Sri Guru Granth Sahib Ji

Ang: / 1430

Your last visited Ang:

हुकमी पैधा जाइ दरगह भाणीऐ ॥
Hukmī paiḏẖā jā▫e ḏargėh bẖāṇī▫ai.
If it pleases the Commander, one goes to His Court, robed in honor.
ਜੇਕਰ ਹਾਕਮ ਨੂੰ ਚੰਗਾ ਲੱਗੇ, ਇਨਸਾਨ ਇਜ਼ਤ ਦੀ ਪੁਸ਼ਾਕ ਪਾ ਕੇ ਉਸ ਦੇ ਦਰਬਾਰ ਨੂੰ ਜਾਂਦਾ ਹੈ।
ਪੈਧਾ ਜਾਇ = ਸਰੋਪਾ ਲੈ ਕੇ ਜਾਂਦਾ ਹੈ।ਪਰਮਾਤਮਾ ਦੀ ਰਜ਼ਾ ਵਿਚ ਹੀ (ਮਮਤਾ ਮੋਹ ਵਿਸਾਰ ਕੇ) ਜੀਵ ਇਥੋਂ ਇੱਜ਼ਤ ਖੱਟ ਕੇ ਜਾਂਦਾ ਹੈ ਤੇ ਪ੍ਰਭੂ ਦੀ ਦਰਗਾਹ ਵਿਚ ਭੀ ਆਦਰ ਪਾਂਦਾ ਹੈ,
 
हुकमे ही सिरि मार बंदि रबाणीऐ ॥५॥
Hukme hī sir mār banḏ rabāṇī▫ai. ||5||
By His Command, God's slaves are hit over the head. ||5||
ਉਸ ਦੀ ਆਗਿਆ ਦੁਆਰਾ, ਰੱਬ ਦੇ ਦਾਸ, ਪ੍ਰਾਣੀ ਦੇ ਮੂੰਡ ਉਤੇ ਸੱਟ ਮਾਰਦੇ ਹਨ।
ਸਿਰਿ = ਸਿਰ ਉਤੇ। ਬੰਦ = ਕੈਦ ਵਿਚ ॥੫॥ਪ੍ਰਭੂ ਦੀ ਰਜ਼ਾ ਵਿਚ ਹੀ (ਮਮਤਾ ਮੋਹ ਵਿਚ ਫਸਣ ਕਰਕੇ) ਜੀਵਾਂ ਨੂੰ ਸਿਰ ਉਤੇ ਮਾਰ ਪੈਂਦੀ ਹੈ ਤੇ (ਜਨਮ ਮਰਨ ਦੀ) ਰੱਬੀ ਕੈਦ ਵਿਚ ਜੀਵ ਪੈਂਦੇ ਹਨ ॥੫॥
 
लाहा सचु निआउ मनि वसाईऐ ॥
Lāhā sacẖ ni▫ā▫o man vasā▫ī▫ai.
The profit is earned by enshrining Truth and justice in the mind.
ਸੱਚੇ ਅਤੇ ਇਨਸਾਫ ਨੂੰ ਆਪਣੇ ਅੰਦਰ ਟਿਕਾਉਣ ਦੁਆਰਾ ਇਨਸਾਨ ਨਫਾ ਉਠਾਉਂਦਾ ਹੈ।
ਮਨਿ = ਮਨ ਵਿਚ।ਜੇ ਇਹ ਗੱਲ ਮਨ ਵਿਚ ਵਸਾ ਲਈਏ ਕਿ (ਹਰ ਥਾਂ) ਪਰਮਾਤਮਾ ਦਾ ਨਿਆਂ ਹੀ ਵਰਤ ਰਿਹਾ ਹੈ, ਤਾਂ ਸਦਾ-ਥਿਰ ਪ੍ਰਭੂ ਦਾ ਨਾਮ-ਲਾਭ ਖੱਟ ਲਈਦਾ ਹੈ।
 
लिखिआ पलै पाइ गरबु वञाईऐ ॥६॥
Likẖi▫ā palai pā▫e garab vañā▫ī▫ai. ||6||
They obtain what is written in their destiny, and overcome pride. ||6||
ਜੋ ਕੁਛ ਉਸ ਦੇ ਭਾਗਾਂ ਵਿੱਚ ਲਿਖਿਆ ਹੋਇਆ ਹੈ, ਤਦ ਆਦਮੀ ਉਸ ਨੂੰ ਪਾ ਲੈਂਦਾ ਹੈ ਅਤੇ ਆਪਣੀ ਹਊਮੈ ਨੂੰ ਛੱਡ ਦਿੰਦਾ ਹੈ।
ਵਞਾਈਐ = ਦੂਰ ਕਰੀਏ। ਗਰਬੁ = ਅਹੰਕਾਰ ॥੬॥ਮਾਣ ਦੂਰ ਕਰ ਦੇਣਾ ਚਾਹੀਦਾ ਹੈ, (ਪ੍ਰਭੂ ਦੀ ਰਜ਼ਾ ਵਿਚ ਹੀ) ਹਰੇਕ ਜੀਵ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਪ੍ਰਾਪਤੀ ਕਰਦਾ ਹੈ ॥੬॥
 
मनमुखीआ सिरि मार वादि खपाईऐ ॥
Manmukẖī▫ā sir mār vāḏ kẖapā▫ī▫ai.
The self-willed manmukhs are hit over the head, and consumed by conflict.
ਕਾਫਰ ਕੁੱਟੇ ਫਾਟੇ ਜਾਂਦੇ ਹਨ ਅਤੇ ਬਖੇੜਿਆਂ ਅੰਦਰ ਤਬਾਹ ਹੋ ਜਾਂਦੇ ਹਨ।
ਵਾਦਿ = ਝਗੜੇ ਵਿਚ।ਜੇਹੜੀ ਜੀਵ-ਇਸਤ੍ਰੀ ਆਪਣੇ ਮਨ ਦੀ ਅਗਵਾਈ ਵਿਚ ਤੁਰਦੀ ਹੈ ਉਸ ਦੇ ਸਿਰ ਉਤੇ (ਜਨਮ ਮਰਨ ਦੇ ਗੇੜ ਦੀ) ਮਾਰ ਹੈ, ਉਹ (ਮਮਤਾ ਮੋਹ ਦੇ) ਝਗੜੇ ਵਿਚ ਹੀ ਖ਼ੁਆਰ ਹੁੰਦੀ ਹੈ।
 
