Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

इहु कारणु करता करे जोती जोति समाइ ॥४॥३॥५॥
Ih kāraṇ karṯā kare joṯī joṯ samā▫e. ||4||3||5||
This deed was done by the Creator Lord; one's light merges into the Light. ||4||3||5||
ਸਿਰਜਣਹਾਰ ਨੇ ਇਹ ਕਾਰਜ ਸੰਪੂਰਨ ਕੀਤਾ ਅਤੇ ਲਹਿਣੇ ਦਾ ਨੂਰ ਨਾਨਕ ਦੇ ਰੱਬੀ ਨੂਰ ਵਿੱਚ ਲੀਨ ਹੋ ਗਿਆ।
ਕਰਤਾ = ਕਰਤਾਰ ॥੪॥੩॥੫॥ਪਰਮਾਤਮਾ ਆਪ ਹੀ ਇਹ ਸਬੱਬ ਬਣਾਂਦਾ ਹੈ, (ਗੁਰੂ ਦੀ ਸਰਨ ਪਏ ਮਨੁੱਖ ਦੀ) ਆਤਮਾ ਪਰਮਾਤਮਾ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ ॥੪॥੩॥੫॥
 
गूजरी महला ३ ॥
Gūjrī mėhlā 3.
Goojaree, Third Mehl:
ਗੂਜਰੀ ਤੀਜੀ ਪਾਤਿਸ਼ਾਹੀ।
xxxxxx
 
राम राम सभु को कहै कहिऐ रामु न होइ ॥
Rām rām sabẖ ko kahai kahi▫ai rām na ho▫e.
Everyone chants the Lord's Name, Raam, Raam; but by such chanting, the Lord is not obtained.
ਸਾਰੇ ਇਨਸਾਨ ਰੱਬ ਦਾ ਨਾਮ ਉਚਾਰਦੇ ਹਨ, ਪ੍ਰਭੂ ਇਸ ਤਰ੍ਹਾਂ ਦੇ ਉਚਾਰਨ ਨਾਲ ਬੰਦਾ ਪ੍ਰਭੂ ਨਾਲ ਇਕ ਮਿੱਕ ਨਹੀਂ ਹੁੰਦਾ।
ਸਭੁ ਕੋ = ਹਰੇਕ ਜੀਵ। ਕਹੈ = (ਜੀਭ ਨਾਲ) ਆਖਦਾ ਹੈ। ਨ ਹੋਈ = (ਸਫਲਤਾ) ਨਹੀਂ ਹੁੰਦੀ।(ਜੇ) ਹਰੇਕ ਮਨੁੱਖ (ਨਿਰੀ ਜੀਭ ਨਾਲ ਹੀ) ਪਰਮਾਤਮਾ ਦਾ ਨਾਮ ਆਖਦਾ ਰਹੇ, (ਤਾਂ ਨਿਰਾ ਜੀਭ ਨਾਲ) ਪਰਮਾਤਮਾ ਦਾ ਨਾਮ ਆਖਿਆਂ (ਸਫਲਤਾ) ਨਹੀਂ ਹੁੰਦੀ।
 
गुर परसादी रामु मनि वसै ता फलु पावै कोइ ॥१॥
Gur parsādī rām man vasai ṯā fal pāvai ko▫e. ||1||
By Guru's Grace, the Lord comes to dwell in the mind, and then, the fruits are obtained. ||1||
ਜੇਕਰ ਗੁਰਾਂ ਦੀ ਦਇਆ ਦੁਆਰਾ ਪ੍ਰਭੂ ਚਿੱਤ ਵਿੱਚ ਟਿਕ ਜਾਵੇ, ਕੇਵਲ ਤਦ ਹੀ ਕੋਈ ਜਣਾ ਮੇਵਾ ਹਾਸਲ ਕਰਦਾ ਹੈ।
ਪਰਸਾਦੀ = ਪਰਸਾਦਿ, ਕਿਰਪਾ ਨਾਲ। ਮਨਿ = ਮਨ ਵਿਚ। ਕੋਇ = ਕੋਈ ਮਨੁੱਖ ॥੧॥ਜਦੋਂ ਕਿਸੇ ਮਨੁੱਖ ਦੇ ਮਨ ਵਿਚ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਆ ਵੱਸੇ, ਤਦੋਂ ਉਸ ਨੂੰ ਉਸ ਸਿਮਰਨ ਦਾ ਫਲ ਮਿਲਦਾ ਹੈ ॥੧॥
 
अंतरि गोविंद जिसु लागै प्रीति ॥
Anṯar govinḏ jis lāgai parīṯ.
One who enshrines love for God within his mind,
ਜਿਸ ਦੇ ਹਿਰਦੇ ਅੰਦਰ ਪ੍ਰਭੁ ਦੀ ਪਿਰਹੜੀ ਲੱਗ ਗਈ ਹੈ,
ਅੰਤਰਿ = ਹਿਰਦੇ ਵਿਚ। ਜਿਸੁ ਅੰਤਰਿ = ਜਿਸ ਮਨੁੱਖ ਦੇ ਅੰਦਰ।ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਲਈ ਪਿਆਰ ਬਣਦਾ ਹੈ,
 
हरि तिसु कदे न वीसरै हरि हरि करहि सदा मनि चीति ॥१॥ रहाउ ॥
Har ṯis kaḏe na vīsrai har har karahi saḏā man cẖīṯ. ||1|| rahā▫o.
never forgets the Lord; he continually chants the Lord's Name, Har, Har, in his conscious mind. ||1||Pause||
ਉਹ ਵਾਹਿਗੁਰੂ ਨੂੰ ਕਦਾਚਿਤ ਨਹੀਂ ਭੁਲਾਉਂਦਾ, ਪ੍ਰੰਤੂ ਵਾਹਿਗੁਰੂ ਦੇ ਨਾਮ ਹਮੇਸ਼ਾਂ ਹੀ ਆਪਣੇ ਦਿਲ ਤੇ ਆਤਮਾ ਨਾਲ ਉਚਾਰਦਾ ਹੈ। ਠਹਿਰਾਉ।
ਤਿਸੁ = ਉਸ ਮਨੁੱਖ ਨੂੰ। ਕਰਹਿ = (ਉਹ ਮਨੁੱਖ) ਕਰਦੇ ਹਨ {ਬਹੁ-ਵਚਨ}। ਮਨਿ = ਮਨ ਵਿਚ। ਚੀਤਿ = ਚਿੱਤ ਵਿਚ ॥੧॥ਪਰਮਾਤਮਾ ਉਸ ਮਨੁੱਖ ਨੂੰ ਕਦੇ ਭੁੱਲਦਾ ਨਹੀਂ। (ਜਿਨ੍ਹਾਂ ਮਨੁੱਖਾਂ ਦੇ ਅੰਦਰ ਪਿਆਰ ਬਣਦਾ ਹੈ) ਉਹ ਸਦਾ ਆਪਣੇ ਮਨ ਵਿਚ ਚਿੱਤ ਵਿਚ ਪਰਮਾਤਮਾ ਨੂੰ ਯਾਦ ਕਰਦੇ ਰਹਿੰਦੇ ਹਨ ॥੧॥ ਰਹਾਉ॥
 
