Sri Guru Granth Sahib Ji

Ang: / 1430

Your last visited Ang:

नामे त्रिसना अगनि बुझै नामु मिलै तिसै रजाई ॥१॥ रहाउ ॥
Nāme ṯarisnā agan bujẖai nām milai ṯisai rajā▫ī. ||1|| rahā▫o.
Through the Naam, the fire of desire is extinguished; the Naam is obtained by His Will. ||1||Pause||
ਨਾਮ ਦੇ ਜਰੀਏ ਖਾਹਿਸ਼ ਦੀ ਅੱਗ ਬੁਝ ਜਾਂਦੀ ਹੈ। ਉਸ ਦੇ ਭਾਣੇ ਦੁਆਰਾ ਨਾਮ ਪ੍ਰਾਪਤ ਹੁੰਦਾ ਹੈ। ਠਹਿਰਾਉ।
ਨਾਮੇ = ਨਾਮ ਦੀ ਰਾਹੀਂ ਹੀ। ਤਿਸੈ ਰਜਾਈ = ਉਸ ਪਰਮਾਤਮਾ ਦੀ ਰਜ਼ਾ ਨਾਲ ਹੀ ॥੧॥(ਮਾਇਆ ਦੀ) ਤ੍ਰਿਸ਼ਨਾ ਦੀ ਅੱਗ ਪਰਮਾਤਮਾ ਦੇ ਨਾਮ ਦੀ ਰਾਹੀਂ ਹੀ ਬੁੱਝਦੀ ਹੈ, ਤੇ ਇਹ ਨਾਮ ਉਸ ਮਾਲਕ ਦੀ ਰਜ਼ਾ ਅਨੁਸਾਰ ਮਿਲਦਾ ਹੈ (ਗੁਰੂ ਦੀ ਰਾਹੀਂ) ॥੧॥ ਰਹਾਉ॥
 
कलि कीरति सबदु पछानु ॥
Kal kīraṯ sabaḏ pacẖẖān.
In the Dark Age of Kali Yuga, realize the Word of the Shabad.
ਕਾਲੇ ਸਮੇ ਅੰਦਰ ਤੂੰ ਸੁਆਮੀ ਦੀ ਸਿਫ਼ਤ ਸਨਾ ਨੂੰ ਅਨੁਭਵ ਕਰ।
ਕੀਰਤਿ = ਸਿਫ਼ਤ-ਸਾਲਾਹ। ਕਲਿ = ਇਸ ਜਗਤ ਵਿਚ।ਇਸ ਜਗਤ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੁ, ਤੇ ਗੁਰੂ ਦੇ ਸ਼ਬਦ ਨਾਲ ਜਾਣ-ਪਛਾਣ ਪਾਈ ਰੱਖ।
 
एहा भगति चूकै अभिमानु ॥
Ėhā bẖagaṯ cẖūkai abẖimān.
By this devotional worship, egotism is eliminated.
ਇਸ ਉਪਾਸ਼ਨਾ ਨਾਲ ਆਦਮੀ ਦਾ ਅੰਹਕਾਰ ਦੂਰ ਹੋ ਜਾਂਦਾ ਹੈ।
ਚੂਕੈ = ਮੁੱਕਦਾ ਹੈ।ਇਹ ਪਰਮਾਤਮਾ ਦੀ ਭਗਤੀ ਹੀ ਹੈ ਜਿਸ ਨਾਲ ਮਨ ਵਿਚੋਂ ਅਹੰਕਾਰ ਦੂਰ ਹੁੰਦਾ ਹੈ,
 
सतिगुरु सेविऐ होवै परवानु ॥
Saṯgur sevi▫ai hovai parvān.
Serving the True Guru, one becomes approved.
ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਇਨਸਾਨ ਕਬੂਲ ਥੀ ਵੰਞਦਾ ਹੈ।
ਸੇਵਿਐ = ਸੇਵਾ ਕੀਤਿਆਂ।ਤੇ ਗੁਰੂ ਦੀ ਦੱਸੀ ਸੇਵਾ ਕੀਤਿਆਂ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ।
 
जिनि आसा कीती तिस नो जानु ॥२॥
Jin āsā kīṯī ṯis no jān. ||2||
So know the One, who created hope and desire. ||2||
ਤੂੰ ਉਸ ਨੂੰ ਅਨੁਭਵ ਕਰ, ਜਿਸ ਨੇ ਤੇਰੇ ਅੰਦਰ ਖ਼ਾਹਿਸ਼ ਪੈਦਾ ਕੀਤੀ ਹੈ।
ਜਿਨਿ = ਜਿਸ ਪਰਮਾਤਮਾ ਨੇ ॥੨॥ਉਸ ਪਰਮਾਤਮਾ ਨਾਲ ਡੂੰਘੀ ਸਾਂਝ ਬਣਾ ਜਿਸ ਨੇ ਆਸਾ (ਮਨੁੱਖ ਦੇ ਮਨ ਵਿਚ) ਪੈਦਾ ਕੀਤੀ ਹੈ ॥੨॥
 
तिसु किआ दीजै जि सबदु सुणाए ॥
Ŧis ki▫ā ḏījai jė sabaḏ suṇā▫e.
What shall we offer to one who proclaims the Word of the Shabad?
ਤੂੰ ਉਸ ਨੂੰ ਕੀ ਭੇਟਾ ਕਰੇਗਾ, ਜੋ ਤੈਨੂੰ ਗੁਰੂ ਦੀ ਬਾਣੀ ਸ੍ਰਵਣ ਕਰਾਉਂਦਾ ਹੈ,
ਤਿਸੁ = ਉਸ (ਗੁਰੂ) ਨੂੰ। ਦੀਜੈ = ਦੇਈਏ। ਜਿ = ਜੇਹੜਾ।ਉਸ ਨੂੰ ਕੇਹੜੀ ਭੇਟਾ ਦੇਣੀ ਚਾਹੀਦੀ ਹੈ, ਜੇਹੜਾ (ਗੁਰੂ) ਆਪਣਾ ਸ਼ਬਦ ਸੁਣਾਂਦਾ ਹੈ,
 
करि किरपा नामु मंनि वसाए ॥
Kar kirpā nām man vasā▫e.
By His Grace, the Naam is enshrined within our minds.
ਅਤੇ ਮਿਹਰ ਧਾਰ ਕੇ ਤੇਰੇ ਚਿੱਤ ਅੰਦਰ ਨਾਮ ਨੂੰ ਟਿਕਾਉਂਦਾ ਹੈ?
ਮੰਨਿ = ਮਨਿ, ਮਨ ਵਿਚ।ਤੇ ਮੇਹਰ ਕਰ ਕੇ ਪਰਮਾਤਮਾ ਦਾ ਨਾਮ (ਸਾਡੇ) ਮਨ ਵਿਚ ਵਸਾਂਦਾ ਹੈ?
 
