Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

मालु जोबनु छोडि वैसी रहिओ पैनणु खाइआ ॥
Māl joban cẖẖod vaisī rahi▫o painaṇ kẖā▫i▫ā.
Abandoning your wealth and youth, you will have to leave, without any food or clothing.
ਧਨ ਦੌਲਤ ਤੇ ਜੁਆਨੀ ਨੂੰ ਛੱਡ ਕੇ ਤੂੰ ਤੁਰ ਜਾਵੇਗਾਂ ਅਤੇ ਤੇਰੀ ਪੁਸ਼ਾਕ ਤੇ ਭੋਜਨ ਨਖੁੱਟ ਜਾਸਣ।
ਵੈਸੀ = ਚਲਾ ਜਾਏਗਾ। ਰਹਿਓ = ਖ਼ਤਮ ਹੋ ਗਿਆ।(ਪਰ ਜੀਵ ਵਿਚਾਰਾ ਭੀ ਕੀਹ ਕਰੇ? ਇਸ) ਵਿਚਾਰੇ ਨੂੰ ਆਤਮਕ ਮੌਤ ਨੇ ਆਪਣੇ ਕਾਬੂ ਵਿਚ ਕੀਤਾ ਹੋਇਆ ਹੈ (ਇਹ ਨਹੀਂ ਸਮਝਦਾ ਕਿ ਇਹ) ਧਨ ਜਵਾਨੀ ਸਭ ਕੁਝ ਛੱਡ ਕੇ ਤੁਰ ਜਾਏਗਾ, ਤਦੋਂ ਇਸ ਦਾ ਖਾਣਾ ਪਹਿਨਣਾ ਮੁੱਕ ਜਾਏਗਾ।
 
नानक कमाणा संगि जुलिआ नह जाइ किरतु मिटाइआ ॥१॥
Nānak kamāṇā sang juli▫ā nah jā▫e kiraṯ mitā▫i▫ā. ||1||
O Nanak, only your actions shall go with you; the consequences of your actions cannot be erased. ||1||
ਨਾਨਕ, ਤੇਰੇ ਅਮਲ ਤੇਰੇ ਨਾਲ ਜਾਣਗੇ। ਕਰਮਾਂ ਦਾ ਅਸਰ ਮੇਸਿਆ ਨਹੀਂ ਜਾ ਸਕਦਾ।
ਸੰਗਿ = ਨਾਲ। ਜੁਲਿਆ = ਚੱਲਿਆ। ਕਿਰਤੁ = {कृत} ਕੀਤੇ ਕਰਮਾਂ ਦਾ ਇਕੱਠ, ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ॥੧॥ਹੇ ਨਾਨਕ! (ਜਦੋਂ ਜੀਵ ਇਥੋਂ ਤੁਰਦਾ ਹੈ, ਤਾਂ) ਕਮਾਇਆ ਹੋਇਆ ਚੰਗਾ ਮੰਦਾ ਕਰਮ ਇਸ ਦੇ ਨਾਲ ਤੁਰ ਪੈਂਦਾ ਹੈ, ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ਮਿਟਾਇਆ ਨਹੀਂ ਜਾ ਸਕਦਾ ॥੧॥
 
फाथोहु मिरग जिवै पेखि रैणि चंद्राइणु ॥
Fāthohu mirag jivai pekẖ raiṇ cẖanḏrā▫iṇ.
Like the deer, captured on a moon-lit night,
ਵੇਖ, ਜਿਸ ਤਰ੍ਹਾਂ ਚੰਦ-ਚਾਨਣੀ ਰਾਤ ਵਿੱਚ ਹਰਨ ਫਸ ਜਾਂਦਾ ਹੈ,
ਫਾਥੋਹੁ = ਤੂੰ ਫਸ ਰਿਹਾ ਹੈਂ। ਪੇਖਿ = ਵੇਖ ਕੇ। ਰੈਣਿ = ਰਾਤ (ਵੇਲੇ)। ਚੰਦ੍ਰਾਇਣੁ = ਚੰਦ ਵਰਗੀ ਚਾਨਣੀ {ਰਾਤ ਦੇ ਹਨੇਰੇ ਵਿਚ ਸ਼ਿਕਾਰੀ ਹਰਨ ਨੂੰ ਫੜਨ ਲਈ ਚਿੱਟਾ ਚਾਨਣ ਕਰਦਾ ਹੈ}।ਹੇ ਜੀਵ! ਜਿਵੇਂ ਹਰਨ ਰਾਤ ਵੇਲੇ (ਸ਼ਿਕਾਰ ਦਾ ਕੀਤਾ ਹੋਇਆ) ਚੰਦ ਵਰਗਾ ਚਾਨਣ ਵੇਖ ਕੇ (ਸ਼ਿਕਾਰੀ ਦੇ ਜਾਲ ਵਿਚ) ਫਸਦਾ ਹੈ,
 
सूखहु दूख भए नित पाप कमाइणु ॥
Sūkẖahu ḏūkẖ bẖa▫e niṯ pāp kamā▫iṇ.
so does the constant commission of sins turn pleasure into pain.
ਏਸੇ ਤਰ੍ਹਾਂ ਗੁਨਾਹ ਕਰਨ ਦੇ ਕਾਰਨ ਖੁਸ਼ੀ ਗਮੀ ਪੈਦਾ ਹੁੰਦੀ ਹੈ।
ਸੂਖਹੁ = ਸੁਖਾਂ ਤੋਂ।(ਤਿਵੇਂ ਤੂੰ ਮਾਇਕ ਪਦਾਰਥਾਂ ਦੀ ਲਿਸ਼ਕ ਵੇਖ ਕੇ ਮਾਇਆ ਦੇ ਜਾਲ ਵਿਚ) ਫਸ ਰਿਹਾ ਹੈਂ, (ਜਿਨ੍ਹਾਂ ਸੁਖਾਂ ਦੀ ਖ਼ਾਤਰ ਤੂੰ ਫਸਦਾ ਹੈਂ ਉਹਨਾਂ) ਸੁਖਾਂ ਤੋਂ ਦੁੱਖ ਪੈਦਾ ਹੋ ਰਹੇ ਹਨ, (ਫਿਰ ਭੀ) ਤੂੰ ਸਦਾ ਪਾਪ ਕਮਾ ਰਿਹਾ ਹੈਂ।
 
