Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
आसा बाणी स्री नामदेउ जी की
Āsā baṇī sarī nāmḏe▫o jī kī
Aasaa, The Word Of The Reverend Naam Dayv Jee:
ਆਸਾ ਸ਼ਬਦ। ਪੂਜਯ ਨਾਮ ਦੇਵ ਜੀ।
xxxਰਾਗ ਆਸਾ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
 
एक अनेक बिआपक पूरक जत देखउ तत सोई ॥
Ėk anek bi▫āpak pūrak jaṯ ḏekẖ▫a▫u ṯaṯ so▫ī.
In the one and in the many, He is pervading and permeating; wherever I look, there He is.
ਇਕ ਸੁਆਮੀ ਹੀ ਘਣੇਰਿਆਂ ਸਰੂਪਾਂ ਅੰਦਰ ਹੈ, ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਓਥੇ ਸਾਰੇ ਉਹ ਰਮਿਆ ਹੋਇਆ ਤੇ ਪਰੀਪੂਰਨ ਹੈ।
ਪੂਰਕ = ਭਰਪੂਰ। ਜਤ = ਜਿੱਧਰ। ਦੇਖਉ = ਮੈਂ ਵੇਖਦਾ ਹਾਂ। ਤਤ = ਉੱਧਰ। ਸੋਈ = ਉਹ ਪ੍ਰਭੂ ਹੀ।ਇੱਕ ਪਰਮਾਤਮਾ ਅਨੇਕ ਰੂਪ ਧਾਰ ਕੇ ਹਰ ਥਾਂ ਮੌਜੂਦ ਹੈ ਤੇ ਭਰਪੂਰ ਹੈ; ਮੈਂ ਜਿੱਧਰ ਤੱਕਦਾ ਹਾਂ, ਉਹ ਪਰਮਾਤਮਾ ਹੀ ਮੌਜੂਦ ਹੈ।
 
माइआ चित्र बचित्र बिमोहित बिरला बूझै कोई ॥१॥
Mā▫i▫ā cẖiṯar bacẖiṯar bimohiṯ birlā būjẖai ko▫ī. ||1||
The marvelous image of Maya is so fascinating; how few understand this. ||1||
ਫ਼ਰੇਫਤਾ ਕਰਨ ਵਾਲੀ ਹੈ ਮੋਹਨੀ ਦੀ ਅਦਭੁਤ ਮੂਰਤ। ਕੋਈ ਟਾਵਾਂ ਟੱਲਾ ਹੀ ਇਸ ਨੂੰ ਸਮਝਦਾ ਹੈ।
ਚਿਤ੍ਰ = ਮੂਰਤਾਂ, ਤਸਵੀਰਾਂ। ਬਚਿਤ੍ਰ = ਰੰਗਾ ਰੰਗ ਦੀਆਂ। ਬਿਮੋਹਿਤ = ਚੰਗੀ ਤਰ੍ਹਾਂ ਮੋਹੇ ਜਾਂਦੇ ਹਨ ॥੧॥ਪਰ (ਇਸ ਭੇਤ ਨੂੰ) ਕੋਈ ਵਿਰਲਾ ਬੰਦਾ ਸਮਝਦਾ ਹੈ, ਕਿਉਂਕਿ ਜੀਵ ਆਮ ਤੌਰ ਤੇ ਮਾਇਆ ਦੇ ਰੰਗਾ-ਰੰਗ ਦੇ ਰੂਪਾਂ ਵਿਚ ਚੰਗੀ ਤਰ੍ਹਾਂ ਮੋਹੇ ਪਏ ਹਨ ॥੧॥
 
सभु गोबिंदु है सभु गोबिंदु है गोबिंद बिनु नही कोई ॥
Sabẖ gobinḏ hai sabẖ gobinḏ hai gobinḏ bin nahī ko▫ī.
God is everything, God is everything. Without God, there is nothing at all.
ਸਾਰਾ ਕੁਛ ਪ੍ਰਭੂ ਹੈ, ਸਾਰਾ ਕੁਛ ਪ੍ਰਭੂ ਹੀ ਹੈ। ਸ੍ਰਿਸ਼ਟੀ ਦੇ ਥੰਮ੍ਹਣਹਾਰ ਵਾਹਿਗੁਰੂ ਬਾਝੋਂ ਹੋਰ ਕੁਝ ਭੀ ਨਹੀਂ।
ਸਭੁ = ਹਰ ਥਾਂ।ਹਰ ਥਾਂ ਪਰਮਾਤਮਾ ਹੈ, ਹਰ ਥਾਂ ਪਰਮਾਤਮਾ ਹੈ, ਪਰਮਾਤਮਾ ਤੋਂ ਸੱਖਣੀ ਕੋਈ ਥਾਂ ਨਹੀਂ;
 
सूतु एकु मणि सत सहंस जैसे ओति पोति प्रभु सोई ॥१॥ रहाउ ॥
Sūṯ ek maṇ saṯ sahaʼns jaise oṯ poṯ parabẖ so▫ī. ||1|| rahā▫o.
As one thread holds hundreds and thousands of beads, He is woven into His creation. ||1||Pause||
ਜਿਸ ਤਰ੍ਹਾਂ ਇਕ ਧਾਗੇ ਵਿੱਚ ਸੈਕੜੇ ਤੇ ਹਜਾਰਾਂ ਮਣਕੇ ਪਰੋਏ ਹੋਏ ਹੁੰਦੇ ਹਨ, ਏਸ ਤਰ੍ਹਾਂ ਹੀ ਸੰਸਾਰ ਦੇ ਤਾਣੇ ਤੇ ਪੇਟੇ ਵਿੱਚ ਉਹ ਸੁਆਮੀ ਹੈ। ਠਹਿਰਾਉ।
ਸੂਤੁ = ਧਾਗਾ। ਮਣਿ = ਮਣਕੇ। ਸਤ = ਸ਼ਤ, ਸੈਂਕੜੇ। ਸਹੰਸ = ਹਜ਼ਾਰਾਂ। ਓਤਿ ਪੋਤਿ = {ਸੰ. ओत प्रोत = ਉਣਿਆ ਹੋਇਆ, ਪ੍ਰੋਤਾ ਹੋਇਆ} ਉਣੇ ਹੋਏ ਵਿਚ, ਪ੍ਰੋਤੇ ਹੋਏ ਵਿਚ, ਤਾਣੇ ਪੇਟੇ ਵਿਚ ॥੧॥ਜਿਵੇਂ ਇੱਕ ਧਾਗਾ ਹੋਵੇ ਤੇ (ਉਸ ਵਿਚ) ਸੈਂਕੜੇ ਹਜ਼ਾਰਾਂ ਮਣਕੇ (ਪ੍ਰੋਤੇ ਹੋਏ ਹੋਣ) (ਇਸੇ ਤਰ੍ਹਾਂ ਸਭ ਜੀਵਾਂ ਵਿਚ ਪਰਮਾਤਮਾ ਦੀ ਹੀ ਜੀਵਨ-ਸੱਤਾ ਮਿਲੀ ਹੋਈ ਹੈ, ਜਿਵੇਂ) ਤਾਣੇ-ਪੇਟੇ ਵਿਚ (ਧਾਗੇ ਮਿਲੇ ਹੋਏ ਹਨ, ਤਿਵੇਂ) ਉਹੀ ਪਰਮਾਤਮਾ (ਸਭ ਵਿਚ ਮਿਲਿਆ ਹੋਇਆ) ਹੈ ॥੧॥ ਰਹਾਉ॥
 
