Sri Guru Granth Sahib Ji

Ang: / 1430

Your last visited Ang:

सिरीरागु महला ५ ॥
Sirīrāg mėhlā 5.
Siree Raag, Fifth Mehl:
ਸਿਰੀ ਰਾਗ ਪੰਜਵੀਂ ਪਾਤਸ਼ਾਹੀ।
xxxxxx
 
भलके उठि पपोलीऐ विणु बुझे मुगध अजाणि ॥
Bẖalke uṯẖ papolī▫ai viṇ bujẖe mugaḏẖ ajāṇ.
Arising each day, you cherish your body, but you are idiotic, ignorant and without understanding.
ਹਰ ਰੋਜ਼ ਉਠਕੇ ਇਨਸਾਨ ਆਪਣੀ ਦੇਹਿ ਨੂੰ ਪਾਲਦਾ-ਪੋਸਦਾ ਹੈ ਪ੍ਰੰਤੂ ਸਾਹਿਬ ਨੂੰ ਸਮਝਣ ਦੇ ਬਾਝੋਂ ਉਹ ਬੁਧੂ ਤੇ ਬੇ-ਸਮਝ ਹੈ।
ਭਲਕੇ = ਨਿੱਤ, ਹਰ ਰੋਜ਼। ਉਠਿ = ਉੱਠ ਕੇ, ਉੱਦਮ ਨਾਲ। ਪਪੋਲੀਐ = ਪਾਲੀ ਪੋਸੀਦੀ ਹੈ। ਮੁਗਧ = ਮੂਰਖ। ਅਜਾਣਿ = ਬੇ-ਸਮਝ।ਹਰ ਰੋਜ਼ ਉੱਦਮ ਨਾਲ ਇਸ ਸਰੀਰ ਨੂੰ ਪਾਲੀ ਪੋਸੀਦਾ ਹੈ, (ਜ਼ਿੰਦਗੀ ਦਾ ਮਨੋਰਥ) ਸਮਝਣ ਤੋਂ ਬਿਨਾ ਇਹ ਮੂਰਖ ਤੇ ਬੇ-ਸਮਝ ਹੀ ਰਹਿੰਦਾ ਹੈ।
 
सो प्रभु चिति न आइओ छुटैगी बेबाणि ॥
So parabẖ cẖiṯ na ā▫i▫o cẖẖutaigī bebāṇ.
You are not conscious of God, and your body shall be cast into the wilderness.
ਉਹ ਸਾਹਿਬ ਨੂੰ ਉਹ ਚੇਤੇ ਨਹੀਂ ਕਰਦਾ, (ਉਸ ਦੀ ਦੇਹਿ) ਉਜਾੜ ਵਿੱਚ ਛੱਡ ਦਿੱਤੀ ਜਾਏਗੀ।
ਚਿਤਿ = ਚਿੱਤ ਵਿਚ। ਛੁਟੈਗੀ = ਇਕੱਲੀ ਛੱਡ ਦਿੱਤੀ ਜਾਇਗੀ। ਬੇਬਾਣਿ = ਬੀਆਬਾਨਿ ਵਿਚ, ਜੰਗਲ ਵਿਚ, ਮਸਾਣਾਂ ਵਿਚ।ਇਸ ਨੂੰ ਕਦੇ ਉਹ ਪਰਮਾਤਮਾ (ਜਿਸ ਨੇ ਇਸ ਨੂੰ ਪੈਦਾ ਕੀਤਾ ਹੈ) ਚੇਤੇ ਨਹੀਂ ਆਉਂਦਾ, ਤੇ ਆਖ਼ਰ ਇਹ ਮਸਾਣਾਂ ਵਿਚ ਸੁੱਟ ਦਿੱਤਾ ਜਾਇਗਾ।
 
सतिगुर सेती चितु लाइ सदा सदा रंगु माणि ॥१॥
Saṯgur seṯī cẖiṯ lā▫e saḏā saḏā rang māṇ. ||1||
Focus your consciousness on the True Guru; you shall enjoy bliss forever and ever. ||1||
ਸੱਚੇ ਗੁਰਾਂ ਨਾਲ ਆਪਣੇ ਮਨ ਨੂੰ ਜੋੜ ਅਤੇ ਸਦੀਵ ਤੇ ਹਮੇਸ਼ਾਂ ਲਈ ਅਨੰਦ ਲੁੱਟ।
ਸੇਤੀ = ਨਾਲ। ਰੰਗੁ = ਆਤਮਕ ਆਨੰਦ।੧।(ਹੇ ਪ੍ਰਾਣੀ! ਅਜੇ ਭੀ ਵੇਲਾ ਹੈ, ਆਪਣੇ) ਗੁਰੂ ਨਾਲ ਚਿੱਤ ਜੋੜ, ਤੇ (ਪਰਮਾਤਮਾ ਦਾ ਨਾਮ ਸਿਮਰ ਕੇ) ਸਦਾ ਕਾਇਮ ਰਹਿਣ ਵਾਲਾ ਆਤਮਕ ਆਨੰਦ ਮਾਣ ॥੧॥
 
प्राणी तूं आइआ लाहा लैणि ॥
Parāṇī ṯūʼn ā▫i▫ā lāhā laiṇ.
O mortal, you came here to earn a profit.
ਹੈ ਫ਼ਾਨੀ ਬੰਦੇ! ਨੂੰ ਨਫ਼ਾ ਕਮਾਉਣ ਲਈ ਆਹਿਆ ਸੈਂ।
ਲਾਹਾ = ਲਾਭ। ਲੈਣਿ = ਲੈਣ ਵਾਸਤੇ।ਹੇ ਪ੍ਰਾਣੀ! ਤੂੰ (ਜਗਤ ਵਿਚ ਪਰਮਾਤਮਾ ਦੇ ਨਾਮ ਦਾ) ਲਾਭ ਖੱਟਣ ਵਾਸਤੇ ਆਇਆ ਹੈਂ।
 
लगा कितु कुफकड़े सभ मुकदी चली रैणि ॥१॥ रहाउ ॥
Lagā kiṯ kẖufkaṛe sabẖ mukḏī cẖalī raiṇ. ||1|| rahā▫o.
What useless activities are you attached to? Your life-night is coming to its end. ||1||Pause||
ਤੂੰ ਕਿਹੜੇ ਫ਼ਜ਼ੂਲ ਕੰਮ ਨਾਲ ਰੁਝਿਆ ਹੈਂ? ਤੇਰੀ ਸਾਰੀ ਜੀਵਨ-ਰਾਤ੍ਰੀ ਖਤਮ ਹੁੰਦੀ ਜਾ ਰਹੀ ਹੈ। ਠਹਿਰਾਉ।
ਕਿਤੁ = ਕਿਸ ਵਿਚ? ਕੁਫਕੜੇ = ਫੱਕੜੀ ਪੈਣ ਵਾਲੇ ਕੰਮ ਵਿਚ, ਖ਼ੁਆਰੀ ਵਾਲੇ ਕੰਮ ਵਿਚ। ਰੈਣਿ = (ਉਮਰ ਦੀ) ਰਾਤ।੧।ਤੂੰ ਕਿਸ ਖ਼ੁਆਰੀ ਵਾਲੇ ਕੰਮ ਵਿਚ ਰੁੱਝਾ ਪਿਆ ਹੈਂ? ਤੇਰੀ ਸਾਰੀ ਜ਼ਿੰਦਗੀ ਦੀ ਰਾਤ ਮੁੱਕਦੀ ਜਾ ਰਹੀ ਹੈ ॥੧॥ ਰਹਾਉ॥
 
