Sri Guru Granth Sahib Ji

Ang: / 1430

Your last visited Ang:

मुखि झूठै झूठु बोलणा किउ करि सूचा होइ ॥
Mukẖ jẖūṯẖai jẖūṯẖ bolṇā ki▫o kar sūcẖā ho▫e.
With false mouths, people speak falsehood. How can they be made pure?
ਕੂੜੇ ਮੂੰਹ ਨਾਲ ਆਦਮੀ ਅਸੱਤ ਬੋਲਦਾ ਹੈ। ਉਹ ਕਿਸ ਤਰ੍ਹਾਂ ਪਵਿੱਤ੍ਰ ਹੋ ਸਕਦਾ ਹੈ?
xxxਅਜੇਹਾ ਜੀਵ (ਕਿਸੇ ਬਾਹਰਲੇ ਸੁੱਚ ਆਦਿਕ ਕਰਮ ਨਾਲ ਅੰਦਰੋਂ) ਸੁੱਚਾ ਕਦੇ ਭੀ ਨਹੀਂ ਹੋ ਸਕਦਾ।
 
बिनु अभ सबद न मांजीऐ साचे ते सचु होइ ॥१॥
Bin abẖ sabaḏ na māʼnjī▫ai sācẖe ṯe sacẖ ho▫e. ||1||
Without the Holy Water of the Shabad, they are not cleansed. From the True One alone comes Truth. ||1||
ਨਾਮ ਦੇ ਪਾਣੀ ਬਗੈਰ (ਆਤਮਾ) ਸਾਫ-ਸੁਥਰੀ ਨਹੀਂ ਹੁੰਦੀ। ਸੱਚ ਸਤਿਪੁਰਖ ਤੋਂ ਹੀ ਜਾਰੀ ਹੁੰਦਾ ਹੈ।
ਅਭ = ਪਾਣੀ। ਅਭ ਸਬਦ = ਗੁਰ ਸ਼ਬਦ ਰੂਪ ਪਾਣੀ {अंभस् = ਪਾਣੀ} ॥੧॥ਗੁਰੂ ਦੇ ਸ਼ਬਦ-ਜਲ ਤੋਂ ਬਿਨਾ (ਮਨ) ਮਾਂਜਿਆ ਨਹੀਂ ਜਾ ਸਕਦਾ, (ਤੇ) ਇਹ ਸੱਚ (ਸਿਮਰਨ) ਸਦਾ-ਥਿਰ ਪ੍ਰਭੂ ਤੋਂ ਹੀ ਮਿਲਦਾ ਹੈ ॥੧॥
 
मुंधे गुणहीणी सुखु केहि ॥
Munḏẖe guṇhīṇī sukẖ kehi.
O soul-bride, without virtue, what happiness can there be?
ਹੇ ਪਤਨੀਏ! ਨੇਕੀ ਦੇ ਬਾਝੋਂ ਕਾਹਦੀ ਖੁਸ਼ੀ ਹੈ?
ਮੁੰਧੇ = ਹੇ ਭੋਲੀ ਜੀਵ-ਇਸ੍ਰਤੀ! ਕੇਹਿ = ਕਾਹਦੇ ਵਿਚ?ਹੇ ਭੋਲੀ ਜੀਵ-ਇਸਤ੍ਰੀਏ! ਜੋ (ਆਪਣੇ ਅੰਦਰ, ਆਤਮਕ ਸੁਖ ਦੇਣ ਵਾਲੇ) ਗੁਣਾਂ ਤੋਂ ਸੱਖਣੀ ਹੈ ਉਸ ਨੂੰ (ਬਾਹਰੋਂ) ਕਿਸੇ ਹੋਰ ਤਰੀਕੇ ਨਾਲ ਆਤਮਕ ਸੁਖ ਨਹੀਂ ਮਿਲ ਸਕਦਾ।
 
पिरु रलीआ रसि माणसी साचि सबदि सुखु नेहि ॥१॥ रहाउ ॥
Pir ralī▫ā ras māṇsī sācẖ sabaḏ sukẖ nehi. ||1|| rahā▫o.
The Husband Lord enjoys her with pleasure and delight; she is at peace in the love of the True Word of the Shabad. ||1||Pause||
ਪ੍ਰੀਤਮ (ਉਨ੍ਹਾਂ) ਨੂੰ ਅਨੰਦ ਅਤੇ ਸੁਆਦ ਨਾਲ ਭੋਗਦਾ ਹੈ, ਜੋ ਸੱਚੇ ਨਾਮ ਦੀ ਪ੍ਰੀਤ ਅੰਦਰ ਠੰਢ-ਚੈਨ ਮਹਿਸੂਸ ਕਰਦੇ ਹਨ। ਠਹਿਰਾਉ।
ਪਿਰੁ ਰਲੀਆ = ਪਤੀ ਮਿਲਾਪ ਦੇ ਸੁਖ। ਰਸਿ = ਆਨੰਦ ਨਾਲ। ਨੇਹਿ = ਪਿਆਰ ਵਿਚ ॥੧॥ਆਤਮਕ ਸੁਖ ਉਸ ਨੂੰ ਹੈ ਜੋ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ (ਲੀਨ ਰਹਿੰਦੀ ਹੈ) ਜੋ ਗੁਰੂ ਦੇ ਸ਼ਬਦ ਵਿਚ (ਜੁੜੀ ਹੋਈ) ਹੈ, ਜੋ ਪ੍ਰਭੂ ਦੇ ਪਿਆਰ ਵਿਚ (ਮਸਤ) ਹੈ। ਪਤੀ-ਪ੍ਰਭੂ ਦੇ ਮਿਲਾਪ ਦੇ ਸੁਖ (ਉਹੀ ਜੀਵ-ਇਸਤ੍ਰੀ) ਆਨੰਦ ਨਾਲ ਮਾਣਦੀ ਹੈ ॥੧॥ ਰਹਾਉ॥
 
पिरु परदेसी जे थीऐ धन वांढी झूरेइ ॥
Pir parḏesī je thī▫ai ḏẖan vāʼndẖī jūre▫e.
When the Husband goes away, the bride suffers in the pain of separation,
ਜੇਕਰ ਪਤੀ ਦੁਰੇਡੇ ਚਲਿਆ ਜਾਵੇ ਤਾਂ ਵਿਛੜੀ ਹੋਈ ਪਤਨੀ ਐਉਂ ਅਫਸੋਸ ਕਰਦੀ ਹੈ,
ਧਨ = ਜੀਵ-ਇਸਤ੍ਰੀ। ਵਾਂਢੀ = ਪਰਦੇਸਣ, ਵਿੱਛੁੜੀ ਹੋਈ।ਜੇ ਪਤੀ-ਪ੍ਰਭੂ (ਜੀਵ-ਇਸਤ੍ਰੀ ਦੇ ਹਿਰਦੇ-ਦੇਸ ਵਿਚ ਪਰਗਟ ਨਹੀਂ, ਉਸ ਦੇ ਹਿਰਦੇ ਨੂੰ ਛੱਡ ਕੇ) ਹੋਰ ਹੋਰ ਹਿਰਦੇ-ਦੇਸ ਦਾ ਨਿਵਾਸੀ ਹੈ, ਤਾਂ ਪਤੀ ਤੋਂ ਵਿੱਛੁੜੀ ਹੋਈ ਉਹ ਜੀਵ-ਇਸਤ੍ਰੀ ਝੂਰਦੀ ਰਹਿੰਦੀ ਹੈ (ਅੰਦਰੇ ਅੰਦਰ ਚਿੰਤਾ ਨਾਲ ਖਾਧੀ ਜਾਂਦੀ ਹੈ)।
 