जल तरंग अरु फेन बुदबुदा जल ते भिंन न होई ॥
Jal ṯarang ar fen buḏbuḏā jal ṯe bẖinn na ho▫ī.
The waves of the water, the foam and bubbles, are not distinct from the water.
ਪਾਣੀ ਦੀਆਂ ਲਹਿਰਾਂ, ਝੱਗ ਅਤੇ ਬੁਲਬੁਲੇ ਪਾਣੀ ਤੋਂ ਵਖਰੇ ਨਹੀਂ।
ਤਰੰਗ = ਲਹਿਰਾਂ, ਠਿੱਲ੍ਹਾਂ। ਫੇਨ = ਝੱਗ। ਬੁਦਬੁਦਾ = ਬੁਲਬੁਲਾ। ਭਿੰਨ = ਵੱਖਰਾ।ਪਾਣੀ ਦੀਆਂ ਠਿੱਲ੍ਹਾਂ, ਝੱਗ ਅਤੇ ਬੁਲਬੁਲੇ-ਇਹ ਸਾਰੇ ਪਾਣੀ ਤੋਂ ਵੱਖਰੇ ਨਹੀਂ ਹੁੰਦੇ,
 
इहु परपंचु पारब्रहम की लीला बिचरत आन न होई ॥२॥
Ih parpancẖ pārbarahm kī līlā bicẖraṯ ān na ho▫ī. ||2||
This manifested world is the playful game of the Supreme Lord God; reflecting upon it, we find that it is not different from Him. ||2||
ਇਹ ਸੰਸਾਰ ਪਰਮ ਪ੍ਰਭੂ ਦੀ ਇਕ ਖੇਡ ਹੈ। ਵਿਚਾਰ ਕਰਨ ਉਤੇ ਆਦਮੀ ਇਸ ਨੂੰ ਅੱਡਰਾ ਨਹੀਂ ਪਾਉਂਦਾ।
ਪਰਪੰਚੁ = {ਸੰ. प्रपंच} ਇਹ ਦਿੱਸਦਾ ਤਮਾਸ਼ਾ-ਰੂਪ ਸੰਸਾਰ। ਲੀਲਾ = ਖੇਡ। ਬਿਚਰਤ = ਵਿਚਾਰਿਆਂ। ਆਨ = ਵੱਖਰਾ, ਓਪਰਾ ॥੨॥ਤਿਵੇਂ ਹੀ ਇਹ ਦਿੱਸਦਾ ਤਮਾਸ਼ਾ-ਰੂਪ ਜਗਤ ਪਰਮਾਤਮਾ ਦੀ ਰਚੀ ਹੋਈ ਖੇਡ ਹੈ, ਗਹੁ ਨਾਲ ਸੋਚਿਆਂ (ਇਹ ਸਮਝ ਆ ਜਾਂਦੀ ਹੈ ਕਿ ਇਹ ਉਸ ਤੋਂ) ਵੱਖਰਾ ਨਹੀਂ ਹੈ ॥੨॥
 
मिथिआ भरमु अरु सुपन मनोरथ सति पदारथु जानिआ ॥
Mithi▫ā bẖaram ar supan manorath saṯ paḏārath jāni▫ā.
False doubts and dream objects - man believes them to be true.
ਝੂਠੇ ਸੰਦੇਹਾਂ ਅਤੇ ਸੁਪਨੇ ਦੀਆਂ ਵਸਤੂਆਂ ਨੂੰ ਇਨਸਾਨ ਸੱਚੀਆਂ ਵੱਡਮੁੱਲੀਆਂ ਸ਼ੈਆਂ ਕਰਕੇ ਜਾਣਦਾ ਹੈ।
ਮਿਥਿਆ = ਝੂਠਾ। ਭਰਮੁ = ਵਹਿਮ, ਗ਼ਲਤ ਖ਼ਿਆਲ। ਮਨੋਰਥ = ਉਹ ਚੀਜ਼ਾਂ ਜਿਨ੍ਹਾਂ ਦੀ ਖ਼ਾਤਰ ਮਨ ਦੌੜਦਾ ਫਿਰਦਾ ਹੈ। ਸਤਿ = ਸਦਾ ਕਾਇਮ ਰਹਿਣ ਵਾਲੇ।(ਇਹ ਪਰਪੰਚ ਵੇਖ ਕੇ ਜੀਵਾਂ ਨੂੰ) ਗ਼ਲਤ ਖ਼ਿਆਲ ਬਣ ਗਿਆ ਹੈ (ਕਿ ਇਸ ਦਾ ਅਸਾਡਾ ਸਾਥ ਪੱਕਾ ਨਿਭਣ ਵਾਲਾ ਹੈ); ਇਹ ਪਦਾਰਥ ਇਉਂ ਹੀ ਹਨ ਜਿਵੇਂ ਸੁਪਨੇ ਵਿਚ ਵੇਖੇ ਹੋਏ ਪਦਾਰਥ; ਪਰ ਜੀਵਾਂ ਨੇ ਇਹਨਾਂ ਨੂੰ ਸਦਾ (ਆਪਣੇ ਨਾਲ) ਟਿਕੇ ਰਹਿਣ ਵਾਲੇ ਸਮਝ ਲਿਆ ਹੈ।
 