कुदम करे पसु पंखीआ दिसै नाही कालु ॥
Kuḏam kare pas pankẖī▫ā ḏisai nāhī kāl.
The animals and the birds frolic and play-they do not see death.
ਡੰਗਰ ਤੇ ਪੰਛੀ ਕੁੱਦਦੇ-ਟੱਪਦੇ ਹਨ ਅਤੇ ਮੌਤ ਨੂੰ ਨਹੀਂ ਵੇਖਦੇ।
ਕੁਦਮੁ = ਕਲੋਲ। ਪੰਖੀਆ = ਪੰਛੀ। ਕਾਲੁ = ਮੌਤ।ਪਸ਼ੂ ਕਲੋਲ ਕਰਦਾ ਹੈ ਪੰਛੀ ਕਲੋਲ ਕਰਦਾ ਹੈ (ਪਸ਼ੂ ਨੂੰ ਪੰਛੀ ਨੂੰ) ਮੌਤ ਨਹੀਂ ਦਿੱਸਦੀ,
 
ओतै साथि मनुखु है फाथा माइआ जालि ॥
Oṯai sāth manukẖ hai fāthā mā▫i▫ā jāl.
Mankind is also with them, trapped in the net of Maya.
ਉਨ੍ਹਾਂ ਦੇ ਨਾਲ ਦਾ (ਵਰਗਾ) ਹੀ ਮਾਣਸ ਜੋ ਮੋਹਨੀ ਦੇ ਫੰਧੇ ਵਿੱਚ ਫਸਿਆ ਹੋਇਆ ਹੈ।
ਓਤੈ ਸਾਥਿ = ਉਸੇ ਟੋਲੇ ਵਿਚ, ਉਸੇ ਤਰ੍ਹਾਂ ਦਾ। ਜਾਲਿ = ਜਾਲ ਵਿਚ।(ਪਰ) ਮਨੁੱਖ ਭੀ ਉਸੇ ਹੀ ਸਾਥ ਵਿਚ (ਜਾ ਰਲਿਆ ਹੈ, ਪਸ਼ੂ ਪੰਛੀ ਵਾਂਗ ਇਸ ਨੂੰ ਭੀ ਮੌਤ ਚੇਤੇ ਨਹੀਂ, ਤੇ ਇਹ) ਮਾਇਆ ਦੇ ਜਾਲ ਵਿਚ ਫਸਿਆ ਪਿਆ ਹੈ।
 
मुकते सेई भालीअहि जि सचा नामु समालि ॥२॥
Mukṯe se▫ī bẖālī▫ah jė sacẖā nām samāl. ||2||
Those who always remember the Naam, the Name of the Lord, are considered to be liberated. ||2||
ਜਿਹੜੇ ਸਚੇ ਨਾਮ ਦਾ ਅਰਾਧਨ ਕਰਦੇ ਹਨ, ਉਹ ਹੀ ਬੰਦਖਲਾਸ ਸਮਝੇ ਜਾਂਦੇ ਹਨ।
ਮੁਕਤੇ = (ਜਾਲ ਵਿਚੋਂ) ਆਜ਼ਾਦ। ਸੇਈ = ਉਹੀ ਬੰਦੇ। ਭਾਲੀਅਹਿ = ਮਿਲਦੇ ਹਨ। ਜਿ = ਜਿਹੜੇ।੨।ਮਾਇਆ ਦੇ ਜਾਲ ਤੋਂ ਬਚੇ ਹੋਏ ਉਹੀ ਬੰਦੇ ਦਿੱਸਦੇ ਹਨ, ਜੇਹੜੇ ਪਰਮਾਤਮਾ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਹਿਰਦੇ ਵਿਚ ਵਸਾਂਦੇ ਹਨ ॥੨॥
 
जो घरु छडि गवावणा सो लगा मन माहि ॥
Jo gẖar cẖẖad gavāvṇā so lagā man māhi.
That dwelling which you will have to abandon and vacate-you are attached to it in your mind.
ਉਹ ਗ੍ਰਹਿ ਜਿਸ ਨੂੰ ਤਿਆਗ ਕੇ ਖਾਲੀ ਕਰ ਦੇਣਾ ਹੈ, ਉਹ ਮਨ ਨਾਲ ਜੁੜਿਆ ਹੋਇਆ ਹੈ।
xxx(ਹੇ ਪ੍ਰਾਣੀ!) ਜੇਹੜਾ (ਇਹ) ਘਰ ਛੱਡ ਕੇ ਸਦਾ ਲਈ ਤੁਰ ਜਾਣਾ ਹੈ, ਉਹ ਤੈਨੂੰ ਆਪਣੇ ਮਨ ਵਿਚ (ਪਿਆਰਾ) ਲੱਗ ਰਿਹਾ ਹੈ,
 
जिथै जाइ तुधु वरतणा तिस की चिंता नाहि ॥
Jithai jā▫e ṯuḏẖ varṯaṇā ṯis kī cẖinṯā nāhi.
And that place where you must go to dwell-you have no regard for it at all.
ਤੈਨੂੰ ਉਸ ਦਾ ਕੋਈ ਫ਼ਿਕਰ ਨਹੀਂ ਜਿਥੇ ਜਾਂ ਕੇ ਤੂੰ ਰਹਿਣਾ ਹੈ।
ਤੁਧੁ = ਤੂੰ। ਚਿੰਤਾ = ਖ਼ਿਆਲ।ਤੇ ਜਿਥੇ ਜਾ ਕੇ ਤੇਰਾ ਵਾਹ ਪੈਣਾ ਹੈ ਉਸ ਦਾ ਤੈਨੂੰ (ਰਤਾ ਭੀ) ਫ਼ਿਕਰ ਨਹੀਂ।
 
