Sri Guru Granth Sahib Ji

Ang: / 1430

Your last visited Ang:

ओनी चलणु सदा निहालिआ हरि खरचु लीआ पति पाइ ॥
Onī cẖalaṇ saḏā nihāli▫ā har kẖaracẖ lī▫ā paṯ pā▫e.
They keep death constantly before their eyes; they gather the Provisions of the Lord's Name, and receive honor.
ਉਹ ਹਮੇਸ਼ਾਂ ਮੌਤ ਨੂੰ ਆਪਣੀਆਂ ਅੱਖਾਂ ਸਾਹਮਣੇ ਰੱਖਦੇ ਹਨ, ਰੱਬ ਦੇ ਨਾਮ ਦਾ ਸਫ਼ਰ-ਖਰਚ ਜਮ੍ਹਾਂ ਕਰਦੇ ਹਨ ਤੇ ਇਜ਼ਤ-ਆਬਰੂ ਪਾਉਂਦੇ ਹਨ।
ਓਨੀ = ਉਹਨਾਂ ਨੇ। ਨਿਹਾਲਿਆ = ਵੇਖ ਲਿਆ ਹੈ। ਪਤਿ = ਇੱਜ਼ਤ। ਮੰਨੀਅਹਿ = ਮੰਨੇ ਜਾਂਦੇ ਹਨ।ਉਹਨਾਂ ਮਨੁੱਖਾਂ ਨੇ (ਜਗਤ ਤੋਂ ਆਖ਼ਰ) ਚਲੇ ਜਾਣ ਨੂੰ ਸਦਾ (ਸਾਹਮਣੇ) ਵੇਖਿਆ ਹੈ, ਉਹਨਾਂ ਨੇ ਪਰਮਾਤਮਾ ਦਾ ਨਾਮ (ਜੀਵਨ-ਸਫ਼ਰ ਵਾਸਤੇ) ਖ਼ਰਚ ਇਕੱਠਾ ਕੀਤਾ ਹੈ ਤੇ (ਲੋਕ ਪਰਲੋਕ ਵਿਚ) ਇੱਜ਼ਤ ਪਾਈ ਹੈ।
 
गुरमुखि दरगह मंनीअहि हरि आपि लए गलि लाइ ॥२॥
Gurmukẖ ḏargėh manī▫ah har āp la▫e gal lā▫e. ||2||
The Gurmukhs are honored in the Court of the Lord. The Lord Himself takes them in His Loving Embrace. ||2||
ਗੁਰੂ-ਪਿਆਰਿਆਂ ਦੀ ਸਾਈਂ ਦੇ ਦਰਬਾਰ ਵਿੱਚ ਸਿਫ਼ਤ ਹੁੰਦੀ ਹੈ। ਵਾਹਿਗੁਰੂ ਉਨ੍ਹਾਂ ਨੂੰ ਆਪਣੀ ਗਲਵੱਕੜੀ ਵਿੱਚ ਲੈ ਲੈਂਦਾ ਹੈ।
ਗਲਿ = ਗਲ ਨਾਲ।੨।ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਸਤਕਾਰੇ ਜਾਂਦੇ ਹਨ, ਪਰਮਾਤਮਾ ਆਪ ਉਹਨਾਂ ਨੂੰ ਆਪਣੇ ਗਲ ਲਾਂਦਾ ਹੈ ॥੨॥
 
गुरमुखा नो पंथु परगटा दरि ठाक न कोई पाइ ॥
Gurmukẖā no panth pargatā ḏar ṯẖāk na ko▫ī pā▫e.
For the Gurmukhs, the Way is obvious. At the Lord's Door, they face no obstructions.
ਜਗਿਆਸੂਆਂ ਲਈ ਰੱਬ ਦਾ ਰਾਹ ਪ੍ਰਤੱਖ ਹੈ। ਸਾਈਂ ਦੇ ਬੂਹੇ ਤੇ ਉਨ੍ਹਾਂ ਨੂੰ ਕੋਈ ਰੁਕਾਵਟ ਪੇਸ਼ ਨਹੀਂ ਆਉਂਦੀ।
ਪੰਥੁ = ਰਸਤਾ। ਪਰਗਟਾ = ਸਾਫ਼। ਦਰਿ = ਦਰ ਤੇ। ਠਾਕ = ਰੁਕਾਵਟ। ਸਲਾਹਨਿ = ਸਲਾਹੁੰਦੇ ਹਨ।ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਨੂੰ (ਜੀਵਨ ਦਾ) ਰਸਤਾ ਸਾਫ਼ ਪੱਧਰਾ ਦਿੱਸਦਾ ਹੈ, ਪਰਮਾਤਮਾ ਦੇ ਦਰ ਤੇ ਉਹਨਾਂ ਦੇ ਪਹੁੰਚਣ ਦੇ ਰਾਹ ਵਿਚ ਕੋਈ ਰੁਕਾਵਟ ਨਹੀਂ ਪਾਂਦਾ।
 
हरि नामु सलाहनि नामु मनि नामि रहनि लिव लाइ ॥
Har nām salāhan nām man nām rahan liv lā▫e.
They praise the Lord's Name, they keep the Naam in their minds, and they remain attached to the Love of the Naam.
ਉਹ ਸਾਈਂ ਦੇ ਨਾਮ ਦੀ ਸਿਫ਼ਤ ਕਰਦੇ ਹਨ, ਨਾਮ ਨੂੰ ਚਿੱਤ ਅੰਦਰ ਰੱਖਦੇ ਹਨ ਤੇ ਨਾਮ ਦੀ ਪ੍ਰੀਤ ਨਾਲ ਜੁੜੇ ਰਹਿੰਦੇ ਹਨ।
ਮਨਿ = ਮਨ ਵਿਚ। ਨਾਮਿ = ਨਾਮ ਵਿਚ।ਉਹ ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ, ਪਰਮਾਤਮਾ ਦਾ ਨਾਮ ਉਹਨਾਂ ਦੇ ਮਨ ਵਿਚ ਵੱਸਦਾ ਰਹਿੰਦਾ ਹੈ, ਉਹ ਸਦਾ ਪ੍ਰਭੂ-ਨਾਮ ਵਿਚ ਸੁਰਤ ਜੋੜੀ ਰੱਖਦੇ ਹਨ।
 
