Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

पउड़ी ॥
Pa▫oṛī.
Pauree:
ਪਉੜੀ।
xxxxxx
 
सतिगुरु वडा करि सालाहीऐ जिसु विचि वडीआ वडिआईआ ॥
Saṯgur vadā kar salāhī▫ai jis vicẖ vadī▫ā vaḏi▫ā▫ī▫ā.
Praise the Great True Guru; within Him is the greatest greatness.
ਸੱਚੇ ਗੁਰਾਂ ਦੀ ਉੱਚਤਾ ਤੇ ਕੀਰਤੀ ਗਾਇਨ ਕਰ, ਜਿਨ੍ਹਾਂ ਵਿੱਚ ਵਿਸ਼ਾਲ ਵਿਸ਼ਾਲਤਾਈਆਂ ਹਨ।
ਵਡਾ ਕਰਿ ਸਾਲਾਹੀਐ = ਗੁਣ ਗਾਵੀਏ ਤੇ ਆਖੀਏ ਕਿ ਗੁਰੂ ਵੱਡਾ ਹੈ। ਜਿਸੁ ਵਿਚਿ = ਇਸ ਗੁਰੂ ਵਿਚ। ਵਡੀਆ ਵਡਿਆਈਆ = ਬੜੇ ਉੱਚੇ ਗੁਣ।ਸਤਿਗੁਰੂ ਦੇ ਗੁਣ ਗਾਉਣੇ ਚਾਹੀਦੇ ਹਨ ਤੇ ਆਖਣਾ ਚਾਹੀਦਾ ਹੈ ਕਿ ਗੁਰੂ ਬਹੁਤ ਵੱਡਾ ਹੈ, ਕਿਉਂਕਿ ਗੁਰੂ ਵਿਚ ਵੱਡੇ ਗੁਣ ਹਨ।
 
सहि मेले ता नदरी आईआ ॥
Sėh mele ṯā naḏrī ā▫ī▫ā.
When the Lord causes us to meet the Guru, then we come to see them.
ਜੇਕਰ ਸੁਆਮੀ ਇਨਸਾਨ ਨੂੰ ਗੁਰਾਂ ਨਾਲ ਮਿਲਾ ਦੇਵੇ, ਤਦ ਹੀ ਉਹ ਗੁਰਾਂ ਦੀਆਂ ਬਜ਼ੁਰਗੀਆਂ ਨੂੰ ਵੇਖਦਾ ਹੈ।
ਸਹਿ = ਪਤੀ ਪ੍ਰਭੂ ਨੇ, ਸ਼ਹੁ ਨੇ। ਮੇਲੇ = ਮਿਲਾਏ ਹਨ (ਗੁਰੂ ਨਾਲ ਜੋ ਮਨੁੱਖ)। ਨਦਰੀ ਆਇਆ = (ਉਹਨਾਂ ਮਨੁੱਖਾਂ ਨੂੰ ਗੁਰੂ ਦੀਆਂ ਵਡਿਆਈਆਂ) ਦਿੱਸਦੀਆਂ ਹਨ।ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ-ਪਤੀ ਨੇ (ਗੁਰੂ ਨਾਲ) ਮਿਲਾਇਆ ਹੈ, ਉਹਨਾਂ ਨੂੰ ਉਹ ਗੁਣ ਅੱਖੀਂ ਦਿੱਸਦੇ ਹਨ,
 
जा तिसु भाणा ता मनि वसाईआ ॥
Jā ṯis bẖāṇā ṯā man vasā▫ī▫ā.
When it pleases Him, they come to dwell in our minds.
ਜਦ ਉਸ ਨੂੰ ਚੰਗਾ ਲਗਦਾ ਹੈ, ਉਹ ਉਨ੍ਹਾਂ ਨੂੰ ਆਦਮੀ ਦੇ ਹਿਰਦੇ ਅੰਦਰ ਟਿਕਾ ਦਿੰਦਾ ਹੈ।
xxxਅਤੇ ਜੇ ਪ੍ਰਭੂ ਨੂੰ ਭਾਵੇ ਤਾਂ ਉਹਨਾਂ ਦੇ ਮਨ ਵਿਚ ਭੀ ਗੁਣ ਵੱਸ ਪੈਂਦੇ ਹਨ।
 
करि हुकमु मसतकि हथु धरि विचहु मारि कढीआ बुरिआईआ ॥
Kar hukam masṯak hath ḏẖar vicẖahu mār kadẖī▫ā buri▫ā▫ī▫ā.
By His Command, when He places His hand on our foreheads, wickedness departs from within.
ਗੁਰੂ ਬੰਦੇ ਦੇ ਮੱਥੇ ਉੱਤੇ ਆਪਣਾ ਹੱਥ ਰਖਦਾ ਹੈ ਅਤੇ ਆਪਣੇ ਅਸਰ ਦੁਆਰਾ ਬਦੀਆਂ ਨੂੰ ਉਸ ਦੇ ਅੰਦਰੋਂ ਕੁੱਟ ਕੇ ਕੱਢ ਦਿੰਦਾ ਹੈ।
ਮਸਤਕਿ = (ਜੀਵ ਦੇ) ਮੱਥੇ ਉਤੇ। ਵਿਚਹੁ = ਜੀਵ ਦੇ ਮਨ ਵਿਚੋਂ।ਪ੍ਰਭੂ ਆਪਣੇ ਹੁਕਮ ਅਨੁਸਾਰ ਉਹਨਾਂ ਮਨੁੱਖਾਂ ਦੇ ਮੱਥੇ ਤੇ ਹੱਥ ਰੱਖ ਕੇ ਉਹਨਾਂ ਦੇ ਮਨ ਵਿਚੋਂ ਬੁਰਿਆਈਆਂ ਮਾਰ ਕੇ ਕੱਢ ਦੇਂਦਾ ਹੈ।
 