फाथे सेई निकले जि गुर की पैरी पाहि ॥३॥
Fāthe se▫ī nikle jė gur kī pairī pāhi. ||3||
Those who fall at the Feet of the Guru are released from this bondage. ||3||
ਜਿਹੜੇ ਗੁਰਾਂ ਦੇ ਚਰਨੀ ਪੈਦੇ ਹਨ, ਉਹ ਫਾਹੀਂ ਤੋਂ ਖਲਾਸੀ ਪਾ ਜਾਂਦੇ ਹਨ।
ਪਾਹਿ = ਪੈਂਦੇ ਹਨ।੩।(ਸਭ ਜੀਵ ਮਾਇਆ ਦੇ ਮੋਹ ਵਿਚ ਫਸੇ ਪਏ ਹਨ, ਇਸ ਮੋਹ ਵਿਚ) ਫਸੇ ਹੋਏ ਉਹੀ ਬੰਦੇ ਨਿਕਲਦੇ ਹਨ ਜੇਹੜੇ ਗੁਰੂ ਦੀ ਚਰਨੀਂ ਪੈ ਜਾਂਦੇ ਹਨ ॥੩॥
 
कोई रखि न सकई दूजा को न दिखाइ ॥
Ko▫ī rakẖ na sak▫ī ḏūjā ko na ḏikẖā▫e.
No one else can save you-don't look for anyone else.
ਗੁਰਾਂ ਦੇ ਬਾਝੋਂ ਕੋਈ ਬਚਾਅ ਨਹੀਂ ਸਕਦਾ। ਮੈਨੂੰ ਹੋਰ ਕੋਈ ਨਹੀਂ ਦਿਸਦਾ।
ਨ ਦਿਖਾਇ = ਨਹੀਂ ਦਿੱਸ ਆਉਂਦਾ।(ਪਰ ਮਾਇਆ ਦਾ ਮੋਹ ਹੈ ਹੀ ਬੜਾ ਪ੍ਰਬਲ, ਇਸ ਵਿਚੋਂ ਗੁਰੂ ਤੋਂ ਬਿਨਾ) ਕੋਈ ਬਚਾ ਨਹੀਂ ਸਕਦਾ, (ਗੁਰੂ ਤੋਂ ਬਿਨਾ ਅਜੇਹੀ ਸਮਰਥਾ ਵਾਲਾ) ਕੋਈ ਨਹੀਂ ਦਿੱਸਦਾ।
 
चारे कुंडा भालि कै आइ पइआ सरणाइ ॥
Cẖāre kundā bẖāl kai ā▫e pa▫i▫ā sarṇā▫e.
I have searched in all four directions; I have come to find His Sanctuary.
ਮੈਂ ਚਾਰੇ ਪਾਸੇ ਖੋਜ-ਭਾਲ ਕਰ ਕੇ ਗੁਰਾਂ ਦੀ ਪਨਾਹ ਵਿੱਚ ਆ ਗਿਆ ਹਾਂ।
ਚਾਰੇ ਕੁੰਡਾ = ਚਾਰੇ ਪਾਸੇ, ਸਾਰੀ ਦੁਨੀਆ (ਕੁੰਡਾਂ)।ਮੈਂ ਤਾਂ ਸਾਰੀ ਸ੍ਰਿਸ਼ਟੀ ਢੂੰਡ ਕੇ ਗੁਰੂ ਦੀ ਸਰਨ ਆ ਪਿਆ ਹਾਂ।
 
नानक सचै पातिसाहि डुबदा लइआ कढाइ ॥४॥३॥७३॥
Nānak sacẖai pāṯisāh dubḏā la▫i▫ā kadẖā▫e. ||4||3||73||
O Nanak, the True King has pulled me out and saved me from drowning! ||4||3||73||
ਮੈਂ ਡੁਬ ਰਿਹਾ ਸਾਂ, (ਪਰ ਗੁਰੂ), ਸੱਚੇ ਪਾਤਸ਼ਾਹ ਨੇ ਮੇਰਾ ਪਾਰ ਉਤਾਰਾ ਕਰ ਦਿੱਤਾ, ਹੈ ਨਾਨਕ!
ਸਚੈ ਪਾਤਿਸਾਹਿ = ਸੱਚੇ ਪਾਤਿਸ਼ਾਹ ਨੇ, ਸਤਿਗੁਰੂ ਨੇ।੪।ਹੇ ਨਾਨਕ! ਸੱਚੇ ਪਾਤਿਸ਼ਾਹ ਨੇ, ਗੁਰੂ ਨੇ ਮੈਨੂੰ (ਮਾਇਆ ਦੇ ਮੋਹ ਦੇ ਸਮੁੰਦਰ ਵਿਚ) ਡੁੱਬਦੇ ਨੂੰ ਕੱਢ ਲਿਆ ਹੈ ॥੪॥੩॥੭੩॥
 
सिरीरागु महला ५ ॥
Sirīrāg mėhlā 5.
Siree Raag, Fifth Mehl:
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
xxxxxx
 
घड़ी मुहत का पाहुणा काज सवारणहारु ॥
Gẖaṛī muhaṯ kā pāhuṇā kāj savāraṇhār.
For a brief moment, man is a guest of the Lord; he tries to resolve his affairs.
ਆਪਣੇ ਕਾਰਜ ਰਾਸ ਕਰਨ ਲਈ ਆਦਮੀ ਇਸ ਸੰਸਾਰ ਅੰਦਰ ਇਕ ਛਿਨ ਪਲ ਲਈ ਪ੍ਰਾਹੁਣਾ ਹੈ।
ਮੁਹਤ = {मुहुर्त} ਦੋ ਘੜੀਆਂ। ਪਾਹੁਣਾ = ਪ੍ਰਾਹੁਣਾ।(ਕਿਸੇ ਦੇ ਘਰ ਘੜੀ ਦੋ ਘੜੀ ਲਈ ਗਿਆ ਹੋਇਆ ਕੋਈ ਪ੍ਰਾਹੁਣਾ ਉਸ ਘਰ ਦੇ ਕੰਮ ਸਵਾਰਨ ਵਾਲਾ ਬਣ ਬੈਠੇ ਤਾਂ ਹਾਸੋ-ਹੀਣਾ ਹੀ ਹੁੰਦਾ ਹੈ, ਤਿਵੇਂ ਜੀਵ ਇਸ ਜਗਤ ਵਿਚ) ਘੜੀ ਦੋ ਘੜੀਆਂ ਦਾ ਪ੍ਰਾਹੁਣਾ ਹੈ, ਪਰ ਇਸ ਦੇ ਹੀ ਕੰਮ-ਧੰਧੇ ਨਿਜਿੱਠਣ ਵਾਲਾ ਬਣ ਜਾਂਦਾ ਹੈ।
 
