਼ਨ ਨਹੀਂ ਕਰਦੇ,
 
विणु गुर सबदै जनमु कि लेखहि ॥५॥
viṇ gur sabḏai janam kė lekẖėh. ||5||
Without the Word of the Guru's Shabad, what use is human life? ||5||
ਗੁਰਾਂ ਦੀ ਬਾਣੀ ਦੇ ਬਾਝੋਂ ਮਨੁੱਖੀ ਜੀਵਨ ਕਿਹੜੇ ਹਿਸਾਬ ਕਿਤਾਬ ਵਿੱਚ ਹੈ।
ਕਿ ਲੇਖਹਿ = ਕਿਸ ਲੇਖ ਵਿਚ? ਕਿਸੇ ਲੇਖੇ ਨਹੀਂ ॥੫॥ਗੁਰੂ ਦੇ ਸ਼ਬਦ ਵਿਚ ਜੁੜਨ ਤੋਂ ਬਿਨਾ ਉਹਨਾਂ ਦਾ ਜਨਮ ਕਿਸੇ ਭੀ ਲੇਖੇ ਵਿਚ ਨਹੀਂ ਰਹਿ ਜਾਂਦਾ ॥੫॥
 
देखि अचरजु रहे बिसमादि ॥
Ḏekẖ acẖraj rahe bismāḏ.
Beholding the marvelous Lord, I am wonder-struck and astonished.
ਅਸਚਰਜ ਸੁਆਮੀ ਨੂੰ ਵੇਖ ਕੇ, ਮੈਂ ਬੜਾ ਹੈਰਾਨ ਹੋ ਗਿਆ ਹਾਂ।
ਦੇਖਿ = ਵੇਖ ਕੇ। ਬਿਸਮਾਦਿ = ਹੈਰਾਨ।(ਹੇ ਪ੍ਰਭੂ!) ਤੈਨੂੰ ਅਚਰਜ-ਰੂਪ ਨੂੰ ਵੇਖ ਕੇ ਅਸੀਂ ਜੀਵ ਹੈਰਾਨ ਹੁੰਦੇ ਹਾਂ।
 
घटि घटि सुर नर सहज समाधि ॥
Gẖat gẖat sur nar sahj samāḏẖ.
In each and every heart, of the angels and holy men, He dwells in celestial Samaadhi.
ਅਡੋਲਤਾ ਦੀ ਤਾੜੀ ਅੰਦਰ ਪ੍ਰਭੁ ਸਾਰਿਆਂ ਦਿਲਾਂ, ਦੇਵਤਿਆਂ ਅਤੇ ਆਦਮੀਆਂ ਦੇ ਅੰਦਰ ਰਮਿਆ ਹੋਇਆ ਹੈ।
ਘਟਿ ਘਟਿ = ਹਰੇਕ ਘਟ ਵਿਚ।ਤੂੰ ਹਰੇਕ ਸਰੀਰ ਵਿਚ ਮੌਜੂਦ ਹੈਂ, ਦੇਵਤਿਆਂ ਵਿਚ ਮਨੁੱਖਾਂ ਵਿਚ ਹਰੇਕ ਵਿਚ ਸੁਤੇ ਹੀ ਅਡੋਲ ਟਿਕਿਆ ਹੋਇਆ ਹੈਂ।
 
भरिपुरि धारि रहे मन माही ॥
Bẖaripur ḏẖār rahe man māhī.
I have enshrined the All-pervading Lord within my mind.
ਪੂਰਨ ਵਿਆਪਕ ਨੂੰ ਮੈਂ ਆਪਣੇ ਚਿੱਤ ਵਿੱਚ ਟਿਕਾਇਆ ਹੈ।
ਮਨ ਮਾਹੀ = ਹਰੇਕ ਹਿਰਦੇ ਵਿਚ।ਤੂੰ ਹਰੇਕ ਜੀਵ ਦੇ ਮਨ ਵਿਚ ਭਰਪੂਰ ਹੈਂ, ਤੇ ਹਰੇਕ ਨੂੰ ਸਹਾਰਾ ਦੇ ਰਿਹਾ ਹੈਂ।
 
