Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

दुख अनेरा भै बिनासे पाप गए निखूटि ॥१॥
Ḏukẖ anerā bẖai bināse pāp ga▫e nikẖūt. ||1||
Pain, ignorance and fear have left me, and my sins have been dispelled. ||1||
ਤਕਲੀਫ, ਅਗਿਆਨਤਾ ਅਤੇ ਡਰ ਮੈਨੂੰ ਛੱਡ ਗਏ ਹਨ ਅਤੇ ਮੇਰੇ ਕੁਕਰਮ ਮੁੱਕ ਗਏ ਹਨ।
ਨਿਖੂਟਿ ਗਏ = ਮੁੱਕ ਗਏ ॥੧॥ਉਸ ਦੇ ਸਾਰੇ ਦੁੱਖ, ਮਾਇਆ ਦੇ ਮੋਹ ਦਾ ਹਨੇਰਾ ਤੇ ਸਾਰੇ ਡਰ ਦੂਰ ਹੋ ਗਏ, ਅਤੇ ਉਸ ਦੇ ਸਾਰੇ ਪਾਪ ਮੁੱਕ ਗਏ ॥੧॥
 
हरि हरि नाम की मनि प्रीति ॥
Har har nām kī man parīṯ.
My mind is filled with love for the Name of the Lord, Har, Har.
ਮੇਰੇ ਚਿੱਤ ਵਿੱਚ ਸੁਆਮੀ ਵਾਹਿਗੁਰੂ ਦੇ ਨਾਮ ਦਾ ਪ੍ਰੇਮ ਹੈ।
ਮਨਿ = ਮਨ ਵਿਚ।ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦੇ ਨਾਮ ਦਾ ਪਿਆਰ ਪੈਦਾ ਹੋ ਜਾਂਦਾ ਹੈ,
 
मिलि साध बचन गोबिंद धिआए महा निरमल रीति ॥१॥ रहाउ ॥
Mil sāḏẖ bacẖan gobinḏ ḏẖi▫ā▫e mahā nirmal rīṯ. ||1|| rahā▫o.
Meeting the Holy Saint, under His Instruction, I meditate on the Lord of the Universe, in the most immaculate way. ||1||Pause||
ਸੰਤਾਂ ਨੂੰ ਭੇਟ ਕੇ ਅਤੇ ਉਨ੍ਹਾਂ ਦੇ ਉਪਦੇਸ਼ ਤਾਬੇ ਮੈਂ ਪਰਮ ਪਵਿੱਤ੍ਰ ਤ੍ਰੀਕੇ ਨਾਲ ਸ੍ਰਿਸ਼ਟੀ ਦੇ ਸੁਆਮੀ ਦਾ ਮੈਂ ਸਿਮਰਨ ਕਰਦਾ ਹਾਂ। ਠਹਿਰਾਉ।
ਸਾਧ = ਗੁਰੂ। ਰੀਤਿ = ਜੀਵਨ-ਜੁਗਤਿ। ਨਿਰਮਲ = ਪਵਿਤ੍ਰ ॥੧॥ਤੇ ਜੇਹੜਾ ਮਨੁੱਖ ਗੁਰੂ ਨੂੰ ਮਿਲ ਕੇ ਗੁਰੂ ਦੀ ਬਾਣੀ ਦੀ ਰਾਹੀਂ ਗੋਬਿੰਦ ਦਾ ਧਿਆਨ ਧਰਦਾ ਹੈ, ਉਸ ਦੀ ਜੀਵਨ-ਜੁਗਤਿ ਬਹੁਤ ਪਵਿਤ੍ਰ ਹੋ ਜਾਂਦੀ ਹੈ ॥੧॥ ਰਹਾਉ॥
 
जाप ताप अनेक करणी सफल सिमरत नाम ॥
Jāp ṯāp anek karṇī safal simraṯ nām.
Chanting, deep meditation and various rituals are contained in the fruitful meditative remembrance of the Naam, the Name of the Lord.
ਉਪਾਸ਼ਨਾ, ਤਪੱਸਿਆ ਅਤੇ ਅਨੇਕਾਂ ਕਰਮ ਕਾਂਡ ਦੇ ਫਲਦਾਇਕ ਨਾਮ ਦੇ ਆਰਾਧਨ ਵਿੱਚ ਆ ਜਾਂਦੇ ਹਨ।
xxxਜੀਵਨ-ਸਫਲਤਾ ਦੇਣ ਵਾਲਾ ਪ੍ਰਭੂ-ਨਾਮ ਸਿਮਰਦਿਆਂ ਸਾਰੇ ਜਪ ਤਪ ਤੇ ਅਨੇਕਾਂ ਹੀ ਮਿਥੇ ਹੋਏ ਧਾਰਮਿਕ ਕੰਮ ਵਿਚੇ ਹੀ ਆ ਜਾਂਦੇ ਹਨ।
 
करि अनुग्रहु आपि राखे भए पूरन काम ॥२॥
Kar anūgrahu āp rākẖe bẖa▫e pūran kām. ||2||
Showing His Mercy, the Lord Himself has protected me, and all my works have been brought to fruition. ||2||
ਰਹਿਮਤ ਧਾਰ ਕੇ ਸੁਆਮੀ ਨੇ ਖੁਦ ਮੇਰੀ ਰੱਖਿਆ ਕੀਤੀ ਹੈ ਅਤੇ ਮੇਰੇ ਸਾਰੇ ਕਾਰਜ ਰਾਸ ਹੋ ਗਏ ਹਨ।
ਕਰਿ = ਕਰ ਕੇ। ਅਨੁਗ੍ਰਹੁ = ਦਇਆ ॥੨॥ਪਰਮਾਤਮਾ ਮੇਹਰ ਕਰ ਕੇ ਜਿਨ੍ਹਾਂ ਮਨੁੱਖਾਂ ਨੂੰ (ਆਪਣੇ ਚਰਨਾਂ ਵਿਚ ਟਿਕਾਈ) ਰੱਖਦਾ ਹੈ ਉਹਨਾਂ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ॥੨॥
 