ठगि मुठी कूड़िआर बंन्हि चलाईऐ ॥७॥
Ŧẖag muṯẖī kūṛi▫ār banėh cẖalā▫ī▫ai. ||7||
The cheaters are plundered by falsehood; they are chained and led away. ||7||
ਛਲੀਆਂ ਨੂੰ ਝੂਠ ਨੇ ਲੁੱਟ ਪਿਆ ਹੈ। ਉਹ ਨਰੜ ਕੇ ਅੱਗੇ ਧੱਕੇ ਜਾਂਦੇ ਹਨ।
ਮੁਠੀ = ਲੁੱਟੀ ਜਾਂਦੀ ਹੈ। ਬੰਨ੍ਹ੍ਹਿ = ਬੰਨ੍ਹ ਕੇ ॥੭॥ਕੂੜ ਦੀ ਵਪਾਰਨ ਜੀਵ-ਇਸਤ੍ਰੀ (ਮਮਤਾ ਮੋਹ ਵਿਚ ਹੀ) ਠੱਗੀ ਜਾਂਦੀ ਹੈ ਲੁੱਟੀ ਜਾਂਦੀ ਹੈ, (ਮੋਹ ਦੀ ਫਾਹੀ ਵਿਚ ਬੱਝੀ ਹੋਈ ਹੀ ਇਥੋਂ ਪਰਲੋਕ ਵਲ ਤੋਰੀ ਜਾਂਦੀ ਹੈ) ॥੭॥
 
साहिबु रिदै वसाइ न पछोतावही ॥
Sāhib riḏai vasā▫e na pacẖẖoṯāvhī.
Enshrine the Lord Master in your mind, and you shall not have to repent.
ਸੁਆਮੀ ਨੂੰ ਆਪਣੇ ਹਿਰਦੇ ਅੰਦਰ ਟਿਕਾ, ਤਦ ਤੈਨੂੰ ਪਸਚਾਤਾਪ ਕਰਨਾ ਨਹੀਂ ਪਵੇਗਾ।
xxxਮਾਲਕ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾ, (ਅੰਤ ਨੂੰ) ਪਛੁਤਾਉਣਾ ਨਹੀਂ ਪਏਗਾ।
 
गुनहां बखसणहारु सबदु कमावही ॥८॥
Gunhāʼn bakẖsaṇhār sabaḏ kamāvahī. ||8||
He forgives our sins, when we practice the Teachings of the Guru's Word. ||8||
ਜੇਕਰ ਬੰਦਾ ਗੁਰਾਂ ਦੇ ਉਪਦੇਸ਼ ਤੇ ਅਮਲ ਕਰੇ, ਪ੍ਰਭੂ ਉਸ ਦੇ ਗੁਨਾਹ ਮਾਫ ਕਰ ਦਿੰਦਾ ਹੈ।
ਗੁਨਹਾਂ = ਪਾਪ, ਗੁਨਾਹ। ਸਬਦੁ = ਹੁਕਮ, ਸਿਫ਼ਤ-ਸਾਲਾਹ ॥੮॥ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰ, ਉਹ ਸਾਰੇ ਗੁਨਾਹ ਬਖ਼ਸ਼ਣ ਵਾਲਾ ਹੈ ॥੮॥
 
नानकु मंगै सचु गुरमुखि घालीऐ ॥
Nānak mangai sacẖ gurmukẖ gẖālī▫ai.
Nanak begs for the True Name, which is obtained by the Gurmukh.
ਨਾਨਕ ਸੱਚੇ ਨਾਮ ਦੀ ਯਾਚਨਾ ਕਰਦਾ ਹੈ ਜੋ ਗੁਰਾਂ ਦੇ ਰਾਹੀਂ, ਪ੍ਰਾਪਤ ਹੁੰਦਾ ਹੈ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ।ਹੇ ਪ੍ਰਭੂ! ਨਾਨਕ ਤੇਰਾ ਸਦਾ-ਥਿਰ ਨਾਮ ਮੰਗਦਾ ਹੈ, (ਤੇਰੀ ਮੇਹਰ ਹੋਵੇ ਤਾਂ) ਗੁਰੂ ਦੀ ਸਰਨ ਪੈ ਕੇ ਮੈਂ ਇਹ ਘਾਲ-ਕਮਾਈ ਕਰਾਂ।
 
मै तुझ बिनु अवरु न कोइ नदरि निहालीऐ ॥९॥१६॥
Mai ṯujẖ bin avar na ko▫e naḏar nihālī▫ai. ||9||16||
Without You, I have no other at all; please, bless me with Your Glance of Grace. ||9||16||
ਤੇਰੇ ਬਗੈਰ ਮੇਰਾ ਹੋਰ ਕੋਈ ਨਹੀਂ ਤੂੰ ਮੈਨੂੰ ਆਪਣੀ ਰਹਿਮਤ ਰਾਹੀਂ ਵੇਖ।
ਨਿਹਾਲੀਐ = ਵੇਖ ॥੯॥੧੬॥ਤੈਥੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਹੈ, ਮੇਰੇ ਵਲ ਆਪਣੀ ਮੇਹਰ ਦੀ ਨਿਗਾਹ ਨਾਲ ਵੇਖ ॥੯॥੧੬॥
 
आसा महला १ ॥
Āsā mėhlā 1.
Aasaa, First Mehl:
ਆਸਾ ਪਹਿਲੀ ਪਾਤਿਸ਼ਾਹੀ।
xxxxxx
 
किआ जंगलु ढूढी जाइ मै घरि बनु हरीआवला ॥
Ki▫ā jangal dẖūdẖī jā▫e mai gẖar ban harī▫āvlā.
Why should I go searching in the forests, when the woods of my home are so green?
ਮੈਂ ਜੰਗਲ ਬਲੇ ਵਿੱਚ ਲੱਭਣ ਲਈਂ ਕਿਉਂ ਜਾਵਾਂ, ਜਦ ਕਿ ਮੇਰਾ ਆਪਣਾ ਝੁੱਗਾ ਹੀ ਇੱਕ ਹਰੀ ਭਰੀ ਰੱਖ ਹੈ?
ਢੂਢੀ = ਮੈਂ ਢੂੰਢਾਂ। ਜਾਇ = ਜਾ ਕੇ। ਘਰਿ = ਘਰ ਵਿਚ।ਜੰਗਲ ਨੂੰ ਢੰਡਣ ਦੀ ਕੀ ਲੋੜ ਹੈ? ਜਿਸ ਮਨੁੱਖ ਨੂੰ ਪਰਮਾਤਮਾ ਹਰ ਥਾਂ ਦਿੱਸ ਪਏ ਉਸ ਦੇ ਘਰ ਵਿਚ ਹੀ ਹਰੀਆਵਲਾ ਜੰਗਲ ਹੈ।
 
