Sri Guru Granth Sahib Ji

Ang: / 1430

Your last visited Ang:

साहिबु अतुलु न तोलीऐ कथनि न पाइआ जाइ ॥५॥
Sāhib aṯul na ṯolī▫ai kathan na pā▫i▫ā jā▫e. ||5||
Our Lord and Master is Unweighable; He cannot be weighed. He cannot be found merely by talking. ||5||
ਅਜੋਖ ਸਾਈਂ ਜੋਖਿਆ ਨਹੀਂ ਜਾ ਸਕਦਾ। ਕੇਵਲ ਗੱਲਾਂ ਬਾਤਾ ਦੁਆਰਾ ਉਹ ਪਰਾਪਤ ਨਹੀਂ ਹੁੰਦਾ।
xxx॥੫॥(ਪ੍ਰਭੂ ਦੇ ਚਰਨਾਂ ਵਿਚ ਜੁੜਿਆਂ ਇਹ ਤਾਂ ਨਹੀਂ ਹੋ ਸਕਦਾ ਕਿ) ਉਸ ਮਾਲਕ (ਦੀ ਹਸਤੀ) ਨੂੰ ਤੋਲਿਆ ਜਾ ਸਕੇ, ਉਹ ਤੋਲ ਤੋਂ ਪਰੇ ਹੈ (ਹਾਂ, ਇਹ ਜ਼ਰੂਰ ਹੈ ਕਿ ਉਹ ਮਿਲਦਾ ਸਿਮਰਨ ਦੀ ਰਾਹੀਂ ਹੀ ਹੈ) ਨਿਰੀਆਂ ਗੱਲਾਂ ਨਾਲ ਨਹੀਂ ਮਿਲਦਾ ॥੫॥
 
वापारी वणजारिआ आए वजहु लिखाइ ॥
vāpārī vaṇjāri▫ā ā▫e vajahu likẖā▫e.
The merchants and the traders have come; their profits are pre-ordained.
ਆਪਣੀ ਉਪਜੀਵਕਾ ਲਿਖਵਾ ਕੇ ਵਿਉਪਾਰੀ ਤੇ ਸੁਦਾਗਰ ਇਸ ਸੰਸਾਰ ਵਿੱਚ ਆਏ ਹਨ।
ਵਜਹੁ = ਤਨਖ਼ਾਹ, ਰੋਜ਼ੀਨਾ।ਸਾਰੇ ਜੀਵ-ਵਣਜਾਰੇ ਜੀਵ ਵਪਾਰੀ (ਪਰਮਾਤਮਾ ਦੇ ਦਰ ਤੋਂ) ਰੋਜ਼ੀਨਾ ਲਿਖਾ ਕੇ (ਜਗਤ ਵਿਚ ਆਉਂਦੇ ਹਨ, ਭਾਵ, ਹਰੇਕ ਨੂੰ ਜ਼ਿੰਦਗੀ ਦੇ ਸੁਆਸ ਤੇ ਸਾਰੇ ਪਦਾਰਥਾਂ ਦੀ ਦਾਤ ਪ੍ਰਭੂ ਦਰ ਤੋਂ ਮਿਲਦੀ ਹੈ)।
 
कार कमावहि सच की लाहा मिलै रजाइ ॥
Kār kamāvėh sacẖ kī lāhā milai rajā▫e.
Those who practice Truth reap the profits, abiding in the Will of God.
ਜੋ ਸੱਚ ਦੀ ਕਮਾਈ ਕਰਦੇ ਹਨ ਅਤੇ ਵਾਹਿਗੁਰੂ ਦੇ ਭਾਣੇ ਨੂੰ ਸਵੀਕਾਰ ਕਰਦੇ ਹਨ ਉਹ ਨਫਾ ਕਮਾਉਂਦੇ ਹਨ।
ਲਾਹਾ = ਲਾਭ।ਜੇਹੜੇ ਜੀਵ ਵਪਾਰੀ ਸਦਾ-ਥਿਰ ਪ੍ਰਭੂ ਦੇ ਸਿਮਰਨ ਦੀ ਕਾਰ ਕਰਦੇ ਹਨ, ਉਹਨਾਂ ਨੂੰ ਪ੍ਰਭੂ ਦੀ ਰਜ਼ਾ ਅਨੁਸਾਰ (ਆਤਮਕ ਜੀਵਨ ਦਾ) ਲਾਭ ਮਿਲਦਾ ਹੈ,
 
पूंजी साची गुरु मिलै ना तिसु तिलु न तमाइ ॥६॥
Pūnjī sācẖī gur milai nā ṯis ṯil na ṯamā▫e. ||6||
With the Merchandise of Truth, they meet the Guru, who does not have a trace of greed. ||6||
ਸੱਚ ਦੇ ਸੌਦੇ-ਸੂਤ ਦੁਆਰਾ ਉਹ ਗੁਰਾਂ ਨੂੰ ਭੇਟ ਲੈਂਦੇ ਹਨ, ਜਿਨ੍ਹ੍ਰਾਂ ਨੂੰ ਇਕ ਭੋਰਾ ਭਰ ਭੀ ਲੋਭ ਲਾਲਚ ਨਹੀਂ।
ਤਮਾਇ = ਲਾਲਚ ॥੬॥(ਪਰ ਇਹ ਲਾਭ ਉਹੀ ਖੱਟ ਸਕਦੇ ਹਨ ਜਿਨ੍ਹਾਂ ਨੂੰ) ਉਹ ਗੁਰੂ ਮਿਲ ਪੈਂਦਾ ਹੈ ਜਿਸ ਨੂੰ (ਆਪਣੀ ਵਡਿਆਈ ਆਦਿਕ ਦਾ) ਤਿਲ ਜਿਤਨਾ ਭੀ ਲਾਲਚ ਨਹੀਂ ਹੈ। (ਜਿਨ੍ਹਾਂ ਨੂੰ ਗੁਰੂ ਮਿਲਦਾ ਹੈ ਉਹਨਾਂ ਦੀ ਆਤਮਕ ਜੀਵਨ ਵਾਲੀ) ਰਾਸ-ਪੂੰਜੀ ਸਦਾ ਲਈ ਥਿਰ ਹੋ ਜਾਂਦੀ ਹੈ ॥੬॥
 
