Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

काइआ मिटी अंधु है पउणै पुछहु जाइ ॥
Kā▫i▫ā mitī anḏẖ hai pa▫uṇai pucẖẖahu jā▫e.
The body is merely blind dust; go, and ask the soul.
ਦੇਹ ਤਾਂ ਅੰਨ੍ਹੀ ਖੇਹ ਹੈ। ਜਾ ਕੇ ਆਤਮਾ ਪਾਸੋਂ ਪੁੱਛ-ਗਿਛ ਕਰੋ।
ਅੰਧੁ = ਗਿਆਨ-ਹੀਣ। ਪਉਣੈ = ਪਉਣ ਨੂੰ, ਜੀਵਾਤਮਾ ਨੂੰ।ਸਰੀਰ ਤਾਂ ਗ੍ਯਾਨਹੀਣ ਮਿੱਟੀ ਹੈ, ਆਖ਼ਰ ਲੇਖਾ ਜੀਵਾਤਮਾ ਤੋਂ ਹੀ ਮੰਗਿਆ ਜਾਂਦਾ ਹੈ।
 
हउ ता माइआ मोहिआ फिरि फिरि आवा जाइ ॥
Ha▫o ṯā mā▫i▫ā mohi▫ā fir fir āvā jā▫e.
The soul answers, "I am enticed by Maya, and so I come and go, again and again".
ਆਤਮਾ ਆਖਦੀ ਹੈ, "ਮੈਨੂੰ ਤਾਂ ਮੋਹਣੀ ਨੇ ਲੁਭਾਇਮਾਨ ਕਰ ਲਿਆ ਹੈ, ਇਸ ਲਈ ਮੈਂ, ਮੁੜ ਮੁੜ ਕੇ ਆਉਂਦੀ ਤੇ ਜਾਂਦੀ ਰਹਿੰਦੀ ਹੈ"।
ਫਿਰਿ ਫਿਰਿ = ਮੁੜ ਮੁੜ। ਆਵਾ ਜਾਇ = ਆਉਂਦਾ ਜਾਂਦਾ ਹਾਂ।ਮੈਂ ਮਾਇਆ ਦੇ ਮੋਹ ਵਿਚ ਫਸਿਆ ਮੁੜ ਮੁੜ ਜਨਮ ਮਰਨ ਵਿਚ ਪਿਆ ਰਿਹਾ;
 
नानक हुकमु न जातो खसम का जि रहा सचि समाइ ॥१॥
Nānak hukam na jāṯo kẖasam kā jė rahā sacẖ samā▫e. ||1||
O Nanak, I do not know my Lord and Master's Command, by which I would merge in the Truth. ||1||
ਮੈਂ ਆਪਣੇ ਸਾਹਿਬ ਦੇ ਫੁਰਮਾਨ ਨੂੰ ਨਹੀਂ ਜਾਣਦੀ, ਜਿਸ ਦੁਆਰਾ ਮੈਂ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦੀ।
ਜਿ = ਜਿਸ ਕਰਕੇ। ਰਹਾ = ਮੈਂ ਰਹਾਂ ॥੧॥ਹੇ ਨਾਨਕ! ਮੈਂ ਖਸਮ ਦਾ ਹੁਕਮ ਨਾਹ ਪਛਾਣਿਆ ਜਿਸ ਦੀ ਬਰਕਤਿ ਨਾਲ ਮੈਂ ਸੱਚੇ ਪ੍ਰਭੂ ਵਿਚ ਟਿਕਿਆ ਰਹਿੰਦਾ ॥੧॥
 
मः ३ ॥
Mėhlā 3.
Third Mehl:
ਤੀਜੀ ਪਾਤਿਸ਼ਾਹੀ।
xxxxxx
 
एको निहचल नाम धनु होरु धनु आवै जाइ ॥
Ėko nihcẖal nām ḏẖan hor ḏẖan āvai jā▫e.
The Naam, the Name of the Lord, is the only permanent wealth; all other wealth comes and goes.
ਕੇਵਲ ਨਾਮ ਦੀ ਦੌਲਤ ਹੀ ਅਹਿੱਲ ਹੈ। ਹੋਰ ਸਾਰੀ ਦੌਲਤ ਆਉਂਦੀ ਤੇ ਜਾਂਦੀ ਰਹਿੰਦੀ ਹੈ।
xxxਪਰਮਾਤਮਾ ਦਾ ਨਾਮ ਹੀ ਇਕ ਐਸਾ ਧਨ ਹੈ ਜੋ ਸਦਾ ਕਾਇਮ ਰਹਿੰਦਾ ਹੈ, ਹੋਰ ਧਨ ਕਦੇ ਮਿਲਿਆ ਤੇ ਕਦੇ ਨਾਸ ਹੋ ਗਿਆ;
 