सचि टिकै घरि आइ सबदि उतावला ॥१॥
Sacẖ tikai gẖar ā▫e sabaḏ uṯāvalā. ||1||
The True Word of the Shabad has instantaneously come and settled in my heart. ||1||
ਸੱਚਾ ਨਾਮ ਕਾਹਲੀ ਨਾਲ ਮੇਰੇ ਦਿਲ ਵਿੱਚ ਆ ਗਿਆ ਹੈ ਅਤੇ ਉਥੇ ਸਥਿਰ ਹੋ ਗਿਆ ਹੈ।
ਸਚਿ = ਸਦਾ-ਥਿਰ ਪ੍ਰਭੂ ਵਿਚ। ਘਰਿ = ਹਿਰਦੇ ਵਿਚ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਉਤਾਵਲਾ = ਛੇਤੀ ॥੧॥ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਟਿਕਦਾ ਹੈ, ਪਰਮਾਤਮਾ ਤੁਰਤ ਉਸ ਦੇ ਹਿਰਦੇ-ਘਰ ਆ ਵੱਸਦਾ ਹੈ ॥੧॥
 
जह देखा तह सोइ अवरु न जाणीऐ ॥
Jah ḏekẖā ṯah so▫e avar na jāṇī▫ai.
Wherever I look, there He is; I know no other.
ਜਿਥੇ ਕਿਤੇ ਮੈਂ ਵੇਖਦਾ ਹਾਂ, ਉਥੇ ਉਹ ਸੁਆਮੀ ਹੈ। ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ।
ਦੇਖਾ = ਮੈਂ ਵੇਖਦਾ ਹਾਂ। ਸੋਇ = ਉਹ (ਪਰਮਾਤਮਾ) ਹੀ।ਮੈਂ ਜਿਧਰ ਵੇਖਦਾ ਹਾਂ, ਮੈਨੂੰ ਉਧਰ ਉਹ (ਪਰਮਾਤਮਾ) ਹੀ ਦਿੱਸਦਾ ਹੈ ਤੇ ਉਸ ਪ੍ਰਭੂ ਤੋਂ ਬਿਨਾ ਕੋਈ ਹੋਰ ਨਹੀਂ ਹੈ।
 
गुर की कार कमाइ महलु पछाणीऐ ॥१॥ रहाउ ॥
Gur kī kār kamā▫e mahal pacẖẖāṇī▫ai. ||1|| rahā▫o.
Working for the Guru, one realizes the Mansion of the Lord's Presence. ||1||Pause||
ਗੁਰਾਂ ਦੀ ਘਾਲ ਕਮਾਉਣ ਦੁਆਰਾ ਪ੍ਰਭੂ ਦੀ ਹਜੂਰੀ ਅਨੁਭਵ ਕੀਤੀ ਜਾਂਦੀ ਹੈ। ਠਹਿਰਾਉ।
ਕਮਾਇ = ਕਮਾ ਕੇ ॥੧॥ਗੁਰੂ ਦੀ ਦੱਸੀ ਕਾਰ ਕਮਾ ਕੇ (ਹਰ ਥਾਂ ਪਰਮਾਤਮਾ ਦਾ) ਟਿਕਾਣਾ (ਨਿਵਾਸ) ਪਛਾਣ ਲਈਦਾ ਹੈ ॥੧॥ ਰਹਾਉ॥
 
आपि मिलावै सचु ता मनि भावई ॥
Āp milāvai sacẖ ṯā man bẖāv▫ī.
The True Lord blends us with Himself, when it is pleasing to His Mind.
ਜਦ ਆਦਮੀ ਉਸ ਦੇ ਚਿੱਤ ਨੂੰ ਚੰਗਾ ਲੱਗਣ ਲੱਗ ਜਾਂਦਾ ਹੈ, ਕੇਵਲ ਤਦ ਹੀ ਸੱਚਾ ਸਾਈਂ ਉਸ ਨੂੰ ਆਪਣੇ ਨਾਲ ਮਿਲਾਉਂਦਾ ਹੈ।
ਸਚੁ = ਸਦਾ-ਥਿਰ ਪ੍ਰਭੂ। ਮਨਿ = ਮਨ ਵਿਚ। ਤਾ = ਤਦੋਂ।ਜਦੋਂ ਸਦਾ-ਥਿਰ ਪ੍ਰਭੂ ਆਪ (ਕਿਸੇ ਜੀਵ ਨੂੰ ਆਪਣੇ ਚਰਨਾਂ ਵਿਚ) ਮਿਲਾਂਦਾ ਹੈ ਤਦੋਂ ਉਹ ਉਸ ਜੀਵ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ।
 
चलै सदा रजाइ अंकि समावई ॥२॥
Cẖalai saḏā rajā▫e ank samāva▫ī. ||2||
One who ever walks in accordance with His Will, merges into His Being. ||2||
ਜੋ ਸਦੀਵ ਹੀ ਸੁਆਮੀ ਦੇ ਭਾਣੇ ਅਨੁਸਾਰ ਟੁਰਦਾ ਹੈ, ਉਹ ਉਸ ਦੀ ਗੋਦੀ ਅੰਦਰ ਲੀਨ ਹੋ ਜਾਂਦਾ ਹੈ।
ਅੰਕਿ = ਅੰਕ ਵਿਚ, ਗੋਦ ਵਿਚ ॥੨॥ਉਹ ਜੀਵ ਸਦਾ ਉਸ ਦੀ ਰਜ਼ਾ ਵਿਚ ਤੁਰਦਾ ਹੈ, ਤੇ ਉਸ ਦੀ ਗੋਦ ਵਿਚ ਲੀਨ ਹੋ ਜਾਂਦਾ ਹੈ ॥੨॥
 
