Sri Guru Granth Sahib Ji

Ang: / 1430

Your last visited Ang:

माइआ मोह परीति ध्रिगु सुखी न दीसै कोइ ॥१॥ रहाउ ॥
Mā▫i▫ā moh parīṯ ḏẖarig sukẖī na ḏīsai ko▫e. ||1|| rahā▫o.
Cursed is emotional attachment and love of Maya; no one is seen to be at peace. ||1||Pause||
ਧ੍ਰਿਕਾਰਯੋਗ ਹੈ ਧਨ-ਦੌਲਤ ਦੀ ਮੁਹੱਬਤ ਤੇ ਲਗਨ। ਇਸ ਨਾਲ ਕੋਈ ਭੀ ਸੁਖਾਲਾ ਨਜ਼ਰੀਂ ਨਹੀਂ ਪੈਦਾ। ਠਹਿਰਾਉ।
ਧ੍ਰਿਗੁ = ਫਿਟਕਾਰ-ਯੋਗ।੧।ਮਾਇਆ ਦਾ ਮੋਹ ਮਾਇਆ ਦੀ ਪ੍ਰੀਤਿ ਫਿਟਕਾਰ-ਜੋਗ ਹੈ (ਇਸ ਨੂੰ ਛੱਡ ਦੇ, ਮਾਇਆ ਦੇ ਮੋਹ ਵਿਚ ਫਸਿਆ ਹੋਇਆ) ਕੋਈ ਭੀ ਬੰਦਾ ਸੁਖੀ ਨਹੀਂ ਦਿਸਦਾ ॥੧॥ ਰਹਾਉ॥
 
दाना दाता सीलवंतु निरमलु रूपु अपारु ॥
Ḏānā ḏāṯā sīlvanṯ nirmal rūp apār.
God is Wise, Giving, Tender-hearted, Pure, Beautiful and Infinite.
ਸਾਹਿਬ ਸਿਆਣਾ, ਉਦਾਰਚਿੱਤ, ਨਰਮ-ਦਿਲ, ਪਵਿੱਤਰ, ਸੁੰਦਰ ਅਤੇ ਬੇ-ਅੰਤ ਹੈ।
ਦਾਨਾ = (ਸਭ ਕੁਝ) ਜਾਣਨ ਵਾਲਾ। ਸੀਲਵੰਤੁ = ਚੰਗੇ ਸੁਭਾਵ ਵਾਲਾ। ਅਪਾਰੁ ਰੂਪੁ = ਬਹੁਤ ਹੀ ਸੁੰਦਰ ਰੂਪ ਵਾਲਾ।ਉਹ ਪਰਮਾਤਮਾ ਸਭ ਦੇ ਦਿਲਾਂ ਦੀ ਜਾਣਨ ਵਾਲਾ ਹੈ, ਸਭ ਨੂੰ ਦਾਤਾਂ ਦੇਣ ਵਾਲਾ ਹੈ, ਮਿੱਠੇ ਸੁਭਾਉ ਵਾਲਾ ਹੈ ਪਵਿਤ੍ਰ-ਸਰੂਪ ਹੈ, ਬੇਅੰਤ ਸੋਹਣੇ ਰੂਪ ਵਾਲਾ ਹੈ।
 
सखा सहाई अति वडा ऊचा वडा अपारु ॥
Sakẖā sahā▫ī aṯ vadā ūcẖā vadā apār.
He is our Companion and Helper, Supremely Great, Lofty and Utterly Infinite.
ਉਹ ਸਾਥੀ, ਸਹਾਇਕ, ਪਰਮ ਮਹਾਨ, ਬੁਲੰਦ ਵਿਸ਼ਾਲ ਅਤੇ ਹੱਦਬੰਨਾ-ਰਹਿਤ ਹੈ।
ਸਖਾ = ਮਿੱਤਰ।ਉਹੀ ਸਭ ਤੋਂ ਵੱਡਾ ਮਿੱਤਰ ਹੈ, ਤੇ ਸਹੈਤਾ ਕਰਨ ਵਾਲਾ ਹੈ, ਉੱ​ਚਾ ਹੈ, ਵੱਡਾ ਹੈ, ਬੇਅੰਤ ਹੈ।
 
बालकु बिरधि न जाणीऐ निहचलु तिसु दरवारु ॥
Bālak biraḏẖ na jāṇī▫ai nihcẖal ṯis ḏarvār.
He is not known as young or old; His Court is Steady and Stable.
ਉਹ ਬਾਲ ਜਾਂ ਬੁਢਾ ਨਹੀਂ ਜਾਣਿਆ ਜਾਂਦਾ। ਸਦੀਵੀ-ਸਥਿਰ ਹੈ ਉਸ ਦਾ ਦਰਗਾਹ।
ਬਿਰਧਿ = ਬੁੱਢਾ। ਨਿਹਚਲੁ = ਅਟੱਲ।ਨਾਹ ਉਹ ਕਦੇ ਬਾਲ ਉਮਰ ਵਾਲਾ ਹੁੰਦਾ ਹੈ, ਨਾਹ ਉਹ ਕਦੇ ਬੁੱਢਾ ਹੈ (ਭਾਵ, ਜੀਵਾਂ ਵਾਂਗ ਉਸ ਦੀ ਅਵਸਥਾ ਵਧਦੀ ਘਟਦੀ ਨਹੀਂ)। ਉਹ ਪ੍ਰਭੂ ਦਾ ਦਰਬਾਰ ਅਟੱਲ ਹੈ (ਉਸ ਦਾ ਹੁਕਮ ਮੋੜਿਆ ਨਹੀਂ ਜਾ ਸਕਦਾ)।
 