सासि सासि न बिसरु कबहूं ब्रहम प्रभ समरथ ॥
Sās sās na bisar kabahūʼn barahm parabẖ samrath.
With each and every breath, may I never forget You, O God, Almighty Lord and Master.
ਮੇਰੇ ਸਰਬ-ਸ਼ਕਤੀਵਾਨ ਸੁਆਮੀ ਮਾਲਕ, ਮੈਂ ਤੈਨੂੰ ਹਰ ਸੁਆਸ ਨਾਲ ਕਦੇ ਨਾਂ ਭੁੱਲਾਂ।
ਸਾਸਿ ਸਾਸਿ = ਹਰੇਕ ਸਾਹ ਦੇ ਨਾਲ।ਆਪਣੇ ਹਰੇਕ ਸਾਹ ਦੇ ਨਾਲ ਸਮਰੱਥ ਬ੍ਰਹਮ ਪਰਮਾਤਮਾ ਨੂੰ ਯਾਦ ਕਰਦਾ ਰਹੁ, ਉਸ ਨੂੰ ਕਦੇ ਨਾਹ ਵਿਸਾਰ।
 
गुण अनिक रसना किआ बखानै अगनत सदा अकथ ॥३॥
Guṇ anik rasnā ki▫ā bakẖānai agnaṯ saḏā akath. ||3||
How can my tongue describe Your countless virtues? They are uncountable, and forever indescribable. ||3||
ਇਕ ਜੀਭ੍ਹ ਤੇਰੀਆਂ ਘਣੇਰੀਆਂ ਨੇਕੀਆਂ ਨੂੰ ਕਿਸ ਤਰ੍ਹਾਂ ਬਿਆਨ ਕਰ ਸਕਦੀ ਹੈ। ਉਹ ਅਣਗਿਣਤ ਤੇ ਹਮੇਸ਼ਾਂ ਕਥਨ-ਰਹਿਤ ਹਨ।
ਰਸਨਾ = ਜੀਭ। ਬਖਾਨੈ = ਦੱਸੇ ॥੩॥ਉਸ ਪਰਮਾਤਮਾ ਦੇ ਬੇਅੰਤ ਗੁਣ ਹਨ, ਗਿਣੇ ਨਹੀਂ ਜਾ ਸਕਦੇ, ਮਨੁੱਖ ਦੀ ਜੀਭ ਉਹਨਾਂ ਨੂੰ ਬਿਆਨ ਨਹੀਂ ਕਰ ਸਕਦੀ। ਉਸ ਪਰਮਾਤਮਾ ਦਾ ਸਰੂਪ ਸਦਾ ਹੀ ਬਿਆਨ ਤੋਂ ਪਰੇ ਹੈ ॥੩॥
 
दीन दरद निवारि तारण दइआल किरपा करण ॥
Ḏīn ḏaraḏ nivār ṯāraṇ ḏa▫i▫āl kirpā karaṇ.
You are the Remover of the pains of the poor, the Savior, the Compassionate Lord, the Bestower of Mercy.
ਤੂੰ ਗਰੀਬਾਂ ਦੇ ਦੁੱਖ ਦੂਰ ਕਰਨ ਵਾਲਾ, ਬਚਾਉਣ ਹਾਰ, ਕ੍ਰਿਪਾਲੂ ਅਤੇ ਮਿਹਰ ਕਰਨ ਵਾਲਾ ਹੈ।
ਨਿਵਾਰਿ = ਦੂਰ ਕਰ ਕੇ।ਪਰਮਾਤਮਾ ਗ਼ਰੀਬਾਂ ਦੇ ਦੁੱਖ ਦੂਰ ਕਰ ਕੇ ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੇ ਸਮਰੱਥ ਹੈ, ਦਇਆ ਦਾ ਘਰ ਹੈ, ਉਹ ਹਰੇਕ ਉੱਤੇ ਕਿਰਪਾ ਕਰਨ ਵਾਲਾ ਹੈ,
 
अटल पदवी नाम सिमरण द्रिड़ु नानक हरि हरि सरण ॥४॥३॥२९॥
Atal paḏvī nām simraṇ ḏariṛ Nānak har har saraṇ. ||4||3||29||
Remembering the Naam in meditation, the state of eternal dignity is obtained; Nanak has grasped the protection of the Lord, Har, Har. ||4||3||29||
ਨਾਮ ਦਾ ਆਰਾਧਨ ਕਰਨ ਦੁਆਰਾ ਅਹਿੱਲ ਮਰਤਬਾ ਪ੍ਰਾਪਤ ਹੋ ਜਾਂਦਾ ਹੈ। ਨਾਨਕ ਨੇ ਸੁਆਮੀ ਨੂੰ ਵਾਹਿਗੁਰੂ ਦੀ ਪਨਾਹ ਪੱਕੀ ਤਰ੍ਹਾਂ ਪਕੜੀ ਹੋਈ ਹੈ।
ਪਦਵੀ = ਦਰਜਾ ॥੪॥੩॥੨੯॥ਉਸ ਦਾ ਨਾਮ ਸਿਮਰਿਆਂ ਅਟੱਲ ਆਤਮਕ ਜੀਵਨ ਦਾ ਦਰਜਾ ਮਿਲ ਜਾਂਦਾ ਹੈ। ਹੇ ਨਾਨਕ! ਹਰਿ-ਨਾਮ ਨੂੰ ਆਪਣੇ ਹਿਰਦੇ ਵਿਚ ਪੱਕਾ ਟਿਕਾਈ ਰੱਖ, ਪਰਮਾਤਮਾ ਦੀ ਸਰਨ ਪਿਆ ਰਹੁ ॥੪॥੩॥੨੯॥
 
गूजरी महला ५ ॥
Gūjrī mėhlā 5.
Goojaree, Fifth Mehl:
ਗੂਜ਼ਰੀ ਪੰਜਵੀਂ ਪਾਤਿਸ਼ਾਹੀ।
xxxxxx
 
