Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

जम का डंडु मूंड महि लागै खिन महि करै निबेरा ॥३॥
Jam kā dand mūnd mėh lāgai kẖin mėh karai niberā. ||3||
When the Messenger of Death strikes him with his club, in an instant, everything is settled. ||3||
ਜਦ ਮੌਤ ਦਾ ਮੁੰਗਲਾ ਉਸ ਦੇ ਸਿਰ ਉੱਤੇ ਪੈਦਾ ਹੈ, ਇੱਕ ਮੁਹਤ ਵਿੱਚ ਹਰ ਸ਼ੈ ਦਾ ਫੈਸਲਾ ਹੋ ਜਾਂਦਾ ਹੈ।
ਮੂੰਡ = ਸਿਰ ॥੩॥(ਪਰ ਜਿਸ ਵੇਲੇ) ਜਮ ਦਾ ਡੰਡਾ ਸਿਰ ਤੇ ਆ ਵੱਜਦਾ ਹੈ ਤਦੋਂ ਇਕ ਪਲਕ ਵਿਚ ਫ਼ੈਸਲਾ ਕਰ ਦੇਂਦਾ ਹੈ (ਕਿ ਅਸਲ ਵਿਚ ਇਹ ਧਨ ਕਿਸੇ ਦਾ ਭੀ ਨਹੀਂ) ॥੩॥
 
हरि जनु ऊतमु भगतु सदावै आगिआ मनि सुखु पाई ॥
Har jan ūṯam bẖagaṯ saḏāvai āgi▫ā man sukẖ pā▫ī.
The Lord's humble servant is called the most exalted Saint; he obeys the Command of the Lord's Order, and obtains peace.
ਵਾਹਿਗੁਰੂ ਦਾ ਗੋਲਾ ਸ੍ਰੇਸ਼ਟ ਸੰਤ ਆਖਿਆ ਜਾਂਦਾ ਹੈ। ਵਾਹਿਗੁਰੂ ਦਾ ਹੁਕਮ ਮੰਨ ਕੇ ਉਹ ਆਰਾਮ ਨੂੰ ਪ੍ਰਾਪਤ ਹੁੰਦਾ ਹੈ।
ਮਨਿ = ਮੰਨ ਕੇ, ਮੰਨਿ।ਜੋ ਮਨੁੱਖ ਪਰਮਾਤਮਾ ਦਾ ਸੇਵਕ (ਬਣ ਕੇ ਰਹਿੰਦਾ) ਹੈ, ਉਹ ਪਰਮਾਤਮਾ ਦਾ ਹੁਕਮ ਮੰਨ ਕੇ ਸੁਖ ਮਾਣਦਾ ਹੈ ਤੇ ਜਗਤ ਵਿਚ ਨੇਕ ਭਗਤ ਸਦਾਂਦਾ ਹੈ (ਭਾਵ, ਸੋਭਾ ਪਾਂਦਾ ਹੈ),
 
जो तिसु भावै सति करि मानै भाणा मंनि वसाई ॥४॥
Jo ṯis bẖāvai saṯ kar mānai bẖāṇā man vasā▫ī. ||4||
Whatever is pleasing to the Lord, he accepts as True; he enshrines the Lord's Will within his mind. ||4||
ਜਿਹੜਾ ਕੁੱਛ ਉਸ ਨੂੰ ਚੰਗਾ ਲਗਦਾ ਹੈ, ਉਹ ਸੱਚ ਕਰਕੇ ਸਵੀਕਾਰ ਕਰਦਾ ਹੈ। ਸਾਈਂ ਦੀ ਰਜ਼ਾ ਨੂੰ ਆਪਣੇ ਚਿੱਤ ਵਿੱਚ ਟਿਕਾਉਂਦਾ ਹੈ।
ਸਤਿ = ਅਟੱਲ। ਮੰਨਿ = ਮਨਿ, ਮਨ ਵਿਚ ॥੪॥ਪ੍ਰਭੂ ਦੀ ਰਜ਼ਾ ਮਨ ਵਿਚ ਵਸਾਂਦਾ ਹੈ, ਜੋ ਪ੍ਰਭੂ ਨੂੰ ਭਾਂਦਾ ਹੈ ਉਸੇ ਨੂੰ ਹੀ ਠੀਕ ਸਮਝਦਾ ਹੈ ॥੪॥
 
कहै कबीरु सुनहु रे संतहु मेरी मेरी झूठी ॥
Kahai Kabīr sunhu re sanṯahu merī merī jẖūṯẖī.
Says Kabeer, listen, O Saints - it is false to call out, "Mine, mine".
ਕਬੀਰ ਜੀ ਆਖਦੇ ਹਨ ਸ੍ਰਵਣ ਕਰੋ, ਹੇ ਸਾਧੂਓ! ਕੂੜੀ ਹੈ ਅਪਣੱਤ ਧਾਰਨ ਕਰਨੀ।
xxxਕਬੀਰ ਕਹਿੰਦਾ ਹੈ-ਹੇ ਸੰਤ ਜਨੋ! ਸੁਣੋ, "ਇਹ ਧਨ ਪਦਾਰਥ ਆਦਿਕ ਮੇਰਾ ਹੈ"-ਇਹ ਖ਼ਿਆਲ ਕੂੜਾ ਹੈ (ਭਾਵ, ਦੁਨੀਆ ਦੇ ਪਦਾਰਥਾਂ ਵਾਲੀ ਅਪਣੱਤ ਸਦਾ ਨਹੀਂ ਰਹਿ ਸਕਦੀ);
 
चिरगट फारि चटारा लै गइओ तरी तागरी छूटी ॥५॥३॥१६॥
Cẖirgat fār cẖatārā lai ga▫i▫o ṯarī ṯāgrī cẖẖūtī. ||5||3||16||
Breaking the bird cage, death takes the bird away, and only the torn threads remain. ||5||3||16||
ਪੰਛੀ ਦੇ ਪਿੰਜਰੇ ਨੂੰ ਤੋੜ ਕੇ ਮੌਤ ਪੰਛੀ ਨੂੰ ਲੈ ਜਾਂਦੀ ਹੈ ਅਤੇ ਧਾਗੇ ਧੂਗੇ ਟੁੱਟ ਜਾਂਦੇ ਹਨ।
ਚਿਰਗਟ = ਪਿੰਜਰਾ। ਚਟਾਰਾ = ਚਿੜਾ। ਤਰੀ ਤਾਗਰੀ = ਕੁੱਜੀ ਤੇ ਠੂਠੀ। ਛੂਟੀ = ਛੁੱਟ ਜਾਂਦੀ ਹੈ, ਧਰੀ ਹੀ ਰਹਿ ਜਾਂਦੀ ਹੈ ॥੫॥੩॥੧੬॥(ਜਿਵੇਂ, ਜੇ) ਪਿੰਜਰੇ ਨੂੰ ਪਾੜ ਕੇ (ਕੋਈ ਬਿੱਲਾ) ਚਿੜੇ ਨੂੰ ਫੜ ਕੇ ਲੈ ਜਾਏ ਤਾਂ (ਉਸ ਪਿੰਜਰੇ-ਪਏ ਪੰਛੀ ਦੀ) ਕੁੱਜੀ ਤੇ ਠੂਠੀ ਧਰੀ ਹੀ ਰਹਿ ਜਾਂਦੀ ਹੈ (ਤਿਵੇਂ, ਮੌਤ ਆਇਆਂ ਬੰਦੇ ਦੇ ਖਾਣ-ਪੀਣ ਵਾਲੇ ਪਦਾਰਥ ਇਥੇ ਹੀ ਧਰੇ ਰਹਿ ਜਾਂਦੇ ਹਨ) ॥੫॥੩॥੧੬॥
 