जिउ जलि थोड़ै मछुली करण पलाव करेइ ॥
Ji▫o jal thoṛai macẖẖulī karaṇ palāv kare▫i.
like the fish in shallow water, crying for mercy.
ਜਿਸ ਤਰ੍ਹਾਂ ਘੱਟ ਪਾਣੀ ਵਿਚਲੀ ਮੱਛੀ ਧਾਂਹੀ ਰੋਂਦੀ (ਤੜਫਦੀ) ਹੈ।
ਕਰਣ ਪਲਾਵ = {करूणाप्रलाप} ਉਹ ਕੀਰਨੇ ਜੋ ਸੁਣਨ ਵਾਲੇ ਦੇ ਮਨ ਵਿਚ ਤਰਸ ਪੈਦਾ ਕਰ ਦੇਣ, ਤਰਲੇ, ਹਾੜੇ।ਜਿਵੇਂ ਥੋੜ੍ਹੇ ਪਾਣੀ ਵਿਚ ਮੱਛੀ ਤੜਫਦੀ ਹੈ, ਤਿਵੇਂ ਉਹ ਤਰਲੇ ਲੈਂਦੀ ਰਹਿੰਦੀ ਹੈ।
 
पिर भावै सुखु पाईऐ जा आपे नदरि करेइ ॥२॥
Pir bẖāvai sukẖ pā▫ī▫ai jā āpe naḏar kare▫i. ||2||
As it pleases the Will of the Husband Lord, peace is obtained, when He Himself casts His Glance of Grace. ||2||
ਜਦ ਕੰਤ ਨੂੰ ਚੰਗਾ ਲੱਗਦਾ ਹੈ ਤਾਂ ਉਹ ਆਪ ਹੀ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ ਅਤੇ ਪਤਨੀ ਠੰਢ-ਚੈਨ ਨੂੰ ਪਰਾਪਤ ਹੋ ਜਾਂਦੀ ਹੈ।
ਪਿਰ ਭਾਵੈ = ਪਿਰ ਨੂੰ ਚੰਗੀ ਲੱਗੇ ॥੨॥ਆਤਮਕ ਸੁਖ ਤਦੋਂ ਹੀ ਮਿਲਦਾ ਹੈ, ਜਦੋਂ ਪ੍ਰਭੂ-ਪਤੀ ਨੂੰ (ਜੀਵ-ਇਸਤ੍ਰੀ) ਚੰਗੇ ਲੱਗੇ, ਜਦੋਂ ਉਹ ਆਪ (ਉਸ ਉਤੇ) ਮਿਹਰ ਦੀ ਨਜ਼ਰ ਕਰੇ ॥੨॥
 
पिरु सालाही आपणा सखी सहेली नालि ॥
Pir sālāhī āpṇā sakẖī sahelī nāl.
Praise your Husband Lord, together with your bridesmaids and friends.
ਆਪਣੀਆਂ ਸਾਥਨਾ ਤੇ ਸੱਜਣੀਆਂ ਸਮੇਤ (ਨਾਲ ਹੋ ਕੇ) ਤੂੰ ਆਪਣੇ ਭਰਤੇ ਦੀ ਪਰਸੰਸਾ ਕਰ।
ਸਾਲਾਹੀ = ਸਾਲਾਹਿ, ਸਿਫ਼ਤ-ਸਾਲਾਹ ਕਰ।(ਹੇ ਜੀਵ-ਇਸਤ੍ਰੀ!) ਤੂੰ ਸਖੀਆਂ ਸਹੇਲੀਆਂ ਨਾਲ ਮਿਲ ਕੇ (ਭਾਵ, ਸਾਧ-ਸੰਗਤ ਵਿਚ ਬੈਠ ਕੇ) ਆਪਣੇ ਪਤੀ-ਪ੍ਰਭੂ ਦੀ ਸਿਫ਼ਤ-ਸਾਲਾਹ ਕਰ।
 
तनि सोहै मनु मोहिआ रती रंगि निहालि ॥
Ŧan sohai man mohi▫ā raṯī rang nihāl.
The body is beautified, and the mind is fascinated. Imbued with His Love, we are enraptured.
ਉਸ ਨੂੰ ਤੱਕ ਕੇ ਤੇਰੀ ਦੇਹਿ ਸੁਭਾਇਮਾਨ ਤੇ ਆਤਮਾ ਮੋਹਿਤ ਹੋ ਗਈ ਹੈ ਅਤੇ ਤੂੰ ਉਸ ਦੀ ਪ੍ਰੀਤ ਨਾਲ ਰੰਗੀ ਗਈ ਹੈ।
ਤਨਿ = ਤਨ ਵਿਚ। ਨਿਹਾਲਿ = ਨਿਹਾਲੇ, ਵੇਖਦੀ ਹੈ।(ਜੇਹੜੀ ਜੀਵ-ਇਸਤ੍ਰੀ ਸਿਫ਼ਤ-ਸਾਲਾਹ ਕਰਦੀ ਹੈ, ਉਸ ਦੇ) ਹਿਰਦੇ ਵਿਚ ਪ੍ਰਭੂ ਪ੍ਰਗਟ ਹੋ ਜਾਂਦਾ ਹੈ, ਉਸ ਦਾ ਮਨ (ਪ੍ਰਭੂ ਦੇ ਪ੍ਰੇਮ ਵਿਚ) ਮੋਹਿਆ ਜਾਂਦਾ ਹੈ, ਉਹ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ ਉਸ ਦਾ ਦਰਸ਼ਨ ਕਰਦੀ ਹੈ।
 
सबदि सवारी सोहणी पिरु रावे गुण नालि ॥३॥
Sabaḏ savārī sohṇī pir rāve guṇ nāl. ||3||
Adorned with the Shabad, the beautiful bride enjoys her Husband with virtue. ||3||
ਸੁੰਦਰ ਪਤਨੀ, ਜੋ ਨਾਮ ਨਾਲ ਸ਼ਿੰਗਾਰੀ ਹੈ ਅਤੇ ਨੇਕੀ ਸੰਯੁਕਤ ਹੈ, ਆਪਣੇ ਪਤੀ ਨੂੰ ਮਾਣਦੀ ਹੈ।
ਰਾਵੈ = ਮਾਣਦੀ ਹੈ ॥੩॥ਗੁਰੂ ਦੇ ਸ਼ਬਦ (ਦੀ ਬਰਕਤਿ) ਨਾਲ ਉਸ ਦਾ ਜੀਵਨ ਸੰਵਰ ਜਾਂਦਾ ਹੈ, ਗੁਣਾਂ ਨਾਲ ਉਹ ਸੋਹਣੀ ਬਣ ਜਾਂਦੀ ਹੈ, ਤੇ ਪਤੀ ਪ੍ਰਭੂ ਉਸ ਨੂੰ ਪਿਆਰ ਕਰਦਾ ਹੈ ॥੩॥
 
कामणि कामि न आवई खोटी अवगणिआरि ॥
Kāmaṇ kām na āvī kẖotī avgaṇi▫ār.
The soul-bride is of no use at all, if she is evil and without virtue.
ਮੰਦੀ ਤੇ ਗੁਣ-ਵਿਹੁਣ ਪਤਨੀ ਪ੍ਰੀਤਮ ਦੇ ਕਿਸੇ ਕੰਮ ਦੀ ਨਹੀਂ।
ਕਾਮਣਿ = ਇਸਤ੍ਰੀ। ਕਾਮਿ ਨ ਆਵਈ = ਕਿਸੇ ਕੰਮ ਨਹੀਂ ਆਉਂਦੀ, ਜੀਵਨ ਵਿਅਰਥ ਜਾਂਦਾ ਹੈ।(ਗੁਣ ਤੋਂ ਸੱਖਣੀ ਹੋਣ ਕਰਕੇ) ਜੇਹੜੀ ਜੀਵ-ਇਸਤ੍ਰੀ (ਅੰਦਰੋਂ) ਖੋਟੀ ਹੈ ਤੇ ਔਗੁਣਾਂ ਨਾਲ ਭਰੀ ਹੋਈ ਹੈ ਉਸ ਦਾ ਜੀਵਨ ਵਿਅਰਥ ਚਲਾ ਜਾਂਦਾ ਹੈ।
 