हिरदै जिन्ह कै कपटु वसै बाहरहु संत कहाहि ॥
Hirḏai jinĥ kai kapat vasai bāhrahu sanṯ kahāhi.
Those whose hearts are filled with hypocrisy, who are called saints only for their outward show -
ਜਿਨ੍ਹਾਂ ਦੇ ਅੰਤਸ਼-ਕਰਨ ਅੰਦਰ ਛਲ ਫਰੇਬ ਵਸਦਾ ਹੈ, ਅਤੇ ਜੋ ਬਾਹਰ ਵਾਰੋਂ ਸਾਧੂ ਆਖੇ ਜਾਂਦੇ ਹਨ,
ਹਿਰਦੈ = ਹਿਰਦੇ ਵਿਚ। ਕਪਟੁ = ਧੋਖਾ। ਕਹਾਹਿ = ਅਖਵਾਂਦੇ ਹਨ।ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਠੱਗੀ ਵੱਸਦੀ ਹੈ, ਪਰ ਬਾਹਰਲੇ ਭੇਖ ਨਾਲ (ਆਪਣੇ ਆਪ ਨੂੰ ਉਹ) ਸੰਤ ਅਖਵਾਂਦੇ ਹਨ,
 
त्रिसना मूलि न चुकई अंति गए पछुताहि ॥२॥
Ŧarisnā mūl na cẖuk▫ī anṯ ga▫e pacẖẖuṯāhi. ||2||
their desires are never satisfied, and they depart grieving in the end. ||2||
ਉਨ੍ਹਾਂ ਦੀਆਂ ਖਾਹਿਸ਼ਾਂ ਕਦੇ ਵੀ ਨਵਿਰਤ ਨਹੀਂ ਹੁੰਦੀਆਂ ਅਤੇ ਉਹ ਅਖੀਰ ਨੂੰ ਪਸਚਾਤਾਪ ਕਰਦੇ ਹੋਏ ਟੁਰ ਜਾਂਦੇ ਹਨ।
ਨ ਚੁਕਈ = ਨਾ ਚੁਕੈ, ਨਹੀਂ ਮੁੱਕਦੀ। ਅੰਤਿ = ਅੰਤ ਵੇਲੇ। ਗਏ = ਜਦੋਂ ਚੱਲ ਪਏ। ਪਛੁਤਾਹਿ = (ਤਦੋਂ) ਪਛੁਤਾਂਦੇ ਹਨ ॥੨॥ਉਹਨਾਂ ਦੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਕਦੇ ਭੀ ਨਹੀਂ ਮੁੱਕਦੀ; ਆਖ਼ਰ ਜਦੋਂ ਉਹ ਜਗਤ ਤੋਂ ਤੁਰ ਪੈਂਦੇ ਹਨ ਤਦੋਂ ਹੱਥ ਮਲਦੇ ਹਨ ॥੨॥
 
अनेक तीरथ जे जतन करै ता अंतर की हउमै कदे न जाइ ॥
Anek ṯirath je jaṯan karai ṯā anṯar kī ha▫umai kaḏe na jā▫e.
Although one may bathe at many places of pilgrimage, still, his ego never departs.
ਭਾਵੇਂ ਆਦਮੀ ਉਪਰਾਲੇ ਸਹਿਤ ਘਣੇਰਿਆਂ ਧਰਮ ਅਸਥਾਨਾਂ ਤੇ ਇਸ਼ਨਾਨ ਕਰੇ, ਤਦ ਭੀ ਉਸ ਦੇ ਚਿੱਤ ਦੀ ਹੰਗਤਾ ਕਦਾਚਿਤ ਦੂਰ ਨਹੀਂ ਹੁੰਦੀ।
ਅੰਤਰ ਕੀ = ਅੰਦਰ ਦੀ {ਲਫ਼ਜ਼ 'ਅੰਤਰਿ' ਅਤੇ 'ਅੰਤਰ' ਦਾ ਫ਼ਰਕ ਚੇਤੇ ਰੱਖੋ}।ਜੇ ਕੋਈ ਮਨੁੱਖ ਅਨੇਕਾਂ ਤੀਰਥਾਂ ਦੇ ਇਸ਼ਨਾਨ ਦਾ ਜਤਨ ਕਰਦਾ ਰਹੇ, ਤਾਂ ਭੀ ਉਸ ਦੇ ਅੰਦਰ ਦੀ ਹਊਮੇ ਦੀ ਮੈਲ ਨਹੀਂ ਲਹਿੰਦੀ,
 
जिसु नर की दुबिधा न जाइ धरम राइ तिसु देइ सजाइ ॥३॥
Jis nar kī ḏubiḏẖā na jā▫e ḏẖaram rā▫e ṯis ḏe▫e sajā▫e. ||3||
That man, whose sense of duality does not depart - the Righteous Judge of Dharma shall punish him. ||3||
ਜਿਸ ਇਨਸਾਨ ਦਾ ਦਵੈਤ-ਭਾਵ ਦੂਰ ਨਹੀਂ ਹੁੰਦਾ, ਧਰਮ ਰਾਜਾ ਉਸ ਨੂੰ ਡੰਡ ਦਿੰਦਾ ਹੈ।
ਦੁਬਿਧਾ = ਦੁ-ਚਿੱਤਾ-ਪਨ; ਮਨ ਦਾ ਖਿੰਡਾਉ। ਦੇਇ = ਦੇਂਦਾ ਹੈ ॥੩॥ਤੇ, ਜਿਸ ਮਨੁੱਖ ਦੇ ਮਨ ਦਾ ਖਿੰਡਾਉ ਦੂਰ ਨਹੀਂ ਹੁੰਦਾ (ਉਹ ਮਾਇਆ ਦੇ ਮੋਹ ਵਿਚ ਭਟਕਦਾ ਰਹਿੰਦਾ ਹੈ) ਉਸ ਨੂੰ ਧਰਮ ਰਾਜ ਸਜ਼ਾ ਦੇਂਦਾ ਹੈ ॥੩॥
 