जो मंगीऐ सोई पाईऐ निधारा आधारु ॥२॥
Jo mangī▫ai so▫ī pā▫ī▫ai niḏẖārā āḏẖār. ||2||
Whatever we seek from Him, we receive. He is the Support of the unsupported. ||2||
ਜੋ ਕੁਛ ਅਸੀਂ ਯਾਚਨਾ ਕਰਦੇ ਹਾਂ, ਉਹੀ ਉਸ ਤੋਂ ਪਰਾਪਤ ਕਰਦੇ ਹਾਂ। ਉਹ ਨਿਆਸਰਿਆਂ ਦਾ ਆਸਰਾ ਹੈ।
ਨਿਧਾਰਾ ਆਧਾਰੁ = ਨਿਆਸਰਿਆਂ ਦਾ ਆਸਰਾ।੨।(ਉਸ ਪਰਮਾਤਮਾ ਦੇ ਦਰ ਤੋਂ) ਜੋ ਕੁਝ ਮੰਗੀਦਾ ਹੈ ਉਹੀ ਮਿਲ ਜਾਂਦਾ ਹੈ। ਪਰਮਾਤਮਾ ਨਿਆਸਰਿਆਂ ਦਾ ਆਸਰਾ ਹੈ ॥੨॥
 
जिसु पेखत किलविख हिरहि मनि तनि होवै सांति ॥
Jis pekẖaṯ kilvikẖ hirėh man ṯan hovai sāʼnṯ.
Seeing Him, our evil inclinations vanish; mind and body become peaceful and tranquil.
ਜਿਸ ਨੂੰ ਵੇਖਣ ਦੁਆਰਾ ਪਾਪ ਅਲੋਪ ਹੋ ਜਾਂਦੇ ਹਨ, ਆਤਮਾ ਤੇ ਦੇਹਿ ਸੀਤਲ ਹੋ ਜਾਂਦੇ ਹਨ,
ਕਿਲਵਿਖ = ਪਾਪ। ਹਿਰਹਿ = ਨਾਸ ਹੋ ਜਾਂਦੇ ਹਨ। ਮਨਿ = ਮਨ ਵਿਚ। ਤਨਿ = ਸਰੀਰ ਵਿਚ।ਜਿਸ ਪਰਮਾਤਮਾ ਦਾ ਦਰਸਨ ਕੀਤਿਆਂ (ਸਾਰੇ) ਪਾਪ ਨਾਸ ਹੋ ਜਾਂਦੇ ਹਨ, (ਜਿਸ ਦੇ ਦਰਸਨ ਨਾਲ) ਮਨ ਵਿਚ ਤੇ ਸਰੀਰ ਵਿਚ (ਆਤਮਕ) ਠੰਡ ਪੈ ਜਾਂਦੀ ਹੈ,
 
इक मनि एकु धिआईऐ मन की लाहि भरांति ॥
Ik man ek ḏẖi▫ā▫ī▫ai man kī lāhi bẖarāʼnṯ.
With one-pointed mind, meditate on the One Lord, and the doubts of your mind will be dispelled.
ਉਸ ਅਦੁੱਤੀ ਸਾਹਿਬ ਦਾ ਇਕ ਚਿੱਤ ਨਾਲ ਸਿਮਰਨ ਕਰਨ ਨਾਲ ਮਨੂਏ ਦੀ ਗ਼ਲਤਫ਼ਹਿਮੀ ਦੂਰ ਹੋ ਜਾਂਦੀ ਹੈ।
ਇਕ ਮਨਿ = ਏਕਾਗ੍ਰ ਮਨ ਨਾਲ, ਮਨ ਲਾ ਕੇ। ਭਰਾਂਤਿ = ਭਟਕਣਾ।ਆਪਣੇ ਮਨ ਦੀ (ਮਾਇਆ ਵਲ ਦੀ) ਭਟਕਣਾ ਦੂਰ ਕਰ ਕੇ ਉਸ ਪਰਮਾਤਮਾ ਨੂੰ ਮਨ ਲਾ ਕੇ ਸਿਮਰਨਾ ਚਾਹੀਦਾ ਹੈ।
 
गुण निधानु नवतनु सदा पूरन जा की दाति ॥
Guṇ niḏẖān navṯan saḏā pūran jā kī ḏāṯ.
He is the Treasure of Excellence, the Ever-fresh Being. His Gift is Perfect and Complete.
ਉਹ ਚੰਗਿਆਈਆਂ ਦਾ ਖ਼ਜ਼ਾਨਾ ਹੈ ਅਤੇ ਸਦੀਵ ਹੀ ਨਵਾਨੁੱਕ ਹੈ ਉਸ ਦਾ ਸਰੀਰ ਤੇ ਮੁਕੰਮਲ ਹੈ ਉਸ ਦੀ ਬਖ਼ਸ਼ੀਸ਼।
ਨਵਤਨੁ = ਨਵਾਂ ਨਿਰੋਆ।ਜਿਸ ਪਰਮਾਤਮਾ ਦੀ ਦਿੱਤੀ ਦਾਤ ਕਦੇ ਮੁੱਕਦੀ ਨਹੀਂ, ਜੋ (ਦਾਤਾਂ ਦੇਣ ਵਿਚ) ਸਦਾ ਨਵਾਂ (ਰਹਿੰਦਾ) ਹੈ (ਭਾਵ, ਜੋ ਦਾਤਾਂ ਦੇ ਦੇ ਕੇ ਕਦੇ ਅੱਕਦਾ ਨਹੀਂ) ਤੇ ਜੋ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ,
 
सदा सदा आराधीऐ दिनु विसरहु नही राति ॥३॥
Saḏā saḏā ārāḏẖī▫ai ḏin visrahu nahī rāṯ. ||3||
Forever and ever, worship and adore Him. Day and night, do not forget Him. ||3||
ਸਦੀਵ ਤੇ ਹਮੇਸ਼ਾਂ ਹੀ ਵਾਹਿਗੁਰੂ ਦਾ ਸਿਮਰਨ ਕਰ, ਦਿਨ ਤੇ ਰਾਤ ਉਸ ਨੂੰ ਨਾਂ ਭੁਲਾ।
ਵਿਸਰਹੁ = ਭੁਲਾਵੋ।੩।ਉਸ ਨੂੰ ਸਦਾ ਹੀ ਸਿਮਰਨਾ ਚਾਹੀਦਾ ਹੈ। ਨਾਹ ਦਿਨੇ ਨਾਹ ਰਾਤ ਨੂੰ ਕਦੇ ਭੀ ਉਸ ਨੂੰ ਨਾਹ ਭੁਲਾਓ ॥੩॥
 