ना सुखु पेईऐ साहुरै झूठि जली वेकारि ॥
Nā sukẖ pe▫ī▫ai sāhurai jẖūṯẖ jalī vekār.
She does not find peace in this world or the next; she burns in falsehood and corruption.
ਉਸ ਨੂੰ ਨਾਂ ਪੇਕੇ ਘਰ (ਇਸ ਲੋਕ) ਵਿੱਚ ਆਰਾਮ ਮਿਲਦਾ ਹੈ ਤੇ ਨਾਂ ਹੀ ਸਹੁਰੇ ਘਰ (ਪਰਲੋਕ) ਵਿੱਚ ਅਤੇ ਉਹ ਕੂੜ ਤੇ ਪਾਪ ਅੰਦਰ ਸੜਦੀ ਹੈ।
ਪੇਈਐ = ਪੇਕੇ ਘਰ ਵਿਚ, ਇਸ ਜਗਤ ਵਿਚ। ਜਲੀ = ਸੜੀ ਹੋਈ।ਨਾਹ ਇਸ ਲੋਕ ਵਿਚ ਨਾਹ ਪਰਲੋਕ ਵਿਚ ਕਿਤੇ ਭੀ ਉਸ ਨੂੰ ਆਤਮਕ ਸੁਖ ਨਹੀਂ ਮਿਲਦਾ; ਝੂਠ ਵਿਚ ਵਿਕਾਰ ਵਿਚ ਉਹ ਸੜ ਜਾਂਦੀ ਹੈ (ਉਸ ਦਾ ਆਤਮਕ ਜੀਵਨ ਸੜ ਜਾਂਦਾ ਹੈ)।
 
आवणु वंञणु डाखड़ो छोडी कंति विसारि ॥४॥
Āvaṇ vañaṇ dākẖ▫ṛo cẖẖodī kanṯ visār. ||4||
Coming and going are very difficult for that bride who is abandoned and forgotten by her Husband Lord. ||4||
ਕਠਨ ਹੈ ਉਸ ਦਾ ਆਉਣਾ ਅਤੇ ਜਾਣਾ, ਜਿਸ ਨੂੰ ਉਸ ਦੇ ਖਸਮ ਨੇ ਤਿਆਗ ਤੇ ਭੁਲਾ ਦਿੱਤਾ ਹੈ।
ਆਵਣੁ ਵੰਞਣੁ = ਜਨਮ ਮਰਨ (ਦਾ ਗੇੜ)। ਡਾਖੜੋ = ਔਖਾ, ਦੁਖਦਾਈ। ਕੰਤਿ = ਕੰਤ ਨੇ। ਵਿਸਾਰਿ ਛੋਡੀ = ਭੁਲਾ ਦਿੱਤੀ ॥੪॥(ਉਸ ਦੇ ਵਾਸਤੇ) ਜਨਮ ਮਰਨ ਦਾ ਔਖਾ ਗੇੜ ਬਣਿਆ ਰਹਿੰਦਾ ਹੈ ਕਿਉਂਕਿ) ਕੰਤ-ਪ੍ਰਭੂ ਨੇ ਉਸ ਨੂੰ ਭੁਲਾ ਦਿੱਤਾ ਹੁੰਦਾ ਹੈ ॥੪॥
 
पिर की नारि सुहावणी मुती सो कितु सादि ॥
Pir kī nār suhāvaṇī muṯī so kiṯ sāḏ.
The beautiful soul-bride of the Husband Lord-by what sensual pleasures has she been doomed?
ਪਤੀ ਦੀ ਸੁੰਦਰ ਪਤਨੀ, ਕਿਸ ਵਿਸ਼ਈ-ਸੁਆਦ ਕਾਰਨ ਉਹ ਲੁੱਟੀ ਪੁੱਟੀ ਗਈ ਹੈ?
ਮੁਤੀ = ਛੱਡੀ ਗਈ, ਛੁੱਟੜ ਕੀਤੀ ਗਈ। ਕਿਤੁ ਸਾਦਿ = ਕਿਸ ਸੁਆਦ ਦੇ ਕਾਰਨ?ਪਰ ਉਹ ਪਤੀ-ਪ੍ਰਭੂ ਦੀ ਸੋਹਣੀ ਨਾਰ ਸੀ, ਉਹ ਕਿਸ ਸੁਆਦ ਵਿਚ (ਫਸਣ ਕਰਕੇ) ਛੁੱਟੜ ਹੋ ਗਈ?
 
पिर कै कामि न आवई बोले फादिलु बादि ॥
Pir kai kām na āvī bole fāḏil bāḏ.
She is of no use to her Husband if she babbles in useless arguments.
ਜੋ ਫਜ਼ੂਲ ਟੰਟੇ-ਬਖੇੜੇ ਬਕਦੀ (ਖੜੇ ਕਰਦੀ) ਹੈ, ਉਹ ਭਰਤਾ ਦੇ ਕਿਸੇ ਲਾਭ ਦੀ ਨਹੀਂ।
ਫਾਦਿਲੁ = ਫ਼ਜ਼ੂਲ ਬੋਲ। ਬਾਦਿ = ਵਿਅਰਥ ਹੀ।ਉਹ ਕਿਉਂ ਵਿਅਰਥ ਫ਼ਜ਼ੂਲ ਬੋਲ ਬੋਲਦੀ ਹੈ ਜੋ ਪਤੀ-ਪ੍ਰਭੂ ਨਾਲ ਮਿਲਾਪ ਵਾਸਤੇ ਕੰਮ ਨਹੀਂ ਦੇ ਸਕਦਾ?
 
दरि घरि ढोई ना लहै छूटी दूजै सादि ॥५॥
Ḏar gẖar dẖo▫ī nā lahai cẖẖūtī ḏūjai sāḏ. ||5||
At the Door of His Home, she finds no shelter; she is discarded for seeking other pleasures. ||5||
ਸੰਸਾਰੀ ਸੁਆਦਾਂ ਦੇ ਸਬੱਬ ਉਹ ਛੱਡ ਦਿੱਤੀ ਗਈ ਹੈ ਅਤੇ ਉਸ ਨੂੰ ਆਪਣੇ ਸੁਆਮੀ ਦੇ ਬੂਹੇ ਤੇ ਮੰਦਰ ਤੇ ਪਨਾਹ ਨਹੀਂ ਮਿਲਦੀ।
ਦਰਿ = ਦਰ ਤੇ। ਘਰਿ = ਘਰ ਵਿਚ। ਛੁਟੀ = ਛੁੱਟੜ ਹੋ ਗਈ ॥੫॥ਉਹ ਜੀਵ-ਇਸਤ੍ਰੀ (ਪ੍ਰਭੂ ਨੂੰ ਭੁਲਾ ਕੇ) ਮਾਇਆ ਦੇ ਸੁਆਦ ਵਿਚ (ਫਸਣ ਕਰਕੇ) ਛੁੱਟੜ ਹੋਈ ਹੈ, (ਤਾਹੀਏਂ ਉਸ ਨੂੰ) ਪ੍ਰਭੂ ਦੇ ਮਹਲ ਵਿਚ (ਟਿਕਣ ਲਈ) ਆਸਰਾ ਨਹੀਂ ਮਿਲਦਾ (ਮਾਇਆ ਦਾ ਮੋਹ ਉਸ ਨੂੰ ਭਟਕਣਾ ਵਿਚ ਪਾਈ ਰੱਖਦਾ ਹੈ) ॥੫॥
 
