Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

सफलु जनमु सरीरु सभु होआ जितु राम नामु परगासिआ ॥
Safal janam sarīr sabẖ ho▫ā jiṯ rām nām pargāsi▫ā.
Their lives and bodies become totally blessed and fruitful; the Lord's Name illumines them.
ਲਾਭਦਾਇਕ ਹੋ ਵੰਞਦਾ ਹੈ ਜੀਵਨ ਅਤੇ ਸਾਰਾ ਜਿਸਮ ਜਿਸ ਵਿੱਚ ਸਾਈਂ ਦਾ ਨਾਮ ਪ੍ਰਕਾਸ਼ ਹੋ ਜਾਂਦਾ ਹੈ।
ਜਿਤੁ = ਜਿਸ (ਸਰੀਰ) ਵਿਚ। ਪਰਗਾਸਿਆ = ਰੌਸ਼ਨ ਹੋ ਗਿਆ, ਚਮਕ ਗਿਆ।ਉਹਨਾਂ ਦਾ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ ਹੈ ਉਹਨਾਂ ਦਾ ਸਰੀਰ ਭੀ ਸਫਲ ਹੋ ਜਾਂਦਾ ਹੈ ਕਿਉਂਕਿ ਉਹਨਾਂ ਦੇ ਸਰੀਰ ਵਿਚ ਪਰਮਾਤਮਾ ਦਾ ਨਾਮ ਚਮਕ ਪੈਂਦਾ ਹੈ।
 
नानक हरि भजु सदा दिनु राती गुरमुखि निज घरि वासिआ ॥६॥
Nānak har bẖaj saḏā ḏin rāṯī gurmukẖ nij gẖar vāsi▫ā. ||6||
O Nanak, by continually vibrating upon the Lord, day and night, the Gurmukhs abide in the home of the inner self. ||6||
ਨਾਨਕ, ਦਿਹੁੰ ਰੈਣ ਸਦੀਵ ਹੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਪਵਿੱਤ੍ਰ ਪੁਰਸ਼ ਆਪਣੇ ਨਿੱਜ ਦੇ ਧਾਮ ਅੰਦਰ ਵੱਸਦਾ ਹੈ।
ਗੁਰਮੁਖਿ = ਗੁਰੂ ਦੀ ਸਰਨ ਪਿਆਂ। ਨਿਜ ਘਰਿ = ਆਪਣੇ ਅਸਲ ਘਰ ਵਿਚ, ਪ੍ਰਭੂ-ਚਰਨਾਂ ਵਿਚ ॥੬॥ਹੇ ਨਾਨਕ! ਤੂੰ ਭੀ ਸਦਾ ਦਿਨ ਰਾਤ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦਾ ਰਹੁ! ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦਾ ਨਾਮ ਸਿਮਰਿਆਂ) ਪਰਮਾਤਮਾ ਦੇ ਚਰਨਾਂ ਵਿਚ ਥਾਂ ਮਿਲੀ ਰਹਿੰਦੀ ਹੈ ॥੬॥
 
जिन सरधा राम नामि लगी तिन्ह दूजै चितु न लाइआ राम ॥
Jin sarḏẖā rām nām lagī ṯinĥ ḏūjai cẖiṯ na lā▫i▫ā rām.
Those who place their faith in the Lord's Name, do not attach their consciousness to another.
ਜਿਨ੍ਹਾਂ ਦਾ ਭਰੋਸਾ ਸਾਹਿਬ ਦੇ ਨਾਮ ਵਿੱਚ ਹੈ, ਉਹ ਹੋਰਸ ਨਾਲ ਆਪਣੇ ਮਨ ਨੂੰ ਨਹੀਂ ਜੋੜਦੇ।
ਨਾਮਿ = ਨਾਮ ਵਿਚ। ਸਰਧਾ = ਨਿਸ਼ਚਾ। ਦੂਜੈ = ਕਿਸੇ ਹੋਰ ਪਦਾਰਥ ਵਿਚ।ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸਿਮਰਨ ਵਿਚ ਨਿਸ਼ਚਾ ਪੱਕਾ ਕਰ ਲਿਆ, ਉਹ (ਹਰਿ-ਨਾਮ ਦਾ ਪਿਆਰ ਛੱਡ ਕੇ) ਕਿਸੇ ਹੋਰ ਪਦਾਰਥ ਵਿਚ ਆਪਣਾ ਚਿੱਤ ਨਹੀਂ ਜੋੜਦੇ।
 
जे धरती सभ कंचनु करि दीजै बिनु नावै अवरु न भाइआ राम ॥
Je ḏẖarṯī sabẖ kancẖan kar ḏījai bin nāvai avar na bẖā▫i▫ā rām.
Even if the entire earth were to be transformed into gold, and given to them, without the Naam, they love nothing else.
ਜੇਕਰ ਸਾਰੀ ਜਮੀਨ ਸੋਨੇ ਦੀ ਬਣਾ ਕੇ ਉਨ੍ਹਾਂ ਨੂੰ ਦੇ ਦਿੱਤੀ ਜਾਵੇ (ਤਾਂ ਵੀ) ਨਾਮ ਦੇ ਬਾਝੋਂ ਉਹ ਹੋਰ ਕਿਸੇ ਸ਼ੈ ਨੂੰ ਪਿਆਰ ਨਹੀਂ ਕਰਦੇ।
ਸਭ = ਸਾਰੀ। ਕੰਚਨੁ = ਸੋਨਾ। ਕਰਿ = ਬਣਾ ਕੇ। ਭਾਇਆ = ਚੰਗਾ ਲੱਗਾ।ਜੇ ਸਾਰੀ ਧਰਤੀ ਸੋਨਾ ਬਣਾ ਕੇ ਉਹਨਾਂ ਦੇ ਅੱਗੇ ਰੱਖ ਦੇਈਏ, ਤਾਂ ਭੀ ਪਰਮਾਤਮਾ ਦੇ ਨਾਮ ਤੋਂ ਛੁਟ ਹੋਰ ਕੋਈ ਪਦਾਰਥ ਉਹਨਾਂ ਨੂੰ ਪਿਆਰਾ ਨਹੀਂ ਲੱਗਦਾ।
 
