Sri Guru Granth Sahib Ji

Ang: / 1430

Your last visited Ang:

त्रिभवणि सो प्रभु जाणीऐ साचो साचै नाइ ॥५॥
Ŧaribẖavaṇ so parabẖ jāṇī▫ai sācẖo sācẖai nā▫e. ||5||
God is known throughout the three worlds. True is the Name of the True One. ||5||
ਉਹ ਸਾਹਿਬ ਤਿੰਨਾਂ ਜਹਾਨਾਂ ਅੰਦਰ ਜਾਣਿਆ ਜਾਂਦਾ ਹੈ। ਸੱਚਾ ਹੈ ਨਾਮ ਸੱਚੇ ਸਾਹਿਬ ਦਾ।
ਤ੍ਰਿਭਵਣਿ = ਤਿੰਨਾਂ ਭਵਨਾਂ ਵਾਲੇ ਸਾਰੇ ਜਗਤ ਵਿਚ। ਸਾਚੈ ਨਾਇ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ (ਜੁੜ ਕੇ) ॥੫॥(ਹੇ ਭੋਲੀ ਜੀਵ-ਇਸਤ੍ਰੀ!) ਜੇ ਸੱਚੇ ਪ੍ਰਭੂ ਦੇ ਨਾਮ ਵਿਚ ਜੁੜੇ ਰਹੀਏ, ਤਾਂ ਉਸ ਸਦਾ-ਥਿਰ ਪ੍ਰਭੂ ਨੂੰ ਤਿੰਨਾਂ ਭਵਨਾਂ ਵਿਚ ਵਿਆਪਕ ਪਛਾਣ ਲਈਦਾ ਹੈ ॥੫॥
 
सा धन खरी सुहावणी जिनि पिरु जाता संगि ॥
Sā ḏẖan kẖarī suhāvaṇī jin pir jāṯā sang.
The wife who knows that her Husband Lord is always with her is very beautiful.
ਬਹੁਤ ਸੋਹਣੀ ਹੈ ਉਹ ਵਹੁਟੀ ਜਿਹੜੀ ਆਪਣੇ ਪ੍ਰੀਤਮ ਨੂੰ ਆਪਣੇ ਨਾਲ (ਹਿਰਦੇ ਅੰਦਰ) ਸਮਝਦੀ ਹੈ।
ਸਾਧਨ = ਜੀਵ-ਇਸਤ੍ਰੀ। ਖਰੀ = ਬਹੁਤ। ਜਿਨਿ = ਜਿਸ (ਸਾਧਨ) ਨੇ।(ਗੁਰੂ ਦੀ ਸਰਨ ਪੈ ਕੇ) ਜਿਸ ਜੀਵ-ਇਸਤ੍ਰੀ ਨੇ ਪਤੀ-ਪ੍ਰਭੂ ਨੂੰ ਆਪਣੇ ਅੰਗ-ਸੰਗ ਸਮਝ ਲਿਆ ਹੈ, ਉਹ ਜੀਵ-ਇਸਤ੍ਰੀ ਸਚ-ਮੁਚ ਸੋਹਣੀ (ਸੋਹਣੀ ਜੀਵਨ ਵਾਲੀ) ਹੋ ਜਾਂਦੀ ਹੈ।
 
महली महलि बुलाईऐ सो पिरु रावे रंगि ॥
Mahlī mahal bulā▫ī▫ai so pir rāve rang.
The soul-bride is called to the Mansion of the His Presence, and her Husband Lord ravishes her with love.
ਐਸੀ ਪਤਨੀ ਮੰਦਰ ਵਿੱਚ ਸੱਦੀ ਜਾਂਦੀ ਹੈ ਅਤੇ ਕੰਤ ਉਸ ਨੂੰ ਪ੍ਰੀਤ ਅੰਦਰ ਮਾਣਦਾ ਹੈ।
ਮਹਲੀ = ਉਹ ਜੀਵ-ਇਸਤ੍ਰੀ। ਮਹਿਲ = ਪ੍ਰਭੂ ਦੇ ਮਹਲ ਵਿਚ। ਰਾਵੈ = ਮਾਣਦਾ ਹੈ, ਪਿਆਰ ਕਰਦਾ ਹੈ। ਰੰਗਿ = ਪ੍ਰੇਮ ਵਿਚ (ਆ ਕੇ)।ਉਹ ਜੀਵ-ਇਸਤ੍ਰੀ ਪ੍ਰਭੂ ਦੇ ਮਹਲ ਵਿਚ ਸੱਦੀ ਜਾਂਦੀ ਹੈ, ਉਹ ਪ੍ਰਭੂ ਪਤੀ ਪ੍ਰੇਮ-ਰੰਗ ਵਿਚ ਆ ਕੇ ਉਸ ਨੂੰ ਪਿਆਰ ਕਰਦਾ ਹੈ,
 
सचि सुहागणि सा भली पिरि मोही गुण संगि ॥६॥
Sacẖ suhāgaṇ sā bẖalī pir mohī guṇ sang. ||6||
The happy soul-bride is true and good; she is fascinated by the Glories of her Husband Lord. ||6||
ਉਹੀ ਸੱਚੀ ਮੁੱਚੀ ਖੁਸ਼ ਤੇ ਨੇਕ ਵਹੁਟੀ ਹੈ ਜਿਹੜੀ ਆਪਣੇ ਪਿਆਰੇ ਪਤੀ ਦੀਆਂ ਉਤਕ੍ਰਿਸ਼ਟਤਾਈਆਂ ਨਾਲ ਫ਼ਰੇਫ਼ਤਾ ਹੋਈ ਹੈ।
ਸਚਿ = ਸੱਚ ਵਿਚ, ਸਦਾ-ਥਿਰ ਪ੍ਰਭੂ ਵਿਚ, ਅਮਰ ਪ੍ਰਭੂ ਵਿਚ। ਪਿਰਿ = ਪਿਰ ਨੇ ॥੬॥ਪਤੀ-ਪ੍ਰਭੂ ਨੇ ਆਤਮਕ ਗੁਣਾਂ ਨਾਲ ਉਸ ਨੂੰ ਅਜੇਹਾ ਮੋਹ ਲਿਆ ਹੁੰਦਾ ਹੈ ਕਿ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਸੁਹਾਗ ਭਾਗ ਵਾਲੀ ਨੇਕ ਬਣ ਜਾਂਦੀ ਹੈ ॥੬॥
 
भूली भूली थलि चड़ा थलि चड़ि डूगरि जाउ ॥
Bẖūlī bẖūlī thal cẖaṛā thal cẖaṛ dūgar jā▫o.
Wandering around and making mistakes, I climb the plateau; having climbed the plateau, I go up the mountain.
ਘੁੱਸ ਤੇ ਭੁਲ ਕੇ ਮੈਂ ਉਚੇ ਮੈਦਾਨ ਤੇ ਚੜ੍ਹਕੇ ਮੈਂ ਪਹਾੜ ਉਤੇ ਜਾਂਦੀ ਹਾਂ।
ਥਲਿ = ਧਰਤੀ ਉਤੇ। ਚੜਿ = ਚੜ੍ਹ ਕੇ। ਡੂਗਰਿ = ਪਹਾੜ ਉੱਤੇ। ਜਾਉ = ਜਾਉਂ, (ਜੇ) ਮੈਂ ਜਾਵਾਂ।(ਆਤਮਕ ਗੁਣਾਂ ਦੇ ਵਣਜ ਤੋਂ ਖੁੰਝ ਕੇ, ਜੀਵਨ ਦੇ ਸਹੀ ਰਸਤੇ ਤੋਂ) ਭੁੱਲ ਕੇ ਜੇ ਮੈਂ (ਦੁਨੀਆ ਛੱਡ ਕੇ ਭੀ) ਸਾਰੀ ਧਰਤੀ ਉਤੇ ਫਿਰਦੀ ਰਹਾਂ, ਧਰਤੀ ਉੱਤੇ ਭ੍ਰਮਣ ਕਰ ਕੇ ਫਿਰ ਜੇ ਮੈਂ ਪਹਾੜ ਉੱਤੇ ਭੀ ਜਾ ਚੜ੍ਹਾਂ (ਜੇ ਮੈਂ ਕਿਸੇ ਪਹਾੜ ਦੀ ਗੁਫ਼ਾ ਵਿਚ ਭੀ ਜਾ ਟਿਕਾਂ।)
 
