Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

आसावरी महला ५ घरु ३
Āsāvarī mėhlā 5 gẖar 3
Aasaavaree, Fifth Mehl, Third House:
ਆਸਾਵਰੀ ਪੰਜਵੀਂ ਪਾਤਸ਼ਾਹੀ।
xxxਰਾਗ ਆਸਾਵਰੀ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
मेरे मन हरि सिउ लागी प्रीति ॥
Mere man har si▫o lāgī parīṯ.
My mind is in love with the Lord.
ਆਪਣੇ ਰਿਦੈ ਅੰਦਰ ਮੈਂ ਵਾਹਿਗੁਰੂ ਨਾਲ ਪਿਆਰ ਪਾ ਲਿਆ ਹੈ।
ਮਨ = ਹੇ ਮਨ!ਹੇ ਮੇਰੇ ਮਨ! ਜਿਸ ਮਨੁੱਖ ਦੀ ਪ੍ਰੀਤ ਪਰਮਾਤਮਾ ਨਾਲ ਬਣ ਜਾਂਦੀ ਹੈ,
 
साधसंगि हरि हरि जपत निरमल साची रीति ॥१॥ रहाउ ॥
Sāḏẖsang har har japaṯ nirmal sācẖī rīṯ. ||1|| rahā▫o.
In the Saadh Sangat, the Company of the Holy, I meditate on the Lord, Har, Har; my lifestyle is pure and true. ||1||Pause||
ਸਤਿਸੰਗਤ ਅੰਦਰ ਮੈਂ ਵਾਹਿਗੁਰੂ ਸੁਆਮੀ ਦਾ ਸਿਮਰਨ ਕਰਦਾ ਹਾਂ ਅਤੇ ਪਵਿੱਤਰ ਤੇ ਸੱਚੀ ਹੋ ਗਈ ਹੈ ਮੇਰੀ ਜੀਵਨ ਰਹੁ-ਰੀਤੀ।
ਸੰਗਿ = ਸੰਗਤ ਵਿਚ। ਜਪਤ = ਜਪਦਿਆਂ। ਰੀਤਿ = ਮਰਯਾਦਾ ॥੧॥ਗੁਰੂ ਦੀ ਸੰਗਤ ਵਿਚ ਪਰਮਾਤਮਾ ਦਾ ਨਾਮ ਜਪਦਿਆਂ ਉਸ ਦੀ ਇਹੋ ਰੋਜ਼ਾਨਾ ਪਵਿਤ੍ਰ ਕਾਰ ਬਣ ਜਾਂਦੀ ਹੈ ਕਿ ਸਦਾ-ਥਿਰ ਪ੍ਰਭੂ ਦਾ ਨਾਮ ਜਪਦਾ ਰਹਿੰਦਾ ਹੈ ॥੧॥ ਰਹਾਉ॥
 
दरसन की पिआस घणी चितवत अनिक प्रकार ॥
Ḏarsan kī pi▫ās gẖaṇī cẖiṯvaṯ anik parkār.
I have such a great thirst for the Blessed Vision of His Darshan; I think of him in so many ways.
ਸੁਆਮੀ ਦੇ ਦੀਦਾਰ ਦੀ ਮੈਨੂੰ ਡਾਢੀ ਤ੍ਰੇਹ ਹੈ ਅਤੇ ਮੈਂ ਬਹੁਤਿਆਂ ਤਰੀਕਿਆਂ ਨਾਲ ਉਸ ਨੂੰ ਯਾਦ ਕਰਦਾ ਹਾਂ।
ਘਣੀ = ਬਹੁਤ। ਚਿਤਵਤ = ਚੇਤਾ ਕਰਦਿਆਂ।ਹੇ ਪ੍ਰਭੂ! ਤੇਰੇ ਅਨੇਕਾਂ ਕਿਸਮਾਂ ਦੇ ਗੁਣਾਂ ਨੂੰ ਯਾਦ ਕਰਦਿਆਂ (ਮੇਰੇ ਅੰਦਰ) ਤੇਰੇ ਦਰਸਨ ਦੀ ਤਾਂਘ ਬਹੁਤ ਬਣ ਗਈ ਹੈ,
 
करहु अनुग्रहु पारब्रहम हरि किरपा धारि मुरारि ॥१॥
Karahu anūgrahu pārbarahm har kirpā ḏẖār murār. ||1||
So be Merciful, O Supreme Lord; shower Your Mercy upon me, O Lord, Destroyer of pride. ||1||
ਮਿਹਰਬਾਨ ਹੋਵੋ, ਹੇ ਮੇਰੇ ਪ੍ਰਭੂ! ਮੇਰੇ ਉਤੇ ਰਹਿਮ ਕਰੋ, ਹੇ ਹੰਕਾਰ ਦੇ ਵੈਰੀ ਵਾਹਿਗੁਰੂ!
ਅਨੁਗ੍ਰਹੁ = ਕਿਰਪਾ। ਮੁਰਾਰਿ = {ਮੁਰ-ਅਰਿ} ਹੇ ਪ੍ਰਭੂ! ॥੧॥ਹੇ ਪਾਰਬ੍ਰਹਮ! ਹੇ ਮੁਰਾਰੀ! ਮੇਹਰ ਕਰ, ਕਿਰਪਾ ਕਰ (ਦੀਦਾਰ ਬਖ਼ਸ਼) ॥੧॥
 
