Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

आपणै हथि वडिआईआ दे नामे लाए ॥
Āpṇai hath vaḏi▫ā▫ī▫ā ḏe nāme lā▫e.
Glory is in His Hands; He bestows His Name, and attaches us to it.
ਬਜ਼ੂਰਗੀਆਂ ਸਾਹਿਬ ਦੇ ਹੱਥ ਹਨ। ਉਹ ਖੁਦ ਉਨ੍ਹਾਂ ਨੂੰ ਬਖਸ਼ਦਾ ਹੈ ਅਤੇ ਆਪਣੇ ਨਾਮ ਨਾਲ ਜੋੜਦਾ ਹੈ।
ਹਥਿ = ਹੱਥ ਵਿਚ। ਦੇ = ਦੇ ਕੇ। ਨਾਮੇ = ਨਾਮ ਵਿਚ।ਸਾਰੀਆਂ ਵਡਿਆਈਆਂ ਪਰਮਾਤਮਾ ਦੇ ਆਪਣੇ ਹੱਥ ਵਿਚ ਹਨ, ਉਹ ਆਪ ਹੀ (ਇੱਜ਼ਤ) ਬਖ਼ਸ਼ ਕੇ (ਜੀਵ ਨੂੰ) ਆਪਣੇ ਨਾਮ ਵਿਚ ਜੋੜਦਾ ਹੈ।
 
नानक नामु निधानु मनि वसिआ वडिआई पाए ॥८॥४॥२६॥
Nānak nām niḏẖān man vasi▫ā vadi▫ā▫ī pā▫e. ||8||4||26||
O Nanak, the treasure of the Naam abides within the mind, and glory is obtained. ||8||4||26||
ਨਾਮ ਦਾ ਖਜਾਨਾ ਨਾਨਕ ਦੇ ਰਿਦੇ ਅੰਦਰ ਟਿਕਿਆ ਹੈ। ਇਸ ਲਈ ਉਸ ਨੂੰ ਬਜੂਰਗੀ ਦੀ ਦਾਤ ਪ੍ਰਾਪਤ ਹੋਈ ਹੈ।
ਨਿਧਾਨੁ = ਖ਼ਜ਼ਾਨਾ। ਮਨਿ = ਮਨ ਵਿਚ ॥੮॥੪॥੨੬॥ਹੇ ਨਾਨਾਕ! ਜਿਸ ਮਨੁੱਖ ਦੇ ਮਨ ਵਿਚ ਉਸ ਦਾ ਨਾਮ-ਖ਼ਜ਼ਾਨਾ ਆ ਵੱਸਦਾ ਹੈ ਉਹ ਮਨੁੱਖ (ਲੋਕ ਪਰਲੋਕ ਵਿਚ) ਆਦਰ-ਮਾਣ ਪਾਂਦਾ ਹੈ ॥੮॥੪॥੨੬॥
 
आसा महला ३ ॥
Āsā mėhlā 3.
Aasaa, Third Mehl:
ਆਸਾ ਤੀਜੀ ਪਾਤਸ਼ਾਹੀ।
xxxxxx
 
सुणि मन मंनि वसाइ तूं आपे आइ मिलै मेरे भाई ॥
Suṇ man man vasā▫e ṯūʼn āpe ā▫e milai mere bẖā▫ī.
Listen, O mortal: enshrine His Name within your mind; He shall come to meet with you, O my Sibling of Destiny.
ਹੇ ਬੰਦੇ! ਮੇਰੇ ਵੀਰ, ਤੂੰ ਸੁਆਮੀ ਦੇ ਨਾਮ ਨੂੰ ਸ੍ਰਵਣ ਕਰ ਅਤੇ ਆਪਣੇ ਹਿਰਦੇ ਅੰਦਰ ਟਿਕਾ। ਉਹ ਆਪ ਹੀ ਆ ਕੇ ਤੈਨੂੰ ਮਿਲ ਪਵੇਗਾ।
ਮਨ = ਹੇ ਮਨ! ਮੰਨਿ = ਮਨਿ, ਮਨ ਵਿਚ। ਭਾਈ = ਹੇ ਭਾਈ!ਹੇ ਮੇਰੇ ਮਨ! (ਮੇਰੀ ਗੱਲ) ਸੁਣ; ਤੂੰ ਆਪਣੇ ਅੰਦਰ (ਪਰਮਾਤਮਾ ਦਾ ਨਾਮ) ਟਿਕਾਈ ਰੱਖ। ਹੇ ਮੇਰੇ ਵੀਰ! (ਇਸ ਤਰ੍ਹਾਂ ਉਹ ਪਰਮਾਤਮਾ) ਆਪ ਹੀ ਆ ਮਿਲਦਾ ਹੈ।
 
अनदिनु सची भगति करि सचै चितु लाई ॥१॥
An▫ḏin sacẖī bẖagaṯ kar sacẖai cẖiṯ lā▫ī. ||1||
Night and day, center your consciousness on true devotional worship of the True Lord. ||1||
ਰੈਣ ਦਿਹੁੰ ਸਾਹਿਬ ਦੀ ਦਿਲੀ ਉਪਾਸ਼ਨਾ ਧਾਰਨ ਕਰ, ਅਤੇ ਆਪਣੀ ਬਿਰਤੀ ਸਤਿਪੁਰਖ ਨਾਲ ਜੋੜ।
ਅਨਦਿਨੁ = ਹਰ ਰੋਜ਼। ਸਚੀ = ਸਦਾ ਕਾਇਮ ਰਹਿਣ ਵਾਲੀ। ਸਚੈ = ਸਦਾ-ਥਿਰ ਪ੍ਰਭੂ ਵਿਚ। ਲਾਈ = ਲਾਇ, ਲਾ ॥੧॥ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦਾ ਰਹੁ, ਇਹੀ ਸਦਾ-ਥਿਰ ਰਹਿਣ ਵਾਲੀ ਚੀਜ਼ ਹੈ, ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਆਪਣਾ ਚਿੱਤ ਜੋੜੀ ਰੱਖ! ॥੧॥
 