बन महि भूली जे फिरा बिनु गुर बूझ न पाउ ॥
Ban mėh bẖūlī je firā bin gur būjẖ na pā▫o.
But now I have lost my way, and I am wandering around in the forest; without the Guru, I do not understand.
ਰਾਹੋਂ ਘੁੱਸ ਕੇ, ਜੇਕਰ ਮੈਂ ਜੰਗਲ ਆਦਿ ਵਿੱਚ ਭਟਕਦੀ ਫਿਰਾਂ, ਤਾਂ ਗੁਰਾਂ ਦੇ ਬਗ਼ੈਰ ਮੈਨੂੰ ਸਮਝ (ਪਈਂ) ਪਰਾਪਤ ਨਹੀਂ ਹੋਣੀ।
ਬੂਝ = ਸਮਝ।(ਸਹੀ ਰਸਤੇ ਤੋਂ) ਖੁੰਝ ਕੇ ਜੇ ਮੈਂ ਜੰਗਲਾਂ ਵਿਚ ਭਟਕਦੀ ਫਿਰਾਂ, ਤਾਂ ਭੀ ਮੈਨੂੰ (ਆਤਮਕ ਰਸਤੇ ਦੀ) ਸਹੀ ਸਮਝ ਨਹੀਂ ਪੈ ਸਕਦੀ, ਕਿਉਂਕਿ ਗੁਰੂ ਤੋਂ ਬਿਨਾ ਇਸ ਰਸਤੇ ਦੀ ਸੂਝ ਨਹੀਂ ਪੈਂਦੀ।
 
नावहु भूली जे फिरा फिरि फिरि आवउ जाउ ॥७॥
Nāvhu bẖūlī je firā fir fir āva▫o jā▫o. ||7||
If I wander around forgetting God's Name, I shall continue coming and going in reincarnation, over and over again. ||7||
ਜੇਕਰ ਹਰੀ ਨਾਮ ਨੂੰ ਭੁਲਾ ਕੇ ਮੈਂ ਤੁਰੀ ਫਿਰਾਂ ਤਾਂ ਮੈਂ ਮੁੜ ਮੁੜ ਕੇ ਆਉਂਦੀ ਤੇ ਜਾਂਦੀ ਰਹਾਂਗੀ।
ਨਾਵਹੁ = (ਪ੍ਰਭੂ ਦੇ) ਨਾਮ ਤੋਂ। ਆਵਉ ਜਾਉ = ਮੈਂ ਆਉਂਦੀ ਤੇ ਜਾਂਦੀ ਹਾਂ, ਜੰਮਦੀ ਤੇ ਮਰਦੀ ਹਾਂ ॥੭॥ਜੇ ਮੈਂ ਪਰਮਾਤਮਾ ਦੇ ਨਾਮ ਤੋਂ ਖੁੰਝੀ ਹੋਈ (ਜੰਗਲਾਂ ਪਹਾੜਾਂ ਵਿਚ) ਫਿਰਦੀ ਰਹਾਂ, ਤਾਂ ਮੈਂ ਮੁੜ ਮੁੜ ਜਨਮ ਮਰਨ ਦਾ ਗੇੜ ਸਹੇੜ ਲਵਾਂਗੀ ॥੭॥
 
पुछहु जाइ पधाऊआ चले चाकर होइ ॥
Pucẖẖahu jā▫e paḏẖā▫ū▫ā cẖale cẖākar ho▫e.
Go and ask the travelers, how to walk on the Path as His slave.
ਜਾ ਕੇ ਰਾਹੀਆਂ ਕੋਲੋਂ ਪਤਾ ਕਰ ਲਓ ਜੋ ਸਾਹਿਬ ਦੇ ਗੋਲੇ ਹੋ ਕੇ ਉਸ ਦੇ ਰਸਤੇ ਟੁਰਦੇ ਹਨ।
ਪਧਾਊ = ਮੁਸਾਫ਼ਿਰ, ਰਾਹੀ, ਪਾਂਧੀ। ਚਾਕਰ = ਸੇਵਕ, ਦਾਸ।(ਹੇ ਭੋਲੀ ਜੀਵ-ਇਸਤ੍ਰੀ! ਜੇ ਜੀਵਨ ਦਾ ਸਹੀ ਰਸਤਾ ਲੱਭਣਾ ਹੈ ਤਾਂ) ਜਾ ਕੇ ਉਹਨਾਂ (ਆਤਮ-) ਰਾਹੀਆਂ ਨੂੰ ਪੁੱਛ ਜੇਹੜੇ (ਪ੍ਰਭੂ-ਦਰ ਦੇ) ਸੇਵਕ ਬਣ ਕੇ (ਜੀਵਨ-ਰਸਤੇ ਉਤੇ) ਤੁਰ ਰਹੇ ਹਨ,
 
राजनु जाणहि आपणा दरि घरि ठाक न होइ ॥
Rājan jāṇėh āpṇā ḏar gẖar ṯẖāk na ho▫e.
They know the Lord to be their King, and at the Door to His Home, their way is not blocked.
ਉਹ ਵਾਹਿਗੁਰੂ ਨੂੰ ਆਪਣਾ ਪਾਤਸ਼ਾਹ ਤਸੱਵਰ ਕਰਦੇ ਹਨ ਅਤੇ ਉਨ੍ਹਾਂ ਨੂੰ ਉਸਦੇ ਮਹਿਲ ਦੇ ਬੂਹੇ ਤੇ ਰੋਕਿਆ ਨਹੀਂ ਜਾਂਦਾ।
ਰਾਜਨੁ = ਰਾਜਾ, ਪਰਮਾਤਮਾ। ਦਰਿ = ਦਰ ਤੇ। ਘਰਿ = ਘਰ ਵਿਚ। ਠਾਕ = ਰੋਕ।ਉਹ (ਇਸ ਸ੍ਰਿਸ਼ਟੀ ਦੇ ਮਾਲਕ) ਪਾਤਿਸ਼ਾਹ ਨੂੰ ਆਪਣਾ ਸਮਝਦੇ ਹਨ, ਉਹਨਾਂ ਨੂੰ ਪ੍ਰਭੂ ਪਾਤਿਸ਼ਾਹ ਦੇ ਦਰ ਤੇ ਘਰ ਵਿਚ (ਜਾਣੋਂ) ਕੋਈ ਰੋਕ ਨਹੀਂ ਹੁੰਦੀ।
 
नानक एको रवि रहिआ दूजा अवरु न कोइ ॥८॥६॥
Nānak eko rav rahi▫ā ḏūjā avar na ko▫e. ||8||6||
O Nanak, the One is pervading everywhere; there is no other at all. ||8||6||
ਨਾਨਕ, ਇਕ ਸੁਆਮੀ ਹੀ ਹਰ ਥਾਂ ਵਿਆਪਕ ਹੋ ਰਿਹਾ ਹੈ, ਹੋਰ ਕੋਈ ਦੂਸਰਾ ਮੂਲੋਂ ਹੀ ਨਹੀਂ।
ਰਵਿ ਰਹਿਆ = ਵਿਆਪਕ ਹੈ ॥੮॥੬॥ਹੇ ਨਾਨਕ! ਉਹਨਾਂ ਨੂੰ ਹਰ ਥਾਂ ਇਕ ਪਰਮਾਤਮਾ ਹੀ ਮੌਜੂਦ ਦਿੱਸਦਾ ਹੈ, ਕਿਤੇ ਵੀ ਉਹਨਾਂ ਨੂੰ ਉਹ ਤੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ ॥੮॥੬॥
 
