Sri Guru Granth Sahib Ji

Ang: / 1430

Your last visited Ang:

जउ लगु जीउ पराण सचु धिआईऐ ॥
Ja▫o lag jī▫o parāṇ sacẖ ḏẖi▫ā▫ī▫ai.
As long as there is the breath of life, meditate on the True Lord.
ਜਦ ਤਾਈ ਜਿੰਦਗੀ ਅਤੇ ਸੁਆਸ ਹਨ, ਤੂੰ ਸੱਚੇ ਸੁਆਮੀ ਦਾ ਸਿਮਰਨ ਕਰ।
ਜਉ ਲਗੁ = ਜਦ ਤਕ। ਜੀਉ = ਜਿੰਦ। ਪਰਾਣ = ਸੁਆਸ।ਜਦੋਂ ਤਕ (ਸਰੀਰ ਵਿਚ) ਜਿੰਦ ਹੈ ਤੇ ਸੁਆਸ ਹਨ (ਤਦ ਤਕ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਹੈ।
 
लाहा हरि गुण गाइ मिलै सुखु पाईऐ ॥१॥ रहाउ ॥
Lāhā har guṇ gā▫e milai sukẖ pā▫ī▫ai. ||1|| rahā▫o.
You shall receive the profit of singing the Glorious Praises of the Lord, and find peace. ||1||Pause||
ਵਾਹਿਗੁਰੂ ਦੇ ਜੱਸ ਗਾਇਨ ਕਰਨ ਦਾ ਨਫਾ ਮਿਲ ਜਾਂਦਾ ਹੈ, ਅਤੇ ਆਦਮੀ ਪਰਸੰਨਤਾ ਪਰਾਪਤ ਕਰ ਲੈਦਾ ਹੈ। ਠਹਿਰਾਉ।
ਲਾਹਾ = ਲਾਭ। ਗਾਇ = ਗਾ ਕੇ ॥੧॥ਜਿਹੜਾ ਸਿਮਰਦਾ ਹੈ ਉਸ ਨੂੰ ਪ੍ਰਭੂ ਦੇ ਗੁਣ ਗਾ ਕੇ (ਸਿਫ਼ਤ-ਸਾਲਾਹ ਕਰ ਕੇ) ਆਤਮਕ ਆਨੰਦ-ਰੂਪ ਲਾਭ ਮਿਲਦਾ ਹੈ ॥੧॥ ਰਹਾਉ॥
 
सची तेरी कार देहि दइआल तूं ॥
Sacẖī ṯerī kār ḏėh ḏa▫i▫āl ṯūʼn.
True is Your Service; bless me with it, O Merciful Lord.
ਸੱਚੀ ਹੈ ਤੇਰੀ ਸੇਵਾ, ਇਹ ਮੈਨੂੰ ਪ੍ਰਦਾਨ ਕਰ, ਤੂੰ ਹੇ ਮਿਹਰਬਾਨ ਮਾਲਕ!
ਸਚੀ = ਸਦਾ-ਥਿਰ, ਉਕਾਈ-ਰਹਿਤ। ਦੇਹਿ = ਤੂੰ ਦੇਹ। ਦਇਆਲ = ਹੇ ਦਇਆਲ!ਹੇ ਦਇਆਲ ਪ੍ਰਭੂ! ਤੂੰ ਮੈਨੂੰ ਆਪਣੀ (ਭਗਤੀ ਦੀ) ਕਾਰ ਬਖ਼ਸ਼ (ਇਹ ਕਾਰ ਐਸੀ ਹੈ ਕਿ) ਇਸ ਵਿਚ ਕੋਈ ਉਕਾਈ ਨਹੀਂ ਹੈ।
 
हउ जीवा तुधु सालाहि मै टेक अधारु तूं ॥२॥
Ha▫o jīvā ṯuḏẖ sālāhi mai tek aḏẖār ṯūʼn. ||2||
I live by praising You; You are my Anchor and Support. ||2||
ਮੈਂ ਤੇਰੀ ਕੀਰਤੀ ਕਰ ਕੇ ਜੀਉਂਦਾ ਹਾਂ, ਤੂੰ ਮੇਰਾ ਆਸਰਾ ਤੇ ਓਟ ਹੈ!
ਹਉ = ਮੈਂ। ਜੀਵਾ = ਮੈਂ ਜੀਊਂਦਾ ਹਾਂ, ਮੇਰਾ ਆਤਮਕ ਜੀਵਨ ਪਲਰਦਾ ਹੈ। ਅਧਾਰੁ = ਆਸਰਾ ॥੨॥ਜਿਉਂ ਜਿਉਂ ਮੈਂ ਤੇਰੀ ਸਿਫ਼ਤ-ਸਾਲਾਹ ਕਰਦਾ ਹਾਂ, ਮੇਰਾ ਆਤਮਕ ਜੀਵਨ ਪਲਰਦਾ ਹੈ। ਹੇ ਪ੍ਰਭੂ! ਤੂੰ ਮੇਰੇ ਜੀਵਨ ਦੀ ਟੇਕ ਹੈਂ, ਤੂੰ ਮੇਰਾ ਆਸਰਾ ਹੈਂ ॥੨॥
 
दरि सेवकु दरवानु दरदु तूं जाणही ॥
Ḏar sevak ḏarvān ḏaraḏ ṯūʼn jāṇhī.
I am Your servant, the gate-keeper at Your Gate; You alone know my pain.
ਮੈਂ ਤੇਰਾ ਗੋਲਾ, ਅਤੇ ਤੇਰੇ ਬੂਹੇ ਤੇ ਦੁਆਰਪਾਲ ਹਾਂ। ਤੂੰ ਮੇਰੀ ਪੀੜ ਨੂੰ ਜਾਣਦਾ ਹੈ।
ਦਰਿ = ਦਰ ਤੇ। ਦਰਵਾਨੁ = ਦਰ ਮੱਲ ਕੇ ਬੈਠਣ ਵਾਲਾ।ਹੇ ਪ੍ਰਭੂ! ਜੋ ਮਨੁੱਖ ਤੇਰੇ ਦਰ ਤੇ ਸੇਵਕ ਬਣਦਾ ਹੈ ਜੋ ਤੇਰਾ ਦਰ ਮੱਲਦਾ ਹੈ, ਤੂੰ ਉਸ (ਦੇ ਦਿਲ) ਦਾ ਦੁਖ-ਦਰਦ ਜਾਣਦਾ ਹੈਂ।
 
