Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

नानक सबदि मिलै भउ भंजनु हरि रावै मसतकि भागो ॥३॥
Nānak sabaḏ milai bẖa▫o bẖanjan har rāvai masṯak bẖāgo. ||3||
O Nanak, through the Shabad, one meets the Lord, the Destroyer of fear, and by the destiny written on her forehead, she enjoys Him. ||3||
ਨਾਨਕ ਨਾਮ ਦੇ ਰਾਹੀਂ, ਸੁਆਣੀ ਡਰ ਦੇ ਨਾਸ ਕਰਨ ਵਾਲੇ ਵਾਹਿਗੁਰੂ ਨੂੰ ਮਿਲ ਪੈਦੀ ਹੈ ਅਤੇ ਮੱਥੇ ਦੀ ਕਿਸਮਤ ਰਾਹੀਂ ਉਹ ਉਸ ਨੂੰ ਮਾਣਦੀ ਹੈ।
ਭੰਜਨੁ = ਡਰ ਨਾਸ ਕਰਨ ਵਾਲਾ ॥੩॥ਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ ਭਾਗ ਜਾਗ ਪੈਂਦਾ ਹੈ, ਉਸ ਨੂੰ ਗੁਰ-ਸ਼ਬਦ ਦੀ ਰਾਹੀਂ ਡਰ ਨਾਸ ਕਰਨ ਵਾਲਾ ਪਰਮਾਤਮਾ ਮਿਲ ਪੈਂਦਾ ਹੈ, ਉਹ ਮਨੁੱਖ ਸਦਾ ਹਰਿ-ਨਾਮ ਨੂੰ ਹਿਰਦੇ ਵਿਚ ਵਸਾਈ ਰੱਖਦਾ ਹੈ ॥੩॥
 
खेती वणजु सभु हुकमु है हुकमे मंनि वडिआई राम ॥
Kẖeṯī vaṇaj sabẖ hukam hai hukme man vadi▫ā▫ī rām.
All farming and trading is by Hukam of His Will; surrendering to the Lord's Will, glorious greatness is obtained.
ਸਾਰੀ ਵਾਹੀ ਤੇ ਵਪਾਰ ਸਾਹਿਬ ਦੀ ਰਜਾ ਸਵੀਕਾਰ ਕਰਨਾ ਹੈ। ਉਸ ਦੀ ਰਜਾ ਮੰਨਣ ਦੁਆਰਾ ਇੱਜ਼ਤ ਆਬਰੂ ਮਿਲਦੀ ਹੈ।
ਹੁਕਮੇ = ਹੁਕਮਿ ਹੀ, ਹੁਕਮ ਵਿਚ ਹੀ (ਰਹਿ ਕੇ)। ਮੰਨਿ = ਮਨਿ, ਮਨ ਵਿਚ, (ਹੁਕਮ ਨੂੰ) ਮਨ ਵਿਚ (ਵਸਾ ਕੇ)।ਵਾਹੀ-ਖੇਤੀ ਤੇ ਵਪਾਰ ਨੂੰ ਪ੍ਰਭੂ ਦੀ ਰਜ਼ਾ ਅਨੁਸਾਰ ਹੁੰਦੀ ਹੈ, ਰਜ਼ਾ ਨੂੰ ਮੰਨਣ ਨਾਲ ਵਡਿਆਈ ਮਿਲਦੀ ਹੈ।
 
गुरमती हुकमु बूझीऐ हुकमे मेलि मिलाई राम ॥
Gurmaṯī hukam būjẖī▫ai hukme mel milā▫ī rām.
Under Guru's Instruction, one comes to understand the Lord's Will, and by His Will, he is united in His Union.
ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਭੂ ਦਾ ਫਰਮਾਨ ਅਨੁਭਵ ਕੀਤਾ ਜਾਂਦਾ ਹੈ ਅਤੇ ਉਸ ਦੇ ਫੁਰਮਾਨ ਦੁਆਰਾ ਉਸ ਦੇ ਮਿਲਾਪ ਵਿੱਚ ਮਿਲ ਜਾਂਦਾ ਹੈ।
ਮੇਲਿ = ਮੇਲ ਵਿਚ, ਪ੍ਰਭੂ-ਚਰਨਾਂ ਵਿਚ।ਗੁਰੂ ਦੀ ਮੱਤ ਉਤੇ ਤੁਰਿਆਂ ਹੀ ਪਰਮਾਤਮਾ ਦੀ ਰਜ਼ਾ ਨੂੰ ਸਮਝਿਆ ਜਾ ਸਕਦਾ ਹੈ ਤੇ ਪ੍ਰਭੂ ਦੀ ਰਜ਼ਾ ਨਾਲ ਹੀ ਪ੍ਰਭੂ-ਚਰਨਾਂ ਵਿਚ ਮਿਲਾਪ ਹੁੰਦਾ ਹੈ।
 
हुकमि मिलाई सहजि समाई गुर का सबदु अपारा ॥
Hukam milā▫ī sahj samā▫ī gur kā sabaḏ apārā.
By His Will, one merges and easily blends with Him. The Shabads of the Guru are incomparable.
ਉਸ ਦੇ ਭਾਣੇ ਅੰਦਰ ਬੰਦਾ ਸਾਈਂ ਨੂੰ ਮਿਲ ਉਸ ਵਿੱਚ ਲੀਨ ਹੋ ਜਾਂਦਾ ਹੈ। ਪਰਮ ਉਤਕ੍ਰਿਸ਼ਟ ਹੈ ਗੁਰਾਂ ਦੀ ਬਾਣੀ।
ਹੁਕਮਿ = ਹੁਕਮ ਵਿਚ। ਸਹਜਿ = ਆਤਮਕ ਅਡੋਲਤਾ ਵਿਚ।ਪ੍ਰਭੂ ਦੀ ਰਜ਼ਾ ਨਾਲ ਹੀ ਮਨੁੱਖ ਗੁਰੂ ਦੇ ਸ਼ਬਦ ਵਿਚ ਜੋੜਦਾ ਹੈ, ਆਤਮਕ ਅਡੋਲਤਾ ਵਿਚ ਲੀਨ ਹੁੰਦਾ ਹੈ ਤੇ ਅਪਾਰ ਪ੍ਰਭੂ ਨੂੰ ਮਿਲ ਪੈਂਦਾ ਹੈ।
 
