Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

चरण कमल संगि प्रीति कलमल पाप टरे ॥
Cẖaraṇ kamal sang parīṯ kalmal pāp tare.
In love with the Lord's Lotus Feet, corruption and sin depart.
ਪੰਭੂ ਦੇ ਚਰਨ ਕੰਵਲਾਂ ਨਾਲ ਪ੍ਰੇਮ ਦੁਆਰਾ ਬੁਰਾਈ ਤੇ ਗੁਨਾਹ ਕਬੂਲ ਹੋ ਜਾਂਦੇ ਹਨ।
ਕਲਮਲ = ਪਾਪ। ਟਰੇ = ਟਲ ਗਏ, ਦੂਰ ਹੋ ਗਏ।ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਨਾਲ ਜਿਸ ਮਨੁੱਖ ਦੀ ਪ੍ਰੀਤਿ ਬਣ ਜਾਂਦੀ ਹੈ ਉਸ ਦੇ ਸਾਰੇ ਪਾਪ ਵਿਕਾਰ ਦੂਰ ਹੋ ਜਾਂਦੇ ਹਨ।
 
दूख भूख दारिद्र नाठे प्रगटु मगु दिखाइआ ॥
Ḏūkẖ bẖūkẖ ḏariḏar nāṯẖe pargat mag ḏikẖā▫i▫ā.
Pain, hunger and poverty run away, and the path is clearly revealed.
ਪੀੜ, ਖੁਦਿਆ ਤੇ ਗਰੀਬੀ ਦੌੜ ਜਾਂਦੀਆਂ ਹਨ, ਅਤੇ ਇਨਸਾਨ ਰੱਬੀ ਰਸਤੇ ਨੂੰ ਪ੍ਰਤੱਖ ਵੇਖ ਲੈਦਾ ਹੈ।
ਦਾਰਿਦ੍ਰ = ਗਰੀਬੀ। ਨਾਠੇ = ਨੱਸ ਗਏ। ਪ੍ਰਗਟੁ = ਖੁਲ੍ਹਾ। ਮਗੁ = ਰਸਤਾ।ਜਿਸ ਮਨੁੱਖ ਨੂੰ (ਗੁਰੂ ਨੇ ਜੀਵਨ ਦਾ) ਸਿੱਧਾ ਰਾਹ ਵਿਖਾ ਦਿੱਤਾ, ਉਸ ਦੇ ਦੁੱਖ ਉਸ ਦੀ ਭੁੱਖ ਉਸ ਦੀ ਗ਼ਰੀਬੀ ਸਭ ਦੂਰ ਹੋ ਗਏ।
 
मिलि साधसंगे नाम रंगे मनि लोड़ीदा पाइआ ॥
Mil sāḏẖsange nām range man loṛīḏā pā▫i▫ā.
Joining the Saadh Sangat, the Company of the Holy, one is attuned to the Naam, and obtains the desires of the mind.
ਸਤਿਸੰਗਤ ਨਾਲ ਜੁੜ ਕੇ ਬੰਦਾ ਨਾਮ ਨਾਲ ਰੰਗਿਆ ਜਾਂਦਾ ਹੈ ਅਤੇ ਆਪਣੀ ਦਿਲੀ ਮੁਰਾਦ ਪਾ ਲੈਦਾ ਹੈ।
ਮਿਲਿ = ਮਿਲ ਕੇ। ਸੰਗੇ = ਸੰਗਤ ਵਿਚ। ਰੰਗੇ = ਪ੍ਰੇਮ ਵਿਚ। ਮਨਿ = ਮਨ ਵਿਚ। ਲੋੜੀਦਾ = ਚਿਤਵਿਆ ਹੋਇਆ, ਮੰਗਿਆ ਹੋਇਆ।ਜੇਹੜਾ ਮਨੁੱਖ ਗੁਰੂ ਦੀ ਸੰਗਤ ਵਿਚ ਮਿਲ ਕੇ ਪਰਮਾਤਮਾ ਦੇ ਨਾਮ ਦੇ ਪ੍ਰੇਮ ਵਿਚ ਮਗਨ ਹੁੰਦਾ ਹੈ ਉਹ ਆਪਣੇ ਮਨ ਵਿਚ ਚਿਤਵਿਆ ਫਲ ਪਾ ਲੈਂਦਾ ਹੈ।
 
हरि देखि दरसनु इछ पुंनी कुल स्मबूहा सभि तरे ॥
Har ḏekẖ ḏarsan icẖẖ punnī kul sambūhā sabẖ ṯare.
Beholding the Blessed Vision of the Lord's Darshan, desires are fulfilled; all one's family and relatives are saved.
ਵਾਹਿਗੁਰੂ ਦਾ ਦੀਦਾਰ ਦੇਖਣ ਦੁਆਰਾ, ਇਨਸਾਨ ਦੀ ਖਾਹਿਸ਼ ਪੂਰੀ ਹੋ ਜਾਂਦੀ ਹੈ ਅਤੇ ਉਸ ਦਾ ਸਾਰਾ ਖਾਨਦਾਨ ਤੇ ਕੁਲ ਵੱਡੇ ਵਡੇਰੇ ਪਾਰ ਉਤਰ ਜਾਂਦੇ ਹਨ।
ਦੇਖਿ = ਦੇਖ ਕੇ। ਪੁੰਨੀ = ਪੂਰੀ ਹੋ ਗਈ। ਸਭਿ = ਸਾਰੇ।ਪਰਮਾਤਮਾ ਦਾ ਦਰਸ਼ਨ ਕਰਕੇ ਮਨੁੱਖ ਦੀ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ, ਉਸ ਦੀਆਂ ਸਾਰੀਆਂ ਕੁਲਾਂ ਭੀ ਤਰ ਜਾਂਦੀਆਂ ਹਨ।
 