सुक्रित मनसा गुर उपदेसी जागत ही मनु मानिआ ॥३॥
Sukariṯ mansā gur upḏesī jāgaṯ hī man māni▫ā. ||3||
The Guru has instructed me to try to do good deeds, and my awakened mind has accepted this. ||3||
ਗੁਰਾਂ ਨੇ ਮੈਨੂੰ ਚੰਗੇ ਅਮਲ ਕਮਾਉਣ ਦੀ ਇੱਛਾ ਧਾਰਨ ਦੀ ਸਿੱਖਮਤ ਦਿੱਤੀ ਅਤੇ ਮੇਰੇ ਖਬਰਦਾਰ ਚਿੱਤ ਨੇ ਇਸ ਨੂੰ ਕਬੂਲ ਕਰ ਲਿਆ।
ਸੁਕ੍ਰਿਤ = ਨੇਕੀ। ਮਨਸਾ = ਸਮਝ। ਮਾਨਿਆ = ਪਤੀਜ ਗਿਆ, ਤਸੱਲੀ ਹੋ ਗਈ ॥੩॥ਜਿਸ ਮਨੁੱਖ ਨੂੰ ਸਤਿਗੁਰੂ ਭਲੀ ਸਮਝ ਬਖ਼ਸ਼ਦਾ ਹੈ ਉਹ ਇਸ ਵਹਿਮ ਵਿਚੋਂ ਜਾਗ ਪੈਂਦਾ ਹੈ ਤੇ ਉਸ ਦੇ ਮਨ ਨੂੰ ਤਸੱਲੀ ਆ ਜਾਂਦੀ ਹੈ (ਕਿ ਆਸਾਡਾ ਤੇ ਇਹਨਾਂ ਪਦਾਰਥਾਂ ਦਾ ਸਾਥ ਸਦਾ ਲਈ ਨਹੀਂ ਹੈ) ॥੩॥
 
कहत नामदेउ हरि की रचना देखहु रिदै बीचारी ॥
Kahaṯ nāmḏe▫o har kī racẖnā ḏekẖhu riḏai bīcẖārī.
Says Naam Dayv, see the Creation of the Lord, and reflect upon it in your heart.
ਨਾਮ ਦੇਵ ਜੀ ਆਖਦੇ ਹਨ, ਤੂੰ ਵਾਹਿਗੁਰੂ ਦੀ ਖਲਕਤ ਨੂੰ ਵੇਖ ਅਤੇ ਆਪਣੇ ਹਿਰਦੇ ਅੰਦਰ ਇਸ ਉੱਤੇ ਵੀਚਾਰ ਕਰ।
ਰਚਨਾ = ਸ੍ਰਿਸ਼ਟੀ। ਬੀਚਾਰੀ = ਵਿਚਾਰ ਕੇ।ਨਾਮਦੇਵ ਆਖਦਾ ਹੈ: ਆਪਣੇ ਹਿਰਦੇ ਵਿਚ ਵਿਚਾਰ ਕੇ ਵੇਖ ਲਵੋ ਕਿ ਇਹ ਪਰਮਾਤਮਾ ਦੀ ਰਚੀ ਹੋਈ ਖੇਡ ਹੈ।
 
घट घट अंतरि सरब निरंतरि केवल एक मुरारी ॥४॥१॥
Gẖat gẖat anṯar sarab niranṯar keval ek murārī. ||4||1||
In each and every heart, and deep within the very nucleus of all, is the One Lord. ||4||1||
ਹਰ ਦਿਲ ਅੰਦਰ ਅਤੇ ਸਾਰਿਆਂ ਦੇ ਵਿੱਚ, ਹੰਕਾਰ ਦਾ ਵੈਰੀ ਸਿਰਫ ਇੱਕ ਵਾਹਿਗੁਰੂ ਹੀ ਹੈ।
ਅੰਤਰਿ = ਅੰਦਰ। ਨਿਰੰਤਰਿ = ਇਕ-ਰਸ ਸਭ ਵਿਚ ॥੪॥੧॥ਇਸ ਵਿਚ ਹਰੇਕ ਘਟ ਅੰਦਰ ਹਰ ਥਾਂ ਸਿਰਫ਼ ਇੱਕ ਪਰਮਾਤਮਾ ਹੀ ਵੱਸਦਾ ਹੈ ॥੪॥੧॥
 
आसा ॥
Āsā.
Aasaa:
ਆਸਾ।
xxxxxx
 
आनीले कु्मभ भराईले ऊदक ठाकुर कउ इसनानु करउ ॥
Ānīle kumbẖ bẖarā▫īle ūḏak ṯẖākur ka▫o isnān kara▫o.
Bringing the pitcher, I fill it with water, to bathe the Lord.
ਸੁਆਮੀ ਨੂੰ ਨੁਹਾਲਣ ਲਈ ਮੈਂ ਘੜਾ ਲਿਆ ਕੇ ਇਸ ਨੂੰ ਪਾਣੀ ਨਾਲ ਭਰਦਾ ਹਾਂ।
ਆਨੀਲੇ = ਲਿਆਂਦਾ। ਕੁੰਭ = ਘੜਾ। ਭਰਾਈਲੇ = ਭਰਾਇਆ। ਉਦਕ = ਪਾਣੀ। ਠਾਕੁਰ = {ਸੰ. ठाकुर = an idol, deity} ਮੂਰਤੀ, ਬੁੱਤ। ਕਉ = ਨੂੰ। ਕਰਉ = ਮੈਂ ਕਰਾਵਾਂ।ਘੜਾ ਲਿਆ ਕੇ (ਉਸ ਵਿਚ) ਪਾਣੀ ਭਰਾ ਕੇ (ਜੇ) ਮੈਂ ਮੂਰਤੀ ਨੂੰ ਇਸ਼ਨਾਨ ਕਰਾਵਾਂ (ਤਾਂ ਉਹ ਇਸ਼ਨਾਨ ਪਰਵਾਨ ਨਹੀਂ, ਪਾਣੀ ਜੂਠਾ ਹੈ, ਕਿਉਂਕਿ)
 