जिन कउ पूरबि लिखिआ तिन का सखा गोविंदु ॥
Jin ka▫o pūrab likẖi▫ā ṯin kā sakẖā govinḏ.
One whose destiny is so pre-ordained, obtains the Lord of the Universe as his Companion.
ਜਿਨ੍ਹਾਂ ਲਈ ਧੁਰ ਦੀ ਐਸੀ ਲਿਖਤਾਕਾਰ ਹੈ, ਸ੍ਰਿਸ਼ਟੀ ਦਾ ਸੁਆਮੀ ਉਨ੍ਹਾਂ ਦਾ ਸਾਥੀ ਹੁੰਦਾ ਹੈ।
ਪੂਰਬਿ = ਪਹਿਲੇ ਜਨਮ ਦੇ ਸਮੇਂ ਵਿਚ।ਜਿਨ੍ਹਾਂ ਬੰਦਿਆਂ ਦੇ ਮੱਥੇ ਉਤੇ ਪਹਿਲੇ ਜਨਮਾਂ ਵਿਚ ਕੀਤੀ ਨੇਕ ਕਮਾਈ ਦਾ ਲੇਖ ਉੱਘੜਦਾ ਹੈ, ਪਰਮਾਤਮਾ ਉਹਨਾਂ ਦਾ ਮਿੱਤਰ ਬਣ ਜਾਂਦਾ ਹੈ।
 
तनु मनु धनु अरपी सभो सगल वारीऐ इह जिंदु ॥
Ŧan man ḏẖan arpī sabẖo sagal vārī▫ai ih jinḏ.
I dedicate my body, mind, wealth and all to Him. I totally sacrifice my soul to Him.
ਉਸ ਨੂੰ ਮੈਂ ਆਪਣੀ ਦੇਹਿ, ਮਨ, ਦੌਲਤ ਤੇ ਸਭ ਕੁਝ ਸਮਰਪਨ ਕਰਦਾ ਹਾਂ ਅਤੇ ਇਹ ਆਪਣੀ ਜਿੰਦੜੀ (ਆਤਮਾ) ਭੀ ਸਮੂਹ ਉਸ ਤੋਂ ਕੁਰਬਾਨ ਕਰਦਾ ਹਾਂ।
ਅਰਪੀ = ਮੈਂ ਅਰਪਨ ਕਰਦਾ ਹਾਂ, ਅਰਪੀਂ। ਵਾਰੀਐ = ਸਦਕੇ ਕਰ ਦੇਈਏ।ਮੈਂ ਤਾਂ ਆਪਣਾ ਸਰੀਰ, ਆਪਣਾ ਮਨ, ਆਪਣਾ ਧਨ (ਸਭ ਕੁਝ ਉਸ ਦਾ ਪਿਆਰ ਹਾਸਲ ਕਰਨ ਲਈ) ਅਰਪਨ ਕਰਨ ਨੂੰ ਤਿਆਰ ਹਾਂ। (ਪ੍ਰਭੂ ਦਾ ਪ੍ਰੇਮ ਪ੍ਰਾਪਤ ਕਰਨ ਲਈ) ਇਹ ਸਾਰੀ ਜਿੰਦ ਕੁਰਬਾਨ ਕਰ ਦੇਣੀ ਚਾਹੀਦੀ ਹੈ।
 
देखै सुणै हदूरि सद घटि घटि ब्रहमु रविंदु ॥
Ḏekẖai suṇai haḏūr saḏ gẖat gẖat barahm ravinḏ.
Seeing and hearing, He is always close at hand. In each and every heart, God is pervading.
ਵਿਆਪਕ ਵਾਹਿਗੁਰੂ ਨਿਤ ਹੀ ਵੇਖਦਾ, ਸ੍ਰਵਣ ਕਰਦਾ ਤੇ ਸਮੀਪ ਹੈ। ਉਹ ਹਰ ਦਿਲ ਅੰਦਰ ਰਮਿਆ ਹੋਇਆ ਹੈ।
ਹਦੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ। ਘਟਿ ਘਟਿ = ਹਰੇਕ ਘਟ ਵਿਚ। ਰਵਿੰਦੁ = ਰਵ ਰਿਹਾ ਹੈ।ਉਹ ਪਰਮਾਤਮਾ ਅੰਗ-ਸੰਗ ਰਹਿ ਕੇ (ਹਰੇਕ ਜੀਵ ਦੇ ਕੀਤੇ ਕਰਮਾਂ ਨੂੰ) ਵੇਖਦਾ ਹੈ (ਹਰੇਕ ਜੀਵ ਦੀਆਂ ਅਰਦਾਸਾਂ) ਸੁਣਦਾ ਹੈ, ਪਰਮਾਤਮਾ ਹਰੇਕ ਸਰੀਰ ਵਿਚ ਵਿਆਪਕ ਹੈ।
 
अकिरतघणा नो पालदा प्रभ नानक सद बखसिंदु ॥४॥१३॥८३॥
Akiraṯ▫gẖaṇā no pālḏā parabẖ Nānak saḏ bakẖsinḏ. ||4||13||83||
Even the ungrateful ones are cherished by God. O Nanak, He is forever the Forgiver. ||4||13||83||
ਸੁਆਮੀ ਲਾਸ਼ੁਕਰਿਆਂ ਦੀ (ਭੀ) ਪਾਲਣਾ-ਪੋਸਣਾ ਕਰਦਾ ਹੈ। ਉਹ ਸਦੀਵ ਹੀ ਮਾਫੀ ਦੇਣਹਾਰ ਹੈ, ਹੇ ਨਾਨਕ!
ਅਕਿਰਤਘਣ = {कृतध्न = ਕੀਤੇ ਨੂੰ ਨਾਸ ਕਰਨ ਵਾਲਾ} ਕੀਤੇ ਉਪਕਾਰ ਨੂੰ ਭੁਲਾ ਦੇਣ ਵਾਲਾ। ਨੋ = ਨੂੰ। ਪ੍ਰਭ = ਹੇ ਪ੍ਰਭੂ! ਨਾਨਕ = ਹੇ ਨਾਨਕ!।੪।ਹੇ ਨਾਨਕ! (ਅਰਦਾਸ ਕਰ ਤੇ ਆਖ ਕਿ) ਹੇ ਪ੍ਰਭੂ! ਤੂੰ ਉਹਨਾਂ ਨੂੰ ਭੀ ਪਾਲਦਾ ਹੈਂ, ਜੋ ਤੇਰੇ ਕੀਤੇ ਉਪਕਾਰਾਂ ਨੂੰ ਭੁਲਾ ਦੇਂਦੇ ਹਨ, ਤੂੰ ਸਦਾ ਹੀ (ਜੀਵਾਂ ਦੀਆਂ ਭੁੱਲਾਂ) ਬਖ਼ਸ਼ਣ ਵਾਲਾ ਹੈਂ ॥੪॥੧੩॥੮੩॥
 