सचा साहिबु मनि वसै वसिआ मनि सोई ॥
Sacẖā sāhib man vasai vasi▫ā man so▫ī.
When the True Lord dwells in the mind, that mind flourishes.
ਹਿਰਦਾ ਜਿਸ ਵਿੱਚ ਸੁਆਮੀਵੱਸਦਾ ਹੈ, ਕੇਵਲ ਉਹ ਹਿਰਦਾ ਹੀ ਅਬਾਦ ਹੁੰਦਾ ਹੈ।
ਸੋਈ = ਉਹ ਪ੍ਰਭੂ।ਸਦਾ-ਥਿਰ ਮਾਲਕ ਜਿਸ ਮਨੁੱਖ ਦੇ ਮਨ ਵਿਚ ਵੱਸ ਪੈਂਦਾ ਹੈ, ਉਸ ਮਨੁੱਖ ਨੂੰ ਆਪਣੇ ਮਨ ਵਿਚ ਵੱਸਿਆ ਹੋਇਆ ਉਹੀ ਪ੍ਰਭੂ (ਹਰ ਥਾਂ ਦਿੱਸਦਾ ਹੈ)।
 
आपे दे वडिआईआ दे तोटि न होई ॥३॥
Āpe ḏe vaḏi▫ā▫ī▫ā ḏe ṯot na ho▫ī. ||3||
He Himself grants greatness; His Gifts are never exhausted. ||3||
ਪ੍ਰਭੂ ਆਪ ਦੀ ਬਜੁਰਗੀ ਪ੍ਰਦਾਨ ਕਰਦਾ ਹੈ। ਉਸ ਦੀਆਂ ਦਾਤਾਂ ਵਿੱਚ ਕਿਸੇ ਚੀਜ ਦੀ ਕਮੀ ਨਹੀਂ।
ਦੇ = ਦੇਂਦਾ ਹੈ। ਦੇ = ਦੇ ਕੇ। ਤੋਟਿ = ਘਾਟਾ ॥੩॥(ਉਸ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਪ੍ਰਭੂ ਆਪ ਹੀ ਵਡਿਆਈਆਂ ਦੇਂਦਾ ਹੈ (ਤੇ ਉਸ ਦੇ ਖ਼ਜ਼ਾਨੇ ਵਿਚ ਇਤਨੀਆਂ ਵਡਿਆਈਆਂ ਹਨ ਕਿ) ਦੇਂਦਿਆਂ ਉਹ ਘਟਦੀਆਂ ਨਹੀਂ ॥੩॥
 
अबे तबे की चाकरी किउ दरगह पावै ॥
Abe ṯabe kī cẖākrī ki▫o ḏargėh pāvai.
Serving this and that person, how can one obtain the Lord's Court?
ਜਣੇ ਖਣੇ ਦੀ ਸੇਵਾ ਕਰਕੇ, ਬੰਦਾ ਸੁਆਮੀ ਦੇ ਦਰਬਾਰ ਨੂੰ ਕਿਸ ਤਰ੍ਹਾਂ ਪ੍ਰਾਪਤ ਹੋ ਸਕਦਾ ਹੈ?
ਅਬੇ ਤਬੇ ਕੀ = ਧਿਰ ਧਿਰ ਦੀ। ਚਾਕਰੀ = ਖ਼ੁਸ਼ਾਮਦ।(ਗੁਰੂ ਦੀ ਦੱਸੀ ਕਾਰ ਕਮਾਣੀ ਛੱਡ ਕੇ) ਧਿਰ ਧਿਰ ਦੀ ਖ਼ੁਸ਼ਾਮਦ ਕੀਤਿਆਂ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਨਹੀਂ ਹੋ ਸਕਦੀ।
 
पथर की बेड़ी जे चड़ै भर नालि बुडावै ॥४॥
Pathar kī beṛī je cẖaṛai bẖar nāl budāvai. ||4||
If someone embarks on a boat of stone, he shall drown with its cargo. ||4||
ਜੇਕਰ ਆਦਮੀ ਪਾਹਨ ਦੀ ਕਿਸ਼ਤੀ ਵਿੱਚ ਸਵਾਰ ਹੋ ਜਾਵੇ, ਉਹ ਇਸ ਦੇ ਬੋਝ ਨਾਲ ਡੁੱਬ ਜਾਵੇਗਾ।
ਭਰ ਨਾਲਿ = ਸਮੁੰਦਰ ਵਿਚ ॥੪॥(ਧਿਰ ਧਿਰ ਦੀ ਖ਼ੁਸ਼ਾਮਦ ਕਰਨਾ ਇਉਂ ਹੈ, ਜਿਵੇਂ ਪੱਥਰ ਦੀ ਬੇੜੀ ਵਿਚ ਸਵਾਰ ਹੋਣਾ, ਤੇ ਜੋ ਮਨੁੱਖ ਇਸ) ਪੱਥਰ ਦੀ ਬੇੜੀ ਵਿਚ ਸਵਾਰ ਹੁੰਦਾ ਹੈ, ਉਹ (ਸੰਸਾਰ-) ਸਮੁੰਦਰ ਵਿਚ ਡੁੱਬ ਜਾਂਦਾ ਹੈ ॥੪॥
 
आपनड़ा मनु वेचीऐ सिरु दीजै नाले ॥
Āpnaṛā man vecẖī▫ai sir ḏījai nāle.
So offer your mind, and surrender your head with it.
ਆਪਣੀ ਆਤਮਾਂ ਗੁਰਾਂ ਦੇ ਕੋਲ ਫਰੇਖਤ ਕਰ ਦੇ ਅਤੇ ਆਪਣਾ ਸੀਸ ਭੀ ਸਾਥ ਹੀ ਭੇਟਾ ਧਰ ਦੇ।
ਨਾਲੇ = ਨਾਲ ਹੀ।ਜੇ ਆਪਣਾ ਮਨ (ਗੁਰੂ ਅੱਗੇ) ਵੇਚ ਦੇਈਏ, ਤੇ ਆਪਣਾ ਸਿਰ ਭੀ ਦੇਈਏ (ਭਾਵ, ਆਪਣੇ ਮਨ ਦੇ ਪਿਛੇ ਤੁਰਨ ਦੇ ਥਾਂ ਗੁਰੂ ਦੀ ਮੱਤ ਤੇ ਤੁਰੀਏ ਅਤੇ ਆਪਣੀ ਅਕਲ ਦਾ ਮਾਣ ਭੀ ਛੱਡ ਦੇਈਏ),
 