इहु सिरु दीजै आपु गवाए ॥
Ih sir ḏījai āp gavā▫e.
Offer your head, and shed your self-conceit.
ਆਪਣੀ ਸਵੈ-ਹੰਗਤਾ ਨੂੰ ਤਿਆਗ ਕੇ ਤੂੰ ਆਪਣਾ ਇਹ ਸੀਸ ਉਸ ਦੀ ਭੇਟਾ ਕਰ ਦੇ।
ਆਪੁ = ਆਪਾ-ਭਾਵ, ਹਉਮੈ। ਗਵਾਇ = ਗਵਾ ਕੇ।ਉਸ (ਗੁਰੂ) ਅਗੇ ਇਹ ਸਿਰ ਭੇਟਾ ਕਰਕੇ (ਹੰਕਾਰ ਨੂੰ ਮਾਰ ਕੇ) ਆਪਾ-ਭਾਵ ਦੂਰ ਕਰਨਾ ਚਾਹਿਦਾ ਹੈ।
 
हुकमै बूझे सदा सुखु पाए ॥३॥
Hukmai būjẖe saḏā sukẖ pā▫e. ||3||
One who understands the Lord's Command finds lasting peace. ||3||
ਜੋ ਸੁਆਮੀ ਦੇ ਫੁਰਮਾਨ ਨੂੰ ਸਮਝਦਾ ਹੈ, ਉਹ ਸਦੀਵ ਆਰਾਮ ਨੂੰ ਪਾ ਲੈਦਾ ਹੈ।
xxx॥੩॥ਤੇ ਜੋ ਇਸ ਤਰ੍ਹਾਂ ਹੰਕਾਰ ਨੂੰ ਮਾਰਦਾ ਹੈ ਉਹ ਪਰਮਾਤਮਾ ਦੀ ਰਜ਼ਾ ਨੂੰ ਸਮਝ ਕੇ ਸਦਾ ਆਤਮਕ ਆਨੰਦ ਮਾਣਦਾ ਹੈ ॥੩॥
 
आपि करे तै आपि कराए ॥
Āp kare ṯai āp karā▫e.
He Himself does, and causes others to do.
ਪ੍ਰਭੂ ਖੁਦ ਕਰਦਾ ਹੈ ਅਤੇ ਖੁਦ ਹੀ ਹੋਰਨਾ ਤੋਂ ਕਰਾਉਂਦਾ ਹੈ।
ਤੈ = ਅਤੇ।ਪਰਮਾਤਮਾ ਸਭ ਕੁਝ ਆਪ ਹੀ ਕਰ ਰਿਹਾ ਹੈ, ਅਤੇ ਆਪ ਹੀ ਜੀਵਾਂ ਪਾਸੋਂ ਕਰਾਂਦਾ ਹੈ।
 
आपे गुरमुखि नामु वसाए ॥
Āpe gurmukẖ nām vasā▫e.
He Himself enshrines His Name in the mind of the Gurmukh.
ਖੁਦ ਹੀ ਉਹ ਪਵਿੱਤਰ ਪੁਰਸ਼ ਦੇ ਚਿੱਤ ਅੰਦਰ ਨਾਮ ਅਸਥਾਪਨ ਕਰਦਾ ਹੈ।
ਗੁਰਮੁਖਿ = ਗੁਰੂ ਦੀ ਰਾਹੀਂ।ਉਹ ਆਪ ਹੀ ਗੁਰੂ ਦੀ ਰਾਹੀਂ (ਮਨੁੱਖ ਦੇ ਮਨ ਵਿਚ ਆਪਣਾ) ਨਾਮ ਵਸਾਂਦਾ ਹੈ।
 
आपि भुलावै आपि मारगि पाए ॥
Āp bẖulāvai āp mārag pā▫e.
He Himself misleads us, and He Himself puts us back on the Path.
ਉਹ ਆਪੇ ਕੁਰਾਹੇ ਪਾਉਂਦਾ ਹੈ ਅਤੇ ਆਪੇ ਹੀ ਠੀਕ ਰਾਹੇ ਪਾਉਂਦਾ ਹੈ।
ਮਾਰਗਿ = ਰਸਤੇ ਉਤੇ।ਪਰਮਾਤਮਾ ਆਪ ਹੀ ਕੁਰਾਹੇ ਪਾਂਦਾ ਹੈ ਆਪ ਹੀ ਸਹੀ ਰਸਤੇ ਪਾਂਦਾ ਹੈ।
 
सचै सबदि सचि समाए ॥४॥
Sacẖai sabaḏ sacẖ samā▫e. ||4||
Through the True Word of the Shabad, we merge into the True Lord. ||4||
ਸੱਚੇ ਨਾਮ ਦੇ ਰਾਹੀਂ ਪ੍ਰਾਣੀ ਸਤਿਪੁਰਖ ਅੰਦਰ ਲੀਨ ਹੋ ਜਾਂਦਾ ਹੈ।
ਸਬਦਿ = ਸ਼ਬਦ ਦੀ ਰਾਹੀਂ। ਸਚਿ = ਸਦਾ-ਥਿਰ ਪ੍ਰਭੂ ਵਿਚ ॥੪॥(ਜਿਸ ਮਨੁੱਖ ਨੂੰ ਸਹੀ ਰਸਤੇ ਪਾਂਦਾ ਹੈ ਉਹ ਮਨੁੱਖ) ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜ ਕੇ ਸਦਾ-ਥਿਰ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ॥੪॥
 