पंडित वाचहि पोथीआ ना बूझहि वीचारु ॥
Pandiṯ vācẖėh pothī▫ā nā būjẖėh vīcẖār.
The Pandits, the religious scholars, read their books, but they do not understand the real meaning.
ਬ੍ਰਾਹਮਣ ਪੁਸਤਕਾਂ ਪੜ੍ਹਦੇ ਹਨ ਪ੍ਰੰਤੂ ਉਨ੍ਹਾਂ ਦੇ ਅਸਲੀ ਮਤਲਬ ਨੂੰ ਨਹੀਂ ਸਮਝਦੇ।
ਵਾਚਹਿ = ਪੜ੍ਹਦੇ ਹਨ।ਪੰਡਿਤ ਲੋਕ ਧਾਰਮਿਕ ਪੁਸਤਕਾਂ ਪੜ੍ਹਦੇ ਹਨ (ਪਰ ਅੰਦਰੋਂ ਗੁਣ-ਹੀਨ ਹੋਣ ਕਰਕੇ ਉਹਨਾਂ ਪੁਸਤਕਾਂ ਦੀ) ਵਿਚਾਰ ਨਹੀਂ ਸਮਝਦੇ।
 
अन कउ मती दे चलहि माइआ का वापारु ॥
An ka▫o maṯī ḏe cẖalėh mā▫i▫ā kā vāpār.
They give instructions to others, and then walk away, but they deal in Maya themselves.
ਉਹ ਹੋਰਨਾ ਨੂੰ ਉਪਦੇਸ਼ ਦੇ ਕੇ ਰਾਹੇ ਪੈਦੇ ਹਨ। ਆਪ ਉਹ ਧਨ-ਦੌਲਤ ਦਾ ਵਣਜ ਕਰਦੇ ਹਨ।
ਅਨ ਕਉ = ਹੋਰਨਾਂ ਨੂੰ।ਹੋਰਨਾਂ ਨੂੰ ਹੀ ਮੱਤਾਂ ਦੇ ਕੇ (ਜਗਤ ਤੋਂ) ਚਲੇ ਜਾਂਦੇ ਹਨ (ਉਹਨਾਂ ਦਾ ਇਹ ਸਾਰਾ ਉੱਦਮ) ਮਾਇਆ ਕਮਾਣ ਲਈ ਵਪਾਰ ਹੀ ਬਣਿਆ ਰਹਿ ਜਾਂਦਾ ਹੈ।
 
कथनी झूठी जगु भवै रहणी सबदु सु सारु ॥६॥
Kathnī jẖūṯẖī jag bẖavai rahṇī sabaḏ so sār. ||6||
Speaking falsehood, they wander around the world, while those who remain true to the Shabad are excellent and exalted. ||6||
ਉਹ ਕੂੜ ਬੋਲਦੇ ਸੰਸਾਰ ਵਿੱਚ ਭਟਕਦੇ ਹਨ ਜੋ ਨਾਮ ਦੀ ਕਮਾਈ ਕਰਦੇ ਹਨ, ਉਹ ਪਰਮ-ਸਰੇਸ਼ਟ ਹਨ।
ਭਵੈ = ਭਟਕਦਾ ਹੈ। ਸਬਦੁ = ਗੁਰੂ ਦਾ ਸ਼ਬਦ (ਹਿਰਦੇ ਵਿਚ ਟਿਕਾਣਾ), ਪਰਮਾਤਮਾ ਦੀ ਸਿਫ਼ਤ-ਸਾਲਾਹ। ਸਾਰੁ = ਸ੍ਰੇਸ਼ਟ ॥੬॥ਸਾਰਾ ਜਗਤ ਝੂਠੀ ਕਥਨੀ ਵਿਚ ਹੀ ਭਟਕਦਾ ਰਹਿੰਦਾ ਹੈ (ਭਾਵ, ਆਮ ਤੌਰ ਤੇ ਜੀਵਾਂ ਦੇ ਅੰਦਰ ਝੂਠ-ਫਰੇਬ ਹੈ, ਤੇ ਬਾਹਰ ਗਿਆਨ ਦੀਆਂ ਗੱਲਾਂ ਹਨ)। ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ (ਹਿਰਦੇ ਵਿਚ ਟਿਕਾਈ ਰੱਖਣਾ) ਹੀ ਸ੍ਰੇਸ਼ਟ ਰਹਿਣੀ ਹੈ ॥੬॥
 
केते पंडित जोतकी बेदा करहि बीचारु ॥
Keṯe pandiṯ joṯkī beḏā karahi bīcẖār.
There are so many Pandits and astrologers who ponder over the Vedas.
ਅਨੇਕਾਂ ਹਨ ਪੰਡਤ ਅਤੇ ਜੋਤਸ਼ੀ, ਜੋ ਵੇਦਾਂ ਨੂੰ ਸੋਚਦੇ ਵੀਚਾਰਦੇ ਹਨ।
ਜੋਤਕੀ = ਜੋਤਸ਼ੀ। ਕਰਹਿ = ਕਰਦੇ ਹਨ।ਅਨੇਕਾਂ ਹੀ ਪੰਡਿਤ ਜੋਤਸ਼ੀ (ਆਦਿਕ) ਵੇਦਾਂ (ਦੇ ਮੰਤ੍ਰਾਂ) ਨੂੰ ਵਿਚਾਰਦੇ ਹਨ।
 
वादि विरोधि सलाहणे वादे आवणु जाणु ॥
vāḏ viroḏẖ salāhṇe vāḏe āvaṇ jāṇ.
They glorify their disputes and arguments, and in these controversies they continue coming and going.
ਉਹ ਝਗੜਿਆਂ ਦੇ ਟੰਟੇ ਬਖੇੜਿਆਂ ਦੀ ਪਰਸੰਸਾ ਕਰਦੇ ਹਨ ਅਤੇ ਬਹਿਸ-ਮੁਬਾਹਸਿਆਂ ਵਿੱਚ ਹੀ ਆਉਂਦੇ ਜਾਂਦੇ ਰਹਿੰਦੇ ਹਨ।
ਵਾਦਿ = ਵਾਦ ਵਿਚ, ਝਗੜੇ ਬਹਸ ਵਿਚ। ਵਾਦੇ = ਵਾਦ ਵਿਚ ਹੀ।ਆਪੋ ਵਿਚ ਮਤ-ਭੇਦ ਹੋਣ ਦੇ ਕਾਰਨ (ਚਰਚਾ ਕਰਦੇ ਹਨ ਤੇ ਵਿਦਵਤਾ ਦੇ ਕਾਰਨ) ਵਾਹ ਵਾਹ ਅਖਵਾਂਦੇ ਹਨ, ਪਰ ਨਿਰੇ ਇਸ ਮਤ-ਭੇਦ ਵਿਚ ਰਹਿ ਕੇ ਹੀ ਉਹਨਾਂ ਦਾ ਜਨਮ ਮਰਨ ਬਣਿਆ ਰਹਿੰਦਾ ਹੈ।
 