भगति तेरी हैरानु दरदु गवावही ॥३॥
Bẖagaṯ ṯerī hairān ḏaraḏ gavāvhī. ||3||
How wonderful is Your devotional worship! It removes all pains. ||3||
ਅਸਚਰਜ ਹੈ ਤੇਰੀ ਪ੍ਰੇਮ ਮਈ ਸੇਵਾ ਇਹ ਸਮੂਹ ਪੀੜ ਨੂੰ ਦੂਰ ਕਰ ਦਿੰਦੀ ਹੈ।
ਹੈਰਾਨੁ = ਅਚਰਜ ॥੩॥ਜਗਤ ਵੇਖ ਕੇ ਹੈਰਾਨ ਹੁੰਦਾ ਹੈ ਕਿ ਜੇਹੜਾ ਤੇਰੀ ਭਗਤੀ ਕਰਦਾ ਹੈ ਤੂੰ ਉਸ ਦਾ ਦੁਖ-ਦਰਦ ਦੂਰ ਕਰ ਦੇਂਦਾ ਹੈਂ ॥੩॥
 
दरगह नामु हदूरि गुरमुखि जाणसी ॥
Ḏargėh nām haḏūr gurmukẖ jāṇsī.
The Gurmukhs know that by chanting the Naam, they shall dwell in His Court, in His Presence.
ਗੁਰੂ ਸਮਰਪਨ ਜਾਣਦੇ ਹਨ ਕਿ ਹਰੀ ਦੇ ਨਾਮ ਦਾ ਜਾਪ ਕਰਨ ਦੁਆਰਾ ਉਹ ਉਸ ਦੇ ਦਰਬਾਰ ਤੇ ਹਜੂਰ ਵਿੱਚ ਵਸਣਗੇ।
ਦਰਗਹ = ਦਰਗਾਹ ਵਿਚ। ਹਦੂਰਿ = ਹਜ਼ੂਰੀ ਵਿਚ। ਗੁਰਮੁਖਿ = ਜੋ ਮਨੁੱਖ ਗੁਰੂ ਦੇ ਸਨਮੁਖ ਹੈ।ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਸ ਨੂੰ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਦੀ ਦਰਗਾਹ ਵਿਚ ਹਜ਼ੂਰੀ ਵਿਚ ਉਸ ਦਾ ਨਾਮ (-ਸਿਮਰਨ) ਹੀ ਪਰਵਾਨ ਹੁੰਦਾ ਹੈ।
 
वेला सचु परवाणु सबदु पछाणसी ॥४॥
velā sacẖ parvāṇ sabaḏ pacẖẖāṇsī. ||4||
True and acceptable is that time, when one recognizes the Word of the Shabad. ||4||
ਸੱਚਾ ਤੇ ਪ੍ਰਮਾਣਿਕ ਹੈ ਉਹ ਸਮਾਂ, ਜਦ ਇਨਸਾਨ ਸੁਆਮੀ ਦੇ ਨਾਮ ਦੀ ਸਿਆਣ ਕਰਦਾ ਹੈ।
ਵੇਲਾ = ਜੀਵਨ-ਸਮਾ ॥੪॥ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਪਛਾਣਦਾ ਹੈ (ਸ਼ਬਦ ਨਾਲ ਸਾਂਝ ਪਾਂਦਾ ਹੈ) ਉਸ ਦਾ ਜੀਵਨ-ਸਮਾ ਸਫਲ ਹੈ, ਕਬੂਲ ਹੈ ॥੪॥
 
सतु संतोखु करि भाउ तोसा हरि नामु सेइ ॥
Saṯ sanṯokẖ kar bẖā▫o ṯosā har nām se▫e.
Those who practice Truth, contentment and love, obtain the supplies of the Lord's Name.
ਜੋ ਸੱਚ ਸੰਤੁਸ਼ਟਤਾ ਅਤੇ ਪ੍ਰੀਤ ਦੀ ਕਮਾਈ ਕਰਦੇ ਹਨ, ਉਹ ਹਰੀ ਦੇ ਨਾਮ ਦਾ ਸਫਰ ਖਰਚ ਹਾਸਲ ਕਰ ਲੈਂਦੇ ਹਨ।
ਕਰਿ = ਕਰੇ, ਕਰਦਾ ਹੈ, ਬਣਾਂਦਾ ਹੈ। ਤੋਸਾ = (ਜੀਵਨ-ਸਫ਼ਰ ਵਿਚ) ਰਸਤੇ ਦਾ ਖ਼ਰਚ।ਜੋ ਮਨੁਖ ਸਤ ਸੰਤੋਖ ਤੇ ਪ੍ਰਭੂ ਪ੍ਰੇਮ ਨੂੰ ਆਪਣੇ ਜੀਵਨ ਦੇ ਰਸਤੇ ਦਾ ਖ਼ਰਚ ਬਣਾ ਕੇ ਹਰਿ-ਨਾਮ ਜਪਦੇ ਹਨ,
 
मनहु छोडि विकार सचा सचु देइ ॥५॥
Manhu cẖẖod vikār sacẖā sacẖ ḏe▫e. ||5||
So banish corruption from your mind, and the True One will grant you Truth. ||5||
ਆਪਣੇ ਹਿਰਦੇ ਤੋਂ ਤੂੰ ਪਾਪ ਨੂੰ ਦੂਰ ਕਰ ਦੇ, ਅਤੇ ਸਤਿਪੁਰਖ ਤੈਨੂੰ ਸੱਚ ਪਰਵਾਨ ਕਰੇਗਾ।
ਮਨਹੁ = ਮਨ ਤੋਂ। ਸਚੁ = ਸਦਾ-ਥਿਰ ਪ੍ਰਭੂ-ਨਾਮ। ਦੇਇ = ਦੇਂਦਾ ਹੈ ॥੫॥ਤੇ ਉਹ ਆਪਣੇ ਮਨ ਵਿਚੋਂ ਵਿਕਾਰ ਛੱਡ ਦਿੰਦੇ ਹਨ, ਉਹਨਾਂ ਨੂੰ ਪ੍ਰਭੂ ਆਪਣਾ ਸਦਾ-ਥਿਰ ਨਾਮ ਦੇਂਦਾ ਹੈ ॥੫॥
 