सचा सबदु सची है बाणी ॥
Sacẖā sabaḏ sacẖī hai baṇī.
True is the Shabad, and True is the Word of the Lord's Bani.
ਸੱਚਾ ਹੈ ਸੁਆਮੀ ਅਤੇ ਸੱਚੀ ਹੈ ਉਸ ਦੀ ਗੁਰਬਾਣੀ।
xxxਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ ਹੀ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਹੈ,
 
गुरमुखि जुगि जुगि आखि वखाणी ॥
Gurmukẖ jug jug ākẖ vakẖāṇī.
In each and every age, the Gurmukhs speak it and chant it.
ਹਰ ਯੁੱਗ ਅੰਦਰ ਮਹਾਤਮਾ ਪੁਰਸ਼ ਇਸ ਦਾ ਉਚਾਰਨ ਤੇ ਕਥਨ ਕਰਦੇ ਹਨ।
ਜੁਗਿ ਜੁਗਿ = ਹਰੇਕ ਜੁਗ ਵਿਚ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ।ਜੋ ਹਰੇਕ ਜੁਗ ਵਿਚ ਲੁਕਾਈ ਗੁਰੂ ਦੀ ਰਾਹੀਂ ਉਚਾਰਦੀ ਆਈ ਹੈ (ਤੇ ਮਾਇਆ ਦੇ ਮੋਹ ਭਰਮ ਤੋਂ ਬਚਦੀ ਆਈ ਹੈ)।
 
मनमुखि मोहि भरमि भोलाणी ॥
Manmukẖ mohi bẖaram bẖolāṇī.
The self-willed manmukhs are deluded by doubt and attachment.
ਆਪ-ਹੁਦਰੇ ਸੰਸਾਰੀ ਮਮਤਾ ਅਤੇ ਵਹਿਮ ਅੰਦਰ ਕੁਰਾਹੇ ਪਏ ਹੋਏ ਹਨ।
ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਮੋਹਿ = ਮੋਹ ਵਿਚ। ਭਰਮਿ = ਭਟਕਣਾ ਵਿਚ।ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਹਰੇਕ ਜੁਗ ਵਿਚ ਹੀ) ਮਾਇਆ ਦੇ ਮੋਹ ਵਿਚ ਫਸਿਆ ਰਿਹਾ, ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਿਹਾ।
 
बिनु नावै सभ फिरै बउराणी ॥५॥
Bin nāvai sabẖ firai ba▫urāṇī. ||5||
Without the Name, everyone wanders around insane. ||5||
ਨਾਮ ਦੇ ਬਗੈਰ ਹਰ ਕੋਈ ਪਾਗਲ ਪੁਰਸ਼ ਦੀ ਮਾਨਿਦ ਭਟਕਦਾ ਫਿਰਦਾ ਹੈ।
ਬਉਰਾਣੀ = ਕਮਲੀ, ਪਾਗਲ ॥੫॥ਪਰਮਾਤਮਾ ਦੇ ਨਾਮ ਤੋਂ ਖੁੰਝ ਕੇ (ਹਰੇਕ ਜੁਗ ਵਿਚ ਹੀ) ਝੱਲੀ ਲੁਕਾਈ ਭਟਕਦੀ ਰਹੀ ਹੈ ॥੫॥
 
तीनि भवन महि एका माइआ ॥
Ŧīn bẖavan mėh ekā mā▫i▫ā.
Throughout the three worlds, is the one Maya.
ਤਿੰਨਾਂ ਪੁਰੀਆਂ ਅੰਦਰ ਇਕ ਮੋਹਣੀ ਦਾ ਹੀ ਬੋਲ ਬਾਲਾ ਹੈ।
xxxਤਿੰਨਾਂ ਹੀ ਭਵਨਾਂ ਵਿਚ ਇਕ ਮਾਇਆ ਦਾ ਹੀ ਪ੍ਰਭਾਵ ਚਲਿਆ ਆ ਰਿਹਾ ਹੈ।
 
मूरखि पड़ि पड़ि दूजा भाउ द्रिड़ाइआ ॥
Mūrakẖ paṛ paṛ ḏūjā bẖā▫o driṛ▫ā▫i▫ā.
The fool reads and reads, but holds tight to duality.
ਮੂੜ੍ਹ ਘਣੇਰਾ ਪੜ੍ਹਦਾ ਹੈ, ਅਤੇ ਦਵੈਤ ਭਾਵ ਨੂੰ ਘੁੱਟ ਕੇ ਫੜੀ ਰਖਦਾ ਹੈ।
ਮੂਰਖਿ = ਮੂਰਖ ਨੇ।ਮੂਰਖ ਮਨੁੱਖ ਨੇ (ਗੁਰੂ ਤੋਂ ਖੁੰਝ ਕੇ ਸਿੰਮ੍ਰਿਤੀਆਂ ਸ਼ਾਸਤਰ ਆਦਿਕ) ਪੜ੍ਹ ਪੜ੍ਹ ਕੇ (ਆਪਣੇ ਅੰਦਰ ਸਗੋਂ) ਮਾਇਆ ਦਾ ਪਿਆਰ ਹੀ ਪੱਕਾ ਕੀਤਾ।
 