दिनसु रैणि अनंद अनदिनु सिमरंत नानक हरि हरे ॥४॥६॥९॥
Ḏinas raiṇ anand an▫ḏin simranṯ Nānak har hare. ||4||6||9||
Day and night, he is in bliss, night and day, remembering the Lord in meditation, O Nanak. ||4||6||9||
ਦਿਹੁੰ ਤੇ ਰਾਤ, ਰਾਤ ਤੇ ਦਿਹੁੰ, ਵਾਹਿਗੁਰੂ ਸੁਆਮੀ ਦਾ ਭਜਨ ਕਰਨ ਦੁਆਰਾ, ਹੇ ਨਾਨਕ! ਇਨਸਾਨ ਖੁਸ਼ੀ ਅੰਦਰ ਵਿਚਰਦਾ ਹੈ।
ਅਨਦਿਨੁ = ਹਰ ਰੋਜ਼ ॥੪॥੬॥੯॥ਹੇ ਨਾਨਕ! ਜੇਹੜੇ ਮਨੁੱਖ ਸਦਾ ਹਰਿ-ਨਾਮ ਵਿਚ ਸਿਮਰਦੇ ਰਹਿੰਦੇ ਹਨ, ਉਹਨਾਂ ਦੀ ਹਰੇਕ ਰਾਤ ਉਹਨਾਂ ਦਾ ਹਰੇਕ ਦਿਨ ਹਰ ਵੇਲੇ ਆਨੰਦ ਵਿਚ ਲੰਘਦਾ ਹੈ ॥੪॥੬॥੯॥
 
आसा महला ५ छंत घरु ७
Āsā mėhlā 5 cẖẖanṯ gẖar 7
Aasaa, Fifth Mehl, Chhant, Seventh House:
ਆਸਾ ਪੰਜਵੀਂ ਪਾਤਸ਼ਾਹੀ। ਛੰਦ।
xxxਰਾਗ ਆਸਾ, ਘਰ ੭ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ'।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
सलोकु ॥
Salok.
Shalok:
ਸਲੋਕ।
xxxਸਲੋਕ।
 
सुभ चिंतन गोबिंद रमण निरमल साधू संग ॥
Subẖ cẖinṯan gobinḏ ramaṇ nirmal sāḏẖū sang.
It is the most sublime contemplation, to speak of the Lord of the Universe in the pure Saadh Sangat, the Company of the Holy.
ਪਵਿੱਤਰ ਸਤਿਸੰਗਤ ਅੰਦਰ ਸੁਆਮੀ ਦੇ ਨਾਮ ਦਾ ਉਚਾਰਨ ਕਰਨਾ, ਇਕ ਸ੍ਰੇਸ਼ਟ ਵੀਚਾਰ ਹੈ।
ਸੁਭ = ਭਲੀ। ਚਿੰਤਨ = ਸੋਚਾਂ। ਰਮਣ = ਸਿਮਰਨ। ਨਿਰਮਲ = ਪਵਿਤ੍ਰ। ਸਾਧੂ = ਗੁਰੂ।ਹੇ ਭਗਵਾਨ! ਮੈਂ ਸਦਾ ਭਲੀਆਂ ਸੋਚਾਂ ਸੋਚਦਾ ਰਹਾਂ, ਮੈਂ ਗੋਬਿੰਦ ਦਾ ਨਾਮ ਜਪਦਾ ਰਹਾਂ, ਮੈਂ ਗੁਰੂ ਦੀ ਪਵਿਤ੍ਰ ਸੰਗਤ ਕਰਦਾ ਰਹਾਂ।
 
नानक नामु न विसरउ इक घड़ी करि किरपा भगवंत ॥१॥
Nānak nām na visra▫o ik gẖaṛī kar kirpā bẖagvanṯ. ||1||
O Nanak, never the Naam, even for a moment; bless me with Your Grace, Lord God! ||1||
ਹੇ ਭਾਗਾਂ ਵਾਲੇ ਪ੍ਰਭੂ! ਨਾਨਕ ਤੇ ਮਿਹਰ ਧਾਰ, ਤਾਂ ਜੋ ਉਹ ਤੇਰੇ ਨਾਮ ਨੂੰ ਇੱਕ ਮੁਹਤ ਭਰ ਲਈ ਭੀ ਨਾਂ ਭੁੱਲੇ।
ਨ ਵਿਸਰਉ = ਮੈਂ ਨਾਹ ਭੁੱਲਾਂ। ਭਗਵੰਤ = ਹੇ ਭਗਵਾਨ! ॥੧॥ਨਾਨਾਕ ਆਖਦਾ ਹੈ ਕਿ ਹੇ ਭਗਵਾਨ! (ਮੇਰੇ ਉਤੇ) ਮੇਹਰ ਕਰ, ਮੈਂ ਇਕ ਘੜੀ ਵਾਸਤੇ ਭੀ ਤੇਰਾ ਨਾਮ ਨਾਹ ਭੁੱਲਾਂ ॥੧॥
 
छंत ॥
Cẖẖanṯ.
Chhant:
ਛੰਦ।
ਛੰਤ।xxx
 
भिंनी रैनड़ीऐ चामकनि तारे ॥
Bẖinnī rainṛī▫ai cẖāmkan ṯāre.
The night is wet with dew, and the stars twinkle in the heavens.
ਤ੍ਰੇਲੀ ਹੋਈ ਰਾਤ੍ਰੀ ਵਿੱਚ ਨੱਖਤ੍ਰ (ਤਾਰੇ) ਲਿਸ਼ਕਦੇ ਹਨ,
ਭਿੰਨੀ = ਤ੍ਰੇਲ-ਭਿੱਜੀ। ਰੈਨੜੀਐ = ਸੋਹਣੀ ਰਾਤ ਵਿਚ। ਚਾਮਕਨਿ = ਚਮਕਦੇ ਹਨ।ਤ੍ਰੇਲ ਭਿੱਜੀ ਰਾਤ ਵਿਚ (ਆਕਾਸ਼ ਵਿਚ) ਤਾਰੇ ਡਲ੍ਹਕਦੇ ਹਨ (ਤਿਵੇਂ, ਪਰਮਾਤਮਾ ਦੇ ਪ੍ਰੇਮ ਵਿਚ ਭਿੱਜੇ ਹੋਏ ਹਿਰਦੇ ਵਾਲੇ ਮਨੁੱਖਾਂ ਦੇ ਚਿੱਤ-ਆਕਾਸ਼ ਵਿਚ ਸੋਹਣੇ ਆਤਮਕ ਗੁਣ ਲਿਸ਼ਕਾਂ ਮਾਰਦੇ ਹਨ)।
 