सची वडिआई गुर ते पाई सचु सवारणहारा ॥
Sacẖī vadi▫ā▫ī gur ṯe pā▫ī sacẖ savāraṇhārā.
Through the Guru, true greatness is obtained, and one is embellished with Truth.
ਗੁਰਾਂ ਦੇ ਰਾਹੀਂ ਸੱਚੀ ਪ੍ਰਭਤਾ ਪ੍ਰਾਪਤ ਹੁੰਦੀ ਹੈ ਅਤੇ ਇਨਸਾਨ ਸੱਚ ਨਾਲ ਸ਼ਿੰਗਾਰਿਆਂ ਜਾਂਦਾ ਹੈ।
ਸਚੀ = ਸਦਾ-ਥਿਰ ਰਹਿਣ ਵਾਲੀ। ਤੇ = ਤੋਂ। ਸਚੁ = ਸਦਾ-ਥਿਰ ਰਹਿਣ ਵਾਲਾ।ਗੁਰੂ ਦੀ ਰਾਹੀਂ ਸਚੀ ਇੱਜ਼ਤ ਪ੍ਰਾਪਤ ਹੁੰਦੀ ਹੈ ਤੇ ਜੀਵਨ ਸੋਹਣਾ ਬਣਾਣ ਵਾਲੇ ਪ੍ਰਭੂ ਨੂੰ ਮਿਲਦੀ ਹੈ।
 
भउ भंजनु पाइआ आपु गवाइआ गुरमुखि मेलि मिलाई ॥
Bẖa▫o bẖanjan pā▫i▫ā āp gavā▫i▫ā gurmukẖ mel milā▫ī.
He finds the Destroyer of fear, and eradicates his self-conceit; as Gurmukh, he is united in His Union.
ਆਪਣੀ ਸਵੈ-ਹੰਗਤਾ ਨੂੰ ਗੁਆ ਕੇ, ਆਦਮੀ ਡਰ ਦੇ ਦੂਰ ਕਰਨ ਵਾਲੇ ਹਰੀ ਨੂੰ ਪਾ ਲੈਦਾ ਹੈ ਤੇ ਗੁਰਾਂ ਦੇ ਰਾਹੀਂ, ਉਸ ਦੇ ਮਿਲਾਪ ਨਾਲ ਮਿਲ ਜਾਂਦਾ ਹੈ।
ਆਪੁ = ਆਪਾ-ਭਾਵ।ਗੁਰੂ ਦੀ ਰਾਹੀਂ ਪ੍ਰਭੂ ਲਈ ਪਿਆਰ-ਅਦਬ ਪੈਦਾ ਹੁੰਦਾ ਹੈ, ਆਪਾ-ਭਾਵ ਦੂਰ ਹੁੰਦਾ ਹੈ ਤੇ ਪ੍ਰਭੂ-ਚਰਨਾਂ ਵਿਚ ਲੀਨ ਹੋ ਜਾਈਦਾ ਹੈ।
 
कहु नानक नामु निरंजनु अगमु अगोचरु हुकमे रहिआ समाई ॥४॥२॥
Kaho Nānak nām niranjan agam agocẖar hukme rahi▫ā samā▫ī. ||4||2||
Says Nanak, the Name of the immaculate, inaccessible, unfathomable Commander is permeating and pervading everywhere. ||4||2||
ਗੁਰੂ ਜੀ ਆਖਦੇ ਹਨ, ਪਵਿੱਤਰ ਪਹੁੰਚ ਤੋਂ ਪਰੇ ਅਤੇ ਅਗਾਧ ਹਾਕਮ ਦਾ ਨਾਮ ਹਰ ਥਾਂ ਰਮਿਆ ਹੋਇਆ ਹੈ।
ਕਹੁ = ਆਖ, ਉਚਾਰ ॥੪॥੨॥ਹੇ ਨਾਨਕ! ਪਵਿੱਤਰ, ਅਥਾਹ ਅਤੇ ਪਹੁੰਚ ਤੋਂ ਪਰੇ ਪ੍ਰਭੂ ਦਾ ਨਾਮ ਆਪਣੀ ਰਜ਼ਾ ਅਨੁਸਾਰ ਹਰ ਥਾਂ ਰਮਿਆ ਹੋਇਆ ਹੈ ॥੪॥੨॥
 
वडहंसु महला ३ ॥
vad▫hans mėhlā 3.
Wadahans, Third Mehl:
ਵਡਹੰਸ ਤੀਜੀ ਪਾਤਿਸ਼ਾਹੀ।
xxxxxx
 
मन मेरिआ तू सदा सचु समालि जीउ ॥
Man meri▫ā ṯū saḏā sacẖ samāl jī▫o.
O my mind, contemplate the True Lord forever.
ਹੇ ਮੇਰੀ ਜਿੰਦੜੀਏ! ਤੂੰ ਸਦੀਵ ਹੀ ਸੱਚੇ ਸੁਆਮੀ ਦਾ ਸਿਮਰਨ ਕਰ।
ਮਨ = ਹੇ ਮਨ! ਸਚੁ = ਸਦਾ-ਥਿਰ ਪ੍ਰਭੂ। ਸਮਾਲਿ = ਹਿਰਦੇ ਵਿਚ ਵਸਾਈ ਰੱਖ।ਹੇ ਮੇਰੇ ਮਨ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਤੂੰ ਸਦਾ ਆਪਣੇ ਅੰਦਰ ਵਸਾਈ ਰੱਖ,
 