गुरमुखि तोलि तोलाइसी सचु तराजी तोलु ॥
Gurmukẖ ṯol ṯolā▫isī sacẖ ṯarājī ṯol.
As Gurmukh, they are weighed and measured, in the balance and the scales of Truth.
ਸੱਚ ਦੀ ਤੱਕੜੀ ਤੇ ਸੱਚ ਦੇ ਵੱਟਿਆਂ ਨਾਲ ਮੁਖੀ ਗੁਰਦੇਵ ਜੀ ਖੁਦ ਜੋਖਦੇ ਤੇ ਹੋਰਨਾਂ ਤੋਂ ਜੁਖਾਉਂਦੇ ਹਨ।
ਤੋਲਿ ਤਲਾਇਸੀ = ਤੋਲ ਵਿਚ ਪੂਰਾ ਉਤਰਵਾਏਗਾ {ਨੋਟ: ਲਫ਼ਜ਼ 'ਤੋਲਾਇਸੀ' ਦੇ ਅੱਖਰ 'ਤ' ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ 'ਤਲਾਇਸੀ' ਹੈ, ਇਥੇ 'ਤੁਲਾਇਸੀ' ਪੜ੍ਹਨਾ ਹੈ}।(ਇਨਸਾਨੀ ਜੀਵਨ ਦੀ ਸਫਲਤਾ ਦੀ ਪਰਖ ਵਾਸਤੇ) ਸੱਚ ਹੀ ਤਰਾਜ਼ੂ ਹੈ ਤੇ ਸੱਚ ਹੀ ਵੱਟਾ ਹੈ (ਜਿਸ ਦੇ ਪੱਲੇ ਸੱਚ ਹੈ ਉਹੀ ਸਫਲ ਹੈ), ਇਸ ਪਰਖ-ਤੋਲ ਵਿਚ ਉਹੀ ਮਨੁੱਖ ਪੂਰਾ ਉਤਰਦਾ ਹੈ ਜੋ ਗੁਰੂ ਦੇ ਸਨਮੁੱਖ ਰਹਿੰਦਾ ਹੈ,
 
आसा मनसा मोहणी गुरि ठाकी सचु बोलु ॥
Āsā mansā mohṇī gur ṯẖākī sacẖ bol.
The enticements of hope and desire are quieted by the Guru, whose Word is True.
ਗੁਰੂ ਨੇ, ਜਿਸ ਦਾ ਬਚਨ ਸੱਚਾ ਹੈ, ਉਮੀਦ ਤੇ ਖਾਹਿਸ਼ ਜੋ ਸਾਰਿਆਂ ਨੂੰ ਬਹਿਕਾ ਲੈਦੀਆਂ ਹਨ, ਰੋਕ ਦਿੱਤੀਆਂ ਹਨ।
ਤਰਾਜੀ = ਤਰਾਜ਼ੂ, ਤੱਕੜ। ਗੁਰਿ = ਗੁਰੂ ਨੇ। ਠਾਕੀ = ਰੋਕ ਦਿੱਤੀ ਹੈ।ਕਿਉਂਕਿ ਗੁਰੂ ਨੇ (ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ) ਸੱਚੀ ਬਾਣੀ ਦੇ ਕੇ ਮਨ ਨੂੰ ਮੋਹ ਲੈਣ ਵਾਲੀਆਂ ਆਸਾਂ ਤੇ ਮਨ ਦੇ ਮਾਇਕ ਫੁਰਨਿਆਂ ਨੂੰ (ਮਨ ਉਤੇ ਵਾਰ ਕਰਨ ਤੋਂ) ਰੋਕ ਰੱਖਿਆ ਹੁੰਦਾ ਹੈ।
 
आपि तुलाए तोलसी पूरे पूरा तोलु ॥७॥
Āp ṯulā▫e ṯolsī pūre pūrā ṯol. ||7||
He Himself weighs with the scale; perfect is the weighing of the Perfect One. ||7||
ਉਹ ਖੁਦ ਤਰਾਜੂ ਵਿੱਚ ਤੋਲਦਾ ਹੈ, ਪੂਰਨ ਹੈ, ਪੂਰਨ ਪੁਰਖ ਦਾ ਹਾੜਨਾ।
xxx॥੭॥ਪੂਰੇ ਪ੍ਰਭੂ ਦਾ ਇਹ ਤੋਲ (ਦਾ ਮਿਆਰ) ਕਦੇ ਘਟਦਾ ਵਧਦਾ ਨਹੀਂ, ਉਹੀ ਜੀਵ (ਇਸ ਤੋਲ ਵਿਚ) ਪੂਰਾ ਤੁਲਦਾ ਹੈ ਜਿਸ ਨੂੰ ਪ੍ਰਭੂ (ਸਿਮਰਨ ਦੀ ਦਾਤ ਦੇ ਕੇ) ਆਪ (ਮਿਹਰ ਦੀ ਨਿਗਾਹ ਨਾਲ) ਤੁਲਾਂਦਾ ਹੈ ॥੭॥
 
कथनै कहणि न छुटीऐ ना पड़ि पुसतक भार ॥
Kathnai kahaṇ na cẖẖutī▫ai nā paṛ pusṯak bẖār.
No one is saved by mere talk and speech, nor by reading loads of books.
ਨਿਰਾ ਆਖਣ ਤੇ ਗੱਲਬਾਤ ਦੁਆਰਾ ਸਾਡੀ ਖਲਾਸੀ ਨਹੀਂ ਹੁੰਦੀ ਤੇ ਨਾਂ ਹੀ ਢੇਰ ਸਾਰੀਆਂ ਪੋਥੀਆਂ ਦੇ ਵਾਚਣ ਦੁਆਰਾ।
ਕਹਣਿ = ਜ਼ਬਾਨੀ ਹੀ ਗੱਲਾਂ ਕਰਨ ਨਾਲ। ਪੜਿ = ਪੜ੍ਹ ਕੇ।ਨਿਰੀਆਂ ਗੱਲਾਂ ਕਰਨ ਨਾਲ ਜਾਂ ਪੁਸਤਕਾਂ ਦੇ ਢੇਰਾਂ ਦੇ ਢੇਰ ਪੜ੍ਹਨ ਨਾਲ ਆਸਾ ਮਨਸਾ ਤੋਂ ਬਚ ਨਹੀਂ ਸਕੀਦਾ।
 
काइआ सोच न पाईऐ बिनु हरि भगति पिआर ॥
Kā▫i▫ā socẖ na pā▫ī▫ai bin har bẖagaṯ pi▫ār.
The body does not obtain purity without loving devotion to the Lord.
ਵਾਹਿਗੁਰੂ ਦੀ ਚਾਕਰੀ ਅਤੇ ਪ੍ਰੀਤ ਦੇ ਬਗੈਰ ਦੇਹਿ ਦੀ ਪਵਿੱਤਰਤਾ ਪਰਾਪਤ ਨਹੀਂ ਹੁੰਦੀ।
ਸੋਚ = ਸੁੱਚ।(ਜੇ ਹਿਰਦੇ ਵਿਚ) ਪਰਮਾਤਮਾ ਦੀ ਭਗਤੀ ਨਹੀਂ, ਪ੍ਰਭੂ ਦਾ ਪ੍ਰੇਮ ਨਹੀਂ, ਤਾਂ ਨਿਰੇ ਸਰੀਰ ਦੀ ਪਵਿਤ੍ਰਤਾ ਨਾਲ ਪਰਮਾਤਮਾ ਨਹੀਂ ਮਿਲਦਾ।
 