सचे सचा नेहु सचै लाइआ ॥
Sacẖe sacẖā nehu sacẖai lā▫i▫ā.
The True Lord inspires true love in the truthful.
ਸੱਚੇ ਸੁਆਮੀ, ਸਚਿਆਰ ਨੂੰ ਆਪਣਾ ਸੱਚਾ ਪ੍ਰੇਮ ਲਾ ਦਿੰਦਾ ਹੈ।
ਸਚੇ ਨੇਹੁ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਨਾਲ ਪਿਆਰ। ਸਚੈ = ਸਦਾ-ਥਿਰ ਪ੍ਰਭੂ ਨੇ ਆਪ।(ਜੇ ਕਿਸੇ ਜੀਵ ਨੂੰ) ਸਦਾ-ਥਿਰ ਪ੍ਰਭੂ ਦਾ ਸਦਾ-ਥਿਰ ਪ੍ਰੇਮ ਲੱਗਾ ਹੈ (ਤਾਂ ਇਹ ਪ੍ਰੇਮ) ਸਦਾ-ਥਿਰ ਪ੍ਰਭੂ ਨੇ ਆਪ ਹੀ ਲਾਇਆ ਹੈ।
 
आपे करे निआउ जो तिसु भाइआ ॥६॥
Āpe kare ni▫ā▫o jo ṯis bẖā▫i▫ā. ||6||
He Himself administers justice, as it pleases His Will. ||6||
ਸੁਆਮੀ ਆਪ ਹੀ ਇਨਸਾਫ ਕਰਦਾ ਹੈ, ਜਿਹੜਾ ਉਸ ਨੂੰ ਚੰਗਾ ਲਗਦਾ ਹੈ।
xxx॥੬॥ਉਹ ਆਪ ਹੀ ਨਿਆਂ ਕਰਦਾ ਹੈ (ਕਿ ਕਿਸ ਨੂੰ ਪ੍ਰੇਮ ਦੀ ਦਾਤ ਦੇਣੀ ਹੈ), ਜੋ ਉਸ ਨੂੰ ਪਸੰਦ ਆਉਂਦਾ ਹੈ (ਉਹੀ ਨਿਆਂ ਹੈ) ॥੬॥
 
सचे सची दाति देहि दइआलु है ॥
Sacẖe sacẖī ḏāṯ ḏėh ḏa▫i▫āl hai.
True is the gift of the True, Compassionate Lord.
ਸੱਚੀ ਸੁੱਚੀ ਹੈ ਬਖਸ਼ੀਸ਼, ਜੋ ਸੱਚਾ ਅਤੇ ਮਿਹਰਬਾਨ ਮਾਲਕ ਬਖਸ਼ਦਾ ਹੈ।
ਸਚੇ = ਹੇ ਸਦਾ-ਥਿਰ ਪ੍ਰਭੂ!ਮੈਂ (ਭੀ) ਦਿਨ ਰਾਤ ਉਸ ਪ੍ਰਭੂ ਦਾ ਸਿਮਰਨ ਕਰਦਾ ਹਾਂ ਜਿਸ ਦਾ ਨਾਮ ਅਮੋਲਕ ਹੈ ਜੋ ਸਦਾ ਜੀਵਾਂ ਉਤੇ ਦਇਆ ਕਰਦਾ ਹੈ।
 
तिसु सेवी दिनु राति नामु अमोलु है ॥७॥
Ŧis sevī ḏin rāṯ nām amol hai. ||7||
Day and night, I serve the One whose Name is priceless. ||7||
ਦਿਹੁੰ ਰੈਣ ਮੈਂ ਉਸ ਦੀ ਸੇਵਾ ਕਰਦਾ ਹਾਂ, ਅਮੋਲਕ ਹੈ ਜਿਸ ਦਾ ਨਾਮ।
ਸੇਵੀ = ਮੈਂ ਸੇਂਵਦਾ ਹਾਂ, ਸਿਮਰਦਾ ਹਾਂ ॥੭॥(ਮੈਂ ਉਸ ਦੇ ਦਰ ਤੇ ਅਰਦਾਸ ਕਰਦਾ ਹਾਂ-) ਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! ਮੈਨੂੰ ਆਪਣੇ ਨਾਮ ਦੀ ਦਾਤ ਦੇਹ, ਇਹ ਦਾਤ ਸਦਾ ਕਾਇਮ ਰਹਿਣ ਵਾਲੀ ਹੈ ॥੭॥
 
तूं उतमु हउ नीचु सेवकु कांढीआ ॥
Ŧūʼn uṯam ha▫o nīcẖ sevak kāʼndẖī▫ā.
You are so sublime, and I am so lowly, but I am called Your slave.
ਤੂੰ ਸ਼੍ਰੇਸ਼ਟ ਹੈ ਅਤੇ ਮੈਂ ਅਧਮ ਹਾਂ, ਪਰ ਮੈਂ ਤੇਰਾ ਨਫਰ ਆਖਿਆ ਜਾਂਦਾ ਹਾਂ।
ਹਉ = ਮੈਂ। ਕਾਂਢੀਆ = ਅਖਵਾਂਦਾ ਹਾਂ।ਤੂੰ ਉੱਤਮ ਹੈਂ, ਮੈਂ ਨੀਚ ਹਾਂ (ਪਰ ਫਿਰ ਭੀ ਮੈਂ ਤੇਰਾ) ਸੇਵਕ ਅਖਵਾਂਦਾ ਹਾਂ।
 
नानक नदरि करेहु मिलै सचु वांढीआ ॥८॥२१॥
Nānak naḏar karehu milai sacẖ vāʼndẖī▫ā. ||8||21||
Please, shower Nanak with Your Glance of Grace, that he, the separated one, may merge with You again, O Lord. ||8||21||
ਆਪਣੀ ਮਿਹਰ ਦੀ ਨਜ਼ਰ ਮੈਂ ਨਾਨਕ ਉਤੇ, ਧਾਰ ਤਾਂ ਜੋ, ਮੈਂ ਜੋ ਤੇਰੇ ਨਾਲੋਂ ਵਿਛੁੜਿਆ ਹੋਇਆ ਹਾਂ, ਤੇਨੂੰ ਮਿਲ ਪਵਾ, ਹੇ ਸੱਚੇ ਸਾਹਿਬ।
ਕਰੇਹੁ = ਕਰੋ। ਵਾਂਢੀਆ = ਮੈਨੂੰ ਵਿਛੁੜੇ ਨੂੰ ॥੮॥੨੧॥ਹੇ ਨਾਨਕ! (ਪ੍ਰਭੂ-ਦਰ ਤੇ ਸਦਾ ਇਉਂ ਅਰਦਾਸ ਕਰ-ਹੇ ਪ੍ਰਭੂ!) ਮੇਰੇ ਉੱਤੇ ਮੇਹਰ ਦੀ ਨਜ਼ਰ ਕਰ, (ਤਾਂ ਕਿ) ਮੈਨੂੰ (ਤੇਰੇ ਚਰਨਾਂ ਤੋਂ) ਵਿਛੁੜੇ ਹੋਏ ਨੂੰ ਤੇਰਾ ਸਦਾ-ਥਿਰ ਨਾਮ ਮਿਲ ਜਾਏ ॥੮॥੨੧॥
 