आसा ॥
Āsā.
Aasaa:
ਆਸਾ।
xxxxxx
 
हम मसकीन खुदाई बंदे तुम राजसु मनि भावै ॥
Ham maskīn kẖuḏā▫ī banḏe ṯum rājas man bẖāvai.
I am Your humble servant, Lord; Your Praises are pleasing to my mind.
ਮੈਂ ਤੇਰਾ ਆਜਿਜ਼ ਗੁਲਾਮ ਹਾਂ, ਹੇ ਸੁਆਮੀ! ਤੇਰੀ ਕੀਰਤੀ ਮੇਰੇ ਚਿੱਤ ਨੂੰ ਚੰਗੀ ਲਗਦੀ ਹੈ।
ਮਸਕੀਨ = ਆਜਜ਼, ਨਿਮਾਣੇ। ਖੁਦਾਈ ਬੰਦੇ = ਰੱਬ ਦੇ ਪੈਦਾ ਕੀਤੇ ਬੰਦੇ। ਰਾਜਸੁ = ਹਕੂਮਤ। ਤੁਮ = ਤੁਹਾਨੂੰ।(ਹੇ ਕਾਜ਼ੀ!) ਅਸੀਂ ਤਾਂ ਆਜਜ਼ ਲੋਕ ਹਾਂ, ਪਰ ਹਾਂ (ਅਸੀਂ ਭੀ) ਰੱਬ ਦੇ ਪੈਦਾ ਕੀਤੇ ਹੋਏ। ਤੁਹਾਨੂੰ ਆਪਣੇ ਮਨ ਵਿਚ ਹਕੂਮਤ ਚੰਗੀ ਲੱਗਦੀ ਹੈ (ਭਾਵ, ਤੁਹਾਨੂੰ ਹਕੂਮਤ ਦਾ ਮਾਣ ਹੈ)।
 
अलह अवलि दीन को साहिबु जोरु नही फुरमावै ॥१॥
Alah aval ḏīn ko sāhib jor nahī furmāvai. ||1||
The Lord, the Primal Being, the Master of the poor, does not ordain that they should be oppressed. ||1||
ਸ਼੍ਰੋਮਣੀ ਸਾਹਿਬ, ਪਹਿਲ ਪ੍ਰਿਥਮੀ ਵਿਅਕਤੀ, ਗਰੀਬਾਂ ਦਾ ਸੁਆਮੀ ਹੈ। ਉਹ ਜ਼ੋਰ ਜ਼ੁਲਮ ਦੀ ਆਗਿਆ ਨਹੀਂ ਦਿੰਦਾ।
ਅਲਹ = ਰੱਬ। ਅਵਲਿ = ਪਹਿਲਾ, (ਭਾਵ, ਸਭ ਤੋਂ ਵੱਡਾ)। ਦੀਨ = ਧਰਮ, ਮਜ਼ਹਬ। (ਨੋਟ: ਸਾਰੇ ਮੁਸਲਮਾਨੀ ਲਫ਼ਜ਼ ਹਨ) ਜੋਰੁ = ਧੱਕਾ ॥੧॥ਮਜ਼ਹਬ ਦਾ ਸਭ ਤੋਂ ਵੱਡਾ ਮਾਲਕ ਤਾਂ ਰੱਬ ਹੈ, ਉਹ (ਕਿਸੇ ਉਤੇ) ਧੱਕਾ ਕਰਨ ਦੀ ਆਗਿਆ ਨਹੀਂ ਦੇਂਦਾ ॥੧॥
 
काजी बोलिआ बनि नही आवै ॥१॥ रहाउ ॥
Kājī boli▫ā ban nahī āvai. ||1|| rahā▫o.
O Qazi, it is not right to speak before Him. ||1||Pause||
ਹੇ ਕਾਜ਼ੀ! ਉਸ ਦੇ ਮੂਹਰੇ ਕੁੱਛ ਆਖਣਾ ਮੁਨਾਸਬ ਨਹੀਂ। ਠਹਿਰਾਉ।
ਕਾਜੀ = ਹੇ ਕਾਜ਼ੀ! ॥੧॥ਹੇ ਕਾਜ਼ੀ! ਤੇਰੀਆਂ (ਜ਼ਬਾਨੀ) ਗੱਲਾਂ ਫਬਦੀਆਂ ਨਹੀਂ ॥੧॥ ਰਹਾਉ॥
 
रोजा धरै निवाज गुजारै कलमा भिसति न होई ॥
Rojā ḏẖarai nivāj gujārai kalmā bẖisaṯ na ho▫ī.
Keeping your fasts, reciting your prayers, and reading the Kalma, the Islamic creed, shall not take you to paradise.
ਵਰਤ ਰੱਖਣ, ਨਿਮਾਜ਼ ਪੜ੍ਹਨ ਅਤੇ ਮੁਸਲਮਾਨੀ ਕਲਮੇ ਦੇ ਵਾਚਣ ਦੁਆਰਾ ਤੂੰ ਸੁਰਗ ਨੂੰ ਨਹੀਂ ਜਾ ਸਕਦਾ।
ਰੋਜਾ ਧਰੈ = ਰੋਜ਼ਾ ਰੱਖਦਾ ਹੈ।(ਨਿਰਾ) ਰੋਜ਼ਾ ਰੱਖਿਆਂ, ਨਿਮਾਜ਼ ਪੜ੍ਹਿਆਂ ਤੇ ਕਲਮਾ ਆਖਿਆਂ ਭਿਸ਼ਤ ਨਹੀਂ ਮਿਲ ਜਾਂਦਾ।
 
सतरि काबा घट ही भीतरि जे करि जानै कोई ॥२॥
Saṯar kābā gẖat hī bẖīṯar je kar jānai ko▫ī. ||2||
The Temple of Mecca is hidden within your mind, if you only knew it. ||2||
ਮੱਕੇ ਦਾ ਮੰਦਰ ਤੇਰੇ ਮਨ ਅੰਦਰ ਹੀ ਲੁੱਕਿਆ ਹੋਇਆ ਹੈ, ਜੇਕਰ ਕੋਈ ਜਣਾ ਇਸ ਨੂੰ ਜਾਣ ਲਵੇ।
ਸਤਰਿ = ਗੁਪਤ। ਕਾਬਾ = ਰੱਬ ਦਾ ਘਰ। ਘਟ ਹੀ ਭੀਤਰਿ = ਦਿਲ ਦੇ ਅੰਦਰ ਹੀ ॥੨॥ਰੱਬ ਦਾ ਗੁਪਤ ਘਰ ਤਾਂ ਮਨੁੱਖ ਦੇ ਦਿਲ ਵਿਚ ਹੀ ਹੈ, (ਪਰ ਲੱਭਦਾ ਤਾਂ ਹੀ ਹੈ) ਜੇ ਕੋਈ ਸਮਝ ਲਏ ॥੨॥
 
निवाज सोई जो निआउ बिचारै कलमा अकलहि जानै ॥
Nivāj so▫ī jo ni▫ā▫o bicẖārai kalmā aklahi jānai.
That should be your prayer, to administer justice. Let your Kalma be the knowledge of the unknowable Lord.
ਇਨਸਾਫ ਕਰਨਾ ਇਹੀ ਨਿਮਾਜ਼ ਹੈ। ਅਗਾਧ ਸੁਆਮੀ ਦੀ ਗਿਆਤ ਕਲਮਾ ਹੈ।
ਅਕਲਹਿ = ਅਕਲ ਨਾਲ।ਜੋ ਮਨੁੱਖ ਨਿਆਂ ਕਰਦਾ ਹੈ ਉਹ (ਮਾਨੋ) ਨਿਮਾਜ਼ ਪੜ੍ਹ ਰਿਹਾ ਹੈ, ਤੇ ਜੇ ਰੱਬ ਨੂੰ ਅਕਲ ਨਾਲ ਪਛਾਣਦਾ ਹੈ ਤਾਂ ਕਲਮਾ ਆਖ ਰਿਹਾ ਹੈ;
 