इसु धन कउ तसकरु जोहि न सकई ना ओचका लै जाइ ॥
Is ḏẖan ka▫o ṯaskar johi na sak▫ī nā ocẖkā lai jā▫e.
Thieves cannot steal this wealth, nor can robbers take it away.
ਇਸ ਦੌਲਤ ਨੂੰ ਚੋਰ ਤਾੜ ਨਹੀਂ ਸਕਦਾ, ਨਾਂ ਹੀ ਇਸ ਨੂੰ ਲੁੱਚਾਲੰਡਾ ਲੈ ਜਾ ਸਕਦਾ ਹੈ।
ਤਸਕਰੁ = ਚੋਰ। ਜੋਹਿ ਨ ਸਕਈ = ਤੱਕ ਨਹੀਂ ਸਕਦਾ। ਓਚਕਾ = ਗੰਢ-ਕੱਪ।ਇਸ ਧਨ ਵਲ ਕੋਈ ਚੋਰ ਅੱਖ ਚੁੱਕ ਕੇ ਨਹੀਂ ਵੇਖ ਸਕਦਾ, ਕੋਈ ਗੰਢ-ਕੱਪ ਇਸ ਨੂੰ ਖੋਹ ਨਹੀਂ ਸਕਦਾ।
 
इहु हरि धनु जीऐ सेती रवि रहिआ जीऐ नाले जाइ ॥
Ih har ḏẖan jī▫ai seṯī rav rahi▫ā jī▫ai nāle jā▫e.
This wealth of the Lord is embedded in the soul, and with the soul, it shall depart.
ਇਹ ਈਸ਼ਵਰੀ ਦੌਲਤ ਆਮਤਾ ਨਾਲ ਇਕ ਮਿੱਕ ਹੋਈ ਹੋਈ ਹੈ ਅਤੇ ਆਤਮਾ ਦੇ ਨਾਲ ਹੀ ਇਹ ਜਾਊਗੀ।
ਜੀਐ ਸੇਤੀ = ਜਿੰਦ ਦੇ ਨਾਲ ਹੀ।ਪਰਮਾਤਮਾ ਦਾ ਨਾਮ-ਰੂਪ ਇਹ ਧਨ ਜਿੰਦ ਦੇ ਨਾਲ ਹੀ ਰਹਿੰਦਾ ਹੈ ਜਿੰਦ ਦੇ ਨਾਲ ਹੀ ਜਾਂਦਾ ਹੈ,
 
पूरे गुर ते पाईऐ मनमुखि पलै न पाइ ॥
Pūre gur ṯe pā▫ī▫ai manmukẖ palai na pā▫e.
It is obtained from the Perfect Guru; the self-willed manmukhs do not receive it.
ਪੂਰਨ ਗੁਰਾਂ ਪਾਸੋਂ ਇਹ ਪ੍ਰਾਪਤ ਹੁੰਦੀ ਹੈ। ਇਹ ਅਧਰਮੀਆਂ ਦੀ ਝੋਲੀ ਵਿੱਚ ਨਹੀਂ ਪੈਂਦੀ।
ਪਲੇ ਨ ਪਾਇ = ਨਹੀਂ ਮਿਲਦਾ।ਇਹ ਧਨ ਪੂਰੇ ਗੁਰੂ ਤੋਂ ਮਿਲਦਾ ਹੈ, ਪਰ ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਨੂੰ ਨਹੀਂ ਲੱਭਦਾ।
 
धनु वापारी नानका जिन्हा नाम धनु खटिआ आइ ॥२॥
Ḏẖan vāpārī nānkā jinĥā nām ḏẖan kẖati▫ā ā▫e. ||2||
Blessed are the traders, O Nanak, who have come to earn the wealth of the Naam. ||2||
ਮੁਬਾਰਕ ਹਨ, ਉਹ ਵਣਜਾਰੇ, ਹੇ ਨਾਨਕ! ਜਿਨ੍ਹਾਂ ਨੇ ਸੰਸਾਰ ਵਿੱਚ ਆ ਕੇ ਵਾਹਿਗੁਰੂ ਦੇ ਨਾਮ ਦੀ ਦੌਲਤ ਕਮਾਈ ਹੈ।
ਧਨੁ = ਮੁਬਾਰਕ, ਭਾਗਾਂ ਵਾਲੇ। ਆਇ = ਏਥੇ ਆ ਕੇ, ਜਗਤ ਵਿਚ ਆ ਕੇ ॥੨॥ਹੇ ਨਾਨਕ! ਭਾਗਾਂ ਵਾਲੇ ਹਨ ਉਹ ਵਣਜਾਰੇ, ਜਿਨ੍ਹਾਂ ਜਗਤ ਵਿਚ ਆ ਕੇ ਪਰਮਾਤਮਾ ਦਾ ਨਾਮ ਰੂਪ ਧਨ ਖੱਟਿਆ ਹੈ ॥੨॥
 
पउड़ी ॥
Pa▫oṛī.
Pauree:
ਪਉੜੀ।
xxxxxx
 
मेरा साहिबु अति वडा सचु गहिर ग्मभीरा ॥
Merā sāhib aṯ vadā sacẖ gahir gambẖīrā.
My Master is so very great, true, profound and unfathomable.
ਮੈਂਡਾ ਮਾਲਕ ਬੇਅੰਤ ਵਿਸ਼ਾਲ, ਸੱਚਾ, ਡੂੰਘਾ ਅਤੇ ਅਥਾਹ ਹੈ।
ਗਹਿਰ = ਡੂੰਘਾ। ਗੰਭੀਰ = ਧੀਰਜ ਵਾਲਾ।ਮੇਰਾ ਮਾਲਕ ਪ੍ਰਭੂ ਬਹੁਤ ਹੀ ਵੱਡਾ ਹੈ, ਸਦਾ ਕਾਇਮ ਰਹਿਣ ਵਾਲਾ ਹੈ, ਡੂੰਘਾ ਹੈ ਤੇ ਧੀਰਜ ਵਾਲਾ ਹੈ,
 
