Sri Guru Granth Sahib Ji

Ang: / 1430

Your last visited Ang:

भाई रे अवरु नाही मै थाउ ॥
Bẖā▫ī re avar nāhī mai thā▫o.
O Siblings of Destiny, I have no other place to go.
ਹੇ ਵੀਰ! ਮੇਰਾ ਹੋਰ ਕੋਈ ਟਿਕਾਣਾ ਨਹੀਂ।
xxxਹੇ ਭਾਈ! (ਨਾਮ ਖ਼ਜ਼ਾਨਾ ਹਾਸਲ ਕਰਨ ਲਈ) ਮੈਨੂੰ (ਗੁਰੂ ਤੋਂ ਬਿਨਾ) ਹੋਰ ਕੋਈ ਥਾਂ ਨਹੀਂ ਦਿੱਸਦਾ।
 
मै धनु नामु निधानु है गुरि दीआ बलि जाउ ॥१॥ रहाउ ॥
Mai ḏẖan nām niḏẖān hai gur ḏī▫ā bal jā▫o. ||1|| rahā▫o.
The Guru has given me the Treasure of the Wealth of the Naam; I am a sacrifice to Him. ||1||Pause||
ਗੁਰਾਂ ਨੇ ਮੈਨੂੰ ਹਰੀ ਨਾਮ ਦੀ ਦੌਲਤ ਦਾ ਖ਼ਜ਼ਾਨਾ ਦਿੱਤਾ ਹੈ, ਮੈਂ ਉਨ੍ਹਾਂ ਉਤੋਂ ਸਦਕੇ ਜਾਂਦਾ ਹਾਂ। ਠਹਿਰਾਉ।
ਨਿਧਾਨੁ = ਖ਼ਜ਼ਾਨਾ। ਗੁਰਿ = ਗੁਰੂ ਨੇ। ਬਲਿ = ਕੁਰਬਾਨ ਸਦਕੇ ॥੧॥ਮੇਰੇ ਵਾਸਤੇ ਤਾਂ ਪ੍ਰਭੂ-ਨਾਮ ਹੀ ਧਨ ਹੈ, ਨਾਮ ਹੀ ਖ਼ਜ਼ਾਨਾ ਹੈ (ਇਹ ਖ਼ਜ਼ਾਨਾ ਜਿਸ ਕਿਸੇ ਨੂੰ ਦਿੱਤਾ ਹੈ) ਗੁਰੂ ਨੇ (ਹੀ) ਦਿੱਤਾ ਹੈ, ਮੈਂ ਗੁਰੂ ਤੋਂ ਕੁਰਬਾਨ ਹਾਂ ॥੧॥ ਰਹਾਉ॥
 
गुरमति पति साबासि तिसु तिस कै संगि मिलाउ ॥
Gurmaṯ paṯ sābās ṯis ṯis kai sang milā▫o.
The Guru's Teachings bring honor. Blessed is He-may I meet and be with Him!
ਗੁਰਾਂ ਦੇ ਉਪਦੇਸ਼ ਦੁਆਰਾ ਇਜ਼ਤ ਪਰਾਪਤ ਹੁੰਦੀ ਹੈ। ਆਫਰੀਨ ਹੈ ਉਨ੍ਹਾਂ (ਗੁਰੂ ਜੀ) ਨੂੰ, ਰੱਬ ਕਰੇ ਮੇਰਾ ਉਨ੍ਹਾਂ ਨਾਲ ਮੇਲ-ਮਿਲਾਪ ਹੋਵੇ।
ਪਤਿ = ਇੱਜ਼ਤ।ਸ਼ਾਬਾਸ਼ੇ ਉਸ (ਗੁਰੂ) ਤੋਂ ਜਿਸ ਗੁਰੂ ਦੀ ਮੱਤ ਮਿਲਿਆਂ ਇੱਜ਼ਤ ਮਿਲਦੀ ਹੈ। (ਪ੍ਰਭੂ ਮਿਹਰ ਕਰੇ) ਮੈਂ ਉਸ (ਗੁਰੂ) ਦੀ ਸੰਗਤ ਵਿਚ ਮਿਲਿਆ ਰਹਾਂ।
 
तिसु बिनु घड़ी न जीवऊ बिनु नावै मरि जाउ ॥
Ŧis bin gẖaṛī na jīv▫ū bin nāvai mar jā▫o.
Without Him, I cannot live, even for a moment. Without His Name, I die.
ਉਸ ਦੇ ਬਾਝੋਂ ਮੈਂ ਇਕ ਮੁਹਤ ਭਰ ਲਈ ਭੀ ਜੀਉਂਦਾ ਨਹੀਂ ਰਹਿ ਸਕਦਾ। ਉਸ ਦੇ ਨਾਮ ਦੇ ਬਗੈਰ ਮੈਂ ਮਰ ਜਾਂਦਾ ਹਾਂ।
ਮਰਿ ਜਾਉ = (ਜਾਉਂ) ਮੈਂ ਆਤਮਕ ਮੌਤੇ ਮਰ ਜਾਂਦਾ ਹਾਂ।(ਨਾਮ ਦੀ ਦਾਤ ਦੇਣ ਵਾਲੇ) ਉਸ ਗੁਰੂ ਤੋਂ ਬਿਨਾ ਮੈਂ ਇਕ ਘੜੀ ਭੀ ਨਹੀਂ ਰਹਿ ਸਕਦਾ, ਕਿਉਂਕਿ ਨਾਮ ਤੋਂ ਬਿਨਾ ਮੇਰੀ ਆਤਮਕ ਮੌਤ ਹੋ ਜਾਂਦੀ ਹੈ।
 
मै अंधुले नामु न वीसरै टेक टिकी घरि जाउ ॥२॥
Mai anḏẖule nām na vīsrai tek tikī gẖar jā▫o. ||2||
I am blind-may I never forget the Naam! Under His Protection, I shall reach my true home. ||2||
ਮੈਂ ਅੰਨ੍ਹੇ ਨੂੰ ਵਾਹਿਗੁਰੂ ਦਾ ਨਾਮ ਨਾਂ ਭੁੱਲੇ। ਉਸ ਦੀ ਪਲਾਹ ਤਾਬੇ ਰਹਿ ਕੇ ਮੈਂ ਆਪਣੇ ਗ੍ਰਹਿ ਪੁਜ ਜਾਵਾਂਗਾ।
xxx॥੨॥(ਨਾਮ ਤੋਂ ਬਿਨਾ ਮੈਂ ਮਾਇਆ ਦੇ ਮੋਹ ਵਿਚ ਅੰਨ੍ਹਾ ਹੋ ਜਾਂਦਾ ਹਾਂ, ਪ੍ਰਭੂ ਮਿਹਰ ਕਰੇ) ਮੈਨੂੰ ਅੰਨ੍ਹੇ ਨੂੰ ਉਸ ਦਾ ਨਾਮ ਨਾਹ ਭੁੱਲ ਜਾਏ, ਮੈਂ ਗੁਰੂ ਦਾ ਆਸਰਾ ਪਰਨਾ ਲੈ ਕੇ ਪ੍ਰਭੂ-ਚਰਨਾਂ ਵਿਚ ਜੁੜਿਆ ਰਹਾਂ ॥੨॥
 