अह्मबुधि बहु सघन माइआ महा दीरघ रोगु ॥
Ahaʼn▫buḏẖ baho sagẖan mā▫i▫ā mahā ḏīragẖ rog.
Intellectual egotism and great love for Maya are the most serious chronic diseases.
ਮਗਰੂਰ ਮੱਤ ਅਤੇ ਧਨ-ਦੌਲਤ ਦਾ ਘਣਾ (ਬਹੁਤਾ) ਪਿਆਰ ਪਰਮ ਪੁਰਾਣੀਆਂ ਬੀਮਾਰੀਆਂ ਹਨ।
ਅਹੰਬੁਧਿ = {अहंबुद्धि} 'ਮੈਂ ਮੈਂ' ਕਰਨ ਵਾਲੀ ਅਕਲ, ਅਹੰਕਾਰ। ਸਘਨ = ਸੰਘਣੀ। ਦੀਰਘ = ਲੰਮਾ।ਅਹੰਕਾਰ ਇਕ ਬੜਾ ਲੰਮਾ ਰੋਗ ਹੈ, ਮਾਇਆ ਨਾਲ ਡੂੰਘਾ ਪਿਆਰ ਬੜਾ ਪੁਰਾਣਾ ਰੋਗ ਹੈ (ਇਸ ਰੋਗ ਤੋਂ ਉਸ ਵਡ-ਭਾਗੀ ਮਨੁੱਖ ਦੀ ਖ਼ਲਾਸੀ ਹੁੰਦੀ ਹੈ ਜਿਸ ਨੂੰ)
 
हरि नामु अउखधु गुरि नामु दीनो करण कारण जोगु ॥१॥
Har nām a▫ukẖaḏẖ gur nām ḏīno karaṇ kāraṇ jog. ||1||
The Lord's Name is the medicine, which is potent to cure everything. The Guru has given me the Naam, the Name of the Lord. ||1||
ਸਭ ਚੀਜ਼ ਕਰਨ ਦੇ ਸਮਰੱਥ ਵਾਹਿਗੁਰੂ ਦਾ ਨਾਮ ਹੀ ਦਵਾਈ ਹੇ। ਗੁਰੂ ਜੀ ਨੇ ਮੈਨੂੰ ਨਾਮ ਪ੍ਰਦਾਨ ਕੀਤੀ ਹੈ।
ਅਉਖਧੁ = ਦਵਾਈ। ਗੁਰਿ = ਗੁਰੂ ਨੇ। ਕਰਣ ਕਾਰਣ ਜੋਗੁ = ਜਗਤ ਦੇ ਮੂਲ ਪ੍ਰਭੂ ਨਾਲ ਮਿਲਾ ਸਕਣ ਵਾਲਾ ॥੧॥ਗੁਰੂ ਨੇ ਪਰਮਾਤਮਾ ਦਾ ਨਾਮ-ਦਾਰੂ ਦੇ ਦਿੱਤਾ। ਪ੍ਰਭੂ ਦਾ ਨਾਮ ਜਗਤ ਦੇ ਮੂਲ-ਪ੍ਰਭੂ ਨਾਲ ਮਿਲਾਣ ਦੀ ਸਮਰੱਥਾ ਰੱਖਦਾ ਹੈ ॥੧॥
 
मनि तनि बाछीऐ जन धूरि ॥
Man ṯan bācẖẖī▫ai jan ḏẖūr.
My mind and body yearn for the dust of the Lord's humble servants.
ਆਪਣੇ ਚਿੱਤ ਤੇ ਦੇਹ ਨਾਲ ਸੰਤਾਂ ਦੇ ਪੈਰਾਂ ਦੀ ਧੂੜ ਦੀ ਚਾਹਨਾ ਕਰ।
ਮਨਿ = ਮਨ ਵਿਚ। ਤਨਿ = ਹਿਰਦੇ ਵਿਚ। ਬਾਛੀਐ = ਤਾਂਘ ਕਰਨੀ ਚਾਹੀਦੀ ਹੈ।ਆਪਣੇ ਮਨ ਵਿਚ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਸੇਵਕਾਂ ਦੀ ਚਰਨ-ਧੂੜ (ਦੀ ਪ੍ਰਾਪਤੀ) ਦੀ ਤਾਂਘ ਕਰਦੇ ਰਹਿਣਾ ਚਾਹੀਦਾ ਹੈ,
 
कोटि जनम के लहहि पातिक गोबिंद लोचा पूरि ॥१॥ रहाउ ॥
Kot janam ke lahėh pāṯik gobinḏ locẖā pūr. ||1|| rahā▫o.
With it, the sins of millions of incarnations are obliterated. O Lord of the Universe, please fulfill my desire. ||1||Pause||
ਉਸ ਦੇ ਨਾਲ ਕ੍ਰੋੜਾਂ ਜਨਮਾਂ ਦੇ ਪਾਪ ਮਿੱਟ ਜਾਂਦੇ ਹਨ। ਹੇ ਸ੍ਰਿਸ਼ਟੀ ਦੇ ਸੁਆਮੀ ਮੇਰੀ ਸੱਧਰ ਪੂਰਨ ਕਰ। ਠਹਿਰਾਉ।
ਲਹਹਿ = ਲਹਿ ਜਾਂਦੇ ਹਨ। ਪਾਤਿਕ = ਪਾਪ। ਗੋਬਿੰਦ = ਹੇ ਗੋਬਿੰਦ! ਲੋਚਾ = ਤਾਂਘ। ਪੂਰਿ = ਪੂਰੀ ਕਰ ॥੧॥(ਤੇ, ਪ੍ਰਭੂ ਚਰਨਾਂ ਵਿਚ ਅਰਦਾਸ ਕਰਨੀ ਚਾਹੀਦੀ ਹੈ) ਹੇ ਗੋਬਿੰਦ! (ਮੇਰੀ ਇਹ) ਤਾਂਘ ਪੂਰੀ ਕਰ (ਕਿਉਂਕਿ 'ਜਨ-ਧੂਰਿ' ਦੀ ਬਰਕਤਿ ਨਾਲ) ਕ੍ਰੋੜਾਂ ਜਨਮਾਂ ਦੇ ਪਾਪ ਲਹਿ ਜਾਂਦੇ ਹਨ ॥੧॥ ਰਹਾਉ॥
 
