Sri Guru Granth Sahib Ji

Ang: / 1430

Your last visited Ang:

थान मुकाम जले बिज मंदर मुछि मुछि कुइर रुलाइआ ॥
Thān mukām jale bij manḏar mucẖẖ mucẖẖ ku▫ir rulā▫i▫ā.
He burned the rest-houses and the ancient temples; he cut the princes limb from limb, and cast them into the dust.
ਉਸ ਨੇ ਘਰ, ਆਰਾਮ ਦੇ ਟਿਕਾਣੇ ਅਤੇ ਮਜਬੂਤ ਮਹਿਲ ਸਾੜ ਸੁੱਟੇ ਅਤੇ ਟੁਕੜੇ ਟੁਕੜੇ ਕੀਤੇ ਹੋਏ ਸਹਿਜਾਦਿਆਂ ਨੂੰ ਘੱਟੇ ਵਿੱਚ ਰੁਲਾ ਦਿਤਾ।
ਬਿਜ = ਪੱਕੇ। ਮੁਛਿ ਮੁਛਿ = ਟੋਟੇ ਕਰ ਕਰ ਕੇ। ਕੁਇਰ = ਕੁਮਾਰ, ਸ਼ਾਹਜ਼ਾਦੇ।(ਪਰ ਉਹਨਾਂ ਦੀਆਂ ਤਸਬੀਆਂ ਫਿਰਨ ਤੇ ਭੀ) ਪੱਕੇ ਥਾਂ ਮੁਕਾਮ ਪੱਕੇ ਮਹਲ (ਮੁਗ਼ਲਾਂ ਦੀ ਲਾਈ ਅੱਗ ਨਾਲ) ਸੜ (ਕੇ ਸੁਆਹ ਹੋ) ਗਏ ਤੇ ਉਹਨਾਂ ਨੇ ਪਠਾਣ ਸ਼ਾਹਜ਼ਾਦਿਆਂ ਨੂੰ ਟੋਟੇ ਕਰ ਕਰ ਕੇ (ਮਿੱਟੀ ਵਿਚ) ਰੋਲ ਦਿੱਤਾ।
 
कोई मुगलु न होआ अंधा किनै न परचा लाइआ ॥४॥
Ko▫ī mugal na ho▫ā anḏẖā kinai na parcẖā lā▫i▫ā. ||4||
None of the Mogals went blind, and no one performed any miracle. ||4||
ਕੋਈ ਮੁਗਲ ਅੰਨ੍ਹਾਂ ਨਾਂ ਹੋਇਆ ਅਤੇ ਸਿਕੇ ਨੇ ਭੀ ਕੋਈ ਕਰਾਮਾਤ ਨਾਂ ਵਿਖਾਈ।
ਪਰਚਾ ਲਾਇਆ = ਕਰਾਮਾਤ ਵਿਖਾਈ ॥੪॥(ਪੀਰਾਂ ਦੀਆਂ ਤਸਬੀਆਂ ਨਾਲ) ਕੋਈ ਇੱਕ ਭੀ ਮੁਗ਼ਲ ਅੰਨ੍ਹਾ ਨਾ ਹੋਇਆ, ਕਿਸੇ ਭੀ ਪੀਰ ਨੇ ਕੋਈ ਕਰਾਮਾਤ ਕਰ ਨਾ ਵਿਖਾਈ ॥੪॥
 
मुगल पठाणा भई लड़ाई रण महि तेग वगाई ॥
Mugal paṯẖāṇā bẖa▫ī laṛā▫ī raṇ mėh ṯeg vagā▫ī.
The battle raged between the Mogals and the Pat'haans, and the swords clashed on the battlefield.
ਮੁਗਲਾ ਤੇ ਪਠਾਣਾ ਦੇ ਵਿਚਕਾਰ ਯੁੱਧ ਹੋਇਆ ਅਤੇ ਜੰਗ ਦੇ ਮੈਦਾਨ ਅੰਦਰ ਤਲਵਾਰ ਵਾਹੀ ਗਈ।
ਰਣ = ਜੰਗ। ਵਗਾਈ = ਚਲਾਈ।ਜਦੋਂ ਮੁਗ਼ਲਾਂ ਤੇ ਪਠਾਣਾਂ ਦੀ ਲੜਾਈ ਹੋਈ, ਲੜਾਈ ਦੇ ਮੈਦਾਨ ਵਿਚ (ਦੋਹਾਂ ਧਿਰਾਂ ਨੇ) ਤਲਵਾਰ ਚਲਾਈ।
 
ओन्ही तुपक ताणि चलाई ओन्ही हसति चिड़ाई ॥
Onĥī ṯupak ṯāṇ cẖalā▫ī onĥī hasaṯ cẖiṛā▫ī.
They took aim and fired their guns, and they attacked with their elephants.
ਉਨ੍ਹਾਂ ਮੁਗਲਾਂ ਨੇ ਆਪਣੀਆਂ ਬੰਦੂਕਾਂ ਸਿੰਨ ਕੇ ਛੱਡੀਆਂ ਅਤੇ ਉਨ੍ਹਾਂ ਪਠਾਨਾ ਨੇ ਹਾਥੀਆਂ ਨਾਲ ਹਮਲਾ ਕੀਤਾ।
ਓਨ੍ਹ੍ਹੀ = ਮੁਗਲਾਂ ਨੇ। ਤੁਪਕ = ਬੰਦੂਕਾਂ। ਤਾਣਿ = ਤੱਕ ਤੱਕ ਕੇ, ਨਿਸ਼ਾਨਾ ਬੰਨ੍ਹ ਬੰਨ੍ਹ ਕੇ। ਹਸਤਿ = ਹੱਥ ਵਿਚ (ਹੀ)। ਚਿੜਾਈ = ਚਿੜ ਚਿੜ ਕਰ ਗਈਆਂ।ਉਹਨਾਂ ਮੁਗ਼ਲਾਂ ਨੇ ਬੰਦੂਕਾਂ ਦੇ ਨਿਸ਼ਾਨੇ ਬੰਨ੍ਹ ਬੰਨ੍ਹ ਕੇ ਗੋਲੀਆਂ ਚਲਾਈਆਂ, ਪਰ ਪਠਾਣਾਂ ਦੇ ਹੱਥ ਵਿਚ ਹੀ ਚਿੜ ਚਿੜ ਕਰ ਗਈਆਂ।
 