बहु करम कमावै दुखु सबाइआ ॥
Baho karam kamāvai ḏukẖ sabā▫i▫ā.
He performs all sorts of rituals, but still suffers terrible pain.
ਉਹ ਘਣੇਰੇ ਸੰਸਕਾਰ ਕਰਦਾ ਹੈ, ਪ੍ਰੰਤੂ ਬਹੁਤ ਤਕਲਫ਼ਿ ਉਠਾਉਂਦਾ ਹੈ।
ਕਰਮ = (ਮਿਥੇ ਹੋਏ ਧਾਰਮਿਕ) ਕੰਮ। ਸਬਾਇਆ = ਸਾਰਾ ਹੀ।ਮੂਰਖ ਮਨੁੱਖ (ਗੁਰੂ ਤੋਂ ਖੁੰਝ ਕੇ ਸ਼ਾਸਤ੍ਰਾਂ ਅਨੁਸਾਰ ਮਿਥੇ) ਅਨੇਕਾਂ ਧਾਰਮਿਕ ਕੰਮ ਕਰਦਾ ਹੈ ਤੇ ਨਿਰਾ ਦੁੱਖ ਹੀ ਸਹੇੜਦਾ ਹੈ।
 
सतिगुरु सेवि सदा सुखु पाइआ ॥६॥
Saṯgur sev saḏā sukẖ pā▫i▫ā. ||6||
Serving the True Guru, eternal peace is obtained. ||6||
ਕੇਵਲ ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਹੀ ਉਹ ਸਦੀਵੀ ਆਰਾਮ ਨੂੰ ਪਾ ਸਕਦਾ ਹੈ।
xxx॥੬॥ਗੁਰੂ ਦੀ ਦੱਸੀ ਸੇਵਾ ਕਰ ਕੇ ਹੀ ਮਨੁੱਖ ਸਦਾ ਟਿਕੇ ਰਹਿਣ ਵਾਲਾ ਆਤਮਕ ਆਨੰਦ ਮਾਣਦਾ ਹੈ ॥੬॥
 
अम्रितु मीठा सबदु वीचारि ॥
Amriṯ mīṯẖā sabaḏ vīcẖār.
Reflective meditation upon the Shabad is such sweet nectar.
ਸਾਹਿਬ ਦਾ ਸਿਮਰਨ ਮਿੱਠੜਾ ਆਬਿ-ਹਿਯਾਤ ਹੈ।
ਅੰਮ੍ਰਿਤ ਸਬਦੁ = ਆਤਮਕ ਜੀਵਨ ਦੇਣ ਵਾਲਾ ਸ਼ਬਦ।ਗੁਰੂ ਦਾ ਸ਼ਬਦ (ਮਤ) ਮਿੱਠਾ ਅੰਮ੍ਰਿਤ ਹੈ ਜਿਸ ਨੂੰ ਵਿਚਾਰ ਕੇ,
 
अनदिनु भोगे हउमै मारि ॥
An▫ḏin bẖoge ha▫umai mār.
Night and day, one enjoys it, subduing his ego.
ਆਪਣੀ ਹੰਗਤਾ ਨੂੰ ਮੇਸਣ ਦੁਆਰਾ, ਪ੍ਰਾਣੀ ਰੈਣ ਦਿਹੁੰ ਇਸ ਨੂੰ ਮਾਣ ਸਕਦਾ ਹੈ।
ਅਨਦਿਨੁ = ਹਰ ਰੋਜ਼। ਮਾਰਿ = ਮਾਰ ਕੇ।ਤੇ ਹਉਮੈ ਦੂਰ ਕਰ ਕੇ (ਵਡ-ਭਾਗੀ ਮਨੁੱਖ) ਆਤਮਕ ਜੀਵਨ ਦੇਣ ਵਾਲਾ ਸੁਆਦਲਾ ਨਾਮ-ਰਸ ਹਰ ਵੇਲੇ ਮਾਣ ਸਕਦਾ ਹੈ।
 
सहजि अनंदि किरपा धारि ॥
Sahj anand kirpā ḏẖār.
When the Lord showers His Mercy, we enjoy celestial bliss.
ਜਿਸ ਉਤੇ ਸੁਆਮੀ ਦਇਆ ਕਰਦਾ ਹੈ, ਊਸ ਨੂੰ ਰੱਬੀ ਖੁਸ਼ੀ ਦੀ ਦਾਤ ਮਿਲਦੀ ਹੈ।
ਸਹਜਿ = ਆਤਮਕ ਅਡੋਲਤਾ ਵਿਚ। ਅਨੰਦਿ = ਆਨੰਦ ਵਿਚ।ਇੰਜ (ਗੁਰੂ) ਦੀ ਕਿਰਪਾ ਨਾਲ ਮਨੁੱਖ ਆਤਮਕ ਅਡੋਲਤਾ ਵਿਚ ਆਤਮਕ ਆਨੰਦ ਲੈਂਦਾ ਹੈ।
 
नामि रते सदा सचि पिआरि ॥७॥
Nām raṯe saḏā sacẖ pi▫ār. ||7||
Imbued with the Naam, love the True Lord forever. ||7||
ਉਹ ਨਾਮ ਨਾਲ ਰੰਗਿਆ ਜਾਂਦਾ ਹੈ ਅਤੇ ਹਮੇਸ਼ਾਂ ਸੱਚੇ ਸੁਆਮੀ ਨਾਲ ਪ੍ਰੇਮ ਕਰਦਾ ਹੈ।
ਨਾਮਿ = ਨਾਮ ਵਿਚ। ਰਤੇ = ਰੰਗੇ ਹੋਏ। ਸਚਿ = ਸਦਾ-ਥਿਰ ਵਿਚ। ਪਿਆਰਿ = ਪਿਆਰ ਵਿਚ ॥੭॥ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਹੋਏ ਮਨੁੱਖ ਸਦਾ ਪ੍ਰਭੂ-ਪਿਆਰ ਵਿਚ ਮਗਨ ਰਹਿੰਦੇ ਹਨ ਸਦਾ-ਥਿਰ ਹਰਿ-ਨਾਮ ਵਿਚ ਲੀਨ ਰਹਿੰਦੇ ਹਨ ॥੭॥
 