आदि अंते मधि आसा कूकरी बिकराल ॥
Āḏ anṯe maḏẖ āsā kūkrī bikrāl.
In the beginning, in the middle, and in the end, one is hounded by dreadful desires.
ਅਰੰਭ ਅਖੀਰ ਅਤੇ ਦਰਮਿਆਨ ਵਿੱਚ ਆਦਮੀ ਮਗਰ ਭਿਆਨਕ ਖਾਹਿਸ਼ ਦੀ ਕੁੱਤੀ ਲੱਗੀ ਰਹਿੰਦੀ ਹੈ।
ਆਦਿ ਅੰਤੇ ਮਧਿ = ਸਦਾ ਹੀ, ਹਰ ਵੇਲੇ। ਕੂਕਰੀ = ਕੁੱਤੀ। ਬਿਕਰਾਲ = ਡਰਾਉਣੀ।(ਮਾਇਕ ਪਦਾਰਥਾਂ ਦੀ) ਆਸਾ (ਇਕ) ਡਰਾਉਣੀ ਕੁੱਤੀ ਹੈ ਜੋ ਹਰ ਵੇਲੇ (ਜੀਵਾਂ ਦੇ ਮਨ ਵਿਚ ਹੋਰ ਹੋਰ ਪਦਾਰਥਾਂ ਲਈ ਭੌਂਕਦੀ ਰਹਿੰਦੀ ਹੈ, ਤੇ, ਜੀਵਾਂ ਵਾਸਤੇ ਆਤਮਕ ਮੌਤ ਦਾ ਜਾਲ ਖਿਲਾਰੀ ਰੱਖਦੀ ਹੈ)।
 
गुर गिआन कीरतन गोबिंद रमणं काटीऐ जम जाल ॥२॥
Gur gi▫ān kīrṯan gobinḏ ramṇaʼn kātī▫ai jam jāl. ||2||
Through the Guru's spiritual wisdom, we sing the Kirtan of the Praises of the Lord of the Universe, and the noose of death is cut away. ||2||
ਗੁਰਾਂ ਦੀ ਦਿੱਤੀ ਹੋਈ ਬ੍ਰਹਿਮ ਗਿਆਤ ਦੇ ਰਾਹੀਂ ਸੁਆਮੀ ਦਾ ਜੱਸ ਉਚਾਰਨ ਕਰਨ ਦੁਆਰਾ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
ਕਾਟੀਐ = ਕੱਟ ਲਈਦਾ ਹੈ। ਜਮ ਜਾਲ = ਮੌਤ ਦਾ ਜਾਲ, ਆਤਮਕ ਮੌਤ ਦਾ ਜਾਲ ॥੨॥ਆਤਮਕ ਮੌਤ ਦਾ (ਇਹ) ਜਾਲ ਗੁਰੂ ਦੇ ਦਿੱਤੇ ਗਿਆਨ (ਆਤਮਕ ਜੀਵਨ ਬਾਰੇ ਸਹੀ ਸੂਝ) ਅਤੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਣ ਨਾਲ ਕੱਟਿਆ ਜਾਂਦਾ ਹੈ ॥੨॥
 
काम क्रोध लोभ मोह मूठे सदा आवा गवण ॥
Kām kroḏẖ lobẖ moh mūṯẖe saḏā āvā gavaṇ.
Those who are cheated by sexual desire, anger, greed and emotional attachment suffer reincarnation forever.
ਜਿਨ੍ਹਾਂ ਨੂੰ ਮਿਥਨ ਹੁਲਾਸ, ਗੁੱਸੇ, ਲਾਲਚ ਅਤੇ ਸੰਸਾਰੀ ਮਮਤਾ ਨੇ ਠੱਗ ਲਿਆ ਹੈ, ਉਹ ਹਮੇਸ਼ਾਂ ਆਉਂਦੇ ਜਾਂਦੇ ਰਹਿੰਦੇ ਹਨ।
ਮੂਠੇ = ਠੱਗੇ ਹੋਏ, ਲੁੱਟੇ ਹੋਏ। ਆਵਾਗਵਣ = ਜਨਮ ਮਰਣ ਦਾ ਗੇੜ।ਜੇਹੜੇ ਮਨੁੱਖ ਕਾਮ ਕ੍ਰੋਧ ਲੋਭ (ਆਦਿਕ ਚੋਰਾਂ) ਪਾਸੋਂ (ਆਪਣਾ ਆਤਮਕ ਜੀਵਨ) ਲੁਟਾਂਦੇ ਰਹਿੰਦੇ ਹਨ, ਉਹਨਾਂ ਵਾਸਤੇ ਜਨਮ ਮਰਨ ਦਾ ਗੇੜ ਸਦਾ ਬਣਿਆ ਰਹਿੰਦਾ ਹੈ।
 
प्रभ प्रेम भगति गुपाल सिमरण मिटत जोनी भवण ॥३॥
Parabẖ parem bẖagaṯ gupāl simraṇ mitaṯ jonī bẖavaṇ. ||3||
By loving devotional worship to God, and meditative remembrance of the Lord of the World, one's wandering in reincarnation is ended. ||3||
ਸੁਆਮੀ ਦੀ ਪਿਆਰ-ਉਪਾਸ਼ਨਾ ਅਤੇ ਮਾਲਕ ਦੀ ਬੰਦਗੀ ਦੁਆਰਾ ਜੂਨੀਆਂ ਅੰਦਰ ਭਟਕਨਾ ਮੁੱਕ ਜਾਂਦੀ ਹੈ।
ਵਣ = ਭੌਣਾ ॥੩॥ਪਰਮਾਤਮਾ ਨਾਲ ਪਿਆਰ ਪਾਇਆਂ, ਗੋਪਾਲ ਦੀ ਭਗਤੀ ਕੀਤਿਆਂ, ਹਰਿ-ਨਾਮ ਦਾ ਸਿਮਰਨ ਕੀਤਿਆਂ ਅਨੇਕਾਂ ਜੂਨਾਂ ਵਿਚ ਭਟਕਣਾ ਮੁੱਕ ਜਾਂਦਾ ਹੈ ॥੩॥
 