राम नामु मनि भाइआ परम सुखु पाइआ अंति चलदिआ नालि सखाई ॥
Rām nām man bẖā▫i▫ā param sukẖ pā▫i▫ā anṯ cẖalḏi▫ā nāl sakẖā▫ī.
The Lord's Name is pleasing to their minds, and they obtain supreme peace; when they depart in the end, it shall go with them as their support.
ਸਾਹਿਬ ਦਾ ਨਾਮ ਉਨ੍ਹਾਂ ਦੇ ਚਿੱਤ ਨੂੰ ਚੰਗਾ ਲੱਗਦਾ ਹੈ, ਅਤੇ ਇਸ ਦੇ ਰਾਹੀਂ ਉਹ ਮਹਾਨ ਪ੍ਰਸੰਨਤਾ ਨੂੰ ਪ੍ਰਾਪਤ ਹੁੰਦੇ ਹਨ। ਅਖੀਰ ਨੂੰ ਤੁਰਨ ਵੇਲੇ ਇਹ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸਹਾਇਕ ਵਜੋਂ ਜਾਂਦਾ ਹੈ।
ਮਨਿ = ਮਨ ਵਿਚ। ਪਰਮ = ਸਭ ਤੋਂ ਉੱਚਾ। ਅੰਤਿ = ਅਖ਼ੀਰ ਵਿਚ। ਸਖਾਈ = ਸਾਥੀ।ਉਹਨਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ (ਨਾਮ ਦੀ ਬਰਕਤਿ ਨਾਲ) ਉਹ ਸਭ ਤੋਂ ਸ੍ਰੇਸ਼ਟ ਆਤਮਕ ਆਨੰਦ ਮਾਣਦੇ ਹਨ, ਅਖ਼ੀਰ ਵੇਲੇ ਦੁਨੀਆ ਤੋਂ ਤੁਰਨ ਲੱਗਿਆਂ ਭੀ ਇਹ ਹਰਿ-ਨਾਮ ਉਹਨਾਂ ਦੇ ਨਾਲ ਸਾਥੀ ਬਣਦਾ ਹੈ।
 
राम नाम धनु पूंजी संची ना डूबै ना जाई ॥
Rām nām ḏẖan pūnjī sancẖī nā dūbai nā jā▫ī.
I have gathered the capital, the wealth of the Lord's Name; it does not sink, and does not depart.
ਮੈਂ ਸਾਈਂ ਦੇ ਨਾਮ ਦੇ ਪਦਾਰਥ ਦੀ ਰਾਸ ਇਕੱਤ੍ਰ ਕੀਤੀ ਹੈ। ਇਹ ਨਾਂ ਡੁਬਦੀ ਹੈ ਅਤੇ ਨਾਂ ਹੀ ਸਾਥ ਛੱਡ ਕੇ ਜਾਂਦੀ ਹੈ।
ਪੂੰਜੀ = ਸਰਮਾਇਆ। ਸੰਚੀ = ਇਕੱਠੀ ਕੀਤੀ। ਜਾਈ = ਜ਼ਾਇਆ ਹੁੰਦੀ।ਉਹ ਸਦਾ ਪਰਮਾਤਮਾ ਦਾ ਨਾਮ-ਧਨ ਨਾਮ-ਸਰਮਾਇਆ ਇਕੱਠਾ ਕਰਦੇ ਰਹਿੰਦੇ ਹਨ, ਇਹ ਧਨ ਇਹ ਸਰਮਾਇਆ ਨਾਹ ਪਾਣੀ ਵਿਚ ਡੁੱਬਦਾ ਹੈ ਨਾਹ ਗਵਾਚਦਾ ਹੈ।
 
राम नामु इसु जुग महि तुलहा जमकालु नेड़ि न आवै ॥
Rām nām is jug mėh ṯulhā jamkāl neṛ na āvai.
The Lord's Name is the only true support in this age; the Messenger of Death does not draw near it.
ਕੇਵਲ ਸੁਆਮੀ ਦਾ ਨਾਮ ਹੀ ਇਸ ਜੁਗ ਅੰਦਰ ਇੱਕ ਤੁਲਹੜਾ ਹੈ। ਮੌਤ ਦਾ ਦੂਤ ਇਸ ਦੇ ਲਾਗੇ ਨਹੀਂ ਲੱਗਦਾ।
ਇਸੁ ਜੁਗ ਮਹਿ = ਮਨੁੱਖਾ ਜਨਮ ਵਿਚ, ਜਗਤ ਵਿਚ। ਤੁਲਹਾ = ਦਰਿਆ ਤੋਂ ਪਾਰ ਲੰਘਣ ਲਈ ਛਤੀਰੀਆਂ ਆਦਿਕ ਦਾ ਬਣਾਇਆ ਹੋਇਆ ਸਹਾਰਾ। ਜਮ ਕਾਲੁ = ਮੌਤ, ਆਤਮਕ ਮੌਤ।(ਸੰਸਾਰ-ਨਦੀ ਤੋਂ ਪਾਰ ਲੰਘਣ ਲਈ) ਪਰਮਾਤਮਾ ਦਾ ਨਾਮ ਇਸ ਜਗਤ ਵਿਚ (ਮਾਨੋ) ਤੁਲਹਾ ਹੈ, ਜਿਸ ਰਾਹੀਂ (ਜੇਹੜਾ ਮਨੁੱਖ ਨਾਮ ਸਿਮਰਦਾ ਰਹਿੰਦਾ ਹੈ) ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁੱਕਦੀ।
 