जिन्ह की चीरी दरगह पाटी तिन्हा मरणा भाई ॥५॥
Jinĥ kī cẖīrī ḏargėh pātī ṯinĥā marṇā bẖā▫ī. ||5||
Those men whose letters were torn in the Lord's Court, were destined to die, O Siblings of Destiny. ||5||
ਜਿਨ੍ਹਾਂ ਦੀ ਆਯੂ ਰੂਪੀ ਚਿੱਠੀ ਵਾਹਿਗੁਰੂ ਦੇ ਦਰਬਾਰ ਵਿਚੋਂ ਪਾਟ ਗਈ ਹੈ, ਉਹ ਜਰੂਰ ਹੀ ਮਰਨਗੇ, ਹੇ ਮੇਰੇ ਵੀਰਨੇ!
ਚੀਰੀ = ਖ਼ਤ, ਚਿੱਠੀ {ਮੌਤ ਦਾ ਖ਼ਤ ਭੇਜਣ ਵੇਲੇ ਖ਼ਤ ਦਾ ਇਕ ਪਾਸਾ ਰਤਾ ਕੁ ਪਾੜ ਦਿਆ ਕਰਦੇ ਹਨ}। ਭਾਈ = ਹੇ ਭਾਈ! ॥੫॥ਪਰ ਹੇ ਭਾਈ! ਧੁਰੋ ਹੀ ਜਿਨ੍ਹਾਂ ਦੀ ਉਮਰ ਦੀ ਚਿੱਠੀ ਪਾਟ ਜਾਂਦੀ ਹੈ, ਉਹਨਾਂ ਮਰਨਾ ਹੀ ਹੁੰਦਾ ਹੈ ॥੫॥
 
इक हिंदवाणी अवर तुरकाणी भटिआणी ठकुराणी ॥
Ik hinḏvāṇī avar ṯurkāṇī bẖati▫āṇī ṯẖakurāṇī.
The Hindu women, the Muslim women, the Bhattis and the Rajputs -
ਹਿੰਦੂਆਂ, ਮੁਸਲਮਾਨਾਂ, ਭੱਟਆਂ ਅਤੇ ਰਾਜਪੂਤਾਂ ਦੀਆਂ ਇਸਤਰੀਆਂ ਸਨ।
ਅਵਰ = ਹੋਰ। ਭਟਿਆਣੀ ਠਕੁਰਾਣੀ = ਭੱਟਾਂ ਤੇ ਠਾਕੁਰਾਂ ਦੀਆਂ ਜ਼ਨਾਨੀਆਂ {ਭੱਟ ਤੇ ਠਾਕੁਰ ਰਾਜਪੂਤ ਬਿਰਾਦਰੀਆਂ ਹਨ}।ਕੀਹ ਹਿੰਦੂ-ਇਸਤ੍ਰੀਆਂ, ਕੀਹ ਮੁਸਲਮਾਨ ਔਰਤਾਂ ਤੇ ਕੀਹ ਭੱਟਾਂ ਤੇ ਠਾਕੁਰਾਂ ਦੀਆਂ ਜ਼ਨਾਨੀਆਂ,
 
इकन्हा पेरण सिर खुर पाटे इकन्हा वासु मसाणी ॥
Iknĥā peraṇ sir kẖur pāte iknĥā vās masāṇī.
some had their robes torn away, from head to foot, while others came to dwell in the cremation ground.
ਕਈਆਂ ਦੇ ਕਪੜੇ ਸਿਰ ਤੋਂ ਪੈਰਾ ਤਾਈ ਲੀਰਾਂ ਹੋਏ ਹੋਏ ਸਨ ਤੇ ਕਈਆਂ ਦਾ ਵਸੇਬਾ ਸਿਵਿਆ ਵਿੱਚ ਹੋ ਗਿਆ ਸੀ।
ਪੇਰਣ = ਬੁਰਕੇ। ਸਿਰ ਖੁਰ = ਸਿਰ ਤੋਂ ਪੈਰਾਂ ਤਕ। ਮਸਾਣੀ = ਮਸਾਣਾਂ ਵਿਚ।ਕਈਆਂ ਦੇ ਬੁਰਕੇ ਸਿਰ ਤੋਂ ਲੈ ਕੇ ਪੈਰਾਂ ਤਕ ਲੀਰ ਲੀਰ ਹੋ ਗਏ, ਤੇ ਕਈਆਂ ਦਾ (ਮਰ ਕੇ) ਮਸਾਣਾਂ ਵਿਚ ਜਾ ਵਾਸਾ ਹੋਇਆ।
 
जिन्ह के बंके घरी न आइआ तिन्ह किउ रैणि विहाणी ॥६॥
Jinĥ ke banke gẖarī na ā▫i▫ā ṯinĥ ki▫o raiṇ vihāṇī. ||6||
Their husbands did not return home - how did they pass their night? ||6||
ਜਿਨ੍ਹਾਂ ਦੇ ਸੁਹਣੇ ਖਸਮ ਘਰਾਂ ਵਿੱਚ ਨਹੀਂ ਆਏ, ਉਨ੍ਹਾਂ ਦੀ ਰਾਤ ਕਿਸ ਤਰ੍ਹਾਂ ਬੀਤੀ ਹੋਵੇਗੀ?
ਬੰਕੇ = ਬਾਂਕੇ (ਖਸਮ)। ਰੈਣਿ = ਰਾਤ ॥੬॥(ਜੇਹੜੀਆਂ ਬਚ ਰਹੀਆਂ, ਉਹ ਭੀ ਵਿਚਾਰੀਆਂ ਕੀਹ ਬਚੀਆਂ?) ਜਿਨ੍ਹਾਂ ਦੇ ਸੋਹਣੇ ਖਸਮ ਘਰਾਂ ਵਿਚ ਨਾਹ ਆਏ, ਉਹਨਾਂ (ਉਹ ਬਿਪਤਾ ਦੀ) ਰਾਤ ਕਿਵੇਂ ਕੱਟੀ ਹੋਵੇਗੀ? ॥੬॥
 