आपणै घरि तू सुखि वसहि पोहि न सकै जमकालु जीउ ॥
Āpṇai gẖar ṯū sukẖ vasėh pohi na sakai jamkāl jī▫o.
Dwell in peace in the home of your own self, and the Messenger of Death shall not touch you.
ਇਸ ਤਰ੍ਹਾਂ ਤੂੰ ਆਪਣੇ ਨਿੱਜ ਦੇ ਗ੍ਰਿਹ ਵਿੱਚ ਆਰਾਮ ਵਿੱਚ ਵਸੇਗੀ ਅਤੇ ਮੌਤ ਦਾ ਦੂਤ ਤੈਨੂੰ ਛੋਹੇਗਾ ਨਹੀਂ।
ਘਰਿ = ਹਿਰਦੇ ਵਿਚ। ਸੁਖਿ = ਆਨੰਦ ਨਾਲ। ਜਮਕਾਲੁ = ਮੌਤ, ਆਤਮਕ ਮੌਤ।ਇੰਜ ਤੂੰ ਆਪਣੇ ਅੰਤਰ ਆਤਮੇ ਆਨੰਦ ਨਾਲ ਟਿਕਿਆ ਰਹੇਂਗਾ ਤੇ ਆਤਮਕ ਮੌਤ ਤੇਰੇ ਉਤੇ ਆਪਣਾ ਜ਼ੋਰ ਨਹੀਂ ਪਾ ਸਕੇਗੀ।
 
कालु जालु जमु जोहि न साकै साचै सबदि लिव लाए ॥
Kāl jāl jam johi na sākai sācẖai sabaḏ liv lā▫e.
The noose of the Messenger of Death shall not touch you, when you embrace love for the True Word of the Shabad.
ਸੱਚੇ ਨਾਮ ਨਾਲ ਪ੍ਰੀਤ ਪਾਉਣ ਦੁਆਰਾ ਮੌਤ ਦੀ ਫਾਹੀ ਤੇ ਜਮ ਪ੍ਰਾਨੀ ਨੂੰ ਛੁਹ ਨਹੀਂ ਸਕਦੇ।
ਜੋਹਿ ਨ ਸਾਕੈ = ਤੱਕ ਨਹੀਂ ਸਕਦਾ। ਲਿਵ = ਲਗਨ।ਜੇਹੜਾ ਗੁਰੂ ਦੇ ਸਦਾ-ਥਿਰ ਪ੍ਰਭੂ ਵਾਲੇ ਸ਼ਬਦ ਵਿਚ ਸੁਰਤ ਜੋੜੀ ਰੱਖਦਾ ਹੈ, ਉਸ ਵਲ ਮੌਤ (ਆਤਮਕ ਮੌਤ) ਤੱਕ ਭੀ ਨਹੀਂ ਸਕਦੀ।
 
सदा सचि रता मनु निरमलु आवणु जाणु रहाए ॥
Saḏā sacẖ raṯā man nirmal āvaṇ jāṇ rahā▫e.
Ever imbued with the True Lord, the mind becomes immaculate, and its coming and going is ended.
ਸਤਿ ਨਾਮ ਨਾਲ ਰੰਗੀ ਹੋਈ ਆਤਮਾ ਹਮੇਸ਼ਾਂ ਪਵਿੱਤ੍ਰ ਹੈ ਅਤੇ ਆਵਾਗਉਣ ਤੋਂ ਖਲਾਸੀ ਪਾ ਜਾਂਦੀ ਹੈ।
ਸਚਿ = ਸਦਾ-ਥਿਰ ਪ੍ਰਭੂ ਵਿਚ। ਆਵਣੁ ਜਾਣੁ = ਜਨਮ ਮਰਨ ਦਾ ਗੇੜ। ਰਹਾਏ = ਮੁੱਕ ਜਾਂਦਾ ਹੈ।ਉਸ ਦਾ ਮਨ ਸਦਾ-ਥਿਰ ਪ੍ਰਭੂ ਦੇ ਰੰਗ ਵਿਚ ਸਦਾ ਰੰਗਿਆ ਰਹਿ ਕੇ ਪਵਿਤ੍ਰ ਹੋ ਜਾਂਦਾ ਹੈ, ਉਸ ਮਨੁੱਖ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।
 
दूजै भाइ भरमि विगुती मनमुखि मोही जमकालि ॥
Ḏūjai bẖā▫e bẖaram viguṯī manmukẖ mohī jamkāl.
The love of duality and doubt have ruined the self-willed manmukh, who is lured away by the Messenger of Death.
ਦਵੈਤ-ਭਾਵ ਤੇ ਸੰਦੇਹ ਨੇ ਆਪ-ਹੁਦਰੀ ਆਤਮਾ ਨੂੰ ਤਬਾਹ ਕਰ ਦਿੱਤਾ ਹੈ ਤੇ ਇਹ ਮੌਤ ਦੇ ਦੂਤ ਨੇ ਲੁਭਾਇਮਾਨ ਕਰ ਲਈ ਹੈ।
ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਵਿਗੁਤੀ = ਖ਼ੁਆਰ ਹੋ ਰਹੀ ਹੈ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਲੁਕਾਈ। ਮੋਹੀ = ਮੋਹ ਵਿਚ ਫਸਾ ਰੱਖੀ ਹੈ। ਜਮਕਾਲਿ = ਮੌਤ ਨੇ, ਆਤਮਕ ਮੌਤ ਨੇ।ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਾਇਆ ਦੇ ਪਿਆਰ ਦੀ ਭਟਕਣਾ ਵਿਚ ਖ਼ੁਆਰ ਹੁੰਦਾ ਹੈ ਤੇ ਉਸ ਨੂੰ ਆਤਮਕ ਮੌਤ ਨੇ ਆਪਣੇ ਮੋਹ ਵਿਚ ਫਸਾ ਰੱਖਿਆ ਹੁੰਦਾ ਹੈ।
 
कहै नानकु सुणि मन मेरे तू सदा सचु समालि ॥१॥
Kahai Nānak suṇ man mere ṯū saḏā sacẖ samāl. ||1||
Says Nanak, listen, O my mind: contemplate the True Lord forever. ||1||
ਗੁਰੂ ਜੀ ਆਖਦੇ ਹਨ, ਤੂੰ ਮੇਰੀ ਆਤਮਾ! ਸੁਣ ਤੂੰ ਸਦੀਵ ਹੀ ਸੱਚੇ ਸਾਹਿਬ ਦਾ ਸਿਮਰਨ ਕਰਿਆ ਕਰ।
xxx ॥੧॥ਹੇ ਨਾਨਕ ਆਖਦਾ ਹੈ ਕਿ, ਹੇ ਮੇਰੇ ਮਨ! (ਮੇਰੀ ਗੱਲ) ਸੁਣ, ਤੂੰ ਸਦਾ-ਥਿਰ ਪ੍ਰਭੂ ਨੂੰ ਸਦਾ ਆਪਣੇ ਅੰਦਰ ਵਸਾਈ ਰੱਖ ॥੧॥
 