अनहद धुनी दरि वजदे दरि सचै सोभा पाइ ॥३॥
Anhaḏ ḏẖunī ḏar vajḏe ḏar sacẖai sobẖā pā▫e. ||3||
The Unstruck Celestial Music vibrates for them at the Lord's Door, and they are honored at the True Door. ||3||
ਬਿਨ-ਅਲਾਪਿਆਂ ਕੀਰਤਨ ਉਨ੍ਹਾਂ ਲਈ ਰੱਬ ਦੇ ਬੂਹੇ ਤੇ ਹੁੰਦਾ ਹੈ ਅਤੇ ਸੱਚੇ ਦਰਬਾਰ ਅੰਦਰ ਉਹ ਇਜ਼ਤ ਪਾਉਂਦੇ ਹਨ।
ਅਨਹਦ ਧੁਨੀ = ਇਕ-ਰਸ ਸੁਰ ਨਾਲ ਵੱਜਣ ਵਾਲੇ। ਅਨਹਦ = {अनाहत} ਬਿਨਾ ਵਜਾਏ ਵੱਜਣ ਵਾਲੇ। ਦਰਿ = (ਉਹਨਾਂ ਦੇ) ਦਰ ਤੇ, ਉਹਨਾਂ ਦੇ ਹਿਰਦੇ ਵਿਚ।੩।ਉਹਨਾਂ ਦੇ ਅੰਦਰ ਇਕ-ਰਸ ਸੁਰ ਨਾਲ ਪ੍ਰਭੂ ਦੀ ਸਿਫ਼ਤ ਦੇ (ਮਾਨੋ, ਵਾਜੇ) ਵੱਜਦੇ ਰਹਿੰਦੇ ਹਨ। ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਉਹਨਾਂ ਨੂੰ ਸੋਭਾ ਮਿਲਦੀ ਹੈ ॥੩॥
 
जिनी गुरमुखि नामु सलाहिआ तिना सभ को कहै साबासि ॥
Jinī gurmukẖ nām sahāli▫ā ṯinā sabẖ ko kahai sābās.
Those Gurmukhs who praise the Naam are applauded by everyone.
ਜਿਨ੍ਹਾਂ ਨੇ ਗੁਰਾਂ ਦੇ ਰਾਹੀਂ ਨਾਮ ਦੀ ਮਹਿਮਾ ਕੀਤੀ ਹੈ, ਉਨ੍ਹਾਂ ਨੂੰ ਹਰ ਕੋਈ ਆਫ਼ਰੀਨ ਆਖਦਾ ਹੈ।
ਕਹੈ ਸਾਬਾਸਿ = ਸ਼ਾਬਾਸ਼ੇ ਆਖਦਾ ਹੈ, ਵਡਿਆਉਂਦਾ ਹੈ, ਆਦਰ ਦੇਂਦਾ ਹੈ।ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕੀਤੀ ਹੈ, ਹਰ ਕੋਈ ਉਹਨਾਂ ਨੂੰ ਵਾਹ ਵਾਹ ਆਖਦਾ ਹੈ।
 
तिन की संगति देहि प्रभ मै जाचिक की अरदासि ॥
Ŧin kī sangaṯ ḏėh parabẖ mai jācẖik kī arḏās.
Grant me their company, God-I am a beggar; this is my prayer.
ਮੈਨੂੰ ਉਸ ਦਾ ਮੇਲ-ਮਿਲਾਪ ਬਖਸ਼, ਹੇ ਮੇਰੇ ਸੁਆਮੀ! ਮੈਂ ਤੇਰਾ ਮੰਗਤਾ ਇਹ ਬੇਨਤੀ ਕਰਦਾ ਹਾਂ।
ਪ੍ਰਭ = ਹੇ ਪ੍ਰ੍ਰਭੂ! ਜਾਚਕਿ = ਮੰਗਤਾ।ਹੇ ਪ੍ਰਭੂ! ਮੈਂ ਮੰਗਤੇ ਦੀ ਤੇਰੇ ਅੱਗੇ ਅਰਜ਼ੋਈ ਹੈ ਕਿ ਮੈਨੂੰ ਉਹਨਾਂ ਦੀ ਸੰਗਤ ਬਖ਼ਸ਼।
 
नानक भाग वडे तिना गुरमुखा जिन अंतरि नामु परगासि ॥४॥३३॥३१॥६॥७०॥
Nānak bẖāg vade ṯinā gurmukẖā jin anṯar nām pargās. ||4||33||31||6||70||
O Nanak, great is the good fortune of those Gurmukhs, who are filled with the Light of the Naam within. ||4||33||31||6||70||
ਵਡੀ ਚੰਗੀ ਹੈ ਕਿਸਮਤ, ਉਨ੍ਹਾਂ ਪਵਿੱਤ੍ਰ-ਪੁਰਸ਼ਾਂ ਦੀ, ਹੇ ਨਾਨਕ! ਜਿਨ੍ਹਾਂ ਦੇ ਦਿਲ ਅੰਦਰ ਵਾਹਿਗੁਰੂ ਦੇ ਨਾਮ ਦਾ ਪਰਕਾਸ਼ ਹੈ।
ਪਰਗਾਸਿ = ਪਰਗਾਸੇ, ਚਾਨਣ ਕਰਦਾ ਹੈ।੪।ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਉਹਨਾਂ ਮਨੁੱਖਾਂ ਦੇ ਵੱਡੇ ਭਾਗ ਜਾਗ ਪੈਂਦੇ ਹਨ, ਜਿਨ੍ਹਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ (ਆਤਮਕ) ਚਾਨਣ ਪੈਦਾ ਕਰ ਦੇਂਦਾ ਹੈ ॥੪॥੩੩॥੩੧॥੬॥੭੦॥
 
सिरीरागु महला ५ घरु १ ॥
Sirīrāg mėhlā 5 gẖar 1.
Siree Raag, Fifth Mehl, First House:
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
xxxxxx
 
किआ तू रता देखि कै पुत्र कलत्र सीगार ॥
Ki▫ā ṯū raṯā ḏekẖ kai puṯar kalṯar sīgār.
Why are you so thrilled by the sight of your son and your beautifully decorated wife?
ਤੂੰ ਆਪਣੇ ਪੁੱਤ ਤੇ ਸਜੀ-ਧਜੀ ਹੋਈ ਵਹੁਟੀ ਨੂੰ ਵੇਖ ਕੇ ਕਿਉਂ ਮਸਤ ਹੋਇਆ ਹੋਇਆ ਹੈ?
ਰਤਾ = ਰੱਤਾ, ਮਸਤ।ਹੇ ਮੂਰਖ! ਤੂੰ (ਆਪਣੇ) ਪੁੱਤਰਾਂ ਨੂੰ ਵੇਖ ਕੇ (ਆਪਣੀ) ਇਸਤ੍ਰੀ ਦੇ ਹਾਵ-ਭਾਵ ਨੂੰ ਵੇਖ ਕੇ ਕਿਉਂ ਮਸਤ ਹੋ ਰਿਹਾ ਹੈਂ?
 