आपे करे कराए करता किस नो आखि सुणाईऐ ॥
Āpe kare karā▫e karṯā kis no ākẖ suṇā▫ī▫ai.
The Creator Himself acts, and causes others to act. Unto whom should we complain?
ਸਿਰਜਣਹਾਰ ਖੁਦ ਹੀ ਕਰਦਾ ਅਤੇ ਕਰਾਉਂਦਾ ਹੈ ਆਪਾਂ ਕੀਹਦੇ ਕੋਲ ਜਾ ਕੇ ਫਰਿਆਦੀ ਹੋਈਏ?
ਆਖਿ = ਆਖ ਕੇ। ਭਾਣੈ = ਭਾਣੇ ਵਿਚ, ਰਜ਼ਾ ਵਿਚ। ਕਿਸ ਥੈ = ਕਿਸ ਦੇ ਪਾਸ।ਪਰ ਇਹ ਦਰਦ-ਭਰੀ ਕਹਾਣੀ ਕਿਸ ਨੂੰ ਆਖ ਕੇ ਸੁਣਾਈ ਜਾਏ? ਕਰਤਾਰ ਆਪ ਹੀ ਸਭ ਕੁਝ ਕਰਦਾ ਹੈ ਤੇ ਜੀਵਾਂ ਤੋਂ ਕਰਾਂਦਾ ਹੈ।
 
दुखु सुखु तेरै भाणै होवै किस थै जाइ रूआईऐ ॥
Ḏukẖ sukẖ ṯerai bẖāṇai hovai kis thai jā▫e rū▫ā▫ī▫ai.
Pleasure and pain come by Your Will; unto whom should we go and cry?
ਔਖ ਤੇ ਸੌਖ ਤੇਰੀ ਰਜਾ ਅਨੁਸਾਰ ਹੈ। ਆਦਮੀ ਕਿਸ ਦੇ ਪਾਸ ਜਾ ਕੇ ਵਿਰਲਾਪ ਕਰੇ?
ਜਾਇ = ਜਾ ਕੇ। ਰੂਆਈ = ਸ਼ਿਕੈਤ ਕੀਤੀ ਜਾਏ, ਰੋਇਆ ਜਾਏ।ਹੇ ਕਰਤਾਰ! ਦੁਖ ਹੋਵੇ ਚਾਹੇ ਸੁਖ ਹੋਵੇ ਤੇਰੀ ਰਜ਼ਾ ਵਿਚ ਹੀ ਵਾਪਰਦਾ ਹੈ। ਤੈਥੋਂ ਬਿਨਾ ਹੋਰ ਕਿਸ ਪਾਸ ਜਾ ਕੇ ਦੁੱਖ ਫਰੋਲੀਏ?
 
हुकमी हुकमि चलाए विगसै नानक लिखिआ पाईऐ ॥७॥१२॥
Hukmī hukam cẖalā▫e vigsai Nānak likẖi▫ā pā▫ī▫ai. ||7||12||
The Commander issues His Command, and is pleased. O Nanak, we receive what is written in our destiny. ||7||12||
ਫੁਰਮਾਨ ਕਰਨ ਵਾਲਾ ਆਪਣੇ ਫੁਰਮਾਨ ਜਾਰੀ ਕਰਕੇ ਪ੍ਰਸੰਨ ਹੁੰਦਾ ਹੈ। ਨਾਨਕ, ਪ੍ਰਾਣੀ ਨੂੰ ਉਹ ਕੁਛ ਮਿਲਦਾ ਹੈ ਜੋ ਉਸ ਲਈ ਧੁਰੋ ਲਿਖਿਆ ਹੋਇਆ ਹੈ।
ਹੁਕਮਿ = ਆਪਣੇ ਹੁਕਮ ਵਿਚ। ਬਿਗਸੈ = ਖ਼ੁਸ਼ ਹੁੰਦਾ ਹੈ ॥੭॥੧੨॥ਹੇ ਨਾਨਕ! ਰਜ਼ਾ ਦਾ ਮਾਲਕ ਪ੍ਰਭੂ ਆਪਣੀ ਰਜ਼ਾ ਵਿਚ ਹੀ ਜਗਤ ਦੀ ਕਾਰ ਚਲਾ ਰਿਹਾ ਹੈ ਤੇ (ਵੇਖ ਵੇਖ ਕੇ) ਸੰਤੁਸ਼ਟ ਹੋ ਰਿਹਾ ਹੈ। (ਆਪੋ ਆਪਣੇ ਕੀਤੇ ਕਰਮਾਂ ਅਨੁਸਾਰ) ਲਿਖਿਆ ਲੇਖ ਭੋਗੀਦਾ ਹੈ ॥੭॥੧੨॥
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਆਸਾ ਕਾਫੀ ਪਹਿਲੀ ਪਾਤਸ਼ਾਹੀ! ਅਸ਼ਟਪਦੀਆਂ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
आसा काफी महला १ घरु ८ असटपदीआ ॥
Āsā kāfī mėhlā 1 gẖar 8 asatpaḏī▫ā.
Aasaa, Kaafee, First Mehl, Eighth House, Ashtapadees:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
xxxਰਾਗ ਆਸਾ-ਕਾਫੀ, ਘਰ ੮ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
 
जैसे गोइलि गोइली तैसे संसारा ॥
Jaise go▫il go▫ilī ṯaise sansārā.
As the shepherd is in the field for only a short time, so is one in the world.
ਜਿਸ ਤਰ੍ਹਾਂ ਵਾਗੀ ਥੋੜ੍ਹੇ ਸਮੇ ਲਈ ਚਰਾਂਦ ਵਿੱਚ ਆਉਂਦਾ ਹੈ, ਏਸੇ ਤਰ੍ਹਾਂ ਹੀ ਪ੍ਰਾਣੀ ਜਗਤ ਅੰਦਰ ਹੈ।
ਗੋਇਲਿ = ਗੋਇਲ ਵਿਚ, ਪਰਾਏ ਇਲਾਕੇ ਦੀ ਚਰਾਂਦ ਵਿਚ {ਨੋਟ: ਔੜ ਲੱਗਣ ਤੇ ਕਈ ਵਾਰੀ ਲੋਕ ਆਪਣਾ ਮਾਲ-ਡੰਗਰ ਚਾਰਨ ਲਈ ਨੇੜੇ ਦੇ ਦਰਿਆ ਕੰਢੇ ਲੈ ਜਾਂਦੇ ਹਨ। ਉਸ ਥੋੜ੍ਹ-ਦਿਨੀ ਚਰਾਂਦ ਨੂੰ ਗੋਇਲ ਕਹੀਦਾ ਹੈ}। ਗੋਇਲ = ਗਵਾਲਾ।ਜਿਵੇਂ ਕੋਈ ਗਵਾਲਾ ਪਰਾਏ ਚਰਾਂਦ ਵਿਚ (ਆਪਣਾ ਮਾਲ-ਡੰਗਰ ਚਾਰਨ ਲਈ ਲੈ ਜਾਂਦਾ ਹੈ) ਤਿਵੇਂ ਇਹ ਜਗਤ ਦੀ ਕਾਰ ਹੈ।
 