गुरू जिना का अंधुला चेले नाही ठाउ ॥
Gurū jinā kā anḏẖulā cẖele nāhī ṯẖā▫o.
Those chaylaas, those devotees, whose spiritual teacher is blind, shall not find their place of rest.
ਜਿਨ੍ਹਾਂ ਦਾ ਧਾਰਮਕ ਆਗੂ ਅੰਨ੍ਹਾ ਹੈ, ਉਨ੍ਹਾਂ ਮੁਰੀਦਾ ਨੂੰ ਕੋਈ ਥਾਂ ਨਹੀਂ ਮਿਲਦੀ।
xxx(ਪਰ ਗੁਰੂ ਭੀ ਹੋਵੇ ਤਾਂ ਸੁਜਾਖਾ ਹੋਵੇ) ਜਿਨ੍ਹਾਂ ਦਾ ਗੁਰੂ (ਆਪ ਹੀ ਮਾਇਆ ਦੇ ਮੋਹ ਵਿਚ) ਅੰਨ੍ਹਾ ਹੋ ਗਿਆ ਹੋਵੇ, ਉਹਨਾਂ ਚੇਲਿਆਂ ਨੂੰ (ਆਤਮਕ ਸੁਖ ਦਾ) ਥਾਂ-ਟਿਕਾਣਾ ਨਹੀਂ ਲੱਭ ਸਕਦਾ।
 
बिनु सतिगुर नाउ न पाईऐ बिनु नावै किआ सुआउ ॥
Bin saṯgur nā▫o na pā▫ī▫ai bin nāvai ki▫ā su▫ā▫o.
Without the True Guru, the Name is not obtained. Without the Name, what is the use of it all?
ਸੱਚੇ ਗੁਰਾਂ ਦੇ ਬਾਝੋਂ ਸਾਹਿਬ ਦਾ ਨਾਮ ਪਰਾਪਤ ਨਹੀਂ ਹੁੰਦਾ। ਨਾਮ ਦੇ ਬਗੈਰ ਮਨੁੱਖੀ ਜੀਵਨ ਦਾ ਕੀ ਮਨੋਰਥ ਹੈ?
ਸੁਆਉ = ਸੁਆਰਥ, ਜਨਮ ਮਨੋਰਥ।(ਪੂਰੇ) ਗੁਰੂ ਤੋਂ ਬਿਨਾ ਪ੍ਰਭੂ ਦਾ ਨਾਮ ਨਹੀਂ ਮਿਲਦਾ, ਨਾਮ ਤੋਂ ਬਿਨਾ ਹੋਰ ਕੋਈ (ਸੁਚੱਜਾ) ਜੀਵਨ-ਮਨੋਰਥ ਨਹੀਂ ਹੋ ਸਕਦਾ।
 
आइ गइआ पछुतावणा जिउ सुंञै घरि काउ ॥३॥
Ā▫e ga▫i▫ā pacẖẖuṯāvṇā ji▫o suñai gẖar kā▫o. ||3||
People come and go, regretting and repenting, like crows in a deserted house. ||3||
ਉਜਾੜ ਗ੍ਰਹਿ ਵਿੱਚ ਕਾਂ ਦੇ ਫੇਰਾ ਪਾਉਣ ਦੀ ਤਰ੍ਹਾਂ ਬੰਦਾ ਆਪਣੇ ਆਉਣ ਤੇ ਜਾਣ ਉਤੇ ਅਫਸੋਸ ਕਰਦਾ ਹੈ।
ਕਾਉ = ਕਾਂ ॥੩॥ਨਾਮ ਤੋਂ ਵਾਂਜਿਆ ਮਨੁੱਖ ਦੁਨੀਆ ਵਿਚ ਆਇਆ ਤੇ ਤੁਰ ਗਿਆ, ਪਛਤਾਵਾ ਹੀ (ਨਾਲ ਲੈ ਗਿਆ, ਖਾਲੀ-ਹੱਥ ਹੀ ਜਗ ਤੋਂ ਗਿਆ) ਜਿਵੇਂ ਸੁੰਞੇ ਘਰ ਵਿਚ ਕਾਂ (ਆ ਕੇ ਖ਼ਾਲੀ ਜਾਂਦਾ ਹੈ) ॥੩॥
 
बिनु नावै दुखु देहुरी जिउ कलर की भीति ॥
Bin nāvai ḏukẖ ḏehurī ji▫o kalar kī bẖīṯ.
Without the Name, the body suffers in pain; it crumbles like a wall of sand.
ਨਾਮ ਦੇ ਬਗੈਰ ਸਰੀਰ ਸ਼ੇਰੇ ਵਾਲੀ ਕੰਧ ਵਾਗੂ ਕਸ਼ਟ ਉਠਾਉਂਦਾ ਹੈ।
ਦੇਹੁਰੀ = ਸਰੀਰ (ਨੂੰ)। ਭੀਤਿ = ਕੰਧ।ਨਾਮ ਸਿਮਰਨ ਤੋਂ ਬਿਨਾ ਸਰੀਰ ਨੂੰ (ਚਿੰਤਾ ਆਦਿਕ ਇਤਨਾ) ਦੁੱਖ ਵਿਆਪਦਾ ਹੈ (ਕਿ ਸਰੀਰਕ ਸੱਤਿਆ ਇਉਂ ਕਿਰਦੀ ਜਾਂਦੀ ਹੈ) ਜਿਵੇਂ ਕਲਰ ਦੀ ਕੰਧ (ਕਿਰਦੀ ਰਹਿੰਦੀ ਹੈ)।
 
तब लगु महलु न पाईऐ जब लगु साचु न चीति ॥
Ŧab lag mahal na pā▫ī▫ai jab lag sācẖ na cẖīṯ.
As long as Truth does not enter into the consciousness, the Mansion of the Lord's Presence is not found.
ਜਦ ਤਾਂਈ ਸੱਚ ਬੰਦੇ ਦੇ ਮਨ ਅੰਦਰ ਪ੍ਰਵੇਸ਼ ਨਹੀਂ ਕਰਦਾ ਉਦੋਂ ਤਾਈਂ ਉਹ ਸਾਹਿਬ ਦੀ ਹਜ਼ੂਰੀ ਨੂੰ ਪਰਾਪਤ ਨਹੀਂ ਹੁੰਦਾ।
ਚੀਤਿ = ਚਿੱਤ ਵਿਚ।ਇਸ ਨੂੰ ਕਿਰਨ ਤੋਂ ਬਚਾਣ ਲਈ) ਤਦ ਤਕ (ਪ੍ਰਭੂ ਦਾ) ਮਹਲ (-ਰੂਪ ਸਹਾਰਾ) ਨਹੀਂ ਮਿਲਦਾ, ਜਦ ਤਕ ਉਹ ਸਦਾ-ਥਿਰ ਪ੍ਰਭੂ (ਜੀਵ ਦੇ) ਚਿੱਤ ਵਿਚ ਨਹੀਂ ਆ ਵੱਸਦਾ।
 