नानक गुरमुखि रामु पछाता करि किरपा आपि मिलावै ॥७॥
Nānak gurmukẖ rām pacẖẖāṯā kar kirpā āp milāvai. ||7||
O Nanak, the Gurmukhs recognize the Lord; in His Mercy, He unites them with Himself. ||7||
ਨਾਨਕ ਗੁਰਾਂ ਦੇ ਰਾਹੀਂ ਸੁਆਮੀ ਸਿਆਣਿਆ ਜਾਂਦਾ ਹੈ। ਮਿਹਰ ਧਾਰ ਕੇ ਓਹ ਬੰਦੇ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪਛਾਤਾ = ਸਾਂਝ ਪਾ ਲਈ ॥੭॥ਹੇ ਨਾਨਕ! ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ, ਪਰਮਾਤਮਾ ਮੇਹਰ ਕਰ ਕੇ ਆਪ ਉਸ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੭॥
 
रामो राम नामु सते सति गुरमुखि जाणिआ राम ॥
Rāmo rām nām saṯe saṯ gurmukẖ jāṇi▫ā rām.
True, True is the Name of the Lord, Raam, Raam; the Gurmukh knows the Lord.
ਸੱਚਾ ਸੱਚਾ ਹੈ ਸੁਆਮੀ ਮਾਲਕ ਦਾ ਨਾਮ। ਗੁਰਾਂ ਦੇ ਰਾਹੀਂ ਇਹ ਅਨੁਭਵ ਕੀਤਾ ਜਾਂਦਾ ਹੈ।
ਸਤੇ ਸਤਿ = ਸਤਿ ਸਤਿ, ਸਦਾ ਕਾਇਮ ਰਹਿਣ ਵਾਲਾ, ਸਦਾ ਕਾਇਮ ਰਹਿਣ ਵਾਲਾ। ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲਾ ਮਨੁੱਖ।ਪਰਮਾਤਮਾ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ ਪਰਮਾਤਮਾ ਦਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਉਸ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ।
 
सेवको गुर सेवा लागा जिनि मनु तनु अरपि चड़ाइआ राम ॥
Sevko gur sevā lāgā jin man ṯan arap cẖaṛā▫i▫ā rām.
The Lord's servant is the one who commits himself to the Guru's service, and dedicates his mind and body as an offering to Him.
ਪ੍ਰਭੂ ਦਾ ਗੋਲਾ ਉਹ ਹੈ, ਜੋ ਗੁਰਾਂ ਦੀ ਘਾਲ ਅੰਦਰ ਜੁੜਦਾ ਹੈ, ਆਪਣਾ ਦਿਲ ਤੇ ਦੇਹਿ ਸਮਰਪਣ ਕਰਦਾ ਹੈ ਅਤੇ ਉਨ੍ਹਾਂ ਦੀ ਉਸ ਨੂੰ ਭੇਟਾ ਚੜ੍ਹਾ ਦਿੰਦਾ ਹੈ।
ਜਿਨਿ = ਜਿਸ (ਸੇਵਕ) ਨੇ। ਅਰਪਿ = ਭੇਟਾ ਕਰ ਕੇ। ਚੜ੍ਹਾਇਆ = ਚੜ੍ਹਾਵਾ ਚਾੜ੍ਹ ਦਿੱਤਾ।(ਪਰ) ਉਹੀ (ਮਨੁੱਖ) ਸੇਵਕ (ਬਣ ਕੇ) ਗੁਰੂ ਦੀ ਦੱਸੀ ਸੇਵਾ ਵਿਚ ਰੁੱਝਦਾ ਹੈ ਜਿਸ ਨੇ ਆਪਣਾ ਮਨ ਆਪਣਾ ਤਨ ਭੇਟਾ ਕਰ ਕੇ ਚੜ੍ਹਾਵੇ ਦੇ ਤੌਰ ਤੇ (ਗੁਰੂ ਅੱਗੇ) ਰੱਖ ਦਿੱਤਾ ਹੈ।
 
मनु तनु अरपिआ बहुतु मनि सरधिआ गुर सेवक भाइ मिलाए ॥
Man ṯan arpi▫ā bahuṯ man sarḏẖi▫ā gur sevak bẖā▫e milā▫e.
He dedicates his mind and body to Him, placing great faith in Him; the Guru lovingly unites His servant with Himself.
ਜਿਹੜਾ ਨਫਰ ਆਪਣੀ ਆਤਮਾ ਅਤੇ ਦੇਹਿ ਭੇਟਾ ਕਰਦਾ ਹੈ ਅਤੇ ਅਨੰਤ ਭਰੋਸਾ ਰੱਖਦਾ ਹੈ। ਉਸ ਨੂੰ ਗੁਰੂ ਜੀ ਆਪਣੀ ਪ੍ਰੀਤ ਵਿੱਚ ਮਿਲਾ ਲੈਂਦੇ ਹਨ।
ਮਨਿ = ਮਨ ਵਿਚ। ਸਰਧਿਆ = ਸਰਧਾ ਪੈਦਾ ਹੋਈ। ਭਾਇ = ਪ੍ਰੇਮ ਦੇ ਕਾਰਨ। ਭਾਉ = ਪ੍ਰੇਮ।ਜਿਸ ਮਨੁੱਖ ਨੇ ਆਪਣਾ ਮਨ ਆਪਣਾ ਤਨ ਗੁਰੂ ਦੇ ਹਵਾਲੇ ਕਰ ਦਿੱਤਾ, ਉਸ ਦੇ ਮਨ ਵਿਚ ਗੁਰੂ ਵਾਸਤੇ ਬਹੁਤ ਸਰਧਾ ਪੈਦਾ ਹੋ ਜਾਂਦੀ ਹੈ (ਗੁਰੂ ਉਸ ਨੂੰ) ਉਸ ਪ੍ਰੇਮ ਦੀ ਬਰਕਤਿ ਨਾਲ (ਪ੍ਰਭੂ-ਚਰਨਾਂ ਵਿਚ) ਮਿਲਾ ਦੇਂਦਾ ਹੈ (ਜੇਹੜਾ ਪ੍ਰੇਮ) ਗੁਰੂ ਦੇ ਸੇਵਕ ਦੇ ਹਿਰਦੇ ਵਿਚ ਹੋਣਾ ਚਾਹੀਦਾ ਹੈ।
 