मनु परदेसी आइआ मिलिओ साध कै संगि ॥
Man parḏesī ā▫i▫ā mili▫o sāḏẖ kai sang.
My stranger soul has come to join the Saadh Sangat.
ਬਹੁਤੀਆਂ ਜੂਨੀਆਂ ਅੰਦਰ ਭਟਕਦੀ ਹੋਈ ਮੇਰੀ ਪ੍ਰਦੇਸਣ ਆਤਮਾਂ ਆ ਕੇ ਸਤਿਸੰਗਤ ਨਾਲ ਜੁੜ ਗਈ ਹੈ।
ਪਰਦੇਸੀ = ਕਈ ਦੇਸਾਂ (ਜੂਨਾਂ) ਵਿਚ ਭਟਕਦਾ। ਸਾਧ = ਗੁਰੂ।ਅਨੇਕਾਂ ਜੂਨਾਂ ਵਿਚ ਭਟਕਦਾ ਜਦੋਂ ਕੋਈ ਮਨ ਗੁਰੂ ਦੀ ਸੰਗਤ ਵਿਚ ਆ ਮਿਲਦਾ ਹੈ,
 
जिसु वखर कउ चाहता सो पाइओ नामहि रंगि ॥२॥
Jis vakẖar ka▫o cẖāhṯā so pā▫i▫o nāmėh rang. ||2||
That commodity, which I longed for, I have found in the Love of the Naam, the Name of the Lord. ||2||
ਜਿਸ ਮਾਲ ਦੀ ਮੈਂ ਤਾਂਘ ਰੱਖਦਾ ਸੀ ਉਹ ਮੈਨੂੰ ਸੁਆਮੀ ਦੇ ਨਾਮ ਦੀ ਪ੍ਰੀਤ ਵਿੱਚੋਂ ਮਿਲ ਗਿਆ ਹੈ।
ਚਾਹਤਾ = ਲੋੜਦਾ। ਨਾਮਹਿ ਰੰਗਿ = ਨਾਮ ਦੇ ਪਿਆਰ ਵਿਚ ॥੨॥ਜਿਸ (ਉੱਚੇ ਆਤਮਕ ਜੀਵਨ ਦੇ) ਸੌਦੇ ਨੂੰ ਉਹ ਸਦਾ ਤਰਸਦਾ ਆ ਰਿਹਾ ਸੀ ਉਹ ਉਸ ਨੂੰ ਪਰਮਾਤਮਾ ਦੇ ਨਾਮ ਦੇ ਪਿਆਰ ਵਿਚ ਜੁੜਿਆਂ ਮਿਲ ਜਾਂਦਾ ਹੈ ॥੨॥
 
जेते माइआ रंग रस बिनसि जाहि खिन माहि ॥
Jeṯe mā▫i▫ā rang ras binas jāhi kẖin māhi.
There are so many pleasures and delights of Maya, but they pass away in an instant.
ਜਿੰਨੀਆਂ ਭੀ ਧਨ-ਦੌਲਤ ਦੀਆਂ ਰੰਗ ਰਲੀਆਂ ਅਤੇ ਸੁਆਦ ਹਨ ਊਹ ਇਕ ਮੁਹਤ ਵਿੱਚ ਨਾਸ ਹੋ ਜਾਂਦੇ ਹਨ।
ਜੇਤੇ = ਜਿਤਨੇ ਭੀ।ਮਾਇਆ ਦੇ ਜਿਤਨੇ ਭੀ ਕੌਤਕ ਤੇ ਸੁਆਦਲੇ ਪਦਾਰਥ ਦਿੱਸ ਰਹੇ ਹਨ ਇਕ ਖਿਨ ਵਿਚ ਨਾਸ ਹੋ ਜਾਂਦੇ ਹਨ,
 
भगत रते तेरे नाम सिउ सुखु भुंचहि सभ ठाइ ॥३॥
Bẖagaṯ raṯe ṯere nām si▫o sukẖ bẖuʼncẖėh sabẖ ṯẖā▫e. ||3||
Your devotees are imbued with Your Name; they enjoy peace everywhere. ||3||
ਤੈਡੇ ਸਾਧੂ ਤੈਡੇ ਨਾਮ ਨਾਲ ਰੰਗੀਜੇ ਹਨ ਅਤੇ ਸਾਰੀਆਂ ਥਾਵਾਂ ਤੇ ਸੁਖ ਮਾਣਦੇ ਹਨ।
ਭੁੰਚਹਿ = ਮਾਣਦੇ ਹਨ। ਸਭ ਠਾਇ = ਹਰ ਥਾਂ। ਠਾਇ = ਥਾਂ ਵਿਚ। ਠਾਉ = ਥਾਂ ॥੩॥ਤੇਰੇ ਭਗਤ ਤੇਰੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਹਰ ਥਾਂ ਅਨੰਦ ਮਾਣਦੇ ਹਨ ॥੩॥
 
सभु जगु चलतउ पेखीऐ निहचलु हरि को नाउ ॥
Sabẖ jag cẖalṯa▫o pekẖī▫ai nihcẖal har ko nā▫o.
The entire world is seen to be passing away; only the Lord's Name is lasting and stable.
ਸਾਰਾ ਜਹਾਨ ਟੁਰਿਆ ਜਾਂਦਾ ਵੇਖੀਦਾ ਹੈ, ਸਦੀਵੀ ਸਥਿਰ ਹੈ ਵਾਹਿਗੁਰੂ ਦਾ ਨਾਮ।
ਚਲਤਉ = ਨਾਸਵੰਤ। ਨਾਉ = ਨਾਮ। ਕੋ = ਦਾ।ਸਾਰਾ ਸੰਸਾਰ ਨਾਸਵੰਤ ਦਿੱਸ ਰਿਹਾ ਹੈ, ਸਦਾ ਕਾਇਮ ਰਹਿਣ ਵਾਲਾ ਸਿਰਫ਼ ਪਰਮਾਤਮਾ ਦਾ ਨਾਮ ਹੀ ਹੈ।
 