पाचहु मुसि मुसला बिछावै तब तउ दीनु पछानै ॥३॥
Pācẖahu mus muslā bicẖẖāvai ṯab ṯa▫o ḏīn pacẖẖānai. ||3||
Spread your prayer mat by conquering your five desires, and you shall recognize the true religion. ||3||
ਪੰਜਾਂ ਖ਼ਾਹਿਸ਼ਾਂ ਨੂੰ ਮਾਰ ਕੇ ਨਿਮਾਜ਼ ਦੀ ਫੂੜ੍ਹੀ ਦਾ ਵਿਛਾਉਣਾ ਵਿਛਾਵੇ, ਤਦ ਤੂੰ ਅਸਲੀ ਧਰਮ ਨੂੰ ਜਾਣੇਗਾ।
ਮੁਸਿ = ਠੱਗ ਕੇ, ਵੱਸ ਵਿਚ ਕਰ ਕੇ। ਪਾਚਹੁ = ਕਾਮਾਦਿਕ ਪੰਜਾਂ ਨੂੰ ॥੩॥ਕਾਮਾਦਿਕ ਪੰਜ (ਬਲੀ ਵਿਕਾਰਾਂ) ਨੂੰ ਜੇ ਆਪਣੇ ਵੱਸ ਵਿਚ ਕਰਦਾ ਹੈ ਤਾਂ (ਮਾਨੋ) ਮੁਸੱਲਾ ਵਿਛਾਂਦਾ ਹੈ, ਤੇ ਮਜ਼ਹਬ ਨੂੰ ਪਛਾਣਦਾ ਹੈ ॥੩॥
 
खसमु पछानि तरस करि जीअ महि मारि मणी करि फीकी ॥
Kẖasam pacẖẖān ṯaras kar jī▫a mėh mār maṇī kar fīkī.
Recognize Your Lord and Master, and fear Him within your heart; conquer your egotism, and make it worthless.
ਆਪਣੇ ਮਾਲਕ ਨੂੰ ਸਿੰਆਨ ਅਤੇ ਉਸ ਦਾ ਡਰ ਆਪਣੇ ਮਨ ਵਿੱਚ ਰੱਖ। ਤੂੰ ਆਪਣੇ ਹੰਕਾਰ ਨੂੰ ਮੇਟ ਅਤੇ ਇਸ ਨੂੰ ਨਿਕੰਮਾ ਬਣਾ ਦੇ।
ਜੀਅ ਮਹਿ = ਆਪਣੇ ਹਿਰਦੇ ਵਿਚ। ਮਣੀ = ਅਹੰਕਾਰ।ਹੇ ਕਾਜ਼ੀ! ਮਾਲਕ ਪ੍ਰਭੂ ਨੂੰ ਪਛਾਣ, ਆਪਣੇ ਹਿਰਦੇ ਵਿਚ ਪਿਆਰ ਵਸਾ, ਮਣੀ ਨੂੰ ਫਿੱਕੀ ਜਾਣ ਕੇ ਮਾਰ ਦੇਹ (ਭਾਵ, ਹੰਕਾਰ ਨੂੰ ਮਾੜਾ ਜਾਣ ਕੇ ਦੂਰ ਕਰ)।
 
आपु जनाइ अवर कउ जानै तब होइ भिसत सरीकी ॥४॥
Āp janā▫e avar ka▫o jānai ṯab ho▫e bẖisaṯ sarīkī. ||4||
As you see yourself, see others as well; only then will you become a partner in heaven. ||4||
ਜਿਸ ਤਰ੍ਹਾਂ ਦਾ ਤੂੰ ਆਪਣੇ ਆਪ ਨੂੰ ਜਾਣਦਾ ਹੈਂ ਉਸੇ ਤਰ੍ਹਾਂ ਦਾ ਹੋਰਨਾ ਨੂੰ ਜਾਣ ਕੇਵਲ ਤਦ ਹੀ ਸੁਰਗ ਦਾ ਭਾਈਵਾਲ ਹੋਵੇਗਾ।
ਆਪੁ = ਆਪਣੇ ਆਪ ਨੂੰ। ਜਨਾਇ = ਸਮਝਾ ਕੇ। ਸਰੀਕੀ = ਭਾਈਵਾਲ, ਸਾਂਝੀਵਾਲ ॥੪॥ਜਦੋਂ ਮਨੁੱਖ ਆਪਣੇ ਆਪ ਨੂੰ ਸਮਝਾ ਕੇ ਦੂਜਿਆਂ ਨੂੰ (ਆਪਣੇ ਵਰਗਾ) ਸਮਝਦਾ ਹੈ, ਤਦ ਭਿਸ਼ਤ ਦਾ ਭਾਈਵਾਲ ਬਣਦਾ ਹੈ ॥੪॥
 
माटी एक भेख धरि नाना ता महि ब्रहमु पछाना ॥
Mātī ek bẖekẖ ḏẖar nānā ṯā mėh barahm pacẖẖānā.
The clay is one, but it has taken many forms; I recognize the One Lord within them all.
ਮਿੱਟੀ ਇਕੋ ਹੀ ਹੈ, ਪ੍ਰੰਤੂ ਇਸ ਨੇ ਅਨੇਕਾਂ ਸਰੂਪ ਧਾਰਨ ਕੀਤੇ ਹੋਏ ਹਨ। ਉਨ੍ਹਾਂ ਸਾਰਿਆਂ ਵਿੱਚ ਮੈਂ ਇਕ ਸੁਆਮੀ ਨੂੰ ਹੀ ਪਛਾਣਿਆ ਤੇ ਜਾਣਿਆ ਹੈ।
ਪਛਾਨਾ = ਪਛਾਣਦਾ ਹੈ। ਨਾਨਾ = ਅਨੇਕ। ਤਾ ਮਹਿ = ਇਹਨਾਂ (ਵੇਸਾਂ) ਵਿਚ।ਮਿੱਟੀ ਇਕੋ ਹੀ ਹੈ, (ਪ੍ਰਭੂ ਨੇ ਇਸ ਦੇ) ਅਨੇਕਾਂ ਵੇਸ ਧਾਰੇ ਹੋਏ ਹਨ। (ਅਸਲ ਮੋਮਨ ਨੇ) ਇਹਨਾਂ (ਵੇਸਾਂ) ਵਿਚ ਰੱਬ ਨੂੰ ਪਛਾਣਿਆ ਹੈ (ਤੇ ਇਹੀ ਹੈ ਭਿਸ਼ਤ ਦਾ ਰਾਹ);
 
कहै कबीरा भिसत छोडि करि दोजक सिउ मनु माना ॥५॥४॥१७॥
Kahai kabīrā bẖisaṯ cẖẖod kar ḏojak si▫o man mānā. ||5||4||17||
Says Kabeer, I have abandoned paradise, and reconciled my mind to hell. ||5||4||17||
ਕਬੀਰ ਜੀ ਫੁਰਮਾਉਂਦੇ ਹਨ, ਮੈਂ ਤੇਰੇ ਸੁਰਗ ਨੂੰ ਤਿਆਗ ਦਿੱਤਾ ਹੈ ਅਤੇ ਆਪਣਾ ਮਨੂਆ ਨਰਕ ਨਾਲ ਜੋੜ ਲਿਆ ਹੈ।
xxx॥੫॥੪॥੧੭॥ਪਰ, ਕਬੀਰ ਆਖਦਾ ਹੈ, (ਹੇ ਕਾਜ਼ੀ!) ਤੁਸੀਂ ਤਾਂ (ਦੂਜਿਆਂ ਉੱਤੇ ਜੋਰ-ਧੱਕਾ ਕਰ ਕੇ) ਭਿਸ਼ਤ (ਦਾ ਰਸਤਾ) ਛੱਡ ਕੇ ਦੋਜ਼ਕ ਨਾਲ ਮਨ ਜੋੜੀ ਬੈਠੇ ਹੋ ॥੫॥੪॥੧੭॥
 