सिरीरागु महला ५ ॥
Sirīrāg mėhlā 5.
Siree Raag, Fifth Mehl:
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
xxxxxx
 
मनु तनु धनु जिनि प्रभि दीआ रखिआ सहजि सवारि ॥
Man ṯan ḏẖan jin parabẖ ḏī▫ā rakẖi▫ā sahj savār.
This mind, body and wealth were given by God, who naturally adorns us.
ਜਿਸ ਨੇ ਤੈਨੂੰ ਆਤਮਾ, ਦੇਹਿ ਤੇ ਦੌਲਤ ਬਖ਼ਸ਼ੇ ਹਨ ਅਤੇ ਤੈਨੂੰ ਕੁਦਰਤੀ ਤੌਰ ਤੇ ਆਰਾਸਤਾ ਕੀਤਾ ਹੈ,
ਜਿਨਿ = ਜਿਸ ਨੇ। ਪ੍ਰਭਿ = ਪ੍ਰਭੂ ਨੇ। ਸਹਜਿ = ਅਡੋਲਤਾ ਵਿਚ। ਸਵਾਰਿ = ਸੰਵਾਰ ਕੇ, ਸਜਾ ਕੇ।ਜਿਸ ਪ੍ਰਭੂ ਨੇ ਇਹ ਮਨ ਦਿੱਤਾ ਹੈ, (ਵਰਤਣ ਲਈ) ਧਨ ਦਿੱਤਾ ਹੈ, ਜਿਸ ਪ੍ਰਭੂ ਨੇ ਮਨੁੱਖ ਦੇ ਸਰੀਰ ਨੂੰ ਸਵਾਰ ਬਣਾ ਕੇ ਰੱਖਿਆ ਹੈ,
 
सरब कला करि थापिआ अंतरि जोति अपार ॥
Sarab kalā kar thāpi▫ā anṯar joṯ apār.
He has blessed us with all our energy, and infused His Infinite Light deep within us.
ਜਿਸ ਨੇ ਤੈਨੂੰ ਸਾਰੀ ਸਤਿਆ ਸਹਿਤ ਅਸਥਾਪਨ ਕੀਤਾ ਹੈ, ਅਤੇ ਤੇਰੀ ਅੰਦਰ ਆਪਣਾ ਅਨੰਤ ਨੂਰ ਫੂਕਿਆ ਹੈ।
ਕਲਾ = ਤਾਕਤਾਂ।ਜਿਸ ਨੇ (ਸਰੀਰ ਵਿਚ) ਸਾਰੀਆਂ (ਸਰੀਰਕ) ਤਾਕਤਾਂ ਪੈਦਾ ਕਰ ਕੇ ਸਰੀਰ ਰਚਿਆ ਹੈ, ਤੇ ਸਰੀਰ ਵਿਚ ਆਪਣੀ ਬੇਅੰਤ ਜੋਤਿ ਟਿਕਾ ਦਿੱਤੀ ਹੈ,
 
सदा सदा प्रभु सिमरीऐ अंतरि रखु उर धारि ॥१॥
Saḏā saḏā parabẖ simrī▫ai anṯar rakẖ ur ḏẖār. ||1||
Forever and ever, meditate in remembrance on God; keep Him enshrined in your heart. ||1||
ਸਦੀਵ ਤੇ ਹਮੇਸ਼ਾਂ ਹੀ ਉਸ ਸੁਆਮੀ ਮਾਲਕ ਦਾ ਅਰਾਧਨ ਕਰ ਤੇ ਉਸ ਨੂੰ ਆਪਣੇ ਦਿਲ ਤੇ ਮਨ ਨਾਲ ਲਾਈ ਰੱਖ॥
ਉਰ ਧਾਰਿ = ਹਿਰਦੇ ਵਿਚ ਟਿਕਾ ਕੇ।੧।ਉਸ ਪ੍ਰਭੂ ਨੂੰ ਸਦਾ ਹੀ ਸਿਮਰਦੇ ਰਹਿਣਾ ਚਾਹੀਦਾ ਹੈ। ਆਪਣੇ ਹਿਰਦੇ ਵਿਚ ਉਸ ਦੀ ਯਾਦ ਟਿਕਾ ਰੱਖ ॥੧॥
 
मेरे मन हरि बिनु अवरु न कोइ ॥
Mere man har bin avar na ko▫e.
O my mind, without the Lord, there is no other at all.
ਹੇ ਮੇਰੀ ਜਿੰਦੜੀਏ! ਵਾਹਿਗੁਰੂ ਦੇ ਬਗ਼ੈਰ ਹੋਰ ਕੋਈ ਨਹੀਂ।
xxxਹੇ ਮੇਰੇ ਮਨ! ਪਰਮਾਤਮਾ ਤੋਂ ਬਿਨਾ ਹੋਰ ਕੋਈ (ਅਸਲ ਰਾਖਾ) ਨਹੀਂ।
 
प्रभ सरणाई सदा रहु दूखु न विआपै कोइ ॥१॥ रहाउ ॥
Parabẖ sarṇā▫ī saḏā rahu ḏūkẖ na vi▫āpai ko▫e. ||1|| rahā▫o.
Remain in God's Sanctuary forever, and no suffering shall afflict you. ||1||Pause||
ਸਦੀਵ ਹੀ ਸੁਆਮੀ ਦੀ ਪਨਾਹ ਵਿੱਚ ਵਿਚਰ ਅਤੇ ਤੈਨੂੰ ਕੋਈ ਅਪਦਾ ਨਹੀਂ ਵਾਪਰੇਗੀ। ਠਹਿਰਾਉ।
ਨ ਵਿਆਪੈ = ਜ਼ੋਰ ਨਹੀਂ ਪਾ ਸਕਦਾ।੧।ਤੂੰ ਸਦਾ ਪਰਮਾਤਮਾ ਦੀ ਸਰਨ ਪਿਆ ਰਹੁ। ਕੋਈ ਭੀ ਦੁੱਖ ਤੇਰੇ ਉੱਤੇ ਜ਼ੋਰ ਨਹੀਂ ਪਾ ਸਕੇਗਾ ॥੧॥ ਰਹਾਉ॥
 