सिरीरागु महला १ ॥
Sirīrāg mėhlā 1.
Siree Raag, First Mehl:
ਸਿਰੀ ਰਾਗ, ਪਹਿਲੀ ਪਾਤਸ਼ਾਹੀ।
xxxxxx
 
गुर ते निरमलु जाणीऐ निरमल देह सरीरु ॥
Gur ṯe nirmal jāṇī▫ai nirmal ḏeh sarīr.
Through the Guru, the Pure One is known, and the human body becomes pure as well.
ਗੁਰਾਂ ਪਾਸੋਂ ਪਵਿੱਤ੍ਰ ਪੁਰਸ਼ ਜਾਣਿਆ ਜਾਂਦਾ ਹੈ ਅਤੇ ਸਰੀਰ ਤੇ ਮਨੁੱਖੀ ਢਾਂਚਾ ਪਵਿੱਤ੍ਰ ਹੋ ਜਾਂਦੇ ਹਨ।
ਤੇ = ਤੋਂ, ਦੀ ਰਾਹੀਂ। ਦੇਹ = ਸਰੀਰ, ਕਾਂਇਆਂ।ਗੁਰੂ ਦੀ ਰਾਹੀਂ ਹੀ ਉਸ ਪਵਿਤ੍ਰ ਨਾਮ-ਜਲ ਨਾਲ ਸਾਂਝ ਪੈਂਦੀ ਹੈ, ਤੇ ਮਨੁੱਖ ਦਾ ਸਰੀਰ ਪਵਿਤ੍ਰ ਹੋ ਜਾਂਦਾ ਹੈ (ਭਾਵ, ਸਾਰੇ ਗਿਆਨ-ਇੰਦ੍ਰੇ ਵਿਕਾਰਾਂ ਦੀ ਮੈਲ ਤੋਂ ਬਚੇ ਰਹਿੰਦੇ ਹਨ)।
 
निरमलु साचो मनि वसै सो जाणै अभ पीर ॥
Nirmal sācẖo man vasai so jāṇai abẖ pīr.
The Pure, True Lord abides within the mind; He knows the pain of our hearts.
ਪੁਨੀਤ ਸਚਾ ਸਾਹਿਬ ਚਿੱਤ ਅੰਦਰ ਨਿਵਾਸ ਰੱਖਦਾ ਹੈ ਅਤੇ ਉਹ ਦਿਲ ਦੀ ਪੀੜ ਨੂੰ ਸਮਝਦਾ ਹੈ।
ਮਨਿ = ਮਨ ਵਿਚ। ਅਭ ਪੀਰ = ਹਿਰਦੇ ਦੀ ਪੀੜ, ਅੰਦਰਲੀ ਵੇਦਨ।(ਗੁਰੂ ਦੀ ਕਿਰਪਾ ਨਾਲ) ਉਹ ਸਦਾ-ਥਿਰ ਪਵਿਤ੍ਰ ਪ੍ਰਭੂ ਜੋ ਮਨੁੱਖ ਦੀ ਅੰਦਰਲੀ ਵੇਦਨ ਜਾਣਦਾ ਹੈ ਮਨੁੱਖ ਦੇ ਮਨ ਵਿਚ ਆ ਪਰਗਟਦਾ ਹੈ।
 
सहजै ते सुखु अगलो ना लागै जम तीरु ॥१॥
Sahjai ṯe sukẖ aglo nā lāgai jam ṯīr. ||1||
With intuitive ease, a great peace is found, and the arrow of death shall not strike you. ||1||
ਬ੍ਰਹਿਮ-ਗਿਆਨ ਤੋਂ ਪਰਮ-ਖੁਸ਼ੀ ਉਤਪਨ ਹੁੰਦੀ ਹੈ ਅਤੇ ਮੌਤ ਦਾ ਬਾਣ ਆਦਮੀ ਨੂੰ ਨਹੀਂ ਲੱਗਦਾ।
ਸਹਜੈ ਤੇ = ਸਹਜ ਅਵਸਥਾ ਤੋਂ। ਅਗਲੋ = ਬਹੁਤ। ਜਮ ਤੀਰੁ = ਜਮ ਦਾ ਤੀਰ ॥੧॥(ਇਸ ਪ੍ਰਕਾਸ਼ ਦੀ ਬਰਕਤਿ ਨਾਲ ਮਨ ਸਹਜ ਅਵਸਥਾ ਵਿਚ ਟਿਕ ਜਾਂਦਾ ਹੈ) ਸਹਜ ਅਵਸਥਾ ਤੋਂ ਬਹੁਤ ਆਤਮਕ ਆਨੰਦ ਉਪਜਦਾ ਹੈ, ਜਮ ਦਾ ਤੀਰ ਭੀ ਨਹੀਂ ਪੋਂਹਦਾ (ਮੌਤ ਦਾ ਡਰ ਨਹੀਂ ਵਿਆਪਦਾ) ॥੧॥
 
भाई रे मैलु नाही निरमल जलि नाइ ॥
Bẖā▫ī re mail nāhī nirmal jal nā▫e.
O Siblings of Destiny, filth is washed away by bathing in the Pure Water of the Name.
ਹੇ ਵੀਰ! ਹਰੀ ਨਾਮ ਦੇ ਸ਼ੁੱਧ ਪਾਣੀ ਨਾਲ ਇਸ਼ਨਾਨ ਕੀਤਿਆਂ ਤੈਨੂੰ ਕੋਈ ਮਲੀਨਤਾ ਲੱਗੀ ਨਹੀਂ ਰਹਿਣੀ।
ਜਲਿ = ਜਲ ਵਿਚ। ਨਾਇ = ਨ੍ਹਾ ਕੇ, ਨ੍ਹਾਤਿਆਂ।ਹੇ ਭਾਈ! (ਜਿਵੇਂ ਸਾਫ਼ ਪਾਣੀ ਵਿਚ ਨ੍ਹਾਤਿਆਂ ਸਰੀਰ ਦੀ ਮੈਲ ਲਹਿ ਜਾਂਦੀ ਹੈ, ਤਿਵੇਂ ਪਰਮਾਤਮਾ ਦੇ) ਪਵਿਤ੍ਰ ਨਾਮ-ਜਲ ਵਿਚ ਇਸ਼ਨਾਨ ਕੀਤਿਆਂ ਮਨ ਉੱਤੇ (ਵਿਕਾਰਾਂ ਦੀ) ਮੈਲ ਨਹੀਂ ਰਹਿ ਜਾਂਦੀ।
 