हरि जपि पड़ीऐ गुर सबदु वीचारि ॥
Har jap paṛī▫ai gur sabaḏ vīcẖār.
Meditate on the Lord, and read and reflect upon the Guru's Shabad.
ਗੁਰਬਾਣੀ ਨੂੰ ਸੋਚਣ ਸਮਝਣ ਦੁਆਰਾ ਤੂੰ ਵਾਹਿਗੁਰੂ ਬਾਰੇ ਪੜ੍ਹ ਤੇ ਉਸ ਨੂੰ ਚੇਤੇ ਕਰ।
ਜਪਿ = ਜਪ ਕੇ, ਜਪੀਏ। ਵੀਚਾਰਿ = ਵਿਚਾਰ ਕੇ।ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾ ਕੇ (ਤੇ ਅੰਦਰੋਂ) ਪਰਮਾਤਮਾ ਦੇ ਨਾਮ ਦਾ ਹੀ ਜਾਪ ਕਰਨਾ ਚਾਹੀਦਾ ਹੈ।
 
हरि जपि पड़ीऐ हउमै मारि ॥
Har jap paṛī▫ai ha▫umai mār.
Subdue your ego and meditate on the Lord.
ਵਾਹਿਗੁਰੂ ਦਾ ਸਿਮਰਨ ਕਰਨ ਅਤੇ ਉਸ ਮੁਤੱਲਕ ਪੜ੍ਹਨ ਦੁਆਰਾ ਇਨਸਾਨ ਦੀ ਸ਼ਵੈ-ਹੰਗਤਾ ਨਵਿਰਤ ਹੋ ਜਾਂਦੀ ਹੈ।
xxxਹਉਮੈ ਦੂਰ ਕਰ ਕੇ ਪਰਮਾਤਮਾ ਦਾ ਨਾਮ ਹੀ ਪੜ੍ਹਨਾ ਚਾਹੀਦਾ ਹੈ।
 
हरि जपीऐ भइ सचि पिआरि ॥
Har japī▫ai bẖa▫e sacẖ pi▫ār.
Meditate on the Lord, and be imbued with fear and love of the True One.
ਉਸ ਦੇ ਡਰ ਅਤੇ ਦਿਲੀ ਪ੍ਰੀਤ ਨਾਲ ਰੰਗੀਜ ਕੇ ਆਦਮੀ ਨੂੰ ਵਾਹਿਗੁਰੂ ਦਾ ਆਰਾਧਨ ਕਰਨਾ ਚਾਹੀਦਾ ਹੈ।
ਭਇ = ਭਉ ਵਿਚ।ਪਰਮਾਤਮਾ ਦੇ ਡਰ-ਅਦਬ ਵਿਚ ਰਹਿ ਕੇ ਸਦਾ-ਥਿਰ ਹਰੀ ਦੇ ਪ੍ਰੇਮ ਵਿਚ ਮਸਤ ਹੋ ਕੇ ਹਰੀ-ਨਾਮ ਦਾ ਜਾਪ ਹੀ ਕਰਨਾ ਚਾਹੀਦਾ ਹੈ।
 
नानक नामु गुरमति उर धारि ॥८॥३॥२५॥
Nānak nām gurmaṯ ur ḏẖār. ||8||3||25||
O Nanak, enshrine the Naam within your heart, through the Guru's Teachings. ||8||3||25||
ਨਾਨਕ, ਗੁਰਾਂ ਦੇ ਉਪਦੇਸ਼ ਤਾਬੇ ਤੂੰ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾ।
xxx॥੮॥੩॥੨੫॥ਹੇ ਨਾਨਕ! ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਟਿਕਾਈ ਰੱਖ ॥੮॥੩॥੨੫॥
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪ੍ਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
रागु आसा महला ३ असटपदीआ घरु ८ काफी ॥
Rāg āsā mėhlā 3 asatpaḏī▫ā gẖar 8 kāfī.
Raag Aasaa, Third Mehl, Ashtapadees, Eighth House, Kaafee:
ਰਾਗ ਆਸਾ ਤੀਜੀ ਪਾਤਸ਼ਾਹੀ। ਅਸ਼ਟਪਦੀਆਂ ਕਾਫੀ।
xxxਰਾਗ ਆਸਾ, ਘਰ ੮ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ 'ਕਾਫੀ'।
 
गुर ते सांति ऊपजै जिनि त्रिसना अगनि बुझाई ॥
Gur ṯe sāʼnṯ ūpjai jin ṯarisnā agan bujẖā▫ī.
Peace emanates from the Guru; He puts out the fire of desire.
ਗੁਰਾਂ ਤੋਂ ਹੀ ਠੰਢ ਚੈਨ ਪੈਦਾ ਹੁੰਦੀ ਹੈ, ਜੋ ਖਾਹਿਸ਼ ਦੀ ਅੱਗ ਨੂੰ ਬੁਝਾ ਦਿੰਦੀ ਹੈ।
ਤੇ = ਤੋਂ, ਪਾਸੋਂ। ਊਪਜੈ = ਪੈਦਾ ਹੁੰਦੀ ਹੈ। ਜਿਨਿ = ਜਿਸ (ਗੁਰੂ) ਨੇ।ਗੁਰੂ ਪਾਸੋਂ ਹੀ ਆਤਮਕ ਠੰਢ ਪ੍ਰਾਪਤ ਹੁੰਦੀ ਹੈ ਤੇ ਉਸ ਦੇ ਹੀ ਕਾਰਨ ਤ੍ਰਿਸ਼ਨਾ ਦੀ ਅੱਗ ਬੁਝਦੀ ਹੈ।
 
गुर ते नामु पाईऐ वडी वडिआई ॥१॥
Gur ṯe nām pā▫ī▫ai vadī vadi▫ā▫ī. ||1||
The Naam, the Name of the Lord, is obtained from the Guru; it is the greatest greatness. ||1||
ਗੁਰਾਂ ਪਾਸੋਂ ਵਾਹਿਗੁਰੂ ਦਾ ਨਾਮ ਅਤੇ ਭਾਰੀ ਪ੍ਰਭਤਾ ਪ੍ਰਾਪਤ ਹੁੰਦੇ ਹਨ।
ਵਡਿਆਈ = ਆਦਰ-ਮਾਣ ॥੧॥ਗੁਰੂ ਪਾਸੋਂ ਪਰਮਾਤਮਾ ਦਾ ਨਾਮ ਮਿਲਦਾ ਹੈ ਤੇ (ਜਿਸ ਦੀ ਬਰਕਤਿ ਨਾਲ ਲੋਕ ਪਰਲੋਕ ਵਿਚ) ਵੱਡਾ ਆਦਰ ਪ੍ਰਾਪਤ ਹੁੰਦਾ ਹੈ ॥੧॥
 
