Sri Guru Granth Sahib Ji

Ang: / 1430

Your last visited Ang:

सरबे थाई एकु तूं जिउ भावै तिउ राखु ॥
Sarbe thā▫ī ek ṯūʼn ji▫o bẖāvai ṯi▫o rākẖ.
In all places, You are the One and Only. As it pleases You, Lord, please save and protect me!
ਸਾਰੀਆਂ ਥਾਵਾਂ ਤੇ ਕੇਵਲ ਤੂੰ ਹੀ ਹੈ, ਹੈ ਮਾਲਕ! ਜਿਸ ਤਰ੍ਹਾਂ ਤੈਨੂੰ ਭਾਉਂਦਾ ਹੈ ਉਸੇ ਤਰ੍ਹਾਂ ਮੇਰੀ ਰਖਿਆ ਕਰ।
xxx(ਜੀਵਾਂ ਦੇ ਕੀਹ ਵੱਸ? ਹੇ ਪ੍ਰਭੂ!) ਸਭ ਜੀਵਾਂ ਵਿਚ ਤੂੰ ਆਪ ਹੀ ਵੱਸਦਾ ਹੈਂ। ਜਿਵੇਂ ਤੇਰੀ ਰਜ਼ਾ ਹੋਵੇ, ਤਿਵੇਂ, ਹੇ ਪ੍ਰਭੂ! ਤੂੰ ਆਪ ਹੀ (ਜੀਵਾਂ ਨੂੰ ਆਸਾ ਤ੍ਰਿਸ਼ਨਾ ਦੇ ਜਾਲ ਤੋਂ) ਬਚਾ।
 
गुरमति साचा मनि वसै नामु भलो पति साखु ॥
Gurmaṯ sācẖā man vasai nām bẖalo paṯ sākẖ.
Through the Guru's Teachings, the True One abides within the mind. The Companionship of the Naam brings the most excellent honor.
ਗੁਰਾਂ ਦੇ ਉਪਦੇਸ਼ ਤਾਬੇ, ਸਤਿਨਾਮ ਇਨਸਾਨ ਦੇ ਅੰਤਸ਼-ਕਰਣ ਅੰਦਰ ਨਿਵਾਸ ਕਰਦਾ ਹੈ। ਨਾਮ ਦੀ ਸੰਗਤ ਅੰਦਰ ਉਸ ਦੀ ਸ਼੍ਰੇਸ਼ਟ ਇੱਜ਼ਤ ਹੁੰਦੀ ਹੈ।
xxxਹੇ ਪ੍ਰਭੂ! ਤੇਰਾ ਸਦਾ-ਥਿਰ ਨਾਮ ਹੀ (ਜੀਵ ਦਾ) ਭਲਾ ਸਾਥੀ ਹੈ, ਤੇਰਾ ਨਾਮ ਹੀ ਜੀਵ ਦੀ ਇੱਜ਼ਤ ਹੈ, ਤੇਰਾ ਨਾਮ, ਗੁਰੂ ਦੀ ਮੱਤ ਲਿਆਂ ਹੀ, ਜੀਵ ਦੇ ਮਨ ਵਿਚ ਵੱਸ ਸਕਦਾ ਹੈ।
 
हउमै रोगु गवाईऐ सबदि सचै सचु भाखु ॥८॥
Ha▫umai rog gavā▫ī▫ai sabaḏ sacẖai sacẖ bẖākẖ. ||8||
Eradicate the disease of egotism, and chant the True Shabad, the Word of the True Lord. ||8||
ਹੰਗਤਾ ਦੀ ਬੀਮਾਰੀ ਨੂੰ ਦੂਰ ਕਰ ਕੇ, ਉਹ ਸੱਚੇ ਸਾਈਂ ਦੇ ਸਤਿਨਾਮ ਦਾ ਜਾਪ ਕਰਦਾ ਹੈ।
ਪਤਿ = ਇੱਜ਼ਤ। ਸਾਥੁ??? = ਸਾਥੀ ॥੮॥ਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ ਸਦਾ-ਥਿਰ ਨਾਮ ਸਿਮਰ, ਨਾਮ ਸਿਮਰਿਆਂ ਹੀ ਹਉਮੈ ਦਾ ਰੋਗ ਦੂਰ ਹੁੰਦਾ ਹੈ ॥੮॥
 
आकासी पातालि तूं त्रिभवणि रहिआ समाइ ॥
Ākāsī pāṯāl ṯūʼn ṯaribẖavaṇ rahi▫ā samā▫e.
You are pervading throughout the Akaashic Ethers, the nether regions and the three worlds.
ਤੂੰ ਹੈ ਸਾਹਿਬ! ਅਸਮਾਨ ਪਇਆਲ ਅਤੇ ਤਿੰਨਾਂ ਜਹਾਨਾਂ ਅੰਦਰ ਪਰੀ-ਪੂਰਨ ਹੋ ਰਿਹਾ ਹੈ।
ਤ੍ਰਿਭਵਣਿ = ਤਿੰਨਾਂ ਭਵਨਾਂ ਵਾਲੇ ਸੰਸਾਰ ਵਿਚ।ਹੇ ਪ੍ਰਭੂ! ਆਕਾਸਾਂ ਵਿਚ ਪਾਤਾਲ ਵਿਚ ਤਿੰਨਾਂ ਹੀ ਭਵਨਾਂ ਵਿਚ ਤੂੰ ਆਪ ਹਰ ਥਾਂ ਵਿਆਪਕ ਹੈਂ।
 
आपे भगती भाउ तूं आपे मिलहि मिलाइ ॥
Āpe bẖagṯī bẖā▫o ṯūʼn āpe milėh milā▫e.
You Yourself are bhakti, loving devotional worship. You Yourself unite us in Union with Yourself.
ਤੂੰ ਆਪ ਹੀ ਅਨੁਰਾਗ ਅਤੇ ਪ੍ਰੀਤ ਹੈ ਅਤੇ ਆਪ ਹੀ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ।
xxxਤੂੰ ਆਪ ਹੀ (ਜੀਵਾਂ ਨੂੰ ਆਪਣੀ) ਭਗਤੀ ਬਖ਼ਸ਼ਦਾ ਹੈਂ, ਆਪਣਾ ਪ੍ਰੇਮ ਬਖ਼ਸ਼ਦਾ ਹੈਂ। ਤੂੰ ਆਪ ਹੀ ਜੀਵਾਂ ਨੂੰ ਆਪਣੇ ਨਾਲ ਮਿਲਾ ਕੇ ਮਿਲਦਾ ਹੈਂ।
 