निरमलु साचा एकु तू होरु मैलु भरी सभ जाइ ॥१॥ रहाउ ॥
Nirmal sācẖā ek ṯū hor mail bẖarī sabẖ jā▫e. ||1|| rahā▫o.
You alone are Perfectly Pure, O True Lord; all other places are filled with filth. ||1||Pause||
ਕੇਵਲ ਤੂੰ ਹੀ ਮੈਲ-ਰਹਿਤ ਹੈ, ਹੇ ਸਚੇ ਸੁਆਮੀ! ਹੋਰ ਸਾਰੀਆਂ ਥਾਵਾਂ ਗੰਦਗੀ ਨਾਲ ਪੂਰੀਆਂ ਹੋਈਆਂ ਹਨ। ਠਹਿਰਾਉ।
ਜਾਇ = ਥਾਂ ॥੧॥(ਇਸ ਵਾਸਤੇ, ਉਸ ਆਤਮਕ ਇਸ਼ਨਾਨ ਦੀ ਖ਼ਾਤਰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਤੇ ਆਖ ਕਿ ਹੇ ਪ੍ਰਭੂ!) ਸਿਰਫ਼ ਤੂੰ ਸਦਾ-ਥਿਰ ਪ੍ਰਭੂ ਹੀ ਪਵਿਤ੍ਰ ਹੈਂ, ਬਾਕੀ ਹੋਰ ਹਰੇਕ ਥਾਂ (ਮਾਇਆ ਦੇ ਮੋਹ ਦੀ) ਮੈਲ ਨਾਲ ਭਰੀ ਹੋਈ ਹੈ ॥੧॥ ਰਹਾਉ॥
 
हरि का मंदरु सोहणा कीआ करणैहारि ॥
Har kā manḏar sohṇā kī▫ā karṇaihār.
The Temple of the Lord is beautiful; it was made by the Creator Lord.
ਵਾਹਿਗੁਰੂ ਦਾ ਮਹਿਲ ਸੁੰਦਰ ਹੈ। ਸਿਰਜਣਹਾਰ ਨੇ ਇਸ ਨੂੰ ਸਾਜਿਆ ਹੈ।
ਹਰਿ ਕਾ ਮੰਦਰੁ = ਮਨੁੱਖਾ ਸਰੀਰ। ਕਰਣੈ ਹਾਰਿ = (ਜਗਤ ਦੀ) ਰਚਨਾ ਕਰਨ ਵਾਲੇ ਕਰਤਾਰ ਨੇ।(ਜਿਸ ਮਨੁੱਖ ਉਤੇ ਗੁਰੂ ਤਰੁੱਠਦਾ ਹੈ, ਉਸ ਦੇ ਹਿਰਦੇ ਨੂੰ ਸ੍ਰਿਸ਼ਟੀ ਦੇ ਰਚਨਹਾਰ) ਕਰਤਾਰ ਨੇ (ਆਪਣੇ ਰਹਿਣ ਲਈ) ਸੋਹਣਾ ਮਹਲ ਬਣਾ ਲਿਆ ਹੈ।
 
रवि ससि दीप अनूप जोति त्रिभवणि जोति अपार ॥
Rav sas ḏīp anūp joṯ ṯaribẖavaṇ joṯ apār.
The sun and the moon are lamps of incomparably beautiful light. Throughout the three worlds, the Infinite Light is pervading.
ਲਾਸਾਨੀ ਹੈ ਸੂਰਜ ਤੇ ਚੰਦ ਦੀਆਂ ਜੋਤਾਂ ਦੀ ਚਮਕ। ਵਾਹਿਗੁਰੂ ਦਾ ਅਨੰਤ ਚਾਨਣ ਤਿੰਨਾਂ ਹੀ ਜਹਾਨਾਂ ਅੰਦਰ ਵਿਆਪਕ ਹੋ ਰਿਹਾ ਹੈ।
ਰਵਿ = ਸੂਰਜ, ਤੇਜ, (ਅਗਿਆਨਤਾ ਦਾ ਹਨੇਰਾ ਦੂਰ ਕਰਨ ਵਾਲਾ ਆਤਮ) ਪ੍ਰਕਾਸ਼। ਸਸਿ = ਚੰਦ੍ਰਮਾ, ਸੀਤਲਤਾ, ਸਾਂਤਿ ਅਵਸਥਾ (ਜੋ ਕਾਮ ਕ੍ਰੋਧ ਆਦਿਕ ਦੀ ਤਪਸ਼ ਨੂੰ ਬੁਝਾਣ ਦੇ ਸਮਰਥ ਹੈ)। ਦੀਪ = ਦੀਵੇ ਆਤਮਕ ਚਾਨਣ ਦੇਣ ਵਾਲੇ। ਅਨੂਪ = ਬੇ-ਮਿਸਾਲ। ਤ੍ਰਿਭਵਣਿ ਜੋਤਿ = ਤਿੰਨਾਂ ਭਵਨਾਂ ਵਿਚ ਪ੍ਰਕਾਸ਼ ਕਰਨ ਵਾਲੀ ਰੱਬੀ ਜੋਤਿ।ਤਿੰਨਾਂ ਭਵਨਾਂ ਵਿਚ ਵਿਆਪਕ ਬੇਅੰਤ ਪ੍ਰਭੂ ਦੀ ਅਨੂਪ ਜੋਤਿ ਉਸ ਦੇ ਅੰਦਰ ਜਗ ਪੈਂਦੀ ਹੈ; ਉਸ ਦੇ ਅੰਦਰ ਸੂਰਜ ਤੇ ਚੰਦ (ਮਾਨੋ) ਦੀਵੇ ਜਗ ਪੈਂਦੇ ਹਨ (ਭਾਵ, ਉਸ ਦੇ ਅੰਦਰ ਅਗਿਆਨਤਾ ਦਾ ਹਨੇਰਾ ਦੂਰ ਕਰਨ ਵਾਲਾ ਗਿਆਨ ਸੂਰਜ ਤੇ ਕਾਮ ਕ੍ਰੋਧ ਆਦਿਕ ਦੀ ਤਪਸ਼ ਨੂੰ ਬੁਝਾਣ ਵਾਲੀ ਸ਼ਾਂਤ ਅਵਸਥਾ ਦਾ ਚੰਦ ਚੜ੍ਹ ਪੈਂਦਾ ਹੈ।)
 
हाट पटण गड़ कोठड़ी सचु सउदा वापार ॥२॥
Hāt pataṇ gaṛ koṯẖ▫ṛī sacẖ sa▫uḏā vāpār. ||2||
In the shops of the city of the body, in the fortresses and in the huts, the True Merchandise is traded. ||2||
ਦੇਹਿ ਅੰਦਰ ਦੁਕਾਨਾਂ, ਸ਼ਹਿਰ ਕਿਲ੍ਹੇ ਹਨ ਜਿਨ੍ਹਾਂ ਵਿੱਚ ਵਣਜ ਕਰਨ ਲਈ ਸਤਿਨਾਮ ਦਾ ਸੌਦਾ-ਸੂਤ ਹੈ।
ਪਟਣ = ਸ਼ਹਰ। ਗੜ = ਕਿਲ੍ਹੇ ॥੨॥??? ॥੨॥
 
गिआन अंजनु भै भंजना देखु निरंजन भाइ ॥
Gi▫ān anjan bẖai bẖanjnā ḏekẖ niranjan bẖā▫e.
The ointment of spiritual wisdom is the destroyer of fear; through love, the Pure One is seen.
ਬ੍ਰਹਿਮ-ਬੋਧ ਦਾ ਸੁਰਮਾ ਡਰ ਨੂੰ ਨਾਸ ਕਰਨ ਵਾਲਾ ਹੈ ਅਤੇ ਪ੍ਰੇਮ ਦੇ ਰਾਹੀਂ ਹੀ ਪਵਿੱਤ੍ਰ-ਪੁਰਸ਼ ਵੇਖਿਆ ਜਾਂਦਾ ਹੈ।
ਅੰਜਨੁ = ਸੁਰਮਾ। ਭੈ ਭੰਜਨਾ = ਦੁਨੀਆ ਵਾਲੇ ਡਰ ਨਾਸ ਕਰਨ ਵਾਲਾ। ਨਿਰੰਜਨ ਭਾਇ = ਮਾਇਆ-ਰਹਿਤ ਪ੍ਰਭੂ ਦੇ ਪ੍ਰੇਮ ਵਿਚ।(ਤੂੰ) ਪ੍ਰਭੂ ਦੀ ਰਜ਼ਾ ਵਿਚ ਰਹਿ ਕੇ ਸਭ ਡਰ ਨਾਸ ਕਰਨ ਵਾਲਾ ਗਿਆਨ ਦਾ ਸੁਰਮਾ ਵਰਤ ਕੇ (ਉਸ ਨੂੰ ਹਰ ਥਾਂ ਵਿਆਪਕ) ਵੇਖ ਲੈ (ਵੇਖ ਸਕਦਾ ਹੈਂ)।
 