सहि तुठै नउ निधि पाईआ ॥१८॥
Sėh ṯuṯẖai na▫o niḏẖ pā▫ī▫ā. ||18||
When the Lord is thoroughly pleased, the nine treasures are obtained. ||18||
ਜਦ ਕੰਤ ਪ੍ਰਸੰਨ ਥੀ ਵੰਞਦਾ ਹੈ ਤਾਂ ਨੌਂ ਖ਼ਜ਼ਾਨੇ ਪ੍ਰਾਪਤ ਹੋ ਜਾਂਦੇ ਹਨ।
ਸਹਿ ਤੁਠੈ = ਜੇ ਸ਼ਹੁ (ਪਤੀ ਪ੍ਰਭੂ) ਤ੍ਰੁੱਠ ਪਏ। ਨਉਨਿਧਿ = ਨੌ ਖ਼ਜ਼ਾਨੇ, ਭਾਵ, ਸੰਸਾਰ ਦੇ ਸਾਰੇ ਪਦਾਰਥ। ਪਾਈਆ = (ਖ਼ਜ਼ਾਨੇ) ਮਿਲ ਪੈਂਦੇ ਹਨ।੧੮। ❀ 'ਨਉਨਿਧਿ (ਨੌ ਖ਼ਜ਼ਾਨੇ)' ਬਾਰੇ ਨੋਟ: ਪੁਰਾਤਨ ਸੰਸਕ੍ਰਿਤ ਪੁਸਤਕਾਂ ਵਿਚ 'ਕੁਬੇਰ' ਦੇ ਨੌ ਖ਼ਜ਼ਾਨੇ ਮੰਨੇ ਗਏ ਹਨ, ਜੋ ਇਹ ਹਨ: महापद्मश्च पद्मश्च, शंखो मकर कच्छपौ ॥ मुकुन्दं कुन्दनीलाश्च खर्वश्चनिधयो नव ॥ ਇਹ 'ਕੁਬੇਰ' ਧਨ ਦਾ ਦੇਵਤਾ ਅਤੇ ਉੱਤਰ ਦਿਸ਼ਾ ਦਾ ਮਾਲਕ ਗਿਣਿਆ ਗਿਆ ਹੈ। ਜੱਖ ਅਤੇ ਕਿੰਨਰਾਂ ਦਾ ਰਾਜਾ ਭੀ ਇਹੀ ਹੈ। ਇਸ ਦਾ ਟਿਕਾਣਾ ਕੈਲਾਸ਼ ਪਰਬਤ ਉੱਤੇ ਹੈ। ਇਸ ਦਾ ਸਰੀਰ ਕੋਝਾ ਦੱਸਿਆ ਗਿਆ ਹੈ; ਤਿੰਨ ਲੱਤਾਂ, ਅੱਠ ਚੰਦ ਅਤੇ ਇਕ ਅੱਖ ਦੇ ਥਾਂ ਇਕ ਇਕ ਪੀਲਾ ਜਿਹਾ ਨਿਸ਼ਾਨ। ਸ਼ਬਦ 'ਕੁਬੇਰ' ਦੇ ਅੱਖਰੀ ਅਰਥ ਭੀ ਇਹੀ ਹਨ: 'ਉਹ ਜਿਸ ਦਾ ਸਰੀਰ ਕੋਝਾ ਹੈ।' कुत्सितं बेरं शरीरं यस्य ॥੧੮॥ਜੇ ਪਤੀ-ਪ੍ਰਭੂ ਪਰਸੰਨ ਹੋ ਪਏ, ਤਾਂ ਮਾਨੋ, ਸਾਰੇ ਪਦਾਰਥ ਮਿਲ ਪੈਂਦੇ ਹਨ ॥੧੮॥
 
सलोकु मः १ ॥
Salok mėhlā 1.
Shalok, First Mehl:
ਸਲੋਕ ਪਹਿਲੀ ਪਾਤਸ਼ਾਹੀ।
xxxxxx
 
पहिला सुचा आपि होइ सुचै बैठा आइ ॥
Pahilā sucẖā āp ho▫e sucẖai baiṯẖā ā▫e.
First, purifying himself, the Brahmin comes and sits in his purified enclosure.
ਪਹਿਲਾਂ ਬ੍ਰਾਹਮਣ, ਖੁਦ ਸਾਫ ਸੁਥਰਾ ਹੋ ਆ ਕੇ ਸਾਫ ਸੁਥਰੇ ਚੌਕੇ ਵਿੱਚ ਬਹਿ ਜਾਂਦਾ ਹੈ।
ਸੁਚੈ = ਸੁੱਚੇ ਚੌਕੇ ਵਿਚ। ਕੋਇ...ਜਾਇ = (ਜਿਸ ਭੋਜਨ ਨੂੰ) ਕਿਸੇ ਮਨੁੱਖ ਨੇ ਜਾ ਕੇ ਅਜੇ ਭਿੱਟਿਆ ਨਹੀਂ।ਸਭ ਤੋਂ ਪਹਿਲਾਂ (ਬ੍ਰਾਹਮਣ ਨ੍ਹਾ ਧੋ ਕੇ ਤੇ) ਸੁੱਚਾ ਹੋ ਕੇ ਸੁੱਚੇ ਚੌਕੇ ਉੱਤੇ ਆ ਬੈਠਦਾ ਹੈ,
 
सुचे अगै रखिओनु कोइ न भिटिओ जाइ ॥
Sucẖe agai rakẖi▫on ko▫e na bẖiti▫o jā▫e.
The pure foods, which no one else has touched, are placed before him.
ਪਵਿੱਤ੍ਰ ਭੋਜਨ, ਜਿਸ ਨੂੰ ਕਿਸੇ ਨੇ ਨਹੀਂ ਛੂਹਿਆ ਉਸ ਦੇ ਮੂਹਰੇ ਰੱਖੇ ਜਾਂਦੇ ਹਨ।
ਸੁਚੇ ਅਗੈ ਰਖਿਓਨੁ = (ਉਹ ਭੋਜਨ) ਇਸ (ਨ੍ਹਾ-ਧੋ ਕੇ ਆਏ ਮਨੁੱਖ) ਦੇ ਅੱਗੇ (ਕਿਸੇ ਨੇ) ਰੱਖ ਦਿੱਤਾ।ਉਸ ਦੇ ਅੱਗੇ (ਜਜਮਾਨ) ਉਹ ਭੋਜਨ ਲਿਆ ਰੱਖਦਾ ਹੈ ਜਿਸ ਨੂੰ ਅਜੇ ਕਿਸੇ ਹੋਰ ਨੇ ਭਿੱਟਿਆ ਨਹੀਂ ਸੀ।
 
सुचा होइ कै जेविआ लगा पड़णि सलोकु ॥
Sucẖā ho▫e kai jevi▫ā lagā paṛaṇ salok.
Being purified, he takes his food, and begins to read his sacred verses.
ਇਸ ਤਰ੍ਹਾਂ ਪਵਿੱਤ੍ਰ ਹੋ ਕੇ ਉਹ ਭੋਜਨ ਛਕਦਾ ਹੈ ਅਤੇ ਤਦ ਚੂਲੀ ਪੜ੍ਹਨ ਲੱਗ ਪੈਂਦਾ ਹੈ।
ਜੇਵਿਆ = ਖਾਧਾ। ਲਗਾ ਪੜਣਿ = ਪੜ੍ਹਨ ਲੱਗ ਪੈਂਦਾ ਹੈ।(ਬ੍ਰਾਹਮਣ) ਸੁੱਚਾ ਹੋ ਕੇ ਉਸ (ਸੁੱਚੇ) ਭੋਜਨ ਨੂੰ ਖਾਂਦਾ ਹੈ, ਤੇ (ਖਾ ਕੇ) ਸਲੋਕ ਪੜ੍ਹਨ ਲੱਗ ਪੈਂਦਾ ਹੈ;
 
कुहथी जाई सटिआ किसु एहु लगा दोखु ॥
Kuhthī jā▫ī sati▫ā kis ehu lagā ḏokẖ.
But it is then thrown into a filthy place - whose fault is this?
ਤਾਂ ਇਹ ਗੰਦੀ ਜਗ੍ਹਾ ਤੇ ਸੁੱਟਿਆ ਜਾਂਦਾ ਹੈ। ਇਹ ਕੀਹਦਾ ਕਸੂਰ ਹੈ?
ਕੁਹਥੀ ਜਾਈ = ਕੁਥਾਂ, ਗੰਦੇ ਥਾਂ ਵਿਚ।(ਪਰ ਇਸ ਪਵਿੱਤਰ ਭੋਜਨ ਨੂੰ) ਗੰਦੇ ਥਾਂ (ਭਾਵ ਢਿੱਡ ਵਿਚ) ਪਾ ਲੈਂਦਾ ਹੈ। (ਉਸ ਪਵਿੱਤਰ ਭੋਜਨ ਨੂੰ) ਗੰਦੇ ਥਾਂ (ਸੁੱਟਣ ਦਾ) ਦੋਸ਼ ਕਿਸ ਤੇ ਆਇਆ?
 