दीना नाथु जीआ का दाता पूरे गुर ते पाए ॥
Ḏīnā nāth jī▫ā kā ḏāṯā pūre gur ṯe pā▫e.
The Master of the meek, the Giver of souls, is obtained through the Perfect Guru.
ਮਸਕੀਨ ਦਾ ਮਾਲਕ ਅਤੇ ਜੀਵ ਦਾ ਦਾਤਾਰ ਪੂਰਨ ਗੁਰਾਂ ਪਾਸੋਂ ਪ੍ਰਾਪਤ ਹੁੰਦਾ ਹੈ।
ਦੀਨਾ ਨਾਥੁ = ਗਰੀਬਾਂ ਦਾ ਰਾਖਾ। ਜੀਆ ਕਾ = ਸਭ ਜੀਵਾਂ ਦਾ। ਤੇ = ਤੋਂ, ਪਾਸੋਂ।ਪਰਮਾਤਮਾ ਗਰੀਬਾਂ ਦਾ ਖਸਮ ਹੈ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਉਹ ਪਰਮਾਤਮਾ ਪੂਰੇ ਗੁਰੂ ਪਾਸੋਂ ਹੀ ਮਿਲਦਾ ਹੈ।
 
गुरू सिखु सिखु गुरू है एको गुर उपदेसु चलाए ॥
Gurū sikẖ sikẖ gurū hai eko gur upḏes cẖalā▫e.
The Guru's Sikh, and the Sikh's Guru, are one and the same; both spread the Guru's Teachings.
ਗੁਰੂ ਦਾ ਸਿਖ ਅਤੇ ਸਿਖ ਦਾ ਗੁਰੂ ਐਨ ਇਕ ਰੂਪ ਹਨ। ਦੋਵੇਂ ਗੁਰਾਂ ਦੇ ਮੱਤ ਨੂੰ ਪ੍ਰਚੱਲਤ ਕਰਦੇ ਹਨ।
ਚਲਾਏ = ਲੜੀ ਤੋਰਦਾ ਹੈ।(ਪ੍ਰੇਮ ਦੀ ਬਰਕਤਿ ਨਾਲ) ਗੁਰੂ ਸਿੱਖ (ਨਾਲ ਇਕ-ਰੂਪ ਹੋ ਜਾਂਦਾ) ਹੈ ਅਤੇ ਸਿੱਖ ਗੁਰੂ (ਵਿਚ ਲੀਨ ਹੋ ਜਾਂਦਾ) ਹੈ, ਸਿੱਖ ਭੀ ਗੁਰੂ ਵਾਲੇ ਉਪਦੇਸ਼ (ਦੀ ਲੜੀ) ਨੂੰ ਅਗਾਂਹ ਤੋਰਦਾ ਰਹਿੰਦਾ ਹੈ।
 
राम नाम मंतु हिरदै देवै नानक मिलणु सुभाए ॥८॥२॥९॥
Rām nām manṯ hirḏai ḏevai Nānak milaṇ subẖā▫e. ||8||2||9||
The Mantra of the Lord's Name is enshrined within the heart, O Nanak, and we merge with the Lord so easily. ||8||2||9||
ਸਾਹਿਬ ਦੇ ਨਾਮ ਦਾ ਮੰਤ੍ਰ ਗੁਰੂ ਦੀ ਸਿੱਖ ਦੇ ਮਨ ਵਿੱਚ ਟਿਕਾਉਂਦੇ ਹਨ, ਹੇ ਨਾਨਕ! ਅਤੇ ਉਹ ਸੁਖੈਨ ਹੀ ਸਾਹਿਬ ਨੂੰ ਮਿਲ ਪੈਂਦਾ ਹੈ।
ਮੰਤੁ = ਉਪਦੇਸ਼। ਮਿਲਣੁ = ਮਿਲਾਪ। ਸੁਭਾਏ = ਸੁਭਾਇ, ਸ੍ਰੇਸ਼ਟ ਪ੍ਰੇਮ ਦੇ ਕਾਰਨ ॥੮॥੨॥੯॥ਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਪਰਮਾਤਮਾ ਦੇ ਨਾਮ ਦਾ ਮੰਤਰ ਹਿਰਦੇ ਵਿਚ (ਵਸਾਣ ਲਈ) ਦੇਂਦਾ ਹੈ, ਪ੍ਰੇਮ ਦਾ ਸਦਕਾ ਉਸ ਦਾ ਮਿਲਾਪ (ਪਰਮਾਤਮਾ ਨਾਲ) ਹੋ ਜਾਂਦਾ ਹੈ ॥੮॥੨॥੯॥
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
आसा छंत महला ४ घरु २ ॥
Āsā cẖẖanṯ mėhlā 4 gẖar 2.
Aasaa, Chhant, Fourth Mehl, Second House:
ਆਸਾ ਚੌਥੀ ਪਾਤਸ਼ਾਹੀ।
xxxਰਾਗ ਆਸਾ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਛੰਤ'।
 
हरि हरि करता दूख बिनासनु पतित पावनु हरि नामु जीउ ॥
Har har karṯā ḏūkẖ bināsan paṯiṯ pāvan har nām jī▫o.
The Creator Lord, Har, Har, is the Destroyer of distress; the Name of the Lord is the Purifier of sinners.
ਵਾਹਿਗੁਰੂ ਸੁਆਮੀ, ਸਿਰਜਣਹਾਰ ਤਕਲੀਫ ਨਾਸ ਕਰਨ ਵਾਲਾ ਹੈ। ਵਾਹਿਗੁਰੂ ਦਾ ਨਾਮ ਪਾਪੀਆਂ ਨੂੰ ਪਵਿੱਤਰ ਕਰਨਹਾਰ ਹੈ।
ਕਰਤਾ = ਕਰਤਾਰ, ਜਗਤ-ਰਚਨਾ ਕਰਨ ਵਾਲਾ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪਾਵਨੁ = ਪਵਿਤ੍ਰ।ਜਗਤ ਦਾ ਰਚਨ ਵਾਲਾ ਪਰਮਾਤਮਾ (ਜੀਵਾਂ ਦੇ) ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਉਸ ਪਰਮਾਤਮਾ ਦਾ ਨਾਮ ਵਿਕਾਰਾਂ ਵਿਚ ਡਿੱਗੇ ਹੋਏ ਜੀਵਾਂ ਨੂੰ ਪਵਿਤ੍ਰ ਕਰਨ ਵਾਲਾ ਹੈ।
 