पापा कमाणे छडहि नाही लै चले घति गलाविआ ॥
Pāpā kamāṇe cẖẖadėh nāhī lai cẖale gẖaṯ galāvi▫ā.
The sins you have committed shall not leave you; placing the noose around your neck, they shall lead you away.
ਤੇਰੇ ਕੀਤੇ ਹੋਏ ਕੁਕਰਮ ਤੇਰਾ ਖਹਿੜਾ ਨਹੀਂ ਛੱਡਣਗੇ। ਤੇਰੀ ਗਰਦਨ ਦੁਆਲੇ ਰੱਸਾ ਪਾ ਕੇ ਉਹ ਤੈਨੂੰ ਅੱਗੇ ਲਾ ਲੈਣਗੇ।
ਛਡਹਿ = ਤੂੰ ਛੱਡਦਾ। ਘਤਿ = ਪਾ ਕੇ।ਹੇ ਜੀਵ! ਤੂੰ ਪਾਪ ਕਰਨੇ ਛੱਡਦਾ ਨਹੀਂ ਹੈਂ (ਤੈਨੂੰ ਇਹ ਭੀ ਚੇਤਾ ਨਹੀਂ ਰਿਹਾ ਕਿ ਜਮਦੂਤ ਤੇਰੇ ਗਲ ਵਿਚ) ਗਲਾਵਾਂ ਪਾ ਕੇ (ਛੇਤੀ ਹੀ) ਲੈ ਜਾਣ ਵਾਲੇ ਹਨ।
 
हरिचंदउरी देखि मूठा कूड़ु सेजा राविआ ॥
Haricẖanḏ▫urī ḏekẖ mūṯẖā kūṛ sejā rāvi▫ā.
Beholding an illusion, you are deceived, and on your bed, you enjoy a false lover.
ਤੂੰ ਦ੍ਰਿਸ਼ਅਕ ਗਲਤ-ਫਹਿਮੀ ਨੂੰ ਦੇਖ ਕੇ ਠੱਗੀ ਹੋਈ ਹੈਂ ਅਤੇ ਆਪਣੇ ਪਲੰਘ ਉਤੇ ਤੂੰ ਝੂਠ-ਰੂਪੀ ਪ੍ਰੀਤਮ ਨੂੰ ਮਾਣ ਰਹੀ ਹੈਂ।
ਹਰਿਚੰਦਉਰੀ = ਹਰਿਚੰਦ-ਨਗਰੀ, ਗੰਧਰਬ-ਨਗਰੀ।ਤੂੰ ਅਕਾਸ਼ ਦੀ ਖ਼ਿਆਲੀ ਨਗਰੀ (ਵਰਗੀ ਮਾਇਆ) ਨੂੰ ਵੇਖ ਕੇ ਠੱਗਿਆ ਜਾ ਰਿਹਾ ਹੈਂ, ਤੂੰ ਇਸ ਠੱਗੀ-ਰੂਪ ਸੇਜ ਨੂੰ (ਆਨੰਦ ਨਾਲ) ਮਾਣ ਰਿਹਾ ਹੈਂ।
 
लबि लोभि अहंकारि माता गरबि भइआ समाइणु ॥
Lab lobẖ ahaʼnkār māṯā garab bẖa▫i▫ā samā▫iṇ.
You are intoxicated with greed, avarice and egotism; you are engrossed in self-conceit.
ਤਮ੍ਹਾਂ, ਲਾਲਚ ਤੇ ਗਰੂਰ ਨਾਲ ਤੂੰ ਮਤਵਾਲੀ ਹੋਈ ਹੋਈ ਹੈਂ ਅਤੇ ਸਵੈ ਹੰਗਤਾ ਅੰਦਰ ਤੂੰ ਗਲਤਾਨ ਹੈਂ।
ਲਬਿ = ਲੱਬ ਵਿਚ, ਜੀਭ ਦੇ ਚਸਕੇ ਵਿਚ। ਮਾਤਾ = ਮਸਤ। ਗਰਬਿ = ਅਹੰਕਾਰ ਵਿਚ। ਸਮਾਇਣੁ = ਲੀਨ।ਹੇ ਜੀਵ! ਤੂੰ ਜੀਭ ਦੇ ਚਸਕੇ ਵਿਚ, ਮਾਇਆ ਦੇ ਲੋਭ ਵਿਚ, ਅਹੰਕਾਰ ਵਿਚ ਮਸਤ ਹੈਂ, ਤੂੰ ਸਦਾ ਹਉਮੈ ਵਿਚ ਲੀਨ ਟਿਕਿਆ ਰਹਿੰਦਾ ਹੈਂ।
 
नानक म्रिग अगिआनि बिनसे नह मिटै आवणु जाइणु ॥२॥
Nānak marig agi▫ān binse nah mitai āvaṇ jā▫iṇ. ||2||
O Nanak, like the deer, you are being destroyed by your ignorance; your comings and goings shall never end. ||2||
ਨਾਨਕ ਹਰਨ ਦੀ ਤਰ੍ਹਾਂ ਤੂੰ ਬੇਸਮਝੀ ਰਾਹੀਂ ਬਰਬਾਦ ਹੋ ਗਈ ਹੈ ਅਤੇ ਤੇਰੇ ਆਉਣੇ ਤੇ ਜਾਣੇ (ਜਨਮ ਮਰਨ) ਨਹੀਂ ਮੁਕਣੇ।
ਅਗਿਆਨਿ = ਆਤਮਕ ਜੀਵਨ ਵਲੋਂ ਬੇ-ਸਮਝੀ ਵਿਚ ॥੨॥ਹੇ ਨਾਨਕ! ਇਹ ਜੀਵ-ਹਰਨ ਆਤਮਕ ਜੀਵਨ ਵਲੋਂ ਬੇ-ਸਮਝੀ ਦੇ ਕਾਰਨ ਆਤਮਕ ਮੌਤੇ ਮਰ ਰਹੇ ਹਨ ਇਹਨਾਂ ਦਾ ਜਨਮ ਮਰਨ ਦਾ ਗੇੜ ਨਹੀਂ ਮੁੱਕ ਸਕਦਾ ॥੨॥
 
मिठै मखु मुआ किउ लए ओडारी ॥
Miṯẖai makẖ mu▫ā ki▫o la▫e odārī.
The fly is caught in the sweet candy - how can it fly away?
ਮੱਖੀ ਮਿਠਾਸ ਵਿੱਚ ਫੱਸ ਜਾਂਦੀ ਹੈ। ਇਹ ਕਿਸ ਤਰ੍ਹਾਂ ਪਰਵਾਜ ਲੈ (ਉਡ) ਸਕਦੀ ਹੈ।
xxx(ਜਿਵੇਂ, ਗੁੜ ਆਦਿਕ) ਮਿੱਠੇ ਉੱਤੇ (ਬੈਠ ਕੇ) ਮੱਖੀ (ਗੁੜ ਨਾਲ ਚੰਬੜਦੀ ਜਾਂਦੀ ਹੈ) ਉੱਡ ਨਹੀਂ ਸਕਦੀ, (ਤੇ ਉੱਥੇ ਹੀ) ਮਰ ਜਾਂਦੀ ਹੈ, (ਤਿਵੇਂ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਕ ਪਦਾਰਥਾਂ ਦੇ ਮੋਹ ਵਿਚ ਫਸ ਜਾਂਦਾ ਹੈ, ਆਤਮਕ ਮੌਤ ਸਹੇੜ ਲੈਂਦਾ ਹੈ, ਤੇ ਜੀਵਨ ਉੱਚਾ ਨਹੀਂ ਕਰ ਸਕਦਾ)।
 