मन मेरिआ अंतरि तेरै निधानु है बाहरि वसतु न भालि ॥
Man meri▫ā anṯar ṯerai niḏẖān hai bāhar vasaṯ na bẖāl.
O my mind, the treasure is within you; do not search for it on the outside.
ਹੇ ਮੇਰੇ ਮਨੂਏ! ਤੇਰੇ ਅੰਦਰ ਹੀ (ਨਾਮ ਦਾ) ਖਜਾਨਾ ਹੈ। ਤੂੰ ਇਸ ਵਸਤੂ ਨੂੰ ਬਾਹਰਵਾਰ ਨਾਂ ਲੱਭ।
ਅੰਤਰਿ = ਅੰਦਰ। ਨਿਧਾਨੁ = ਖ਼ਜ਼ਾਨਾ। ਭਾਲਿ = ਢੂੰਢ।ਹੇ ਮੇਰੇ ਮਨ! (ਸਾਰੇ ਸੁਖਾਂ ਦਾ) ਖ਼ਜ਼ਾਨਾ (ਪਰਮਾਤਮਾ) ਤੇਰੇ ਅੰਦਰ ਵੱਸ ਰਿਹਾ ਹੈ, ਤੂੰ ਇਸ ਪਦਾਰਥ ਨੂੰ ਬਾਹਰ ਨਾਹ ਢੂੰਢਦਾ ਫਿਰ।
 
जो भावै सो भुंचि तू गुरमुखि नदरि निहालि ॥
Jo bẖāvai so bẖuncẖ ṯū gurmukẖ naḏar nihāl.
Eat only that which is pleasing to the Lord, and as Gurmukh, receive the blessing of His Glance of Grace.
ਤੂੰ ਉਹ ਕੁਛ ਛੱਕ ਜਿਹੜਾ ਸਾਈਂ ਨੂੰ ਚੰਗਾ ਲਗਦਾ ਹੈ ਤੇ ਇਸ ਤਰ੍ਹਾਂ ਮੁਖੀ ਗੁਰਾਂ ਦੀ ਦਇਆ ਦੁਆਰਾ ਪ੍ਰਸੰਨ ਹੋ।
ਜੋ ਭਾਵੈ = ਜੋ (ਪ੍ਰਭੂ ਨੂੰ) ਚੰਗਾ ਲੱਗਦਾ ਹੈ, ਜੋ ਪ੍ਰਭੂ ਦੀ ਰਜ਼ਾ ਹੈ। ਸੋ ਭੁੰਚਿ = ਉਸ ਨੂੰ ਖਾਹ, ਉਸ ਨੂੰ ਆਪਣੀ ਖ਼ੁਰਾਕ ਬਣਾ। ਨਿਹਾਲਿ = ਵੇਖ।ਪਰਮਾਤਮਾ ਦੀ ਰਜ਼ਾ ਨੂੰ ਆਪਣੀ ਖ਼ੁਰਾਕ ਬਣਾ ਤੇ ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਦੀ ਨਿਗਾਹ ਨਾਲ ਵੇਖ।
 
गुरमुखि नदरि निहालि मन मेरे अंतरि हरि नामु सखाई ॥
Gurmukẖ naḏar nihāl man mere anṯar har nām sakẖā▫ī.
As Gurmukh, receive the blessing of His Glance of Grace, O my mind; the Name of the Lord, your help and support, is within you.
ਹੇ ਮੇਰੀ ਜਿੰਦੇ! ਸਹਾਇਕ ਸੁਆਮੀ ਮਾਲਕ ਤੇਰੇ ਅੰਦਰ ਹੀ ਹੈ। ਨੇਕ ਬਣ ਅਤੇ ਉਸ ਨੂੰ ਆਪਣੇ ਨੇਤ੍ਰਾ ਨਾਲ ਵੇਖ।
ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ। ਗੁਰਮੁਖਿ ਨਦਰਿ ਨਿਹਾਲਿ = ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਦੀ ਨਿਗਾਹ ਨਾਲ ਵੇਖ। ਸਖਾਈ = ਮਿੱਤਰ।ਹੇ ਮੇਰੇ ਮਨ! ਗੁਰਮੁਖਾਂ ਵਾਲੀ ਨਜ਼ਰ ਨਾਲ ਵੇਖ, ਤੇਰੇ ਅੰਦਰ ਹੀ ਤੈਨੂੰ ਹਰਿ ਨਾਮ-ਮਿੱਤਰ (ਲੱਭ ਪਏਗਾ)।
 
मनमुख अंधुले गिआन विहूणे दूजै भाइ खुआई ॥
Manmukẖ anḏẖule gi▫ān vihūṇe ḏūjai bẖā▫e kẖu▫ā▫ī.
The self-willed manmukhs are blind, and devoid of wisdom; they are ruined by the love of duality.
ਆਪ-ਹੁਦਰੇ, ਅੰਨ੍ਹੇ ਅਤੇ ਬ੍ਰਹਮ-ਬੋਧ ਤੋਂ ਸਖਣੇ ਹਨ। ਹੋਰਸ ਦੀ ਪ੍ਰੀਤ ਨੇ ਉਨ੍ਹਾਂ ਨੂੰ ਬਰਬਾਦ ਕਰ ਦਿੱਤਾ ਹੈ।
ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਅੰਧੁਲੇ = ਅੰਨ੍ਹੇ। ਦੂਜੈ ਭਾਇ = ਮਾਇਆ ਦੇ ਮੋਹ ਵਿਚ। ਖੁਆਈ = ਖ਼ੁਆਰੀ।ਆਪਣੇ ਮਨ ਪਿਛੇ ਚਲਣ ਵਾਲੇ ਮਨੁੱਖ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਅਤੇ ਆਤਮਕ ਗਿਆਨ ਤੋਂ ਵਙੇ ਹੋਏ ਮਾਇਆ ਦੇ ਮੋਹ ਦੇ ਕਾਰਨ ਖ਼ੁਆਰ ਹੁੰਦੇ ਹਨ।
 