कूड़ु कमावहि आदमी बांधहि घर बारा ॥१॥
Kūṛ kamāvėh āḏmī bāʼnḏẖėh gẖar bārā. ||1||
Practicing falsehood, they build their homes. ||1||
ਇਨਸਾਨ ਝੂਠ ਦੀ ਕਿਰਤ ਕਰਦੇ ਹਨ ਅਤੇ ਆਪਣਾ ਘਰ ਬੂਹਾ ਬਣਾਉਂਦੇ ਹਨ।
ਬਾਂਧਹਿ = ਬੰਨਦੇ ਹਨ, ਪੱਕੇ ਬਣਾਂਦੇ ਹਨ ॥੧॥ਜੇਹੜੇ ਆਦਮੀ (ਮੌਤ ਨੂੰ ਭੁਲਾ ਕੇ) ਪੱਕੇ ਘਰ ਮਕਾਨ ਬਣਾਂਦੇ ਹਨ, ਉਹ ਵਿਅਰਥ ਉੱਦਮ ਕਰਦੇ ਹਨ ॥੧॥
 
जागहु जागहु सूतिहो चलिआ वणजारा ॥१॥ रहाउ ॥
Jāgahu jāgahu sūṯiho cẖali▫ā vaṇjārā. ||1|| rahā▫o.
Wake up! Wake up! O sleepers, see that the travelling merchant is leaving. ||1||Pause||
ਬੇਦਾਰ ਹੋਵੋ, ਬੇਦਾਰ ਹੋਵੋ, ਤੁਸੀਂ ਨਿੰਦਰਾਲਿਓ, ਅਤੇ ਵੇਖੋ ਕਿ ਭਉਰਾ ਵਾਪਾਰੀ (ਆਤਮਾ) ਜਾ ਰਿਹਾ ਹੈ।
ਸੂਤਿਹੋ = ਮਾਇਆ ਦੇ ਮੋਹ ਵਿਚ ਰੱਬ ਵਲੋਂ ਗ਼ਾਫ਼ਿਲ ਹੋਏ ਹੇ ਪ੍ਰਾਣੀਹੋ! ਵਣਜਾਰਾ = ਜੀਵ ॥੧॥(ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੇ ਹੋਏ ਜੀਵੋ! ਹੋਸ਼ ਕਰੋ, ਹੋਸ਼ ਕਰੋ। (ਤੁਹਾਡੇ ਸਾਹਮਣੇ ਤੁਹਾਡਾ ਸਾਥੀ) ਜੀਵ-ਵਣਜਾਰਾ (ਦੁਨੀਆ ਤੋਂ ਸਦਾ ਲਈ) ਜਾ ਰਿਹਾ ਹੈ (ਇਸੇ ਤਰ੍ਹਾਂ) ਤੁਹਾਡੀ ਵਾਰੀ ਆਵੇਗੀ। ਪਰਮਾਤਮਾ ਨੂੰ ਯਾਦ (ਰੱਖੋ) ॥੧॥ ਰਹਾਉ॥
 
नीत नीत घर बांधीअहि जे रहणा होई ॥
Nīṯ nīṯ gẖar bāʼnḏẖī▫ah je rahṇā ho▫ī.
Go ahead and build your houses, if you think you will stay here forever and ever.
ਜੇਕਰ ਤੂੰ ਸਦੀਵ ਤੇ ਹਮੇਸ਼ਾਂ ਏਥੇ ਵਸਣਾ ਹੈ, ਤਾਂ ਮਕਾਨ ਬਣਾ।
ਨੀਤ ਨੀਤ = ਨਿੱਤ ਟਿਕੇ ਰਹਿਣ ਵਾਲੇ। ਬਾਂਧੀਅਹਿ = ਬੰਨ੍ਹੇ ਜਾਣ, ਬਣਾਏ ਜਾਣ।ਸਦਾ ਟਿਕੇ ਰਹਿਣ ਵਾਲੇ ਘਰ ਤਦੋਂ ਹੀ ਬਣਾਏ ਜਾਂਦੇ ਹਨ ਜੇ ਇਥੇ ਸਦਾ ਟਿਕੇ ਰਹਿਣਾ ਹੋਵੇ,
 
पिंडु पवै जीउ चलसी जे जाणै कोई ॥२॥
Pind pavai jī▫o cẖalsī je jāṇai ko▫ī. ||2||
The body shall fall, and the soul shall depart; if only they knew this. ||2||
ਹਰੇਕ ਜਣਾ ਇਸ ਨੂੰ ਜਾਣ ਲਵੇ ਕਿ ਸਰੀਰ ਢਹਿ ਪਊਗਾ ਅਤੇ ਭਊਰ ਟੂਟ ਵੰਞੇਗਾ।
ਪਿੰਡੁ = ਸਰੀਰ। ਪਵੈ = ਢਹਿ ਪੈਂਦਾ ਹੈ। ਜੀਉ = ਜੀਵਾਤਮਾ ॥੨॥ਪਰ ਜੇ ਕੋਈ ਮਨੁੱਖ ਵਿਚਾਰ ਕਰੇ (ਤਾਂ ਅਸਲੀਅਤ ਇਹ ਹੈ ਕਿ) ਜਦੋਂ ਜਿੰਦ ਇਥੋਂ ਤੁਰ ਪੈਂਦੀ ਹੈ ਤਾਂ ਸਰੀਰ ਭੀ ਢਹਿ ਪੈਂਦਾ ਹੈ (ਨਾਹ ਸਰੀਰ ਰਹਿੰਦਾ ਹੈ ਤੇ ਨਾਹ ਜਿੰਦ) ॥੨॥
 
ओही ओही किआ करहु है होसी सोई ॥
Ohī ohī ki▫ā karahu hai hosī so▫ī.
Why do you cry out and mourn for the dead? The Lord is, and shall always be.
ਤੁਸੀਂ ਕਿਉਂ ਅਫਸੋਸ, ਅਫਸੋਸ ਪੁਕਾਰਦੀਆਂ ਹੋ ਉਹ ਸਾਹਿਬ ਹੁਣ ਹੈ ਅਤੇ ਅੱਗੇ ਨੂੰ ਹੋਵੇਗਾ ਭੀ।
ਓਹੀ ਓਹੀ = ਹਾਇ! ਹਾਇ! ਸੋਈ = ਉਹ ਪਰਮਾਤਮਾ ਹੀ। ਹੈ = ਹੁਣ ਮੌਜੂਦ ਹੈ। ਹੋਸੀ = ਸਦਾ ਰਹੇਗਾ।(ਕਿਸੇ ਸੰਬੰਧੀ ਦੇ ਮਰਨ ਤੇ) ਕਿਉਂ ਵਿਅਰਥ 'ਹਾਇ! ਹਾਇ'! ਕਰਦੇ ਹੋ। ਸਦਾ-ਥਿਰ ਤਾਂ ਪਰਮਾਤਮਾ ਹੀ ਹੈ ਜੋ ਹੁਣ ਭੀ ਮੌਜੂਦ ਹੈ ਤੇ ਸਦਾ ਮੌਜੂਦ ਰਹੇਗਾ।
 