रस भोगहि खुसीआ करहि माणहि रंग अपार ॥
Ras bẖogėh kẖusī▫ā karahi māṇėh rang apār.
You enjoy tasty delicacies, you have lots of fun, and you indulge in endless pleasures.
ਤੂੰ ਨਿਆਮਤ ਮਾਣਦਾ ਹੈ, ਅਨੰਦ ਲੁਟਦਾ ਹੈ ਅਤੇ ਅਨੰਤ ਸੁਆਦ ਭੋਗਦਾ ਹੈਂ।
ਭੋਗਹਿ = ਤੂੰ ਭੋਗਦਾ ਹੈਂ। ਅਪਾਰ = ਬੇਅੰਤ। ਫੁਰਮਾਇਸੀ = {ਲਫ਼ਜ਼ 'ਫੁਰਮਾਇਸਿ' ਤੋਂ ਬਹੁ-ਵਚਨ} ਹੁਕਮ।ਤੂੰ (ਦੁਨੀਆ ਦੇ ਕਈ) ਰਸ ਭੋਗਦਾ ਹੈਂ, ਤੂੰ (ਕਈ ਤਰ੍ਹਾਂ ਦੀਆਂ) ਖ਼ੁਸ਼ੀਆਂ ਮਾਣਦਾ ਹੈਂ, ਤੂੰ ਅਨੇਕਾਂ (ਕਿਸਮ ਦੀਆਂ) ਮੌਜਾਂ ਮਾਣਦਾ ਹੈਂ।
 
बहुतु करहि फुरमाइसी वरतहि होइ अफार ॥
Bahuṯ karahi furmā▫isī varṯėh ho▫e afār.
You give all sorts of commands, and you act so superior.
ਤੂੰ ਘਨੇਰੇ ਹੁਕਮ ਚਾੜ੍ਹਦਾ ਹੈਂ ਅਤੇ ਆਕੜਖਾਂ ਹੋ ਕਾਰ-ਵਿਹਾਰ ਕਰਦਾ ਹੈਂ।
ਅਫਾਰ = ਅਹੰਕਾਰੀ, ਆਫਰਿਆ ਹੋਇਆ।ਤੂੰ ਬੜੇ ਹੁਕਮ (ਭੀ) ਕਰਦਾ ਹੈਂ, ਤੂੰ ਅਹੰਕਾਰੀ ਹੋ ਕੇ (ਲੋਕਾਂ ਨਾਲ ਅਹੰਕਾਰ ਵਾਲਾ) ਵਰਤਾਉ ਕਰਦਾ ਹੈਂ।
 
करता चिति न आवई मनमुख अंध गवार ॥१॥
Karṯā cẖiṯ na āvī manmukẖ anḏẖ gavār. ||1||
The Creator does not come into the mind of the blind, idiotic, self-willed manmukh. ||1||
ਅੰਨ੍ਹਾਂ, ਬੁਧੂ, ਪ੍ਰਤੀਕੂਲ ਪੁਰਸ਼ ਕਰਤਾਰ ਨੂੰ ਚੇਤੇ ਨਹੀਂ ਕਰਦਾ।
ਚਿਤਿ = (ਤੇਰੇ) ਚਿੱਤ ਵਿਚ। ਆਵਈ = ਆਵਏ, ਆਵੈ, ਆਉਂਦਾ। ਮਨਮੁਖ = ਹੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ! ਅੰਧ = ਹੇ ਅੰਨ੍ਹੇ! ਗਵਾਰ = ਹੇ ਮੂਰਖ!।੧।ਹੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨੁੱਖ! ਤੈਨੂੰ ਕਰਤਾਰ ਚੇਤੇ ਹੀ ਨਹੀਂ ਰਿਹਾ ॥੧॥
 
मेरे मन सुखदाता हरि सोइ ॥
Mere man sukẖ▫ḏāṯa har so▫e.
O my mind, the Lord is the Giver of peace.
ਹੇ ਮੇਰੀ ਜਿੰਦੜੀ! ਉਹ ਵਾਹਿਗੁਰੂ ਸ਼ਾਂਤੀ ਦੇਣ ਵਾਲਾ ਹੈ।
ਸੋਇ = ਉਹ ਹੀ।ਹੇ ਮੇਰੇ ਮਨ! ਉਹ ਪਰਮਾਤਮਾ ਆਪ ਹੀ ਸੁਖਾਂ ਦਾ ਦੇਣ ਵਾਲਾ ਹੈ।
 
गुर परसादी पाईऐ करमि परापति होइ ॥१॥ रहाउ ॥
Gur parsādī pā▫ī▫ai karam parāpaṯ ho▫e. ||1|| rahā▫o.
By Guru's Grace, He is found. By His Mercy, He is obtained. ||1||Pause||
ਚੰਗੀ ਕਿਸਮਤ ਰਾਹੀਂ ਗੁਰੂ ਜੀ ਮਿਲਦੇ ਹਨ ਅਤੇ ਗੁਰਾਂ ਦੀ ਦਇਆ ਰਾਹੀਂ ਵਾਹਿਗੁਰੂ ਪਰਾਪਤ ਹੁੰਦਾ ਹੈ। ਠਹਿਰਾਉ।
ਗੁਰੁ ਪਰਸਾਦੀ = ਗੁਰੂ ਦੀ ਕਿਰਪਾ ਨਾਲ। ਕਰਮਿ = {ਕਰਮੁ = ਬਖ਼ਸ਼ਸ਼} ਮਿਹਰ ਨਾਲ।੧।(ਉਹ ਪਰਮਾਤਮਾ) ਗੁਰੂ ਦੀ ਕਿਰਪਾ ਨਾਲ ਮਿਲਦਾ ਹੈ (ਆਪਣੀ ਹੀ) ਮਿਹਰ ਨਾਲ ਮਿਲਦਾ ਹੈ ॥੧॥ ਰਹਾਉ॥
 