एको नामु धिआइ तूं सुखु पावहि मेरे भाई ॥
Ėko nām ḏẖi▫ā▫e ṯūʼn sukẖ pāvahi mere bẖā▫ī.
Meditate on the One Naam, and you shall find peace, O my Siblings of Destiny.
ਤੂੰ ਇਕ ਨਾਮ ਦਾ ਆਰਾਧਨ ਕਰ, ਤਾਂ ਜੋ ਤੈਨੂੰ ਆਰਾਮ ਪ੍ਰਾਪਤ ਹੋਵੇ, ਹੇ ਮੈਡੇ ਵੀਰ!
xxxਹੇ ਮੇਰੇ ਵੀਰ! ਇਕ ਪਰਮਾਤਮਾ ਦਾ ਨਾਮ ਸਿਮਰਿਆ ਕਰ ਤੂੰ ਸੁਖ ਹਾਸਲ ਕਰੇਂਗਾ,
 
हउमै दूजा दूरि करि वडी वडिआई ॥१॥ रहाउ ॥
Ha▫umai ḏūjā ḏūr kar vadī vadi▫ā▫ī. ||1|| rahā▫o.
Eradicate egotism and duality, and your glory shall be glorious. ||1||Pause||
ਆਪਣੀ ਹੰਗਤਾ ਅਤੇ ਦਵੈਤ-ਭਾਵ ਨੂੰ ਮੇਟ ਦੇ ਅਤੇ ਵਿਸ਼ਾਲ ਹੋ ਵੰਞੇਗੀ ਤੇਰੀ ਸ਼ਾਨ-ਸ਼ੌਕਤ। ਠਹਿਰਾਉ।
ਦੂਜਾ = ਪ੍ਰਭੂ ਤੋਂ ਬਿਨਾ ਕਿਸੇ ਹੋਰ ਦਾ ਪਿਆਰ। ਵਡਿਆਈ = ਆਦਰ-ਮਾਣ ॥੧॥ਆਪਣੇ ਅੰਦਰੋਂ ਅਹੰਕਾਰ ਅਤੇ ਮਾਇਆ ਦਾ ਪਿਆਰ ਦੂਰ ਕਰਨ ਨਾਲ (ਲੋਕ ਪਰਲੋਕ ਵਿਚ) ਤੈਨੂੰ ਬਹੁਤ ਆਦਰ ਮਿਲੇਗਾ ॥੧॥ ਰਹਾਉ॥
 
इसु भगती नो सुरि नर मुनि जन लोचदे विणु सतिगुर पाई न जाइ ॥
Is bẖagṯī no sur nar mun jan locẖḏe viṇ saṯgur pā▫ī na jā▫e.
The angels, humans and silent sages long for this devotional worship, but without the True Guru, it cannot be attained.
ਸੁਆਮੀ ਦੇ ਏਸ ਸਿਮਰਨ ਨੂੰ ਦੇਵਤੇ, ਮਨੁਸ਼ ਅਤੇ ਚੁੱਪ ਧਾਰੀ ਰਿਸ਼ੀ ਤਰਸਦੇ ਹਨ, ਪ੍ਰੰਤੂ ਸੱਚੇ ਗੁਰਾਂ ਦੇ ਬਾਝੋਂ ਇਹ ਪ੍ਰਾਪਤ ਨਹੀਂ ਹੁੰਦੀ।
ਨੋ = ਨੂੰ, ਵਾਸਤੇ। ਸੁਰਿਨਰ = ਦੇਵਤੇ।ਦੇਵਤੇ ਤੇ ਰਿਸ਼ੀ-ਮੁਨੀ ਭੀ ਇਹ ਹਰਿ-ਭਗਤੀ ਕਰਨ ਦੀ ਤਾਂਘ ਕਰਦੇ ਹਨ, ਪਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਇਹ ਦਾਤ ਮਿਲਦੀ ਨਹੀਂ।
 
पंडित पड़दे जोतिकी तिन बूझ न पाइ ॥२॥
Pandiṯ paṛ▫ḏe joṯikī ṯin būjẖ na pā▫e. ||2||
The Pandits, the religious scholars, and the astrologers read their books, but they do not understand. ||2||
ਵਿਦਵਾਨ ਅਤੇ ਜੋਤਸ਼ੀ ਪੁਸਤਕਾਂ ਵਾਚਦੇ ਹਨ, ਪਰ ਉਨ੍ਹਾਂ ਨੂੰ ਗਿਆਤ ਹਾਸਲ ਨਹੀਂ ਹੁੰਦੀ।
ਜੋਤਿਕੀ = ਜੋਤਸ਼ੀ। ਬੂਝ = ਸਮਝ। ਨ ਪਾਇ = ਨਹੀਂ ਪਾਈ ॥੨॥ਪੰਡਿਤ ਲੋਕ (ਵੇਦ ਸ਼ਾਸਤ੍ਰ ਆਦਿਕ) ਪੜ੍ਹਦੇ ਰਹੇ, ਜੋਤਿਸ਼ੀ (ਜੋਤਿਸ਼ ਦੇ ਗ੍ਰੰਥ) ਪੜ੍ਹਦੇ ਰਹੇ, ਪਰ ਹਰਿ-ਭਗਤੀ ਦੀ ਸੂਝ ਉਹਨਾਂ ਨੂੰ ਭੀ ਨਾਹ ਪਈ ॥੨॥
 
आपै थै सभु रखिओनु किछु कहणु न जाई ॥
Āpai thai sabẖ rakẖi▫on kicẖẖ kahaṇ na jā▫ī.
He Himself keeps all in His Hand; nothing else can be said.
ਪ੍ਰਭੂ ਸਾਰਿਆਂ ਨੂੰ ਆਪਣੇ ਹੱਥ ਵਿੱਚ ਰਖਦਾ ਹੈ। ਹੋਰ ਕੁਛ ਆਖਿਆ ਨਹੀਂ ਜਾ ਸਕਦਾ।
ਆਪੈ ਥੈ = ਆਪਣੇ ਹੱਥ ਵਿਚ {ਥੈ = ਹਥੈ}। ਰਖਿਓਨੁ = ਉਸ ਨੇ ਰੱਖਿਆ ਹੈ।ਪਰ, ਪਰਮਾਤਮਾ ਨੇ ਇਹ ਸਭ ਕੁਝ ਆਪਣੇ ਹੱਥ ਵਿਚ ਰੱਖਿਆ ਹੋਇਆ ਹੈ, ਕੁਝ ਕਿਹਾ ਨਹੀਂ ਜਾ ਸਕਦਾ (ਕਿ ਉਹ ਭਗਤੀ ਦੀ ਦਾਤ ਕਿਸ ਨੂੰ ਦੇਂਦਾ ਹੈ ਤੇ ਕਿਸ ਨੂੰ ਨਹੀਂ ਦੇਂਦਾ),
 