हरि सेवा भाई परम गति पाई हरि ऊतमु हरि हरि कामु जीउ ॥
Har sevā bẖā▫ī param gaṯ pā▫ī har ūṯam har har kām jī▫o.
One who lovingly serves the Lord, obtains the supreme status. Service to the Lord, Har, Har, is more exalted than anything.
ਜੋ ਵਾਹਿਗੁਰੂ ਦੀ ਘਾਲ ਨੂੰ ਪਿਆਰ ਕਰਦਾ ਹੈ, ਉਹ ਮਹਾਨ ਮਰਤਬਾ ਪਾ ਲੈਂਦਾ ਹੈ। ਸੁਆਮੀ ਮਾਲਕ ਦੀ ਚਾਕਰੀ ਹੋਰ ਹਰੇਕ ਕੰਮ ਨਾਲੋਂ ਸ਼੍ਰੇਸ਼ਟ ਹੈ।
ਭਾਈ = ਚੰਗੀ ਲੱਗੀ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ। ਕਾਮੁ = ਕੰਮ।ਜਿਸ ਮਨੁੱਖ ਨੂੰ ਪਰਮਾਤਮਾ ਦੀ ਸੇਵਾ-ਭਗਤੀ ਪਿਆਰੀ ਲੱਗਦੀ ਹੈ ਉਹ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ। ਹਰਿ-ਨਾਮ ਸਿਮਰਨਾ ਸਭ ਤੋਂ ਸ੍ਰੇਸ਼ਟ ਕੰਮ ਹੈ।
 
हरि ऊतमु कामु जपीऐ हरि नामु हरि जपीऐ असथिरु होवै ॥
Har ūṯam kām japī▫ai har nām har japī▫ai asthir hovai.
Chanting the Name of the Lord is the most exalted occupation; chanting the Name of the Lord, one becomes immortal.
ਹਰੇਕ ਨੁਕਤਾ ਨਿਗ੍ਹਾ ਤੋਂ ਰੱਬ ਦੇ ਨਾਮ ਦਾ ਸਿਮਰਨ ਪਰਮ ਸ਼੍ਰੇਸ਼ਟ ਕਾਰ ਵਿਹਾਰ ਹੈ। ਸਾਹਿਬ ਦੇ ਸਿਮਰਨ ਦੁਆਰਾ ਆਦਮੀ ਅਹਿੱਲ ਹੋ ਜਾਂਦਾ ਹੈ।
ਊਤਮੁ = ਸ੍ਰੇਸ਼ਟ, ਉੱਤਮ। ਜਪੀਐ = ਜਪਣਾ ਚਾਹੀਦਾ ਹੈ। ਅਸਥਿਰੁ = (ਵਿਕਾਰਾਂ ਦੇ ਹੱਲਿਆਂ ਵਲੋਂ) ਅਡੋਲ-ਚਿੱਤ।ਪਰਮਾਤਮਾ ਦਾ ਨਾਮ ਸਿਮਰਨਾ ਸਭ ਤੋਂ ਸ੍ਰੇਸ਼ਟ ਕੰਮ ਹੈ, ਹਰਿ-ਨਾਮ ਸਿਮਰਨਾ ਚਾਹੀਦਾ ਹੈ, ਹਰਿ-ਨਾਮ ਸਿਮਰਨਾ ਚਾਹੀਦਾ ਹੈ (ਜੇਹੜਾ ਮਨੁੱਖ ਹਰਿ-ਨਾਮ ਸਿਮਰਦਾ ਹੈ ਉਹ ਵਿਕਾਰਾਂ ਦੇ ਹੱਲਿਆਂ ਵਲੋਂ) ਅਡੋਲ-ਚਿੱਤ ਹੋ ਜਾਂਦਾ ਹੈ।
 
जनम मरण दोवै दुख मेटे सहजे ही सुखि सोवै ॥
Janam maraṇ ḏovai ḏukẖ mete sėhje hī sukẖ sovai.
The pains of both birth and death are eradicated, and one comes to sleep in peaceful ease.
ਉਹ ਪੈਦਾਇਸ਼ ਅਤੇ ਮੌਤ ਦੋਨਾਂ ਦੀ ਪੀੜ ਨੂੰ ਮੇਟ ਸੁੱਟਦਾ ਹੈ ਅਤੇ ਸੁਭਾਵਕ ਹੀ ਆਰਾਮ ਵਿੱਚ ਸੌਦਾਂ ਹੈ।
ਸਹਜੇ = ਆਤਮਕ ਅਡੋਲਤਾ ਵਿਚ। ਸੁਖਿ = ਆਤਮਕ ਆਨੰਦ ਵਿਚ। ਸੋਵੈ = ਲੀਨ ਰਹਿੰਦਾ ਹੈ।ਉਹ ਮਨੁੱਖ ਜਨਮਾਂ ਦੇ ਗੇੜ ਦਾ ਦੁੱਖ ਆਤਮਕ ਮੌਤ ਦਾ ਦੁੱਖ-ਇਹ ਦੋਵੇਂ ਦੁੱਖ ਮਿਟਾ ਲੈਂਦਾ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਆਤਮਕ ਆਨੰਦ ਵਿਚ ਲੀਨ ਰਹਿੰਦਾ ਹੈ।
 