नानक नामु न वीसरै जिउ भावै तिवै रजाइ ॥९॥१३॥
Nānak nām na vīsrai ji▫o bẖāvai ṯivai rajā▫e. ||9||13||
O Nanak, may I never forget the Naam! As is Your Pleasure, so is Your Will. ||9||13||
ਨਾਨਕ ਤੇਰੇ ਨਾਮ ਨੂੰ ਕਦਾਚਿਤ ਨਾਂ ਭੁਲੇ, ਹੇ ਸੁਆਮੀ! ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਹੀ ਤੇਰੀ ਰਜ਼ਾ ਕੰਮ ਕਰਦੀ ਹੈ।
xxx॥੯॥੧੩॥ਹੇ ਨਾਨਕ! (ਪ੍ਰਭੂ ਦਰ ਤੇ ਅਰਦਾਸ ਕਰ) ਤੇ ਆਖ ਕਿ (ਹੇ ਪ੍ਰਭੂ!) ਜਿਵੇਂ ਤੈਨੂੰ ਚੰਗਾ ਲੱਗੇ, ਤਿਵੇਂ ਤੇਰੀ ਰਜ਼ਾ ਵਰਤਦੀ ਹੈ (ਪਰ ਮਿਹਰ ਕਰ) ਮੈਨੂੰ ਤੇਰਾ ਨਾਮ ਕਦੇ ਨਾ ਭੁੱਲੇ ॥੯॥੧੩॥
 
सिरीरागु महला १ ॥
Sirīrāg mėhlā 1.
Siree Raag, First Mehl:
ਸਿਰੀ ਰਾਗ, ਪਹਿਲੀ ਪਾਤਸ਼ਾਹੀ।
xxxxxx
 
राम नामि मनु बेधिआ अवरु कि करी वीचारु ॥
Rām nām man beḏẖi▫ā avar kė karī vīcẖār.
My mind is pierced through by the Name of the Lord. What else should I contemplate?
ਵਿਆਪਕ ਸੁਆਮੀ ਦੇ ਨਾਮ ਨਾਲ ਮੇਰਾ ਮਨੂਆ ਵਿੰਨਿ੍ਹਆ ਗਿਆ ਹੈ। ਮੈਂ ਹੋਰ ਕਿਸ ਦਾ ਧਿਆਨ ਧਾਰਾਂ?
ਅਵਰੁ ਵੀਚਾਰੁ = ਹੋਰ ਵੀਚਾਰ। ਕਿ ਕਰੀ = ਕਰੀਂ, ਮੈਂ ਕੀਹ ਕਰਾਂ?ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਨਾਮ ਵਿਚ ਪਰੋਤਾ ਜਾਏ, (ਉਸ ਦੇ ਸੰਬੰਧ ਵਿਚ) ਮੈਂ ਹੋਰ ਕੀਹ ਵਿਚਾਰ ਕਰਾਂ (ਮੈਂ ਹੋਰ ਕੀਹ ਦੱਸਾਂ?
 
सबद सुरति सुखु ऊपजै प्रभ रातउ सुख सारु ॥
Sabaḏ suraṯ sukẖ ūpjai parabẖ rāṯa▫o sukẖ sār.
Focusing your awareness on the Shabad, happiness wells up. Attuned to God, the most excellent peace is found.
ਰਬੀ ਕਲਾਮ ਤੇ ਬ੍ਰਿਤੀ ਜੋੜਨ ਦੁਆਰਾ ਖੁਸ਼ੀ ਪੈਦਾ ਹੁੰਦੀ ਹੈ। ਸਾਈਂ ਨਾਲ ਰੰਗੀਜਣ ਦੁਆਰਾ ਸ਼੍ਰੇਸ਼ਟ ਅਨੰਦ ਉਤਪੰਨ ਹੁੰਦਾ ਹੈ।
ਪ੍ਰਭ ਰਾਤਉ = ਪ੍ਰਭੂ ਦੇ ਨਾਮ ਵਿਚ ਰੰਗਿਆ ਹੋਇਆ। ਸਾਰੁ = ਸ੍ਰੇਸ਼ਟ।ਇਸ ਵਿਚ ਕੋਈ ਸ਼ੱਕ ਨਹੀਂ ਕਿ) ਜੇਹੜਾ ਮਨੁੱਖ ਪ੍ਰਭੂ ਦੇ (ਨਾਮ ਵਿਚ) ਰੰਗਿਆ ਜਾਂਦਾ ਹੈ, ਉਸ ਨੂੰ ਸ੍ਰੇਸ਼ਟ (ਆਤਮਕ) ਸੁਖ ਮਿਲਦਾ ਹੈ। ਜਿਸ ਦੀ ਸੁਰਤ ਸ਼ਬਦ ਦੇ (ਵਿਚਾਰ ਵਿਚ) ਜੁੜੀ ਹੋਈ ਹੈ, ਉਸ ਦੇ ਅੰਦਰ ਅਨੰਦ ਪੈਦਾ ਹੁੰਦਾ ਹੈ।
 
जिउ भावै तिउ राखु तूं मै हरि नामु अधारु ॥१॥
Ji▫o bẖāvai ṯi▫o rākẖ ṯūʼn mai har nām aḏẖār. ||1||
As it pleases You, please save me, Lord. The Name of the Lord is my Support. ||1||
ਜਿਸ ਤਰ੍ਹਾ ਤੈਨੂੰ ਚੰਗਾ ਲਗਦਾ ਹੈ, ਉਸ ਤਰ੍ਹਾਂ ਮੇਰੀ ਰਖਿਆ ਕਰ, ਹੈ ਵਾਹਿਗੁਰੂ! ਤੇਰਾ ਨਾਮ ਮੇਰਾ ਆਸਰਾ ਹੈ।
ਅਧਾਰੁ = ਆਸਰਾ। ਮੈਂ = ਮੈਨੂੰ ॥੧॥(ਹੇ ਪ੍ਰਭੂ!) ਜਿਵੇਂ ਭੀ ਤੇਰੀ ਰਜ਼ਾ ਹੋਵੇ, ਮੈਨੂੰ ਭੀ ਤੂੰ (ਆਪਣੇ ਚਰਨਾਂ ਵਿਚ) ਰੱਖ, ਤੇਰਾ ਨਾਮ (ਮੇਰੇ ਜੀਵਨ ਦਾ) ਆਸਰਾ ਬਣ ਜਾਏ ॥੧॥
 
मन रे साची खसम रजाइ ॥
Man re sācẖī kẖasam rajā▫e.
O mind, the Will of our Lord and Master is true.
ਹੈ ਮੇਰੀ ਜਿੰਦੇ! ਮਾਲਕ ਦਾ ਭਾਣਾ ਬਿਲਕੁਲ ਠੀਕ ਹੈ।
ਸਾਚੀ = ਸਦਾ-ਥਿਰ ਰਹਿਣ ਵਾਲੀ (ਕਾਰ), ਸਹੀ (ਕਾਰ)।ਹੇ ਮੇਰੇ ਮਨ! ਖਸਮ-ਪ੍ਰਭੂ ਦੀ ਰਜ਼ਾ ਵਿਚ ਤੁਰਨਾ ਸਹੀ ਕਾਰ ਹੈ।
 
जिनि तनु मनु साजि सीगारिआ तिसु सेती लिव लाइ ॥१॥ रहाउ ॥
Jin ṯan man sāj sīgāri▫ā ṯis seṯī liv lā▫e. ||1|| rahā▫o.
Focus your love upon the One who created and adorned your body and mind. ||1||Pause||
ਉਸ ਨਾਲ ਨੇਹੁੰ ਗੰਢ ਜਿਸ ਨੇ ਤਰੀ ਦੇਹਿ ਤੇ ਆਤਮਾ ਬਣਾਏ ਅਤੇ ਸੰਵਾਰੇ ਹਨ। ਠਹਿਰਾਉ।
ਜਿਨਿ = ਜਿਸ (ਪ੍ਰਭੂ) ਨੇ ॥੧॥(ਹੇ ਮਨ!) ਤੂੰ ਉਸ ਪ੍ਰਭੂ (ਦੇ ਚਰਨਾਂ) ਨਾਲ ਲਿਵ ਜੋੜ, ਜਿਸ ਨੇ ਇਹ ਸਰੀਰ ਤੇ ਮਨ ਪੈਦਾ ਕਰ ਕੇ ਇਹਨਾਂ ਨੂੰ ਸੋਹਣਾ ਬਣਾਇਆ ਹੈ ॥੧॥ ਰਹਾਉ॥
 