बइआलीस लख जी जल महि होते बीठलु भैला काइ करउ ॥१॥
Ba▫i▫ālīs lakẖ jī jal mėh hoṯe bīṯẖal bẖailā kā▫e kara▫o. ||1||
But 4.2 million species of beings are in the water - how can I use it for the Lord, O Siblings of Destiny? ||1||
ਬਤਾਲੀ ਲੱਖ ਜੀਵ ਪਾਣੀ ਵਿੱਚ ਹਨ। ਵਿਆਪਕ ਪ੍ਰਭੂ ਨੂੰ ਮੈਂ ਉਸ ਵਿੱਚ ਕਿਸ ਤਰ੍ਹਾਂ ਇਸ਼ਨਾਨ ਕਰਵਾ ਸਕਦਾ ਹਾਂ, ਹੇ ਭਰਾ।
ਜੀ = ਜੀਵ। ਬੀਠਲੁ = {विष्ठल = one who is at a distance} ਮਾਇਆ ਦੇ ਪ੍ਰਭਾਵ ਤੋਂ ਪਰੇ ਹਰੀ। ਭੈਲਾ = ਭਇਲਾ {ਸੰ. भु = to live, exist, stay, abide. ਮਰਾਠੀ ਬੋਲੀ 'ਭੂਤ ਕਾਲ' ਬਣਾਉਣ ਵਾਸਤੇ ਕ੍ਰਿਆ-ਧਾਤੂ ਦੇ ਅਖ਼ੀਰ ਤੇ 'ਲਾ' ਲਗਾਈਦਾ ਹੈ, ਜਿਵੇਂ 'ਆ' ਤੋਂ 'ਆਇਲਾ', 'ਕੁਪ' ਤੋਂ 'ਕੋਪਿਲਾ' ਆਦਿਕ; ਤਿਵੇਂ ਹੀ 'ਭੂ' ਤੋਂ 'ਭਇਲਾ' ਜਾਂ 'ਭੈਲਾ'} ਵੱਸਦਾ ਸੀ, ਮੌਜੂਦ ਸੀ। ਕਾਇ = ਕਾਹਦੇ ਲਈ? ਕਿਉਂ? ॥੧॥ਪਾਣੀ ਵਿਚ ਬਿਤਾਲੀ ਲੱਖ (ਜੂਨਾਂ ਦੇ) ਜੀਵ ਰਹਿੰਦੇ ਹਨ। (ਪਰ ਮੇਰਾ) ਨਿਰਲੇਪ ਪ੍ਰਭੂ ਤਾਂ ਪਹਿਲਾਂ ਹੀ (ਉਹਨਾਂ ਜੀਵਾਂ ਵਿਚ) ਵੱਸਦਾ ਸੀ (ਤੇ ਇਸ਼ਨਾਨ ਕਰ ਰਿਹਾ ਸੀ; ਤਾਂ ਫਿਰ ਮੂਰਤੀ ਨੂੰ) ਮੈਂ ਕਾਹਦੇ ਲਈ ਇਸ਼ਨਾਨ ਕਰਾਵਾਂ? ॥੧॥
 
जत्र जाउ तत बीठलु भैला ॥
Jaṯar jā▫o ṯaṯ bīṯẖal bẖailā.
Wherever I go, the Lord is there.
ਜਿੱਥੇ ਕਿਤੇ ਮੈਂ ਜਾਂਦਾ ਹਾਂ, ਉਥੇ ਸੁਆਮੀ ਰਮਿਆ ਹੋਇਆ ਹੈ।
ਜਤ੍ਰ = ਜਿੱਥੇ। ਜਾਉ = ਮੈਂ ਜਾਂਦਾ ਹਾਂ।ਮੈਂ ਜਿੱਧਰ ਜਾਂਦਾ ਹਾਂ, ਉੱਧਰ ਹੀ ਨਿਰਲੇਪ ਪ੍ਰਭੂ ਮੌਜੂਦ ਹੈ।
 
महा अनंद करे सद केला ॥१॥ रहाउ ॥
Mahā anand kare saḏ kelā. ||1|| rahā▫o.
He continually plays in supreme bliss. ||1||Pause||
ਪਰਮ ਪ੍ਰਸੰਨਤਾ ਅੰਦਰ ਉਹ ਹਮੇਸ਼ਾਂ ਕਲੋਲਾਂ ਕਰਦਾ ਹੈ। ਠਹਿਰਾਉ।
ਕੇਲਾ = ਅਨੰਦ, ਚੋਜ ਤਮਾਸ਼ੇ ॥੧॥(ਸਭ ਜੀਵਾਂ ਵਿਚ ਵਿਆਪਕ ਹੋ ਕੇ) ਬੜੇ ਅਨੰਦ ਚੋਜ ਤਮਾਸ਼ੇ ਕਰ ਰਿਹਾ ਹੈ ॥੧॥ ਰਹਾਉ॥
 
आनीले फूल परोईले माला ठाकुर की हउ पूज करउ ॥
Ānīle fūl paro▫īle mālā ṯẖākur kī ha▫o pūj kara▫o.
I bring flowers to weave a garland, in worshipful adoration of the Lord.
ਮੈਂ ਪੁਸ਼ਪ ਲਿਆਉਂਦਾ ਹਾਂ ਅਤੇ ਸੁਆਮੀ ਦੀ ਉਪਾਸ਼ਨਾ ਕਰਨ ਲਈ ਹਾਰ ਗੁੰਦਦਾ ਹਾਂ।
ਪਰੋਈਲੇ = ਪਰੋ ਲਈ। ਹਉ = ਮੈਂ।ਫੁੱਲ ਲਿਆ ਕੇ ਤੇ ਮਾਲਾ ਪ੍ਰੋ ਕੇ ਜੇ ਮੈਂ ਮੂਰਤੀ ਦੀ ਪੂਜਾ ਕਰਾਂ,
 
पहिले बासु लई है भवरह बीठल भैला काइ करउ ॥२॥
Pahile bās la▫ī hai bẖavrah bīṯẖal bẖailā kā▫e kara▫o. ||2||
But the bumble bee has already sucked out the fragrance - how can I use it for the Lord, O Siblings of Destiny? ||2||
ਪਹਿਲੇ ਭਉਰੇ ਨੇ ਸੁਗੰਧੀ ਲੀਤੀ ਹੈ। ਮੈਂ ਵਾਹਿਗੁਰੂ ਦੀ ਉਪਾਸ਼ਨਾ ਕਿਸ ਤਰ੍ਹਾਂ ਕਰਾਂ ਹੇ ਵੀਰ?
ਬਾਸੁ = ਸੁਗੰਧੀ, ਵਾਸ਼ਨਾ। ਭਵਰਹ = ਭੌਰੇ ਨੇ ॥੨॥(ਤਾਂ ਉਹ ਫੁੱਲ ਜੂਠੇ ਹੋਣ ਕਰ ਕੇ ਉਹ ਪੂਜਾ ਪਰਵਾਨ ਨਹੀਂ, ਕਿਉਂਕਿ ਉਹਨਾਂ ਫੁੱਲਾਂ ਦੀ) ਸੁਗੰਧੀ ਪਹਿਲਾਂ ਭੌਰੇ ਨੇ ਲੈ ਲਈ; (ਪਰ ਮੇਰਾ) ਬੀਠਲ ਤਾਂ ਪਹਿਲਾਂ ਹੀ (ਉਸ ਭੌਰੇ ਵਿਚ) ਵੱਸਦਾ ਸੀ (ਤੇ ਸੁਗੰਧੀ ਲੈ ਰਿਹਾ ਸੀ, ਤਾਂ ਫਿਰ ਇਹਨਾਂ ਫੁੱਲਾਂ ਨਾਲ) ਮੂਰਤੀ ਦੀ ਪੂਜਾ ਮੈਂ ਕਾਹਦੇ ਲਈ ਕਰਾਂ? ॥੨॥
 