आपे देइ सु पाईऐ गुरि बूझ बुझाई ॥३॥
Āpe ḏe▫e so pā▫ī▫ai gur būjẖ bujẖā▫ī. ||3||
Whatever He gives, is received. The Guru has imparted this understanding to me. ||3||
ਜੋ ਕੁਛ ਪ੍ਰਭੂ ਆਪ ਦਿੰਦਾ ਹੈ, ਉਸ ਨੂੰ ਹੀ ਇਨਸਾਨ ਪ੍ਰਾਪਤ ਕਰਦਾ ਹੈ। ਗੁਰਾਂ ਨੇ ਮੈਨੂੰ ਇਹ ਸਮਝ ਪ੍ਰਦਾਨ ਕੀਤੀ ਹੈ।
ਗੁਰਿ = ਗੁਰੂ ਨੇ ॥੩॥ਗੁਰੂ ਨੇ ਇਹ ਗੱਲ ਸਮਝਾਈ ਹੈ ਕਿ ਜੋ ਕੁਝ ਉਹ ਪ੍ਰਭੂ ਆਪ ਹੀ ਦੇਂਦਾ ਹੈ ਉਹੀ ਸਾਨੂੰ ਮਿਲ ਸਕਦਾ ਹੈ ॥੩॥
 
जीअ जंत सभि तिस दे सभना का सोई ॥
Jī▫a janṯ sabẖ ṯis ḏe sabẖnā kā so▫ī.
All beings and creatures are His; He belongs to all.
ਸਾਰੇ ਪ੍ਰਾਣੀ ਅਤੇ ਪਸ਼ੂ-ਪੰਛੀ ਉਸ ਦੇ ਹਨ ਅਤੇ ਉਹ ਸਾਰਿਆਂ ਦਾ ਹੈ।
ਸਭਿ = ਸਾਰੇ। ਤਿਸ ਦੇ = {ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਦੇ' ਦੇ ਕਾਰਨ ਉੱਡ ਗਿਆ ਹੈ}।ਜਗਤ ਦੇ ਸਾਰੇ ਜੀਵ ਜੰਤ ਉਸ ਪ੍ਰਭੂ ਦੇ ਹੀ ਬਣਾਏ ਹੋਏ ਹਨ, ਉਹ ਆਪ ਹੀ ਸਭਨਾਂ ਦਾ ਖ਼ਸਮ ਹੈ,
 
मंदा किस नो आखीऐ जे दूजा होई ॥४॥
Manḏā kis no ākẖī▫ai je ḏūjā ho▫ī. ||4||
So who can we call bad, since there is no other? ||4||
ਆਪਾਂ ਕੀਹਨੂੰ ਭੈੜਾ ਕਹੀਏ? ਜੇਕਰ ਕੋਈ ਹੋਰ ਹੋਵੇ ਤਾਂ ਆਪਾਂ ਭਾਵੇਂ ਆਖ ਸਕੀਏ।
ਕਿਸ ਨੋ = {ਤਿਵੇਂ ਹੀ ਲਫ਼ਜ਼ 'ਕਿਸ' ਦਾ ੁ} ॥੪॥ਕਿਸੇ ਜੀਵ ਨੂੰ ਭੈੜਾ ਨਹੀਂ ਕਿਹਾ ਜਾ ਸਕਦਾ (ਭੈੜਾ ਤਦੋਂ ਹੀ ਕਿਹਾ ਜਾਏ, ਜੇ ਪਰਮਾਤਮਾ ਤੋਂ ਬਿਨਾ ਉਹਨਾਂ ਵਿਚ) ਕੋਈ ਹੋਰ ਵੱਸਦਾ ਹੋਵੇ ॥੪॥
 
इको हुकमु वरतदा एका सिरि कारा ॥
Iko hukam varaṯḏā ekā sir kārā.
The Command of the One Lord is pervading throughout; duty to the One Lord is upon the heads of all.
ਕੇਵਲ ਸੁਆਮੀ ਦਾ ਫੁਰਮਾਨ ਹੀ ਸਾਰਿਆਂ ਤੇ ਲਾਗੂ ਹੈ, ਅਤੇ ਉਨ੍ਹਾਂ ਦੇ ਸੀਸ ਉਤੇ ਇੱਕੋ ਸੁਆਮੀ ਦਾ ਲਾਇਆ ਹੋਇਆ ਫਰਜ ਹੈ।
ਸਿਰਿ = ਸਿਰ ਉਤੇ।ਜਗਤ ਵਿਚ ਇਕ ਪਰਮਾਤਮਾ ਦਾ ਹੀ ਹੁਕਮ ਚੱਲ ਰਿਹਾ ਹੈ, ਹਰੇਕ ਨੇ ਉਹੀ ਕਾਰ ਕਰਨੀ ਹੈ ਜੋ ਪਰਮਾਤਮਾ ਵਲੋਂ ਉਸ ਦੇ ਸਿਰ ਤੇ (ਲਿਖੀ ਗਈ) ਹੈ।
 
आपि भवाली दितीअनु अंतरि लोभु विकारा ॥५॥
Āp bẖavālī ḏiṯī▫an anṯar lobẖ vikārā. ||5||
He Himself has led them astray, and placed greed and corruption within their hearts. ||5||
ਉਸ ਨੇ ਖੁਦ ਹੀ ਜੀਵਾਂ ਨੂੰ ਕੁਰਾਹੇ ਪਾਇਆ ਹੋਇਆ ਹੈ, ਇਸ ਲਈ ਉਨ੍ਹਾਂ ਦੇ ਦਿਲ ਅੰਦਰ ਲਾਲਚ ਤੇ ਗੁਨਾਹ ਵਸਦੇ ਹਨ।
ਭਵਾਲੀ = ਭਵਾਟਣੀ। ਦਿਤੀਅਨੁ = ਉਸ ਨੇ ਦਿੱਤੀ ਹੈ ॥੫॥ਜਿਨ੍ਹਾਂ ਜੀਵਾਂ ਨੂੰ ਪਰਮਾਤਮਾ ਨੇ ਆਪ (ਮਾਇਆ ਦੇ ਮੋਹ ਦੀ) ਭਵਾਟਣੀ ਦਿੱਤੀ, ਉਹਨਾਂ ਦੇ ਅੰਦਰ ਲੋਭ ਆਦਿਕ ਵਿਕਾਰ ਜ਼ੋਰ ਫੜ ਗਏ ॥੫॥
 
