Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

तंत मंत्र सभ अउखध जानहि अंति तऊ मरना ॥२॥
Ŧanṯ manṯar sabẖ a▫ukẖaḏẖ jānėh anṯ ṯa▫ū marnā. ||2||
those who know Tantras and mantras and all medicines - even they shall die in the end. ||2||
ਜੋ ਜਾਦੂ, ਟੁਣੇ ਟਾਮਣ ਅਤੇ ਸਮੁਹ ਦਵਾਈਆਂ ਨੂੰ ਜਾਣਦੇ ਹਨ, ਉਹ ਭੀ ਆਖਰਕਾਰ ਮਰ ਜਾਣਗੇ।
ਤੰਤ = ਟੂਣੇ ਜਾਦੂ। ਅਉਖਧ = ਦਵਾਈਆਂ ॥੨॥ਜੋ ਮਨੁੱਖ ਜਾਦੂ ਟੂਣੇ ਮੰਤ੍ਰ ਤੇ ਦਵਾਈਆਂ ਜਾਣਦੇ ਹਨ, ਉਹਨਾਂ ਦਾ ਭੀ ਜਨਮ ਮਰਨ ਦਾ ਚੱਕਰ ਨਹੀਂ ਮੁੱਕਦਾ ॥੨॥
 
राज भोग अरु छत्र सिंघासन बहु सुंदरि रमना ॥
Rāj bẖog ar cẖẖaṯar singẖāsan baho sunḏar ramnā.
Those who enjoy regal power and rule, royal canopies and thrones, many beautiful women,
ਜੋ ਪਾਤਸ਼ਾਹੀਆਂ ਸਿਰਛੱਤ੍ਰੀ-ਰਾਜ ਗੱਦੀਆਂ ਅਨੇਕਾਂ ਹੀ ਸੁਹਣੀਆਂ ਇਸਤਰੀਆਂ,
ਭੋਗ = ਮੌਜਾਂ। ਸਿੰਘਾਸਨ = ਤਖ਼ਤ। ਸੁੰਦਰਿ ਰਮਨਾ = ਸੋਹਣੀਆਂ ਇਸਤ੍ਰੀਆਂ।ਕਈ ਐਸੇ ਹਨ ਜੋ ਰਾਜ ਦੀਆਂ ਮੌਜਾਂ ਮਾਣਦੇ ਹਨ, ਤਖ਼ਤ ਉੱਤੇ ਬੈਠੇ ਹਨ, ਜਿਨ੍ਹਾਂ ਦੇ ਸਿਰ ਉੱਤੇ ਛਤਰ ਝੁਲਦਾ ਹੈ, (ਮਹਿਲਾਂ ਵਿਚ) ਸੁੰਦਰ ਨਾਰਾਂ ਹਨ,
 
पान कपूर सुबासक चंदन अंति तऊ मरना ॥३॥
Pān kapūr subāsak cẖanḏan anṯ ṯa▫ū marnā. ||3||
betel nuts, camphor and fragrant sandalwood oil - in the end, they too shall die. ||3||
ਪਾਨ-ਬੀੜੇ ਕਾਫੁਰ ਅਤੇ ਪਰਮ ਸੁਗੰਧਤ ਚੰਨਣ ਮਾਣਦੇ ਹਨ, ਉਹ ਭੀ ਓੜਕ ਨੂੰ ਮਰ ਵੰਞਣਗੇ।
ਸੁਬਾਸਕ ਚੰਦਨ = ਸੋਹਣੀ ਸੁਗੰਧੀ ਦੇਣ ਵਾਲਾ ਚੰਦਨ ॥੩॥ਜੋ ਪਾਨ ਕਪੂਰ ਸੁੰਦਰ ਸੁਗੰਧੀ ਦੇਣ ਵਾਲੇ ਚੰਦਨ ਵਰਤਦੇ ਹਨ-ਮੌਤ ਦਾ ਗੇੜ ਉਹਨਾਂ ਦੇ ਸਿਰ ਤੇ ਭੀ ਮੌਜੂਦ ਹੈ ॥੩॥
 
बेद पुरान सिम्रिति सभ खोजे कहू न ऊबरना ॥
Beḏ purān simriṯ sabẖ kẖoje kahū na ūbarnā.
I have searched all the Vedas, Puraanas and Simritees, but none of these can save anyone.
ਵੇਦ, ਹਿੰਦੂ ਵਾਰਤਿਕ ਗੰਮਥ ਅਤੇ ਧਾਰਮਕ ਪੁਸਤਕਾ, ਮੈਂ ਸਮੂਹ ਘੋਖੀਆਂ ਹਨ, ਪ੍ਰੰਤੂ ਇਨ੍ਹਾਂ ਚੋਂ ਕੋਈ ਭੀ ਬੰਦੇ ਦਾ ਪਾਰ ਉਤਾਰਾ ਨਹੀਂ ਕਰ ਸਕਦਾ।
ਕਹੂ = ਕਿਤੇ ਭੀ। ਊਬਰਨਾ = (ਜਨਮ ਮਰਨ ਦੇ ਗੇੜ ਤੋਂ) ਬਚਾਉ।ਹੇ ਕਬੀਰ! ਆਖ ਕਿ ਵੇਦ, ਪੁਰਾਨ, ਸਿਮ੍ਰਿਤੀਆਂ ਸਾਰੇ ਖੋਜ ਵੇਖੇ ਹਨ (ਪ੍ਰਭੂ ਦੇ ਨਾਮ ਦੀ ਓਟ ਤੋਂ ਬਿਨਾ ਹੋਰ ਕਿਤੇ ਭੀ ਜਨਮ ਮਰਨ ਦੇ ਗੇੜ ਤੋਂ ਬਚਾਉ ਨਹੀਂ ਮਿਲਦਾ;
 
कहु कबीर इउ रामहि ज्मपउ मेटि जनम मरना ॥४॥५॥
Kaho Kabīr i▫o rāmėh jampa▫o met janam marnā. ||4||5||
Says Kabeer, meditate on the Lord, and eliminate birth and death. ||4||5||
ਕਬੀਰ ਜੀ ਆਖਦੇ ਹਨ, ਇਸ ਲਈ ਤੂੰ ਸੁਆਮੀ ਦਾ ਸਿਮਰਨ ਕਰ, ਤਾਂ ਜੋ ਤੇਰੇ ਆਉਂਦੇ ਤੇ ਜਾਣੇ ਮੁੱਕ ਜਾਣ।
ਇਉ = ਇਸ ਵਾਸਤੇ। ਜੰਪਉ = ਮੈਂ ਜਪਦਾ ਹਾਂ, ਮੈਂ ਸਿਮਰਦਾ ਹਾਂ। ਮੇਟਿ = ਮੇਟੈ, ਮਿਟਾਉਂਦਾ ਹੈ ॥੪॥੫॥ਸੋ ਮੈਂ ਤਾਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ, ਪ੍ਰਭੂ ਦਾ ਨਾਮ ਹੀ ਜਨਮ ਮਰਨ ਮਿਟਾਂਦਾ ਹੈ ॥੪॥੫॥
 
आसा ॥
Āsā.
Aasaa:
ਆਸਾ।
xxxxxx
 
फीलु रबाबी बलदु पखावज कऊआ ताल बजावै ॥
Fīl rabābī balaḏ pakẖāvaj ka▫ū▫ā ṯāl bajāvai.
The elephant is the guitar player, the ox is the drummer, and the crow plays the cymbals.
ਹਾਥੀ ਸਤਾਰ ਵਜਾਉਣ ਵਾਲਾ ਹੈ ਅਤੇ ਬਲ੍ਹਦ ਜੋੜੀ ਵਜਾਉਣ ਵਾਲਾ। ਕਾਂ ਕੈਸੀਆਂ ਵਜਾਉਂਦਾ ਹੈ।
ਫੀਲੁ = ਹਾਥੀ। ਪਖਾਵਜ = ਜੋੜੀ ਵਜਾਣ ਵਾਲਾ। ਕਊਆ = ਕਾਂ।(ਮਨ ਦਾ) ਹਾਥੀ (ਵਾਲਾ ਸੁਭਾਉ) ਰਬਾਬੀ (ਬਣ ਗਿਆ ਹੈ), ਬਲਦ (ਵਾਲਾ ਸੁਭਾਉ) ਜੋੜੀ ਵਜਾਣ ਵਾਲਾ (ਹੋ ਗਿਆ ਹੈ) ਅਤੇ ਕਾਂ (ਵਾਲਾ ਸੁਭਾਉ) ਤਾਲ ਵਜਾ ਰਿਹਾ ਹੈ।
 