आसा ॥
Āsā.
Aasaa:
ਆਸਾ।
xxxxxx
 
गगन नगरि इक बूंद न बरखै नादु कहा जु समाना ॥
Gagan nagar ik būnḏ na barkẖai nāḏ kahā jo samānā.
From the city of the Tenth Gate, the sky of the mind, not even a drop rains down. Where is the music of the sound current of the Naad, which was contained in it?
ਮਨ-ਆਕਾਸ਼ ਦੇ ਸ਼ਹਿਰ ਵਿਚੋਂ ਇਕ ਤੁਪਕਾ ਭੀ ਹੁਣ ਨਹੀਂ ਵਰ੍ਹਦਾ, ਕਿੱਥੇ ਹੈ ਉਹ ਰਾਗ ਜਿਹੜਾ ਇਸ ਅੰਦਰ ਰਮਿਆ ਹੋਇਆ ਸੀ।
ਗਗਨ = ਅਕਾਸ਼, ਚਿਦਾਕਾਸ਼, ਚਿੱਤ-ਰੂਪ ਅਕਾਸ਼; ਦਿਮਾਗ਼, ਦਸਵਾਂ-ਦੁਆਰ। ਗਗਨ ਨਗਰਿ = ਗਗਨ-ਰੂਪ ਨਗਰ ਵਿਚ, ਦਸਵੇਂ ਦੁਆਰ-ਰੂਪ ਨਗਰ ਵਿਚ, ਦਿਮਾਗ਼ ਵਿਚ। ਇਕ ਬੂੰਦ = ਰਤਾ ਭੀ। ਨਾਦੁ = ਆਵਾਜ਼, ਰੌਲਾ, ਜ਼ੋਰ, ਮਾਇਆ ਦਾ ਰੌਲਾ, ਲੋਭ ਦਾ ਰੌਲਾ। ਨਾਦੁ ਜੁ = ਜੋ (ਚਿੱਤ ਵਿਚ) ਲੋਭਾਦਿਕ ਮਾਇਆ ਦਾ ਰੌਲਾ ਸੀ। ਕਹਾ ਸਮਾਨਾ = ਪਤਾ ਨਹੀਂ ਕਿੱਥੇ ਲੀਨ ਹੋ ਗਿਆ ਹੈ, ਕਿਤੇ ਮੁੱਕ ਹੀ ਗਿਆ ਹੈ।ਹੇ ਬਾਬਾ! ਸਰੀਰਕ ਮੋਹ ਆਦਿਕ ਦਾ ਉਹ ਰੌਲਾ ਕਿੱਥੇ ਗਿਆ (ਜੋ ਹਰ ਵੇਲੇ ਤੇਰੇ ਮਨ ਵਿਚ ਟਿਕਿਆ ਰਹਿੰਦਾ ਸੀ)? ਹੁਣ ਤਾਂ ਤੇਰੇ ਮਨ ਵਿਚ ਕੋਈ ਇੱਕ ਫੁਰਨਾ ਭੀ ਨਹੀਂ ਉਠਦਾ।
 
पारब्रहम परमेसुर माधो परम हंसु ले सिधाना ॥१॥
Pārbarahm parmesur māḏẖo param hans le siḏẖānā. ||1||
The Supreme Lord God, the Transcendent Lord, the Master of wealth has taken away the Supreme Soul. ||1||
ਪਰਮ ਪ੍ਰਭੂ ਸ਼੍ਰੋਮਣੀ ਵਾਹਿਗੁਰੂ ਮਾਇਆ ਦਾ ਮਾਲਕ, ਵਿਸ਼ਾਲ ਆਤਮਾ ਨੂੰ ਲੈ ਗਿਆ ਹੈ।
ਪਰਮ ਹੰਸੁ = ਸਭ ਤੋਂ ਉੱਚਾ ਹੰਸ, ਸਭ ਤੋਂ ਉੱਚਾ ਪਵਿੱਤਰ ਆਤਮਾ, ਪਰਮਾਤਮਾ। ਲੇ ਸਿਧਾਨਾ = ਲੈ ਕੇ ਚਲਾ ਗਿਆ ਹੈ, (ਉਸ 'ਨਾਦ' ਨੂੰ) ਲੈ ਗਿਆ ਹੈ (ਕਿਉਂਕਿ ਹੁਣ ਉਸ 'ਨਾਦ' ਦੀ ਇਕ ਬੂੰਦ ਭੀ 'ਗਗਨ ਨਗਰ' ਵਿਚ ਵਰ੍ਹਦੀ ਨਹੀਂ) ॥੧॥(ਇਹ ਸਭ ਮਿਹਰ) ਉਸ ਪਾਰਬ੍ਰਹਮ ਪਰਮੇਸ਼ਰ ਮਾਧੋ ਪਰਮ ਹੰਸ (ਦੀ ਹੈ ਜਿਸ) ਨੇ ਮਨ ਦੇ ਇਹ ਸਾਰੇ ਮਾਇਕ ਸ਼ੋਰ ਨਾਸ ਕਰ ਦਿੱਤੇ ਹਨ ॥੧॥
 
बाबा बोलते ते कहा गए देही के संगि रहते ॥
Bābā bolṯe ṯe kahā ga▫e ḏehī ke sang rahṯe.
O Father, tell me: where has it gone? It used to dwell within the body,
ਓ ਪਿਤਾ, ਆਤਮਾ ਜੋ ਗੱਲਾਂ ਕਰਦੀ ਅਤੇ ਸਰੀਰ ਦੇ ਨਾਲ ਵਸਦੀ ਸੀ,
ਬਾਬਾ = ਹੇ ਬਾਬਾ! ਹੇ ਭਾਈ! ਤੇ ਬੋਲਤੇ = ('ਨਾਦ' ਦੇ) ਉਹ ਬੋਲ, ਲੋਭਾਦਿਕ ਮਾਇਆ ਦੇ ਰੌਲੇ ਦੇ ਉਹ ਬੋਲ-ਬੁਲਾਰੇ। ਦੇਹੀ = ਸਰੀਰ। ਦੇਹੀ ਕੇ ਸੰਗਿ ਰਹਤੇ = ਜੋ 'ਬੋਲਤੇ' ਦੇਹੀ ਕੇ ਸੰਗਿ ਰਹਤੇ, ਜੋ ਬੋਲ-ਬੁਲਾਰੇ ਸਰੀਰ ਦੇ ਨਾਲ ਹੀ ਰਹਿੰਦੇ ਸਨ, ਜੋ ਖ਼ਿਆਲ ਸਰੀਰ ਸੰਬੰਧੀ ਹੀ ਬਣੇ ਰਹਿੰਦੇ ਸਨ। ਕਹਾ ਗਏ = ਪਤਾ ਨਹੀਂ ਕਿੱਥੇ ਚਲੇ ਗਏ ਹਨ, ਕਿਤੇ ਗੁੰਮ ਹੀ ਹੋ ਗਏ ਹਨ।ਹੇ ਭਾਈ! (ਹਰਿ-ਸਿਮਰਨ ਦੀ ਬਰਕਤ ਨਾਲ ਤੇਰੇ ਅੰਦਰ ਅਚਰਜ ਤਬਦੀਲੀ ਪੈਦਾ ਹੋ ਗਈ ਹੈ) ਤੇਰੇ ਉਹ ਬੋਲ-ਬੁਲਾਰੇ ਕਿੱਥੇ ਗਏ ਜੋ ਸਦਾ ਸਰੀਰ ਸੰਬੰਧੀ ਹੀ ਰਹਿੰਦੇ ਸਨ?
 