करि मित्राई साध सिउ निहचलु पावहि ठाउ ॥४॥
Kar miṯrā▫ī sāḏẖ si▫o nihcẖal pāvahi ṯẖā▫o. ||4||
So make friends with the Holy Saints, so that you may obtain a lasting place of rest. ||4||
ਤੂੰ ਸੰਤਾਂ ਨਾਲ ਯਾਰੀ ਗੰਢ ਤਾਂ ਜੋ ਤੈਨੂੰ ਅਬਿਨਾਸੀ ਅਸਥਾਨ ਪ੍ਰਾਪਤ ਹੋ ਜਾਵੇ।
ਪਾਵਹਿ = ਤੂੰ ਪਾ ਲਏਂਗਾ। {ਲਫ਼ਜ਼ 'ਠਾਇ' ਅਤੇ 'ਠਾਉ' ਦਾ ਫ਼ਰਕ ਚੇਤੇ ਰਹੇ} ॥੪॥ਗੁਰੂ ਨਾਲ ਪਿਆਰ ਪਾ (ਉਸ ਪਾਸੋਂ ਇਹ ਹਰਿ-ਨਾਮ ਮਿਲੇਗਾ, ਤੇ) ਤੂੰ ਉਹ ਟਿਕਾਣਾ ਲੱਭ ਲਏਂਗਾ ਜੇਹੜਾ ਕਦੀ ਭੀ ਨਾਸ ਹੋਣ ਵਾਲਾ ਨਹੀਂ ॥੪॥
 
मीत साजन सुत बंधपा कोऊ होत न साथ ॥
Mīṯ sājan suṯ banḏẖpā ko▫ū hoṯ na sāth.
Friends, acquaintances, children and relatives - none of these shall be your companion.
ਮਿੱਤਰ, ਯਾਰ, ਪੁੱਤਰ, ਅਤੇ ਰਿਸ਼ਤੇਦਾਰ ਕੋਈ ਭੀ ਤੇਰਾ ਸਾਥੀ ਨਹੀਂ ਹੋਣਾ।
ਬੰਧਪਾ = ਰਿਸ਼ਤੇਦਾਰ।ਮਿੱਤਰ, ਸੱਜਣ, ਪੁੱਤਰ, ਰਿਸ਼ਤੇਦਾਰ-ਕੋਈ ਭੀ ਸਦਾ ਦੇ ਸਾਥੀ ਨਹੀਂ ਬਣ ਸਕਦੇ।
 
एकु निवाहू राम नाम दीना का प्रभु नाथ ॥५॥
Ėk nivāhū rām nām ḏīnā kā parabẖ nāth. ||5||
The Lord's Name alone shall go with you; God is the Master of the meek. ||5||
ਕੇਵਲ ਸੁਆਮੀ ਦਾ ਨਾਮ ਹੀ ਪ੍ਰਾਣੀ ਦਾ ਪੱਖੀ ਹੈ। ਸਾਹਿਬ ਮਸਕੀਨਾਂ ਦਾ ਮਾਲਕ ਹੈ।
ਨਿਵਾਹੂ = ਸਦਾ ਨਿਭਣ ਵਾਲਾ। ਦੀਨਾ ਕਾ = ਗਰੀਬਾਂ ਦਾ। ਨਾਥ = ਖਸਮ ॥੫॥ਸਦਾ ਸਾਥ ਨਿਬਾਹੁਣ ਵਾਲਾ ਸਿਰਫ਼ ਉਸ ਪਰਮਾਤਮਾ ਦਾ ਨਾਮ ਹੀ ਹੈ ਜੇਹੜਾ ਗਰੀਬਾਂ ਦਾ ਰਾਖਾ ਹੈ ॥੫॥
 
चरन कमल बोहिथ भए लगि सागरु तरिओ तेह ॥
Cẖaran kamal bohith bẖa▫e lag sāgar ṯari▫o ṯeh.
The Lord's Lotus Feet are the Boat; attached to Them, you shall cross over the world-ocean.
ਪ੍ਰਭੂ ਦੇ ਕੰਵਲ ਪੈਰ ਜਹਾਜ਼ ਹਨ, ਉਹਨਾਂ ਦੇ ਨਾਲ ਜੁੜ ਕੇ ਮੈਂ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹਾਂ।
ਬੋਹਿਥ = ਜਹਾਜ਼। ਤੇਹ ਲਗਿ = ਉਹਨਾਂ (ਚਰਨਾਂ) ਨਾਲ ਲੱਗ ਕੇ।ਜਿਸ ਮਨੁੱਖ ਦੇ ਵਾਸਤੇ ਗੁਰੂ ਦੇ ਸੋਹਣੇ ਕੋਮਲ ਚਰਨ ਜਹਾਜ਼ ਬਣ ਗਏ ਉਹ ਇਹਨਾਂ ਚਰਨਾਂ ਵਿਚ ਜੁੜ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ।
 