गुपतु प्रगटु सभ जाणीऐ जे मनु राखै ठाइ ॥
Gupaṯ pargat sabẖ jāṇī▫ai je man rākẖai ṯẖā▫e.
The mysteries of the seen and the unseen are all known, if the mind is kept centered and balanced.
ਪ੍ਰਾਣੀ ਪੋਸ਼ੀਦਾ ਤੇ ਜ਼ਾਹਰਾ ਸਮੁਹ ਨੂੰ ਜਾਣ ਲੈਂਦਾ ਹੈ, ਜੇਕਰ ਉਹ ਆਪਣੇ ਮਨੂਏ ਨੂੰ ਇਕ ਜਗ੍ਹਾ ਤੇ ਕੇਂਦਰਿਤ ਰੱਖੇ।
ਠਾਇ = ਥਾਂ ਸਿਰ, ਇੱਕ ਟਿਕਾਣੇ ਤੇ।ਜੇ ਮਨੁੱਖ ਆਪਣੇ ਮਨ ਨੂੰ ਇੱਕ ਟਿਕਾਣੇ ਤੇ ਰੱਖੇ, ਤਾਂ ਉਸ ਨੂੰ ਦਿੱਸਦੇ ਅਣ-ਦਿੱਸਦੇ ਜਗਤ ਵਿਚ ਹਰ ਥਾਂ ਪਰਮਾਤਮਾ ਹੀ ਵੱਸਦਾ ਪਰਤੀਤ ਹੁੰਦਾ ਹੈ।
 
ऐसा सतिगुरु जे मिलै ता सहजे लए मिलाइ ॥३॥
Aisā saṯgur je milai ṯā sėhje la▫e milā▫e. ||3||
If one finds such a True Guru, the Lord is met with intuitive ease. ||3||
ਜੇਕਰ ਇਨਸਾਨ ਨੂੰ ਅਜਿਹਾ ਸਤਿਗੁਰੂ ਪਰਾਪਤ ਹੋ ਜਾਏ ਤਦ ਉਹ ਉਸ ਨੂੰ ਸੁਖੈਨ ਹੀ, ਸਾਹਿਬ ਨਾਲ ਮਿਲਾ ਦਿੰਦਾ ਹੈ।
ਸਹਜ = ਆਤਮਕ ਅਡੋਲਤਾ। ਸਹਜੇ = ਸਹਜ ਅਵਸਥਾ ਵਿਚ (ਜੋੜ ਕੇ) ॥੩॥ਸਭ ਡਰ ਨਾਸ ਕਰਨ ਵਾਲਾ ਗਿਆਨ ਦਾ ਸੁਰਮਾ ਦੇਣ ਵਾਲਾ ਗੁਰੂ ਜੇ ਮਿਲ ਪਏ ਤਾਂ ਉਸ ਮਨੁੱਖ ਨੂੰ ਅਡੋਲ ਆਤਮਕ ਅਵਸਥਾ ਵਿਚ ਜੋੜ ਦੇਂਦਾ ਹੈ ॥੩॥
 
कसि कसवटी लाईऐ परखे हितु चितु लाइ ॥
Kas kasvatī lā▫ī▫ai parkẖe hiṯ cẖiṯ lā▫e.
He draws us to His Touchstone, to test our love and consciousness.
(ਜਿਵੇ ਸੋਨੇ ਨੂੰ ਪਰਖਣ ਲਈ) ਕਸੋਟੀ ਉਤੇ ਕੱਸ ਲਾਈ ਦੀ ਹੈ, (ਤਿਵੇ ਕਰਤਾਰ ਆਪਣੇ ਪੈਦਾ ਕੀਤੇ ਬੰਦਿਆਂ ਦੇ ਆਤਮਕ ਜੀਵਨ ਨੂੰ) ਬੜੇ ਪਿਆਰ ਨਾਲ ਧਿਆਨ ਲਾ ਕੇ ਪਰਖਦਾ ਹੈ।
ਕਸਿ = (ਸੋਨੇ ਨੂੰ ਪਰਖਣ ਲਈ ਕਸਵੱਟੀ ਉਤੇ) ਘਸਾਣਾ। ਹਿਤੁ = ਪਿਆਰ, ਧਿਆਨ। ਨਾਇ = ਨ੍ਹਾ ਕੇ।(ਜਿਵੇਂ ਸੋਨੇ ਨੂੰ ਪਰਖਣ ਲਈ) ਕਸਵੱਟੀ ਉਤੇ ਕੱਸ ਲਈਦੀ ਹੈ (ਤਿਵੇਂ ਕਰਤਾਰ ਆਪਣੇ ਪੈਦਾ ਕੀਤੇ ਬੰਦਿਆਂ ਦੇ ਆਤਮਕ ਜੀਵਨ ਨੂੰ) ਬੜੇ ਪਿਆਰ ਨਾਲ ਧਿਆਨ ਲਾ ਕੇ ਪਰਖਦਾ ਹੈ,
 
खोटे ठउर न पाइनी खरे खजानै पाइ ॥
Kẖote ṯẖa▫ur na pā▫inī kẖare kẖajānai pā▫e.
The counterfeit have no place there, but the genuine are placed in His Treasury.
ਜਾਲ੍ਹੀਆਂ ਨੂੰ ਥਾਂ ਨਹੀਂ ਮਿਲਦੀ ਅਤੇ ਅਸਲੀ ਕੇਸ ਵਿੱਚ ਪਾਏ ਜਾਂਦੇ ਹਨ।
ਠਉਰ = ਥਾਂ। ਨ ਪਾਇਨੀ = ਨ ਪਾਇਨਿ, ਨਹੀਂ ਪੀਂਦੇ, ਨਹੀਂ ਪ੍ਰਾਪਤ ਕਰਦੇਖੋਟਿਆਂ ਨੂੰ (ਉਸ ਦੇ ਦਰ ਤੇ) ਥਾਂ ਨਹੀਂ ਮਿਲਦੀ, ਖਰਿਆਂ ਨੂੰ ਉਹ ਆਪਣੇ ਖ਼ਜ਼ਾਨੇ ਵਿਚ ਸ਼ਾਮਿਲ ਕਰ ਲੈਂਦਾ ਹੈ।
 
आस अंदेसा दूरि करि इउ मलु जाइ समाइ ॥४॥
Ās anḏesā ḏūr kar i▫o mal jā▫e samā▫e. ||4||
Let your hopes and anxieties depart; thus pollution is washed away. ||4||
ਆਪਣੀ ਉਮੀਦ (ਇੱਛਾ) ਤੇ ਚਿੰਤਾ ਨੂੰ ਪਰੇ ਕਰ ਦੇ ਇਸ ਤਰ੍ਹਾਂ ਤੇਰੀ ਮਲੀਣਤਾ ਧੋਤੀ ਜਾਏਗੀ।
xxx॥੪॥(ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰੋਂ ਦੁਨੀਆ ਵਾਲੀਆਂ) ਆਸਾਂ ਤੇ ਸਹਮ ਕੱਢ, ਇਹ ਉੱਦਮ ਕਰਨ ਨਾਲ (ਮਨ ਦੀ ਵਿਕਾਰਾਂ ਦੀ) ਮੈਲ ਦੂਰ ਹੋ ਜਾਇਗੀ, (ਤੇ ਮਨ ਪ੍ਰਭੂ-ਚਰਨਾਂ ਵਿਚ ਲੀਨ ਹੋ ਜਾਇਗਾ ॥੪॥
 