कपड़ि भोगि लपटाइआ सुइना रुपा खाकु ॥
Kapaṛ bẖog laptā▫i▫ā su▫inā rupā kẖāk.
People are entangled in the enjoyment of fine clothes, but gold and silver are only dust.
ਆਦਮੀ ਬਸਤਰ ਤੇ ਭੋਜਨਾ ਦੇ ਰਸਾਂ ਅੰਦਰ ਸੋਨੇ ਅਤੇ ਚਾਂਦੀ ਵਿੱਚ ਉਲਝਿਆ ਹੋਇਆ ਹੈ, ਜੋ ਕਿ ਕੇਵਲ ਮਿੱਟੀ ਹੀ ਹਨ।
ਕਪੜਿ = ਕੱਪੜੇ ਵਿਚ, ਕੱਪੜੇ ਹੰਢਾਣ ਵਿਚ। ਭੋਗਿ = ਭੋਗ ਵਿਚ, ਖਾਣ ਵਿਚ। ਲਪਟਾਇਆ = ਮਸਤ, ਫਸਿਆ ਹੋਇਆ। ਰੁਪਾ = ਰੁੱਪਾ, ਚਾਂਦੀ। ਖਾਕੁ = ਧਰਤੀ।(ਹੇ ਮੂਰਖ!) ਤੂੰ ਖਾਣ ਵਿਚ ਹੰਢਾਣ ਵਿਚ ਮਸਤ ਹੋ ਰਿਹਾ ਹੈਂ, ਤੂੰ ਸੋਨਾ ਚਾਂਦੀ ਧਰਤੀ ਇਕੱਠੀ ਕਰ ਰਿਹਾ ਹੈਂ।
 
हैवर गैवर बहु रंगे कीए रथ अथाक ॥
Haivar gaivar baho range kī▫e rath athāk.
They acquire beautiful horses and elephants, and ornate carriages of many kinds.
ਉਸ ਕੋਲਿ ਘਲੇਰੀਆਂ ਕਿਸਮਾਂ ਦੇ ਘੋੜੇ ਅਤੇ ਹਾਥੀ ਹਨ। ਉਹ ਨਾਂ-ਥੱਕਣ ਵਾਲੀਆਂ ਗੱਡੀਆਂ ਜਮ੍ਹਾਂ ਕਰਦਾ ਹੈ।
ਹੈਵਰ = {हयवर} ਵਧੀਆ ਘੋੜੇ। ਗੈਵਰ = {गज वर} ਵਧੀਆ ਹਾਥੀ। ਬਹੁ ਰੰਗੇ = ਕਈ ਰੰਗਾਂ ਦੇ, ਕਈ ਕਿਸਮਾਂ ਦੇ। ਅਥਾਕ = ਅਥੱਕ, ਨਾਹ ਥੱਕਣ ਵਾਲੇ।ਤੂੰ ਕਈ ਕਿਸਮਾਂ ਦੇ ਵਧੀਆ ਘੋੜੇ, ਵਧੀਆ ਹਾਥੀ ਤੇ ਕਦੇ ਨਾਹ ਥੱਕਣ ਵਾਲੇ ਰਥ ਇਕੱਠੇ ਕਰ ਲਏ ਹਨ।
 
किस ही चिति न पावही बिसरिआ सभ साक ॥
Kis hī cẖiṯ na pāvhī bisri▫ā sabẖ sāk.
They think of nothing else, and they forget all their relatives.
ਉਹ ਕਿਸੇ ਹੋਰ ਨੂੰ ਚੇਤੇ ਹੀ ਨਹੀਂ ਕਰਦਾ ਅਤੇ ਆਪਣੇ ਸਾਰਿਆਂ ਅੰਗਾਂ-ਸਾਕਾਂ ਨੂੰ ਭੁਲ ਗਿਆ ਹੈ।
ਪਾਵਹੀ = ਪਾਵਹਿ, ਤੂੰ ਪਾਂਦਾ, ਲਿਆਉਂਦਾ। ਸਾਕ = ਸਨਬੰਧੀ।(ਮਾਇਆ ਦੀ ਮਸਤੀ ਵਿਚ) ਤੂੰ ਆਪਣੇ ਸਾਕ ਸਨਬੰਧੀਆਂ ਨੂੰ (ਭੀ) ਭੁਲਾ ਬੈਠਾ ਹੈਂ, ਕਿਸੇ ਨੂੰ ਤੂੰ ਆਪਣੇ ਚਿੱਤ ਵਿਚ ਨਹੀਂ ਲਿਆਉਂਦਾ।
 
सिरजणहारि भुलाइआ विणु नावै नापाक ॥२॥
Sirjaṇhār bẖulā▫i▫ā viṇ nāvai nāpāk. ||2||
They ignore their Creator; without the Name, they are impure. ||2||
ਉਸ ਨੇ ਕਰਤਾਰ ਨੂੰ ਵਿਸਾਰ ਛਡਿਆ ਹੈ ਅਤੇ ਵਾਹਿਗੁਰੂ ਦੇ ਨਾਮ ਬਾਝੋਂ ਉਹ ਅਪਵਿੱਤ੍ਰ ਹੈ।
ਸਿਰਜਣਹਾਰਿ = ਸਿਰਜਨਹਾਰ ਨੇ। ਨਾਪਾਕ = ਗੰਦਾ, ਮਲੀਨ, ਅਪਵਿਤ੍ਰ।੨।ਪਰਮਾਤਮਾ ਦੇ ਨਾਮ ਤੋਂ ਬਿਨਾ ਤੂੰ (ਆਤਮਕ ਜੀਵਨ ਵਿਚ) ਗੰਦਾ ਹੈਂ, ਸਿਰਜਨਹਾਰ ਪ੍ਰਭੂ ਨੇ (ਤੈਨੂੰ) ਆਪਣੇ ਮਨੋਂ ਲਾਹ ਦਿੱਤਾ ਹੈ ॥੨॥
 
लैदा बद दुआइ तूं माइआ करहि इकत ॥
Laiḏā baḏ ḏu▫ā▫e ṯūʼn mā▫i▫ā karahi ikaṯ.
Gathering the wealth of Maya, you earn an evil reputation.
ਤੂੰ ਦੁਰਸੀਸਾਂ ਲੈਂਦਾ ਹੈਂ ਅਤੇ ਦੌਲਤ ਜਮ੍ਹਾਂ ਕਰਦਾ ਹੈਂ।
ਬਦ ਦੁਆਇ = ਬਦ ਅਸੀਸਾਂ। ਇਕਤ = ਇਕਤ੍ਰ, ਇਕੱਠੀ।(ਹੇ ਮੂਰਖ!) ਤੂੰ (ਧੱਕੇ ਧੋੜੇ ਕਰ ਕੇ) ਮਾਇਆ ਇਕੱਠੀ ਕਰਦਾ ਹੈਂ (ਜਿਸ ਕਰਕੇ ਲੋਕਾਂ ਦੀਆਂ) ਬਦ-ਅਸੀਸਾਂ ਲੈਂਦਾ ਹੈਂ।
 