करमु होवै सोई जनु पाए गुरमुखि बूझै कोई ॥
Karam hovai so▫ī jan pā▫e gurmukẖ būjẖai ko▫ī.
That humble being, unto whom God showers His Mercy, obtains Him; how few are the Gurmukhs who understand Him.
ਜਿਸ ਬੰਦੇ ਤੇ ਵਾਹਿਗੁਰੂ ਦੀ ਮਿਹਰ ਹੈ, ਉਹੀ ਉਸ ਨੂੰ ਪਾਉਂਦਾ ਹੈ। ਬਹੁਤ ਥੋੜ੍ਹੇ ਗੁਰਾਂ ਦੇ ਰਾਹੀਂ ਸੁਆਮੀ ਨੂੰ ਸਮਝਦੇ ਹਨ।
ਕਰਮੁ = ਬਖ਼ਸ਼ਸ਼। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।(ਜਿਸ ਮਨੁੱਖ ਉਤੇ ਪਰਮਾਤਮਾ ਦੀ) ਬਖ਼ਸ਼ਸ਼ ਹੋਵੇ ਉਹੀ ਮਨੁੱਖ ਪਰਮਾਤਮਾ ਨੂੰ ਮਿਲਦਾ ਹੈ। (ਪਰ ਉਂਞ) ਕੋਈ ਵਿਰਲਾ ਮਨੁੱਖ ਹੀ ਗੁਰੂ ਦੀ ਸਰਨ ਪੈ ਕੇ (ਇਹ ਭੇਤ) ਸਮਝਦਾ ਹੈ।
 
नानक विचहु हउमै मारे तां हरि भेटै सोई ॥४॥४॥६॥
Nānak vicẖahu ha▫umai māre ṯāʼn har bẖetai so▫ī. ||4||4||6||
O Nanak, if one conquers his ego within, then he comes to meet the Lord. ||4||4||6||
ਨਾਨਕ, ਜੇਕਰ ਇਨਸਾਨ ਅੰਦਰੋਂ ਆਪਣੇ ਹੰਕਾਰ ਨੂੰ ਨਸ਼ਟ ਕਰ ਦੇਵੇ, ਤਦ ਉਹ ਸਾਹਿਬ ਨੂੰ ਮਿਲ ਪੈਂਦਾ ਹੈ।
ਭੇਟੈ = ਮਿਲ ਪੈਂਦਾ ਹੈ ॥੪॥੪॥੬॥ਹੇ ਨਾਨਕ! ਜਦੋਂ ਜੇਹੜਾ ਮਨੁੱਖ ਆਪਣੇ ਮਨ ਵਿਚੋਂ ਹਉਮੈ ਨੂੰ ਮਾਰ ਮੁਕਾਂਦਾ ਹੈ ਤਦੋਂ ਉਹੀ ਮਨੁੱਖ ਪਰਮਾਤਮਾ ਨੂੰ ਮਿਲਦਾ ਹੈ ॥੪॥੪॥੬॥
 
गूजरी महला ३ ॥
Gūjrī mėhlā 3.
Goojaree, Third Mehl:
ਗੂਜਰੀ ਤੀਜੀ ਪਾਤਿਸ਼ਾਹੀ।
xxxxxx
 
तिसु जन सांति सदा मति निहचल जिस का अभिमानु गवाए ॥
Ŧis jan sāʼnṯ saḏā maṯ nihcẖal jis kā abẖimān gavā▫e.
That humble being who eliminates his ego is at peace; he is blessed with an ever-stable intellect.
ਜਿਸ ਬੰਦੇ ਦੀ ਸਵੈ-ਹੰਗਤਾ ਨੂੰ ਸੁਆਮੀ ਦੂਰ ਕਰ ਦਿੰਦਾ ਹੈ, ਉਹ ਆਰਾਮ ਤੇ ਚੈਨ ਵਿੱਚ ਹੁੰਦਾ ਹੈ ਅਤੇ ਉਸ ਨੂੰ ਸਦੀਵੀ ਸਥਿਰ ਅਕਲ ਪ੍ਰਦਾਨ ਹੁੰਦੀ ਹੈ।
ਨਿਹਚਲ = ਅਡੋਲ। ਜਿਸ ਕਾ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ}।ਪਰਮਾਤਮਾ ਜਿਸ ਮਨੁੱਖ ਦਾ ਅਹੰਕਾਰ ਦੂਰ ਕਰ ਦੇਂਦਾ ਹੈ, ਉਸ ਮਨੁੱਖ ਨੂੰ ਆਤਮਕ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ, ਉਸ ਦੀ ਅਕਲ (ਮਾਇਆ-ਮੋਹ ਵਿਚ) ਡੋਲਣੋਂ ਹਟ ਜਾਂਦੀ ਹੈ।
 
सो जनु निरमलु जि गुरमुखि बूझै हरि चरणी चितु लाए ॥१॥
So jan nirmal jė gurmukẖ būjẖai har cẖarṇī cẖiṯ lā▫e. ||1||
That humble being is immaculately pure, who, as Gurmukh, understands the Lord, and focuses his consciousness on the Lord's Feet. ||1||
ਪਵਿੱਤ੍ਰ ਹੈ, ਉਹ ਪੁਰਸ਼ ਜੋ ਗੁਰਾਂ ਦੇ ਉਪਦੇਸ਼ ਦੁਆਰਾ ਹਰੀ ਨੂੰ ਸਮਝਦਾ ਹੈ ਅਤੇ ਆਪਣੇ ਮਨ ਨੂੰ ਉਸ ਦੇ ਪੈਰਾਂ ਨਾਲ ਜੋੜਦਾ ਹੈ।
ਨਿਰਮਲੁ = ਪਵਿਤ੍ਰ। ਜਿ = ਜਿਹੜਾ। ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ ॥੧॥ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਇਹ ਭੇਤ) ਸਮਝ ਲੈਂਦਾ ਹੈ, ਤੇ, ਪਰਮਾਤਮਾ ਦੇ ਚਰਨਾਂ ਵਿਚ ਆਪਣਾ ਚਿੱਤ ਜੋੜਦਾ ਹੈ, ਉਹ ਮਨੁੱਖ ਪਵਿਤ੍ਰ ਜੀਵਨ ਵਾਲਾ ਬਣ ਜਾਂਦਾ ਹੈ ॥੧॥
 