तनु बैसंतरि होमीऐ इक रती तोलि कटाइ ॥
Ŧan baisanṯar homī▫ai ik raṯī ṯol katā▫e.
If I cut my body into pieces, and burn them in the fire,
ਜੇਕਰ ਮੈਂ ਆਪਣੇ ਸਰੀਰ ਨੂੰ ਇਕ ਰਤਕ ਦੇ ਵਜ਼ਨ ਦੇ ਜ਼ਰਿਆ ਜਿੱਡਾ ਵੱਢ ਸੁਟਾ ਤੇ ਇਸ ਨੂੰ ਅੱਗ ਵਿੱਚ ਸਾੜ ਦਿਆ।
ਬੈਸੰਤਰਿ = ਅੱਗ ਵਿਚ। ਹੋਮੀਐ = ਅਰਪਨ ਕਰੀਏ (ਜਿਵੇਂ ਘਿਉ ਅੱਗ ਵਿਚ ਪਾਈਦਾ ਹੈ ਹਵਨ ਕਰਨ ਵੇਲੇ)। ਤੋਲਿ = ਤੋਲ ਕੇ। ਇਕ ਰਤੀ ਕਟਾਇ = ਰਤੀ ਰਤੀ ਕਟਾ ਕੇ।ਜੇ ਆਪਣੇ ਸਰੀਰ ਨੂੰ ਕੱਟ ਕੱਟ ਕੇ ਇਕ ਇਕ ਰੱਤੀ ਭਰ ਤੋਲ ਤੋਲ ਕੇ ਅੱਗ ਵਿਚ ਹਵਨ ਕਰ ਦਿੱਤਾ ਜਾਏ,
 
तनु मनु समधा जे करी अनदिनु अगनि जलाइ ॥
Ŧan man samḏẖā je karī an▫ḏin agan jalā▫e.
and if I make my body and mind into firewood, and night and day burn them in the fire,
ਜੇਕਰ ਮੈਂ ਆਪਣੀ ਦੇਹਿ ਤੇ ਆਤਮਾ ਨੂੰ ਬਾਲਣ ਬਣਾ ਲਵਾ, ਅਤੇ ਰੈਣ ਦਿਹੁੰ ਇਨ੍ਹਾਂ ਨੂੰ ਅੱਗ ਵਿੱਚ ਮਚਾਵਾਂ,
ਸਮਧਾ = ਹਵਨ ਵਿਚ ਵਰਤੀ ਜਾਣ ਵਾਲੀ ਲੱਕੜੀ। ਕਰੀ = ਕਰੀਂ, ਮੈਂ ਕਰਾਂ। ਅਨਦਿਨੁ = ਹਰ ਰੋਜ਼।ਜੇ ਮੈਂ ਆਪਣੇ ਸਰੀਰ ਤੇ ਮਨ ਨੂੰ ਹਵਨ ਦੀ ਸਾਮਗ੍ਰੀ ਬਣਾ ਦਿਆਂ ਤੇ ਹਰ ਰੋਜ਼ ਇਹਨਾਂ ਨੂੰ ਅੱਗ ਵਿਚ ਸਾੜਾਂ,
 
हरि नामै तुलि न पुजई जे लख कोटी करम कमाइ ॥२॥
Har nāmai ṯul na puj▫ī je lakẖ kotī karam kamā▫e. ||2||
and if I perform hundreds of thousands and millions of religious rituals-still, all these are not equal to the Name of the Lord. ||2||
ਅਤੇ ਜੇਕਰ ਮੈਂ ਲੱਖਾਂ ਤੇ ਕਰੋੜਾਂ ਹੀ ਧਾਰਮਕ ਸੰਸਕਾਰ ਕਰਾਂ, ਇਹ ਸਾਰੇ ਵਾਹਿਗੁਰੂ ਦੇ ਨਾਮ ਦੇ ਬਰਾਬਰ ਨਹੀਂ ਪੁੱਜਦੇ।
ਕੋਟੀ = ਕ੍ਰੋੜਾਂ ॥੨॥ਜੇ ਇਹੋ ਜਿਹੇ ਹੋਰ ਲੱਖਾਂ ਕ੍ਰੋੜਾਂ ਕਰਮ ਕੀਤੇ ਜਾਣ, ਤਾਂ ਭੀ ਕੋਈ ਕਰਮ ਪਰਮਾਤਮਾ ਦੇ ਨਾਮ ਦੀ ਬਰਾਬਰੀ ਤਕ ਨਹੀਂ ਪਹੁੰਚ ਸਕਦਾ ॥੨॥
 
अरध सरीरु कटाईऐ सिरि करवतु धराइ ॥
Araḏẖ sarīr katā▫ī▫ai sir karvaṯ ḏẖarā▫e.
If my body were cut in half, if a saw was put to my head,
ਜੇਕਰ ਮੈਰੀ ਦੇਹਿ ਹਿਮਾਲੀਆ (ਦੀ ਬਰਫ) ਵਿੱਚ ਗਾਲ ਦਿਤੀ ਜਾਵੇ ਤਾਂ ਭੀ ਬੀਮਾਰੀ ਆਤਮਾ ਤੋਂ ਦੂਰ ਨਹੀਂ ਹੁੰਦੀ।
ਅਰਧ = ਅੱਧੋ ਅੱਧ, ਦੁ-ਫਾੜ। ਸਿਰਿ = ਸਿਰ ਉੱਤੇ। ਕਰਵਤੁ = ਆਰਾ।ਜੇ ਸਿਰ ਉੱਤੇ ਆਰਾ ਰਖਾ ਕੇ ਸਰੀਰ ਨੂੰ ਦੁ-ਫਾੜ ਚਿਰਾ ਦਿੱਤਾ ਜਾਏ,
 
तनु हैमंचलि गालीऐ भी मन ते रोगु न जाइ ॥
Ŧan haimancẖal gālī▫ai bẖī man ṯe rog na jā▫e.
and if my body were frozen in the Himalayas-even then, my mind would not be free of disease.
ਜੇਕਰ ਮੇਰੇ ਸੀਸ ਉਤੇ ਆਰਾ ਰੱਖ ਕੇ ਮੇਰੀ ਦੇਹਿ ਨੂੰ ਦੋ ਅੱਧੇ ਅੱਧੇ ਟੋਟਿਆ ਵਿੱਚ ਵੱਢ ਦਿਤਾ ਜਾਵੇ,
ਹੈਮੰਚਲਿ = ਹਿਮਾਲੇ (ਦੀ ਬਰਫ਼) ਵਿਚ। ਭੀ = ਤਾਂ ਭੀ।ਜੇ ਸਰੀਰ ਨੂੰ ਹਿਮਾਲਾ ਪਰਬਤ (ਦੀ ਬਰਫ਼) ਵਿਚ ਗਾਲ ਦਿੱਤਾ ਜਾਏ, ਤਾਂ ਭੀ ਮਨ ਵਿਚੋਂ ਹਉਮੈ ਆਦਿਕ) ਰੋਗ ਦੂਰ ਨਹੀਂ ਹੁੰਦਾ।
 