नानक नामु न वीसरै मेले गुरु करतार ॥८॥९॥
Nānak nām na vīsrai mele gur karṯār. ||8||9||
O Nanak, never forget the Naam; the Guru shall unite us with the Creator. ||8||9||
ਜੇਕਰ ਇਨਸਾਨ ਨਾਮ ਨੂੰ ਨਾਂ ਭੁਲਾਵੇ, ਹੇ ਨਾਨਕ! ਤਾਂ ਗੁਰੂ ਉਸ ਨੂੰ ਸਿਰਜਣਹਾਰ ਨਾਲ ਮਿਲਾ ਦੇਵੇਗਾ।
ਕਰਤਾਰ = ਕਰਤਾਰ (ਦਾ ਮੇਲ) ॥੮॥੯॥ਹੇ ਨਾਨਕ! ਜਿਸ ਨੂੰ (ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ) ਨਾਮ ਨਹੀਂ ਭੁੱਲਦਾ, ਉਸ ਨੂੰ ਗੁਰੂ ਪਰਮਾਤਮਾ ਦੇ ਮੇਲ ਵਿਚ ਮਿਲਾ ਲੈਂਦਾ ਹੈ ॥੮॥੯॥
 
सिरीरागु महला १ ॥
Sirīrāg mėhlā 1.
Siree Raag, First Mehl:
ਸਿਰੀ ਰਾਗ, ਪਹਿਲੀ ਪਾਤਸ਼ਾਹੀ।
xxxxxx
 
सतिगुरु पूरा जे मिलै पाईऐ रतनु बीचारु ॥
Saṯgur pūrā je milai pā▫ī▫ai raṯan bīcẖār.
Meeting the Perfect True Guru, we find the jewel of meditative reflection.
ਜੇਕਰ ਅਸੀਂ ਪੁਰਨ ਸਚੇ ਗੁਰਾਂ ਨੂੰ ਮਿਲ ਪਈਏ ਤਾਂ ਸਾਨੂੰ ਚਿੰਤਨ ਦਾ ਜਵੇਹਰ ਪਰਾਪਤ ਹੋ ਜਾਂਦਾ ਹੈ।
xxxਪਰਮਾਤਮਾ ਦੇ ਗੁਣਾਂ ਦੀ ਵਿਚਾਰ (ਮਾਨੋ, ਕੀਮਤੀ) ਰਤਨ (ਹੈ, ਇਹ ਰਤਨ ਤਦੋਂ ਹੀ) ਮਿਲਦਾ ਹੈ ਜੇ ਪੂਰਾ ਗੁਰੂ ਮਿਲ ਪਏ।
 
मनु दीजै गुर आपणे पाईऐ सरब पिआरु ॥
Man ḏījai gur āpṇe pā▫ī▫ai sarab pi▫ār.
Surrendering our minds to our Guru, we find universal love.
ਆਪਣਾ ਚਿੱਤ ਆਪਣੇ ਗੁਰਾਂ ਦੇ ਸਮਰਪਨ ਕਰ ਦੇਣ ਨਾਲ ਸਾਨੂੰ ਸਰਬ-ਵਿਆਪਕ ਸੁਆਮੀ ਦੀ ਪ੍ਰੀਤ ਪਰਾਪਤ ਹੋ ਜਾਂਦੀ ਹੈ।
ਸਰਬ ਪਿਆਰੁ = ਸਭ ਨਾਲ ਪਿਆਰ ਕਰਨ ਵਾਲਾ ਪਰਮਾਤਮਾ।ਆਪਣਾ ਮਨ ਗੁਰੂ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ, (ਇਸ ਤਰ੍ਹਾਂ) ਸਭ ਨਾਲ ਪਿਆਰ ਕਰਨ ਵਾਲਾ ਪ੍ਰਭੂ ਮਿਲਦਾ ਹੈ।
 
मुकति पदारथु पाईऐ अवगण मेटणहारु ॥१॥
Mukaṯ paḏārath pā▫ī▫ai avgaṇ metaṇhār. ||1||
We find the wealth of liberation, and our demerits are erased. ||1||
ਸਾਨੂੰ ਮੋਖਸ਼ ਦੀ ਦੌਲਤ ਜੋ ਬਦੀਆਂ ਨੂੰ ਨਾਮੂਦ ਕਰਨਹਾਰ ਹੈ, ਪਰਾਪਤ ਹੋ ਜਾਂਦੀ ਹੈ।
ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਪਦਾਰਥੁ = ਕੀਮਤੀ ਚੀਜ਼ ॥੧॥(ਗੁਰੂ ਦੀ ਕਿਰਪਾ ਨਾਲ) ਨਾਮ-ਪਦਾਰਥ ਮਿਲਦਾ ਹੈ, ਜੋ ਵਿਕਾਰਾਂ ਤੋਂ ਖ਼ਲਾਸੀ ਦਿਵਾਂਦਾ ਹੈ ਜੋ ਔਗੁਣ ਮਿਟਾਣ ਦੇ ਸਮਰੱਥ ਹੈ ॥੧॥
 
भाई रे गुर बिनु गिआनु न होइ ॥
Bẖā▫ī re gur bin gi▫ān na ho▫e.
O Siblings of Destiny, without the Guru, there is no spiritual wisdom.
ਹੇ ਵੀਰ! ਈਸ਼ਵਰੀ ਜਾਗ੍ਰਤਾ, ਗੁਰਾਂ ਦੇ ਬਗੈਰ ਨਹੀਂ ਮਿਲਦੀ।
ਗਿਆਨੁ = ਆਤਮਕ ਜੀਵਨ ਦੀ ਸਮਝ, ਪਰਮਾਤਮਾ ਨਾਲ ਡੂੰਘੀ ਸਾਂਝ।ਹੇ ਭਾਈ! ਗੁਰੂ ਤੋਂ ਬਿਨਾ ਪਰਮਾਤਮਾ ਨਾਲ ਡੂੰਘੀ ਸਾਂਝ ਨਹੀਂ ਪੈ ਸਕਦੀ।
 
पूछहु ब्रहमे नारदै बेद बिआसै कोइ ॥१॥ रहाउ ॥
Pūcẖẖahu barahme nārḏai beḏ bi▫āsai ko▫e. ||1|| rahā▫o.
Go and ask Brahma, Naarad and Vyaas, the writer of the Vedas. ||1||Pause||
ਕੋਈ ਜਣਾ ਜਾ ਕੇ ਬ੍ਰਹਿਮੇ, ਨਾਰਦ ਅਤੇ ਵੇਦਾਂ ਦੇ ਲਿਖਾਰੀ ਵਿਆਸ ਕੋਲੋਂ ਪਤਾ ਕਰ ਲਵੇ। ਠਹਿਰਾਉ।
xxx॥੧॥(ਬੇਸ਼ਕ) ਕੋਈ ਧਿਰ ਬ੍ਰਹਮਾ ਨੂੰ, ਨਾਰਦ ਨੂੰ, ਵੇਦਾਂ ਵਾਲੇ ਰਿਸ਼ੀ ਬਿਆਸ ਨੂੰ ਪੁੱਛ ਲਵੋ ॥੧॥ ਰਹਾਉ॥
 