आसा महला १ ॥
Āsā mėhlā 1.
Aasaa, First Mehl:
ਆਸਾ ਪਹਿਲੀ ਪਾਤਸ਼ਾਹੀ।
xxxxxx
 
आवण जाणा किउ रहै किउ मेला होई ॥
Āvaṇ jāṇā ki▫o rahai ki▫o melā ho▫ī.
How can coming and going, the cycle of reincarnation be ended? And how can one meet the Lord?
ਇਨਸਾਨ ਦਾ ਆਵਾਗਉਣ ਕਿਸ ਤਰ੍ਹਾ ਮੁਕ ਸਕਦਾ ਹੈ ਅਤੇ ਕਿਸ ਤਰ੍ਹਾਂ ਉਹ ਪ੍ਰਭੂ ਨੂੰ ਮਿਲ ਸਕਦਾ ਹੈ?
ਆਵਣ ਜਾਣਾ = ਆਉਣਾ ਜਾਣਾ, ਜੰਮਣ ਮਰਨਾ, ਜਨਮ ਮਰਨ ਦਾ ਚੱਕਰ। ਕਿਉ ਰਿਹੈ = ਨਹੀਂ ਮੁਕ ਸਕਦਾ। ਮੇਲਾ = ਪ੍ਰਭੂ ਨਾਲ ਮਿਲਾਪ। ਕਿਉ ਹੋਈ = ਨਹੀਂ ਹੋ ਸਕਦਾ।(ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ) ਜਨਮ ਮਰਨ ਦਾ ਗੇੜ ਨਹੀਂ ਮੁੱਕਦਾ, ਪਰਮਾਤਮਾ ਨਾਲ ਮਿਲਾਪ ਨਹੀਂ ਹੁੰਦਾ,
 
जनम मरण का दुखु घणो नित सहसा दोई ॥१॥
Janam maraṇ kā ḏukẖ gẖaṇo niṯ sahsā ḏo▫ī. ||1||
The pain of birth and death is so great, in constant skepticism and duality. ||1||
ਘਣੇਰੀ ਹੈ ਪੀੜ ਜੰਮਣ ਅਤੇ ਮਰਨ ਦੀ ਸੰਦੇਹ ਅਤੇ ਦਵੈਤ-ਭਾਵ ਸਦਾ ਪ੍ਰਾਣੀ ਨੂੰ ਦੁੱਖੀ ਕਰਦੇ ਹਨ।
ਘਣੋ = ਬਹੁਤ। ਸਹਸਾ = ਸਹਮ। ਦੋਈ = ਦ੍ਵੈਤ ਵਿਚ, (ਪਰਮਾਤਮਾ ਨੂੰ ਛੱਡ ਕੇ) ਦੂਜੇ (ਦੇ ਮੋਹ) ਵਿਚ, ਮਾਇਆ ਦੇ ਮੋਹ ਵਿਚ ॥੧॥ਜਨਮ ਮਰਨ ਦਾ ਭਾਰਾ ਕਲੇਸ਼ ਬਣਿਆ ਰਹਿੰਦਾ ਹੈ ਤੇ ਮਾਇਆ ਦੇ ਮੋਹ ਵਿਚ ਫਸੇ ਰਹਿਣ ਦੇ ਕਾਰਨ (ਜਿੰਦ ਨੂੰ) ਨਿੱਤ ਸਹਮ (ਖਾਂਦਾ ਰਹਿੰਦਾ) ਹੈ ॥੧॥
 
बिनु नावै किआ जीवना फिटु ध्रिगु चतुराई ॥
Bin nāvai ki▫ā jīvnā fit ḏẖarig cẖaṯurā▫ī.
Without the Name, what is life? Cleverness is detestable and cursed.
ਨਾਮ ਦੇ ਬਾਜੋ ਜੀਉਣ ਦਾ ਕੀ ਲਾਭ ਹੈ, ਫਿੱਟੇ ਮੂੰਹ ਅਤੇ ਲਾਣਤ ਹੈ ਉਸ ਦੀ ਦਿਮਾਗੀ ਸਿਆਣਪ ਉਤੇ।
ਕਿਆ ਜੀਵਨਾ = ਅਸਲ ਜੀਵਨ ਨਹੀਂ। ਫਿਟੁ ਧ੍ਰਿਗੁ = ਫਿਟਕਾਰ-ਯੋਗ। ਚਤੁਰਾਈ = ਸਿਆਣਪ।ਜੋ (ਸਾਰੀ ਉਮਰ) ਪਰਮਾਤਮਾ ਦੇ ਨਾਮ ਤੋਂ ਵਾਂਜਿਆ ਰਿਹਾ, ਉਸ ਦਾ ਜੀਊਣਾ ਅਸਲ ਜੀਊਣ ਨਹੀਂ ਹੈ, (ਜੇ ਉਹ ਮਨੁੱਖ ਦੁਨੀਆਦਾਰੀ ਵਾਲੀ ਕੋਈ ਸਿਆਣਪ ਵਿਖਾ ਰਿਹਾ ਹੈ ਤਾਂ ਉਸ ਦੀ) ਐਸੀ ਸਿਆਣਪ ਫਿਟਕਾਰਜੋਗ ਹੈ,
 
सतिगुर साधु न सेविआ हरि भगति न भाई ॥१॥ रहाउ ॥
Saṯgur sāḏẖ na sevi▫ā har bẖagaṯ na bẖā▫ī. ||1|| rahā▫o.
One who does not serve the Holy True Guru, is not pleased by devotion to the Lord. ||1||Pause||
ਜੋ ਸੰਤ ਸਰੂਪ ਸੱਚੇ ਗੁਰਾਂ ਦੀ ਘਾਲ ਨਹੀਂ ਕਮਾਉਂਦਾ, ਉਸ ਨੂੰ ਵਾਹਿਗੁਰੂ ਦੀ ਬੰਦਗੀ ਚੰਗੀ ਨਹੀਂ ਲਗਦੀ। ਠਹਿਰਾਉ।
ਸਾਧੁ = ਜਿਸ ਨੇ ਆਪਣੇ ਇੰਦ੍ਰਿਆਂ ਨੂੰ ਸਾਧ ਲਿਆ ਹੈ। ਨ ਭਾਈ = ਚੰਗੀ ਨਾਹ ਲੱਗੀ ॥੧॥ਜੇ ਮਨੁੱਖ ਨੇ ਸਾਧੂ ਗੁਰੂ ਦੀ (ਦੱਸੀ) ਸੇਵਾ ਨਹੀਂ ਕੀਤੀ, ਤੇ ਜਿਸ ਨੂੰ ਪਰਮਾਤਮਾ ਦੀ ਭਗਤੀ ਚੰਗੀ ਨਹੀਂ ਲੱਗੀ ॥੧॥ ਰਹਾਉ॥
 