तुम समसरि अवरु को नाही ॥६॥
Ŧum samsar avar ko nāhī. ||6||
There is no one else equal to You. ||6||
ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੇ ਸੁਆਮੀ!
ਸਮਸਰਿ = ਬਰਾਬਰ ॥੬॥ਤੇਰੇ ਬਰਾਬਰ ਹੋਰ ਕੋਈ ਨਹੀਂ ਹੈ ॥੬॥
 
जा की भगति हेतु मुखि नामु ॥
Jā kī bẖagaṯ heṯ mukẖ nām.
For the sake of devotional worship, we chant Your Name.
ਜੋ ਸਿਮਰਨ ਨੂੰ ਪਿਆਰ ਕਰਦਾ ਹੈ, ਉਸ ਦੇ ਮੂੰਹ ਵਿੱਚ ਵਾਹਿਗੁਰੂ ਦਾ ਨਾਮ ਹੈ।
ਜਾ ਕੀ = ਜਿਸ ਪਰਮਾਤਮਾ ਦੀ। ਹੇਤੁ = ਹਿਤ, ਪ੍ਰੇਮ।ਪਰਮਾਤਮਾ ਉਹਨਾਂ ਸੰਤਾਂ ਭਗਤਾਂ ਦੀ ਸੰਗਤ ਵਿਚ ਮਿਲਦਾ ਹੈ ਜਿਨ੍ਹਾਂ ਦੇ ਮੂੰਹ ਵਿਚ (ਸਦਾ ਉਸ ਦਾ) ਨਾਮ ਟਿਕਿਆ ਰਹਿੰਦਾ ਹੈ।
 
संत भगत की संगति रामु ॥
Sanṯ bẖagaṯ kī sangaṯ rām.
The Lord's devotees dwell in the Society of the Saints.
ਸਾਧੂਆਂ ਅਤੇ ਪਵਿੱਤ੍ਰ ਪੁਰਸ਼ਾਂ ਦੇ ਸੰਮੇਲਣ ਅੰਦਰ ਸੁਆਮੀ ਵਸਦਾ ਹੈ।
xxxਉਹਨਾਂ ਸੰਤ ਜਨਾਂ ਦੇ ਹਿਰਦੇ ਵਿਚ ਉਸ ਪ੍ਰਭੂ ਦੀ ਭਗਤੀ ਵਾਸਤੇ ਪ੍ਰੇਮ ਹੈ ਖਿੱਚ ਹੈ।
 
बंधन तोरे सहजि धिआनु ॥
Banḏẖan ṯore sahj ḏẖi▫ān.
Breaking his bonds, one comes to meditate on the Lord.
ਆਪਣੇ ਜੰਜ਼ੀਰ ਤੋੜ ਕੇ ਪ੍ਰਾਣੀ ਨੂੰ ਵਾਹਿਗੁਰੂ ਦਾ ਆਰਾਧਨ ਕਰਨਾ ਉਚਿਤ ਹੈ।
ਸਹਜਿ = ਅਡੋਲ ਅਵਸਥਾ ਵਿਚ।ਅਡੋਲ ਅਵਸਥਾ ਵਿਚ (ਟਿਕ ਕੇ, ਪ੍ਰਭੂ ਦਾ) ਧਿਆਨ (ਧਰ ਕੇ ਸੰਤ ਜਨ 'ਕਨਿਕ ਕਾਮਨੀ' ਵਾਲੇ) ਬੰਧਨ ਤੋੜ ਲੈਂਦੇ ਹਨ।
 