अंनु देवता पाणी देवता बैसंतरु देवता लूणु पंजवा पाइआ घिरतु ॥
Ann ḏevṯā pāṇī ḏevṯā baisanṯar ḏevṯā lūṇ panjvā pā▫i▫ā gẖiraṯ.
The corn is sacred, the water is sacred; the fire and salt are sacred as well; when the fifth thing, the ghee, is added,
ਅਨਾਜ ਭਲਾ ਹੈ, ਜਲ ਭਲਾ ਹੈ ਅਤੇ ਅੱਗ ਤੇ ਲੂਣ ਭਲੇ ਹਨ। ਜਦ ਪੰਜਵੀਂ ਵਸਤੂ ਘਿਓ ਪਾ ਦਿੱਤਾ ਜਾਂਦਾ ਹੈ,
xxxਅੰਨ, ਪਾਣੀ, ਅੱਗ ਤੇ ਲੂਣ-ਚਾਰੇ ਹੀ ਦੇਵਤਾ ਹਨ (ਭਾਵ, ਪਵਿੱਤਰ ਪਦਾਰਥ ਹਨ), ਪੰਜਵਾਂ ਘਿਉ ਭੀ ਪਵਿੱਤਰ ਹੈ, ਜੋ ਇਹਨਾਂ ਚੌਹਾਂ ਵਿਚ ਪਾਈਦਾ ਹੈ।
 
ता होआ पाकु पवितु ॥
Ŧā ho▫ā pāk paviṯ.
then the food becomes pure and sanctified.
ਤਦ ਭੋਜਨ ਸ਼ੁੱਧ ਅਤੇ ਪਵਿੱਤ੍ਰ ਹੋ ਜਾਂਦਾ ਹੈ।
ਪਾਕੁ = ਪਵਿੱਤਰ।ਤਾਂ (ਭਾਵ, ਇਹਨਾਂ ਪੰਜਾਂ ਨੂੰ ਰਲਾਇਆਂ) ਬੜਾ ਪਵਿੱਤਰ ਭੋਜਨ ਤਿਆਰ ਹੁੰਦਾ ਹੈ।
 
पापी सिउ तनु गडिआ थुका पईआ तितु ॥
Pāpī si▫o ṯan gadi▫ā thukā pa▫ī▫ā ṯiṯ.
Coming into contact with the sinful human body, the food becomes so impure that is spat upon.
ਗੁਨਾਹਗਾਰ ਦੇਹ ਨਾਲ ਲੱਗਣ ਦੁਆਰਾ ਭੋਜਨ ਅਪਵਿੱਤ੍ਰ ਹੋ ਜਾਂਦਾ ਹੈ ਅਤੇ ਉਸ ਉਤੇ ਥੁੱਕਾਂ ਪੈਦੀਆਂ ਹਨ।
ਤਨੁ = (ਉਹਨਾਂ ਦੇਵਤਿਆਂ ਦਾ) ਸਰੀਰ। ਗਡਿਆ = ਰਲਾਇਆ। ਤਿਤੁ = ਉਸ ਉੱਤੇ।ਪਰ ਦੇਵਤਿਆਂ ਦੇ ਇਸ ਸਰੀਰ ਨੂੰ (ਭਾਵ, ਇਸ ਪਵਿੱਤਰ ਭੋਜਨ ਨੂੰ) ਪਾਪੀ (ਮਨੁੱਖ) ਨਾਲ ਸੰਗਤ ਹੁੰਦੀ ਹੈ, ਜਿਸ ਕਰਕੇ ਉਸ ਉੱਤੇ ਥੁੱਕਾਂ ਪੈਂਦੀਆਂ ਹਨ।
 
जितु मुखि नामु न ऊचरहि बिनु नावै रस खाहि ॥
Jiṯ mukẖ nām na ūcẖrahi bin nāvai ras kẖāhi.
That mouth which does not chant the Naam, and without the Name eats tasty foods -
ਉਹ ਮੂੰਹ, ਜੋ ਨਾਮ ਦਾ ਉਚਾਰਨ ਨਹੀਂ ਕਰਦਾ, ਅਤੇ ਨਾਮ ਦੇ ਬਗੈਰ ਨਿਆਮਤਾਂ ਛਕਦਾ ਹੈ,
ਜਿਤੁ ਮੁਖਿ = ਜਿਸ ਮੂੰਹ ਨਾਲ। ਰਸ ਖਾਹਿ = ਸੁਆਦਲੇ ਪਦਾਰਥ ਖਾਂਦੇ ਹਨ।ਜਿਸ ਮੂੰਹ ਨਾਲ ਮਨੁੱਖ ਨਾਮ ਨਹੀਂ ਸਿਮਰਦੇ, ਤੇ ਨਾਮ ਸਿਮਰਨ ਤੋਂ ਬਿਨਾ ਸੁਆਦਲੇ ਪਦਾਰਥ ਖਾਂਦੇ ਹਨ,
 
नानक एवै जाणीऐ तितु मुखि थुका पाहि ॥१॥
Nānak evai jāṇī▫ai ṯiṯ mukẖ thukā pāhi. ||1||
O Nanak, know this: such a mouth is to be spat upon. ||1||
ਐਉ ਸਮਝ ਲਓ, ਹੇ ਨਾਨਕ, ਕਿ ਉਸ ਮੂੰਹ ਉਤੇ ਰਾਲਾਂ (ਥੁੱਕਾ) ਪੈਦੀਆਂ ਹਨ।
ਏਵੈ = ਏਸੇ ਤਰ੍ਹਾਂ (ਜਿਵੇਂ ਉਪਰ-ਲਿਖੇ ਪਵਿੱਤਰ ਪਦਾਰਥਾਂ ਉੱਤੇ ਥੁੱਕਾਂ ਪੈਂਦੀਆਂ ਹਨ)।੧। (ਨੋਟ: ਭੂਤ ਕਾਲ ਦਾ ਅਰਥ ਵਰਤਮਾਨ ਕਾਲ ਵਿਚ ਕਰਨਾ ਹੈ।)॥੧॥ਹੇ ਨਾਨਕ! ਇਸੇ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਉਸ ਮੂੰਹ ਉਤੇ (ਭੀ) ਫਿਟਕਾਰਾਂ ਪੈਂਦੀਆਂ ਹਨ ॥੧॥
 