बिनु गुर करम न छुटसी कहि सुणि आखि वखाणु ॥७॥
Bin gur karam na cẖẖutsī kahi suṇ ākẖ vakẖāṇ. ||7||
Without the Guru, they are not released from their karma, although they speak and listen and preach and explain. ||7||
ਗੁਰਾਂ ਦੇ ਬਗੈਰ ਉਨ੍ਹਾਂ ਦੀ ਆਪਣੇ ਅਮਲਾ ਤੋਂ ਖਲਾਸੀ ਨਹੀਂ ਹੋਣੀ ਭਾਵੇਂ ਉਹ ਜਿੰਨਾ ਜੀ ਚਾਹੇ ਪਏ ਆਖਣ, ਸਰਵਣ ਕਰਨ, ਉਪਦੇਸ਼ ਦੇਣ ਤੇ ਵਿਆਖਿਆ ਕਰਨ।
ਕਰਮ = ਬਖ਼ਸ਼ਸ਼। ਨ ਛੁਟਸੀ = ਖ਼ਲਾਸੀ ਪ੍ਰਾਪਤ ਨਹੀਂ ਕਰੇਗਾ। ਕਹਿ = ਕਹਿ ਕੇ। ਸੁਣਿ = ਸੁਣ ਕੇ। ਵਖਾਣੁ = ਵਖਿਆਨ, ਉਪਦੇਸ਼ ॥੭॥ਕੋਈ ਭੀ ਮਨੁੱਖ (ਨਿਰਾ ਚੰਗਾ) ਵਖਿਆਨ ਕਰ ਕੇ ਜਾਂ ਸੁਣ ਕੇ (ਆਤਮਕ ਆਨੰਦ ਨਹੀਂ ਲੈ ਸਕਦਾ, ਤੇ ਜਨਮ ਮਰਨ ਦੇ ਗੇੜ ਵਿਚੋਂ) ਖ਼ਲਾਸੀ ਹਾਸਲ ਨਹੀਂ ਕਰ ਸਕਦਾ। (ਹਉਮੈ ਅਹੰਕਾਰ ਛੱਡ ਕੇ ਗੁਰੂ ਦੀ ਸਰਨ ਪੈਣ ਦੀ ਲੋੜ ਹੈ) ਗੁਰੂ ਦੀ ਬਖ਼ਸ਼ਸ਼ ਤੋਂ ਬਿਨਾ (ਮਾਇਆ ਦੇ ਮੋਹ ਤੋਂ) ਖ਼ਲਾਸੀ ਨਹੀਂ ਹੁੰਦੀ ॥੭॥
 
सभि गुणवंती आखीअहि मै गुणु नाही कोइ ॥
Sabẖ guṇvanṯī ākẖī▫ahi mai guṇ nāhī ko▫e.
They all call themselves virtuous, but I have no virtue at all.
ਸਭ ਆਪਣੇ ਆਪ ਨੂੰ ਨੇਕੀ-ਨਿਪੁੰਨ ਕਹਿੰਦੀਆਂ ਹਨ, ਪਰ ਮੇਰੇ ਵਿੱਚ ਕੋਈ ਨੇਕੀ ਨਹੀਂ।
ਸਭਿ = ਸਾਰੀਆਂ।(ਜੇਹੜੀਆਂ ਜੀਵ-ਇਸਤ੍ਰੀਆਂ ਪ੍ਰਭੂ-ਪਤੀ ਨੂੰ ਪਿਆਰੀਆਂ ਲੱਗਦੀਆਂ ਹਨ, ਉਹੀ) ਸਾਰੀਆਂ ਗੁਣਾਂ ਵਾਲੀਆਂ ਆਖੀਆਂ ਜਾਂਦੀਆਂ ਹਨ। ਪਰ ਮੇਰੇ ਅੰਦਰ ਕੋਈ ਐਸਾ ਗੁਣ ਨਹੀਂ ਹੈ (ਜਿਸ ਦੀ ਬਰਕਤਿ ਨਾਲ ਮੈਂ ਪ੍ਰਭੂ-ਪਿਆਰ ਨੂੰ ਆਪਣੇ ਹਿਰਦੇ ਵਿਚ ਵਸਾ ਸਕਾਂ)।
 
हरि वरु नारि सुहावणी मै भावै प्रभु सोइ ॥
Har var nār suhāvaṇī mai bẖāvai parabẖ so▫e.
With the Lord as her Husband, the soul-bride is happy; I, too, love that God.
ਖੁਸ਼-ਬਾਸ਼ ਹੈ ਉਹ ਵਹੁਟੀ ਜਿਸ ਦਾ ਵਾਹਿਗੁਰੂ ਪਤੀ ਹੈ। ਮੈਂ ਭੀ ਉਸੇ ਆਪਣੇ ਸਾਹਿਬ ਨੂੰ ਪਿਆਰ ਕਰਦੀ ਹਾਂ।
ਵਰੁ = ਖਸਮ।ਜੇ ਉਹ ਹਰੀ-ਪਤੀ ਪ੍ਰਭੂ ਮੈਨੂੰ ਪਿਆਰਾ ਲੱਗਣ ਲੱਗ ਪਏ, ਤਾਂ ਮੈਂ ਭੀ ਉਸ ਦੀ ਸੋਹਣੀ ਨਾਰ ਬਣ ਜਾਵਾਂ।
 
नानक सबदि मिलावड़ा ना वेछोड़ा होइ ॥८॥५॥
Nānak sabaḏ milāvṛā nā vecẖẖoṛā ho▫e. ||8||5||
O Nanak, through the Shabad, union is obtained; there is no more separation. ||8||5||
ਨਾਨਕ, ਨਾਮ ਦੇ ਰਾਹੀਂ ਵਾਹਿਗੁਰੂ ਨਾਲ ਮਿਲਾਪ ਹੁੰਦਾ ਹੈ ਤੇ ਫੇਰ ਵਿਛੋੜਾ ਨਹੀਂ ਹੁੰਦਾ।
xxx॥੮॥੫॥ਹੇ ਨਾਨਕ! ਗੁਰੂ ਦੇ ਸ਼ਬਦ ਵਿਚ (ਜੁੜ ਕੇ ਜਿਸ ਨੇ ਪ੍ਰਭੂ-ਚਰਨਾਂ ਨਾਲ) ਸੋਹਣਾ ਮਿਲਾਪ ਹਾਸਲ ਕਰ ਲਿਆ ਹੈ ਉਸ ਦਾ ਉਸ ਤੋਂ ਫਿਰ ਵਿਛੋੜਾ ਨਹੀਂ ਹੁੰਦਾ ॥੮॥੫॥
 
सिरीरागु महला १ ॥
Sirīrāg mėhlā 1.
Siree Raag, First Mehl:
ਸਿਰੀ ਰਾਗ, ਪਹਿਲੀ ਪਾਤਸ਼ਾਹੀ।
xxxxxx
 
जपु तपु संजमु साधीऐ तीरथि कीचै वासु ॥
Jap ṯap sanjam sāḏẖī▫ai ṯirath kīcẖai vās.
You may chant and meditate, practice austerities and self-restraint, and dwell at sacred shrines of pilgrimage;
ਆਦਮੀ ਪਾਠ, ਤਪੱਸਿਆ ਤੇ ਸਵੈ-ਰੋਕ-ਥਾਮ ਪਿਆ ਕਰੇ ਅਤੇ ਯਾਤ੍ਰਾ ਅਸਥਾਨਾਂ ਤੇ ਨਿਵਾਸ ਕਰ ਲਵੇ।
ਜਪੁ = ਮੰਤ੍ਰਾਂ ਦਾ ਪਾਠ (ਕਿਸੇ ਸਿੱਧੀ ਆਦਿਕ ਦੀ ਪ੍ਰਾਪਤੀ ਵਾਸਤੇ)। ਤਪੁ = ਪੁੱਠਾ ਲਟਕ ਕੇ ਜਾਂ ਧੂਣੀਆਂ ਆਦਿਕ ਤਪਾ ਕੇ ਸਰੀਰ ਨੂੰ ਕਸ਼ਟ ਦੇਣਾ। ਸੰਜਮੁ = ਇੰਦ੍ਰਿਆਂ ਨੂੰ ਕਾਬੂ ਵਿਚ ਰੱਖਣ ਦਾ ਕੋਈ ਸਾਧਨ। ਤੀਰਥਿ = ਤੀਰਥ ਉੱਤੇ।ਜੇ (ਕਿਸੇ ਸਿੱਧੀ ਆਦਿਕ ਵਾਸਤੇ ਮੰਤ੍ਰਾਂ ਦਾ) ਪਾਠ ਕੀਤਾ ਜਾਏ, (ਧੂਣੀਆਂ ਆਦਿਕ ਤਪਾ ਕੇ) ਸਰੀਰ ਨੂੰ ਕਸ਼ਟ ਦਿੱਤਾ ਜਾਏ, ਇੰਦ੍ਰਿਆਂ ਨੂੰ ਵੱਸ ਵਿਚ ਕਰਨ ਦਾ ਕੋਈ ਸਾਧਨ ਕੀਤਾ ਜਾਏ, ਕਿਸੇ ਤੀਰਥ ਉੱਤੇ ਨਿਵਾਸ ਕੀਤਾ ਜਾਏ,
 
