Sri Guru Granth Sahib Ji

Ang: / 1430

Your last visited Ang:

हरि जीउ सबदि पछाणीऐ साचि रते गुर वाकि ॥
Har jī▫o sabaḏ pacẖẖāṇī▫ai sācẖ raṯe gur vāk.
Through the Shabad, they recognize the Dear Lord; through the Guru's Word, they are attuned to Truth.
ਨਾਮ ਦੁਆਰਾ ਇਨਸਾਨ ਪੂਜਯ ਪ੍ਰਭੂ ਨੂੰ ਸਿੰਞਾਣ ਲੈਂਦਾ ਹੈ ਅਤੇ ਗੁਰਾਂ ਦੀ ਬਾਣੀ ਰਾਹੀਂ ਉਹ ਸੱਚ ਅੰਦਰ ਰੰਗਿਆ ਜਾਂਦਾ ਹੈ।
ਵਾਕਿ = ਵਾਕ ਦੀ ਰਾਹੀਂ।ਸਦਾ ਕਾਇਮ ਰਹਿਣ ਵਾਲੇ ਪ੍ਰਭੂ (ਦੇ ਨਾਮ) ਵਿਚ ਰੰਗੇ ਹੋਏ ਗੁਰੂ ਦੇ ਵਾਕ ਦੀ ਰਾਹੀਂ ਸ਼ਬਦ ਦੀ ਰਾਹੀਂ ਪਰਮਾਤਮਾ ਨਾਲ ਜਾਣ-ਪਛਾਣ ਪੈ ਸਕਦੀ ਹੈ।
 
तितु तनि मैलु न लगई सच घरि जिसु ओताकु ॥
Ŧiṯ ṯan mail na lag▫ī sacẖ gẖar jis oṯāk.
Filth does not stick to the body of one who has secured a dwelling in his True Home.
ਉਸ ਦੀ ਦੇਹਿ ਨੂੰ ਮਲੀਨਤਾ ਨਹੀਂ ਚੰਬੜਦੀ, ਜਿਸ ਨੇ ਸੱਚੇ ਗ੍ਰਹਿ ਅੰਦਰ ਟਿਕਾਣਾ ਕਰ ਲਿਆ ਹੈ।
ਤਿਤੁ ਤਨਿ = ਉਸ ਸਰੀਰ ਵਿਚ। ਓਤਾਕੁ = ਬੈਠਕ, ਟਿਕਾਣਾ।(ਗੁਰੂ ਦੀ ਰਾਹੀਂ) ਜਿਸ ਮਨੁੱਖ ਦੀ ਬੈਠਕ ਸਦਾ-ਥਿਰ ਪ੍ਰਭੂ ਦੇ ਘਰ ਵਿਚ (ਚਰਨਾਂ ਵਿਚ) ਹੋ ਜਾਂਦੀ ਹੈ, ਉਸ ਦੇ ਸਰੀਰ ਵਿਚ (ਮਾਇਆ ਦੀ) ਮੈਲ ਨਹੀਂ ਲੱਗਦੀ।
 
नदरि करे सचु पाईऐ बिनु नावै किआ साकु ॥५॥
Naḏar kare sacẖ pā▫ī▫ai bin nāvai ki▫ā sāk. ||5||
When the Lord bestows His Glance of Grace, we obtain the True Name. Without the Name, who are our relatives? ||5||
ਜੇਕਰ ਸਾਹਿਬ ਆਪਣੀ ਮਿਹਰ ਦੀ ਨਜ਼ਰ ਧਾਰੇ ਤਾਂ ਸਤਿਨਾਮ ਪਰਾਪਤ ਹੁੰਦਾ ਹੈ। ਨਾਮ ਦੇ ਬਾਝੋਂ ਆਦਮੀ ਦਾ ਕੌਣ ਸਾਕ-ਸੈਨ ਹੈ?
xxx॥੫॥ਉਹ ਸਦਾ-ਥਿਰ ਪ੍ਰਭੂ ਜਿਸ ਉਤੇ ਮਿਹਰ ਦੀ ਨਿਗਾਹ ਕਰਦਾ ਹੈ, ਉਸੇ ਨੂੰ ਉਸ ਦੀ ਪ੍ਰਾਪਤੀ ਹੁੰਦੀ ਹੈ। ਉਸ ਦਾ ਨਾਮ ਸਿਮਰਨ ਤੋਂ ਬਿਨਾ ਉਸ ਨਾਲ ਸੰਬੰਧ ਨਹੀਂ ਬਣ ਸਕਦਾ ॥੫॥
 
जिनी सचु पछाणिआ से सुखीए जुग चारि ॥
Jinī sacẖ pacẖẖāṇi▫ā se sukẖī▫e jug cẖār.
Those who have realized the Truth are at peace throughout the four ages.
ਜਿਨ੍ਹਾਂ ਨੇ ਸਚਾਈ ਨੂੰ ਅਨੁਭਵ ਕੀਤਾ ਹੈ, ਉਹ ਚਾਰੇ ਹੀ ਯੁਗਾਂ ਅੰਦਰ ਸੁਖਾਲੇ ਰਹਿੰਦੇ ਹਨ।
ਜੁਗ ਚਾਰਿ = ਸਦਾ ਹੀ।ਜਿਨ੍ਹਾਂ ਬੰਦਿਆਂ ਨੇ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾ ਲਈ ਹੈ, ਉਹ ਸਦਾ ਹੀ ਆਤਮਕ ਆਨੰਦ ਮਾਣਦੇ ਹਨ।
 
हउमै त्रिसना मारि कै सचु रखिआ उर धारि ॥
Ha▫umai ṯarisnā mār kai sacẖ rakẖi▫ā ur ḏẖār.
Subduing their egotism and desires, they keep the True Name enshrined in their hearts.
ਹੰਕਾਰ ਤੇ ਖਾਹਿਸ਼ ਦਾ ਨਾਸ ਕਰਕੇ ਉਹ ਸਤਿਨਾਮ ਨੂੰ ਆਪਣੇ ਦਿਲ ਦੇ ਨਾਲ ਲਾਈ ਰੱਖਦੇ ਹਨ।
ਉਰ = ਹਿਰਦਾ।ਉਹ ਆਪਣੀ ਹਉਮੈ ਅਤੇ (ਮਾਇਆ ਵਾਲੀ) ਤ੍ਰਿਸ਼ਨਾ ਮਾਰ ਕੇ ਸਦਾ-ਥਿਰ ਪ੍ਰਭੂ (ਦੇ ਨਾਮ) ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਦੇ ਹਨ।
 