सबदि रपै घरु पाईऐ निरबाणी पदु नीति ॥४॥
Sabaḏ rapai gẖar pā▫ī▫ai nirbāṇī paḏ nīṯ. ||4||
Attuned to the Shabad, we enter our home, and obtain the Eternal State of Nirvaanaa. ||4||
ਨਾਮ ਨਾਲ ਰੰਗੀਜਣ ਦੁਆਰਾ ਆਪਣੇ ਗ੍ਰਹਿ ਵਿੱਚ ਹੀ, ਪ੍ਰਾਣੀ ਨੂੰ ਸਦੀਵੀ ਸਥਿਰ ਮੋਖਸ਼ ਦਾ ਦਰਜਾ ਮਿਲ ਜਾਂਦਾ ਹੈ।
ਰਪੈ = ਰੰਗਿਆ ਜਾਏ। ਨਿਰਬਾਣੀ ਪਦੁ = ਉਹ ਆਤਮਕ ਦਰਜਾ ਜਿੱਥੇ ਕੋਈ ਵਾਸ਼ਨਾ ਪੋਹ ਨਹੀਂ ਸਕਦੀ। ਨਿਰਬਾਣੀ = ਵਾਸਨਾ ਰਹਿਤ ॥੪॥ਜੇ ਗੁਰੂ ਦੇ ਸ਼ਬਦ ਵਿਚ ਮਨ ਰੰਗਿਆ ਜਾਏ, ਤਾਂ ਪ੍ਰਭੂ ਦੀ ਹਜ਼ੂਰੀ (ਦੀ ਓਟ) ਮਿਲ ਜਾਂਦੀ ਹੈ, ਤੇ ਉਹ ਆਤਮਕ ਅਵਸਥਾ ਸਦਾ ਲਈ ਲੱਭ ਪੈਂਦੀ ਹੈ ਜਿੱਥੇ ਕੋਈ ਵਾਸਨਾ ਨਹੀਂ ਪੋਹ ਸਕਦੀ ॥੪॥
 
हउ गुर पूछउ आपणे गुर पुछि कार कमाउ ॥
Ha▫o gur pūcẖẖa▫o āpṇe gur pucẖẖ kār kamā▫o.
I ask my Guru for His Advice, and I follow the Guru's Advice.
ਮੈਂ ਆਪਣੇ ਗੁਰੂ ਪਾਸੋਂ ਪਤਾ ਕਰਦਾ ਹਾਂ ਅਤੇ ਉਸ ਦੀ ਦੰਸੀ ਸੂਚਨਾ ਅਨੁਸਾਰ ਅਮਲ ਕਮਾਉਂਦਾ ਹਾਂ।
ਪੁਛਿ = ਪੁੱਛ ਕੇ।(ਸੋ, ਇਸ 'ਨਿਰਬਾਣ ਪਦ' ਦੀ ਪ੍ਰਾਪਤੀ ਵਾਸਤੇ) ਮੈਂ ਆਪਣੇ ਗੁਰੂ ਨੂੰ ਪੁੱਛਾਂਗੀ, ਗੁਰੂ ਨੂੰ ਪੁੱਛ ਕੇ (ਉਸ ਦੀ ਦੱਸੀ) ਕਾਰ ਕਰਾਂਗੀ।
 
सबदि सलाही मनि वसै हउमै दुखु जलि जाउ ॥
Sabaḏ salāhī man vasai ha▫umai ḏukẖ jal jā▫o.
With the Shabads of Praise abiding in the mind, the pain of egotism is burnt away.
ਜੇਕਰ ਸਾਹਿਬ ਦੀ ਸਿਫ਼ਤ-ਸ਼ਲਾਘਾ ਇਨਸਾਨ ਦੇ ਹਿਰਦੇ ਵਿੱਚ ਟਿਕ ਜਾਵੇ ਤਾਂ ਸਵੈ-ਹੰਗਤਾ ਦੀ ਪੀੜ ਸੜ ਜਾਂਦੀ ਹੈ।
ਸਬਦਿ = ਗੁਰਸ਼ਬਦ ਦੀ ਰਾਹੀਂ। ਮਨਿ = ਮਨ ਵਿਚ।ਮੈਂ ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਾਂਗੀ, (ਭਲਾ ਕਿਤੇ ਪ੍ਰਭੂ ਮੇਰੇ) ਮਨ ਵਿਚ ਆ ਵੱਸੇ (ਪ੍ਰਭੂ ਦੀ ਮਿਹਰ ਹੋਵੇ, ਮੇਰਾ) ਹਉਮੈ ਦਾ ਦੁੱਖ ਸੜ ਜਾਏ।
 
सहजे होइ मिलावड़ा साचे साचि मिलाउ ॥५॥
Sėhje ho▫e milāvṛā sācẖe sācẖ milā▫o. ||5||
We are intuitively united with Him, and we meet the Truest of the True. ||5||
ਬ੍ਰਹਿਮ-ਗਿਆਨ ਦੁਆਰਾ ਮਿਲਾਪ ਹੁੰਦਾ ਹੈ ਅਤੇ ਪ੍ਰਾਣੀ ਸਦਾ ਕਾਇਮ ਸਚਿਆਰ ਨਾਲ ਮਿਲ ਪੈਦਾ ਹੈ।
xxx॥੫॥ਸਹਜ ਅਵਸਥਾ ਵਿਚ ਟਿਕਿਆਂ ਮੇਰਾ ਪ੍ਰਭੂ ਨਾਲ ਸੋਹਣਾ ਮਿਲਾਪ ਹੋ ਜਾਏ, ਸਦਾ ਟਿਕੇ ਰਹਿਣ ਵਾਲੇ ਪ੍ਰਭੂ ਵਿਚ ਮੇਰਾ ਸਦਾ ਲਈ ਮੇਲ ਹੋ ਜਾਏ ॥੫॥
 
सबदि रते से निरमले तजि काम क्रोधु अहंकारु ॥
Sabaḏ raṯe se nirmale ṯaj kām kroḏẖ ahaʼnkār.
Those who are attuned to the Shabad are spotless and pure; they renounce sexual desire, anger, selfishness and conceit.
ਜੋ ਰਬੀ ਕਲਾਮ ਨਾਲ ਰੰਗੇ ਹਨ, ਉਹ ਪਵਿੱਤ੍ਰ ਹਨ। ਉਹ ਕਾਮ-ਵਾਸ਼ਨਾ ਗੁਸੇ ਤੇ ਹੰਕਾਰ ਨੂੰ ਛੱਡ ਦਿੰਦੇ ਹਨ।
ਤਜਿ = ਤਿਆਗ ਕੇ।ਜੇਹੜੇ ਬੰਦੇ ਗੁਰੂ ਦੇ ਸ਼ਬਦ ਵਿਚ ਰੰਗੇ ਜਾਂਦੇ ਹਨ ਉਹ ਕਾਮ ਕ੍ਰੋਧ ਅਹੰਕਾਰ (ਆਦਿਕ ਵਿਕਾਰਾਂ) ਨੂੰ ਤਿਆਗ ਕੇ ਪਵਿਤ੍ਰ (ਜੀਵਨ ਵਾਲੇ) ਹੋ ਜਾਂਦੇ ਹਨ।
 
नामु सलाहनि सद सदा हरि राखहि उर धारि ॥
Nām salāhan saḏ saḏā har rākẖahi ur ḏẖār.
They sing the Praises of the Naam, forever and ever; they keep the Lord enshrined within their hearts.
ਸਦੀਵ ਤੇ ਹਮੇਸ਼ਾਂ ਲਈ ਉਹ ਨਾਮ ਦਾ ਜੱਸ ਗਾਇਨ ਕਰਦੇ ਹਨ ਅਤੇ ਵਾਹਿਗੁਰੂ ਨੂੰ ਆਪਣੇ ਦਿਲ ਨਾਲ ਲਾਈ ਰੱਖਦੇ ਹਨ।
ਸਲਾਹਨਿ = ਸਲਾਹੁੰਦੇ ਹਨ। ਉਰ ਧਾਰਿ = ਹਿਰਦੇ ਵਿਚ ਟਿਕਾ ਕੇ।ਉਹ ਸਦਾ ਪ੍ਰਭੂ ਦਾ ਨਾਮ ਸਲਾਹੁੰਦੇ ਹਨ, ਉਹ ਪਰਮਾਤਮਾ (ਦੀ ਯਾਦ) ਨੂੰ ਸਦਾ ਆਪਣੇ ਹਿਰਦੇ ਵਿਚ ਟਿਕਾ ਰੱਖਦੇ ਹਨ।
 