सभु जगु तिस कै वसि है सभु तिस का चीरा ॥
Sabẖ jag ṯis kai vas hai sabẖ ṯis kā cẖīrā.
The whole world is under His power; everything is the projection of Him.
ਸਾਰਾ ਸੰਸਾਰ ਉਸ ਦੇ ਅਖਤਿਆਰ ਵਿੱਚ ਹੈ ਅਤੇ ਸਾਰੀ ਸ਼ਕਤੀ ਉਸੇ ਦੀ ਹੀ ਹੈ।
ਚੀਰਾ = ਪੱਲਾ, ਆਸਰਾ।ਸਾਰਾ ਸੰਸਾਰ ਉਸ ਦੇ ਵੱਸ ਵਿਚ ਹੈ, ਸਾਰਾ ਜਗਤ ਉਸੇ ਦੇ ਆਸਰੇ ਹੈ।
 
गुर परसादी पाईऐ निहचलु धनु धीरा ॥
Gur parsādī pā▫ī▫ai nihcẖal ḏẖan ḏẖīrā.
By Guru's Grace, the eternal wealth is obtained, bringing peace and patience to the mind.
ਗੁਰਾਂ ਦੀ ਮਿਹਰ ਸਕਦਾ, ਸਦੀਵੀ ਸਥਿਰ ਅਤੇ ਧੀਰਜ ਦੇਣ ਵਾਲੀ ਹਰੀ ਦੇ ਨਾਮ ਦੀ ਦੌਲਤ ਪ੍ਰਾਪਤ ਹੁੰਦੀ ਹੈ।
ਧਨੁ ਧੀਰਾ = ਸਦਾ-ਥਿਰ ਰਹਿਣ ਵਾਲਾ ਧਨ।ਉਸ ਪ੍ਰਭੂ ਦਾ ਨਾਮ-ਧਨ ਸਦਾ ਕਾਇਮ ਰਹਿਣ ਵਾਲਾ ਹੈ, ਅਟੱਲ ਹੈ, ਤੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
किरपा ते हरि मनि वसै भेटै गुरु सूरा ॥
Kirpā ṯe har man vasai bẖetai gur sūrā.
By His Grace, the Lord dwells in the mind, and one meets the Brave Guru.
ਸੁਆਮੀ ਦੀ ਦਇਆ ਦੁਆਰਾ ਬੰਦੇ ਦੇ ਚਿੱਤ ਵਿੱਚ ਟਿਕ ਜਾਂਦਾ ਹੈ ਤੇ ਉਹ ਯੋਧੇ ਗੁਰਾਂ ਨੂੰ ਮਿਲ ਪੈਂਦਾ ਹੈ।
ਭੇਟੈ = ਮਿਲਦਾ ਹੈ। (ਭੇਟੈ ਗੁਰੂ = ਗੁਰੂ ਮਿਲਦਾ ਹੈ)। ਭੇਟੈ ਗੁਰੁ = ਗੁਰੂ ਨੂੰ ਮਿਲਦਾ ਹੈ। ਵਿਆਕਰਣ ਅਨੁਸਾਰ ਇਸ ਲਫ਼ਜ਼ 'ਭੇਟੈ' ਦੀ ਵਰਤੋਂ ਗਹੁ ਨਾਲ ਸਮਝਣ-ਯੋਗ ਹੈ। ਸੋ, ਏਥੇ 'ਜੋ ਸੂਰਮੇ ਗੁਰੂ ਨੂੰ ਮਿਲਦਾ ਹੈ' ਅਰਥ ਕਰਨਾ ਗ਼ਲਤ ਹੈ)।ਪ੍ਰਭੂ ਦੀ ਮਿਹਰ ਨਾਲ ਸੂਰਮਾ ਗੁਰੂ ਮਿਲਦਾ ਹੈ ਤੇ ਹਰਿ-ਨਾਮ ਮਨ ਵਿਚ ਵੱਸਦਾ ਹੈ,
 
गुणवंती सालाहिआ सदा थिरु निहचलु हरि पूरा ॥७॥
Guṇvanṯī salāhi▫ā saḏā thir nihcẖal har pūrā. ||7||
The virtuous praise the ever-stable, permanent, perfect Lord. ||7||
ਗੁਣਵਾਨ, ਸਦੀਵੀ ਸਥਿਰ ਅਹਿੱਲ ਅਤੇ ਪੂਰਨ ਪ੍ਰਭੂ ਦੀ ਪ੍ਰਸੰਸਾ ਕਰਦੇ ਹਨ।
xxx ॥੭॥ਉਸ ਸਦਾ-ਥਿਰ ਅਡੋਲ ਤੇ ਪੂਰੇ ਪ੍ਰਭੂ ਨੂੰ ਗੁਣ ਵਾਲਿਆਂ ਨੇ ਸਾਲਾਹਿਆ ਹੈ ॥੭॥
 