हरि हरि किरपा धारहु ठाकुर हरि जपीऐ आतम रामु जीउ ॥
Har har kirpā ḏẖārahu ṯẖākur har japī▫ai āṯam rām jī▫o.
O Lord, O Lord and Master, shower Your Mercy upon me; within my mind, I chant the Name of the Lord.
ਹੇ ਵਾਹਿਗੁਰੂ ਸੁਆਮੀ ਮਾਲਕ! ਮੇਰੇ ਉਤੇ ਮਿਹਰ ਕਰ। ਆਪਣੇ ਮਨ ਵਿੱਚ ਮੈਂ ਤੈਨੂੰ ਸਿਮਰਦਾ ਹਾਂ, ਹੇ ਵਾਹਿਗੁਰੂ ਸੁਆਮੀ।
ਠਾਕੁਰ = ਹੇ ਠਾਕੁਰ! ਆਤਮ ਰਾਮੁ = ਸਰਬ-ਵਿਆਪਕ ਪਰਮਾਤਮਾ।ਹੇ ਹਰੀ! ਹੇ ਮਾਲਕ! ਕਿਰਪਾ ਕਰ! (ਜੇ ਪਰਮਾਤਮਾ ਕਿਰਪਾ ਕਰੇ ਤਾਂ) ਉਸ ਸਰਬ-ਵਿਆਪਕ ਪਰਮਾਤਮਾ (ਦਾ ਨਾਮ) ਜਪਿਆ ਜਾ ਸਕਦਾ ਹੈ।
 
हरि हरि करता दूख बिनासनु पतित पावनु हरि नामु जीउ ॥१॥
Har har karṯā ḏūkẖ bināsan paṯiṯ pāvan har nām jī▫o. ||1||
The Creator Lord, Har, Har, is the Destroyer of distress; the Name of the Lord is the Purifier of sinners. ||1||
ਵਾਹਿਗੁਰੂ ਸੁਆਮੀ ਸਿਰਜਣਹਾਰ ਪੀੜ ਨੂੰ ਨਵਿਰਤ ਕਰਣਹਾਰ ਹੈ। ਵਾਹਿਗੁਰੂ ਦਾ ਨਾਮ ਪਾਪੀਆਂ ਨੂੰ ਪਵਿੱਤ੍ਰ ਕਰਨ ਵਾਲਾ ਹੈ।
xxx॥੧॥ਜਗਤ ਦਾ ਰਚਨ ਵਾਲਾ ਪਰਮਾਤਮਾ (ਜੀਵਾਂ ਦੇ) ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਉਸ ਪਰਮਾਤਮਾ ਦਾ ਨਾਮ ਵਿਕਾਰਾਂ ਵਿਚ ਡਿੱਗੇ ਹੋਏ ਜੀਵਾਂ ਨੂੰ ਪਵਿਤ੍ਰ ਕਰਨ ਜੋਗਾ ਹੈ ॥੧॥
 
हरि नामु पदारथु कलिजुगि ऊतमु हरि जपीऐ सतिगुर भाइ जीउ ॥
Har nām paḏārath kalijug ūṯam har japī▫ai saṯgur bẖā▫e jī▫o.
The wealth of the Lord's Name is the most exalted in this Dark Age of Kali Yuga; chant the Lord's Name according to the Way of the True Guru.
ਸ਼੍ਰੇਸ਼ਟ ਹੈ ਵਾਹਿਗੁਰੂ ਦੇ ਨਾਮ ਦਾ ਦੌਲਤ ਕਾਲੇ ਸਮੇਂ ਅੰਦਰ। ਸੱਚੇ ਗੁਰਾਂ ਦੇ ਆਸ਼ੇ ਅਨੁਸਾਰ ਤੂੰ ਵਾਹਿਗੁਰੂ ਦਾ ਆਰਾਧਨ ਕਰ।
ਕਲਿਜੁਗਿ = ਕਲਜੁਗ ਵਿਚ, ਮਾਇਆ-ਗ੍ਰਸੇ ਸੰਸਾਰ ਵਿਚ। ਸਤਿਗੁਰ ਭਾਇ = ਗੁਰੂ ਦੇ ਪਿਆਰ ਵਿਚ (ਟਿਕ ਕੇ)।ਇਸ ਮਾਇਆ-ਗ੍ਰਸੇ ਜਗਤ ਵਿਚ (ਹੋਰ ਸਾਰੇ ਪਦਾਰਥਾਂ ਨਾਲੋਂ) ਪਰਮਾਤਮਾ ਦਾ ਨਾਮ ਸ੍ਰੇਸ਼ਟ ਪਦਾਰਥ ਹੈ, ਪਰ ਇਹ ਹਰਿ-ਨਾਮ ਗੁਰੂ ਦੇ ਪ੍ਰੇਮ ਵਿਚ ਟਿਕ ਕੇ ਹੀ ਜਪਿਆ ਜਾ ਸਕਦਾ ਹੈ।
 