तुम रोवहुगे ओस नो तुम्ह कउ कउणु रोई ॥३॥
Ŧum rovhuge os no ṯumĥ ka▫o ka▫uṇ ro▫ī. ||3||
You mourn for that person, but who will mourn for you? ||3||
ਤੂੰ ਉਸ ਖਾਤਰ ਰੌਦਾ ਹੈ, ਪ੍ਰੰਤੂ ਤੈਨੂੰ ਕੌਣ ਰੋਉਗਾ?
xxx॥੩॥ਜੇ ਤੁਸੀਂ (ਆਪਣੇ) ਉਸ ਮਰਨ ਵਾਲੇ ਦੇ ਮਰਨ ਤੇ ਰੋਂਦੇ ਹੋ ਤਾਂ (ਮਰਨਾ ਤਾਂ ਤੁਸਾਂ ਭੀ ਹੈ) ਤੁਹਾਨੂੰ ਭੀ ਕੋਈ ਰੋਵੇਗਾ ॥੩॥
 
धंधा पिटिहु भाईहो तुम्ह कूड़ु कमावहु ॥
Ḏẖanḏẖā pitihu bẖā▫īho ṯumĥ kūṛ kamāvahu.
You are engrossed in worldly entanglements, O Siblings of Destiny, and you are practicing falsehood.
ਮੇਰੇ ਵੀਰਨੋ, ਤੁਸੀਂ ਸੰਸਾਰੀ ਵਿਹਾਰਾ ਅੰਦਰ ਖਚਤ ਹੋਏ ਹੋਏ ਹੋ ਅਤੇ ਝੁਠ ਦੀ ਕਿਰਤ ਕਰਦੇ ਹੋ!
ਪਿਟਿਹੁ = ਪਿੱਟਦੇ ਹੋ।ਤੁਸੀਂ (ਕਿਸੇ ਦੇ ਮਰਨ ਤੇ ਰੋਣ ਦਾ) ਵਿਅਰਥ ਪਿੱਟਣਾ ਪਿੱਟਦੇ ਹੋ, ਵਿਅਰਥ ਕੰਮ ਕਰਦੇ ਹੋ।
 
ओहु न सुणई कत ही तुम्ह लोक सुणावहु ॥४॥
Oh na suṇ▫ī kaṯ hī ṯumĥ lok suṇavhu. ||4||
The dead person does not hear anything at all; your cries are heard only by other people. ||4||
ਉਹ ਮਰਿਆ ਹੋਇਆ, ਬਿਲਕੁਲ ਨਹੀਂ ਸੁਣਦਾ। ਤੁਸੀਂ ਕੇਵਲ ਹੋਰਨਾ ਲੋਕਾਂ ਨੂੰ ਹੀ ਸੁਣਾਉਂਦੇ ਹੋ।
ਕਤ ਹੀ = ਕਿਸੇ ਹਾਲਤ ਵਿਚ ਭੀ ॥੪॥ਜੇਹੜਾ ਮਰ ਗਿਆ ਹੈ, ਉਹ ਤਾਂ ਤੁਹਾਡਾ ਰੋਣਾ ਬਿਲਕੁਲ ਨਹੀਂ ਸੁਣਦਾ। ਤੁਸੀਂ (ਲੋਕਾਚਾਰੀ) ਸਿਰਫ਼ ਲੋਕਾਂ ਨੂੰ ਸੁਣਾ ਰਹੇ ਹੋ ॥੪॥
 
जिस ते सुता नानका जागाए सोई ॥
Jis ṯe suṯā nānkā jāgā▫e so▫ī.
Only the Lord, who causes the mortal to sleep, O Nanak, can awaken him again.
ਜਿਸ ਨੇ ਉਸ ਨੂੰ ਸੁਆਲਿਆਂ ਹੈ, ਹੇ ਨਾਨਕ! ਉਹੀ ਉਸ ਨੂੰ ਬੇਦਾਰ ਕਰੇਗਾ।
ਜਿਸ ਤੇ = ਜਿਸ (ਪ੍ਰਭੂ ਦੇ ਹੁਕਮ) ਨਾਲ।(ਜੀਵ ਦੇ ਕੀਹ ਵੱਸ?) ਹੇ ਨਾਨਕ! ਜਿਸ ਪਰਮਾਤਮਾ ਦੇ ਹੁਕਮ ਨਾਲ ਜੀਵ (ਮਾਇਆ ਦੇ ਮੋਹ ਵਿਚ) ਸੁੱਤਾ ਹੋਇਆ ਹੈ, ਉਹੀ ਇਸ ਨੂੰ ਜਗਾਂਦਾ ਹੈ।
 
जे घरु बूझै आपणा तां नीद न होई ॥५॥
Je gẖar būjẖai āpṇā ṯāʼn nīḏ na ho▫ī. ||5||
One who understands his true home, does not sleep. ||5||
ਜੇਕਰ ਆਦਮੀ ਆਪਣੇ ਅਸਲੀ ਗ੍ਰਹਿ ਨੂੰ ਸਮਝ ਲਵੇ ਤਦ ਉਹ ਨਹੀਂ ਸੌਦਾ।
ਨੀਦ = ਰੱਬ ਦੀ ਯਾਦ ਵਲੋਂ ਗ਼ਫ਼ਲਤ ॥੫॥(ਪ੍ਰਭੂ ਦੀ ਮੇਹਰ ਨਾਲ) ਜੇ ਜੀਵ ਇਹ ਸਮਝ ਲਏ ਕਿ ਮੇਰਾ ਅਸਲ ਘਰ ਕਿਹੜਾ ਹੈ ਤਾਂ ਉਸ ਨੂੰ ਮਾਇਆ ਦੇ ਮੋਹ ਦੀ ਨੀਂਦ ਨਹੀਂ ਵਿਆਪਦੀ ॥੫॥
 