पहिरि चोलना गदहा नाचै भैसा भगति करावै ॥१॥
Pahir cẖolnā gaḏhā nācẖai bẖaisā bẖagaṯ karāvai. ||1||
Putting on the skirt, the donkey dances around, and the water buffalo performs devotional worship. ||1||
ਚੋਲਾ ਪਹਿਨ ਕੇ ਖੋਤਾ ਨੱਚਦਾ ਹੈ ਅਤੇ ਮੈਹਾਂ ਉਪਾਸ਼ਨਾ ਕਰਦਾ ਹੈ।
xxx॥੧॥ਖੋਤਾ (-ਖੋਤੇ ਵਾਲਾ ਸੁਭਾਉ) (ਪ੍ਰੇਮ ਰੂਪੀ) ਚੋਲਾ ਪਾ ਕੇ ਨੱਚ ਰਿਹਾ ਹੈ, ਅਤੇ ਭੈਂਸਾ (ਭਾਵ, ਭੈਂਸੇ ਵਾਲਾ ਸੁਭਾਉ) ਭਗਤੀ ਕਰਦਾ ਹੈ ॥੧॥
 
राजा राम ककरीआ बरे पकाए ॥
Rājā rām kakrī▫ā bare pakā▫e.
The Lord, the King, has cooked the cakes of ice,
ਪ੍ਰਭੂ ਪਾਤਸ਼ਾਹ ਨੇ ਬਰਫ ਦੇ ਪਕੋੜੇ ਤਲੇ ਹਨ,
ਰਾਜਾ ਰਾਮ = ਹੇ ਸੁਹਣੇ ਰਾਮ! ਕਕਰੀਆ = ਅੱਕਾਂ ਦੀਆਂ ਖੱਖੜੀਆਂ। ਆਬਰੇ ਪਕਾਏ = ਪੱਕੇ ਅੰਬ।ਹੇ ਮੇਰੇ ਸੁਹਣੇ ਰਾਮ ਅੱਕਾਂ ਦੀਆਂ ਖੱਖੜੀਆਂ (ਹੁਣ) ਪੱਕੇ ਹੋਏ ਅੰਬ ਬਣ ਗਏ ਹਨ,
 
किनै बूझनहारै खाए ॥१॥ रहाउ ॥
Kinai būjẖanhārai kẖā▫e. ||1|| rahā▫o.
but only the rare man of understanding eats them. ||1||Pause||
ਕਿਸੇ ਵਿਚਾਰਵਾਨ ਪੁਰਸ਼ ਨੇ ਉਨ੍ਹਾਂ ਨੂੰ ਖਾਧਾ ਹੈ। ਠਹਿਰਾਉ।
ਕਿਨੈ = ਕਿਸੇ ਵਿਰਲੇ ਨੇ। ਬੂਝਨਹਾਰੈ = ਗਿਆਨਵਾਨ ਨੇ ॥੧॥ਪਰ ਖਾਧੇ ਕਿਸੇ ਵਿਰਲੇ ਵਿਚਾਰ ਵਾਲੇ ਨੇ ਹਨ ॥੧॥ ਰਹਾਉ॥
 
बैठि सिंघु घरि पान लगावै घीस गलउरे लिआवै ॥
Baiṯẖ singẖ gẖar pān lagāvai gẖīs gal▫ure li▫āvai.
Sitting in his den, the lion prepares the betel leaves, and the muskrat brings the betel nuts.
ਆਪਣੇ ਘੁਰਨੇ ਵਿੱਚ ਬੈਠਾ ਹੋਇਆ ਸ਼ੇਰ ਪਾਨ-ਬੀੜੇ ਤਿਆਰ ਕਰਦਾ ਹੈ ਅਤੇ ਚਕਚੂੰਦਰ ਸੁਪਾਰੀਆਂ ਲਿਆਉਂਦੀ ਹੈ।
ਬੈਠਿ ਘਰਿ = ਅੰਦਰ ਟਿਕ ਕੇ। ਸਿੰਘੁ = ਹਿੰਸਾ ਵਾਲਾ ਸੁਭਾਉ ਨਿਰਦਇਤਾ। ਪਾਨ ਲਗਾਵੈ = (ਜਾਂਞੀਆਂ ਲਈ) ਪਾਨ ਤਿਆਰ ਕਰਦਾ ਹੈ (ਭਾਵ, ਸਭ ਦੀ ਸੇਵਾ ਕਰਨ ਦਾ ਉੱਦਮ ਕਰਦਾ ਹੈ)। ਘੀਸ = ਛਛੂੰਦਰ, ਮਨ ਦਾ ਘੀਸ ਵਾਲਾ ਸੁਭਾਉ, ਤ੍ਰਿਸ਼ਨਾ। ਗਲਉਰੇ = ਪਾਨਾਂ ਦੇ ਬੀੜੇ। "ਘੀਸ.....ਲਿਆਵੈ = ਭਾਵ, ਪਹਿਲਾਂ ਮਨ ਇਤਨਾ ਤ੍ਰਿਸ਼ਨਾ ਦੇ ਅਧੀਨ ਸੀ ਕਿ ਆਪ ਹੀ ਨਹੀਂ ਸੀ ਰੱਜਦਾ, ਪਰ ਹੁਣ ਹੋਰਨਾਂ ਦੀ ਸੇਵਾ ਕਰਦਾ ਹੈ।(ਮਨ-) ਸਿੰਘ ਆਪਣੇ ਸ੍ਵੈ-ਸਰੂਪ ਵਿਚ ਟਿਕ ਕੇ (ਭਾਵ, ਮਨ ਦਾ ਨਿਰਦਇਤਾ ਵਾਲਾ ਸੁਭਾਉ ਹਟ ਕੇ ਹੁਣ ਇਹ) ਸੇਵਾ ਦਾ ਆਹਰ ਕਰਦਾ ਹੈ ਤੇ (ਮਨ-) ਘੀਸ ਪਾਨਾਂ ਦੇ ਬੀੜੇ ਵੰਡ ਰਹੀ ਹੈ, (ਭਾਵ, ਮਨ ਤ੍ਰਿਸ਼ਨਾ ਛੱਡ ਕੇ ਹੋਰਨਾਂ ਦੀ ਸੇਵਾ ਕਰਦਾ ਹੈ)।
 