हरि नामै तुलि न पुजई सभ डिठी ठोकि वजाइ ॥३॥
Har nāmai ṯul na puj▫ī sabẖ diṯẖī ṯẖok vajā▫e. ||3||
None of these are equal to the Name of the Lord. I have seen and tried and tested them all. ||3||
ਇਹ ਵਾਹਿਗੁਰੂ ਦੇ ਨਾਮ ਦੇ ਬਰਾਬਰ ਨਹੀਂ ਪੁਜਦੇ। ਇਹ ਸਾਰਾ ਕੁਝ ਮੈਂ ਤਜਰਬਾ ਤੇ ਨਿਰਣੇ ਕਰਕੇ ਵੇਖ ਲਿਆ ਹੈ।
ਠੋਕਿ ਵਜਾਇ = ਚੰਗੀ ਤਰ੍ਹਾਂ ਪਰਖ ਕੇ ॥੩॥(ਕਰਮ-ਕਾਂਡ ਦੀ) ਸਾਰੀ (ਹੀ ਮਰਯਾਦਾ) ਮੈਂ ਚੰਗੀ ਤਰ੍ਹਾਂ ਪਰਖ ਕੇ ਵੇਖ ਲਈ ਹੈ, ਕੋਈ ਕਰਮ ਪ੍ਰਭੂ ਦਾ ਨਾਮ ਸਿਮਰਨ ਦੀ ਬਰਾਬਰੀ ਤਕ ਨਹੀਂ ਅੱਪੜਦਾ ॥੩॥
 
कंचन के कोट दतु करी बहु हैवर गैवर दानु ॥
Kancẖan ke kot ḏaṯ karī baho haivar gaivar ḏān.
If I made a donation of castles of gold, and gave lots of fine horses and wondrous elephants in charity,
ਜੇਕਰ ਮੈਂ ਸੋਨੇ ਦੇ ਕਿਲ੍ਹੇ ਦਾਨ ਕਰਾਂ ਅਤੇ ਬਹੁਤ ਸਾਰੇ ਉਮਦਾ ਘੋੜੇ ਅਤੇ ਵਧੀਆਂ ਹਾਥੀ ਖੈਰਾਤ ਵਜੋ ਦੇਵਾਂ,
ਕੰਚਨ = ਸੋਨਾ। ਕੋਟ = ਕਿਲ੍ਹੇ। ਦਤੁ ਕਰੀ = (ਕਰੀਂ), ਮੈਂ ਦਾਨ ਕਰਾਂ। ਹੈਵਰ = {ਹਯ ਵਰ} ਵਧੀਆ ਘੋੜੇ। ਗੈਵਰ = {ਗਜ ਵਰ} ਵਧੀਆ ਹਾਥੀ।ਜੇ ਮੈਂ ਸੋਨੇ ਦੇ ਕਿਲ੍ਹੇ ਦਾਨ ਕਰਾਂ, ਬਹੁਤ ਸਾਰੇ ਘੋੜੇ ਤੇ ਹਾਥੀ ਦਾਨ ਕਰਾਂ,
 
भूमि दानु गऊआ घणी भी अंतरि गरबु गुमानु ॥
Bẖūm ḏān ga▫ū▫ā gẖaṇī bẖī anṯar garab gumān.
and if I made donations of land and cows-even then, pride and ego would still be within me.
ਅਤੇ ਜੇਕਰ ਮੈਂ ਜਮੀਨ ਅਤੇ ਘਣੇਰੀਆਂ ਗਾਈਆਂ ਬਖਸ਼ੀਸ਼ ਕਰਾਂ, ਤਾਂ ਭੀ ਮੇਰੇ ਮਨ ਅੰਦਰ ਹਉਮੇ ਤੇ ਹੰਕਾਰ ਰਹੇਗਾ।
ਭੂਮਿ = ਜ਼ਮੀਨ, ਭੁਇਂ। ਘਣੀ = ਬਹੁਤੀਆਂ। ਗਰਬੁ = ਅਹੰਕਾਰ।ਜ਼ਮੀਨ ਦਾਨ ਕਰਾਂ, ਬਹੁਤ ਸਾਰੀਆਂ ਗਾਂਈਆਂ ਦਾਨ ਕਰਾਂ, ਫਿਰ ਭੀ (ਸਗੋਂ ਇਸ ਦਾਨ ਦਾ ਹੀ) ਮਨ ਵਿਚ ਅਹੰਕਾਰ ਮਾਣ ਬਣ ਜਾਂਦਾ ਹੈ।
 
राम नामि मनु बेधिआ गुरि दीआ सचु दानु ॥४॥
Rām nām man beḏẖi▫ā gur ḏī▫ā sacẖ ḏān. ||4||
The Name of the Lord has pierced my mind; the Guru has given me this true gift. ||4||
ਵਿਆਪਕ-ਵਾਹਿਗੁਰੂ ਦੇ ਨਾਮ ਨੇ ਮੇਰਾ ਚਿੱਤ ਵਿੰਨ੍ਹ ਲਿਆ ਹੈ। ਇਹ ਸੱਚੀ ਦਾਤ ਗੁਰਾਂ ਨੇ ਮੈਨੂੰ ਪ੍ਰਦਾਨ ਕੀਤੀ ਹੈ।
ਬੇਧਿਆ = ਵਿੰਨ੍ਹਿਆ। ਗੁਰਿ = ਗੁਰੂ ਨੇ ॥੪॥ਜਿਸ ਮਨੁੱਖ ਨੂੰ ਸਤਿਗੁਰੂ ਨੇ ਸਦਾ-ਥਿਰ ਪ੍ਰਭੂ (ਦਾ ਨਾਮ ਜਪਣ ਦੀ) ਬਖ਼ਸ਼ਸ਼ ਕੀਤੀ ਹੈ, ਉਸ ਦਾ ਮਨ ਪਰਮਾਤਮਾ ਦੇ ਨਾਮ ਵਿਚ ਪਰੋਇਆ ਰਹਿੰਦਾ ਹੈ (ਤੇ ਇਹੀ ਹੈ ਸਹੀ ਕਰਣੀ) ॥੪॥
 