जे चलदा लै चलिआ किछु स्मपै नाले ॥
Je cẖalḏā lai cẖali▫ā kicẖẖ sampai nāle.
If the departing mortal can take his wealth with him,
ਜੇਕਰ ਜਾਂਦਾ ਹੋਇਆ ਆਦਮੀ ਕੁਝ ਪਦਾਰਥ ਨਾਲ ਲੈ ਗਿਆ ਹੈ,
ਚਲਦਾ = ਮਰਨ ਵੇਲੇ। ਸੰਪੈ = ਧਨ।ਜੇ ਕੋਈ ਮਰਨ ਵਾਲਾ ਮਨੁੱਖ ਮਰਨ ਵੇਲੇ ਆਪਣੇ ਨਾਲ ਕੁਝ ਧਨ ਲੈ ਜਾਂਦਾ ਹੈ,
 
ता धनु संचहु देखि कै बूझहु बीचारे ॥६॥
Ŧā ḏẖan sancẖahu ḏekẖ kai būjẖhu bīcẖāre. ||6||
then go ahead and gather wealth yourself. See this, reflect upon it, and understand. ||6||
ਤਦ ਤੂੰ ਭੀ ਦੌਲਤ ਜਮ੍ਹਾ ਕਰ ਵੇਖ, ਸੋਚ ਸਮਝ ਅਤੇ ਅਨੁਭਵ ਕਰ।
ਸੰਚਹੁ = ਇਕੱਠਾ ਕਰੋ। ਬੀਚਾਰੇ = ਵਿਚਾਰ ਕੇ ॥੬॥ਤਾਂ ਤੁਸੀਂ ਭੀ ਧਨ ਬੇਸ਼ੱਕ ਜੋੜੀ ਚੱਲੋ। ਵੇਖ ਵਿਚਾਰ ਕੇ ਸਮਝੋ! ॥੬॥
 
वणजु करहु मखसूदु लैहु मत पछोतावहु ॥
vaṇaj karahu makẖsūḏ laihu maṯ pacẖẖoṯāvahu.
Make your deals, and obtain the true merchandise, or else you shall regret it later.
ਆਪਣਾ ਵਾਪਾਰ ਕਰ, ਆਪਣੇ ਮਨੋਰਥ ਨੂੰ ਪ੍ਰਾਪਤ ਕਰ, ਮਤ ਤੈਨੂੰ ਮਗਰੋ ਪਸਚਾਤਾਪ ਕਰਨਾ ਪਵੇ।
ਮਖਸੂਦੁ = ਲਾਭ।(ਨਾਮ-ਸਿਮਰਨ ਦਾ ਅਜੇਹਾ) ਵਣਜ-ਵਪਾਰ ਕਰੋ, ਜਿਸ ਤੋਂ ਜੀਵਨ ਮਨੋਰਥ ਦਾ ਲਾਭ ਖੱਟ ਸਕੋ, ਨਹੀਂ ਤਾਂ ਪਛਤਾਣਾ ਪਵੇਗਾ।
 
अउगण छोडहु गुण करहु ऐसे ततु परावहु ॥७॥
A▫ugaṇ cẖẖodahu guṇ karahu aise ṯaṯ parāvahu. ||7||
Abandon your vices, and practice virtue, and you shall obtain the essence of reality. ||7||
ਬਦੀ ਨੂੰ ਤਿਆਗ ਦੇ ਅਤੇ ਨੇਕੀ ਦੀ ਕਮਾਈ ਕਰ, ਐਕੁਰ ਤੂੰ ਅਸਲ ਵਸਤੂ ਨੂੰ ਪਾ ਲਵੇਗਾ।
ਤਤੁ = ਅਸਲੀਅਤ। ਪਰਾਵਹੁ = ਪ੍ਰਾਪਤ ਕਰੋ ॥੭॥ਮਾੜੇ ਕੰਮ ਛੱਡੋ, ਗੁਣ ਗ੍ਰਹਣ ਕਰੋ, ਇਸ ਤਰ੍ਹਾਂ ਅਸਲ (ਖੱਟੀ) ਖੱਟੋ! ॥੭॥
 
धरमु भूमि सतु बीजु करि ऐसी किरस कमावहु ॥
Ḏẖaram bẖūm saṯ bīj kar aisī kiras kamāvahu.
Plant the seed of Truth in the soil of Dharmic faith, and practice such farming.
ਈਮਾਨ ਦੀ ਧਰਤੀ ਅੰਦਰ ਸੱਚ ਦਾ ਬੀਜ ਬੀਜ। ਤੂੰ ਐਹੋ ਜੇਹੀ ਕਿਸਮ ਦੀ ਖੇਤੀ ਕਰ।
ਸਤੁ = ਉੱਚਾ ਆਚਰਨ। ਕਿਰਸ = ਕਿਰਸਾਣੀ, ਵਾਹੀ।ਧਰਮ ਨੂੰ ਧਰਤੀ ਬਣਾਵੋ, ਉਸ ਵਿਚ ਸੁੱਚਾ ਆਚਰਨ ਬੀ ਬੀਜੋ। ਬੱਸ! ਇਹੋ ਜਿਹੀ (ਆਤਮਕ ਜੀਵਨ ਨੂੰ ਪ੍ਰਫੁਲਤ ਕਰਨ ਵਾਲੀ) ਖੇਤੀ-ਵਾਹੀ ਕਰੋ!
 
तां वापारी जाणीअहु लाहा लै जावहु ॥८॥
Ŧāʼn vāpārī jāṇī▫ahu lāhā lai jāvhu. ||8||
Only then will you be known as a merchant, if you take your profits with you. ||8||
ਕੇਵਲ ਤਦ ਹੀ ਤੂੰ ਵਣਜਾਰਾ ਜਾਣਿਆ ਜਾਵੇਗਾ, ਜੇਕਰ ਤੂੰ ਨਫਾ ਕਮਾ ਕੇ ਚਾਲੇ ਪਾਵੇਗਾ।
xxx॥੮॥ਜੇ ਤੁਸੀਂ (ਇਥੋਂ ਉੱਚੇ ਆਤਮਕ ਜੀਵਨ ਦਾ) ਲਾਭ ਖੱਟ ਕੇ ਲੈ ਜਾਵੋਗੇ ਤਾਂ (ਸਿਆਣੇ) ਵਪਾਰੀ ਸਮਝੇ ਜਾਉਗੇ! ॥੮॥
 