मः १ ॥
Mėhlā 1.
First Mehl:
ਪਹਿਲੀ ਪਾਤਸ਼ਾਹੀ।
xxxxxx
 
भंडि जमीऐ भंडि निमीऐ भंडि मंगणु वीआहु ॥
Bẖand jammī▫ai bẖand nimmī▫ai bẖand mangaṇ vī▫āhu.
From woman, man is born; within woman, man is conceived; to woman he is engaged and married.
ਆਦਮੀ ਇਸਤਰੀ ਦੇ ਅੰਦਰ ਨਿਪਜਦਾ ਹੈ ਅਤੇ ਇਸਤਰੀ ਤੋਂ ਹੀ ਪੈਦਾ ਹੁੰਦਾ ਹੈ। ਇਸਤਰੀ ਨਾਲ ਹੀ ਉਸ ਦਾ ਮੰਗਣਾ ਅਤੇ ਵਿਵਾਹ ਹੁੰਦਾ ਹੈ।
ਭੰਡੁ = ਇਸਤ੍ਰੀ। ਭੰਡਿ = ਇਸਤ੍ਰੀ ਤੋਂ। ਜੰਮੀਐ = ਜੰਮੀਦਾ ਹੈ, ਪੈਦਾ ਹੋਈਦਾ ਹੈ। ਨਿੰਮੀਐ = ਨਿੰਮੀਦਾਹੈ, ਪ੍ਰਾਣੀ ਦਾ ਸਰੀਰ ਬਣਦਾ ਹੈ। ਮੰਗਣੁ = ਕੁੜਮਾਈ।ਇਸਤ੍ਰੀ ਤੋਂ ਜਨਮ ਲਈਦਾ ਹੈ, ਇਸਤ੍ਰੀ (ਦੇ ਪੇਟ) ਵਿਚ ਹੀ ਪ੍ਰਾਣੀ ਦਾ ਸਰੀਰ ਬਣਦਾ ਹੈ। ਇਸਤ੍ਰੀ ਦੀ (ਹੀ) ਰਾਹੀਂ ਕੁੜਮਾਈ ਤੇ ਵਿਆਹ ਹੁੰਦਾ ਹੈ।
 
भंडहु होवै दोसती भंडहु चलै राहु ॥
Bẖandahu hovai ḏosṯī bẖandahu cẖalai rāhu.
Woman becomes his friend; through woman, the future generations come.
ਇਸਤਰੀ ਨਾਲ ਹੀ ਆਦਮੀ ਯਾਰੀ ਗੰਢਦਾ ਹੈ ਅਤੇ ਇਸਤਰੀ ਰਾਹੀਂ ਹੀ ਉਤਪਤੀ ਦਾ ਮਾਰਗ ਜਾਰੀ ਰਹਿੰਦਾ ਹੈ।
ਭੰਡਹੁ = ਇਸਤ੍ਰੀ ਦੀ ਰਾਹੀਂ। ਰਾਹੁ = (ਸੰਸਾਰ ਦੀ ਉਤਪੱਤੀ ਦਾ) ਰਸਤਾ।ਇਸਤ੍ਰੀ ਦੀ ਰਾਹੀਂ (ਹੋਰ ਲੋਕਾਂ ਨਾਲ) ਸੰਬੰਧ ਬਣਦਾ ਹੈ ਤੇ ਇਸਤ੍ਰੀ ਤੋਂ ਹੀ (ਜਗਤ ਦੀ ਉਤਪੱਤੀ ਦਾ) ਰਸਤਾ ਚੱਲਦਾ ਹੈ।
 
भंडु मुआ भंडु भालीऐ भंडि होवै बंधानु ॥
Bẖand mu▫ā bẖand bẖālī▫ai bẖand hovai banḏẖān.
When his woman dies, he seeks another woman; to woman he is bound.
ਜਦ ਬੰਦੇ ਦੀ ਪਤਨੀ ਮਰ ਜਾਂਦੀ ਹੈ ਹੋਰ ਇਸਤਰੀ ਲਭੀ ਜਾਂਦੀ ਹੈ। ਇਸਤਰੀ ਨਾਲ ਬੰਦਾ ਜਬਤ ਵਿੱਚ ਰਹਿੰਦਾ ਹੈ।
ਭਾਲੀਐ = ਲੱਭੀਦਾ ਹੈ, ਹੋਰ ਇਸਤ੍ਰੀ ਦੀ ਭਾਲ ਕਰੀਦੀ ਹੈ। ਬੰਧਾਨੁ = ਰਿਸ਼ਤੇਦਾਰੀ।ਜੇ ਇਸਤ੍ਰੀ ਮਰ ਜਾਏ ਤਾਂ ਹੋਰ ਇਸਤ੍ਰੀ ਦੀ ਭਾਲ ਕਰੀਦੀ ਹੈ, ਇਸਤ੍ਰੀ ਤੋਂ ਹੀ (ਹੋਰਨਾਂ ਨਾਲ) ਰਿਸ਼ਤੇਦਾਰੀ ਬਣਦੀ ਹੈ।
 
सो किउ मंदा आखीऐ जितु जमहि राजान ॥
So ki▫o manḏā ākẖī▫ai jiṯ jamėh rājān.
So why call her bad? From her, kings are born.
ਉਸ ਨੂੰ ਬੁਰਾ ਕਿਉਂ ਕਹੀਏ, ਜਿਸ ਤੋਂ ਪਾਤਸ਼ਾਹ ਪੈਦਾ ਹੁੰਦੇ ਹਨ?
ਜਿਤੁ = ਜਿਸ ਇਸਤ੍ਰੀ ਤੋਂ।ਜਿਸ ਇਸਤ੍ਰੀ (ਜਾਤੀ) ਤੋਂ ਰਾਜੇ (ਭੀ) ਜੰਮਦੇ ਹਨ, ਉਸ ਨੂੰ ਮੰਦਾ ਆਖਣਾ ਠੀਕ ਨਹੀਂ ਹੈ।
 
भंडहु ही भंडु ऊपजै भंडै बाझु न कोइ ॥
Bẖandahu hī bẖand ūpjai bẖandai bājẖ na ko▫e.
From woman, woman is born; without woman, there would be no one at all.
ਇਸਤਰੀ ਤੋਂ ਇਸਤਰੀ ਪੈਦਾ ਹੁੰਦੀ ਹੈ। ਇਸਤਰੀ ਦੇ ਬਿਨਾ ਕੋਈ ਭੀ ਨਹੀਂ ਹੋ ਸਕਦਾ।
ਭੰਡਹੁ ਹੀ ਭੰਡੁ = ਇਸਤ੍ਰੀ ਤੋਂ ਇਸਤ੍ਰੀ।ਇਸਤ੍ਰੀ ਤੋਂ ਹੀ ਇਸਤ੍ਰੀ ਪੈਦਾ ਹੁੰਦੀ ਹੈ (ਜਗਤ ਵਿਚ) ਕੋਈ ਜੀਵ ਇਸਤ੍ਰੀ ਤੋਂ ਬਿਨਾ ਪੈਦਾ ਨਹੀਂ ਹੋ ਸਕਦਾ।
 
नानक भंडै बाहरा एको सचा सोइ ॥
Nānak bẖandai bāhrā eko sacẖā so▫e.
O Nanak, only the True Lord is without a woman.
ਨਾਨਕ ਕੇਵਲ ਇਕ ਉਹ ਸੱਚਾ ਸੁਆਮੀ ਹੀ ਇਸਤਰੀ ਦੇ ਬਗੈਰ ਹੈ।
xxxਹੇ ਨਾਨਕ! ਕੇਵਲ ਇਕ ਸੱਚਾ ਪ੍ਰਭੂ ਹੀ ਹੈ, ਜੋ ਇਸਤ੍ਰੀ ਤੋਂ ਨਹੀਂ ਜੰਮਿਆ।
 