मनहठ बुधी केतीआ केते बेद बीचार ॥
Manhaṯẖ buḏẖī keṯī▫ā keṯe beḏ bīcẖār.
There are so many stubborn-minded intelligent people, and so many who contemplate the Vedas.
ਕਿੰਨੇ ਹੀ ਮਨੁਖ ਦ੍ਰਿੜ-ਇਰਾਦੇ ਤੇ ਪ੍ਰਬੀਨ ਅਕਲ ਵਾਲੇ ਹਨ ਅਤੇ ਕਿੰਨੇ ਹੀ ਹਨ ਵੇਦਾਂ ਨੂੰ ਸੋਚਣ ਤੇ ਸਮਝਣ ਵਾਲੇ?
ਗੁਰਮੁਖਿ = ਗੁਰੂ ਦੀ ਸਰਨ ਪਿਆਂ, ਗੁਰੂ ਵਲ ਮੂੰਹ ਕੀਤਿਆਂ।ਅਨੇਕਾਂ ਹੀ ਲੋਕਾਂ ਦੀ ਅਕਲ (ਤਪ ਆਦਿਕ ਕਰਮਾਂ ਵਲ ਪ੍ਰੇਰਦੀ ਹੈ ਜੋ) ਮਨ ਦੇ ਹਠ ਨਾਲ (ਕੀਤੇ ਜਾਂਦੇ ਹਨ), ਅਨੇਕਾਂ ਹੀ ਲੋਕ ਵੇਦ ਆਦਿਕ ਧਰਮ-ਪੁਸਤਕਾਂ ਦੇ ਅਰਥ-ਵਿਚਾਰ ਕਰਦੇ ਹਨ (ਤੇ ਇਸ ਵਾਦ-ਵਿਵਾਦ ਨੂੰ ਹੀ ਜੀਵਨ ਦਾ ਸਹੀ ਰਾਹ ਮੰਨਦੇ ਹਨ),
 
केते बंधन जीअ के गुरमुखि मोख दुआर ॥
Keṯe banḏẖan jī▫a ke gurmukẖ mokẖ ḏu▫ār.
There are so many entanglements for the soul. Only as Gurmukh do we find the Gate of Liberation.
ਕਿੰਨੇ ਹੀ ਉਲਝੇਵੇ ਹਨ ਆਤਮਾ ਲਈ? ਕੇਵਲ ਗੁਰਾਂ ਦੇ ਰਾਹੀਂ ਹੀ ਮੋਖਸ਼ ਦਾ ਦਰਵਾਜ਼ਾ ਪ੍ਰਾਪਤ ਹੁੰਦਾ ਹੈ।
ਮੋਖ = (ਮਾਇਆ ਦੇ ਮੋਹ ਅਹੰਕਾਰ ਆਦਿਕ ਤੋਂ) ਖ਼ਲਾਸੀ। ਦੁਆਰੁ = ਦਰਵਾਜ਼ਾ।ਇਹੋ ਜਿਹੇ ਹੋਰ ਭੀ ਅਨੇਕਾਂ ਕਰਮ ਹਨ ਜੋ ਜਿੰਦ ਵਾਸਤੇ ਫਾਹੀ-ਰੂਪ ਬਣ ਜਾਂਦੇ ਹਨ, (ਪਰ ਹਉਮੈ ਆਦਿਕ ਬੰਧਨਾਂ ਤੋਂ) ਖ਼ਲਾਸੀ ਦਾ ਦਰਵਾਜ਼ਾ ਗੁਰੂ ਦੇ ਸਨਮੁਖ ਹੋਇਆਂ ਹੀ ਲੱਭਦਾ ਹੈ,
 
सचहु ओरै सभु को उपरि सचु आचारु ॥५॥
Sacẖahu orai sabẖ ko upar sacẖ ācẖār. ||5||
Truth is higher than everything; but higher still is truthful living. ||5||
(ਕਿਉਂਕਿ) ਹਰ ਸ਼ੈ ਸਚ ਦੇ ਹੇਠਾਂ ਹੈ, (ਸੋ) ਸਚਾ ਆਚਰਣ ਸਮੂਹ ਤੋਂ ਉੱਚਾ ਹੈ।
ਸਚਹੁ = ਸੱਚ ਤੋਂ, ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਤੋਂ। ਓਰੈ = ਉਰੇ ਉਰੇ, ਘਟੀਆ। ਉਪਰਿ = (ਸਦ ਕਿਸਮ ਦੇ ਕਰਮ ਕਾਂਡ ਤੋਂ) ਉਤਾਂਹ ਵਧੀਆ। ਸਚੁ ਆਚਾਰੁ = ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ-ਰੂਪ ਕਰਮ। ਆਚਾਰੁ = ਕਰਮ ॥੫॥??? (ਕਿਉਂਕਿ ਗੁਰੂ ਪ੍ਰਭੂ ਦਾ ਨਾਮ ਸਿਮਰਨ ਦੀ ਹਿਦਾਇਤ ਕਰਦਾ ਹੈ) ॥੫॥
 
सभु को ऊचा आखीऐ नीचु न दीसै कोइ ॥
Sabẖ ko ūcẖā ākẖī▫ai nīcẖ na ḏīsai ko▫e.
Call everyone exalted; no one seems lowly.
ਹਰ ਕਿਸ ਨੂੰ ਉਤਕ੍ਰਿਸ਼ਟ ਕਹੁ, ਕੋਈ ਭੀ ਮਾੜਾ ਨਜ਼ਰੀ ਨਹੀਂ ਪੈਦਾ।
ਸਭੁ ਕੋ = ਹਰੇਕ ਜੀਵ।ਹਰੇਕ (ਕਰਮ) ਸਦਾ-ਥਿਰ ਪ੍ਰਭੂ ਦਾ ਨਾਮ-ਸਿਮਰਨ ਤੋਂ ਘਟੀਆ ਹੈ, ਸਿਮਰਨ ਰੂਪ ਕਰਮ ਸਭ ਕਰਮਾਂ ਧਰਮਾਂ ਤੋਂ ਸ੍ਰੇਸ਼ਟ ਹੈ। (ਪਰ ਕਰਮ-ਕਾਂਡ ਦੇ ਜਾਲ ਵਿਚ ਫਸੇ ਉੱਚ-ਜਾਤੀਏ ਬੰਦਿਆਂ ਨੂੰ ਭੀ ਨਿੰਦਣਾ ਠੀਕ ਨਹੀਂ ਹੈ), ਹਰੇਕ ਜੀਵ ਨੂੰ ਚੰਗਾ ਹੀ ਆਖਣਾ ਚਾਹੀਦਾ ਹੈ, (ਜਗਤ ਵਿਚ) ਕੋਈ ਨੀਚ ਨਹੀਂ ਦਿੱਸਦਾ,
 
इकनै भांडे साजिऐ इकु चानणु तिहु लोइ ॥
Iknai bẖāʼnde sāji▫ai ik cẖānaṇ ṯihu lo▫e.
The One Lord has fashioned the vessels, and His One Light pervades the three worlds.
ਇਕ ਸਾਹਿਬ ਨੇ ਬਰਤਨ ਘੜੇ ਹਨ ਅਤੇ ਇਕ ਨੂਰ ਹੀ ਤਿੰਨਾਂ ਜਹਾਨਾਂ ਵਿੱਚ ਵਿਆਪਕ ਹੋ ਰਿਹਾ ਹੈ।
ਇਕਨੈ = ਇਕ ਪਰਮਾਤਮਾ ਦੀ ਰਾਹੀਂ। ਭਾਂਡੇ ਸਾਜਿਐ = ਭਾਂਡੇ ਸਾਜੇ ਜਾਣ ਕਰਕੇ। ਤਿਹੁ ਲੋਇ = ਤਿੰਨਾਂ ਹੀ ਭਵਨਾਂ ਵਿਚ।ਕਿਉਂਕਿ ਇਕ ਕਰਤਾਰ ਨੇ ਹੀ ਸਾਰੇ ਜੀਵ ਰਚੇ ਹਨ, ਤੇ ਤਿੰਨਾਂ ਲੋਕਾਂ (ਦੇ ਜੀਵਾਂ) ਵਿਚ ਉਸੇ (ਕਰਤਾਰ ਦੀ ਜੋਤਿ) ਦਾ ਹੀ ਚਾਨਣ ਹੈ।
 