जिस नो तूं पतीआइदा सो सणु तुझै अनित ॥
Jis no ṯūʼn paṯī▫ā▫iḏā so saṇ ṯujẖai aniṯ.
Those whom you work to please shall pass away along with you.
ਜਿਸ ਨੂੰ ਤੂੰ ਖੁਸ਼ ਕਰਦਾ ਹੈ, ਉਹ ਸਣੇ ਤੇਰੇ ਨਾਸਵੰਤ ਹੈ।
ਜਿਸ ਨੋ = ਜਿਸ (ਕੁਟੰਬ) ਨੂੰ। ਪਤੀਆਇਦਾ = ਖ਼ੁਸ਼ ਕਰਦਾ ਹੈਂ। ਸਣੁ = ਸਮੇਤ। ਸਣੁ ਤੁਝੈ = ਤੇਰੇ ਸਮੇਤ। ਅਨਿਤ = ਨਾਹ ਨਿੱਤ ਰਹਿਣ ਵਾਲਾ, ਨਾਸਵੰਤ।(ਪਰ) ਜਿਸ (ਪਰਵਾਰ) ਨੂੰ ਤੂੰ (ਇਸ ਮਾਇਆ ਨਾਲ) ਖ਼ੁਸ਼ ਕਰਦਾ ਹੈਂ ਉਹ ਤੇਰੇ ਸਮੇਤ ਹੀ ਨਾਸਵੰਤ ਹੈ।
 
अहंकारु करहि अहंकारीआ विआपिआ मन की मति ॥
Ahaʼnkār karahi ahaʼnkārī▫ā vi▫āpi▫ā man kī maṯ.
The egotistical are engrossed in egotism, ensnared by the intellect of the mind.
ਹੇ ਹੰਕਾਰੀ ਬੰਦੇ! ਤੂੰ ਹੰਕਾਰ ਕਰਦਾ ਹੈਂ ਅਤੇ ਆਪਣੇ ਮਨੁੲੈ ਦੀ ਅਕਲ ਅੰਦਰ ਗਲਤਾਨ ਹੈ।
ਵਿਆਪਿਆ = ਫਸਿਆ ਹੋਇਆ, ਦਬਾ ਵਿਚ ਆਇਆ ਹੋਇਆ।ਹੇ ਅਹੰਕਾਰੀ! ਤੂੰ ਆਪਣੇ ਮਨ ਦੀ ਮੱਤ ਦੇ ਦਬਾਉ ਹੇਠ ਆਇਆ ਹੋਇਆ ਹੈਂ ਤੇ (ਮਾਇਆ ਦਾ) ਮਾਣ ਕਰਦਾ ਹੈਂ।
 
तिनि प्रभि आपि भुलाइआ ना तिसु जाति न पति ॥३॥
Ŧin parabẖ āp bẖulā▫i▫ā nā ṯis jāṯ na paṯ. ||3||
One who is deceived by God Himself, has no position and no honor. ||3||
ਜਿਸ ਨੂੰ ਸੁਆਮੀ ਨੇ ਖੁਦ ਗਲਤ ਰਸਤੇ ਪਾਹਿਆ ਹੈ ਉਸ ਦੀ ਨਾਂ ਕੋਈ ਜਾਤੀ ਹੈ ਤੇ ਨਾਂ ਹੀ ਇੱਜ਼ਤ।
ਤਿਨਿ = ਉਸ ਨੇ। ਪ੍ਰਭ = ਪ੍ਰਭੂ ਨੇ। ਤਿਨਿ ਪ੍ਰਭਿ = ਉਸ ਪ੍ਰਭੂ ਨੇ। ਪਤਿ = (ਦੁਨੀਆਵੀ) ਇੱਜ਼ਤ।੩।ਜਿਸ (ਮੰਦ ਭਾਗੀ ਜੀਵ) ਨੂੰ ਉਸ ਪ੍ਰਭੂ ਨੇ ਆਪ ਹੀ ਕੁਰਾਹੇ ਪਾ ਦਿੱਤਾ ਹੈ (ਪ੍ਰਭੂ ਦੀ ਹਜ਼ੂਰੀ ਵਿਚ) ਨਾਹ ਉਸ ਦੀ (ਉੱਚੀ) ਜਾਤਿ (ਮੁੱਲ ਪਾਂਦੀ ਹੈ) ਨਾਹ (ਦੁਨੀਆ ਵਾਲੀ ਕੋਈ) ਇੱਜ਼ਤ ॥੩॥
 
सतिगुरि पुरखि मिलाइआ इको सजणु सोइ ॥
Saṯgur purakẖ milā▫i▫ā iko sajaṇ so▫e.
The True Guru, the Primal Being, has led me to meet the One, my only Friend.
ਨਿਰੰਕਾਰੀ ਸੱਚੇ ਗੁਰਾਂ ਨੇ ਮੈਨੂੰ ਉਸ ਪ੍ਰਭੂ ਮੇਰੇ ਅਦੁੱਤੀ ਮ੍ਰਿਤ ਨਾਲ ਮਿਲਾ ਦਿੱਤਾ ਹੈ।
ਸਤਿਗੁਰਿ = ਸਤਿਗੁਰ ਨੇ। ਪੁਰਖਿ = ਪੁਰਖ ਨੇ। ਸਤਿਗੁਰਿ ਪੁਰਖਿ = ਅਕਾਲ ਪੁਰਖ ਦੇ ਰੂਪ ਗੁਰੂ ਨੇ।ਅਕਾਲ ਪੁਰਖ ਦੇ ਰੂਪ ਸਤਿਗੁਰੂ ਨੇ ਜਿਸ ਮਨੁੱਖ ਨੂੰ ਉਹ ਪ੍ਰਭੂ-ਸੱਜਣ ਹੀ ਮਿਲਾ ਦਿੱਤਾ ਹੈ, ਪ੍ਰਭੂ ਦੇ ਉਸ ਸੇਵਕ ਦਾ ਰਾਖਾ (ਹਰ ਥਾਂ) ਪ੍ਰਭੂ ਆਪ ਹੀ ਬਣਦਾ ਹੈ।
 