भेटिओ पूरा सतिगुरू साचा प्रभ सिउ नेह ॥६॥
Bẖeti▫o pūrā saṯgurū sācẖā parabẖ si▫o neh. ||6||
Meeting with the Perfect True Guru, I embrace True Love for God. ||6||
ਪੂਰਨ ਸੱਚੇ ਗੁਰਾਂ ਨੂੰ ਮਿਲਣ ਦੁਆਰਾ ਮੇਰਾ ਠਾਕਰ ਨਾਲ ਸੱਚਾ ਪ੍ਰੇਮ ਪੈ ਗਿਆ ਹੈ।
ਨੇਹ = ਪਿਆਰ ॥੬॥ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦਾ ਪਰਮਾਤਮਾ ਨਾਲ ਸਦਾ ਲਈ ਪੱਕਾ ਪਿਆਰ ਬਣ ਗਿਆ ॥੬॥
 
साध तेरे की जाचना विसरु न सासि गिरासि ॥
Sāḏẖ ṯere kī jācẖnā visar na sās girās.
The prayer of Your Holy Saints is, "May I never forget You, for even one breath or morsel of food".
ਤੇਰੇ ਸੰਤ ਦੀ ਅਰਦਾਸ ਹੈ, ਹੇ ਪ੍ਰਭੂ ਮੈਨੂੰ ਇੱਕ ਸੁਆਸ ਤੇ ਬੁਰਕੀ ਦੇ ਸਮੇਂ ਲਈ ਭੀ ਨਾਂ ਭੁਲਾ।
ਸਾਧ = ਸੇਵਕ। ਜਾਚਨਾ = ਮੰਗ। ਸਾਸਿ ਗਿਰਾਸਿ = ਹਰੇਕ ਸਾਹ ਨਾਲ ਤੇ ਗਿਰਾਹੀ ਨਾਲ।ਹੇ ਪ੍ਰਭੂ! ਤੇਰੇ ਸੇਵਕ ਦੀ (ਤੇਰੇ ਪਾਸੋਂ ਸਦਾ ਇਹੀ) ਮੰਗ ਹੈ ਕਿ ਸਾਹ ਲੈਂਦਿਆਂ ਰੋਟੀ ਖਾਂਦਿਆਂ ਕਦੇ ਭੀ ਨਾਹ ਵਿੱਸਰ।
 
जो तुधु भावै सो भला तेरै भाणै कारज रासि ॥७॥
Jo ṯuḏẖ bẖāvai so bẖalā ṯerai bẖāṇai kāraj rās. ||7||
Whatever is pleasing to Your Will is good; by Your Sweet Will, my affairs are adjusted. ||7||
ਜਿਹੜਾ ਕੁਝ ਤੈਨੂੰ ਭਾਉਂਦਾ ਹੈ, ਹੇ ਵਾਹਿਗੁਰੂ! ਓਹੀ ਚੰਗਾ ਹੈ। ਤੇਰੀ ਰਜਾ ਦੁਆਰਾ ਕੰਮ ਕਾਜ ਦਰੁਸਤ ਹੁੰਦੇ ਹਨ।
ਰਾਸਿ = ਠੀਕ (ਹੋ ਜਾਂਦਾ ਹੈ) ॥੭॥ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਤੇਰੇ ਸੇਵਕ ਨੂੰ ਭੀ ਉਹੀ ਚੰਗਾ ਲੱਗਦਾ ਹੈ, ਤੇਰੀ ਰਜ਼ਾ ਵਿਚ ਤੁਰਿਆਂ ਤੇਰੇ ਸੇਵਕ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ॥੭॥
 
सुख सागर प्रीतम मिले उपजे महा अनंद ॥
Sukẖ sāgar parīṯam mile upje mahā anand.
I have met my Beloved, the Ocean of Peace, and Supreme Bliss has welled up within me.
ਮੈਂ ਆਰਾਮ ਦੇ ਸਮੁੰਦਰ ਆਪਣੇ ਪਿਆਰੇ ਨੂੰ ਮਿਲ ਪਿਆ ਹਾਂ। ਅਤੇ ਮੇਰੇ ਅੰਦਰ ਪਰਮ ਖੁਸ਼ੀ ਪੈਦਾ ਹੋ ਗਈ ਹੈ।
ਸੁਖ ਸਾਗਰ = ਸੁਖਾਂ ਦਾ ਸਮੁੰਦਰ।ਸੁਖਾਂ ਦਾ ਸਮੁੰਦਰ ਪ੍ਰੀਤਮ-ਪ੍ਰਭੂ ਜੀ ਜਿਸ ਮਨੁੱਖ ਨੂੰ ਮਿਲ ਪੈਂਦੇ ਹਨ ਉਸ ਦੇ ਅੰਦਰ ਬੜਾ ਆਨੰਦ ਪੈਦਾ ਹੋ ਜਾਂਦਾ ਹੈ,
 
कहु नानक सभ दुख मिटे प्रभ भेटे परमानंद ॥८॥१॥२॥
Kaho Nānak sabẖ ḏukẖ mite parabẖ bẖete parmānanḏ. ||8||1||2||
Says Nanak, all my pains have been eradicated, meeting with God, the Lord of Supreme Bliss. ||8||1||2||
ਗੁਰੂ ਜੀ ਆਖਦੇ ਹਨ ਅਨੰਤ ਪ੍ਰਸੰਨਤਾ ਦੇ ਪ੍ਰਸੂਤ ਸੁਆਮੀ ਨੂੰ ਮਿਲਣ ਦੁਆਰਾ ਮੇਰੇ ਸਾਰੇ ਰੋਗ ਨਵਿਰਤ ਹੋ ਗਏ ਹਨ।
ਭੇਟੇ = ਮਿਲੇ। ਪਰਮਾਨੰਦ = ਸਭ ਤੋਂ ਸ੍ਰੇਸ਼ਟ ਆਨੰਦ ਦੇ ਮਾਲਕ ॥੮॥੧॥੨॥ਆਖ ਹੇ ਨਾਨਕ! ਸਭ ਤੋਂ ਸ੍ਰੇਸ਼ਟ ਆਨੰਦ ਦੇ ਮਾਲਕ ਪ੍ਰਭੂ ਜੀ ਜਿਸ ਨੂੰ ਮਿਲਦੇ ਹਨ ਉਸ ਦੇ ਸਾਰੇ ਦੁੱਖ-ਕਲੇਸ਼ ਦੂਰ ਹੋ ਜਾਂਦੇ ਹਨ ॥੮॥੧॥੨॥
 