करमि मिलै सचु पाईऐ धुरि बखस न मेटै कोइ ॥६॥
Karam milai sacẖ pā▫ī▫ai ḏẖur bakẖas na metai ko▫e. ||6||
Receiving His Grace, we obtain Truth. No one can erase His Primal Blessing. ||6||
ਵਾਹਿਗੁਰੂ ਦੀ ਰਹਿਮਤ ਰਾਹੀਂ ਸਚ ਪਰਾਪਤ ਹੁੰਦਾ ਹੈ। ਪਰਾ-ਪੂਰਬਲੀ ਦਾਤ ਨੂੰ ਕੋਈ ਮੇਸ ਨਹੀਂ ਸਕਦਾ।
ਕਰਮਿ = (ਪ੍ਰਭੂ ਦੀ) ਮਿਹਰ ਨਾਲ। ਸਚੁ = ਨਾਮ ਦਾ ਸਿਮਰਨ। ਬਖਸ = ਬਖ਼ਸ਼ਸ਼ ॥੬॥ਸਿਮਰਨ (ਦਾ ਖ਼ੈਰ) ਪ੍ਰਭੂ ਦੀ ਗੁਰੂ ਦੀ ਮਿਹਰ ਨਾਲ ਹੀ ਮਿਲਦਾ ਹੈ, ਤੇ ਧੁਰੋਂ ਪ੍ਰਭੂ ਦੇ ਹੁਕਮ ਅਨੁਸਾਰ ਜਿਸ ਮਨੁੱਖ ਨੂੰ ਸਿਮਰਨ ਦੀ ਦਾਤ ਮਿਲਦੀ ਹੈ, ਕੋਈ ਧਿਰ ਉਸ (ਦਾਤਿ) ਦੇ ਰਾਹ ਵਿਚ ਰੋਕ ਨਹੀਂ ਪਾ ਸਕਦਾ ॥੬॥
 
साधु मिलै साधू जनै संतोखु वसै गुर भाइ ॥
Sāḏẖ milai sāḏẖū janai sanṯokẖ vasai gur bẖā▫e.
When one Holy person meets another Holy person, they abide in contentment, through the Love of the Guru.
ਜਦ ਸੰਤ ਸੰਤ ਨੂੰ ਮਿਲਦਾ ਹੈ, ਤਾਂ ਗੁਰਾਂ ਦੀ ਪਰੀਤ ਰਾਹੀਂ, ਉਹ ਸੰਤੁਸ਼ਟਤਾ ਪਰਾਪਤ ਕਰ ਲੈਂਦਾ ਹੈ।
ਸਾਦੁ = ਗੁਰਮੁਖਿ। ਗੁਰ ਭਾਇ = ਗੁਰੂ ਦੇ ਅਨੁਸਾਰ ਰਿਹਾਂ।ਜੇਹੜਾ ਗੁਰਮੁਖ ਮਨੁੱਖ ਗੁਰਮੁਖਾਂ ਦੀ ਸੰਗਤ ਵਿਚ ਮਿਲ ਬੈਠਦਾ ਹੈ, ਗੁਰੂ-ਆਸ਼ੇ ਦੇ ਅਨੁਸਾਰ ਤੁਰਿਆਂ (ਉਸ ਦੇ ਮਨ ਵਿਚ) ਸੰਤੋਖ ਆ ਵਸਦਾ ਹੈ,
 
अकथ कथा वीचारीऐ जे सतिगुर माहि समाइ ॥
Akath kathā vīcẖārī▫ai je saṯgur māhi samā▫e.
They contemplate the Unspoken Speech, merging in absorption in the True Guru.
ਜੇਕਰ ਬੰਦਾ ਸਚੇ ਗੁਰਾਂ ਦੇ ਅੰਦਰ ਲੀਨ ਹੋ ਜਾਵੇ ਤਾਂ ਉਹ ਅਕਹਿ ਸੁਆਮੀ ਦੀ ਵਾਰਤਾ ਨੂੰ ਸੋਚਣ ਸਮਝਣ ਲੱਗ ਜਾਂਦਾ ਹੈ।
ਅਕਥ ਕਥਾ = ਅਕੱਥ ਪ੍ਰਭੂ ਦੀ ਕਥਾ।(ਕਿਉਂਕਿ) ਜੇ ਮਨੁੱਖ ਸਤਿਗੁਰੂ ਦੇ ਉਪਦੇਸ਼ ਵਿਚ ਲੀਨ ਰਹੇ ਤਾਂ ਬੇਅੰਤ ਗੁਣਾਂ ਵਾਲੇ ਕਰਤਾਰ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ,
 
पी अम्रितु संतोखिआ दरगहि पैधा जाइ ॥७॥
Pī amriṯ sanṯokẖi▫ā ḏargahi paiḏẖā jā▫e. ||7||
Drinking in the Ambrosial Nectar, they are contented; they go to the Court of the Lord in robes of honor. ||7||
ਸੁਧਾ ਰਸ ਪਾਨ ਕਰਨ ਦੁਆਰਾ ਉਹ ਸੰਤੁਸ਼ਟ ਹੋ ਜਾਂਦਾ ਹੈ ਅਤੇ ਪੱਤ ਆਬਰੂ ਦੀ ਪੁਸ਼ਾਕ ਪਹਿਨ ਕੇ ਵਾਹਿਗੁਰੂ ਦੇ ਦਰਬਾਰ ਨੂੰ ਜਾਂਦਾ ਹੈ।
ਪੀ = ਪੀ ਕੇ। ਪੈਧਾ = ਸਿਰੋਪਾ ਲੈ ਕੇ, ਇੱਜ਼ਤ ਨਾਲ ॥੭॥ਤੇ ਸਿਫ਼ਤ-ਸਾਲਾਹ ਰੂਪ ਅੰਮ੍ਰਿਤ ਪੀਤਿਆਂ ਮਨ ਸੰਤੋਖ ਗ੍ਰਹਣ ਕਰ ਲੈਂਦਾ ਹੈ, ਅਤੇ (ਜਗਤ ਵਿਚੋਂ) ਆਦਰ ਮਾਣ ਖੱਟ ਕੇ ਪ੍ਰਭੂ ਦੀ ਹਜ਼ੂਰੀ ਵਿਚ ਪਹੁੰਚਦਾ ਹੈ ॥੭॥
 