घरि घरि मुसरी मंगलु गावहि कछूआ संखु बजावै ॥२॥
Gẖar gẖar musrī mangal gāvahi kacẖẖū▫ā sankẖ bajāvai. ||2||
Going from house to house, the mouse sings the songs of joy, and the turtle blows on the conch-shell. ||2||
ਮਕਾਨ ਤੇ ਚੂਹਾ ਖੁਸ਼ੀ ਦੇ ਗੀਤ ਗਾਉਂਦਾ ਹੈ ਅਤੇ ਕੱਛੂ ਘੁੱਗੂ ਵਜਾਉਂਦਾ ਹੈ।
ਘਰਿ ਘਰਿ = ਹਰੇਕ ਘਰ ਵਿਚ, ਹਰੇਕ ਗੋਲਕ-ਅਸਥਾਨ ਵਿਚ। ਮੁਸਰੀ = ਚੂਹੀਆਂ, ਇੰਦ੍ਰੀਆਂ। (ਨੋਟ: ਸ਼ਬਦ 'ਮੁਸਰ' ਵਿਆਕਰਣ ਅਨੁਸਾਰ ਬਹੁ-ਵਚਨ ਹੈ, ਕਿਉਂਕਿ ਇਸ ਦੀ ਕ੍ਰਿਆ "ਗਾਵਹਿ" ਬਹੁ-ਵਚਨ ਹੈ)। ਕਛੂਆ = ਮਨ ਦਾ ਕੱਛੂ ਵਾਲਾ ਸੁਭਾਉ, ਮਨੁੱਖਾਂ ਤੋਂ ਸੰਕੋਚ, ਕਾਇਰਤਾ, ਮਨ ਦਾ ਸਤਸੰਗ ਤੋਂ ਡਰਨਾ। ਸੰਖੁ ਬਜਾਵੈ = ਭਾਵ, ਉਹ ਮਨ ਜੋ ਪਹਿਲਾਂ ਆਪ ਸਤਸੰਗ ਤੋਂ ਡਰਦਾ ਸੀ, ਹੁਣ ਹੋਰਨਾਂ ਨੂੰ ਉਪਦੇਸ਼ ਕਰਦਾ ਹੈ ॥੨॥ਸਾਰੀਆਂ ਇੰਦ੍ਰੀਆਂ ਆਪੋ ਆਪਣੇ ਗੋਲਕ-ਅਸਥਾਨ ਵਿਚ ਰਹਿ ਕੇ ਹਰੀ-ਜਸ ਰੂਪ ਮੰਗਲ ਗਾ ਰਹੀਆਂ ਹਨ ਤੇ (ਉਹੀ) ਮਨ (ਜੋ ਪਹਿਲਾਂ) ਕੱਛੂ-ਕੁੰਮਾ (ਸੀ, ਭਾਵ, ਜੋ ਪਹਿਲਾਂ ਸਤਸੰਗ ਤੋਂ ਦੂਰ ਭੱਜਦਾ ਸੀ, ਹੁਣ) ਹੋਰਨਾਂ ਨੂੰ ਉਪਦੇਸ਼ ਕਰ ਰਿਹਾ ਹੈ ॥੨॥
 
बंस को पूतु बीआहन चलिआ सुइने मंडप छाए ॥
Bans ko pūṯ bī▫āhan cẖali▫ā su▫ine mandap cẖẖā▫e.
The son of the sterile woman goes to get married, and the golden canopy is spread out for him.
ਬਾਂਝ ਇਸਤਰੀ ਦਾ ਪੁੱਤ੍ਰ ਵਿਆਹ ਕਰਾਉਣ ਲਈ ਜਾਂਦਾ ਹੈ ਅਤੇ ਸੁਨਹਿਰੀ ਸ਼ਾਮਿਆਨੇ ਤਾਣੇ ਜਾਂਦੇ ਹਨ।
ਬੰਸ ਕੋ ਪੂਤੁ = ਬਾਂਝ ਇਸਤ੍ਰੀ ਦਾ ਪੁੱਤਰ, ਮਾਇਆ ਦਾ ਪੁੱਤਰ, ਮਾਇਆ-ਵੇੜ੍ਹਿਆ ਮਨ।(ਜੋ ਪਹਿਲਾਂ) ਮਾਇਆ ਵਿਚ ਵੇੜ੍ਹਿਆ ਹੋਇਆ (ਸੀ, ਉਹ) ਮਨ (ਸੁਅੱਛ ਬ੍ਰਿਤੀ) ਵਿਆਹੁਣ ਤੁਰ ਪਿਆ ਹੈ, (ਹੁਣ) ਅੰਦਰ ਖਿੜਾਉ ਹੀ ਖਿੜਾਉ ਬਣ ਗਿਆ ਹੈ।
 
रूप कंनिआ सुंदरि बेधी ससै सिंघ गुन गाए ॥३॥
Rūp kanniā sunḏar beḏẖī sasai singẖ gun gā▫e. ||3||
He marries a beautiful and enticing young woman; the rabbit and the lion sing their praises. ||3||
ਉਹ ਇਕ ਰੂਪਵੰਤੀ ਅਤੇ ਮਨਮਮੋਹਣੀ ਕੁੜੀ ਨੂੰ ਵਿਆਹ ਲੈਦਾ ਹੈ ਅਤੇ ਸਿਹਾ ਤੇ ਸ਼ੇਰ-ਬੱਬਰ ਉਨ੍ਹਾਂ ਦੀਆਂ ਘੋੜੀਆਂ ਗਾਉਂਦੇ ਹਨ।
xxx॥੩॥ਉਸ ਮਨ ਨੇ (ਹਰੀ ਨਾਲ ਜੁੜੀ ਉਹ ਬ੍ਰਿਤੀ-ਰੂਪ) ਸੁੰਦਰੀ ਵਿਆਹ ਲਈ ਹੈ ਜੋ ਵਿਕਾਰਾਂ ਵਲੋਂ ਕੁਆਰੀ ਹੈ (ਅਤੇ ਹੁਣ ਉਹ ਮਨ ਜੋ ਪਹਿਲਾਂ ਵਿਕਾਰਾਂ ਵਿਚ ਪੈਣ ਦੇ ਕਾਰਨ) ਸਹਿਆ (ਸੀ, ਭਾਵ, ਸਹਮਿਆ ਰਹਿੰਦਾ ਸੀ) ਨਿਰਭਉ ਹਰੀ ਦੇ ਗੁਣ ਗਾਉਂਦਾ ਹੈ ॥੩॥
 
कहत कबीर सुनहु रे संतहु कीटी परबतु खाइआ ॥
Kahaṯ Kabīr sunhu re sanṯahu kītī parbaṯ kẖā▫i▫ā.
Says Kabeer, listen, O Saints - the ant has eaten the mountain.
ਕਬੀਰ ਜੀ ਆਖਦੇ ਹਨ, ਹੇ ਸਾਧੂਓ! ਤੁਸੀਂ ਸ੍ਰਵਣ ਕਰੋ, ਕਿ ਕੀੜੀ ਨੇ ਪਹਾੜ ਨੂੰ ਪਾ ਲਿਆ ਹੈ।
ਕੀਟੀ = ਕੀੜੀ, ਨਿੰਮ੍ਰਤਾ। ਪਰਬਤ = (ਮਨ ਦਾ) ਅਹੰਕਾਰ।ਕਬੀਰ ਆਖਦਾ ਹੈ-ਹੇ ਸੰਤ ਜਨੋਂ! ਸੁਣਹੁ (ਹੁਣ ਮਨ ਦੀ) ਨਿੰਮ੍ਰਤਾ ਨੇ ਅਹੰਕਾਰ ਨੂੰ ਮੁਕਾ ਦਿੱਤਾ ਹੈ।
 