हरि चेति अचेत मना जो इछहि सो फलु होई ॥
Har cẖeṯ acẖeṯ manā jo icẖẖėh so fal ho▫ī.
O my unconscious mind, remain conscious of the Lord, and you shall obtain the fruits of your desires.
ਹੇ ਮੇਰੀ ਗਾਫ਼ਲ ਆਤਮਾ! ਤੂੰ ਸੁਆਮੀ ਦਾ ਸਿਮਰਨ ਕਰ। (ਇਸ ਨਾਲ) ਤੂੰ ਉਹ ਮੇਵਾ ਪਾ ਲਵਨੂੰਗੀ, ਜਿਸ ਨੂੰ ਤੂੰ ਲੋੜਦੀ ਹੈਂ।
ਚੇਤਿ = ਚੇਤੇ ਕਰ, ਸਿਮਰ। ਅਚੇਤ = ਹੇ ਗ਼ਾਫ਼ਲ! ਇਛਹਿ = ਤੂੰ ਚਾਹੇਂਗਾ।ਹੇ (ਮੇਰੇ ਗਾਫ਼ਲ ਮਨ! ਪਰਮਾਤਮਾ ਨੂੰ ਚੇਤੇ ਕਰਦਾ ਰਹੁ, ਤੈਨੂੰ ਉਹੀ ਫਲ ਮਿਲ ਜਾਏਗਾ ਜੇਹੜਾ ਤੂੰ ਮੰਗੇਂਗਾ।
 
गुर परसादी हरि रसु पावहि पीवत रहहि सदा सुखु होई ॥१॥ रहाउ ॥
Gur parsādī har ras pāvahi pīvaṯ rahėh saḏā sukẖ ho▫ī. ||1|| rahā▫o.
By Guru's Grace, you shall obtain the sublime elixir of the Lord; by continually drinking it in, you shall have eternal peace. ||1||Pause||
ਗੁਰਾਂ ਦੀ ਦਇਆ ਦੁਆਰਾ ਤੂੰ ਈਸ਼ਵਰੀ ਅੰਮ੍ਰਿਤ ਨੂੰ ਪਾ ਲਵਨੂੰਗੀ, ਜਿਸ ਨੂੰ ਇਕ ਰਸ ਪਾਨ ਕਰਨ ਰਾਹੀਂ ਤੂੰ ਸਦੀਵੀ ਆਰਾਮ ਹਾਸਲ ਕਰ ਲਵਨੂੰਗੀ। ਠਹਿਰਾਉ।
ਪਾਵਹਿ = ਤੂੰ ਪ੍ਰਾਪਤ ਕਰੇਂਗਾ। ਪੀਵਤ ਰਹਹਿ = (ਜੇ) ਤੂੰ ਪੀਂਦਾ ਰਹੇਂਗਾ ॥੧॥(ਗੁਰੂ ਦੀ ਸਰਨ ਪਉ) ਗੁਰੂ ਦੀ ਕਿਰਪਾ ਨਾਲ ਤੂੰ ਪਰਮਾਤਮਾ ਦੇ ਨਾਮ ਦਾ ਰਸ ਹਾਸਲ ਕਰ ਲਏਂਗਾ, ਤੇ, ਜੇ ਤੂੰ ਉਸ ਰਸ ਨੂੰ ਪੀਂਦਾ ਰਹੇਂਗਾ, ਤਾਂ ਤੈਨੂੰ ਸਦਾ ਆਨੰਦ ਮਿਲਿਆ ਰਹੇਗਾ ॥੧॥ ਰਹਾਉ॥
 
सतिगुरु भेटे ता पारसु होवै पारसु होइ त पूज कराए ॥
Saṯgur bẖete ṯā pāras hovai pāras ho▫e ṯa pūj karā▫e.
When one meets the True Guru, he becomes the philosopher's stone, with the ability to transform others, inspiring them to worship the Lord.
ਜਦ ਇਨਸਾਨ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ, ਤਦ ਉਹ ਰਸਾਇਣ ਥੀ ਵੰਞਦਾ ਹੈ। ਜਦ ਉਹ ਇਉਂ ਹੋ ਜਾਂਦਾ ਹੈ, ਤਦ ਪ੍ਰਭੂ ਪ੍ਰਾਣੀਆਂ ਪਾਸੋਂ ਉਸ ਦੀ ਪੂਜਾ ਕਰਵਾਉਂਦਾ ਹੈ।
ਭੇਟੇ = ਮਿਲ ਪਏ। ਪਾਰਸੁ = ਲੋਹੇ ਨੂੰ ਸੋਨਾ ਬਣਾ ਦੇਣ ਵਾਲੀ ਪੱਥਰੀ। ਪੂਜ = ਆਦਰ-ਮਾਣ।ਜਦੋਂ ਕਿਸੇ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਉਹ ਪਾਰਸ ਬਣ ਜਾਂਦਾ ਹੈ (ਉਹ ਹੋਰ ਮਨੁੱਖਾਂ ਨੂੰ ਭੀ ਉੱਚੇ ਜੀਵਨ ਵਾਲਾ ਬਣਾਣ-ਜੋਗਾ ਹੋ ਜਾਂਦਾ ਹੈ), ਜਦੋਂ ਉਹ ਪਾਰਸ ਬਣਦਾ ਹੈ ਤਦੋਂ ਲੋਕਾਂ ਪਾਸੋਂ ਆਦਰ-ਮਾਣ ਹਾਸਲ ਕਰਦਾ ਹੈ।
 