इक आपे गुरमुखि कीतिअनु बूझनि वीचारा ॥
Ik āpe gurmukẖ kīṯi▫an būjẖan vīcẖārā.
He has sanctified those few Gurmukhs who understand Him, and reflect upon Him.
ਕਈਆਂ ਨੂੰ ਉਸ ਨੇ ਆਪੇ ਹੀ ਪਵਿੱਤਰ ਕੀਤਾ ਹੈ, ਅਤੇ ਉਹ ਸੁਆਮੀ ਨੂੰ ਸਮਝਦੇ ਅਤੇ ਸਿਮਰਦੇ ਹਨ।
ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਕੀਤੀਅਨੁ = ਉਸ ਨੇ ਕੀਤੇ ਹਨ।ਕਈ ਮਨੁੱਖਾਂ ਨੂੰ ਪ੍ਰਭੂ ਨੇ ਆਪ ਹੀ ਗੁਰੂ ਦੇ ਸਨਮੁਖ ਰਹਿਣ ਵਾਲੇ ਬਣਾ ਦਿੱਤਾ ਉਹ (ਸਹੀ ਆਤਮਕ ਜੀਵਨ ਦੀ) ਵਿਚਾਰ ਸਮਝਣ ਲੱਗ ਪਏ।
 
भगति भी ओना नो बखसीअनु अंतरि भंडारा ॥६॥
Bẖagaṯ bẖī onā no bakẖsī▫an anṯar bẖandārā. ||6||
He grants devotional worship to them, and within them is the treasure. ||6||
ਆਪਣੀ ਪ੍ਰੇਮ-ਮਈ ਸੇਵਾ ਭੀ ਉਹ ਉਨ੍ਹਾਂ ਨੂੰ ਪਰਦਾਨ ਕਰ ਦਿੰਦਾ ਹੈ। ਉਨ੍ਹਾਂ ਦੇ ਅੰਦਰ ਪਵਿੱਤਰਤਾ ਦਾ ਖ਼ਜ਼ਾਨਾ ਹੈ।
ਬਖਸੀਅਨੁ = ਉਸ ਨੇ ਬਖ਼ਸ਼ੀ ਹੈ ॥੬॥ਉਹਨਾਂ ਨੂੰ ਪਰਮਾਤਮਾ ਨੇ ਆਪਣੀ ਭਗਤੀ ਦੀ ਦਾਤ ਭੀ ਦੇ ਦਿੱਤੀ, ਉਹਨਾਂ ਦੇ ਅੰਦਰ ਨਾਮ-ਧਨ ਦੇ ਖ਼ਜ਼ਾਨੇ ਭਰ ਗਏ ॥੬॥
 
गिआनीआ नो सभु सचु है सचु सोझी होई ॥
Gi▫ānī▫ā no sabẖ sacẖ hai sacẖ sojẖī ho▫ī.
The spiritual teachers know nothing but the Truth; they obtain true understanding.
ਬ੍ਰਹਿਮ ਬੇਤੇ ਨਿਰੋਲ ਸੱਚ ਨੂੰ ਹੀ ਜਾਣਦੇ ਹਨ। ਉਨ੍ਹਾਂ ਨੂੰ ਸੱਚ ਸਮਝ ਪ੍ਰਾਪਤ ਹੁੰਦੀ ਹੈ।
ਗਿਆਨੀ = ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ। ਸਭੁ = ਹਰ ਥਾਂ। ਸਚੁ = ਸਦਾ-ਥਿਰ ਪ੍ਰਭੂ।ਸਹੀ ਆਤਮਕ ਜੀਵਨ ਦੀ ਸੂਝ ਵਾਲੇ ਬੰਦਿਆਂ ਨੂੰ ਹਰ ਥਾਂ ਸਦਾ-ਥਿਰ ਪ੍ਰਭੂ ਹੀ ਦਿੱਸਦਾ ਹੈ (ਪ੍ਰਭੂ ਦੀ ਮੇਹਰ ਨਾਲ ਉਹਨਾਂ ਨੂੰ) ਇਹੀ ਸਮਝ ਆ ਜਾਂਦੀ ਹੈ।
 
ओइ भुलाए किसै दे न भुलन्ही सचु जाणनि सोई ॥७॥
O▫e bẖulā▫e kisai ḏe na bẖulnĥī sacẖ jāṇan so▫ī. ||7||
They are led astray by Him, but they do not go astray, because they know the True Lord. ||7||
ਕਿਸੇ ਦੇ ਕੁਰਾਹੇ ਪਾਏ ਹੋਏ, ਉਹ ਕੁਰਾਹੇ ਨਹੀਂ ਪੈਦੇ। ਉਹ ਸੱਚੇ ਸੁਆਮੀ ਨੂੰ ਹੀ ਜਾਣਦੇ ਹਨ।
ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ} ॥੭॥ਜੇ ਕੋਈ ਮਨੁੱਖ ਉਹਨਾਂ ਨੂੰ (ਇਸ ਨਿਸ਼ਚੇ ਵਲੋਂ) ਟਪਲਾ ਲਾਣਾ ਚਾਹੇ ਤਾਂ ਉਹ ਗ਼ਲਤੀ ਨਹੀਂ ਖਾਂਦੇ, ਉਹ (ਹਰ ਥਾਂ) ਸਦਾ-ਥਿਰ ਪ੍ਰਭੂ ਨੂੰ ਹੀ ਵੱਸਦਾ ਸਮਝਦੇ ਹਨ ॥੭॥
 
घर महि पंच वरतदे पंचे वीचारी ॥
Gẖar mėh pancẖ varaṯḏe pancẖe vīcẖārī.
Within the homes of their bodies, the five passions are pervading, but here, the five are well-behaved.
ਉਨ੍ਹਾਂ ਦੀ ਦੇਹਿ ਅੰਦਰ ਭੀ ਪੰਜ ਮੰਦੇ ਵਿਸ਼ੇ ਵੇਗ ਹਨ, ਪਰ ਏਥੇ ਪੰਜੇ ਹੀ ਸਿਆਣਪ ਨਾਲ ਪੇਸ਼ ਆਉਂਦੇ ਹਨ।
ਪੰਜ = ਕਾਮਾਦਿਕ ਪੰਜੇ। ਵੀਚਾਰੀ = ਵਿਚਾਰਵਾਨ।(ਕਾਮਾਦਿਕ) ਪੰਜੇ ਉਹਨਾਂ ਗਿਆਨੀਆਂ ਦੇ ਹਿਰਦੇ ਵਿਚ ਭੀ ਵੱਸਦੇ ਹਨ, ਪਰ ਉਹ ਪੰਜੇ ਗਿਆਨਵਾਨ ਹੋ ਜਾਂਦੇ ਹਨ (ਆਪਣੀ ਯੋਗ ਹੱਦ ਤੋਂ ਬਾਹਰ ਨਹੀਂ ਜਾਂਦੇ)।
 