छूटै गुरमुखि हरि गुर गिआनु ॥७॥
Cẖẖūtai gurmukẖ har gur gi▫ān. ||7||
The Gurmukhs are emancipated, by the Guru-given knowledge of the Lord. ||7||
ਗੁਰਾਂ ਦੇ ਰਾਹੀਂ ਪਰਾਪਤ ਹੋਈ ਵਾਹਿਗੁਰੂ ਦੀ ਗਿਆਤ ਨਾਲ ਪਵਿੱਤ੍ਰ ਪੁਰਸ਼ ਬੰਦ ਖਲਾਸ ਹੋ ਜਾਂਦਾ ਹੈ।
xxx॥੭॥ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਜਿਸ ਦੇ ਅੰਦਰ ਗੁਰੂ ਦਾ ਦਿੱਤਾ ਰੱਬੀ ਗਿਆਨ ਪਰਗਟ ਹੁੰਦਾ ਹੈ ਉਹ ਭੀ ਇਹਨਾਂ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ ॥੭॥
 
ना जमदूत दूखु तिसु लागै ॥
Nā jamḏūṯ ḏūkẖ ṯis lāgai.
The Messenger of Death cannot touch him with pain;
ਮੌਤ ਦਾ ਫਰੇਸ਼ਤਾ ਅਤੇ ਪੀੜ ਉਸ ਨੂੰ ਨਹੀਂ ਛੋਹਦੇ,
xxxਉਹ ਮਨੁੱਖ ਨੂੰ ਜਮਦੂਤਾਂ ਦਾ ਦੁੱਖ ਪੋਹ ਨਹੀਂ ਸਕਦਾ (ਮੌਤ ਦਾ ਡਰ, ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁੱਕਦੀ),
 
जो जनु राम नामि लिव जागै ॥
Jo jan rām nām liv jāgai.
the Lord's humble servant remains awake to the Love of the Naam.
ਜੋ ਇਨਸਾਨ ਪ੍ਰਭੂ ਦੇ ਨਾਮ ਦੀ ਪ੍ਰੀਤ ਅੰਦਰ ਜਾਗਦਾ ਹੈ।
xxxਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਵਿਚ ਲਿਵ ਲਾ ਲਵੇ।
 
भगति वछलु भगता हरि संगि ॥
Bẖagaṯ vacẖẖal bẖagṯā har sang.
The Lord is the Lover of His devotees; He dwells with His devotees.
ਆਪਣੇ ਪ੍ਰੇਮੀਆਂ ਦਾ ਪਿਆਰਾ, ਵਾਹਿਗੁਰੂ ਆਪਣੇ ਅਨੁਰਾਗੀਆਂ ਨਾਲ ਵਸਦਾ ਹੈ।
ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ। ਹਰਿ ਰੰਗਿ = ਹਰੀ ਦੇ ਪਿਆਰ ਵਿਚ।ਭਗਤੀ ਨਾਲ ਪਿਆਰ ਕਰਨ ਵਾਲਾ ਪਰਮਾਤਮਾ ਆਪਣੇ ਭਗਤਾਂ ਦੇ ਅੰਗ-ਸੰਗ ਰਹਿੰਦਾ ਹੈ।
 
नानक मुकति भए हरि रंगि ॥८॥९॥
Nānak mukaṯ bẖa▫e har rang. ||8||9||
O Nanak, they are liberated, through the Love of the Lord. ||8||9||
ਨਾਨਕ, ਵਾਹਿਗੁਰੂ ਦੀ ਪ੍ਰੀਤ ਰਾਹੀਂ, ਪ੍ਰਾਣੀ ਮੋਖਸ਼ ਹੋ ਜਾਂਦਾ ਹੈ।
xxx॥੮॥੯॥ਹੇ ਨਾਨਕ! ਪ੍ਰਭੂ ਦੇ ਭਗਤ ਪ੍ਰਭੂ ਦੇ ਪਿਆਰ-ਰੰਗ ਵਿਚ (ਰੰਗੀਜ ਕੇ, ਬੰਧਨਾਂ ਤੋਂ) ਆਜ਼ਾਦ ਹੋ ਜਾਂਦੇ ਹਨ ॥੮॥੯॥
 