घटि घटि वाजै किंगुरी अनदिनु सबदि सुभाइ ॥
Gẖat gẖat vājai kingurī an▫ḏin sabaḏ subẖā▫e.
In each and every heart the Music of the Lord's Flute vibrates, night and day, with sublime love for the Shabad.
ਰੈਣ ਦਿਹੁੰ ਵੀਣਾ ਉਨ੍ਹਾਂ ਸਾਰਿਆਂ ਦਿਲਾਂ ਅੰਦਰ ਗੂੰਜਦੀ ਹੈ ਜੋ ਰੱਬ ਦੇ ਨਾਮ ਨੂੰ ਸ਼ੇਸ਼ਟ ਪਿਆਰ ਕਰਦੇ ਹਨ।
ਘਟਿ ਘਟਿ = ਹਰੇਕ ਘਟ ਵਿਚ। ਵਾਜੈ = ਵੱਜਦੀ ਹੈ। ਕਿੰਗੁਰੀ = ਬੀਨ, ਵੀਣਾ, ਜੀਵਨ-ਰੌ। ਸੁਭਾਇ = ਸੁਭਾਉ ਵਿਚ (ਜੁੜਿਆਂ), ਸੁਭਾਉ ਵਿਚ ਇਕ-ਮਿਕ ਹੋਇਆਂ।ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਸੁਭਾਉ ਵਿਚ ਹਰ ਵੇਲੇ ਇਕ-ਮਿਕ ਹੋਇ ਰਿਹਾਂ ਇਹ ਯਕੀਨ ਬਣ ਜਾਂਦਾ ਹੈ ਕਿ (ਰੱਬੀ ਜੀਵਨ-ਰੌ ਦੀ) ਬੀਨ ਹਰੇਕ ਸਰੀਰ ਵਿਚ ਵੱਜ ਰਹੀ ਹੈ।
 
विरले कउ सोझी पई गुरमुखि मनु समझाइ ॥
virle ka▫o sojẖī pa▫ī gurmukẖ man samjẖā▫e.
Only those few who become Gurmukh understand this by instructing their minds.
ਉਹ ਬਹੁਤ ਹੀ ਥੋੜੇ ਹਨ ਜੋ ਗੁਰਾਂ ਦੇ ਰਾਹੀਂ ਆਪਣੀ ਆਤਮਾ ਨੂੰ ਠੀਕ ਰਾਹੇ ਪਾ ਕੇ ਸਮਝ ਪਰਾਪਤ ਕਰਦੇ ਹਨ।
xxxਪਰ ਇਹ ਸਮਝ ਕਿਸੇ ਵਿਰਲੇ ਨੂੰ ਹੀ ਪੈਂਦੀ ਹੈ, ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਆਪਣੇ ਮਨ ਨੂੰ ਸਮਝਾ ਲੈਂਦਾ ਹੈ।
 
नानक नामु न वीसरै छूटै सबदु कमाइ ॥८॥१४॥
Nānak nām na vīsrai cẖẖūtai sabaḏ kamā▫e. ||8||14||
O Nanak, do not forget the Naam. Practicing the Shabad you shall be saved. ||8||14||
ਨਾਨਕ ਜੋ, ਵਾਹਿਗੁਰੂ ਦੇ ਨਾਮ ਨੂੰ ਨਹੀਂ ਭੁਲਾਉਂਦੇ ਅਤੇ ਗੁਰਾਂ ਦੇ ਉਪਦੇਸ਼ ਤੇ ਅਮਲ ਕਰਦੇ ਹਨ, ਉਹ ਬੰਦ-ਖਲਾਸ ਹੋ ਜਾਂਦੇ ਹਨ।
xxx॥੮॥੧੪॥ਹੇ ਨਾਨਕ! ਉਸ ਨੂੰ ਪਰਮਾਤਮਾ ਦਾ ਨਾਮ ਕਦੇ ਭੁੱਲਦਾ ਨਹੀਂ, ਉਹ ਗੁਰੂ ਦੇ ਉਪਦੇਸ਼ ਨੂੰ ਕਮਾ ਕੇ (ਗੁਰ-ਸ਼ਬਦ ਅਨੁਸਾਰ ਜੀਵਨ ਬਣਾ ਕੇ, ਹਉਮੈ ਆਦਿਕ ਰੋਗਾਂ ਤੋਂ) ਬਚਿਆ ਰਹਿੰਦਾ ਹੈ ॥੮॥੧੪॥
 
सिरीरागु महला १ ॥
Sirīrāg mėhlā 1.
Siree Raag, First Mehl:
ਸਿਰੀ ਰਾਗ, ਪਹਿਲੀ ਪਾਤਸ਼ਾਹੀ।
xxxxxx
 
चिते दिसहि धउलहर बगे बंक दुआर ॥
Cẖiṯe ḏisėh ḏẖa▫ulhar bage bank ḏu▫ār.
There are painted mansions to behold, white-washed, with beautiful doors;
ਕਲੀ ਕੀਤੇ ਹੋਏ ਸੁੰਦਰ ਦਰਵਾਜ਼ਿਆਂ ਸਣੇ ਅਸੀਂ ਚਿਤ੍ਰੇ ਹੋਏ ਮੰਦਰ ਵੇਖਦੇ ਹਾਂ।
ਚਿਤੇ = ਚਿੱਤ੍ਰੇ ਹੋਏ। ਧਉਲਹਰ = ਮਹਲ-ਮਾੜੀਆਂ। ਬਗੇ = ਬੱਗੇ, ਚਿੱਟੇ। ਬੰਕ = ਬਾਂਕੇ।ਹੇ ਮਨ! ਜਿਵੇਂ ਬੜੇ ਚਾਉ ਨਾਲ ਉਸਾਰੇ ਹੋਏ ਚਿੱਤਰੇ ਹੋਏ ਮਹਲ-ਮਾੜੀਆਂ (ਸੁੰਦਰ) ਦਿੱਸਦੇ ਹਨ, ਉਹਨਾਂ ਦੇ ਸਫ਼ੈਦ ਬਾਂਕੇ ਦਰਵਾਜ਼ੇ ਹੁੰਦੇ ਹਨ।
 
करि मन खुसी उसारिआ दूजै हेति पिआरि ॥
Kar man kẖusī usāri▫ā ḏūjai heṯ pi▫ār.
they were constructed to give pleasure to the mind, but this is only for the sake of the love of duality.
ਉਹ ਚਿੱਤ ਨੂੰ ਆਨੰਦ ਦੇਣ ਲਈ ਬਣਾਏ ਗਏ ਸਨ। ਪਰ ਇਹ ਸਭ ਕੁਝ ਮਾਇਆ ਦੀ ਮੁਹੱਬਤ ਤੇ ਲਗਨ ਹੈ।
ਕਰਿ ਖੁਸੀ = ਖ਼ੁਸ਼ੀਆਂ ਕਰ ਕੇ, ਚਾਉ ਨਾਲ। ਮਨ = ਹੇ ਮਨ! ਦੂਜੈ ਹੇਤਿ = ਮਾਇਆ ਦੇ ਪ੍ਰੇਮ ਵਿਚ।(ਪਰ ਜੇ ਉਹ ਅੰਦਰੋਂ ਖ਼ਾਲੀ ਰਹਿਣ ਤਾਂ ਢਹਿ ਕੇ ਢੇਰੀ ਹੋ ਜਾਂਦੇ ਹਨ, ਤਿਵੇਂ ਮਾਇਆ ਦੇ ਮੋਹ ਵਿਚ ਪਿਆਰ ਵਿਚ (ਇਹ ਸਰੀਰ) ਪਾਲੀਦਾ ਹੈ,
 