एको नामु चेति मेरे भाई ॥
Ėko nām cẖeṯ mere bẖā▫ī.
Keep the One Name in your consciousness, O my Siblings of Destiny.
ਸੁਆਮੀ ਦੇ ਇੱਕ ਨਾਮ ਨੂੰ ਤੂੰ ਚੇਤੇ ਕਰ, ਹੇ ਮੇਰੇ ਵੀਰ!
ਚੇਤਿ = ਸਿਮਰ। ਭਾਈ = ਹੇ ਭਾਈ!ਹੇ ਮੇਰੇ ਭਾਈ! (ਜੇ ਤੂੰ ਵਿਕਾਰਾਂ ਦੀ ਅੱਗ ਤੋਂ ਬਚਣਾ ਚਾਹੁੰਦਾ ਹੈਂ ਤਾਂ) ਇਕ ਪਰਮਾਤਮਾ ਦਾ ਨਾਮ ਸਿਮਰਦਾ ਰਹੁ।
 
जगतु जलंदा देखि कै भजि पए सरणाई ॥१॥ रहाउ ॥
Jagaṯ jalanḏā ḏekẖ kai bẖaj pa▫e sarṇā▫ī. ||1|| rahā▫o.
Seeing the world on fire, I have hurried to the Lord's Sanctuary. ||1||Pause||
ਸੰਸਾਰ ਨੂੰ ਸੜਦਾ ਹੋਇਆ ਵੇਖ ਕੇ, ਮੈਂ ਦੌੜ ਕੇ ਵਾਹਿਗੁਰੂ ਦੀ ਓਟ ਲਈ ਹੈ। ਠਹਿਰਾਉ।
ਭਜਿ = ਦੌੜ ਕੇ ॥੧॥ਜਗਤ ਨੂੰ (ਵਿਕਾਰਾਂ ਵਿਚ) ਸੜਦਾ ਵੇਖ ਕੇ ਮੈਂ ਤਾਂ (ਗੁਰੂ ਦੀ) ਸਰਨ ਦੌੜ ਕੇ ਆ ਪਿਆ ਹਾਂ ॥੧॥ ਰਹਾਉ॥
 
गुर ते गिआनु ऊपजै महा ततु बीचारा ॥
Gur ṯe gi▫ān ūpjai mahā ṯaṯ bīcẖārā.
Spiritual wisdom emanates from the Guru; reflect upon the supreme essence of reality.
ਗੁਰਾਂ ਪਾਸੋਂ ਬ੍ਰਹਿਮਬੋਧ ਪ੍ਰਾਪਤ ਹੁੰਦਾ ਹੈ, ਅਤੇ ਪ੍ਰਾਣੀ ਪਰਮ ਅਸਲੀਅਤ ਨੂੰ ਸੋਚਦਾ ਸਮਝਦਾ ਹੈ।
ਗਿਆਨੁ = ਆਤਮਕ ਜੀਵਨ ਦੀ ਸੂਝ। ਤਤੁ = ਅਸਲੀਅਤ।ਗੁਰੂ ਪਾਸੋਂ ਆਤਮਕ ਜੀਵਨ ਦੀ ਸੂਝ ਪੈਦਾ ਹੁੰਦੀ ਹੈ, ਤੇ ਉਸ ਤੋਂ ਹੀ ਸਭ ਤੋਂ ਵੱਡੀ ਅਸਲੀਅਤ ਦਾ ਸ੍ਰੇਸ਼ਟ ਵਿਚਾਰ ਮਿਲਦਾ ਹੈ।
 
गुर ते घरु दरु पाइआ भगती भरे भंडारा ॥२॥
Gur ṯe gẖar ḏar pā▫i▫ā bẖagṯī bẖare bẖandārā. ||2||
Through the Guru, the Lord's Mansion and His Court are attained; His devotional worship is overflowing with treasures. ||2||
ਗੁਰਾਂ ਦੇ ਰਾਹੀਂ ਇਨਸਾਨ ਸਾਹਿਬ ਦੇ ਮਹਿਲ ਅਤੇ ਦਰਬਾਰ ਅਤੇ ਉਸ ਦੀ ਪ੍ਰੇਮ-ਮਈ ਸੇਵਾ ਦੇ ਪਰੀਪੂਰਨ ਖ਼ਜ਼ਾਨਿਆਂ ਨੂੰ ਪਾ ਲੈਦਾ ਹੈ।
ਭੰਡਾਰਾ = ਖ਼ਜ਼ਾਨੇ ॥੨॥ਗੁਰੂ ਪਾਸੋਂ ਹੀ ਪਰਮਾਤਮਾ ਦਾ ਟਿਕਾਣਾ ਲੱਭਦਾ ਹੈ ਤੇ ਪਰਮਾਤਮਾ ਦੀ ਭਗਤੀ ਦੇ ਖ਼ਜ਼ਾਨੇ ਭਰ ਜਾਂਦੇ ਹਨ ॥੨॥
 
गुरमुखि नामु धिआईऐ बूझै वीचारा ॥
Gurmukẖ nām ḏẖi▫ā▫ī▫ai būjẖai vīcẖārā.
The Gurmukh meditates on the Naam; he achieves reflective meditation and understanding.
ਗੁਰਾਂ ਦੇ ਰਾਹੀਂ, ਆਦਮੀ ਨਾਮ ਦਾ ਸਿਮਰਨ ਕਰਦਾ ਹੈ, ਤੇ ਸਾਈਂ ਦੀ ਬੰਦਗੀ ਦੀ ਕਦਰ ਨੂੰ ਅਨੁਭਵ ਕਰ ਲੈਦਾ ਹੈ।
ਗੁਰਮੁਖਿ = ਗੁਰੂ ਦੀ ਰਾਹੀਂ।ਗੁਰੂ ਦੀ ਸਰਨ ਪਿਆਂ ਹੀ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ ਤੇ ਇਸ ਵਿਚਾਰ ਨੂੰ ਸਮਝਿਆ ਜਾ ਸਕਦਾ ਹੈ।
 
