Sri Guru Granth Sahib Ji

Ang: / 1430

Your last visited Ang:

साधू संगु मसकते तूठै पावा देव ॥
Sāḏẖū sang maskaṯe ṯūṯẖai pāvā ḏev.
The opportunity to work hard serving the Saadh Sangat is obtained, when the Divine Lord is pleased.
ਜੇਕਰ ਪ੍ਰਭੂ ਪਰਮ-ਪ੍ਰਸੰਨ ਹੋਵੇ ਤਾਂ ਸੰਤਾ ਦੀ ਸੰਗਤ, ਅਤੇ ਉਨ੍ਹਾਂ ਦੀ ਕਰੜੀ ਚਾਕਰੀ ਪ੍ਰਾਪਤ ਹੁੰਦੀ ਹਨ।
ਮਸਕਤੇ = ਮਸੱਕਤੇ, ਮਸ਼ਕੱਤਿ, ਸੇਵ-ਘਾਲ। ਤੂਠੈ = ਜੇ ਤੂੰ ਪ੍ਰਸੰਨ ਹੋਵੇਂ। ਦੇਵ = ਹੇ ਪ੍ਰਭੂ!ਹੇ ਪ੍ਰਭੂ! ਜੇ ਤੂੰ ਹੀ ਮਿਹਰ ਕਰੇਂ ਤਾਂ ਮੈਨੂੰ ਸਾਧ ਸੰਗਤ ਦੀ ਪ੍ਰਾਪਤੀ ਹੋਵੇ ਤੇ ਸੇਵਾ ਦੀ ਦਾਤ ਮਿਲੇ।
 
सभु किछु वसगति साहिबै आपे करण करेव ॥
Sabẖ kicẖẖ vasgaṯ sāhibai āpe karaṇ karev.
Everything is in the Hands of our Lord and Master; He Himself is the Doer of deeds.
ਹਰ ਸ਼ੈ ਮਾਲਕ ਦੇ ਅਖਤਿਆਰ ਵਿੱਚ ਹੈ, ਉਹ ਖ਼ੁਦ ਹੀ ਕੰਮਾ ਦੇ ਕਰਨ ਵਾਲਾ ਹੈ।
ਵਸਗਤਿ = ਵੱਸ ਵਿਚ। ਕਰਣ ਕਰੇਵ = ਕਰਨ-ਕਰਾਣ ਜੋਗਾ।ਹਰੇਕ (ਦਾਤਿ) ਮਾਲਕ ਦੇ ਆਪਣੇ ਇਖ਼ਤਿਆਰ ਵਿਚ ਹੈ, ਉਹ ਆਪ ਹੀ ਸਭ ਕੁਝ ਕਰਨ ਕਰਾਣ ਜੋਗਾ ਹੈ।
 
सतिगुर कै बलिहारणै मनसा सभ पूरेव ॥३॥
Saṯgur kai balihārṇai mansā sabẖ pūrev. ||3||
I am a sacrifice to the True Guru, who fulfills all hopes and desires. ||3||
ਮੈਂ ਆਪਣੇ ਸੱਚੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ, ਜੋ ਮੇਰੀਆਂ ਸਾਰੀਆਂ ਖ਼ਾਹਿਸ਼ਾ ਪੁਰੀਆਂ ਕਰਦੇ ਹਨ।
ਮਨਸਾ = {मनीषा} ਲੋੜਾਂ। ਪੂਰੇਵ = ਪੂਰੀਆਂ ਕਰਦਾ ਹੈ।੩।ਮੈਂ ਆਪਣੇ ਸਤਿਗੁਰੂ ਤੋਂ ਸਦਕੇ ਜਾਂਦਾ ਹਾਂ। ਸਤਿਗੁਰੂ ਮੇਰੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਵਾਲਾ ਹੈ ॥੩॥
 
इको दिसै सजणो इको भाई मीतु ॥
Iko ḏisai sajṇo iko bẖā▫ī mīṯ.
The One appears to be my Companion; the One is my Brother and Friend.
ਅਦੁੱਤੀ ਸਾਹਿਬ ਦੀ ਮੇਰਾ ਸ਼ੁੱਭ-ਚਿੰਤਕ ਦਿਸਦਾ ਹੈ ਅਤੇ ਕੇਵਲ ਇਕ ਹੀ ਮੇਰਾ ਭਰਾ ਤੇ ਯਾਰ ਹੈ।
ਇਕੋ = ਇੱਕ ਹੀ।(ਜਗਤ ਵਿਚ) ਇਕ ਪਰਮਾਤਮਾ ਹੀ (ਅਸਲ) ਸੱਜਣ ਦਿੱਸਦਾ ਹੈ, ਉਹੀ ਇਕ (ਅਸਲੀ) ਭਰਾ ਹੈ ਤੇ ਮਿੱਤਰ ਹੈ।
 
इकसै दी सामगरी इकसै दी है रीति ॥
Iksai ḏī sāmagrī iksai ḏī hai rīṯ.
The elements and the components are all made by the One; they are held in their order by the One.
ਸਮੂਹ ਵਸਤ-ਵਲੇਵਾ ਇਕ ਸਾਈਂ ਦਾ ਹੀ ਹੈ ਅਤੇ ਕੇਵਲ ਉਸੇ ਨੇ ਹੀ ਹਰਿ ਸ਼ੈ ਨੂੰ ਨਿਯਮ ਅੰਦਰ ਬੰਨਿ੍ਹਆ ਹੋਇਆ ਹੈ।
ਸਾਮਗਰੀ = ਸਾਰੇ ਪਦਾਰਥ। ਰੀਤਿ = ਮਰਯਾਦਾ।ਦੁਨੀਆ ਦਾ ਸਾਰਾ ਧਨ-ਪਦਾਰਥ ਉਸ ਇਕ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ, ਉਸੇ ਦੀ ਹੀ ਮਰਯਾਦਾ (ਜਗਤ ਵਿਚ) ਚੱਲ ਰਹੀ ਹੈ।
 