पुंन दान चंगिआईआ बिनु साचे किआ तासु ॥
Punn ḏān cẖang▫ā▫ī▫ā bin sācẖe ki▫ā ṯās.
you may give donations to charity, and perform good deeds, but without the True One, what is the use of it all?
ਉਹ ਸਖ਼ਾਵਤਾ ਤੇ ਖ਼ੈਰਾਤਾਂ ਦੇਵੇ ਅਤੇ ਹੋਰ ਭਲੇ ਕੰਮ ਕਰੇ, ਪ੍ਰੰਤੂ ਸਤਿਪੁਰਖ ਦੇ ਬਾਝੋਂ ਉਸ ਨੂੰ ਕਿਸੇ ਦਾ ਕੀ ਲਾਭ ਹੈ?
ਕਿਆ ਤਾਸੁ = ਉਸ ਦਾ ਕੀਹ (ਲਾਭ)?(ਜੇ ਖ਼ਲਕਤ ਦੇ ਭਲੇ ਵਾਸਤੇ) ਦਾਨ-ਪੁੰਨ ਆਦਿਕ ਚੰਗੇ ਕੰਮ ਕੀਤੇ ਜਾਣ (ਪਰ ਪਰਮਾਤਮਾ ਦਾ ਸਿਮਰਨ ਨਾਹ ਕੀਤਾ ਜਾਏ, ਤਾਂ) ਪ੍ਰਭੂ-ਸਿਮਰਨ ਤੋਂ ਬਿਨਾ ਉਪਰਲੇ ਸਾਰੇ ਹੀ ਉੱਦਮਾਂ ਦਾ ਕੋਈ ਲਾਭ ਨਹੀਂ।
 
जेहा राधे तेहा लुणै बिनु गुण जनमु विणासु ॥१॥
Jehā rāḏẖe ṯehā luṇai bin guṇ janam viṇās. ||1||
As you plant, so shall you harvest. Without virtue, this human life passes away in vain. ||1||
ਜੇਹੋ ਜੇਹਾ ਉਹ ਬੀਜਦਾ ਹੈ, ਉਹੋ ਜੇਹਾ ਵੱਢ ਲੈਂਦਾ ਹੈ। ਨੇਕੀ ਦੇ ਬਗੈਰ ਮਨੁੱਖੀ ਜੀਵਨ ਬੇ-ਫ਼ਾਇਦਾ ਬੀਤ ਜਾਂਦਾ ਹੈ।
ਰਾਧੇ = ਬੀਜਦਾ ਹੈ। ਲੁਣੈ = ਵੱਢਦਾ ਹੈ, ਫਲ ਹਾਸਲ ਕਰਦਾ ਹੈ ॥੧॥ਮਨੁੱਖ ਜਿਹਾ ਬੀ ਬੀਜਦਾ ਹੈ, ਉਹੋ ਜਿਹਾ ਫਲ ਵੱਢਦਾ ਹੈ (ਜੇ ਸਿਮਰਨ ਨਹੀਂ ਕੀਤਾ, ਤਾਂ ਆਤਮਕ ਗੁਣ ਕਿੱਥੋਂ ਆ ਜਾਣ? ਤੇ) ਆਤਮਕ ਗੁਣਾਂ ਤੋਂ ਬਿਨਾ ਜ਼ਿੰਦਗੀ ਵਿਅਰਥ ਹੈ ॥੧॥
 
मुंधे गुण दासी सुखु होइ ॥
Munḏẖe guṇ ḏāsī sukẖ ho▫e.
O young bride, be a slave to virtue, and you shall find peace.
ਹੇ ਮੁਟਿਆਰ ਪਤਨੀਏ! ਨੇਕੀ ਦੇ ਬਾਂਦੀ ਹੋਣ ਦੁਆਰਾ ਖੁਸ਼ੀ ਪਰਾਪਤ ਹੁੰਦੀ ਹੈ।
ਮੁੰਧੇ = ਹੇ ਭੋਲੀ ਜੀਵ-ਇਸਤ੍ਰੀ!ਹੇ ਭੋਲੀ ਜੀਵ-ਇਸਤ੍ਰੀ! (ਆਤਮਕ ਗੁਣਾਂ ਤੋਂ ਬਿਨਾ ਆਤਮਕ ਸੁਖ ਨਹੀਂ ਹੋ ਸਕਦਾ, ਤੇ ਪਰਮਾਤਮਾ ਦੇ ਨਾਮ ਤੋਂ ਬਿਨਾ ਗੁਣ ਪੈਦਾ ਨਹੀਂ ਹੋ ਸਕਦੇ) ਗੁਣਾਂ ਦੀ ਖ਼ਾਤਰ ਪਰਮਾਤਮਾ ਦੇ ਗੁਣਾਂ ਦੀ ਦਾਸੀ ਬਣ, ਤਦੋਂ ਹੀ ਆਤਮਕ ਸੁਖ ਸੁਖ ਹੋਵੇਗਾ।
 
अवगण तिआगि समाईऐ गुरमति पूरा सोइ ॥१॥ रहाउ ॥
Avgaṇ ṯi▫āg samā▫ī▫ai gurmaṯ pūrā so▫e. ||1|| rahā▫o.
Renouncing wrongful actions, following the Guru's Teachings, you shall be absorbed into the Perfect One. ||1||Pause||
ਜੋ ਗੁਰਾਂ ਦੀ ਸਿੱਖ-ਮਤ ਤਾਬੇ ਬੁਰਾਈਆਂ ਨੂੰ ਛੱਡ ਦਿੰਦੀ ਹੈ, ਉਹ ਪੂਰਨ ਪ੍ਰਭੂ ਅੰਦਰ ਲੀਨ ਹੋ ਜਾਂਦੀ ਹੈ। ਠਹਿਰਾਉ।
ਤਿਆਗਿ = ਤਿਆਗ ਕੇ। ਸਮਾਈਐ = ਲੀਨ ਹੋਈਦਾ ਹੈ। ਸੋਇ = ਉਹ ਪਰਮਾਤਮਾ ॥੧॥ਔਗੁਣਾਂ ਨੂੰ ਛੱਡ ਕੇ ਹੀ ਪ੍ਰਭੂ-ਚਰਨਾਂ ਵਿਚ ਲੀਨ ਹੋ ਸਕੀਦਾ ਹੈ, ਗੁਰੂ ਦੀ ਮੱਤ ਉੱਤੇ ਤੁਰਿਆਂ ਹੀ ਉਹ ਪੂਰਾ ਪ੍ਰਭੂ ਮਿਲਦਾ ਹੈ ॥੧॥ ਰਹਾਉ॥
 
विणु रासी वापारीआ तके कुंडा चारि ॥
viṇ rāsī vapārī▫ā ṯake kundā cẖār.
Without capital, the trader looks around in all four directions.
ਪੂੰਜੀ ਦੇ ਬਾਝੋਂ ਵਣਜਾਰਾ ਚੌਹੀਂ ਪਾਸੀਂ (ਵਿਅਰਥ) ਝਾਕਦਾ ਹੈ।
ਰਾਸੀ = ਪੂੰਜੀ, ਸਰਮਾਇਆ। ਕੁੰਡਾ = ਕੁੰਡਾਂ, ਤਰਫਾਂ, ਪਾਸੇ।ਸਰਮਾਏ ਤੋਂ ਬਿਨਾ ਵਪਾਰੀ (ਨਫ਼ੇ ਵਾਸਤੇ ਵਿਅਰਥ ਹੀ) ਚੌਹੀਂ ਪਾਸੀਂ ਤੱਕਦਾ ਹੈ।
 