आनीले दूधु रीधाईले खीरं ठाकुर कउ नैवेदु करउ ॥
Ānīle ḏūḏẖ rīḏẖā▫īle kẖīraʼn ṯẖākur ka▫o naiveḏ kara▫o.
I carry milk and cook it to make pudding, with which to feed the Lord.
ਮੈਂ ਦੁੱਧ ਲਿਆਉਂਦਾ ਹਾਂ ਅਤੇ ਸੁਆਮੀ ਨੂੰ ਖੁਆਲਣ ਲਈ ਰਿੰਨ੍ਹ ਕੇ ਇਸ ਦੀ ਖੀਰ ਬਣਾਉਂਦਾ ਹਾਂ।
ਰੀਧਾਈਲੇ = ਰਿੰਨ੍ਹਾ ਲਈ। ਨੈਵੇਦੁ = {ਸੰ. नैवेद्य = an offering of eatables presented to a deity or idol} ਮੂਰਤੀ ਅੱਗੇ ਖਾਣ ਵਾਲੇ ਪਦਾਰਥ ਦੀ ਭੇਟ।ਦੁੱਧ ਲਿਆ ਕੇ ਖੀਰ ਰਿੰਨ੍ਹਾ ਕੇ ਜੇ ਮੈਂ ਇਹ ਖਾਣ ਵਾਲਾ ਉੱਤਮ ਪਦਾਰਥ ਮੂਰਤੀ ਅੱਗੇ ਭੇਟ ਰੱਖਾਂ,
 
पहिले दूधु बिटारिओ बछरै बीठलु भैला काइ करउ ॥३॥
Pahile ḏūḏẖ bitāri▫o bacẖẖrai bīṯẖal bẖailā kā▫e kara▫o. ||3||
But the calf has already tasted the milk - how can I use it for the Lord, O Siblings of Destiny? ||3||
ਪਹਿਲਾਂ ਵੱਛੇ ਨੇ ਦੁੱਧ ਨੂੰ ਜੂਠਾ ਕਰ ਦਿੱਤਾ ਹੈ। ਇਸ ਦੇ ਨਾਮ ਮੈਂ ਵਿਆਪਕ ਵਾਹਿਗੁਰੂ ਦੀ ਕਿਸ ਤਰ੍ਹਾਂ ਪੂਜਾ ਕਰਾਂ?
ਬਿਟਾਰਿਓ = ਜੂਠਾ ਕੀਤਾ। ਬਛਰੈ = ਵੱਛੇ ਨੇ ॥੩॥(ਤਾਂ ਦੁੱਧ ਜੂਠਾ ਹੋਣ ਕਰ ਕੇ ਭੋਜਨ ਪਰਵਾਨ ਨਹੀਂ, ਕਿਉਂਕਿ ਚੋਣ ਵੇਲੇ) ਪਹਿਲਾਂ ਵੱਛੇ ਨੇ ਦੁੱਧ ਜੂਠਾ ਕਰ ਦਿੱਤਾ ਸੀ; (ਪਰ ਮੇਰਾ) ਬੀਠਲ ਤਾਂ ਪਹਿਲਾਂ ਹੀ (ਉਸ ਵੱਛੇ ਵਿਚ) ਵੱਸਦਾ ਸੀ (ਤੇ ਦੁੱਧ ਪੀ ਰਿਹਾ ਸੀ, ਤਾਂ ਇਸ ਮੂਰਤੀ ਅੱਗੇ) ਮੈਂ ਕਿਉਂ ਨੈਵੇਦ ਭੇਟ ਧਰਾਂ? ॥੩॥
 
ईभै बीठलु ऊभै बीठलु बीठल बिनु संसारु नही ॥
Ībẖai bīṯẖal ūbẖai bīṯẖal bīṯẖal bin sansār nahī.
The Lord is here, the Lord is there; without the Lord, there is no world at all.
ਏਥੇ ਸੁਆਮੀ ਹੈ, ਉੱਥੇ ਸੁਆਮੀ ਹੈ। ਸੁਆਮੀ ਦੇ ਬਾਝੋਂ ਜਹਾਨ ਨਹੀਂ।
ਊਭੈ = ਉਤਾਂਹ। ਈਭੈ = ਹੇਠਾਂ।(ਜਗਤ ਵਿਚ) ਹੇਠਾਂ ਉਤਾਂਹ (ਹਰ ਥਾਂ) ਬੀਠਲ ਹੀ ਬੀਠਲ ਹੈ, ਬੀਠਲ ਤੋਂ ਸੱਖਣਾ ਜਗਤ ਰਹਿ ਹੀ ਨਹੀਂ ਸਕਦਾ।
 
थान थनंतरि नामा प्रणवै पूरि रहिओ तूं सरब मही ॥४॥२॥
Thān thananṯar nāmā paraṇvai pūr rahi▫o ṯūʼn sarab mahī. ||4||2||
Prays Naam Dayv, O Lord, You are totally permeating and pervading all places and interspaces. ||4||2||
ਨਾਮ ਦੇਵ ਬੇਨਤੀ ਕਰਦਾ ਹੈ, ਤੂੰ ਹੇ ਪ੍ਰਭੂ! ਸਾਰੀਆਂ ਥਾਵਾਂ ਅਤੇ ਥਾਵਾਂ ਦੀਆਂ ਵਿੱਥਾਂ ਅੰਦਰ ਪਰੀਪੂਰਨ ਹੋ ਰਿਹਾ ਹੈਂ।
ਥਨੰਤਰਿ = ਥਾਨ-ਅੰਤਰਿ। ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰ ਥਾਂ ਵਿਚ। ਪ੍ਰਣਵੈ = ਬੇਨਤੀ ਕਰਦਾ ਹੈ। ਮਹੀ = ਧਰਤੀ। ਸਰਬ ਮਹੀ = ਸਾਰੀ ਸ੍ਰਿਸ਼ਟੀ ਵਿਚ ॥੪॥੨॥ਨਾਮਦੇਵ ਉਸ ਬੀਠਲ ਅੱਗੇ ਬੇਨਤੀ ਕਰਦਾ ਹੈ-(ਹੇ ਬੀਠਲ!) ਤੂੰ ਸਾਰੀ ਸ੍ਰਿਸ਼ਟੀ ਵਿਚ ਹਰ ਥਾਂ ਵਿਚ ਭਰਪੂਰ ਹੈਂ ॥੪॥੨॥
 