इकस सिउ मनु मानिआ ता होआ निहचलु चीतु ॥
Ikas si▫o man māni▫ā ṯā ho▫ā nihcẖal cẖīṯ.
When the mind accepts, and is satisfied with the One, then the consciousness becomes steady and stable.
ਇਕ ਵਾਹਿਗੁਰੂ ਨਾਲ ਮੇਰੀ ਜਿੰਦੜੀ ਦੀ ਨਿਸ਼ਾਂ ਹੋ ਗਈ ਹੈ, ਤਦ ਹੀ ਮੇਰਾ ਮਨ ਸਥਿਰ ਹੋਇਆ ਹੈ।
ਸਿਉ = ਨਾਲ।ਜਦੋਂ ਮਨੁੱਖ ਦਾ ਮਨ ਇਕ ਪਰਮਾਤਮਾ (ਦੀ ਯਾਦ) ਵਿਚ ਗਿੱਝ ਜਾਂਦਾ ਹੈ, ਤਦੋਂ ਉਸ ਦਾ ਚਿੱਤ (ਮਾਇਆ ਵਾਲੇ ਪਾਸੇ) ਡੋਲਣੋਂ ਹਟ ਜਾਂਦਾ ਹੈ।
 
सचु खाणा सचु पैनणा टेक नानक सचु कीतु ॥४॥५॥७५॥
Sacẖ kẖāṇā sacẖ painṇā tek Nānak sacẖ kīṯ. ||4||5||75||
Then, one's food is the True Name, one's garments are the True Name, and one's Support, O Nanak, is the True Name. ||4||5||75||
ਸੱਚਾ ਨਾਮ ਨਾਨਕ ਦਾ ਭੋਜਨ ਹੈ, ਸੱਚਾ ਨਾਮ ਉਸ ਦੀ ਪੋਸ਼ਾਕ ਅਤੇ ਸੱਚੇ ਨਾਮ ਨੂੰ ਹੀ ਉਸ ਨੇ ਆਪਣਾ ਆਸਰਾ ਬਣਾਇਆ ਹੈ।
ਸਚੁ = ਸਦਾ-ਥਿਰ ਪ੍ਰਭੂ ਦਾ ਨਾਮ। ਖਾਣਾ = ਆਤਮਕ ਖ਼ੁਰਾਕ। ਟੇਕ = ਆਸਾਰਾ।੪।ਹੇ ਨਾਨਕ! ਉਹ ਪਰਮਾਤਮਾ ਦੇ ਸਦਾ-ਥਿਰ ਨਾਮ ਨੂੰ ਆਪਣੇ ਆਤਮਾ ਦੀ ਖ਼ੁਰਾਕ ਬਣਾ ਲੈਂਦਾ ਹੈ, ਨਾਮ ਨੂੰ ਹੀ ਆਪਣੀ (ਆਤਮਕ) ਪੁਸ਼ਾਕ ਬਣਾਂਦਾ ਹੈ ਤੇ ਸਦਾ-ਥਿਰ ਨਾਮ ਨੂੰ ਹੀ ਆਪਣਾ ਆਸਰਾ ਬਣਾਂਦਾ ਹੈ ॥੪॥੫॥੭੫॥
 
सिरीरागु महला ५ ॥
Sirīrāg mėhlā 5.
Siree Raag, Fifth Mehl:
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
xxxxxx
 
सभे थोक परापते जे आवै इकु हथि ॥
Sabẖe thok parāpaṯe je āvai ik hath.
All things are received if the One is obtained.
ਮੈਨੂੰ ਸਾਰੀਆਂ ਵਸਤੂਆਂ (ਖੁਸ਼ੀਆਂ) ਮਿਲ ਜਾਂਦੀਆਂ ਹਨ ਜੇਕਰ ਕੇਵਲ ਉਹੀ ਮੈਨੂੰ ਪਰਾਪਤ ਹੋ ਜਾਵੇ।
ਥੋਕ = ਪਦਾਰਥ, ਚੀਜ਼ਾਂ। ਹਥਿ ਆਵੈ = ਮਿਲ ਜਾਏ, ਹੱਥ ਵਿਚ ਆ ਜਾਏ।ਜੇ ਇਕ ਪਰਮਾਤਮਾ ਮਿਲ ਪਏ, ਤਾਂ (ਦੁਨੀਆ ਦੇ ਹੋਰ) ਸਾਰੇ ਪਦਾਰਥ ਮਿਲ ਜਾਂਦੇ ਹਨ (ਦੇਣ ਵਾਲਾ ਜੁ ਉਹ ਆਪ ਹੀ ਹੋਇਆ)।
 
जनमु पदारथु सफलु है जे सचा सबदु कथि ॥
Janam paḏārath safal hai je sacẖā sabaḏ kath.
The precious gift of this human life becomes fruitful when one chants the True Word of the Shabad.
ਅਮੋਲਕ ਮਨੁੱਖੀ ਜੀਵਨ ਫਲ-ਦਾਇਕ ਹੋ ਜਾਂਦਾ ਹੈ, ਜੇਕਰ ਸੱਚਾ-ਨਾਮ ਕਥਿਆ ਜਾਵੇ।
ਜਨਮੁ ਪਦਾਰਥੁ = ਕੀਮਤੀ ਮਨੁੱਖਾ ਜਨਮ। ਸਫਲੁ = ਫਲ ਸਹਿਤ, ਕਾਮਯਾਬ। ਸਚਾ = ਸਦਾ-ਥਿਰ ਰਹਿਣ ਵਾਲਾ। ਕਥਿ = ਕਥੀਂ, ਮੈਂ ਉਚਾਰਾਂ।ਜੇ ਮੈਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਾਂ, ਤਾਂ ਇਹ ਕੀਮਤੀ ਮਨੁੱਖਾ ਜਨਮ ਕਾਮਯਾਬ ਹੋ ਜਾਏ।
 