आसा महला १ इकतुकी ॥
Āsā mėhlā 1 ikṯukī.
Aasaa, First Mehl, Ik-Tukee:
ਆਸਾ ਪਹਿਲੀ ਪਾਤਸ਼ਾਹੀ। ਇਕ ਤੁਕੀ।
xxxxxx
 
गुरु सेवे सो ठाकुर जानै ॥
Gur seve so ṯẖākur jānai.
One who serves the Guru, knows his Lord and Master.
ਜੋ ਗੁਰਾਂ ਦੀ ਘਾਲ ਕਮਾਉਂਦਾ ਹੈ, ਉਹ ਸੁਆਮੀ ਨੂੰ ਜਾਣ ਲੈਦਾ ਹੈ।
xxxਜੇਹੜਾ ਮਨੁੱਖ ਗੁਰੂ ਦੇ ਦੱਸੇ ਅਨੁਸਾਰ ਪਰਮਾਤਮਾ ਦਾ ਸਿਮਰਨ ਕਰਦਾ ਹੈ, ਉਹ ਪਰਮਾਤਮਾ ਨੂੰ (ਹਰ ਥਾਂ ਵਿਆਪਕ) ਜਾਣ ਲੈਂਦਾ ਹੈ,
 
दूखु मिटै सचु सबदि पछानै ॥१॥
Ḏūkẖ mitai sacẖ sabaḏ pacẖẖānai. ||1||
His pains are erased, and he realizes the True Word of the Shabad. ||1||
ਸੱਚੇ ਨਾਮ ਦੀ ਸਿੰਆਣ ਕਰਨ ਨਾਲ ਪੀੜ ਦੂਰ ਹੋ ਜਾਂਦੀ ਹੈ।
ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ ॥੧॥ਉਹ ਮਨੁੱਖ ਸਦਾ-ਥਿਰ ਪ੍ਰਭੂ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ (ਹਰ ਥਾਂ) ਪਛਾਣ ਲੈਂਦਾ ਹੈ, ਤੇ (ਇਸ ਤਰ੍ਹਾਂ ਉਸ ਦਾ ਮੋਹ ਦਾ) ਦੁੱਖ ਮਿਟ ਜਾਂਦਾ ਹੈ ॥੧॥
 
रामु जपहु मेरी सखी सखैनी ॥
Rām japahu merī sakẖī sakẖainī.
Meditate on the Lord, O my friends and companions.
ਸੁਆਮੀ ਦਾ ਸਿਮਰਨ ਕਰ, ਹੇ ਮੇਰੀ ਸਹੇਲੀਏ ਤੇ ਸੱਜਣੀਏ।
ਸਖੀ ਸਖੈਨੀ = ਹੇ ਸਹੇਲੀਹੋ!ਹੇ ਮੇਰੀ ਸਹੇਲੀਹੋ! (ਹੇ ਮੇਰੇ ਸਤਸੰਗੀਓ!) ਪਰਮਾਤਮਾ ਦਾ ਨਾਮ ਜਪੋ,
 