रतन पदारथ माणका सुइना रुपा खाकु ॥
Raṯan paḏārath māṇkā su▫inā rupā kẖāk.
Jewels, treasures, pearls, gold and silver-all these are just dust.
ਜਵੇਹਰ, ਧਨ-ਦੌਲਤ, ਮੋਤੀ, ਸੋਨਾ ਤੇ ਚਾਂਦੀ ਸਮੂਹ ਮਿੱਟੀ ਹਨ।
ਰੁਪਾ = ਚਾਂਦੀ। ਮਾਣਕ = ਮੋਤੀ। ਖਾਕੁ = ਮਿੱਟੀ (ਸਮਾਨ), ਨਾਸਵੰਤ।ਰਤਨ, ਮੋਤੀ ਆਦਿਕ ਕੀਮਤੀ ਪਦਾਰਥ, ਸੋਨਾ, ਚਾਂਦੀ (ਇਹ ਸਭ) ਮਿੱਟੀ ਸਮਾਨ ਹੀ ਹਨ (ਕਿਉਂਕਿ ਇਥੇ ਹੀ ਪਏ ਰਹਿ ਜਾਣਗੇ)।
 
मात पिता सुत बंधपा कूड़े सभे साक ॥
Māṯ piṯā suṯ banḏẖpā kūṛe sabẖe sāk.
Mother, father, children and relatives-all relations are false.
ਅੰਮੜੀ, ਬਾਬਲ, ਪੁਤ੍ਰ ਤੇ ਸਾਕ-ਸੈਨ ਸਭ ਝੂਠੇ ਰਿਸ਼ਤੇਦਾਰ ਹਨ।
ਸੁਤ = ਪੁੱਤਰ। ਬੰਧਪਾ = ਰਿਸ਼ਤੇਦਾਰ। ਕੂੜੇ = ਝੂਠੇ, ਸਾਥ ਛੱਡ ਜਾਣ ਵਾਲੇ।ਮਾਂ ਪਿਉ ਪੁੱਤਰ ਤੇ ਹੋਰ ਸੰਬੰਧੀ-ਇਹ ਸਾਰੇ ਸਾਕ ਭੀ ਸਾਥ ਛੱਡ ਜਾਣ ਵਾਲੇ ਹਨ।
 
जिनि कीता तिसहि न जाणई मनमुख पसु नापाक ॥२॥
Jin kīṯā ṯisėh na jāṇ▫ī manmukẖ pas nāpāk. ||2||
The self-willed manmukh is an insulting beast; he does not acknowledge the One who created him. ||2||
ਕੁਮਾਰਗੀ ਤੇ ਅਪਵਿੱਤ੍ਰ ਪਸ਼ੂ ਉਸ ਨੂੰ ਨਹੀਂ ਸਮਝਦਾ ਜਿਸ ਨੇ ਉਸ ਨੂੰ ਪੈਦਾ ਕੀਤਾ ਹੈ।
ਤਿਸਹਿ = ਉਸ ਨੂੰ। ਜਾਣਈ = ਜਾਣਏ, ਜਾਣੈ, ਜਾਣਦਾ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਨਾਪਾਕ = ਅਪਵਿਤ੍ਰ, ਗੰਦੇ ਜੀਵਨ ਵਾਲਾ।੨।(ਇਹ ਵੇਖ ਕੇ ਭੀ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ, ਗੰਦੇ ਜੀਵਨ ਵਾਲਾ ਪਸ਼ੂ-ਸੁਭਾਉ ਮਨੁੱਖ, ਉਸ ਪਰਮਾਤਮਾ ਨਾਲ ਸਾਂਝ ਨਹੀਂ ਪਾਂਦਾ ਜਿਸ ਨੇ ਇਸ ਨੂੰ ਪੈਦਾ ਕੀਤਾ ਹੈ ॥੨॥
 
अंतरि बाहरि रवि रहिआ तिस नो जाणै दूरि ॥
Anṯar bāhar rav rahi▫ā ṯis no jāṇai ḏūr.
The Lord is pervading within and beyond, and yet people think that He is far away.
ਜੋ ਅੰਦਰ ਤੇ ਬਾਹਰ ਪਰੀ-ਪੂਰਨ ਹੈ, ਉਸ ਨੂੰ ਉਹ ਦੁਰੇਡੇ ਖ਼ਿਆਲ ਕਰਦਾ ਹੈ।
ਰਵਿ ਰਹਿਆ = ਮੌਜੂਦ ਹੈ। ਤਿਸ ਨੋ = ਉਸ ਨੂੰ {ਨੋਟ: ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}।(ਮੂਰਖ ਮਨੁੱਖ) ਉਸ ਪਰਮਾਤਮਾ ਨੂੰ ਕਿਤੇ ਦੂਰ ਵੱਸਦਾ ਸਮਝਦਾ ਹੈ, ਜੋ ਇਸ ਦੇ ਅੰਦਰ ਤੇ ਬਾਹਰ ਹਰ ਥਾਂ ਮੌਜੂਦ ਹੈ।
 
त्रिसना लागी रचि रहिआ अंतरि हउमै कूरि ॥
Ŧarisnā lāgī racẖ rahi▫ā anṯar ha▫umai kūr.
They are engrossed in clinging desires; within their hearts there is ego and falsehood.
ਖ਼ਾਹਿਸ਼ ਉਸ ਦੀ ਚਿਮੜੀ ਹੋਈ ਹੈ ਅਤੇ ਉਸ ਦਾ ਦਿਲ ਹੰਕਾਰ ਤੇ ਝੂਠ ਅੰਦਰ ਖਚਤ ਹੈ।
ਕੂਰਿ = ਕੂੜੀ, ਝੂਠੀ।ਜੀਵ ਨੂੰ ਮਾਇਆ ਦੀ ਤ੍ਰਿਸ਼ਨਾ ਚੰਬੜੀ ਹੋਈ ਹੈ, (ਮਾਇਆ ਦੇ ਮੋਹ ਵਿਚ) ਜੀਵ ਮਸਤ ਹੋ ਰਿਹਾ ਹੈ, (ਮਾਇਆ ਦੇ ਕਾਰਨ) ਇਸ ਦੇ ਅੰਦਰ ਝੂਠੀ ਹਉਮੈ ਟਿਕੀ ਹੋਈ ਹੈ।
 