करमु होवै सतिगुरु मिलै बूझै बीचारा ॥
Karam hovai saṯgur milai būjẖai bīcẖārā.
If the Lord shows His Mercy, one meets the True Guru; contemplating Him, one comes to understand.
ਜੇਕਰ ਮਾਲਕ ਦੀ ਮਿਹਰ ਹੋਵੇ, ਤਾ ਪ੍ਰਾਣੀ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ, ਅਤੇ ਉਨ੍ਹਾਂ ਦੇ ਉਪਦੇਸ਼ ਨੂੰ ਸਮਝਦਾ ਹੈ।
ਕਰਮੁ = ਬਖ਼ਸ਼ਸ਼।(ਜਿਸ ਮਨੁੱਖ ਉਤੇ ਪਰਮਾਤਮਾ ਦੀ) ਬਖ਼ਸ਼ਸ਼ ਹੋਵੇ ਉਸ ਨੂੰ ਗੁਰੂ ਮਿਲਦਾ ਹੈ ਤੇ ਉਹ ਇਸ ਵਿਚਾਰ ਨੂੰ ਸਮਝਦਾ ਹੈ।
 
नामु वखाणै सुणे नामु नामे बिउहारा ॥९॥
Nām vakẖāṇai suṇe nām nāme bi▫uhārā. ||9||
Then, one chants the Naam, hears the Naam, and deals only in the Naam. ||9||
ਤਦ ਉਹ ਨਾਮ ਉਚਾਰਨ ਕਰਦਾ ਹੈ, ਨਾਮ ਸ੍ਰਵਣ ਕਰਦਾ ਹੈ ਅਤੇ ਕੇਵਲ ਨਾਉ ਦਾ ਹੀ ਵਣਜ ਕਰਦਾ ਹੈ।
xxx॥੯॥ਉਹ ਪਰਮਾਤਮਾ ਦਾ ਨਾਮ ਉਚਾਰਦਾ ਹੈ, ਨਾਮ ਸੁਣਦਾ ਹੈ, ਤੇ ਨਾਮ ਵਿਚ ਹੀ ਵਿਹਾਰ ਕਰਦਾ ਹੈ ॥੯॥
 
जिउ लाहा तोटा तिवै वाट चलदी आई ॥
Ji▫o lāhā ṯotā ṯivai vāt cẖalḏī ā▫ī.
As is the profit, so is the loss; this is the way of the world.
ਜਿਸ ਤਰ੍ਹਾਂ ਦਾ ਨਫਾ ਹੈ, ਉਸੇ ਤਰ੍ਹਾਂ ਦਾ ਹੀ ਘਾਟਾ। ਇਸੇ ਤਰ੍ਹਾ ਦਾ ਹੀ ਦੁਨੀਆਂ ਦਾ ਰਾਹ ਚਲਦਾ ਆਇਆ ਹੈ।
ਤੋਟਾ = ਘਾਟਾ। ਲਾਹਾ = ਲਾਭ। ਵਾਟ = ਰਸਤਾ।ਸੰਸਾਰ ਦੀ ਇਹ ਕਾਰ (ਸਦਾ ਤੋਂ) ਤੁਰੀ ਆਈ ਹੈ, ਕੋਈ (ਨਾਮ ਵਿਚ ਜੁੜ ਕੇ ਆਤਮਕ) ਲਾਭ ਖੱਟਦਾ ਹੈ, (ਕੋਈ ਮਾਇਆ ਦੇ ਮੋਹ ਵਿਚ ਫਸ ਕੇ ਆਤਮਕ ਜੀਵਨ ਵਿਚ) ਘਾਟਾ ਖਾਂਦਾ ਹੈ।
 
जो तिसु भावै नानका साई वडिआई ॥१०॥१३॥
Jo ṯis bẖāvai nānkā sā▫ī vadi▫ā▫ī. ||10||13||
Whatever pleases His Will, O Nanak, is glory for me. ||10||13||
ਜਿਹਡਾ ਕੁੱਛ ਉਸ ਨੂੰ ਚੰਗਾ ਲਗਦਾ ਹੈ, ਓਹੀ ਨਾਨਕ ਦੀ ਕੀਰਤੀ ਹੈ।
ਤਿਸੁ = ਉਸ (ਪ੍ਰਭੂ) ਨੂੰ ॥੧੦॥੧੩॥ਹੇ ਨਾਨਕ! ਪਰਮਾਤਮਾ ਨੂੰ ਜੋ ਚੰਗਾ ਲੱਗਦਾ ਹੈ (ਉਹੀ ਹੁੰਦਾ ਹੈ), ਇਹੀ ਉਸ ਦੀ ਬਜ਼ੁਰਗੀ ਹੈ! ॥੧੦॥੧੩॥
 
आसा महला १ ॥
Āsā mėhlā 1.
Aasaa, First Mehl:
ਆਸਾ ਪਹਿਲੀ ਪਾਤਸ਼ਾਹੀ।
xxxxxx
 
चारे कुंडा ढूढीआ को नीम्ही मैडा ॥
Cẖāre kundā dẖūdẖī▫ā ko nīmĥī maidā.
I have searched in the four directions, but no one is mine.
ਮੈਂ ਚੋਹੀ ਪਾਸੀਂ ਖੋਜ ਭਾਲ ਕੀਤੀ ਹੈ, ਪਰ ਮੇਰਾ ਕੋਈ ਭੀ ਨਹੀਂ ਹੈ।
ਕੁੰਡਾ = ਕੂਟਾਂ, ਪਾਸੇ। ਚਾਰੇ ਕੁੰਡਾ = ਸਾਰੀ ਸ੍ਰਿਸ਼ਟੀ। ਕੋ = ਕੋਈ ਜੀਵ। ਨੀਮ੍ਹ੍ਹੀ = ਨਹੀਂ। ਮੈਡਾ = ਮੇਰਾ (ਸੱਚਾ ਸਹਾਇਕ)।ਮੈਂ ਸਾਰੀ ਸ੍ਰਿਸ਼ਟੀ ਭਾਲ ਵੇਖੀ ਹੈ, ਮੈਨੂੰ ਕੋਈ ਭੀ ਆਪਣਾ (ਸੱਚਾ ਦਰਦੀ) ਨਹੀਂ ਲੱਭਾ।
 