नानक बिनु सतिगुर वसि न आवन्ही नामि हउमै मारी ॥८॥५॥२७॥
Nānak bin saṯgur vas na āvnĥī nām ha▫umai mārī. ||8||5||27||
O Nanak, without the True Guru, they are not overcome; through the Naam, the ego is conquered. ||8||5||27||
ਨਾਨਕ, ਸੱਚੇ ਗੁਰਾਂ ਦੇ ਬਾਝੋਂ ਉਹ ਕਾਬੂ ਨਹੀਂ ਆਉਂਦੇ। ਨਾਮ ਦੇ ਰਾਹੀਂ ਸਵੈ-ਹੰਗਤਾ ਨਵਿਰਤ ਹੋ ਜਾਂਦੀ ਹੈ।
ਨਾਮਿ = ਨਾਮ ਦੀ ਰਾਹੀਂ ॥੮॥੫॥੨੭॥ਹੇ ਨਾਨਕ! (ਇਹ ਪੰਜੇ ਕਾਮਾਦਿਕ) ਗੁਰੂ ਦੀ ਸਰਨ ਪੈਣ ਤੋਂ ਬਿਨਾ ਕਾਬੂ ਵਿਚ ਨਹੀਂ ਆਉਂਦੇ ਤੇ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਹੀ ਹਉਮੈ ਦੂਰ ਕੀਤੀ ਜਾ ਸਕਦੀ ਹੈ ॥੮॥੫॥੨੭॥
 
आसा महला ३ ॥
Āsā mėhlā 3.
Aasaa, Third Mehl:
ਆਸਾ ਤੀਜੀ ਪਾਤਸ਼ਾਹੀ।
xxxxxx
 
घरै अंदरि सभु वथु है बाहरि किछु नाही ॥
Gẖarai anḏar sabẖ vath hai bāhar kicẖẖ nāhī.
Everything is within the home of your own self; there is nothing beyond it.
ਤੇਰੇ ਆਪਣੇ ਗ੍ਰਹਿ ਵਿੱਚ ਹਰ ਚੀਜ਼ ਹੈ, ਹੇ ਬੰਦੇ! ਬਾਹਰ ਕੁਝ ਭੀ ਨਹੀਂ।
ਵਥੁ = ਵਸਤੁ, ਚੀਜ਼ {वस्तु}। ਬਾਹਰਿ = ਜੰਗਲ ਆਦਿਕ ਵਿਚ।(ਪਰਮਾਤਮਾ ਦਾ ਨਾਮ-) ਖ਼ਜ਼ਾਨਾ ਸਾਰਾ (ਮਨੁੱਖ ਦੇ) ਹਿਰਦੇ ਦੇ ਅੰਦਰ ਹੀ ਹੈ, ਬਾਹਰ ਜੰਗਲ ਆਦਿਕ ਵਿਚ (ਢੂੰਢਿਆਂ) ਕੁਝ ਨਹੀਂ ਮਿਲਦਾ।
 
गुर परसादी पाईऐ अंतरि कपट खुलाही ॥१॥
Gur parsādī pā▫ī▫ai anṯar kapat kẖulāhī. ||1||
By Guru's Grace, it is obtained, and the doors of the inner heart are opened wide. ||1||
ਗੁਰਾਂ ਦੀ ਦਇਆ ਦੁਆਰਾ ਹਰ ਸ਼ੈ ਪ੍ਰਾਪਤ ਹੋ ਜਾਂਦੀ ਹੈ ਅਤੇ ਮਨ ਦੇ ਦਰਵਾਜੇ ਖੁਲ੍ਹ ਜਾਂਦੇ ਹਨ।
ਪਰਸਾਦੀ = ਕਿਰਪਾ ਨਾਲ। ਕਪਟ = ਕਪਾਟ, ਕਿਵਾੜ। ਖੁਲਾਹੀ = ਖੁਲਹਿ ॥੧॥ਪਰ ਇਹ (ਨਾਮ-ਖ਼ਜ਼ਾਨਾ) ਮਿਲਦਾ ਹੈ ਗੁਰੂ ਦੀ ਕਿਰਪਾ ਨਾਲ। (ਜਿਸ ਨੂੰ ਗੁਰੂ ਮਿਲ ਪਏ ਉਸ ਦੇ) ਅੰਦਰਲੇ ਕਿਵਾੜ (ਜੋ ਪਹਿਲਾਂ ਮਾਇਆ ਦੇ ਮੋਹ ਦੇ ਕਾਰਨ ਬੰਦ ਸਨ) ਖੁਲ੍ਹ ਜਾਂਦੇ ਹਨ ॥੧॥
 
सतिगुर ते हरि पाईऐ भाई ॥
Saṯgur ṯe har pā▫ī▫ai bẖā▫ī.
From the True Guru, the Lord's Name is obtained, O Siblings of Destiny.
ਸੱਚੇ ਗੁਰਾਂ ਪਾਸੋਂ ਵਾਹਿਗੁਰੂ ਪ੍ਰਾਪਤ ਹੁੰਦਾ ਹੈ, ਹੇ ਵੀਰ!
ਤੇ = ਪਾਸੋਂ।ਗੁਰੂ ਪਾਸੋਂ ਹੀ ਪਰਮਾਤਮਾ ਲੱਭਦਾ ਹੈ,
 