गुरमुखि वसतु पछाणीऐ अपना घरु भाले ॥५॥
Gurmukẖ vasaṯ pacẖẖāṇī▫ai apnā gẖar bẖāle. ||5||
The Gurmukh realizes the true essence, and finds the home of his own self. ||5||
ਗੁਰਾਂ ਦੁਆਰਾ ਹੀ, ਅਸਲੀ ਸ਼ੈ ਸਿੰਆਣੀ ਜਾਂਦੀ ਹੈ, ਅਤੇ ਬੰਦੇ ਨੂੰ ਆਪਣਾ ਝੁੱਗਾ ਲੱਭ ਪੈਂਦਾ ਹੈ।
ਵਸਤੁ = ਨਾਮ-ਪਦਾਰਥ। ਘਰੁ = ਹਿਰਦਾ। ਭਾਲੇ = ਭਾਲਿ, ਭਾਲ ਕੇ ॥੫॥ਤਾਂ ਗੁਰੂ ਦੀ ਰਾਹੀਂ ਆਪਣਾ ਹਿਰਦਾ-ਘਰ ਭਾਲ ਕੇ (ਆਪਣੇ ਅੰਦਰ ਹੀ) ਨਾਮ-ਪਦਾਰਥ ਪਛਾਣ ਲਈਦਾ ਹੈ ॥੫॥
 
जमण मरणा आखीऐ तिनि करतै कीआ ॥
Jamaṇ marṇā ākẖī▫ai ṯin karṯai kī▫ā.
People discuss birth and death; the Creator created this.
ਲੋਕ ਪੈਦਾਇਸ਼ ਅਤੇ ਮੌਤ ਬਾਰੇ ਗੱਲਾਂ ਕਰਦੇ ਹਨ। ਇਹ ਸਾਰਾ ਕੁਝ ਉਸ ਸਿਰਜਣਹਾਰ ਨੇ ਕੀਤਾ ਹੈ।
ਤਿਨਿ ਕਰਤੈ = ਉਸ ਕਰਤਾਰ ਨੇ।ਹਰ ਕੋਈ ਜਨਮ ਮਰਨ ਦੇ ਗੇੜ ਦਾ ਜ਼ਿਕਰ ਕਰਦਾ ਹੈ, ਇਹ ਕਰਤਾਰ ਨੇ ਆਪ ਹੀ ਬਣਾਇਆ ਹੈ।
 
आपु गवाइआ मरि रहे फिरि मरणु न थीआ ॥६॥
Āp gavā▫i▫ā mar rahe fir maraṇ na thī▫ā. ||6||
Those who conquer their selfhood and remain dead, shall never have to die again. ||6||
ਜੋ ਆਪਣੀ ਹੰਗਤਾ ਨੂੰ ਵੰਝਾ ਕੇ, ਮਰੇ ਰਹਿੰਦੇ ਹਨ, ਉਹ ਮੁੜ ਕੇ ਨਹੀਂ ਮਰਦੇ।
ਆਪੁ = ਆਪਾ-ਭਾਵ। ਮਰਣੁ = ਜਨਮ ਮਰਨ ਦਾ ਗੇੜ ॥੬॥ਜੇਹੜੇ ਜੀਵ ਆਪਾ-ਭਾਵ ਗਵਾ ਕੇ (ਮਾਇਆ ਦੇ ਮੋਹ ਵਲੋਂ) ਮਰ ਜਾਂਦੇ ਹਨ, ਉਹਨਾਂ ਨੂੰ ਇਹ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ ॥੬॥
 
साई कार कमावणी धुर की फुरमाई ॥
Sā▫ī kār kamāvṇī ḏẖur kī furmā▫ī.
Do those deeds which the Primal Lord has ordered for you.
ਇਨਸਾਨ ਨੂੰ ਉਹ ਕੰਮ ਕਰਨਾ ਉਚਿੱਤ ਹੈ, ਜਿਸ ਬਾਰੇ ਆਦਿ ਪ੍ਰਭੂ ਨੇ ਉਸ ਨੂੰ ਹੁਕਮ ਕੀਤਾ ਹੈ।
xxxਧੁਰੋਂ ਹੀ (ਪ੍ਰਭੂ ਦੇ ਹੁਕਮ ਅਨੁਸਾਰ) ਜੀਵ ਨੂੰ ਜੇਹੜੀ ਕਾਰ ਕਰਨ ਦਾ ਹੁਕਮ ਹੁੰਦਾ ਹੈ ਜੀਵ ਉਹੀ ਕਾਰ ਕਰਦਾ ਹੈ,
 
जे मनु सतिगुर दे मिलै किनि कीमति पाई ॥७॥
Je man saṯgur ḏe milai kin kīmaṯ pā▫ī. ||7||
If one surrenders his mind upon meeting the True Guru, who can estimate its value? ||7||
ਜੇਕਰ ਆਦਮੀ ਸੱਚੇ ਗੁਰਾਂ ਨੂੰ ਮਿਲ ਕੇ ਆਪਣੀ ਆਤਮਾ ਉਨ੍ਹਾਂ ਦੀ ਭੇਟਾ ਕਰ ਦੇਵੇ, ਤਾਂ ਉਸ ਦਾ ਮੁੱਲ ਕੌਣ ਪਾ ਸਕਦਾ ਹੈ?
ਸਤਿਗੁਰ ਦੇ = ਗੁਰੂ ਨੂੰ ਦੇ ਕੇ। ਕਿਨਿ = ਕਿਸ ਨੇ? ॥੭॥ਪਰ ਜੇ ਜੀਵ ਆਪਣਾ ਮਨ ਗੁਰੂ ਦੇ ਹਵਾਲੇ ਕਰ ਕੇ ਪ੍ਰਭੂ-ਚਰਨਾਂ ਵਿਚ ਟਿਕ ਜਾਏ (ਤਾਂ ਇਸ ਦਾ ਇਤਨਾ ਉੱਚਾ ਆਤਮਕ ਜੀਵਨ ਬਣ ਜਾਂਦਾ ਹੈ ਕਿ) ਕੋਈ ਭੀ ਉਸ ਦਾ ਮੁੱਲ ਨਹੀਂ ਪਾ ਸਕਦਾ ॥੭॥
 
रतना पारखु सो धणी तिनि कीमति पाई ॥
Raṯnā pārakẖ so ḏẖaṇī ṯin kīmaṯ pā▫ī.
That Lord Master is the Assayer of the jewel of the mind; He places the value on it.
ਉਹ ਮਾਲਕ ਮਨ ਮਾਣਕਾਂ ਨੂੰ ਪਰਖਣਹਾਰ ਹੈ ਅਤੇ ਉਹਨਾਂ ਦਾ ਮੁੱਲ ਪਾਉਂਦਾ ਹੈ।
ਪਾਰਖੁ = ਪਰਖ ਕਰਨ ਵਾਲਾ, ਜੌਹਰੀ। ਧਣੀ = ਮਾਲਕ-ਪ੍ਰਭੂ। ਤਿਨਿ = ਉਸ (ਪ੍ਰਭੂ) ਨੇ।ਉਹ ਮਾਲਕ ਆਪ ਹੀ ਇਹਨਾਂ (ਆਪ ਦੇ ਬਣਾਏ ਹੋਏ) ਰਤਨਾਂ ਦੀ ਪਰਖ ਕਰਦਾ ਹੈ ਤੇ (ਪਰਖ ਪਰਖ ਕੇ) ਆਪ ਹੀ ਇਹਨਾਂ ਦਾ ਮੁੱਲ ਪਾਂਦਾ ਹੈ।
 