सुरति माहि जो निरते करते कथा बारता कहते ॥१॥ रहाउ ॥
Suraṯ māhi jo nirṯe karṯe kathā bārṯā kahṯe. ||1|| rahā▫o.
and dance in the mind, teaching and speaking. ||1||Pause||
ਕਿੱਥੇ ਚਲੀ ਗਈ, ਉਹ ਜਿਹੜੀ ਮਨ ਅੰਦਰ ਨੱਚਦੀ ਸੀ ਅਤੇ ਵਿਆਖਿਆ ਤੇ ਪ੍ਰਚਾਰ ਕਰਦੀ ਸੀ? ਠਹਿਰਾਉ।
ਜੋ = ਜੋ 'ਬੋਲਤੇ', ਜੋ ਬੋਲ-ਬਲਾਰੇ, ਜੋ ਫੁਰਨੇ। ਨਿਰਤੇ = ਨਾਚ। ਜੋ ਨਿਰਤੇ ਕਰਤੇ = ਮਾਇਆ ਦੇ ਜੋ ਫੁਰਨੇ ਸਦਾ ਨਾਚ ਕਰਦੇ ਰਹਿੰਦੇ ਸਨ। ਕਥਾ ਬਾਰਤਾ = ਗੱਲ-ਬਾਤ। ਕਥਾ ਬਾਰਤਾ ਕਹਤੇ = ਜੋ ਨਿਰੇ ਮਾਇਆ ਦੇ ਹੀ ਬੋਲ-ਬੁਲਾਰੇ ਸਨ, ਜੋ ਨਿਰੀਆਂ ਮਾਇਆ ਦੀਆਂ ਹੀ ਗੱਲਾਂ ਸਨ ॥੧॥ਕਦੇ (ਉਹ ਸਮਾ ਸੀ ਜਦੋਂ) ਤੇਰੀਆਂ ਸਾਰੀਆਂ ਗੱਲਾਂ-ਬਾਤਾਂ ਸਰੀਰਕ ਮੋਹ ਬਾਰੇ ਹੀ ਸਨ, ਤੇਰੇ ਮਨ ਵਿਚ ਮਾਇਕ ਫੁਰਨੇ ਹੀ ਨਾਚ ਕਰਦੇ ਸਨ-ਉਹ ਸਭ ਕਿਤੇ ਲੋਪ ਹੀ ਹੋ ਗਏ ਹਨ ॥੧॥ ਰਹਾਉ॥
 
बजावनहारो कहा गइओ जिनि इहु मंदरु कीन्हा ॥
Bajāvanhāro kahā ga▫i▫o jin ih manḏar kīnĥā.
Where has the player gone - he who made this temple his own?
ਉਹ ਵਜਾਉਣ ਵਾਲਾ ਕਿੱਥੇ ਚਲਿਆ ਗਿਆ ਹੈ, ਜਿਸ ਨੇ ਇਸ ਮਹੱਲ ਨੂੰ ਆਪਣਾ ਨਿੱਜ ਦਾ ਬਣਾਇਆ ਹੋਇਆ ਸੀ?
ਜਿਨਿ = ਜਿਸ (ਮਨ) ਨੇ। ਮੰਦਰੁ = ਮਾਂਦਲ, ਢੋਲ, ਸਰੀਰ ਦੇ ਮੋਹ ਦਾ ਢੋਲ, ਦੇਹ-ਅਧਿਆਸ ਦਾ ਢੋਲ। ਜਿਨਿ ਮੰਦਰੁ ਕੀਨ੍ਹ੍ਹਾ = ਜਿਸ ਮਨ ਨੇ ਦੇਹ-ਅਧਿਆਸ ਦਾ ਢੋਲ ਬਣਾਇਆ ਹੋਇਆ ਸੀ। ਬਜਾਵਨਹਾਰੋ = ਵਜਾਣ ਵਾਲਾ, ਢੋਲ ਨੂੰ ਵਜਾਣ ਵਾਲਾ, ਦੇਹ-ਅਧਿਆਸ ਦੇ ਢੋਲ ਨੂੰ ਵਜਾਣ ਵਾਲਾ, ਜੋ ਮਨ ਸਰੀਰ-ਦਾ = ਮੋਹ-ਰੂਪ ਢੋਲ ਵਜਾ ਰਿਹਾ ਸੀ।(ਸਰੀਰਕ ਮੋਹ ਦੇ ਉਹ ਫੁਰਨੇ ਕਿੱਥੇ ਰਹਿ ਸਕਦੇ ਹਨ? ਹੁਣ ਤਾਂ ਉਹ ਮਨ ਹੀ ਨਹੀਂ ਰਿਹਾ ਜਿਸ ਮਨ ਨੇ ਸਰੀਰਕ ਮੋਹ ਦੀ ਇਹ ਢੋਲਕੀ ਬਣਾਈ ਹੋਈ ਸੀ। ਮਾਇਕ ਮੋਹ ਦੀ ਢੋਲਕੀ ਨੂੰ) ਵਜਾਣ ਵਾਲਾ ਉਹ ਮਨ ਹੀ ਕਿਤੇ ਲੋਪ ਹੋ ਗਿਆ ਹੈ।
 
साखी सबदु सुरति नही उपजै खिंचि तेजु सभु लीन्हा ॥२॥
Sākẖī sabaḏ suraṯ nahī upjai kẖincẖ ṯej sabẖ līnĥā. ||2||
No story, word or understanding is produced; the Lord has drained off all the power. ||2||
ਕੋਈ ਕਹਾਣੀ, ਲਫਜ਼ ਤੇ ਗਿਆਤ ਪੈਦਾ ਨਹੀਂ ਹੁੰਦੀਆਂ। ਸਾਹਿਬ ਨੇ ਸਾਰਾ ਬਲ ਖਿੱਚ ਲਿਆ ਹੈ।
ਸਾਖੀ ਸਬਦੁ ਸੁਰਤਿ = (ਸਰੀਰਕ ਮੋਹ ਦੀ) ਕੋਈ ਗੱਲ ਕੋਈ ਬੋਲ ਕੋਈ ਫੁਰਨਾ। ਤੇਜੁ = (ਉਸ ਬਜਾਵਨਹਾਰ ਮਨ ਦਾ) ਤੇਜ-ਪ੍ਰਤਾਪ। ਖਿੰਚਿ ਲੀਨ੍ਹ੍ਹਾ = (ਪਾਰ-ਬ੍ਰਹਮ ਪਰਮੇਸ਼ਰ ਮਾਧੋ ਪਰਮਹੰਸ ਨੇ) ਖਿੱਚ ਲਿਆ ਹੈ ॥੨॥(ਪਾਰਬ੍ਰਹਮ ਪਰਮੇਸਰ ਨੇ ਮਨ ਦਾ ਉਹ ਪਹਿਲਾ) ਤੇਜ-ਪ੍ਰਤਾਪ ਹੀ ਖਿੱਚ ਲਿਆ ਹੈ, ਮਨ ਵਿਚ ਹੁਣ ਉਹ ਪਹਿਲੀ ਗੱਲ ਪਹਿਲਾ ਬੋਲ ਪਹਿਲਾ ਫੁਰਨਾ ਕਿਤੇ ਪੈਦਾ ਹੀ ਨਹੀਂ ਹੁੰਦਾ ॥੨॥
 