भगती नाम विहूणिआ आवहि वंञहि पूर ॥३॥
Bẖagṯī nām vihūṇi▫ā āvahi vañahi pūr. ||3||
Without devotion to the Naam, crowds of people come and go. ||3||
ਵਾਹਿਗੁਰੂ ਦੇ ਅਨੁਰਾਗਾਂ ਤੇ ਨਾਮ ਤੋਂ ਸਖਣੇ ਪ੍ਰਾਣੀਆਂ ਦੇ ਇਕੱਠ ਆਉਂਦੇ ਤੇ ਜਾਂਦੇ ਰਹਿੰਦੇ ਹਨ।
ਵੰਞਹਿ = ਚਲੇ ਜਾਂਦੇ ਹਨ। ਪੂਰ = ਭਰੀ ਹੋਈ ਬੇੜੀ ਦੇ ਸਾਰੇ ਮੁਸਾਫ਼ਿਰ, ਅਨੇਕਾਂ ਜੀਵ।੩।ਪਰਮਾਤਮਾ ਦੀ ਭਗਤੀ ਤੋਂ ਪਰਮਾਤਮਾ ਦੇ ਨਾਮ ਤੋਂ ਸੱਖਣੇ ਪੂਰਾਂ ਦੇ ਪੂਰ ਜੀਵ (ਇਸ ਸੰਸਾਰ-ਸਮੁੰਦਰ ਵਿਚ) ਆਉਂਦੇ ਹਨ ਤੇ (ਖ਼ਾਲੀ) ਚਲੇ ਜਾਂਦੇ ਹਨ ॥੩॥
 
राखि लेहु प्रभु करणहार जीअ जंत करि दइआ ॥
Rākẖ leho parabẖ karanhār jī▫a janṯ kar ḏa▫i▫ā.
Please preserve Your beings and creatures, God; O Creator Lord, please be merciful!
ਹੇ ਸਾਹਿਬ ਸਿਰਜਣਹਾਰ! ਮਇਆ ਧਾਰ ਕੇ ਇਨਸਾਨ ਤੇ ਹੋਰ ਜੀਵਾਂ ਦੀ ਰਖਿਆ ਕਰ।
ਪ੍ਰਭ = ਹੇ ਪ੍ਰਭੂ! ਕਰਿ = ਕਰ ਕੇ।(ਪਰ ਜੀਵਾਂ ਦੇ ਕੀਹ ਵੱਸ? ਮਾਇਆ ਦੇ ਟਾਕਰੇ ਤੇ ਇਹ ਬੇ-ਬਸ ਹਨ) ਹੇ ਜੀਵਾਂ ਨੂੰ ਪੈਦਾ ਕਰਨ ਵਾਲੇ ਪ੍ਰਭੂ! ਤੂੰ ਆਪ ਹੀ ਮਿਹਰ ਕਰ ਕੇ ਸਾਰੇ ਜੀਅ ਜੰਤਾਂ ਨੂੰ (ਇਸ ਤ੍ਰਿਸ਼ਨਾ ਤੋਂ) ਬਚਾ ਲੈ।
 
बिनु प्रभ कोइ न रखनहारु महा बिकट जम भइआ ॥
Bin parabẖ ko▫e na rakẖaṇhār mahā bikat jam bẖa▫i▫ā.
Without God, there is no saving grace. The Messenger of Death is cruel and unfeeling.
ਸਾਹਿਬ ਦੇ ਬਗ਼ੈਰ ਹੋਰ ਕੋਈ ਬਚਾਉਣ ਵਾਲਾ ਨਹੀਂ। ਮੌਤ ਦਾ ਦੂਤ ਨਿਹਾਇਤ ਹੀ ਜਾਲਮ ਹੋ ਗਿਆ ਹੈ।
ਬਿਕਟ = ਔਖਾ। ਜਮ ਭਇਆ = ਜਮ ਦਾ ਡਰ।ਜਮਰਾਜ ਜੀਵਾਂ ਵਾਸਤੇ ਬੜਾ ਡਰਾਉਣਾ ਬਣ ਰਿਹਾ ਹੈ। ਹੇ ਪ੍ਰਭੂ! ਤੈਥੋਂ ਬਿਨਾ ਕੋਈ ਰੱਖਿਆ ਕਰਨ ਵਾਲਾ ਨਹੀਂ ਹੈ।
 
नानक नामु न वीसरउ करि अपुनी हरि मइआ ॥४॥१४॥८४॥
Nānak nām na vīsra▫o kar apunī har ma▫i▫ā. ||4||14||84||
O Nanak, may I never forget the Naam! Please bless me with Your Mercy, Lord! ||4||14||84||
ਨਾਨਕ, ਆਪਣੀ ਰਹਿਮਤ ਮੇਰੇ ਉਤੇ ਧਾਰ, ਹੈ ਵਾਹਿਗੁਰੂ! ਤਾਂ ਜੋ ਮੈਨੂੰ ਤੇਰਾ ਨਾਮ ਨਾਂ ਭੁੱਲੇ।
ਵੀਸਰਉ = ਵੀਸਰਉਂ, ਮੈਂ ਭੁਲਾਵਾਂ। ਮਇਆ = ਦਇਆ।੪।ਹੇ ਨਾਨਕ! (ਅਰਦਾਸ ਕਰ ਤੇ ਆਖ ਕਿ) ਹੇ ਹਰੀ! ਆਪਣੀ ਮਿਹਰ ਕਰ, ਮੈਂ ਤੇਰਾ ਨਾਮ ਕਦੇ ਨਾਹ ਭੁਲਾਵਾਂ ॥੪॥੧੪॥੮੪॥
 
सिरीरागु महला ५ ॥
Sirīrāg mėhlā 5.
Siree Raag, Fifth Mehl:
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
xxxxxx
 