जग महि लाहा एकु नामु पाईऐ गुर वीचारि ॥६॥
Jag mėh lāhā ek nām pā▫ī▫ai gur vīcẖār. ||6||
In this world, the only real profit is the Name of the One Lord; it is earned by contemplating the Guru. ||6||
ਇਸ ਸੰਸਾਰ ਅੰਦਰ ਕੇਵਲ ਨਾਮ ਦਾ ਹੀ ਨਫ਼ਾ ਖਟਣਾ ਉਚਿਤ ਹੈ। ਗੁਰਾਂ ਦੀ ਬਖਸ਼ੀ ਹੋਈ ਸੋਚ-ਵੀਚਾਰ ਦੁਆਰਾ ਹੀ ਇਹ ਪਰਾਪਤ ਹੁੰਦਾ ਹੈ।
ਲਾਹਾ = ਲਾਭ ॥੬॥ਜਗਤ ਵਿਚ (ਆਉਣ ਦਾ) ਪਰਮਾਤਮਾ ਦਾ ਇਕ ਨਾਮ ਹੀ ਲਾਭ ਹੈ (ਜੋ ਮਨੁੱਖ ਨੂੰ ਖੱਟਣਾ ਚਾਹੀਦਾ ਹੈ, ਤੇ ਇਹ ਨਾਮ) ਗੁਰੂ ਦੀ ਦੱਸੀ ਸਿੱਖਿਆ ਦੀ ਰਾਹੀਂ ਹੀ ਮਿਲ ਸਕਦਾ ਹੈ ॥੬॥
 
साचउ वखरु लादीऐ लाभु सदा सचु रासि ॥
Sācẖa▫o vakẖar lāḏī▫ai lābẖ saḏā sacẖ rās.
Loading the Merchandise of the True Name, you shall gather in your profits forever with the Capital of Truth.
ਜੋ ਸਚਾਈ ਦੇ ਧਨ ਨਾਲ ਸਤਿਨਾਮ ਦਾ ਸੌਦਾ ਸੂਤ ਬਾਰ ਕਰੀਏ ਤਾਂ ਸਦੀਵੀ ਹੀ ਨਫ਼ਾ ਹੁੰਦਾ ਹੈ।
ਰਾਸਿ = ਪੂੰਜੀ।(ਹੇ ਵਣਜਾਰੇ ਜੀਵ!) ਸਦਾ-ਥਿਰ ਰਹਿਣ ਵਾਲੀ (ਨਾਮ ਦੀ ਰਾਸ-ਪੂੰਜੀ ਹੀ ਜੋੜਨੀ ਚਾਹੀਦੀ ਹੈ, (ਇਸ ਵਿਚੋਂ ਉਹ) ਨਫ਼ਾ (ਪੈਂਦਾ ਹੈ ਜੋ) ਸਦਾ (ਕਾਇਮ ਰਹਿੰਦਾ ਹੈ)।
 
साची दरगह बैसई भगति सची अरदासि ॥
Sācẖī ḏargėh bais▫ī bẖagaṯ sacẖī arḏās.
In the Court of the True One, you shall sit in truthful devotion and prayer.
ਪ੍ਰੇਮ-ਮਈ ਸਿਮਰਨ ਅਤੇ ਸੱਚੀ ਪ੍ਰਾਰਥਨਾ ਦੁਆਰਾ ਇਨਸਾਨ ਸੁਆਮੀ ਦੇ ਸੱਚੇ ਦਰਬਾਰ ਅੰਦਰ ਬੈਠ ਜਾਂਦਾ ਹੈ।
ਬੈਸਈ = ਬੈਠਦਾ ਹੈ।ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦੀ ਭਗਤੀ ਕਰਦਾ ਹੈ (ਉਸ ਦੇ ਅੱਗੇ) ਅਰਦਾਸ ਕਰਦਾ ਹੈ, ਉਹ ਉਸ ਦੀ ਸਦਾ-ਥਿਰ ਹਜ਼ੂਰੀ ਵਿਚ ਬੈਠਦਾ ਹੈ।
 
पति सिउ लेखा निबड़ै राम नामु परगासि ॥७॥
Paṯ si▫o lekẖā nibṛai rām nām pargās. ||7||
Your account shall be settled with honor, in the Radiant Light of the Name of the Lord. ||7||
ਸਰਬ-ਵਿਆਪਕ ਸੁਆਮੀ ਦੇ ਨਾਮ ਦੀ ਰੋਸ਼ਨੀ ਵਿੱਚ ਇਨਸਾਨ ਦਾ ਹਿਸਾਬ ਕਿਤਾਬ ਇੱਜ਼ਤ ਨਾਲ ਬੇਬਾਕ ਹੋ ਜਾਂਦਾ ਹੈ।
ਪਤਿ = ਇੱਜ਼ਤ ॥੭॥ਉਸ ਦਾ (ਜੀਵਨ-ਸਫ਼ਰ ਦਾ) ਲੇਖਾ (ਇੱਜ਼ਤ ਨਾਲ) ਸਾਫ਼ ਹੋ ਜਾਂਦਾ ਹੈ (ਕਿਉਂਕਿ ਉਸ ਦੇ ਅੰਦਰ) ਪ੍ਰਭੂ ਦਾ ਨਾਮ ਉਜਾਗਰ ਹੋ ਜਾਂਦਾ ਹੈ ॥੭॥
 
ऊचा ऊचउ आखीऐ कहउ न देखिआ जाइ ॥
Ūcẖā ūcẖa▫o ākẖī▫ai kaha▫o na ḏekẖi▫ā jā▫e.
The Lord is said to be the Highest of the High; no one can perceive Him.
ਬੁਲੰਦਾਂ ਵਿਚੋਂ ਪਰਮ-ਬੁਲੰਦ, ਸੁਆਮੀ ਕਹਿਆ ਜਾਂਦਾ ਹੈ। ਪਰ ਉਹ ਕਿਸੇ ਪਾਸੋਂ ਭੀ ਵੇਖਿਆ ਨਹੀਂ ਜਾ ਸਕਦਾ।
ਕਹਉ = ਕਹਉਂ, ਮੈਂ ਆਖਦਾ ਹਾਂ।ਪਰਮਾਤਮਾ ਸਭ ਤੋਂ ਉੱਚਾ ਹੈ, ਪਰਮਾਤਮਾ ਸਭ ਤੋਂ ਉੱਚਾ ਹੈ-(ਹਰ ਪਾਸੇ ਵਲੋਂ ਇਹੀ) ਆਖਿਆ ਜਾਂਦਾ ਹੈ, ਮੈਂ (ਭੀ) ਆਖਦਾ ਹਾਂ (ਕਿ ਪਰਮਾਤਮਾ ਸਭ ਤੋਂ ਉੱਚਾ ਹੈ, ਪਰ ਨਿਰਾ ਕਹਿਣ ਨਾਲ) ਉਸ ਦਾ ਦਰਸ਼ਨ ਨਹੀਂ ਕੀਤਾ ਜਾ ਸਕਦਾ।
 