आसा ॥
Āsā.
Aasaa:
ਆਸਾ।
xxxxxx
 
मनु मेरो गजु जिहबा मेरी काती ॥
Man mero gaj jihbā merī kāṯī.
My mind is the yardstick, and my tongue is the scissors.
ਮੇਰਾ ਚਿੱਤ ਗਜ਼ ਹੈ ਅਤੇ ਮੇਰੀ ਜੀਭ ਕੈਚੀ।
ਗਜੁ = (ਕੱਪੜਾ ਮਿਣਨ ਵਾਲਾ) ਗਜ਼। ਕਾਤੀ = ਕੈਂਚੀ।ਮੇਰਾ ਮਨ ਗਜ਼ (ਬਣ ਗਿਆ ਹੈ), ਮੇਰੀ ਜੀਭ ਕੈਂਚੀ (ਬਣ ਗਈ ਹੈ),
 
मपि मपि काटउ जम की फासी ॥१॥
Map map kāta▫o jam kī fāsī. ||1||
I measure it out and cut off the noose of death. ||1||
ਮੈਂ ਮਾਪ ਮਾਪ ਕੇ ਮੌਤ ਦੀ ਫਾਹੀ ਨੂੰ ਵੱਢਦਾ ਹਾਂ।
ਮਪਿ ਮਪਿ = ਮਿਣ ਮਿਣ ਕੇ, ਮਾਪ ਮਾਪ ਕੇ, ਕੱਛ ਕੱਛ ਕੇ। ਕਾਟਉ = ਮੈਂ ਕੱਟ ਰਿਹਾ ਹਾਂ। ਫਾਸੀ = ਫਾਹੀ ॥੧॥(ਪ੍ਰਭੂ ਦੇ ਨਾਮ ਨੂੰ ਮਨ ਵਿਚ ਵਸਾ ਕੇ ਤੇ ਜੀਭ ਨਾਲ ਜਪ ਕੇ) ਮੈਂ (ਆਪਣੇ ਮਨ-ਰੂਪ ਗਜ਼ ਨਾਲ) ਕੱਛ ਕੱਛ ਕੇ (ਜੀਭ-ਕੈਂਚੀ ਨਾਲ) ਮੌਤ ਦੇ ਡਰ ਦੀ ਫਾਹੀ ਕੱਟੀ ਜਾ ਰਿਹਾ ਹਾਂ ॥੧॥
 
कहा करउ जाती कह करउ पाती ॥
Kahā kara▫o jāṯī kah kara▫o pāṯī.
What do I have to do with social status? What do I have to with ancestry?
ਮੈਂ ਜਾਤ ਨੂੰ ਕੀ ਕਰਾਂ? ਮੈਂ ਵੰਸ਼ ਨੂੰ ਕੀ ਕਰਾਂ?
ਕਹਾ ਕਰਉ = ਮੈਂ ਕੀਹ (ਪਰਵਾਹ) ਕਰਦਾ ਹਾਂ? ਮੈਨੂੰ ਪਰਵਾਹ ਨਹੀਂ। ਪਾਤੀ = ਗੋਤ। ਜਾਤੀ = (ਆਪਣੀ ਨੀਵੀਂ) ਜ਼ਾਤ।ਮੈਨੂੰ ਹੁਣ ਕਿਸੇ (ਉੱਚੀ-ਨੀਵੀਂ) ਜ਼ਾਤ-ਗੋਤ ਦੀ ਪਰਵਾਹ ਨਹੀਂ ਰਹੀ,
 
राम को नामु जपउ दिन राती ॥१॥ रहाउ ॥
Rām ko nām japa▫o ḏin rāṯī. ||1|| rahā▫o.
I meditate on the Name of the Lord, day and night. ||1||Pause||
ਸੁਆਮੀ ਦੇ ਨਾਮ ਦਾ ਮੈਂ ਰਾਤ ਦਿਨ ਸਿਮਰਨ ਕਰਦਾ ਹਾਂ। ਠਹਿਰਾਉ।
xxx॥੧॥ਕਿਉਂਕਿ ਮੈਂ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹਾਂ ॥੧॥ ਰਹਾਉ॥
 
रांगनि रांगउ सीवनि सीवउ ॥
Rāʼngan rāʼnga▫o sīvan sīva▫o.
I dye myself in the color of the Lord, and sew what has to be sewn.
ਪ੍ਰਭੂ ਦੀ ਰੰਗਤ ਵਿੱਚ ਮੈਂ ਆਪਣੇ ਆਪ ਨੂੰ ਰੰਗਦਾ ਹਾਂ ਅਤੇ ਜੋ ਕੁਛ ਸੀਉਣ ਦੇ ਯੋਗ ਹੈ, ਉਸ ਨੂੰ ਸੀਉਂਦਾ ਹਾਂ।
ਰਾਂਗਨਿ = ਉਹ ਭਾਂਡਾ ਜਿਸ ਵਿਚ ਨੀਲਾਰੀ ਕੱਪੜੇ ਰੰਗਦਾ ਹੈ, ਮੱਟੀ। ਰਾਂਗਉ = ਮੈਂ ਰੰਗਦਾ ਹਾਂ। ਸੀਵਨਿ = ਸੀਊਣ, ਨਾਮ ਦੀ ਸੀਊਣ। ਸੀਵਉ = ਮੈਂ ਸੀਊਂਦਾ ਹਾਂ।(ਇਸ ਸਰੀਰ) ਮੱਟੀ ਵਿਚ ਮੈਂ (ਆਪਣੇ ਆਪ ਨੂੰ ਨਾਮ ਨਾਲ) ਰੰਗ ਰਿਹਾ ਹਾਂ ਤੇ ਪ੍ਰਭੂ ਦੇ ਨਾਮ ਦੀ ਸੀਊਣ ਸੀਊਂ ਰਿਹਾ ਹਾਂ,
 