नानक साहिबु मनि वसै सची वडिआई ॥८॥१७॥
Nānak sāhib man vasai sacẖī vadi▫ā▫ī. ||8||17||
O Nanak, True is the Glory of that one, in whose mind the Lord Master dwells. ||8||17||
ਨਾਨਕ ਸੱਚੀ ਹੈ ਕੀਰਤੀ ਉਸ ਦੀ, ਜਿਸ ਦੇ ਦਿਲ ਅੰਦਰ ਪ੍ਰਭੂ ਨਿਵਾਸ ਰੱਖਦਾ ਹੈ।
xxx॥੮॥੧੭॥ਹੇ ਨਾਨਕ! ਜਿਸ ਮਨੁੱਖ ਦੇ ਮਨ ਵਿਚ ਮਾਲਕ-ਪ੍ਰਭੂ ਵੱਸ ਪੈਂਦਾ ਹੈ, ਉਸ ਨੂੰ ਸਦਾ-ਥਿਰ ਰਹਿਣ ਵਾਲੀ ਇਜ਼ਤ ਬਖ਼ਸ਼ਦਾ ਹੈ ॥੮॥੧੭॥
 
आसा महला १ ॥
Āsā mėhlā 1.
Aasaa, First Mehl:
ਆਸਾ ਪਹਿਲੀ ਪਾਤਿਸ਼ਾਹੀ।
xxxxxx
 
जिन्ही नामु विसारिआ दूजै भरमि भुलाई ॥
Jinĥī nām visāri▫ā ḏūjai bẖaram bẖulā▫ī.
Those who have forgotten the Naam, the Name of the Lord, are deluded by doubt and duality.
ਜਿਨ੍ਹਾਂ ਨੇ ਨਾਮ ਨੂੰ ਭੁਲਾਇਆ ਹੈ, ਉਹ ਹੋਰਸ ਦੇ ਪਿਆਰ ਅਤੇ ਸੰਦੇਹ ਅੰਦਰ ਕੁਰਾਹੇ ਪੈ ਜਾਂਦੇ ਹਨ।
ਦੂਜੈ ਭਰਮਿ = ਦੂਜੇ ਭੁਲੇਖੇ ਵਿਚ, (ਪਰਮਾਤਮਾ ਦਾ ਪੱਲਾ ਛੱਡ ਕੇ) ਹੋਰ ਭਟਕਣਾ ਵਿਚ। ਭੁਲਾਈ = ਭੁਲਾਇ, ਭੁੱਲ ਕੇ, ਗ਼ਲਤੀ ਖਾ ਕੇ।ਜਿਨ੍ਹਾਂ ਬੰਦਿਆਂ ਨੇ ਹੋਰ ਭਟਕਣਾ ਵਿਚ ਪੈ ਕੇ (ਸਹੀ ਜੀਵਨ-ਰਾਹ) ਖੁੰਝ ਕੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਹੈ,
 
मूलु छोडि डाली लगे किआ पावहि छाई ॥१॥
Mūl cẖẖod dālī lage ki▫ā pāvahi cẖẖā▫ī. ||1||
Those who abandon the roots and cling to the branches, shall obtain only ashes. ||1||
ਜੋ ਮੁੱਢ ਨੂੰ ਤਿਆਗ ਕੇ ਟਣਿੀਆਂ ਨੂੰ ਚਿੰਮੜਦੇ ਹਨ, ਉਹ ਕੀ ਹਾਸਲ ਕਰਦੇ ਹਨ? ਸੁਆਹ।
ਮੂਲੁ = (ਸੰਸਾਰ-ਰੁੱਖ ਦਾ) ਮੁੱਢ। ਡਾਲੀ = (ਸੰਸਾਰ-ਰੁੱਖ ਦੀਆਂ) ਡਾਲਾਂ ਵਿਚ ਮਾਇਆ ਦੇ ਪਸਾਰੇ ਵਿਚ। ਛਾਈ = ਸੁਆਹ ॥੧॥ਉਹ (ਸੰਸਾਰ-ਰੁੱਖ ਦੇ) ਮੂਲ (-ਪ੍ਰਭੂ) ਨੂੰ ਛੱਡ ਕੇ (ਸੰਸਾਰ-ਰੁੱਖ ਦੀਆਂ) ਡਾਲੀਆਂ (ਮਾਇਆ ਦੇ ਪਸਾਰੇ) ਵਿਚ ਲੱਗ ਗਏ ਤੇ ਉਹਨਾਂ ਨੂੰ (ਆਤਮਕ ਜੀਵਨ ਵਿਚੋਂ) ਕੁਝ ਭੀ ਨਹੀਂ ਮਿਲਿਆ ॥੧॥
 
बिनु नावै किउ छूटीऐ जे जाणै कोई ॥
Bin nāvai ki▫o cẖẖūtī▫ai je jāṇai ko▫ī.
Without the Name, how can one be emancipated? Who knows this?
ਨਾਮ ਦੇ ਬਗੈਰ, ਬੰਦਾ ਕਿਸ ਤਰ੍ਹਾਂ ਬੰਦਖਲਾਸ ਹੋ ਸਕਦਾ ਹੈ? ਜੇਕਰ ਕੋਈ ਜਣਾ ਇਸ ਨੂੰ ਸਮਝ ਲਵੇ।
xxxਜੇ ਕੋਈ ਮਨੁੱਖ ਸਮਝ ਲਏ ਕਿ ਪਰਮਾਤਮਾ ਦੇ ਨਾਮ (ਵਿਚ ਜੁੜਨ) ਤੋਂ ਬਿਨਾ (ਮਾਇਆ ਦੇ ਮੋਹ ਤੋਂ) ਬਚ ਨਹੀਂ ਸਕੀਦਾ,
 