जागहि संत जना मेरे राम पिआरे ॥
Jāgėh sanṯ janā mere rām pi▫āre.
The Saints remain wakeful; they are the Beloveds of my Lord.
ਮੈਡੇ ਮਾਲਕ ਦੇ ਪ੍ਰੀਤਮ ਸਾਧੂ ਪੁਰਸ਼ ਜਾਗਦੇ ਰਹਿੰਦੇ ਹਨ।
ਜਾਗਹਿ = ਜਾਗਦੇ ਹਨ, ਸੁਚੇਤ ਰਹਿੰਦੇ ਹਨ।ਮੇਰੇ ਰਾਮ ਦੇ ਪਿਆਰੇ ਸੰਤ ਜਨ (ਸਿਮਰਨ ਦੀ ਬਰਕਤਿ ਨਾਲ ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ।
 
राम पिआरे सदा जागहि नामु सिमरहि अनदिनो ॥
Rām pi▫āre saḏā jāgėh nām simrahi anḏino.
The Beloveds of the Lord remain ever wakeful, remembering the Naam, the Name of the Lord, day and night.
ਸਰਬ-ਵਿਆਪਕ ਸੁਆਮੀ ਦੇ ਪ੍ਰੀਤਵਾਨ ਹਮੇਸ਼ਾਂ ਖਬਰਦਾਰ ਵਿਚਰਦੇ ਹਨ ਅਤੇ ਦਿਨ ਰਾਤ ਨਾਮ ਦਾ ਆਰਾਧਨ ਕਰਦੇ ਹਨ।
ਅਨਦਿਨੋ = ਅਨਦਿਨੁ, ਹਰ ਰੋਜ਼।ਪਰਮਾਤਮਾ ਦੇ ਪਿਆਰੇ ਸੰਤ ਜਨ ਸਦਾ ਹੀ ਸੁਚੇਤ ਰਹਿੰਦੇ ਹਨ, ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦੇ ਹਨ।
 
चरण कमल धिआनु हिरदै प्रभ बिसरु नाही इकु खिनो ॥
Cẖaraṇ kamal ḏẖi▫ān hirḏai parabẖ bisar nāhī ik kẖino.
In their hearts, they meditate on the lotus feet of God; they do not forget Him, even for an instant.
ਆਪਣੇ ਮਨ ਅੰਦਰ ਉਹ ਵਾਹਿਗੁਰੂ ਦੇ ਕੰਵਲ ਪੈਰਾਂ ਦਾ ਚਿੰਤਨ ਕਰਦੇ ਹਨ ਅਤੇ ਸੁਆਮੀ ਨੂੰ ਇੱਕ ਛਿੰਨ ਭਰ ਲਈ ਭੀ ਨਹੀਂ ਭੁਲਾਉਂਦੇ।
ਪ੍ਰਭ = ਹੇ ਪ੍ਰਭੂ! ਖਿਨੋ = ਖਿਨੁ, ਰਤਾ ਭਰ ਭੀ।ਸੰਤ ਜਨ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਦਾ ਧਿਆਨ ਧਰਦੇ ਹਨ (ਤੇ, ਉਸ ਦੇ ਦਰ ਤੇ ਅਰਦਾਸ ਕਰਦੇ ਹਨ-) ਹੇ ਪ੍ਰਭੂ ਰਤਾ ਜਿਤਨੇ ਸਮੇ ਲਈ ਭੀ ਸਾਡੇ ਦਿਲ ਤੋਂ ਦੂਰ ਨਾਹ ਹੋ।
 
तजि मानु मोहु बिकारु मन का कलमला दुख जारे ॥
Ŧaj mān moh bikār man kā kalmalā ḏukẖ jāre.
They renounce their pride, emotional attachment and mental corruption, and burn away the pain of wickedness.
ਉਹ ਆਪਣੇ ਚਿੱਤ ਦੀ ਹੰਗਤਾ ਤੇ ਸੰਸਾਰੀ ਮਮਤਾ ਦੇ ਪਾਪ ਨੂੰ ਛੱਡ ਦਿੰਦੇ ਹਨ ਤੇ ਬਦਫੈਲੀ ਦੀ ਪੀੜ ਨੂੰ ਸਾੜ ਸੁੱਟਦੇ ਹਨ।
ਤਜਿ = ਤਿਆਗ ਕੇ। ਕਲਮਲਾ = ਪਾਪ। ਜਾਰੇ = ਸਾੜ ਲਏ।ਸੰਤ ਜਨ ਆਪਣੇ ਮਨ ਦਾ ਮਾਣ ਛੱਡ ਕੇ, ਮੋਹ ਤੇ ਵਿਕਾਰ ਦੂਰ ਕਰਕੇ ਆਪਣੇ ਸਾਰੇ ਦੁੱਖ ਪਾਪ ਸਾੜ ਲੈਂਦੇ ਹਨ।
 
बिनवंति नानक सदा जागहि हरि दास संत पिआरे ॥१॥
Binvanṯ Nānak saḏā jāgėh har ḏās sanṯ pi▫āre. ||1||
Prays Nanak, the Saints, the beloved servants of the Lord, remain ever wakeful. ||1||
ਨਾਨਕ ਬੇਨਤੀ ਕਰਦਾ ਹੈ, ਰੱਬ ਦੇ ਗੁਮਾਸਤੇ, ਪੀਤਵਾਨ ਸਾਧੂ ਸਦੀਵ ਹੀ ਜਾਗਦੇ ਰਹਿੰਦੇ ਹਨ।
xxx॥੧॥ਨਾਨਕ ਬੇਨਤੀ ਕਰਦਾ ਹੈ: ਪਰਮਾਤਮਾ ਦੇ ਪਿਆਰੇ ਸੰਤ ਪਰਮਾਤਮਾ ਦੇ ਦਾਸ ਸਦਾ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ ॥੧॥
 
मेरी सेजड़ीऐ आड्मबरु बणिआ ॥
Merī sejṛī▫ai ādambar baṇi▫ā.
My bed is adorned in splendor.
ਮੇਰੇ ਮਨ ਦੇ ਪਲੰਘ ਦੀ ਸ਼ਾਨਦਾਰ ਸਜਾਵਟ ਹੋ ਗਈ ਹੈ।
ਸੇਜੜੀਐ = (ਹਿਰਦੇ ਦੀ) ਸੋਹਣੀ ਸੇਜ ਉੱਤੇ। ਆਡੰਬਰੁ = ਸਜਾਵਟ।ਹੇ ਸਖੀ! ਮੇਰੇ ਹਿਰਦੇ ਦੀ ਸੋਹਣੀ ਸੇਜ ਉੱਤੇ ਸਜਾਵਟ ਬਣ ਗਈ,
 