कछूआ कहै अंगार भि लोरउ लूकी सबदु सुनाइआ ॥४॥६॥
Kacẖẖū▫ā kahai angār bẖė lora▫o lūkī sabaḏ sunā▫i▫ā. ||4||6||
The turtle says, "I need a burning coal, also". Listen to this mystery of the Shabad. ||4||6||
ਕੱਛੂ ਆਖਦਾ ਹੈ, ਮੈਨੂੰ ਬਲਦਾ ਹੋਇਆ ਕੋਲਾ ਭੀ ਚਾਹੀਦਾ ਹੈ ਅਤੇ ਕੁਤੜੀ (ਡੰਗੀ, ਕੁਟਕੀ) ਈਸ਼ਵਰੀ ਦਾ ਭਜਨ ਪ੍ਰਚਾਰਦੀ ਹੈ।
ਕਛੂਆ = ਸਰਦ-ਮੇਹਰੀ, ਕੋਰਾਪਨ। ਅੰਗਾਰੁ = ਸੇਕ, ਨਿੱਘ, ਪਿਆਰ, ਹਮਦਰਦੀ। ਲੋਰਉ = ਚਾਹੁੰਦਾ ਹਾਂ, ਲੋੜਦਾ ਹਾਂ। ਲੂਕੀ = ਗੱਤੀ, ਜੋ ਹਨੇਰੇ ਵਿਚ ਰਹਿੰਦੀ ਹੈ ਤੇ ਡੰਗ ਮਾਰਦੀ ਹੈ, ਭਾਵ, (ਮਨ ਦੀ) ਅਗਿਆਨਤਾ ਜੋ ਜੀਵ ਨੂੰ ਹਨੇਰੇ ਵਿਚ ਰੱਖਦੀ ਹੈ ਤੇ ਦੁੱਖੀ ਕਰਦੀ ਹੈ। ਲੂਕੀ ਸਬਦੁ ਸੁਣਾਇਆ = ਅਗਿਆਨਤਾ ਉਲਟ ਕੇ ਗਿਆਨ ਹੋ ਗਿਆ ਹੈ, ਤੇ ਮਨ ਹੁਣ ਹੋਰਨਾਂ ਨੂੰ ਭੀ ਉਪਦੇਸ਼ ਦੇਣ ਲੱਗ ਪਿਆ ਹੈ ॥੪॥੬॥(ਮਨ ਦਾ) ਕੋਰਾਪਨ (ਹਟ ਗਿਆ ਹੈ, ਤੇ ਮਨ) ਕਹਿੰਦਾ ਹੈ, ਮੈਨੂੰ ਨਿੱਘ ਚਾਹੀਦਾ ਹੈ, (ਭਾਵ, ਹੁਣ ਮਨ ਇਨਸਾਨੀ ਹਮਦਰਦੀ ਦੇ ਗੁਣ ਦਾ ਚਾਹਵਾਨ ਹੈ)। (ਮਨ ਦੀ) ਅਗਿਆਨਤਾ ਉਲਟ ਕੇ ਗਿਆਨ ਬਣ ਗਿਆ ਹੈ, ਤੇ (ਹੁਣ ਮਨ ਹੋਰਨਾਂ ਨੂੰ) ਗੁਰੂ ਦਾ ਸ਼ਬਦ ਸੁਣਾ ਰਿਹਾ ਹੈ ॥੪॥੬॥
 
आसा ॥
Āsā.
Aasaa:
ਆਸਾ।
xxxxxx
 
बटूआ एकु बहतरि आधारी एको जिसहि दुआरा ॥
Batū▫ā ek bahṯar āḏẖārī eko jisahi ḏu▫ārā.
The body is a bag with seventy-two chambers, and one opening, the Tenth Gate.
ਦੇਹਿ ਇਕ ਥੈਲਾ ਹੈ, ਜਿਸ ਦੀਆਂ ਬਹੱਤਰ ਕੋਠੜੀਆਂ ਅਤੇ ਇੱਕ ਦਸਵਾਂ ਦਰਵਾਜਾ ਹੈ।
ਬਟੂਆ = {ਸੰ. वर्तुल Pkt. ब-ल Plural ਬਟੂਆ} ਉਹ ਥੈਲਾ ਜਿਸ ਵਿਚ ਜੋਗੀ ਬਿਭੂਤ ਪਾ ਕੇ ਰੱਖਦਾ ਹੈ। ਏਕੁ = ਇੱਕ ਪ੍ਰਭੂ-ਨਾਮੁ। ਬਹਤਰਿ = ਬਹੱਤਰ ਵੱਡੀਆਂ ਨਾੜੀਆਂ ਵਾਲਾ ਸਰੀਰ। ਆਧਾਰੀ = ਝੋਲੀ। ਜਿਸਹਿ = ਜਿਸ ਸਰੀਰ-ਰੂਪ ਝੋਲੀ ਨੂੰ। ਏਕੋ ਦੁਆਰਾ = (ਪ੍ਰਭੂ ਨਾਲ ਮਿਲਣ ਲਈ) ਇੱਕੋ (ਦਸਮ-ਦੁਆਰ ਰੂਪ) ਬੂਹਾ ਹੈ।ਉਹ ਜੋਗੀ ਇਕ ਪ੍ਰਭੂ-ਨਾਮ ਨੂੰ ਆਪਣਾ ਬਟੂਆ ਬਣਾਉਂਦਾ ਹੈ, ਬਹੱਤਰ ਵੱਡੀਆਂ ਨਾੜੀਆਂ ਵਾਲੇ ਸਰੀਰ ਨੂੰ ਝੋਲੀ ਬਣਾਉਂਦਾ ਹੈ, ਜਿਸ ਸਰੀਰ ਵਿਚ ਪ੍ਰਭੂ ਨੂੰ ਮਿਲਣ ਲਈ (ਦਿਮਾਗ਼ ਰੂਪ) ਇੱਕੋ ਹੀ ਬੂਹਾ ਹੈ।
 
नवै खंड की प्रिथमी मागै सो जोगी जगि सारा ॥१॥
Navai kẖand kī parithmī māgai so jogī jag sārā. ||1||
He alone is a real Yogi on this earth, who asks for the primal world of the nine regions. ||1||
ਇਸ ਜਹਾਨ ਅੰਦਰ ਕੇਵਲ ਓਹੀ ਅਸਲ ਯੋਗੀ ਹੈ, ਜੋ ਨਵਾਂ ਗੋਲਕਾਂ ਜਾਂ ਖਿਤਿਆਂ ਵਾਲੀ ਦੇਹਿ ਦੀ ਜ਼ਿਮੀ ਵਿੱਚ ਇੱਕ ਸੁਆਮੀ ਦੇ ਨਾਮ ਦਾ ਯਾਚਨਾ ਕਰਦਾ ਹੈ।
ਨਵੈ ਖੰਡ ਕੀ = ਨੌ ਖੰਡਾਂ ਵਾਲੀ, ਨੌ ਗੋਲਕਾਂ ਵਾਲੀ (ਦੇਹੀ)। ਪ੍ਰਿਥਮੀ = ਸਰੀਰ-ਰੂਪ ਧਰਤੀ। ਜਗਿ = ਜਗਤ ਵਿਚ। ਸਾਰਾ = ਸ੍ਰੇਸ਼ਟ ॥੧॥ਉਹ ਜੋਗੀ ਇਸ ਸਰੀਰ ਦੇ ਅੰਦਰ ਹੀ ਟਿਕ ਕੇ (ਪ੍ਰਭੂ ਦੇ ਦਰ ਤੋਂ ਨਾਮ ਦੀ) ਭਿੱਖਿਆ ਮੰਗਦਾ ਹੈ (ਸਾਡੀਆਂ ਨਜ਼ਰਾਂ ਵਿਚ ਤਾਂ) ਉਹ ਜੋਗੀ ਜਗਤ ਵਿਚ ਸਭ ਤੋਂ ਸ੍ਰੇਸ਼ਟ ਹੈ ॥੧॥
 
ऐसा जोगी नउ निधि पावै ॥
Aisā jogī na▫o niḏẖ pāvai.
Such a Yogi obtains the nine treasures.
ਐਹੋ ਜੇਹਾ ਯੋਗੀ ਨੌਂ ਖਜਾਨੇ ਪ੍ਰਾਪਤ ਕਰ ਲੈਂਦਾ ਹੈ।
ਨਉ ਨਿਧਿ = ਨੌ ਖ਼ਜ਼ਾਨੇ। ਬ੍ਰਹਮੁ = ਪਰਮਾਤਮਾ।ਉਹ ਮਨੁੱਖ ਹੈ ਅਸਲ ਜੋਗੀ, ਉਸ ਨੂੰ (ਮਾਨੋ) ਨੌ ਖ਼ਜ਼ਾਨੇ ਮਿਲ ਜਾਂਦੇ ਹਨ,
 