हसती गरति पइआ किउ तरीऐ तारी ॥
Hasṯī garaṯ pa▫i▫ā ki▫o ṯarī▫ai ṯārī.
The elephant has fallen into the pit - how can it escape?
ਹਾਥੀ ਟੋਏ ਵਿੱਚ ਡਿੱਗ ਪਿਆ ਹੈ। ਇਹ ਹੁਣ ਕਿਸ ਤਰ੍ਹਾਂ ਬੱਚ ਕੇ ਨਿਕਲ ਸਕਦਾ ਹੈ?
ਗਰਤਿ = ਟੋਏ ਵਿਚ। ਹਸਤੀ = ਹਾਥੀ।(ਕਾਮ-ਵੱਸ ਹੋਇਆ) ਹਾਥੀ (ਉਸ) ਟੋਏ ਵਿਚ ਡਿੱਗ ਪੈਂਦਾ ਹੈ (ਜੋ ਹਾਥੀ ਨੂੰ ਫੜਨ ਵਾਸਤੇ ਪੁੱਟਿਆ ਜਾਂਦਾ ਹੈ ਤੇ ਉਸ ਵਿਚ ਕਾਗਜ਼ ਦੀ ਹਥਣੀ ਖੜੀ ਕੀਤੀ ਹੁੰਦੀ ਹੈ) ਇਸੇ ਤਰ੍ਹਾਂ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਵਿਕਾਰਾਂ ਦੇ ਟੋਏ ਵਿਚ ਡਿੱਗ ਪੈਂਦਾ ਹੈ। (ਵਿਕਾਰਾਂ ਵਿਚ ਡਿੱਗੇ ਰਹਿ ਕੇ) ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘ ਸਕੀਦਾ।
 
तरणु दुहेला भइआ खिन महि खसमु चिति न आइओ ॥
Ŧaraṇ ḏuhelā bẖa▫i▫ā kẖin mėh kẖasam cẖiṯ na ā▫i▫o.
It shall be so difficult to swim across, for one who does not remember the Lord and Master, even for an instant.
ਜਿਹੜੀ ਆਪਣੇ ਕੰਤ ਨੂੰ ਇਕ ਮੁਹਤ ਭਰ ਲਈ ਭੀ ਚੇਤੇ ਨਹੀਂ ਕਰਦੀ, ਉਸ ਨੂੰ ਪਾਰ ਲੰਘਣਾ ਔਖਾ ਹੋ ਜਾਵੇਗਾ।
ਦੁਹੇਲਾ = ਔਖਾ। ਚਿਤਿ = ਚਿੱਤ ਵਿਚ।(ਵਿਕਾਰਾਂ ਦੇ ਕਾਰਨ) ਸੰਸਾਰ-ਸਮੁੰਦਰ ਤੋਂ ਪਾਰ ਲੰਘਣਾ ਔਖਾ ਹੋ ਜਾਂਦਾ ਹੈ, ਕਦੇ ਮਾਲਕ-ਪ੍ਰਭੂ ਚਿੱਤ ਵਿਚ ਨਹੀਂ ਵੱਸ ਸਕਦਾ।
 
दूखा सजाई गणत नाही कीआ अपणा पाइओ ॥
Ḏūkẖā sajā▫ī gaṇaṯ nāhī kī▫ā apṇā pā▫i▫o.
His sufferings and punishments are beyond reckoning; he receives the consequences of his own actions.
ਉਸ ਦੀਆਂ ਤਕਲੀਫਾਂ ਅਤੇ ਦੰਡ ਗਿਣਤੀ ਤੋਂ ਬਾਹਰ ਹਨ, ਉਹ ਆਪਣੇ ਅਮਲਾਂ ਦਾ ਫਲ ਡੋਗਦੀ ਹੈ।
ਸਜਾਈ ਗਣਤ = ਸਜ਼ਾਵਾਂ ਦੀ ਗਿਣਤੀ।ਇਤਨੇ ਦੁੱਖ ਵਾਪਰਦੇ ਹਨ, ਇਤਨੀ ਸਜ਼ਾ ਮਿਲਦੀ ਹੈ ਕਿ ਲੇਖਾ ਨਹੀਂ ਕੀਤਾ ਜਾ ਸਕਦਾ, ਮਨਮੁਖ ਆਪਣਾ ਕੀਤਾ ਭੁਗਤਦਾ ਹੈ।
 
गुझा कमाणा प्रगटु होआ ईत उतहि खुआरी ॥
Gujẖā kamāṇā pargat ho▫ā īṯ uṯėh kẖu▫ārī.
His secret deeds are exposed, and he is ruined here and hereafter.
ਪੌਸ਼ੀਦਾ (ਲੁਕ ਕੇ ਕੀਤੇ) ਅਮਲ ਉਘੜ ਜਾਂਦੇ ਹਨ ਅਤੇ ਉਹ ਏਥੇ ਤੇ ਓਥੇ ਤਬਾਹ ਹੋ ਜਾਂਦੀ ਹੈ।
ਗੁਝਾ = ਲੁਕਾ ਕੇ। ਈਤ = ਇਸ ਲੋਕ ਵਿਚ। ਉਤਹਿ = ਪਰਲੋਕ ਵਿਚ।ਜੇਹੜਾ ਜੇਹੜਾ ਪਾਪ ਕਰਮ ਲੁਕ ਕੇ ਕਰਦਾ ਹੈ ਉਹ ਆਖ਼ਰ ਉੱਘੜ ਪੈਂਦਾ ਹੈ, ਮਨਮੁਖ ਇਸ ਲੋਕ ਵਿਚ ਭੀ ਤੇ ਪਰਲੋਕ ਵਿਚ ਭੀ ਬੇ-ਇੱਜ਼ਤੀ ਕਰਾਂਦਾ ਹੈ।
 
नानक सतिगुर बाझु मूठा मनमुखो अहंकारी ॥३॥
Nānak saṯgur bājẖ mūṯẖā manmukẖo ahaʼnkārī. ||3||
O Nanak, without the True Guru, the self-willed egotistical manmukh is defrauded. ||3||
ਨਾਨਕ, ਸੱਚੇ ਗੁਰਾਂ ਦੇ ਬਿਨਾ, ਆਪ-ਹੁੱਦਰੀ, ਹੈਕੜ-ਖਾਂ ਠੱਗੀ ਜਾਂਦੀ ਹੈ।
ਮੂਠਾ = ਠੱਗਿਆ ਜਾਂਦਾ ਹੈ। ਮਨਮੁਖੋ = ਮਨਮੁਖੁ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ॥੩॥ਹੇ ਨਾਨਕ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਅਹੰਕਾਰਿਆ ਹੋਇਆ ਮਨੁੱਖ ਗੁਰੂ ਦੀ ਸਰਨ ਪੈਣ ਤੋਂ ਬਿਨਾ (ਵਿਕਾਰਾਂ ਦੀ ਹੱਥੀਂ ਆਤਮਕ ਜੀਵਨ) ਲੁਟਾ ਬੈਠਦਾ ਹੈ ॥੩॥
 