मनि अनदु भइआ प्रभु आवत सुणिआ ॥
Man anaḏ bẖa▫i▫ā parabẖ āvaṯ suṇi▫ā.
My mind is filled with bliss, since I heard that God is coming.
ਜਦੋਂ ਦਾ ਮੈਂ ਸੁਣਿਆ ਹੈ ਕਿ ਸੁਆਮੀ ਆ ਰਿਹਾ ਮੇਰੇ ਹਿਰਦੇ ਅੰਦਰ ਖੁਸ਼ੀ ਉਤਪੰਨ ਹੋ ਗਈ ਹੈ।
ਮਨਿ = ਮਨ ਵਿਚ। ਆਵਤ = ਆਉਂਦਾ।ਜਦੋਂ ਮੈਂ ਪ੍ਰਭੂ ਨੂੰ (ਆਪਣੇ ਵਲ) ਆਉਂਦਾ ਸੁਣਿਆ, ਤਾਂ ਮੇਰੇ ਮਨ ਵਿਚ ਆਨੰਦ ਪੈਦਾ ਹੋ ਗਿਆ।
 
प्रभ मिले सुआमी सुखह गामी चाव मंगल रस भरे ॥
Parabẖ mile su▫āmī sukẖah gāmī cẖāv mangal ras bẖare.
Meeting God, the Lord and Master, I have entered the realm of peace; I am filled with joy and delight.
ਸਾਹਿਬ ਮਾਲਕ ਨੂੰ ਮਿਲ ਕੇ ਮੈਂ ਆਰਾਮ ਨੂੰ ਪ੍ਰਾਪਤ ਹੋ ਗਈ ਹਾਂ ਅਤੇ ਖੁਸ਼ੀ ਤੇ ਅਨੰਦ ਦੇ ਜੌਹਰ ਨਾਲ ਭਰ ਗਈ ਹਾਂ।
ਸੁਖਹਗਾਮੀ = ਸੁਖ ਅਪੜਾਣ ਵਾਲੇ। ਚਾਵ = {ਲਫ਼ਜ਼ 'ਚਾਉ' ਤੋਂ ਬਹੁ-ਵਚਨ}। ਮੰਗਲ = ਖ਼ੁਸ਼ੀਆਂ।ਹੇ ਸਖੀ! ਜਿਨ੍ਹਾਂ ਵਡ-ਭਾਗੀਆਂ ਨੂੰ ਸੁਖ ਦੇਣ ਵਾਲੇ ਮਾਲਕ-ਪ੍ਰਭੂ ਜੀ ਮਿਲ ਪੈਂਦੇ ਹਨ, ਉਹਨਾਂ ਦੇ ਹਿਰਦੇ ਚਾਵਾਂ ਨਾਲ ਖ਼ੁਸ਼ੀਆਂ ਨਾਲ ਆਨੰਦ ਨਾਲ ਭਰ ਜਾਂਦੇ ਹਨ।
 
अंग संगि लागे दूख भागे प्राण मन तन सभि हरे ॥
Ang sang lāge ḏūkẖ bẖāge parāṇ man ṯan sabẖ hare.
He is joined to me, in my very fiber; my sorrows have departed, and my body, mind and soul are all rejuvenated.
ਸੁਆਮੀ ਮੇਰੀ ਛਾਤੀ ਨਾਲ ਲੱਗ ਗਿਆ, ਦੁਖੜੇ ਦੌੜ ਗਏ ਹਨ, ਅਤੇ ਮੇਰੀ ਆਤਮਾ, ਚਿੱਤ ਤੇ ਦੇਹ ਸਾਰੇ ਸਰਸਬਜ ਹੋ ਗਏ ਹਨ।
ਸੰਗਿ = ਨਾਲ। ਸਭਿ = ਸਾਰੇ। ਹਰੇ = ਹਰਿਆਵਲ-ਭਰੇ, ਤਰਾਵਤ ਵਾਲੇ, ਆਤਮਕ ਜੀਵਨ ਵਾਲੇ।ਉਹ ਪ੍ਰਭੂ ਦੇ ਅੰਗ (ਚਰਨਾਂ) ਨਾਲ ਜੁੜੇ ਰਹਿੰਦੇ ਹਨ, ਉਹਨਾਂ ਦੇ ਦੁੱਖ ਦੂਰ ਜੋ ਜਾਂਦੇ ਹਨ, ਉਹਨਾਂ ਦੀ ਜਿੰਦ ਉਹਨਾਂ ਦਾ ਮਨ ਉਹਨਾਂ ਦਾ ਸਰੀਰ-ਸਾਰੇ ਹੀ (ਆਤਮਕ ਜੀਵਨ ਨਾਲ) ਹਰੇ ਹੋ ਜਾਂਦੇ ਹਨ।
 
मन इछ पाई प्रभ धिआई संजोगु साहा सुभ गणिआ ॥
Man icẖẖ pā▫ī parabẖ ḏẖi▫ā▫ī sanjog sāhā subẖ gaṇi▫ā.
I have obtained the fruits of my mind's desires, meditating on God; the day of my wedding is auspicious.
ਸੁਆਮੀ ਨੂੰ ਸਿਮਰ ਕੇ ਮੈਂ ਆਪਣੇ ਦਿਲ ਦੀ ਕਾਮਨਾ ਪ੍ਰਾਪਤ ਕਰ ਲਈ ਹੈ। ਆਪਣੇ ਵਿਆਹ (ਸੰਯੋਗ) ਦੇ ਸਮੇਂ ਨੂੰ ਮੈਂ ਮੁਬਾਰਕ ਗਿਣਦੀ ਹਾਂ।
ਸੰਜੋਗੁ = ਮਿਲਾਪ। ਸਾਹਾ = ਵਿਆਹ ਦਾ ਮੁਹੂਰਤ। ਸੁਭ = ਭਲਾ। ਗਣਿਆ = ਗਿਣਿਆ।(ਗੁਰੂ ਦੀ ਸਰਨ ਪੈ ਕੇ) ਜੇਹੜੇ ਮਨੁੱਖ ਪ੍ਰਭੂ ਦਾ ਧਿਆਨ ਧਰਦੇ ਹਨ, ਉਹਨਾਂ ਦੇ ਮਨ ਦੀ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ (ਗੁਰੂ ਪਰਮਾਤਮਾ ਨਾਲ ਉਹਨਾਂ ਦਾ ਮਿਲਾਪ ਕਰਾਣ ਲਈ) ਭਲਾ ਸੰਜੋਗ ਬਣਾ ਦੇਂਦਾ ਹੈ, ਚੰਗਾ ਮੁਹੂਰਤ ਕੱਢ ਦੇਂਦਾ ਹੈ।
 