जह देखा तह एकु तूं सतिगुरि दीआ दिखाइ ॥
Jah ḏekẖā ṯah ek ṯūʼn saṯgur ḏī▫ā ḏikẖā▫e.
Wherever I look, I see only You. The True Guru has inspired me to see You.
ਜਿਥੇ ਕਿਤੇ ਭੀ ਮੈਂ ਤੱਕਦਾ ਹਾਂ, ਉਥੇ ਮੈਂ ਕੇਵਲ ਤੈਨੂੰ ਹੀ ਪਾਉਂਦਾ ਹਾਂ! ਮੈਨੂੰ ਸੱਚੇ ਗੁਰਾਂ ਨੇ ਤੈਨੂੰ ਵਿਖਾਲ ਦਿੱਤਾ ਹੈ।
ਦੇਖਾ = ਦੇਖਾਂ, ਮੈਂ ਵੇਖਦਾ ਹਾਂ। ਸਤਿਗੁਰਿ = ਸਤਿਗੁਰੂ ਨੇ।ਜਦੋਂ ਸਤਿਗੁਰੂ ਨੇ ਮੈਨੂੰ, (ਹੇ ਪ੍ਰਭੂ! ਤੇਰਾ) ਦਰਸ਼ਨ ਕਰਾ ਦਿੱਤਾ, ਤਾਂ ਹੁਣ ਮੈਂ ਜਿੱਧਰ ਵੇਖਦਾ ਹਾਂ, ਤੂੰ ਹੀ ਤੂੰ ਦਿੱਸਦਾ ਹੈਂ।
 
जोति निरंतरि जाणीऐ नानक सहजि सुभाइ ॥८॥३॥
Joṯ niranṯar jāṇī▫ai Nānak sahj subẖā▫e. ||8||3||
The Divine Light within is revealed, O Nanak, through this intuitive understanding. ||8||3||
ਨਾਨਕ, ਰੱਬੀ ਗਿਆਤ ਦੁਆਰਾ ਪ੍ਰਾਣੀ ਸਾਈਂ ਦੇ ਨੂਰ ਨੂੰ ਸਾਰਿਆਂ ਅੰਦਰ ਸੁਖੈਨ ਹੀ ਅਨੁਭਵ ਕਰ ਲੈਂਦਾ ਹੈ।
ਨਿਰੰਤਰਿ = ਅੰਤਰ ਤੋਂ ਬਿਨਾ, ਵਿੱਥ ਤੋਂ ਬਿਨਾ, ਇਕ-ਰਸ। ਸਹਜਿ = ਸਹਜ ਅਵਸਥਾ ਵਿਚ ਟਿਕ ਕੇ। ਸੁਭਾਇ = ਪ੍ਰਭੂ ਦੇ ਪ੍ਰੇਮ ਵਿਚ ਜੁੜ ਕੇ ॥੮॥੩॥ਹੇ ਨਾਨਕ! (ਗੁਰੂ ਦੀ ਸਰਨ ਪੈ ਕੇ) ਆਤਮਕ ਅਡੋਲਤਾ ਵਾਲੀ ਅਵਸਥਾ ਵਿਚ ਟਿਕ ਕੇ ਪ੍ਰੇਮ ਵਿਚ ਜੁੜ ਕੇ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਦੀ ਜੋਤਿ ਇਕ-ਰਸ ਹਰ ਥਾਂ ਮੌਜੂਦ ਹੈ ॥੮॥੩॥
 
सिरीरागु महला १ ॥
Sirīrāg mėhlā 1.
Siree Raag, First Mehl:
ਸਿਰੀ ਰਾਗ, ਪਹਿਲੀ ਪਾਤਸ਼ਾਹੀ।
xxxxxx
 
मछुली जालु न जाणिआ सरु खारा असगाहु ॥
Macẖẖulī jāl na jāṇi▫ā sar kẖārā asgāhu.
The fish did not notice the net in the deep and salty sea.
ਮੱਛੀ ਨੇ ਨਮਕੀਨ ਤੇ ਅਥਾਹ ਸਮੁੰਦਰ ਵਿਚਲੇ ਫੰਧੇ ਵਲ ਧਿਆਨ ਨਾਂ ਕੀਤਾ।
ਸਰੁ = ਸਰੋਵਰ, ਸਾਗਰ, ਸਮੁੰਦਰ। ਅਸਗਾਹੁ = ਬਹੁਤ ਡੂੰਘਾ।ਅੰਞਾਣ ਮੱਛੀ ਨੇ ਜਾਲ ਨੂੰ ਨਾਹ ਸਮਝਿਆ (ਕਿ ਜਾਲ ਉਸ ਦੀ ਮੌਤ ਦਾ ਕਾਰਣ ਬਣਦਾ ਹੈ) ਅਤੇ ਨਾਹ ਹੀ ਉਸ ਨੇ ਡੂੰਘੇ ਖਾਰੇ ਸਮੁੰਦਰ ਨੂੰ ਹੀ ਸਮਝਿਆ (ਕਿ ਸਮੁੰਦਰ ਵਿਚ ਟਿਕੇ ਰਿਹਾਂ ਹੀ ਉਸ ਦੀ ਜ਼ਿੰਦਗੀ ਕਾਇਮ ਰਹਿ ਸਕਦੀ ਹੈ)।
 
अति सिआणी सोहणी किउ कीतो वेसाहु ॥
Aṯ si▫āṇī sohṇī ki▫o kīṯo vesāhu.
It was so clever and beautiful, but why was it so confident?
ਖਰੀ ਚਲਾਕ ਤੇ ਸੁੰਦਰ ਮੰਛੀ ਨੇ ਐਨਾ ਇਤਬਾਰ ਕਿਉਂ ਕੀਤਾ?
ਅਤਿ = ਬਹੁਤ। ਵੇਸਾਹੁ = ਇਤਬਾਰ।(ਵੇਖਣ ਨੂੰ ਮੱਛੀ) ਬੜੀ ਸੋਹਣੀ ਤੇ ਸਿਆਣੀ (ਜਾਪਦੀ) ਹੈ, ਪਰ ਉਸ ਨੂੰ ਜਾਲ ਦਾ ਇਤਬਾਰ ਨਹੀਂ ਕਰਨਾ ਚਾਹੀਦਾ ਸੀ।
 