सो किउ मनहु विसारीऐ सभ जीआ का आधारु ॥६॥
So ki▫o manhu visārī▫ai sabẖ jī▫ā kā āḏẖār. ||6||
How could we ever forget Him from our minds? He is the Support of all beings. ||6||
ਆਪਣੇ ਚਿੱਤ ਅੰਦਰ ਆਪਾਂ ਉਸ ਨੂੰ ਕਿਉਂ ਭੁਲਾਈਏ ਜੋ ਸਮੂਹ ਜੀਵਾਂ ਦਾ ਆਸਰਾ ਹੈ?
ਆਧਾਰੁ = ਆਸਰਾ ॥੬॥ਜੇਹੜਾ ਪ੍ਰਭੂ ਸਾਰੇ ਜੀਵਾਂ (ਦੀ ਜ਼ਿੰਦਗੀ) ਦਾ ਆਸਰਾ ਹੈ, ਉਸ ਨੂੰ ਕਦੇ ਭੀ ਮਨੋਂ ਭੁਲਾਣਾ ਨਹੀਂ ਚਾਹੀਦਾ ॥੬॥
 
सबदि मरै सो मरि रहै फिरि मरै न दूजी वार ॥
Sabaḏ marai so mar rahai fir marai na ḏūjī vār.
One who dies in the Shabad is beyond death, and shall never die again.
ਜੋ ਰੱਬੀ ਕਾਲਮ ਨਾਲ ਮਰਦਾ ਹੈ ਉਹ ਮੌਤ ਤੋਂ ਰਿਹਾਈ ਪਾ ਜਾਂਦਾ ਹੈ ਅਤੇ ਮੁੜ ਦੂਸਰੀ ਵਾਰੀ ਨਹੀਂ ਮਰਦਾ।
ਸਬਦਿ = ਸ਼ਬਦ ਵਿਚ (ਜੁੜ ਕੇ)। ਮਰੈ = (ਵਿਕਾਰਾਂ ਵਲੋਂ) ਮਰਦਾ ਹੈ।ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਵਿਕਾਰਾਂ ਵਲੋਂ) ਮਰ ਜਾਂਦਾ ਹੈ ਉਹ (ਇਹ ਮਰਨੀ) ਮਰ ਕੇ ਇਸਥਿਰ ਹੋ ਜਾਂਦਾ ਹੈ (ਵਿਕਾਰਾਂ ਦੇ ਟਾਕਰੇ ਤੇ ਤਕੜਾ ਹੋ ਜਾਂਦਾ ਹੈ, ਉਹ ਮਨੁੱਖ ਵਿਕਾਰਾਂ ਦੇ ਢਹੇ ਚੜ੍ਹ ਕੇ) ਮੁੜ ਕਦੇ ਆਤਮਕ ਮੌਤੇ ਨਹੀਂ ਮਰਦਾ।
 
सबदै ही ते पाईऐ हरि नामे लगै पिआरु ॥
Sabḏai hī ṯe pā▫ī▫ai har nāme lagai pi▫ār.
Through the Shabad, we find Him, and embrace love for the Name of the Lord.
ਗੁਰਾਂ ਦੇ ਉਪਦੇਸ਼ ਤੋਂ ਵਾਹਿਗੁਰੂ ਦੇ ਨਾਮ ਲਈ ਪ੍ਰੀਤ ਪੈਦਾ ਹੈ ਜਾਂਦੀ ਹੈ ਅਤੇ ਸੁਆਮੀ ਪਰਾਪਤ ਹੋ ਜਾਂਦਾ ਹੈ।
xxx(ਇਹ ਅਟੱਲ ਆਤਮਕ ਜੀਵਨ) ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਿਲਦਾ ਹੈ (ਗੁਰੂ ਦੇ ਸ਼ਬਦ ਦੀ ਰਾਹੀਂ ਹੀ) ਪ੍ਰਭੂ ਦੇ ਨਾਮ ਵਿਚ ਪਿਆਰ ਬਣਦਾ ਹੈ।
 
बिनु सबदै जगु भूला फिरै मरि जनमै वारो वार ॥७॥
Bin sabḏai jag bẖūlā firai mar janmai vāro vār. ||7||
Without the Shabad, the world is deceived; it dies and is reborn, over and over again. ||7||
ਸਾਹਿਬ ਦੇ ਨਾਮ ਦੇ ਬਾਝੋਂ ਸੰਸਾਰ ਘੁਸਿਆ ਫਿਰਦਾ ਹੈ ਅਤੇ ਮੁੜ ਮੁੜ ਕੇ ਆਵਾਗੌਣ ਵਿੱਚ ਪੈਂਦਾ ਹੈ।
xxx॥੭॥ਗੁਰੂ ਦੇ ਸ਼ਬਦ ਤੋਂ ਬਿਨਾ ਜਗਤ (ਜੀਵਨ-ਰਾਹ ਤੋਂ) ਖੁੰਝਿਆ ਹੋਇਆ ਭਟਕਦਾ ਹੈ, ਤੇ ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੭॥
 
सभ सालाहै आप कउ वडहु वडेरी होइ ॥
Sabẖ salāhai āp ka▫o vadahu vaderī ho▫e.
All praise themselves, and call themselves the greatest of the great.
ਹਰ ਕੋਈ ਆਪਣੇ ਆਪ ਦੀ ਪਰਸੰਸਾ ਕਰਦਾ ਹੈ ਅਤੇ ਆਪਣੇ ਆਪ ਨੂੰ ਮਹਾਨਾਂ ਦਾ ਪਰਮ ਮਹਾਨ ਖਿਆਲ ਕਰਦਾ ਹੈ।
ਆਪ ਕਉ = ਆਪਣੇ ਆਪ ਨੂੰ।ਸਾਰੀ ਦੁਨੀਆ ਆਪਣੇ ਆਪ ਨੂੰ ਸਾਲਾਹੁੰਦੀ ਹੈ ਕਿ ਸਾਡੀ ਵਧੀਕ ਤੋਂ ਵਧੀਕ ਵਡਿਆਈ-ਇੱਜ਼ਤ ਹੋਵੇ (ਆਪਣੇ ਆਪ ਦੀ ਸੂਝ ਤੋਂ ਬਿਨਾ ਇਹ ਲਾਲਸਾ ਬਣੀ ਹੀ ਰਹਿੰਦੀ ਹੈ।)
 