जितु मुखि सदा सालाहीऐ भागा रती चारि ॥
Jiṯ mukẖ saḏā salāhī▫ai bẖāgā raṯī cẖār.
That mouth which praises the Lord continually is blessed and beautiful.
ਮੁਖੜਾ ਜੋ ਹਮੇਸ਼ਾਂ ਹੀ ਮਾਲਕ ਦਾ ਜੱਸ ਉਚਾਰਨ ਕਰਦਾ ਹੈ, ਉਹ ਕਰਮਾਂ ਵਾਲਾ ਅਤੇ ਸੁੰਦਰ ਹੈ।
ਸਾਲਾਹੀਐ = ਪ੍ਰਭੂ ਦੀ ਸਿਫ਼ਤਿ-ਸਾਲਾਹ ਕਰੀਏ। ਭਾਗਾ ਰਤੀ ਚਾਰਿ = ਭਾਗਾਂ ਦੀਆਂ ਚਾਰ ਰੱਤੀਆਂ, ਭਾਗਾਂ ਦੀ ਮਣੀ, ਭਾਵ, ਚੰਗੇ ਭਾਗਾਂ ਦੇ ਕਾਰਣ ਉਹ ਮੁਖ ਸੋਹਣਾ ਲੱਗਦਾ ਹੈ।(ਭਾਵੇਂ ਮਨੁੱਖ ਹੋਵੇ, ਭਾਵੇਂ ਇਸਤ੍ਰੀ, ਜੋ ਭੀ) ਆਪਣੇ ਮੂੰਹ ਨਾਲ ਸਦਾ ਪ੍ਰਭੂ ਦੇ ਗੁਣ ਗਾਉਂਦਾ ਹੈ, ਉਸ ਦੇ ਮੱਥੇ ਉੱਤੇ ਭਾਗਾਂ ਦੀ ਮਣੀ ਹੈ, ਭਾਵ ਉਹਦਾ ਮੱਥਾ ਭਾਗਾਂ ਵਾਲਾ ਹੈ।
 
नानक ते मुख ऊजले तितु सचै दरबारि ॥२॥
Nānak ṯe mukẖ ūjle ṯiṯ sacẖai ḏarbār. ||2||
O Nanak, those faces shall be radiant in the Court of the True Lord. ||2||
ਨਾਨਕ ਉਹ ਚਿਹਰੇ ਉਸ ਸੱਚੇ ਸੁਆਮੀ ਦੀ ਦਰਗਾਹ ਵਿੱਚ ਰੌਸ਼ਨ ਹੋਣਗੇ।
xxx॥੨॥ਹੇ ਨਾਨਕ! ਉਹੀ ਮੁਖ ਉਸੇ ਸੱਚੇ ਪ੍ਰਭੂ ਦੇ ਦਰਬਾਰ ਵਿਚ ਸੋਹਣੇ ਲੱਗਦੇ ਹਨ ॥੨॥
 
पउड़ी ॥
Pa▫oṛī.
Pauree:
ਪਉੜੀ।
xxxxxx
 
सभु को आखै आपणा जिसु नाही सो चुणि कढीऐ ॥
Sabẖ ko ākẖai āpṇā jis nāhī so cẖuṇ kadẖī▫ai.
All call You their own, Lord; one who does not own You, is picked up and thrown away.
ਸਾਰੇ ਤੈਨੂੰ ਆਪਣਾ ਨਿੱਜ ਦਾ ਕਹਿੰਦੇ ਹਨ, ਜਿਸ ਦਾ ਤੂੰ ਨਹੀਂ ਹੈਂ, ਉਸ ਨੂੰ ਚੁਗ ਕੇ ਬਾਹਰ ਸੁੱਟ ਦਿੱਤਾ ਜਾਂਦਾ ਹੈ।
ਆਖੈ ਆਪਣਾ = (ਹਰੇਕ ਜੀਵ) ਆਖਦਾ ਹੈ, 'ਇਹ ਮੇਰੀ ਆਪਣੀ ਚੀਜ਼ ਹੈ,' ਭਾਵ, ਹਰੇਕ ਜੀਵ ਨੂੰ ਮਮਤਾ ਹੈ। ਜਿਸੁ ਨਾਹੀ = ਜਿਸ ਨੂੰ ਮਮਤਾ ਨਹੀਂ ਹੈ।ਜਗਤ ਵਿਚ ਹਰੇਕ ਜੀਵ ਨੂੰ ਮਮਤਾ ਲੱਗੀ ਹੋਈ ਹੈ; ਜਿਸ ਨੂੰ ਮਮਤਾ ਨਹੀਂ ਉਹ ਚੁਣ ਕੇ ਵੱਖਰਾ ਕਰ ਵਿਖਾਓ, ਭਾਵ, ਕੋਈ ਵਿਰਲਾ ਹੈ ਜਿਸ ਨੂੰ ਮਮਤਾ ਨਹੀਂ ਹੈ।
 
कीता आपो आपणा आपे ही लेखा संढीऐ ॥
Kīṯā āpo āpṇā āpe hī lekẖā sandẖī▫ai.
Everyone receives the rewards of his own actions; his account is adjusted accordingly.
ਹਰ ਜਣੇ ਨੇ ਆਪਣੇ ਨਿੱਜ ਦੇ ਕਰਮਾਂ ਦਾ ਫਲ ਭੁਗਤਣਾ ਹੈ ਅਤੇ ਆਪਣਾ ਹਿਸਾਬ-ਕਿਤਾਬ ਚੁਕਤਾ ਕਰਨਾ ਹੈ।
ਸੰਢੀਐ = ਭਰੀਦਾ ਹੈ!ਆਪੋ ਆਪਣੇ ਕੀਤੇ ਕਰਮਾਂ ਦਾ ਲੇਖਾ ਆਪ ਹੀ ਭਰਨਾ ਪੈਂਦਾ ਹੈ।
 
जा रहणा नाही ऐतु जगि ता काइतु गारबि हंढीऐ ॥
Jā rahṇā nāhī aiṯ jag ṯā kā▫iṯ gārab handẖī▫ai.
Since one is not destined to remain in this world anyway, why should he ruin himself in pride?
ਜਦ ਆਦਮੀ ਨੇ ਇਸ ਜਹਾਨ ਅੰਦਰ ਨਹੀਂ ਰਹਿਣਾ ਤਾਂ ਉਹ ਕਿਉਂ ਹੰਕਾਰ ਕਰੇ।
ਐਤੁ ਜਗਿ = ਇਸ ਜਗਤ ਵਿਚ। ਕਾਇਤੁ = ਕਿਉ। ਗਾਰਬਿ = ਅਹੰਕਾਰ ਵਿਚ। ਹੰਢੀਐ = ਖਪੀਏ।ਜਦੋਂ ਇਸ ਜਗਤ ਵਿਚ ਸਦਾ ਰਹਿਣਾ ਹੀ ਨਹੀਂ ਹੈ, ਤਾਂ ਕਿਉਂ ਅਹੰਕਾਰ ਵਿਚ (ਪੈ ਕੇ) ਖਪੀਏ?
 