सलोकु मः ३ ॥
Salok mėhlā 3.
Shalok, Third Mehl:
ਸਲੋਕ ਤੀਜੀ ਪਾਤਿਸ਼ਾਹੀ।
xxxxxx
 
ध्रिगु तिन्हा दा जीविआ जो हरि सुखु परहरि तिआगदे दुखु हउमै पाप कमाइ ॥
Ḏẖarig ṯinĥā ḏā jīvi▫ā jo har sukẖ parhar ṯi▫āgḏe ḏukẖ ha▫umai pāp kamā▫e.
Cursed is the life of those who forsake and throw away the peace of the Lord's Name, and suffer pain instead by practicing ego and sin.
ਲਾਨ੍ਹਤ ਹੈ ਉਨ੍ਹਾਂ ਦੀ ਜਿੰਦਗੀ ਨੂੰ ਜਿਹੜੇ ਵਾਹਿਗੁਰੂ ਦੇ ਆਰਾਮ ਨੂੰ ਛੱਡ ਕੇ ਪਰੇ ਸੁੱਟ ਪਾਉਂਦੇ ਹਨ ਅਤੇ ਹੰਕਾਰ ਤੇ ਗੁਨਾਹ ਕਰ ਕੇ ਦੁੱਖ ਉਠਾਉਂਦੇ ਹਨ।
ਪਰਹਰਿ = ਛੱਡ ਕੇ।ਫਿਟੇ-ਮੂੰਹ ਉਹਨਾਂ ਦੇ ਜੀਊਣ ਨੂੰ, ਜੋ ਪਰਮਾਤਮਾ ਦੇ ਨਾਮ ਦਾ ਆਨੰਦ ਉੱਕਾ ਹੀ ਤਿਆਗ ਦੇਂਦੇ ਹਨ ਤੇ ਹਉਮੈ ਵਿਚ ਪਾਪ ਕਰ ਕੇ ਦੁਖ ਸਹੇੜਦੇ ਹਨ,
 
मनमुख अगिआनी माइआ मोहि विआपे तिन्ह बूझ न काई पाइ ॥
Manmukẖ agi▫ānī mā▫i▫ā mohi vi▫āpe ṯinĥ būjẖ na kā▫ī pā▫e.
The ignorant self-willed manmukhs are engrossed in the love of Maya; they have no understanding at all.
ਬੇਸਮਝ ਨਾਸਤਕ ਧਨ-ਦੌਲਤ ਦੀ ਪ੍ਰੀਤ ਵਿੱਚ ਖਚਤ ਹੋਏ ਹੋਏ ਹਨ, ਉਨ੍ਹਾਂ ਨੂੰ ਕੋਈ ਸਮਝ ਨਹੀਂ ਪੈਂਦੀ।
ਵਿਆਪੇ = ਫਸੇ ਹੋਏ। ਬੂਝ = ਸਮਝ, ਮੱਤ।ਅਜੇਹੇ ਜਾਹਲ ਮਨ ਦੇ ਪਿਛੇ ਤੁਰਦੇ ਹਨ, ਤੇ ਮਾਇਆ ਦੇ ਮੋਹ ਵਿਚ ਜਕੜੇ ਰਹਿੰਦੇ ਹਨ, ਉਹਨਾਂ ਨੂੰ ਕੋਈ ਮੱਤ ਨਹੀਂ ਹੁੰਦੀ।
 
हलति पलति ओइ सुखु न पावहि अंति गए पछुताइ ॥
Halaṯ palaṯ o▫e sukẖ na pāvahi anṯ ga▫e pacẖẖuṯā▫e.
In this world and in the world beyond, they do not find peace; in the end, they depart regretting and repenting.
ਇਸ ਲੋਕ ਤੇ ਪ੍ਰਲੋਕ ਵਿੱਚ ਉਹ ਆਰਾਮ ਨਹੀਂ ਪਾਉਂਦੇ। ਅਖੀਰ ਨੂੰ ਉਹ ਅਫਸੋਸ ਕਰਦੇ ਟੁਰ ਜਾਂਦੇ ਹਨ।
ਹਲਤਿ = ਇਸ ਲੋਕ ਵਿਚ। ਪਲਤਿ = ਪਰ-ਲੋਕ ਵਿਚ।ਉਹਨਾਂ ਨੂੰ ਨਾਹ ਇਸ ਲੋਕ ਵਿਚ ਨਾਹ ਪਰਲੋਕ ਵਿਚ ਕੋਈ ਸੁਖ ਮਿਲਦਾ ਹੈ, ਮਰਨ ਵੇਲੇ ਭੀ ਹੱਥ ਮਲਦੇ ਹੀ ਜਾਂਦੇ ਹਨ।
 
गुर परसादी को नामु धिआए तिसु हउमै विचहु जाइ ॥
Gur parsādī ko nām ḏẖi▫ā▫e ṯis ha▫umai vicẖahu jā▫e.
By Guru's Grace, one may meditate on the Naam, the Name of the Lord, and egotism departs from within him.
ਗੁਰਾਂ ਦੀ ਦਇਆ ਦੁਆਰਾ, ਕੋਈ ਵਿਰਲਾ ਜਣਾ ਹੀ ਨਾਮ ਨੂੰ ਸਿਮਰਦਾ ਹੈ। ਉਸ ਦੇ ਅੰਦਰੋਂ ਹੰਕਾਰ ਦੂਰ ਹੋ ਜਾਂਦਾ ਹੈ।
xxxਜੋ ਮਨੁੱਖ ਗੁਰੂ ਦੀ ਕਿਰਪਾ ਨਾਲ ਪ੍ਰਭੂ ਦਾ ਨਾਮ ਸਿਮਰਦਾ ਹੈ ਉਸ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ।
 
नानक जिसु पूरबि होवै लिखिआ सो गुर चरणी आइ पाइ ॥१॥
Nānak jis pūrab hovai likẖi▫ā so gur cẖarṇī ā▫e pā▫e. ||1||
O Nanak, one who has such pre-ordained destiny, comes and falls at the Guru's Feet. ||1||
ਨਾਨਕ, ਜਿਸ ਦੇ ਭਾਗਾਂ ਵਿੱਚ ਮੁੱਢ ਤੋਂ ਐਸ ਤਰ੍ਹਾਂ ਲਿਖਿਆ ਹੁੰਦਾ ਹੈ, ਉਹ ਆ ਕੇ ਗੁਰਾਂ ਦੇ ਪੈਰੀਂ ਪੈ ਜਾਂਦਾ ਹੈ।
ਪੂਰਬਿ = ਸ਼ੁਰੂ ਤੋਂ ॥੧॥ਹੇ ਨਾਨਕ! ਜਿਸ ਦੇ ਮੱਥੇ ਤੇ ਧੁਰੋਂ ਭਾਗ ਹੋਵੇ ਉਹ ਮਨੁੱਖ ਸਤਿਗੁਰੂ ਦੀ ਚਰਨੀਂ ਆ ਪੈਂਦਾ ਹੈ ॥੧॥
 
मः ३ ॥
Mėhlā 3.
Third Mehl:
ਤੀਜੀ ਪਾਤਿਸ਼ਾਹੀ।
xxxxxx
 
मनमुखु ऊधा कउलु है ना तिसु भगति न नाउ ॥
Manmukẖ ūḏẖā ka▫ul hai nā ṯis bẖagaṯ na nā▫o.
The self-willed manmukh is like the inverted lotus; he has neither devotional worship, nor the Lord's Name.
ਪ੍ਰਤੀਕੂਲ ਪੁਰਸ਼ ਦਾ ਦਿਲ ਕਮਲ ਮੂਧਾ ਹੁੰਦਾ ਹੈ। ਉਸ ਦੇ ਪੱਲੇ ਨਾਂ ਸ਼ਰਧਾ-ਪ੍ਰੇਮ ਤੇ ਨਾਂ ਹੀ ਰੱਬ ਦਾ ਨਾਮ ਹੈ।
ਊਧਾ = ਉਲਟਾ।ਆਪ-ਹੁਦਰਾ ਮਨੁੱਖ (ਮਾਨੋ) ਉਲਟਾ ਕਉਲ-ਫੁੱਲ ਹੈ, ਇਸ ਵਿਚ ਨਾ ਭਗਤੀ ਹੈ ਤੇ ਨਾ ਸਿਮਰਨ,
 
सकती अंदरि वरतदा कूड़ु तिस का है उपाउ ॥
Sakṯī anḏar varaṯḏā kūṛ ṯis kā hai upā▫o.
He remains engrossed in material wealth, and his efforts are false.
ਮਾਇਆ ਵਿੱਚ ਹੀ ਉਹ ਖਚਤ ਹੋਇਆ ਰਹਿੰਦਾ ਹੈ ਅਤੇ ਝੂਠੇ ਹਨ ਉਸ ਦੇ ਉਪਰਾਲੇ।
ਸਕਤੀ = ਮਾਇਆ। ਉਪਾਉ = ਉੱਦਮ।ਇਹ ਮਾਇਆ ਦੇ ਅਸਰ ਹੇਠ ਹੀ ਕਾਰ ਵਿਹਾਰ ਕਰਦਾ ਹੈ, ਕੂੜ (ਮਾਇਆ) ਹੀ ਇਸ ਦਾ ਪ੍ਰਯੋਜਨ (ਜ਼ਿੰਦਗੀ ਦਾ ਨਿਸ਼ਾਨਾ) ਹੈ,
 
तिस का अंदरु चितु न भिजई मुखि फीका आलाउ ॥
Ŧis kā anḏar cẖiṯ na bẖij▫ī mukẖ fīkā ālā▫o.
His consciousness is not softened within, and the words from his mouth are insipid.
ਉਸ ਦਾ ਮਨ ਅੰਤ੍ਰੀਵ ਤੋਂ ਪਿਘਲਦਾ ਨਹੀਂ ਅਤੇ ਕੁਰਖਤ ਹਨ ਉਸ ਦੇ ਮੂੰਹ ਦੇ ਬਚਨ-ਬਿਲਾਸ।
ਮੁਖਿ = ਮੂੰਹੋਂ। ਆਲਾਉ = ਆਲਾਪ, ਬੋਲ।ਆਪ-ਹੁਦਰੇ ਮਨੁੱਖ ਦਾ ਅੰਦਰਲਾ ਭਿੱਜਦਾ ਨਹੀਂ, ਚਿੱਤ ਰੱਜਦਾ ਨਹੀਂ, ਮੂੰਹੋਂ ਭੀ ਫਿੱਕਾ ਬੋਲ ਹੀ ਬੋਲਦਾ ਹੈ।
 
ओइ धरमि रलाए ना रलन्हि ओना अंदरि कूड़ु सुआउ ॥
O▫e ḏẖaram ralā▫e nā ralniĥ onā anḏar kūṛ su▫ā▫o.
He does not mingle with the righteous; within him are falsehood and selfishness.
ਮਿਲਾਇਆ ਹੋਇਆ ਭੀ ਉਹ ਧਰਮੀਆਂ ਨਾਲ ਨਹੀਂ ਮਿਲਦਾ। ਉਸ ਦੇ ਅੰਦਰਵਾਰ ਝੂਠ ਅਤੇ ਖੁਦਗਰਜੀਆਂ ਹਨ।
ਧਰਮਿ = ਧਰਮ ਵਿਚ। ਰਲਾਏ = ਜੋੜੇ ਹੋਏ। ਸੁਆਉ = ਸੁਆਰਥ, ਖ਼ੁਦ-ਗ਼ਰਜ਼ੀ।ਐਸੇ ਬੰਦੇ ਧਰਮ ਵਿਚ ਜੋੜੇ ਜੁੜਦੇ ਨਹੀਂ ਕਿਉਂਕਿ ਉਹਨਾਂ ਦੇ ਅੰਦਰ ਕੂੜ ਤੇ ਖ਼ੁਦਗ਼ਰਜ਼ੀ ਹੈ।
 
नानक करतै बणत बणाई मनमुख कूड़ु बोलि बोलि डुबे गुरमुखि तरे जपि हरि नाउ ॥२॥
Nānak karṯai baṇaṯ baṇā▫ī manmukẖ kūṛ bol bol dube gurmukẖ ṯare jap har nā▫o. ||2||
O Nanak, the Creator Lord has arranged things, so that the self-willed manmukhs are drowned by telling lies, while the Gurmukhs are saved by chanting the Lord's Name. ||2||
ਨਾਨਕ, ਕਰਤਾਰ ਨੇ ਐਸੀ ਤਦਬੀਰ ਬਣਾਈ ਹੈ, ਕਿ ਅਧਰਮੀ ਝੂਠ ਬਕ ਬਕ ਕੇ ਡੁੱਬ ਗਏ ਹਨ ਅਤੇ ਧਰਮੀ ਸੁਆਮੀ ਦੇ ਨਾਮ ਦਾ ਉਚਾਰਨ ਕਰ ਕੇ ਪਾਰ ਉਤਰ ਗਏ ਹਨ।
xxx ॥੨॥ਹੇ ਨਾਨਕ! ਕਰਤਾਰ ਨੇ ਐਸੀ ਖੇਡ ਰਚੀ ਹੈ ਕਿ ਮਨ ਦੇ ਪਿਛੇ ਤੁਰਨ ਵਾਲੇ ਬੰਦੇ ਤਾਂ ਝੂਠ ਬੋਲ ਬੋਲ ਕੇ ਗ਼ਰਕ ਹੁੰਦੇ ਹਨ ਤੇ ਗੁਰੂ ਦੇ ਸਨਮੁਖ ਰਹਿਣ ਵਾਲੇ ਨਾਮ ਜਪ ਕੇ (ਸ਼ਕਤੀ ਦੇ ਹੜ੍ਹ ਵਿਚੋਂ) ਤਰ ਜਾਂਦੇ ਹਨ ॥੨॥
 
पउड़ी ॥
Pa▫oṛī.
Pauree:
ਪਉੜੀ।
xxxxxx
 
बिनु बूझे वडा फेरु पइआ फिरि आवै जाई ॥
Bin būjẖe vadā fer pa▫i▫ā fir āvai jā▫ī.
Without understanding, one must wander around the cycle of reincarnation, and continue coming and going.
ਅਸਲੀਅਤ ਨੂੰ ਸਮਝਣ ਦੇ ਬਾਝੋਂ ਬੰਦੇ ਨੂੰ ਲੰਮਾ ਚੱਕਰ ਕੱਟਣਾ ਪੈਂਦਾ ਹੈ ਅਤੇ ਉਹ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
ਬਿਨੁ ਬੂਝੇ = (ਇਹ ਗੱਲ) ਸਮਝਣ ਤੋਂ ਬਿਨਾ (ਕਿ 'ਗੁਰ ਪਰਸਾਦੀ ਪਾਈਐ', ਵੇਖੋ ਪਉੜੀ ਨੰ: ੭)। ਫੇਰੁ = ਗੇੜ, ਜਨਮ ਮਰਨ ਦਾ ਲੰਮਾ ਚੱਕਰ।(ਇਹ ਗੱਲ) ਸਮਝਣ ਤੋਂ ਬਿਨਾ (ਕਿ 'ਗੁਰ ਪਰਸਾਦੀ ਪਾਈਐ', ਮਨੁੱਖ ਨੂੰ) ਜਨਮ ਮਰਨ ਦਾ ਲੰਮਾ ਚੱਕਰ ਲਾਣਾ ਪੈਂਦਾ ਹੈ,
 
सतिगुर की सेवा न कीतीआ अंति गइआ पछुताई ॥
Saṯgur kī sevā na kīṯī▫ā anṯ ga▫i▫ā pacẖẖuṯā▫ī.
One who has not served the True Guru, shall depart regretting and repenting in the end.
ਉਸ ਨੇ ਸੱਚੇ ਗੁਰਾਂ ਦੀ ਘਾਲ ਨਹੀਂ ਕਮਾਈ। ਉਹ ਅਖੀਰ ਨੂੰ ਅਫਸੋਸ ਕਰਦਾ ਹੋਇਆ ਤੁਰ ਜਾਂਦਾ ਹੈ।
xxxਮਨੁੱਖ ਮੁੜ ਮੁੜ ਜੰਮਦਾ ਮਰਦਾ ਹੈ, ਗੁਰੂ ਦੀ ਸੇਵਾ (ਸਾਰੀ ਉਮਰ ਹੀ) ਨਹੀਂ ਕਰਦਾ (ਭਾਵ, ਸਾਰੀ ਉਮਰ ਗੁਰੂ ਦੇ ਕਹੇ ਤੇ ਨਹੀਂ ਤੁਰਦਾ) ਆਖ਼ਰ (ਮਰਨ ਵੇਲੇ) ਹੱਥ ਮਲਦਾ ਜਾਂਦਾ ਹੈ।
 
आपणी किरपा करे गुरु पाईऐ विचहु आपु गवाई ॥
Āpṇī kirpā kare gur pā▫ī▫ai vicẖahu āp gavā▫ī.
But if the Lord shows His Mercy, one finds the Guru, and ego is banished from within.
ਜੇਕਰ ਸਾਈਂ ਆਪਣੀ ਮਿਹਰ ਧਾਰੇ, ਬੰਦਾ ਗੁਰਾਂ ਨੂੰ ਪਾ ਲੈਂਦਾ ਹੈ ਅਤੇ ਹੰਕਾਰ ਨੂੰ ਆਪਣੇ ਅੰਦਰੋਂ ਕੱਢ ਦਿੰਦਾ ਹੈ।
xxxਜਦੋਂ ਪ੍ਰਭੂ ਆਪਣੀ ਮਿਹਰ ਕਰਦਾ ਹੈ ਤਾਂ ਗੁਰੂ ਮਿਲਦਾ ਹੈ, ਅੰਦਰੋਂ ਆਪਾ-ਭਾਵ ਦੂਰ ਹੁੰਦਾ ਹੈ,
 
त्रिसना भुख विचहु उतरै सुखु वसै मनि आई ॥
Ŧarisnā bẖukẖ vicẖahu uṯrai sukẖ vasai man ā▫ī.
Hunger and thirst depart from within, and peace comes to dwell in the mind.
ਤ੍ਰੇਹ ਅਤੇ ਖੁਦਿਆ ਉਸ ਦੇ ਅੰਦਰੋਂ ਨਿਕਲ ਜਾਂਦੇ ਹਨ ਅਤੇ ਆਰਾਮ ਆ ਕੇ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ।
xxxਮਾਇਆ ਦੀ ਤ੍ਰਿਸਨਾ ਭੁੱਖ ਵਿਚੋਂ ਉਤਰਦੀ ਹੈ, ਮਨ ਵਿਚ ਸੁਖ ਆ ਵੱਸਦਾ ਹੈ,
 
सदा सदा सालाहीऐ हिरदै लिव लाई ॥८॥
Saḏā saḏā salāhī▫ai hirḏai liv lā▫ī. ||8||
Forever and ever, praise Him with love in your heart. ||8||
ਆਪਣੇ ਦਿਲ ਅੰਦਰ ਪ੍ਰਭੁ ਦਾ ਪਿਆਰ ਟਿਕਾ ਕੇ, ਤੂੰ ਹੇ ਬੰਦੇ! ਹਮੇਸ਼ਾਂ ਹਮੇਸ਼ਾਂ ਹੀ ਉਸ ਦਾ ਜੱਸ ਗਾਇਨ ਕਰ।
xxx ॥੮॥ਤੇ ਸੁਰਤ ਜੋੜ ਕੇ ਸਦਾ ਹਿਰਦੇ ਵਿਚ ਪ੍ਰਭੂ ਸਿਮਰਿਆ ਜਾ ਸਕਦਾ ਹੈ ॥੮॥
 
सलोकु मः ३ ॥
Salok mėhlā 3.
Shalok, Third Mehl:
ਸਲਕੋ ਤੀਜੀ ਪਾਤਿਸ਼ਾਹੀ।
xxxxxx
 
जि सतिगुरु सेवे आपणा तिस नो पूजे सभु कोइ ॥
Jė saṯgur seve āpṇā ṯis no pūje sabẖ ko▫e.
One who serves his True Guru, is worshipped by everyone.
ਹਰ ਕੋਈ ਉਸ ਦੀ ਉਪਾਸ਼ਨਾ ਕਰਦਾ ਹੈ, ਜੋ ਆਪਣੇ ਸੱਚੇ ਗੁਰਾਂ ਦੀ ਚਾਕਰੀ ਕਮਾਉਂਦਾ ਹੈ।
ਜਿ = ਜੋ ਮਨੁੱਖ। ਸਭੁ ਕੋਇ = ਹਰੇਕ ਪ੍ਰਾਣੀ।ਜੋ ਮਨੁੱਖ ਆਪਣੇ ਗੁਰੂ ਦੇ ਕਹੇ ਤੇ ਤੁਰਦਾ ਹੈ, ਹਰੇਕ ਬੰਦਾ ਉਸ ਦਾ ਆਦਰ ਕਰਦਾ ਹੈ,
 
सभना उपावा सिरि उपाउ है हरि नामु परापति होइ ॥
Sabẖnā upāvā sir upā▫o hai har nām parāpaṯ ho▫e.
Of all efforts, the supreme effort is the attainment of the Lord's Name.
ਸਾਰਿਆਂ ਉਪਰਾਲਿਆਂ ਦਾ ਸ਼੍ਰੋਮਣੀ ਉਪਰਾਲਾ ਸਾਹਿਬ ਦੇ ਨਾਮ ਦੀ ਪ੍ਰਾਪਤੀ ਹੈ।
xxxਸੋ, (ਜਗਤ ਵਿਚ ਭੀ ਮਾਣ ਹਾਸਲ ਕਰਨ ਲਈ) ਸਾਰੇ ਉਪਾਵਾਂ ਤੋਂ ਵੱਡਾ ਉਪਾਉ ਇਹੀ ਹੈ ਕਿ ਪ੍ਰਭੂ ਦਾ ਨਾਮ ਮਿਲ ਜਾਏ,
 
अंतरि सीतल साति वसै जपि हिरदै सदा सुखु होइ ॥
Anṯar sīṯal sāṯ vasai jap hirḏai saḏā sukẖ ho▫e.
Peace and tranquility come to dwell within the mind; meditating within the heart, there comes a lasting peace.
ਸੱਚੇ ਦਿਲੋਂ ਸੁਆਮੀ ਦਾ ਸਿਮਰਨ ਕਰਨ ਦੁਆਰਾ, ਬੰਦਾ ਹਮੇਸ਼ਾਂ ਖੁਸ਼ੀ ਵਿੱਚ ਵਿਚਰਦਾ ਹੈ ਤੇ ਠੰਢ ਬਖਸ਼ਣਹਾਰ ਆਰਾਮ ਉਸ ਦੇ ਮਨ ਵਿੱਚ ਵਸਦਾ ਹੈ।
ਸੀਤਲ = ਸੀਤਲਤਾ, ਠੰਢ। ਸਾਤਿ = ਸ਼ਾਂਤੀ।'ਨਾਮ' ਜਪਿਆਂ ਸਦਾ ਹਿਰਦੇ ਵਿਚ ਸੁਖ ਹੁੰਦਾ ਹੈ, ਮਨ ਵਿਚ ਠੰਢ ਤੇ ਸ਼ਾਂਤੀ ਆ ਵੱਸਦੀ ਹੈ,
 
अम्रितु खाणा अम्रितु पैनणा नानक नामु वडाई होइ ॥१॥
Amriṯ kẖāṇā amriṯ painṇā Nānak nām vadā▫ī ho▫e. ||1||
The Ambrosial Amrit is his food, and the Ambrosial Amrit is his clothes; O Nanak, through the Naam, the Name of the Lord, greatness is obtained. ||1||
ਨਾਮ-ਸੁਧਾਰਸ ਉਸ ਦਾ ਭੋਜਨ ਹੈ, ਨਾਮ ਸੁਧਾਰਸ ਹੀ ਉਸ ਦੀ ਪੁਸ਼ਾਕ ਹੈ, ਹੇ ਨਾਨਕ! ਅਤੇ ਨਾਮ ਦੁਆਰਾ, ਹੀ ਉਸ ਦੀ ਪ੍ਰਭਤਾ ਹੁੰਦੀ ਹੈ।
ਅੰਮ੍ਰਿਤੁ = 'ਨਾਮ' ॥੧॥ਤਦ 'ਨਾਮ' ਹੀ ਖ਼ੁਰਾਕ ਤੇ ਪੁਸ਼ਾਕ ਬਣ ਜਾਂਦੀ ਹੈ (ਭਾਵ, ਪ੍ਰਭੂ ਦਾ ਨਾਮ ਹੀ ਜ਼ਿੰਦਗੀ ਦਾ ਆਸਰਾ ਹੋ ਜਾਂਦਾ ਹੈ) ਹੇ ਨਾਨਕ! ਨਾਮ ਹੀ ਉਸ ਲਈ ਆਦਰ ਮਾਣ ਹੈ ॥੧॥
 
मः ३ ॥
Mėhlā 3.
Third Mehl:
ਤੀਜੀ ਪਾਤਿਸ਼ਾਹੀ।
xxxxxx
 
ए मन गुर की सिख सुणि हरि पावहि गुणी निधानु ॥
Ė man gur kī sikẖ suṇ har pāvahi guṇī niḏẖān.
O mind, listen to the Guru's Teachings, and you shall obtain the treasure of virtue.
ਹੇ ਬੰਦੇ! ਤੂੰ ਗੁਰਾਂ ਦਾ ਉਪਦੇਸ਼ ਸ੍ਰਵਣ ਕਰ ਅਤੇ ਤੂੰ ਖੂਬੀਆਂ ਦੇ ਖਜਾਨੇ ਵਾਹਿਗੁਰੂ ਨੂੰ ਪਾ ਲਵੇਂਗਾ।
xxxਹੇ ਮੇਰੇ ਮਨ! ਸਤਿਗੁਰੂ ਦੀ ਸਿੱਖਿਆ ਸੁਣ (ਭਾਵ, ਸਿੱਖਿਆ ਤੇ ਤੁਰ) ਤੈਨੂੰ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਮਿਲ ਪਏਗਾ;