गुर बिनु आपु न चीनीऐ कहे सुणे किआ होइ ॥
Gur bin āp na cẖīnī▫ai kahe suṇe ki▫ā ho▫e.
Without the Guru, one's self cannot be known. By merely speaking and listening, what is accomplished?
ਗੁਰਾਂ ਦੇ ਬਗੈਰ ਆਪਣਾ ਆਪ ਜਾਣਿਆ ਨਹੀਂ ਜਾ ਸਕਦਾ। ਕੇਵਲ ਆਖਣ ਤੇ ਸਰਵਣ ਕਰਨ ਨਾਲ ਕੀ ਹੋ ਸਕਦਾ ਹੈ?
ਨਾ ਚੀਨੀਐ = ਪਰਖਿਆ ਨਹੀਂ ਜਾ ਸਕਦਾ।ਗੁਰੂ ਦੀ ਸਰਨ ਪੈਣ ਤੋਂ ਬਿਨਾ ਆਪਣੇ ਆਪ ਦੀ ਪਛਾਣ ਨਹੀਂ ਹੋ ਸਕਦੀ, ਗਿਆਨ ਦੀਆਂ ਗੱਲਾਂ ਨਿਰੀਆਂ ਕਹਿਣ ਸੁਣਨ ਨਾਲ ਕੁਝ ਨਹੀਂ ਬਣਦਾ।
 
नानक सबदि पछाणीऐ हउमै करै न कोइ ॥८॥८॥
Nānak sabaḏ pacẖẖāṇī▫ai ha▫umai karai na ko▫e. ||8||8||
O Nanak, one who realizes the Shabad does not act in egotism. ||8||8||
ਨਾਨਕ ਜੇਕਰ ਮਨੁੱਖ ਸਾਹਿਬ ਨੂੰ ਸਿੰਞਾਣ ਲਵੇ ਤਾਂ ਉਹ ਆਪਣੇ ਆਪ ਤੇ ਹੰਕਾਰ ਨਹੀਂ ਕਰਦਾ।
xxx॥੮॥੮॥ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਹੀ ਆਪਣਾ ਆਪ ਪਛਾਣਿਆ ਜਾ ਸਕਦਾ ਹੈ (ਜੇਹੜਾ ਮਨੁੱਖ ਆਪੇ ਦੀ ਪਛਾਣ ਕਰ ਲੈਂਦਾ ਹੈ) ਉਹ ਆਪਣੀ ਵਡਿਆਈ ਦੀਆਂ ਗੱਲਾਂ ਨਹੀਂ ਕਰਦਾ ॥੮॥੮॥
 
सिरीरागु महला १ ॥
Sirīrāg mėhlā 1.
Siree Raag, First Mehl:
ਸਿਰੀ ਰਾਗ, ਪਹਿਲੀ ਪਾਤਸ਼ਾਹੀ।
xxxxxx
 
बिनु पिर धन सीगारीऐ जोबनु बादि खुआरु ॥
Bin pir ḏẖan sīgārī▫ai joban bāḏ kẖu▫ār.
Without her Husband, the soul-bride's youth and ornaments are useless and wretched.
ਆਪਣੇ ਪਤੀ ਦੇ ਬਾਝੋਂ ਪਤਨੀ ਦਾ ਹਾਰ-ਸ਼ਿੰਗਾਰ ਅਤੇ ਜੁਆਨੀ ਫ਼ਜ਼ੂਲ ਤੇ ਤਬਾਹ-ਕੁਨ ਹਨ।
ਧਨ = ਇਸਤ੍ਰੀ। ਸੀਗਾਰੀਐ = (ਜੇ) ਸਿੰਗਾਰੀ ਜਾਏ, (ਜੇ) ਗਹਿਣੇ ਆਦਿਕਾਂ ਨਾਲ ਸਜਾਈ ਜਾਏ। ਜੋਬਨੁ = ਜੁਆਨੀ। ਬਾਦਿ = ਵਿਅਰਥ। ਖੁਆਰੁ = ਦੁਖੀ।(ਜੇ ਇਸਤ੍ਰੀ ਗਹਿਣਿਆਂ ਆਦਿਕ ਨਾਲ) ਆਪਣੇ ਆਪ ਨੂੰ ਸਜਾ ਲਏ, ਪਰ ਉਸ ਨੂੰ ਪਤੀ ਨਾਹ ਮਿਲੇ ਤਾਂ ਉਸ ਦੀ ਜੁਆਨੀ ਵਿਅਰਥ ਜਾਂਦੀ ਹੈ।
 
ना माणे सुखि सेजड़ी बिनु पिर बादि सीगारु ॥
Nā māṇe sukẖ sejṛī bin pir bāḏ sīgār.
She does not enjoy the pleasure of His Bed; without her Husband, her ornaments are absurd.
ਉਹ ਆਪਣੇ ਕੰਤ ਦੀ ਸੇਜ ਦਾ ਅਨੰਦ ਨਹੀਂ ਭੋਗਦੀ ਅਤੇ ਉਸ ਦੇ ਬਗ਼ੈਰ ਬੇਹੂਦਾ ਹਨ ਉਸ ਦੀਆਂ ਸਜਾਵਟਾਂ।
ਸੁਖਿ = ਸੁਖ ਨਾਲ, ਆਨੰਦ ਨਾਲ। ਸੇਜੜੀ = ਸੋਹਣੀ ਸੇਜ।ਉਸ ਦਾ ਆਤਮਾ ਭੀ ਦੁਖੀ ਹੁੰਦਾ ਹੈ, ਕਿਉਂਕਿ ਉਹ ਆਨੰਦ ਨਾਲ ਪਤੀ ਦੀ ਸੋਹਣੀ ਸੇਜ ਮਾਣ ਨਹੀਂ ਸਕਦੀ, ਪਤੀ-ਮਿਲਾਪ ਤੋਂ ਬਿਨਾ ਉਸ ਦਾ ਸਿੰਗਾਰ ਵਿਅਰਥ ਜਾਂਦਾ ਹੈ।
 
दूखु घणो दोहागणी ना घरि सेज भतारु ॥१॥
Ḏūkẖ gẖaṇo ḏuhāgaṇī nā gẖar sej bẖaṯār. ||1||
The discarded bride suffers terrible pain; her Husband does not come to the bed of her home. ||1||
ਅਭਾਗੀ ਵਹੁਟੀ ਨੂੰ ਬਹੁਤੀ ਮੁਸੀਬਤ ਹੁੰਦੀ ਹੈ। ਉਸ ਦਾ ਕੰਤ ਉਸ ਦੇ ਗ੍ਰਹਿ ਦੇ ਪਲੰਘ ਤੇ ਬਿਸਰਾਮ ਨਹੀਂ ਕਰਦਾ।
ਘਣੋ = ਬਹੁਤ। ਘਰਿ = ਘਰ ਵਿਚ। ਸੇਜ ਭਤਾਰੁ = ਸੇਜ ਦਾ ਮਾਲਕ ਖਸਮ ॥੧॥ਉਸ ਭਾਗਹੀਣ ਇਸਤ੍ਰੀ ਨੂੰ ਬਹੁਤ ਦੁਖ ਵਿਆਪਦਾ ਹੈ, ਉਸ ਦੇ ਘਰ ਵਿਚ ਸੇਜ ਦਾ ਮਾਲਕ ਖਸਮ ਨਹੀਂ ਆਉਂਦਾ (ਜੀਵ-ਇਸਤ੍ਰੀ ਦੇ ਸਾਰੇ ਬਾਹਰ-ਮੁਖੀ ਧਾਰਮਿਕ ਉੱਦਮ ਵਿਅਰਥ ਜਾਂਦੇ ਹਨ, ਜੇ ਹਿਰਦੇ-ਸੇਜ ਦਾ ਮਾਲਕ ਪ੍ਰਭੂ ਹਿਰਦੇ ਵਿਚ ਪਰਗਟ ਨਾਹ ਹੋਵੇ) ॥੧॥
 