गुर ते महलु परापते जिसु लिखिआ होवै मथि ॥१॥
Gur ṯe mahal parāpaṯe jis likẖi▫ā hovai math. ||1||
One who has such destiny written on his forehead enters the Mansion of the Lord's Presence, through the Guru. ||1||
ਜਿਸ ਦੇ ਮਸਤਕ ਉਤੇ ਐਸੀ ਲਿਖਤਾਕਾਰ ਹੈ, ਉਹ ਗੁਰਾਂ ਦੇ ਰਾਹੀਂ ਸਾਈਂ ਦੀ ਹਜ਼ੂਰੀ ਪਾ ਲੈਂਦਾ ਹੈ।
ਮਹਲੁ = (ਪਰਮਾਤਮਾ ਦੇ ਚਰਨਾਂ ਵਿਚ) ਨਿਵਾਸ। ਜਿਸੁ ਮਥਿ = ਜਿਸ (ਮਨੁੱਖ) ਦੇ ਮੱਥੇ ਉੱਤੇ।੧।(ਪਰ ਉਸੇ ਮਨੁੱਖ ਨੂੰ) ਗੁਰੂ ਪਾਸੋਂ (ਪਰਮਾਤਮਾ ਦੇ ਚਰਨਾਂ ਦਾ) ਨਿਵਾਸ ਪ੍ਰਾਪਤ ਹੁੰਦਾ ਹੈ ਜਿਸ ਦੇ ਮੱਥੇ ਉੱਤੇ (ਚੰਗਾ ਭਾਗ) ਲਿਖਿਆ ਹੋਇਆ ਹੋਵੇ ॥੧॥
 
मेरे मन एकस सिउ चितु लाइ ॥
Mere man ekas si▫o cẖiṯ lā▫e.
O my mind, focus your consciousness on the One.
ਹੇ ਮੇਰੀ ਜਿੰਦੜੀਏ! ਇਕ-ਪ੍ਰਭੂ ਨਾਲ ਆਪਣੀ ਬ੍ਰਿਤੀ ਜੋੜ।
ਏਕਸ ਸਿਉ = ਸਿਰਫ਼ ਇੱਕ ਨਾਲ।ਹੇ ਮੇਰੇ ਮਨ! ਸਿਰਫ਼ ਇਕ ਪਰਮਾਤਮਾ ਨਾਲ ਸੁਰਤ ਜੋੜ।
 
एकस बिनु सभ धंधु है सभ मिथिआ मोहु माइ ॥१॥ रहाउ ॥
Ėkas bin sabẖ ḏẖanḏẖ hai sabẖ mithi▫ā moh mā▫e. ||1|| rahā▫o.
Without the One, all entanglements are worthless; emotional attachment to Maya is totally false. ||1||Pause||
ਇਕ (ਵਾਹਿਗੁਰੂ) ਦੇ ਬਗੇਰ ਹੋਰ ਸਾਰਾ ਕੁਛ ਪੁਆੜਾ ਹੀ ਹੈ। ਧਨ-ਦੌਲਤ ਦੀ ਲਗਨ ਸਭ ਕੂੜੀ ਹੈ। ਠਹਿਰਾਉ।
ਧੰਧੁ = ਜੰਜਾਲ। ਮੋਹੁ ਮਾਇ = ਮਾਇਆ ਦਾ ਮੋਹ।੧।ਇਕ ਪਰਮਾਤਮਾ (ਦੇ ਪਿਆਰ) ਤੋਂ ਬਿਨਾ (ਦੁਨੀਆ ਦੀ) ਸਾਰੀ (ਦੌੜ-ਭੱਜ) ਜੰਜਾਲ ਬਣ ਜਾਂਦੀ ਹੈ। (ਤੇ) ਮਾਇਆ ਦਾ ਮੋਹ ਹੈ ਭੀ ਸਾਰਾ ਵਿਅਰਥ ॥੧॥ ਰਹਾਉ॥
 
लख खुसीआ पातिसाहीआ जे सतिगुरु नदरि करेइ ॥
Lakẖ kẖusī▫ā pāṯisāhī▫ā je saṯgur naḏar kare▫i.
Hundreds of thousands of princely pleasures are enjoyed, if the True Guru bestows His Glance of Grace.
ਜੇਕਰ ਸੱਚੇ ਗੁਰੂ ਜੀ ਆਪਣੀ ਦਇਆ-ਦ੍ਰਿਸ਼ਟੀ ਧਾਰਨ ਤਾਂ ਮੈਂ ਲੱਖਾਂ ਬਾਦਸ਼ਾਹੀਆਂ ਦੇ ਅਨੰਦ ਮਾਣਦਾ ਹਾਂ।
ਨਦਰਿ = ਮਿਹਰ ਦੀ ਨਿਗਾਹ।ਜੇ (ਮੇਰਾ) ਸਤਿਗੁਰੂ (ਮੇਰੇ ਉੱਤੇ) ਮਿਹਰ ਦੀ (ਇੱਕ) ਨਿਗਾਹ ਕਰੇ, ਤਾਂ (ਮੈਂ ਸਮਝਦਾ ਹਾਂ ਕਿ ਮੈਨੂੰ) ਲੱਖਾਂ ਪਾਤਿਸ਼ਾਹੀਆਂ ਦੀਆਂ ਖ਼ੁਸ਼ੀਆਂ ਮਿਲ ਗਈਆਂ ਹਨ।
 
निमख एक हरि नामु देइ मेरा मनु तनु सीतलु होइ ॥
Nimakẖ ek har nām ḏe▫e merā man ṯan sīṯal ho▫e.
If He bestows the Name of the Lord, for even a moment, my mind and body are cooled and soothed.
ਜੇਕਰ ਉਹ ਇਕ ਮੁਹਤ ਭਰ ਲਈ ਭੀ ਮੈਨੂੰ ਵਾਹਿਗੁਰੂ ਦੇ ਨਾਮ ਦੀ ਦਾਤ ਦੇ ਦੇਣ, ਮੇਰੀ ਆਤਮਾ ਤੇ ਦੇਹਿ ਠੰਢੇ ਠਾਰ ਹੋ ਜਾਣਗੇ।
ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਦੇਇ = ਦੇਂਦਾ ਹੈ। ਸੀਤਲੁ = ਠੰਢਾ, ਸ਼ਾਂਤ।(ਕਿਉਂਕਿ ਜਦੋਂ ਗੁਰੂ ਮੈਨੂੰ) ਅੱਖ ਦੇ ਝਮਕਣ ਜਿਤਨੇ ਸਮੇਂ ਵਾਸਤੇ ਭੀ ਪਰਮਾਤਮਾ ਦਾ ਨਾਮ ਬਖ਼ਸ਼ਦਾ ਹੈ, ਤਾਂ ਮੇਰਾ ਮਨ ਸ਼ਾਂਤ ਹੋ ਜਾਂਦਾ ਹੈ, ਮੇਰਾ ਸਰੀਰ ਸ਼ਾਂਤ ਹੋ ਜਾਂਦਾ ਹੈ (ਮੇਰੇ ਗਿਆਨ-ਇੰਦਰੇ ਵਿਕਾਰਾਂ ਦੀ ਭੜਕਾਹਟ ਵਲੋਂ ਹਟ ਜਾਂਦੇ ਹਨ)।
 