बिनु नावै को छूटै नाही सभ बाधी जमकालि ॥
Bin nāvai ko cẖẖūtai nāhī sabẖ bāḏẖī jamkāl.
Without the Name, no one is emancipated. All are bound by the Messenger of Death.
ਨਾਮ ਦੇ ਬਾਝੌਂ ਕੋਈ ਭੀ ਬੰਦ-ਖਲਾਸ ਨਹੀਂ ਹੁੰਦਾ। ਮੌਤ ਦੇ ਫ਼ਰਿਸ਼ਤੇ ਨੇ ਸਾਰਿਆਂ ਨੂੰ ਜਕੜਿਆ ਹੋਇਆ ਹੈ।
ਜਮਕਾਲਿ = ਮੌਤ ਨੇ, ਆਤਮਕ ਮੌਤ ਨੇ।ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਜੀਵ ਖ਼ਲਾਸੀ ਨਹੀਂ ਪਾ ਸਕਦਾ; ਆਤਮਕ ਮੌਤ ਨੇ ਸਾਰੀ ਲੁਕਾਈ ਨੂੰ (ਆਪਣੇ ਜਾਲ ਵਿਚ) ਬੰਨ੍ਹ ਰੱਖਿਆ ਹੈ।
 
नानक अंतरि तेरै निधानु है तू बाहरि वसतु न भालि ॥२॥
Nānak anṯar ṯerai niḏẖān hai ṯū bāhar vasaṯ na bẖāl. ||2||
O Nanak, the treasure is within you; do not search for it on the outside. ||2||
ਨਾਨਕ, ਤੇਰੇ ਅੰਦਰ ਹੀ ਖਜਾਨਾ ਹੈ। ਤੂੰ ਨਾਮ-ਵਸਤੂ ਦੀ ਬਾਹਰ ਵਾਰ ਖੋਜ ਭਾਲ ਨਾਂ ਕਰ।
ਅੰਤਰਿ = ਅੰਦਰ। ਨਿਧਾਨੁ = ਖ਼ਜ਼ਾਨਾ। ਭਾਲਿ = ਢੂੰਢ ॥੨॥ਹੇ ਨਾਨਕ! ਤੇਰੇ ਅੰਦਰ ਹੀ ਨਾਮ-ਖ਼ਜ਼ਾਨਾ ਮੌਜੂਦ ਹੈ, ਤੂੰ ਇਸ ਖ਼ਜ਼ਾਨੇ ਨੂੰ ਬਾਹਰ ਨਾਹ ਢੂੰਢਦਾ ਫਿਰ ॥੨॥
 
मन मेरिआ जनमु पदारथु पाइ कै इकि सचि लगे वापारा ॥
Man meri▫ā janam paḏārath pā▫e kai ik sacẖ lage vāpārā.
O my mind, obtaining the blessing of this human birth, some are engaged in the trade of Truth.
ਮੇਰੇ ਮਨੂਏ ਮਨੁੱਖੀ-ਜੀਵਨ ਦੀ ਦੌਲਤ ਨੂੰ ਪਾ ਕੇ ਕਈ ਸੱਚ ਦੇ ਵਣਜ ਵਿੱਚ ਜੁੜੇ ਹੋਏ ਹਨ।
ਪਾਇ ਕੈ = ਪ੍ਰਾਪਤ ਕਰ ਕੇ, ਪਾਇ ਕਰਿ। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਸਚਿ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ।ਹੇ ਮੇਰੇ ਮਨ! ਕਈ ਹਨ ਜੇਹੜੇ ਇਹ ਕੀਮਤੀ ਮਨੁੱਖਾ ਜਨਮ ਹਾਸਲ ਕਰ ਕੇ ਸਦਾ-ਥਿਰ ਪਰਮਾਤਮਾ ਦੇ ਸਿਮਰਨ ਦੇ ਵਪਾਰ ਵਿਚ ਲੱਗ ਪੈਂਦੇ ਹਨ।
 
सतिगुरु सेवनि आपणा अंतरि सबदु अपारा ॥
Saṯgur sevan āpṇā anṯar sabaḏ apārā.
They serve their True Guru, and the Infinite Word of the Shabad resounds within them.
ਉਹ ਆਪਣੇ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ ਅਤੇ ਉਨ੍ਹਾਂ ਦੇ ਅੰਦਰ ਲਾਸਾਨੀ ਨਾਮ ਟਿਕਿਆ ਹੋਇਆ ਹੈ।
ਸੇਵਨਿ = ਸੇਂਵਦੇ ਹਨ। ਸਬਦੁ ਅਪਾਰਾ = ਬੇਅੰਤ ਹਰੀ ਦੀ ਸਿਫ਼ਤ-ਸਾਲਾਹ ਦਾ ਸ਼ਬਦ।ਉਹ ਆਪਣੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ ਤੇ ਬੇਅੰਤ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ ਆਪਣੇ ਹਿਰਦੇ ਵਿਚ ਵਸਾਂਦੇ ਹਨ।
 