आवणु जावणु तउ रहै पाईऐ गुरु पूरा ॥
Āvaṇ jāvaṇ ṯa▫o rahai pā▫ī▫ai gur pūrā.
Coming and going is ended only when one finds the True Guru.
ਕੇਵਲ ਤਦ ਹੀ ਆਉਣਾ ਤੇ ਜਾਣਾ ਮਿਟਦਾ ਹੈ, ਜੇਕਰ ਜੀਵ ਪੂਰਨ ਗੁਰਾਂ ਨੂੰ ਮਿਲ ਪਵੇ।
ਤਉ = ਤਦੋਂ। ਰਹੈ = ਮੁੱਕਦਾ ਹੈ।ਜਨਮ ਮਰਨ ਦਾ ਚੱਕਰ ਤਦੋਂ ਹੀ ਮੁੱਕਦਾ ਹੈ ਜਦੋਂ ਪੂਰਾ ਸਤਿਗੁਰੂ ਮਿਲਦਾ ਹੈ।
 
राम नामु धनु रासि देइ बिनसै भ्रमु कूरा ॥२॥
Rām nām ḏẖan rās ḏe▫e binsai bẖaram kūrā. ||2||
He gives the wealth and capital of the Lord's Name, and false doubt is destroyed. ||2||
ਉਹ ਸਾਈਂ ਦੇ ਨਾਮ ਦੀ ਦੌਲਤ ਦੀ ਪੂੰਜੀ ਦਿੰਦੇ ਹਨ, ਜਿਸ ਦੇ ਨਾਲ ਕੂੜਾ ਸੰਦੇਹ ਨਾਸ ਹੋ ਜਾਂਦਾ ਹੈ।
ਰਾਸਿ = ਸਰਮਾਇਆ, ਪੂੰਜੀ। ਦੇਇ = ਦੇਂਦਾ ਹੈ। ਕੂਰਾ = ਝੂਠਾ ॥੨॥ਗੁਰੂ ਪਰਮਾਤਮਾ ਦਾ ਨਾਮ-ਧਨ (ਰੂਪ) ਸਰਮਾਇਆ ਦੇਂਦਾ ਹੈ (ਜਿਸ ਦੀ ਬਰਕਤਿ ਨਾਲ) ਝੂਠੀ ਮਾਇਆ ਦੀ ਖ਼ਾਤਰ ਭਟਕਣਾ ਮੁੱਕ ਜਾਂਦੀ ਹੈ ॥੨॥
 
संत जना कउ मिलि रहै धनु धनु जसु गाए ॥
Sanṯ janā ka▫o mil rahai ḏẖan ḏẖan jas gā▫e.
Joining the humble Saintly beings, let us sing the blessed, blessed Praises of the Lord.
ਸ਼ਾਬਾਸ਼! ਸ਼ਾਬਾਸ਼ ਹੈ, ਉਸ ਇਨਸਾਨ ਨੂੰ ਜੋ ਪਵਿੱਤ੍ਰ ਪੁਰਸ਼ਾਂ ਦੀ ਸੰਗਤ ਵਿੱਚ ਰਹਿੰਦਾ ਹੈ ਅਤੇ ਸਾਈਂ ਦੀ ਕੀਰਤੀ ਗਾਉਂਦਾ ਹੈ।
ਕਉ = ਨੂੰ। ਮਿਲਿ ਰਹੈ = ਮਿਲਿਆ ਰਹੇ। ਧਨੁ ਧਨੁ = 'ਧਨ ਧਨ' ਆਖ ਕੇ, ਸ਼ੁਕਰ ਸ਼ੁਕਰ ਕਰ ਕੇ।ਜੋ ਗੁਰੂ ਦੀ ਸਰਨ ਪੈ ਕੇ, ਸਾਧ ਸੰਗਤ ਵਿਚ ਪਰਮਾਤਮਾ ਦਾ ਸ਼ੁਕਰ ਸ਼ੁਕਰ ਕਰ ਕੇ ਉਸ ਦੀ ਸਿਫ਼ਤ-ਸਾਲਾਹ ਕਰਦਾ ਹੈ,
 
आदि पुरखु अपर्मपरा गुरमुखि हरि पाए ॥३॥
Āḏ purakẖ apramparā gurmukẖ har pā▫e. ||3||
The Primal Lord, the Infinite, is obtained by the Gurmukh. ||3||
ਅੰਤ-ਰਹਿਤ ਪ੍ਰਿਥਮ ਪ੍ਰਭੂ ਵਾਹਿਗੁਰੂ, ਗੁਰਾਂ ਦੇ ਰਾਹੀਂ ਪ੍ਰਾਪਤ ਹੁੰਦਾ ਹੈ।
ਅਪਰੰਪਰਾ = ਜੋ ਪਰੇ ਤੋਂ ਪਰੇ ਹੈ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ ॥੩॥ਉਹ ਜਗਤ ਦੇ ਮੂਲ ਸਰਬ ਵਿਆਪਕ ਬੇਅੰਤ ਪਰਮਾਤਮਾ ਨੂੰ ਲੱਭ ਲੈਂਦਾ ਹੈ ॥੩॥
 
नटूऐ सांगु बणाइआ बाजी संसारा ॥
Natū▫ai sāʼng baṇā▫i▫ā bājī sansārā.
The drama of the world is staged like the show of a buffoon.
ਇਹ ਜਗਤ ਖੇਡ ਬਹੁਰੂਪੀਏ ਦੇ ਸੁਆਂਗ ਦੀ ਮਾਨਿੰਦ ਸਾਜੀ ਹੋਈ ਹੈ।
ਨਟੂਐ = ਨਟ ਨੇ, ਮਦਾਰੀ ਨੇ। ਬਾਜੀ = ਖੇਡ।ਇਹ ਸੰਸਾਰ ਮਦਾਰੀ ਦੇ ਨਾਟਕ ਵਾਂਗ ਇਕ ਖੇਡ (ਹੀ) ਹੈ,
 