मित्र पुत्र कलत्र सुर रिद तीनि ताप जलंत ॥
Miṯar puṯar kalṯar sur riḏ ṯīn ṯāp jalanṯ.
Friends, children, spouses and well-wishers are burnt by the three fevers.
ਇਨਸਾਨ ਦੇ ਦੋਸਤ, ਲੜਕੇ, ਇਸਤਰੀ ਅਤੇ ਸ਼ੁੱਭਚਿੰਤਕ ਤਿੰਨਾਂ ਬੁਖਾਰਾਂ (ਆਧਿ, ਬਿਆਧਿ, ਤੇ ਉਪਾਧਿ) ਨਾਲ ਸੜ ਰਹੇ ਹਨ।
ਕਲਤ੍ਰ = ਇਸਤ੍ਰੀ। ਸੁਰਰਿਦ = {सुहृद} ਮਿੱਤਰ, ਹਾਰਦਿਕ ਸਾਂਝ ਵਾਲੇ। ਤੀਨਿ ਤਾਪ = (ਆਦਿ, ਵਿਆਧਿ, ਉਪਾਧਿ = ਇਹ) ਤਿੰਨ ਤਾਪ।ਮਿੱਤਰ, ਪੁੱਤਰ, ਇਸਤ੍ਰੀ ਰਿਸ਼ਤੇਦਾਰ (ਆਦਿਕਾਂ ਦੇ ਮੋਹ ਵਿਚ ਫਸਿਆਂ ਆਧਿ, ਵਿਆਧਿ, ਉਪਾਧਿ) ਤਿੰਨੇ ਤਾਪ ਮਨੁੱਖ (ਦੇ ਆਤਮਕ ਜੀਵਨ) ਨੂੰ ਸਾੜਦੇ ਰਹਿੰਦੇ ਹਨ।
 
जपि राम रामा दुख निवारे मिलै हरि जन संत ॥४॥
Jap rām rāmā ḏukẖ nivāre milai har jan sanṯ. ||4||
Chanting the Name of the Lord, Raam, Raam, one's miseries are ended, as one meets the Saintly servants of the Lord. ||4||
ਰੱਬ ਦੇ ਪਵਿੱਤ੍ਰ, ਪੁਰਸ਼ਾਂ ਨੂੰ ਭੇਟ ਕੇ ਇਨਸਾਨ ਸਾਈਂ ਦਾ ਨਾਮ ਉਚਾਰਨ ਕਰਨ ਦੁਆਰਾ, ਮੁਸੀਬਤਾਂ ਤੋਂ ਖਲਾਸੀ ਪਾ ਜਾਂਦਾ ਹੈ।
॥੪॥ਜੇਹੜਾ ਮਨੁੱਖ ਪਰਮਾਤਮਾ ਦੇ ਸੇਵਕਾਂ ਨੂੰ ਸੰਤ ਜਨਾਂ ਨੂੰ ਮਿਲ ਪੈਂਦਾ ਹੈ ਉਹ ਪਰਮਾਤਮਾ ਦਾ ਨਾਮ ਸਦਾ ਜਪ ਕੇ (ਆਪਣੇ ਸਾਰੇ) ਦੁੱਖ ਦੂਰ ਕਰ ਲੈਂਦਾ ਹੈ ॥੪॥
 
सरब बिधि भ्रमते पुकारहि कतहि नाही छोटि ॥
Sarab biḏẖ bẖaramṯe pukārėh kaṯėh nāhī cẖẖot.
Wandering around in all directions, they cry out, "Nothing can save us!
ਸਾਰੀ ਪਾਸੀਂ ਭਟਕਦੇ ਹੋਏ ਪ੍ਰਾਣੀ ਪੁਕਾਰਦੇ ਹਨ, "ਕਿਸੇ ਤਰੀਕੇ ਨਾਲ ਭੀ ਸਾਡਾ ਕਿਧਰੇ ਛੁਟਕਾਰਾ ਨਹੀਂ ਹੁੰਦਾ"।
ਸਰਬ ਬਿਧਿ = ਅਨੇਕਾਂ ਤਰੀਕਿਆਂ ਨਾਲ। ਕਤਹਿ = ਕਿਤੇ ਭੀ। ਛੋਟਿ = ਖ਼ਲਾਸੀ।("ਬਿਕਰਾਲ ਆਸਾ ਕੂਕਰੀ" ਦੇ ਪੰਜੇ ਵਿਚ ਫਸ ਕੇ ਜੀਵ) ਅਨੇਕਾਂ ਤਰੀਕਿਆਂ ਨਾਲ ਭਟਕਦੇ ਫਿਰਦੇ ਹਨ (ਤੇ, ਦੁੱਖੀ ਹੋ ਕੇ) ਪੁਕਾਰਦੇ ਹਨ, ਕਿਸੇ ਭੀ ਤਰੀਕੇ ਨਾਲ ਉਹਨਾਂ ਦੀ (ਇਸ "ਬਿਕਰਾਲ ਆਸਾ ਕੂਕਰੀ" ਪਾਸੋਂ) ਖ਼ਲਾਸੀ ਨਹੀਂ ਹੁੰਦੀ।
 