हरि के दास जीवे लगि प्रभ की चरणी ॥
Har ke ḏās jīve lag parabẖ kī cẖarṇī.
The Lord's slaves live by holding on to God's feet.
ਵਾਹਿਗੁਰੂ ਦੇ ਗੋਲੇ, ਸੁਆਮੀ ਦੇ ਪੈਰਾਂ ਨਾਲ ਚਿੱਮੜ ਕੇ ਜੀਉਂਦੇ ਹਨ।
ਜੀਵੇ = ਆਤਮਕ ਜੀਵਨ ਦੇ ਮਾਲਕ ਬਣ ਗਏ। ਲਗਿ = ਲੱਗ ਕੇ।ਪਰਮਾਤਮਾ ਦੇ ਦਾਸ ਪਰਮਾਤਮਾ ਦੀ ਚਰਨੀਂ ਪੈ ਕੇ ਉੱਚੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ,
 
कंठि लगाइ लीए तिसु ठाकुर सरणी ॥
Kanṯẖ lagā▫e lī▫e ṯis ṯẖākur sarṇī.
The Lord and Master embraces those who seek His Sanctuary.
ਸਾਹਿਬ ਉਨ੍ਹਾਂ ਨੂੰ ਆਪਣੀ ਛਾਤੀ ਨਾਲ ਲਾ ਲੈਦਾ ਹੈ, ਜੋ ਉਸ ਦੀ ਪਨਾਹ ਲੈਂਦੇ ਹਨ।
ਕੰਠਿ = ਗਲ ਨਾਲ।ਉਸ ਮਾਲਕ-ਪ੍ਰਭੂ ਦੀ ਸਰਨ ਪੈਂਦੇ ਹਨ, ਤੇ ਉਹ ਪ੍ਰਭੂ ਉਹਨਾਂ ਨੂੰ ਆਪਣੇ ਗਲ ਨਾਲ ਲਾ ਲੈਂਦਾ ਹੈ।
 
बल बुधि गिआनु धिआनु अपणा आपि नामु जपाइआ ॥
Bal buḏẖ gi▫ān ḏẖi▫ān apṇā āp nām japā▫i▫ā.
He blesses them with power, wisdom, knowledge and meditation; He Himself inspires them to chant His Name.
ਹਰੀ ਉਨ੍ਹਾਂ ਨੂੰ ਤਾਕਤ, ਅਕਲ, ਬ੍ਰਹਿਮਬੋਧ ਤੇ ਸਿਮਰਨ ਬਖਸ਼ਦਾ ਹੈ। ਉਹ ਖੁਦ ਹੀ ਉਨ੍ਹਾਂ ਪਾਸੋਂ ਆਪਣੇ ਨਾਮ ਦਾ ਉਚਾਰਨ ਕਰਵਾਉਂਦਾ ਹੈ।
xxxਪਰਮਾਤਮਾ ਉਹਨਾਂ ਨੂੰ ਆਪਣਾ ਆਤਮਕ ਬਲ ਦੇਂਦਾ ਹੈ, ਉੱਚੀ ਅਕਲ ਦੇਂਦਾ ਹੈ, ਆਪਣੇ ਨਾਲ ਡੂੰਘੀ ਸਾਂਝ ਬਖ਼ਸ਼ਦਾ ਹੈ, ਆਪਣੇ ਵਿਚ ਉਹਨਾਂ ਦੀ ਸੁਰਤ ਜੋੜੀ ਰੱਖਦਾ ਹੈ, ਤੇ, ਉਹਨਾਂ ਪਾਸੋਂ ਆਪਣਾ ਨਾਮ ਜਪਾਂਦਾ ਹੈ।
 
साधसंगति आपि होआ आपि जगतु तराइआ ॥
Sāḏẖsangaṯ āp ho▫ā āp jagaṯ ṯarā▫i▫ā.
He Himself is the Saadh Sangat, the Company of the Holy, and He Himself saves the world.
ਸੁਆਮੀ ਆਪੇ ਸਤਿ ਸੰਗਤ ਹੈ ਅਤੇ ਖੁਦ ਹੀ ਸੰਸਾਰ ਦਾ ਪਾਰ ਉਤਾਰਾ ਕਰਦਾ ਹੈ।
xxxਸਾਧ ਸੰਗਤ ਵਿਚ ਆਪ ਉਹਨਾਂ ਦੇ ਹਿਰਦੇ ਅੰਦਰ ਪਰਗਟ ਹੁੰਦਾ ਹੈ ਤੇ ਉਹਨਾਂ ਨੂੰ ਆਪ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ।
 
राखि लीए रखणहारै सदा निरमल करणी ॥
Rākẖ lī▫e rakẖaṇhārai saḏā nirmal karṇī.
The Preserver preserves those whose actions are always pure.
ਰੱਖਣ ਵਾਲਾ ਹਰੀ ਉਨ੍ਹਾਂ ਦੀ ਰੱਖਿਆ ਕਰਦਾ ਹੈ, ਜਿਨ੍ਹਾਂ ਦੇ ਅਮਲ ਹਮੇਸ਼ਾਂ ਪਵਿੱਤਰ ਹੁੰਦੇ ਹਨ।
ਰਖਣਹਾਰੈ = ਸਹਾਇਤਾ ਕਰਨ ਦੀ ਸਮਰਥਾ ਵਾਲੇ ਹਰੀ ਨੇ। ਨਿਰਮਲ = ਪਵਿਤ੍ਰ। ਕਰਣੀ = ਆਚਰਨ।ਰੱਖਣਹਾਰ ਪਰਮਾਤਮਾ ਆਪਣੇ ਸੰਤਾਂ ਨੂੰ (ਵਿਕਾਰਾਂ ਤੋਂ) ਆਪ ਬਚਾਂਦਾ ਹੈ, (ਤਾਈਏਂ ਸੰਤ ਜਨਾਂ ਦਾ) ਆਚਰਨ ਸਦਾ ਪਵਿਤ੍ਰ ਰਹਿੰਦਾ ਹੈ,
 
नानक नरकि न जाहि कबहूं हरि संत हरि की सरणी ॥४॥२॥११॥
Nānak narak na jāhi kabahūʼn har sanṯ har kī sarṇī. ||4||2||11||
O Nanak, they never have to go to hell; the Lord's Saints are under the Lord's Protection. ||4||2||11||
ਨਾਨਕ, ਉਹ ਕਦੇ ਭੀ ਦੋਜ਼ਕ ਨੂੰ ਨਹੀਂ ਜਾਂਦੇ। ਵਾਹਿਗੁਰੂ ਦੇ ਸਾਧੂ ਵਾਹਿਗੁਰੂ ਦੀ ਪਨਾਹ ਵਿੱਚ ਹਨ।
ਨਰਕਿ = ਨਰਕ ਵਿਚ। ਕਬਹੂੰ = ਕਦੇ ਭੀ ॥੪॥੨॥੧੧॥ਹੇ ਨਾਨਕ! ਪਰਮਾਤਮਾ ਦੇ ਸੰਤ ਉਸ ਦੀ ਸਰਨ ਪਏ ਰਹਿਣ ਕਰਕੇ ਨਰਕ ਵਿਚ ਨਹੀਂ ਪੈਂਦੇ ॥੪॥੨॥੧੧॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxxxx
 