अंतरि सबदु अपारा हरि नामु पिआरा नामे नउ निधि पाई ॥
Anṯar sabaḏ apārā har nām pi▫ārā nāme na▫o niḏẖ pā▫ī.
Within them is the Infinite Shabad, and the Beloved Naam, the Name of the Lord; through the Naam, the nine treasures are obtained.
ਅਨੰਤ ਨਾਮ ਉਨ੍ਹਾਂ ਦੇ ਅੰਦਰ ਹੈ। ਰੱਬ ਦਾ ਨਾਮ ਉਨ੍ਹਾਂ ਨੂੰ ਮਿੱਠਾ ਲਗਦਾ ਹੈ ਅਤੇ ਨਾਮ ਦੇ ਰਾਹੀਂ ਉਹ ਨੌ ਖਜਾਨਿਆਂ ਨੂੰ ਪ੍ਰਾਪਤ ਕਰ ਲੈਂਦੇ ਹਨ।
ਸਬਦੁ ਅਪਾਰਾ = ਬੇਅੰਤ ਹਰੀ ਦੀ ਸਿਫ਼ਤ-ਸਾਲਾਹ ਦਾ ਸ਼ਬਦ। ਨਾਮੇ = ਨਾਮਿ ਹੀ, ਨਾਮ ਵਿਚ ਹੀ। ਨਉ-ਨਿਧਿ = ਨੌ ਖ਼ਜ਼ਾਨੇ।ਉਹ ਹਰੀ ਦੀ ਸਿਫ਼ਤ-ਸਾਲਾਹ ਦੀ ਬਾਣੀ ਆਪਣੇ ਅੰਦਰ ਵਸਾਂਦੇ ਹਨ, ਪਰਮਾਤਮਾ ਦਾ ਨਾਮ ਉਹਨਾਂ ਨੂੰ ਪਿਆਰਾ ਲੱਗਦਾ ਹੈ ਤੇ ਪ੍ਰਭੂ ਦੇ ਨਾਮ ਵਿਚ ਹੀ ਉਹਨਾਂ ਨੇ (ਮਾਨੋ, ਦੁਨੀਆ ਦੇ) ਨੌ ਹੀ ਖ਼ਜ਼ਾਨੇ ਲੱਭ ਲਏ ਹੁੰਦੇ ਹਨ।
 
मनमुख माइआ मोह विआपे दूखि संतापे दूजै पति गवाई ॥
Manmukẖ mā▫i▫ā moh vi▫āpe ḏūkẖ sanṯāpe ḏūjai paṯ gavā▫ī.
The self-willed manmukhs are engrossed in emotional attachment to Maya; they suffer in pain, and through duality, they lose their honor.
ਆਪ-ਹੁਦਰੇ ਸੰਸਾਰੀ ਮਮਤਾ ਵਿੱਚ ਖੱਚਤ ਹੋਏ ਹੋਏ ਹਨ। ਉਹ ਪੀੜ ਅੰਦਰ ਦੁਖੀ ਹੁੰਦੇ ਹਨ ਤੇ ਦਵੈਤ ਭਾਵ ਵਿੱਚ ਆਪਣੀ ਇੱਜ਼ਤ ਆਬਰੂ ਵੰਞਾ ਲੈਂਦੇ ਹਨ।
ਮੋਹਿ = ਮੋਹ ਵਿਚ। ਵਿਆਪੇ = ਫਸੇ ਹੋਏ। ਦੂਖਿ = ਦੁੱਖ ਵਿਚ। ਸੰਤਾਪੇ = ਵਿਆਕੁਲ। ਦੂਜੈ = ਮਾਇਆ (ਦੇ ਮੋਹ) ਵਿਚ। ਪਤਿ = ਇੱਜ਼ਤ।ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ, ਦੁੱਖ ਵਿਚ (ਗ੍ਰਸੇ ਹੋਏ) ਵਿਆਕੁਲ ਹੋਏ ਰਹਿੰਦੇ ਹਨ ਤੇ ਮਾਇਆ ਦੇ ਮੋਹ ਵਿਚ ਫਸ ਕੇ ਉਹਨਾਂ ਨੇ ਆਪਣੀ ਇੱਜ਼ਤ ਗਵਾ ਲਈ ਹੁੰਦੀ ਹੈ।
 
हउमै मारि सचि सबदि समाणे सचि रते अधिकाई ॥
Ha▫umai mār sacẖ sabaḏ samāṇe sacẖ raṯe aḏẖikā▫ī.
But those who conquer their ego, and merge in the True Shabad, are totally imbued with Truth.
ਜੋ ਆਪਣੀ ਹੰਗਤਾ ਨੂੰ ਮਾਰਦੇ ਹਨ ਤੇ ਸਤਿਨਾਮ ਵਿੱਚ ਲੀਨ ਹੁੰਦੇ ਹਨ, ਉਹ ਸੱਚ ਨਾਲ ਘਣੇ ਰੰਗੀਜ ਜਾਂਦੇ ਹਨ।
xxxਉਹ ਮਨੁੱਖ ਹਉਮੈ ਦੂਰ ਕਰ ਕੇ ਸਦਾ-ਥਿਰ ਹਰੀ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਲੀਨ ਰਹਿੰਦੇ ਹਨ ਤੇ ਸਦਾ-ਥਿਰ ਪ੍ਰਭੂ (ਦੇ ਪ੍ਰੇਮ-ਰੰਗ ਵਿਚ) ਬਹੁਤ ਰੰਗੇ ਰਹਿੰਦੇ ਹਨ;
 
नानक माणस जनमु दुल्मभु है सतिगुरि बूझ बुझाई ॥३॥
Nānak māṇas janam ḏulambẖ hai saṯgur būjẖ bujẖā▫ī. ||3||
O Nanak, it is so difficult to obtain this human life; the True Guru imparts this understanding. ||3||
ਨਾਨਕ, ਮੁਸ਼ਕਿਲ ਨਾਲ ਮਿਲਣ ਵਾਲਾ ਹੈ ਮਨੁੱਖੀ-ਜੀਵਨ। ਸੱਚੇ ਗੁਰੂ ਜੀ ਯਥਾਰਥ ਸਮਝ ਦਰਸਾਉਂਦੇ ਹਨ।
ਸਤਿਗੁਰਿ = ਗੁਰੂ ਨੇ। ਬੂਝ ਬੁਝਾਈ = ਸਮਝ ਬਖ਼ਸ਼ੀ ॥੩॥ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਨੇ ਇਹ ਸਮਝ ਬਖ਼ਸ਼ ਦਿੱਤੀ ਹੁੰਦੀ ਹੈ ਕਿ ਮਨੁੱਖਾ ਜਨਮ ਬੜੀ ਔਖਿਆਈ ਨਾਲ ਮਿਲਦਾ ਹੈ, ਹੇ ਨਾਨਕ!॥੩॥
 