हरि चरण सरण अपार प्रभ के द्रिड़ु गही नानक ओट ॥५॥४॥३०॥
Har cẖaraṇ saraṇ apār parabẖ ke ḏariṛ gahī Nānak ot. ||5||4||30||
Nanak has entered the Sanctuary of the Lotus Feet of the Infinite Lord; he holds fast to their Support. ||5||4||30||
ਨਾਨਕ ਨੇ ਬੇਅੰਤ ਸਾਹਿਬ ਦੇ ਇਲਾਹੀ ਪੈਰਾਂ ਦੀ ਸ਼ਰਣਾਗਤ ਸੰਭਾਲੀ ਹੈ ਅਤੇ ਉਨ੍ਹਾਂ ਦੀ ਟੇਕ ਘੁੱਟ ਕੇ ਪਕੜੀ ਹੈ।
ਦ੍ਰਿੜੁ = ਪੱਕੀ ਤਰ੍ਹਾਂ। ਗਹੀ = ਫੜੀ ॥੫॥੪॥੩੦॥ਹੇ ਨਾਨਕ! (ਮੈਂ ਇਸ ਤੋਂ ਬਚਣ ਲਈ) ਬੇਅੰਤ ਪ੍ਰਭੂ ਦੇ ਚਰਨਾਂ ਦੀ ਸਰਨ ਚਰਨਾਂ ਦੀ ਓਟ ਪੱਕੀ ਤਰ੍ਹਾਂ ਫੜ ਲਈ ਹੈ ॥੫॥੪॥੩੦॥
 
गूजरी महला ५ घरु ४ दुपदे
Gūjrī mėhlā 5 gẖar 4 ḏupḏe
Goojaree, Fifth Mehl, Fourth House, Du-Padas:
ਗੂਜ਼ਰੀ ਪੰਜਵੀਂ ਪਾਤਿਸ਼ਾਹੀ। ਦੁਪਦੇ।
xxxਰਾਗ ਗੂਜਰੀ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
आराधि स्रीधर सफल मूरति करण कारण जोगु ॥
Ārāḏẖ sarīḏẖar safal mūraṯ karaṇ kāraṇ jog.
Worship and adore the Lord of wealth, the fulfilling vision, the Almighty Cause of causes.
ਲੱਛਮੀ ਦੇ ਸੁਆਮੀ ਦੀ ਅਮੋਘ (ਸਫਲ) ਵਿਅਕਤੀ ਦਾ ਤੂੰ ਸਿਮਰਨ ਕਰ, ਜੋ ਹਰ ਕੰਮ ਕਰਨ ਨੂੰ ਸਮਰੱਥ ਹੈ।
ਸ੍ਰੀਧਰ = ਲੱਛਮੀ ਦਾ ਸਹਾਰਾ, ਪਰਮਾਤਮਾ। ਸਫਲ ਮੂਰਤਿ = ਜਿਸ ਦੇ ਸਰੂਪ ਦਾ ਦਰਸਨ ਜੀਵਨ ਨੂੰ ਕਾਮਯਾਬ ਕਰਦਾ ਹੈ। ਕਰਣ = ਸ੍ਰਿਸ਼ਟੀ। ਕਾਰਣ = ਸਬੱਬ, ਮੂਲ। ਜੋਗੁ = ਸਮਰੱਥ। ਕਰਣ ਕਾਰਣ ਜੋਗੁ = ਜਗਤ ਦਾ ਸਮਰੱਥ ਮੂਲ।ਹੇ ਮਨ! ਉਸ ਲੱਛਮੀ-ਪਤੀ ਪ੍ਰਭੂ ਦੀ ਆਰਾਧਨਾ ਕਰਿਆ ਕਰ, ਜਿਸ ਦੇ ਸਰੂਪ ਦਾ ਦਰਸਨ ਜੀਵਨ ਨੂੰ ਕਾਮਯਾਬ ਕਰ ਦੇਂਦਾ ਹੈ, ਤੇ, ਜੋ ਜਗਤ ਦਾ ਸਮਰੱਥ ਮੂਲ ਹੈ।
 
गुण रमण स्रवण अपार महिमा फिरि न होत बिओगु ॥१॥
Guṇ ramaṇ sarvaṇ apār mahimā fir na hoṯ bi▫og. ||1||
Uttering His Praises, and hearing of His infinite glory, you shall never suffer separation from Him again. ||1||
ਸਾਹਿਬ ਦਾ ਜੱਸ ਉਚਾਰਨ ਅਤੇ ਉਸ ਦੀ ਬੇਅੰਤ ਪ੍ਰਭਤਾ ਸੁਣਨ ਦੁਆਰਾ, ਤੇਰਾ ਉਸ ਨਾਲੋਂ ਮੁੜ ਕੇ, ਵਿਛੋੜਾ ਨਹੀਂ ਹੋਵੇਗਾ।
ਬਿਓਗੁ = ਵਿਛੋੜਾ ॥੧॥ਉਸ ਬੇਅੰਤ ਪਰਮਾਤਮਾ ਦੀ ਵਡਿਆਈ ਤੇ ਗੁਣ ਗਾਵਿਆਂ ਤੇ ਸੁਣਿਆਂ ਮੁੜ ਕਦੇ ਉਸ ਦੇ ਚਰਨਾਂ ਨਾਲੋਂ ਵਿਛੋੜਾ ਨਹੀਂ ਹੁੰਦਾ ॥੧॥
 
मन चरणारबिंद उपास ॥
Man cẖarṇārbinḏ upās.
O my mind, worship the Lord's Lotus Feet.
ਮੇਰੀ ਜਿੰਦੇ! ਤੂੰ ਸੁਆਮੀ ਦੇ ਕੰਵਲ ਪੈਰਾਂ ਦੀ ਉਪਾਸ਼ਨਾ ਕਰ।
ਮਨ = ਹੇ ਮਨ! ਚਰਣਾਰਬਿੰਦ = ਚਰਣ-ਅਰਬਿੰਦ {ਅਰਬਿੰਦ = ਕਮਲ}, ਚਰਣ ਕਮਲ। ਉਪਾਸ = ਉਪਾਸਨਾ ਕਰ।ਹੇ ਮੇਰੇ ਮਨ! ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਦੀ ਉਪਾਸਨਾ ਕਰਦਾ ਰਿਹਾ ਕਰ।
 