तल का ब्रहमु ले गगनि चरावै ॥१॥ रहाउ ॥
Ŧal kā barahm le gagan cẖarāvai. ||1|| rahā▫o.
He lifts his soul up from below, to the skies of the Tenth Gate. ||1||Pause||
ਉਹ ਆਪਣੀ ਆਤਮਾਂ ਨੂੰ ਹੇਠਾਂ ਤੋਂ ਅਸਮਾਨ ਨੂੰ ਚੁੱਕ ਲੈ ਜਾਂਦਾ ਹੈ। ਠਹਿਰਾਉ।
ਤਲ ਕਾ ਬ੍ਰਹਮੁ = ਪਰਮਾਤਮਾ ਦੀ ਉਹ ਅੰਸ ਜੋ ਹੇਠਾਂ ਹੀ ਟਿਕੀ ਰਹਿੰਦੀ ਹੈ, ਮਾਇਆ ਵਿਚ ਫਸਿਆ ਆਤਮਾ। {ਨੋਟ: 'ਬ੍ਰਹਮ' ਸੰਸਕ੍ਰਿਤ ਦਾ ਲਫ਼ਜ਼ ਹੈ, ਇਸ ਦਾ ਅਰਥ 'ਪ੍ਰਾਣ' ਨਹੀਂ ਹੈ; ਜੋਗ-ਮਤ ਦੇ ਸਾਰੇ ਲਫ਼ਜ਼ ਵੇਖ ਕੇ ਹਰੇਕ ਲਫ਼ਜ਼ ਦੇ ਅਰਥ ਬਦੋ-ਬਦੀ ਜੋਗ-ਮਤ ਨਾਲ ਮੇਲ ਖਾਣ ਵਾਲੇ ਕਰੀ ਜਾਣਾ ਠੀਕ ਨਹੀਂ ਹੈ। ਕਬੀਰ ਜੀ ਤਾਂ ਹਠ-ਜੋਗ ਦੇ ਥਾਂ ਇੱਥੇ ਨਾਮ ਸਿਮਰਨ ਦੀ ਵਡਿਆਈ ਦੱਸ ਰਹੇ ਹਨ। ਚੌਥੇ ਬੰਦ ਵਿਚ ਸਾਫ਼ ਦੱਸਦੇ ਹਨ ਕਿ ਨਾਮ ਦਾ ਸਿਮਰਨ ਸਭ ਤੋਂ ਸ੍ਰੇਸ਼ਟ 'ਜੋਗ' ਹੈ। ਪਹਿਲੇ ਬੰਦ ਵਿਚ ਭੀ ਇਹੀ ਦੱਸਦੇ ਹਨ ਕਿ ਸਾਡੀਆਂ ਨਜ਼ਰਾਂ ਵਿਚ ਉਹ ਜੋਗੀ ਸ੍ਰੇਸ਼ਟ ਹੈ, ਜਿਸ ਨੇ 'ਨਾਮ' ਨੂੰ ਬਟੂਆ ਬਣਾਇਆ ਹੈ}। ਗਗਨਿ = ਅਕਾਸ਼ ਵਿਚ, ਉਤਾਂਹ ਮਾਇਆ ਦੇ ਪ੍ਰਭਾਵ ਤੋਂ ਉੱਚਾ ॥੧॥ਜੋ ਮਾਇਆ-ਗ੍ਰਸੇ ਆਤਮਾ ਨੂੰ ਚੁੱਕ ਕੇ ਮਾਇਆ ਦੇ ਪ੍ਰਭਾਵ ਤੋਂ ਉੱਚਾ ਲੈ ਜਾਂਦਾ ਹੈ ॥੧॥ ਰਹਾਉ॥
 
खिंथा गिआन धिआन करि सूई सबदु तागा मथि घालै ॥
Kẖinthā gi▫ān ḏẖi▫ān kar sū▫ī sabaḏ ṯāgā math gẖālai.
He makes spiritual wisdom his patched coat, and meditation his needle. He twists the thread of the Word of the Shabad.
ਉਹ ਬ੍ਰਹਿਮਬੋਧ ਨੂੰ ਆਪਣੀ ਖੱਫਣੀ ਅਤੇ ਭਜਨ ਬੰਦਗੀ ਨੂੰ ਆਪਣੀ ਖੰਧੂਈ (ਸੰਧੂਈ, ਸੂਈ) ਬਣਾਉਂਦਾ ਹੈ ਅਤੇ ਰੱਬੀ ਕਲਾਮ ਦੇ ਧਾਗੇ ਨੂੰ ਵੱਟ ਕੇ ਉਸ ਵਿੱਚ ਪਾਉਂਦਾ ਹੈ।
ਖਿੰਥਾ = ਗੋਦੜੀ। ਮਥਿ = ਵੱਟ ਕੇ। ਘਾਲੈ = ਪਾਂਦਾ ਹੈ।ਅਸਲ ਜੋਗੀ ਗਿਆਨ ਦੀ ਗੋਦੜੀ ਬਣਾਉਂਦਾ ਹੈ, ਪ੍ਰਭੂ-ਚਰਨਾਂ ਵਿਚ ਜੁੜੀ ਹੋਈ ਸੁਰਤ ਦੀ ਸੂਈ ਤਿਆਰ ਕਰਦਾ ਹੈ, ਗੁਰੂ ਦਾ ਸ਼ਬਦ-ਰੂਪ ਧਾਗਾ ਵੱਟ ਕੇ (ਭਾਵ, ਮੁੜ ਮੁੜ ਸ਼ਬਦ ਦੀ ਕਮਾਈ ਕਰ ਕੇ) ਉਸ ਸੂਈ ਵਿਚ ਪਾਂਦਾ ਹੈ;
 
पंच ततु की करि मिरगाणी गुर कै मारगि चालै ॥२॥
Pancẖ ṯaṯ kī kar mirgāṇī gur kai mārag cẖālai. ||2||
Making the five elements his deer skin to sit on, he walks on the Guru's Path. ||2||
ਪੰਜਾਂ ਮੂਲ-ਅੰਸ਼ਾਂ ਨੂੰ ਆਪਣੀ ਆਪਣੀ ਮਿਰਗ-ਛਾਲਾ ਬਣਾ ਕੇ, ਉਹ ਆਪਣੇ ਗੁਰਾਂ ਦੇ ਰਾਹੇ ਟੁਰਦਾ ਹੈ।
ਪੰਚ ਤਤੁ = ਸਰੀਰ ਜੋ ਪੰਜ ਤੱਤਾਂ ਦਾ ਬਣਿਆ ਹੈ। ਮਿਰਗਾਣੀ = ਮ੍ਰਿਗਛਾਲਾ, ਆਸਣ। ਪੰਜ...ਮਿਰਗਾਣੀ = ਸਰੀਰ ਨੂੰ ਆਸਣ ਬਣਾ ਕੇ, ਸਰੀਰ ਦੇ ਮੋਹ ਨੂੰ ਪੈਰਾਂ ਹੇਠ ਰੱਖ ਕੇ, ਦੇਹ-ਅੱਧਿਆਸ ਨੂੰ ਮੁਕਾ ਕੇ। ਮਾਰਗਿ = ਰਸਤੇ ਉੱਤੇ। ਚਾਲੈ = ਤੁਰਦਾ ਹੈ ॥੨॥ਸਰੀਰ ਦੇ ਮੋਹ ਨੂੰ ਪੈਰਾਂ ਹੇਠ ਦੇ ਕੇ ਸਤਿਗੁਰੂ ਦੇ ਦੱਸੇ ਹੋਏ ਰਾਹ ਉੱਤੇ ਤੁਰਦਾ ਹੈ ॥੨॥
 