जिस कउ पूरबि लिखिआ तिनि सतिगुर चरन गहे ॥२॥
Jis ka▫o pūrab likẖi▫ā ṯin saṯgur cẖaran gahe. ||2||
Those who have such pre-ordained destiny hold tight to the Feet of the True Guru. ||2||
ਜਿਨ੍ਹਾਂ ਲਈ ਧੁਰ ਦੀ ਐਸੀ ਲਿਖਤਾਕਾਰ ਹੈ, ਉਹ ਸੱਚੇ ਗੁਰਾਂ ਦੇ ਪੈਰ ਘੁਟ ਕੇ ਫੜੀ ਰੱਖਦੇ ਹਨ।
ਪੂਰਬਿ = ਪਹਿਲੇ ਜਨਮ ਵਿਚ (ਕੀਤੇ ਕਰਮਾਂ ਅਨੁਸਾਰ)। ਤਿਨਿ = ਉਸ (ਮਨੁੱਖ) ਨੇ। ਗਹੇ = ਫੜ ਲਏ।੨।ਪਰ ਉਸੇ ਮਨੁੱਖ ਨੇ ਸਤਿਗੁਰੂ ਦੇ ਚਰਨ ਫੜੇ ਹਨ (ਉਹੀ ਮਨੁੱਖ ਸਤਿਗੁਰੂ ਦਾ ਆਸਰਾ ਲੈਂਦਾ ਹੈ), ਜਿਸ ਨੂੰ ਪੂਰਬਲੇ ਜਨਮ ਦਾ ਕੋਈ ਲਿਖਿਆ ਹੋਇਆ (ਚੰਗਾ ਲੇਖ) ਮਿਲਦਾ ਹੈ (ਜਿਸ ਦੇ ਚੰਗੇ ਭਾਗ ਜਾਗਦੇ ਹਨ) ॥੨॥
 
सफल मूरतु सफला घड़ी जितु सचे नालि पिआरु ॥
Safal mūraṯ saflā gẖaṛī jiṯ sacẖe nāl pi▫ār.
Fruitful is that moment, and fruitful is that time, when one is in love with the True Lord.
ਫਲ-ਦਾਇਕ ਹੈ ਉਹ ਮੁਹਤ ਅਤੇ ਫਲ-ਦਾਇਕ ਉਹ ਸਮਾਂ ਜਦ ਸੱਚੇ-ਸਾਈਂ ਨਾਲ ਪ੍ਰੀਤ ਕੀਤੀ ਜਾਂਦੀ ਹੈ।
ਮੂਰਤੁ = {मुहुर्त} ਸਮਾ {ਨੋਟ: ਲਫ਼ਜ਼ 'ਮੂਰਤੁ' ਅਤੇ 'ਮੂਰਤਿ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ। ਮੂਰਤਿ = ਸਰੂਪ}। ਜਿਤੁ = ਜਿਸ ਵਿਚ।ਉਹ ਸਮਾ ਕਾਮਯਾਬ ਸਮਝੋ, ਉਹ ਘੜੀ ਭਾਗਾਂ ਵਾਲੀ ਜਾਣੋ, ਜਿਸ ਵਿਚ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਪਿਆਰ ਬਣੇ।
 
दूखु संतापु न लगई जिसु हरि का नामु अधारु ॥
Ḏūkẖ sanṯāp na lag▫ī jis har kā nām aḏẖār.
Suffering and sorrow do not touch those who have the Support of the Name of the Lord.
ਦਰਦ ਤੇ ਗਮ ਉਸ ਨੂੰ ਨਹੀਂ ਪੋਹਦੇ, ਜਿਸ ਨੂੰ ਵਾਹਿਗੁਰੂ ਦੇ ਨਾਮ ਦਾ ਆਸਰਾ ਹੈ।
ਲਗਈ = ਲਗਏ, ਲੱਗੇ। ਅਧਾਰੁ = ਆਸਰਾ।ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ (ਜ਼ਿੰਦਗੀ ਦਾ) ਆਸਰਾ ਮਿਲ ਜਾਂਦਾ ਹੈ, ਉਸ ਨੂੰ ਕੋਈ ਦੁੱਖ, ਕੋਈ ਕਲੇਸ਼ ਪੋਹ ਨਹੀਂ ਸਕਦਾ।
 
बाह पकड़ि गुरि काढिआ सोई उतरिआ पारि ॥३॥
Bāh pakaṛ gur kādẖi▫ā so▫ī uṯri▫ā pār. ||3||
Grasping him by the arm, the Guru lifts them up and out, and carries them across to the other side. ||3||
ਭੂਜਾ ਤੋਂ ਫੜ ਕੇ, ਜਿਸ ਨੂੰ ਗੁਰੂ ਜੀ ਬਾਹਰ ਧੂਹ ਲੈਂਦੇ ਹਨ, ਉਹ (ਸੰਸਾਰ-ਸਮੁੰਦਰ ਤੋਂ) ਪਾਰ ਹੋ ਜਾਂਦਾ ਹੈ!
ਗੁਰਿ = ਗੁਰੂ ਨੇ।੩।ਜਿਸ ਮਨੁੱਖ ਨੂੰ ਗੁਰੂ ਨੇ ਬਾਂਹ ਫੜ ਕੇ (ਵਿਕਾਰਾਂ ਵਿਚੋਂ ਬਾਹਰ) ਕੱਢ ਲਿਆ, ਉਹ (ਸੰਸਾਰ-ਸਮੁੰਦਰ ਵਿਚੋਂ ਸਹੀ-ਸਲਾਮਤ) ਪਾਰ ਲੰਘ ਗਿਆ ॥੩॥
 
थानु सुहावा पवितु है जिथै संत सभा ॥
Thān suhāvā paviṯ hai jithai sanṯ sabẖā.
Embellished and immaculate is that place where the Saints gather together.
ਸੁਭਾਇਮਾਨ ਤੇ ਪਾਵਨ ਹੈ ਉਹ ਜਗ੍ਹਾ, ਜਿਥੇ ਸਤਿ-ਸੰਗਤ ਹੁੰਦੀ ਹੈ।
ਸੰਤ ਸਭਾ = ਸਾਧ ਸੰਗਤ।(ਇਹ ਸਾਰੀ ਬਰਕਤਿ ਹੈ ਗੁਰੂ ਦੀ, ਸਾਧ ਸੰਗਤ ਦੀ) ਜਿੱਥੇ ਸਾਧ ਸੰਗਤ (ਜੁੜਦੀ) ਹੈ ਉਹ ਥਾਂ ਸੋਹਣਾ ਹੈ ਪਵਿਤ੍ਰ ਹੈ।
 