कलि कलेस मिटंत सिमरणि काटि जमदूत फास ॥१॥ रहाउ ॥
Kal kales mitanṯ simraṇ kāt jamḏūṯ fās. ||1|| rahā▫o.
Meditating in remembrance, strife and sorrow are ended, and the noose of the Messenger of Death is snapped. ||1||Pause||
ਸਾਹਿਬ ਦੇ ਭਜਨ ਦੁਆਰਾ ਬਖੇੜੇ ਅਤੇ ਦੁੱਖੜੇ ਮੁੱਕ ਜਾਂਦੇ ਹਨ ਅਤੇ ਮੌਤ ਦੇ ਫਰੇਸ਼ਤੇ ਦੀ ਫਾਹੀ ਕੱਟੀ ਜਾਂਦੀ ਹੈ। ਠਹਿਰਾਉ।
ਕਲਿ = ਝਗੜੇ। ਸਿਮਰਣਿ = ਸਿਮਰਨ ਨਾਲ। ਫਾਸ = ਫਾਹੀ ॥੧॥(ਹਰਿ-ਨਾਮ-) ਸਿਮਰਨ ਦੀ ਬਰਕਤਿ ਨਾਲ ਸਾਰੇ ਦੁੱਖ-ਕਲੇਸ਼ ਮਿਟ ਜਾਂਦੇ ਹਨ (ਸਿਮਰਨ ਨਾਲ) ਤੂੰ ਜਮਦੂਤਾਂ ਦੀਆਂ ਮੋਹ ਦੀਆਂ ਉਹ ਫਾਹੀਆਂ ਕੱਟ ਲੈ (ਜੋ ਆਤਮਕ ਮੌਤ ਲਿਆਉਂਦੀਆਂ ਹਨ) ॥੧॥ ਰਹਾਉ॥
 
सत्रु दहन हरि नाम कहन अवर कछु न उपाउ ॥
Saṯar ḏahan har nām kahan avar kacẖẖ na upā▫o.
Chant the Name of the Lord, and your enemies shall be consumed; there is no other way.
ਆਪਣੇ ਵੈਰੀਆਂ ਨੂੰ ਖੈਰ ਕਰਨ ਲਈ ਤੂੰ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ। ਹੋਰ ਕੋਈ ਢੰਗ ਮੂਲੋਂ ਹੀ ਨਹੀਂ।
ਸਤ੍ਰੁ = ਵੈਰੀ। ਉਪਾਉ = ਇਲਾਜ।ਹੇ ਮਨ! ਪਰਮਾਤਮਾ ਦਾ ਨਾਮ ਸਿਮਰਨਾ ਹੀ ਕਾਮਾਦਿਕ ਵੈਰੀਆਂ ਨੂੰ ਸਾੜਨ ਲਈ ਵਸੀਲਾ ਹੈ, (ਇਸ ਤੋਂ ਬਿਨਾ ਇਹਨਾਂ ਤੋਂ ਬਚਣ ਲਈ) ਹੋਰ ਕੋਈ ਤਰੀਕਾ ਨਹੀਂ ਹੈ।
 
करि अनुग्रहु प्रभू मेरे नानक नाम सुआउ ॥२॥१॥३१॥
Kar anūgrahu parabẖū mere Nānak nām su▫ā▫o. ||2||1||31||
Show Mercy, O my God, and bestow upon Nanak the taste of the Naam, the Name of the Lord. ||2||1||31||
ਰਹਿਮਤ ਧਾਰ, ਹੇ ਮੈਂਡੇ ਮਾਲਕ! ਅਤੇ ਨਾਨਕ ਨੂੰ ਆਪਣੇ ਨਾਮ ਦਾ ਸੁਆਦ ਪ੍ਰਦਾਨ ਕਰ।
ਅਨੁਗ੍ਰਹੁ = ਦਇਆ। ਸੁਆਉ = ਸਆਰਥ, ਜੀਵਨ-ਮਨੋਰਥ ॥੨॥੧॥੩੧॥ਨਾਨਾਕ ਆਖਦਾ ਹੈ ਕਿ ਹੇ ਮੇਰੇ ਪ੍ਰਭੂ! ਮੇਹਰ ਕਰ, ਤੇਰਾ ਨਾਮ ਸਿਮਰਨਾ ਹੀ ਮੇਰੇ ਜੀਵਨ ਦਾ ਮਨੋਰਥ ਬਣਿਆ ਰਹੇ ॥੨॥੧॥੩੧॥
 
गूजरी महला ५ ॥
Gūjrī mėhlā 5.
Goojaree, Fifth Mehl:
ਗੂਜ਼ਰੀ ਪੰਜਵੀਂ ਪਾਤਿਸ਼ਾਹੀ।
xxxxxx
 
तूं समरथु सरनि को दाता दुख भंजनु सुख राइ ॥
Ŧūʼn samrath saran ko ḏāṯā ḏukẖ bẖanjan sukẖ rā▫e.
You are the Almighty Lord, the Giver of Sanctuary, the Destroyer of pain, the King of happiness.
ਮੇਰੇ ਦਾਤਾਰ ਪ੍ਰਭੂ! ਤੂੰ ਪਨਾਹ ਦੇਣ ਦੇ ਯੋਗ ਦੁੱਖੜਾ ਦੂਰ ਕਰਨ ਵਾਲਾ ਅਤੇ ਖੁਸ਼ੀ-ਪ੍ਰਸੰਨਤਾ ਦਾ ਪਾਤਿਸ਼ਾਹ ਹੈ।
ਕੋ = ਦਾ। ਸਰਨਿ ਕੋ ਦਾਤਾ = ਆਸਰਾ ਦੇਣ ਵਾਲਾ। ਸੁਖਰਾਇ = ਸੁਖਾਂ ਦਾ ਰਾਜਾ, ਸੁਖ ਦੇਣ ਵਾਲਾ।ਹੇ ਪ੍ਰਭੂ! ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈਂ, ਤੂੰ ਸਰਨ ਆਏ ਨੂੰ ਸਹਾਰਾ ਦੇਣ ਵਾਲਾ ਹੈਂ, ਤੂੰ (ਜੀਵਾਂ ਦੇ) ਦੁੱਖ ਦੂਰ ਕਰਨ ਵਾਲਾ ਹੈਂ, ਤੇ ਸੁਖ ਦੇਣ ਵਾਲਾ ਹੈਂ।
 