गुरमुखि भगति सलाह है अंतरि सबदु अपारा ॥३॥
Gurmukẖ bẖagaṯ salāh hai anṯar sabaḏ apārā. ||3||
The Gurmukh is the Lord's devotee, immersed in His Praises; the Infinite Word of the Shabad dwells within him. ||3||
ਗੁਰਾਂ ਦੇ ਰਾਹੀਂ ਸੰਤ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਦੇ ਸਮਰਪਣ ਹੋ ਜਾਂਦਾ ਹੈ ਅਤੇ ਉਸ ਦੇ ਮਨ ਅੰਦਰ ਆਰਾਪਾਰ-ਰਹਿਤ ਨਾਮ ਟਿਕ ਜਾਂਦਾ ਹੈ।
ਸਲਾਹ = ਸਿਫ਼ਤ-ਸਾਲਾਹ। ਅੰਤਰਿ = ਹਿਰਦੇ ਵਿਚ। ਅਪਾਰਾ = ਬੇਅੰਤ ਦਾ ॥੩॥ਗੁਰੂ ਦੀ ਸਰਨ ਆਇਆਂ ਪਰਮਾਤਮਾ ਦੀ ਭਗਤੀ ਸਿਫ਼ਤ-ਸਾਲਾਹ ਪ੍ਰਾਪਤ ਹੁੰਦੀ ਹੈ, ਹਿਰਦੇ ਵਿਚ ਬੇਅੰਤ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ ਆ ਵੱਸਦਾ ਹੈ ॥੩॥
 
गुरमुखि सूखु ऊपजै दुखु कदे न होई ॥
Gurmukẖ sūkẖ ūpjai ḏukẖ kaḏe na ho▫ī.
Happiness emanates from the Gurmukh; he never suffers pain.
ਗੁਰਾਂ ਦੇ ਰਾਹੀਂ ਇਨਸਾਨ ਖੁਸ਼ੀ ਨੂੰ ਪ੍ਰਾਪਤ ਹੋ ਜਾਂਦਾ ਹੈ ਅਤੇ ਉਸ ਨੂੰ ਰੰਜ ਕਦਾਚਿੱਤ ਨਹੀਂ ਵਾਪਰਦਾ।
xxxਗੁਰੂ ਦੀ ਸਰਨ ਪਿਆਂ ਅੰਦਰ ਆਤਮਕ ਆਨੰਦ ਪੈਦਾ ਹੋ ਜਾਂਦਾ ਹੈ, ਤੇ ਕੋਈ ਦੁੱਖ ਪੋਹ ਨਹੀਂ ਸਕਦਾ।
 
गुरमुखि हउमै मारीऐ मनु निरमलु होई ॥४॥
Gurmukẖ ha▫umai mārī▫ai man nirmal ho▫ī. ||4||
The Gurmukh conquers his ego, and his mind is immaculately pure. ||4||
ਗੁਰਾਂ ਦੇ ਰਾਹੀਂ ਆਦਮੀ ਦੀ ਹੰਗਤਾ ਨਵਿਰਤ ਹੋ ਜਾਂਦੀ ਹੈ ਅਤੇ ਆਤਮਾ ਪਵਿੱਤਰ ਥੀ ਵੰਞਦੀ ਹੈ।
ਨਿਰਮਲੁ = ਪਵਿੱਤ੍ਰ ॥੪॥ਗੁਰੂ ਦੀ ਸਰਨ ਪਿਆਂ (ਅੰਦਰੋਂ) ਹਉਮੈ ਦੂਰ ਕਰ ਸਕੀਦੀ ਹੈ, ਮਨ ਪਵਿੱਤ੍ਰ ਹੋ ਜਾਂਦਾ ਹੈ ॥੪॥
 
सतिगुरि मिलिऐ आपु गइआ त्रिभवण सोझी पाई ॥
Saṯgur mili▫ai āp ga▫i▫ā ṯaribẖavaṇ sojẖī pā▫ī.
Meeting the True Guru, self-conceit is removed, and understanding of the three worlds is obtained.
ਸੱਚੇ ਗੁਰਾਂ ਨੂੰ ਮਿਲ ਕੇ ਬੰਦੇ ਦੀ ਸਵੈ-ਹੰਗਤਾ ਦੂਰ ਹੋ ਜਾਂਦੀ ਹੈ ਅਤੇ ਉਸ ਨੂੰ ਤਿੰਨਾਂ ਜਹਾਨਾਂ ਦੀ ਗਿਆਤ ਪ੍ਰਾਪਤ ਹੋ ਜਾਂਦੀ ਹੈ।
ਆਪੁ = ਆਪਾ-ਭਾਵ, ਹਉਮੈ।ਜੇ ਗੁਰੂ ਮਿਲ ਪਏ ਤਾਂ ਹਉਮੈ ਅਹੰਕਾਰ ਨਾਸ ਹੋ ਜਾਂਦਾ ਹੈ, ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਤਿੰਨਾਂ ਹੀ ਭਵਨਾਂ ਵਿਚ ਵਿਆਪਕ ਹੈ,
 