सुख कउ मागै सभु को दुखु न मागै कोइ ॥
Sukẖ ka▫o māgai sabẖ ko ḏukẖ na māgai ko▫e.
Everyone begs for happiness; no one asks for suffering.
ਹਰ ਕੋਈ ਖੁਸ਼ੀ ਨੂੰ ਤਾਘਦਾ ਹੈ, ਕੋਈ ਭੀ ਮੁਸੀਬਤ ਦੀ ਯਾਚਨਾ ਨਹੀਂ ਕਰਦਾ।
ਸਭੁ ਕੋ = ਹਰੇਕ ਜੀਵ। ਕਉ = ਨੂੰ।ਹਰੇਕ ਜੀਵ (ਦੁਨੀਆ ਵਾਲਾ) ਸੁਖ ਮੰਗਦਾ ਹੈ, ਕੋਈ ਭੀ ਦੁੱਖ ਨਹੀਂ ਮੰਗਦਾ;
 
सुखै कउ दुखु अगला मनमुखि बूझ न होइ ॥
Sukẖai ka▫o ḏukẖ aglā manmukẖ būjẖ na ho▫e.
But in the wake of happiness, there comes great suffering. The self-willed manmukhs do not understand this.
ਰਸਾਂ-ਸੁਆਦਾ ਦੇ ਮਗਰ ਅਤਿਅੰਤ ਕਸ਼ਟ ਆਉਂਦਾ ਹੈ, ਪ੍ਰੰਤੂ ਆਪ-ਹੁਦਰੇ ਇਸ ਨੂੰ ਨਹੀਂ ਸਮਝਦੇ।
ਅਗਲਾ = ਬਹੁਤ। ਮਨਮੁਖਿ = ਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ। ਬੂਝ = ਸਮਝ।ਪਰ (ਮਾਇਕ) ਸੁਖ ਨੂੰ ਦੁੱਖ-ਰੂਪ ਫਲ ਬਹੁਤ ਲੱਗਦਾ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨੂੰ ਇਸ (ਭੇਤ) ਦੀ ਸਮਝ ਨਹੀਂ ਆਉਂਦੀ (ਉਹ ਦੁਨੀਆ ਵਾਲੇ ਸੁਖ ਹੀ ਮੰਗਦਾ ਰਹਿੰਦਾ ਹੈ ਤੇ ਨਾਮ ਤੋਂ ਵਾਂਜਿਆ ਰਹਿੰਦਾ ਹੈ)।
 
सुख दुख सम करि जाणीअहि सबदि भेदि सुखु होइ ॥५॥
Sukẖ ḏukẖ sam kar jāṇī▫ahi sabaḏ bẖeḏ sukẖ ho▫e. ||5||
Those who see pain and pleasure as one and the same find peace; they are pierced through by the Shabad. ||5||
ਜੋ ਖੁਸ਼ੀ ਤੇ ਗ਼ਮੀ ਨੂੰ ਇਕ ਸਮਾਨ ਜਾਣਦੇ ਹਨ ਅਤੇ ਆਪਣੀ ਆਤਮਾ ਨੂੰ ਨਾਮ ਨਾਲ ਵਿੰਨ੍ਹਦੇ ਹਨ, ਉਹ ਰੱਬੀ ਠੰਢ-ਚੈਨ ਪਾਉਂਦੇ ਹਨ।
ਸਮ = ਬਰਾਬਰ, ਇਕੋ ਜਿਹੇ। ਜਾਣੀਅਹਿ = (ਜਦੋਂ) ਜਾਣ ਲਏ ਜਾਂਦੇ ਹਨ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਭੇਦਿ = ਵਿੰਨ੍ਹ ਕੇ (ਮਨ ਨੂੰ) ॥੫॥(ਅਸਲ ਵਿਚ ਦੁਨੀਆ ਦੇ) ਸੁਖ ਤੇ ਦੁਖ ਇਕੋ ਜਿਹੇ ਹੀ ਸਮਝਣੇ ਚਾਹੀਦੇ ਹਨ। ਅਸਲ ਆਤਮਕ ਸੁਖ ਤਦੋਂ ਹੀ ਮਿਲਦਾ ਹੈ ਜੇ ਗੁਰੂ ਦੇ ਸ਼ਬਦ ਦੀ ਰਾਹੀਂ ਮਨ ਨੂੰ ਵਿੰਨ੍ਹ ਲਿਆ ਜਾਏ (ਮਨ ਨੂੰ ਨੱਥ ਕੇ ਦੁਨੀਆ ਦੇ ਮੌਜ-ਮੇਲਿਆਂ ਵਲੋਂ ਰੋਕ ਕੇ ਰੱਖਿਆ ਜਾਏ) ॥੫॥
 
बेदु पुकारे वाचीऐ बाणी ब्रहम बिआसु ॥
Beḏ pukāre vācẖī▫ai baṇī barahm bi▫ās.
The Vedas proclaim, and the words of Vyaasa tell us,
ਬ੍ਰਹਮਾ ਦੇ ਵੇਦਾਂ ਅਤੇ ਵਿਆਸ ਦਿਆਂ ਸ਼ਬਦਾ (ਰਚਨਾਵਾਂ) ਦਾ ਪਾਠ ਪੁਕਾਰਦਾ ਹੈ,
ਵਾਚੀਐ = ਵਾਚਣੀ ਚਾਹੀਦੀ ਹੈ, ਪੜ੍ਹਨੀ ਚਾਹੀਦੀ ਹੈ। ਬਾਣੀ ਬ੍ਰਹਮ = ਬ੍ਰਹਮ ਦੀ ਬਾਣੀ, ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ। ਬਿਆਸੁ = ਬਿਆਸ (ਰਿਸ਼ੀ)।ਬਿਆਸ ਰਿਸ਼ੀ (ਤਾਂ ਮੁੜ ਮੁੜ) ਵੇਦ ਨੂੰ ਹੀ ਉੱਚੀ ਉੱਚੀ ਉਚਾਰਦਾ ਹੈ, (ਪਰ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਪੜ੍ਹਨੀ ਚਾਹੀਦੀ ਹੈ।
 
मुनि जन सेवक साधिका नामि रते गुणतासु ॥
Mun jan sevak sāḏẖikā nām raṯe guṇṯās.
that the silent sages, the servants of the Lord, and those who practice a life of spiritual discipline are attuned to the Naam, the Treasure of Excellence.
ਕਿ ਚੁੱਪ ਕੀਤੇ ਰਿਸ਼ੀ ਰੱਬ ਦੇ ਟਹਿਲੂਏ ਅਤੇ ਅਭਿਆਸੀ ਚੰਗਿਆਈਆਂ ਦੇ ਖ਼ਜ਼ਾਨੇ, ਨਾਮ ਨਾਲ ਰੰਗੇ ਹੋਏ ਹਨ।
ਮੁਨਿ ਜਨ = ਮੁਨੀ ਲੋਕ। ਨਾਮਿ = ਨਾਮ ਵਿਚ। ਗੁਣ ਤਾਸੁ = ਗੁਣਾਂ ਦਾ ਖ਼ਜ਼ਾਨਾ ਪ੍ਰਭੂ।ਅਸਲੀ ਮੁਨੀ ਲੋਕ ਸੇਵਕ ਤੇ ਸਾਧਿਕ ਉਹੀ ਹਨ ਜੋ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੇ ਨਾਮ ਵਿਚ ਰੰਗੇ ਹੋਏ ਹਨ।
 