स्रवनन बिकल भए संगि तेरे इंद्री का बलु थाका ॥
Saravnan bikal bẖa▫e sang ṯere inḏrī kā bal thākā.
The ears, your companions, have gone deaf, and the power of your organs is exhausted.
ਕੰਨ, ਤੇਰੇ ਸਾਥੀ ਬੋਲੇ ਹੋ ਗਏ ਹਨ, ਅਤੇ ਤੇਰੇ ਅੰਗਾ ਦੀ ਤਾਕਤ ਖਤਮ ਹੋ ਗਈ ਹੈ।
ਸੰਗਿ = (ਦੇਹੀ ਕੇ) ਸੰਗਿ, ਦੇਹ-ਅਧਿਆਸ ਦੇ ਨਾਲ, ਸਰੀਰਕ ਮੋਹ ਵਿਚ। ਬਿਕਲ = ਵਿਆਕੁਲ। ਤੇਰੇ ਸ੍ਰਵਨਨ = ਤੇਰੇ ਕੰਨਾਂ ਦਾ। ਇੰਦ੍ਰੀ = (ਭਾਵ,) ਕਾਮ-ਚੇਸ਼ਟਾ।ਤੇਰੇ ਉਹ ਕੰਨ ਕਿੱਥੇ ਗਏ ਜੋ ਪਹਿਲਾਂ ਸਰੀਰਕ ਮੋਹ ਵਿਚ ਫਸੇ ਹੋਏ ਸਦਾ ਵਿਆਕੁਲ ਰਹਿੰਦੇ ਸਨ? ਤੇਰੀ ਕਾਮ-ਚੇਸ਼ਟਾ ਦਾ ਜ਼ੋਰ ਭੀ ਰੁਕ ਗਿਆ ਹੈ।
 
चरन रहे कर ढरकि परे है मुखहु न निकसै बाता ॥३॥
Cẖaran rahe kar dẖarak pare hai mukẖahu na niksai bāṯā. ||3||
Your feet have failed, your hands have gone limp, and no words issue forth from your mouth. ||3||
ਤੇਰੇ ਪੈਰ ਹਾਰ ਗਏ ਹਨ ਅਤੇ ਹੱਥ ਢਿਲਕ ਪਏ ਹਨ। ਤੇਰੇ ਮੂੰਹੋ, ਹੁਣ ਕੋਈ ਬਚਨ ਨਹੀਂ ਨਿਕਲਦਾ।
ਚਰਨ = ਪੈਰ (ਜੋ ਪਹਿਲਾਂ "ਦੇਹੀ ਕੇ ਸੰਗਿ ਰਹਤੇ")। ਕਰ = ਹਥ (ਜੋ ਪਹਿਲਾਂ "ਦੇਹੀ ਕੇ ਸੰਗਿ ਰਹਤੇ")। ਬਾਤਾ = ਗੱਲ (ਸਰੀਰਕ ਮੋਹ ਦੀ) ॥੩॥ਤੇਰੇ ਨਾਹ ਉਹ ਪੈਰ ਹਨ, ਨਾਹ ਉਹ ਹੱਥ ਹਨ ਜੋ ਦੇਹ-ਅੱਧਿਆਸ ਦੀ ਦੌੜ-ਭੱਜ ਵਿਚ ਰਹਿੰਦੇ ਸਨ। ਤੇਰੇ ਮੂੰਹ ਤੋਂ ਭੀ ਹੁਣ ਸਰੀਰਕ ਮੋਹ ਦੀਆਂ ਗੱਲਾਂ ਨਹੀਂ ਨਿਕਲਦੀਆਂ ਹਨ ॥੩॥
 
थाके पंच दूत सभ तसकर आप आपणै भ्रमते ॥
Thāke pancẖ ḏūṯ sabẖ ṯaskar āp āpṇai bẖaramṯe.
Having grown weary, the five enemies and all the thieves have wandered away according to their own will.
ਸਮੂਹ ਪੰਜੇ ਵੈਰੀ ਅਤੇ ਚੋਰ (ਵਿਕਾਰ) ਜੋ ਆਪੇ ਆਪਣੀ ਮਰਜ਼ੀ ਅਨੁਸਾਰ ਭਟਕਦੇ ਸਨ, ਹਾਰ ਹੁੱਟ ਗਏ ਹਨ।
ਪੰਜ ਦੂਤ = ਕਾਮ ਆਦਿ ਪੰਜੇ ਵੈਰੀ। ਤਸਕਰ = ਚੋਰ (ਜੋ ਭਲੇ ਗੁਣਾਂ ਨੂੰ ਚੁਰਾਈ ਜਾ ਰਹੇ ਸਨ)। ਭ੍ਰਮ = ਭਟਕਣਾ। ਤੇ = ਤੋਂ। ਆਪ ਆਪਣੈ = ਆਪੋ ਆਪਣੀ।ਕਾਮਾਦਿਕ ਤੇਰੇ ਪੰਜੇ ਵੈਰੀ ਹਾਰ ਚੁਕੇ ਹਨ, ਉਹ ਸਾਰੇ ਚੋਰ ਆਪੋ ਆਪਣੀ ਭਟਕਣਾ ਤੋਂ ਹਟ ਗਏ ਹਨ (ਕਿਉਂਕਿ ਜਿਸ ਮਨ ਦਾ) ਤੇਜ ਤੇ ਆਸਰਾ ਲੈ ਕੇ (ਇਹ ਪੰਜੇ ਕਾਮਾਦਿਕ) ਦੌੜ-ਭੱਜ ਕਰਦੇ ਸਨ।
 
थाका मनु कुंचर उरु थाका तेजु सूतु धरि रमते ॥४॥
Thākā man kuncẖar ur thākā ṯej sūṯ ḏẖar ramṯe. ||4||
The elephant of the mind has grown weary, and the heart has grown weary as well; through its power, it used to pull the strings. ||4||
ਮਨ ਹਾਥੀ ਹੰਭ ਗਿਆ ਹੈ ਅਤੇ ਹਾਰ ਗਿਆ ਹੈ, ਤਾਰ-ਖਿੱਚਣ ਵਾਲਾ ਦਿਲ, ਜਿਸ ਦੀ ਤਾਕਤ ਰਾਹੀਂ ਸਰੀਰ ਤੁਰਦਾ ਫਿਰਦਾ ਸੀ।
ਕੁੰਚਰ = ਹਾਥੀ। ਉਰੁ = ਹਿਰਦਾ, ਮਨ (ਜੋ ਪਹਿਲਾਂ "ਦੇਹੀ ਕੇ ਸੰਗਿ ਰਹਤੇ")। ਤੇਜੁ ਸੂਤੁ ਧਰਿ = (ਜਿਸ 'ਮਨ' ਅਤੇ 'ਉਰ' ਦਾ) ਤੇਜ ਸੂਤ ਧਾਰਨ ਕਰ ਕੇ। ਸੂਤੁ = ਧਾਗਾ, ਸੂਤਰ (ਨੋਟ: ਮਾਲਾ ਦੇ ਮਣਕਿਆਂ ਲਈ ਧਾਗਾ, ਮਾਨੋ, ਆਸਰਾ ਹੈ, ਜਿਸ ਦੀ ਰਾਹੀਂ ਮਣਕੇ ਮਾਲਾ ਵਿਚ ਟਿਕੇ ਰਹਿੰਦੇ ਹਨ), ਆਸਰਾ। ਰਮਤੇ = ("ਪੰਚ ਦੂਤ") ਰਮਤੇ, (ਪੰਜੇ ਕਾਮਾਦਿਕ) ਦੌੜ-ਭੱਜ ਕਰਦੇ ਸਨ ॥੪॥ਉਹ ਮਨ-ਹਾਥੀ ਹੀ ਨਹੀਂ ਰਿਹਾ, ਉਹ ਹਿਰਦਾ ਹੀ ਨਹੀਂ ਰਿਹਾ ॥੪॥
 