मूलु न बुझै आपणा वसतु रही घर बारि ॥
Mūl na bujẖai āpṇā vasaṯ rahī gẖar bār.
He does not understand his own origins; the merchandise remains within the door of his own house.
ਉਹ ਮੂਲ-ਪ੍ਰਭੂ ਨੂੰ ਨਹੀਂ ਸਮਝਦਾ ਅਤੇ ਹਰੀ ਨਾਮ ਦਾ ਸੌਦਾ-ਸੂਤ, ਉਸ ਦੇ ਗ੍ਰਹਿ ਦੇ ਬੂਹੇ ਅੰਦਰ ਹੀ ਅਣ-ਲਭਿਆ ਰਹਿ ਜਾਂਦਾ ਹੈ।
ਵਸਤੁ = (ਅਸਲ) ਸੌਦਾ। ਰਹੀ = ਪਈ ਰਹੀ, ਬੇ-ਕਦਰੀ ਪਈ ਰਹੀ। ਘਰ ਬਾਰਿ = ਅੰਦਰੇ ਹੀ।ਜੇਹੜਾ ਮਨੁੱਖ (ਆਪਣੀ ਜ਼ਿੰਦਗੀ ਦੇ) ਮੂਲ-ਪ੍ਰਭੂ ਨੂੰ ਨਹੀਂ ਸਮਝਦਾ, ਉਸ ਦਾ ਅਸਲ ਸਰਮਾਇਆ ਉਸ ਦੇ ਹਿਰਦੇ-ਘਰ ਅੰਦਰ ਹੀ (ਅਣਪਛਾਤਾ) ਪਿਆ ਰਹਿੰਦਾ ਹੈ।
 
विणु वखर दुखु अगला कूड़ि मुठी कूड़िआरि ॥२॥
viṇ vakẖar ḏukẖ aglā kūṛ muṯẖī kūṛi▫ār. ||2||
Without this commodity, there is great pain. The false are ruined by falsehood. ||2||
ਨਾਮ ਦੇ ਸੌਦੇ ਦੇ ਬਗ਼ੈਰ ਘਣੀ ਤਕਲਫ਼ਿ ਹੈ। ਝੂਠਾ ਪੁਰਸ਼ ਝੂਠ ਦੁਆਰਾ ਬਰਬਾਦ ਹੋ ਜਾਂਦਾ ਹੈ।
ਵਖਰ = ਸੌਦਾ। ਅਗਲਾ = ਬਹੁਤ। ਕੂੜਿਆਰ = ਨਾਸਵੰਤ ਪਦਾਰਥਾਂ ਦੀ ਗਾਹਕ ॥੨॥ਨਾਸਵੰਤ ਪਦਾਰਥਾਂ ਦੀ ਵਪਾਰਨ (ਜੀਵ-ਇਸਤ੍ਰੀ) ਕੂੜ ਵਿਚ ਲੱਗ ਕੇ (ਆਤਮਕ ਗੁਣਾਂ ਵਲੋਂ) ਲੁੱਟੀ ਜਾ ਰਹੀ ਹੈ, ਨਾਮ-ਵੱਖਰ ਤੋਂ ਵਾਂਜੇ ਰਹਿ ਕੇ ਉਸ ਨੂੰ ਬਹੁਤ ਆਤਮਕ ਕਲੇਸ਼ ਵਿਆਪਦਾ ਹੈ ॥੨॥
 
लाहा अहिनिसि नउतना परखे रतनु वीचारि ॥
Lāhā ahinis na▫oṯanā parkẖe raṯan vīcẖār.
One who contemplates and appraises this Jewel day and night reaps new profits.
ਜੋ ਨਾਮ ਹੀਰੇ ਦਾ ਧਿਆਨ ਨਾਲ ਸਿਮਰਨ ਜਾਂ (ਜਾਂਚ-ਪਤੜਾਲ) ਕਰਦਾ ਹੈ, ਉਹ ਦਿਹੁੰ ਰੈਣ ਨਵੇ-ਨੁੱਕ ਲਾਭ ਉਠਾਉਂਦਾ ਹੈ।
ਲਾਹਾ = ਲਾਭ। ਅਹਿ = ਦਿਨ। ਨਿਸਿ = ਰਾਤ। ਨਉਤਨਾ = ਨਵਾਂ। ਵੀਚਾਰਿ = ਵੀਚਾਰ ਕੇ।ਜੇਹੜਾ ਮਨੁੱਖ ਸੋਚ ਸਮਝ ਕੇ ਨਾਮ-ਰਤਨ ਨੂੰ ਪਰਖਦਾ ਹੈ (ਨਾਮ ਦੀ ਕੀਮਤ ਪਾਂਦਾ ਹੈ) ਉਸ ਨੂੰ ਦਿਨ ਰਾਤਿ (ਆਤਮਕ ਗੁਣਾਂ ਦਾ ਨਿੱਤ) ਨਵਾਂ ਨਫ਼ਾ ਪੈਂਦਾ ਹੈ।
 
वसतु लहै घरि आपणै चलै कारजु सारि ॥
vasaṯ lahai gẖar āpṇai cẖalai kāraj sār.
He finds the merchandise within his own home, and departs after arranging his affairs.
ਉਹ ਮਾਲ ਨੂੰ ਆਪਣੇ ਗ੍ਰਹਿ ਅੰਦਰ ਹੀ ਪਾ ਲੈਂਦਾ ਹੈ, ਅਤੇ ਆਪਣੇ ਕੰਮ ਨੂੰ ਰਾਸ ਕਰਕੇ ਕੂਚ ਕਰਦਾ ਹੈ।
ਘਰਿ = ਘਰ ਵਿਚ। ਸਾਰਿ = ਸੰਭਾਲ ਕੇ, ਸਿਰੇ ਚਾੜ੍ਹ ਕੇ, ਸੰਵਾਰ ਕੇ।ਉਹ ਮਨੁੱਖ ਆਪਣੇ ਹਿਰਦੇ ਵਿਚ ਹੀ ਆਪਣਾ ਅਸਲ ਸਰਮਾਇਆ ਲੱਭ ਲੈਂਦਾ ਹੈ, ਤੇ ਆਪਣੀ ਜ਼ਿੰਦਗੀ ਦਾ ਮਨੋਰਥ ਸਿਰੇ ਚਾੜ੍ਹ ਕੇ ਇਥੋਂ ਜਾਂਦਾ ਹੈ,
 
वणजारिआ सिउ वणजु करि गुरमुखि ब्रहमु बीचारि ॥३॥
vaṇjāri▫ā si▫o vaṇaj kar gurmukẖ barahm bīcẖār. ||3||
So trade with the true traders, and as Gurmukh, contemplate God. ||3||
ਰੱਬ ਦੇ ਵਪਾਰੀਆਂ ਨਾਲ ਵਪਾਰ ਕਰ ਅਤੇ ਗੁਰਾਂ ਦੇ ਰਾਹੀਂ ਸਾਹਿਬ ਦਾ ਚਿੰਤਨ ਕਰ।
ਕਰਿ = ਕਰ ਕੇ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਬ੍ਰਹਮੁ ਬੀਚਾਰਿ = ਪਰਮਾਤਮਾ (ਦੇ ਗੁਣਾਂ) ਨੂੰ ਸੋਚ ਮੰਡਲ ਵਿਚ ਲਿਆ ਕੇ ॥੩॥ਜੇਹੜਾ ਮਨੁੱਖ ਨਾਮ ਦੇ ਵਪਾਰੀ ਸਤਸੰਗੀਆਂ ਨਾਲ ਮਿਲ ਕੇ ਨਾਮ ਦਾ ਵਣਜ ਕਰਦਾ ਹੈ, ਜੋ ਗੁਰੂ ਦੀ ਸਰਨ ਪੈ ਕੇ ਪਰਮਾਤਮਾ (ਦੇ ਗੁਣਾਂ) ਨੂੰ ਆਪਣੇ ਸੋਚ-ਮੰਡਲ ਵਿਚ ਲਿਆਉਂਦਾ ਹੈ ॥੩॥
 