अंतरि नामु निधानु है पूरै सतिगुरि दीआ दिखाई ॥१॥ रहाउ ॥
Anṯar nām niḏẖān hai pūrai saṯgur ḏī▫ā ḏikẖā▫ī. ||1|| rahā▫o.
The treasure of the Naam is within; the Perfect True Guru has shown this to me. ||1||Pause||
ਨਾਮ ਦਾ ਖ਼ਜ਼ਾਨਾ ਇਨਸਾਨ ਦੇ ਅੰਦਰ ਹੈ, ਪੂਰਨ ਸਤਿਗੁਰਾਂ ਨੇ ਮੈਨੂੰ ਇਹ ਵਿਖਾਲ ਦਿੱਤਾ ਹੈ। ਠਹਿਰਾਉ।
ਨਿਧਾਨੁ = ਖ਼ਜ਼ਾਨਾ। ਸਤਿਗੁਰਿ = ਗੁਰੂ ਨੇ ॥੧॥(ਉਂਝ ਤਾਂ) ਹਰੇਕ ਮਨੁੱਖ ਦੇ ਅੰਦਰ (ਪਰਮਾਤਮਾ ਦਾ) ਨਾਮ-ਖ਼ਜ਼ਾਨਾ ਮੌਜੂਦ ਹੈ, ਪਰ ਗੁਰੂ ਹੀ (ਇਹ ਖ਼ਜ਼ਾਨਾ) ਵਿਖਾਉਂਦਾ ਹੈ ॥੧॥ ਰਹਾਉ॥
 
हरि का गाहकु होवै सो लए पाए रतनु वीचारा ॥
Har kā gāhak hovai so la▫e pā▫e raṯan vīcẖārā.
One who is a buyer of the Lord's Name, finds it, and obtains the jewel of contemplation.
ਜੋ ਰੱਬ ਦੇ ਨਾਮ ਦਾ ਖਰੀਦਾਰ ਹੈ, ਉਹ ਇਸ ਨੂੰ ਪਾ ਲੈਦਾ ਹੈ ਅਤੇ ਸਿਮਰਨ ਦੇ ਮਾਨਕ ਨੂੰ ਹਾਸਲ ਕਰ ਲੈਦਾ ਹੈ।
ਰਤਨੁ = ਕੀਮਤੀ ਪਦਾਰਥ।ਜੇਹੜਾ ਮਨੁੱਖ ਪਰਮਾਤਮਾ ਦੇ ਨਾਮ-ਧਨ ਦਾ ਗਾਹਕ ਬਣਦਾ ਹੈ ਉਹ (ਗੁਰੂ ਦੀ ਰਾਹੀਂ) ਆਤਮਕ ਜੀਵਨ ਦਾ ਕੀਮਤੀ ਵਿਚਾਰ ਪ੍ਰਾਪਤ ਕਰ ਲੈਂਦਾ ਹੈ,
 
अंदरु खोलै दिब दिसटि देखै मुकति भंडारा ॥२॥
Anḏar kẖolai ḏib ḏisat ḏekẖai mukaṯ bẖandārā. ||2||
He opens the doors deep within, and through the Eyes of Divine Vision, beholds the treasure of liberation. ||2||
ਉਹ ਆਪਣੇ ਅੰਤਸ਼-ਕਰਨ ਨੂੰ ਖੋਲ੍ਹਦਾ ਹੈ ਅਤੇ ਰੱਬੀ ਨਜ਼ਰ ਦੁਆਰਾ ਮੋਖ਼ਸ਼ ਦੇ ਖ਼ਜ਼ਾਨੇ ਨੂੰ ਵੇਖਦਾ ਹੈ।
ਅੰਦਰੁ = ਅੰਦਰਲਾ ਹਿਰਦਾ {ਲਫ਼ਜ਼ 'ਅੰਦਰਿ' ਅਤੇ 'ਅੰਦਰੁ' ਦਾ ਫ਼ਰਕ ਧਿਆਨ ਨਾਲ ਵੇਖੋ}। ਦਿਬ ਦਿਸਟਿ = ਦੈਵੀ ਨਜ਼ਰ ਨਾਲ, ਆਤਮਾ-ਦ੍ਰਿਸ਼ਟੀ ਨਾਲ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ ॥੨॥ਉਸ ਦਾ ਹਿਰਦਾ ਖੁਲ੍ਹ ਜਾਂਦਾ ਹੈ ਤੇ ਉਹ ਆਤਮ ਦ੍ਰਿਸ਼ਟੀ ਨਾਲ ਵੇਖਦਾ ਹੈ ਕਿ ਮਾਇਆ ਦੇ ਮੋਹ ਤੋਂ ਖ਼ਲਾਸੀ ਦਿਵਾਣ ਵਾਲੇ ਨਾਮ-ਧਨ ਦੇ ਖ਼ਜ਼ਾਨੇ ਭਰੇ ਪਏ ਹਨ ॥੨॥
 
अंदरि महल अनेक हहि जीउ करे वसेरा ॥
Anḏar mahal anek hėh jī▫o kare vaserā.
There are so many mansions within the body; the soul dwells within them.
ਸਰੀਰ ਦੇ ਵਿੱਚ ਘਣੇਰੇ ਮੰਦਰ ਹਨ ਅਤੇ ਆਤਮਾ ਊਨ੍ਹਾਂ ਅੰਦਰ ਵਸਦੀ ਹੈ।
ਅੰਦਰਿ ਮਹਲ = ਸਰੀਰ ਦੇ ਅੰਦਰ। ਅਨੇਕ ਹਹਿ = ਅਨੇਕਾਂ ਰਤਨ ਹਨ। ਜੀਉ = ਜੀਵਾਤਮਾ।ਮਨੁੱਖ ਦੇ ਹਿਰਦੇ ਵਿਚ ਨਾਮ-ਧਨ ਦੇ ਅਨੇਕਾਂ ਖ਼ਜ਼ਾਨੇ ਮੌਜੂਦ ਹਨ, ਜੀਵਾਤਮਾ ਭੀ ਅੰਦਰ ਹੀ ਵੱਸਦਾ ਹੈ,
 
मन चिंदिआ फलु पाइसी फिरि होइ न फेरा ॥३॥
Man cẖinḏi▫ā fal pā▫isī fir ho▫e na ferā. ||3||
He obtains the fruits of his mind's desires, and he shall not have to go through reincarnation again. ||3||
ਉਹ ਆਪਣਾ ਦਿਲ ਚਾਹੁੰਦਾ ਮੇਵਾ ਪਾ ਲੈਦਾ ਹੈ ਅਤੇ ਮੁੜ ਕੇ ਆਵਾਗਾਉਣ ਵਿੱਚ ਨਹੀਂ ਪੈਦਾ।
ਮਨ ਚਿੰਦਿਆ = ਮਨ-ਇੱਛਤ ॥੩॥(ਗੁਰੂ ਦੀ ਮੇਹਰ ਨਾਲ ਹੀ) ਮਨੁੱਖ ਮਨ-ਇੱਛਤ ਫਲ ਹਾਸਲ ਕਰਦਾ ਹੈ, ਤੇ ਮੁੜ ਇਸ ਨੂੰ ਜਨਮ-ਮਰਨ ਦਾ ਗੇੜ ਨਹੀਂ ਰਹਿੰਦਾ ॥੩॥
 