मन रे राम जपहु सुखु होइ ॥
Man re rām japahu sukẖ ho▫e.
O mind, meditate on the Lord, and find peace.
ਸ਼ਾਂਤੀ ਪਰਾਪਤ ਕਰਨ ਲਈ, ਹੈ ਮੇਰੀ ਜਿੰਦੜੀਏ! ਵਿਆਪਕ ਵਾਹਿਗੁਰੂ ਦਾ ਅਰਾਧਨ ਕਰ।
xxxਹੇ ਮਨ! ਪਰਮਾਤਮਾ ਦਾ ਨਾਮ ਸਿਮਰ, (ਤੈਨੂੰ) ਸੁਖ ਹੋਵੇਗਾ।
 
बिनु गुर प्रेमु न पाईऐ सबदि मिलै रंगु होइ ॥१॥ रहाउ ॥
Bin gur parem na pā▫ī▫ai sabaḏ milai rang ho▫e. ||1|| rahā▫o.
Without the Guru, love is not found. United with the Shabad, happiness is found. ||1||Pause||
ਗੁਰੂ ਦੇ ਬਾਝੋਂ ਪ੍ਰਭੂ ਦੀ ਪ੍ਰੀਤ ਪਰਾਪਤ ਨਹੀਂ ਹੁੰਦੀ। ਸਾਹਿਬ ਦਾ ਨਾਮ ਮਿਲ ਜਾਣ ਦੁਆਰਾ ਖੁਸ਼ੀ ਪੈਦਾ ਹੁੰਦੀ ਹੈ। ਠਹਿਰਾਉ।
ਸਬਦਿ = ਗੁਰੂ ਦੇ ਸ਼ਬਦ ਵਿਚ (ਜੁੜਿਆਂ)। ਰੰਗੁ = ਨਾਮ ਦਾ ਰੰਗ ॥੧॥(ਪਰ ਮਨ ਭੀ ਕੀਹ ਕਰੇ? ਜਿਸ ਨਾਲ ਪਿਆਰ ਨਾਹ ਹੋਵੇ, ਉਸ ਨੂੰ ਮੁੜ ਮੁੜ ਕਿਵੇਂ ਯਾਦ ਕੀਤਾ ਜਾਏ? ਪਰਮਾਤਮਾ ਨਾਲ ਇਹ) ਪਿਆਰ ਗੁਰੂ ਤੋਂ ਬਿਨਾ ਨਹੀਂ ਬਣ ਸਕਦਾ। ਜੇਹੜਾ ਮਨ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਸ ਨੂੰ ਪ੍ਰਭੂ ਦੇ ਨਾਮ ਦਾ ਰੰਗ ਚੜ੍ਹ ਜਾਂਦਾ ਹੈ ॥੧॥ ਰਹਾਉ॥
 
गुर सेवा सुखु पाईऐ हरि वरु सहजि सीगारु ॥
Gur sevā sukẖ pā▫ī▫ai har var sahj sīgār.
Serving the Guru, she finds peace, and her Husband Lord adorns her with intuitive wisdom.
ਗੁਰਾਂ ਦੀ ਚਾਕਰੀ ਅੰਦਰ ਆਰਾਮ ਮਿਲਦਾ ਹੈ ਅਤੇ ਬ੍ਰਹਮ ਗਿਆਨ ਦਾ ਹਾਰ-ਸ਼ਿੰਗਾਰ ਕਰਨ ਨਾਲ ਪਤਨੀ ਵਾਹਿਗੁਰੂ ਨੂੰ ਆਪਣੇ ਪਤੀ ਵਜੋਂ ਪਾ ਲੈਂਦੀ ਹੈ।
ਸਹਜਿ = ਅਡੋਲ ਆਤਮਕ ਅਵਸਥਾ ਵਿਚ।ਗੁਰੂ ਦੀ ਦੱਸੀ ਸੇਵਾ ਦੀ ਰਾਹੀਂ ਹੀ ਆਤਮਕ ਆਨੰਦ ਮਿਲਦਾ ਹੈ, ਪ੍ਰਭੂ-ਪਤੀ ਉਸੇ ਜੀਵ-ਇਸਤ੍ਰੀ ਨੂੰ ਮਿਲਦਾ ਹੈ ਜਿਸ ਨੇ ਅਡੋਲ ਆਤਮਕ ਅਵਸਥਾ ਵਿਚ (ਜੁੜ ਕੇ) ਆਪਣੇ ਆਪ ਨੂੰ ਸਿੰਗਾਰਿਆ ਹੈ।
 
सचि माणे पिर सेजड़ी गूड़ा हेतु पिआरु ॥
Sacẖ māṇe pir sejṛī gūṛā heṯ pi▫ār.
Truly, she enjoys the Bed of her Husband, through her deep love and affection.
ਡੂੰਘੀ ਪ੍ਰੀਤ ਤੇ ਪਿਰਹੜੀ ਰਾਹੀਂ ਵਹੁਟੀ ਨਿਸਚਿਤ ਹੀ ਆਪਣੇ ਪ੍ਰੀਤਮ ਦੇ ਪਲੰਗ ਨੂੰ ਰਾਂਵਦੀ ਹੈ।
ਸਚਿ = ਸਦਾ-ਥਿਰ ਪ੍ਰਭੂ ਵਿਚ (ਜੁੜ ਕੇ)। ਪਿਰ ਸੇਜੜੀ = ਪਤੀ ਦੀ ਸੋਹਣੀ ਸੇਜ। ਹੇਤੁ = ਹਿਤ, ਪ੍ਰੇਮ।ਉਹੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੀ ਸੋਹਣੀ ਸੇਜ ਮਾਣ ਸਕਦੀ ਹੈ ਜੋ ਉਸ ਸਦਾ-ਥਿਰ ਪ੍ਰਭੂ ਵਿਚ (ਜੁੜੀ ਰਹਿੰਦੀ ਹੈ), ਜਿਸ ਦਾ ਪ੍ਰਭੂ-ਪਤੀ ਨਾਲ ਗੂੜ੍ਹਾ ਹਿਤ ਹੈ ਗੂੜ੍ਹਾ ਪਿਆਰ ਹੈ।
 
गुरमुखि जाणि सिञाणीऐ गुरि मेली गुण चारु ॥२॥
Gurmukẖ jāṇ siñāṇī▫ai gur melī guṇ cẖār. ||2||
As Gurmukh, she comes to know Him. Meeting with the Guru, she maintains a virtuous lifestyle. ||2||
ਗੁਰਾਂ ਦੇ ਰਾਹੀਂ ਪਤਨੀ ਦੀ ਆਪਣੇ ਸਿਰ ਦੇ ਸਾਈਂ ਨਾਲ ਜਾਣ ਪਛਾਣ ਹੋ ਜਾਂਦੀ ਹੈ। ਗੁਰਾਂ ਨੂੰ ਮਿਲ ਜਾਣ ਤੇ ਉਹ ਨੇਕ ਚਾਲਚਲਣ ਵਾਲੀ ਹੋ ਜਾਂਦੀ ਹੈ।
ਜਾਣਿ = ਜਾਣ ਕੇ, ਡੂੰਘੀ ਸਾਂਝ ਪਾ ਕੇ। ਗੁਰਿ = ਗੁਰੂ ਨੇ। ਚਾਰੁ = ਸੁੰਦਰ। ਗੁਣ ਚਾਰੁ = ਸੁੰਦਰ ਗੁਣਾਂ ਵਾਲਾ ਪ੍ਰਭੂ ॥੨॥ਗੁਰੂ ਦੇ ਮਨਮੁਖ ਰਹਿ ਕੇ ਹੀ ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ ਉਸਨੂੰ ਸਿੰਞਾਣਿਆ ਜਾ ਸਕਦਾ ਹੈ (ਭਾਵ, ਇਹ ਸਿੰਞਾਣ ਆਉਂਦੀ ਹੈ ਕਿ ਉਹ ਸਾਡਾ ਹੈ), ਉਹ ਸੁੰਦਰ ਗੁਣਾਂ ਦਾ ਮਾਲਕ ਪ੍ਰਭੂ (ਜਿਸ ਜੀਵ-ਇਸਤ੍ਰੀ ਨੂੰ ਮਿਲਾਇਆ ਹੈ) ਗੁਰੂ ਨੇ ਮਿਲਾਇਆ ਹੈ ॥੨॥
 