निरमल जोति पसरि रही जोती जोति मिलाई ॥५॥
Nirmal joṯ pasar rahī joṯī joṯ milā▫ī. ||5||
The Immaculate Divine Light is pervading and permeating everywhere; one's light merges into the Light. ||5||
ਉਹ ਤਦ ਪ੍ਰਭੂ ਦੇ ਪਵਿੱਤਰ ਪ੍ਰਕਾਸ਼ ਨੂੰ ਹਰ ਥਾਂ ਵਿਆਪਕ ਵੇਖਦਾ ਹੈ ਅਤੇ ਉਸ ਦਾ ਨੂਰ ਪਰਮ ਨੂਰ ਨਾਲ ਅਭੇਦ ਹੋ ਜਾਂਦਾ ਹੈ।
ਪਸਰਿ ਰਹੀ = ਖਿੱਲਰੀ ਹੋਈ ਹੈ ॥੫॥ਹਰ ਥਾਂ ਪਰਮਾਤਮਾ ਦੀ ਹੀ ਪਵਿੱਤ੍ਰ ਜੋਤਿ ਪ੍ਰਕਾਸ਼ ਕਰ ਰਹੀ ਹੈ, (ਇਸ ਤਰ੍ਹਾਂ) ਪਰਮਾਤਮਾ ਦੀ ਜੋਤਿ ਵਿਚ ਸੁਰਤ ਜੁੜ ਜਾਂਦੀ ਹੈ ॥੫॥
 
पूरै गुरि समझाइआ मति ऊतम होई ॥
Pūrai gur samjẖā▫i▫ā maṯ ūṯam ho▫ī.
The Perfect Guru instructs, and one's intellect becomes sublime.
ਜਦ ਪੂਰਨ ਗੁਰਦੇਵ ਜੀ ਸਿਖਮਤ ਦਿੰਦੇ ਹਨ, ਤਾਂ ਆਦਮੀ ਦੀ ਅਕਲ ਸ਼੍ਰੇਸ਼ਟ ਹੋ ਜਾਂਦੀ ਹੈ।
ਗੁਰਿ = ਗੁਰੂ ਨੇ। ਊਤਮ = ਸ੍ਰੇਸ਼ਟ।ਪੂਰੇ ਗੁਰੂ ਦੇ (ਆਤਮਕ ਜੀਵਨ ਦੀ ਸੂਝ) ਸਮਝਾਉਣ ਨਾਲ ਅਕਲ ਸ੍ਰੇਸ਼ਟ ਹੋ ਜਾਂਦੀ ਹੈ,
 
अंतरु सीतलु सांति होइ नामे सुखु होई ॥६॥
Anṯar sīṯal sāʼnṯ ho▫e nāme sukẖ ho▫ī. ||6||
A cooling and soothing peace comes within, and through the Naam, peace is obtained. ||6||
ਅੰਦਰਵਾਰੇ ਉਹ ਠੰਡਾ ਤੇ ਧੀਰਜਵਾਨ ਹੋ ਵੰਞਦਾ ਹੈ, ਅਤੇ ਸਾਈਂ ਦੇ ਨਾਮ ਰਾਹੀਂ ਉਹ ਖੁਸ਼ੀ ਹਾਸਲ ਕਰ ਲੈਦਾ ਹੈ।
ਅੰਤਰੁ = ਅੰਦਰਲਾ, ਹਿਰਦਾ {ਲਫ਼ਜ਼ 'ਅੰਤਰਿ' ਅਤੇ 'ਅੰਤਰੁ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ} ॥੬॥ਹਿਰਦਾ (ਵਿਕਾਰਾਂ ਦੀ ਸੜਨ ਤੋਂ ਬਚ ਕੇ) ਠੰਢਾ-ਠਾਰ ਹੋਇਆ ਰਹਿੰਦਾ ਹੈ ਤੇ ਹਰਿ-ਨਾਮ ਦੀ ਰਾਹੀਂ ਆਨੰਦ ਪ੍ਰਾਪਤ ਹੁੰਦਾ ਹੈ ॥੬॥
 
पूरा सतिगुरु तां मिलै जां नदरि करेई ॥
Pūrā saṯgur ṯāʼn milai jāʼn naḏar kare▫ī.
One meets the Perfect True Guru only when the Lord bestows His Glance of Grace.
ਜੇਕਰ ਸਾਹਿਬ ਆਪਣੀ ਮਿਹਰ ਦੀ ਨਿਗ੍ਹਾ ਧਾਰੇ, ਕੇਵਲ ਤਦ ਹੀ ਪੂਰਨ ਗੁਰੂ ਜੀ ਮਿਲਦੇ ਹਨ।
ਕਰੇਈ = ਕਰੇਇ, ਕਰਦਾ ਹੈ।(ਪਰ) ਪੂਰਾ ਗੁਰੂ ਭੀ ਤਦੋਂ ਹੀ ਮਿਲਦਾ ਹੈ, ਜਦੋਂ ਪਰਮਾਤਮਾ ਆਪ ਮੇਹਰ ਦੀ ਨਿਗਾਹ ਕਰਦਾ ਹੈ,
 
किलविख पाप सभ कटीअहि फिरि दुखु बिघनु न होई ॥७॥
Kilvikẖ pāp sabẖ katī▫ah fir ḏukẖ bigẖan na ho▫ī. ||7||
All sins and vices are eradicated, and one shall never again suffer pain or distress. ||7||
ਤਦ ਜੀਵ ਦੇ ਸਾਰੇ ਅਪਰਾਧ ਤੇ ਗੁਨਾਹ ਨਾਸ ਹੋ ਜਾਂਦੇ ਹਨ ਅਤੇ ਉਸ ਨੂੰ ਮੁੜ ਕੇ ਕੋਈ ਤਕਲੀਫ ਤੇ ਔਕੜ ਨਹੀਂ ਵਾਪਰਦੀ।
ਕਿਲਵਿਖ = ਪਾਪ। ਕਟੀਅਹਿ = ਕੱਟੇ ਜਾਂਦੇ ਹਨ। ਬਿਘਨੁ = ਰੁਕਾਵਟ ॥੭॥ਇਸ ਤਰ੍ਹਾਂ ਸਾਰੇ ਪਾਪ ਵਿਕਾਰ ਕੱਟੇ ਜਾਂਦੇ ਹਨ, ਮੁੜ ਕੋਈ ਦੁੱਖ ਪੋਹ ਨਹੀਂ ਸਕਦਾ, ਤੇ ਜੀਵਨ-ਸਫ਼ਰ ਵਿਚ ਕੋਈ ਰੁਕਾਵਟ ਨਹੀਂ ਪੈਂਦੀ ॥੭॥