दइआ फाहुरी काइआ करि धूई द्रिसटि की अगनि जलावै ॥
Ḏa▫i▫ā fāhurī kā▫i▫ā kar ḏẖū▫ī ḏarisat kī agan jalāvai.
He makes compassion his shovel, his body the firewood, and he kindles the fire of divine vision.
ਰਹਿਮ ਨੂੰ ਆਪਣੀ ਫਹੁੜੀ ਅਤੇ ਆਪਣੀ ਦੇਹ ਨੂੰ ਉਹ ਧੂਣੀ ਬਣਾਉਣਾ ਹੈ। ਰੱਬੀ ਨਿਗ੍ਹਾ ਦੀ ਉਹ ਅੱਗ ਬਾਲਦਾ ਹੈ।
ਫਾਹੁਰੀ = ਧੂਏਂ ਦੀ ਸੁਆਹ ਇਕੱਠੀ ਕਰਨ ਵਾਲੀ ਪਹੌੜੀ। ਧੂਈ = ਧੂਆਂ, ਧੂਣੀ। ਦ੍ਰਿਸਟਿ = (ਹਰ ਥਾਂ ਪ੍ਰਭੂ ਨੂੰਵੇਖਣ ਵਾਲੀ) ਨਜ਼ਰ।ਅਸਲ ਜੋਗੀ ਆਪਣੇ ਸਰੀਰ ਦੀ ਧੂਣੀ ਬਣਾ ਕੇ ਉਸ ਵਿਚ (ਪ੍ਰਭੂ ਨੂੰ ਹਰ ਥਾਂ ਵੇਖਣ ਵਾਲੀ) ਨਜ਼ਰ ਦੀ ਅੱਗ ਬਾਲਦਾ ਹੈ (ਤੇ ਇਸ ਸਰੀਰ-ਰੂਪ ਧੂਏਂ ਵਿਚ ਭਲੇ ਗੁਣ ਇਕੱਠੇ ਕਰਨ ਲਈ) ਦਇਆ ਨੂੰ ਪਹੌੜੀ ਬਣਾਉਂਦਾ ਹੈ,
 
तिस का भाउ लए रिद अंतरि चहु जुग ताड़ी लावै ॥३॥
Ŧis kā bẖā▫o la▫e riḏ anṯar cẖahu jug ṯāṛī lāvai. ||3||
He places love within his heart, and he remains in deep meditation throughout the four ages. ||3||
ਉਸ ਦੀ ਪ੍ਰੀਤ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦਾ ਹੈ ਅਤੇ ਚੌਹਾਂ ਹੀ ਯੁੱਗਾਂ ਵਿੱਚ ਉਹ ਧਿਆਨ ਅਵਸਥਾ ਅੰਦਰ ਵਿਚਰਦਾ ਹੈ।
ਤਿਸ ਕਾ = ਉਸ ਪ੍ਰਭੂ ਦਾ। ਭਾਉ = ਪਿਆਰ। ਚਹੁ ਜੁਗ = ਸਦਾ ਹੀ, ਅਟੱਲ। ਤਾੜੀ ਲਾਵੈ = ਸੁਰਤ ਜੋੜੀ ਰੱਖਦਾ ਹੈ ॥੩॥ਉਸ ਪਰਮਾਤਮਾ ਦਾ ਪਿਆਰ ਆਪਣੇ ਹਿਰਦੇ ਵਿਚ ਵਸਾਉਂਦਾ ਹੈ ਤੇ ਇਸ ਤਰ੍ਹਾਂ ਸਦਾ ਲਈ ਆਪਣੀ ਸੁਰਤ ਪ੍ਰਭੂ-ਚਰਨਾਂ ਵਿਚ ਜੋੜੀ ਰੱਖਦਾ ਹੈ ॥੩॥
 
सभ जोगतण राम नामु है जिस का पिंडु पराना ॥
Sabẖ jogṯaṇ rām nām hai jis kā pind parānā.
All Yoga is in the Name of the Lord; the body and the breath of life belong to Him.
ਸਾਰਾ ਯੋਗੀ ਪੁਣਾ ਮਾਲਕ ਦੇ ਨਾਮ ਵਿੱਚ ਹੈ, ਜੀਹਦੀ ਮਲਕੀਅਤ ਹਨ ਦੇਹ ਅਤੇ ਆਤਮਾ।
ਜੋਗਤਣ = ਜੋਗ ਕਮਾਉਣ ਦਾ ਉੱਦਮ। ਪਿੰਡੁ = ਸਰੀਰ।ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਸਰੀਰ ਤੇ ਜਿੰਦ ਹਨ, ਉਸ ਦਾ ਨਾਮ ਸਿਮਰਨਾ ਸਭ ਤੋਂ ਚੰਗਾ ਜੋਗ ਦਾ ਆਹਰ ਹੈ।
 
कहु कबीर जे किरपा धारै देइ सचा नीसाना ॥४॥७॥
Kaho Kabīr je kirpā ḏẖārai ḏe▫e sacẖā nīsānā. ||4||7||
Says Kabeer, if God grants His Grace, He bestows the insignia of Truth. ||4||7||
ਕਬੀਰ ਜੀ ਆਖਦੇ ਹਨ, ਜੇਕਰ ਵਾਹਿਗੁਰੂ ਮਿਹਰ ਕਰੇ, ਉਹ ਬੰਦੇ ਨੂੰ ਸੱਚਾ ਚਿੰਨ੍ਹ ਬਖਸ਼ ਦਿੰਦਾ ਹੈ।
ਦੇਇ = ਦੇਂਦਾ ਹੈ। ਸਚਾ = ਸਦਾ ਟਿਕਿਆ ਰਹਿਣ ਵਾਲਾ। ਨੀਸਾਨਾ = ਨਿਸ਼ਾਨ, ਮੱਥੇ ਉੱਤੇ ਨੂਰ ॥੪॥੭॥ਹੇ ਕਬੀਰ! ਆਖ ਕਿ ਜੇ ਪ੍ਰਭੂ ਆਪ ਮਿਹਰ ਕਰੇ ਤਾਂ ਉਹ ਇਹ ਸਦਾ-ਥਿਰ ਰਹਿਣ ਵਾਲਾ ਨੂਰ ਬਖ਼ਸ਼ਦਾ ਹੈ ॥੪॥੭॥
 
आसा ॥
Āsā.
Aasaa:
ਆਸਾ।
xxxxxx
 
हिंदू तुरक कहा ते आए किनि एह राह चलाई ॥
Hinḏū ṯurak kahā ṯe ā▫e kin eh rāh cẖalā▫ī.
Where have the Hindus and Muslims come from? Who put them on their different paths?
ਹਿੰਦੂ ਅਤੇ ਮੁਸਲਮਾਨ ਕਿੱਥੋਂ ਆਏ ਹਨ? ਕਿਸ ਨੇ ਉਨ੍ਹਾਂ ਨੂੰ ਇਨ੍ਹਾਂ ਮੁਖਤਲਿਫ ਰਸਤਿਆਂ ਤੇ ਤੋਰਿਆ ਹੈ?
ਕਹਾ ਤੇ = ਕਿਥੋਂ? ਕਿਨਿ = ਕਿਸ ਨੇ? ਏਹ ਰਾਹ = ਹਿੰਦੂ ਤੇ ਮੁਸਲਮਾਨ ਦੀ ਮਰਯਾਦਾ ਦੇ ਇਹ ਰਸਤੇ।ਹਿੰਦੂ ਤੇ ਮੁਸਲਮਾਨ (ਇਕ ਪਰਮਾਤਮਾ ਤੋਂ ਬਿਨਾ ਹੋਰ) ਕਿਥੋਂ ਪੈਦਾ ਹੋਏ ਹਨ, (ਪ੍ਰਭੂ ਤੋਂ ਬਿਨਾ ਹੋਰ) ਕਿਸ ਨੇ ਇਹ ਰਸਤੇ ਤੋਰੇ; (ਜਦੋਂ ਦੋਹਾਂ ਮਤਾਂ ਦੇ ਬੰਦੇ ਰੱਬ ਨੇ ਹੀ ਪੈਦਾ ਕੀਤੇ ਹਨ, ਤਾਂ ਉਹ ਕਿਸ ਨਾਲ ਵਿਤਕਰਾ ਕਰ ਸਕਦਾ ਹੈ?)
 