आसा महला ५ बिरहड़े घरु ४ छंता की जति
Āsā mėhlā 5 birhaṛe gẖar 4 cẖẖanṯā kī jaṯ
Aasaa, Fifth Mehl, Birharray ~ Songs Of Separation, To Be Sung In The Tune Of The Chhants. Fourth House:
ਆਸਾ ਪੰਜਵੀਂ ਪਾਤਸ਼ਾਹੀ। ਵਿਛੋੜੇ ਦੇ ਸ਼ਬਦ, ਛੰਦਾਂ ਦੀ ਸੁਰ ਉਤੇ।
xxxਰਾਗ ਆਸਾ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਬਿਰਹੜੇ ਛੰਤਾਂ ਕੀ ਜਤਿ'।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
पारब्रहमु प्रभु सिमरीऐ पिआरे दरसन कउ बलि जाउ ॥१॥
Pārbarahm parabẖ simrī▫ai pi▫āre ḏarsan ka▫o bal jā▫o. ||1||
Remember the Supreme Lord God, O Beloved, and make yourself a sacrifice to the Blessed Vision of His Darshan. ||1||
ਸ਼ਰੋਮਣੀ ਸਾਹਿਬ ਮਾਲਕ ਦਾ ਆਰਾਧਨ ਕਰ ਅਤੇ ਉਸ ਦੇ ਦੀਦਾਰ ਉਤੋਂ ਘੋਲੀ ਜਾ। ਹੇ ਮੇਰੇ ਪ੍ਰੀਤਮ!
ਬਲਿ ਜਾਉ = ਮੈਂ ਕੁਰਬਾਨ ਜਾਂਦਾ ਹਾਂ (ਜਾਉਂ) ॥੧॥ਹੇ ਪਿਆਰੇ! ਸਦਾ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, ਮੈਂ ਉਸ ਪਰਮਾਤਮਾ ਦੇ ਦਰਸਨ ਤੋਂ ਸਦਕੇ ਜਾਂਦਾ ਹਾਂ ॥੧॥
 
जिसु सिमरत दुख बीसरहि पिआरे सो किउ तजणा जाइ ॥२॥
Jis simraṯ ḏukẖ bīsrahi pi▫āre so ki▫o ṯajṇā jā▫e. ||2||
Remembering Him, sorrows are forgotten, O Beloved; how can one forsake Him? ||2||
ਉਹ ਕਿਸ ਤਰ੍ਹਾਂ ਤਿਆਗਿਆ ਜਾ ਸਕਦਾ ਹੈ ਹੇ ਪ੍ਰੀਤਮ! ਜਿਸਦਾ ਚਿੰਤਨ ਕਰਨ ਦੁਆਰਾ ਗਮ ਭੁੱਲ ਜਾਂਦੇ ਹਨ।
ਬੀਸਰਹਿ = ਭੁੱਲ ਜਾਂਦੇ ਹਨ। ਸੋ = ਉਸ (ਪ੍ਰਭੂ) ਨੂੰ ॥੨॥ਹੇ ਪਿਆਰੇ! ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਸਾਰੇ ਦੁੱਖ ਭੁੱਲ ਜਾਂਦੇ ਹਨ, ਉਸ ਨੂੰ ਛੱਡਣਾ ਨਹੀਂ ਚਾਹੀਦਾ ॥੨॥
 
इहु तनु वेची संत पहि पिआरे प्रीतमु देइ मिलाइ ॥३॥
Ih ṯan vecẖī sanṯ pėh pi▫āre parīṯam ḏe▫e milā▫e. ||3||
I would sell this body to the Saint, O Beloved, if he would lead me to my Dear Lord. ||3||
ਮੇਰੇ ਪਿਆਰਿਆ! ਇਹ ਦੇਹ ਮੈਂ ਸਾਧੂਆਂ ਕੋਲ ਫ਼ਰੋਖਤ ਕਰ ਦਿਆਂਗਾ। ਜੇਕਰ ਉਹ ਮੈਨੂੰ ਮੇਰੇ ਦਿਲਬਰ ਨਾਲ ਮਿਲਾ ਦੇਣ।
ਵੇਚੀ = ਵੇਚੀਂ; ਮੈਂ ਵੇਚ ਦਿਆਂ। ਸੰਤ ਪਹਿ = ਗੁਰੂ ਦੇ ਪਾਸ। ਦੇਇ ਮਿਲਾਇ = ਮਿਲਾ ਦੇਂਦਾ ਹੈ ॥੩॥ਹੇ ਪਿਆਰੇ! ਮੈਂ ਤਾਂ ਆਪਣਾ ਇਹ ਸਰੀਰ ਉਸ ਗੁਰੂ ਦੇ ਪਾਸ ਵੇਚਣ ਨੂੰ ਤਿਆਰ ਹਾਂ ਜਿਹੜਾ ਪ੍ਰੀਤਮ-ਪ੍ਰਭੂ ਨਾਲ ਮਿਲਾ ਦੇਂਦਾ ਹੈ ॥੩॥
 