राम नाम बिनु घरीअ न जीवउ ॥२॥
Rām nām bin gẖarī▫a na jīva▫o. ||2||
Without the Lord's Name, I cannot live, even for a moment. ||2||
ਸਾਈਂ ਦੇ ਨਾਮ ਦੇ ਬਗੈਰ ਮੈਂ ਇੱਕ ਛਿੰਨ ਭਰ ਭੀ ਜੀਉਂਦਾ ਨਹੀਂ ਰਹਿ ਸਕਦਾ।
ਘਰੀਅ = ਇਕ ਘੜੀ ਭੀ। ਨ ਜੀਵਉ = ਮੈਂ ਜੀਊ ਨਹੀਂ ਸਕਦਾ ॥੨॥ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਇਕ ਘੜੀ ਭਰ ਭੀ ਨਹੀਂ ਜੀਉ ਸਕਦਾ ॥੨॥
 
भगति करउ हरि के गुन गावउ ॥
Bẖagaṯ kara▫o har ke gun gāva▫o.
I perform devotional worship, and sing the Glorious Praises of the Lord.
ਮੈਂ ਉਪਾਸ਼ਨਾ ਕਰਦਾ ਹਾਂ ਅਤੇ ਵਾਹਿਗੁਰੂ ਦਾ ਜੱਸ ਗਾਉਂਦਾ ਹਾਂ।
ਕਰਉ = ਮੈਂ ਕਰਦਾ ਹਾਂ। ਗਾਵਉ = ਮੈਂ ਗਾਉਂਦਾ ਹਾਂ।ਮੈਂ ਪ੍ਰਭੂ ਦੀ ਭਗਤੀ ਕਰ ਰਿਹਾ ਹਾਂ, ਹਰੀ ਦੇ ਗੁਣ ਗਾ ਰਿਹਾ ਹਾਂ,
 
आठ पहर अपना खसमु धिआवउ ॥३॥
Āṯẖ pahar apnā kẖasam ḏẖi▫āva▫o. ||3||
Twenty-four hours a day, I meditate on my Lord and Master. ||3||
ਦਿਨ ਦੇ ਅੱਠੇ ਪਹਿਰ ਹੀ, ਮੈਂ ਆਪਣੇ ਮਾਲਕ ਦਾ ਆਰਾਧਨ ਕਰਦਾ ਹਾਂ।
ਧਿਆਵਉ = ਮੈਂ ਧਿਆਉਂਦਾ ਹਾਂ ॥੩॥ਅੱਠੇ ਪਹਿਰ ਆਪਣੇ ਖਸਮ-ਪ੍ਰਭੂ ਨੂੰ ਯਾਦ ਕਰ ਰਿਹਾ ਹਾਂ ॥੩॥
 
सुइने की सूई रुपे का धागा ॥
Su▫ine kī sū▫ī rupe kā ḏẖāgā.
My needle is gold, and my thread is silver.
ਮੇਰੀ ਸੂਈ ਸੋਨੇ ਦੀ ਹੈ ਅਤੇ ਮੇਰੀ ਡੋਰ ਚਾਂਦੀ ਦੀ।
ਸੁਇਨੇ ਕੀ ਸੂਈ = ਗੁਰੂ ਦਾ ਸ਼ਬਦ-ਰੂਪ ਕੀਮਤੀ ਸੂਈ। ਰੁਪਾ = ਚਾਂਦੀ। ਰੁਪੇ ਕਾ ਧਾਗਾ = (ਗੁਰ-ਸ਼ਬਦ ਦੀ ਬਰਕਤਿ ਨਾਲ) ਸ਼ੁੱਧ ਨਿਰਮਲ ਹੋਈ ਬ੍ਰਿਤੀ-ਰੂਪ ਧਾਗਾ।ਮੈਨੂੰ (ਗੁਰੂ ਦਾ ਸ਼ਬਦ) ਸੋਨੇ ਦੀ ਸੂਈ ਮਿਲ ਗਈ ਹੈ, (ਉਸ ਦੀ ਬਰਕਤ ਨਾਲ ਮੇਰੀ ਸੁਰਤ ਸ਼ੁੱਧ ਨਿਰਮਲ ਹੋ ਗਈ ਹੈ, ਇਹ, ਮਾਨੋ, ਮੇਰੇ ਪਾਸ) ਚਾਂਦੀ ਦਾ ਧਾਗਾ ਹੈ;
 
नामे का चितु हरि सउ लागा ॥४॥३॥
Nāme kā cẖiṯ har sa▫o lāgā. ||4||3||
Naam Dayv's mind is attached to the Lord. ||4||3||
ਨਾਮੇ ਦਾ ਮਨ ਵਾਹਿਗੁਰੂ ਨਾਲ ਜੁੜ ਗਿਆ ਹੈ।
xxx॥੪॥੩॥(ਇਹ ਸੂਈ ਧਾਗੇ ਨਾਲ) ਮੈਂ ਨਾਮੇ ਦਾ ਮਨ ਪ੍ਰਭੂ ਦੇ ਨਾਲ ਸੀਤਾ ਗਿਆ ਹੈ ॥੪॥੩॥
 
आसा ॥
Āsā.
Aasaa:
ਆਸਾ।
xxxxxx
 
सापु कुंच छोडै बिखु नही छाडै ॥
Sāp kuncẖ cẖẖodai bikẖ nahī cẖẖādai.
The snake sheds its skin, but does not lose its venom.
ਸੱਪ ਆਪਣੀ ਕੁੰਜ ਸੁੱਟ ਪਾਉਂਦਾ ਹੈ, ਪਰ ਆਪਣੀ ਜ਼ਹਿਰ ਨੂੰ ਨਹੀਂ ਛੱਡਦਾ।
ਕੁੰਚ = ਕੁੰਜ, ਉਪਰਲੀ ਪਤਲੀ ਖਲੜੀ। ਬਿਖੁ = ਜ਼ਹਿਰ।ਸੱਪ ਕੁੰਜ ਲਾਹ ਦੇਂਦਾ ਹੈ ਪਰ (ਅੰਦਰੋਂ) ਜ਼ਹਿਰ ਨਹੀਂ ਛੱਡਦਾ;
 