बिनवंति नानक मिले स्रीधर सगल आनंद रसु बणिआ ॥२॥
Binvanṯ Nānak mile sarīḏẖar sagal ānanḏ ras baṇi▫ā. ||2||
Prays Nanak, when I meet the Lord of excellence, I came to experience all pleasure and bliss. ||2||
ਨਾਨਕ ਬਿਨੇ ਕਰਦਾ ਹੈ, ਜਦ ਮੈਂ ਸ੍ਰੇਸ਼ਟਤਾ ਦੇ ਸੁਆਮੀ ਨੂੰ ਮਿਲ ਪਿਆ ਤਾਂ ਮੈਨੂੰ ਸਾਰੀਆਂ ਖੁਸ਼ੀਆਂ ਦਾ ਰਸ ਪ੍ਰਾਪਤ ਹੋ ਗਿਆ।
ਸ੍ਰੀਧਰ = {ਸ੍ਰੀ = ਲੱਛਮੀ, ਲੱਛਮੀ ਦਾ ਸਹਾਰਾ} ਪਰਮਾਤਮਾ ॥੨॥ਨਾਨਕ ਬੇਨਤੀ ਕਰਦਾ ਹੈ-ਜਿਨ੍ਹਾਂ ਵਡ-ਭਾਗੀਆਂ ਨੂੰ ਪ੍ਰਭੂ ਜੀ ਮਿਲ ਪੈਂਦੇ ਹਨ, ਉਹਨਾਂ ਦੇ ਹਿਰਦੇ ਵਿਚ ਸਾਰੇ ਆਨੰਦ ਬਣ ਜਾਂਦੇ ਹਨ, ਹੁਲਾਰਾ ਬਣਿਆ ਰਹਿੰਦਾ ਹੈ ॥੨॥
 
मिलि सखीआ पुछहि कहु कंत नीसाणी ॥
Mil sakẖī▫ā pucẖẖėh kaho kanṯ nīsāṇī.
I meet with my companions and say, "Show me the insignia of my Husband Lord".
ਮੇਰੀਆਂ ਸਹੇਲੀਆਂ ਮੈਨੂੰ ਮਿਲ ਕੇ ਪੁੱਛਦੀਆਂ ਹਨ, ਸਾਨੂੰ ਆਪਣੇ ਭਰਤੇ ਦੀ ਪਛਾਣ ਚਿੰਨ੍ਹ ਦੱਸ।
ਮਿਲਿ = ਮਿਲ ਕੇ। ਸਖੀਆ = ਸਹੇਲੀਆਂ, ਸਤਸੰਗੀ।ਸਹੇਲੀਆਂ ਮਿਲ ਕੇ (ਮੈਨੂੰ) ਪੁੱਛਦੀਆਂ ਹਨ ਕਿ ਖਸਮ-ਪ੍ਰਭੂ ਦੀ ਕੋਈ ਨਿਸ਼ਾਨੀ ਦੱਸ।
 
रसि प्रेम भरी कछु बोलि न जाणी ॥
Ras parem bẖarī kacẖẖ bol na jāṇī.
I am filled with the sublime essence of His Love, and I do not know how to say anything.
ਉਸ ਦੀ ਪ੍ਰੀਤ ਦੇ ਅੰਮ੍ਰਿਤ ਨਾਲ ਮੈਂ ਐਨੀ ਲਬਾਲਬ (ਨੱਕੋ ਨੱਕ ਭਰੀ ਪਈ) ਸੀ ਕਿ ਮੈਂ ਕੁਝ ਭੀ ਆਖ ਨਾਂ ਸਕੀ।
ਰਸਿ = ਆਨੰਦ ਵਿਚ (ਮਗਨ)। ਬੋਲਿ ਨ ਜਾਣੀ = ਮੈਂ ਦੱਸਣਾ ਨਹੀਂ ਜਾਣਦੀ।ਮੈਂ ਉਸ ਦੇ ਮਿਲਾਪ ਦੇ ਆਨੰਦ ਵਿਚ ਮਗਨ ਤਾਂ ਹਾਂ, ਉਸ ਦੇ ਪ੍ਰੇਮ ਨਾਲ ਮੇਰਾ ਹਿਰਦਾ ਭਰਿਆ ਹੋਇਆ ਭੀ ਹੈ, ਪਰ ਮੈਂ ਉਸ ਦੀ ਕੋਈ ਨਿਸ਼ਾਨੀ ਦੱਸਣਾ ਨਹੀਂ ਜਾਣਦੀ।
 
गुण गूड़ गुपत अपार करते निगम अंतु न पावहे ॥
Guṇ gūṛ gupaṯ apār karṯe nigam anṯ na pāvhe.
The Glorious Virtues of the Creator are profound, mysterious and infinite; even the Vedas cannot find His limits.
ਸਿਰਜਣਹਾਰ ਦੀਆਂ ਖੂਬੀਆਂ, ਡੂੰਘੀਆਂ, ਗੈਬੀ ਅਤੇ ਹੱਦਬੰਨਾ-ਰਹਿਤ ਹਨ। ਵੇਦ ਉਸ ਦੇ ਓੜਕ ਨੂੰ ਨਹੀਂ ਜਾਣਦੇ।
ਗੂੜ = ਡੂੰਘੇ। ਗੁਪਤ = ਗੁੱਝੇ। ਕਰਤੇ = ਕਰਤਾਰ ਦੇ। ਨਿਗਮ = ਵੇਦ। ਪਾਵਹੇ = ਪਾਵਹਿ, ਪਾਂਦੇ, ਪਾ ਸਕਦੇ।(ਮੇਰੇ ਉਸ) ਕਰਤਾਰ ਦੇ ਗੁਣ ਡੂੰਘੇ ਹਨ ਗੁੱਝੇ ਹਨ ਬੇਅੰਤ ਹਨ, ਵੇਦ ਭੀ ਉਸ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ।
 