कीते कारणि पाकड़ी कालु न टलै सिराहु ॥१॥
Kīṯe kāraṇ pākṛī kāl na talai sirāhu. ||1||
By its actions it was caught, and now death cannot be turned away from its head. ||1||
ਆਪਣੇ ਕਰੇ ਹੋਏ ਕੰਮ (ਭੁਲ) ਦੇ ਸਬੱਬ ਉਹ ਪਕੜੀ ਗਈ। ਉਸ ਦੇ ਸਿਰ ਤੋਂ ਮੌਤ ਪਰੇ ਹਟਾਈ ਨਹੀਂ ਜਾ ਸਕਦੀ।
ਕੀਤੇ ਕਾਰਣਿ = ਵਿਸਾਹ ਕਰਨ ਕਰਕੇ। ਪਾਕੜੀ = ਫੜੀ ਗਈ। ਸਿਰਾਹੁ = ਸਿਰ ਤੋਂ ॥੧॥(ਜਾਲ ਉੱਤੇ) ਇਤਬਾਰ ਕਰਨ ਦੇ ਕਾਰਨ ਹੀ ਫੜੀ ਜਾਂਦੀ ਹੈ, ਤੇ ਉਸ ਦੇ ਸਿਰ ਉਤੋਂ ਮੌਤ ਟਲਦੀ ਨਹੀਂ (ਜੀਵ ਇਹ ਭੁੱਲ ਜਾਂਦਾ ਹੈ ਕਿ ਜ਼ਿੰਦਗੀ ਦੇ ਅਥਾਹ ਸਮੁੰਦਰ ਪ੍ਰਭੂ ਵਿਚ ਲੀਨ ਰਿਹਾਂ ਹੀ ਆਤਮਕ ਜੀਵਨ ਕਾਇਮ ਰਹਿੰਦਾ ਹੈ। ਮੋਹਣੀ ਮਾਇਆ ਦਾ ਇਤਬਾਰ ਕਰ ਬੈਠਦਾ ਹੈ, ਤੇ ਆਤਮਕ ਮੌਤ ਸਹੇੜਦਾ ਹੈ, ਮੌਤ ਦਾ ਸਹਮ ਹਰ ਵੇਲੇ ਇਸ ਦੇ ਸਿਰ ਉੱਤੇ ਸਵਾਰ ਰਹਿੰਦਾ ਹੈ) ॥੧॥
 
भाई रे इउ सिरि जाणहु कालु ॥
Bẖā▫ī re i▫o sir jāṇhu kāl.
O Siblings of Destiny, just like this, see death hovering over your own heads!
ਹੇ ਵੀਰ! ਏਸੇ ਤਰ੍ਹਾਂ ਤੂੰ ਮੌਤ ਨੂੰ ਆਪਣੇ ਮੂੰਡ ਉਤੇ ਮੰਡਲਾਉਂਦੀ ਹੋਈ ਖ਼ਿਆਲ ਕਰ।
ਇਉ = ਇਸੇ ਤਰ੍ਹਾਂ ਹੀ। ਸਿਰਿ = ਸਿਰ ਉੱਤੇ।ਹੇ ਭਾਈ! ਆਪਣੇ ਸਿਰ ਉੱਤੇ ਮੌਤ ਨੂੰ ਇਉਂ ਹੀ ਸਮਝੋ।
 
जिउ मछी तिउ माणसा पवै अचिंता जालु ॥१॥ रहाउ ॥
Ji▫o macẖẖī ṯi▫o māṇsā pavai acẖinṯā jāl. ||1|| rahā▫o.
People are just like this fish; unaware, the noose of death descends upon them. ||1||Pause||
ਜਿਸ ਤਰ੍ਹਾਂ ਮਛਲੀ ਹੈ, ਉਸੇ ਤਰ੍ਹਾਂ ਹੀ ਮਨੁੱਖ ਹੈ। ਮੌਤ ਦੀ ਫਾਹੀ ਅਚਨਚੇਤ ਹੀ ਉਸ ਤੇ ਆ ਡਿਗਦੀ ਹੈ। ਠਹਿਰਾਉ।
ਮਾਣਸਾ = ਮਨੁੱਖਾਂ ਨੂੰ। ਅਚਿੰਤਾ = ਅਚਨਚੇਤ ॥੧॥ਜਿਵੇਂ ਮੱਛੀ ਨੂੰ ਅਚਨਚੇਤ (ਮਾਛੀ ਦਾ) ਜਾਲ ਆ ਪੈਂਦਾ ਹੈ, ਤਿਵੇਂ ਮਨੁੱਖਾਂ ਦੇ ਸਿਰ ਉੱਤੇ ਅਚਨਚੇਤ ਮੌਤ ਆ ਪੈਂਦੀ ਹੈ ॥੧॥ ਰਹਾਉ॥
 
सभु जगु बाधो काल को बिनु गुर कालु अफारु ॥
Sabẖ jag bāḏẖo kāl ko bin gur kāl afār.
The whole world is bound by death; without the Guru, death cannot be avoided.
ਸਾਰਾ ਜਹਾਨ ਮੌਤ ਨੇ ਨਰੜਿਆ ਹੋਇਆ ਹੈ। ਗੁਰਾਂ ਦੇ ਬਾਝੋਂ ਮੌਤ ਅਮੋੜ ਹੈ।
ਬਾਧੋ ਕਾਲ ਕੋ = ਕਾਲ ਦਾ ਬੱਝਾ ਹੋਇਆ। ਅਫਾਰੁ = ਅਮੋੜ, ਅਮਿੱਟ।ਸਾਰਾ ਜਗਤ ਮੌਤ ਦੇ ਡਰ ਦਾ ਬੱਧਾ ਹੋਇਆ ਹੈ, ਗੁਰੂ ਦੀ ਸਰਨ ਆਉਣ ਤੋਂ ਬਿਨਾ ਮੌਤ ਦਾ ਸਹਮ (ਹਰੇਕ ਦੇ ਸਿਰ ਉੱਤੇ) ਅਮਿੱਟ ਹੈ।
 
सचि रते से उबरे दुबिधा छोडि विकार ॥
Sacẖ raṯe se ubre ḏubiḏẖā cẖẖod vikār.
Those who are attuned to Truth are saved; they renounce duality and corruption.
ਜੋ ਸੱਚ, ਨਾਲ ਰੰਗੀਜੇ ਹਨ, ਅਤੇ ਦਵੈਤ-ਭਾਵ ਤੇ ਪਾਪ ਨੂੰ ਤਿਆਗ ਦਿੰਦੇ ਹਨ, ਉਹ ਬਚ ਜਾਂਦੇ ਹਨ।
ਸਚਿ = ਸੱਚ ਵਿਚ, ਸਦਾ-ਥਿਰ ਪ੍ਰਭੂ ਵਿਚ। ਦੁਬਿਧਾ = ਮੇਰ-ਤੇਰ, ਦੁਚਿੱਤਾ ਪਨ, ਮਨ ਦੀ ਡਾਵਾਂ-ਡੋਲ ਅਵਸਥਾ।ਜਿਹੜੇ ਮਨੁੱਖ ਸਦਾ-ਥਿਰ ਪ੍ਰਭੂ (ਦੇ ਪਿਆਰ) ਵਿਚ ਰੰਗੇ ਰਹਿੰਦੇ ਹਨ, ਉਹ ਵਿਕਾਰ ਛੱਡ ਕੇ ਮਨ ਦੀ ਮਾਇਆ ਵਲ ਡੋਲਣੀ ਹਾਲਤ ਛੱਡ ਕੇ ਮੌਤ ਦੇ ਸਹਮ ਤੋਂ ਬਚ ਜਾਂਦੇ ਹਨ।
 