गुरमुखि होइ त छूटीऐ मनमुखि पति खोई ॥१॥ रहाउ ॥
Gurmukẖ ho▫e ṯa cẖẖūtī▫ai manmukẖ paṯ kẖo▫ī. ||1|| rahā▫o.
One who becomes Gurmukh is emancipated; the self-willed manmukhs lose their honor. ||1||Pause||
ਜੇਕਰ ਬੰਦਾ ਨਿਰਾ ਅਪਰਾਧ ਹੋ ਜਾਵੇ ਤਾਂ ਉਹ ਤਰ ਜਾਂਦਾ ਹੈ। ਪ੍ਰਭੂ-ਪ੍ਰਤੀਕੂਲ ਆਪਣੀ ਇਜਤ ਗੁਆ ਲੈਂਦਾ ਹੈ। ਠਹਿਰਾਉ।
ਗੁਰਮੁਖਿ = ਗੁਰੂ ਦੇ ਸਨਮੁਖ। ਪਤਿ = ਇੱਜ਼ਤ। ਖੋਈ = ਗਵਾ ਲਈ ॥੧॥ਤਾਂ ਉਹ ਗੁਰੂ ਦੇ ਦੱਸੇ ਰਸਤੇ ਉੱਤੇ ਤੁਰ ਕੇ (ਮਾਇਆ ਦੇ ਮੋਹ ਤੋਂ) ਖ਼ਲਾਸੀ ਕਰ ਲੈਂਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ-ਮੋਹ-ਵਿਚ ਫਸ ਕੇ) ਆਪਣੀ ਇੱਜ਼ਤ (ਪਰਮਾਤਮਾ ਦੀਆਂ ਨਜ਼ਰਾਂ ਵਿਚ) ਗਵਾ ਲੈਂਦਾ ਹੈ ॥੧॥ ਰਹਾਉ॥
 
जिन्ही एको सेविआ पूरी मति भाई ॥
Jinĥī eko sevi▫ā pūrī maṯ bẖā▫ī.
Those who serve the One Lord become perfect in their understanding, O Siblings of Destiny.
ਪੂਰਨ ਹੈ ਅਕਲ ਉਨ੍ਹਾਂ ਦੀ ਜੋ ਇਕ ਸੁਆਮੀ ਦੀ ਘਾਲ ਕਮਾਉਂਦੇ ਹਨ, ਹੇ ਵੀਰ!
ਪੂਰੀ = ਮੁਕੰਮਲ, ਉਕਾਈ ਨਾਹ ਖਾਣ ਵਾਲੀ। ਭਾਈ = ਹੇ ਭਾਈ!ਜਿਨ੍ਹਾਂ ਮਨੁੱਖਾਂ ਨੇ ਇਕ ਪਰਮਾਤਮਾ ਦਾ ਸਿਮਰਨ ਕੀਤਾ, ਉਹਨਾਂ ਦੀ ਅਕਲ (ਮਾਇਆ ਦੇ ਮੋਹ ਵਿਚ) ਉਕਾਈ ਨਹੀਂ ਖਾਂਦੀ।
 
आदि जुगादि निरंजना जन हरि सरणाई ॥२॥
Āḏ jugāḏ niranjanā jan har sarṇā▫ī. ||2||
The Lord's humble servant finds Sanctuary in Him, the Immaculate One, from the very beginning, and throughout the ages. ||2||
ਰੱਬ ਦਾ ਗੋਲਾ ਉਸ ਦੀ ਪਨਾਹ ਲੈਂਦਾ ਹੈ, ਜੋ ਐਨ ਆਰੰਭ ਅਤੇ ਪ੍ਰਿਥਮ ਯੁੱਗ ਵਿੱਚ ਸੀ ਅਤੇ ਜੋ ਪਵਿੱਤਰ ਪੁਰਖ ਹੈ।
ਜਨ = ਪ੍ਰਭੂ ਦੇ ਸੇਵਕ ॥੨॥ਪ੍ਰਭੂ ਦੇ ਉਹ ਸੇਵਕ ਉਸ ਪ੍ਰਭੂ ਦੀ ਹੀ ਸਰਨ ਵਿਚ ਟਿਕੇ ਰਹਿੰਦੇ ਹਨ ਜੋ ਸਾਰੇ ਜਗਤ ਦਾ ਮੂਲ ਹੈ ਜੋ ਜੁਗਾਂ ਦੇ ਭੀ ਸ਼ੁਰੂ ਤੋਂ ਹੈ ਅਤੇ ਜਿਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ ॥੨॥
 
साहिबु मेरा एकु है अवरु नही भाई ॥
Sāhib merā ek hai avar nahī bẖā▫ī.
My Lord and Master is the One; there is no other, O Siblings of Destiny.
ਮੇਰਾ ਮਾਲਕ ਕੇਵਲ ਇੱਕ ਹੈ, ਹੋਰ ਕੋਈ ਨਹੀਂ, ਹੇ ਭਰਾ!
ਭਾਈ = ਹੇ ਭਾਈ!ਸਾਡਾ ਮਾਲਕ-ਪ੍ਰਭੂ ਬੇ-ਮਿਸਾਲ ਹੈ, ਉਸ ਵਰਗਾ ਹੋਰ ਕੋਈ ਨਹੀਂ।
 
किरपा ते सुखु पाइआ साचे परथाई ॥३॥
Kirpā ṯe sukẖ pā▫i▫ā sācẖe parthā▫ī. ||3||
By the Grace of the True Lord, celestial peace is obtained. ||3||
ਸੱਚੇ ਸਾਹਿਬ ਦੀ ਦਇਆ ਦੁਆਰਾ, ਬੈਕੁੰਠੀ ਅਨੰਦ ਪ੍ਰਾਪਤ ਹੁੰਦਾ ਹੈ।
ਤੇ = ਤੋਂ, ਰਾਹੀਂ। ਸਾਚੇ ਪਰਥਾਈ = ਸਦਾ-ਥਿਰ ਪ੍ਰਭੂ ਦੇ ਆਸਰੇ ॥੩॥ਜੇ ਉਸ ਸਦਾ-ਥਿਰ ਪ੍ਰਭੂ ਦੇ ਆਸਰੇ-ਪਰਨੇ ਟਿਕੇ ਰਹੀਏ, ਤਾਂ ਉਸ ਦੀ ਮੇਹਰ ਨਾਲ ਆਤਮਕ ਆਨੰਦ ਮਿਲਦਾ ਹੈ ॥੩॥
 