ढोई तिस ही नो मिलै जिनि पूरा गुरू लभा ॥
Dẖo▫ī ṯis hī no milai jin pūrā gurū labẖā.
He alone finds shelter, who has met the Perfect Guru.
ਪਨਾਹ ਦੀ ਥਾਂ ਉਸੇ ਨੂੰ ਹੀ ਪਰਾਪਤ ਹੁੰਦੀ ਹੈ, ਜਿਸ ਨੂੰ ਪੂਰਨ ਗੁਰਦੇਵ ਮਿਲ ਗਏ ਹਨ।
ਢੋਈ = ਆਸਰਾ। ਨੋ = ਨੂੰ। ਜਿਨਿ = ਜਿਸ ਨੇ।(ਸਾਧ ਸੰਗਤ ਵਿਚ ਆ ਕੇ) ਜਿਸ ਮਨੁੱਖ ਨੇ ਪੂਰਾ ਗੁਰੂ ਲੱਭ ਲਿਆ ਹੈ, ਉਸੇ ਨੂੰ ਹੀ (ਪਰਮਾਤਮਾ ਦੀ ਹਜ਼ੂਰੀ ਵਿਚ) ਆਸਰਾ ਮਿਲਦਾ ਹੈ।
 
नानक बधा घरु तहां जिथै मिरतु न जनमु जरा ॥४॥६॥७६॥
Nānak baḏẖā gẖar ṯahāʼn jithai miraṯ na janam jarā. ||4||6||76||
Nanak builds his house upon that site where there is no death, no birth, and no old age. ||4||6||76||
ਨਾਨਕ ਨੇ ਆਪਣੇ ਮਕਾਨ ਦੀ ਉਸ ਥਾਂ ਤੇ ਨੀਹਂ ਰੱਖੀ ਹੈ, ਜਿਥੇ ਮਰਨਾ, ਜੰਮਣਾ ਅਤੇ ਬੁਢੇਪਾ ਨਹੀਂ।
ਬਧਾ ਘਰੁ = ਪੱਕਾ ਟਿਕਾਣਾ ਬਣਾ ਲਿਆ। ਮਿਰਤੁ = ਆਤਮਕ ਮੌਤ। ਜਨਮੁ = ਜਨਮ-ਮਰਨ ਦਾ ਗੇੜ। ਜਰਾ = ਬੁਢੇਪਾ, ਆਤਮਕ ਜੀਵਨ ਨੂੰ ਬੁਢੇਪਾ।੪।ਹੇ ਨਾਨਕ! ਉਸ ਮਨੁੱਖ ਨੇ ਆਪਣਾ ਪੱਕਾ ਟਿਕਾਣਾ ਉਸ ਥਾਂ ਬਣਾ ਲਿਆ, ਜਿਥੇ ਆਤਮਕ ਮੌਤ ਨਹੀਂ; ਜਿੱਥੇ ਜਨਮ ਮਰਨ ਦਾ ਗੇੜ ਨਹੀਂ; ਜਿਥੇ ਆਤਮਕ ਜੀਵਨ ਕਦੇ ਕਮਜ਼ੋਰ ਨਹੀਂ ਹੁੰਦਾ ॥੪॥੬॥੭੬॥
 
स्रीरागु महला ५ ॥
Sarīrāg mėhlā 5.
Siree Raag, Fifth Mehl:
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
xxxxxx
 
सोई धिआईऐ जीअड़े सिरि साहां पातिसाहु ॥
So▫ī ḏẖi▫ā▫ī▫ai jī▫aṛe sir sāhāʼn pāṯisāhu.
Meditate on Him, O my soul; He is the Supreme Lord over kings and emperors.
ਹੇ ਮੇਰੀ ਜਿੰਦੜੀਏ! ਉਸ ਸਦਾ ਸਿਮਰਨ ਕਰ, ਜੋ ਰਾਜਿਆਂ ਅਤੇ ਮਹਾਰਾਜਿਆਂ ਦਾ ਸ਼ਰੋਮਣੀ ਸਾਹਿਬ ਹੈ।
ਸੋਈ = ਉਹੀ। ਜੀਅੜੇ = ਹੇ ਜਿੰਦੇ! ਸਿਰਿ = ਸਿਰ ਉੱਤੇ।ਹੇ ਮੇਰੀ ਜਿੰਦੇ! ਉਸੇ ਪ੍ਰਭੂ (ਦੇ ਚਰਨਾਂ) ਦਾ ਧਿਆਨ ਧਰਨਾ ਚਾਹੀਦਾ ਹੈ, ਜੋ ਸਭ ਸ਼ਾਹਾਂ ਦੇ ਸਿਰ ਉੱਤੇ ਪਾਤਿਸ਼ਾਹ ਹੈ।
 
तिस ही की करि आस मन जिस का सभसु वेसाहु ॥
Ŧis hī kī kar ās man jis kā sabẖas vesāhu.
Place the hopes of your mind in the One, in whom all have faith.
ਮੇਰੇ ਮਨੂਏ! ਉਸ ਉਪਰ ਹੀ ਉਮੇਦ ਰੱਖ ਜਿਸ ਵਿੱਚ ਸਾਰਿਆਂ ਨੂੰ ਭਰੋਸਾ ਹੈ।
ਮਨ = ਹੇ ਮਨ! ਸਭਸੁ = ਸਭ ਜੀਵਾਂ ਨੂੰ। ਵੇਸਾਹੁ = ਭਰੋਸਾ।ਹੇ (ਮੇਰੇ) ਮਨ! ਸਿਰਫ਼ ਉਸ ਪਰਮਾਤਮਾ ਦੀ (ਸਹੈਤਾ ਦੀ) ਆਸ ਬਣਾ, ਜਿਸ ਦਾ ਸਭ ਜੀਵਾਂ ਨੂੰ ਭਰੋਸਾ ਹੈ।
 