सुख सीगार बिखिआ के फीके तजि छोडे मेरी माइ ॥४॥
Sukẖ sīgār bikẖi▫ā ke fīke ṯaj cẖẖode merī mā▫e. ||4||
The pleasures and adornments of corruption are insipid and useless; I have forsaken and abandoned them, O my Mother. ||4||
ਪਾਪਾਂ ਦੀਆਂ ਖੁਸ਼ੀਆਂ ਅਤੇ ਹਾਰ ਸ਼ਿੰਗਾਰ ਫਿਕਲੇ ਹਨ। ਉਹਨਾਂ ਦੀ ਫਾਰਖਤੀ ਅਤੇ ਤਲਾਂਜਲੀ ਦੇ ਦਿੱਤੀ ਹੈ, ਹੇ ਮਾਤਾ!
ਬਿਖਿਆ = ਮਾਇਆ। ਮਾਇ = ਹੇ ਮਾਂ! ॥੪॥ਹੇ ਮੇਰੀ ਮਾਂ! ਮੈਂ ਮਾਇਆ ਦੇ ਸੁਖ ਮਾਇਆ ਦੇ ਸੁਹਜ ਸਭ ਛੱਡ ਦਿੱਤੇ ਹਨ (ਨਾਮ-ਰਸ ਦੇ ਟਾਕਰੇ ਤੇ ਇਹ ਸਾਰੇ) ਬੇ-ਸੁਆਦੇ ਹਨ ॥੪॥
 
कामु क्रोधु लोभु तजि गए पिआरे सतिगुर चरनी पाइ ॥५॥
Kām kroḏẖ lobẖ ṯaj ga▫e pi▫āre saṯgur cẖarnī pā▫e. ||5||
Lust, anger and greed left me, O Beloved, when I fell at the Feet of the True Guru. ||5||
ਜਦ ਮੈਂ ਸੱਚੇ ਗੁਰਾਂ ਦੇ ਪੈਰਾਂ ਤੇ ਢਹਿ ਪਿਆ, ਹੇ ਪ੍ਰੀਤਮ! ਤਾਂ ਮਿਥਨ ਹੁਲਾਸ ਹਰਖ ਅਤੇ ਲਾਲਚ ਮੈਨੂੰ ਛੱਡ ਗਏ।
ਪਾਇ = ਪੈ ਕੇ, ਪਿਆਂ ॥੫॥ਹੇ ਪਿਆਰੇ! ਜਦੋਂ ਦਾ ਮੈਂ ਗੁਰੂ ਦੀ ਚਰਨੀਂ ਜਾ ਪਿਆ ਹਾਂ, ਕਾਮ ਕ੍ਰੋਧ ਲੋਭ ਆਦਿਕ ਸਾਰੇ ਮੇਰਾ ਖਹਿੜਾ ਛੱਡ ਗਏ ਹਨ ॥੫॥
 
जो जन राते राम सिउ पिआरे अनत न काहू जाइ ॥६॥
Jo jan rāṯe rām si▫o pi▫āre anaṯ na kāhū jā▫e. ||6||
Those humble beings who are imbued with the Lord, O Beloved, do not go anywhere else. ||6||
ਜਿਹੜੇ ਪੁਰਸ਼ ਪ੍ਰਭੂ ਨਾਲ ਰੰਗੀਜੇ ਹਨ ਹੇ ਪ੍ਰੀਤਮ! ਉਹ ਹੋਰ ਕਿਧਰੇ ਨਹੀਂ ਜਾਂਦੇ।
ਅਨਤ = (अन्यत्र्।) ਕਿਸੇ ਹੋਰ ਥਾਂ। ਜਾਇ = ਜਾਂਦਾ ॥੬॥ਹੇ ਪਿਆਰੇ! ਜੇਹੜੇ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਨਾਲ ਰੰਗੇ ਜਾਂਦੇ ਹਨ (ਪਰਮਾਤਮਾ ਨੂੰ ਛੱਡ ਕੇ ਉਹਨਾਂ ਵਿਚੋਂ ਕੋਈ ਭੀ) ਕਿਸੇ ਹੋਰ ਥਾਂ ਨਹੀਂ ਜਾਂਦਾ ॥੬॥
 
हरि रसु जिन्ही चाखिआ पिआरे त्रिपति रहे आघाइ ॥७॥
Har ras jinĥī cẖākẖi▫ā pi▫āre ṯaripaṯ rahe āgẖā▫e. ||7||
Those who have tasted the Lord's sublime essence, O Beloved, remain satisfied and satiated. ||7||
ਜਿਹਨਾਂ ਨੇ ਵਾਹਿਗੁਰੂ ਦੇ ਜੌਹਰ ਨੂੰ ਚੱਖਿਆ ਹੈ ਉਹ ਰੱਜੇ ਤੇ ਧ੍ਰਾਪੇ ਰਹਿੰਦੇ ਹਨ, ਹੇ ਪਿਆਰਿਆ!
ਰਹੇ ਆਘਾਇ = ਰੱਜੇ ਰਹਿੰਦੇ ਹਨ ॥੭॥ਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਦਾ ਸੁਆਦ ਚੱਖ ਲੈਂਦੇ ਹਨ ਉਹ (ਮਾਇਕ ਪਦਾਰਥਾਂ ਵਲੋਂ) ਤ੍ਰਿਪਤ ਹੋ ਜਾਂਦੇ ਹਨ, ਰੱਜ ਜਾਂਦੇ ਹਨ ॥੭॥
 