दिल महि सोचि बिचारि कवादे भिसत दोजक किनि पाई ॥१॥
Ḏil mėh socẖ bicẖār kavāḏe bẖisaṯ ḏojak kin pā▫ī. ||1||
Think of this, and contemplate it within your mind, O men of evil intentions. Who will go to heaven and hell? ||1||
ਆਪਣੇ ਮਨ ਅੰਦਰ ਚੰਗੀ ਤਰ੍ਹਾਂ ਖਿਆਲ ਤੇ ਧਿਆਨ ਕਰ, ਹੇ ਝਗੜਾਲੂ! ਕੌਣ ਸੁਰਗ ਅਤੇ ਨਰਕ ਨੂੰ ਪ੍ਰਾਪਤ ਹੁੰਦਾ ਹੈ?
ਕਵਾਦੇ = ਹੇ ਕੋਝੇ ਝਗੜਾਲੂ! ॥੧॥ਕੋਝੇ ਝਗੜਾਲੂ (ਆਪਣੇ ਮਤ ਨੂੰ ਸੱਚਾ ਸਾਬਤ ਕਰਨ ਲਈ ਬਹਿਸਾਂ ਕਰਨ ਦੇ ਥਾਂ, ਅਸਲੀਅਤ ਲੱਭਣ ਲਈ) ਆਪਣੇ ਦਿਲ ਵਿਚ ਸੋਚ ਤੇ ਵਿਚਾਰ ਕਰ ਕਿ ਕਿਸ ਨੇ ਬਹਿਸ਼ਤ ਲੱਭਾ ਤੇ ਕਿਸ ਨੇ ਦੋਜ਼ਕ? (ਭਾਵ, ਸਿਰਫ਼ ਮੁਸਲਮਾਨ ਅਖਵਾਉਣ ਨਾਲ ਬਹਿਸ਼ਤ ਨਹੀਂ ਮਿਲ ਜਾਂਦਾ, ਤੇ ਹਿੰਦੂ ਰਿਹਾਂ ਦੋਜ਼ਕ ਵਿਚ ਨਹੀਂ ਪਈਦਾ) ॥੧॥
 
काजी तै कवन कतेब बखानी ॥
Kājī ṯai kavan kaṯeb bakẖānī.
O Qazi, which book have you read?
ਹੇ ਕਾਜੀ! ਤੈਂ ਕਿਹੜੀ ਪੁਸਤਕ ਪੜ੍ਹੀ ਹੈ?
ਤੈ = ਤੂੰ। ਬਖਾਨੀ = ਦੱਸ ਰਿਹਾ ਹੈਂ।ਹੇ ਕਾਜ਼ੀ! ਤੂੰ ਕਿਹੜੀਆਂ ਕਿਤਾਬਾਂ ਵਿਚੋਂ ਦੱਸ ਰਿਹਾ ਹੈਂ (ਕਿ ਮੁਸਲਮਾਨ ਨੂੰ ਬਹਿਸ਼ਤ ਤੇ ਹਿੰਦੂ ਨੂੰ ਦੋਜ਼ਕ ਮਿਲੇਗਾ)?
 
पड़्हत गुनत ऐसे सभ मारे किनहूं खबरि न जानी ॥१॥ रहाउ ॥
Paṛĥaṯ gunaṯ aise sabẖ māre kinhūʼn kẖabar na jānī. ||1|| rahā▫o.
Such scholars and students have all died, and none of them have discovered the inner meaning. ||1||Pause||
ਤੇਰੇ ਵਰਗੇ ਪੜ੍ਹਾਕੂ ਅਤੇ ਵਿਦਿਆਰਥੀ ਸਭ ਬਰਬਾਦ ਹੋ ਗਏ ਹਨ। ਕਿਸੇ ਨੂੰ ਭੀ ਗਿਆਤ ਪਰਾਪਤ ਨਹੀਂ ਹੋਈ। ਠਹਿਰਾਉ।
ਗੁਨਤ = ਵਿਚਾਰਦੇ ॥੧॥(ਹੇ ਕਾਜ਼ੀ!) ਤੇਰੇ ਵਰਗੇ ਪੜ੍ਹਨ ਤੇ ਵਿਚਾਰਨ ਵਾਲੇ (ਭਾਵ, ਜੋ ਮਨੁੱਖ ਤੇਰੇ ਵਾਂਗ ਤਅੱਸਬ ਦੀ ਪੱਟੀ ਅੱਖਾਂ ਅੱਗੇ ਬੰਨ੍ਹ ਕੇ ਮਜ਼ਹਬੀ ਕਿਤਾਬਾਂ ਪੜ੍ਹਦੇ ਹਨ) ਸਭ ਖ਼ੁਆਰ ਹੁੰਦੇ ਹਨ। ਕਿਸੇ ਨੂੰ ਅਸਲੀਅਤ ਦੀ ਸਮਝ ਨਹੀਂ ਪਈ ॥੧॥ ਰਹਾਉ॥
 
सकति सनेहु करि सुंनति करीऐ मै न बदउगा भाई ॥
Sakaṯ sanehu kar sunaṯ karī▫ai mai na baḏ▫ugā bẖā▫ī.
Because of the love of woman, circumcision is done; I don't believe in it, O Siblings of Destiny.
ਇਸਤਰੀ ਦੇ ਪਿਆਰ ਕਰਕੇ ਸੁੰਨਤ ਕਰਾਈ ਜਾਂਦੀ ਹੈ। ਮੈਂ ਇਸ ਉਤੇ ਯਕੀਨ ਨਹੀਂ ਰੱਖਦਾ, ਹੇ ਵੀਰ।
ਸਕਤਿ = ਇਸਤ੍ਰੀ। ਸਨੇਹੁ = ਪਿਆਰ। ਸੁੰਨਤਿ = ਮੁਸਲਮਾਨਾਂ ਦੀ ਮਜ਼ਹਬੀ ਰਸਮ; ਛੋਟੀ ਉਮਰੇ ਮੁੰਡੇ ਦੀ ਇੰਦ੍ਰੀ ਦਾ ਸਿਰੇ ਦਾ ਮਾਸ ਕੱਟ ਦੇਂਦੇ ਹਨ। ਬਦਉਗਾ = ਮੰਨਾਂਗਾ। ਭਾਈ = ਹੇ ਭਾਈ!(ਇਹ) ਸੁੰਨਤ (ਤਾਂ) ਔਰਤ ਦੇ ਪਿਆਰ ਦੀ ਖ਼ਾਤਰ ਕੀਤੀ ਜਾਂਦੀ ਹੈ। ਹੇ ਭਾਈ! ਮੈਂ ਨਹੀਂ ਮੰਨ ਸਕਦਾ (ਕਿ ਇਸ ਦਾ ਰੱਬ ਦੇ ਮਿਲਣ ਨਾਲ ਕੋਈ ਸੰਬੰਧ ਹੈ)।
 
जउ रे खुदाइ मोहि तुरकु करैगा आपन ही कटि जाई ॥२॥
Ja▫o re kẖuḏā▫e mohi ṯurak karaigā āpan hī kat jā▫ī. ||2||
If God wished me to be a Muslim, it would be cut off by itself. ||2||
ਓ! ਜੇਕਰ ਰੱਬ ਮੈਨੂੰ ਮੁਸਲਮਾਨ ਕਰਿਆ ਲੋੜਦਾ ਹੈ ਤਾਂ ਇੰਦ੍ਰੀ ਆਪਣੇ ਆਪ ਹੀ ਕੱਟੀ ਜਾਊਗੀ।
ਜਉ = ਜੇ। ਰੇ = ਹੇ ਭਾਈ! ਮੋਹਿ = ਮੈਨੂੰ ॥੨॥ਜੋ ਰੱਬ ਨੇ ਮੈਨੂੰ ਮੁਸਲਮਾਨ ਬਣਾਉਣਾ ਹੋਇਆ, ਤਾਂ ਮੇਰੀ ਸੁੰਨਤ ਆਪਣੇ ਆਪ ਹੀ ਹੋ ਜਾਇਗੀ ॥੨॥
 