माइआ कामि विआपिआ समझै नाही गावारु ॥
Mā▫i▫ā kām vi▫āpi▫ā samjẖai nāhī gāvār.
Engrossed in Maya and sexual desire, the fool does not understand.
ਪਰ ਬੇਸਮਝ-ਬੰਦਾ ਸਮਝਦਾ ਨਹੀਂ ਅਤੇ ਧਨ ਦੌਲਤ ਤੇ ਵਿਸ਼ੇ-ਵਿਕਾਰ ਅੰਦਰ ਖਚਤ ਹੈ।
ਕਾਮਿ = ਕਾਮ-ਵਾਸਨਾ ਵਿਚ। ਵਿਆਪਿਆ = ਫਸਿਆ ਹੋਇਆ। ਗਾਵਾਰੁ = ਮੂਰਖ।ਮੂਰਖ (ਜੀਵਨ ਦਾ ਸਹੀ ਰਾਹ) ਨਹੀਂ ਸਮਝਦਾ, ਮਾਇਆ ਦੇ ਮੋਹ ਵਿਚ ਤੇ ਕਾਮਵਾਸ਼ਨਾ ਵਿਚ ਫਸਿਆ ਰਹਿੰਦਾ ਹੈ।
 
उठि चलिआ पछुताइआ परिआ वसि जंदार ॥१॥
Uṯẖ cẖali▫ā pacẖẖuṯā▫i▫ā pari▫ā vas janḏār. ||1||
He arises and departs with regret, and falls into the clutches of the Messenger of Death. ||1||
ਉਹ ਉਠ ਕੇ (ਸੰਸਾਰ ਤੋਂ)ਪਸਚਾਤਾਪ ਕਰਦਾ ਹੋਇਆ ਟੁਰ ਜਾਂਦਾ ਹੈ ਅਤੇ ਮੌਤ ਦੇ ਫਰੇਸ਼ਤੇ ਦੇ ਕਾਬੂ ਵਿੱਚ ਪੈ ਜਾਂਦਾ ਹੈ।
ਉਠਿ = ਉੱਠ ਕੇ। ਵਸਿ ਜੰਦਾਰ = ਜੰਦਾਰ ਦੇ ਵੱਸ ਵਿਚ, ਜਮ ਦੇ ਵੱਸ ਵਿਚ। ਜੰਦਾਰ = {ਜੰਦਾਲ} ਅਵੈੜਾ (ਜਮ)।੧।ਜਦੋਂ (ਇਥੋਂ) ਉੱਠ ਕੇ ਤੁਰ ਪੈਂਦਾ ਹੈ ਤਾਂ ਪਛੁਤਾਂਦਾ ਹੈ (ਪਰ ਉਸ ਵੇਲੇ ਪਛੁਤਾਇਆਂ ਕੀਹ ਬਣਦਾ ਹੈ?) ਜਮਾਂ ਦੇ ਵੱਸ ਪੈ ਜਾਂਦਾ ਹੈ ॥੧॥
 
अंधे तूं बैठा कंधी पाहि ॥
Anḏẖe ṯūʼn baiṯẖā kanḏẖī pāhi.
You are sitting on the collapsing riverbank-are you blind?
ਹੈ ਅੰਨ੍ਹੇ (ਮਨੁੱਖ)! ਤੂੰ ਦਰਿਆ ਦੇ ਢਹਿੰਦੇ ਹੋਏ ਕੰਢੇ ਦੇ ਨੇੜੇ ਬੈਠਾ ਹੋਇਆ ਹੈ।
ਕੰਧੀ = ਨਦੀ ਦਾ ਕੰਡਾ। ਪਾਹਿ = ਪਾਸ।ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਜੀਵ! (ਜਿਵੇਂ ਕੋਈ ਰੁੱਖ ਨਦੀ ਦੇ ਕੰਢੇ ਉੱਤੇ ਉੱਗਾ ਹੋਇਆ ਹੋਵੇ ਤੇ ਕਿਸੇ ਭੀ ਵੇਲੇ ਕੰਢੇ ਨੂੰ ਢਾਹ ਲਗ ਕੇ ਰੁੱਖ ਨਦੀ ਵਿਚ ਰੁੜ੍ਹ ਜਾਂਦਾ ਹੈ, ਤਿਵੇਂ) ਤੂੰ (ਮੌਤ-ਨਦੀ ਦੇ) ਕੰਢੇ ਉੱਤੇ ਬੈਠਾ ਹੋਇਆ ਹੈਂ (ਪਤਾ ਨਹੀਂ ਕੇਹੜੇ ਵੇਲੇ ਤੇਰੀ ਮੌਤ ਆ ਜਾਏ)।
 
जे होवी पूरबि लिखिआ ता गुर का बचनु कमाहि ॥१॥ रहाउ ॥
Je hovī pūrab likẖi▫ā ṯā gur kā bacẖan kamāhi. ||1|| rahā▫o.
If you are so pre-destined, then act according to the Guru's Teachings. ||1||Pause||
ਜੇਕਰ ਧੁਰੋਂ ਤੇਰੇ ਲਈ ਐਸੀ ਲਿਖਤਾਕਾਰ ਹੈ, ਤਦ ਤੂੰ ਗੁਰਾਂ ਦੇ ਫੁਰਮਾਨ ਦੀ ਪਾਲਣਾ ਕਰ।
ਪੂਰਬਿ = ਮੁੱਢ ਤੋਂ।੧।ਜੇ (ਤੇਰੇ ਮੱਥੇ ਉੱਤੇ) ਪੂਰਬਲੇ ਜਨਮ ਵਿਚ (ਕੀਤੀ ਕਮਾਈ ਦਾ ਚੰਗਾ ਲੇਖ) ਲਿਖਿਆ ਹੋਇਆ ਹੋਵੇ, ਤਾਂ ਤੂੰ ਗੁਰੂ ਦਾ ਉਪਦੇਸ਼ ਕਮਾ ਲਏਂ (ਗੁਰੂ ਦੇ ਉਪਦੇਸ਼ ਅਨੁਸਾਰ ਆਪਣਾ ਜੀਵਨ ਬਣਾਏਂ, ਤੇ ਆਤਮਕ ਮੌਤ ਤੋਂ ਬਚ ਜਾਏਂ) ॥੧॥ ਰਹਾਉ॥
 
हरी नाही नह डडुरी पकी वढणहार ॥
Harī nāhī nah dadurī pakī vadẖaṇhār.
The Reaper does not look upon any as unripe, half-ripe or fully ripe.
(ਜੀਵਨ ਦੀ ਖੇਤੀ) ਵੱਢਣ ਵਾਲਾ ਨਾਂ ਕੱਚੀ ਵੇਖਦਾ ਹੈ ਤੇ ਨਾਂ ਅੱਧ-ਪੱਕੀ ਜਾਂ ਪੱਕੀ।
ਡਡੁਰੀ (ਖੇਤੀ) = ਉਹ ਖੇਤੀ ਜਿਸ ਨੂੰ ਪੈ ਚੁਕੇ ਦਾਣੇ ਅਜੇ ਕੱਚੇ ਨਰਮ ਹੁੰਦੇ ਹਨ।ਇਹ ਜ਼ਰੂਰੀ ਨਹੀਂ ਕਿ ਹਰੀ ਖੇਤੀ ਨਾਹ ਵੱਢੀ ਜਾਏ, ਡੱਡਿਆਂ ਤੇ ਆਈ ਹੋਈ (ਅੱਧ-ਪੱਕੀ) ਨਾਹ ਵੱਢੀ ਜਾਏ, ਤੇ ਸਿਰਫ਼ ਪੱਕੀ ਹੋਈ ਹੀ ਵੱਢੀ ਜਾਏ।
 