मेरा तनु अरु धनु मेरा राज रूप मै देसु ॥
Merā ṯan ar ḏẖan merā rāj rūp mai ḏes.
My body and my wealth; my ruling power, my beautiful form and country-mine!
ਇਨਸਾਨ ਆਖਦਾ ਹੈ ਮੇਰੀ ਸੁੰਦਰ ਦੇਹਿ ਹੈ, ਦੌਲਤ ਮੇਰੀ ਹੈ ਅਤ ਹਕੂਮਤ ਤੇ ਮੁਲਕ ਮੇਰੇ ਹੀ ਹਨ।
ਤਨੁ = ਸਰੀਰ। ਅਰੁ = ਅਤੇ {ਨੋਟ: ਲਫ਼ਜ਼ 'ਅਰੁ' ਅਤੇ 'ਅਰਿ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ। ਅਰਿ = ਵੈਰੀ}। ਮੈ = ਮੇਰਾ।(ਮਨੁੱਖ ਮਾਣ ਕਰਦਾ ਹੈ ਤੇ ਆਖਦਾ ਹੈ ਕਿ) ਇਹ ਸਰੀਰ ਮੇਰਾ ਹੈ, ਇਹ ਰਾਜ ਮੇਰਾ ਹੈ, ਇਹ ਦੇਸ ਮੇਰਾ ਹੈ, ਮੈਂ ਰੂਪ ਵਾਲਾ ਹਾਂ,
 
सुत दारा बनिता अनेक बहुतु रंग अरु वेस ॥
Suṯ ḏārā baniṯā anek bahuṯ rang ar ves.
You may have children, a wife and many mistresses; you may enjoy all sorts of pleasures and fine clothes.
ਉਸ ਦੀ ਪੁਤ੍ਰ, ਪਤਨੀ ਅਤੇ ਘਨੇਰੀਆਂ ਮਾਸ਼ੂਕਾਂ ਹੋਣ ਅਤੇ ਉਹ ਬੇਅੰਤ ਰੰਗ ਰਲੀਆਂ ਅਤੇ ਪੁਸ਼ਾਕਾਂ ਦਾ ਅਨੰਦ ਮਾਣਦਾ ਹੋਵੇ।
ਸੁਤ = ਪੁੱਤਰ। ਦਾਰਾ = ਇਸਤ੍ਰੀ। ਰੰਗ = ਮੌਜਾਂ। ਵੇਸ = ਪਹਿਰਾਵੇ।ਮੇਰੇ ਪੁੱਤਰ ਹਨ, ਮੇਰੀਆਂ ਇਸਤ੍ਰੀਆਂ ਹਨ, ਮੈਨੂੰ ਬੜੀਆਂ ਮੌਜਾਂ ਹਨ, ਅਤੇ ਮੇਰੇ ਪਾਸ ਕਈ ਪੁਸ਼ਾਕਾਂ ਹਨ।
 
हरि नामु रिदै न वसई कारजि कितै न लेखि ॥१॥
Har nām riḏai na vas▫ī kāraj kiṯai na lekẖ. ||1||
And yet, if the Name of the Lord does not abide within the heart, none of it has any use or value. ||1||
ਜੇਕਰ ਰੱਬ ਦਾ ਨਾਮ ਉਸ ਦੇ ਅੰਤ-ਆਤਮੇ ਨਹੀਂ ਵੱਸਦਾ, ਤਾਂ ਉਹ ਕਿਸੇ ਕੰਮ ਤੇ ਹਿਸਾਬ ਵਿੱਚ ਨਹੀਂ।
ਰਿਦੈ = ਹਿਰਦੇ ਵਿਚ। ਵਸਈ = ਵਸਏ, ਵਸੈ। ਕਾਰਜਿ ਕਿਤੈ = ਕਿਸੇ ਕੰਮ ਵਿਚ। ਲੇਖਿ = ਜਾਣ, ਸਮਝ।੧।ਪਰ ਜੇ ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ ਤਾਂ (ਇਹ ਸਭ ਪਦਾਰਥ ਜਿਨ੍ਹਾਂ ਦਾ ਮਨੁੱਖ ਮਾਣ ਕਰਦਾ ਹੈ) ਕਿਸੇ ਭੀ ਕੰਮ ਨਾਹ ਸਮਝ ॥੧॥
 
मेरे मन हरि हरि नामु धिआइ ॥
Mere man har har nām ḏẖi▫ā▫e.
O my mind, meditate on the Name of the Lord, Har, Har.
ਹੇ ਮੇਰੀ ਜਿੰਦੜੀਏ, ਵਾਹਿਗੁਰੂ ਸੁਆਮੀ ਦੇ ਨਾਮ ਦਾ ਅਰਾਧਨ ਕਰ।
xxxਹੇ ਮੇਰੇ ਮਨ! ਸਦਾ ਪਰਮਾਤਮਾ ਦਾ ਨਾਮ ਸਿਮਰ।
 
करि संगति नित साध की गुर चरणी चितु लाइ ॥१॥ रहाउ ॥
Kar sangaṯ niṯ sāḏẖ kī gur cẖarṇī cẖiṯ lā▫e. ||1|| rahā▫o.
Always keep the Company of the Holy, and focus your consciousness on the Feet of the Guru. ||1||Pause||
ਹਮੇਸ਼ਾਂ ਹੀ ਸੰਤਾਂ ਦੀ ਸੰਗਤ ਨਾਲ ਮੇਲ-ਮਿਲਾਪ ਕਰ ਅਤੇ ਗੁਰਾਂ ਦੇ ਪੈਰਾਂ ਨਾਲ ਆਪਣੇ ਮਨ ਨੂੰ ਜੋੜ। ਠਹਿਰਾਉ।
ਨਿਤ = ਸਦਾ। ਸਾਧ = ਗੁਰੂ।੧।ਸਦਾ ਗੁਰੂ ਦੀ ਸੰਗਤ ਕਰ, ਤੇ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ॥੧॥ ਰਹਾਉ॥
 