जो उसु पूजे सो फलु पाए दीखिआ देवै साचु बुझाए ॥२॥
Jo us pūje so fal pā▫e ḏīkẖi▫ā ḏevai sācẖ bujẖā▫e. ||2||
One who worships the Lord in adoration, obtains his rewards; instructing others, he reveals the Truth. ||2||
ਜੇ ਕੋਈ ਉਸ ਦੀ ਪ੍ਰਸਤਸ਼ ਕਰਦਾ ਹੈ, ਉਹ ਸਿਲਾ (ਫਲ) ਪਾ ਲੈਂਦਾ ਹੈ। ਹੋਰਨਾਂ ਨੂੰ ਉਪਦੇਸ਼ ਦੇ ਕੇ ਉਹ ਉਨ੍ਹਾਂ ਨੂੰ ਸੱਚ ਦਰਸਾ ਦਿੰਦਾ ਹੈ।
ਦੀਖਿਆ = ਸਿੱਖਿਆ। ਸਾਚੁ = ਸਦਾ-ਥਿਰ ਰਹਿਣ ਵਾਲਾ ਪਰਮਾਤਮਾ ॥੨॥ਜੇਹੜਾ ਭੀ ਮਨੁੱਖ ਉਸ ਦਾ ਆਦਰ ਕਰਦਾ ਹੈ ਉਹ (ਉੱਚਾ ਆਤਮਕ ਜੀਵਨ-ਰੂਪ) ਫਲ ਪ੍ਰਾਪਤ ਕਰਦਾ ਹੈ। (ਪਾਰਸ ਬਣਿਆ ਹੋਇਆ ਮਨੁੱਖ ਹੋਰਨਾਂ ਨੂੰ ਉੱਚੇ ਜੀਵਨ ਦੀ) ਸਿੱਖਿਆ ਦੇਂਦਾ ਹੈ, ਤੇ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਸਿਮਰਨ ਦੀ ਅਕਲ ਦੇਂਦਾ ਹੈ ॥੨॥
 
विणु पारसै पूज न होवई विणु मन परचे अवरा समझाए ॥
viṇ pārsai pūj na hova▫ī viṇ man parcẖe avrā samjẖā▫e.
Without becoming the philosopher's stone, he does not inspire others to worship the Lord; without instructing his own mind, how can he instruct others?
ਰਸਾਇਣ ਥੀ ਵੰਞਣ ਦੇ ਬਗੈਰ, ਇਨਸਾਨ ਪੂਜਣ ਦੇ ਯੋਗ ਨਹੀਂ। ਆਪਣੇ ਮਨੂਏ ਨੂੰ ਸਮਝਾਉਣ ਦੇ ਬਾਝੋਂ ਉਹ ਹੋਰਨਾਂ ਨੂੰ ਸਮਝਾਉਂਦਾ ਹੈ।
ਹੋਵਈ = ਹੋਵਏ, ਹੋਵੈ, ਹੁੰਦੀ।(ਪਰ,) ਪਾਰਸ ਬਣਨ ਤੋਂ ਬਿਨਾ (ਦੁਨੀਆ ਪਾਸੋਂ) ਆਦਰ-ਮਾਣ ਨਹੀਂ ਮਿਲਦਾ, (ਕਿਉਂਕਿ) ਆਪਣਾ ਮਨ ਸਿਮਰਨ ਵਿਚ ਪਤੀਜਣ ਤੋਂ ਬਿਨਾ ਹੀ ਉਹ ਮਨੁੱਖ ਹੋਰਨਾਂ ਨੂੰ (ਸਿਮਰਨ ਦੀ) ਸਿੱਖਿਆ ਦੇਂਦਾ ਹੈ।
 
गुरू सदाए अगिआनी अंधा किसु ओहु मारगि पाए ॥३॥
Gurū saḏā▫e agi▫ānī anḏẖā kis oh mārag pā▫e. ||3||
The ignorant, blind man calls himself the guru, but to whom can he show the way? ||3||
ਬੇਸਮਝ ਅੰਨ੍ਹਾਂ ਇਨਸਾਨ ਆਪਣੇ ਆਪ ਨੂੰ ਗੁਰੂ ਅਖਵਾਉਂਦਾ ਹੈ। ਉਹ ਕਿਸ ਨੂੰ ਰਸਤੇ ਪਾ ਸਕਦਾ ਹੈ?
ਮਾਰਗਿ = (ਸਹੀ) ਰਸਤੇ ਉਤੇ ॥੩॥ਜੇਹੜਾ ਮਨੁੱਖ ਆਪ ਤਾਂ ਗਿਆਨ ਤੋਂ ਸੱਖਣਾ ਹੈ, ਆਪ ਤਾਂ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਪਿਆ ਹੈ, ਪਰ ਆਪਣੇ ਆਪ ਨੂੰ ਗੁਰੂ ਅਖਵਾਂਦਾ ਹੈ ਉਹ ਕਿਸੇ ਹੋਰ ਨੂੰ (ਸਹੀ ਜੀਵਨ ਦੇ) ਰਸਤੇ ਉਤੇ ਨਹੀਂ ਪਾ ਸਕਦਾ ॥੩॥
 
नानक विणु नदरी किछू न पाईऐ जिसु नदरि करे सो पाए ॥
Nānak viṇ naḏrī kicẖẖū na pā▫ī▫ai jis naḏar kare so pā▫e.
O Nanak, without His Mercy, nothing can be obtained. One upon whom He casts His Glance of Grace, obtains Him.
ਨਾਨਕ, ਮਿਹਰਬਾਨ ਮਾਲਕ ਦੇ ਬਾਝੋਂ ਕੁਝ ਭੀ ਪ੍ਰਾਪਤ ਨਹੀਂ ਹੁੰਦਾ। ਜਿਸ ਉਤੇ ਉਹ ਮਿਹਰ ਧਾਰਦਾ ਹੈ, ਉਹ ਉਸ ਨੂੰ ਪਾ ਲੈਂਦਾ ਹੈ।
ਨਦਰੀ = ਮੇਹਰ ਦੀ ਨਜ਼ਰ।ਹੇ ਨਾਨਕ! (ਕਿਸੇ ਦੇ ਵੱਸ ਦੀ ਗੱਲ ਨਹੀਂ) ਪਰਮਾਤਮਾ ਦੀ ਮੇਹਰ ਦੀ ਨਿਗਾਹ ਤੋਂ ਬਿਨਾ ਕੁਝ ਭੀ ਪ੍ਰਾਪਤ ਨਹੀਂ ਹੁੰਦਾ (ਆਤਮਕ ਜੀਵਨ ਦੀ ਦਾਤਿ ਨਹੀਂ ਮਿਲਦੀ)। ਜਿਸ ਮਨੁੱਖ ਉਤੇ ਮੇਹਰ ਦੀ ਨਜ਼ਰ ਕਰਦਾ ਹੈ ਉਹ ਮਨੁੱਖ ਇਹ ਦਾਤਿ ਹਾਸਲ ਕਰ ਲੈਂਦਾ ਹੈ।
 