लै लै दात पहुतिआ लावे करि तईआरु ॥
Lai lai ḏāṯ pahuṯi▫ā lāve kar ṯa▫ī▫ār.
Picking up and wielding their sickles, the harvesters arrive.
ਤਿਆਰੀ ਕਰਕੇ, ਆਪਣੀਆਂ ਦਾਤ੍ਰੀਆਂ ਫੜ ਕੇ ਤੇ ਲੈ ਕੇ ਵਾਢੇ ਪੁੰਜ ਜਾਂਦੇ ਹਨ।
ਦਾਤ = ਦਾਤਰੇ। ਪਹੁਤਿਆ = ਪਹੁੰਚ ਗਏ। ਲਾਵੇ = ਵਾਢੇ, ਫ਼ਸਲ ਵੱਢਣ ਵਾਲੇ। ਕਰਿ = ਕਰ ਕੇ।(ਖੇਤ ਦਾ ਮਾਲਕ ਜਦੋਂ ਚਾਹੁੰਦਾ ਹੈ) ਵਾਢੇ ਤਿਆਰ ਕਰਦਾ ਹੈ, ਜੋ ਦਾਤਰੇ ਲੈ ਲੈ ਕੇ (ਖੇਤ ਵਿਚ) ਆ ਪਹੁੰਚਦੇ ਹਨ।
 
जा होआ हुकमु किरसाण दा ता लुणि मिणिआ खेतारु ॥२॥
Jā ho▫ā hukam kirsāṇ ḏā ṯā luṇ miṇi▫ā kẖeṯār. ||2||
When the landlord gives the order, they cut and measure the crop. ||2||
ਜਦ ਜ਼ਿਮੀਦਾਰ ਦਾ ਫੁਰਮਾਨ ਜਾਰੀ ਹੋ ਜਾਂਦਾ ਹੈ, ਤਦ ਖੇਤੀ ਦੀ ਫ਼ਸਲ ਵੱਢੀ ਤੇ ਮਾਪ ਲਈ ਜਾਂਦੀ ਹੈ।
ਕਿਰਸਾਣ = ਖੇਤ ਦਾ ਮਾਲਕ। ਲੁਣਿ = ਵੱਢ ਕੇ। ਖੇਤਾਰੁ = ਸਾਰਾ ਖੇਤ।੨।ਜਦੋਂ ਖੇਤ ਦੇ ਮਾਲਕ ਦਾ ਹੁਕਮ ਹੁੰਦਾ ਹੈ, (ਉਹ ਵਾਢੇ ਖੇਤ ਨੂੰ) ਵੱਢ ਕੇ ਸਾਰਾ ਖੇਤ ਮਿਣ ਲੈਂਦੇ ਹਨ (ਇਸ ਤਰ੍ਹਾਂ ਜਗਤ ਦਾ ਮਾਲਕ ਪ੍ਰਭੂ ਜਦੋਂ ਹੁਕਮ ਕਰਦਾ ਹੈ ਜਮ ਆ ਕੇ ਜੀਵਾਂ ਨੂੰ ਲੈ ਜਾਂਦੇ ਹਨ, ਚਾਹੇ ਬਾਲ-ਉਮਰ ਹੋਣ, ਚਾਹੇ ਜਵਾਨ ਹੋਣ ਤੇ ਚਾਹੇ ਬੁੱਢੇ ਹੋ ਚੁੱਕੇ ਹੋਣ) ॥੨॥
 
पहिला पहरु धंधै गइआ दूजै भरि सोइआ ॥
Pahilā pahar ḏẖanḏẖai ga▫i▫ā ḏūjai bẖar so▫i▫ā.
The first watch of the night passes away in worthless affairs, and the second passes in deep sleep.
ਜੀਵਨ-ਰਾਤ੍ਰੀ ਦਾ ਪਹਿਲਾ ਹਿੱਸਾ ਫ਼ਜ਼ੂਲ ਵਿਹਾਰਾਂ ਵਿੱਚ ਬੀਤ ਜਾਂਦਾ ਹੈ ਅਤੇ ਦੂਸਰੇ ਅੰਦਰ (ਪ੍ਰਾਣੀ) ਰੱਜ ਕੇ ਸੌਦਾਂ ਹੈ!
ਧੰਧੈ = ਧੰਧੇ ਵਿਚ, ਜੰਜਾਲ ਵਿਚ। ਭਰਿ = ਰੱਜ ਕੇ।(ਮਾਇਆ-ਗ੍ਰਸੇ ਮੂਰਖ ਮਨੁੱਖ ਦੀ ਜੀਵਨ-ਰਾਤ ਦਾ) ਪਹਿਲਾ ਪਹਰ ਦੁਨੀਆ ਦੇ ਧੰਧਿਆਂ ਵਿਚ ਬੀਤ ਜਾਂਦਾ ਹੈ, ਦੂਜੇ ਪਹਰ (ਮੋਹ ਦੀ ਨੀਂਦ ਵਿਚ) ਰੱਜ ਕੇ ਸੁੱਤਾ ਰਹਿੰਦਾ ਹੈ।
 
तीजै झाख झखाइआ चउथै भोरु भइआ ॥
Ŧījai jẖākẖ jẖakẖā▫i▫ā cẖa▫uthai bẖor bẖa▫i▫ā.
In the third, they babble nonsense, and when the fourth watch comes, the day of death has arrived.
ਤੀਜੇ ਅੰਦਰ ਉਹ ਬੇਹੁੰਦਾ ਬਕਵਾਸ ਕਰਦਾ ਹੈ ਅਤੇ ਚੋਥੇ ਅੰਦਰ ਮੌਤ ਦਾ ਦਿਨ ਚੜ੍ਹ ਜਾਂਦਾ ਹੈ।
ਝਾਖ ਝਖਾਇਆ = ਵਿਸ਼ੇ ਭੋਗੇ। ਭੋਰੁ = ਦਿਨ।ਤੀਜੇ ਪਹਰ ਵਿਸ਼ੇ ਭੋਗਦਾ ਰਹਿੰਦਾ ਹੈ, ਤੇ ਚੌਥੇ ਪਹਰ (ਆਖ਼ਰ) ਦਿਨ ਚੜ੍ਹ ਪੈਂਦਾ ਹੈ (ਬੁਢੇਪਾ ਆ ਕੇ ਮੌਤ ਆ ਕੂਕਦੀ ਹੈ)।
 