पारखीआ वथु समालि लई गुर सोझी होई ॥
Pārkẖī▫ā vath samāl la▫ī gur sojẖī ho▫ī.
The appraisers cherish the commodity of the Name; they obtain understanding from the Guru.
ਪਾਰਖੂ ਗੁਰਾਂ ਪਾਸੋਂ ਸਮਝ ਪ੍ਰਾਪਤ ਕਰਦੇ ਹਨ, ਅਤੇ ਨਾਮ ਦੇ ਵੱਖਰ ਨੂੰ ਸੰਭਾਲ ਲੈਂਦੇ ਹਨ।
ਗੁਰ ਸੋਝੀ = ਗੁਰੂ ਦੀ ਦਿੱਤੀ ਸਮਝ।ਜਿਨ੍ਹਾਂ ਨੂੰ ਗੁਰੂ ਦੀ ਦਿੱਤੀ ਹੋਈ ਸੂਝ ਮਿਲ ਗਈ ਉਹਨਾਂ ਆਤਮਕ ਜੀਵਨ ਦੀ ਪਰਖ ਕਰਨ ਵਾਲਿਆਂ ਨੇ ਨਾਮ-ਖ਼ਜ਼ਾਨਾ ਆਪਣੇ ਹਿਰਦੇ ਵਿਚ ਸਾਂਭ ਲਿਆ।
 
नामु पदारथु अमुलु सा गुरमुखि पावै कोई ॥४॥
Nām paḏārath amul sā gurmukẖ pāvai ko▫ī. ||4||
The wealth of the Naam is priceless; how few are the Gurmukhs who obtain it. ||4||
ਨਾਮ ਦੀ ਧਨ-ਦੌਲਤ ਅਣਮੁੱਲੀ ਹੈ। ਗੁਰਾਂ ਦੇ ਰਾਹੀਂ ਕੋਈ ਵਿਰਲਾ ਹੀ ਇਸ ਨੂੰ ਪਾਉਂਦਾ ਹੈ।
ਸਾ = ਸੀ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੪॥ਪ੍ਰਭੂ ਦਾ ਨਾਮ-ਖ਼ਜ਼ਾਨਾ ਬੇ-ਮੁਲਾ ਹੈ ਜੋ ਗੁਰੂ ਦੀ ਸਰਨ ਪੈ ਕੇ ਹੀ ਮਨੁੱਖ ਲੱਭ ਸਕਦਾ ਹੈ ॥੪॥
 
बाहरु भाले सु किआ लहै वथु घरै अंदरि भाई ॥
Bāhar bẖāle so ki▫ā lahai vath gẖarai anḏar bẖā▫ī.
Searching outwardly, what can anyone find? The commodity is deep within the home of the self, O Siblings of Destiny.
ਜੋ ਬਾਹਰਵਾਰ ਲਭਦਾ ਹੈ, ਉਹ ਕੀ ਲੱਭ ਸਕਦਾ ਹੈ? ਅਸਲ ਚੀਜ਼ ਗ੍ਰਹਿ ਦੇ ਵਿੱਚ ਹੀ ਹੈ, ਹੇ ਵੀਰ!
ਬਾਹਰੁ = ਜੰਗਲ ਆਦਿਕ {ਲਫ਼ਜ਼ 'ਬਾਹਰਿ' ਅਤੇ 'ਬਾਹਰੁ' ਦਾ ਫ਼ਰਕ ਧਿਆਨ ਨਾਲ ਵੇਖੋ}।ਨਾਮ-ਖ਼ਜ਼ਾਨਾ ਹਿਰਦੇ ਦੇ ਅੰਦਰ ਹੀ ਹੈ, ਜੇਹੜਾ ਮਨੁੱਖ ਜੰਗਲ ਆਦਿਕ ਢੂੰਢਦਾ ਫਿਰਦਾ ਹੈ ਉਸ ਨੂੰ ਕੁਝ ਨਹੀਂ ਲੱਭਦਾ।
 
भरमे भूला सभु जगु फिरै मनमुखि पति गवाई ॥५॥
Bẖarme bẖūlā sabẖ jag firai manmukẖ paṯ gavā▫ī. ||5||
The entire world is wandering around, deluded by doubt; the self-willed manmukhs lose their honor. ||5||
ਸਾਰਾ ਸੰਸਾਰ ਸੰਦੇਹ ਅੰਦਰ ਭੁਲਿਆ ਫਿਰਦਾ ਹੈ। ਪ੍ਰਤੀਕੂਲ ਪੁਰਸ਼ ਆਪਣੀ ਇਜ਼ੱਤ ਗੁਆ ਲੈਦਾ ਹੈ।
ਪਤਿ = ਇਜ਼ਤ ॥੫॥ਭੁਲੇਖੇ ਵਿਚ ਕੁਰਾਹੇ ਪਿਆ ਹੋਇਆ ਸਾਰਾ ਜਗਤ ਭਾਲਦਾ ਫਿਰਦਾ ਹੈ, ਤੇ ਇੰਜ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਆਪਣੀ ਸਮਝ ਦੇ) ਤੇ ਇੱਜ਼ਤ ਗਵਾ ਲੈਂਦਾ ਹੈ ॥੫॥
 
घरु दरु छोडे आपणा पर घरि झूठा जाई ॥
Gẖar ḏar cẖẖode āpṇā par gẖar jẖūṯẖā jā▫ī.
The false one leaves his own hearth and home, and goes out to another's home.
ਕੂੜਾ ਬੰਦਾ ਆਪਣੇ ਝੱਗੇ ਅਤੇ ਬੂਹੇ ਨੂੰ ਤਿਆਗ ਕੇ ਹੋਰਨਾ ਦੇ ਮਕਾਨ ਤੇ ਜਾਂਦਾ ਹੈ।
ਘਰਿ = ਘਰ।ਜਿਵੇਂ ਕੋਈ ਝੂਠਾ (ਠੱਗ) ਮਨੁੱਖ ਆਪਣਾ ਘਰ-ਘਾਟ ਛੱਡ ਦੇਂਦਾ ਹੈ (ਤੇ ਧਨ ਆਦਿਕ ਦੀ ਖ਼ਾਤਰ) ਪਰਾਏ ਘਰ ਵਿਚ ਜਾਂਦਾ ਹੈ,
 