गिआनु धिआनु धुनि जाणीऐ अकथु कहावै सोइ ॥
Gi▫ān ḏẖi▫ān ḏẖun jāṇī▫ai akath kahāvai so▫e.
Know that from the vibration of the Word, we obtain spiritual wisdom and meditation. Through it, we speak the Unspoken.
ਜਾਣ ਲੈ ਕਿ ਗੁਰਾਂ ਦੇ ਬਚਨ ਦੁਆਰਾ ਈਸ਼ਵਰੀ ਗਿਆਤ ਤੇ ਸਿਮਰਨ ਪਰਾਪਤ ਹੁੰਦੇ ਹਨ ਅਤੇ ਉਹ ਬੰਦੇ ਕੋਲੋ ਅਕਹਿ ਹਰੀ ਨੂੰ ਵਰਨਣ ਕਰਵਾ ਦਿੰਦੇ ਹਨ।
ਕਹਾਵੈ = ਸਿਮਰਨ ਕਰਾਂਦਾ ਹੈ। ਸੋਇ = ਉਹ ਗੁਰੂ ਹੀ।ਪਰਮਾਤਮਾ ਨਾਲ ਡੂੰਘੀ ਸਾਂਝ ਪਾਉਣੀ, ਪਰਮਾਤਮਾ ਦੀ ਯਾਦ ਵਿਚ ਸੁਰਤ ਜੋੜਨੀ, ਪਰਮਾਤਮਾ ਦੇ ਚਰਨਾਂ ਵਿਚ ਲਿਵ ਲਾਉਣੀ-(ਗੁਰੂ ਦੀ ਰਾਹੀਂ ਹੀ) ਇਹ ਸਮਝ ਆਉਂਦੀ ਹੈ। ਗੁਰੂ ਹੀ ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰਾਂਦਾ ਹੈ ਜਿਸ ਦੇ ਗੁਣ ਬਿਆਨ ਨਹੀਂ ਹੋ ਸਕਦੇ।
 
सफलिओ बिरखु हरीआवला छाव घणेरी होइ ॥
Safli▫o birakẖ harī▫āvlā cẖẖāv gẖaṇerī ho▫e.
He is the fruit-bearing Tree, luxuriantly green with abundant shade.
ਗੁਰੂ ਜੀ ਸਰਸਬਜ, ਫਲਦਾਰ ਬਹੁਤੀ-ਛਾਂ ਵਾਲੇ ਬ੍ਰਿਛ ਹਨ।
ਸਫਲਿਓ = ਫਲ ਦੇਣ ਵਾਲਾ।ਗੁਰੂ (ਮਾਨੋ) ਇਕ ਹਰਾ ਤੇ ਫਲਦਾਰ ਰੁੱਖ ਹੈ, ਜਿਸ ਦੀ ਗੂੜ੍ਹੀ ਸੰਘਣੀ ਛਾਂ ਹੈ।
 
लाल जवेहर माणकी गुर भंडारै सोइ ॥२॥
Lāl javehar māṇkī gur bẖandārai so▫e. ||2||
The rubies, jewels and emeralds are in the Guru's Treasury. ||2||
ਮਣੀਆਂ, ਜਵਾਹਿਰਾਤ ਤੇ ਸਬਜੇ ਪੰਨੇ ਇਹ ਗੁਰਾਂ ਦੇ ਖ਼ਜ਼ਾਨੇ ਵਿੱਚ ਹਨ।
ਮਾਣਕੀ = ਮਾਣਕਾਂ ਨਾਲ (ਭਰਪੂਰ)। ਸੋਇ = ਉਹ ਪਰਮਾਤਮਾ ॥੨॥ਲਾਲਾਂ ਜਵਾਹਰਾਂ ਤੇ ਮੋਤੀਆਂ (ਭਾਵ, ਉੱਚੇ ਸੁੱਚੇ ਆਤਮਕ ਗੁਣਾਂ) ਨਾਲ ਭਰਪੂਰ ਉਹ ਪਰਮਾਤਮਾ ਗੁਰੂ ਦੇ ਖ਼ਜ਼ਾਨੇ ਵਿਚੋਂ ਹੀ ਮਿਲਦਾ ਹੈ ॥੨॥
 
गुर भंडारै पाईऐ निरमल नाम पिआरु ॥
Gur bẖandārai pā▫ī▫ai nirmal nām pi▫ār.
From the Guru's Treasury, we receive the Love of the Immaculate Naam, the Name of the Lord.
ਗੁਰਾਂ ਦੇ ਤੋਸ਼ੇਖ਼ਾਨੇ ਵਿਚੋਂ ਸਾਨੂੰ ਪਵਿੱਤਰ ਨਾਮ ਦੀ ਪ੍ਰੀਤ ਪ੍ਰਾਪਤ ਹੁੰਦੀ ਹੈ।
ਭੰਡਾਰੇ = ਖ਼ਜ਼ਾਨੇ ਵਿਚ। ਸੰਚੀਐ = ਇਕੱਠਾ ਕੀਤਾ ਜਾ ਸਕਦਾ ਹੈ।ਪਰਮਾਤਮਾ ਦੇ ਪਵਿਤ੍ਰ ਨਾਮ ਦਾ ਪਿਆਰ ਗੁਰੂ ਦੇ ਖ਼ਜ਼ਾਨੇ ਵਿਚੋਂ ਹੀ ਪ੍ਰਾਪਤ ਹੁੰਦਾ ਹੈ।
 
साचो वखरु संचीऐ पूरै करमि अपारु ॥
Sācẖo vakẖar sancẖī▫ai pūrai karam apār.
We gather in the True Merchandise, through the Perfect Grace of the Infinite.
ਬੇਅੰਤ ਸਾਹਿਬ ਦੀ ਪੂਰਨ ਰਹਿਮਤ ਰਾਹੀਂ ਅਸੀਂ ਸਤਿਨਾਮ ਦਾ ਸੌਦਾ-ਸੂਤ ਇਕੱਤ੍ਰ ਕਰਦੇ ਹਾਂ।
ਕਰਮਿ = ਮਿਹਰ ਨਾਲ।ਬੇਅੰਤ ਪ੍ਰਭੂ ਦਾ ਨਾਮ-ਰੂਪ ਸਦਾ-ਥਿਰ ਸੌਦਾ ਪੂਰੇ ਗੁਰੂ ਦੀ ਮਿਹਰ ਨਾਲ ਹੀ ਇਕੱਠਾ ਕੀਤਾ ਜਾ ਸਕਦਾ ਹੈ।
 