गुर परसादी दे वडिआई अपणा सबदु वरताए ॥४॥५॥७॥
Gur parsādī ḏe vadi▫ā▫ī apṇā sabaḏ varṯā▫e. ||4||5||7||
By Guru's Grace, God bestows greatness, and projects the Word of His Shabad. ||4||5||7||
ਗੁਰੂ ਦੀ ਦਇਆ ਦੁਆਰਾ, ਵਾਹਿਗੁਰੂ ਮਹਾਨਤਾ ਬਖਸ਼ਦਾ ਹੈ ਅਤੇ ਆਪਣੇ ਨਾਮ ਦਾ ਪਸਾਰਾ ਕਰਦਾ ਹੈ।
ਪਰਸਾਦੀ = ਪਰਸਾਦਿ, ਕਿਰਪਾ ਨਾਲ। ਸਬਦੁ = ਸਿਫ਼ਤਿ-ਸਾਲਾਹ ਦੀ ਬਾਣੀ। ਵਰਤਾਏ = ਵੰਡਦਾ ਹੈ, ਵਸਾਂਦਾ ਹੈ ॥੪॥੫॥੭॥ਗੁਰੂ ਦੀ ਕਿਰਪਾ ਦੀ ਬਰਕਤਿ ਨਾਲ ਪਰਮਾਤਮਾ (ਜਿਸ ਮਨੁੱਖ ਨੂੰ) ਵਡਿਆਈ ਬਖ਼ਸ਼ਦਾ ਹੈ ਉਸ ਦੇ ਹਿਰਦੇ ਵਿਚ ਆਪਣੀ ਸਿਫ਼ਤ-ਸਾਲਾਹ ਦੀ ਬਾਣੀ ਵਸਾਂਦਾ ਹੈ ॥੪॥੫॥੭॥
 
गूजरी महला ३ पंचपदे ॥
Gūjrī mėhlā 3 pancẖpaḏe.
Goojaree, Third Mehl, Panch-Padas:
ਗੂਜਰੀ ਤੀਜੀ ਪਾਤਿਸ਼ਾਹੀ ਪੰਚਪਦੇ।
xxxxxx
 
ना कासी मति ऊपजै ना कासी मति जाइ ॥
Nā kāsī maṯ ūpjai nā kāsī maṯ jā▫e.
Wisdom is not produced in Benares, nor is wisdom lost in Benares.
ਗਿਆਤ ਦਾ ਬਨਾਰਸ ਵਿੱਚ ਉਤਪੰਨ ਹੁੰਦੀ ਹੈ, ਨਾਂ ਹੀ ਗਿਆਤ ਬਨਾਰਸ ਵਿੱਚ ਜਾਂਦੀ ਹੈ।
ਊਪਜੈ = ਪੈਦਾ ਹੁੰਦੀ ਹੈ। ਜਾਇ = ਚਲੀ ਜਾਂਦੀ ਹੈ।ਨਾਹ ਹੀ ਕਾਂਸ਼ੀ (ਆਦਿਕ ਤੀਰਥਾਂ ਤੇ ਗਿਆਂ) ਸੁਚੱਜੀ ਅਕਲ ਪੈਦਾ ਹੁੰਦੀ ਹੈ, ਨਾਹ ਹੀ ਕਾਂਸ਼ੀ (ਆਦਿਕ ਤੀਰਥਾਂ ਤੇ ਨਾਹ ਗਿਆਂ) ਚੰਗੀ ਅਕਲ ਦੂਰ ਹੋ ਜਾਂਦੀ ਹੈ;
 
सतिगुर मिलिऐ मति ऊपजै ता इह सोझी पाइ ॥१॥
Saṯgur mili▫ai maṯ ūpjai ṯā ih sojẖī pā▫e. ||1||
Meeting the True Guru, wisdom is produced, and then, one obtains this understanding. ||1||
ਸੱਚੇ ਗੁਰਾਂ ਨੂੰ ਭੇਟਣ ਦੁਆਰਾ ਸਿਆਣਪ ਪੈਦਾ ਹੁੰਦੀ ਹੈ ਤੇ ਤਦ ਇਸ ਆਦਮੀ ਨੂੰ ਸਮਝ ਪ੍ਰਾਪਤ ਹੋ ਜਾਂਦੀ ਹੈ।
ਸਤਿਗੁਰ ਮਿਲਿਐ = ਜੇ ਗੁਰੂ ਨੂੰ ਮਿਲ ਪਈਏ। ਸੋਝੀ = ਸਮਝ ॥੧॥ਗੁਰੂ ਨੂੰ ਮਿਲਿਆਂ (ਮਨੁੱਖ ਦੇ ਅੰਦਰ) ਚੰਗੀ ਅਕਲ ਪੈਦਾ ਹੁੰਦੀ ਹੈ, ਤਦੋਂ ਮਨੁੱਖ ਨੂੰ ਇਹ ਸਮਝ ਆਉਂਦੀ ਹੈ ॥੧॥
 
हरि कथा तूं सुणि रे मन सबदु मंनि वसाइ ॥
Har kathā ṯūʼn suṇ re man sabaḏ man vasā▫e.
Listen to the sermon of the Lord, O mind, and enshrine the Shabad of His Word within your mind.
ਤੂੰ ਵਾਹਿਗੁਰੂ ਦੀ ਗਿਆਨ-ਗੋਸ਼ਟ ਸ੍ਰਵਣ ਕਰ, ਹੇ ਬੰਦੇ! ਅਤੇ ਉਸ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਅਸਥਾਪਨ ਕਰ।
ਮੰਨਿ = ਮਨ ਵਿਚ।ਹੇ ਮੇਰੇ ਮਨ! ਤੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣਿਆ ਕਰ। ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿਚ ਵਸਾਈ ਰੱਖ।
 