गुरमुखि हरि पड़ीऐ गुरमुखि हरि सुणीऐ हरि जपत सुणत दुखु जाइ जीउ ॥
Gurmukẖ har paṛī▫ai gurmukẖ har suṇī▫ai har japaṯ suṇaṯ ḏukẖ jā▫e jī▫o.
As Gurmukh, read of the Lord; as Gurmukh, hear of the Lord. Chanting and listening to the Lord's Name, pain departs.
ਗੁਰਾਂ ਦੇ ਰਾਹੀਂ ਤੂੰ ਵਾਹਿਗੁਰੂ ਬਾਰੇ ਪੜ੍ਹ ਅਤੇ ਗੁਰਾਂ ਦੁਆਰੇ ਹੀ ਤੂੰ ਵਾਹਿਗੁਰੂ ਬਾਰੇ ਸੁਣ। ਵਾਹਿਗੁਰੂ ਨੂੰ ਜਪਣ ਅਤੇ ਸੁਣਨ ਦੁਆਰਾ ਪੀੜ ਦੂਰ ਹੋ ਜਾਂਦੀ ਹੈ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪੜੀਐ = ਪੜ੍ਹਿਆ ਜਾ ਸਕਦਾ ਹੈ। ਸੁਣੀਐ = ਸੁਣਿਆ ਜਾ ਸਕਦਾ ਹੈ। ਜਾਇ = ਦੂਰ ਹੋ ਜਾਂਦਾ ਹੈ।ਗੁਰੁ ਦੀ ਸਰਨ ਪੈ ਕੇ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਵਾਲੀ ਬਾਣੀ ਪੜ੍ਹੀ ਜਾ ਸਕਦੀ ਹੈ। ਗੁਰੂ ਦੀ ਸਰਨ ਪੈ ਕੇ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣੀ ਜਾ ਸਕਦੀ ਹੈ। ਪਰਮਾਤਮਾ ਦਾ ਨਾਮ ਜਪਦਿਆਂ ਸੁਣਦਿਆਂ (ਹਰੇਕ) ਦੁੱਖ ਦੂਰ ਹੋ ਜਾਂਦਾ ਹੈ।
 
हरि हरि नामु जपिआ दुखु बिनसिआ हरि नामु परम सुखु पाइआ ॥
Har har nām japi▫ā ḏukẖ binsi▫ā har nām param sukẖ pā▫i▫ā.
Chanting the Name of the Lord, Har, Har, pains are removed. Through the Name of the Lord, supreme peace is obtained.
ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਕਸ਼ਟ ਨਵਿਰਤ ਹੋ ਜਾਂਦਾ ਹੈ। ਰੱਬ ਦੇ ਨਾਮ ਦੇ ਰਾਹੀਂ ਮਹਾਨ ਖੁਸ਼ੀ ਪ੍ਰਾਪਤ ਹੁੰਦੀ ਹੈ।
ਪਰਮ = ਸਭ ਤੋਂ ਉੱਚਾ।ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਉਸ ਦਾ ਦੁੱਖ ਨਾਸ ਹੋ ਗਿਆ, ਜਿਸ ਨੇ ਹਰਿ-ਨਾਮ (ਧਨ ਪ੍ਰਾਪਤ ਕੀਤਾ) ਉਸ ਨੇ ਸਭ ਤੋਂ ਉੱਚਾ ਆਨੰਦ ਮਾਣਿਆ।
 
सतिगुर गिआनु बलिआ घटि चानणु अगिआनु अंधेरु गवाइआ ॥
Saṯgur gi▫ān bali▫ā gẖat cẖānaṇ agi▫ān anḏẖer gavā▫i▫ā.
The spiritual wisdom of the True Guru illumines the heart; this Light dispels the darkness of spiritual ignorance.
ਸਤਿਗੁਰਾਂ ਦੀ ਦਿੱਤੀ ਹੋਈ ਬ੍ਰਹਿਮ ਗਿਆਤ ਦਿਲ ਅੰਦਰ ਪ੍ਰਕਾਸ਼ ਹੋ ਗਈ ਹੈ, ਜਿਸ ਦੇ ਨੂਰ ਨਾਲ ਰੂਹਾਨੀ ਬੇਸਮਝਦੀ ਦਾ ਅਨ੍ਹੇਰਾ ਦੂਰ ਹੋ ਗਿਆ ਹੈ।
ਗਿਆਨੁ = ਆਤਮਕ ਜੀਵਨ ਦੀ ਉੱਚੀ ਸੂਝ। ਬਲਿਆ = ਪ੍ਰਬਲ ਹੋਇਆ, ਚਮਕਿਆ। ਘਟਿ = ਹਿਰਦੇ ਵਿਚ। ਅੰਧੇਰੁ = ਹਨੇਰਾ।ਗੁਰੂ ਦੀ ਦਿੱਤੀ ਆਤਮਕ ਜੀਵਨ ਦੀ ਸੂਝ ਜਿਸ ਮਨੁੱਖ ਦੇ ਅੰਦਰ ਚਮਕ ਪਈ ਉਸ ਦੇ ਹਿਰਦੇ ਵਿਚ (ਸਹੀ ਜੀਵਨ ਦਾ) ਚਾਨਣ ਹੋ ਪਿਆ, ਉਸ ਨੇ ਆਪਣੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਕਰ ਲਿਆ।
 
हरि हरि नामु तिनी आराधिआ जिन मसतकि धुरि लिखि पाइ जीउ ॥
Har har nām ṯinī ārāḏẖi▫ā jin masṯak ḏẖur likẖ pā▫e jī▫o.
They alone meditate on the Lord's Name, Har, Har, upon whose foreheads such destiny is written.
ਕੇਵਲ ਓਹੀ ਵਾਹਿਗੁਰੂ ਸੁਆਮੀ ਦਾ ਭਜਨ ਕਰਦੇ ਹਨ, ਜਿਨ੍ਹਾਂ ਦੇ ਮੱਥੇ ਉਤੇ ਪ੍ਰਭੂ ਨੇ ਆਦਿ ਤੋਂ ਇਸ ਤਰ੍ਹਾਂ ਲਿਖਿਆ ਹੋਇਆ ਹੈ।
ਜਿਨ ਮਸਤਕਿ = ਜਿਨ੍ਹਾਂ ਦੇ ਮੱਥੇ ਉਤੇ। ਧੁਰਿ = ਧੁਰ ਦਰਗਾਹ ਤੋਂ। ਲਿਖਿ = ਲਿਖ ਕੇ। ਪਾਇ = ਰੱਖ ਦਿੱਤਾ ਹੈ।ਉਹਨਾਂ ਮਨੁੱਖਾਂ ਨੇ ਹੀ ਪਰਮਾਤਮਾ ਦਾ ਨਾਮ ਸਿਮਰਿਆ ਹੈ ਜਿਨ੍ਹਾਂ ਦੇ ਮੱਥੇ ਉਤੇ ਪਰਮਾਤਮਾ ਨੇ ਧੁਰੋਂ ਸਿਮਰਨ ਦਾ ਲੇਖ ਲਿਖ ਕੇ ਰੱਖ ਦਿੱਤਾ ਹੈ।
 