सचि मिलहु वर कामणी पिरि मोही रंगु लाइ ॥
Sacẖ milhu var kāmṇī pir mohī rang lā▫e.
Through Truth, meet your Husband Lord, O soul-bride. Enchanted by your Husband, enshrine love for Him.
ਸੱਚ ਦੇ ਰਾਹੀਂ, ਹੇ ਪਤਨੀਏ! ਤੂੰ ਆਪਣੇ ਪਤੀ ਨੂੰ ਮਿਲ। ਉਸ ਨਾਲ ਪਰੇਮ ਪਾਉਣ ਦੁਆਰਾ ਤੂੰ ਆਪਣੇ ਪ੍ਰੀਤਮ ਤੇ ਮੋਹਤ ਹੋ ਜਾਵੇਗੀ।
ਵਰ ਕਾਮਣੀ = ਹੇ ਪ੍ਰਭੂ-ਪਤੀ ਦੀ ਜੀਵ-ਇਸਤ੍ਰੀ! ਪਿਰਿ = ਪਿਰ ਨੇ।ਹੇ ਪ੍ਰਭੂ-ਪਤੀ ਦੀ ਸੁੰਦਰ ਇਸਤ੍ਰੀ! ਉਸ ਸਦਾ-ਥਿਰ ਪ੍ਰਭੂ (ਦੇ ਚਰਨਾਂ) ਵਿਚ (ਸਦਾ) ਮਿਲੀ ਰਹੁ। ਪਤੀ-ਪ੍ਰਭੂ ਨੇ (ਜਿਸ ਜੀਵ-ਇਸਤ੍ਰੀ ਦੇ ਮਨ ਨੂੰ ਆਪਣੇ ਪਿਆਰ ਦਾ) ਰੰਗ ਚਾੜ੍ਹ ਕੇ (ਆਪਣੇ ਵਲ ਖਿੱਚ ਲਿਆ ਹੈ,
 
मनु तनु साचि विगसिआ कीमति कहणु न जाइ ॥
Man ṯan sācẖ vigsi▫ā kīmaṯ kahaṇ na jā▫e.
Your mind and body shall blossom forth in Truth. The value of this cannot be described.
ਉਸ ਦਾ ਮੁੱਲ ਦਸਿਆ (ਪਾਇਆ) ਨਹੀਂ ਜਾ ਸਕਦਾ। ਸੱਚੇ ਸੁਆਮੀ ਨਾਲ ਉਸ ਦੀ ਆਤਮਾ ਤੇ ਦੇਹਿ ਖਿੜ ਜਾਣਗੇ।
ਵਿਗਾਸਿਆ = ਖਿੜ ਪਿਆ।ਉਸਦਾ ਮਨ ਉਸਦਾ ਤਨ ਸਦਾ-ਥਿਰ ਪ੍ਰਭੂ ਵਿਚ ਜੁੜ ਕੇ ਖਿੜ ਪਿਆ ਹੈ (ਉਸਦਾ ਜੀਵਨ ਇਤਨਾ ਅਮੋਲਕ ਬਣ ਜਾਂਦਾ ਹੈ ਕਿ) ਉਸ ਦਾ ਮੁੱਲ ਨਹੀਂ ਪੈ ਸਕਦਾ।
 
हरि वरु घरि सोहागणी निरमल साचै नाइ ॥३॥
Har var gẖar sohāgaṇī nirmal sācẖai nā▫e. ||3||
The soul-bride finds her Husband Lord in the home of her own being; she is purified by the True Name. ||3||
ਪਤੀ-ਪਿਆਰੀ ਪਤਨੀ ਜੋ ਸੱਚੇ ਨਾਮ ਨਾਲ ਪਵਿੱਤਰ ਹੋਈ ਹੈ ਆਪਣੇ ਗ੍ਰਹਿ ਅੰਦਰ ਹੀ ਵਾਹਿਗੁਰੂ ਨੂੰ ਆਪਣੇ ਕੰਤ ਵਜੋਂ ਪਰਾਪਤ ਕਰ ਲੈਂਦੀ ਹੈ।
ਸਾਚੈ ਨਾਇ = ਸੱਚੇ ਪ੍ਰਭੂ ਦੇ ਨਾਮ ਵਿਚ (ਜੁੜ ਕੇ) ॥੩॥ਉਹ ਸੁਹਾਗ ਭਾਗ ਵਾਲੀ ਜੀਵ-ਇਸਤ੍ਰੀ ਸਦਾ-ਥਿਰ ਹਰੀ ਦੇ ਨਾਮ ਵਿਚ (ਜੁੜ ਕੇ) ਪਵਿਤ੍ਰ ਆਤਮਾ ਹੋ ਜਾਂਦੀ ਹੈ, ਤੇ ਪ੍ਰਭੂ-ਪਤੀ ਨੂੰ ਆਪਣੇ (ਹਿਰਦੇ) ਘਰ ਵਿਚ (ਹੀ ਲੱਭ ਲੈਂਦੀ ਹੈ) ॥੩॥
 
मन महि मनूआ जे मरै ता पिरु रावै नारि ॥
Man mėh manū▫ā je marai ṯā pir rāvai nār.
If the mind within the mind dies, then the Husband ravishes and enjoys His bride.
ਜੇਕਰ ਉਹ ਆਪਣੇ ਹੰਕਾਰ ਨੂੰ ਚਿੱਤ ਅੰਦਰ ਹੀ ਕੁਚਲ ਦੇਵੇ, ਤਦ ਕੰਤ ਪਤਨੀ ਨੂੰ ਮਾਣਦਾ ਹੈ।
ਮਨੂਆ = ਹੋਛਾ ਮਨ, ਭੁੱਲੜ ਮਨ। ਰਾਵੈ = ਪਿਆਰ ਕਰਦਾ ਹੈ।ਜੇ (ਜੀਵ-ਇਸਤ੍ਰੀ ਦਾ) ਥੋੜ੍ਹ-ਵਿਤਾ ਮਨ (ਪ੍ਰਭੂ ਪਤੀ ਦੇ ਵਿਸ਼ਾਲ) ਮਨ ਵਿਚ (ਥੋੜ੍ਹ-ਵਿਤੇ ਸੁਭਾਅ ਵਲੋਂ) ਮਰ ਜਾਏ, ਤਾਂ ਪ੍ਰਭੂ ਪਤੀ ਉਸ ਜੀਵ-ਨਾਰ ਨੂੰ ਪਿਆਰ ਕਰਦਾ ਹੈ।
 