वंञु मेरे आलसा हरि पासि बेनंती ॥
vañ mere ālsā har pās benanṯī.
Be gone, O my laziness, that I may pray to the Lord.
ਪਰੇ ਹੱਟ ਜਾ, ਹੇ ਮੇਰੀ ਸੁਸਤੀਏ! ਤਾਂ ਜੋ ਮੈਂ ਆਪਣੇ ਪ੍ਰਭੂ ਕੋਲ ਪ੍ਰਾਰਥਨਾ ਕਰਾ।
ਵੰਞੁ = ਚਲਾ ਜਾ। ਆਲਸਾ = ਹੇ ਆਲਸ!ਹੇ ਮੇਰੇ ਆਲਸ! ਚਲਾ ਜਾ (ਮੇਰੀ ਖ਼ਲਾਸੀ ਕਰ, ਮੈਂ ਪ੍ਰਭੂ-ਪਤੀ ਦਾ ਸਿਮਰਨ ਕਰਾਂ)। (ਹੇ ਸਖੀ!) ਮੈਂ ਪਰਮਾਤਮਾ ਪਾਸ ਬੇਨਤੀ ਕਰਦੀ ਹਾਂ (ਕਿ ਮੇਰਾ ਆਲਸ ਦੂਰ ਹੋ ਜਾਏ)।
 
रावउ सहु आपनड़ा प्रभ संगि सोहंती ॥
Rāva▫o saho āpnaṛā parabẖ sang sohanṯī.
I enjoy my Husband Lord, and look beautiful with my God.
ਮੈਂ ਆਪਣੇ ਹਰੀ-ਕੰਤ ਨੂੰ ਮਾਣਦੀ ਹਾਂ ਅਤੇ ਸੁਆਮੀ ਦੀ ਸੰਗਤ ਵਿੱਚ ਸੁਹਣੀ ਲਗਦੀ ਹਾਂ।
ਰਾਵਉ = ਹਿਰਦੇ ਵਿਚ ਸਿਮਰਦੀ ਹਾਂ, ਸਿਮਰਨ ਦਾ ਆਨੰਦ ਮਾਣਦੀ ਹਾਂ। ਸੰਗਿ = ਨਾਲ। ਸੋਹੰਤੀ = ਸੋਭ ਰਹੀ ਹਾਂ, ਮੇਰਾ ਜੀਵਨ ਸੋਹਣਾ ਬਣਦਾ ਜਾਂਦਾ ਹੈ।(ਹੇ ਸਖੀ! ਜਿਉਂ ਜਿਉਂ) ਮੈਂ ਆਪਣੇ ਪਿਆਰੇ ਪ੍ਰਭੂ-ਪਤੀ ਨੂੰ ਆਪਣੇ ਹਿਰਦੇ ਵਿਚ ਵਸਾਂਦੀ ਹਾਂ (ਤਿਉਂ ਤਿਉਂ) ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਮੇਰਾ ਜੀਵਨ ਸੋਹਣਾ ਬਣਦਾ ਜਾ ਰਿਹਾ ਹੈ।
 
संगे सोहंती कंत सुआमी दिनसु रैणी रावीऐ ॥
Sange sohanṯī kanṯ su▫āmī ḏinas raiṇī rāvī▫ai.
I look beautiful in the Company of my Husband Lord; I enjoy my Lord Master day and night.
ਸੁਹਣੀ ਮੈਂ ਲਗਦੀ ਹਾਂ ਆਪਣੇ ਪਤੀ ਪਰਮੇਸ਼ਰ ਨਾਲ ਅਤੇ ਦਿਨ ਰਾਤ ਮੈਂ ਉਸ ਨੂੰ ਮਾਣਦੀ ਹਾਂ।
ਦਿਨਸੁ = ਦਿਨ। ਰੈਣੀ = ਰਾਤ। ਰਾਵੀਐ = ਸਿਮਰਨਾ ਚਾਹੀਦਾ ਹੈ।ਹੇ ਸਖੀ! ਉਸ ਖਸਮ-ਪ੍ਰਭੂ ਨੂੰ ਦਿਨ ਰਾਤ ਹਰ ਵੇਲੇ ਹਿਰਦੇ ਵਿਚ ਵਸਾਣਾ ਚਾਹੀਦਾ ਹੈ, ਜੇਹੜੀ ਜੀਵ-ਇਸਤ੍ਰੀ ਸੁਆਮੀ ਕੰਤ ਦੇ ਚਰਨਾਂ ਵਿਚ ਜੁੜਦੀ ਹੈ ਉਸ ਦਾ ਜੀਵਨ ਸੋਹਣਾ ਬਣ ਜਾਂਦਾ ਹੈ।
 
सासि सासि चितारि जीवा प्रभु पेखि हरि गुण गावीऐ ॥
Sās sās cẖiṯār jīvā parabẖ pekẖ har guṇ gāvī▫ai.
I live by remembering God with each and every breath, beholding the Lord, and singing His Glorious Praises.
ਹਰ ਸੁਆਸ ਨਾਲ ਸੁਆਮੀ ਨੂੰ ਸਿਮਰਨ ਵਾਹਿਗੁਰੂ ਨੂੰ ਵੇਖਣ ਅਤੇ ਉਸ ਦਾ ਜੱਸ ਗਾਉਣ ਦੁਆਰਾ ਮੈਂ ਜੀਉਂਦੀ ਹਾਂ।
ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਚਿਤਾਰਿ = ਚੇਤੇ ਕਰ ਕੇ, ਸਿਮਰ ਕੇ। ਗਾਵੀਐ = ਗਾਣੇ ਚਾਹੀਦੇ ਹਨ।ਹੇ ਸਖੀ! ਹਰੇਕ ਸਾਹ ਦੇ ਨਾਲ ਪ੍ਰਭੂ ਨੂੰ ਸਿਮਰ ਕੇ ਤੇ ਪ੍ਰਭੂ ਦਾ ਦਰਸਨ ਕਰਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਰਿਹਾ ਹੈ! ਹੇ ਸਖੀ! ਉਸ ਹਰੀ ਦੇ ਗੁਣ ਸਦਾ ਗਾਣੇ ਚਾਹੀਦੇ ਹਨ।
 