भगति भाइ धिआइ सुआमी सदा हरि गुण गावहे ॥
Bẖagaṯ bẖā▫e ḏẖi▫ā▫e su▫āmī saḏā har guṇ gāvhe.
With loving devotion, I meditate on the Lord Master, and sing the Glorious Praises of the Lord forever.
ਪ੍ਰੇਮ ਅਤੇ ਪਿਆਰ ਨਾਲ ਮੈਂ ਪ੍ਰਭੂ ਦਾ ਭਜਨ ਕਰਦੀ ਹਾਂ ਅਤੇ ਹਮੇਸ਼ਾਂ ਵਾਹਿਗੁਰੂ ਦਾ ਜੱਸ ਗਾਉਂਦੀ ਹਾਂ।
ਭਾਇ = ਪ੍ਰੇਮ ਵਿਚ। ਧਿਆਇ = ਧਿਆਨ ਧਰ ਕੇ। ਗਾਵਹੇ = ਗਾਵਹਿ, ਗਾਂਦੇ ਹਨ।(ਉਸ ਦੇ ਸੇਵਕ) ਉਸ ਦੀ ਭਗਤੀ ਦੇ ਰੰਗ ਵਿਚ ਉਸਦੇ ਪ੍ਰੇਮ ਵਿਚ ਜੁੜ ਕੇ ਉਸ ਦਾ ਧਿਆਨ ਧਰ ਕੇ ਸਦਾ ਉਸ ਮਾਲਕ ਦੇ ਗੁਣ ਗਾਂਦੇ ਰਹਿੰਦੇ ਹਨ।
 
सगल गुण सुगिआन पूरन आपणे प्रभ भाणी ॥
Sagal guṇ sugi▫ān pūran āpṇe parabẖ bẖāṇī.
Filled with all virtues and spiritual wisdom, I have become pleasing to my God.
ਸਮੂਹ ਨੇਕੀਆਂ ਅਤੇ ਸ੍ਰੇਸ਼ਟ ਸਿਆਣਪਾਂ ਨਾਲ ਪਰੀਪੂਰਨ ਹੋਣ ਕਰਕੇ ਮੈਂ ਆਪਣੇ ਮਾਲਕ ਨੂੰ ਚੰਗੀ ਲੱਗਣ ਲੱਗ ਗਈ ਹਾਂ।
ਸੁਗਿਆਨ = ਸ੍ਰੇਸ਼ਟ ਗਿਆਨ ਦਾ ਮਾਲਕ। ਪੂਰਨ = ਸਰਬ-ਵਿਆਪਕ। ਪ੍ਰਭ ਭਾਣੀ = ਪ੍ਰਭੂ ਨੂੰ ਪਿਆਰੀ ਲੱਗੀ।ਉਹ ਜੀਵ-ਇਸਤ੍ਰੀ ਆਪਣੇ ਉਸ ਪ੍ਰਭੂ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ ਜੋ ਸਾਰੇ ਗੁਣਾਂ ਦਾ ਮਾਲਕ ਹੈ ਜੋ ਸ੍ਰੇਸ਼ਟ ਗਿਆਨ ਵਾਲਾ ਹੈ ਜੋ ਸਭ ਵਿਚ ਵਿਆਪਕ ਹੈ,
 
बिनवंति नानक रंगि राती प्रेम सहजि समाणी ॥३॥
Binvanṯ Nānak rang rāṯī parem sahj samāṇī. ||3||
Prays Nanak, imbued with the color of the Lord's Love, I am imperceptibly absorbed into Him. ||3||
ਨਾਨਕ ਬਿਨੇ ਕਰਦਾ ਹੈ, ਕਿ ਸੁਹਾਗਣ ਪ੍ਰਭੂ ਦੀ ਪ੍ਰੀਤ ਦੀ ਰੰਗਤ ਨਾਲ ਰੰਗੀਜ ਗਈ ਹਾਂ ਅਤੇ ਸੁਖੈਨ ਹੀ ਉਸ ਵਿੱਚ ਲੀਨ ਹੋ ਗਈ ਹਾਂ।
ਰੰਗਿ = ਰੰਗ ਵਿਚ। ਸਹਜਿ = ਆਤਮਕ ਅਡੋਲਤਾ ਵਿਚ ॥੩॥ਨਾਨਕ ਬੇਨਤੀ ਕਰਦਾ ਹੈ-ਜੇਹੜੀ ਜੀਵ-ਇਸਤ੍ਰੀ ਉਸ ਖਸਮ-ਪ੍ਰਭੂ ਦੇ ਪ੍ਰੇਮ ਦੇ ਰੰਗ ਵਿਚ ਰੰਗੀ ਜਾਂਦੀ ਹੈ ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦੀ ਹੈ ॥੩॥
 
सुख सोहिलड़े हरि गावण लागे ॥
Sukẖ sohilṛe har gāvaṇ lāge.
When I began to sing the songs of rejoicing to the Lord,
ਜਦ ਮੈਂ ਵਾਹਿਗੁਰੂ ਦੇ ਖੁਸ਼ੀ ਦੇ ਗੀਤ ਗਾਉਣ ਲੱਗ ਪਿਆ,
ਸੋਹਿਲੜੇ = ਸਿਫ਼ਤਿ-ਸਾਲਾਹ ਦੇ ਸੋਹਣੇ ਗੀਤ।ਪਰਮਾਤਮਾ ਦੇ ਭਗਤ (ਹਰਿ-ਜਨ) ਜਦੋਂ ਪਰਮਾਤਮਾ ਦੇ ਸੁਖਦਾਈ ਸਿਫ਼ਤ-ਸਾਲਾਹ ਦੇ ਸੋਹਣੇ ਗੀਤ ਗਾਣ ਲੱਗ ਪੈਂਦੇ ਹਨ,
 
साजन सरसिअड़े दुख दुसमन भागे ॥
Sājan sarsi▫aṛe ḏukẖ ḏusman bẖāge.
my friends became glad, and my troubles and enemies departed.
ਮੇਰੇ ਮਿੱਤਰ ਖੁਸ਼ ਹੋ ਗਏ ਅਤੇ ਮੇਰੀਆਂ ਤਕਲੀਫਾਂ ਤੇ ਮੇਰੇ ਵੈਰੀ ਦੌੜ ਗਏ।
ਸਾਜਨ = ਮਿੱਤਰ (ਸ਼ੁਭ ਗੁਣ)। ਸਰਸਿਅੜੇ = ਪ੍ਰਫੁਲਤ ਹੋਏ, ਵਧਣ ਫੁੱਲਣ ਲੱਗੇ। ਦੁਸਮਨ = (ਕਾਮਾਦਿਕ) ਵੈਰੀ।ਤਾਂ (ਉਹਨਾਂ ਦੇ ਅੰਦਰ ਸ਼ੁਭ ਗੁਣ) ਮਿੱਤਰ ਵਧਦੇ ਫੁੱਲਦੇ ਹਨ, ਉਹਨਾਂ ਦੇ ਦੁੱਖ (ਤੇ ਕਾਮਾਦਿਕ) ਵੈਰੀ ਨੱਸ ਜਾਂਦੇ ਹਨ।
 