सचि रते से जिणि गए हउ सद बलिहारै जासु ॥६॥
Sacẖ raṯe se jiṇ ga▫e ha▫o saḏ balihārai jās. ||6||
Those who are attuned to the True Name win the game of life; I am forever a sacrifice to them. ||6||
ਜੋ ਸਤਿਨਾਮ ਨਾਲ ਰੰਗੀਜੇ ਹਨ, ਉਹ ਜਿੱਤ ਜਾਂਦੇ ਹਨ। ਮੈਂ ਉਨ੍ਹਾਂ ਉਤੋਂ ਸਦੀਵ ਹੀ ਕੁਰਬਾਨ ਜਾਂਦਾ ਹਾਂ।
ਜਿਣਿ ਗਏ = ਜਿੱਤ ਕੇ (ਇਥੋਂ) ਗਏ। ਜਾਸੁ = ਮੈਂ ਜਾਂਦਾ ਹਾਂ ॥੬॥ਜੇਹੜੇ ਬੰਦੇ ਸਦਾ ਕਾਇਮ ਰਹਿਣ ਵਾਲੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ (ਸੰਸਾਰ ਤੋਂ ਜੀਵਨ-ਬਾਜ਼ੀ) ਜਿੱਤ ਕੇ ਜਾਂਦੇ ਹਨ। ਮੈਂ ਭੀ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ॥੬॥
 
चहु जुगि मैले मलु भरे जिन मुखि नामु न होइ ॥
Cẖahu jug maile mal bẖare jin mukẖ nām na ho▫e.
Those who do not have the Naam in their mouths are filled with pollution; they are filthy throughout the four ages.
ਜਿਨ੍ਹਾਂ ਦੇ ਮੂੰਹ ਵਿੱਚ ਸੁਆਮੀ ਦਾ ਨਾਮ ਨਹੀਂ, ਉਹ ਮਲੀਣਤਾ ਨਾਲ ਪਰੀਪੂਰਨ ਹਨ ਅਤੇ ਚੌਹਾ ਹੀ ਯੁੱਗਾਂ ਅੰਦਰ ਪਲੀਤ ਰਹਿੰਦੇ ਹਨ।
ਚਹੁ ਜੁਗਿ = ਸਦਾ ਹੀ। ਮੈਲੁ ਭਰੇ = (ਵਿਕਾਰਾਂ ਦੀ) ਮੈਲ ਨਾਲ ਲਿਬੜੇ ਹੋਇ।ਪਰ ਜਿਨ੍ਹਾਂ ਦੇ ਮੂੰਹ ਵਿਚ ਪ੍ਰਭੂ ਦਾ ਨਾਮ ਨਹੀਂ ਹੈ ਉਹ ਸਦਾ ਹੀ ਮੈਲੇ (ਮਨ ਵਾਲੇ) ਹਨ, (ਉਹਨਾਂ ਦੇ ਮਨ ਵਿਕਾਰਾਂ ਦੀ) ਮੈਲ ਨਾਲ ਭਰੇ ਰਹਿੰਦੇ ਹਨ।
 
भगती भाइ विहूणिआ मुहु काला पति खोइ ॥
Bẖagṯī bẖā▫e vihūṇi▫ā muhu kālā paṯ kẖo▫e.
Without loving devotion to God, their faces are blackened, and their honor is lost.
ਜੋ ਪ੍ਰਭੂ ਦੀ ਪ੍ਰੀਤ ਅਤੇ ਸ਼ਰਧਾ ਅਨੁਰਾਗ ਤੋਂ ਸੱਖਣੇ ਹਨ, ਉਹ ਇੱਜ਼ਤ ਗੁਆ ਲੈਂਦੇ ਹਨ ਅਤੇ ਉਨ੍ਹਾਂ ਦੇ ਚਿਹਰੇ ਸਿਆਹ ਕੀਤੇ ਜਾਂਦੇ ਹਨ।
ਪਤਿ = ਇੱਜ਼ਤ। ਖੋਇ = ਗਵਾ ਕੇ।ਪਰਮਾਤਮਾ ਦੀ ਭਗਤੀ ਤੇ ਪਿਆਰ ਤੋਂ ਵਾਂਜੇ ਬੰਦਿਆਂ ਦਾ ਮੂੰਹ (ਉਸ ਦੀ ਹਜ਼ੂਰੀ ਵਿਚ) ਕਾਲਾ (ਦਿੱਸਦਾ ਹੈ), ਉਹ ਆਪਣੀ ਇੱਜ਼ਤ ਗਵਾ ਕੇ (ਜਾਂਦੇ ਹਨ)।
 
जिनी नामु विसारिआ अवगण मुठी रोइ ॥७॥
Jinī nām visāri▫ā avgaṇ muṯẖī ro▫e. ||7||
Those who have forgotten the Naam are plundered by evil; they weep and wail in dismay. ||7||
ਜਿਨ੍ਹਾਂ ਨੇ ਨਾਮ ਨੂੰ ਭੁਲਾ ਦਿੱਤਾ ਹੈ, ਉਹ ਪਾਪ ਦੇ ਠੱਗੇ ਹੋਏ, ਵਿਰਲਾਪ ਕਰਦੇ ਹਨ।
ਜਿਨਿ = ਜਿਸ ਜਿਸ ਜੀਵ-ਇਸਤ੍ਰੀ ਨੇ। ਮੁਠੀ = ਠੱਗੀ ਹੋਈ, ਲੁੱਟੀ ਹੋਈ ॥੭॥ਜਿਸ ਜਿਸ ਜੀਵ-ਇਸਤ੍ਰੀ ਨੇ ਪ੍ਰਭੂ ਦਾ ਨਾਮ ਭੁਲਾ ਦਿੱਤਾ ਹੈ, (ਉਸ ਦੇ ਆਤਮਕ ਸਰਮਾਏ ਨੂੰ ਔਗੁਣਾਂ ਨੇ ਲੁੱਟ ਲਿਆ ਹੈ, ਉਹ ਰੋਂਦੀ ਪਛਤਾਂਦੀ ਹੈ ॥੭॥
 
खोजत खोजत पाइआ डरु करि मिलै मिलाइ ॥
Kẖojaṯ kẖojaṯ pā▫i▫ā dar kar milai milā▫e.
I searched and searched, and found God. In the Fear of God, I have been united in His Union.
ਭਾਲਦਿਆਂ ਤੇ ਟੈਲਦਿਆਂ ਹੋਇਆ ਮੈਂ ਸਭ ਨੂੰ ਪਾ ਲਿਆ ਹੈ। ਪ੍ਰਭੂ ਦੇ ਭੈ ਰਾਹੀਂ ਮੈਂ ਉਸ ਦੇ ਮਿਲਾਪ ਅੰਦਰ ਮਿਲ ਗਿਆ ਹਾਂ।
xxx(ਗੁਰੂ ਦੀ ਰਾਹੀਂ) ਭਾਲ ਕਰਦਿਆਂ ਕਰਦਿਆਂ ਇਹ ਗੱਲ ਲੱਭ ਪੈਂਦੀ ਹੈ ਕਿ ਪਰਮਾਤਮਾ ਦਾ ਡਰ-ਅਬਦ ਹਿਰਦੇ ਵਿਚ ਧਾਰਨ ਕੀਤਿਆਂ ਪਰਮਾਤਮਾ ਗੁਰੂ ਦਾ ਮਿਲਾਇਆ ਮਿਲ ਪੈਂਦਾ ਹੈ।
 