सतिगुरु सेवि देखहु प्रभु नैनी ॥१॥ रहाउ ॥
Saṯgur sev ḏekẖhu parabẖ nainī. ||1|| rahā▫o.
Serving the True Guru, you shall behold God with your eyes. ||1||Pause||
ਸੱਚੇ ਗੁਰਾਂ ਦੀ ਟਹਿਲ ਕਮਾਊਣ ਦੁਆਰਾ ਤੂੰ ਆਪਣੀਆਂ ਅੱਖਾਂ ਨਾਲ ਸਾਹਿਬ ਨੂੰ ਵੇਖ ਲਵੇਗੀ। ਠਹਿਰਾਉ।
ਨੈਨੀ = ਅੱਖਾਂ ਨਾਲ ॥੧॥ਗੁਰੂ ਦੀ ਦੱਸੀ ਹੋਈ (ਇਹ) ਸੇਵਾ ਕਰ ਕੇ (ਭਾਵ, ਗੁਰੂ ਦੀ ਸਿੱਖਿਆ ਅਨੁਸਾਰ ਪ੍ਰਭੂ ਦਾ ਭਜਨ ਕਰ ਕੇ) ਤੁਸੀਂ (ਹਰ ਥਾਂ) ਪਰਮਾਤਮਾ ਦਾ ਦਰਸ਼ਨ ਕਰੋਗੇ ॥੧॥ ਰਹਾਉ॥
 
बंधन मात पिता संसारि ॥
Banḏẖan māṯ piṯā sansār.
People are entangled with mother, father and the world.
ਜੰਜਾਲ ਹਨ ਅੰਮੜੀ, ਬਾਬਲ ਅਤੇ ਜਗਤ।
ਸੰਸਾਰਿ = ਸੰਸਾਰ ਵਿਚ।(ਪਰਮਾਤਮਾ ਦਾ ਸਿਮਰਨ ਕਰਨ ਤੋਂ ਬਿਨਾ) ਸੰਸਾਰ ਵਿਚ ਮਾਂ, ਪਿਉ, ਬੰਧਨਾਂ ਦਾ ਕਾਰਣ ਬਣ ਜਾਂਦੇ ਹਨ,
 
बंधन सुत कंनिआ अरु नारि ॥२॥
Banḏẖan suṯ kanniā ar nār. ||2||
They are entangled with sons, daughters and spouses. ||2||
ਜੰਜਾਲ ਹਨ ਪੁੱਤ੍ਰ, ਧੀਆਂ ਅਤੇ ਪਤਨੀ।
ਸੁਤ = ਪੁੱਤਰ। ਅਰੁ = ਅਤੇ। ਨਾਰਿ = ਵਹੁਟੀ ॥੨॥ਤੇ ਪੁੱਤਰ, ਧੀ ਅਤੇ ਵਹੁਟੀ (ਮੋਹ ਦੇ) ਵੀ ਬੰਧਨਾਂ ਦਾ ਕਾਰਣ ਬਣ ਜਾਂਦੇ ਹਨ ॥੨॥
 
बंधन करम धरम हउ कीआ ॥
Banḏẖan karam ḏẖaram ha▫o kī▫ā.
They are entangled with religious rituals, and religious faith, acting in ego.
ਜੰਜਾਲ ਹਨ ਹੰਕਾਰ ਰਾਹੀਂ ਕੀਤੇ ਹੋਏ ਮਜ਼ਹਬੀ ਸੰਸਕਾਰ।
ਕਰਮ ਧਰਮ = ਧਾਰਮਿਕ ਰਸਮਾਂ। ਹਉ = ਹਉਮੈ।(ਸਿਮਰਨ ਤੋਂ ਬਿਨਾ) ਧਾਰਮਿਕ ਰਸਮਾਂ ਬੰਧਨ ਬਣ ਜਾਂਦੀਆਂ ਹਨ, (ਮਨੁੱਖ ਮਾਣ ਕਰਦਾ ਹੈ ਕਿ ਇਹ ਸਭ ਕੁਝ) 'ਮੈਂ ਕੀਤਾ ਹੈ, ਮੈਂ ਕੀਤਾ ਹੈ'।
 