जाहि कलेस मिटे भै भरमा निरमल गुण प्रभ गाइ ॥१॥
Jāhi kales mite bẖai bẖarmā nirmal guṇ parabẖ gā▫e. ||1||
Troubles depart, and fear and doubt are dispelled, singing the Glorious Praises of the Immaculate Lord God. ||1||
ਸੁਆਮੀ ਦੀਆਂ ਪਵਿੱਤ੍ਰ ਪ੍ਰਭਤਾਈਆਂ ਗਾਇਨ ਕਰਨ ਦੁਆਰਾ ਗਮ ਦੂਰ ਹੋ ਜਾਂਦੇ ਹਨ ਅਤੇ ਡਰ ਤੇ ਸੰਦੇਹ ਮਿੱਟ ਜਾਂਦੇ ਹਨ।
ਜਾਹਿ = ਦੂਰ ਹੋ ਜਾਂਦੇ ਹਨ। ਭੈ = (ਲਫ਼ਜ਼ 'ਭਉ' ਤੋਂ ਬਹੁ-ਵਚਨ}। ਪ੍ਰਭ = ਹੇ ਪ੍ਰਭੂ! ਗਾਇ = ਗਾ ਕੇ ॥੧॥ਤੇਰੇ ਪਵਿਤ੍ਰ ਗੁਣ ਗਾ ਗਾ ਕੇ ਜੀਵਾਂ ਦੇ ਦੁੱਖ ਦੂਰ ਹੋ ਜਾਂਦੇ ਹਨ, ਸਾਰੇ ਡਰ ਭਰਮ ਮਿਟ ਜਾਂਦੇ ਹਨ ॥੧॥
 
गोविंद तुझ बिनु अवरु न ठाउ ॥
Govinḏ ṯujẖ bin avar na ṯẖā▫o.
O Lord of the Universe, without You, there is no other place.
ਹੇ ਸ੍ਰਿਸ਼ਟੀ ਦੇ ਥੰਮਣਹਾਰ! ਤੇਰੇ ਬਾਝੋਂ ਮੇਰਾ ਹੋਰ ਕੋਈ ਟਿਕਾਣਾ ਨਹੀਂ।
ਗੋਵਿੰਦ = ਹੇ ਗੋਵਿੰਦ! ਠਾਉ = ਥਾਂ, ਆਸਰਾ।ਹੇ ਮੇਰੇ ਗੋਵਿੰਦ! ਤੈਥੋਂ ਬਿਨਾ ਮੇਰਾ ਹੋਰ ਕੋਈ ਆਸਰਾ ਨਹੀਂ।
 
करि किरपा पारब्रहम सुआमी जपी तुमारा नाउ ॥ रहाउ ॥
Kar kirpā pārbarahm su▫āmī japī ṯumārā nā▫o. Rahā▫o.
Show Mercy to me, O Supreme Lord Master, that I may chant Your Name. ||Pause||
ਹੇ ਪਰਮ ਪ੍ਰਭੂ ਸਾਹਿਬ! ਮੇਰੇ ਉਤੇ ਰਹਿਮ ਕਰ, ਤਾਂ ਜੋ ਮੈਂ ਤੇਰੇ ਨਾਮ ਦਾ ਉਚਾਰਨ ਕਰਾਂ। ਠਹਿਰਾਉ।
ਪਾਰਬ੍ਰਹਮ = ਹੇ ਪਾਰਬ੍ਰਹਮ! ਜਪੀ = ਜਪੀਂ, ਮੈਂ ਜਪਾਂ।ਰਹਾਉ॥ਹੇ ਪਾਰਬ੍ਰਹਮ! ਹੇ ਸੁਆਮੀ! (ਮੇਰੇ ਉਤੇ) ਮੇਹਰ ਕਰ, ਮੈਂ (ਸਦਾ) ਤੇਰਾ ਨਾਮ ਜਪਦਾ ਰਹਾਂ। ਰਹਾਉ॥
 
सतिगुर सेवि लगे हरि चरनी वडै भागि लिव लागी ॥
Saṯgur sev lage har cẖarnī vadai bẖāg liv lāgī.
Serving the True Guru, I am attached to the Lord's Lotus Feet; by great good fortune, I have embraced love for Him.
ਸੱਚੇ ਗੁਰਾਂ ਦੀ ਟਹਿਲ ਕਮਾ ਕੇ, ਮੈਂ ਵਾਹਿਗੁਰੂ ਦੇ ਪੈਰਾਂ ਨਾਲ ਜੁੜ ਗਿਆ ਹਾਂ ਤੇ ਭਾਰੇ ਚੰਗੇ ਨਸੀਬਾਂ ਰਾਹੀਂ ਮੇਰਾ ਉਸ ਨਾਲ ਪ੍ਰੇਮ ਪੈ ਗਿਆ।
ਸੇਵਿ = ਸੇਵਾ ਕਰ ਕੇ, ਸਰਨ ਪੈ ਕੇ। ਭਾਗਿ = ਕਿਸਮਤ ਨਾਲ। ਲਿਵ = ਲਗਨ।ਜੇਹੜੇ ਮਨੁੱਖ ਵੱਡੀ ਕਿਸਮਤ ਨਾਲ ਗੁਰੂ ਦੀ ਸਰਨ ਪੈ ਕੇ ਪ੍ਰਭੂ-ਚਰਨਾਂ ਵਿਚ ਜੁੜਦੇ ਹਨ, ਉਹਨਾਂ ਦੀ ਲਗਨ (ਪਰਮਾਤਮਾ ਨਾਲ) ਲੱਗ ਜਾਂਦੀ ਹੈ,