इकतु तागै रलि मिलै गलि मोतीअन का हारु ॥
Ikaṯ ṯāgai ral milai gal moṯī▫an kā hār.
They are woven into one texture, like pearls on a necklace around the neck.
ਧਾਗੇ ਪ੍ਰੋਤੇ ਹੋਏ ਮੋਤੀਆਂ ਦੀ ਗਲੇ ਵਿੱਚ ਮਾਲਾ ਦੀ ਮਾਨਿੰਦ ਦੋਹਾਂ ਦੀ ਰਲ ਮਿਲ ਕੇ ਇਕ ਬਨਾਵਟ ਹੋ ਜਾਂਦੀ ਹੈ।
ਇਕਤੁ = ਇੱਕ ਵਿਚ। ਇਕਤੁ ਤਾਗੈ = ਇਕੋ ਧਾਗੇ ਵਿਚ, ਇਕੋ ਹੀ ਸੁਰਤ-ਧਾਗੇ ਵਿਚ। ਰਲਿ = ਰਲ ਕੇ, ਇਕ-ਮਿਕ ਹੋ ਕੇ।ਜਿਵੇਂ ਇਕੋ ਧਾਗੇ ਵਿਚ ਪ੍ਰੋਤੇ ਹੋਏ ਮੋਤੀਆਂ ਦਾ ਹਾਰ ਗਲ ਵਿਚ ਪਾ ਲਈਦਾ ਹੈ, ਉਸੇ ਤਰ੍ਹਾਂ ਜੇ (ਜੀਵ-ਇਸਤ੍ਰੀ ਪ੍ਰਭੂ ਦੇ ਹੀ) ਇਕੋ ਸੁਰਤ ਧਾਗੇ ਵਿਚ ਇਕ ਮਿਕ ਹੋ ਕੇ ਪ੍ਰਭੂ ਵਿਚ ਲੀਨ ਹੋ ਜਾਂਦੀ ਹੈ।
 
संत सभा सुखु ऊपजै गुरमुखि नाम अधारु ॥४॥
Sanṯ sabẖā sukẖ ūpjai gurmukẖ nām aḏẖār. ||4||
In the Society of the Saints, peace wells up; the Gurmukhs take the Support of the Naam. ||4||
ਸਤਸੰਗਤ ਅੰਦਰ ਗੁਰਾਂ ਦੁਆਰਾ ਨਾਮ ਦਾ ਆਸਰਾ ਸੰਭਾਲਨ ਨਾਲ ਆਰਾਮ ਉਤਪੰਨ ਹੁੰਦਾ ਹੈ।
ਅਧਾਰੁ = ਆਸਰਾ ॥੪॥ਪਰ ਇਹ ਆਤਮਕ ਆਨੰਦ ਸਤਸੰਗ ਵਿਚ ਟਿਕਿਆਂ ਹੀ ਮਿਲਦਾ ਹੈ, ਤੇ ਸਤਸੰਗ ਵਿਚ ਗੁਰੂ ਦੀ ਸਰਨ ਪੈ ਕੇ (ਮਨ ਨੂੰ) ਪ੍ਰਭੂ ਦੇ ਨਾਮ ਦਾ ਸਹਾਰਾ ਮਿਲਦਾ ਹੈ ॥੪॥
 
खिन महि उपजै खिनि खपै खिनु आवै खिनु जाइ ॥
Kẖin mėh upjai kẖin kẖapai kẖin āvai kẖin jā▫e.
In an instant, one is born, and in an instant, one dies. In an instant one comes, and in an instant one goes.
ਇਕ ਮੁਹਤ ਵਿੱਚ ਬੰਦਾ ਪੈਦਾ ਹੁੰਦਾ ਹੈ, ਮੁਹਤ ਵਿੱਚ ਉਹ ਮਰ ਜਾਂਦਾਹੈ, ਇਕ ਮੁਹਤ ਅੰਦਰ ਉਹ ਆਉਂਦਾ ਤੇ ਮੁਹਤ ਵਿੱਚ ਟੁਰ ਜਾਂਦਾ ਹੈ।
ਉਪਜੈ = ਜੰਮ ਪੈਂਦਾ ਹੈ, ਉਤਸ਼ਾਹ ਵਿਚ ਆ ਜਾਂਦਾ ਹੈ। ਖਿਨਿ = ਖਿਨ ਵਿਚ। ਖਪੈ = ਖਪਦਾ ਹੈ, ਦੁਖੀ ਹੁੰਦਾ ਹੈ।(ਜੇ ਮਨ ਨਾਮ ਤੋਂ ਵਾਂਜਿਆ ਰਹੇ, ਤਾਂ ਮਾਇਆ ਆਦਿਕ ਦੇ ਲਾਭ ਨਾਲ) ਇਕ ਖਿਨ ਵਿਚ ਹੀ (ਇਉਂ ਹੁੰਦਾ ਹੈ ਜਿਵੇਂ) ਜਿਊ ਪੈਂਦਾ ਹੈ, (ਤੇ ਮਾਇਆ ਆਦਿਕ ਦੀ ਘਾਟ ਨਾਲ) ਇਕ ਖਿਨ ਵਿਚ ਹੀ ਦੁਖੀ ਹੋ ਜਾਂਦਾ ਹੈ, ਇਕ ਖਿਨ (ਗੁਜ਼ਰਦਾ ਹੈ ਤਾਂ) ਉਹ ਜੰਮ ਪੈਂਦਾ ਹੈ, ਇਕ ਖਿਨ (ਗੁਜ਼ਰਦਾ ਹੈ ਤਾਂ) ਉਹ ਮਰ ਜਾਂਦਾ ਹੈ (ਭਾਵ, ਨਾਮ ਦੇ ਸਹਾਰੇ ਤੋਂ ਬਿਨਾ ਮਾਇਆ ਜੀਵ ਦੇ ਜੀਵਨ ਦਾ ਆਸਰਾ ਬਣ ਜਾਂਦੀ ਹੈ। ਜੇ ਮਾਇਆ ਆਵੇ ਤਾਂ ਉਤਸ਼ਾਹ, ਜੇ ਜਾਏ ਤਾਂ ਸਹਮ)।
 
सबदु पछाणै रवि रहै ना तिसु कालु संताइ ॥
Sabaḏ pacẖẖāṇai rav rahai nā ṯis kāl sanṯā▫e.
One who recognizes the Shabad merges into it, and is not afflicted by death.
ਮੌਤ ਉਸ ਨੂੰ ਦੁਖਾਂਤ੍ਰ ਨਹੀਂ ਕਰਦੀ ਜੋ ਸ਼ਬਦ ਨੂੰ ਸਿੰਞਾਣਦਾ ਹੈ ਤੇ ਉਸ ਵਿੱਚ ਲੀਨ ਹੋ ਜਾਂਦਾ ਹੈ।
ਰਵਿ ਰਹੇ = (ਗੁਰੂ ਦੇ ਸ਼ਬਦ ਵਿਚ) ਜੁੜਿਆ ਰਹੇ। ਨਾ ਸੰਤਾਇ = ਨਹੀਂ ਸਤਾਂਦਾ।ਜੋ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਪਾਂਦਾ ਹੈ (ਪ੍ਰਭੂ ਚਰਨਾਂ ਵਿਚ) ਜੁੜਿਆ ਰਹਿੰਦਾ ਹੈ ਉਸ ਨੂੰ ਮੌਤ (ਦਾ ਡਰ) ਸਤਾ ਨਹੀਂ ਸਕਦਾ।