खिनु पलु बाजी देखीऐ उझरत नही बारा ॥४॥
Kẖin pal bājī ḏekẖī▫ai ujẖraṯ nahī bārā. ||4||
For an instant, for a moment, the show is seen, but it disappears in no time at all. ||4||
ਇਕ ਮੁਹਤ ਅਤੇ ਚਸੇ ਲਈ ਆਦਮੀ ਇਹ ਤਮਾਸ਼ਾ ਵੇਖਦਾ ਹੈ। ਇਸ ਦੇ ਨਾਸ ਹੁੰਦਿਆਂ ਕੋਈ ਵਕਤ ਨਹੀਂ ਲੱਗਦਾ।
ਦੇਖੀਐ = ਦੇਖੀਦਾ ਹੈ। ਉਝਰਤ = ਉਜੜਦਿਆਂ। ਬਾਰਾ = ਚਿਰ, ਦੇਰ ॥੪॥ਜਿਸ ਵਿੱਚ ਜੀਵਨ ਘੜੀ ਪਲ ਹੀ ਹੈ ਤੇ ਇਸ ਦੇ ਉਜੜਦਿਆਂ ਚਿਰ ਨਹੀਂ ਲੱਗਦਾ ॥੪॥
 
हउमै चउपड़ि खेलणा झूठे अहंकारा ॥
Ha▫umai cẖa▫upaṛ kẖelṇā jẖūṯẖe ahaʼnkārā.
The game of chance is played on the board of egotism, with the pieces of falsehood and ego.
ਕੂੜ ਅਤੇ ਹੰਕਾਰ ਦੀਆਂ ਨਰਦਾਂ ਨਾਲ, ਪ੍ਰਾਣੀ ਸਵੈ-ਹੰਗਤਾ ਦੇ ਪਾਸੇ ਦੀ ਖੇਡ ਖੇਡਦੇ ਹਨ।
ਹਉਮੈ ਚਉਪੜਿ = ਹਉਮੈ ਦਾ ਚਉਪੜ। ਝੂਠੇ ਅਹੰਕਾਰਾ = ਝੂਠ ਤੇ ਅਹੰਕਾਰ (ਦੀਆਂ ਨਰਦਾਂ) ਨਾਲ।ਮਨੁੱਖ (ਮੈਂ ਵੱਡਾ, ਮੈਂ ਵੱਡਾ ਬਣ ਜਾਵਾਂ-ਇਸ) ਹਉਮੈ ਦੀ ਖੇਡ, ਝੂਠ ਤੇ ਅਹੰਕਾਰ (ਦੀਆਂ ਨਰਦਾਂ) ਨਾਲ ਖੇਡ ਰਿਹਾ ਹੈ,
 
सभु जगु हारै सो जिणै गुर सबदु वीचारा ॥५॥
Sabẖ jag hārai so jiṇai gur sabaḏ vīcẖārā. ||5||
The whole world loses; he alone wins, who reflects upon the Word of the Guru's Shabad. ||5||
ਸਾਰਾ ਜਹਾਨ ਹਾਰ ਜਾਂਦਾ ਹੈ, ਅਤੇ ਜਿਤਦਾ ਹੈ ਉਹ, ਜੋ ਗੁਰਾਂ ਦੀ ਬਾਣੀ ਦਾ ਧਿਆਨ ਧਾਰਦਾ ਹੈ।
ਜਿਣੈ = ਜਿੱਤਦਾ ਹੈ ॥੫॥ਤੇ ਇੰਜ ਸਾਰਾ ਸੰਸਾਰ (ਮਨੁੱਖਾ ਜੀਵਨ ਦੀ ਬਾਜ਼ੀ) ਹਾਰ ਰਿਹਾ ਹੈ; ਸਿਰਫ਼ ਉਹ ਮਨੁੱਖ ਜਿੱਤਦਾ ਹੈ ਜੋ ਗੁਰੂ ਦੇ ਸ਼ਬਦ ਨੂੰ ਆਪਣੇ ਵਿਚਾਰ-ਮੰਡਲ ਵਿਚ ਟਿਕਾਂਦਾ ਹੈ ॥੫॥
 
जिउ अंधुलै हथि टोहणी हरि नामु हमारै ॥
Ji▫o anḏẖulai hath tohṇī har nām hamārai.
As is the cane in the hand of the blind man, so is the Lord's Name for me.
ਜਿਸ ਤਰ੍ਹਾਂ ਅੰਨ੍ਹੇ ਦੇ ਹੱਥ ਵਿੱਚ ਸੋਟੀ ਹੈ, ਏਸੇ ਤਰ੍ਹਾਂ ਹੀ ਮੇਰੇ ਲਈ ਵਾਹਿਗੁਰੂ ਦਾ ਨਾਮ ਹੈ।
ਅੰਧੁਲੈ ਹਥਿ = ਅੰਨ੍ਹੇ ਮਨੁੱਖ ਦੇ ਹੱਥ ਵਿਚ। ਟੋਹਣੀ = ਡੰਗੋਰੀ, ਸੋਟੀ।ਜਿਵੇਂ ਕਿਸੇ ਅੰਨ੍ਹੇ ਮਨੁੱਖ ਦੇ ਹੱਥ ਵਿਚ ਡੰਗੋਰੀ ਹੁੰਦੀ ਹੈ, (ਜਿਸ ਨਾਲ ਟੋਹ ਟੋਹ ਕੇ ਉਹ ਰਾਹ-ਖਹਿੜਾ ਲੱਭਦਾ ਹੈ), ਇਸ ਤਰ੍ਹਾਂ ਜੀਵਾਂ ਪਾਸ ਪਰਮਾਤਮਾ ਦਾ ਨਾਮ ਹੀ ਹੈ (ਜੋ ਸਾਨੂੰ ਸਹੀ ਜੀਵਨ ਰਾਹ ਵਿਖਾਂਦਾ ਹੈ)।
 
राम नामु हरि टेक है निसि दउत सवारै ॥६॥
Rām nām har tek hai nis ḏa▫uṯ savārai. ||6||
The Lord's Name is my Support, night and day and morning. ||6||
ਰੈਣ ਦਿਹੁੰ ਅਤੇ ਸਵੇਰ ਵਾਹਿਗੁਰੂ ਸੁਆਮੀ ਦਾ ਨਾਮ ਮੇਰਾ ਆਸਰਾ ਹੈ।
ਟੇਕ = ਸਹਾਰਾ। ਨਿਸਿ = ਰਾਤ। ਦਉਤ = {द्योत} ਚਾਨਣ। ਸਵਾਰੈ = ਸਵੇਰੇ। ਦਉਤ ਸਵਾਰੈ = ਸਵੇਰ ਦੇ ਚਾਨਣ ਵੇਲੇ, ਦਿਨੇ ॥੬॥ਪਰਮਾਤਮਾ ਦਾ ਨਾਮ (ਇਕ ਐਸਾ) ਸਹਾਰਾ ਹੈ ਜੋ ਜੀਵਨ-ਰਾਤ (ਆਤਮਕ ਅਗਿਆਨਤਾ) ਲਈ ਸਵੇਰ ਦਾ ਚਾਨਣ ਬਣਦਾ ਹੈ (ਹਰ ਵੇਲੇ ਸਾਡੀ ਸਹਾਇਤਾ ਕਰਦਾ ਹੈ) ॥੬॥
 