चोरै वांगू पकड़ीऐ बिनु नावै चोटा खाई ॥६॥
Cẖorai vāʼngū pakṛī▫ai bin nāvai cẖotā kẖā▫ī. ||6||
Like a thief, he is caught, and without the Naam, he is beaten and struck down. ||6||
ਉਹ ਤਸਕਰ ਦੀ ਤਰ੍ਹਾਂ ਫੜ ਲਿਆ ਜਾਂਦਾ ਹੈ ਅਤੇ ਨਾਮ ਦੇ ਬਗੈਰ ਸੱਟਾਂ ਸਹਾਰਦਾ ਹੈ।
ਚੋਟਾ = ਸਜ਼ਾ, ਚੋਟਾਂ ॥੬॥ਉਹ ਚੋਰ ਵਾਂਗ ਫੜਿਆ ਜਾਂਦਾ ਹੈ (ਇਸੇ ਤਰ੍ਹਾਂ) ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਮਨੁੱਖ (ਲੋਕ ਪਰਲੋਕ ਵਿਚ) ਸੱਟਾਂ ਖਾਂਦਾ ਹੈ ॥੬॥
 
जिन्ही घरु जाता आपणा से सुखीए भाई ॥
Jinĥī gẖar jāṯā āpṇā se sukẖī▫e bẖā▫ī.
Those who know their own home, are happy, O Siblings of Destiny.
ਜੋ ਆਪਣੇ ਗ੍ਰਹਿ ਨੂੰ ਜਾਣਦੇ ਹਨ, ਉਹ ਅਨੰਦ-ਪ੍ਰਸੰਨ ਹਨ, ਹੇ ਵੀਰ!
ਜਾਤਾ = ਪਛਾਣਿਆ। ਭਾਈ = ਹੇ ਭਾਈ!ਜਿਨ੍ਹਾਂ ਮਨੁੱਖਾਂ ਨੇ ਆਪਣਾ (ਹਿਰਦਾ-) ਘਰ ਚੰਗੀ ਤਰ੍ਹਾਂ ਸਮਝ ਲਿਆ ਹੈ (ਭਾਵ, ਜਿਨ੍ਹਾਂ ਨੇ) ਇਹ ਪਛਾਣ ਲਿਆ ਹੈ ਕਿ ਪਰਮਾਤਮਾ (ਸਾਡੇ) ਅੰਦਰ ਹੀ ਵੱਸਦਾ ਹੈ, ਉਹ ਸੁਖੀ ਜੀਵਨ ਬਿਤਾਂਦੇ ਹਨ।
 
अंतरि ब्रहमु पछाणिआ गुर की वडिआई ॥७॥
Anṯar barahm pacẖẖāṇi▫ā gur kī vadi▫ā▫ī. ||7||
They realize God within their own hearts, through the glorious greatness of the Guru. ||7||
ਗੁਰਾਂ ਦੇ ਪਰਤਾਪ ਦੁਆਰਾ, ਉਹ ਆਪਣੇ ਦਿਲ ਵਿੱਚ ਸਰਬ-ਵਿਆਪਕ ਸੁਆਮੀ ਨੂੰ ਸਿੰਆਣ ਲੈਂਦੇ ਹਨ।
ਵਡਿਆਈ = ਬਖ਼ਸ਼ਸ਼, ਬਰਕਤਿ ॥੭॥(ਪਰ,) ਇਹ ਸਤਿਗੁਰੂ ਦੀ ਹੀ ਮੇਹਰ ਹੈ (ਗੁਰੂ ਕਿਰਪਾ ਕਰੇ ਤਦੋਂ ਹੀ ਇਹ ਸਮਝ ਪੈਂਦੀ ਹੈ) ॥੭॥
 
आपे दानु करे किसु आखीऐ आपे देइ बुझाई ॥
Āpe ḏān kare kis ākẖī▫ai āpe ḏe▫e bujẖā▫ī.
He Himself gives gifts, and He Himself bestows understanding; unto whom can we complain?
ਸਾਹਿਬ ਖ਼ੁਦ ਦਾਤ ਦਿੰਦਾ ਹੈ ਅਤੇ ਖ਼ੁਦ ਹੀ ਸਮਝ ਪਰਦਾਨ ਕਰਦਾ ਹੈ, ਉਸ ਦੇ ਬਿਨਾ ਮੈਂ ਹੋਰ ਕਿਸ ਨੂੰ ਨਿਵੇਦਨ ਕਰਾਂ?
ਕਿਸੁ = ਹੋਰ ਕਿਸ ਨੂੰ? ਬੁਝਾਈ = ਸਮਝ।ਪਰਮਾਤਮਾ ਆਪ ਹੀ ਨਾਮ ਦੀ ਦਾਤ ਕਰਦਾ ਹੈ, ਹੋਰ ਕੋਈ ਨਹੀਂ, ਤੇ ਉਹ ਆਪ ਹੀ (ਨਾਮ ਦੀ) ਸਮਝ ਬਖ਼ਸ਼ਦਾ ਹੈ।
 
नानक नामु धिआइ तूं दरि सचै सोभा पाई ॥८॥६॥२८॥
Nānak nām ḏẖi▫ā▫e ṯūʼn ḏar sacẖai sobẖā pā▫ī. ||8||6||28||
O Nanak, meditate on the Naam, the Name of the Lord, and you shall obtain glory in the True Court. ||8||6||28||
ਨਾਨਕ ਤੂੰ ਨਾਮ ਦਾ ਆਰਾਧਨ ਕਰ, ਇਸ ਤਰ੍ਹਾਂ ਤੂੰ ਸੱਚੇ ਦਰਬਾਰ ਅੰਦਰ ਵਡਿਆਈ ਹਾਸਲ ਕਰੇਗਾ।
ਦਰਿ ਸਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ ॥੮॥੬॥੨੮॥ਹੇ ਨਾਨਕ! ਤੂੰ ਸਦਾ ਹਰਿ-ਨਾਮ ਸਿਮਰਦਾ ਰਹੁ ਤੇ ਇਸ ਤਰ੍ਹਾਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਦਰ ਤੇ ਸੋਭਾ ਹਾਸਲ ਕਰ ॥੮॥੬॥੨੮॥