मन मेरे सतिगुरु सेवनि आपणा से जन वडभागी राम ॥
Man mere saṯgur sevan āpṇā se jan vadbẖāgī rām.
O my mind, those who serve their True Guru are the most fortunate beings.
ਹੇ ਮੇਰੀ ਜਿੰਦੇ! ਜੋ ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ, ਭਾਰੇ ਨਸੀਬਾਂ ਵਾਲੇ ਹਨ ਉਹ ਪੁਰਸ਼।
ਸੇ ਜਨ = ਉਹ ਬੰਦੇ।ਹੇ ਮੇਰੇ ਮਨ! ਉਹ ਮਨੁੱਖ ਬੜੇ ਭਾਗਾਂ ਵਾਲੇ ਹੁੰਦੇ ਹਨ ਜੇਹੜੇ ਆਪਣੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ,
 
जो मनु मारहि आपणा से पुरख बैरागी राम ॥
Jo man mārėh āpṇā se purakẖ bairāgī rām.
Those who conquer their minds are beings of renunciation and detachment.
ਜਿਹੜੇ ਆਪਣੇ ਮਨ ਨੂੰ ਕਾਬੂ ਕਰਦੇ ਹਨ, ਉਹੀ ਉਪਰਾਮ ਪੁਰਸ਼ ਹਨ।
ਮਾਰਹਿ = ਮਾਰ ਲੈਂਦੇ ਹਨ, ਵੱਸ ਕਰ ਲੈਂਦੇ ਹਨ।ਤੇ ਜੇਹੜੇ ਆਪਣੇ ਮਨ ਨੂੰ ਵੱਸ ਵਿਚ ਰੱਖਦੇ ਹਨ ਤੇ (ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਭੀ ਮਾਇਆ ਵਲੋਂ) ਨਿਰਮੋਹ ਰਹਿੰਦੇ ਹਨ।
 
से जन बैरागी सचि लिव लागी आपणा आपु पछाणिआ ॥
Se jan bairāgī sacẖ liv lāgī āpṇā āp pacẖẖāṇi▫ā.
They are beings of renunciation and detachment, who lovingly focus their consciousness on the True Lord; they realize and understand their own selves.
ਜੋ ਸੱਚੇ ਸੁਆਮੀ ਨੂੰ ਪਿਆਰ ਕਰਦੇ ਹਨ, ਉਹ ਇੱਛਾ-ਰਹਿਤ ਪੁਰਸ਼ ਹਨ, ਉਹਨਾਂ ਨੇ ਆਪਣੇ ਆਪੇ ਨੂੰ ਸਮਝਿਆ ਹੈ।
ਬੈਰਾਗੀ = ਨਿਰਮੋਹ। ਸਚਿ = ਸਦਾ-ਥਿਰ ਪ੍ਰਭੂ ਵਿਚ। ਲਿਵ = ਲਗਨ। ਆਪਣਾ ਆਪੁ = ਆਪਣੇ ਆਤਮਕ ਜੀਵਨ ਨੂੰ।ਉਹ ਮਨੁੱਖ ਦੁਨੀਆ ਵਲੋਂ ਵਿਰਕਤ ਰਹਿੰਦੇ ਹਨ, ਸਦਾ-ਥਿਰ ਪ੍ਰਭੂ ਵਿਚ ਉਹਨਾਂ ਦੀ ਸੁਰਤ ਜੁੜੀ ਰਹਿੰਦੀ ਹੈ ਅਤੇ ਉਹ ਆਪਣੇ ਆਤਮਕ ਜੀਵਨ ਨੂੰ ਪੜਤਾਲਦੇ ਰਹਿੰਦੇ ਹਨ।
 
मति निहचल अति गूड़ी गुरमुखि सहजे नामु वखाणिआ ॥
Maṯ nihcẖal aṯ gūṛī gurmukẖ sėhje nām vakẖāṇi▫ā.
Their intellect is steady, deep and profound; as Gurmukh, they naturally chant the Naam, the Name of the Lord.
ਅਹਿਲ ਤੇ ਪਰਮ ਡੂੰਘੀ ਹੈ ਉਨ੍ਹਾਂ ਦੀ ਸੋਚ ਸਮਝ ਗੁਰਾਂ ਦੀ ਮਿਹਰ ਸਦਕਾ ਉਹ ਸ਼ਾਤੀ ਨਾਲ ਨਾਮ ਨੂੰ ਉਚਾਰਦੇ ਹਨ।
ਮਤਿ = ਅਕਲ। ਨਿਹਚਲ = ਅਡੋਲ। ਗੂੜੀ = (ਪ੍ਰੇਮ-ਰੰਗ ਵਿਚ) ਗੂੜ੍ਹੀ (ਰੰਗੀ ਹੋਈ)। ਗੁਰਮੁਖਿ = ਗੁਰੂ ਦੇ ਸਨਮੁਖ ਰਹਿ ਕੇ। ਸਹਜੇ = ਆਤਮਕ ਅਡੋਲਤਾ ਵਿਚ।ਗੁਰੂ ਦੀ ਸਰਨ ਪੈ ਕੇ ਉਹਨਾਂ ਦੀ ਮੱਤ (ਮਾਇਆ ਵਲੋਂ) ਅਡੋਲ ਰਹਿੰਦੀ ਹੈ, ਪ੍ਰੇਮ-ਰੰਗ ਵਿਚ ਗੂੜ੍ਹੀ ਰੰਗੀ ਰਹਿੰਦੀ ਹੈ, ਆਤਮਕ ਅਡੋਲਤਾ ਵਿਚ ਟਿਕ ਕੇ ਉਹ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ।
 