बंधन पुतु कलतु मनि बीआ ॥३॥
Banḏẖan puṯ kalaṯ man bī▫ā. ||3||
They are entangled with sons, wives and others in their minds. ||3||
ਜੰਜਾਲ ਹਨ ਲੜਕੇ, ਵਹੁਟੀ ਅਤੇ ਚਿੱਤ ਅੰਦਰ ਹੋਰਸ ਦਾ ਪਿਆਰ।
ਕਲਤੁ = ਇਸਤ੍ਰੀ, ਵਹੁਟੀ। ਮਨਿ = ਮਨ ਵਿਚ। ਬੀਆ = ਦੂਜਾ, ਪ੍ਰਭੂ ਤੋਂ ਬਿਨਾ ਹੋਰ ਦਾ ਪਿਆਰ ॥੩॥ਜੇ ਮਨ ਵਿਚ (ਪਰਮਾਤਮਾ ਤੋਂ ਬਿਨਾ ਕੋਈ ਹੋਰ) ਦੂਜਾ ਪ੍ਰੇਮ ਹੈ, ਤਾਂ ਪੁੱਤਰ ਵਹੁਟੀ (ਦਾ ਰਿਸ਼ਤਾ ਭੀ) ਬੰਧਨਾਂ (ਦਾ ਮੂਲ ਹੋ ਜਾਂਦਾ) ਹੈ ॥੩॥
 
बंधन किरखी करहि किरसान ॥
Banḏẖan kirkẖī karahi kirsān.
The farmers are entangled by farming.
ਜੰਜਾਲ ਹੈ ਕਾਸ਼ਤਕਾਰਾਂ ਦੀ ਕੀਤੀ ਹੋਈ ਕਾਸ਼ਤਕਾਰੀ।
ਕਿਰਤੀ = ਖੇਤੀ, ਵਾਹੀ। ਕਰਹਿ = ਕਰਦੇ ਹਨ।ਕਿਸਾਨ (ਆਜੀਵਕਾ ਵਾਸਤੇ) ਖੇਤੀ-ਵਾਹੀ ਕਰਦੇ ਹਨ (ਕਰਨੀ ਭੀ ਚਾਹੀਦੀ ਹੈ, ਪਰ ਸਿਮਰਨ ਤੋਂ ਬਿਨਾ ਇਹ ਖੇਤੀ-ਵਾਹੀ) ਬੰਧਨ ਬਣ ਜਾਂਦੀ ਹੈ।
 
हउमै डंनु सहै राजा मंगै दान ॥४॥
Ha▫umai dann sahai rājā mangai ḏān. ||4||
People suffer punishment in ego, and the Lord King exacts the penalty from them. ||4||
ਆਪਣੀ ਹੰਗਤਾ ਦੀ ਖਾਤਰ ਆਦਮੀ ਸਜਾ ਸਹਾਰਦਾ ਹੈ ਅਤੇ ਪਾਤਸ਼ਾਹੀ ਉਸ ਪਾਸੋ ਮਾਮਲਾ ਤਲਬ ਕਰਦਾ ਹੈ।
ਡੰਨੁ = ਸਜ਼ਾ। ਦਾਨ = ਮਾਮਲਾ ॥੪॥ਰਾਜਾ (ਕਿਸਾਨਾਂ ਪਾਸੋਂ) ਮਾਮਲਾ ਲੈਂਦਾ ਹੈ, (ਪਰ ਪਰਮਾਤਮਾ ਦੇ ਸਿਮਰਨ ਤੋਂ ਬਿਨਾ ਰਾਜਾ) ਹਉਮੈ ਦੀ ਸਜ਼ਾ ਭੁਗਤਦਾ ਹੈ ॥੪॥
 
बंधन सउदा अणवीचारी ॥
Banḏẖan sa▫uḏā aṇvīcẖārī.
They are entangled in trade without contemplation.
ਰੱਬ ਦੇ ਸਿਮਰਨ ਦੇ ਬਗੈਰ ਵਣਜ ਇਕ ਜੰਜਾਲ ਹੈ।
ਅਣਵੀਚਾਰੀ = (ਪਰਮਾਤਮਾ ਦਾ ਨਾਮ) ਵਿਚਾਰਨ ਤੋਂ ਬਿਨਾ।ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਵਪਾਰੀ ਦਾ ਵਪਾਰ ਬੰਧਨਾਂ ਦਾ ਮੂਲ ਹੈ,
 