अंचलु गहिआ साध का नानक भै सागरु पारि पराइ ॥८॥१॥३॥
Ancẖal gahi▫ā sāḏẖ kā Nānak bẖai sāgar pār parā▫e. ||8||1||3||
One who grasps the Hem of the Gown of the Holy Saint, O Nanak, crosses over the terrible world-ocean. ||8||1||3||
ਜੋ ਸੰਤਾਂ ਦੇ ਪੱਲੇ ਨੂੰ ਪਕੜਦੇ ਹਨ, ਹੇ ਨਾਨਕ! ਉਹ ਭਿਆਨਕ ਸੰਸਾਰ ਦੇ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ।
ਅੰਚਲੁ = ਪੱਲਾ। ਗਹਿਆ = ਫੜਿਆ। ਸਾਧ = ਗੁਰੂ। ਭੈ = ਭਿਆਨਕ। ਪਾਰਿ ਪਰਾਇ = ਪਾਰਿ ਪਰੈ ॥੮॥੧॥੩॥ਹੇ ਨਾਨਕ! ਜਿਸ ਮਨੁੱਖ ਨੇ ਗੁਰੂ ਦਾ ਪੱਲਾ ਫੜ ਲਿਆ ਉਹ ਇਸ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੮॥੧॥੩॥
 
जनम मरण दुखु कटीऐ पिआरे जब भेटै हरि राइ ॥१॥
Janam maraṇ ḏukẖ katī▫ai pi▫āre jab bẖetai har rā▫e. ||1||
The pains of birth and death are removed, O Beloved, when the mortal meets with the Lord, the King. ||1||
ਜਦ ਆਦਮੀ ਵਾਹਿਗੁਰੂ ਪਾਤਸ਼ਾਹ ਨੂੰ ਮਿਲ ਪੈਂਦਾ ਹੈ। ਉਸ ਦੀ ਜੰਮਣ ਅਤੇ ਮਰਨ ਦੀ ਪੀੜ ਦੂਰ ਹੋ ਜਾਂਦੀ ਹੈ।
ਕਟੀਐ = ਕੱਟਿਆ ਜਾਂਦਾ ਹੈ। ਹਰਿਰਾਇ = ਪ੍ਰਭੂ-ਪਾਤਿਸ਼ਾਹ ॥੧॥ਹੇ ਪਿਆਰੇ! ਜਦੋਂ ਪ੍ਰਭੂ-ਪਾਤਿਸ਼ਾਹ ਮਿਲ ਪੈਂਦਾ ਹੈ ਤਦੋਂ ਜਨਮ ਮਰਨ ਦੇ ਗੇੜ ਦਾ ਦੁੱਖ ਕੱਟਿਆ ਜਾਂਦਾ ਹੈ ॥੧॥
 
सुंदरु सुघरु सुजाणु प्रभु मेरा जीवनु दरसु दिखाइ ॥२॥
Sunḏar sugẖar sujāṇ parabẖ merā jīvan ḏaras ḏikẖā▫e. ||2||
God is so Beautiful, so Refined, so Wise - He is my very life! Reveal to me Your Darshan! ||2||
ਸੁਹਣਾ ਕਾਮਲ ਅਤੇ ਸਰਬੱਗ ਸੁਆਮੀ ਮੇਰੀ ਜਿੰਦ ਜਾਨ ਹੈ, ਮੈਨੂੰ ਆਪਣਾ ਦਰਸ਼ਨ ਵਿਖਾਲ ਹੇ ਮਾਲਕ!
ਸੁਘਰੁ = ਸੁਘੜ, ਸੋਹਣੀ ਆਤਮਕ ਘਾੜਤ ਵਾਲਾ, ਸੁਚੱਜਾ। ਸੁਜਾਣੁ = ਸਿਆਣਾ। ਜੀਵਨੁ = ਜ਼ਿੰਦਗੀ। ਦਿਖਾਇ = ਵਿਖਾਂਦਾ ਹੈ ॥੨॥(ਮੇਰਾ) ਪ੍ਰਭੂ (-ਪਾਤਿਸ਼ਾਹ) ਸੋਹਣਾ ਹੈ ਸੁਚੱਜਾ ਹੈ ਸਿਆਣਾ ਹੈ, ਜਦੋਂ ਉਹ ਮੈਨੂੰ ਦੀਦਾਰ ਦੇਂਦਾ ਹੈ ਮੇਰੇ ਅੰਦਰ ਜਾਨ ਪੈ ਜਾਂਦੀ ਹੈ (ਪ੍ਰਭੂ ਦਾ ਦੀਦਾਰ ਹੀ ਮੇਰੀ ਜ਼ਿੰਦਗੀ ਹੈ) ॥੨॥
 
जो जीअ तुझ ते बीछुरे पिआरे जनमि मरहि बिखु खाइ ॥३॥
Jo jī▫a ṯujẖ ṯe bīcẖẖure pi▫āre janam marėh bikẖ kẖā▫e. ||3||
Those beings who are separated from You, O Beloved, are born only to die; they eat the poison of corruption. ||3||
ਜਿਹੜੇ ਜੀਵ ਤੇਰੇ ਨਾਲੋਂ ਵਿਛੜੇ ਹਨ, ਹੇ ਮੇਰੇ ਪ੍ਰੀਤਮ! ਉਹ ਕੇਵਲ ਮਰਨ ਲਈ ਹੀ ਜੰਮੇ ਹਨ।
ਜੀਅ = {'ਜੀਉ' ਤੋਂ ਬਹੁ-ਵਚਨ}। ਤੇ = ਤੋਂ। ਬਿਖੁ = ਜ਼ਹਰ। ਖਾਇ = ਖਾ ਕੇ ॥੩॥ਹੇ ਪਿਆਰੇ ਪ੍ਰਭੂ! ਜੇਹੜੇ ਜੀਵ ਤੈਥੋਂ ਵਿਛੁੜ ਜਾਂਦੇ ਹਨ ਉਹ (ਮਾਇਆ ਦੇ ਮੋਹ ਦਾ) ਜ਼ਹਰ ਖਾ ਕੇ ਮਨੁੱਖਾ ਜਨਮ ਵਿਚ ਆਏ ਹੋਏ ਭੀ ਆਤਮਕ ਮੌਤੇ ਮਰ ਜਾਂਦੇ ਹਨ ॥੩॥
 