हरि जन का राखा एकु है किआ माणस हउमै रोइ ॥
Har jan kā rākẖā ek hai ki▫ā māṇas ha▫umai ro▫e.
The One is the Saving Grace of His humble servant. Why should the proud cry out in ego?
ਇਕ ਸਾਹਿਬ ਆਪਣੇ ਗੋਲੇ ਦਾ ਰਖਵਾਲਾ ਹੈ। ਹੰਕਾਰੀ ਮਨੁੱਖ ਹੰਕਾਰ ਅੰਦਰ ਕਿਉਂ ਵਿਰਲਾਪ ਕਰਦਾ ਹੈ?
ਮਾਣਸ = (ਬਹੁ-ਬਚਨ) ਮਨੁੱਖ। ਰੋਇ = ਰੋਂਦਾ ਹੈ।ਦੁਨੀਆ ਦੇ ਬੰਦੇ ਉਸ ਦਾ ਕੁਝ ਵਿਗਾੜ ਨਹੀਂ ਸਕਦੇ। (ਪਰ ਆਪਣੀ) ਹਉਮੈ ਵਿਚ (ਫਸਿਆ ਮਨੁੱਖ) ਦੁਖੀ (ਹੀ) ਹੁੰਦਾ ਹੈ।
 
जो हरि जन भावै सो करे दरि फेरु न पावै कोइ ॥
Jo har jan bẖāvai so kare ḏar fer na pāvai ko▫e.
As the servant of the Lord wills, so does the Lord act. At the Lord's Door, none of his requests are denied.
ਵਾਹਿਗੁਰੂ ਉਹ ਕੁਝ ਕਰਦਾ ਹੈ ਜੋ ਕੁਝ ਉਸ ਦਾ ਸਾਧੂ ਚਾਹੁੰਦਾ ਹੈ। ਉਸ ਦੀ ਕੋਈ ਬੇਨਤੀ ਭੀ ਰੱਬ ਦੇ ਦਰਬਾਰ ਤੋਂ ਅਪ੍ਰਵਾਨ ਨਹੀਂ ਹੁੰਦੀ।
ਦਰਿ = ਦਰ ਤੇ। ਫੇਰੁ = ਮੋੜਾ।ਪਰਮਾਤਮਾ ਦੇ ਸੇਵਕ ਨੂੰ ਜੋ ਚੰਗਾ ਲੱਗਦਾ ਹੈ, ਪਰਮਾਤਮਾ ਉਹੀ ਕਰਦਾ ਹੈ। ਪਰਮਾਤਮਾ ਦੇ ਦਰ ਤੇ ਉਸ ਦੀ ਗੱਲ ਦਾ ਕੋਈ ਮੋੜਾ ਨਹੀਂ ਕਰ ਸਕਦਾ।
 
नानक रता रंगि हरि सभ जग महि चानणु होइ ॥४॥१॥७१॥
Nānak raṯā rang har sabẖ jag mėh cẖānaṇ ho▫e. ||4||1||71||
Nanak is attuned to the Love of the Lord, whose Light pervades the entire Universe. ||4||1||71||
ਵਾਹਿਗੁਰੂ ਜਿਸ ਦੀ ਰੋਸ਼ਨੀ ਸਮੂਹ ਆਲਮ ਅੰਦਰ ਪਰਵਿਰਤ ਹੋ ਰਹੀ ਹੈ, ਨਾਨਕ ਉਸ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ।
ਰੰਗਿ = ਪ੍ਰੇਮ ਵਿਚ। ਚਾਨਣੁ = ਚਾਨਣ (-ਮੁਨਾਰਾ)।੪।ਹੇ ਨਾਨਕ! ਜੇਹੜਾ ਮਨੁੱਖ ਪਰਮਾਤਮਾ ਦੇ ਪਿਆਰ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਹ ਸਾਰੇ ਜਗਤ ਵਿਚ ਚਾਨਣ(-ਮੁਨਾਰਾ) ਬਣ ਜਾਂਦਾ ਹੈ ॥੪॥੧॥੭੧॥
 
सिरीरागु महला ५ ॥
Sirīrāg mėhlā 5.
Siree Raag, Fifth Mehl:
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
xxxxxx
 
मनि बिलासु बहु रंगु घणा द्रिसटि भूलि खुसीआ ॥
Man bilās baho rang gẖaṇā ḏarisat bẖūl kẖusī▫ā.
With the mind caught up in playful pleasures, involved in all sorts of amusements and sights that stagger the eyes, people are led astray.
ਆਦਮੀ ਦਾ ਚਿੱਤ ਦਿਲ-ਬਹਿਲਾਵਿਆਂ ਡੂੰਘੇ ਤੇ ਅਨੇਕਾਂ ਅਨੰਦ ਮਾਨਣ ਅਤੇ ਅੱਖਾਂ ਦੇ ਦ੍ਰਿਸ਼ਾਂ ਦੇ ਰਸਾਂ ਅੰਦਰ ਭੁਲਿਆ ਹੋਇਆ ਹੈ।
ਮਨਿ = ਮਨ ਵਿਚ। ਬਿਲਾਸੁ = ਖੇਲ-ਤਮਾਸ਼ਾ। ਬਹੁ ਰੰਗੁ = ਕਈ ਰੰਗਾਂ ਦਾ। ਘਣਾ = ਬਹੁਤ। ਦ੍ਰਿਸਟਿ = ਨਜ਼ਰ, ਨਿਗਾਹ। ਭੂਲਿ = ਭੁੱਲ ਕੇ।ਜੇ ਕਿਸੇ ਮਨੁੱਖ ਦੇ ਮਨ ਵਿਚ ਕਈ ਕਿਸਮਾਂ ਦਾ ਬਹੁਤ ਚਾ-ਮਲ੍ਹਾਰ ਹੋਵੇ, ਜੇ ਉਸ ਦੀ ਨਿਗਾਹ (ਦੁਨੀਆ ਦੀਆਂ) ਖ਼ੁਸ਼ੀਆਂ ਵਿਚ ਹੀ ਭੁੱਲੀ ਰਹੇ,
 