कद ही चिति न आइओ जिनि जीउ पिंडु दीआ ॥३॥
Kaḏ hī cẖiṯ na ā▫i▫o jin jī▫o pind ḏī▫ā. ||3||
The thought of the One who bestows body and soul never enters the mind. ||3||
ਜਿਸ ਨੇ ਉਸ ਨੂੰ ਆਤਮਾ ਤੇ ਦੇਹਿ ਦਿਤੇ ਹਨ ਕਦੇ ਭੀ ਉਸ ਦੇ ਮਨ ਅੰਦਰ ਪ੍ਰਵੇਸ਼ ਨਹੀਂ ਕਰਦਾ।
ਚਿਤਿ = ਚਿੱਤ ਵਿਚ। ਜਿਨਿ = ਜਿਸ (ਪ੍ਰਭੂ) ਨੇ। ਜੀਉ = ਜਿੰਦ। ਪਿੰਡੁ = ਸਰੀਰ।੩।ਜਿਸ ਪ੍ਰਭੂ ਨੇ ਇਸ ਨੂੰ ਜਿੰਦ ਤੇ ਸਰੀਰ ਦਿੱਤਾ ਹੈ ਉਹ ਕਦੇ ਭੀ ਇਸ ਦੇ ਚਿੱਤ ਵਿੱਚ ਨਹੀਂ ਆਉਂਦਾ (ਉਸ ਨੂੰ ਕਦੇ ਭੀ ਯਾਦ ਨਹੀਂ ਕਰਦਾ) ॥੩॥
 
साधसंगति कउ वारिआ जीउ कीआ कुरबाणु ॥
Sāḏẖsangaṯ ka▫o vāri▫ā jī▫o kī▫ā kurbāṇ.
I am devoted to the Saadh Sangat, the Company of the Holy; I sacrifice my soul to them.
ਸਚਿਆਰਾ ਦੀ ਸੰਗਤ ਉਤੋਂ ਮੈਂ ਸਦਕੇ ਜਾਂਦਾ ਹਾਂ ਅਤੇ ਆਪਣੀ ਜਿੰਦ-ਜਾਨ ਬਲੀਦਾਨ ਕਰਦਾ ਹਾਂ।
ਵਾਰਿਆ = ਕੁਰਬਾਨ, ਸਦਕੇ।ਹੇ ਨਾਨਕ! ਮੈਂ ਸਾਧ ਸੰਗਤ ਤੋਂ ਸਦਕੇ ਜਾਂਦਾ ਹਾਂ, ਸਾਧ ਸੰਗਤ ਤੋਂ ਆਪਣੀ ਜਿੰਦ ਕੁਰਬਾਨ ਕਰਦਾ ਹਾਂ,
 
जिस ते सोझी मनि पई मिलिआ पुरखु सुजाणु ॥
Jis ṯe sojẖī man pa▫ī mili▫ā purakẖ sujāṇ.
Through them, understanding has entered my mind, and I have met the All-knowing Lord God.
ਜਿਸ ਦੇ ਰਾਹੀਂ ਮੇਰੇਂ ਚਿੱਤ ਅੰਦਰ ਸਮਝ ਆ ਗਈ ਹੈ ਅਤੇ ਮੈਂ ਸਰਬਗ ਸੁਆਮੀ ਨੂੰ ਮਿਲ ਪਿਆ ਹਾਂ।
ਮਨਿ = ਮਨ ਵਿਚ। ਸੁਜਾਣੁ = ਸਿਆਣਾ।ਕਿਉਂਕਿ ਸਾਧ ਸੰਗਤ ਤੋਂ ਹੀ ਮਨ ਵਿਚ (ਪ੍ਰਭੂ ਦੇ ਸਿਮਰਨ ਦੀ) ਸੂਝ ਪੈਦਾ ਹੁੰਦੀ ਹੈ, (ਸਾਧ ਸੰਗਤ ਦੀ ਰਾਹੀਂ ਹੀ) ਸਭ ਦੇ ਦਿਲ ਦੀ ਜਾਣਨ ਵਾਲਾ ਅਕਾਲਪੁਰਖ ਮਿਲਦਾ ਹੈ।
 
नानक डिठा सदा नालि हरि अंतरजामी जाणु ॥४॥४॥७४॥
Nānak diṯẖā saḏā nāl har anṯarjāmī jāṇ. ||4||4||74||
Nanak sees the Lord always with him-the Lord, the Inner-knower, the Searcher of hearts. ||4||4||74||
ਨਾਨਕ ਦਿਲਾਂ ਦੀਆਂ ਜਾਨਣਹਾਰ, ਸਿਆਣੇ ਸੁਆਮੀ ਨੂੰ ਹਮੇਸ਼ਾਂ ਹੀ ਆਪਣੇ ਸਾਥ ਦੇਖਦਾ ਹੈ।
ਜਾਣੁ = ਸਿਆਣਾ।੪।ਹੇ ਨਾਨਕ! ਅੰਤਰਜਾਮੀ ਸੁਜਾਣ ਪ੍ਰਭੂ ਨੂੰ (ਸਾਧ ਸੰਗਤ ਦੀ ਕਿਰਪਾ ਨਾਲ ਹੀ) ਮੈਂ ਸਦਾ ਆਪਣੇ ਅੰਗ-ਸੰਗ ਵੇਖਿਆ ਹੈ ॥੪॥੪॥੭੪॥
 
सिरीरागु महला ५ ॥
Sirīrāg mėhlā 5.
Siree Raag, Fifth Mehl:
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
xxxxxx
 
सभे गला विसरनु इको विसरि न जाउ ॥
Sabẖe galā visran iko visar na jā▫o.
Let me forget everything, but let me not forget the One Lord.
ਮੈਂ ਹਰ ਗੱਲ ਭੁਲ ਜਾਵਾਂ, ਪ੍ਰੰਤੂ ਇਕ ਸਾਹਿਬ ਨੂੰ ਨਾਂ ਭੁੱਲਾਂ।
ਵਿਸਰਨੁ = {ਲਫ਼ਜ਼ 'ਵਿਸਰਨਿ' ਅਤੇ 'ਵਿਸਰਨੁ' ਦਾ ਫ਼ਰਕ ਸਮਝਣ-ਯੋਗ ਹੈ। ਲਫ਼ਜ਼ 'ਵਿਸਰਨੁ' ਹੁਕਮੀ ਭਵਿੱਖਤ ਅੱਨ ਪੁਰਖ ਬਹੁ-ਵਚਨ ਹੈ} ਬੇ-ਸ਼ੱਕ ਵਿਸਰ ਜਾਣ।(ਮੇਰੀ ਤਾਂ ਸਦਾ ਇਹੀ ਅਰਦਾਸ ਹੈ ਕਿ) ਹੋਰ ਸਾਰੀਆਂ ਗੱਲਾਂ ਬੇ-ਸ਼ੱਕ ਭੁੱਲ ਜਾਣ, ਪਰ ਇਕ ਪਰਮਾਤਮਾ ਦਾ ਨਾਮ ਮੈਨੂੰ (ਕਦੇ) ਨਾਹ ਭੁੱਲੇ।
 