जिसु तूं मेलहि सो मिलै पिआरे तिस कै लागउ पाइ ॥४॥
Jis ṯūʼn melėh so milai pi▫āre ṯis kai lāga▫o pā▫e. ||4||
He alone meets You, whom You cause to meet, O Beloved; I fall at his feet. ||4||
ਉਹ ਪਾਪਾਂ ਦੀ ਜ਼ਹਿਰ ਖਾਂਦੇ ਹਨ। ਕੇਵਲ ਓਹੀ ਤੈਨੂੰ ਮਿਲਦਾ ਹੈ, ਹੇ ਜਾਨੀ! ਜਿਸ ਨੂੰ ਤੂੰ ਮਿਲਾਉਂਦਾ ਹੈ।
ਤਿਸ ਕੈ ਪਾਇ = ਉਸ ਦੀ ਪੈਰੀਂ। ਲਾਗਉ = ਲਾਗਉਂ, ਮੈਂ ਲੱਗਦਾ ਹਾਂ ॥੪॥(ਪਰ,) ਹੇ ਪਿਆਰੇ ਜੀਵ! (ਜੀਵਾਂ ਦੇ ਕੀਹ ਵੱਸ?) ਜਿਸ ਜੀਵ ਨੂੰ ਤੂੰ ਆਪ (ਆਪਣੇ ਨਾਲ) ਮਿਲਾਂਦਾ ਹੈਂ ਉਹੀ ਤੈਨੂੰ ਮਿਲਦਾ ਹੈ। ਮੈਂ ਉਸ (ਵਡ-ਭਾਗੀ) ਦੇ ਚਰਨੀਂ ਲੱਗਦਾ ਹਾਂ ॥੪॥
 
जो सुखु दरसनु पेखते पिआरे मुख ते कहणु न जाइ ॥५॥
Jo sukẖ ḏarsan pekẖ▫ṯe pi▫āre mukẖ ṯe kahaṇ na jā▫e. ||5||
That happiness which one receives by beholding Your Darshan, O Beloved, cannot be described in words. ||5||
ਮੈਂ ਉਸ ਦੇ ਪੈਰੀਂ ਪੈਂਦਾ ਹਾਂ, ਜਿਹੜੀ ਖੁਸ਼ੀ ਦਿਲਬਰ ਦਾ ਦੀਦਾਰ ਦੇਖ ਕੇ ਬੰਦਾ ਹਾਸਲ ਕਰਦਾ ਹੈ, ਉਹ ਮੂੰਹ ਦੇ ਨਾਲ ਆਖੀ ਨਹੀਂ ਜਾ ਸਕਦੀ।
ਪੇਖਤੇ = ਵੇਖਦਿਆਂ। ਮੁਖ ਤੇ = ਮੂੰਹੋਂ ॥੫॥ਹੇ ਪਿਆਰੇ (ਪ੍ਰਭੂ)! ਤੇਰਾ ਦਰਸਨ ਕੀਤਿਆਂ ਜੇਹੜਾ ਆਨੰਦ (ਅਨੁਭਵ ਹੁੰਦਾ ਹੈ) ਉਹ ਮੂੰਹੋਂ ਦੱਸਿਆ ਨਹੀਂ ਜਾ ਸਕਦਾ ॥੫॥
 
साची प्रीति न तुटई पिआरे जुगु जुगु रही समाइ ॥६॥
Sācẖī parīṯ na ṯut▫ī pi▫āre jug jug rahī samā▫e. ||6||
True Love cannot be broken, O Beloved; throughout the ages, it remains. ||6||
ਦਿਲਬਰ ਦਾ ਸੱਚਾ ਪਿਆਰ ਟੁੱਟਦਾ ਨਹੀਂ, ਇਹ ਸਾਰਿਆਂ ਜੁਗਾਂ ਅੰਦਰ ਰਹਿੰਦਾ ਹੈ।
ਤੁਟਈ = ਤੁਟਏ, ਤੁਟੈ, ਟੁੱਟਦੀ। ਜੁਗੁ ਜੁਗੁ = ਹਰੇਕ ਜੁਗ ਵਿਚ, ਸਦਾ ਲਈ ॥੬॥ਹੇ ਪਿਆਰੇ! ਜਿਸ ਨੇ ਸਦਾ-ਥਿਰ ਪ੍ਰਭੂ ਨਾਲ ਪੱਕਾ ਪਿਆਰ ਪਾ ਲਿਆ, ਉਸ ਦਾ ਉਹ ਪਿਆਰ ਕਦੇ ਟੁੱਟ ਨਹੀਂ ਸਕਦਾ, ਉਹ ਪਿਆਰ ਤਾਂ ਜੁਗਾਂ ਪ੍ਰਯੰਤ ਉਸ ਦੇ ਹਿਰਦੇ ਵਿਚ ਟਿਕਿਆ ਰਹਿੰਦਾ ਹੈ ॥੬॥