तिपति नाही माइआ मोह पसारी ॥५॥
Ŧipaṯ nāhī mā▫i▫ā moh pasārī. ||5||
They are not satisfied by attachment to the expanse of Maya. ||5||
ਸੰਸਾਰੀ ਪ੍ਰੀਤ ਦੇ ਖਿਲਾਰੇ ਨਾਲ, ਪ੍ਰਾਣੀ ਰੱਜਦਾ ਨਹੀਂ।
xxx॥੫॥(ਕਿਉਂਕਿ ਸਿਮਰਨ ਤੋਂ ਬਿਨਾ ਮਨੁੱਖ) ਮਾਇਆ ਦੇ ਮੋਹ ਦੇ ਖਿਲਾਰੇ ਵਿਚ (ਇਤਨਾ ਫਸਦਾ ਹੈ ਕਿ ਮਾਇਆ ਵਲੋਂ) ਰੱਜਦਾ ਨਹੀਂ ॥੫॥
 
बंधन साह संचहि धनु जाइ ॥
Banḏẖan sāh saʼncẖėh ḏẖan jā▫e.
They are entangled with that wealth, amassed by bankers.
ਜੰਜਾਲ ਹੋ ਚਲੀ ਜਾਣ ਵਾਲੀ ਦੌਲਤ, ਜਿਸ ਨੂੰ ਸ਼ਾਹੂਕਾਰ ਇਕੱਤਰ ਕਰਦੇ ਹਨ।
ਸੰਚਹਿ = ਇਕੱਠਾ ਕਰਦੇ ਹਨ, ਜੋੜਦੇ ਹਨ। ਜਾਇ = ਚਲਾ ਜਾਂਦਾ ਹੈ।ਸ਼ਾਹ-ਸੌਦਾਗਰ (ਸੌਦਾਗਰੀ ਕਰ ਕੇ) ਧਨ ਇਕੱਠਾ ਕਰਦੇ ਹਨ, ਧਨ (ਆਖ਼ਰ) ਸਾਥ ਛੱਡ ਜਾਂਦਾ ਹੈ (ਪਰ ਨਾਮ ਸਿਮਰਨ ਤੋਂ ਬਿਨਾ ਧਨ) ਬੰਧਨ ਬਣ ਜਾਂਦਾ ਹੈ।
 
बिनु हरि भगति न पवई थाइ ॥६॥
Bin har bẖagaṯ na pav▫ī thā▫e. ||6||
Without devotion to the Lord, they do not become acceptable. ||6||
ਵਾਹਿਗੁਰੂ ਦੀ ਬੰਦਗੀ ਦੇ ਬਾਝੋਂ, ਜੀਵ ਕਬੂਲ ਨਹੀਂ ਪੈਦਾ।
ਥਾਇ = ਥਾਂ ਵਿਚ। ਨ ਪਵਈ ਥਾਇ = ਥਾਂ ਸਿਰ ਨਹੀਂ ਪੈਂਦਾ, ਕਬੂਲ ਨਹੀਂ ਹੁੰਦਾ ॥੬॥ਪਰਮਾਤਮਾ ਦੀ ਭਗਤੀ ਤੋਂ ਬਿਨਾ (ਉਹਨਾਂ ਦਾ ਕੋਈ ਉੱਦਮ ਪਰਮਾਤਮਾ ਦੀਆਂ ਨਜ਼ਰਾਂ ਵਿਚ) ਪਰਵਾਨ ਨਹੀਂ ਹੁੰਦਾ ॥੬॥
 