सुखदाता दुख मेटणो सतिगुरु असुर संघारु ॥३॥
Sukẖ▫ḏāṯa ḏukẖ metṇo saṯgur asur sangẖār. ||3||
The True Guru is the Giver of peace, the Dispeller of pain, the Destroyer of demons. ||3||
ਸੱਚਾ ਗੁਰੂ ਆਰਾਮ ਦੇਣਹਾਰ, ਕਸ਼ਟ ਨਵਿਰਤ ਕਰਨਹਾਰ ਅਤੇ ਮੰਦ ਕਰਮਾਂ ਦੇ ਦੈਂਤ ਨੂੰ ਮਾਰਨ ਵਾਲਾ ਹੈ।
ਅਸੁਰ = ਕਾਮਾਦਿਕ ਦੈਂਤ ॥੩॥ਗੁਰੂ (ਨਾਮ ਦੀ ਬਖ਼ਸ਼ਸ਼ ਰਾਹੀਂ) ਸੁੱਖਾਂ ਦਾ ਦੇਣ ਵਾਲਾ ਹੈ, ਦੁੱਖਾਂ ਦਾ ਮਿਟਾਣ ਵਾਲਾ ਹੈ, ਗੁਰੂ (ਕਾਮਾਦਿਕ) ਦੈਂਤਾਂ ਦਾ ਨਾਸ ਕਰਨ ਵਾਲਾ ਹੈ ॥੩॥
 
भवजलु बिखमु डरावणो ना कंधी ना पारु ॥
Bẖavjal bikẖam darāvṇo nā kanḏẖī nā pār.
The terrifying world-ocean is difficult and dreadful; there is no shore on this side or the one beyond.
ਭੈ-ਦਾਇਕ ਜਗਤ ਸਮੁੰਦਰ ਕਠਨ ਤੇ ਭਿਆਨਕ ਹੈ। ਇਸ ਦਾ ਕੋਈ ਕੰਢਾ ਨਹੀਂ ਤੇ ਨਾਂ ਹੀ ਪਾਰਲਾ ਸਿਰਾ ਹੈ।
ਭਵਜਲੁ = ਸੰਸਾਰ-ਸਮੁੰਦਰ। ਬਿਖਮੁ = ਔਖਾ। ਕੰਧੀ = ਕੰਢਾ।ਇਹ ਸੰਸਾਰ-ਸਮੁੰਦਰ ਬੜਾ ਬਿਖੜਾ ਹੈ ਬੜਾ ਡਰਾਉਣਾ ਹੈ, ਇਸ ਦਾ ਨਾਹ ਕੋਈ ਕੰਢਾ ਦਿੱਸਦਾ ਹੈ ਨਾਹ ਪਾਰਲਾ ਬੰਨਾ।
 
ना बेड़ी ना तुलहड़ा ना तिसु वंझु मलारु ॥
Nā beṛī nā ṯulhaṛā nā ṯis vanjẖ malār.
There is no boat, no raft, no oars and no boatman.
ਇਸ ਦੀ ਨਾਂ ਕੋਈ ਕਿਸ਼ਤੀ ਨਾਂ ਤੁਲਾ ਨਾਂ ਬਾਂਸ ਅਤੇ ਨਾਂ ਹੀ ਮਲਾਹ ਹੈ।
ਮਲਾਰੁ = ਮਲਾਹ।ਨਾਹ ਕੋਈ ਬੇੜੀ ਨਾਹ ਕੋਈ ਤੁਲਹਾ ਨਾਹ ਕੋਈ ਮਲਾਹ ਤੇ ਨਾਹ ਮਲਾਹ ਦਾ ਵੰਝ-ਕੋਈ ਭੀ ਇਸ ਸੰਸਾਰ-ਸਮੁੰਦਰ ਵਿਚੋਂ ਲੰਘਾ ਨਹੀਂ ਸਕਦਾ।
 
सतिगुरु भै का बोहिथा नदरी पारि उतारु ॥४॥
Saṯgur bẖai kā bohithā naḏrī pār uṯār. ||4||
The True Guru is the only boat on this terrifying ocean. His Glance of Grace carries us across. ||4||
ਕੇਵਲ ਸੱਚਾ ਗੁਰੂ ਹੀ ਡਰਾਉਣੇ ਸਮੁੰਦਰ ਤੇ ਇਕ ਜਹਾਜ਼ ਹੈ, ਜਿਸ ਦੀ ਮਿਹਰ ਦੀ ਨਜ਼ਰ ਬੰਦਿਆਂ ਨੂੰ ਪਾਰ ਕਰ ਦਿੰਦੀ ਹੈ।
ਭੈ ਕਾ ਬੋਹਿਥਾ = ਡਰਾਂ ਤੋਂ ਬਚਾਣ ਵਾਲਾ ਜਹਾਜ਼। {ਨੋਟ: ਲਫ਼ਜ਼ 'ਪਾਰੁ' ਅਤੇ 'ਪਾਰਿ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ। ਪਾਰੁ = ਪਾਰਲਾ ਪਾਸਾ (ਨਾਂਵ)। ਪਾਰਿ = ਪਾਰਲੇ ਪਾਸੇ (ਕ੍ਰਿਆ ਵਿਸ਼ੇਸ਼ਣ)} ॥੪॥(ਸੰਸਾਰ-ਸਮੁੰਦਰ ਦੇ) ਖ਼ਤਰਿਆਂ ਤੋਂ ਬਚਾਣ ਵਾਲਾ ਜ਼ਹਾਜ ਗੁਰੂ ਹੀ ਹੈ, ਗੁਰੂ ਦੀ ਮਿਹਰ ਦੀ ਨਜ਼ਰ ਨਾਲ ਇਸ ਸਮੁੰਦਰ ਦੇ ਪਾਰਲੇ ਪਾਸੇ ਉਤਾਰਾ ਹੋ ਸਕਦਾ ਹੈ ॥੪॥
 
इकु तिलु पिआरा विसरै दुखु लागै सुखु जाइ ॥
Ik ṯil pi▫ārā visrai ḏukẖ lāgai sukẖ jā▫e.
If I forget my Beloved, even for an instant, suffering overtakes me and peace departs.
ਜੇਕਰ ਮੈਂ ਇਕ ਮੁਹਤ ਭਰ ਲਈ ਭੀ ਪ੍ਰੀਤਮ ਨੂੰ ਭੁਲ ਜਾਵਾਂ ਤਾ ਮੈਨੂੰ ਕਸ਼ਟ ਆ ਵਾਪਰਦਾ ਹੈ ਤੇ ਆਰਾਮ ਚਲਿਆ ਜਾਂਦਾ ਹੈ।
ਜਾਇ = ਚਲਾ ਜਾਂਦਾ ਹੈ।ਜਦੋਂ ਇਕ ਰਤਾ ਜਿਤਨੇ ਸਮੇਂ ਵਾਸਤੇ ਭੀ ਪਿਆਰਾ ਪ੍ਰਭੂ (ਯਾਦੋਂ) ਭੁੱਲ ਜਾਂਦਾ ਹੈ, ਤਦੋਂ ਜੀਵ ਨੂੰ ਦੁੱਖ ਆ ਘੇਰਦਾ ਹੈ ਤੇ ਉਸ ਦਾ ਸੁੱਖ ਆਨੰਦ ਦੂਰ ਹੋ ਜਾਂਦਾ ਹੈ।
 