धंधा सभु जलाइ कै गुरि नामु दीआ सचु सुआउ ॥
Ḏẖanḏẖā sabẖ jalā▫e kai gur nām ḏī▫ā sacẖ su▫ā▫o.
All my evil pursuits have been burnt away; the Guru has blessed me with the Naam, the true object of life.
ਸਮੂਹ ਸੰਸਾਰੀ ਕਾਰ ਵਿਹਾਰ ਸਾੜ (ਛਡ) ਕੇ, ਗੁਰਾਂ ਨੇ ਜਿੰਦਗੀ ਦਾ ਸੱਚਾ-ਮਨੋਰਥ, ਵਾਹਿਗੁਰੂ ਦਾ ਨਾਮ ਦਿੱਤਾ ਹੈ।
ਗੁਰਿ = ਗੁਰੂ ਨੇ। ਸਚੁ = ਸਦਾ-ਥਿਰ ਰਹਿਣ ਵਾਲਾ। ਸੁਆਉ = ਮਨੋਰਥ।ਗੁਰੂ ਨੇ (ਦੁਨੀਆ ਦੇ) ਧੰਧਿਆਂ ਦਾ ਮੇਰਾ ਸਾਰਾ ਮੋਹ ਸਾੜ ਕੇ ਮੈਨੂੰ ਪ੍ਰਭੂ ਦਾ ਨਾਮ ਦਿੱਤਾ ਹੈ। ਇਹ ਸਦਾ-ਥਿਰ ਨਾਮ ਹੀ ਹੁਣ ਮੇਰਾ (ਜੀਵਨ-) ਮਨੋਰਥ ਹੈ।
 
आसा सभे लाहि कै इका आस कमाउ ॥
Āsā sabẖe lāhi kai ikā ās kamā▫o.
Give up all other hopes, and rely on the One Hope.
ਸਾਰੀਆਂ ਉਮੀਦਾਂ ਛੱਡਕੇ, ਕੇਵਲ ਇਕੋ (ਹਰੀ ਦੀ) ਉਮੀਦ ਉਤੇ ਭਰੋਸਾ ਰੱਖ।
ਲਾਹਿ ਕੈ = ਦੂਰ ਕਰ ਕੇ। ਕਮਾਉ = ਮੈਂ ਕਮਾਂਦਾ ਹਾਂ।ਮੈਂ (ਦੁਨੀਆ ਦੀਆਂ) ਸਾਰੀਆਂ ਆਸਾਂ ਮਨ ਵਿਚੋਂ ਦੂਰ ਕਰ ਕੇ ਇਕ ਪਰਮਾਤਮਾ ਦੀ ਆਸ (ਆਪਣੇ ਅੰਦਰ) ਪੱਕੀ ਕਰਦਾ ਹਾਂ।
 
जिनी सतिगुरु सेविआ तिन अगै मिलिआ थाउ ॥१॥
Jinī saṯgur sevi▫ā ṯin agai mili▫ā thā▫o. ||1||
Those who serve the True Guru receive a place in the world hereafter. ||1||
ਜੋ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ, ਉਨ੍ਹਾਂ ਨੂੰ ਅਗਲੇ ਜਹਾਨ ਵਿੱਚ ਜਗ੍ਹਾ ਪਰਾਪਤ ਹੋ ਜਾਂਦੀ ਹੈ।
ਜਿਨੀ = ਜਿਨ੍ਹਾਂ ਮਨੁੱਖਾਂ ਨੇ। ਤਿਨ = ਉਹਨਾਂ ਨੂੰ। ਅਗੈ = ਪ੍ਰਭੂ ਦੀ ਦਰਗਾਹ ਵਿਚ। ਥਾਉ = ਥਾਂ, ਆਦਰ।੧।ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਦਾ ਆਸਰਾ ਲਿਆ ਹੈ ਉਹਨਾਂ ਨੂੰ ਪਰਲੋਕ ਵਿਚ (ਪ੍ਰਭੂ ਦੀ ਦਰਗਾਹ ਵਿਚ) ਆਦਰ ਮਿਲਦਾ ਹੈ ॥੧॥
 
मन मेरे करते नो सालाहि ॥
Man mere karṯe no sālāhi.
O my mind, praise the Creator.
ਹੈ ਮੇਰੇ ਮਨ! ਤੂੰ ਸਿਰਜਣਹਾਰ ਦੀ ਸ਼ਲਾਘਾ ਕਰ।
ਨੋ = ਨੂੰ।ਹੇ ਮੇਰੇ ਮਨ! ਕਰਤਾਰ ਦੀ ਸਿਫ਼ਤ-ਸਾਲਾਹ ਕਰ।
 
सभे छडि सिआणपा गुर की पैरी पाहि ॥१॥ रहाउ ॥
Sabẖe cẖẖad si▫āṇpā gur kī pairī pāhi. ||1|| rahā▫o.
Give up all your clever tricks, and fall at the Feet of the Guru. ||1||Pause||
ਆਪਣੀਆਂ ਸਾਰੀਆਂ ਚਤਰਾਈਆਂ ਤਿਆਗ ਦੇ ਅਤੇ ਗੁਰਾਂ ਦੀ ਚਰਨੀ ਢਹਿ ਪਉ। ਠਹਿਰਾਉ।
ਪਾਹਿ = ਪਾਉ।੧।(ਪਰ ਇਹ ਸਿਫ਼ਤ-ਸਾਲਾਹ ਦੀ ਦਾਤ ਗੁਰੂ ਪਾਸੋਂ ਮਿਲਦੀ ਹੈ, ਸੋ ਤੂੰ) ਸਾਰੀਆਂ ਚਤੁਰਾਈਆਂ ਛੱਡ ਕੇ ਗੁਰੂ ਦੇ ਚਰਨਾਂ ਤੇ ਢਹਿ ਪਉ ॥੧॥ ਰਹਾਉ॥
 