जिउ तूं राखहि तिउ रहा हरि नाम अधारा ॥
Ji▫o ṯūʼn rākẖahi ṯi▫o rahā har nām aḏẖārā.
As You keep me, Lord, I live; the Lord's Name is my only Support.
ਜਿਸ ਤਰ੍ਹਾਂ ਹੀ ਮੈਂ ਰਹਿੰਦਾ ਹਾਂ। ਤੇਰਾ ਨਾਮ ਮੇਰੀ ਓਟ ਹੈ।
ਨਾਮ ਆਧਾਰਾ = ਨਾਮ ਦਾ ਆਸਰਾ।ਹੇ ਪ੍ਰਭੂ! ਨਾਮ ਦੇ ਆਸਰੇ ਨਾਲ ਮੈਂ ਉਸੇ ਹਾਲਤ ਵਿਚ ਹੀ ਰਹਿ ਸਕਦਾ ਹਾ, ਜਿਸ ਹਾਲਤ ਵਿਚ ਤੂੰ ਮੈਨੂੰ ਰੱਖੇਂ।
 
अंति सखाई पाइआ जन मुकति दुआरा ॥७॥
Anṯ sakẖā▫ī pā▫i▫ā jan mukaṯ ḏu▫ārā. ||7||
It is my only comfort in the end; the gate of salvation is found by His humble servants. ||7||
ਨਾਮ ਨੂੰ ਜੋ ਅਖੀਰ ਨੂੰ ਸਹਾਇਤਾ ਕਰਨ ਵਾਲਾ ਅਤੇ ਮੋਖ਼ਸ਼ ਦਾ ਦਰਵਾਜ਼ਾ ਹੈ ਤੇਰੇ ਗੋਲੇ ਨੇ ਪ੍ਰਾਪਤ ਕਰ ਲਿਆ ਹੈ।
ਅੰਤਿ = ਅੰਤ ਤਕ (ਨਿਭਣ ਵਾਲਾ)। ਸਖਾਈ = ਮਿੱਤਰ, ਸਾਥੀ। ਜਨ = ਦਾਸ ਨੂੰ। ਮੁਕਤਿ = ਮਾਇਆ ਦੇ ਮੋਹ ਤੋਂ ਖ਼ਲਾਸੀ। ਦੁਆਰਾ = ਰਸਤਾ, ਦਰਵਾਜ਼ਾ ॥੭॥ਜਿਨ੍ਹਾਂ ਨੇ ਅੰਤ ਵੇਲੇ ਤਕ ਨਾਲ ਨਿਭਣ ਵਾਲਾ ਇਹ ਸਾਥੀ ਲੱਭ ਲਿਆ, ਉਹਨਾਂ ਨੂੰ ਮਾਇਆ ਦੇ ਮੋਹ ਤੋਂ ਖ਼ਲਾਸੀ ਹਾਸਲ ਕਰਨ ਦਾ ਰਾਹ ਮਿਲ ਜਾਂਦਾ ਹੈ ॥੭॥
 
जनम मरण दुख मेटिआ जपि नामु मुरारे ॥
Janam maraṇ ḏukẖ meti▫ā jap nām murāre.
The pain of birth and death is removed, by chanting and meditating on the Naam, the Name of the Lord.
ਹੰਕਾਰ ਦੇ ਵੈਰੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਜੰਮਣ ਤੇ ਮਰਨ ਦਾ ਕਸ਼ਟ ਦੂਰ ਹੋ ਜਾਂਦਾ ਹੈ।
ਜਪਿ = ਜਪ ਕੇ। ਮੁਰਾਰੇ ਨਾਮੁ = ਪਰਮਾਤਮਾ ਦਾ ਨਾਮ।ਪਰਮਾਤਮਾ ਦਾ ਨਾਮ ਜਪ ਕੇ ਜਨਮ ਮਰਨ ਦੇ ਗੇੜ ਦਾ ਕਲੇਸ਼ ਮਿਟਾਇਆ ਜਾ ਸਕਦਾ ਹੈ।
 
नानक नामु न वीसरै पूरा गुरु तारे ॥८॥२२॥
Nānak nām na vīsrai pūrā gur ṯāre. ||8||22||
O Nanak, one who does not forget the Naam, is saved by the Perfect Guru. ||8||22||
ਨਾਨਕ, ਪੂਰਣ ਗੁਰੂ ਜੀ ਉਸ ਪ੍ਰਾਣੀ ਦਾ ਪਾਰ ਉਤਾਰਾ ਕਰ ਦਿੰਦੇ ਹਨ, ਜੋ ਰੱਬ ਦੇ ਨਾਮ ਨੂੰ ਨਹੀਂ ਭੁਲਾਉਂਦਾ।
xxx॥੮॥੨੨॥ਹੇ ਨਾਨਕ! ਜਿਨ੍ਹਾਂ ਨੂੰ (ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ) ਨਾਮ ਨਹੀਂ ਭੁੱਲਦਾ, ਉਹਨਾਂ ਨੂੰ ਪੂਰਾ ਗੁਰੂ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੮॥੨੨॥
 