जिहवा जलउ जलावणी नामु न जपै रसाइ ॥
Jihvā jala▫o jalāvaṇī nām na japai rasā▫e.
Let that tongue be burnt in flames, which does not chant the Naam with love.
ਉਹ ਸੜਨ ਜੋਗੀ ਜੀਭ ਸੜ ਜਾਵੇ ਜਿਹੜੀ ਪਿਆਰ ਨਾਲ ਵਾਹਿਗੁਰੂ ਦੇ ਨਾਮ ਦਾ ਉਚਾਰਨ ਨਹੀਂ ਕਰਦੀ।
ਜਲਉ = ਸੜ ਜਾਏ {ਹੁਕਮੀ ਭਵਿੱਖਤ}। ਜਲਾਵਣੀ = ਸੜਨ-ਜੋਗੀ। ਰਸਾਇ = ਰਸ ਨਾਲ, ਸੁਆਦ ਨਾਲ।ਸੜ ਜਾਏ ਉਹ ਸੜਨ ਜੋਗੀ ਜੀਭ ਜੋ ਸੁਆਦ ਨਾਲ ਪ੍ਰਭੂ ਦਾ ਨਾਮ ਨਹੀਂ ਜਪਦੀ।
 
घटु बिनसै दुखु अगलो जमु पकड़ै पछुताइ ॥५॥
Gẖat binsai ḏukẖ aglo jam pakṛai pacẖẖuṯā▫e. ||5||
When the pitcher of the body bursts, there is terrible pain; those who are caught by the Minister of Death regret and repent. ||5||
ਜਦ ਦੇਹਿ ਦਾ ਘੜਾ ਭੱਜ ਜਾਂਦਾ ਹੈ, ਬੰਦਾ ਬਹੁਤ ਤਕਲੀਫ ਉਠਾਉਂਦਾ ਹੈ ਅਤੇ ਮੌਤ ਦੇ ਦੂਤ ਦਾ ਫੜਿਆ ਹੋਇਆ ਅਫਸੋਸ ਕਰਦਾ ਹੈ।
ਅਗਲੋ = ਬਹੁਤਾ ॥੫॥(ਸਿਮਰਨ ਹੀਨ ਬੰਦੇ ਦਾ ਜਦੋਂ) ਸਰੀਰ ਨਾਸ ਹੁੰਦਾ ਹੈ, ਉਸ ਨੂੰ ਬਹੁਤ ਦੁੱਖ ਵਿਆਪਦਾ ਹੈ, ਜਦੋਂ ਉਸ ਨੂੰ ਜਮ ਆ ਫੜਦਾ ਹੈ ਤਾਂ ਉਹ ਪਛੁਤਾਂਦਾ ਹੈ (ਪਰ ਉਸ ਵੇਲੇ ਪਛੁਤਾਣ ਦਾ ਕੀਹ ਲਾਭ?) ॥੫॥
 
मेरी मेरी करि गए तनु धनु कलतु न साथि ॥
Merī merī kar ga▫e ṯan ḏẖan kalaṯ na sāth.
Crying out, "Mine! Mine!", they have departed, but their bodies, their wealth, and their wives did not go with them.
ਆਦਮੀ "ਮੈਨੂੰ, ਮੈਂ ਅਤੇ ਮੈਡਾਂ" ਪੁਕਾਰਦੇ ਹੋਏ ਟੁਰ ਗਹੇ ਹਨ ਅਤੇ ਉਨ੍ਹਾਂ ਦੀਆਂ ਦੇਹਾਂ, ਦੌਲਤਾਂ ਅਤੇ ਵਹੁਟੀਆਂ ਉਨ੍ਹਾਂ ਦੇ ਨਾਲ ਨਹੀਂ ਗਈਆਂ।
ਕਲਤੁ = ਇਸਤ੍ਰੀ।(ਸੰਸਾਰ ਵਿਚ ਬੇਅੰਤ ਹੀ ਜੀਵ ਆਏ, ਜੋ ਇਹ) ਆਖ ਆਖ ਕੇ ਚਲੇ ਗਏ ਕਿ ਇਹ ਮੇਰਾ ਸਰੀਰ ਹੈ ਇਹ ਮੇਰਾ ਧਨ ਹੈ ਇਹ ਮੇਰੀ ਇਸਤ੍ਰੀ ਹੈ, ਪਰ ਨਾਹ ਸਰੀਰ, ਨਾਹ ਧਨ, ਨਾਹ ਇਸਤ੍ਰੀ, ਕੋਈ ਭੀ) ਨਾਲ ਨਾਹ ਨਿਭਿਆ।
 
बिनु नावै धनु बादि है भूलो मारगि आथि ॥
Bin nāvai ḏẖan bāḏ hai bẖūlo mārag āth.
Without the Name, wealth is useless; deceived by wealth, they have lost their way.
ਨਾਮ ਦੇ ਬਗੈਰ ਪਾਰਥ ਬੇਸੂਦ ਹਨ। ਮਾਇਆ ਦਾ ਬਹਿਕਾਇਆ ਹੋਇਆ ਬੰਦਾ ਰਾਹੋਂ ਘੁਸ ਜਾਂਦਾ ਹੈ।
ਬਾਦਿ = ਵਿਅਰਥ। ਮਾਰਗਿ = ਰਸਤੇ ਉਤੇ। ਆਥਿ = {अर्थ} ਮਾਇਆ। ਮਾਰਗਿ ਆਥਿ = ਮਾਇਆ ਦੇ ਰਸਤੇ ਤੇ।ਪਰਮਾਤਮਾ ਦੇ ਨਾਮ ਤੋਂ ਬਿਨਾ ਧਨ ਕਿਸੇ ਅਰਥ ਨਹੀਂ, ਮਾਇਆ ਦੇ ਰਸਤੇ ਪੈ ਕੇ (ਮਨੁੱਖ ਜ਼ਿੰਦਗੀ ਦੇ ਸਹੀ ਰਾਹ ਤੋਂ) ਖੁੰਝ ਜਾਂਦਾ ਹੈ।
 
साचउ साहिबु सेवीऐ गुरमुखि अकथो काथि ॥६॥
Sācẖa▫o sāhib sevī▫ai gurmukẖ aktho kāth. ||6||
So serve the True Lord; become Gurmukh, and speak the Unspoken. ||6||
ਗੁਰਾਂ ਦੇ ਰਾਹੀਂ, ਸਚੇ ਸਾਈਂ ਦੀ ਟਹਿਲ ਕਮਾ ਅਤੇ ਅਕਹਿ ਮਾਲਕ ਦਾ ਵਰਨਣ ਕਰ।
ਅਕਥੋ = ਜਿਸ ਦੇ ਗੁਣ ਬਿਆਨ ਨ ਕੀਤੇ ਜਾ ਸਕਣ। ਕਾਥਿ = ਕਥੀਦਾ ਹੈ, ਸਿਫ਼ਤ-ਸਾਲਾਹ ਕਰੀਦੀ ਹੈ ॥੬॥(ਇਸ ਵਾਸਤੇ,) ਸਦਾ ਕਾਇਮ ਰਹਿਣ ਵਾਲੇ ਮਾਲਕ ਨੂੰ ਯਾਦ ਕਰਨਾ ਚਾਹੀਦਾ ਹੈ। ਪਰ ਉਸ ਬੇਅੰਤ ਗੁਣਾਂ ਵਾਲੇ ਮਾਲਕ ਦੀ ਸਿਫ਼ਤ-ਸਾਲਾਹ ਗੁਰੂ ਦੀ ਰਾਹੀਂ ਹੀ ਕੀਤੀ ਜਾ ਸਕਦੀ ਹੈ ॥੬॥
 