नामु निधानु धिआईऐ मसतकि होवै भागु ॥
Nām niḏẖān ḏẖi▫ā▫ī▫ai masṯak hovai bẖāg.
Those who have such blessed destiny written on their foreheads meditate on the Treasure of the Naam.
ਜੇਕਰ ਚੰਗੀ ਕਿਸਮਤ ਮੱਥੇ ਉਤੇ ਲਿਖੀ ਹੋਵੇ, ਕੇਵਲ ਤਾਂ ਹੀ ਆਦਮੀ ਨਾਮ ਦੇ ਖ਼ਜ਼ਾਨੇ ਦਾ ਸਿਮਰਨ ਕਰਦਾ ਹੈ।
ਨਿਧਾਨੁ = ਖ਼ਜ਼ਾਨਾ। ਮਸਤਕਿ = ਮੱਥੇ ਉਤੇ।ਪਰਮਾਤਮਾ ਦਾ ਨਾਮ (ਜੋ ਸਭ ਪਦਾਰਥਾਂ ਦਾ) ਖ਼ਜਾਨਾ (ਹੈ) ਸਿਮਰਨਾ ਚਾਹੀਦਾ ਹੈ (ਪਰ ਉਹੀ ਮਨੁੱਖ ਸਿਮਰ ਸਕਦਾ ਹੈ ਜਿਸ ਦੇ) ਮੱਥੇ ਉੇਤੇ ਚੰਗੀ ਕਿਸਮਤ ਉੱਘੜ ਪਏ।
 
कारज सभि सवारीअहि गुर की चरणी लागु ॥
Kāraj sabẖ savārī▫ah gur kī cẖarṇī lāg.
All their affairs are brought to fruition, holding onto the Guru's Feet.
ਗੁਰਾਂ ਦੇ ਪੈਰਾਂ ਨਾਲ ਜੁੜਣ ਦੁਆਰਾ ਸਾਰੇ ਕੰਮ ਰਾਸ ਹੋ ਜਾਂਦੇ ਹਨ।
ਸਭਿ = ਸਾਰੇ। ਸਵਾਰੀਅਹਿ = ਸੰਵਾਰੇ ਜਾਂਦੇ ਹਨ। ਲਾਗੁ = ਲੱਗ।ਸਤਿਗੁਰੂ ਦੇ ਚਰਨਾਂ ਵਿਚ ਟਿਕਿਆ ਰਹੁ, ਤੇਰੇ ਸਾਰੇ ਕੰਮ (ਭੀ) ਸੰਵਰ ਜਾਣਗੇ।
 
हउमै रोगु भ्रमु कटीऐ ना आवै ना जागु ॥२॥
Ha▫umai rog bẖaram katī▫ai nā āvai nā jāg. ||2||
The diseases of ego and doubt are cast out; they shall not come and go in reincarnation. ||2||
ਇਸ ਤਰ੍ਹਾਂ ਹੰਕਾਰ ਦੀ ਬੀਮਾਰੀ ਤੇਸ ਸੰਦੇਹ ਰਫ਼ਾ ਹੋ ਜਾਂਦੇ ਹਨ ਅਤੇ ਪ੍ਰਾਣੀ ਨਾਂ ਆਉਂਦਾ ਤੇ ਨਾਂ ਹੀ ਜਾਂਦਾ ਹੈ।
ਭ੍ਰਮੁ = ਭਟਕਣਾ। ਜਾਗੁ = ਜਾਏਗਾ, ਮਰੇਗਾ।੨।(ਜੇਹੜਾ ਮਨੁੱਖ ਗੁਰ-ਸਰਨ ਰਹਿ ਕੇ ਨਾਮ ਸਿਮਰਦਾ ਹੈ ਉਸ ਦਾ) ਹਉਮੈ ਦਾ ਰੋਗ ਕੱਟਿਆ ਜਾਂਦਾ ਹੈ, ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ, ਉਹ ਨਾਹ (ਮੁੜ ਮੁੜ) ਜੰਮਦਾ ਹੈ ਨਾਹ ਮਰਦਾ ॥੨॥
 
करि संगति तू साध की अठसठि तीरथ नाउ ॥
Kar sangaṯ ṯū sāḏẖ kī aṯẖsaṯẖ ṯirath nā▫o.
Let the Saadh Sangat, the Company of the Holy, be your cleansing baths at the sixty-eight sacred shrines of pilgrimage.
ਸੰਤ ਸਮਾਗਮ ਅੰਦਰ ਜੁੜ ਅਤੇ ਉਸ ਨੂੰ ਆਪਣਾ ਅਠਾਹਟ ਯਾਤਰਾ ਅਸਥਾਨਾਂ ਦਾ ਇਸ਼ਨਾਨ ਜਾਣ।
ਅਠਸਠਿ = ਅਠਾਹਠ, ਸੱਠ ਤੇ ਅੱਠ। ਨਾਉ = ਇਸ਼ਨਾਨ।ਗੁਰੂ ਦੀ ਸੰਗਤ ਕਰ-ਇਹੀ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ।
 
जीउ प्राण मनु तनु हरे साचा एहु सुआउ ॥
Jī▫o parāṇ man ṯan hare sācẖā ehu su▫ā▫o.
Your soul, breath of life, mind and body shall blossom forth in lush profusion; this is the true purpose of life.
ਇਸ ਤਰ੍ਹਾਂ ਤੇਰੀ ਆਤਮਾ, ਜਿੰਦ-ਜਾਨ, ਮਨੂਆ ਤੇ ਦੇਹਿ ਹਰੇ-ਭਰੇ ਹੋ ਜਾਣਗੇ ਅਤੇ ਇਹੀ ਜਿੰਦਗੀ ਦਾ ਸੱਚਾ ਮਨੋਰਥ ਹੈ।
ਹਰੇ = ਆਤਮਕ ਜੀਵਨ ਵਾਲੇ। ਸਾਚਾ = ਸਦਾ-ਥਿਰ। ਸੁਆਉ = ਮਨੋਰਥ।(ਗੁਰੂ ਦੀ ਸਰਨ ਵਿਚ ਰਿਹਾਂ) ਜਿੰਦ ਪ੍ਰਾਣ ਮਨ ਸਰੀਰ ਸਭ ਆਤਮਕ ਜੀਵਨ ਵਾਲੇ ਹੋ ਜਾਂਦੇ ਹਨ, ਤੇ ਮਨੁੱਖਾ ਜਨਮ ਦਾ ਅਸਲ ਮਨੋਰਥ ਭੀ ਇਹੀ ਹੈ।