इह मति तेरी थिरु रहै तां भरमु विचहु जाइ ॥१॥ रहाउ ॥
Ih maṯ ṯerī thir rahai ṯāʼn bẖaram vicẖahu jā▫e. ||1|| rahā▫o.
If your intellect remains stable and steady, then doubt shall depart from within you. ||1||Pause||
ਜੇਕਰ ਤੈਂਡੀ ਇਹ ਬ੍ਰਹਿਮ ਗਿਆਤ ਮੁਸਤਗਿਲ ਰਹੇ, ਤਦ ਵਹਿਮ ਅੰਦਰੋਂ ਜਾਂਦਾ ਰਹੇਗਾ। ਠਹਿਰਾਉ।
ਥਿਰੁ = ਅਡੋਲ। ਭਰਮੁ = ਭਟਕਣਾ ॥੧॥ਜਦੋਂ (ਸਿਫ਼ਤ-ਸਾਲਾਹ ਦੀ ਬਰਕਤਿ ਨਾਲ, ਗੁਰ-ਸ਼ਬਦ ਦੀ ਬਰਕਤਿ ਨਾਲ) ਤੇਰੀ ਇਹ ਅਕਲ ਮਾਇਆ ਦੇ ਮੋਹ ਵਿਚ ਡੋਲਣੋਂ ਬਚੀ ਰਹੇਗੀ, ਤਦੋਂ ਤੇਰੇ ਅੰਦਰੋਂ ਭਟਕਣਾ ਦੂਰ ਹੋ ਜਾਇਗੀ ॥੧॥ ਰਹਾਉ॥
 
हरि चरण रिदै वसाइ तू किलविख होवहि नासु ॥
Har cẖaraṇ riḏai vasā▫e ṯū kilvikẖ hovėh nās.
Enshrine the Lord's lotus feet within your heart, and your sins shall be erased.
ਤੂੰ ਵਾਹਿਗੁਰੂ ਦੇ ਪੈਰ ਆਪਣੇ ਹਿਰਦੇ ਵਿੱਚ ਟਿਕਾ ਅਤੇ ਤੇਰੇ ਪਾਪ ਨੇਸਤੋ-ਨਾਬੂਦ ਹੋ ਜਾਣਗੇ।
ਕਿਲਵਿਖ = ਪਾਪ।ਤੂੰ ਪਰਮਾਤਮਾ ਦੇ ਚਰਨ ਆਪਣੇ ਹਿਰਦੇ ਵਿਚ ਸੰਭਾਲ, ਤੇਰੇ ਸਾਰੇ ਪਾਪ ਨਾਸ ਹੋ ਜਾਣਗੇ।
 
पंच भू आतमा वसि करहि ता तीरथ करहि निवासु ॥२॥
Pancẖ bẖū āṯmā vas karahi ṯā ṯirath karahi nivās. ||2||
If your soul overcomes the five elements, then you shall come to have a home at the true place of pilgrimage. ||2||
ਜੇਕਰ ਤੂੰ ਆਪਣੇ ਪੰਜਾਂ ਤੱਤਾਂ ਦੇ ਮਨੂਏ ਨੂੰ ਕਾਬੂ ਕਰ ਲਵੇ, ਤਦ ਤੇਰਾ ਵਾਸਾ ਸੱਚੇ ਧਰਮ ਅਸਥਾਨ ਤੇ ਹੋ ਜਾਵੇਗਾ।
ਪੰਚਭੂ = (ਕਾਮਾਦਿਕ) ਪੰਜਾਂ ਦੇ ਵੱਸ ਵਿਚ ਆਏ ਹੋਏ ਨੂੰ। ਵਸਿ = ਵੱਸ ਵਿਚ ॥੨॥ਜੇ ਤੂੰ (ਪ੍ਰਭੂ-ਚਰਨਾਂ ਦੀ ਬਰਕਤਿ ਨਾਲ) ਕਾਮਾਦਿਕ ਪੰਜਾਂ ਦੇ ਵੱਸ ਵਿਚ ਆਏ ਹੋਏ ਮਨ ਨੂੰ ਆਪਣੇ ਵੱਸ ਵਿਚ ਕਰ ਲਏਂ, ਤਾਂ ਤੂੰ ਤੀਰਥਾਂ ਉਤੇ ਹੀ ਨਿਵਾਸ ਕਰ ਰਿਹਾ ਹੈਂ ॥੨॥
 
मनमुखि इहु मनु मुगधु है सोझी किछू न पाइ ॥
Manmukẖ ih man mugaḏẖ hai sojẖī kicẖẖū na pā▫e.
This mind of the self-centered manmukh is so stupid; it does not obtain any understanding at all.
ਪ੍ਰਤੀਕੂਲ ਪੁਰਸ਼ ਦਾ ਇਹ ਮਨੂਆ ਮੂਰਖ ਹੈ। ਇਸ ਨੂੰ ਕੋਈ ਸਮਝ ਨਹੀਂ ਪੈਂਦੀ।
ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਮੁਗਧੁ = ਮੂਰਖ।ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਇਹ ਮਨ (ਸਦਾ) ਮੂਰਖ (ਹੀ ਟਿਕਿਆ ਰਹਿੰਦਾ) ਹੈ, ਉਸ ਨੂੰ (ਉੱਚੇ ਆਤਮਕ ਜੀਵਨ ਦੀ) ਰਤਾ ਭੀ ਸਮਝ ਨਹੀਂ ਪੈਂਦੀ।
 
हरि का नामु न बुझई अंति गइआ पछुताइ ॥३॥
Har kā nām na bujẖ▫ī anṯ ga▫i▫ā pacẖẖuṯā▫e. ||3||
It does not understand the Name of the Lord; it departs repenting in the end. ||3||
ਮੂਰਖ ਆਤਮਾ ਭਗਵਾਨ ਦੇ ਨਾਮ ਨੂੰ ਨਹੀਂ ਜਾਣਦੀ ਤੇ ਅਖੀਰ ਨੂੰ ਝੂਰਦੀ ਹੋਈ ਟਰ ਵੰਞਦੀ ਹੈ।
ਬੁਝਈ = ਬੁਝਏ, ਬੁਝੈ, ਸਮਝਦਾ ॥੩॥ਉਹ ਪਰਮਾਤਮਾ ਦੇ ਨਾਮ (ਦੀ ਕਦਰ) ਨੂੰ ਨਹੀਂ ਸਮਝਦਾ, ਆਖ਼ਰ ਉਹ ਹੱਥ ਮਲਦਾ ਹੀ (ਜਗਤ ਤੋਂ) ਤੁਰ ਜਾਂਦਾ ਹੈ ॥੩॥
 