आवै जाइ भवाईऐ पइऐ किरति कमाइ ॥
Āvai jā▫e bẖavā▫ī▫ai pa▫i▫ai kiraṯ kamā▫e.
Coming and going, people wander through reincarnation; they act according to their past actions.
ਆਦਮੀ ਆਉਂਦਾ, ਜਾਂਦਾ (ਜੰਮਦਾ, ਮਰਦਾ) ਅਤੇ ਜੂਨੀਆਂ ਅੰਦਰ ਧੱਕਿਆ ਜਾਂਦਾ ਹੈ। ਉਹ ਆਪਣੇ ਪੂਰਬਲੇ ਕਰਮਾਂ ਅਨੁਸਾਰ ਕੰਮ ਕਰਦਾ ਹੈ।
ਪਇਐ ਕਿਰਤਿ = ਪਿਛਲੇ ਕੀਤੇ ਕਰਮਾਂ ਦੇ ਸੰਸਕਾਰ ਅਨੁਸਾਰ, ਉਸ ਕਿਰਤ ਅਨੁਸਾਰ ਜੋ ਸੰਸਕਾਰ ਰੂਪ ਹੋ ਕੇ ਮਨ ਵਿਚ ਟਿਕੀ ਪਈ ਹੈ। ਕਮਾਇ = ਕਰਮ ਕਰਦਾ ਹੈ।ਜੀਵ ਆਪਣੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ (ਅਗਾਂਹ ਭੀ ਉਹੋ ਜਿਹੇ) ਕਰਮ ਕਮਾਂਦਾ ਰਹਿੰਦਾ ਹੈ (ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ) ਜੀਵ ਜੰਮਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਹੈ, ਇਸ ਗੇੜ ਵਿਚ ਪਿਆ ਰਹਿੰਦਾ ਹੈ।
 
पूरबि लिखिआ किउ मेटीऐ लिखिआ लेखु रजाइ ॥
Pūrab likẖi▫ā ki▫o metī▫ai likẖi▫ā lekẖ rajā▫e.
How can one's pre-ordained destiny be erased? It is written in accordance with the Lord's Will.
ਧੁਰ ਦੀ ਲਿਖਤਾਕਾਰ ਕਿਸ ਤਰ੍ਹਾਂ ਮੇਸੀ ਜਾ ਸਕਦੀ ਹੈ ਜਦ ਕਿ ਲਿਖਤ ਸਾਈਂ ਦੀ ਰਜ਼ਾ ਤਾਬੇ ਲਿਖੀ ਗਈ ਹੈ?
xxxਪਿਛਲੇ ਕਰਮਾਂ ਅਨੁਸਾਰ ਲਿਖਿਆ (ਮੱਥੇ ਦਾ) ਲੇਖ ਪਰਮਾਤਮਾ ਦੇ ਹੁਕਮ ਵਿਚ ਲਿਖਿਆ ਜਾਂਦਾ ਹੈ, ਇਸ ਨੂੰ ਕਿਵੇਂ ਮਿਟਾਇਆ ਜਾ ਸਕਦਾ ਹੈ?
 
बिनु हरि नाम न छुटीऐ गुरमति मिलै मिलाइ ॥७॥
Bin har nām na cẖẖutī▫ai gurmaṯ milai milā▫e. ||7||
Without the Name of the Lord, no one can be saved. Through the Guru's Teachings, we are united in His Union. ||7||
ਰੱਬ ਦੇ ਨਾਮ ਦੇ ਬਾਝੋਂ ਪ੍ਰਾਣੀ ਦੀ ਖ਼ਲਾਸੀ ਨਹੀਂ ਹੋ ਸਕਦੀ। ਗੁਰਾਂ ਦੇ ਉਪਦੇਸ਼ ਦੁਆਰਾ ਉਹ ਸਾਹਿਬ ਦੇ ਮਿਲਾਪ ਵਿੱਚ ਮਿਲ ਜਾਂਦਾ ਹੈ।
xxx॥੭॥(ਇਹਨਾਂ ਲਿਖੇ ਲੇਖਾਂ ਦੀ ਸੰਗਲੀ ਦੇ ਜਕੜ ਵਿਚੋਂ) ਪਰਮਾਤਮਾ ਦੇ ਨਾਮ ਤੋਂ ਬਿਨਾ ਖ਼ਲਾਸੀ ਨਹੀਂ ਹੋ ਸਕਦੀ। ਜਦੋਂ ਗੁਰੂ ਦੀ ਮੱਤ ਮਿਲਦੀ ਹੈ ਤਦੋਂ ਹੀ (ਪ੍ਰਭੂ ਜੀਵ ਨੂੰ ਆਪਣੇ ਚਰਨਾਂ ਵਿਚ) ਜੋੜਦਾ ਹੈ ॥੭॥
 
तिसु बिनु मेरा को नही जिस का जीउ परानु ॥
Ŧis bin merā ko nahī jis kā jī▫o parān.
Without Him, I have no one to call my own. My soul and my breath of life belong to Him.
ਉਸ ਦੇ ਬਗ਼ੈਰ, ਜਿਸ ਦੀ ਮਲਕੀਅਤ ਹਨ ਮੇਰੀ ਆਤਮਾ ਤੇ ਜਿੰਦਗਾਨੀ, ਹੋਰ ਮੇਰਾ ਆਪਣਾ ਕੋਈ ਨਹੀਂ।
ਜੀਉ = ਜੀਵ, ਜਿੰਦ। ਪੁਰਾਨੁ = ਪ੍ਰਾਣ, ਸੁਆਸ।(ਗੁਰੂ ਦੀ ਸਰਨ ਪੈ ਕੇ ਮੈਨੂੰ ਇਹ ਸਮਝ ਆਈ ਹੈ ਕਿ) ਜਿਸ ਪਰਮਾਤਮਾ ਦੀ ਦਿੱਤੀ ਹੋਈ ਇਹ ਜਿੰਦ ਹੈ ਇਹ ਪ੍ਰਾਣ ਹਨ, ਉਸ ਤੋਂ ਬਿਨਾ (ਸੰਸਾਰ ਵਿਚ) ਮੇਰਾ ਕੋਈ ਹੋਰ ਆਸਰਾ ਨਹੀਂ ਹੈ।
 