सभि सिआणपा छडि कै गुर की चरणी पाहु ॥१॥
Sabẖ si▫āṇpā cẖẖad kai gur kī cẖarṇī pāhu. ||1||
Give up all your clever tricks, and grasp the Feet of the Guru. ||1||
ਆਪਣੀਆਂ ਸਾਰੀਆਂ ਚਲਾਕੀਆਂ ਤਿਆਗ ਕੇ ਗੁਰਾਂ ਦੇ ਪੈਰੀ ਜਾ ਪਓ।
ਸਭਿ = ਸਾਰੀਆਂ। ਪਾਹੁ = ਪਉ।੧।(ਹੇ ਮਨ!) ਸਾਰੀਆਂ ਚਤੁਰਾਈਆਂ ਛੱਡ ਕੇ ਗੁਰੂ ਦੇ ਚਰਨੀਂ ਪਉ (ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ ਦਾ ਮਿਲਾਪ ਹੁੰਦਾ ਹੈ) ॥੧॥
 
मन मेरे सुख सहज सेती जपि नाउ ॥
Man mere sukẖ sahj seṯī jap nā▫o.
O my mind, chant the Name with intuitive peace and poise.
ਮੇਰੀ ਜਿੰਦੜੀਏ! ਆਰਾਮ ਅਤੇ ਸ਼ਾਤੀ ਨਾਲ ਵਾਹਿਗੁਰੂ ਦੇ ਨਾਮ ਦਾ ਅਰਾਧਨ ਕਰ।
ਸਹਜ = ਆਤਮਕ ਅਡੋਲਤਾ। ਸੇਤੀ = ਨਾਲ।ਹੇ ਮੇਰੇ ਮਨ! ਆਨੰਦ ਨਾਲ ਤੇ ਆਤਮਕ ਅਡੋਲਤਾ ਨਾਲ ਪਰਮਾਤਮਾ ਦਾ ਨਾਮ ਸਿਮਰ।
 
आठ पहर प्रभु धिआइ तूं गुण गोइंद नित गाउ ॥१॥ रहाउ ॥
Āṯẖ pahar parabẖ ḏẖi▫ā▫e ṯūʼn guṇ go▫inḏ niṯ gā▫o. ||1|| rahā▫o.
Twenty-four hours a day, meditate on God. Constantly sing the Glories of the Lord of the Universe. ||1||Pause||
ਅੱਠੇ ਪਹਿਰ ਤੂੰ ਸਾਹਿਬ ਦਾ ਸਿਮਰਨ ਕਰ ਅਤੇ ਜਗਤ ਦੇ ਪ੍ਰਕਾਸ਼ਕ ਦਾ ਸਦਾ ਜੱਸ ਗਾਇਨ ਕਰ। ਠਹਿਰਾਉ।
xxxਅੱਠੇ ਪਹਰ ਪ੍ਰਭੂ ਨੂੰ ਸਿਮਰਦਾ ਰਹੁ, ਸਦਾ ਗੋਬਿੰਦ ਦੇ ਗੁਣ ਗਾਂਦਾ ਰਹੁ ॥੧॥ ਰਹਾਉ॥
 
तिस की सरनी परु मना जिसु जेवडु अवरु न कोइ ॥
Ŧis kī sarnī par manā jis jevad avar na ko▫e.
Seek His Shelter, O my mind; there is no other as Great as He.
ਹੈ ਮੇਰੀ ਜਿੰਦੇ! ਉਸ ਦੀ ਸ਼ਰਣ ਪੈ, ਜਿਸ ਜਿੱਡਾ ਵੱਡਾ ਹੋਰ ਕੋਈ ਨਹੀਂ।
ਪਰੁ = ਪਉ। ਜਿਸੁ = {ਨੋਟ: ਲਫ਼ਜ਼ 'ਜਿਸੁ' ਅਤੇ 'ਜਿਸ ਕਾ' ਦੇ 'ਜਿਸ' ਦਾ ਫ਼ਰਕ ਚੇਤੇ ਰੱਖਣਾ। ਲਫ਼ਜ਼ 'ਜਿਸੁ ਤਿਸੁ ਕਿਸੁ ਇਸੁ, ਉਸੁ' ਦਾ ੁ ਖ਼ਾਸ ਖ਼ਾਸ ਸੰਬੰਧਕਾਂ ਤੇ ਕ੍ਰਿਆ ਵਿਸ਼ੇਸ਼ਣ 'ਹੀ' ਨਾਲ ਉੱਡ ਜਾਂਦਾ ਹੈ। ਵੇਖੋ 'ਗੁਰਬਾਣੀ ਵਿਆਕਰਨ'}।ਹੇ (ਮੇਰੇ) ਮਨ! ਉਸ ਪਰਮਾਤਮਾ ਦੀ ਸਰਨ ਪਉ, ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ,
 
जिसु सिमरत सुखु होइ घणा दुखु दरदु न मूले होइ ॥
Jis simraṯ sukẖ ho▫e gẖaṇā ḏukẖ ḏaraḏ na mūle ho▫e.
Remembering Him in meditation, a profound peace is obtained. Pain and suffering will not touch you at all.
ਜਿਸ ਦਾ ਅਰਾਧਨ ਕਰਨ ਦੁਆਰਾ ਬਹੁਤ ਆਰਾਮ ਮਿਲਦਾ ਹੈ ਅਤੇ ਪੀੜ ਤੇ ਤਕਲੀਫ (ਆਦਮੀ ਨੂੰ) ਮੂਲੋ ਹੀ ਨਹੀਂ ਪੋਹਦੀਆਂ।
ਘਣਾ = ਬਹੁਤ। ਮੂਲੇ = ਉੱਕਾ ਹੀ, ਬਿਲਕੁਲ।ਜਿਸ ਦਾ ਨਾਮ ਸਿਮਰਿਆਂ ਬਹੁਤ ਆਤਮਕ ਆਨੰਦ ਮਿਲਦਾ ਹੈ, ਤੇ ਕੋਈ ਭੀ ਦੁੱਖ ਕਲੇਸ਼ ਉੱਕਾ ਹੀ ਪੋਹ ਨਹੀਂ ਸਕਦਾ।
 