संतां संगति पाईऐ जे मेले मेलणहारु ॥
Sanṯāʼn sangaṯ pā▫ī▫ai je mele melaṇhār.
In the Society of the Saints, He is found, if the Uniter unites us.
ਸਾਧ ਸੰਗਤ ਅੰਦਰ ਪ੍ਰਭੂ ਪਾਇਆ ਜਾਂਦਾ ਹੈ, ਜਦ ਮਿਲਾਵੁਣ ਵਾਲੇ, ਗੁਰੂ ਜੀ, ਬੰਦੇ ਨੂੰ ਉਸ ਨਾਲ ਮਿਲਾਉਂਦੇ ਹਨ।
xxx(ਪਰਮਾਤਮਾ ਆਪ ਹੀ ਆਤਮਕ ਗੁਣਾਂ ਦਾ ਖ਼ਜ਼ਾਨਾ ਲਭਾ ਸਕਦਾ ਹੈ) ਜੇ ਉਸ ਖ਼ਜ਼ਾਨੇ ਨਾਲ ਮਿਲਾਪ-ਕਰਾਣ-ਦੇ-ਸਮਰੱਥ ਪ੍ਰਭੂ ਆਪ ਮਿਲਾਪ ਕਰਾ ਦੇਵੇ, ਤਾਂ ਉਹ ਖ਼ਜ਼ਾਨਾ ਸੰਤਾਂ ਦੀ ਸੰਗਤ ਵਿਚ ਰਿਹਾਂ ਲੱਭ ਸਕਦਾ ਹੈ।
 
मिलिआ होइ न विछुड़ै जिसु अंतरि जोति अपार ॥
Mili▫ā ho▫e na vicẖẖuṛai jis anṯar joṯ apār.
One whose heart is filled with His Infinite Light meets with Him, and shall never again be separated from Him.
ਜਿਸ ਦੇ ਅੰਤਰ ਆਤਮੇ ਸਾਹਿਬ ਦਾ ਬੇਅੰਤ ਪ੍ਰਕਾਸ਼ ਰੋਸ਼ਨ ਹੈ, ਉਹ ਉਸ ਨੂੰ ਮਿਲ ਪੈਦਾ ਹੈ ਅਤੇ ਮੁੜ ਜੂਦਾ ਨਹੀਂ ਹੁੰਦਾ।
ਜਿਸੁ ਅੰਤਰਿ = ਜਿਸ (ਮਨੁੱਖ) ਦੇ ਅੰਦਰ।ਤੇ ਜਿਸ ਮਨੁੱਖ ਦੇ ਅੰਦਰ ਬੇਅੰਤ ਪ੍ਰਭੂ ਦੀ ਜੋਤਿ (ਇਕ ਵਾਰੀ ਜਗ ਪਏ) ਉਹ ਪ੍ਰਭੂ-ਚਰਨਾਂ ਵਿਚ ਮਿਲਿਆ ਹੋਇਆ ਮੁੜ ਵਿੱਛੁੜਦਾ ਨਹੀਂ,
 
सचै आसणि सचि रहै सचै प्रेम पिआर ॥४॥
Sacẖai āsaṇ sacẖ rahai sacẖai parem pi▫ār. ||4||
True is his position; he abides in Truth, with love and affection for the True One. ||4||
ਸੱਚਾ ਹੈ ਟਿਕਾਣਾ ਐਸੇ ਪੁਰਸ਼ ਦਾ, ਜੋ ਸੱਚ ਅੰਦਰ ਨਿਵਾਸ ਰੱਖਦਾ ਹੈ ਅਤੇ ਸੱਚੇ ਸੁਆਮੀ ਨੂੰ ਮੁਹੱਬਤ ਤੇ ਉਲਫ਼ਤ ਕਰਦਾ ਹੈ।
ਸਚੈ ਆਸਣਿ = ਅਡੋਲ ਆਸਣ ਉੱਤੇ ॥੪॥ਕਿਉਂਕਿ ਉਹ ਅਡੋਲ (ਆਤਮਕ) ਆਸਣ ਉੱਤੇ ਬੈਠ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਲਿਵ ਲਾ ਲੈਂਦਾ ਹੈ, ਉਹ ਆਪਣਾ ਪ੍ਰੇਮ-ਪਿਆਰ ਸਦਾ-ਥਿਰ ਪ੍ਰਭੂ ਵਿਚ ਪਾ ਲੈਂਦਾ ਹੈ ॥੪॥
 
जिनी आपु पछाणिआ घर महि महलु सुथाइ ॥
Jinī āp pacẖẖāṇi▫ā gẖar mėh mahal suthā▫e.
One who understands himself finds the Mansion of the Lord's Presence within his own home.
ਜੋ ਆਪਣੇ ਆਪ ਨੂੰ ਸਿੰਞਾਣਦੇ ਹਨ, ਉਹ ਆਪਣੇ ਗ੍ਰਹਿ (ਦਿਲ) ਦੇ ਸਰੇਸ਼ਟ ਥਾਂ ਵਿੱਚ ਹੀ ਸੁਆਮੀ ਦੇ ਮੰਦਰ ਨੂੰ ਪਾ ਲੈਂਦੇ ਹਨ।
ਆਪੁ = ਆਪਣੇ ਆਪ ਨੂੰ। ਮਹਲੁ = ਪਰਮਾਤਮਾ ਦਾ ਮਹਲ। ਸੁਥਾਇ = (ਹਿਰਦੇ-ਰੂਪ) ਸ੍ਰੇਸ਼ਟ ਥਾਂ ਵਿਚ।(ਗੁਰੂ ਦੀ ਮੱਤ ਉਤੇ ਤੁਰ ਕੇ) ਜਿਨ੍ਹਾਂ ਨੇ ਆਪਣੇ ਆਪ ਨੂੰ ਪਛਾਣ ਲਿਆ ਹੈ, ਉਹਨਾਂ ਨੂੰ ਆਪਣੇ ਹਿਰਦੇ-ਰੂਪ ਸੋਹਣੇ ਥਾਂ ਵਿਚ ਹੀ ਪਰਮਾਤਮਾ ਦਾ ਨਿਵਾਸ-ਥਾਂ ਲੱਭ ਪੈਂਦਾ ਹੈ।
 
सचे सेती रतिआ सचो पलै पाइ ॥
Sacẖe seṯī raṯi▫ā sacẖo palai pā▫e.
Imbued with the True Lord, Truth is gathered in.
ਸਤਿਨਾਮ ਨਾਲ ਰੰਗੀਜਣ ਦੁਆਰਾ ਸਤਿਪੁਰਖ ਪਰਾਪਤ ਹੋ ਜਾਂਦਾ ਹੈ।
ਪਲੈ ਪਾਇ = ਪ੍ਰਾਪਤ ਕਰ ਲੈਂਦਾ ਹੈ।ਸਦਾ-ਥਿਰ ਪ੍ਰਭੂ ਦੇ ਪਿਆਰ-ਰੰਗ ਵਿਚ ਰੰਗੇ ਰਹਿਣ ਦੇ ਕਾਰਨ ਉਹਨਾਂ ਨੂੰ ਉਹ ਸਦਾ ਕਾਇਮ ਰਹਿਣ ਵਾਲਾ ਮਿਲ ਪੈਂਦਾ ਹੈ।