छत्रधार बादिसाहीआ विचि सहसे परीआ ॥१॥
Cẖẖaṯarḏẖār bāḏisāhī▫ā vicẖ sahse parī▫ā. ||1||
The emperors sitting on their thrones are consumed by anxiety. ||1||
ਛੱਤਰ ਧਾਰਨ ਕਰਨ ਵਾਲੇ ਪਾਤਸ਼ਾਹ ਵੀ ਫ਼ਿਕਰ-ਚਿੰਤਾ ਅੰਦਰ ਗ੍ਰਸੇ ਹੋਏ ਹਨ।
ਛਤ੍ਰਧਾਰ ਬਾਦਿਸਾਹੀਆ = ਉਹ ਬਾਦਸ਼ਾਹੀਆਂ ਜਿਨ੍ਹਾਂ ਦੀ ਬਰਕਤਿ ਨਾਲ ਸਿਰ ਉੱਤੇ ਛਤਰ ਟਿਕੇ ਹੋਏ ਹੋਣ। ਸਹਸਾ = ਸਹਿਮ, ਫ਼ਿਕਰ।੧।ਜੇ ਅਜੇਹੀਆਂ ਬਾਦਿਸ਼ਾਹੀਆਂ ਮਿਲੀਆਂ ਹੋਈਆਂ ਹੋਣ ਕਿ ਸਿਰ ਉੱਤੇ ਛਤਰ ਟਿਕੇ ਰਹਿਣ, ਤਾਂ ਭੀ (ਸਾਧ ਸੰਗਤ ਤੋਂ ਬਿਨਾ ਇਹ ਸਭ ਮੌਜਾਂ) ਸਹਮ ਵਿਚ ਪਾਈ ਰੱਖਦੀਆਂ ਹਨ ॥੧॥
 
भाई रे सुखु साधसंगि पाइआ ॥
Bẖā▫ī re sukẖ sāḏẖsang pā▫i▫ā.
O Siblings of Destiny, peace is found in the Saadh Sangat, the Company of the Holy.
ਹੇ ਵੀਰ! ਮੈਨੂੰ ਸਤਿਸੰਗਤ ਅੰਦਰ ਆਰਾਮ ਮਿਲਿਆ ਹੈ।
ਸਾਧ ਸੰਗਿ = ਸਾਧ ਸੰਗ ਵਿਚ।ਹੇ ਭਾਈ! ਸਾਧ ਸੰਗਤ ਵਿਚ (ਹੀ) ਸੁਖ ਮਿਲਦਾ ਹੈ।
 
लिखिआ लेखु तिनि पुरखि बिधातै दुखु सहसा मिटि गइआ ॥१॥ रहाउ ॥
Likẖi▫ā lekẖ ṯin purakẖ biḏẖāṯai ḏukẖ sahsā mit ga▫i▫ā. ||1|| rahā▫o.
If the Supreme Lord, the Architect of Destiny, writes such an order, then anguish and anxiety are erased. ||1||Pause||
ਕਿਸਮਤ ਦੇ ਲਿਖਾਰੀ ਉਸ ਸੁਆਮੀ ਨੇ ਐਸੀ ਲਿਖਤਾਕਾਰ ਲਿਖ ਦਿਤੀ ਤੇ ਮੇਰੀ ਤਕਲੀਫ ਤੇ ਫ਼ਿਕਰ ਚਿੰਤਾ ਰਫ਼ਾ ਹੋ ਗਏ ਹਨ। ਠਹਿਰਾਉ।
ਤਿਨਿ = ਉਸ ਨੇ। ਪੁਰਖਿ = (ਅਕਾਲ-) ਪੁਰਖ ਨੇ। ਬਿਧਾਤੈ = ਸਿਰਜਨਹਾਰ ਨੇ।੧।ਉਸ ਅਕਾਲ ਪੁਰਖ ਸਿਰਜਨਹਾਰ ਨੇ (ਜਿਸ ਦੇ ਮੱਥੇ ਉੱਤੇ ਚੰਗੇ ਭਾਗਾਂ ਦਾ) ਲੇਖ ਲਿਖ ਦਿੱਤਾ (ਉਸ ਨੂੰ ਸਤਸੰਗ ਮਿਲਦਾ ਹੈ ਤੇ ਉਸ ਦਾ) ਦੁੱਖ ਸਹਮ ਦੂਰ ਹੋ ਜਾਂਦਾ ਹੈ ॥੧॥ ਰਹਾਉ॥
 
जेते थान थनंतरा तेते भवि आइआ ॥
Jeṯe thān bananṯarā ṯeṯe bẖav ā▫i▫ā.
There are so many places-I have wandered through them all.
ਮੈਂ ਐਨੀਆਂ ਥਾਵਾਂ ਅੰਦਰ ਚੱਕਰ ਕੱਟ ਆਇਆ ਹਾਂ, ਜਿੰਨੀਆਂ ਕੁ ਹਨ।
ਥਾਨ ਥਨੰਤਰਾ = ਥਾਨ ਥਾਨ ਅੰਤਰਾ, ਧਰਤੀ ਦੇ ਹੋਰ ਹੋਰ ਥਾਂ, ਅਨੇਕਾਂ ਥਾਂ। ਭਵਿ ਆਇਆ = ਭਉਂ ਕੇ (ਵੇਖ) ਆਇਆ।ਧਰਤੀ ਦੇ ਜਿਤਨੇ ਭੀ ਸੋਹਣੇ ਸੋਹਣੇ ਥਾਂ ਹਨ (ਜੇ ਕੋਈ ਮਨੁੱਖ) ਉਹ ਸਾਰੇ ਹੀ ਥਾਂ ਭਉਂ ਭਉਂ ਕੇ ਵੇਖ ਆਇਆ ਹੋਵੇ,
 
धन पाती वड भूमीआ मेरी मेरी करि परिआ ॥२॥
Ḏẖan pāṯī vad bẖūmī▫ā merī merī kar pari▫ā. ||2||
The masters of wealth and the great land-lords have fallen, crying out, "This is mine! This is mine!" ||2||
ਦੌਲਤ ਦੇ ਮਾਲਕ ਤੇ ਭਾਰੇ ਜ਼ਿਮੀਦਾਰ ਇਹ ਮੇਰੀ ਹੈ, ਇਹ ਮੇਰੀ ਹੈ ਪੁਕਾਰਦੇ ਹੋਏ ਢਹਿ ਪਏ (ਬਿਨਸ ਗਏ) ਹਨ।
ਧਨਪਾਤੀ = ਧਨਾਢ। ਭੂਮੀਆ = ਭੁਇਂ ਦਾ ਮਾਲਕ।੨।ਜੇ ਕੋਈ ਬਹੁਤ ਧਨਾਢ ਹੋਵੇ, ਬਹੁਤ ਭੁਇਂ ਦਾ ਮਾਲਕ ਹੋਵੇ, ਤਾਂ ਭੀ (ਸਾਧ ਸੰਗਤ ਤੋਂ ਬਿਨਾ) 'ਮੇਰੀ ਭੁਇਂ' ਆਖ ਆਖ ਕੇ ਦੁਖੀ ਰਹਿੰਦਾ ਹੈ ॥੨॥
 