हउ तिन कै बलिहारणै दरि सचै सचिआर ॥२॥
Ha▫o ṯin kai balihārṇai ḏar sacẖai sacẖiār. ||2||
I am a sacrifice to those who are found to be Truthful in the True Court. ||2||
ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ, ਜੋ ਸੱਚੇ ਦਰਬਾਰ ਅੰਦਰ ਸੱਚੇ ਪਾਏ ਜਾਂਦੇ ਹਨ।
ਸਚਿਆਰ = ਸੁਰਖ਼ਰੂ ॥੨॥ਮੈਂ ਉਹਨਾਂ ਤੋਂ ਸਦਕੇ ਹਾਂ, ਜੇਹੜੇ (ਗੁਰੂ ਦੀ ਸਰਨ ਪੈ ਕੇ) ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦੇ ਹਨ ॥੨॥
 
सीचाने जिउ पंखीआ जाली बधिक हाथि ॥
Sīcẖāne ji▫o pankẖī▫ā jālī baḏẖik hāth.
Think of the hawk preying on the birds, and the net in the hands of the hunter.
ਜਿਸ ਤਰ੍ਹਾਂ ਬਾਜ ਅਤੇ ਸ਼ਿਕਾਰੀ ਦੇ ਹੱਥਾਂ ਵਿੱਚ ਜਾਲ ਪੰਛੀਆਂ ਲਈ ਹਨ, (ਏਸ ਤਰ੍ਹਾਂ ਹੀ ਮੌਤ ਪ੍ਰਾਣੀਆਂ ਲਈ ਹੈ)।
ਸੀਚਾਨਾ = {ਸੀਚੁਗ਼ਨਹ} ਇਕ ਸ਼ਿਕਾਰੀ ਪੰਛੀ ਜੋ ਬਾਜ਼ ਤੋਂ ਛੋਟਾ ਹੁੰਦਾ ਹੈ। ਬਧਿਕ ਹਾਥਿ = ਸ਼ਿਕਾਰੀ ਦੇ ਹੱਥ ਵਿਚ।ਜਿਵੇਂ ਬਾਜ਼ ਅਤੇ ਫਾਂਧੀ ਦੇ ਹੱਥ ਵਿਚ ਫੜੀ ਹੋਈ ਜਾਲੀ ਪੰਛੀਆਂ ਵਾਸਤੇ (ਮੌਤ ਦਾ ਸੁਨੇਹਾ ਹਨ, ਤਿਵੇਂ ਮਾਇਆ ਦਾ ਮੋਹ ਮਨੁੱਖਾਂ ਵਾਸਤੇ ਆਤਮਕ ਮੌਤ ਦਾ ਕਾਰਨ ਹੈ)
 
गुरि राखे से उबरे होरि फाथे चोगै साथि ॥
Gur rākẖe se ubre hor fāthe cẖogai sāth.
Those who are protected by the Guru are saved; the others are caught by the bait.
ਉਹ ਬਚ ਜਾਂਦੇ ਹਨ, ਜਿਨ੍ਹਾਂ ਦੀ ਗੁਰਦੇਵ ਜੀ ਰਖਿਆ ਕਰਦੇ ਹਨ, ਬਾਕੀ ਦੇ ਚੋਗੇ ਦੇ ਨਾਲ ਫਸ ਜਾਂਦੇ ਹਨ।
ਗੁਰਿ = ਗੁਰੂ ਨੇ। ਸਾਥਿ = ਨਾਲ।ਜਿਨ੍ਹਾਂ ਦੀ ਗੁਰੂ ਨੇ ਰੱਖਿਆ ਕੀਤੀ, ਉਹ ਮਾਇਆ-ਜਾਲ ਵਿਚੋਂ ਬਚ ਨਿਕਲੇ, ਬਾਕੀ ਦੇ ਸਾਰੇ ਮਾਇਆ ਦੇ ਚੋਗੇ ਨਾਲ ਮੋਹ ਦੀ ਜਾਲੀ ਵਿਚ ਫਸ ਗਏ।
 
बिनु नावै चुणि सुटीअहि कोइ न संगी साथि ॥३॥
Bin nāvai cẖuṇ sutī▫ah ko▫e na sangī sāth. ||3||
Without the Name, they are picked up and thrown away; they have no friends or companions. ||3||
ਹਰੀ ਨਾਮ ਦੇ ਬਾਝੋਂ ਉਹ ਦੋਸਤ ਵਿਹੂਣ ਤੇ ਸਾਥੀ ਰਹਿਤ ਚੁਗ ਕੇ ਪਰੇ ਵਗਾਹ ਦਿਤੇ ਜਾਂਦੇ ਹਨ।
ਸੰਗੀ ਸਾਥਿ = ਸੰਗੀ ਸਾਥੀ ॥੩॥ਜਿਨ੍ਹਾਂ ਦੇ ਪੱਲੇ ਨਾਮ ਨਹੀਂ, ਉਹ ਚੁਣ ਚੁਣ ਕੇ ਮਾਇਆ-ਜਾਲ ਵਿਚ ਸੁੱਟੇ ਜਾਂਦੇ ਹਨ, ਉਹਨਾਂ ਦਾ ਕੋਈ ਭੀ ਐਸਾ ਸੰਗੀ ਸਾਥੀ ਨਹੀਂ ਬਣਦਾ (ਜੋ ਉਹਨਾਂ ਨੂੰ ਇਸ ਜਾਲ ਵਿਚੋਂ ਕੱਢ ਸਕੇ) ॥੩॥
 
सचो सचा आखीऐ सचे सचा थानु ॥
Sacẖo sacẖā ākẖī▫ai sacẖe sacẖā thān.
God is said to be the Truest of the True; His Place is the Truest of the True.
ਵਾਹਿਗੁਰੂ ਸਚਿਆਰਾਂ ਦਾ ਪਰਮ-ਸਚਿਆਰ ਆਖਿਆ ਜਾਂਦਾ ਹੈ ਅਤੇ ਸੱਚਾ ਹੈ ਟਿਕਾਣਾ ਸੱਚੇ ਸੁਆਮੀ ਦਾ।
xxx(ਮੌਤ ਦੇ ਸਹਮ ਤੋਂ ਅਤੇ ਆਤਮਕ ਮੌਤ ਤੋਂ ਬਚਣ ਲਈ,) ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਹੈ ਜਿਸ ਦਾ ਤਖ਼ਤ ਅਟੱਲ ਹੈ।
 