सदा सदा करि चाकरी प्रभु साहिबु सचा सोइ ॥२॥
Saḏā saḏā kar cẖākrī parabẖ sāhib sacẖā so▫e. ||2||
Forever and ever, work for God; He is our True Lord and Master. ||2||
ਸਦੀਵ ਤੇ ਹਮੇਸ਼ਾਂ ਉਸੇ ਸੱਚੇ, ਸੁਆਮੀ, ਮਾਲਕ ਦੀ ਟਹਿਲ ਸੇਵਾ ਕਮਾ।
ਚਾਕਰੀ = ਸੇਵਾ, ਭਗਤੀ। ਸਾਹਿਬੁ = ਮਾਲਕ। ਸਚਾ = ਸਦਾ ਕਾਇਮ ਰਹਿਣ ਵਾਲਾ।੨।(ਹੇ ਮਨ!) ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਮਾਲਕ ਹੈ, ਸਦਾ ਉਸੇ ਦੀ ਹੀ ਸੇਵਾ ਭਗਤੀ ਕਰਦਾ ਰਹੁ ॥੨॥
 
साधसंगति होइ निरमला कटीऐ जम की फास ॥
Sāḏẖsangaṯ ho▫e nirmalā katī▫ai jam kī fās.
In the Saadh Sangat, the Company of the Holy, you shall become absolutely pure, and the noose of death shall be cut away.
ਸਤਿਸੰਗਤ ਅੰਦਰ ਜੀਵ ਪਵਿੱਤਰ ਹੋ ਜਾਂਦਾ ਹੈ ਅਤੇ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
ਨਿਰਮਲਾ = ਪਵਿਤ੍ਰ ਜੀਵਨ ਵਾਲਾ। ਫਾਸ = ਫਾਸੀ।ਸਾਧ ਸੰਗਤ ਵਿਚ ਰਿਹਾਂ (ਆਚਰਨ) ਪਵਿਤ੍ਰ ਹੋ ਜਾਂਦਾ ਹੈ, ਤੇ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ।
 
सुखदाता भै भंजनो तिसु आगै करि अरदासि ॥
Sukẖ▫ḏāṯa bẖai bẖanjno ṯis āgai kar arḏās.
So offer your prayers to Him, the Giver of Peace, the Destroyer of fear.
ਉਸ ਮੂਹਰੇ ਪ੍ਰਾਰਥਨਾ ਕਰ, ਜੋ ਖੁਸ਼ੀ ਬਖਸ਼ਣਹਾਰ ਅਤੇ ਡਰ ਦੂਰ ਕਰਨ ਵਾਲਾ ਹੈ।
ਭੈ ਭੰਜਨੋ = ਸਾਰੇ ਡਰ ਨਾਸ ਕਰਨ ਵਾਲਾ।(ਹੇ ਮਨ! ਸਾਧ ਸੰਗਤ ਦਾ ਆਸਰਾ ਲੈ ਕੇ) ਉਸ ਪਰਮਾਤਮਾ ਅੱਗੇ ਅਰਦਾਸ ਕਰਦਾ ਰਹੁ, ਜੋ ਸਾਰੇ ਸੁਖ ਦੇਣ ਵਾਲਾ ਹੈ ਤੇ ਸਾਰੇ ਡਰ-ਸਹਮ ਨਾਸ ਕਰਨ ਵਾਲਾ ਹੈ।
 
मिहर करे जिसु मिहरवानु तां कारजु आवै रासि ॥३॥
Mihar kare jis miharvān ṯāʼn kāraj āvai rās. ||3||
Showing His Mercy, the Merciful Master shall resolve your affairs. ||3||
ਜਿਸ ਉਤੇ ਮਾਇਆਵਾਨ ਮਾਲਕ ਆਪਣੀ ਮਾਇਆ ਧਾਰਦਾ ਹੈ, ਉਸ ਦੇ ਕੰਮ, ਤੱਤਕਾਲ ਠੀਕ ਹੋ ਜਾਂਦੇ ਹਨ।
ਆਵੈ ਰਾਸਿ = ਸਿਰੇ ਚੜ੍ਹ ਜਾਂਦਾ ਹੈ।੩।ਮਿਹਰ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਉੱਤੇ ਜਦੋਂ ਮਿਹਰ (ਦੀ ਨਿਗਾਹ) ਕਰਦਾ ਹੈ, ਤਦੋਂ ਉਸ ਦੀ ਮਨੁੱਖਾ ਜੀਵਨ ਦੀ ਭਾਰੀ ਜ਼ਿੰਮੇਵਾਰੀ ਸਿਰੇ ਚੜ੍ਹ ਜਾਂਦੀ ਹੈ ॥੩॥
 
बहुतो बहुतु वखाणीऐ ऊचो ऊचा थाउ ॥
Bahuṯo bahuṯ vakẖāṇī▫ai ūcẖo ūcẖā thā▫o.
The Lord is said to be the Greatest of the Great; His Kingdom is the Highest of the High.
(ਸੁਆਮੀ) ਵਿਸ਼ਾਲਾਂ ਦਾ ਪਰਮ ਵਿਸ਼ਾਲ ਆਖਿਆ ਜਾਂਦਾ ਹੈ ਅਤੇ ਉਸ ਦਾ ਟਿਕਾਣਾ ਉਚਿਓ ਵੀ ਉੱਚਾ ਹੈ।
ਵਖਾਣੀਐ = ਆਖਿਆ ਜਾਂਦਾ ਹੈ, ਹਰ ਕੋਈ ਆਖਦਾ ਹੈ।ਹਰ ਕੋਈ ਆਖਦਾ ਹੈ ਕਿ ਪਰਮਾਤਮਾ ਬਹੁਤ ਉੱਚਾ ਹੈ, ਬਹੁਤ ਉੱਚਾ ਹੈ, ਉਸ ਦਾ ਟਿਕਾਣਾ ਬਹੁਤ ਉੱਚਾ ਹੈ।
 