आसा महला ३ असटपदीआ घरु २
Āsā mėhlā 3 asatpaḏī▫ā gẖar 2
Aasaa, Third Mehl, Ashtapadees, Second House:
ਆਸਾ ਤੀਜੀ ਪਾਤਸ਼ਾਹੀ। ਅਸ਼ਟਪਦੀਆਂ।
xxxਰਾਗ ਆਸਾ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
सासतु बेदु सिम्रिति सरु तेरा सुरसरी चरण समाणी ॥
Sāsaṯ beḏ simriṯ sar ṯerā sursarī cẖaraṇ samāṇī.
The Shaastras, the Vedas and the Simritees are contained in the ocean of Your Name; the River Ganges is held in Your Feet.
ਛੇ ਸ਼ਾਸਤਰ, ਚਾਰ ਵੇਦ ਅਤੇ ਸਤਾਈ ਸਿਮਰਤੀਆਂ ਤੇਰੇ ਨਾਮ ਦੇ ਸਮੁੰਦਰ ਅੰਦਰ ਰਮੀਆਂ ਹੋਈਆਂ ਹਨ ਅਤੇ ਗੰਗਾ ਤੇਰੇ ਪੈਰਾਂ ਵਿੱਚ ਲੀਨ ਹੋਈ ਹੈ, ਹੇ ਸੁਆਮੀ!
ਸਰੁ = ਸਰੋਵਰ। ਸੁਰਸਰੀ = ਗੰਗਾ। ਸਮਾਣੀ = ਲੀਨਤਾ।ਹੇ ਪ੍ਰਭੂ! ਤੇਰਾ ਨਾਮ-ਸਰੋਵਰ (ਮੇਰੇ ਵਾਸਤੇ) ਸ਼ਾਸਤ੍ਰ ਵੇਦ ਸਿੰਮ੍ਰਿਤੀਆਂ (ਦੀ ਵਿਚਾਰ) ਹੈ, ਤੇਰੇ ਚਰਨਾਂ ਵਿਚ ਲੀਨਤਾ (ਮੇਰੇ ਵਾਸਤੇ) ਗੰਗਾ (ਆਦਿਕ ਤੀਰਥ ਦਾ ਇਸ਼ਨਾਨ) ਹੈ।
 
साखा तीनि मूलु मति रावै तूं तां सरब विडाणी ॥१॥
Sākẖā ṯīn mūl maṯ rāvai ṯūʼn ṯāʼn sarab vidāṇī. ||1||
The intellect can understand the world of the three modes, but You, O Primal Lord, are totally astounding. ||1||
ਮਨੁੱਖ ਅਕਲ ਤਿੰਨਾਂ ਗੁਣਾਂ ਜਾਂ ਟਹਿਣੀਆਂ ਵਾਲੇ ਸੰਸਾਰ ਨੂੰ ਸਮਝ ਸਕਦੀ ਹੈ, ਪਰ ਤੂੰ ਤਾਂ, ਹੇ ਆਦੀ ਸਾਹਿਬ ਬਿਲਕੁਲ ਹੀ ਅਦੁਭੁਤ ਹੈ।
ਸਾਖਾ ਤੀਨਿ = ਤਿੰਨ ਟਾਹਣੀਆਂ ਵਾਲੀ, ਤਿੰਨ ਗੁਣਾਂ ਵਾਲੀ ਮਾਇਆ। ਮੂਲੁ = ਮੁੱਢ। ਸਾਖਾ ਤੀਨਿ ਮੂਲੁ = ਤ੍ਰਿਗੁਣੀ ਮਾਇਆ ਦਾ ਕਰਤਾ। ਰਾਵੈ = ਮਾਣਦੀ ਹੈ, ਸਿਮਰਦੀ ਹੈ। ਵਿਡਾਣੀ = ਅਸਚਰਜ ॥੧॥ਹੇ ਪ੍ਰਭੂ! ਤੂੰ ਇਸ ਸਾਰੇ ਅਸਚਰਜ ਜਗਤ ਦਾ ਮਾਲਕ ਹੈਂ, ਤੂੰ ਤ੍ਰਿਗੁਣੀ ਮਾਇਆ ਦਾ ਕਰਤਾ ਹੈਂ। ਮੇਰੀ ਬੁੱਧੀ (ਤੇਰੀ ਯਾਦ ਦੇ ਅਨੰਦ ਨੂੰ ਹੀ) ਮਾਣਦੀ ਰਹਿੰਦੀ ਹੈ ॥੧॥
 
ता के चरण जपै जनु नानकु बोले अम्रित बाणी ॥१॥ रहाउ ॥
Ŧā ke cẖaraṇ japai jan Nānak bole amriṯ baṇī. ||1|| rahā▫o.
Servant Nanak meditates on His Feet, and chants the Ambrosial Word of His Bani. ||1||Pause||
ਨਫ਼ਰ ਨਾਨਕ, ਉਸ ਦੇ ਪੈਰਾਂ ਦਾ ਆਰਾਧਨ ਕਰਦਾ ਅਤੇ ਸੁਧਾ ਸਰੂਪ ਗੁਰਬਾਣੀ ਨੂੰ ਉਚਾਰਦਾ ਹੈ। ਠਹਿਰਾਉ।
ਤਾ ਕੇ = ਉਸ (ਪਰਮਾਤਮਾ) ਦੇ। ਜਨੁ = ਦਾਸ। ਅੰਮ੍ਰਿਤ ਬਾਣੀ = ਆਤਮਕ ਜੀਵਨ ਦੇਣ ਵਾਲੀ ਬਾਣੀ ॥੧॥(ਪ੍ਰਭੂ ਦਾ) ਦਾਸ ਨਾਨਕ ਉਸ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰੀ ਰੱਖਦਾ ਹੈ, ਆਤਮਕ ਜੀਵਨ ਦੇਣ ਵਾਲੀ ਉਸ ਦੀ ਸਿਫ਼ਤ-ਸਾਲਾਹ ਦੀ ਬਾਣੀ ਨੂੰ ਉਚਾਰਦਾ ਰਹਿੰਦਾ ਹੈ ॥੧॥ ਰਹਾਉ॥
 
तेतीस करोड़ी दास तुम्हारे रिधि सिधि प्राण अधारी ॥
Ŧeṯīs karoṛī ḏās ṯumĥāre riḏẖ siḏẖ parāṇ aḏẖārī.
Three hundred thirty million gods are Your servants. You bestow wealth, and the supernatural powers of the Siddhas; You are the Support of the breath of life.
ਤੇਤੀ ਕਰੋੜ ਦੇਵਤੇ ਤੇਰੇ ਨੌਕਰ ਹਨ, ਤੂੰ ਦੋਲਤ ਅਤੇ ਗੈਬੀ ਤਾਕਤਾਂ ਬਖ਼ਸ਼ਦਾ ਹੈਂ। ਤੂੰ ਹੀ ਜੀਵਨ ਦਾ ਆਸਰਾ ਹੈਂ।
ਅਧਾਰੀ = ਆਸਰਾ।(ਹੇ ਪ੍ਰਭੂ! ਲੋਕਾਂ ਦੇ ਮਿਥੇ ਹੋਏ) ਤੇਤੀ ਕ੍ਰੋੜ ਦੇਵਤੇ ਵੀ ਤੇਰੇ ਦਾਸ ਹਨ ਤੇ ਰਿੱਧੀਆਂ ਸਿੱਧੀਆਂ ਤੇ ਪ੍ਰਾਣਾਂ ਦਾ ਵੀ ਤੂੰ ਹੀ ਆਸਰਾ ਹੈਂ।