जिनी सचा मंनिआ तिन मनि सचु धिआनु ॥
Jinī sacẖā mani▫ā ṯin man sacẖ ḏẖi▫ān.
Those who obey the True One-their minds abide in true meditation.
ਸੱਚਾ ਸਿਮਰਨ ਉਨ੍ਹਾਂ ਦੇ ਅੰਤਰ-ਆਤਮੇ ਵੱਸਦਾ ਹੈ, ਜੋ ਸਤਿਪੁਰਖ ਦੀ ਤਾਬੇਦਾਰੀ ਕਰਦੇ ਹਨ।
ਮਨਿ = ਮਨ ਵਿਚ।ਜਿਨ੍ਹਾਂ ਦਾ ਮਨ ਸਿਮਰਨ ਵਿਚ ਗਿੱਝ ਜਾਂਦਾ ਹੈ, ਉਹਨਾਂ ਦੇ ਮਨ ਵਿਚ ਪਰਮਾਤਮਾ ਦੀ ਯਾਦ ਦੀ ਲਿਵ ਲੱਗ ਜਾਂਦੀ ਹੈ।
 
मनि मुखि सूचे जाणीअहि गुरमुखि जिना गिआनु ॥४॥
Man mukẖ sūcẖe jāṇī▫ahi gurmukẖ jinā gi▫ān. ||4||
Those who become Gurmukh, and obtain spiritual wisdom-their minds and mouths are known to be pure. ||4||
ਪਵਿੱਤ੍ਰ ਜਾਣੇ ਜਾਂਦੇ ਹਨ, ਉਨ੍ਹਾਂ ਦੇ ਹਿਰਦੇ ਤੇ ਮੂੰਹ, ਜਿਨ੍ਹਾਂ ਨੇ ਗੁਰਾਂ ਦੇ ਰਾਹੀਂ ਬ੍ਰਹਿਮ ਵੀਚਾਰ ਪਰਾਪਤ ਕੀਤੀ ਹੈ।
ਮੁਖਿ = ਮੂੰਹ ਵਿਚ ॥੪॥ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਦੇ ਮਨ ਵਿਚ ਤੇ ਮੂੰਹ ਵਿਚ ਪਰਮਾਤਮਾ ਨਾਲ ਡੂੰਘੀ ਸਾਂਝ ਟਿਕ ਜਾਂਦੀ ਹੈ, ਉਹ ਬੰਦੇ ਪਵ੍ਰਿਤ ਸਮਝੇ ਜਾਂਦੇ ਹਨ ॥੪॥
 
सतिगुर अगै अरदासि करि साजनु देइ मिलाइ ॥
Saṯgur agai arḏās kar sājan ḏe▫e milā▫e.
Offer your most sincere prayers to the True Guru, so that He may unite you with your Best Friend.
ਸੱਚੇ ਗੁਰਾਂ ਮੂਹਰੇ ਪ੍ਰਾਰਥਨਾ ਕਰ, ਤਾਂ ਜੋ ਉਹ ਤੈਨੂੰ ਮਿੱਤ੍ਰ ਨਾਲ ਮਿਲਾ ਦੇਣ।
ਦੇਇ ਮਿਲਾਇ = ਮਿਲਾ ਦੇਂਦਾ ਹੈ।(ਹੇ ਮੇਰੇ ਮਨ! ਸੱਜਣ-ਪ੍ਰਭੂ ਨੂੰ ਮਿਲਣ ਵਾਸਤੇ ਸਦਾ ਆਪਣੇ) ਗੁਰੂ ਅੱਗੇ ਅਰਦਾਸ ਕਰਦਾ ਰਹੁ, (ਗੁਰੂ) ਸੱਜਣ-ਪ੍ਰਭੂ ਮਿਲਾ ਦੇਂਦਾ ਹੈ।
 
साजनि मिलिऐ सुखु पाइआ जमदूत मुए बिखु खाइ ॥
Sājan mili▫ai sukẖ pā▫i▫ā jamḏūṯ mu▫e bikẖ kẖā▫e.
Meeting your Best Friend, you shall find peace; the Messenger of Death shall take poison and die.
ਮਿੱਤਰ ਨੂੰ ਮਿਲਣ ਦੁਆਰਾ ਆਰਾਮ ਪਰਾਪਤ ਹੁੰਦਾ ਹੈ ਤੇ ਮੌਤ ਦੇ ਫ਼ਰਿਸ਼ਤੇ ਜ਼ਹਿਰ ਖਾ ਕੇ ਮਰ ਜਾਂਦੇ ਹਨ।
ਸਾਜਨਿ ਮਿਲਿਐ = ਜੇ ਸੱਜਣ-ਪ੍ਰਭੂ ਮਿਲ ਪਏ। ਬਿਖ = ਜ਼ਹਰ।ਜੇ ਸੱਜਣ-ਪ੍ਰਭੂ ਮਿਲ ਪਏ ਤਾਂ ਆਤਮਕ ਆਨੰਦ ਮਿਲ ਜਾਂਦਾ ਹੈ, ਜਮਦੂਤ ਤਾਂ (ਇਉਂ ਸਮਝੋ ਕਿ) ਜ਼ਹਰ ਖਾ ਕੇ ਮਰ ਜਾਂਦੇ ਹਨ (ਭਾਵ, ਜਮਦੂਤ ਨੇੜੇ ਹੀ ਨਹੀਂ ਢੁਕਦੇ)।
 
नावै अंदरि हउ वसां नाउ वसै मनि आइ ॥५॥
Nāvai anḏar ha▫o vasāʼn nā▫o vasai man ā▫e. ||5||
I dwell deep within the Name; the Name has come to dwell within my mind. ||5||
ਮੈਂ ਨਾਮ ਅੰਦਰ ਰਹਿੰਦਾ ਹਾਂ ਅਤੇ ਨਾਮ ਨੇ ਆ ਕੇ ਮੇਰੇ ਅੰਤਰ-ਆਤਮੇ ਨਿਵਾਸ ਕਰ ਲਿਆ ਹੈ।
ਹਉ = ਮੈਂ ॥੫॥(ਜੇ ਸੱਜਣ-ਪ੍ਰਭੂ ਮਿਲ ਪਏ ਤਾਂ) ਮੈਂ ਉਸ ਦੇ ਨਾਮ ਵਿਚ ਸਦਾ ਟਿਕਿਆ ਰਹਿ ਸਕਦਾ ਹਾਂ ਉਸ ਦਾ ਨਾਮ (ਸਦਾ ਲਈ) ਮੇਰੇ ਮਨ ਵਿਚ ਆ ਵੱਸਦਾ ਹੈ ॥੫॥
 