बिरहा लजाइआ दरसु पाइआ अमिउ द्रिसटि सिंचंती ॥
Birhā lajā▫i▫ā ḏaras pā▫i▫ā ami▫o ḏarisat siʼncẖanṯī.
The pain of separation has grown shy, for I have obtained the Blessed Vision of His Darshan; His Ambrosial Glance of Grace has filled me with bliss.
ਵਿਛੋੜਾ ਸ਼ਰਮ ਕਰਦਾ ਹੈ, ਕਿਉਂਕਿ ਮੈਂ ਆਪਣੇ ਪਤੀ ਦਾ ਦੀਦਾਰ ਵੇਖ ਲਿਆ ਹੈ। ਉਸ ਦੀ ਅੰਮ੍ਰਿਤ-ਮਈ ਨਿਗ੍ਹਾ ਨੇ ਮੈਨੂੰ ਤਰੋ ਤਰ ਕਰ ਦਿੱਤਾ ਹੈ।
ਬਿਰਹਾ = ਬਿਛੋੜਾ। ਲਜਾਇਆ = ਸ਼ਰਮ ਖਾ ਗਿਆ, ਦੂਰ ਹੋ ਗਿਆ। ਅਮਿਉ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਦ੍ਰਿਸਟਿ = ਨਿਗਾਹ ਨਾਲ। ਸਿੰਚੰਤੀ = ਸਿੰਜਿਆ।(ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ ਨੇ ਆਪਣੀ) ਨਿਗਾਹ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਸਿੰਜਿਆ ਉਸ ਨੇ ਪ੍ਰਭੂ-ਪਤੀ ਦਾ ਦਰਸ਼ਨ ਕਰ ਲਿਆ ਉਸ ਦੇ ਅੰਦਰੋਂ (ਪ੍ਰਭੂ-ਚਰਨਾਂ ਤੋਂ) ਵਿਛੋੜਾ ਦੂਰ ਹੋ ਗਿਆ।
 
बिनवंति नानकु मेरी इछ पुंनी मिले जिसु खोजंती ॥१॥
Binvanṯ Nānak merī icẖẖ punnī mile jis kẖojanṯī. ||1||
Prays Nanak, my desires are fulfilled; I have met the One I was seeking. ||1||
ਨਾਨਕ ਬਿਨੇ ਕਰਦਾ ਹੈ, ਮੇਰੀ ਖ਼ਾਹਿਸ਼ ਪੂਰੀ ਹੋ ਗਈ ਹੈ, ਕਿਉਂ ਜੋ ਮੈਂ ਉਸ ਨੂੰ ਮਿਲ ਪਿਆ ਹਾਂ, ਜਿਸ ਨੂੰ ਮੈਂ ਢੂੰਡਦਾ ਸੀ।
xxx॥੧॥ਨਾਨਕ ਬੇਨਤੀ ਕਰਦਾ ਹੈ (ਤੇ ਆਖਦਾ ਹੈ-ਹੇ ਸਖੀ!) ਮੇਰੀ ਮਨ ਦੀ ਮੁਰਾਦ ਪੂਰੀ ਹੋ ਗਈ ਹੈ, ਮੈਨੂੰ ਉਹ ਪ੍ਰਭੂ ਮਿਲ ਪਿਆ ਹੈ ਜਿਸ ਨੂੰ ਮੈਂ ਭਾਲ ਰਹੀ ਸਾਂ ॥੧॥
 
नसि वंञहु किलविखहु करता घरि आइआ ॥
Nas vañahu kilvikẖahu karṯā gẖar ā▫i▫ā.
Run away, O sins; the Creator has entered my home.
ਦੌੜ ਜਾਓ, ਤੁਸੀਂ ਹੇ ਪਾਪੋ! ਮੇਰਾ ਸਿਰਜਣਹਾਰ ਮੇਰੇ ਹਿਰਦੇ ਵਿੱਚ ਆਇਆ ਹੈ।
ਵੰਞਹੁ = ਚਲੇ ਜਾਉ। ਕਿਲਵਿਖ = ਪਾਪ। ਕਿਲਵਿਖਹੁ = ਹੇ ਪਾਪੋ! ਘਰਿ = ਹਿਰਦੇ-ਘਰ ਵਿਚ।ਹੇ ਪਾਪੋ! (ਮੇਰੇ ਹਿਰਦੇ-) ਘਰ ਵਿਚ (ਮੇਰਾ) ਕਰਤਾਰ ਆ ਵੱਸਿਆ ਹੈ (ਹੁਣ ਤੁਸੀਂ ਮੇਰੇ ਹਿਰਦੇ ਵਿਚੋਂ) ਚਲੇ ਜਾਵੋ।
 
दूतह दहनु भइआ गोविंदु प्रगटाइआ ॥
Ḏūṯah ḏahan bẖa▫i▫ā govinḏ paragtā▫i▫ā.
The demons within me have been burnt; the Lord of the Universe has revealed Himself to me.
ਮੇਰੇ ਅੰਦਰ ਦੇ ਭੂਤਨੇ ਸੜ ਗਏ ਹਨ। ਸ੍ਰਿਸ਼ਟੀ ਦਾ ਸੁਆਮੀ ਮੇਰੇ ਤੇ ਪ੍ਰਤੱਖ ਹੋ ਗਿਆ ਹੈ।
ਦੂਤਹ ਦਹਨੁ = ਦੁਸ਼ਮਣਾਂ ਦਾ ਸੜਨ।ਜਿਸ ਹਿਰਦੇ ਵਿਚ ਗੋਵਿੰਦ ਪਰਗਟ ਹੋ ਜਾਏ, ਉਸ ਵਿਚੋਂ ਵਿਕਾਰ-ਵੈਰੀਆਂ ਦਾ ਨਾਸ ਹੋ ਜਾਂਦਾ ਹੈ,
 
प्रगटे गुपाल गोबिंद लालन साधसंगि वखाणिआ ॥
Pargate gupāl gobinḏ lālan sāḏẖsang vakẖāṇi▫ā.
The Beloved Lord of the Universe, the Lord of the World has revealed Himself; in the Saadh Sangat, the Company of the Holy, I chant His Name.
ਪ੍ਰਤੱਖ ਹੈ ਮੇਰੇ ਉਤੇ ਸ੍ਰਿਸ਼ਟੀ ਨੂੰ ਪਾਲਣ-ਪੋਸ਼ਣ ਵਾਲਾ ਪ੍ਰੀਤਮ ਸੁਆਮੀ ਅਤੇ ਸਤਿ ਸੰਗਤ ਅੰਦਰ ਮੈਂ ਉਸ ਦੇ ਨਾਮ ਦਾ ਉਚਾਰਨ ਕਰਦਾ ਹਾਂ।
ਸਾਧ ਸੰਗਿ = ਗੁਰੂ ਦੀ ਸੰਗਤ ਵਿਚ। ਵਖਾਣਿਆ = ਸਿਫ਼ਤਿ-ਸਾਲਾਹ ਕੀਤੀ।ਤੇ ਪਿਆਰੇ ਗੋਪਾਲ ਗੋਵਿੰਦ ਜੀ (ਉਸ ਮਨੁੱਖ ਦੇ ਹਿਰਦੇ ਵਿਚ) ਪਰਗਟ ਹੁੰਦੇ ਹਨ ਜੇਹੜਾ ਮਨੁੱਖ ਸਾਧ ਸੰਗਤ ਵਿਚ ਗੋਵਿੰਦ ਦੀ ਸਿਫ਼ਤ-ਸਾਲਾਹ ਕਰਦਾ ਹੈ।
 