मंदा किसै न आखीऐ पड़ि अखरु एहो बुझीऐ ॥
Manḏā kisai na ākẖī▫ai paṛ akẖar eho bujẖī▫ai.
Do not call anyone bad; read these words, and understand.
ਕਿਸੇ ਨੂੰ ਭੀ ਬੁਰਾ ਨਾਂ ਕਹੁ, ਇਨ੍ਹਾਂ ਸ਼ਬਦਾਂ ਨੂੰ ਵਾਚਕੇ ਇਸ ਗੱਲ ਨੂੰ ਸਮਝੋ।
xxxਕੇਵਲ ਇਹ ਅੱਖਰ (ਭਾਵ, ਉਪਦੇਸ਼) ਪੜ੍ਹ ਕੇ ਸਮਝ ਲਈਏ ਕਿ ਕਿਸੇ ਨੂੰ ਮੰਦਾ ਨਹੀਂ ਆਖਣਾ ਚਾਹੀਦਾ,
 
मूरखै नालि न लुझीऐ ॥१९॥
Mūrkẖai nāl na lujẖī▫ai. ||19||
Don't argue with fools. ||19||
ਬੇਵਕੂਫ ਨਾਲ ਵਾਦ-ਵਿਵਾਦ ਨਾਂ ਕਰ।
ਲੁਝੀਐ = ਝਗੜੀਏ ॥੧੯॥ਅਤੇ ਮੂਰਖ ਨਾਲ ਨਹੀਂ ਝਗੜਣਾ ਚਾਹੀਦਾ ॥੧੯॥
 
सलोकु मः १ ॥
Salok mėhlā 1.
Shalok, First Mehl:
ਸਲੋਕ ਪਹਿਲੀ ਪਾਤਸ਼ਾਹੀ।
xxxxxx
 
नानक फिकै बोलिऐ तनु मनु फिका होइ ॥
Nānak fikai boli▫ai ṯan man fikā ho▫e.
O Nanak, speaking insipid words, the body and mind become insipid.
ਨਾਨਕ, ਰੁੱਖਾ ਬੋਲਣ ਦੁਆਰਾ, ਆਤਮਾ ਅਤੇ ਦੇਹ ਮੰਦੇ ਹੋ ਜਾਂਦੇ ਹਨ।
ਫਿਕੈ ਬੋਲਿਐ = ਜੇ ਫਿੱਕੇ ਬਚਨ ਬੋਲੀਏ।ਹੇ ਨਾਨਕ! ਜੇ ਮਨੁੱਖ ਰੁੱਖੇ ਬਚਨ ਬੋਲਦਾ ਰਹੇ, ਤਾਂ ਉਸ ਦਾ ਤਨ ਅਤੇ ਮਨ ਦੋਵੇਂ ਰੁੱਖੇ ਹੋ ਜਾਂਦੇ ਹਨ (ਭਾਵ, ਮਨੁੱਖ ਦੇ ਅੰਦਰੋਂ ਪ੍ਰੇਮ ਉੱਡ ਜਾਂਦਾ ਹੈ)।
 
फिको फिका सदीऐ फिके फिकी सोइ ॥
Fiko fikā saḏī▫ai fike fikī so▫e.
He is called the most insipid of the insipid; the most insipid of the insipid is his reputation.
ਉਹ ਮਲੀਣਾਂ ਵਿਚੋਂ ਪਰਮ ਮਲੀਨ ਆਖਿਆ ਜਾਂਦਾ ਹੈ ਅਤੇ ਮਹਾਂ ਮੰਦੀ ਹੈ ਉਸ ਦੀ ਸ਼ੁਹਰਤ।
ਫਿਕੋ = ਫਿੱਕਾ ਹੀ। ਫਿਕੋ ਫਿਕਾ ਸਦੀਐ = ਰੁੱਖੇ ਬਚਨ ਬੋਲਣ ਵਾਲੇ ਮਨੁੱਖ ਨੂੰ ਰੁੱਖਾ ਹੀ ਆਖਿਆ ਜਾਂਦਾ ਹੈ; ਭਾਵ, ਜੋ ਮਨੁੱਖ ਰੁੱਖੇ ਬਚਨ ਬੋਲੇ, ਉਸ ਦੀ ਬਾਬਤ ਇਹ ਆਖੀਦਾ ਹੈ ਕਿ ਉਹ ਰੁੱਖਾ ਹੈ। ਫਿਕੇ = ਰੁੱਖਾ ਬੋਲਣ ਵਾਲੇ ਮਨੁੱਖ ਦੀ। ਸੋਇ = ਸੋਭਾ, ਲੋਕਾਂ ਦੀ ਰਾਇ।ਰੁੱਖਾ ਬੋਲਣ ਵਾਲਾ ਲੋਕਾਂ ਵਿਚ ਰੁੱਖਾ ਹੀ ਮਸ਼ਹੂਰ ਹੋ ਜਾਂਦਾ ਹੈ ਅਤੇ ਲੋਕ ਭੀ ਉਸ ਨੂੰ ਰੁੱਖੇ ਬਚਨਾਂ ਨਾਲ ਹੀ ਯਾਦ ਕਰਦੇ ਹਨ।
 
फिका दरगह सटीऐ मुहि थुका फिके पाइ ॥
Fikā ḏargėh satī▫ai muhi thukā fike pā▫e.
The insipid person is discarded in the Court of the Lord, and the insipid one's face is spat upon.
ਤਰਸ਼-ਜਬਾਨ ਪੁਰਸ਼ ਰੱਬ ਦੇ ਦਰਬਾਰ ਵਿਚੋਂ ਦੁਰਕਾਰਿਆਂ ਜਾਂਦਾ ਹੈ ਤੇ ਬੁਰੇ ਬੰਦੇ ਦੇ ਚਿਹਰੇ ਉੱਤੇ ਰਾਲਾਂ ਪੈਦੀਆਂ ਹਨ।
xxxਰੁੱਖਾ (ਭਾਵ, ਪ੍ਰੇਮ ਤੋਂ ਸੱਖਣਾ) ਮਨੁੱਖ (ਪ੍ਰਭੂ ਦੀ) ਦਰਗਾਹ ਤੋਂ ਰੱਦਿਆ ਜਾਂਦਾ ਹੈ ਅਤੇ ਉਸ ਦੇ ਮੂੰਹ ਉੱਤੇ ਥੁੱਕਾਂ ਪੈਂਦੀਆਂ ਹਨ (ਭਾਵ, ਫਿਟਕਾਰਾਂ ਪੈਂਦੀਆਂ ਹਨ।
 
फिका मूरखु आखीऐ पाणा लहै सजाइ ॥१॥
Fikā mūrakẖ ākẖī▫ai pāṇā lahai sajā▫e. ||1||
The insipid one is called a fool; he is beaten with shoes in punishment. ||1||
ਬਦ-ਜਬਾਨ ਬੰਦਾ ਬੇਵਕੂਫ ਆਖਿਆ ਜਾਂਦਾ ਹੈ ਅਤੇ ਉਸ ਨੂੰ ਦੰਡ ਵਜੋਂ ਪੌਲੇ ਪੈਦੇ ਹਨ।
ਪਾਣਾ = ਜੁੱਤੀਆਂ ॥੧॥(ਪ੍ਰੇਮ-ਹੀਣ) ਰੁੱਖੇ ਮਨੁੱਖ ਨੂੰ ਮੂਰਖ ਆਖਣਾ ਚਾਹੀਦਾ ਹੈ, ਪ੍ਰੇਮ ਤੋਂ ਸੱਖਣੇ ਨੂੰ ਜੁੱਤੀਆਂ ਦੀ ਮਾਰ ਪੈਂਦੀ ਹੈ (ਭਾਵ, ਹਰ ਥਾਂ ਉਸ ਦੀ ਸਦਾ ਬੜੀ ਬੇਇੱਜ਼ਤੀ ਹੁੰਦੀ ਹੈ) ॥੧॥
 