बाझु गुरू गुबारु है बिनु सबदै बूझ न पाइ ॥
Bājẖ gurū gubār hai bin sabḏai būjẖ na pā▫e.
Without the Guru, there is only pitch darkness; without the Shabad, understanding is not obtained.
ਗੁਰਾਂ ਦੇ ਬਗੈਰ ਅਨ੍ਹੇਰਾ-ਘੁੱਪ ਹੈ ਅਤੇ ਵਾਹਿਗੁਰੂ ਦੇ ਨਾਮ ਦੇ ਬਾਝੋਂ ਸਮਝ ਸੋਚ ਪਰਾਪਤ ਨਹੀਂ ਹੁੰਦੀ।
ਗੁਬਾਰੁ = (ਮਾਇਆ ਦੇ ਮੋਹ ਦਾ) ਹਨੇਰਾ। ਬੂਝ = ਸਮਝ।ਗੁਰੂ ਦੀ ਸਰਨ ਪੈਣ ਤੋਂ ਬਿਨਾ (ਜੀਵ ਵਾਸਤੇ ਚਾਰ ਚੁਫੇਰੇ ਮਾਇਆ ਦੇ ਮੋਹ ਦਾ) ਘੁੱਪ ਹਨੇਰਾ (ਰਹਿੰਦਾ) ਹੈ, ਗੁਰੂ ਦੇ ਸ਼ਬਦ ਤੋਂ ਬਿਨਾ ਸਮਝ ਨਹੀਂ ਪੈਂਦੀ (ਕਿ ਮੈਂ ਮਾਇਆ ਦੇ ਮੋਹ ਵਿਚ ਫਸਿਆ ਪਿਆ ਹਾਂ)।
 
गुरमती परगासु होइ सचि रहै लिव लाइ ॥
Gurmaṯī pargās ho▫e sacẖ rahai liv lā▫e.
Through the Guru's Teachings, you shall be enlightened; remain absorbed in the Love of the True Lord.
ਗੁਰਾਂ ਦੇ ਉਪਦੇਸ਼ ਦੁਆਰਾ ਰੱਬੀ-ਨੂਰ ਚਮਕਦਾ ਹੈ ਅਤੇ ਪ੍ਰਾਣੀ ਸੱਚੇ ਸੁਆਮੀ ਦੇ ਸਨੇਹ ਅੰਦਰ ਲੀਨ ਰਹਿੰਦਾ ਹੈ।
xxxਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਦੀ ਸਿੱਖਿਆ ਨਾਲ ਆਤਮਕ ਚਾਨਣ ਹੁੰਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਆਪਣੀ ਸੁਰਤ ਜੋੜੀ ਰੱਖਦਾ ਹੈ।
 
तिथै कालु न संचरै जोती जोति समाइ ॥६॥
Ŧithai kāl na sancẖrai joṯī joṯ samā▫e. ||6||
Death does not go there; your light shall merge with the Light. ||6||
ਉਥੇ ਮੌਤ ਪ੍ਰਵੇਸ਼ ਨਹੀਂ ਕਰਦੀ ਅਤੇ ਇਨਸਾਨ ਦੀ ਰੋਸ਼ਨੀ (ਆਤਮਾ) ਵਡੀ ਰੋਸ਼ਨੀ (ਪਰਮਾਤਮਾ) ਨਾਲ ਅਭੇਦ ਹੋ ਜਾਂਦੀ ਹੈ।
ਸੰਚਰੈ = ਅੱਪੜਦਾ ॥੬॥ਉਸ ਆਤਮਕ ਅਵਸਥਾ ਵਿਚ ਮੌਤ ਦਾ ਡਰ ਪਹੁੰਚਦਾ ਹੀ ਨਹੀਂ, (ਕਿਉਂਕਿ) ਜੀਵ ਦੀ ਜੋਤਿ ਪਰਮਾਤਮਾ ਦੀ ਜੋਤਿ ਵਿਚ ਲੀਨ ਰਹਿੰਦੀ ਹੈ ॥੬॥
 
तूंहै साजनु तूं सुजाणु तूं आपे मेलणहारु ॥
Ŧūʼnhai sājan ṯūʼn sujāṇ ṯūʼn āpe melaṇhār.
You are my Best Friend; You are All-knowing. You are the One who unites us with Yourself.
ਤੂੰ ਸਿਆਣਾ ਹੈਂ ਤੂੰ ਮੇਰਾ ਯਾਰ ਹੈਂ ਅਤੇ ਤੂੰ ਹੀ ਇਨਸਾਨ ਨੂੰ ਆਪਣੇ ਨਾਲ ਮਿਲਾਉਣ ਵਾਲਾ ਹੈਂ।
xxxਹੇ ਪ੍ਰਭੂ! ਤੂੰ ਹੀ ਮੇਰਾ ਮਿੱਤਰ ਹੈਂ, ਤੂੰ ਹੀ (ਮੇਰੇ ਦੁਖ-ਦਰਦ) ਜਾਣਨ ਵਾਲਾ ਹੈਂ, ਤੂੰ ਆਪ ਹੀ ਮੈਨੂੰ (ਆਪਣੇ ਚਰਨਾਂ ਵਿਚ) ਮਿਲਾਣ ਦੇ ਸਮਰਥ ਹੈਂ।
 
गुर सबदी सालाहीऐ अंतु न पारावारु ॥
Gur sabḏī salāhī▫ai anṯ na pārāvār.
Through the Word of the Guru's Shabad, we praise You; You have no end or limitation.
ਗੁਰਾਂ ਦੀ ਸਿਖਿਆ ਤਾਬੇ ਉਸ ਦੀ ਸਿਫ਼ਤ-ਸਨਾ ਕਰ, ਜਿਸ ਦਾ ਕੋਈ ਓੜਕ, ਇਹ ਜਾਂ ਉਹ ਕਿਨਾਰਾ ਨਹੀਂ।
ਪਾਰਾਵਾਰ = ਪਾਰ ਅਵਾਰ, ਪਾਰਲਾ ਉਰਲਾ ਬੰਨਾ।ਗੁਰੂ ਦੇ ਸ਼ਬਦ ਦੀ ਰਾਹੀਂ ਹੀ ਤੇਰੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ (ਉਂਵ ਤਾਂ) ਤੇਰੇ ਗੁਣਾਂ ਦਾ ਅੰਤ ਤੇਰੇ ਗੁਣਾਂ ਦਾ ਪਾਰਲਾ ਉਰਲਾ ਬੰਨਾ ਲੱਭਿਆ ਹੀ ਨਹੀਂ ਜਾ ਸਕਦਾ।
 
तिथै कालु न अपड़ै जिथै गुर का सबदु अपारु ॥७॥
Ŧithai kāl na apṛai jithai gur kā sabaḏ apār. ||7||
Death does not reach that place, where the Infinite Word of the Guru's Shabad resounds. ||7||
ਮੌਤ ਉਥੇ ਨਹੀਂ ਪੁਜਦੀ, ਜਿਥੇ ਗੁਰਾਂ ਦਾ ਅਨਹਦ ਸ਼ਬਦ ਹੈ।
xxx॥੭॥ਜਿਸ ਹਿਰਦੇ ਵਿਚ ਗੁਰੂ ਦਾ ਸ਼ਬਦ ਟਿਕਿਆ ਹੋਇਆ ਹੈ, ਬੇਅੰਤ ਪ੍ਰਭੂ ਆਪ ਟਿਕਿਆ ਹੋਇਆ ਹੈ ਉਥੇ ਮੌਤ ਦਾ ਡਰ ਪਹੁੰਚ ਨਹੀਂ ਸਕਦਾ ।੭।
 