इहु मनु कासी सभि तीरथ सिम्रिति सतिगुर दीआ बुझाइ ॥
Ih man kāsī sabẖ ṯirath simriṯ saṯgur ḏī▫ā bujẖā▫e.
In this mind are found Benares, all sacred shrines of pilgrimage and the Shaastras; the True Guru has explained this.
ਇਸ ਮਨੂਏ ਅੰਦਰ ਬਨਾਰਸ, ਸਾਰੇ ਧਰਮ ਅਸਥਾਨ ਅਤੇ ਸਿਮ੍ਰਤੀਆਂ ਹਨ। ਸੱਚੇ ਗੁਰਾਂ ਨੇ ਇਹ ਦਰਸਾ ਦਿੱਤਾ ਹੈ।
ਸਭਿ = ਸਾਰੇ। ਸਤਿਗੁਰਿ = ਗੁਰੂ ਨੇ। ਅਠਸਠਿ = {ਅੱਠ ਅਤੇ ਸੱਠ} ਅਠਾਹਠ।ਜਿਸ ਮਨੁੱਖ ਨੂੰ ਸਤਿਗੁਰੂ ਨੇ (ਆਤਮਕ ਜੀਵਨ ਦੀ) ਸੂਝ ਬਖ਼ਸ਼ ਦਿੱਤੀ (ਉਸ ਦੇ ਵਾਸਤੇ) ਇਹ ਮਨ ਹੀ ਕਾਂਸ਼ੀ ਹੈ, ਇਹ ਮਨ ਹੀ ਸਾਰੇ ਤੀਰਥ ਹੈ ਇਹ ਮਨ ਹੀ ਸਾਰੀਆਂ ਸਿਮ੍ਰਿਤੀਆਂ ਹੈ,
 
अठसठि तीरथ तिसु संगि रहहि जिन हरि हिरदै रहिआ समाइ ॥४॥
Aṯẖsaṯẖ ṯirath ṯis sang rahėh jin har hirḏai rahi▫ā samā▫e. ||4||
The sixty-eight places of pilgrimage remain with one, whose heart is filled with the Lord. ||4||
ਅਠਾਹਟ ਤੀਰਥ ਉਸ ਦੇ ਨਾਲ ਰਹਿੰਦੇ ਹਨ, ਜਿਸ ਦੇ ਦਿਲ ਅੰਦਰ ਪ੍ਰਭੂ ਰਮ ਰਿਹਾ ਹੈ।
ਸੰਗਿ = ਨਾਲ। ਜਿਨ ਹਿਰਦੈ = ਜਿਨ੍ਹਾਂ ਦੇ ਹਿਰਦੇ ਵਿਚ ॥੪॥ਉਸ ਮਨੁੱਖ ਦੇ ਨਾਲ ਅਠਾਹਠ ਹੀ ਤੀਰਥ ਵੱਸਦੇ ਹਨ। ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਸਦਾ ਪਰਮਾਤਮਾ ਵੱਸਿਆ ਰਹਿੰਦਾ ਹੈ (ਉਹਨਾਂ ਵਾਸਤੇ ਇਹ ਮਨ ਹੀ ਕਾਂਸ਼ੀ ਹੈ) ॥੪॥
 
नानक सतिगुर मिलिऐ हुकमु बुझिआ एकु वसिआ मनि आइ ॥
Nānak saṯgur mili▫ai hukam bujẖi▫ā ek vasi▫ā man ā▫e.
O Nanak, upon meeting the True Guru, the Order of the Lord's Will is understood, and the One Lord comes to dwell in the mind.
ਨਾਨਕ ਸੱਚੇ ਗੁਰਾਂ ਨੂੰ ਮਿਲਣ ਨਾਲ ਹਰੀ ਦਾ ਭਾਣਾ ਜਾਣ ਲਿਆ ਜਾਂਦਾ ਹੈ ਤੇ ਇਕ ਸੁਆਮੀ ਆ ਕੇ ਆਦਮੀ ਦੇ ਹਿਰਦੇ ਅੰਦਰ ਟਿੱਕ ਜਾਂਦਾ ਹੈ।
ਹੁਕਮੁ = ਰਜ਼ਾ। ਏਕੁ = ਇਕ ਪਰਮਾਤਮਾ ਹੀ। ਮਨਿ = ਮਨ ਵਿਚ।ਹੇ ਨਾਨਕ! ਜੇ ਮਨੁੱਖ ਗੁਰੂ ਨੂੰ ਮਿਲ ਪਏ ਤਾਂ ਉਹ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ, ਤਾਂ ਇਕ ਪਰਮਾਤਮਾ ਉਸ ਦੇ ਮਨ ਵਿਚ ਆ ਵੱਸਦਾ ਹੈ।
 
जो तुधु भावै सभु सचु है सचे रहै समाइ ॥५॥६॥८॥
Jo ṯuḏẖ bẖāvai sabẖ sacẖ hai sacẖe rahai samā▫e. ||5||6||8||
Those who are pleasing to You, O True Lord, are true. They remain absorbed in You. ||5||6||8||
ਜਿਹੜੈ ਤੈਨੂੰ ਚੰਗੇ ਲੱਗਦੇ ਹਨ, ਹੇ ਸੱਚੇ ਸਾਈਂ! ਉਹ ਸਾਰੇ ਸੱਚੇ ਹਨ, ਅਤੇ ਉਹ ਤੇਰੇ ਅੰਦਰ ਲੀਨ ਹੋਏ ਰਹਿੰਦੇ ਹਨ।
ਸਚੁ = ਅਟੱਲ। ਸਚੇ = ਸਦਾ-ਥਿਰ ਹਰੀ ਵਿਚ ॥੫॥੬॥੮॥(ਉਹ ਮਨੁੱਖ ਸਦਾ ਇਉਂ ਯਕੀਨ ਰੱਖਦਾ ਹੈ ਤੇ ਆਖਦਾ ਹੈ-ਹੇ ਪ੍ਰਭੂ!) ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਉਹ ਸਦਾ ਅਟੱਲ ਨਿਯਮ ਹੈ। (ਜੇ ਮਨੁੱਖ ਨੂੰ ਗੁਰੂ ਮਿਲ ਪਏ ਤਾਂ ਉਹ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੫॥੬॥੮॥