गुर बिनु किनै न पाइओ केती कहै कहाए ॥
Gur bin kinai na pā▫i▫o keṯī kahai kahā▫e.
Without the Guru, no one has obtained Him, although many may claim to have done so.
ਗੁਰਾਂ ਦੇ ਬਾਝੋਂ ਕਿਸੇ ਨੂੰ ਭੀ ਵਾਹਿਗੁਰੂ ਪ੍ਰਾਪਤ ਨਹੀਂ ਹੋਇਆ, ਭਾਵੇਂ ਅਨੇਕਾਂ ਇਸ ਤਰ੍ਹਾਂ ਆਖਣ ਤੇ ਦੱਸਣ।
ਕੇਤੀ = ਬਥੇਰੀ ਲੋਕਾਈ।ਬਥੇਰੀ ਲੋਕਾਈ ਹੋਰ ਹੋਰ ਰਸਤੇ ਦੱਸਦੀ ਹੈ, ਪਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ।
 
आपि दिखावै वाटड़ीं सची भगति द्रिड़ाए ॥४॥
Āp ḏikẖāvai vātṛīʼn sacẖī bẖagaṯ driṛ▫ā▫e. ||4||
He Himself reveals the Way, and implants true devotion within. ||4||
ਸੁਆਮੀ ਖੁਦ ਰਸਤਾ ਵਿਖਾਲਦਾ ਹੈ ਅਤੇ ਸੱਚੀ ਅਨੁਰਾਗੀ ਸੇਵਾ ਨੂੰ ਮਨੁੱਖ ਦੇ ਮਨ ਵਿੱਚ ਪੱਕੀ ਕਰਦਾ ਹੈ।
ਵਾਟੜੀਂ = ਸੋਹਣੀ ਵਾਟ। ਸਚੀ = ਸਦਾ-ਥਿਰ ॥੪॥(ਗੁਰੂ ਦੀ ਸਰਨ ਪਿਆਂ) ਪਰਮਾਤਮਾ (ਆਪਣੇ ਮਿਲਾਪ ਦਾ) ਸਹੀ ਰਸਤਾ ਆਪ ਹੀ ਵਿਖਾ ਦੇਂਦਾ ਹੈ, (ਜੀਵ ਦੇ ਹਿਰਦੇ ਵਿਚ) ਸਦਾ-ਥਿਰ ਰਹਿਣ ਵਾਲੀ ਭਗਤੀ ਪੱਕੀ ਕਰ ਦੇਂਦਾ ਹੈ ॥੪॥
 
मनमुखु जे समझाईऐ भी उझड़ि जाए ॥
Manmukẖ je samjā▫ī▫ai bẖī ujẖaṛ jā▫e.
Even if the self-willed manmukh is instructed, he stills goes into the wilderness.
ਜੇਕਰ ਅਧਰਮੀ ਨੂੰ ਸਿੱਖਮਤ ਦਿੱਤੀ ਜਾਵੇ, ਤਾਂ ਭੀ ਉਹ ਬੀਆਬਾਨ ਨੂੰ ਜਾਂਦਾ ਹੈ।
ਉਝੜਿ = ਗ਼ਲਤ ਰਸਤੇ।ਪਰ ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਨੂੰ ਜੇ (ਸਹੀ ਰਸਤਾ) ਸਮਝਾਣ ਦੀ ਕੋਸ਼ਿਸ਼ ਭੀ ਕਰੀਏ, ਤਾਂ ਭੀ ਉਹ ਕੁਰਾਹੇ ਹੀ ਜਾਂਦਾ ਹੈ।
 
बिनु हरि नाम न छूटसी मरि नरक समाए ॥५॥
Bin har nām na cẖẖūtsī mar narak samā▫e. ||5||
Without the Lord's Name, he shall not be emancipated; he shall die, and sink into hell. ||5||
ਵਾਹਿਗੁਰੂ ਦੇ ਨਾਮ ਦੇ ਬਾਝੋਂ ਉਸ ਦੀ ਖਲਾਸੀ ਨਹੀਂ ਹੋਣੀ। ਮਰਨ ਮਗਰੋਂ ਉਹ ਦੋਜ਼ਕ ਵਿੱਚ ਗ਼ਰਕ ਹੋ ਜਾਵੇਗਾ।
ਨਰਕ = ਨਰਕਾਂ ਵਿਚ। ਮਰਿ = ਆਤਮਕ ਮੌਤੇ ਮਰ ਕੇ ॥੫॥ਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਇਸ (ਕੁਰਾਹ ਤੋਂ) ਬਚ ਨਹੀਂ ਸਕਦਾ, (ਕੁਰਾਹੇ ਪਿਆ ਹੋਇਆ) ਉਹ ਆਤਮਕ ਮੌਤ ਸਹੇੜ ਲੈਂਦਾ ਹੈ, (ਮਾਨੋ,) ਨਰਕਾਂ ਵਿਚ ਪਿਆ ਰਹਿੰਦਾ ਹੈ ॥੫॥
 
जनमि मरै भरमाईऐ हरि नामु न लेवै ॥
Janam marai bẖarmā▫ī▫ai har nām na levai.
He wanders through birth and death, and never chants the Lord's Name.
ਜੋ ਵਾਹਿਗੁਰੂ ਦੇ ਨਾਮ ਦਾ ਜਾਪ ਨਹੀਂ ਕਰਦਾ, ਉਹ ਜੰਮਣ ਅਤੇ ਮਰਨ ਅੰਦਰ ਭਟਕਦਾ ਹੈ।
ਭਰਮਾਈਐ = ਭਟਕਦਾ ਹੈ।ਜੇਹੜਾ ਮਨੁੱਖ ਹਰੀ ਦਾ ਨਾਮ ਨਹੀਂ ਸਿਮਰਦਾ ਉਹ ਜੰਮਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਹੈ, ਇਸੇ ਗੇੜ ਵਿਚ ਪਿਆ ਰਹਿੰਦਾ ਹੈ।
 
ता की कीमति ना पवै बिनु गुर की सेवै ॥६॥
Ŧā kī kīmaṯ nā pavai bin gur kī sevai. ||6||
He never realizes his own value, without serving the Guru. ||6||
ਗੁਰਾਂ ਦੀ ਚਾਕਰੀ ਕਮਾਏ ਬਾਝੋਂ ਉਸ ਦਾ ਮੁੱਲ ਜਾਣਿਆਂ ਨਹੀਂ ਸਕਦਾ।
ਕੀਮਤਿ = ਕਦਰ ॥੬॥ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦੇ ਨਾਮ ਦੀ ਕਦਰ ਨਹੀਂ ਪੈ ਸਕਦੀ ॥੬॥