जे तुधु भावै साहिबा तू मै हउ तैडा ॥१॥
Je ṯuḏẖ bẖāvai sāhibā ṯū mai ha▫o ṯaidā. ||1||
If it pleases You, O Lord Master, then You are mine, and I am Yours. ||1||
ਜੇਕਰ ਤੈਨੂੰ ਚੰਗਾ ਲਗੇ ਹੇ ਮੇਰੇ ਸੁਆਮੀ! ਤੂੰ ਮੇਰਾ ਹੈ ਅਤੇ ਮੈਂ ਤੇਰਾ ਹਾਂ।
ਮੈ = ਮੇਰਾ। ਹਉ = ਮੈਂ। ਤੈਡਾ = ਤੇਰਾ ॥੧॥ਹੇ ਮੇਰੇ ਸਾਹਿਬ! ਜੇ ਤੈਨੂੰ (ਮੇਰੀ ਬੇਨਤੀ) ਪਸੰਦ ਆਵੇ (ਤਾਂ ਮੇਹਰ ਕਰ) ਤੂੰ ਮੇਰਾ (ਰਾਖਾ ਬਣ), ਮੈਂ ਤੇਰਾ (ਸੇਵਕ) ਬਣਿਆ ਰਹਾਂ ॥੧॥
 
दरु बीभा मै नीम्हि को कै करी सलामु ॥
Ḏar bībẖā mai nīmiĥ ko kai karī salām.
There is no other door for me; where shall I go to worship?
ਮੇਰੇ ਲਈ ਤੇਰੇ ਬਗੈਰ ਹੋਰ ਕੋਈ ਬੂਹਾ ਨਹੀਂ ਹੈ। ਮੈਂ ਕਿਸ ਨੂੰ ਬੰਦਨਾ ਕਰਾਂ?
ਬੀਭਾ = ਦੂਜਾ, (ਤੈਥੋਂ ਬਿਨਾ) ਕੋਈ ਹੋਰ। ਨੀਮ੍ਹ੍ਹਿ = ਨਹੀਂ। ਕੋ = ਕੋਈ। ਕੋ ਬੀਭਾ = ਕੋਈ ਦੂਜਾ। ਕੈ = ਕਿਸ ਨੂੰ? ਕਰੀ = ਮੈਂ ਕਰਾਂ।ਮੈਨੂੰ (ਤੇਰੇ ਦਰ ਤੋਂ ਬਿਨਾ) ਕੋਈ ਹੋਰ ਦਰ ਨਹੀਂ ਲੱਭਦਾ, ਹੋਰ ਕਿਸ ਦੇ ਅੱਗੇ ਮੈਂ ਸਲਾਮ ਕਰਾਂ?
 
हिको मैडा तू धणी साचा मुखि नामु ॥१॥ रहाउ ॥
Hiko maidā ṯū ḏẖaṇī sācẖā mukẖ nām. ||1|| rahā▫o.
You are my only Lord; Your True Name is in my mouth. ||1||Pause||
ਮੇਰਾ ਕੇਵਲ ਤੂੰ ਹੀ ਹੈ, ਹੇ ਮੇਰੇ ਮਾਲਕ। ਤੇਰਾ ਸੱਚਾ ਨਾਮ ਮੇਰੇ ਮੂੰਹ ਵਿੱਚ ਹੈ। ਠਹਿਰਾਉ।
ਹਿਕੋ = ਇਕੋ, ਸਿਰਫ਼ ਇੱਕ। ਧਣੀ = ਮਾਲਕ। ਸਾਚਾ = ਸਦਾ-ਥਿਰ ॥੧॥ਸਿਰਫ਼ ਇਕ ਤੂੰ ਹੀ ਮੇਰਾ ਮਾਲਕ ਹੈਂ (ਮੈਂ ਤੈਥੋਂ ਹੀ ਇਹ ਦਾਨ ਮੰਗਦਾ ਹਾਂ ਕਿ) ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ ਮੇਰੇ ਮੂੰਹ ਵਿਚ (ਟਿਕਿਆ ਰਹੇ) ॥੧॥ ਰਹਾਉ॥
 
सिधा सेवनि सिध पीर मागहि रिधि सिधि ॥
Siḏẖā sevan siḏẖ pīr māgėh riḏẖ siḏẖ.
Some serve the Siddhas, the beings of spiritual perfection, and some serve spiritual teachers; they beg for wealth and miraculous powers.
ਨਿਪੁੰਨ ਅਤੇ ਧਾਰਮਕ ਆਗੁ ਬਨਣ ਦੀ ਖਾਤਰ ਕਈ ਕਰਾਮਾਤੀ ਬੰਦਿਆਂ ਦੀ ਟਹਿਲ ਕਮਾਊਦੇ ਹਨ। ਉਹ ਦੋਲਤ ਅਤੇ ਗੈਬੀ ਤਾਕਤਾਂ ਦੀ ਯਾਚਨਾ ਕਰਦੇ ਹਨ।
ਸੇਵਨਿ = ਸੇਵਾ ਕਰਦੇ ਹਨ। ਰਿਧਿ ਸਿਧਿ = ਰਿੱਧੀਆਂ ਸਿੱਧੀਆਂ, ਕਰਾਮਾਤੀ ਤਾਕਤਾਂ।(ਲੋਕ) ਸਿੱਧ ਤੇ ਪੀਰ (ਬਣਨ ਲਈ) ਪੁੱਗੇ ਹੋਏ ਜੋਗੀਆਂ ਦੀ ਸੇਵਾ ਕਰਦੇ ਹਨ, ਤੇ ਉਹਨਾਂ ਪਾਸੋਂ ਰਿੱਧੀਆਂ ਸਿੱਧੀਆਂ (ਦੀ ਤਾਕਤ) ਮੰਗਦੇ ਹਨ।
 
मै इकु नामु न वीसरै साचे गुर बुधि ॥२॥
Mai ik nām na vīsrai sācẖe gur buḏẖ. ||2||
May I never forget the Naam, the Name of the One Lord. This is the wisdom of the True Guru. ||2||
ਮੈਨੂੰ ਇੱਕ ਨਾਮ ਨਾਂ ਭੁੱਲੇ, ਸੱਚੇ ਗੁਰਾਂ ਨੇ ਮੈਨੂੰ ਇਹ ਸਮਝ ਬਖਸ਼ੀ ਹੈ।
ਗੁਰ ਬੁਧਿ = ਗੁਰੂ ਦੀ ਦਿੱਤੀ ਅਕਲ ਨਾਲ ॥੨॥(ਮੇਰੀ ਇਕ ਤੇਰੇ ਅੱਗੇ ਹੀ ਇਹ ਅਰਦਾਸਿ ਹੈ ਕਿ) ਅਭੁੱਲ ਗੁਰੂ ਦੀ ਬਖ਼ਸ਼ੀ ਬੁੱਧੀ ਅਨੁਸਾਰ ਮੈਨੂੰ ਤੇਰਾ ਨਾਮ ਕਦੇ ਨਾਹ ਭੁੱਲੇ! ॥੨॥