हरि नामु पदारथु कलिजुगि ऊतमु हरि जपीऐ सतिगुर भाइ जीउ ॥२॥
Har nām paḏārath kalijug ūṯam har japī▫ai saṯgur bẖā▫e jī▫o. ||2||
The wealth of the Lord's Name is the most exalted in this Dark Age of Kali Yuga; chant the Lord's Name according to the Way of the True Guru. ||2||
ਕਲਯੁਗ ਅੰਦਰ ਸ਼੍ਰੇਸ਼ਟ ਹੈ ਧਨ-ਦੌਲਤ ਵਾਹਿਗੁਰੂ ਦੇ ਨਾਮ ਦੀ। ਗੁਰਾਂ ਦੇ ਮਾਰਗ ਅਨੁਸਾਰ ਤੂੰ ਵਾਹਿਗੁਰੂ ਦਾ ਆਰਾਧਨ ਕਰ।
xxx॥੨॥ਇਸ ਮਾਇਆ-ਗ੍ਰਸੇ ਸੰਸਾਰ ਵਿਚ (ਹੋਰ ਸਾਰੇ ਪਦਾਰਥਾਂ ਨਾਲੋਂ) ਪਰਮਾਤਮਾ ਦਾ ਨਾਮ ਸ੍ਰੇਸ਼ਟ ਪਦਾਰਥ ਹੈ, ਪਰ ਇਹ ਹਰਿ-ਨਾਮ ਗੁਰੂ ਦੇ ਪਿਆਰ ਵਿਚ ਜੁੜ ਕੇ ਹੀ ਜਪਿਆ ਜਾ ਸਕਦਾ ਹੈ ॥੨॥
 
हरि हरि मनि भाइआ परम सुख पाइआ हरि लाहा पदु निरबाणु जीउ ॥
Har har man bẖā▫i▫ā param sukẖ pā▫i▫ā har lāhā paḏ nirbāṇ jī▫o.
One whose mind loves the Lord, Har, Har, obtains supreme peace. He reaps the profit of the Lord's Name, the state of Nirvaanaa.
ਜਿਸ ਦਾ ਚਿੱਤ ਵਾਹਿਗੁਰੂ ਸੁਆਮੀ ਨੂੰ ਪਿਆਰ ਕਰਦਾ ਹੈ, ਉਹ ਮਹਾਨ ਆਰਾਮ ਨੂੰ ਪਾ ਲੈਂਦਾ ਹੈ ਅਤੇ ਮੁਕਤੀ ਦੀ ਅਵਸਥਾ ਦੇ ਰੱਬ ਦੇ ਮੁਨਾਫੇ ਨੂੰ ਖੱਟ ਲੈਂਦਾ ਹੈ।
ਮਨ ਭਾਇਆ = ਮਨ ਵਿਚ ਚੰਗਾ ਲੱਗਾ। ਲਾਹਾ = ਲਾਭ, ਖੱਟੀ। ਨਿਰਬਾਣੁ ਪਦੁ = ਉਹ ਆਤਮਕ ਅਵਸਥਾ ਜਿਥੇ ਕੋਈ ਵਾਸਨਾ ਪੋਹ ਨਹੀਂ ਸਕਦੀ। ਨਿਰਬਾਣੁ = ਵਾਸਨਾ-ਰਹਿਤ।ਜਿਸ ਮਨੁੱਖ ਨੂੰ ਪਰਮਾਤਮਾ (ਦਾ ਨਾਮ) ਮਨ ਵਿਚ ਪਿਆਰਾ ਲੱਗਾ ਉਸ ਨੇ ਸਭ ਤੋਂ ਉੱਚਾ ਆਤਮਕ ਆਨੰਦ ਪ੍ਰਾਪਤ ਕਰ ਲਿਆ, ਉਸ ਨੇ ਉਹ ਆਤਮਕ ਅਵਸਥਾ ਖੱਟ ਲਈ ਜਿਥੇ ਕੋਈ ਵਾਸਨਾ ਪੋਹ ਨਹੀਂ ਸਕਦੀ।
 
हरि प्रीति लगाई हरि नामु सखाई भ्रमु चूका आवणु जाणु जीउ ॥
Har parīṯ lagā▫ī har nām sakẖā▫ī bẖaram cẖūkā āvaṇ jāṇ jī▫o.
He embraces love for the Lord, and the Lord's Name becomes his companion. His doubts, and his comings and goings are ended.
ਉਹ ਵਾਹਿਗੁਰੂ ਨਾਲ ਪ੍ਰੇਮ ਪਾ ਲੈਂਦਾ ਹੈ, ਵਾਹਿਗੁਰੂ ਦਾ ਨਾਮ ਉਸ ਦਾ ਸਹਾਇਕ ਬਣ ਜਾਂਦਾ ਹੈ ਅਤੇ ਉਸ ਦੀ ਭਟਕਣਾ ਆਉਣਾ ਅਤੇ ਜਾਣਾ ਮੁੱਕ ਜਾਂਦਾ ਹੈ।
ਸਖਾਈ = ਸਾਥੀ। ਭ੍ਰਮੁ = ਭਟਕਣਾ। ਚੂਕਾ = ਮੁੱਕ ਗਿਆ।ਜਿਸ ਮਨੁੱਖ ਨੇ ਪ੍ਰਭੂ-ਚਰਨਾਂ ਵਿਚ ਪ੍ਰੀਤ ਜੋੜੀ, ਹਰਿ-ਨਾਮ ਉਸ ਦਾ ਸਦਾ ਲਈ ਸਾਥੀ ਬਣ ਗਿਆ, ਉਸ ਦੀ (ਮਾਇਆ ਵਾਲੀ) ਭਟਕਣਾ ਮੁੱਕ ਗਈ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਗਿਆ।