Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

आवणु त जाणा तिनहि कीआ जिनि मेदनि सिरजीआ ॥
Āvaṇ ṯa jāṇā ṯinėh kī▫ā jin meḏan sirjī▫ā.
The One who fashioned the world causes them to come and go.
ਜਿਸ ਨੇ ਸੰਸਾਰ ਰਚਿਆ ਹੈ, ਜੀਵਾਂ ਦਾ ਆਉਣਾ ਤੇ ਜਾਣਾ ਓਸੇ ਨੇ ਹੀ ਨੀਅਤ ਕੀਤਾ ਹੈ।
ਤਿਨਹਿ = ਉਸ (ਪਰਮਾਤਮਾ) ਨੇ ਹੀ। ਜਿਨਿ = ਜਿਸ ਨੇ। ਮੇਦਨਿ = ਧਰਤੀ, ਸ੍ਰਿਸ਼ਟੀ। ਸਿਰਜੀਆ = ਪੈਦਾ ਕੀਤੀ ਹੈ।(ਜਗਤ ਵਿਚ ਜੀਵਾਂ ਦਾ) ਜੰਮਣਾ ਮਰਨਾ ਉਸੇ ਪਰਮਾਤਮਾ ਨੇ ਬਣਾਇਆ ਹੈ ਜਿਸ ਨੇ ਇਹ ਜਗਤ ਪੈਦਾ ਕੀਤਾ ਹੈ।
 
इकना मेलि सतिगुरु महलि बुलाए इकि भरमि भूले फिरदिआ ॥
Iknā mel saṯgur mahal bulā▫e ik bẖaram bẖūle firḏi▫ā.
Some meet the True Guru - the Lord invites them into the Mansion of His Presence; others wander around, deluded by doubt.
ਕਈਆਂ ਨੂੰ ਜੋ ਸੱਚੇ ਗੁਰਾਂ ਨੂੰ ਮਿਲ ਪੈਦੇ ਹਨ, ਵਾਹਿਗੁਰੂ ਆਪਣੇ ਮੰਦਰ ਵਿੱਚ ਸੱਦ ਲੈਂਦਾ ਹੈ ਅਤੇ ਕਈ ਸੰਦੇਹ ਵਿੱਚ ਭਟਕਦੇ ਫਿਰਦੇ ਹਨ।
ਮੇਲਿ = ਮਿਲਾ ਕੇ। ਮਹਲਿ = ਮਹਲ ਵਿਚ, ਹਜ਼ੂਰੀ ਵਿਚ। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਭਰਮਿ = ਭਟਕਣਾ ਵਿਚ ਪੈ ਕੇ।ਕਈ ਜੀਵਾਂ ਨੂੰ ਗੁਰੂ ਮਿਲਾ ਕੇ ਪ੍ਰਭੂ ਆਪਣੀ ਹਜ਼ੂਰੀ ਵਿਚ ਟਿਕਾ ਲੈਂਦਾ ਹੈ, ਤੇ, ਕਈ ਜੀਵ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਫਿਰਦੇ ਹਨ।
 
अंतु तेरा तूंहै जाणहि तूं सभ महि रहिआ समाए ॥
Anṯ ṯerā ṯūʼnhai jāṇėh ṯūʼn sabẖ mėh rahi▫ā samā▫e.
You alone know Your limits; You are contained in all.
ਤੇਰਾ ਹੱਦ ਬੰਨਾ ਕੇਵਲ ਤੂੰ ਹੀ ਜਾਣਦਾ ਹੈਂ, ਹੇ ਪ੍ਰਭੂ! ਤੂੰ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈਂ।
ਤੂੰ ਹੈ = ਤੂੰ ਹੀ।ਹੇ ਪ੍ਰਭੂ! ਆਪਣੇ (ਗੁਣਾਂ ਦਾ) ਅੰਤ ਤੂੰ ਆਪ ਹੀ ਜਾਣਦਾ ਹੈਂ, ਤੂੰ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈਂ।
 
सचु कहै नानकु सुणहु संतहु हरि वरतै धरम निआए ॥१॥
Sacẖ kahai Nānak suṇhu sanṯahu har varṯai ḏẖaram ni▫ā▫e. ||1||
Nanak speaks the Truth: listen, Saints - the Lord dispenses even-handed justice. ||1||
ਨਾਨਕ ਸੱਚੋ ਸੱਚ ਆਖਦਾ ਹੈ, ਸ੍ਰਵਣ ਕਰੋ ਤੁਸੀਂ ਹੇ ਸੰਤੋ! ਵਾਹਿਗੁਰੂ ਸੋਲਾਂ ਆਨੇ ਖਰਾ ਇਨਸਾਫ ਕਰਦਾ ਹੈ।
ਸਚੁ = ਅਟੱਲ ਨਿਯਮ। ਵਰਤੈ = ਕਾਰ-ਵਿਹਾਰ ਚਲਾਂਦਾ ਹੈ ॥੧॥ਹੇ ਸੰਤ ਜਨੋ! ਸੁਣੋ, ਨਾਨਕ ਇਕ ਅਟੱਲ ਨਿਯਮ ਦੱਸਦਾ ਹੈ (ਕਿ) ਪਰਮਾਤਮਾ ਧਰਮ ਅਨੁਸਾਰ ਨਿਆਂ ਅਨੁਸਾਰ ਦੁਨੀਆ ਦੀ ਕਾਰ ਚਲਾ ਰਿਹਾ ਹੈ ॥੧॥
 
आवहु मिलहु सहेलीहो मेरे लाल जीउ हरि हरि नामु अराधे राम ॥
Āvhu milhu sahelīho mere lāl jī▫o har har nām arāḏẖe rām.
Come and join me, O my beautiful dear beloveds; let's worship the Name of the Lord, Har, Har.
ਆਓ ਤੇ ਮੈਨੂੰ ਮਿਲੋ, ਹੇ ਸਖੀਓ! ਮੇਰੀ ਪੂਜਨੀਯ ਪਿਆਰੀਓ! ਆਉ ਆਪਾਂ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰੀਏ।
ਅਰਾਧੇ = ਆਰਾਧਦਾ ਹੈ।ਹੇ ਸੰਤ-ਜਨ ਸਹੇਲੀਹੋ! ਹੇ ਮੇਰੇ ਪਿਆਰੇ! ਆਓ, ਰਲ ਕੇ ਸੰਤ-ਸੰਗ ਵਿਚ ਬੈਠੋ ਤੇ ਪਰਮਾਤਮਾ ਦਾ ਨਾਮ ਸਦਾ ਸਿਮਰਨ ਕਰੋ।
 
करि सेवहु पूरा सतिगुरू मेरे लाल जीउ जम का मारगु साधे राम ॥
Kar sevhu pūrā saṯgurū mere lāl jī▫o jam kā mārag sāḏẖe rām.
Let's serve the Perfect True Guru, O my dear beloveds, and clear away the Path of Death.
ਆਓ ਆਪਾਂ ਪੂਰਨ ਸੱਚੇ ਗੁਰਾਂ ਦੀ ਘਾਲ ਕਮਾਈਏ, ਹੇ ਮੇਰੀ ਪਿਆਰੀਓ! ਅਤੇ ਮੌਤ ਦੇ ਰਸਤੇ ਨੂੰ ਪੱਧਰਾ ਕਰੀਏ।
ਕਰਿ ਪੂਰਾ = ਅਭੁੱਲ ਮੰਨ ਕੇ। ਮਾਰਗੁ = ਰਸਤਾ। ਸਾਧੇ = ਸਾਧਦਾ ਹੈ, ਚੰਗਾ ਬਣਾ ਲੈਂਦਾ ਹੈ।ਹੇ ਮੇਰੇ ਪਿਆਰੇ! ਗੁਰੂ ਨੂੰ ਅਭੁੱਲ ਮੰਨ ਕੇ ਗੁਰੂ ਦੀ ਸਰਨ ਪਵੋ ਇੰਜ ਜਮ ਦੇ ਰਸਤੇ ਨੂੰ (ਆਤਮਕ ਮੌਤ) ਨੂੰ ਚੰਗਾ ਬਣਾ ਲਵੋ।
 
मारगु बिखड़ा साधि गुरमुखि हरि दरगह सोभा पाईऐ ॥
Mārag bikẖ▫ṛā sāḏẖ gurmukẖ har ḏargėh sobẖā pā▫ī▫ai.
Having cleared the treacherous path, as Gurmukhs, we shall obtain honor in the Court of the Lord.
ਔਖੇ ਰਸਤੇ ਨੂੰ ਗੁਰਾਂ ਦੇ ਰਾਹੀਂ ਸੁਖਦਾਈ ਬਣਾ ਕੇ, ਅਸੀਂ ਵਾਹਿਗੁਰੂ ਦੇ ਦਰਬਾਰ ਵਿੱਚ ਇੱਜ਼ਤ ਆਬਰੂ ਪਾਵਾਂਗੇ।
ਬਿਖੜਾ = ਔਖਾ। ਸਾਧਿ = ਸਾਧ ਕੇ। ਗੁਰਮੁਖਿ = ਗੁਰੂ ਦੀ ਰਾਹੀਂ। ਪਾਈਐ = ਪ੍ਰਾਪਤ ਕਰ ਲਈਦੀ ਹੈ।ਗੁਰੂ ਦੀ ਸਰਨ ਪੈ ਕੇ ਔਖੇ ਜੀਵਨ-ਰਾਹ ਨੂੰ ਸੋਹਣਾ ਬਣਾ ਕੇ ਪਰਮਾਤਮਾ ਦੀ ਹਜ਼ੂਰੀ ਵਿਚ ਸੋਭਾ ਖੱਟ ਸਕੀਦੀ ਹੈ।
 
जिन कउ बिधातै धुरहु लिखिआ तिन्हा रैणि दिनु लिव लाईऐ ॥
Jin ka▫o biḏẖāṯai ḏẖarahu likẖi▫ā ṯinĥā raiṇ ḏin liv lā▫ī▫ai.
Those who have such pre-ordained destiny, lovingly focus their consciousness on the Lord, night and day.
ਜਿਨ੍ਹਾਂ ਲਈ ਸਿਰਜਣਹਾਰ ਨੇ ਮੁੱਢ ਤੋਂ ਐਸੀ ਲਿਖਤਾਕਾਰ ਕਰ ਛੱਡੀ ਹੈ, ਉਹ ਰਾਤ ਦਿਹੁੰ ਸਾਈਂ ਨਾਲ ਆਪਣੀ ਬਿਰਤੀ ਜੋੜਦੇ ਹਨ।
ਬਿਧਾਤੈ = ਕਰਤਾਰ ਨੇ। ਧੁਰਹੁ = ਆਪਣੀ ਹਜ਼ੂਰੀ ਤੋਂ। ਰੈਣਿ = ਰਾਤ। ਲਿਵ = ਲਗਨ।(ਪਰ) ਜਿਨ੍ਹਾਂ ਮਨੁੱਖਾਂ ਦੇ ਮੱਥੇ ਤੇ ਆਪਣੀ ਹਜ਼ੂਰੀ ਤੋਂ ਕਰਤਾਰ ਨੇ (ਭਗਤੀ ਦਾ ਲੇਖ) ਲਿਖ ਦਿੱਤਾ ਹੈ, ਉਹਨਾਂ ਮਨੁੱਖਾਂ ਦੀ ਸੁਰਤ ਦਿਨ ਰਾਤ (ਪ੍ਰਭੂ-ਚਰਨਾਂ ਵਿਚ) ਲਗੀ ਰਹਿੰਦੀ ਹੈ।
 
हउमै ममता मोहु छुटा जा संगि मिलिआ साधे ॥
Ha▫umai mamṯā moh cẖẖutā jā sang mili▫ā sāḏẖe.
Self-conceit, egotism and emotional attachment are eradicated when one joins the Saadh Sangat, the Company of the Holy.
ਸਵੈ-ਹੰਗਤਾ, ਅਪਣੱਤ ਅਤੇ ਸੰਸਾਰੀ ਲਗਨ ਦੂਰ ਹੋ ਜਾਂਦੇ ਹਨ, ਜਦ ਬੰਦਾ ਸਤਿ ਸੰਗਤ ਅੰਦਰ ਜੁੜ ਜਾਂਦਾ ਹੈ।
ਸੰਗਿ ਸਾਧੇ = ਸਾਧੂ-ਗੁਰੂ ਦੀ ਸੰਗਤ ਵਿਚ।ਜਦੋਂ ਮਨੁੱਖ ਗੁਰੂ ਦੀ ਸੰਗਤ ਵਿਚ ਮਿਲਦਾ ਹੈ ਤਦੋਂ ਉਸ ਦੇ ਅੰਦਰੋਂ ਹਉਮੈ ਮਮਤਾ (ਅਪਣੱਤ) ਦੂਰ ਹੋ ਜਾਂਦੀ ਹੈ, ਮੋਹ ਮੁੱਕ ਜਾਂਦਾ ਹੈ।
 
जनु कहै नानकु मुकतु होआ हरि हरि नामु अराधे ॥२॥
Jan kahai Nānak mukaṯ ho▫ā har har nām arāḏẖe. ||2||
Says servant Nanak, one who contemplates the Name of the Lord, Har, Har, is liberated. ||2||
ਦਾਸ ਨਾਨਕ ਆਖਦਾ ਹੈ, ਕਿ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਜੀਵ ਬੰਦ-ਖਲਾਸ ਹੋ ਜਾਂਦਾ ਹੈ।
ਮੁਕਤੁ = ਵਿਕਾਰਾਂ ਤੋਂ ਆਜ਼ਾਦ। ਅਰਾਧੇ = ਅਰਾਧਿ, ਆਰਾਧ ਕੇ ॥੨॥ਦਾਸ ਨਾਨਕ ਆਖਦਾ ਹੈ ਕਿ ਸਦਾ ਪਰਮਾਤਮਾ ਦਾ ਨਾਮ ਸਿਮਰ ਕੇ ਮਨੁੱਖ (ਹਉਮੈ ਮਮਤਾ ਮੋਹ ਆਦਿਕ ਦੇ ਪ੍ਰਭਾਵ ਤੋਂ) ਸੁਤੰਤਰ ਹੋ ਜਾਂਦਾ ਹੈ ॥੨॥
 
कर जोड़िहु संत इकत्र होइ मेरे लाल जीउ अबिनासी पुरखु पूजेहा राम ॥
Kar joṛihu sanṯ ikaṯar ho▫e mere lāl jī▫o abẖināsī purakẖ pūjehā rām.
Let's join hands, O Saints; let's come together, O my dear beloveds, and worship the imperishable, Almighty Lord.
ਹੇ ਮੇਰੇ ਪੂਜਨੀਯ ਪਿਆਰੇ ਸਾਧੂਓ! ਆਓ ਆਪਾਂ ਇਕੱਠੇ ਹੋਈਏ ਅਤੇ ਹੱਥ ਬੰਨ੍ਹ ਕੇ ਅਮਰ ਅਤੇ ਸਰਬ-ਸ਼ਕਤੀਵਾਨ ਸੁਆਮੀ ਦੀ ਉਪਾਸ਼ਨਾ ਕਰੀਏ।
ਕਰ = ਹੱਥ {ਬਹੁ-ਵਚਨ}। ਹੋਇ = ਹੋ ਕੇ। ਪੁਰਖੁ = ਸਰਬ-ਵਿਆਪਕ।ਹੇ ਮੇਰੇ ਪਿਆਰੇ! ਹੇ ਸੰਤ ਜਨੋ! (ਸਾਧ ਸੰਗਤ ਵਿਚ) ਇਕੱਠੇ ਹੋ ਕੇ ਪਰਮਾਤਮਾ ਅੱਗੇ ਦੋਵੇਂ ਹੱਥ ਜੋੜਿਆ ਕਰੋ, ਤੇ, ਉਸ ਨਾਸ-ਰਹਿਤ ਸਰਬ-ਵਿਆਪਕ ਪਰਮਾਤਮਾ ਦੀ ਭਗਤੀ ਕਰਿਆ ਕਰੋ।
 
बहु बिधि पूजा खोजीआ मेरे लाल जीउ इहु मनु तनु सभु अरपेहा राम ॥
Baho biḏẖ pūjā kẖojī▫ā mere lāl jī▫o ih man ṯan sabẖ arpehā rām.
I sought Him through uncounted forms of adoration, O my dear beloveds; now, I dedicate my entire mind and body to the Lord.
(ਬੇਅਰਥ ਹੀ) ਮੈਂ ਉਸ ਨੂੰ ਅਨੇਕਾਂ ਤਰ੍ਹਾਂ ਦੀਆਂ ਉਪਾਸ਼ਨਾਵਾਂ ਦੇ ਜਰੀਏ ਭਾਲਿਆ ਹੈ। ਆਓ, ਆਪਾਂ ਹੁਣ ਇਹ ਆਤਮਾ ਤੇ ਦੇਹ ਸਮੂਹ ਸੁਆਮੀ ਨੂੰ ਭੇਟ ਕਰ ਦੇਈਏ, ਹੇ ਮੇਰੇ ਪਿਆਰੇ!
ਬਹੁ ਬਿਧਿ = ਕਈ ਕਿਸਮਾਂ ਦੀਆਂ। ਖੋਜੀਆ = ਖੋਜੀਆਂ, ਮੈਂ ਭਾਲ ਵੇਖੀਆਂ ਹਨ। ਅਰਪੇਹਾ = ਭੇਟਾ ਕਰੀਏ।ਹੇ ਮੇਰੇ ਪਿਆਰੇ! ਮੈਂ ਹੋਰ ਕਈ ਕਿਸਮਾਂ ਦੀ ਪੂਜਾ-ਭੇਟਾ ਭਾਲ ਵੇਖੀ ਹੈ (ਪਰ ਸਭ ਤੋਂ ਸ੍ਰੇਸ਼ਟ ਪੂਜਾ ਇਹ ਹੈ ਕਿ) ਆਪਣਾ ਇਹ ਮਨ ਇਹ ਸਰੀਰ ਸਭ ਭੇਟਾ ਕਰ ਦੇਣਾ ਚਾਹੀਦਾ ਹੈ।
 
मनु तनु धनु सभु प्रभू केरा किआ को पूज चड़ावए ॥
Man ṯan ḏẖan sabẖ parabẖū kerā ki▫ā ko pūj cẖaṛāva▫e.
The mind, body and all wealth belong to God; so what can anyone offer to Him in worship?
ਆਤਮਾ, ਦੇਹ ਅਤੇ ਦੌਲਤ ਸਮੂਹ ਸੁਆਮੀ ਦੇ ਹਨ। ਕੋਈ ਜਣਾ ਉਪਾਸ਼ਨਾ ਵਜੋਂ ਉਸ ਨੂੰ ਕੀ ਭੇਟਾ ਕਰ ਸਕਦਾ ਹੈ?
ਕੇਰਾ = ਦਾ। ਕੋ = ਕੋਈ ਮਨੁੱਖ। ਕਿਆ ਪੂਜ = ਕੇਹੜੀ ਸ਼ੈ ਭੇਟਾ ਵਜੋਂ।(ਫਿਰ ਭੀ, ਮਾਣ ਕਾਹਦਾ?) ਇਹ ਮਨ, ਇਹ ਸਰੀਰ, ਇਹ ਧਨ ਸਭ ਪਰਮਾਤਮਾ ਦਾ ਦਿੱਤਾ ਹੋਇਆ ਹੈ, (ਸੋ,) ਕੋਈ ਮਨੁੱਖ (ਆਪਣੀ ਮਲਕੀਅਤ ਦੀ) ਕੇਹੜੀ ਚੀਜ਼ ਭੇਟਾ ਕਰ ਸਕਦਾ ਹੈ?
 
जिसु होइ क्रिपालु दइआलु सुआमी सो प्रभ अंकि समावए ॥
Jis ho▫e kirpāl ḏa▫i▫āl su▫āmī so parabẖ ank samāv▫e.
He alone merges in the lap of God, unto whom the Merciful Lord Master becomes compassionate.
ਕੇਵਲ ਓਹੀ ਸਾਹਿਬ ਦੀ ਗੋਦ ਅੰਦਰ ਲੀਨ ਹੁੰਦਾ ਹੈ, ਜਿਸ ਉਤੇ ਕ੍ਰਿਪਾਲੂ ਮਾਲਕ ਮੇਹਰਵਾਨ ਹੁੰਦਾ ਹੈ।
ਅੰਕਿ = ਅੰਕ ਵਿਚ, ਗੋਦ ਵਿਚ। ਸਮਾਏ = ਲੀਨ ਹੋ ਜਾਂਦਾ ਹੈ।ਜਿਸ ਮਨੁੱਖ ਉੱਤੇ ਪ੍ਰਭੂ-ਮਾਲਕ ਕਿਰਪਾਲ ਹੁੰਦਾ ਹੈ ਦਇਆਵਾਨ ਹੁੰਦਾ ਹੈ ਉਹ ਉਸ ਪਰਮਾਤਮਾ ਦੇ ਚਰਨਾਂ ਵਿਚ ਲੀਨ ਹੋ ਜਾਂਦਾ ਹੈ (ਬੱਸ! ਇਹੀ ਹੈ ਭੇਟਾ ਤੇ ਪੂਜਾ)।
 
भागु मसतकि होइ जिस कै तिसु गुर नालि सनेहा ॥
Bẖāg masṯak ho▫e jis kai ṯis gur nāl sanehā.
One who has such pre-ordained destiny written on his forehead, comes to bear love for the Guru.
ਜਿਸ ਦੇ ਮੱਥੇ ਉਤੇ ਐਹੋ ਜੇਹੀ ਕਿਸਮਤ ਲਿਖੀ ਹੋਈ ਹੈ, ਉਸ ਦੀ ਪ੍ਰੀਤ ਗੁਰਾਂ ਦੇ ਨਾਲ ਲੱਗ ਜਾਂਦੀ ਹੈ।
ਮਸਤਕਿ = ਮੱਥੇ ਉੱਤੇ। ਸਨੇਹਾ = ਪਿਆਰਜਿਸ ਮਨੁੱਖ ਦੇ ਮੱਥੇ ਉੱਤੇ ਭਾਗ ਜਾਗ ਪੈਂਦਾ ਹੈ, ਉਸ ਦਾ ਆਪਣੇ ਗੁਰੂ ਨਾਲ ਪਿਆਰ ਬਣ ਜਾਂਦਾ ਹੈ।
 
जनु कहै नानकु मिलि साधसंगति हरि हरि नामु पूजेहा ॥३॥
Jan kahai Nānak mil sāḏẖsangaṯ har har nām pūjehā. ||3||
Says servant Nanak, joining the Saadh Sangat, the Company of the Holy, let's worship the Name of the Lord, Har, Har. ||3||
ਗੋਲਾ ਨਾਨਕ ਆਖਦਾ ਹੈ, ਸਤਿ ਸੰਗਤ ਅੰਦਰ ਜੁੜ ਕੇ ਆਓ ਆਪਾਂ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਪੂਜੀਏ।
ਮਿਲਿ = ਮਿਲ ਕੇ। ਪੂਜੇਹਾ = ਪੂਜੀਏ ॥੩॥ਦਾਸ ਨਾਨਕ ਆਖਦਾ ਹੈ ਕਿ ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ॥੩॥
 
दह दिस खोजत हम फिरे मेरे लाल जीउ हरि पाइअड़ा घरि आए राम ॥
Ḏah ḏis kẖojaṯ ham fire mere lāl jī▫o har pā▫i▫aṛā gẖar ā▫e rām.
I wandered around, searching in the ten directions, O my dear beloveds, but I came to find the Lord in the home of my own being.
ਮੈਂ ਦਸੀਂ ਪਾਸੀਂ ਲੱਭਦਾ ਫਿਰਿਆ ਹਾਂ, ਹੇ ਮੇਰੇ ਪਤਵੰਤ ਪਿਆਰਿਆ! ਪ੍ਰੰਤੂ ਵਾਪਸ ਆ ਕੇ ਮੈਂ ਵਾਹਿਗੁਰੂ ਨੂੰ ਆਪਣੇ ਹਿਰਦੇ-ਧਾਮ ਵਿਚੋਂ ਹੀ ਪਾ ਲਿਆ ਹੈ।
ਦਹਦਿਸ = ਦਸੀਂ ਪਾਸੀਂ। ਪਾਇਅੜਾ = ਲੱਭ ਲਿਆ। ਘਰਿ = ਹਿਰਦੇ-ਘਰ ਵਿਚ। ਆਏ = ਆਇ, ਆ ਕੇ।ਹੇ ਮੇਰੇ ਪਿਆਰੇ! (ਪਰਮਾਤਮਾ ਨੂੰ ਲੱਭਣ ਵਾਸਤੇ) ਅਸੀਂ ਦਸੀਂ ਪਾਸੀਂ ਭਾਲ ਕਰਦੇ ਫਿਰੇ, ਪਰ ਉਸ ਪਰਮਾਤਮਾ ਨੂੰ ਹੁਣ ਹਿਰਦੇ-ਘਰ ਵਿਚ ਹੀ ਆ ਕੇ ਲੱਭ ਲਿਆ ਹੈ।
 
हरि मंदरु हरि जीउ साजिआ मेरे लाल जीउ हरि तिसु महि रहिआ समाए राम ॥
Har manḏar har jī▫o sāji▫ā mere lāl jī▫o har ṯis mėh rahi▫ā samā▫e rām.
The Dear Lord has fashioned the body as the temple of the Lord, O my dear beloveds; the Lord continues to dwell there.
ਪੂਜਨੀਯ ਪ੍ਰਭੂ ਨੇ ਦੇਹ ਰੂਪੀ ਮਹਿਲ ਬਣਾਇਆ ਹੈ, ਹੇ ਮੇਰੇ ਪਿਆਰਿਆ! ਉਸ ਅੰਦਰ ਪ੍ਰਭੂ ਵੱਸ ਰਿਹਾ ਹੈ।
ਹਰਿ ਮੰਦਰੁ = ਹਰੀ ਨੇ ਆਪਣੇ ਰਹਿਣ ਲਈ ਘਰ।ਹੇ ਮੇਰੇ ਪਿਆਰੇ! (ਇਸ ਮਨੁੱਖਾ ਸਰੀਰ ਨੂੰ) ਪਰਮਾਤਮਾ ਨੇ ਆਪਣੇ ਰਹਿਣ ਲਈ ਘਰ ਬਣਾਇਆ ਹੋਇਆ ਹੈ, ਪਰਮਾਤਮਾ ਇਸ (ਸਰੀਰ-ਘਰ) ਵਿਚ ਟਿਕਿਆ ਰਹਿੰਦਾ ਹੈ।
 
सरबे समाणा आपि सुआमी गुरमुखि परगटु होइआ ॥
Sarbe samāṇā āp su▫āmī gurmukẖ pargat ho▫i▫ā.
The Lord and Master Himself is pervading everywhere; through the Guru, He is revealed.
ਸਾਹਿਬ ਸਾਰਿਆਂ ਅੰਦਰ ਰਮਿਆ ਹੋਇਆ ਹੈ ਅਤੇ ਗੁਰਾਂ ਦੇ ਰਾਹੀਂ ਹੀ, ਉਹ ਆਪਣੇ ਆਪ ਨੂੰ ਜ਼ਾਹਰ ਕਰਦਾ ਹੈ।
ਸਰਬੇ = ਸਭ ਜੀਵਾਂ ਵਿਚ। ਗੁਰਮੁਖਿ = ਗੁਰੂ ਦੀ ਰਾਹੀਂ।ਮਾਲਕ-ਪ੍ਰਭੂ ਆਪ ਹੀ ਸਾਰੇ ਜੀਵਾਂ ਵਿਚ ਵਿਆਪਕ ਹੋ ਰਿਹਾ ਹੈ, ਪਰ ਉਸ ਦੀ ਇਸ ਹੋਂਦ ਦਾ ਪਰਕਾਸ਼ ਗੁਰੂ ਦੀ ਸਰਨ ਪਿਆਂ ਹੀ ਹੁੰਦਾ ਹੈ।
 
मिटिआ अधेरा दूखु नाठा अमिउ हरि रसु चोइआ ॥
Miti▫ā aḏẖerā ḏūkẖ nāṯẖā ami▫o har ras cẖo▫i▫ā.
Darkness is dispelled, and pains are removed, when the sublime essence of the Lord's Ambrosial Nectar trickles down.
ਜਦ ਗੁਰੂ ਜੀ ਬੰਦੇ ਦੇ ਮੂੰਹ ਵਿੱਚ ਵਾਹਿਗੁਰੂ ਦੇ ਅੰਮ੍ਰਿਤ ਦਾ ਰੱਸ ਚੋਦੇਂ ਹਨ, ਉਸ ਦਾ ਅੰਧੇਰਾ ਦੁਰ ਹੋ ਜਾਂਦਾ ਹੈ ਅਤੇ ਦੁਖੜੇ ਮਿਟ ਜਾਂਦੇ ਹਨ।
ਅਧੇਰਾ = ਹਨੇਰਾ। ਨਾਠਾ = ਨੱਠ ਗਿਆ। ਅਮਿਉ = ਅੰਮ੍ਰਿਤੁ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ।(ਗੁਰੂ ਜਿਸ ਮਨੁੱਖ ਦੇ ਮੂੰਹ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਨਾਮ-ਰਸ ਚੋ ਦੇਂਦਾ ਹੈ, (ਉਸ ਦੇ ਅੰਦਰੋਂ ਮਾਇਆ ਦੇ ਮੋਹ ਦਾ) ਹਨੇਰਾ ਮਿਟ ਜਾਂਦਾ ਹੈ, ਉਸ ਦਾ ਸਾਰਾ ਦੁੱਖ ਦੂਰ ਹੋ ਜਾਂਦਾ ਹੈ।
 
जहा देखा तहा सुआमी पारब्रहमु सभ ठाए ॥
Jahā ḏekẖā ṯahā su▫āmī pārbarahm sabẖ ṯẖā▫e.
Wherever I look, the Lord and Master is there. The Supreme Lord God is everywhere.
ਜਿੱਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਹੀ ਸਾਹਿਬ ਨੂੰ ਪਾਉਂਦਾ ਹਾਂ, ਪਰਮ ਪ੍ਰਭੂ ਹਰ ਥਾਂ ਰਮਿਆ ਹੋਇਆ ਹੈ।
ਠਾਏ = ਠਾਈਂ, ਥਾਈਂ।(ਗੁਰੂ ਦੀ ਕਿਰਪਾ ਨਾਲ ਹੁਣ) ਮੈਂ ਜਿੱਧਰ ਵੇਖਦਾ ਹਾਂ ਉਧਰ ਹੀ ਮੈਨੂੰ ਮਾਲਕ ਪਰਮਾਤਮਾ ਸਭ ਥਾਈਂ ਵੱਸਦਾ ਦਿੱਸਦਾ ਹੈ।
 
जनु कहै नानकु सतिगुरि मिलाइआ हरि पाइअड़ा घरि आए ॥४॥१॥
Jan kahai Nānak saṯgur milā▫i▫ā har pā▫i▫aṛā gẖar ā▫e. ||4||1||
Says servant Nanak, meeting the True Guru, I have found the Lord, within the home of my own being. ||4||1||
ਗੁਲਾਮ ਨਾਨਕ ਆਖਦਾ ਹੈ, ਸੱਚੇ ਗੁਰਾਂ ਨੇ ਮੈਨੂੰ ਵਾਹਿਗੁਰੂ ਨਾਲ ਮਿਲਾ ਦਿੱਤਾ ਹੈ। ਹਿਰਦੇ-ਗ੍ਰਿਹ ਵਿੱਚ ਵਾਪਸ ਮੁੜ ਕੇ ਮੈਂ ਉਸ ਨੂੰ ਪਾ ਲਿਆ ਹੈ।
ਸਤਿਗੁਰਿ = ਗੁਰੂ ਨੇ ॥੪॥੧॥ਦਾਸ ਨਾਨਕ ਆਖਦਾ ਹੈ-ਗੁਰੂ ਨੇ ਮੈਨੂੰ ਪਰਮਾਤਮਾ ਮਿਲਾ ਦਿੱਤਾ ਹੈ, ਮੈਂ ਪਰਮਾਤਮਾ ਨੂੰ ਆਪਣੇ ਹਿਰਦੇ-ਘਰ ਵਿਚ ਆ ਕੇ ਲੱਭ ਲਿਆ ਹੈ ॥੪॥੧॥
 
रागु बिहागड़ा महला ५ ॥
Rāg bihāgaṛā mėhlā 5.
Raag Bihaagraa, Fifth Mehl:
ਰਾਗ ਬਿਹਾਗੜਾ ਪੰਜਵੀਂ ਪਾਤਸ਼ਾਹੀ।
xxxxxx
 
अति प्रीतम मन मोहना घट सोहना प्रान अधारा राम ॥
Aṯ parīṯam man mohnā gẖat sohnā parān aḏẖārā rām.
He is dear to me; He fascinates my mind; He is the ornament of my heart, the support of the breath of life.
ਚਿੱਤ ਨੂੰ ਚੁਰਾਉਣ ਵਾਲਾ, ਆਤਮਾਂ ਦਾ ਗਹਿਣਾ ਅਤੇ ਜੀਵਨ ਦਾ ਆਸਰਾ ਸੁਆਮੀ ਮੈਨੂੰ ਪਰਮ ਪਿਆਰਾ ਲੱਗਦਾ ਹੈ।
ਅਤਿ ਪ੍ਰੀਤਮ = ਬਹੁਤ ਪਿਆਰਾ ਲੱਗਣ ਵਾਲਾ। ਮੋਹਨਾ = ਮੋਹ ਲੈਣ ਵਾਲਾ। ਘਟ ਸੋਹਨਾ = ਹਰੇਕ ਘਟ ਵਿਚ ਸੋਭ ਰਿਹਾ। ਪ੍ਰਾਨ ਅਧਾਰਾ = ਜਿੰਦ ਦਾ ਆਸਰਾ।ਪਰਮਾਤਮਾ ਬਹੁਤ ਹੀ ਪਿਆਰਾ ਲੱਗਣ ਵਾਲਾ ਹੈ, ਸਭ ਦੇ ਮਨ ਨੂੰ ਮੋਹ ਲੈਣ ਵਾਲਾ ਹੈ, ਸਭ ਸਰੀਰਾਂ ਵਿਚ ਸੋਭ ਰਿਹਾ ਹੈ, ਸਭ ਦੇ ਜੀਵਨ ਦਾ ਸਹਾਰਾ ਹੈ।
 
सुंदर सोभा लाल गोपाल दइआल की अपर अपारा राम ॥
Sunḏar sobẖā lāl gopāl ḏa▫i▫āl kī apar apārā rām.
The Glory of the Beloved, Merciful Lord of the Universe is beautiful; He is infinite and without limit.
ਸੁਹਣੀ ਹੈ ਕੀਰਤੀ ਮਿਹਰਬਾਨ ਅਤੇ ਪਿਆਰੇ ਮਾਲਕ ਦੀ ਜੋ ਪਰ੍ਹੇ ਤੋਂ ਪਰੇਡੇ ਹੈ।
ਅਪਰ ਅਪਾਰਾ = ਪਰੇ ਤੋਂ ਪਰੇ, ਬੇਅੰਤ।ਉਸ ਦਇਆ ਦੇ ਘਰ ਗੋਪਾਲ ਪਿਆਰੇ ਦੀ ਸੋਹਣੀ ਸੋਭਾ (ਪਸਰ ਰਹੀ) ਹੈ, ਬੜੀ ਬੇਅੰਤ ਸੋਭਾ ਹੈ।
 
गोपाल दइआल गोबिंद लालन मिलहु कंत निमाणीआ ॥
Gopāl ḏa▫i▫āl gobinḏ lālan milhu kanṯ nimāṇī▫ā.
O Compassionate Sustainer of the World, Beloved Lord of the Universe, please, join with Your humble soul-bride.
ਤੂੰ ਹੇ ਮਿਹਰਬਾਨ ਅਤੇ ਮਿੱਠੜੇ ਪ੍ਰਭੂ ਪਰਮੇਸ਼ਰ! ਹੇ ਮੇਰੇ ਭਰਤੇ! ਤੂੰ ਆਪਣੀ ਮਸਕੀਨ ਨੂੰ ਦਰਸ਼ਨ ਦੇ।
ਲਾਲਨ = ਹੇ ਲਾਲ! ਕੰਤ = ਹੇ ਕੰਤ!ਹੇ ਦਿਆਲ ਗੋਬਿੰਦ, ਹੇ ਗੋਪਾਲ, ਹੇ ਪਿਆਰੇ ਕੰਤ! ਮੈਨੂੰ ਨਿਮਾਣੀ ਨੂੰ ਮਿਲ।
 
नैन तरसन दरस परसन नह नीद रैणि विहाणीआ ॥
Nain ṯarsan ḏaras parsan nah nīḏ raiṇ vihāṇī▫ā.
My eyes long for the Blessed Vision of Your Darshan; the night passes, but I cannot sleep.
ਮੇਰੀਆਂ ਅੱਖਾਂ ਤੇਰਾ ਦੀਦਾਰ ਦੇਖਣ ਨੂੰ ਲੋਚਦੀਆਂ ਹਨ। ਰਾਤ ਬੀਤਦੀ ਜਾਂਦੀ ਹੈ, ਪਰ ਮੈਨੂੰ ਨੀਦਰਂ ਨਹੀਂ ਪੈਦੀ।
ਨੈਨ = ਅੱਖਾਂ। ਦਰਸ ਪਰਸਨ = ਦਰਸਨ ਦੀ ਛੂਹ ਪ੍ਰਾਪਤ ਕਰਨ ਲਈ। ਰੈਣਿ = ਰਾਤ। ਵਿਹਾਣੀਆ = ਗੁਜ਼ਰ ਜਾਂਦੀ ਹੈ।ਮੇਰੀਆਂ ਅੱਖਾਂ ਤੇਰੇ ਦਰਸਨ ਦੀ ਛੂਹ ਹਾਸਲ ਕਰਨ ਲਈ ਤਰਸਦੀਆਂ ਰਹਿੰਦੀਆਂ ਹਨ। ਮੇਰੀ ਜ਼ਿੰਦਗੀ ਦੀ ਰਾਤ ਲੰਘਦੀ ਜਾ ਰਹੀ ਹੈ, (ਪਰ ਮੈਨੂੰ ਤੇਰੇ ਮਿਲਾਪ ਤੋਂ ਪੈਦਾ ਹੋਣ ਵਾਲੀ) ਸ਼ਾਂਤੀ ਨਹੀਂ ਮਿਲ ਰਹੀ।
 
गिआन अंजन नाम बिंजन भए सगल सीगारा ॥
Gi▫ān anjan nām binjan bẖa▫e sagal sīgārā.
I have applied the healing ointment of spiritual wisdom to my eyes; the Naam, the Name of the Lord, is my food. These are all my decorations.
ਮੈਂ ਬ੍ਰਹਮ-ਗਿਆਨ ਦਾ ਸੁਰਮਾ ਆਪਣੀਆਂ ਅੱਖਾਂ ਵਿੱਚ ਪਾਇਆ ਹੈ ਅਤੇ ਰੱਬ ਦੇ ਨਾਮ ਨੂੰ ਆਪਣਾ ਭਜਨ ਬਣਾਇਆ ਹੈ। ਇਸ ਤਰ੍ਹਾਂ ਮੇਰੇ ਸਾਰੇ ਹਾਰ-ਸ਼ਿੰਗਾਰ ਲੱਗ ਗਏ ਹਨ।
ਅੰਜਨ = ਸੁਰਮਾ। ਬਿੰਜਨ = ਭੋਜਨ। ਸੀਗਾਰਾ = ਸਿੰਗਾਰ।ਜਿਸ ਨੂੰ ਗੁਰੂ ਦੇ ਬਖ਼ਸ਼ੇ ਗਿਆਨ ਦਾ ਸੁਰਮਾ ਮਿਲ ਗਿਆ, ਜਿਸ ਨੂੰ (ਆਤਮਕ ਜੀਵਨ ਦਾ) ਭੋਜਨ ਹਰਿ-ਨਾਮ ਮਿਲ ਗਿਆ, ਉਸ ਦੇ ਸਾਰੇ (ਆਤਮਕ) ਸਿੰਗਾਰ ਸਫਲ ਹੋ ਗਏ।
 