आचरजु डीठा अमिउ वूठा गुर प्रसादी जाणिआ ॥
Ācẖaraj dīṯẖā ami▫o vūṯẖā gur parsādī jāṇi▫ā.
I have seen the Wondrous Lord; He showers His Ambrosial Nectar upon me, and by Guru's Grace, I know Him.
ਮੈਂ ਅਦਭੁਤ ਸੁਆਮੀ ਨੂੰ ਵੇਖ ਲਿਆ ਹੈ। ਉਹ ਮੇਰੇ ਉਤੇ ਅੰਮ੍ਰਿਤ ਛਿੜਕਦਾ ਹੈ। ਗੁਰਾਂ ਦੀ ਦਇਆ ਦੁਆਰਾ ਮੈਂ ਉਸ ਨੂੰ ਜਾਣ ਲਿਆ ਹੈ।
ਆਚਰਜੁ = ਹੈਰਾਨ ਕਰਨ ਵਾਲਾ ਕੌਤਕ। ਅਮਿਉ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਵੂਠਾ = ਆ ਵੱਸਿਆ। ਪ੍ਰਸਾਦੀ = ਪ੍ਰਸਾਦਿ, ਕਿਰਪਾ ਨਾਲ। ਜਾਣਿਆ = ਡੂੰਘੀ ਸਾਂਝ ਪਾਈ।ਜੇਹੜਾ ਮਨੁੱਖ ਗੁਰੂ ਦੀ ਕਿਰਪਾ ਦੁਆਰਾ ਗੋਬਿੰਦ ਨਾਲ ਡੂੰਘੀ ਸਾਂਝ ਪਾਂਦਾ ਹੈ ਉਹ (ਆਪਣੇ ਅੰਦਰ ਇਕ) ਹੈਰਾਨ ਕਰ ਦੇਣ ਵਾਲਾ ਤਮਾਸ਼ਾ ਵੇਖਦਾ ਹੈ (ਕਿ ਉਸ ਦੇ ਹਿਰਦੇ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆ ਵੱਸਦਾ ਹੈ।
 
मनि सांति आई वजी वधाई नह अंतु जाई पाइआ ॥
Man sāʼnṯ ā▫ī vajī vaḏẖā▫ī nah anṯ jā▫ī pā▫i▫ā.
My mind is at peace, resounding with the music of bliss; the Lord's limits cannot be found.
ਮੇਰੀ ਆਤਮਾ ਠੰਡੀ, ਸਿੱਲ੍ਹੀ ਤੇ ਪਰਮ ਅਨੰਦਤ ਹੋ ਗਈ ਹੈ। ਸਾਹਿਬ ਦਾ ਓੜਕ ਪਾਇਆ ਨਹੀਂ ਜਾ ਸਕਦਾ।
ਮਨਿ = ਮਨ ਵਿਚ। ਵਜੀ ਵਧਾਈ = ਵਧਣ ਫੁਲਣ ਦਾ ਪ੍ਰਭਾਵ ਪ੍ਰਬਲ ਹੋ ਗਿਆ, ਚੜ੍ਹਦੀ ਕਲਾ ਪ੍ਰਗਟ ਹੋ ਪਈ।ਉਸ ਦੇ ਮਨ ਵਿਚ ਬੇਅੰਤ ਠੰਡ ਪੈ ਜਾਂਦੀ ਹੈ ਉਸ ਦੇ ਅੰਦਰ ਬੇਅੰਤ ਚੜ੍ਹਦੀ ਕਲਾ ਬਣ ਜਾਂਦੀ ਹੈ।
 
बिनवंति नानक सुख सहजि मेला प्रभू आपि बणाइआ ॥२॥
Binvanṯ Nānak sukẖ sahj melā parabẖū āp baṇā▫i▫ā. ||2||
Prays Nanak, God brings us to union with Himself, in the poise of celestial peace. ||2||
ਗੁਰੂ ਜੀ ਫੁਰਮਾਉਂਦੇ ਹਨ, ਸੁੱਖ ਅਤੇ ਅਡੋਲਤਾ ਅੰਦਰ ਇਨਸਾਨ ਦਾ ਸੁਆਮੀ ਨਾਲ ਮਿਲਾਪ, ਸੁਆਮੀ ਖ਼ੁਦ ਹੀ ਰਚਦਾ ਹੈ।
ਸਹਜਿ = ਆਤਮਕ ਅਡੋਲਤਾ ਵਿਚ। ਮੇਲਾ = ਮਿਲਾਪ ॥੨॥ਨਾਨਕ ਬੇਨਤੀ ਕਰਦਾ ਹੈ, (ਜਿਸ ਮਨੁੱਖ ਉਤੇ ਮੇਹਰ ਕਰਦਾ ਹੈ ਉਸ ਨੂੰ) ਪ੍ਰਭੂ ਆਪ ਹੀ ਆਨੰਦ-ਮਈ ਆਤਮਕ ਅਡੋਲਤਾ ਵਿਚ ਟਿਕਾਂਦਾ ਹੈ, ਪ੍ਰਭੂ ਆਪ ਹੀ ਉਸ ਦਾ ਆਪਣੇ ਨਾਲ ਮਿਲਾਪ ਬਣਾਂਦਾ ਹੈ ॥੨॥
 
नरक न डीठड़िआ सिमरत नाराइण ॥
Narak na dīṯẖ▫ṛi▫ā simraṯ nārā▫iṇ.
They do not have to see hell, if they remember the Lord in meditation.
ਵਿਆਪਕ ਵਾਹਿਗੁਰੂ ਦਾ ਭਜਨ ਕਰਨ ਦੁਆਰਾ ਆਦਮੀ ਦੌਜਕ ਨੂੰ ਨਹੀਂ ਦੇਖਦਾ (ਜਾਂਦਾ)।
ਡੀਠੜਿਆ = ਵੇਖਿਆ। ਨਾਰਾਇਣ = ਪਰਮਾਤਮਾ।ਜੇਹੜੇ ਮਨੁੱਖ ਪਰਮਾਤਮਾ ਦਾ ਸਿਮਰਨ ਕਰਦੇ ਹਨ ਉਹਨਾਂ ਨੂੰ ਨਰਕ ਨਹੀਂ ਵੇਖਣੇ ਪੈਂਦੇ।
 