हउमै ममता जलि बलउ लोभु जलउ अभिमानु ॥
Ha▫umai mamṯā jal bala▫o lobẖ jala▫o abẖimān.
May my egotism and possessiveness be burnt to ashes, and my greed and egotistical pride consigned to the fire.
ਸੜ ਕੇ ਸੁਆਹ ਹੋ ਜਾਂ, ਤੂੰ ਹੋ ਮੇਰੀ ਹੰਗਤਾ ਤੇ ਸੰਸਾਰੀ ਮੋਹ! ਰੱਬ ਕਰੇ, ਮੇਰੀ ਤਮ੍ਹਾਂ ਤੇ ਹੈਕੜ ਅੱਗ ਵਿੱਚ ਪੈ ਜਾਵੇ।
ਜਲਿ ਬਲਉ = {ਹੁਕਮੀ ਭਵਿੱਖਤ} ਜਲ ਬਲ ਜਾਏ। ਜਲਉ = ਜਲ ਜਾਏ।ਮੇਰੀ ਇਹ ਹਉਮੈ ਸੜ ਜਾਏ, ਮੇਰੀ ਇਹ ਅਪਣੱਤ ਜਲ ਜਾਏ, ਮੇਰਾ ਇਹ ਲੋਭ ਸੜ ਜਾਏ ਤੇ ਮੇਰਾ ਇਹ ਅਹੰਕਾਰ ਸੜ ਬਲ ਜਾਏ (ਜਿਨ੍ਹਾਂ ਮੈਨੂੰ ਪਰਮਾਤਮਾ ਦੇ ਨਾਮ ਤੋਂ ਵਿਛੋੜਿਆ ਹੈ)।
 
नानक सबदु वीचारीऐ पाईऐ गुणी निधानु ॥८॥१०॥
Nānak sabaḏ vīcẖārī▫ai pā▫ī▫ai guṇī niḏẖān. ||8||10||
O Nanak, contemplating the Shabad, the Treasure of Excellence is obtained. ||8||10||
ਨਾਨਕ, ਨਾਮ ਦਾ ਅਰਾਧਨ ਕਰਨ ਦੁਆਰਾ, ਚੰਗਿਆਈਆਂ ਦਾ ਖ਼ਜ਼ਾਨਾ (ਪ੍ਰਭੁ) ਪ੍ਰਾਪਤ ਹੋ ਜਾਂਦਾ ਹੈ।
ਗੁਣੀ ਨਿਧਾਨੁ = ਗੁਣਾਂ ਦਾ ਖ਼ਜ਼ਾਨਾ ਪ੍ਰਭੂ ॥੮॥੧੦॥ਹੇ ਨਾਨਕ! ਗੁਰੂ ਦੇ ਸ਼ਬਦ ਨੂੰ ਵਿਚਾਰਨਾ ਚਾਹੀਦਾ ਹੈ, (ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ) ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਮਿਲਦਾ ਹੈ ॥੮॥੧੦॥
 
सिरीरागु महला १ ॥
Sirīrāg mėhlā 1.
Siree Raag, First Mehl:
ਸਿਰੀ ਰਾਗ, ਪਹਿਲੀ ਪਾਤਸ਼ਾਹੀ।
xxxxxx
 
रे मन ऐसी हरि सिउ प्रीति करि जैसी जल कमलेहि ॥
Re man aisī har si▫o parīṯ kar jaisī jal kamlehi.
O mind, love the Lord, as the lotus loves the water.
ਹੇ ਮੇਰੇ ਮਨ! ਵਾਹਿਗੁਰੂ ਨਾਲ ਇਹੋ ਜਿਹੀ ਮੁਹੱਬਤ ਕਰ ਜਿਹੋ ਜਿਹੀ ਕੰਵਲ ਦੀ ਪਾਣੀ ਨਾਲ ਹੈ।
ਕਮਲੇਹਿ = ਕਮਲ ਵਿਚ।ਹੇ ਮਨ! ਪਰਮਾਤਮਾ ਨਾਲ ਇਹੋ ਜਿਹਾ ਪਿਆਰ ਕਰ, ਜਿਹੋ ਜਿਹਾ ਪਾਣੀ ਦਾ ਕੌਲ ਫੁੱਲ ਵਿਚ ਹੈ (ਤੇ ਕੌਲ ਫੁੱਲ ਦਾ ਪਾਣੀ ਵਿਚ)।
 
लहरी नालि पछाड़ीऐ भी विगसै असनेहि ॥
Lahrī nāl pacẖẖāṛī▫ai bẖī vigsai asnehi.
Tossed about by the waves, it still blossoms with love.
ਇਸ ਨੂੰ ਛੱਲਾਂ ਟਪਕਾ ਕੇ ਮਾਰ ਦੀਆਂ ਹਨ ਪਰ ਤਾਂ ਭੀ ਇਹ ਪਿਆਰ ਅੰਦਰ ਪਰਫੁੱਲਤ ਹੁੰਦਾ ਹੈ।
ਵਿਗਸੈ = ਖਿੜਦਾ ਹੈ। ਅਸਨੇਹਿ = ਪਿਆਰ ਨਾਲ {ਨੋਟ: ਸੰਸਕ੍ਰਿਤ ਲਫ਼ਜ਼ 'स्नेह' ਹੈ। ਇਸ ਤੋਂ ਪੰਜਾਬੀ ਰੂਪ ਦੋ ਹਨ: ਨੇਹ ਅਤੇ ਅਸਨੇਹ}।ਕੌਲ ਫੁੱਲ ਪਾਣੀ ਦੀਆਂ ਲਹਰਾਂ ਨਾਲ ਧੱਕੇ ਖਾਂਦਾ ਹੈ, ਫਿਰ ਭੀ (ਪਰਸਪਰ) ਪਿਆਰ ਦੇ ਕਾਰਨ ਕੌਲ ਫੁੱਲ ਖਿੜਦਾ (ਹੀ) ਹੈ (ਧੱਕਿਆਂ ਤੋਂ ਗੁੱਸੇ ਨਹੀਂ ਹੁੰਦਾ)।
 
जल महि जीअ उपाइ कै बिनु जल मरणु तिनेहि ॥१॥
Jal mėh jī▫a upā▫e kai bin jal maraṇ ṯinehi. ||1||
In the water, the creatures are created; outside of the water they die. ||1||
ਪਾਣੀ ਅੰਦਰ ਵਾਹਿਗੁਰੂ ਨੇ ਜੀਵ ਪੈਦਾ ਕੀਤੇ ਹਨ, ਪਾਣੀ ਦੇ ਬਾਝੋਂ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ।
ਜੀਅ-ਜਿੰਦ। ਤਿਨੇਹਿ = ਉਹਨਾਂ ਦਾ। ਪਛਾੜੀਐ = ਧੱਕੇ ਖਾਂਦਾ ਹੈ ॥੧॥ਪਾਣੀ ਵਿਚ (ਕੌਲ ਫੁੱਲਾਂ ਦੀਆਂ) ਜਿੰਦਾਂ ਪੈਦਾ ਕਰ ਕੇ (ਪਰਮਾਤਮਾ ਐਸੀ ਖੇਡ ਖੇਡਦਾ ਹੈ ਕਿ) ਪਾਣੀ ਤੋਂ ਬਿਨਾ ਉਹਨਾਂ (ਕੌਲ ਫੁੱਲਾਂ) ਦੀ ਮੌਤ ਹੋ ਜਾਂਦੀ ਹੈ ॥੧॥