बंधन बेदु बादु अहंकार ॥
Banḏẖan beḏ bāḏ ahaʼnkār.
They are entangled with the Vedas, religious discussions and egotism.
ਜੰਜਾਲ ਹਨ ਵੇਦ, ਧਾਰਮਕ ਬਹਿਸਾਂ ਤੇ ਹੰਗਤਾ।
ਬੇਦੁ = ਬੇਦਾਂ ਦਾ ਪਾਠ। ਬਾਦੁ = ਝਗੜਾ, ਚਰਚਾ।(ਸਿਮਰਨ ਤੋਂ ਬਿਨਾ) ਵੇਦ-ਪਾਠ ਤੇ ਵੇਦ-ਰਚਨਾ ਭੀ ਅਹੰਕਾਰ ਪੈਦਾ ਕਰਦਾ ਹਨ ਤੇ ਬੰਧਨਾਂ ਦਾ ਮੂਲ ਹਨ।
 
बंधनि बिनसै मोह विकार ॥७॥
Banḏẖan binsai moh vikār. ||7||
They are entangled, and perish in attachment and corruption. ||7||
ਸੰਸਾਰੀ ਮਮਤਾ ਅਤੇ ਪਾਪ ਦੇ ਜੰਜਾਲਾ ਦੁਆਰਾ ਇਨਸਾਨ ਨਾਸ ਹੋ ਰਿਹਾ ਹੈ।
ਬੰਧਨਿ = ਬੰਧਨ ਵਿਚ। ਬਿਨਸੈ = ਨਾਸ ਹੋ ਜਾਂਦਾ ਹੈ, ਆਤਮਕ ਮੌਤੇ ਮਰ ਜਾਂਦਾ ਹੈ ॥੭॥ਮੋਹ ਦੇ ਬੰਧਨ ਵਿਚ ਵਿਕਾਰਾਂ ਦੇ ਬੰਧਨ ਵਿਚ (ਫਸ ਕੇ) ਮਨੁੱਖ ਦੀ ਆਤਮਕ ਮੌਤ ਹੋ ਜਾਂਦੀ ਹੈ ॥੭॥
 
नानक राम नाम सरणाई ॥
Nānak rām nām sarṇā▫ī.
Nanak seeks the Sanctuary of the Lord's Name.
ਨਾਨਕ ਨੇ ਪ੍ਰਭੂ ਦੇ ਨਾਮ ਦੀ ਪਨਾਹ ਲਈ ਹੈ।
xxxਹੇ ਨਾਨਕ! ਜੇਹੜੇ ਮਨੁੱਖ (ਦੁਨੀਆ ਦੀ ਹਰੇਕ ਕਿਸਮ ਦੀ ਕਿਰਤ-ਕਾਰ ਵਿਚ) ਪਰਮਾਤਮਾ ਦੇ ਨਾਮ ਦਾ ਆਸਰਾ ਲੈਂਦੇ ਹਨ,
 
सतिगुरि राखे बंधु न पाई ॥८॥१०॥
Saṯgur rākẖe banḏẖ na pā▫ī. ||8||10||
One who is saved by the True Guru, does not suffer entanglement. ||8||10||
ਜਿਸ ਦੀ ਸੱਚੇ ਗੁਰੂ ਜੀ ਰੱਖਿਆ ਕਰਦੇ ਹਨ, ਉਹ ਜੰਜਾਲਾਂ ਤੋਂ ਅਜਾਦ ਹੋ ਜਾਂਦਾ ਹੈ।
ਸਤਿਗੁਰਿ = ਸਤਿਗਰੂ ਨੇ। ਬੰਧੁ = ਮੋਹ ਦਾ ਬੰਧਨ ॥੮॥੧੦॥ਸਤਿਗੁਰੂ ਨੇ ਉਹਨਾਂ ਨੂੰ ਮੋਹ ਦੇ ਬੰਧਨਾਂ ਤੋਂ ਰੱਖ ਲਿਆ (ਸਮਝੋ) ਉਹਨਾਂ ਨੂੰ ਕੋਈ ਬੰਧਨ ਨਹੀਂ ਪੈਂਦਾ ॥੮॥੧੦॥