मिरतक भए दसै बंद छूटे मित्र भाई सभ छोरे ॥
Mirṯak bẖa▫e ḏasai banḏ cẖẖūte miṯar bẖā▫ī sabẖ cẖẖore.
He is dead, and the bonds of the ten gates are opened; he has left all his friends and brothers.
ਇਨਸਾਨ ਮਰ ਗਿਆ ਹੈ, ਦਸਾਂ ਹੀ ਦਰਵਾਜਿਆਂ ਦੇ ਬੰਨ੍ਹ ਟੁਟ ਗਏ ਹਨ ਅਤੇ ਉਹ ਆਪਣੇ ਸਾਰੇ ਯਾਰਾਂ ਤੇ ਵੀਰਾਂ ਨੂੰ ਛੱਡ ਗਿਆ ਹੈ।
ਮਿਰਤਕ = ਮੋਏ ਹੋਏ, ਦੇਹ-ਅਧਿਆਸ ਵਲੋਂ ਮੋਏ ਹੋਏ, ਸਰੀਰਕ ਮੋਹ ਵਲੋਂ ਮੋਏ ਹੋਏ। ਦਸੈ ਬੰਦ = ਦਸ ਇੰਦ੍ਰੇ। ਛੂਟੇ = ਢਿੱਲੇ ਹੋ ਗਏ, 'ਦੇਹੀ ਕੇ ਸੰਗ' ਤੋਂ ਛੁੱਟ ਗਏ, ਸਰੀਰਕ ਮੋਹ ਤੋਂ ਆਜ਼ਾਦ ਹੋ ਗਏ। ਮਿਤ੍ਰ ਭਾਈ = ਇੰਦ੍ਰਿਆਂ ਦੇ ਮਿੱਤਰ ਭਰਾ (ਆਸਾ ਤ੍ਰਿਸ਼ਨਾ ਆਦਿਕ ਵਿਕਾਰ)।(ਹਰਿ ਸਿਮਰਨ ਦੀ ਬਰਕਤ ਨਾਲ) ਤੇਰੇ ਦਸੇ ਹੀ ਇੰਦ੍ਰੇ ਸਰੀਰਕ ਮੋਹ ਵਲੋਂ ਮਰ ਚੁਕੇ ਹਨ, ਸਰੀਰਕ ਮੋਹ ਵਲੋਂ ਅਜ਼ਾਦ ਹੋ ਗਏ ਹਨ, ਇਹਨਾਂ ਨੇ ਆਸਾ ਤ੍ਰਿਸ਼ਨਾ ਆਦਿਕ ਆਪਣੇ ਸਾਰੇ ਸੱਜਣ-ਮਿੱਤਰ ਭੀ ਛੱਡ ਦਿੱਤੇ ਹਨ।
 
कहत कबीरा जो हरि धिआवै जीवत बंधन तोरे ॥५॥५॥१८॥
Kahaṯ kabīrā jo har ḏẖi▫āvai jīvaṯ banḏẖan ṯore. ||5||5||18||
Says Kabeer, one who meditates on the Lord, breaks his bonds, even while yet alive. ||5||5||18||
ਕਬੀਰ ਜੀ ਆਖਦੇ ਹਨ, ਜੋ ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਉਹ ਜੀਉਂਦਾ ਹੋਇਆ ਹੀ ਆਪਣੇ ਜੂੜ (ਬੰਧਨ) ਵੱਢ ਸੁਟਦਾ ਹੈ।
ਜੀਵਤ = ਜੀਊਂਦਾ ਹੀ, ਇਸੇ ਸਰੀਰ ਵਿਚ। ਬੰਧਨ = ਦੇਹ-ਅਧਿਆਸ ਵਾਲੇ ਬੰਧਨ, ਸਰੀਰਕ ਮੋਹ ਦੇ ਜੰਜਾਲ ॥੫॥੫॥੧੮॥ਕਬੀਰ ਆਖਦਾ ਹੈ-ਜੋ ਜੋ ਭੀ ਮਨੁੱਖ ਪਰਮਾਤਮਾ ਨੂੰ ਸਿਮਰਦਾ ਹੈ ਉਹ ਜੀਊਂਦਾ ਹੀ (ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ, ਇਸ ਤਰ੍ਹਾਂ) ਸਰੀਰਕ ਮੋਹ ਦੇ ਬੰਧਨ ਤੋੜ ਲੈਂਦਾ ਹੈ ॥੫॥੫॥੧੮॥
 
आसा इकतुके ४ ॥
Āsā ikṯuke 4.
Aasaa, 4 Ik-Tukas:
ਆਸਾ ਇਕ ਤੁਕੇ 4।
xxxxxx
 
सरपनी ते ऊपरि नही बलीआ ॥
Sarpanī ṯe ūpar nahī balī▫ā.
No one is more powerful than the she-serpent Maya,
ਮਾਇਆ ਸੱਪਣੀ ਤੋਂ ਵਧੇਰੇ ਹੋਰ ਕੋਈ ਬਲਵਾਨ ਨਹੀਂ,
ਸਰਪਨੀ = ਸੱਪਣੀ, ਮੋਹ ਦਾ ਡੰਗ ਮਾਰਨ ਵਾਲੀ ਮਾਇਆ। ਤੇ ਉਪਰਿ = ਤੋਂ ਵਧੀਕ।ਉਸ (ਮਾਇਆ) ਤੋਂ ਵਧੀਕ ਬਲ ਵਾਲਾ (ਜਗਤ ਵਿਚ ਹੋਰ ਕੋਈ) ਨਹੀਂ ਹੈ,
 
जिनि ब्रहमा बिसनु महादेउ छलीआ ॥१॥
Jin barahmā bisan mahāḏe▫o cẖẖalī▫ā. ||1||
who deceived even Brahma, Vishnu and Shiva. ||1||
ਜਿਸ ਨੇ ਬਰਮਾਂ, ਵਿਸ਼ਨੂੰ ਅਤੇ ਸ਼ਿਵਜੀ ਭੀ ਠੱਗ ਲਏ ਹਨ।
ਜਿਨਿ = ਜਿਸ ਸੱਪਣੀ ਨੇ। ਮਹਾਦੇਉ = ਸ਼ਿਵ ॥੧॥ਜਿਸ ਮਾਇਆ ਨੇ ਬ੍ਰਹਮਾ, ਵਿਸ਼ਨੂੰ ਤੇ ਸ਼ਿਵ (ਵਰਗੇ ਵੱਡੇ ਦੇਵਤੇ) ਛਲ ਲਏ ਹਨ ॥੧॥
 