मः १ ॥
Mėhlā 1.
First Mehl:
ਪਹਿਲੀ ਪਾਤਸ਼ਾਹੀ।
xxxxxx
 
अंदरहु झूठे पैज बाहरि दुनीआ अंदरि फैलु ॥
Anḏrahu jẖūṯẖe paij bāhar ḏunī▫ā anḏar fail.
Those who are false within, and honorable on the outside, are very common in this world.
ਅੰਦਰੋਂ ਕੂੜੇ ਅਤੇ ਬਾਹਰੋਂ ਪਤਵੰਤੇ ਪੁਰਸ਼ ਇਸ ਜਹਾਨ ਅੰਦਰ ਫੈਲੇ ਹੋਏ ਹਨ।
ਪੈਜ = ਪਾਜ, ਵਿਖਾਵੇ ਦੀ ਇੱਜ਼ਤ। ਫੈਲੁ = ਫੈਲਸੂਫੀ, ਦਿਖਾਵਾ।ਜੋ ਮਨੁੱਖ ਮਨੋਂ ਤਾਂ ਝੂਠੇ ਹਨ, ਪਰ ਬਾਹਰ ਕੂੜੀ ਇੱਜ਼ਤ ਬਣਾਈ ਬੈਠੇ ਹਨ, ਅਤੇ ਜਗਤ ਵਿਚ ਵਿਖਾਵਾ ਬਣਾਈ ਰੱਖਦੇ ਹਨ,
 
अठसठि तीरथ जे नावहि उतरै नाही मैलु ॥
Aṯẖsaṯẖ ṯirath je nāvėh uṯrai nāhī mail.
Even though they may bathe at the sixty-eight sacred shrines of pilgrimage, still, their filth does not depart.
ਭਾਵੇਂ ਉਹ ਅਠਾਹਟ ਧਰਮ ਅਸਥਾਨਾਂ ਤੇ ਇਸ਼ਨਾਨ ਕਰ ਲੈਣ ਤਾਂ ਭੀ ਉਨ੍ਹਾਂ ਦੀ ਮਲੀਣਤਾ ਦੂਰ ਨਹੀਂ ਹੁੰਦੀ।
xxxਉਹ ਭਾਵੇਂ ਅਠਾਹਠ ਤੀਰਥਾਂ ਉੱਤੇ (ਜਾ ਕੇ) ਇਸ਼ਨਾਨ ਕਰਨ, ਉਹਨਾਂ ਦੇ ਮਨ ਦੀ ਕਪਟ ਦੀ ਮੈਲ ਕਦੇ ਨਹੀਂ ਉਤਰਦੀ।
 
जिन्ह पटु अंदरि बाहरि गुदड़ु ते भले संसारि ॥
Jinĥ pat anḏar bāhar guḏaṛ ṯe bẖale sansār.
Those who have silk on the inside and rags on the outside, are the good ones in this world.
ਜਿਨ੍ਹਾਂ ਦੇ ਅੰਦਰ ਰੇਸ਼ਮ ਹੈ ਅਤੇ ਬਾਹਰ ਲੀਰਾਂ ਕਚੀਰਾਂ, ਉਹ ਇਸ ਜੱਗ ਅੰਦਰ ਸ੍ਰੇਸ਼ਟ ਹਨ।
ਤੇ = ਉਹ ਮਨੁੱਖ। ਸੇਤੀ = ਨਾਲ।ਜਿਨ੍ਹਾਂ ਮਨੁੱਖਾਂ ਦੇ ਅੰਦਰ (ਕੋਮਲਤਾ ਤੇ ਪ੍ਰੇਮ ਰੂਪ) ਪੱਟ ਹੈ, ਪਰ ਬਾਹਰ (ਰੁੱਖਾ-ਪਨ ਰੂਪ) ਗੁੱਦੜ ਹੈ, ਜਗਤ ਵਿਚ ਉਹ ਬੰਦੇ ਨੇਕ ਹਨ;
 
तिन्ह नेहु लगा रब सेती देखन्हे वीचारि ॥
Ŧinĥ nehu lagā rab seṯī ḏekẖnĥe vīcẖār.
They embrace love for the Lord, and contemplate beholding Him.
ਉਨ੍ਹਾਂ ਦਾ ਵਾਹਿਗੁਰੂ ਨਾਲ ਪ੍ਰੇਮ ਹੈ ਅਤੇ ਉਸ ਨੂੰ ਵੇਖਣ ਦਾ ਧਿਆਨ ਧਾਰਦੇ ਹਨ।
ਦੇਖਨ੍ਹ੍ਹੇ ਵੀਚਾਰਿ = ਰੱਬ ਨੂੰ ਵੇਖਣ ਦੇ ਧਿਆਨ ਵਿਚ (ਜੁੜੇ ਰਹਿੰਦੇ ਹਨ)।ਉਹਨਾਂ ਦਾ ਰੱਬ ਨਾਲ ਨੇਹੁ ਲੱਗਾ ਹੋਇਆ ਹੈ ਤੇ ਉਹ ਰੱਬ ਦਾ ਦੀਦਾਰ ਕਰਨ ਦੇ ਵਿਚਾਰ ਵਿਚ ਹੀ (ਸਦਾ ਜੁੜੇ ਰਹਿੰਦੇ ਹਨ)।
 
रंगि हसहि रंगि रोवहि चुप भी करि जाहि ॥
Rang hasėh rang rovėh cẖup bẖī kar jāhi.
In the Lord's Love, they laugh, and in the Lord's Love, they weep, and also keep silent.
ਪ੍ਰਭੂ ਦੀ ਪ੍ਰੀਤ ਵਿੱਚ ਉਹ ਹੱਸਦੇ ਹਨ, ਪ੍ਰਭੂ ਦੀ ਪ੍ਰੀਤ ਵਿੱਚ ਉਹ ਰੋਂਦੇ ਹਨ ਅਤੇ ਖਾਮੋਸ਼ ਭੀ ਹੋ ਜਾਂਦੇ ਹਨ।
xxxਉਹ ਮਨੁੱਖ ਪ੍ਰਭੂ ਦੇ ਪਿਆਰ ਵਿਚ (ਰੱਤੇ ਹੋਏ ਕਦੇ) ਹੱਸਦੇ ਹਨ, ਪ੍ਰੇਮ ਵਿਚ ਹੀ (ਕਦੇ) ਰੋਂਦੇ ਹਨ, ਅਤੇ ਪ੍ਰੇਮ ਵਿਚ ਹੀ (ਕਦੇ) ਚੁੱਪ ਭੀ ਕਰ ਜਾਂਦੇ ਹਨ (ਭਾਵ, ਪ੍ਰੇਮ ਵਿਚ ਹੀ ਮਸਤ ਰਹਿੰਦੇ ਹਨ);
 