सुंनति कीए तुरकु जे होइगा अउरत का किआ करीऐ ॥
Sunaṯ kī▫e ṯurak je ho▫igā a▫uraṯ kā ki▫ā karī▫ai.
If circumcision makes one a Muslim, then what about a woman?
ਜੇਕਰ ਇੰਦ੍ਰੀ ਕੱਟਣ ਨਾਲ ਮੁਸਲਮਾਨ ਹੋ, ਜਾਈਦਾ ਹੈ, ਤਾਂ ਇਸਤਰੀ ਦਾ ਕੀ ਕਰੀਏ?
ਕੀਏ = ਕੀਤਿਆਂ। ਕਿਆ ਕਰੀਐ = ਕੀਹ ਕੀਤਾ ਜਾਏ?ਪਰ, ਜੇ ਸਿਰਫ਼ ਸੁੰਨਤ ਕੀਤਿਆਂ ਹੀ ਮੁਸਲਮਾਨ ਬਣ ਸਕੀਦਾ ਹੈ, ਤਾਂ ਔਰਤ ਦੀ ਸੁੰਨਤ ਤਾਂ ਹੋ ਹੀ ਨਹੀਂ ਸਕਦੀ।
 
अरध सरीरी नारि न छोडै ता ते हिंदू ही रहीऐ ॥३॥
Araḏẖ sarīrī nār na cẖẖodai ṯā ṯe hinḏū hī rahī▫ai. ||3||
She is the other half of a man's body, and she does not leave him, so he remains a Hindu. ||3||
ਜ਼ਨਾਨੀ, ਜੋ ਆਦਮੀ ਦਾ ਅੱਧਾ ਜਿਸਮ ਹੈ, ਉਸ ਨੂੰ ਉਹ ਨਹੀਂ ਛੱਡਦਾ। ਇਸ ਲਈ ਉਹ ਹਿੰਦੁ ਹੀ ਰਹਿੰਦਾ ਹੈ।
ਅਰਧਸਰੀਰੀ = ਅੱਧੇ ਸਰੀਰ ਵਾਲੀ, ਅੱਧੇ ਸਰੀਰ ਦੀ ਮਾਲਕ, ਮਨੁੱਖ ਦੇ ਅੱਧ ਦੀ ਮਾਲਕ, ਸਦਾ ਦੀ ਸਾਥਣ। ਨਾਰਿ = ਵਹੁਟੀ। ਤਾ ਤੇ = ਇਸ ਵਾਸਤੇ ॥੩॥ਵਹੁਟੀ ਮਨੁੱਖ ਦੇ ਜੀਵਨ ਦੀ ਹਰ ਵੇਲੇ ਦੀ ਸਾਂਝੀਵਾਲ ਹੈ, ਇਹ ਤਾਂ ਕਿਸੇ ਵੇਲੇ ਸਾਥ ਛੱਡਦੀ ਨਹੀਂ। ਸੋ, (ਅਧਵਾਟੇ ਰਹਿਣ ਨਾਲੋਂ) ਹਿੰਦੂ ਟਿਕੇ ਰਹਿਣਾ ਹੀ ਚੰਗਾ ਹੈ ॥੩॥
 
छाडि कतेब रामु भजु बउरे जुलम करत है भारी ॥
Cẖẖād kaṯeb rām bẖaj ba▫ure julam karaṯ hai bẖārī.
Give up your holy books, and remember the Lord, you fool, and stop oppressing others so badly.
ਆਪਣੀਆਂ ਕਿਤਾਬਾਂ ਨੂੰ ਤਿਆਗ ਦੇ ਅਤੇ ਸਾਹਿਬ ਦਾ ਸਿਮਰਨ ਕਰ, ਹੇ ਮੂਰਖ! ਤੂੰ ਪਰਮ ਅੱਤਿਆਚਾਰ ਕਮਾਉਂਦਾ ਹੈਂ।
ਬਉਰੇ = ਹੇ ਕਮਲੇ!ਮਜ਼ਹਬੀ ਕਿਤਾਬਾਂ ਦੀਆਂ ਬਹਿਸਾਂ ਛੱਡ ਕੇ ਪਰਮਾਤਮਾ ਦਾ ਭਜਨ ਕਰ, (ਬੰਦਗੀ ਛੱਡ ਕੇ, ਤੇ ਬਹਿਸਾਂ ਵਿਚ ਪੈ ਕੇ) ਤੂੰ ਆਪਣੇ ਆਪ ਉੱਤੇ ਬੜਾ ਜ਼ੁਲਮ ਕਰ ਰਿਹਾ ਹੈਂ।
 
कबीरै पकरी टेक राम की तुरक रहे पचिहारी ॥४॥८॥
Kabīrai pakrī tek rām kī ṯurak rahe pacẖihārī. ||4||8||
Kabeer has grasped hold of the Lord's Support, and the Muslims have utterly failed. ||4||8||
ਕਬੀਰ ਨੇ ਇਕ ਸੁਆਮੀ ਦਾ ਆਸਰਾ ਫੜਿਆ ਹੈ ਅਤੇ ਮੁਸਲਮਾਨ ਬੁਰੀ ਤਰ੍ਹਾਂ ਹਾਰ ਗਏ ਹਨ।
ਪਚਿ ਹਾਰੀ = ਖਪਦੇ ਰਹੇ, ਖ਼ੁਆਰ ਹੋਏ ॥੪॥੮॥ਕਬੀਰ ਨੇ ਤਾਂ ਇਕ ਪਰਮਾਤਮਾ (ਦੇ ਸਿਮਰਨ) ਦਾ ਆਸਰਾ ਲਿਆ ਹੈ, (ਝਗੜਾਲੂ) ਮੁਸਲਮਾਨ (ਬਹਿਸਾਂ ਵਿਚ ਹੀ) ਖ਼ੁਆਰ ਹੋ ਰਹੇ ਹਨ ॥੪॥੮॥
 
आसा ॥
Āsā.
Aasaa:
ਆਸਾ।
xxxxxx
 
जब लगु तेलु दीवे मुखि बाती तब सूझै सभु कोई ॥
Jab lag ṯel ḏīve mukẖ bāṯī ṯab sūjẖai sabẖ ko▫ī.
As long as the oil and the wick are in the lamp, everything is illuminated.
ਜਦ ਤਾਈਂ ਤੇਲ ਤੇ ਬੱਤੀ ਲੈਪਂ ਵਿੱਚ ਹਨ, ਤਦ ਤਾਈਂ ਸਾਰਾ ਕੁੱਛ ਦਿਸਦਾ ਹੈ।
ਮੁਖਿ = ਮੂੰਹ ਵਿਚ। ਬਾਤੀ = ਵੱਟੀ। ਸੂਝੈ = ਨਜ਼ਰੀਂ ਆਉਂਦਾ ਹੈ। ਸਭੁ ਕੋਈ = ਹਰੇਕ ਚੀਜ਼।(ਜਿਵੇਂ) ਜਦ ਤਕ ਦੀਵੇ ਵਿਚ ਤੇਲ ਹੈ, ਤੇ ਦੀਵੇ ਦੇ ਮੂੰਹ ਵਿਚ ਵੱਟੀ ਹੈ, ਤਦ ਤਕ (ਘਰ ਵਿਚ) ਹਰੇਕ ਚੀਜ਼ ਨਜ਼ਰੀਂ ਆਉਂਦੀ ਹੈ।