मारु मारु स्रपनी निरमल जलि पैठी ॥
Mār mār sarpanī nirmal jal paiṯẖī.
Having bitten and struck them down, she now sits in the immaculate waters.
ਸਾਰੀ ਪਾਸੀਂ ਮਾਰੋ ਮਾਰ ਕਰਦੀ ਹੋਈ ਨਾਗਣ ਹੁਣ ਪਵਿੱਤ੍ਰ ਪਾਣੀ ਵਿੱਚ ਬੈਠ ਗਈ ਹੈ।
ਮਾਰੁ ਮਾਰੁ = ਮਾਰੋ-ਮਾਰ ਕਰਦੀ, ਬੜੇ ਜ਼ੋਰਾਂ ਵਿਚ ਆਈ ਹੋਈ। ਜਲਿ = ਜਲ ਵਿਚ। ਨਿਰਮਲ ਜਲਿ = ਪਵਿੱਤਰ ਜਲ ਵਿਚ, ਸ਼ਾਂਤ ਸਰ ਵਿਚ, ਸਤ-ਸੰਗ ਵਿਚ। ਪੈਠੀ = ਆ ਟਿਕਦੀ ਹੈ, ਸ਼ਾਂਤ ਹੋ ਜਾਂਦੀ ਹੈ।ਪਰ ਇਹ ਬੜੇ ਜ਼ੋਰਾਂ ਵਿਚ ਆਈ ਮਾਇਆ ਸਤਸੰਗ ਵਿਚ ਸ਼ਾਂਤ ਹੋ ਜਾਂਦੀ ਹੈ, (ਭਾਵ, ਇਸ ਮਾਰੋ-ਮਾਰ ਕਰਨ ਵਾਲੀ ਮਾਇਆ ਦਾ ਪ੍ਰਭਾਵ ਸਤਸੰਗ ਵਿਚ ਅੱਪੜਿਆਂ ਠੰਡਾ ਪੈ ਜਾਂਦਾ ਹੈ),
 
जिनि त्रिभवणु डसीअले गुर प्रसादि डीठी ॥१॥ रहाउ ॥
Jin ṯaribẖavaṇ dasī▫ale gur parsāḏ dīṯẖī. ||1|| rahā▫o.
By Guru's Grace, I have seen her, who has bitten the three worlds. ||1||Pause||
ਗੁਰਾਂ ਦੀ ਦਇਆ ਦੁਆਰਾ ਮੈਂ ਉਸ ਨੂੰ ਵੇਖ ਲਿਆ ਹੈ, ਜਿਸ ਨੇ ਤਿੰਨੇ ਜਹਾਨ ਡੰਗ ਛੱਡੇ ਹਨ, ਠਹਿਰਾਉ।
ਤ੍ਰਿਭਵਣੁ = ਸਾਰਾ ਸੰਸਾਰ। ਡੀਠੀ = ਦਿੱਸ ਪਈ ਹੈ ॥੧॥ਕਿਉਂਕਿ ਜਿਸ ਮਾਇਆ ਨੇ ਸਾਰੇ ਜਗਤ ਨੂੰ (ਮੋਹ ਦਾ) ਡੰਗ ਮਾਰਿਆ ਹੈ (ਸੰਗਤ ਵਿਚ) ਗੁਰੂ ਦੀ ਕਿਰਪਾ ਨਾਲ (ਉਸ ਦੀ ਅਸਲੀਅਤ) ਦਿੱਸ ਪੈਂਦੀ ਹੈ ॥੧॥ ਰਹਾਉ॥
 
स्रपनी स्रपनी किआ कहहु भाई ॥
Sarpanī sarpanī ki▫ā kahhu bẖā▫ī.
O Siblings of Destiny, why is she called a she-serpent?
ਹੇ ਵੀਰ! ਤੂੰ ਮਾਇਆ ਨੂੰ ਨਾਗਣੀ ਕਿਉਂ ਆਖਦਾ ਹੈਂ?
ਸ੍ਰਪਨੀ...ਭਾਈ = ਹੇ ਭਾਈ! ਸੱਪਣੀ ਤੋਂ ਇਤਨਾ ਕਿਉਂ ਡਰਦੇ ਹੋ?ਸੋ, ਹੇ ਭਾਈ! ਇਸ ਮਾਇਆ ਤੋਂ ਇਤਨਾ ਡਰਨ ਦੀ ਲੋੜ ਨਹੀਂ।
 
जिनि साचु पछानिआ तिनि स्रपनी खाई ॥२॥
Jin sācẖ pacẖẖāni▫ā ṯin sarpanī kẖā▫ī. ||2||
One who realizes the True Lord, devours the she-serpent. ||2||
ਜੋ ਸੱਚੇ ਸਾਹਿਬ ਨੂੰ ਅਨੁਭਵ ਕਰ ਲੈਦਾ ਹੈ ਉਹ ਨਾਗਣ ਨੂੰ ਨਿਗਲ ਜਾਂਦਾ ਹੈ।
ਤਿਨਿ = ਉਸ ਮਨੁੱਖ ਨੇ। ਖਾਈ = ਖਾ ਲਈ, ਵੱਸ ਵਿਚ ਕਰ ਲਈ ॥੨॥ਜਿਸ ਮਨੁੱਖ ਨੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨਾਲ ਜਾਣ-ਪਛਾਣ ਪਾ ਲਈ ਹੈ, ਉਸ ਨੇ ਇਸ ਮਾਇਆ ਨੂੰ ਆਪਣੇ ਵੱਸ ਵਿੱਚ ਕਰ ਲਿਆ ॥੨॥
 
स्रपनी ते आन छूछ नही अवरा ॥
Sarpanī ṯe ān cẖẖūcẖẖ nahī avrā.
No one else is more frivolous than this she-serpent.
ਮਾਇਆ ਤੋਂ ਵਧੇਰੇ ਹੋਰ ਕੋਈ ਹੋਛਾ ਨਹੀਂ।
ਆਨ ਅਵਰਾ = ਕੋਈ ਹੋਰ, ਸੱਚ ਪਛਾਨਣ ਵਾਲੇ ਤੋਂ ਬਿਨਾ ਕੋਈ ਹੋਰ। ਛੂਛ = ਖ਼ਾਲੀ, ਸੱਖਣਾ, ਬਚਿਆ ਹੋਇਆ। ਸ੍ਰਪਨੀ ਤੇ ਛੂਛ = ਸੱਪਣੀ ਦੇ ਅਸਰ ਤੋਂ ਬਚਿਆ ਹੋਇਆ।(ਪ੍ਰਭੂ ਨਾਲ ਜਾਣ-ਪਛਾਣ ਕਰਨ ਵਾਲਿਆਂ ਤੋਂ ਬਿਨਾ) ਹੋਰ ਕੋਈ ਜੀਵ ਇਸ ਸੱਪਣੀ ਦੇ ਅਸਰ ਤੋਂ ਬਚਿਆ ਹੋਇਆ ਨਹੀਂ ਹੈ।
 
स्रपनी जीती कहा करै जमरा ॥३॥
Sarpanī jīṯī kahā karai jamrā. ||3||
When the she-serpent is overcome, what can the Messengers of the King of Death do? ||3||
ਜਦ ਸੱਪਣੀ ਜਿੱਤ ਲਈ ਜਾਂਦੀ ਹੈ, ਤਾਂ ਮੌਤ ਦੇ ਦੂਤਾਂ ਦਾ ਰਾਜਾ ਕੀ ਕਰ ਸਕਦਾ ਹੈ?
ਜਮਰਾ = ਵਿਚਾਰਾ ਜਮ। ਕਹਾ ਕਰੈ = ਕੁਝ ਵਿਗਾੜ ਨਹੀਂ ਸਕਦਾ ॥੩॥ਜਿਸ ਨੇ (ਗੁਰੂ ਦੀ ਕਿਰਪਾ ਨਾਲ) ਇਸ ਸੱਪਣੀ ਮਾਇਆ ਨੂੰ ਜਿੱਤ ਲਿਆ ਹੈ, ਜਮ ਵਿਚਾਰਾ ਭੀ ਉਸ ਦਾ ਕੁਝ ਵਿਗਾੜ ਨਹੀਂ ਸਕਦਾ ॥੩॥