सुख सहज सरसे हरि नामि रहसे प्रभि आपि किरपा धारीआ ॥
Sukẖ sahj sarse har nām rahse parabẖ āp kirpā ḏẖārī▫ā.
My peace and happiness increased; I rejoiced in the Naam, the Name of the Lord, and God Himself blessed me with His mercy.
ਮੇਰੀ ਖੁਸ਼ੀ ਤੇ ਆਰਾਮ ਵਧੇਰੇ ਹੋ ਗਏ, ਮੈਂ ਵਾਹਿਗੁਰੂ ਦੇ ਨਾਮ ਅੰਦਰ ਅਨੰਦ ਮਾਣਿਆ, ਅਤੇ ਮਾਲਕ ਨੇ ਖੁਦ ਮੇਰੇ ਉਤੇ ਰਹਿਮ ਕੀਤਾ।
ਸੁਖ ਸਹਜ = ਆਤਮਕ ਅਡੋਲਤਾ ਦੇ ਸੁਖ। ਸਰਸੇ = ਮੌਲ ਪਏ। ਨਾਮਿ = ਨਾਮ ਵਿਚ। ਰਹਸੇ = ਪ੍ਰਸੰਨ ਹੋਏ। ਪ੍ਰਭਿ = ਪ੍ਰਭੂ ਨੇ।ਆਤਮਕ ਅਡੋਲਤਾ ਦੇ ਸੁਖ ਉਹਨਾਂ ਦੇ ਅੰਤਰ ਮੌਲਦੇ ਹਨ, ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਉਹ ਪ੍ਰਸੰਨ-ਚਿੱਤ ਰਹਿੰਦੇ ਹਨ, ਪਰ ਇਹ ਸਾਰੀ ਮੇਹਰ ਪ੍ਰਭੂ ਨੇ ਆਪ ਹੀ ਕੀਤੀ ਹੁੰਦੀ ਹੈ।
 
हरि चरण लागे सदा जागे मिले प्रभ बनवारीआ ॥
Har cẖaraṇ lāge saḏā jāge mile parabẖ banvārī▫ā.
I have grasped the Lord's feet, and remaining ever wakeful, I have met the Lord, the Creator.
ਮੈਂ ਭਗਵਾਨ ਦੇ ਪੈਰਾਂ ਨਾਲ ਚਿਮੜ ਗਿਆ ਤੇ ਹਮੇਸ਼ਾਂ ਸਾਵਧਾਨ ਰਹਿਣ ਕਾਰਣ ਮੈਂ ਸੁਆਮੀ ਸਿਰਜਣਹਾਰ ਨੂੰ ਮਿਲ ਪਿਆ।
ਜਾਗੇ = ਸੁਚੇਤ ਰਹੇ। ਬਨਵਾਰੀ = ਜਗਤ ਦਾ ਮਾਲਕ।(ਆਪਣੇ ਸੇਵਕਾਂ ਤੇ ਪ੍ਰਭੂ ਮੇਹਰ ਕਰਦਾ ਹੈ) ਉਹ ਸੇਵਕ ਪਰਮਾਤਮਾ ਦੇ ਚਰਨਾਂ ਵਿਚ ਜੁੜੇ ਰਹਿੰਦੇ ਹਨ (ਵਿਕਾਰਾਂ ਦੇ ਹੱਲਿਆਂ ਵਲੋਂ) ਸਦਾ ਸੁਚੇਤ ਰਹਿੰਦੇ ਹਨ, ਤੇ ਜਗਤ ਦੇ ਮਾਲਕ ਪ੍ਰਭੂ ਨੂੰ ਮਿਲ ਪੈਂਦੇ ਹਨ।
 
सुभ दिवस आए सहजि पाए सगल निधि प्रभ पागे ॥
Subẖ ḏivas ā▫e sahj pā▫e sagal niḏẖ parabẖ pāge.
The appointed day came, and I attained peace and poise; all treasures are in the feet of God.
ਮੁਬਾਰਕ ਦਿਹਾੜੇ ਆ ਗਏ ਤੇ ਮੈਂ ਆਰਾਮ ਪਾ ਲਿਆ। ਸਾਰੇ ਖਜਾਨੇ ਸਾਹਿਬ ਦੇ ਪੈਰਾਂ ਵਿੱਚ ਹਨ।
ਸਹਜਿ = ਆਤਮਕ ਅਡੋਲਤਾ ਵਿਚ। ਨਿਧਿ = ਖ਼ਜ਼ਾਨਾ। ਪਾਗੇ = ਪਗ, ਚਰਨ।ਸੰਤ ਜਨਾਂ ਵਾਸਤੇ (ਜੀਵਨ ਦੇ ਇਹ) ਭਲੇ ਦਿਨ ਆਏ ਹੁੰਦੇ ਹਨ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸਾਰੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੇ ਚਰਨ ਪਰਸਦੇ ਰਹਿੰਦੇ ਹਨ।
 
बिनवंति नानक सरणि सुआमी सदा हरि जन तागे ॥४॥१॥१०॥
Binvanṯ Nānak saraṇ su▫āmī saḏā har jan ṯāge. ||4||1||10||
Prays Nanak, the Lord's humble servants always seek the Sanctuary of the Lord and Master. ||4||1||10||
ਨਾਨਕ ਬੇਨਤੀ ਕਰਦਾ ਹੈ, ਵਾਹਿਗੁਰੂ ਦੇ ਗੋਲੇ ਸਦੀਵ ਹੀ ਸਾਹਿਬ ਦੀ ਸ਼ਰਣਾਗਤ ਲੋੜਦੇ ਹਨ।
ਤਾਗੇ = ਤੱਗੇ, ਤੋੜ ਨਿਭੇ, ਪ੍ਰੀਤ ਤੋੜ ਨਿਬਾਹੀ ॥੪॥੧॥੧੦॥ਨਾਨਕ ਬੇਨਤੀ ਕਰਦਾ ਹੈ-ਪਰਮਾਤਮਾ ਦੇ ਸੇਵਕ ਮਾਲਕ-ਪ੍ਰਭੂ ਦੀ ਸਰਨ ਆ ਕੇ ਸਦਾ ਲਈ ਉਸ ਨਾਲ ਪ੍ਰੀਤਿ ਨਿਬਾਹੁੰਦੇ ਹਨ ॥੪॥੧॥੧੦॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxxxx
 