इक कामणि हितकारी माइआ मोहि पिआरी मनमुख सोइ रहे अभागे ॥
Ik kāmaṇ hiṯkārī mā▫i▫ā mohi pi▫ārī manmukẖ so▫e rahe abẖāge.
Some are lovers of beautiful young women; emotional attachment to Maya is very dear to them. The unfortunate self-willed manmukhs remain asleep.
ਕਈ ਸੁੰਦਰੀਆਂ ਦੇ ਆਸ਼ਕ ਹਨ। ਧਨ-ਦੌਲਤ ਦਾ ਪਿਆਰ ਉਨ੍ਹਾਂ ਨੂੰ ਮਿੱਠਾ ਲਗਦਾ ਹੈ। ਐਹੋ ਜਿਹੇ ਨਿਕਰਮਣ ਅਧਰਮੀ ਸੁੱਤੇ ਹੀ ਰਹਿੰਦੇ ਹਨ।
ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਕਾਮਣਿ = ਇਸਤ੍ਰੀ। ਹਿਤਕਾਰੀ = ਹਿਤ ਕਰਨ ਵਾਲੇ। ਮੋਹਿ = ਮੋਹ ਵਿਚ। ਪਿਆਰੀ = ਪਿਆਰ ਕਰਨ ਵਾਲੇ।ਕਈ ਐਸੇ ਬਦ-ਨਸੀਬ ਹੁੰਦੇ ਹਨ ਜੋ (ਕਾਮ-ਵੱਸ ਹੋ ਕੇ) ਇਸਤ੍ਰੀ ਨਾਲ (ਹੀ) ਹਿਤ ਕਰਦੇ ਹਨ, ਜੋ ਮਾਇਆ ਦੇ ਮੋਹ ਵਿਚ ਹੀ ਮਗਨ ਰਹਿੰਦੇ ਹਨ ਜੋ ਆਪਣੇ ਮਨ ਦੇ ਪਿੱਛੇ ਤੁਰਦੇ ਹੋਏ (ਗ਼ਫ਼ਲਤ ਦੀ ਨੀਂਦ ਵਿਚ) ਸੁੱਤੇ ਰਹਿੰਦੇ ਹਨ।
 
नानक सहजे सेवहि गुरु अपणा से पूरे वडभागे ॥४॥३॥
Nānak sėhje sevėh gur apṇā se pūre vadbẖāge. ||4||3||
O Nanak, those who intuitively serve their Guru, have perfect destiny. ||4||3||
ਨਾਨਕ ਜੋ ਅਡੋਲਤਾ ਨਾਲ ਆਪਣੇ ਗੁਰੂ ਨੂੰ ਸੇਵਦੇ ਹਨ, ਉਹ ਪੂਰਨ ਪਰਾਲਭਧ ਵਾਲੇ ਪੁਰਸ਼ ਹਨ।
xxx ॥੪॥੩॥ਹੇ ਨਾਨਕ! ਉਹ ਮਨੁੱਖ ਵੱਡੇ ਭਾਗਾਂ ਵਾਲੇ ਹੁੰਦੇ ਹਨ ਜੋ ਆਤਮਕ ਅਡੋਲਤਾ ਵਿਚ ਟਿਕ ਕੇ ਆਪਣੇ ਗੁਰੂ ਦੀ ਦੱਸੀ ਸੇਵਾ ਕਰਦੇ ਰਹਿੰਦੇ ਹਨ ॥੪॥੩॥
 
वडहंसु महला ३ ॥
vad▫hans mėhlā 3.
Wadahans, Third Mehl:
ਵਡਹੰਸ ਤੀਜੀ ਪਾਤਿਸ਼ਾਹੀ।
xxxxxx
 
रतन पदारथ वणजीअहि सतिगुरि दीआ बुझाई राम ॥
Raṯan paḏārath vaṇjī▫ah saṯgur ḏī▫ā bujẖā▫ī rām.
Purchase the jewel, the invaluable treasure; the True Guru has given this understanding.
ਹੇ ਇਨਸਾਨ ਸਾਹਿਬ ਦੇ ਨਾਮ ਦੇ ਅਮੋਲਕ ਵੱਖਰ ਨੂੰ ਖਰੀਦ ਸੱਚੇ ਗੁਰੂ ਜੀ ਐਸੀ ਸਮਝ ਪ੍ਰਦਾਨ ਕਰਦੇ ਹਨ।
ਰਤਨ ਪਦਾਰਥ = ਕੀਮਤੀ ਰਤਨ। ਵਣਜੀਅਹਿ = ਵਣਜੇ ਜਾਂਦੇ ਹਨ, ਖ਼ਰੀਦੇ ਜਾਂਦੇ ਹਨ। ਸਤਿਗੁਰਿ = ਗੁਰੂ ਨੇ।ਉਹ ਮਨੁੱਖ (ਆਤਮਕ ਜੀਵਨ ਦੇ) ਕੀਮਤੀ ਰਤਨਾਂ ਦਾ ਵਪਾਰ ਕਰਦਾ ਰਹਿੰਦਾ ਹੈ ਜਿਸ ਨੂੰ ਗੁਰੂ ਨੇ ਸੂਝ ਬਖ਼ਸ਼ ਦਿੱਤੀ ਹੈ।
 
लाहा लाभु हरि भगति है गुण महि गुणी समाई राम ॥
Lāhā lābẖ har bẖagaṯ hai guṇ mėh guṇī samā▫ī rām.
The profit of profits is the devotional worship of the Lord; one's virtues merge into the virtues of the Lord.
ਮੁਨਾਫਿਆਂ ਦਾ ਮੁਨਾਫਾ ਵਾਹਿਗੁਰੂ ਦੀ ਪ੍ਰੇਮ ਮਈ ਭਗਤੀ ਹੈ। ਨੇਕ ਬੰਦਾ ਪ੍ਰਭੂ ਦੀਆਂ ਨੇਕੀਆਂ ਵਿੱਚ ਲੀਨ ਹੋ ਜਾਂਦਾ ਹੈ।
ਗੁਣ ਮਹਿ = (ਪਰਮਾਤਮਾ ਦੀ) ਸਿਫ਼ਤ-ਸਾਲਾਹ ਵਿਚ (ਜੁੜ ਕੇ)। ਗੁਣੀ = ਗੁਣਾਂ ਦੇ ਮਾਲਕ ਪ੍ਰਭੂ ਵਿਚ। ਸਮਾਈ = ਲੀਨਤਾ।ਉਸ ਨੂੰ ਪਰਮਾਤਮਾ ਦੀ ਭਗਤੀ ਦੀ ਖੱਟੀ ਪ੍ਰਾਪਤ ਹੁੰਦੀ ਰਹਿੰਦੀ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਜੁੜ ਕੇ ਉਸ ਦੀ ਲੀਨਤਾ ਗੁਣਾਂ ਦੇ ਮਾਲਕ-ਪ੍ਰਭੂ ਵਿਚ ਹੋ ਜਾਂਦੀ ਹੈ।