दुख भुख नह विआपई जे सुखदाता मनि होइ ॥
Ḏukẖ bẖukẖ nah vi▫āpa▫ī je sukẖ▫ḏāṯa man ho▫e.
Pain and hunger shall not oppress you, if the Giver of Peace comes into your mind.
ਦਰਦ ਤੇ ਭੁੱਖ ਤੈਨੂੰ ਦੁਖਾਂਤ੍ਰ ਨਹੀਂ ਕਰਨਗੇ, ਜੇਕਰ ਆਰਾਮ ਦੇਣਹਾਰ ਵਾਹਿਗੁਰੂ ਤੇਰੇ ਚਿੱਤ ਵਿੱਚ ਹੋਵੇ।
ਵਿਆਪਈ = ਜ਼ੋਰ ਪਾ ਸਕਦਾ। ਮਨਿ = ਮਨ ਵਿਚ।ਜੇ ਸੁਖਾਂ ਦਾ ਦੇਣ ਵਾਲਾ ਪਰਮਾਤਮਾ ਮਨ ਵਿਚ ਵੱਸ ਪਏ, ਤਾਂ ਨਾਹ ਦੁਨੀਆ ਦੇ ਦੁੱਖ ਜ਼ੋਰ ਪਾ ਸਕਦੇ ਹਨ, ਨਾਹ ਮਾਇਆ ਦੀ ਤ੍ਰਿਸ਼ਨਾ ਜ਼ੋਰ ਪਾ ਸਕਦੀ ਹੈ।
 
कित ही कमि न छिजीऐ जा हिरदै सचा सोइ ॥
Kiṯ hī kamm na cẖẖijī▫ai jā hirḏai sacẖā so▫e.
No undertaking shall fail, when the True Lord is always in your heart.
ਜੇਕਰ ਉਹ ਸੱਚਾ ਸੁਆਮੀ ਇਨਸਾਨ ਦੇ ਅੰਤਰ-ਆਤਮੇ ਵੱਸ ਜਾਵੇ ਤਾਂ ਉਹ ਆਪਣੇ ਕਿਸੇ ਕਾਰਜ ਵਿੱਚ ਭੀ ਨਾਂ-ਕਾਮਯਾਬ ਨਹੀਂ ਹੁੰਦਾ।
ਕਿਤੁ = ਕਿਸੇ ਵਿਚ। ਕੰਮਿ = ਕੰਮ ਵਿਚ। ਕਿਤ ਹੀ ਕੰਮਿ = ਕਿਸੇ ਭੀ ਕੰਮ ਵਿਚ {ਲ਼ਫ਼ਜ਼ 'ਕਿਤੁ' ਦਾ ੁ ਲਫ਼ਜ਼ 'ਹੀ' ਦੇ ਕਾਰਨ ਲੋਪ ਹੋ ਗਿਆ ਹੈ}। ਛਿਜੀਐ = (ਆਤਮਕ ਜੀਵਨ ਵਿਚ) ਕਮਜ਼ੋਰ ਹੋਈਦਾ।ਜਦੋਂ ਹਿਰਦੇ ਵਿਚ ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਵੱਸਦਾ ਹੋਵੇ, ਤਾਂ ਕਿਸੇ ਵੀ ਕੰਮ ਵਿਚ ਲੱਗੀਏ, ਆਤਮਕ ਜੀਵਨ ਕਮਜ਼ੋਰ ਨਹੀਂ ਹੁੰਦਾ।
 
जिसु तूं रखहि हथ दे तिसु मारि न सकै कोइ ॥
Jis ṯūʼn rakẖėh hath ḏe ṯis mār na sakai ko▫e.
No one can kill that one unto whom You, Lord, give Your Hand and protect.
ਜਿਸ ਨੂੰ ਹੈ ਸਾਹਿਬ! ਤੂੰ ਆਪਣਾ ਹੱਥ ਦੇ ਕੇ ਬਚਾਉਂਦਾ ਹੈ, ਉਸ ਨੂੰ ਕੋਈ ਭੀ ਮਾਰ ਨਹੀਂ ਸਕਦਾ।
ਦੇ = ਦੇ ਕੇ।ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਆਪਣੇ ਹੱਥ ਦੇ ਕੇ (ਵਿਕਾਰਾਂ ਵਲੋਂ) ਬਚਾਂਦਾ ਹੈਂ, ਕੋਈ (ਵਿਕਾਰ) ਉਸ ਨੂੰ ਆਤਮਕ (ਮੌਤੇ) ਮਾਰ ਨਹੀਂ ਸਕਦਾ।
 
सुखदाता गुरु सेवीऐ सभि अवगण कढै धोइ ॥२॥
Sukẖ▫ḏāṯa gur sevī▫ai sabẖ avgaṇ kadẖai ḏẖo▫e. ||2||
Serve the Guru, the Giver of Peace; He shall remove and wash off all your faults. ||2||
ਆਰਾਮ ਬਖ਼ਸ਼ਣਹਾਰ ਗੁਰਾਂ ਦੀ ਟਹਿਲ ਕਮਾ ਅਤੇ ਉਹ ਤੇਰੇ ਸਮੂਹ ਪਾਪ ਧੋ ਕੇ ਬਾਹਰ ਕੱਢ ਦੇਣਗੇ!
ਸਭਿ = ਸਾਰੇ। ਧੋਇ = ਧੋ ਕੇ।੨।ਆਤਮਕ ਆਨੰਦ ਦੇਣ ਵਾਲੇ ਸਤਿਗੁਰੂ ਦੀ ਸਰਨ ਲੈਣੀ ਚਾਹੀਦੀ ਹੈ, ਸਤਿਗੁਰੂ (ਮਨ ਵਿਚੋਂ) ਸਾਰੇ ਔਗੁਣ ਧੋ ਕੇ ਕੱਢ ਦੇਂਦਾ ਹੈ ॥੨॥
 
सेवा मंगै सेवको लाईआं अपुनी सेव ॥
Sevā mangai sevko lā▫ī▫āʼn apunī sev.
Your servant begs to serve those who are enjoined to Your service.
ਤੇਰਾ ਟਹਿਲੂਆਂ ਉਨ੍ਹਾਂ ਦੀ ਖਿਦਮਤ ਦੀ ਯਾਚਨਾ ਕਰਦਾ ਹੈ, ਜਿਨ੍ਹਾ ਨੂੰ ਤੂੰ ਹੇ ਸੁਆਮੀ! ਆਪਣੀ ਟਹਿਲ ਅੰਦਰ ਜੋੜਿਆ ਹੈ।
xxxਹੇ ਪ੍ਰਕਾਸ਼ ਸਰੂਪ-ਪ੍ਰਭੂ! ਮੈਂ ਸੇਵਕ (ਤੇਰੇ ਪਾਸੋਂ) ਉਹਨਾਂ (ਜੀਵ-ਇਸਤ੍ਰੀਆਂ) ਦੀ ਸੇਵਾ (ਦਾ ਦਾਨ) ਮੰਗਦਾ ਹਾਂ, ਜਿਨ੍ਹਾਂ ਨੂੰ ਤੂੰ ਆਪਣੀ ਸੇਵਾ ਵਿਚ ਲਾਇਆ ਹੋਇਆ ਹੈ।