परवाह नाही किसै केरी बाझु सचे नाह ॥
Parvāh nāhī kisai kerī bājẖ sacẖe nāh.
They do not care for anything else, except their True Husband Lord.
ਉਹ ਆਪਣੇ ਸੱਚੇ ਕੰਤ ਦੇ ਬਗੈਰ, ਕਿਸੇ ਦੀ ਭੀ ਪਰਵਾਹ ਨਹੀਂ ਕਰਦੇ।
ਕਿਸੈ ਕੇਰੀ = ਕਿਸੇ ਦੀ। ਨਾਹ = ਖਸਮ (ਵੇਖੋ ਸਲੋਕੁ ੩, ਪਉੜੀ ੧)।ਉਹਨਾਂ ਨੂੰ ਸੱਚੇ ਖਸਮ (ਪ੍ਰਭੂ) ਤੋਂ ਬਿਨਾ ਕਿਸੇ ਹੋਰ ਦੀ ਮੁਥਾਜੀ ਨਹੀਂ ਹੁੰਦੀ।
 
दरि वाट उपरि खरचु मंगा जबै देइ त खाहि ॥
Ḏar vāt upar kẖaracẖ mangā jabai ḏe▫e ṯa kẖāhi.
Sitting, waiting at the Lord's Door, they beg for food, and when He gives to them, they eat.
ਸਾਹਿਬ ਦੇ ਦਰਵਾਜੇ ਦੇ ਰਸਤੇ ਉੱਤੇ ਬੈਠੇ ਹੋਏ ਉਹ ਭੋਜਨ ਦੀ ਯਾਚਨਾ ਕਰਦੇ ਹਨ ਤੇ ਜਦ ਉਹ ਦਿੰਦਾ ਹੈ, ਤਦ ਉਹ ਖਾਂਦੇ ਹਨ।
ਵਾਟ ਉਪਰਿ = ਰਾਹ ਵਿਚ, ਜ਼ਿੰਦਗੀ-ਰੂਪ ਰਾਹੇ ਪਏ ਹੋਏ। ਖਰਚੁ ਮੰਗਾ = (ਨਾਮ-ਰੂਪ) ਖਾਣਾ ਹੀ ਮੰਗਦੇ ਹਨ। ਦੇਇ = (ਪ੍ਰਭੂ) ਦੇਂਦਾ ਹੈ।ਜ਼ਿੰਦਗੀ-ਰੂਪ ਰਾਹੇ ਪਏ ਹੋਏ ਉਹ ਮਨੁੱਖ ਰੱਬ ਦੇ ਦਰ ਤੋਂ ਹੀ ਨਾਮ-ਰੂਪ ਖ਼ੁਰਾਕ ਮੰਗਦੇ ਹਨ, ਜਦੋਂ ਰੱਬ ਦੇਂਦਾ ਹੈ ਤਦੋਂ ਖਾਂਦੇ ਹਨ।
 
दीबानु एको कलम एका हमा तुम्हा मेलु ॥
Ḏībān eko kalam ekā hamā ṯumĥā mel.
There is only One Court of the Lord, and He has only one pen; there, you and I shall meet.
ਸੁਆਮੀ ਦੀ ਕਚਹਿਰੀ ਇਕ ਹੈ ਅਤੇ ਕੇਵਲ ਇਕ ਹੀ ਹੈ ਉਸ ਦੀ ਲੇਖਣੀ, ਅਸੀਂ ਤੇ ਤੁਸੀਂ ਓਥੇ ਮਿਲ ਪੈਦੇ ਹਾਂ।
ਦੀਬਾਨੁ = ਅਦਾਲਤ। ਕਲਮ = ਭਾਵ, ਲੇਖਾ ਲਿਖਣ ਵਾਲਾ (ਹਰੀ ਆਪ ਹੀ ਫ਼ੈਸਲਾ ਕਰਨ ਵਾਲਾ ਤੇ ਆਪ ਹੀ ਲੇਖਾ ਲਿਖਣ ਵਾਲਾ ਹੈ)। ਹਮਾ ਤੁਮ੍ਹ੍ਹਾ ਮੇਲੁ = ਸਾਰੇ ਚੰਗੇ ਮੰਦੇ ਜੀਵਾਂ ਦਾ ਮੇਲਾ (ਪ੍ਰਭੂ ਦੇ ਦਰ ਤੇ ਹੋਵੇਗਾ)।(ਉਹਨਾਂ ਨੂੰ ਇਹ ਨਿਸ਼ਚਾ ਹੈ) ਕਿ ਪ੍ਰਭੂ ਆਪ ਹੀ ਫ਼ੈਸਲਾ ਕਰਨ ਵਾਲਾ ਹੈ ਤੇ ਆਪ ਹੀ ਲੇਖਾ ਲਿਖਣ ਵਾਲਾ ਹੈ, ਸਾਰੇ ਚੰਗੇ ਮੰਦੇ ਜੀਵਾਂ ਦਾ ਮੇਲਾ ਉਸੇ ਦੇ ਦਰ ਤੇ ਹੁੰਦਾ ਹੈ;
 
दरि लए लेखा पीड़ि छुटै नानका जिउ तेलु ॥२॥
Ḏar la▫e lekẖā pīṛ cẖẖutai nānkā ji▫o ṯel. ||2||
In the Court of the Lord, the accounts are examined; O Nanak, the sinners are crushed, like oil seeds in the press. ||2||
ਰੱਬ ਦੇ ਦਰਬਾਰ ਅੰਦਰ ਹਿਸਾਬ-ਕਿਤਾਬ ਲਿਆ ਜਾਂਦਾ ਹੈ। ਨਾਨਕ ਪਾਪੀ ਕੋਲੂ ਵਿੱਚ ਤੇਲ ਵਾਲੇ ਬੀਜਾਂ ਦੀ ਮਾਨਿੰਦ ਪੀੜੇ ਜਾਂਦੇ ਹਨ।
ਜਿਉ ਤੇਲੁ = ਜਿਵੇਂ ਤੇਲ ਪੀੜੀਦਾ ਹੈ, ਜਿਵੇਂ ਪੀੜ ਕੇ ਤੇਲ ਕੱਢੀਦਾ ਹੈ ॥੨॥ਹੇ ਨਾਨਕ! ਪ੍ਰਭੂ ਸਭ ਤੋਂ (ਕੀਤੇ ਕਰਮਾਂ ਦਾ) ਲੇਖਾ ਮੰਗਦਾ ਹੈ ਤੇ ਮੰਦੇ ਮਨੁੱਖਾਂ ਨੂੰ ਇਉਂ ਪੀੜ ਸੁੱਟਦਾ ਹੈ ਜਿਵੇਂ ਤੇਲ (ਭਾਵ, ਉਹਨਾਂ ਦੇ ਮੰਦੇ ਸੰਸਕਾਰ ਅੰਦਰੋਂ ਕੱਢਣ ਲਈ ਉਹਨਾਂ ਨੂੰ ਦੁੱਖਾਂ ਰੂਪ ਕੋਹਲੂ ਵਿਚ ਪਾ ਕੇ ਪੀੜਦਾ ਹੈ) ॥੨॥