जै जै धरमु करे दूत भए पलाइण ॥
Jai jai ḏẖaram kare ḏūṯ bẖa▫e palā▫iṇ.
The Righteous Judge of Dharma applauds them, and the Messenger of Death runs away from them.
ਧਰਮ ਰਾਜਾ ਉਨ੍ਹਾਂ "ਜੀ ਆਇਆ" ਆਖਦਾ ਹੈ ਅਤੇ ਮੌਤ ਦੇ ਫ਼ਰੇਸ਼ਤੇ ਦੌੜ ਜਾਂਦੇ ਹਨ।
ਜੈ ਜੈ = ਸਿਫ਼ਤਿ-ਸਾਲਾਹ, ਨਮਸਕਾਰ। ਧਰਮੁ = ਸਰਬ-ਰਾਜ। ਦੂਤ = ਜਮਦੂਤ। ਭਏ ਪਲਾਇਣ = ਭੱਜ ਗਏ।ਧਰਮ ਰਾਜ (ਭੀ) ਉਹਨਾਂ ਨੂੰ ਨਮਸਕਾਰ ਕਰਦਾ ਹੈ, ਜਮਦੂਤ ਉਹਨਾਂ ਤੋਂ ਪਰੇ ਦੌੜ ਜਾਂਦੇ ਹਨ।
 
धरम धीरज सहज सुखीए साधसंगति हरि भजे ॥
Ḏẖaram ḏẖīraj sahj sukẖī▫e sāḏẖsangaṯ har bẖaje.
Dharmic faith, patience, peace and poise are obtained by vibrating upon the Lord in the Saadh Sangat, the Company of the Holy.
ਸਤਿ ਸੰਗਤ ਅੰਦਰ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਆਦਮੀ ਈਮਾਨ, ਸਹਿਨ ਸ਼ਕਤੀ ਅਡੋਲਤਾ ਤੇ ਆਰਾਮ ਪਾ ਲੈਦਾ ਹੈ।
ਸਹਜ = ਆਤਮਕ ਅਡੋਲਤਾ।ਸਾਧ ਸੰਗਤ ਵਿਚ ਪਰਮਾਤਮਾ ਦਾ ਭਜਨ ਕਰ ਕੇ ਉਹ ਮਨੁੱਖ ਸੁਖੀ ਹੋ ਜਾਂਦੇ ਹਨ ਉਹਨਾਂ ਨੂੰ ਧਰਮ ਪ੍ਰਾਪਤ ਹੋ ਜਾਂਦਾ ਹੈ ਧੀਰਜ ਪ੍ਰਾਪਤ ਹੋ ਜਾਂਦੀ ਹੈ ਆਤਮਕ ਅਡੋਲਤਾ ਮਿਲ ਜਾਂਦੀ ਹੈ।
 
करि अनुग्रहु राखि लीने मोह ममता सभ तजे ॥
Kar anūgrahu rākẖ līne moh mamṯā sabẖ ṯaje.
Showering His Blessings, He saves those who renounce all attachments and egotism.
ਆਪਣੀ ਰਹਿਮਤ ਧਾਰ ਕੇ, ਸੁਆਮੀ ਨੇ ਉਨ੍ਹਾਂ ਨੂੰ ਤਾਰ ਦਿੱਤਾ ਹੈ, ਜਿਨ੍ਹਾਂ ਨੇ ਸਮੂਹ ਸੰਸਾਰੀ ਲਗਨ ਤੇ ਅਪਣਤ ਨੂੰ ਛੱਡ ਦਿੱਤਾ ਹੈ।
ਅਨੁਗ੍ਰਹੁ = ਦਇਆ। ਤਜੇ = ਤਿਆਗ ਦਿੱਤੇ।ਪਰਮਾਤਮਾ ਮੇਹਰ ਕਰ ਕੇ ਉਹਨਾਂ ਨੂੰ (ਮੋਹ ਮਮਤਾ ਆਦਿਕ ਵਿਕਾਰਾਂ ਤੋਂ) ਬਚਾ ਲੈਂਦਾ ਹੈ, ਉਹ ਮਨੁੱਖ ਮੋਹ ਮਮਤਾ ਆਦਿਕ ਸਭ ਤਿਆਗ ਦੇਂਦੇ ਹਨ।
 
गहि कंठि लाए गुरि मिलाए गोविंद जपत अघाइण ॥
Gėh kanṯẖ lā▫e gur milā▫e govinḏ japaṯ agẖā▫iṇ.
The Lord embraces us; the Guru unites us with Him. Meditating on the Lord of the Universe, we are satisfied.
ਗੁਰੂ ਉਨ੍ਹਾਂ ਨੂੰ ਸਾਈਂ ਨਾਲ ਮਿਲਾ ਦਿੰਦਾ ਹੈ। ਉਹ ਉਨ੍ਹਾਂ ਨੂੰ ਆਪਣੀ ਛਾਤੀ ਨਾਲ ਲਾ ਲੈਦਾ ਹੈ। ਸੁਆਮੀ ਨੂੰ ਸਿਮਰਨ ਕੇ ਉਹ ਰੱਜ ਜਾਂਦੇ ਹਨ।
ਗਹਿ = ਫੜ ਕੇ। ਕੰਠਿ = ਗਲ ਨਾਲ। ਗੁਰਿ = ਗੁਰੂ ਦੀ ਰਾਹੀਂ। ਅਘਾਇਣ = ਤ੍ਰਿਪਤੀ, ਰਜੇਵਾਂ।ਜਿਨ੍ਹਾਂ ਨੂੰ ਪਰਮਾਤਮਾ ਗੁਰੂ ਦੀ ਰਾਹੀਂ ਆਪਣੇ ਨਾਲ ਮਿਲਾਂਦਾ ਹੈ ਉਹਨਾਂ ਨੂੰ (ਬਾਹੋਂ) ਫੜ ਕੇ ਆਪਣੇ ਗਲ ਨਾਲ ਲਾ ਲੈਂਦਾ ਹੈ। ਪਰਮਾਤਮਾ ਦਾ ਨਾਮ ਜਪ ਕੇ ਉਹ (ਮਾਇਆ ਦੀ ਤ੍ਰਿਸ਼ਨਾ ਵੱਲੋਂ) ਰੱਜ ਜਾਂਦੇ ਹਨ।
 
बिनवंति नानक सिमरि सुआमी सगल आस पुजाइण ॥३॥
Binvanṯ Nānak simar su▫āmī sagal ās pujā▫iṇ. ||3||
Prays Nanak, remembering the Lord and Master in meditation, all hopes are fulfilled. ||3||
ਨਾਨਕ ਬਿਨੇ ਕਰਦਾ ਹੈ, ਪ੍ਰਭੂ ਦਾ ਆਰਾਧਨ ਕਰਨ ਦੁਆਰਾ ਸਮੂਹ ਆਸਾਂ ਉਮੈਦਾਂ ਪੂਰੀਆਂ ਹੋ ਜਾਂਦੀਆਂ ਹਨ।
xxx॥੩॥ਨਾਨਕ ਬੇਨਤੀ ਕਰਦਾ ਹੈ-ਉਹ ਮਨੁੱਖ ਮਾਲਕ-ਪ੍ਰਭੂ ਦਾ ਸਿਮਰਨ ਕਰ ਕੇ ਆਪਣੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰ ਲੈਂਦੇ ਹਨ ॥੩॥