उदक माहि जैसे बगु धिआनु माडै ॥१॥
Uḏak māhi jaise bag ḏẖi▫ān mādai. ||1||
The heron appears to be meditating, but it is concentrating on the water. ||1||
ਤੂੰ ਬਗਲੇ ਦੀ ਨਿਆਈ ਹੈਂ ਜੋ ਪਾਣੀ ਵਿੱਚ ਆਪਣੀ ਬਿਰਤੀ ਮੱਛੀ ਉਤੇ ਜੋੜਦਾ ਹੈ।
ਉਦਕ = ਪਾਣੀ। ਮਾਹਿ = ਵਿਚ। ਬਗੁ = ਬਗਲਾ। ਧਿਆਨੁ ਮਾਡੈ = ਧਿਆਨ ਜੋੜਦਾ ਹੈ ॥੧॥ਪਾਣੀ ਵਿਚ (ਖਲੋ ਕੇ) ਜਿਵੇਂ ਬਗਲਾ ਸਮਾਧੀ ਲਾਂਦਾ ਹੈ (ਇਸ ਤਰ੍ਹਾਂ ਜੇ ਅੰਦਰ ਤ੍ਰਿਸ਼ਨਾ ਹੈ ਤਾਂ ਬਾਹਰੋਂ ਭੇਖ ਬਣਾਉਣ ਨਾਲ ਜਾਂ ਅੱਖਾਂ ਮੀਟਣ ਨਾਲ ਕੋਈ ਆਤਮਕ ਲਾਭ ਨਹੀਂ ਹੈ) ॥੧॥
 
काहे कउ कीजै धिआनु जपंना ॥
Kāhe ka▫o kījai ḏẖi▫ān japannā.
Why do you practice meditation and chanting,
ਤੂੰ ਕਾਹਦੇ ਲਈ ਸਿਮਰਨ ਤੇ ਪਾਠ ਕਰਦਾ ਹੈਂ,
ਜਪੰਨਾ ਕੀਜੈ = ਜਾਪ ਕਰੀਦਾ ਹੈ।ਤਦ ਤਕ ਸਮਾਧੀ ਲਾਣ ਜਾਂ ਜਾਪ ਕਰਨ ਦਾ ਕੀਹ ਲਾਭ ਹੈ?
 
जब ते सुधु नाही मनु अपना ॥१॥ रहाउ ॥
Jab ṯe suḏẖ nāhī man apnā. ||1|| rahā▫o.
when your mind is not pure? ||1||Pause||
ਜਦ ਤੇਰਾ ਆਪਣਾ ਨਿੱਜ ਦਾ ਅੰਤਸ਼ਕਰਨ ਨਿਰਮਲ ਨਹੀਂ? ਠਹਿਰਾਉ।
ਜਬ ਤੇ = ਜਦ ਤਕ। ਸੁਧੁ = ਪਵਿੱਤਰ ॥੧॥ਜਦ ਤਕ (ਅੰਦਰੋਂ) ਆਪਣਾ ਮਨ ਪਵਿੱਤਰ ਨਹੀਂ ਹੈ ॥੧॥ ਰਹਾਉ॥
 
सिंघच भोजनु जो नरु जानै ॥
Singẖacẖ bẖojan jo nar jānai.
That man who feeds like a lion,
ਜਿਹੜਾ ਪੁਰਸ਼ ਲੁੱਟ ਮਾਰ ਉੱਤੇ ਰਹਿੰਦਾ ਹੈ ਜਾਂ ਕੇਵਲ ਸ਼ੇਰ ਦੀ ਖੁਰਾਕ ਨੂੰ ਹੀ ਜਾਣਦਾ ਹੈ,
ਸਿੰਘਚ = {ਸਿੰਘ = ਚ} ਸ਼ੇਰ ਦਾ, ਸ਼ੇਰ ਵਾਲਾ, ਨਿਰਦਇਤਾ ਵਾਲਾ।ਜੋ ਮਨੁੱਖ ਜ਼ੁਲਮ ਵਾਲੀ ਰੋਜ਼ੀ ਹੀ ਕਮਾਉਣੀ ਜਾਣਦਾ ਹੈ, (ਤੇ ਬਾਹਰੋਂ ਅੱਖਾਂ ਮੀਟਦਾ ਹੈ, ਜਿਵੇਂ ਸਮਾਧੀ ਲਾਈ ਬੈਠਾ ਹੈ)
 
ऐसे ही ठगदेउ बखानै ॥२॥
Aise hī ṯẖagḏe▫o bakẖānai. ||2||
is called the god of thieves. ||2||
ਉਹ ਛਲੀਆਂ ਦਾ ਦੇਵਤਾ ਕਰਕੇ ਪੁਕਾਰਿਆਂ ਜਾਂਦਾ ਹੈ।
ਐਸੇ = ਅਜਿਹੇ (ਬੰਦੇ) ਨੂੰ। ਠਗ ਦੇਉ = ਠੱਗਾਂ ਦਾ ਦੇਵ, ਠੱਗਾਂ ਦਾ ਗੁਰੂ, ਵੱਡਾ ਠੱਗ। ਬਖਾਨੈ = (ਜਗਤ) ਆਖਦਾ ਹੈ ॥੨॥ਜਗਤ ਐਸੇ ਬੰਦੇ ਨੂੰ ਵੱਡੇ ਠੱਗ ਆਖਦਾ ਹੈ ॥੨॥
 
नामे के सुआमी लाहि ले झगरा ॥
Nāme ke su▫āmī lāhi le jẖagrā.
Naam Dayv's Lord and Master has settled my inner conflicts.
ਨਾਮ ਦੇਵ ਦੇ ਸਾਹਿਬ ਨੇ ਝਗੜਾ ਨਿਬੇੜ ਦਿੱਤਾ ਹੈ।
ਨਾਮੇ ਕੇ ਸੁਆਮੀ = ਨਾਮਦੇਵ ਦੇ ਮਾਲਕ ਪ੍ਰਭੂ ਨੇ; ਹੇ ਨਾਮਦੇਵ! ਤੇਰੇ ਪਰਮਾਤਮਾ ਨੇ। ਲਾਹਿਲੇ = ਲਾਹ ਦਿੱਤਾ ਹੈ, ਮੁਕਾ ਦਿੱਤਾ ਹੈ।ਹੇ ਨਾਮਦੇਵ! ਤੇਰੇ ਮਾਲਕ ਪ੍ਰਭੂ ਨੇ (ਤੇਰੇ ਅੰਦਰੋਂ ਇਹ ਪਖੰਡ ਵਾਲਾ) ਝਗੜਾ ਮੁਕਾ ਦਿੱਤਾ ਹੈ।