हुकमी सभे ऊपजहि हुकमी कार कमाहि ॥
Hukmī sabẖe ūpjahi hukmī kār kamāhi.
By the Hukam of His Command, all are created. By His Command, actions are performed.
ਪ੍ਰਭੂ ਦੇ ਅਮਰ ਦੁਆਰਾ ਸਾਰੇ ਪੈਦਾ ਹੁੰਦੇ ਹਨ ਅਤੇ ਉਸ ਦੇ ਅਮਰ ਦੁਆਰਾ ਹੀ ਉਹ ਮੁਖ਼ਤਲਿਫ ਵਿਹਾਰ ਕਰਦੇ ਹਨ।
ਊਪਜਹਿ = ਪੈਦਾ ਹੁੰਦੇ ਹਨ।(ਮਾਇਆ ਦੇ ਮੋਹ ਦੇ ਜਾਲ ਵਿਚੋਂ ਨਿਕਲਣਾ ਜੀਵਾਂ ਦੇ ਵੱਸ ਦੀ ਗੱਲ ਨਹੀਂ ਹੈ) ਪਰਮਾਤਮਾ ਦੇ ਹੁਕਮ ਵਿਚ ਸਾਰੇ ਜੀਵ ਪੈਦਾ ਹੁੰਦੇ ਹਨ, ਉਸ ਦੇ ਹੁਕਮ ਵਿਚ ਹੀ ਕਾਰ ਕਰਦੇ ਹਨ।
 
हुकमी कालै वसि है हुकमी साचि समाहि ॥
Hukmī kālai vas hai hukmī sācẖ samāhi.
By His Command, all are subject to death; by His Command, they merge in Truth.
ਉਸ ਦੇ ਫੁਰਮਾਨ ਤਾਬੇ ਉਹ ਮੌਤ ਦੇ ਅਧੀਨ ਹਨ ਅਤੇ ਉਸ ਦੇ ਫੁਰਮਾਨ ਤਾਬੇ ਉਹ ਸੱਚੇ-ਸਾਈਂ ਅੰਦਰ ਲੀਨ ਹੋ ਜਾਂਦੇ ਹਨ।
ਕਾਲੈ ਵਸਿ = ਮੌਤ ਦੇ ਵੱਸ ਵਿਚ।ਪ੍ਰਭੂ ਦੇ ਹੁਕਮ ਵਿਚ ਹੀ ਸ੍ਰਿਸ਼ਟੀ ਮੌਤ ਦੇ ਡਰ ਦੇ ਅਧੀਨ ਹੈ, ਹੁਕਮ ਅਨੁਸਾਰ ਹੀ ਜੀਵ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਟਿਕਦੇ ਹਨ।
 
नानक जो तिसु भावै सो थीऐ इना जंता वसि किछु नाहि ॥८॥४॥
Nānak jo ṯis bẖāvai so thī▫ai inā janṯā vas kicẖẖ nāhi. ||8||4||
O Nanak, whatever pleases His Will comes to pass. Nothing is in the hands of these beings. ||8||4||
ਨਾਨਕ, ਜੋ ਕੁਝ ਉਸ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ। ਇਨ੍ਹਾਂ ਜੀਵਾਂ ਦੇ ਅਖ਼ਤਿਆਰ ਵਿੱਚ ਕੁਝ ਨਹੀਂ।
xxx॥੮॥੪॥ਹੇ ਨਾਨਕ! ਉਹੀ ਕੁਝ ਹੁੰਦਾ ਹੈ ਜੋ ਉਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਇਹਨਾਂ ਜੀਵਾਂ ਦੇ ਵੱਸ ਵਿਚ ਕੁਝ ਨਹੀਂ ॥੮॥੪॥
 
सिरीरागु महला १ ॥
Sirīrāg mėhlā 1.
Siree Raag, First Mehl:
ਸਿਰੀ ਰਾਗ, ਪਹਿਲੀ ਪਾਤਸ਼ਾਹੀ।
xxxxxx
 
मनि जूठै तनि जूठि है जिहवा जूठी होइ ॥
Man jūṯẖai ṯan jūṯẖ hai jihvā jūṯẖī ho▫e.
If the mind is polluted, then the body is polluted, and the tongue is polluted as well.
ਜੋ ਆਤਮਾ ਅਪਵਿੱਤ੍ਰ ਹੈ ਤਾਂ ਦੇਹਿ ਅਪਵਿੱਤ੍ਰ ਹੈ ਅਤੇ ਅਪਵਿਤ੍ਰ ਹੋ ਜਾਂਦੀ ਹੈ ਜ਼ਬਾਨ।
ਮਨਿ = ਮਨ ਦੀ ਰਾਹੀਂ। ਜੂਠੈ = ਜੂਠੇ ਦੀ ਰਾਹੀਂ। ਮਨਿ ਜੂਠੈ = ਜੂਠੇ ਮਨ ਦੀ ਰਾਹੀਂ, ਜੇ ਮਨ ਜੂਠਾ ਹੈ {ਨੋਟ: ਲਫ਼ਜ਼ 'ਜੂਠੈ' ਲਫ਼ਜ਼ 'ਜੂਠਾ' ਤੋਂ ਬਣਿਆ ਹੈ, ਇਹ 'ਜੂਠਾ' ਵਿਸ਼ੇਸ਼ਣ ਹੈ। ਲਫ਼ਜ਼ 'ਜੂਠਿ' ਨਾਂਵ ਹੈ}। ਤਨਿ = ਸਰੀਰ ਵਿਚ। ਜਿਹਵਾ = ਜੀਭ।ਜੇ ਜੀਵ ਦਾ ਮਨ (ਵਿਕਾਰਾਂ ਦੀ ਛੋਹ ਨਾਲ) ਜੂਠਾ ਹੋ ਚੁਕਾ ਹੈ, ਤਾਂ ਉਸ ਦੇ ਸਰੀਰ ਵਿਚ ਭੀ ਜੂਠ ਹੀ ਜੂਠ ਹੈ (ਸਾਰੇ ਗਿਆਨ-ਇੰਦ੍ਰੇ ਵਿਕਾਰਾਂ ਵਲ ਹੀ ਦੌੜਦੇ ਹਨ) ਉਸ ਦੀ ਜੀਭ (ਖਾਣ ਦੇ ਚਸਕਿਆਂ ਨਾਲ) ਜੂਠੀ ਹੋਈ ਰਹਿੰਦੀ ਹੈ, ਝੂਠੇ ਮੂੰਹ ਨਾਲ ਬੋਲਣ ਦਾ ਹੀ ਸੁਭਾਉ ਬਣ ਜਾਂਦਾ ਹੈ।