उठि वंञु वटाऊड़िआ तै किआ चिरु लाइआ ॥
Uṯẖ vañ vatā▫ūṛi▫ā ṯai ki▫ā cẖir lā▫i▫ā.
Rise up and go forth, O traveler; why do you delay?
ਉਠ ਖੜਾ ਹੋ ਤੇ ਟੁਰ, ਹੇ ਰਾਹੀਆ! ਤੂੰ ਕਿਉਂ ਦੇਰ ਲਾਉਂਦਾ ਹੈ?
ਉਠਿ = ਉੱਠ ਕੇ। ਵੰਞੁ = ਤੁਰ ਪਉ। ਵਟਾਊੜਿਆ = ਹੇ ਭੋਲੇ ਵਟਾਊ! ਹੇ ਭੋਲੇ ਰਾਹੀ! ਵਾਟ = ਰਸਤਾ। ਤੈ = ਤੂੰ {ਲਫ਼ਜ਼ 'ਤੈ' ਅਤੇ 'ਤੂੰ' ਦੇ ਫ਼ਰਕ ਵਾਸਤੇ}।ਹੇ ਭੋਲੇ ਰਾਹੀ (ਜੀਵ)! ਉੱਠ, ਤੁਰ (ਤਿਆਰ ਹੋ)। ਤੂੰ ਕਿਉਂ ਚਿਰ ਲਾ ਰਿਹਾ ਹੈਂ?
 
मुहलति पुंनड़ीआ कितु कूड़ि लोभाइआ ॥
Muhlaṯ punṛī▫ā kiṯ kūṛ lobẖā▫i▫ā.
Your allotted time is now complete - why are you engrossed in falsehood?
ਤੇਰਾ ਮੁਕੱਰਰ ਵਕਤ (ਜੀਵਨ) ਪੂਰਾ ਹੋ ਗਿਆ ਹੈ। ਤੂੰ ਕਿਉਂ ਝੂਠ ਅੰਦਰ ਖਚਤ ਹੋਇਆ ਹੋਇਆ ਹੈਂ?
ਮੁਹਲਤਿ = ਮਿਲਿਆ ਹੋਇਆ ਜ਼ਿੰਦਗੀ ਦਾ ਸਮਾ। ਕਿਤੁ = ਕਿਸ ਵਿਚ? ਕੂੜਿ = ਠੱਗੀ ਵਿਚ। ਕਿਤੁ ਕੂੜਿ = ਕਿਸ ਠੱਗੀ ਵਿਚ?ਤੈਨੂੰ ਮਿਲਿਆ ਹੋਇਆ ਉਮਰ ਦਾ ਸਮਾ ਪੂਰਾ ਹੋ ਰਿਹਾ ਹੈ। ਤੂੰ ਕਿਸ ਠੱਗੀ ਵਿਚ ਫਸਿਆ ਹੋਇਆ ਹੈਂ?
 
कूड़े लुभाइआ धोहु माइआ करहि पाप अमितिआ ॥
Kūṛe lubẖā▫i▫ā ḏẖohu mā▫i▫ā karahi pāp amiṯi▫ā.
You desire that which is false; deceived by Maya, you commit innumerable sins.
ਤੂੰ ਝੂਠ ਨੂੰ ਲਲਚਾਉਂਦਾ ਹੈ ਅਤੇ ਮੋਹਨੀ (ਮਾਇਆ) ਦੇ ਧੋਖੇ ਦੇ ਕਾਰਣ ਤੂੰ ਅਣਗਿਣਤ ਗੁਨਾਹ ਕਰਦਾ ਹੈਂ।
ਧੋਹੁ = ਧੋਖਾ। ਕਰਹਿ = ਤੂੰ ਕਰਦਾ ਹੈਂ। ਅਮਿਤਿਆ = ਅਣਗਿਣਤ।(ਧਿਆਨ ਕਰ, ਇਹ) ਮਾਇਆ (ਨਿਰਾ) ਧੋਖਾ ਹੈ (ਤੂੰ ਇਸ ਦੀ) ਠੱਗੀ ਵਿਚ ਫਸਿਆ ਹੋਇਆ ਹੈਂ, ਤੇ ਬੇਅੰਤ ਪਾਪ ਕਰੀ ਜਾ ਰਿਹਾ ਹੈਂ।
 
तनु भसम ढेरी जमहि हेरी कालि बपुड़ै जितिआ ॥
Ŧan bẖasam dẖerī jamėh herī kāl bapuṛai jiṯi▫ā.
Your body shall become a pile of dust; the Messenger of Death has spotted you, and will conquer you.
ਹੇ ਬਦਬਖਤ ਬੰਦੇ! ਮੌਤ ਦੇ ਫਰੇਸ਼ਤੇ ਨੇ ਤੈਨੂੰ ਦੇਖ ਲਿਆ ਹੈ। ਮੌਤ ਤੇਰੇ ਉਤੇ ਕਾਬੂ ਪਾ ਲਊਗੀ ਅਤੇ ਤੇਰਾ ਸਰੀਰ ਸੁਆਹ ਦਾ ਅੰਬਾਰ ਹੋ ਜਾਵੇਗਾ।
ਭਸਮ = ਸੁਆਹ। ਜਮਹਿ = ਜਮ ਨੇ। ਹੇਰੀ = ਤੱਕੀ, ਤੱਕ ਵਿਚ ਰੱਖੀ ਹੋਈ। ਕਾਲਿ = ਕਾਲ ਨੇ, ਆਤਮਕ ਮੌਤ ਨੇ। ਬਪੁੜੈ = ਵਿਚਾਰੇ ਨੂੰ।ਇਹ ਸਰੀਰ (ਆਖ਼ਰ) ਮਿੱਟੀ ਦੀ ਢੇਰੀ (ਹੋ ਜਾਏਗਾ), ਜਮ ਨੇ ਇਸ ਨੂੰ ਆਪਣੀ ਤੱਕ ਵਿਚ ਰੱਖਿਆ ਹੋਇਆ ਹੈ।