हुकमु चलाए निसंग होइ वरतै अफरिआ ॥
Hukam cẖalā▫e nisang ho▫e varṯai afri▫ā.
They issue their commands fearlessly, and act in pride.
ਉਹ ਨਿਧੜਕ ਹੋ ਫੁਰਮਾਨ ਜਾਰੀ ਕਰਦੇ ਹਨ ਅਤੇ ਹੰਕਾਰੀ ਹੋ ਕਾਰ-ਵਿਹਾਰ ਕਰਦੇ ਹਨ।
ਨਿਸੰਗ = ਝਾਕੇ ਤੋਂ ਬਿਨਾ। ਅਫਰਿਆ = ਆਫਰਿਆ ਹੋਇਆ, ਅਹੰਕਾਰੀ।ਜੇ ਕੋਈ ਮਨੁੱਖ ਡਰ-ਖ਼ਤਰਾ-ਝਾਕਾ ਲਾਹ ਕੇ (ਲੋਕਾਂ ਉੱਤੇ) ਆਪਣਾ ਹੁਕਮ ਚਲਾਏ, ਲੋਕਾਂ ਨਾਲ ਬੜੀ ਆਕੜ ਵਾਲਾ ਸਲੂਕ ਕਰੇ,
 
सभु को वसगति करि लइओनु बिनु नावै खाकु रलिआ ॥३॥
Sabẖ ko vasgaṯ kar la▫i▫on bin nāvai kẖāk rali▫ā. ||3||
They subdue all under their command, but without the Name, they are reduced to dust. ||3||
ਉਸ ਨੇ ਸਾਰੇ ਕਾਬੂ ਕਰ ਲਏ ਹਨ, ਪ੍ਰੰਤੂ ਸਾਈਂ ਦੇ ਨਾਮ ਬਗੈਰ ਉਹ ਮਿੱਟੀ ਵਿੱਚ ਮਿਲ ਜਾਂਦੇ ਹਨ।
ਸਭੁ ਕੋ = ਹਰੇਕ ਜੀਵ। ਵਸਗਤਿ = ਵੱਸ ਵਿਚ। ਲਇਓਨੁ = ਲਿਆ ਹੈ ਉਸ ਨੇ। ਖਾਕੁ = ਮਿੱਟੀ (ਵਿਚ)।੩।ਜੇ ਉਸ ਨੇ ਹਰੇਕ ਨੂੰ ਆਪਣੇ ਵੱਸ ਵਿਚ ਕਰ ਲਿਆ ਹੋਵੇ ਤਾਂ ਭੀ (ਸਾਧ ਸੰਗਤ ਤੋਂ ਵਾਂਜਿਆ ਰਹਿ ਕੇ ਪਰਮਾਤਮਾ ਦੇ) ਨਾਮ ਤੋਂ ਬਿਨਾ (ਸੁਖ ਨਹੀਂ ਮਿਲਦਾ, ਤੇ ਆਖ਼ਰ) ਮਿੱਟੀ ਵਿਚ ਰਲ ਜਾਂਦਾ ਹੈ ॥੩॥
 
कोटि तेतीस सेवका सिध साधिक दरि खरिआ ॥
Kot ṯeṯīs sevkā siḏẖ sāḏẖik ḏar kẖari▫ā.
Even those who are served by the 33 million angelic beings, at whose door the Siddhas and the Saadhus stand,
ਪਾਤਿਸ਼ਾਹ, ਜਿਨ੍ਹਾਂ ਦੇ ਬੂਹੇ ਉਤੇ ਤੇਤੀ ਕ੍ਰੋੜ ਦੇਵਤੇ, ਕਰਮਚਾਰੀ ਬੰਦੇ ਅਤੇ ਅਭਿਆਸੀ ਨੌਕਰ ਵਜੋ ਖੜੇ ਸਨ,
ਕੋਟਿ ਤੇਤੀਸ = ਤੇਤੀ ਕ੍ਰੋੜ (ਦੇਵਤੇ)। ਦਰਿ = ਦਰ ਤੇ।ਜੇ ਤੇਤੀ ਕ੍ਰੋੜ ਦੇਵਤੇ ਉਸ ਦੇ ਸੇਵਕ ਬਣ ਜਾਣ, ਸਿੱਧ ਤੇ ਸਾਧਿਕ ਉਸ ਦੇ ਦਰ ਤੇ ਖਲੋਤੇ ਰਹਿਣ,
 
गिर्मबारी वड साहबी सभु नानक सुपनु थीआ ॥४॥२॥७२॥
Girambārī vad sāhbī sabẖ Nānak supan thī▫ā. ||4||2||72||
who live in wondrous affluence and rule over mountains, oceans and vast dominions-O Nanak, in the end, all this vanishes like a dream! ||4||2||72||
ਅਤੇ ਜੋ ਪਹਾੜਾਂ ਸਮੁੰਦਰਾਂ ਤੇ ਭਾਰੀਆਂ ਬਾਦਸ਼ਾਹੀਆਂ ਤੇ ਰਾਜ ਕਰਦੇ ਸਨ, ਹੈ ਨਾਨਕ! ਸਾਰੇ ਹੀ ਨਿਰਾ ਸੁਪਨਾ ਹੋ ਗਏ ਹਨ।
ਗਿਰੰਬਾਰੀ = ਗਿਰਾਂ ਬਾਰੀ, ਭਾਰੀ ਜ਼ਿੰਮੇਵਾਰੀ ਵਾਲੀ। ਗਿਰਾਂ = ਭਾਰੀ। ਬਾਰ = ਬੋਝ, ਜ਼ਿੰਮੇਵਾਰੀ। ਸਾਹਬੀ = ਹਕੂਮਤਿ। ਥੀਆ = ਹੋ ਜਾਂਦਾ ਹੈ।੪।ਜੇ ਕੋਈ ਇਤਨੀ ਵੱਡੀ ਹਕੂਮਤ ਦਾ ਮਾਲਕ ਹੋ ਜਾਏ, ਕਿ ਭਾਰੀ ਜ਼ਿੰਮੇਵਾਰੀ ਭੀ ਮਿਲ ਜਾਏ, ਤਾਂ ਭੀ, ਹੇ ਨਾਨਕ! (ਸਾਧ ਸੰਗਤ ਤੋਂ ਬਿਨਾ ਸੁਖ ਨਹੀਂ ਮਿਲਦਾ, ਤੇ) ਇਹ ਸਭ ਕੁਝ (ਆਖ਼ਰ) ਸੁਪਨਾ ਹੀ ਹੋ ਜਾਂਦਾ ਹੈ ॥੪॥੨॥੭੨॥