वरना चिहना बाहरा कीमति कहि न सकाउ ॥
varnā cẖihnā bāhrā kīmaṯ kahi na sakā▫o.
He has no color or mark; His Value cannot be estimated.
ਵਾਹਿਗੁਰੂ ਰੰਗ ਤੇ ਨਿਸ਼ਾਨ ਰਹਿਤ ਹੈ। (ਮੈਂ ਉਸ ਦਾ) ਮੁੱਲ ਬਿਆਨ ਨਹੀਂ ਕਰ ਸਕਦਾ।
ਕਹਿ ਨ ਸਕਾਉ = ਮੈਂ ਕਹਿ ਨਹੀਂ ਸਕਦਾ।ਉਸ ਪ੍ਰਭੂ ਦਾ ਕੋਈ ਖ਼ਾਸ ਰੰਗ ਨਹੀਂ ਹੈ ਕੋਈ ਖ਼ਾਸ ਰੂਪ-ਰੇਖਾ ਨਹੀਂ ਹੈ। ਮੈਂ ਉਸ ਦੀ ਕੋਈ ਕੀਮਤ ਨਹੀਂ ਦੱਸ ਸਕਦਾ (ਭਾਵ, ਦੁਨੀਆ ਦੇ ਕਿਸੇ ਭੀ ਪਦਾਰਥ ਦੇ ਵੱਟੇ ਉਸ ਦੀ ਪ੍ਰਾਪਤੀ ਨਹੀਂ ਹੋ ਸਕਦੀ)।
 
नानक कउ प्रभ मइआ करि सचु देवहु अपुणा नाउ ॥४॥७॥७७॥
Nānak ka▫o parabẖ ma▫i▫ā kar sacẖ ḏevhu apuṇā nā▫o. ||4||7||77||
Please show Mercy to Nanak, God, and bless him with Your True Name. ||4||7||77||
ਹੇ ਸੁਆਮੀ! ਨਾਨਕ ਤੇ ਆਪਣੀ ਰਹਿਮਤ ਧਾਰ, ਅਤੇ ਉਸ ਨੂੰ ਆਪਣੇ ਸੱਚੇ ਨਾਮ ਦੀ ਦਾਤ ਦੇ।
ਮਇਆ = ਦਇਆ। ਸਚੁ = ਸਦਾ-ਥਿਰ ਰਹਿਣ ਵਾਲਾ।੪।ਹੇ ਪ੍ਰਭੂ! ਮਿਹਰ ਕਰ ਤੇ ਮੈਨੂੰ ਨਾਨਕ ਨੂੰ ਆਪਣਾ ਸਦਾ ਕਾਇਮ ਰਹਿਣ ਵਾਲਾ ਨਾਮ ਬਖ਼ਸ਼ (ਕਿਉਂਕਿ ਜਿਸ ਨੂੰ ਤੇਰਾ ਨਾਮ ਮਿਲ ਜਾਂਦਾ ਹੈ ਉਸ ਨੂੰ ਤੇਰਾ ਮੇਲ ਹੋ ਜਾਂਦਾ ਹੈ) ॥੪॥੭॥੭੭॥
 
स्रीरागु महला ५ ॥
Sarīrāg mėhlā 5.
Siree Raag, Fifth Mehl:
ਸਿਰੀ ਰਰਾਗ, ਪੰਜਵੀਂ ਪਾਤਸ਼ਾਹੀ।
xxxxxx
 
नामु धिआए सो सुखी तिसु मुखु ऊजलु होइ ॥
Nām ḏẖi▫ā▫e so sukẖī ṯis mukẖ ūjal ho▫e.
One who meditates on the Naam is at peace; his face is radiant and bright.
ਜੋ ਨਾਮ ਦਾ ਸਿਮਰਨ ਕਰਦਾ ਹੈ, ਉਹ ਪ੍ਰਸੰਨ ਹੁੰਦਾ ਹੈ ਤੇ ਉਸ ਦਾ ਚਿਹਰਾ ਰੋਸ਼ਨ ਹੋ ਜਾਂਦਾ ਹੈ।
ਸੋ = ਉਹ ਮਨੁੱਖ। ਤਿਸੁ = ਉਸ ਦਾ। ਊਜਲੁ = ਰੌਸ਼ਨ, ਚਮਕ ਵਾਲਾ।ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਹੀ ਸੁਖੀ ਰਹਿੰਦਾ ਹੈ, ਉਸ ਦਾ ਮੂੰਹ (ਲੋਕ ਪਰਲੋਕ ਵਿਚ) ਉੱਜਲਾ ਰਹਿੰਦਾ ਹੈ।
 
पूरे गुर ते पाईऐ परगटु सभनी लोइ ॥
Pūre gur ṯe pā▫ī▫ai pargat sabẖnī lo▫e.
Obtaining it from the Perfect Guru, he is honored all over the world.
ਜੋ ਪੁਰਨ ਗੁਰਾਂ ਪਾਸੋਂ ਨਾਮ ਪਰਾਪਤ ਕਰਦਾ ਹੈ, ਉਹ ਸਾਰਿਆਂ ਜਹਾਨਾਂ ਅੰਦਰ ਪਰਸਿੱਧ ਹੋ ਜਾਂਦਾ ਹੈ।
ਤੇ = ਤੋਂ। ਸਭਨੀ ਲੋਇ = ਸਾਰੇ ਭਵਨਾਂ ਵਿਚ।(ਇਹ ਨਾਮ) ਪੂਰੇ ਗੁਰੂ ਤੋਂ ਹੀ ਮਿਲਦਾ ਹੈ (ਭਾਵੇਂ ਨਾਮ ਦਾ ਮਾਲਕ ਪ੍ਰਭੂ) ਸਾਰੇ ਹੀ ਭਵਨਾਂ ਵਿਚ ਪ੍ਰਤੱਖ ਵੱਸਦਾ ਹੈ।
 
साधसंगति कै घरि वसै एको सचा सोइ ॥१॥
Sāḏẖsangaṯ kai gẖar vasai eko sacẖā so▫e. ||1||
In the Company of the Holy, the One True Lord comes to abide within the home of the self. ||1||
ਉਹ ਸੱਚਾ, (ਸਦਾ ਕਾਇਮ ਰਹਿਣ ਵਾਲਾ) ਅਦੁਤੀ (ਪ੍ਰਭੂ) ਸਾਧ ਸੰਗਤਿ ਦੇ ਘਰ ਵਿੱਚ ਵਸਦਾ ਹੈ।
ਘਰਿ = ਘਰ ਵਿਚ। ਸਚਾ = ਸਦਾ-ਥਿਰ ਰਹਿਣ ਵਾਲਾ ਪ੍ਰਭੂ।੧।ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸਾਧ ਸੰਗਤ ਦੇ ਘਰ ਵਿਚ ਵੱਸਦਾ ਹੈ ॥੧॥