आपु पछाणै घरि वसै हउमै त्रिसना जाइ ॥
Āp pacẖẖāṇai gẖar vasai ha▫umai ṯarisnā jā▫e.
Through self-realization, people dwell within the home of their inner being; egotism and desire depart.
ਆਪਣੇ ਆਪ ਨੂੰ ਸਿੰਞਾਣ ਕੇ, ਇਨਸਾਨ ਆਪਦੇ ਨਿੱਜ ਦੇ ਗ੍ਰਹਿ ਅੰਦਰ ਵਸਦਾ ਹੈ ਅਤੇ ਉਸ ਦਾ ਹੰਕਾਰ ਤੇ ਖਾਹਿਸ਼ ਦੂਰ ਹੋ ਜਾਂਦੇ ਹਨ।
ਆਪੁ = ਆਪਣੇ ਆਪ ਨੂੰ। ਘਰਿ = ਘਰ ਵਿਚ।ਜੇਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਆਪਣੇ ਆਪ ਨੂੰ ਪਛਾਣਦਾ ਹੈ, ਉਸ ਦਾ ਮਨ ਬਾਹਰ ਭਟਕਣੋਂ ਹਟ ਕੇ ਅੰਤਰ ਆਤਮੇ ਹੀ ਟਿਕ ਜਾਂਦਾ, ਉਸ ਦੀ ਹਉਮੈ ਦੂਰ ਹੋ ਜਾਂਦੀ ਹੈ, ਉਸ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ।
 
नानक निरमल ऊजले जो राते हरि नाइ ॥८॥७॥
Nānak nirmal ūjle jo rāṯe har nā▫e. ||8||7||
O Nanak, those who are attuned to the Name of the Lord are immaculate and radiant. ||8||7||
ਨਾਨਕ ਬੇਦਾਗ ਅਤੇ ਸੁਰਖਰੂ ਹਨ ਉਹ ਜੋ ਵਾਹਿਗੁਰੂ ਦੇ ਨਾਮ ਨਾਲ ਰੰਗੀਜੇ ਹਨ।
ਹਰਿ ਨਾਇ = ਹਰੀ ਦੇ ਨਾਮ ਵਿਚ ॥੮॥੭॥ਹੇ ਨਾਨਕ! ਜੇਹੜੇ ਮਨੁੱਖ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹਨਾਂ ਦੇ ਜੀਵਨ ਪਵਿਤ੍ਰ ਤੇ ਰੌਸ਼ਨ ਹੋ ਜਾਂਦੇ ਹਨ ॥੮॥੭॥
 
सिरीरागु महला १ ॥
Sirīrāg mėhlā 1.
Siree Raag, First Mehl:
ਸਿਰੀ ਰਰਾਗ, ਪਹਿਲੀ ਪਾਤਸ਼ਾਹੀ।
xxxxxx
 
सुणि मन भूले बावरे गुर की चरणी लागु ॥
Suṇ man bẖūle bāvre gur kī cẖarṇī lāg.
Listen, O deluded and demented mind: hold tight to the Guru's Feet.
ਕੰਨ ਕਰ, ਤੂੰ ਮੇਰੀ ਘੁੱਸੀ ਹੋਈ ਤੇ ਪਗਲੀ ਜਿੰਦੜੀਏ! ਗੁਰਾਂ ਦੇ ਪੈਰੀ ਪਉ।
ਬਾਵਰੇ = ਹੇ ਕਮਲੇ!ਹੇ ਕੁਰਾਹੇ-ਪਏ ਕਮਲੇ ਮਨ! (ਮੇਰੀ ਸਿੱਖਿਆ) ਸੁਣ (ਸਿੱਖਿਆ ਇਹ ਹੈ ਕਿ) ਗੁਰੂ ਦੀ ਸਰਨੀ ਪਉ।
 
हरि जपि नामु धिआइ तू जमु डरपै दुख भागु ॥
Har jap nām ḏẖi▫ā▫e ṯū jam darpai ḏukẖ bẖāg.
Chant and meditate on the Naam, the Name of the Lord; death will be afraid of you, and suffering shall depart.
ਵਾਹਿਗੁਰੂ ਦਾ ਅਰਾਧਨ ਅਤੇ ਸਿਮਰਨ ਕਰ, (ਇੰਜ ਕੀਤਿਆਂ) ਮੌਤ ਦਾ ਦੇਵਤਾ ਭੀ ਭੈ ਖਾਂਦਾ ਹੈ ਅਤੇ ਸੋਗ ਦੌੜ ਜਾਂਦਾ ਹੈ।
ਦੁਖ ਭਾਗੁ = ਦੁਖਾਂ ਨੂੰ ਭਾਜੜ (ਪੈ ਜਾਂਦੀ ਹੈ)।(ਗੁਰੂ ਪਾਸੋਂ ਪਰਮਾਤਮਾ ਦਾ ਨਾਮ ਮਿਲਦਾ ਹੈ, ਤੂੰ ਭੀ ਉਹ) ਹਰਿ ਨਾਮ ਜਪ, (ਪ੍ਰਭੂ ਚਰਨਾਂ ਵਿਚ) ਸੁਰਤ ਜੋੜ (ਪ੍ਰਭੂ ਦਾ ਨਾਮ ਸਿਮਰਿਆਂ) ਜਮਰਾਜ (ਭੀ) ਡਰ ਜਾਂਦਾ ਹੈ ਤੇ ਦੁੱਖਾਂ ਨੂੰ ਭਾਜੜ ਪੈ ਜਾਂਦੀ ਹੈ।
 
दूखु घणो दोहागणी किउ थिरु रहै सुहागु ॥१॥
Ḏūkẖ gẖaṇo ḏuhāgaṇī ki▫o thir rahai suhāg. ||1||
The deserted wife suffers terrible pain. How can her Husband Lord remain with her forever? ||1||
ਬਦਕਿਸਮਤ ਵਹੁਟੀ ਬਹੁਤਾ ਕਸ਼ਟ ਉਠਾਉਂਦੀ ਹੈ। ਉਸ ਦਾ ਪਤੀ (ਪਰਮੇਸ਼ਰ) ਕਿਸ ਤਰ੍ਹਾਂ ਮੁਸਤ-ਕਿਲ ਉਸ ਦੇ ਨਾਲ ਰਹਿ ਸਕਦਾ ਹੈ?
ਦੋਹਾਗਣੀ = ਮੰਦੇ ਭਾਗਾਂ ਵਾਲੀ ॥੧॥(ਪਰ ਜੇਹੜੀ) ਭਾਗ-ਹੀਣ ਜੀਵ-ਇਸਤ੍ਰੀ (ਨਾਮ ਨਹੀਂ ਸਿਮਰਦੀ, ਉਸ) ਨੂੰ ਬਹੁਤ ਦੁੱਖ-ਕਲੇਸ਼ ਵਿਆਪਦਾ ਹੈ (ਦੁੱਖਾਂ ਨੂੰ ਭਾਜੜ ਤਦੋਂ ਹੀ ਪੈ ਸਕਦੀ ਹੈ, ਜੇ ਸਿਰ ਉਤੇ ਖਸਮ-ਸਾਈਂ ਹੋਵੇ, ਪਰ ਜੋ ਖਸਮ ਦਾ ਨਾਮ ਕਦੇ ਚੇਤੇ ਹੀ ਨਹੀਂ ਕਰਦੀ, ਉਸ ਦੇ ਸਿਰ ਉਤੇ) ਖਸਮ-ਸਾਈਂ ਕਿਵੇਂ ਟਿਕਿਆ ਹੋਇਆ ਪ੍ਰਤੀਤ ਹੋਵੇ? ॥੧॥