नानकु पइअम्पै संत ज्मपै मेलि कंतु हमारा ॥१॥
Nānak pa▫i▫ampai sanṯ jampai mel kanṯ hamārā. ||1||
Prays Nanak, let's meditate on the Saint, that he may unite us with our Husband Lord. ||1||
ਨਾਨਕ ਆਖਦਾ ਹੈ, ਕਿ ਉਹ ਸਾਧੂ ਗੁਰਾਂ ਨੂੰ ਸਿਮਰਦਾ ਤੇ ਬੇਨਤੀ ਕਰਦਾ ਹੈ ਕਿ ਉਹ ਉਸ ਨੂੰ ਉਸਦੇ ਭਰਤੇ ਨਾਲ ਮਿਲਾ ਦੇਣ।
ਪਇਅੰਪੈ = ਚਰਨੀਂ ਪੈਂਦਾ ਹੈ। ਜੰਪੈ = ਬੇਨਤੀ ਕਰਦਾ ਹੈ। ਕੰਤੁ = ਖਸਮ {ਲਫ਼ਜ਼ 'ਕੰਤ' ਅਤੇ 'ਕੰਤੁ' ਵਿਚ ਫ਼ਰਕ ਵੇਖੋ} ॥੧॥ਨਾਨਕ ਸੰਤ ਜਨਾਂ ਦੀ ਚਰਨੀਂ ਪੈਂਦਾ ਹੈ, ਸੰਤਾਂ ਜਨਾਂ ਅੱਗੇ ਅਰਜ਼ੋਈ ਕਰਦਾ ਹੈ, ਕਿ ਮੈਨੂੰ ਮੇਰਾ ਪ੍ਰਭੂ-ਪਤੀ ਮਿਲਾਵੋ ॥੧॥
 
लाख उलाहने मोहि हरि जब लगु नह मिलै राम ॥
Lākẖ ulāhane mohi har jab lag nah milai rām.
I endure thousands of reprimands, and still, my Lord has not met with me.
ਜਦ ਤਾਈਂ ਮੇਰਾ ਸੁਆਮੀ ਮਾਲਕ ਮੈਨੂੰ ਨਹੀਂ ਮਿਲਦਾ, ਮੈਨੂੰ ਲੱਖਾਂ ਹੀ ਉਲ੍ਹਾਮੇ ਸਹਾਰਨੇ ਪੈਦੇ ਹਨ।
ਉਲਾਹਨੇ = ਉਲਾਂਭੇ, ਗਿਲੇ।ਜਦ ਤਕ ਪਰਮਾਤਮਾ ਨਹੀਂ ਮਿਲਦਾ, ਜਦ ਤਕ (ਮੇਰੀਆਂ ਭੁੱਲਾਂ ਦੇ) ਮੈਨੂੰ ਲੱਖਾਂ ਉਲਾਂਭੇ ਮਿਲਦੇ ਰਹਿੰਦੇ ਹਨ।
 
मिलन कउ करउ उपाव किछु हमारा नह चलै राम ॥
Milan ka▫o kara▫o upāv kicẖẖ hamārā nah cẖalai rām.
I make the effort to meet with my Lord, but none of my efforts work.
ਮੈਂ ਵਾਹਿਗੁਰੂ ਨੂੰ ਮਿਲਣ ਦੇ ਉਪਰਾਲੇ ਕਰਦਾ ਹਾਂ, ਪਰ ਮੇਰਾ ਕੋਈ ਉਪਰਾਲਾ ਭੀ ਕਾਰਗਰ ਨਹੀਂ ਹੁੰਦਾ।
ਕਰਉ = ਕਰਉਂ, ਮੈਂ ਕਰਦੀ ਹਾਂ। ਉਪਾਵ = ਕਈ ਹੀਲੇ {ਲਫ਼ਜ਼ 'ਉਪਾਉ' उपाय ਤੋਂ ਬਹੁ-ਵਚਨ}।ਮੈਂ ਪਰਮਾਤਮਾ ਨੂੰ ਮਿਲਣ ਵਾਸਤੇ ਅਨੇਕਾਂ ਹੀਲੇ ਕਰਦੀ ਹਾਂ, ਪਰ ਮੇਰੀ ਕੋਈ ਪੇਸ਼ ਨਹੀਂ ਜਾਂਦੀ।
 
चल चित बित अनित प्रिअ बिनु कवन बिधी न धीजीऐ ॥
Cẖal cẖiṯ biṯ aniṯ pari▫a bin kavan biḏẖī na ḏẖījī▫ai.
Unsteady is my consciousness, and unstable is my wealth; without my Lord, I cannot be consoled.
ਚੰਚਲ ਹੈ ਮਨੂਆ ਅਤੇ ਅਸਥਿਰ ਹੈ ਧਨ ਦੌਲਤ ਆਪਣੇ ਪਿਆਰੇ ਦੇ ਬਗੈਰ ਕਿਸੇ ਤ੍ਰੀਕੇ ਨਾਲ ਭੀ ਮੈਨੂੰ ਧੀਰਜ ਨਹੀਂ ਆਉਂਦਾ।
ਚਲ = ਚੰਚਲ। ਬਿਤ = ਧਨ। ਅਨਿਤ = ਨਿੱਤ ਨਾਹ ਰਹਿਣ ਵਾਲਾ। ਕਵਨ ਬਿਧਿ = ਕਿਸੇ ਤਰ੍ਹਾਂ ਭੀ। ਧੀਜੀਐ = ਧੀਰਜ ਆਉਂਦੀ।ਪਿਆਰੇ ਪ੍ਰਭੂ ਦੇ ਮਿਲਾਪ ਤੋਂ ਬਿਨਾ ਕਿਸੇ ਤਰ੍ਹਾਂ ਭੀ ਮਨ ਨੂੰ ਧੀਰਜ ਨਹੀਂ ਆਉਂਦੀ, ਚਿੱਤ (ਧਨ ਦੀ ਖ਼ਾਤਰ) ਹਰ ਵੇਲੇ ਨੱਠਾ ਫਿਰਦਾ ਹੈ; ਤੇ, ਧਨ ਭੀ ਸਦਾ ਨਾਲ ਨਹੀਂ ਨਿਭਦਾ।