अंदरु खाली प्रेम बिनु ढहि ढेरी तनु छारु ॥१॥
Anḏar kẖālī parem bin dẖėh dẖerī ṯan cẖẖār. ||1||
The inner being is empty without love. The body shall crumble into a heap of ashes. ||1||
ਅੰਦਰੋ ਪ੍ਰਭੂ ਦੀ ਪ੍ਰੀਤ ਬਗੈਰ ਸੰਖਣਾ ਹੈ। ਸਰੀਰ ਡਿੱਗ-ਢਹਿ ਕੇ ਸੁਆਹ ਦਾ ਢੇਰ ਹੋ ਜਾਵੇਗਾ।
ਅੰਦਰੁ = ਅੰਦਰਲਾ, ਹਿਰਦਾ। ਢਹਿ = ਢਹਿ ਕੇ। ਛਾਰੁ = ਸੁਆਹ ॥੧॥ਪਰ ਜੇ ਹਿਰਦਾ ਨਾਮ ਤੋਂ ਸੱਖਣਾ ਹੈ, ਪ੍ਰੇਮ ਤੋਂ ਬਿਨਾ ਹੈ, ਤਾਂ ਇਹ ਸਰੀਰ ਢਹਿ ਕੇ ਢੇਰੀ ਹੋ ਜਾਂਦਾ ਹੈ (ਵਿਅਰਥ ਜਾਂਦਾ ਹੈ) ॥੧॥
 
भाई रे तनु धनु साथि न होइ ॥
Bẖā▫ī re ṯan ḏẖan sāth na ho▫e.
O Siblings of Destiny, this body and wealth shall not go along with you.
ਹੇ ਵੀਰ! ਦੇਹਿ ਤੇ ਦੌਲਤ ਤੇਰੇ ਨਾਲ ਨਹੀਂ ਜਾਣਗੀਆਂ।
xxxਹੇ ਭਾਈ! ਇਹ ਸਰੀਰ ਇਹ ਧਨ (ਜਗਤ ਤੋਂ ਚਲਣ ਵੇਲੇ) ਨਾਲ ਨਹੀਂ ਨਿਭਦਾ।
 
राम नामु धनु निरमलो गुरु दाति करे प्रभु सोइ ॥१॥ रहाउ ॥
Rām nām ḏẖan nirmalo gur ḏāṯ kare parabẖ so▫e. ||1|| rahā▫o.
The Lord's Name is the pure wealth; through the Guru, God bestows this gift. ||1||Pause||
ਵਿਆਪਕ ਸਾਈਂ ਦਾ ਨਾਮ ਪਵਿੱਤਰ ਦੌਲਤ ਹੈ। ਉਹ ਸਾਹਿਬ, ਗੁਰਾਂ ਦੇ ਰਾਹੀਂ ਇਹ ਬਖ਼ਸ਼ੀਸ਼ ਦਿੰਦਾ ਹੈ। ਠਹਿਰਾਉ।
ਨਿਰਮਲੋ = ਪਵਿਤ੍ਰ। ਸੋਇ = ਉਹ ॥੧॥ਪਰਮਾਤਮਾ ਦਾ ਨਾਮ (ਐਸਾ) ਪਵਿਤ੍ਰ ਧਨ ਹੈ (ਜੋ ਸਦਾ ਨਾਲ ਨਿਭਦਾ ਹੈ, ਪਰ ਇਹ ਮਿਲਦਾ ਉਸ ਨੂੰ ਹੈ) ਜਿਸ ਨੂੰ ਗੁਰੂ ਦੇਂਦਾ ਹੈ ਜਿਸ ਨੂੰ ਉਹ ਪਰਮਾਤਮਾ ਦਾਤ ਕਰਦਾ ਹੈ ॥੧॥ ਰਹਾਉ॥
 
राम नामु धनु निरमलो जे देवै देवणहारु ॥
Rām nām ḏẖan nirmalo je ḏevai ḏevaṇhār.
The Lord's Name is the pure wealth; it is given only by the Giver.
ਸੁਆਮੀ ਦਾ ਨਾਮ ਮੁਲ-ਰਹਿਤ ਪਦਾਰਥ ਹੈ, ਜੇਕਰ ਦਾਤਾਰ ਬੰਦੇ ਨੂੰ ਇਸ ਦੀ ਦਾਤ ਬਖਸ਼ੇ।
xxxਪਰਮਾਤਮਾ ਦਾ ਨਾਮ ਪਵਿਤ੍ਰ ਧਨ ਹੈ (ਤਦੋਂ ਹੀ ਮਿਲਦਾ ਹੈ) ਜੇ ਦੇਣ ਦੇ ਸਮਰੱਥ ਹਰੀ ਆਪ ਦੇਵੇ।
 
आगै पूछ न होवई जिसु बेली गुरु करतारु ॥
Āgai pūcẖẖ na hova▫ī jis belī gur karṯār.
One who has the Guru, the Creator, as his Friend, shall not be questioned hereafter.
ਜਿਸ ਦਾ ਮਿਤ੍ਰ ਵਿਸ਼ਾਨ ਸਿਰਜਣਹਾਰ ਹੈ, ਉਸ ਪਾਸੋਂ ਅੱਗੇ ਪੁਛ-ਗਿਛ ਨਹੀਂ ਹੁੰਦੀ।
ਪੂਛ = ਪੁੱਛ-ਪੜਤਾਲ, ਰੋਕ। ਬੇਲੀ = ਸਹਾਈ।(ਨਾਮ-ਧਨ ਹਾਸਲ ਕਰਨ ਵਿਚ) ਜਿਸ ਮਨੁੱਖ ਦਾ ਸਹਾਈ ਗੁਰੂ ਆਪ ਬਣੇ, ਕਰਤਾਰ ਆਪ ਬਣੇ, ਪਰਲੋਕ ਵਿਚ ਉਸ ਉੱਤੇ ਕੋਈ ਇਤਰਾਜ਼ ਨਹੀਂ ਹੁੰਦਾ।
 
आपि छडाए छुटीऐ आपे बखसणहारु ॥२॥
Āp cẖẖadā▫e cẖẖutī▫ai āpe bakẖsaṇhār. ||2||
He Himself delivers those who are delivered. He Himself is the Forgiver. ||2||
ਜੇਕਰ ਵਾਹਿਗੁਰੂ ਖੁਦ ਬੰਦੇ ਨੂੰ ਰਿਹਾ ਕਰੇ, ਉਹ ਰਿਹਾ ਹੋ ਜਾਂਦਾ ਹੈ ਕਿਉਂਕਿ ਉਹ ਆਪ ਹੀ ਮਾਫੀ ਦੇਣਹਾਰ ਹੈ।
xxx॥੨॥ਪਰ ਮਾਇਆ ਦੇ ਮੋਹ ਤੋਂ ਪ੍ਰਭੂ ਆਪ ਹੀ ਬਚਾਏ ਤਾਂ ਬਚ ਸਕੀਦਾ ਹੈ, ਪ੍ਰਭੂ ਆਪ ਹੀ ਬਖ਼ਸ਼ਸ਼ ਕਰਨ ਵਾਲਾ ਹੈ ॥੨॥